ਤਾਜਾ ਖ਼ਬਰਾਂ


ਆਪਣੇ ਸਕੂਲ ਦੀ ਬੱਸ ਦੀ ਲਪੇਟ 'ਚ ਆਉਣ ਕਾਰਨ ਬੱਚੇ ਦੀ ਮੌਤ
. . .  5 minutes ago
ਜਲੰਧਰ, 23 ਜੁਲਾਈ- ਜਲੰਧਰ 'ਚ ਇੱਕ ਨਿੱਜੀ ਸਕੂਲ ਦੀ ਬੱਸ ਦੀ ਲਪੇਟ 'ਚ ਆਉਣ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਹਿਚਾਣ ਆਰਵ ਮਹਿਤਾ ਵਾਸੀ ਭੈਰੋ ਬਾਜ਼ਾਰ ਦੇ ਰੂਪ 'ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਛੁੱਟੀ ਤੋਂ ਬਾਅਦ ਬੱਚੇ ਦੇ ਪਰਿਵਾਰਕ...
ਲਾਦੇਨ ਦਾ ਪਤਾ ਲਗਾਉਣ 'ਚ ਸੀ. ਏ. ਆਈ. ਨੂੰ ਆਈ. ਐੱਸ. ਆਈ. ਦੀ ਸੂਚਨਾ ਨਾਲ ਮਿਲੀ ਮਦਦ- ਇਮਰਾਨ ਖ਼ਾਨ
. . .  20 minutes ago
ਵਾਸ਼ਿੰਗਟਨ, 23 ਜੁਲਾਈ- ਪਾਕਿਸਤਾਨ ਦੀ ਸ਼ਕਤੀਸ਼ਾਲੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਨੇ ਸੀ. ਏ. ਆਈ. ਨੂੰ ਉਹ ਸੂਚਨਾ ਮੁਹੱਈਆ ਕਰਾਈ ਸੀ, ਜਿਸ ਨੇ ਅਮਰੀਕਾ ਨੂੰ ਅਲਕਾਇਦਾ ਦੇ ਆਕਾ ਓਸਾਮਾ ਬਿਨ ਲਾਦੇਨ ਦਾ ਪਤਾ ਲਾਉਣ ਅਤੇ ਮਾਰਨ 'ਚ ਮਦਦ...
ਮਹਿਲ ਕਲਾਂ ਨੇੜੇ ਸਾਬਕਾ ਅਕਾਲੀ ਆਗੂ ਪੰਮਾ ਸਿੱਧੂ ਮੂੰਮ 'ਤੇ ਦੋ ਹਮਲਾਵਰਾਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ
. . .  35 minutes ago
ਮਹਿਲ ਕਲਾਂ, 23 ਜੁਲਾਈ (ਤਰਸੇਮ ਸਿੰਘ ਚੰਨਣਵਾਲਾ)- ਪੁਲਿਸ ਥਾਣਾ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਮੂੰਮ ਨਾਲ ਸੰਬੰਧ ਮਾਲਵਾ ਜ਼ੋਨ-2 ਦੇ ਸਾਬਕਾ ਅਕਾਲੀ ਆਗੂ ਅਤੇ ਪ੍ਰਾਪਰਟੀ ਦੇ ਉੱਘੇ ਕਾਰੋਬਾਰੀ ਪਰਮਪ੍ਰੀਤ ਸਿੰਘ ਪੰਮਾ ਸਿੱਧੂ 'ਤੇ ਬੀਤੀ ਰਾਤ ਦੋ ਹਮਲਾਵਰਾਂ...
ਬੰਗਾ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਕੀਤਾ ਕਾਬੂ
. . .  47 minutes ago
ਬੰਗਾ, 23 ਜੁਲਾਈ (ਜਸਵੀਰ ਸਿੰਘ ਨੂਰਪੁਰ)- ਬੰਗਾ ਪੁਲਿਸ ਨੇ ਇਲਾਕੇ 'ਚ 40 ਦੇ ਕਰੀਬ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕੀਤਾ ਹੈ। ਡੀ. ਐੱਸ. ਪੀ. ਨਵਨੀਤ ਸਿੰਘ ਮਾਹਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ...
ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ
. . .  about 1 hour ago
ਨਵੀਂ ਦਿੱਲੀ, 23 ਜੁਲਾਈ- ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਨੂੰ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਵਿਰੋਧੀ ਧਿਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਸ਼ਮੀਰ 'ਤੇ ਵਿਚੋਲਗੀ ਨੂੰ ਲੈ ਕੇ ਆਏ...
ਟਰੰਪ ਦੇ ਬਿਆਨ 'ਤੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ- ਮੋਦੀ ਨੇ ਨਹੀਂ ਮੰਗੀ ਕੋਈ ਮਦਦ
. . .  about 1 hour ago
ਨਵੀਂ ਦਿੱਲੀ, 23 ਜੁਲਾਈ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਸ਼ਮੀਰ 'ਤੇ ਵਿਚੋਲਗੀ ਨੂੰ ਲੈ ਕੇ ਆਏ ਬਿਆਨ 'ਤੇ ਵਿਰੋਧੀ ਧਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਜਵਾਬ ਮੰਗ ਰਿਹਾ ਹੈ। ਇਸੇ ਸਿਲਸਿਲੇ 'ਚ ਸੰਸਦ ਦੇ ਦੋਹਾਂ ਸਦਨਾਂ 'ਚ ਪ੍ਰਧਾਨ ਮੰਤਰੀ ਨਰਿੰਦਰ...
ਸੰਗਰੂਰ 'ਚ ਡੀ. ਸੀ. ਦਫ਼ਤਰ ਮੂਹਰੇ ਕਿਸਾਨਾਂ ਦਾ ਧਰਨਾ ਸ਼ੁਰੂ
. . .  about 1 hour ago
ਸੰਗਰੂਰ, 23 ਜੁਲਾਈ (ਧੀਰਜ ਪਸ਼ੋਰੀਆ)- ਕਿਸਾਨ ਜਥੇਬੰਦੀਆਂ ਕਿਰਤੀ ਕਿਸਾਨ ਯੂਨੀਅਨ ਅਤੇ ਕਿਸਾਨ ਮੋਰਚਾ ਦੇ ਝੰਡੇ ਹੇਠਾਂ ਡੀ. ਸੀ. ਦਫ਼ਤਰ ਮੂਹਰੇ ਅੱਜ ਕਿਸਾਨਾਂ ਦਾ ਧਰਨਾ ਸ਼ੁਰੂ ਹੋ ਗਿਆ ਹੈ। ਛੋਟੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਾਉਣ ਅਤੇ ਛੋਟੀ ਕਿਸਾਨੀ ਨੂੰ...
ਰਾਜਪੁਰਾ ਨੇੜਲੇ ਪਿੰਡ 'ਚ ਦੋ ਸਕੇ ਭਰਾ ਅਗਵਾ, ਇਲਾਕੇ 'ਚ ਫੈਲੀ ਸਨਸਨੀ
. . .  about 1 hour ago
ਰਾਜਪੁਰਾ, 23 ਜੁਲਾਈ (ਰਣਜੀਤ ਸਿੰਘ)- ਨੇੜਲੇ ਪਿੰਡ ਖੇੜੀ ਗੰਡਿਆ ਵਿਖੇ ਬੀਤੀ ਸ਼ਾਮ ਦੋ ਸਕੇ ਭਰਾ ਭੇਦਭਰੀ ਹਾਲਤ 'ਚ ਗੁੰਮ ਹੋ ਗਏ। ਇਸ ਸੰਬੰਧੀ ਬੱਚਿਆਂ ਦੇ ਮਾਪੇ ਅਗਵਾਕਾਰੀ ਦਾ ਦੋਸ਼ ਲਾ ਰਹੇ ਹਨ। ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਬੱਚਿਆਂ ਦੇ ਪਿਤਾ ਦੀਦਾਰ...
ਕੈਪਟਨ ਵਲੋਂ ਸੰਗਰੂਰ ਅਤੇ ਪਟਿਆਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ
. . .  about 2 hours ago
ਚੰਡੀਗੜ੍ਹ, 23 ਜੁਲਾਈ (ਹਰਕੰਵਲਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੰਗਰੂਰ ਅਤੇ ਪਟਿਆਲਾ ਜ਼ਿਲ੍ਹਿਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ ਅਤੇ ਫਸਲਾਂ ਤੇ ਹੋਰ ਜਾਇਦਾਦਾਂ ਦੇ ਨੁਕਸਾਨ ਦਾ ਅੰਦਾਜ਼ਾ...
ਸੁਖਵਿੰਦਰ ਸਿੰਘ ਵਲੋਂ ਗਾਇਆ ਸ਼ਬਦ 'ਕਲਿ ਤਾਰਣ ਗੁਰੂ ਨਾਨਕ ਆਇਆ' ਸ਼ਬਦ ਸ਼੍ਰੋਮਣੀ ਕਮੇਟੀ ਵਲੋਂ ਰਿਲੀਜ਼
. . .  about 2 hours ago
ਅੰਮ੍ਰਿਤਸਰ, 23 ਜੁਲਾਈ (ਜਸਵੰਤ ਸਿੰਘ ਜੱਸ)- ਅੱਜ ਇੱਥੇ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਪ੍ਰਸਿੱਧ ਗਾਇਕ ਸੁਖਵਿੰਦਰ ਸਿੰਘ ਵਲੋਂ ਗਾਏ ਸ਼ਬਦ 'ਕਲਿ ਤਾਰਣ ਗੁਰੂ ਨਾਨਕ ਆਇਆ' ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ...
ਸੰਗਰੂਰ ਅਤੇ ਪਟਿਆਲਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨਗੇ ਕੈਪਟਨ
. . .  about 2 hours ago
ਜਲੰਧਰ, 23 ਜੁਲਾਈ (ਮਨੀਸ਼)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸੰਗਰੂਰ ਅਤੇ ਪਟਿਆਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨਗੇ। ਭਾਰੀ ਮੀਂਹ ਕਾਰਨ ਘੱਗਰ ਨਦੀ 'ਚ ਕਈ ਥਾਈਂ ਪਾੜ ਪੈਣ ਕਾਰਨ ਦੋਹਾਂ ਜ਼ਿਲ੍ਹਿਆਂ ਦੇ ਕਈ ਪਿੰਡਾਂ 'ਚ...
ਕਸ਼ਮੀਰ 'ਤੇ ਟਰੰਪ ਵਲੋਂ ਦਿੱਤੇ ਵਿਵਾਦਿਤ ਬਿਆਨ 'ਤੇ ਅਮਰੀਕਾ ਨੇ ਸੁਧਾਰੀ ਗ਼ਲਤੀ
. . .  about 2 hours ago
ਵਾਸ਼ਿੰਗਟਨ, 23 ਜੁਲਾਈ- ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਸ਼ਮੀਰ ਮੁੱਦੇ 'ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ 'ਵਿਚੋਲਗੀ' ਨਾਲ ਸੰਬੰਧਿਤ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਵਾਦਗ੍ਰਸਤ ਬਿਆਨ ਦੇ ਕੁਝ ਘੰਟਿਆਂ ਬਾਅਦ ਹੀ ਟਰੰਪ ਦੀ ਗ਼ਲਤੀ ਸੁਧਾਰਦਿਆਂ ਕਿਹਾ ਹੈ...
ਭਾਜਪਾ ਦੇ ਸੰਸਦੀ ਦਲ ਦੀ ਬੈਠਕ ਜਾਰੀ
. . .  about 3 hours ago
ਨਵੀਂ ਦਿੱਲੀ, 23 ਜੁਲਾਈ- ਦਿੱਲੀ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦੀ ਦਲ ਦੀ ਬੈਠਕ ਹੋ ਰਹੀ ਹੈ। ਇਹ ਬੈਠਕ ਸੰਸਦ ਦੀ ਲਾਇਬ੍ਰੇਰੀ ਬਿਲਡਿੰਗ 'ਚ ਚੱਲ...
ਈਰਾਨ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 3 hours ago
ਤਹਿਰਾਨ, 23 ਜੁਲਾਈ- ਈਰਾਨ ਦੇ ਦੱਖਣੀ ਹਿੱਸੇ 'ਚ ਬੀਤੀ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 5.0 ਸੀ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦਾ ਕੇਂਦਰ ਹੋਰਮੋਜਗਾਨ ਦੇ ਬੰਡਰ ਲੇਂਗੇਹ ਤੋਂ 23...
ਦੁਕਾਨ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
. . .  about 3 hours ago
ਗੜ੍ਹਸ਼ੰਕਰ, 23 ਜੁਲਾਈ (ਧਾਲੀਵਾਲ)- ਸ਼ਹਿਰ ਦੇ ਬੰਗਾ ਚੌਕ 'ਚ ਸਥਿਤ ਰਾਣਾ ਬੇਕਰੀ ਦੀ ਦੁਕਾਨ 'ਚ ਲੰਘੀ ਰਾਤ ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋਣ ਦੀ ਖ਼ਬਰ ਮਿਲੀ ਹੈ। ਇਸ ਸੰਬੰਧੀ ਦੁਕਾਨ ਮਾਲਕ ਰਾਜ ਕੁਮਾਰ ਨੇ ਦੱਸਿਆ ਕਿ ਅੱਗ ਰਾਤੀਂ 11 ਦੇ ਕਰੀਬ ਸ਼ਾਰਟ...
ਸੁਪਰੀਮ ਕੋਰਟ ਅੱਜ ਕਰੇਗਾ ਐਨ.ਆਰ.ਸੀ ਮਾਮਲੇ 'ਚ ਸੁਣਵਾਈ
. . .  1 minute ago
ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਦੀ ਘੋਸ਼ਣਾ ਅੱਜ
. . .  about 5 hours ago
ਬਿਹਾਰ 'ਚ ਨਾਬਾਲਗ ਲੜਕੀ ਨਾਲ ਸਮੂਹਿਕ ਜਬਰ ਜਨਾਹ
. . .  about 5 hours ago
ਮਹਾਰਾਸ਼ਟਰ 'ਚ ਕੈਮੀਕਲ ਗੋਦਾਮ ਨੂੰ ਲੱਗੀ ਅੱਗ
. . .  about 5 hours ago
ਕਰਨਾਟਕ ਦੇ 2 ਆਜ਼ਾਦ ਵਿਧਾਇਕਾਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਸਾਉਣ ਸੰਮਤ 550

ਲੁਧਿਆਣਾ

ਧੀ ਨੇ ਪ੍ਰੇਮੀ ਨਾਲ ਮਿਲ ਕੇ ਭਾੜੇ ਦੇ ਕਾਤਲਾਂ ਤੋਂ ਕਰਵਾਇਆ ਸੀ ਕਤਲ

 ਲੁਧਿਆਣਾ, 21 ਜੁਲਾਈ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਹੈਬੋਵਾਲ ਦੇ ਇਲਾਕੇ ਮੁਹੱਲਾ ਅਜੀਤ ਨਗਰ 'ਚ ਬੀਤੇ ਦਿਨ ਰੇਲਵੇ ਮੁਲਾਜ਼ਮ ਨੂੰ ਕਤਲ ਕਰਨ ਦੇ ਮਾਮਲੇ 'ਚ ਪੁਲਿਸ ਨੂੰ ਮ੍ਰਿਤਕ ਦੀ ਲੜਕੀ, ਪਤਨੀ ਅਤੇ ਲੜਕੀ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ...

ਪੂਰੀ ਖ਼ਬਰ »

ਨਾਈਟ ਕਲੱਬ ਦੇ ਦੋ ਪ੍ਰਬੰਧਕ 14 ਦਿਨ ਦੀ ਨਿਆਇਕ ਹਿਰਾਸਤ 'ਚ

ਲੁਧਿਆਣਾ, 21 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮਲਹਾਰ ਸੜਕ ਸਥਿਤ 'ਪਾਪਾ ਵਿਸਕੀ' ਨਾਈਟ ਕਲੱਬ ਦੇ ਗਿ੍ਫ਼ਤਾਰ ਕੀਤੇ ਦੋ ਪ੍ਰਬੰਧਕਾਂ ਨੂੰ ਅੱਜ ਪੁਲਿਸ ਵਲੋਂ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਜੱਜ ਨੇ ਉਨ੍ਹਾਂ ਨੂੰ 14 ਦਿਨ ਲਈ ਨਿਆਇਕ ਹਿਰਾਸਤ 'ਚ ਭੇਜ ਦਿੱਤਾ | ...

ਪੂਰੀ ਖ਼ਬਰ »

ਭਾਜਪਾ ਸਮਰਥਕ ਦੇ ਕਤਲ ਦਾ ਮਾਮਲਾ

ਨਾਮਜ਼ਦ ਕਾਂਗਰਸੀ ਕੌਂਸਲਰ ਅਤੇ ਪੁੱਤਰ ਦੀ ਗ੍ਰਿਫ਼ਤਾਰੀ ਲਈ ਪੁਲਿਸ ਵਲੋਂ ਛਾਪੇਮਾਰੀ

ਲੁਧਿਆਣਾ, 21 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਮਰਪੁਰਾ 'ਚ ਬੀਤੇ ਦਿਨ ਭਾਜਪਾ ਸਮੱਰਥਕ ਨੂੰ ਕਤਲ ਕਰਨ ਦੇ ਮਾਮਲੇ 'ਚ ਪੁਲਿਸ ਵਲੋਂ ਨਾਮਜ਼ਦ ਕਾਂਗਰਸੀ ਕੌਾਸਲਰ ਅਤੇ ਉਸ ਦੇ ਪੁੱਤਰ ਦੀ ਭਾਲ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ ਪਰ ਇਹ ਦੋਵੇਂ ਪਿਓ ਪੁੱਤਰ ਅਜੇ ...

ਪੂਰੀ ਖ਼ਬਰ »

ਵਪਾਰ ਦੇ ਮਾਮਲੇ 'ਚ 3 ਲੱਖ 50 ਹਜ਼ਾਰ ਦੀ ਠੱਗੀ

ਲੁਧਿਆਣਾ, 21 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਵਪਾਰ ਦੇ ਮਾਮਲੇ 'ਚ ਇਕ ਵਿਅਕਤੀ ਨਾਲ 3 ਲੱਖ 50 ਹਜ਼ਾਰ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਇਸ ਸਬੰਧੀ ਡੇਵਿਡ ਸਤੀਸ਼ ਵਾਸੀ ਚੰਡੀਗੜ੍ਹ ਸੜਕ ਦੀ ਸ਼ਿਕਾਇਤ 'ਤੇ ਕਾਰਵਾਈ ਅਮਲ 'ਚ ਲਿਆਂਦੀ ਹੈ ਅਤੇ ਇਸ ਸਬੰਧੀ ...

ਪੂਰੀ ਖ਼ਬਰ »

ਨਸ਼ਿਆਂ ਿਖ਼ਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਦੀ ਸ਼ੁਰੂਆਤ 30 ਤੋਂ- ਰਾਮੂਵਾਲੀਆ

ਲੁਧਿਆਣਾ, 21 ਜੁਲਾਈ (ਕਵਿਤਾ ਖੁੱਲਰ/ਪਰਮਿੰਦਰ ਸਿੰਘ ਆਹੂਜਾ)- ਲੋਕ ਭਲਾਈ ਪਾਰਟੀ ਦੇ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਉਹ ਨਸ਼ਿਆਂ ਿਖ਼ਲਾਫ਼ ਲੋਕਾਂ ਨੂੰ ਜਾਗਰੂਕ ਕਰਨ ਅਤੇ ਪ੍ਰਭਾਵਸ਼ਾਲੀ ਧਾਰਮਿਕ ਸੰਗਠਨਾਂ ਦੀ ਮਦਦ ਲੈਣ ਲਈ ਮੁਹਿੰਮ ਦੀ ਸ਼ੁਰੂਆਤ ...

ਪੂਰੀ ਖ਼ਬਰ »

ਸੇਵਾ-ਮੁਕਤ ਵਿਜੀਲੈਂਸ ਅਧਿਕਾਰੀ ਸੰਧੂ 'ਤੇ ਰਿਸ਼ਤੇਦਾਰ ਨੇ ਲਗਾਏ ਕਰੋੜਾਂ ਦੀ ਜ਼ਮੀਨ ਹੜੱਪਣ ਦੇ ਦੋਸ਼

ਲੁਧਿਆਣਾ, 21 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਬਹੁਚਰਚਿਤ ਸੇਵਾਮੁਕਤ ਵਿਜੀਲੈਂਸ ਅਧਿਕਾਰੀ ਕੰਵਰਜੀਤ ਸਿੰਘ ਸੰਧੂ ਦੇ ਰਿਸ਼ਤੇਦਾਰ ਨੇ ਕਰੋੜਾਂ ਰੁਪਏ ਦੀ ਜ਼ਮੀਨ ਹੜੱਪਣ ਦੇ ਗੰਭੀਰ ਦੋਸ਼ ਲਗਾਏ ਹਨ ਜਦਕਿ ਸੰਧੂ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਨਾਜਾਇਜ਼ ਕਬਜ਼ੇ ਦੀ ਕੋਸ਼ਿਸ਼ ਦੇ ਮਾਮਲੇ 'ਚ ਔਰਤ ਸਮੇਤ ਦੋ ਿਖ਼ਲਾਫ ਕੇਸ ਦਰਜ

ਲੁਧਿਆਣਾ, 21 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਕੱਪੜਾ ਵਪਾਰੀ ਦੀ ਜਾਇਦਾਦ 'ਤੇ ਕਬਜ਼ੇ ਦੀ ਕੋਸ਼ਿਸ਼ ਕਰਨ ਅਤੇ 8 ਲੱਖ ਦਾ ਸਾਮਾਨ ਚੋਰੀ ਕਰਨ ਦੇ ਮਾਮਲੇ 'ਚ ਪੁਲਿਸ ਨੇ ਔਰਤ ਸਮੇਤ ਦੋ ਿਖ਼ਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ...

ਪੂਰੀ ਖ਼ਬਰ »

ਖ਼ਤਰਨਾਕ ਲੁਟੇਰਾ ਗਰੋਹ ਦੇ 4 ਮੈਂਬਰ ਸਾਮਾਨ ਸਮੇਤ ਗਿ੍ਫ਼ਤਾਰ

ਲੁਧਿਆਣਾ, 21 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਖ਼ਤਰਨਾਕ ਲੁਟੇਰਾ ਗਰੋਹ ਦੇ 4 ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਮੋਬਾਈਲ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ | ਜਾਣਕਾਰੀ ਦਿੰਦਿਆਂ ਐਸ.ਐਚ.ਓ. ਅਮਨਦੀਪ ਸਿੰਘ ...

ਪੂਰੀ ਖ਼ਬਰ »

ਮੁਫ਼ਤ ਅੱਖਾਂ ਦੀ ਜਾਂਚ ਤੇ ਅਪ੍ਰੇਸ਼ਨ ਕੈਂਪ 26 ਨੂੰ-ਸੋਹਲ

ਲੁਧਿਆਣਾ, 21 ਜੁਲਾਈ (ਕਵਿਤਾ ਖੁੱਲਰ)- ਢੰਡਾਰੀ ਡਿਵੈਲਪਮੈਂਟ ਵੈੱਲਫੇਅਰ ਕਲੱਬ ਤੇ ਲਾਇਨਜ਼ ਕਲੱਬ ਲੁਧਿਆਣਾ ਵੈਜੀਟੇਰੀਅਨ ਵਲੋਂ ਸ਼ੰਕਰਾ ਆਈ ਹਸਪਤਾਲ (ਲੁਧਿਆਣਾ) ਦੇ ਮਾਹਰ ਡਾਕਟਰਾਂ ਦੇ ਸਹਿਯੋਗ ਨਾਲ ਸਵ: ਨਿੱਕਾ ਸਿੰਘ ਸੋਹਲ ਦੀ ਯਾਦ 'ਚ ਚੌਥਾ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਚਿੱਟੇ ਮੋਤੀਏ ਦਾ ਅਪ੍ਰੇਸ਼ਨ ਕੈਂਪ 26 ਜੁਲਾਈ ਦਿਨ ਵੀਰਵਾਰ ਨੂੰ ਸਵੇਰੇ 9 ਵਜੇ ਤੋਂ 1 ਵਜੇ ਤੱਕ ਗੁਰਦੁਆਰਾ ਸਾਹਿਬ, ਢੰਡਾਰੀ ਖੁਰਦ ਵਿਖੇ ਲਗਾਇਆ ਜਾ ਰਿਹਾ ਹੈ | ਇਹ ਜਾਣਕਾਰੀ ਢੰਡਾਰੀ ਡਿਵੈਲਪਮੈਂਟ ਵੈੱਲਫੇਅਰ ਕਲੱਬ ਦੇ ਪ੍ਰਧਾਨ ਰਘਵੀਰ ਸਿੰਘ ਸੋਹਲ ਅਤੇ ਲਾਇਨ ਸੁਖਦੇਵ ਸਿੰਘ ਵਲੋਂ ਦਿੱਤੀ ਗਈ¢ ਉਨ੍ਹਾਂ ਦੱਸਿਆ ਕਿ ਜਿਹੜੇ ਮਰੀਜ਼ ਅਪ੍ਰੇਸ਼ਨ ਲਈ ਚੁਣੇ ਜਾਣਗੇ, ਉਹ ਮਰੀਜ਼ ਹਸਪਤਾਲ ਦੀ ਦੇਖ-ਰੇਖ ਹੇਠ ਰਹਿਣਗੇ¢ ਉਨ੍ਹਾਂ ਨੂੰ ਹਰ ਸਹੂਲਤ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ ¢ ਇਸ ਮੌਕੇ ਸੋਹਲ ਨੇ ਦੱਸਿਆ ਕਿ ਸਾਰੇ ਮਰੀਜ਼ ਕੈਂਪ 'ਚ ਆਉਣ ਸਮੇਂ ਅਪਣਾ ਸ਼ਨਾਖਤੀ ਕਾਰਡ ਅਤੇ ਇਕ ਜੋੜਾ ਕੱਪੜਿਆਂ ਦਾ ਜ਼ਰੂਰ ਲੈ ਕੇ ਆਉਣ ¢ ਇਸ ਮੌਕੇ ਧਰਮਵੀਰ ਮਹਾਜਨ, ਬਲਵੀਰ ਸਿੰਘ ਮਣਕੂ, ਸੁਖਦੇਵ ਸਿੰਘ ਲੋਟੇ, ਧਰਮਿੰਦਰ ਸਿੰਘ ਲੋਟੇ, ਸੁਖਮਿੰਦਰ ਸਿੰਘ ਚਾਨਾ, ਕੌਾਸਲਰ ਪਰਮਜੀਤ ਸਿੰਘ ਟੋਨਾ, ਕਮਲਜੀਤ ਸਿੰਘ ਬੋਪਾਰਾਏ, ਗੁਰਪਾਲ ਸਿੰਘ ਚਾਨਾ, ਕੁਲਵਿੰਦਰ ਸਿੰਘ ਗਰਚਾ, ਗੁਰਜੀਤ ਸਿੰਘ, ਹਰਜਿੰਦਰ ਸਿੰਘ ਨਿੱਕਾ, ਰਜਿੰਦਰ ਭਾਰਦਵਾਜ, ਨਰਿੰਦਰ ਸਿੰਘ ਹੀਰੋ ਕੋਚ, ਸੁਰਜੀਤ ਸਿੰਘ ਸੋਹਲ, ਨਵਜੀਤ ਸਿੰਘ ਸੋਹਲ, ਗੁਰਚਰਨ ਸਿੰਘ ਲੋਟੇ, ਆਰ.ਕੇ.ਸ਼ਰਮਾ ਵੀ ਹਾਜ਼ਰ ਸਨ¢


ਖ਼ਬਰ ਸ਼ੇਅਰ ਕਰੋ

ਨਸ਼ੀਲੀਆਂ ਦਵਾਈਆਂ ਦਾ ਕਾਰੋਬਾਰ ਕਰਨ ਵਾਲੇ ਕੈਮਿਸਟ ਦੀਆਂ ਤਿੰਨ ਦੁਕਾਨਾਂ ਸੀਲ

ਲੁਧਿਆਣਾ, 21 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਐਸ.ਟੀ.ਐਫ. ਵਲੋਂ ਨਸ਼ੀਲੀਆਂ ਦਵਾਈਆਂ ਦਾ ਕਾਰੋਬਾਰ ਕਰਨ ਵਾਲੇ ਕੈਮਿਸਟ ਦੀਆਂ ਤਿੰਨ ਦੁਕਾਨਾ ਸੀਲ ਕਰ ਦਿੱਤੀਆਂ ਗਈਆਂ ਹਨ ਜਦਕਿ ਕੈਮਿਸਟ ਮੌਕੇ ਤੋਂ ਫਰਾਰ ਹੋ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਟੀ.ਐਫ. ਦੇ ...

ਪੂਰੀ ਖ਼ਬਰ »

ਲੁਧਿਆਣਾ ਦੀ ਰੀਆ ਗੋਇਲ ਨੇ ਸੀ.ਏ. ਫਾਊਾਡੇਸ਼ਨ 'ਚ ਕੀਤਾ 19ਵਾਂ ਸਥਾਨ ਹਾਸਲ

ਲੁਧਿਆਣਾ, 21 ਜੁਲਾਈ (ਬੀ.ਐਸ.ਬਰਾੜ)- ਇਸ ਸਾਲ ਸੀ.ਏ. ਦੀ ਪ੍ਰੀਖਿਆ 'ਚ ਦਾਖਲਾ ਲੈਣ ਲਈ ਦੇਸ਼ ਭਰ 'ਚ ਹੋਏੇ ਸੀ.ਏ. ਫਾਉਡੇਸ਼ਨ ਦੇ ਟੈਸਟ 'ਚੋਂ ਲੁਧਿਆਣਾ ਦੀ ਰੀਆ ਗੋਇਲ ਨੇ ਦੇਸ਼ ਭਰ 'ਚੋਂ 19 ਵਾਂ ਸਾਥਨ ਹਾਸਲ ਕਰਕੇ ਲੁਧਿਆਣਾ ਦਾ ਨਾਮ ਰੌਸ਼ਨ ਕੀਤਾ ਹੈ | ਇਸ ਸਬੰਧੀ ਰੀਆ ਗੋਇਲ ਦੇ ...

ਪੂਰੀ ਖ਼ਬਰ »

ਸ਼ੱਕੀ ਹਾਲਤ 'ਚ ਟਰੱਕ ਚਾਲਕ ਨੇ ਕੀਤੀ ਖੁਦਕੁਸ਼ੀ

ਲੁਧਿਆਣਾ, 21 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਟਰਾਂਸਪੋਰਟ ਨਗਰ 'ਚ ਸ਼ੱਕੀ ਹਾਲਤ 'ਚ ਇਕ ਟਰੱਕ ਚਾਲਕ ਵਲੋਂ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖਤ ਸੋਨੂੰ (45) ਵਜੋਂ ਕੀਤੀ ਗਈ ਹੈ | ਜਾਂਚ ਅਧਿਕਾਰੀ ਥਾਣਾ ...

ਪੂਰੀ ਖ਼ਬਰ »

ਡੋਪ ਟੈਸਟ ਦੀਆਂ ਰਿਪੋਰਟਾਂ ਮੁਤਾਬਿਕ ਪੰਜਾਬ 'ਚ ਲਗਪਗ 13 ਫੀਸਦੀ ਲੋਕ ਕਰਦੇ ਨੇ ਨਸ਼ੇ ਦਾ ਸੇਵਨ

ਲੁਧਿਆਣਾ, 21 ਜੁਲਾਈ (ਸਲੇਮਪੁਰੀ)-ਪੰਜਾਬ ਸਰਕਾਰ ਵਲੋਂ ਨਸ਼ਿਆਂ 'ਤੇ ਨਕੇਲ ਕੱਸਣ ਲਈ ਤਰ੍ਹਾਂ-ਤਰ੍ਹਾਂ ਦੀਆਂ ਵਿਉਂਤਬੰਦੀਆਂ ਉਲੀਕੀਆਂ ਜਾ ਰਹੀਆਂ ਹਨ, ਜਿਸ ਤਹਿਤ ਡੋਪ ਟੈਸਟ ਵੀ ਇਕ ਮਹੱਤਵਪੂਰਨ ਹਿੱਸਾ ਹੈ | ਪੰਜਾਬ 'ਚ ਖੁਸ਼ੀਆਂ ਖੇੜਿਆਂ ਤੇ ਹੋਰ ਸਮਾਗਮਾਂ ਦੇ ਮੌਕੇ ...

ਪੂਰੀ ਖ਼ਬਰ »

ਲੁਧਿਆਣਾ ਜ਼ਿਲ੍ਹਾ ਬਾਸਕਿਟਬਾਲ ਚੈਂਪੀਅਨਸ਼ਿਪ:

ਲੜਕਿਆਂ 'ਚ ਜਿੰਮਖਾਨਾ ਕਲੱਬ ਤੇ ਦੋਰਾਹਾ ਪਬਲਿਕ ਸਕੂਲ, ਲੜਕੀਆਂ 'ਚ ਖ਼ਾਲਸਾ ਸਕੂਲ ਤੇ ਡੀ. ਏ. ਵੀ. ਪੱਖੋਵਾਲ ਰੋਡ ਬਣੇ ਚੈਂਪੀਅਨ

ਲੁਧਿਆਣਾ, 21 ਜੁਲਾਈ (ਪਰਮੇਸ਼ਰ ਸਿੰਘ)- ਪੰਜਾਬ ਬਾਸਕਿਟਬਾਲ ਐਸੋਸੀਏਸ਼ਨ ਦੀ ਸਰਪ੍ਰਸਤੀ ਹੇਠ ਲੁਧਿਆਣਾ ਬਾਸਕਿਟਬਾਲ ਐਸੋਸੀਏਸ਼ਨ ਵਲੋਂ ਲੜਕੇ ਤੇ ਲੜਕੀਆਂ ਦੀ ਇੱਥੇ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਈ ਗਈ ਸਬ ਜੂਨੀਅਰ ਤੇ ਜੂਨੀਅਰ ਜ਼ਿਲ੍ਹਾ ਬਾਸਕਿਟਬਾਲ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਵਲੋਂ ਜਾਰੀ ਕੀਤਾ ਪੱਤਰ ਚਰਚਾ ਦਾ ਵਿਸ਼ਾ ਬਣਿਆ

ਲੁਧਿਆਣਾ, 21 ਜੁਲਾਈ (ਅਮਰੀਕ ਸਿੰਘ ਬੱਤਰਾ)-ਸਥਾਨਕ ਸਰਕਾਰਾਂ ਵਿਭਾਗ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਦਸਤਖ਼ਤਾਂ ਨਾਲ ਜਾਰੀ ਕੀਤੇ ਪੱਤਰ ਕਿ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਬਿਨਾ ਰਾਜ 'ਚ ਵੱਖ-ਵੱਖ ਸੰਸਥਾਵਾਂ ਵਲੋਂ ਆਪਣੇ ਪੱਧਰ ਤੇ ਅਧਿਕਾਰੀਆਂ/ ...

ਪੂਰੀ ਖ਼ਬਰ »

ਵੱਖ-ਵੱਖ ਸੰਸਥਾਵਾਂ ਵਲੋਂ ਬੰਦ ਨਸ਼ਾ ਛੁਡਾਊ ਕੇਂਦਰ ਖੋਲ੍ਹਣ ਲਈ ਬਿੱਟੂ ਨੂੰ ਮੰਗ ਪੱਤਰ

ਲੁਧਿਆਣਾ, 21 ਜੁਲਾਈ (ਸਲੇਮਪੁਰੀ)-ਪੰਜਾਬ 'ਚ ਨਸ਼ਿਆਂ ਨੂੰ ਲੈ ਕੇ ਲੋਕ ਜਾਗਰੂਕ ਹੋ ਰਹੇ ਹਨ ਅਤੇ ਨਸ਼ਿਆਂ ਦੀ ਰੋਕਥਾਮ ਲਈ ਸਰਕਾਰ 'ਤੇ ਦਬਾਓ ਬਣਾ ਰਹੇ ਹਨ | ਨਸ਼ਿਆਂ ਦੀ ਰੋਕਥਾਮ ਅਤੇ ਪੀੜਤ ਮਰੀਜ਼ਾਂ ਦੇ ਇਲਾਜ ਲਈ ਨਸ਼ਾ ਛੁਡਾਊ ਕੇਂਦਰ ਖੋਲ੍ਹਣ ਲਈ ਅੱਜ ਵੱਖ-ਵੱਖ ਸਮਾਜ ...

ਪੂਰੀ ਖ਼ਬਰ »

ਵਰੰਟ ਅਫ਼ਸਰ ਗਰਚਾ ਨੂੰ ਕੀਤੇ ਸ਼ਰਧਾ ਦੇ ਫੁੱਲ ਭੇਟ

ਇਆਲੀ/ਥਰੀਕੇ, 21 ਜੁਲਾਈ (ਰਾਜ ਜੋਸ਼ੀ)- ਭਾਰਤੀ ਹਵਾਈ ਫੌਜ ਦੇ ਵਰੰਟ ਅਫ਼ਸਰ ਹਰਿੰਦਰ ਸਿੰਘ ਗਰਚਾ ਨੂੰ ਅੱਜ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ ਨੇ ਕਿਹਾ ਕਿ ਦੇਸ਼ 'ਚ ਗਿਣੇ ਚੁਣੇ ਲੋਕ ਹੀ ਹਨ ਜਿਨ੍ਹਾਂ ਨੇ ਆਪਣੇ ਦੇਸ਼ ਲਈ ਬਹੁਤ ਸਾਰੀਆਂ ...

ਪੂਰੀ ਖ਼ਬਰ »

ਮੈਂਬਰ ਲੋਕ ਸਭਾ ਬਿੱਟੂ ਨੇ ਜਗਰਾਉਂ ਪੁਲ ਦੀ ਮੁਰੰਮਤ ਦੇ ਚੱਲ ਰਹੇ ਕੰਮ ਦਾ ਲਿਆ ਜਾਇਜ਼ਾ

ਲੁਧਿਆਣਾ, 21 ਜੁਲਾਈ (ਅਮਰੀਕ ਸਿੰਘ ਬੱਤਰਾ, ਪੁਨੀਤ ਬਾਵਾ)-ਜਗਰਾਉਂ ਪੁਲ ਦੀ ਮੁਰੰਮਤ ਅਤੇ ਚੌੜਾਈ ਵਧਾਉਣ ਲਈ ਚੱਲ ਰਹੇ ਕਾਰਜਾਂ ਦਾ ਮੈਂਬਰ ਲੋਕ ਸਭਾ ਰਵਨੀਤ ਸਿੰਘ ਬਿੱਟੂ ਨੇ ਜਾਇਜ਼ਾ ਲਿਆ ਅਤੇ ਰੇਲਵੇ ਅਧਿਕਾਰੀਆਂ, ਠੇਕੇਦਾਰ ਕੰਪਨੀ ਦੇ ਸਟਾਫ਼ ਨੂੰ ਲੋੜੀਂਦੇ ...

ਪੂਰੀ ਖ਼ਬਰ »

ਲੋਕ ਸਭਾ 'ਚ ਭਰੋਸਾ ਪ੍ਰਾਪਤ ਕਰਨ ਵਾਲੀ ਐਨ.ਡੀ.ਏ. ਤੋਂ ਲੋਕਾਂ ਦਾ ਭਰੋਸਾ ਉੱਠਿਆ- ਤਿਵਾੜੀ

ਲੁਧਿਆਣਾ, 21 ਜੁਲਾਈ (ਪੁਨੀਤ ਬਾਵਾ)-ਸਾਬਕਾ ਕੇਂਦਰੀ ਮੰਤਰੀ, ਸਾਬਕਾ ਲੋਕ ਸਭਾ ਮੈਂਬਰ ਤੇ ਕੁੱਲ ਹਿੰਦ ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾੜੀ ਨੇ ਕਿਹਾ ਕਿ ਭਾਵੇਂ ਕਿ ਬੀਤੇ ਦਿਨ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਭਰੋਸਾ ਪ੍ਰਾਪਤ ਕਰ ਲਿਆ ਹੈ, ਪਰ ਐਨ.ਡੀ.ਏ. ...

ਪੂਰੀ ਖ਼ਬਰ »

'ਡਿਲੇਅਡ ਪੇਮੈਂਟ ਕੌ ਾਸਲ' ਦੀ ਮੀਟਿੰਗ 'ਚ 6 ਮਾਮਲਿਆਂ ਦਾ ਨਿਪਟਾਰਾ

ਲੁਧਿਆਣਾ, 21 ਜੁਲਾਈ (ਪੁਨੀਤ ਬਾਵਾ)-ਪੰਜਾਬ ਸਰਕਾਰ ਦੇ ਉਦਯੋਗ ਤੇ ਵਣਜ ਵਿਭਾਗ ਵਲੋਂ ਸਨਅਤਕਾਰਾਂ ਦੇ ਫ਼ਸੇ ਪੈਸੇ ਕਢਵਾਉਣ ਲਈ ਹਰ ਜ਼ਿਲ੍ਹੇ 'ਚ ਬਣਾਈ ਗਈ 'ਡਿਲੇਅਡ ਪੇਮੈਂਟ ਕੌਾਸਲ' ਦੀ ਅੱਜ ਪਲੇਠੀ ਮੀਟਿੰਗ ਜ਼ਿਲ੍ਹਾ ਉਦਯੋਗ ਕੇਂਦਰ ਲੁ ਧਿਆਣਾ ਵਿਖੇ ਕਮੇਟੀ ਦੇ ...

ਪੂਰੀ ਖ਼ਬਰ »

ਜੈਨ ਸਮਾਜ ਵਲੋਂ 'ਸਰਵ ਮੰਗਲ ਚਾਤੁਰਮਾਸ-2018' ਸਮਾਗਮ

ਲੁਧਿਆਣਾ, 21 ਜੁਲਾਈ (ਕਵਿਤਾ ਖੁੱਲਰ)- ਪੰਜਾਬ ਸਰਕਾਰ ਦੇ ਸਨਅਤਾਂ ਅਤੇ ਵਣਜ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਲੁਧਿਆਣਾ ਵਿਖੇ ਜੈਨ ਸਮਾਜ ਦੇ ਧਾਰਮਿਕ ਸਮਾਗਮ 'ਸਰਵ ਮੰਗਲ ਚਾਤੁਰਮਾਸ-2018' ਸਮਾਗਮ 'ਚ ਸ਼ਿਰਕਤ ਕੀਤੀ ਅਤੇ ਜੈਨ ਸਮਾਜ ...

ਪੂਰੀ ਖ਼ਬਰ »

ਲੁਧਿਆਣਾ-ਅਪਰਾਧਨਾਮਾ

ਦਾਜ ਖ਼ਾਤਰ ਵਿਆਹੁਤਾ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਮਾਮਲੇ 'ਚ ਪਤੀ ਸਮੇਤ ਦੋ ਿਖ਼ਲਾਫ਼ ਕੇਸ ਦਰਜ ਲੁਧਿਆਣਾ, 21 ਜੁਲਾਈ (ਪਰਮਿੰਦਰ ਸਿੰਘ ਆਹੂਜਾ) -ਪੁਲਿਸ ਨੇ ਮਾਡਲ ਟਾਊਨ ਐਕਸਟੈਨਸ਼ਨ ਵਾਸੀ ਕੀਰਤੀ ਦੀ ਸ਼ਿਕਾਇਤ 'ਤੇ ਉੱਤਰ ਪ੍ਰਦੇਸ਼ ਵਾਸੀ ਸ਼ਿਵਰਾਜ (ਪਤੀ) ਅਤੇ ਉਸ ...

ਪੂਰੀ ਖ਼ਬਰ »

ਰਿੰਕਲ ਕਤਲ ਕਾਂਡ ਕਾਂਗਰਸ ਰਾਜ ਦੀ ਗੁੰਡਾਗਰਦੀ ਦਾ ਪ੍ਰਤੱਖ ਪ੍ਰਮਾਣ- ਗੋਸ਼ਾ

ਲੁਧਿਆਣਾ, 21 ਜੁਲਾਈ (ਪਰਮੇਸ਼ਰ ਸਿੰਘ)- ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਪਿਛਲੇ ਦਿਨੀਂ ਅਮਰਪੁਰਾ ਵਿਖੇ ਕਾਂਗਰਸ ਕੌਾਸਲਰ ਗੁਰਦੀਪ ਸਿੰਘ ਨੀਟੂ ਦੇ ਪੁੱਤਰਾਂ ਅਤੇ ਹੋਰ ਸਾਥੀਆਂ ਦੇ ਕਥਿਤ ਹਮਲੇ 'ਚ ਮਾਰੇ ਗਏ ਭਾਜਪਾ ਵਰਕਰ ਜਗਦੀਪ ਸਿੰਘ ...

ਪੂਰੀ ਖ਼ਬਰ »

ਰੇਤ ਦੇ ਭਰੇ ਟਿੱਪਰਾਂ ਤੇ ਟਰਾਲੀਆਂ ਦੀ ਧਮਕ ਕਾਰਨ ਪਿੰਡ ਮੰਗਲੀ ਟਾਂਡਾ ਦੇ ਘਰਾਂ 'ਚ ਪਈਆਂ ਤਰੇੜਾਂ

ਭਾਮੀਆਂ ਕਲਾਂ, 21 ਜੁਲਾਈ (ਰਜਿੰਦਰ ਸਿੰਘ ਮਹਿਮੀ)- ਰਾਹੋਂ ਰੋਡ 'ਤੇ ਸਥਿਤ ਪਿੰਡ ਮੰਗਲੀ ਟਾਂਡਾ ਵਿਖੇ ਗੰਦੇ ਪਾਣੀ ਦੀ ਨਿਕਾਸੀ ਲਈ ਮੇਨ ਸੜਕ 'ਤੇ ਪਾਈ ਹੋਈ ਪੁਲੀ ਜੋ ਇਸ ਸੜਕ ਤੋਂ ਵੱਡੀ ਗਿਣਤੀ ਚ ਰੇਤ ਦੇ ਭਰੇ ਟਿੱਪਰ ਤੇ ਟਰਾਲੀਆਂ ਕਾਰਨ ਪਿਛਲੇ ਤਕਰੀਬਨ ਤਿੰਨ ਮਹੀਨੇ ...

ਪੂਰੀ ਖ਼ਬਰ »

ਪੰਜਾਬ ਗੌਰਮਿੰਟ ਪੈਨਸ਼ਨਰਜ਼ ਜਥੇਬੰਦੀ ਦੀ ਮੀਟਿੰਗ

ਲੁਧਿਆਣਾ, 21 ਜੁਲਾਈ (ਭੁਪਿੰਦਰ ਸਿੰਘ ਬਸਰਾ)- ਪੰਜਾਬ ਗੌਰਮਿੰਟ ਪੈਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ ਜ਼ਿਲ੍ਹਾ ਲੁਧਿਆਣਾ ਦੀ ਇਕ ਮੀਟਿੰਗ ਬਲਦੇਵ ਕ੍ਰਿਸ਼ਨ ਮੌਦਗਿੱਲ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਵਿਚਾਰ-ਚਰਚਾ ਕੀਤੀ ਗਈ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX