ਤਾਜਾ ਖ਼ਬਰਾਂ


ਭੋਪਾਲ ਤੋਂ ਦਿਗਵਿਜੇ ਸਿੰਘ ਹੋਣਗੇ ਕਾਂਗਰਸ ਦੇ ਉਮੀਦਵਾਰ
. . .  15 minutes ago
ਨਵੀਂ ਦਿੱਲੀ, 23 ਮਾਰਚ - ਸੀਨੀਅਰ ਕਾਂਗਰਸੀ ਆਗੂ ਦਿਗਵਿਜੇ ਸਿੰਘ ਮੱਧ ਪ੍ਰਦੇਸ਼ ਦੇ ਭੋਪਾਲ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ...
3 ਪਿਸਤੌਲਾਂ, ਡਰੱਗ ਮਨੀ ਤੇ ਨਸ਼ੀਲੇ ਪਾਊਡਰ ਸਮੇਤ 2 ਨੌਜਵਾਨ ਗ੍ਰਿਫ਼ਤਾਰ
. . .  11 minutes ago
ਜਲੰਧਰ, 23 ਮਾਰਚ - ਜਲੰਧਰ ਪੁਲਿਸ ਨੇ ਦੋ ਵੱਖ ਵੱਖ ਥਾਵਾਂ ਤੋਂ 3 ਪਿਸਤੌਲਾਂ, 13 ਜਿੰਦਾ ਕਾਰਤੂਸਾਂ, ਇੱਕ ਕਾਰ, 1 ਲੱਖ 5 ਹਜ਼ਾਰ ਦੀ ਡਰੱਗ ਮਨੀ ਅਤੇ 270 ਗ੍ਰਾਮ ਨਸ਼ੀਲੇ ਪਾਊਡਰ ਸਮੇਤ...
ਕਰਮਬੀਰ ਸਿੰਘ ਹੋਣਗੇ ਦੇਸ਼ ਦੇ ਅਗਲੇ ਜਲ ਸੈਨਾ ਮੁਖੀ
. . .  30 minutes ago
ਨਵੀਂ ਦਿੱਲੀ, 23 ਮਾਰਚ- ਭਾਰਤੀ ਜਲ ਸੈਨਾ ਲਈ ਸਰਕਾਰ ਨੇ ਅਗਲੇ ਮੁਖੀ ਦੇ ਨਾਂ ਐਲਾਨ ਕਰ ਦਿੱਤਾ ਹੈ। ਵਾਇਸ ਐਡਮਿਰਲ ਕਰਮਬੀਰ ਸਿੰਘ ਦੇਸ਼ ਦੇ ਅਗਲੇ ਜਲ ਸੈਨਾ ਮੁਖੀ ਹੋਣਗੇ। ਮੌਜੂਦਾ ਜਲ ਸੈਨਾ ਮੁਖੀ ਐਡਮਿਰਲ ਸੁਨੀਲ ਲਾਂਬਾ 31 ਮਈ, 2019 ਨੂੰ ਸੇਵਾ...
ਸ੍ਰੀ ਦਰਬਾਰ ਵਿਖੇ ਸ਼ੁਰੂ ਹੋਈ ਸੋਨੇ ਦੀ ਧੁਆਈ ਦੀ ਕਾਰ ਸੇਵਾ
. . .  39 minutes ago
ਅੰਮ੍ਰਿਤਸਰ, 23 ਮਾਰਚ (ਜਸਵੰਤ ਸਿੰਘ ਜੱਸ)- ਨਿਸ਼ਕਾਮ ਸੇਵਕ ਜਥਾ ਬਰਮਿੰਘਮ (ਇੰਗਲੈਂਡ) ਦੇ ਮੁਖੀ ਭਾਈ ਮਹਿੰਦਰ ਸਿੰਘ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਸੋਨੇ ਦੀ ਧੁਆਈ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਸੇਵਾ ਦੀ ਆਰੰਭਤਾ ਮੌਕੇ...
ਅਫ਼ਗ਼ਾਨਿਸਤਾਨ 'ਚ ਕਿਸਾਨ ਦਿਵਸ ਦੇ ਜਸ਼ਨ ਦੌਰਾਨ ਹੋਏ ਦੋ ਜ਼ਬਰਦਸਤ ਧਮਾਕੇ, 4 ਲੋਕਾਂ ਦੀ ਮੌਤ
. . .  about 1 hour ago
ਕਾਬੁਲ, 23 ਮਾਰਚ- ਅਫ਼ਗ਼ਾਨਿਸਤਾਨ ਦੇ ਦੱਖਣੀ ਸੂਬੇ ਹੇਲਮੰਡ 'ਚ ਅੱਜ ਹੋਏ ਦੋ ਜ਼ਬਰਦਸਤ ਧਮਾਕਿਆਂ 'ਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ 10 ਹੋਰ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਸੂਬੇ ਦੇ ਲਸ਼ਕਰ ਗਾਹ ਸ਼ਹਿਰ ਦੇ ਇੱਕ ਸਟੇਡੀਅਮ 'ਚ...
ਬਿਹਾਰ 'ਚ ਐੱਨ. ਡੀ. ਏ. ਵਲੋਂ ਉਮੀਦਵਾਰਾਂ ਦਾ ਐਲਾਨ, ਪਟਨਾ ਸਾਹਿਬ ਤੋਂ ਕੱਟਿਆ ਗਿਆ ਸ਼ਤਰੂਘਨ ਸਿਨਹਾ ਦਾ ਪੱਤਾ
. . .  about 1 hour ago
ਪਟਨਾ, 23 ਮਾਰਚ- ਬਿਹਾਰ 'ਚ ਐੱਨ. ਡੀ. ਏ. ਨੇ ਅੱਜ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸੂਬੇ 'ਚ ਭਾਜਪਾ ਇੰਚਾਰਜ ਭੁਪਿੰਦਰ ਯਾਦਵ ਨੇ ਭਾਜਪਾ, ਜਨਤਾ ਦਲ ਯੂਨਾਈਟਿਡ (ਜੇ. ਡੀ. ਯੂ.) ਅਤੇ ਲੋਕ ਜਨਸ਼ਕਤੀ ਪਾਰਟੀ (ਐੱਲ. ਜੇ. ਪੀ.) ਦੇ 39...
ਪੰਜਾਬ 'ਚ ਥਾਂ-ਥਾਂ ਮਨਾਇਆ ਜਾ ਰਿਹਾ ਹੈ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ
. . .  about 2 hours ago
ਸੰਗਰੂਰ, 23 ਮਾਰਚ (ਧੀਰਜ ਪਸ਼ੋਰੀਆ)- ਪੰਜਾਬ 'ਚ ਅੱਜ ਥਾਂ-ਥਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜਿੱਥੇ ਲੋਕਾਂ ਵਲੋਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਸ਼ਰਧਾਂਜਲੀਆਂ...
ਪਠਾਨਕੋਟ 'ਚ ਪੁਲਿਸ ਨੇ ਹਿਰਾਸਤ 'ਚ ਲਏ ਪੰਜ ਕਸ਼ਮੀਰੀ
. . .  about 2 hours ago
ਪਠਾਨਕੋਟ, 23 ਮਾਰਚ (ਚੌਹਾਨ)- ਪਠਾਨਕੋਟ ਦੇ ਮਮੂੰਨ 'ਚ ਪੁਲਿਸ ਨੇ ਅੱਜ ਪੰਜ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਪੰਜੇ ਸ਼ੱਕੀ ਜੰਮੂ-ਕਸ਼ਮੀਰ ਪੁਲਵਾਮਾ ਅਤੇ ਅਨੰਤਨਾਗ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ। ਇਹ ਪੰਜੇ ਸ਼ੱਕੀ...
ਦੁਬਈ ਤੋਂ ਪਰਤੇ ਨੌਜਵਾਨ ਦਾ ਕਤਲ, ਘਰ ਦੇ ਕੋਲੋਂ ਮਿਲੀ ਲਾਸ਼
. . .  about 2 hours ago
ਮੋਗਾ, 23 ਮਾਰਚ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)- ਸਥਾਨਕ ਸ਼ਹਿਰ ਦੇ ਮੁਹੱਲਾ ਸੰਧੂਆਂ 'ਚ ਅੱਜ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਲੋਕਾਂ ਨੇ ਸਵੇਰੇ ਘਰਾਂ ਕੋਲ ਲੱਗੀਆਂ ਰੂੜ੍ਹੀਆਂ ਕੋਲ ਇੱਕ ਵਿਅਕਤੀ ਦੀ ਲਾਸ਼ ਪਈ ਦੇਖੀ। ਮ੍ਰਿਤਕ ਦੀ ਪਹਿਚਾਣ 33 ਸਾਲਾ...
ਜੰਮੂ-ਕਸ਼ਮੀਰ 'ਚ ਢਿਗਾਂ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ
. . .  about 2 hours ago
ਸ੍ਰੀਨਗਰ, 23 ਮਾਰਚ- ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ 'ਚ ਢਿਗਾਂ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ਸੰਬੰਧੀ ਪੁਲਿਸ ਨੇ ਦੱਸਿਆ ਕਿ ਬੀਤੀ ਰਾਤ ਜ਼ਿਲ੍ਹੇ ਦੇ ਗਨਡੋਹ ਇਲਾਕੇ ਦੇ ਥਾਥਰੀ ਰੋਡ 'ਤੇ ਜਾ ਰਿਹਾ ਇੱਕ ਟਰੱਕ ਪਹਾੜੀ ਤੋਂ ਚਟਾਨਾਂ ਡਿੱਗਣ...
ਚੀਨ ਕੈਮੀਕਲ ਪਲਾਂਟ 'ਚ ਧਮਾਕੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 64
. . .  about 3 hours ago
ਬੀਜਿੰਗ, 23 ਮਾਰਚ- ਚੀਨ ਦੇ ਜਿਆਂਗਸੁ ਸੂਬੇ ਦੇ ਯਾਨਚੇਂਗ ਸ਼ਹਿਰ 'ਚ ਇੱਕ ਕੈਮੀਕਲ ਪਲਾਂਟ 'ਚ ਹੋਏ ਧਮਾਕੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 64 ਹੋ ਗਈ ਹੈ, ਜਦੋਂਕਿ 28 ਲੋਕ ਅਜੇ ਵੀ ਲਾਪਤਾ ਹਨ। ਸ਼ਹਿਰ ਦੇ ਮੇਅਰ ਕਾਓ ਲੁਬਾਓ ਨੇ ਅੱਜ ਇਸ ਸੰਬੰਧੀ...
ਭਾਰਤ ਦੇ ਪਹਿਲੇ ਲੋਕਪਾਲ ਬਣੇ ਜਸਟਿਸ ਪਿਨਾਕੀ ਘੋਸ਼, ਰਾਸ਼ਟਰਪਤੀ ਨੇ ਚੁਕਾਈ ਸਹੁੰ
. . .  about 3 hours ago
ਨਵੀਂ ਦਿੱਲੀ, 23 ਮਾਰਚ- ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਪਿਨਾਕੀ ਚੰਦਰ ਘੋਸ਼ ਨੇ ਅੱਜ ਦੇਸ਼ ਦੇ ਪਹਿਲੇ ਲੋਕਪਾਲ 'ਤੇ ਤੌਰ 'ਤੇ ਸਹੁੰ ਚੁੱਕੀ। ਉਨ੍ਹਾਂ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਹੁੰ ਚੁਕਾਈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਪ ਰਾਸ਼ਟਰਪਤੀ...
ਹਾਈਵੇਅ 'ਤੇ ਸੈਲਾਨੀਆਂ ਨਾਲ ਭਰੀ ਬੱਸ 'ਚ ਲੱਗੀ ਭਿਆਨਕ ਅੱਗ, ਜਿੰਦਾ ਝੁਲਸੇ 26 ਲੋਕ
. . .  about 3 hours ago
ਬੀਜਿੰਗ, 23 ਮਾਰਚ- ਚੀਨ ਦੇ ਹੁਨਾਨ ਸੂਬੇ 'ਚ ਸੈਲਾਨੀਆਂ ਨਾਲ ਭਰੀ ਇੱਕ ਬੱਸ 'ਚ ਭਿਆਨਕ ਅੱਗ ਲੱਗ ਜਾਣ ਕਾਰਨ ਘੱਟੋ-ਘੱਟ 26 ਲੋਕਾਂ ਦੀ ਮੌਤ ਹੋ ਗਈ, ਜਦਕਿ 28 ਹੋਰ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਵਲੋਂ ਅੱਜ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ...
ਦੋ ਟਰੱਕਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਤਿੰਨ ਲੋਕਾਂ ਦੀ ਮੌਤ
. . .  about 4 hours ago
ਬੈਂਗਲੁਰੂ, 23 ਮਾਰਚ- ਕਰਨਾਟਕ ਦੇ ਸ਼ਿਵਮੋਗਾ ਜ਼ਿਲ੍ਹੇ 'ਚ ਅੱਜ ਐੱਲ. ਪੀ. ਜੀ. ਸਿਲੰਡਰਾਂ ਨੂੰ ਲਿਜਾ ਰਿਹਾ ਇੱਕ ਟਰੱਕ ਦੀ ਨਿਰਮਾਣ ਸਮਗਰੀ ਲਿਜਾ ਰਹੇ ਦੂਜੇ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਜ਼ਖ਼ਮੀ ਹੋ...
ਇੰਦੌਰ 'ਚ ਸਵਾਈਨ ਫਲੂ ਕਾਰਨ 41 ਮੌਤਾਂ
. . .  about 5 hours ago
ਇੰਦੌਰ, 23 ਮਾਰਚ - ਮੱਧ ਪ੍ਰਦੇਸ਼ ਦੇ ਇੰਦੌਰ ਵਿਚ 2019 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸਵਾਈਨ ਫਲੂ ਕਾਰਨ 41 ਮੌਤਾਂ ਹੋਈਆਂ ਹਨ। ਸਵਾਈਨ ਫਲੂ ਤੋਂ ਪੀੜਤ 19 ਮਰੀਜ਼ ਹਸਪਤਾਲ ਵਿਚ ਦਾਖਲ...
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਨ 'ਤੇ 'ਅਦਾਰਾ' ਅਜੀਤ ਵੱਲੋਂ ਉਨ੍ਹਾਂ ਦੀ ਸ਼ਹਾਦਤ ਨੂੰ ਪ੍ਰਣਾਮ
. . .  about 6 hours ago
ਅੱਜ ਹੋਵੇਗਾ ਆਈ.ਪੀ.ਐਲ. 12 ਦਾ ਆਗਾਜ਼
. . .  about 6 hours ago
ਅੱਜ ਦਾ ਵਿਚਾਰ
. . .  about 6 hours ago
ਅੱਤਵਾਦੀਆਂ ਵਲੋਂ ਪੁਲਿਸ 'ਤੇ ਹਮਲਾ, ਐਸ.ਐਚ.ਓ. ਸਮੇਤ ਦੋ ਜ਼ਖਮੀ
. . .  1 day ago
ਭਾਜਪਾ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਸਾਉਣ ਸੰਮਤ 550
ਵਿਚਾਰ ਪ੍ਰਵਾਹ: ਪਹਿਲੇ ਅਪਰਾਧੀ ਉਹ ਹੁੰਦੇ ਹਨ, ਜਿਹੜੇ ਅਪਰਾਧ ਕਰਦੇ ਹਨ ਤੇ ਦੂਜੇ ਉਹ ਹੁੰਦੇ ਹਨ, ਜਿਹੜੇ ਅਪਰਾਧ ਹੋਣ ਦਿੰਦੇ ਹਨ। -ਫੁੱਲਰ

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਓਪਨ ਸਟੇਟ ਰੈਕਿੰਗ ਵਿਚ ਫ਼ਿਰੋਜ਼ਪੁਰ ਦੀ ਸਵਰੀਤ ਕੌਰ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਫ਼ਿਰੋਜ਼ਪੁਰ, 21 ਜੁਲਾਈ (ਪਰਮਿੰਦਰ ਸਿੰਘ)- ਸੰਗਰੂਰ ਦੇ ਗੁਰੂ ਨਾਨਕ ਬੈਡਮਿੰਟਨ ਹਾਲ ਵਿਖੇ 15 ਤੋ 20 ਜੁਲਾਈ ਤੱਕ ਓਪਨ ਪੰਜਾਬ ਸਟੇਟ ਰੈਕਿੰਗ ਚੈਂਪੀਅਨਸ਼ਿਪ ਪ੍ਰਤੀਯੋਗਤਾ ਕਰਵਾਈ ਗਈ, ਜਿਸ ਵਿਚ ਸੂਬੇ ਦੇ ਲਗਭਗ 500 ਖਿਡਾਰੀਆਂ ਨੇ ਸ਼ਿਰਕਤ ਕੀਤੀ | ਓਪਨ ਪੰਜਾਬ ਸਟੇਟ ...

ਪੂਰੀ ਖ਼ਬਰ »

ਖੇਡ ਵਿਭਾਗ ਫ਼ਿਰੋਜ਼ਪੁਰ ਨੇ ਕਰਵਾਈ ਕਰਾਸ ਕੰਟਰੀ ਦੌੜ

ਫ਼ਿਰੋਜ਼ਪੁਰ, 21 ਜੁਲਾਈ (ਪਰਮਿੰਦਰ ਸਿੰਘ)- ਪੰਜਾਬ ਸਰਕਾਰ ਵਲੋਂ ਚਲਾਈ ਗਈ ਮੁਹਿੰਮ ਤੰਦਰੁਸਤ ਪੰਜਾਬ ਅਧੀਨ ਅੱਜ ਖੇਡ ਵਿਭਾਗ ਫ਼ਿਰੋਜ਼ਪੁਰ ਵਲੋਂ ਉਲੀਕੇ ਗਏ ਪ੍ਰੋਗਰਾਮ ਅਧੀਨ ਅੱਠ ਕਿੱਲੋਮੀਟਰ ਕਰਾਸ ਕੰਟਰੀ ਦੀ ਦੌੜ ਕਰਵਾਈ ਗਈ | ਇਸ ਕਰਾਸ ਕੰਟਰੀ ਦੌੜ ਨੂੰ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰਾਂ ਨੇ ਕੱਢੀ ਨਸ਼ਾ ਵਿਰੋਧੀ ਰੈਲੀ

ਤਲਵੰਡੀ ਭਾਈ, 21 ਜੁਲਾਈ (ਕੁਲਜਿੰਦਰ ਗਿੱਲ)- ਪੇਂਡੂ ਖੇਤਰ ਅੰਦਰ ਸਿਹਤ ਸੇਵਾਵਾਂ ਨਿਭਾਉਣ ਵਾਲੇ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਜਥੇਬੰਦੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਲੋਂ ਨਸ਼ਿਆਂ ਿਖ਼ਲਾਫ਼ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਤਹਿਤ ਬਲਾਕ ਘੱਲ ਖੁਰਦ ...

ਪੂਰੀ ਖ਼ਬਰ »

ਘੇਰ ਕੇ ਕਾਪੇ ਨਾਲ ਕੀਤਾ ਹਮਲਾ, ਗੰਭੀਰ ਜ਼ਖ਼ਮੀ

ਫ਼ਿਰੋਜ਼ਪੁਰ, 21 ਜੁਲਾਈ (ਤਪਿੰਦਰ ਸਿੰਘ)-ਕਰੀਬ ਅੱਠ ਵਿਅਕਤੀਆਂ ਵਲੋਂ ਬੀਤੀ ਰਾਤ ਰੇਲਵੇ ਫਾਟਕ ਨੇੜੇ ਜਰਮਲ ਸਿੰਘ ਪੁੱਤਰ ਮੁਖਤਿਆਰ ਸਿੰਘ ਨਾਂਅ ਦੇ ਵਿਅਕਤੀ ਨੂੰ ਘੇਰ ਲਿਆ ਤੇ ਉਸ 'ਤੇ ਕਾਪੇ ਨਾਲ ਹਮਲਾ ਕਰ ਦਿੱਤਾ | ਗੰਭੀਰ ਸੱਟਾਂ ਵੱਜਣ ਕਾਰਨ ਜਰਮਲ ਸਿੰਘ ਨੂੰ ਗੁਰੂ ...

ਪੂਰੀ ਖ਼ਬਰ »

ਪੁਲਿਸ ਵਲੋਂ ਛਾਪੇਮਾਰੀ ਦੌਰਾਨ ਲਾਹਣ ਬਰਾਮਦ

ਤਲਵੰਡੀ ਭਾਈ, 21 ਜੁਲਾਈ (ਕੁਲਜਿੰਦਰ ਸਿੰਘ ਗਿੱਲ)-ਥਾਣਾ ਘੱਲ ਖੁਰਦ ਪੁਲਿਸ ਵਲੋਂ ਪਿੰਡ ਸ਼ਹਿਜ਼ਾਦੀ ਵਿਖੇ ਇਕ ਘਰ 'ਚੋਂ 20 ਕਿੱਲੋ ਲਾਹਣ ਬਰਾਮਦ ਕਰਨ ਦਾ ਦਾਅਵਾ ਕਰਦੇ ਹੋਏ ਇਕ ਵਿਅਕਤੀ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਥਾਣਾ ਘੱਲ ਖੁਰਦ ਦੇ ਏ. ਐਸ. ਆਈ. ...

ਪੂਰੀ ਖ਼ਬਰ »

ਨਾਬਾਲਗ ਨਾਲ ਜਬਰ ਜਨਾਹ, 2 ਿਖ਼ਲਾਫ਼ ਪਰਚਾ ਦਰਜ

ਜਲਾਲਾਬਾਦ, 21 ਜੁਲਾਈ (ਜਤਿੰਦਰ ਪਾਲ ਸਿੰਘ)-ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ ਨਾਬਾਲਗ ਦੇ ਨਾਲ ਜਬਰ ਜਨਾਹ ਕਰਨ 'ਤੇ ਲੱਧੂ ਵਾਲਾ ਹਿਠਾੜ ਨਿਵਾਸੀ ਇਕ ਵਿਅਕਤੀ ਤੇ ਇਕ ਨਾਮਾਲੂਮ ਲੜਕੀ 'ਤੇ ਮੁਕੱਦਮਾ ਦਰਜ ਕੀਤਾ ਹੈ | ਥਾਣਾ ਸਿਟੀ ਪੁਲਿਸ ਨੂੰ ਆਪਣੇ ਦਿੱਤੇ ਬਿਆਨਾਂ 'ਚ ...

ਪੂਰੀ ਖ਼ਬਰ »

ਦੜਾ ਸੱਟਾ ਲਗਾਉਣ 'ਤੇ ਪਰਚਾ ਦਰਜ

ਫ਼ਾਜ਼ਿਲਕਾ, 21 ਜੁਲਾਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਥਾਣਾ ਸਿਟੀ ਪੁਲਿਸ ਨੇ ਦੜਾ ਸੱਟਾ ਲਗਾਉਣ ਦੇ ਮਾਮਲੇ 'ਚ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਥਾਣਾ ਸਿਟੀ ਦੇ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ...

ਪੂਰੀ ਖ਼ਬਰ »

ਡੀ. ਸੀ. ਵਲੋਂ ਜਾਗਰੂਕਤਾ ਕੈਂਪ ਲਗਾਏ ਜਾਣ ਦੇ ਅਧਿਕਾਰੀਆਂ ਨੂੰ ਆਦੇਸ਼

ਫ਼ਿਰੋਜ਼ਪੁਰ, 21 ਜੁਲਾਈ (ਤਪਿੰਦਰ ਸਿੰਘ)-ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਲਈ ਇਕ ਯੋਜਨਾਬੱਧ ਤਰੀਕੇ ਨਾਲ ਸੂਚੀ ਤਿਆਰ ਕਰਕੇ ਸ਼ਹਿਰਾਂ, ਪਿੰਡਾਂ ਤੇ ਕਸਬਿਆਂ ...

ਪੂਰੀ ਖ਼ਬਰ »

ਬੇਕਾਬੂ ਕੈਂਟਰ ਦੁਕਾਨਾਂ 'ਚ ਵੜਿਆ, ਦੁਕਾਨਦਾਰ ਦੀ ਮੌਤ, ਡਰਾਈਵਰ ਜ਼ਖ਼ਮੀ

ਮਮਦੋਟ, 21 ਜੁਲਾਈ (ਸੁਖਦੇਵ ਸਿੰਘ ਸੰਗਮ)- ਮਮਦੋਟ-ਫ਼ਿਰੋਜ਼ਪੁਰ ਵਾਇਆ ਮਾਛੀਵਾੜਾ ਸੜਕ 'ਤੇ ਵਾਪਰੇ ਹਾਦਸੇ ਦੌਰਾਨ ਇਕ ਕੈਂਟਰ ਦੇ ਬੇਕਾਬੂ ਹੋ ਕੇ ਦੁਕਾਨਾਂ 'ਚ ਵੱਜਣ ਕਾਰਨ ਇਕ ਵਿਅਕਤੀ ਦੀ ਮੌਤ ਅਤੇ ਇਕ ਹੋਰ ਦੇ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ...

ਪੂਰੀ ਖ਼ਬਰ »

ਡੀ.ਐ ੱਸ.ਪੀ. ਨੇ ਕੀਤੀ ਪੱਤਰਕਾਰਾਂ ਨਾਲ ਮੀਟਿੰਗ

ਮੱਲਾਂਵਾਲਾ, 21 ਜੁਲਾਈ (ਗੁਰਦੇਵ ਸਿੰਘ)- ਨਵੇਂ ਆਏ.ਡੀ.ਐੱਸ.ਪੀ. ਨਰਿੰਦਰ ਸਿੰਘ ਨੇ ਅੱਜ ਪੁਲਿਸ ਥਾਣਾ ਮੱਲਾਂਵਾਲਾ ਵਿਚ ਪੱਤਰਕਾਰਾਂ ਨਾਲ ਮੀਟਿੰਗ ਕੀਤੀ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਲਾਕੇ ਵਿਚ ਅਮਨ ਸ਼ਾਂਤੀ ਨੂੰ ਹਰ ਕੀਮਤ 'ਤੇ ਕਾਇਮ ...

ਪੂਰੀ ਖ਼ਬਰ »

ਸੰਤ ਆਸ਼ਰਮ ਕੋਟ ਕਰੋੜ ਕਲਾਂ ਵਲੋਂ ਨਸ਼ਾ ਵਿਰੋਧੀ ਰੈਲੀ

ਤਲਵੰਡੀ ਭਾਈ, 21 ਜੁਲਾਈ (ਕੁਲਜਿੰਦਰ ਸਿੰਘ ਗਿੱਲ)- ਲੋਕਾਂ ਨੂੰ ਨਸ਼ਾਖੋਰੀ ਤੋਂ ਮੁਕਤ ਹੋਣ ਲਈ ਪ੍ਰੇਰਿਤ ਕਰਨ ਗੁਰਦੁਆਰਾ ਆਸ਼ਰਮ ਸੰਤ ਬਾਬਾ ਜਗੀਰ ਸਿੰਘ ਕੋਟ ਕਰੋੜ ਕਲਾਂ ਵਲੋਂ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੇਵ ਸਿੰਘ ਦੀ ਅਗਵਾਈ ਹੇਠ ਪੁਲਿਸ ਥਾਣਾ ਤਲਵੰਡੀ ਭਾਈ, ...

ਪੂਰੀ ਖ਼ਬਰ »

ਪੋਸਟ ਭਰੀ ਮੰਨੀ ਜਾਣ ਦੇ ਬਾਵਜੂਦ ਸਿੱਖਿਆ ਪ੍ਰੋਵਾਈਡਰਾਂ ਦੀ ਥਾਂ ਤਬਾਦਲੇ ਹੋਣ 'ਤੇ ਸਿੱਖਿਆ ਪ੍ਰੋਵਾਈਡਰਾਂ 'ਚ ਰੋਸ ਦੀ ਲਹਿਰ

ਫ਼ਿਰੋਜ਼ਪੁਰ, 21 ਜੁਲਾਈ (ਪਰਮਿੰਦਰ ਸਿੰਘ)- ਸਰਕਾਰੀ ਸਕੂਲਾਂ 'ਚ ਪਿਛਲੇ 10-12 ਸਾਲਾਂ ਤੋਂ ਕੰਮ ਕਰ ਰਹੇ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਦੀ ਪੋਸਟ ਨੂੰ ਭਾਵੇਂ ਵਿਭਾਗ ਵਲੋਂ ਭਰੀ ਮੰਨਿਆ ਜਾ ਚੁੱਕਾ ਹੈ, ਪਰ ਵਿਭਾਗ ਵਲੋਂ 19 ਜੁਲਾਈ ਨੂੰ ਕੀਤੇ ਵੱਡੀ ਪੱਧਰ 'ਤੇ ...

ਪੂਰੀ ਖ਼ਬਰ »

ਮਹਿੰਦਰ ਸਿੰਘ ਰਾਏ ਪੰਜਾਬ ਭਾਜਪਾ ਐੱਸ.ਸੀ. ਮੋਰਚਾ ਦੇ ਖ਼ਜ਼ਾਨਚੀ ਬਣੇ

ਪੰਜੇ ਕੇ ਉਤਾੜ, 21 ਜੁਲਾਈ (ਹਰਮੀਤ ਪਾਲ ਵਿਨਾਇਕ)- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸਵੇਤਾ ਮਲਿਕ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬੀਤੀ ਦੇਰ ਰਾਤ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਰਾਕੇਸ਼ ਰਾਠੌਰ ਵਲੋਂ ਐੱਸ.ਸੀ. ਮੋਰਚਾ ਅਤੇ ਯੁਵਾ ਮੋਰਚਾ ਪੰਜਾਬ ਦੀ ਕਾਰਜਕਾਰਨੀ ਘੋਸ਼ਿਤ ਕੀਤੀ ਗਈ ਹੈ | ਐਸ.ਸੀ. ਮੋਰਚਾ ਪੰਜਾਬ ਦੀ ਜਾਰੀ ਕੀਤੀ ਸੂਚੀ 'ਚ ਜ਼ਿਲ੍ਹਾ ਫ਼ਿਰੋਜ਼ਪੁਰ ਐਸ.ਸੀ. ਮੋਰਚਾ ਦੇ ਮੀਤ ਪ੍ਰਧਾਨ ਅਤੇ ਰਾਏ ਸਿੱਖ ਬਿਰਾਦਰੀ ਦੇ ਸਿਰਕੱਢ ਆਗੂ ਮਹਿੰਦਰ ਸਿੰਘ ਰਾਏ ਨੂੰ ਮੋਰਚੇ ਦਾ ਸੂਬਾ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ ਹੈ | ਅੱਜ ਇਸ ਨਿਯੁਕਤੀ ਨਾਲ ਭਾਜਪਾ ਦੇ ਵਰਕਰਾਂ ਵਲੋਂ ਗੁਰੂਹਰਸਹਾਏ, ਪੰਜੇ ਕੇ ਉਤਾੜ ਅਤੇ ਗੋਲੂ ਕਾ ਮੋੜ ਅੰਦਰ ਲੱਡੂ ਵੰਡ ਕੇ ਭਾਜਪਾ ਦੇ ਪ੍ਰਧਾਨ ਸਵੇਤਾ ਮਲਿਕ, ਰਾਕੇਸ਼ ਰਾਠੌਰ ਜਨਰਲ ਸਕੱਤਰ ਪੰਜਾਬ, ਭਾਜਪਾ ਦੇ ਬੁਲਾਰੇ ਕੇਵਲ ਗਿੱਲ, ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਕਮਲ ਸ਼ਰਮਾ ਅਤੇ ਪੰਜਾਬ ਐਸ.ਸੀ. ਮੋਰਚੇ ਦੇ ਪ੍ਰਧਾਨ ਦਿਲਬਾਰ ਸਿੰਘ ਰਾਏ ਦਾ ਧੰਨਵਾਦ ਕੀਤਾ ਗਿਆ | ਪੰਜਾਬ ਓ.ਬੀ.ਸੀ. ਮੋਰਚੇ ਦੇ ਸਕੱਤਰ ਰਮੇਸ਼ ਕੰਬੋਜ ਦੇ ਦਫ਼ਤਰ ਅੰਦਰ, ਭਾਜਪਾ ਮੰਡਲ ਪੰਜੇ ਕੇ ਉਤਾੜ ਦੇ ਪ੍ਰਧਾਨ ਕੁਲਦੀਪ ਬੱਟੀ, ਓਮ ਪ੍ਰਕਾਸ਼, ਜ਼ਿਲ੍ਹਾ ਜਨਰਲ ਸਕੱਤਰ ਸੁਰਜੀਤ ਕੰਬੋਜ, ਡਾ.ਓਮ ਸਾਮਾ, ਬਿੰਦਰ ਬੱਟੀ, ਮੀਤ ਸੁੱਲ੍ਹਾ, ਸੁਰਿੰਦਰ ਸਰਪੰਚ ਜੀਵਾ ਅਰਾਈਾ, ਸੁਖਵਿੰਦਰ ਪਾਲ, ਡਾਕਟਰ ਕੁਲਦੀਪ ਕੰਬੋਜ, ਹਰੀ ਚੰਦ ਸਰਪੰਚ, ਸੁੰਦਰ ਰਾਮ ਵਿਨਾਇਕ, ਵਿਜੇ ਕੁਮਾਰ ਮਰੋਕ, ਨੇਕ ਚੰਦ ਜ਼ਿਲ੍ਹਾ ਸਕੱਤਰ ਯੁਵਾ ਮੋਰਚਾ, ਪੰਕਜ ਕਾਲੜਾ ਸਮੇਤ ਅਨੇਕਾਂ ਵਰਕਰਾਂ ਵਲੋਂ ਲੱਡੂ ਵੰਡ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ |


ਖ਼ਬਰ ਸ਼ੇਅਰ ਕਰੋ

ਪੁਲਿਸ ਵਿਭਾਗ ਨੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਨਸ਼ਾ ਵਿਰੋਧੀ ਸਮਾਗਮ ਕਰਾਇਆ

ਕੁੱਲਗੜ੍ਹੀ, 21 ਜੁਲਾਈ (ਸੁਖਜਿੰਦਰ ਸਿੰਘ ਸੰਧੂ)- ਜ਼ਿਲ੍ਹਾ ਪੁਲਿਸ ਮੁਖੀ ਪ੍ਰੀਤਮ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਲਖਵੀਰ ਸਿੰਘ ਡੀ.ਐਸ.ਪੀ. ਸਬ-ਡਵੀਜ਼ਨ ਦੀ ਅਗਵਾਈ ਸਦਕਾ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਸ਼ੇਰਖ਼ਾਂ ਵਿਚ ਨਸ਼ਾ ਵਿਰੋਧੀ ਸਮਾਗਮ ਕਰਾਇਆ ...

ਪੂਰੀ ਖ਼ਬਰ »

ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ 'ਚ ਸੜਕਾਂ ਦਾ ਜਾਲ ਵਿਛਾਇਆ- ਬ੍ਰਹਮਪੁਰਾ

ਜ਼ੀਰਾ, 21 ਜੁਲਾਈ (ਜਗਤਾਰ ਸਿੰਘ ਮਨੇਸ)- ਪੰਜਾਬ ਦਾ ਵਿਕਾਸ ਸਿਰਫ਼ ਅਕਾਲੀ-ਭਾਜਪਾ ਸਰਕਾਰ ਸਮੇਂ ਹੀ ਹੋਇਆ ਹੈ ਅਤੇ ਪੰਜਾਬ 'ਚ ਸੜਕਾਂ ਦਾ ਜਾਲ ਵਿਛਾਉਣ ਦੇ ਲਈ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਅਹਿਮ ਭੂਮਿਕਾ ਨਿਭਾਈ ਹੈ ਅਤੇ ਸੂਝਵਾਨ ਲੋਕ ਅੱਜ ਵੀ ਅਕਾਲੀ ਦਲ ਦੀ ਸਰਕਾਰ ...

ਪੂਰੀ ਖ਼ਬਰ »

ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ- ਡੀ.ਐ ੱਸ.ਪੀ

ਜ਼ੀਰਾ, 21 ਜੁਲਾਈ (ਜਗਤਾਰ ਸਿੰਘ ਮਨੇਸ)- ਜ਼ੀਰਾ ਦੇ ਨਵ-ਨਿਯੁਕਤ ਡੀ.ਐੱਸ.ਪੀ. ਨਰਿੰਦਰ ਸਿੰਘ ਨੂੰ ਸ੍ਰੀ ਬਜਰੰਗ ਭਵਨ ਮੰਦਿਰ ਜ਼ੀਰਾ ਦੀ ਪ੍ਰਬੰਧਕ ਕਮੇਟੀ ਵਲੋਂ ਸਰਪ੍ਰਸਤ ਪ੍ਰੇਮ ਕੁਮਾਰ ਗਰੋਵਰ ਦੀ ਅਗਵਾਈ ਹੇਠ ਇਸ ਕੇਵਲ ਕ੍ਰਿਸ਼ਨ ਕਾਲੜਾ, ਵਿਕਾਸ ਗਰੋਵਰ, ਕੁਲਦੀਪ ...

ਪੂਰੀ ਖ਼ਬਰ »

ਕੁਲਬੀਰ ਸਿੰਘ ਜ਼ੀਰਾ ਹਲਕਾ ਵਿਧਾਇਕ ਦਾ ਬ੍ਰਹਮਕੁਮਾਰੀ ਆਸ਼ਰਮ ਵਲੋਂ ਸਵਾਗਤ

ਮਖੂ, 21 ਜਲਾਈ (ਮੇਜਰ ਸਿੰਘ ਥਿੰਦ)-ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦਾ ਬ੍ਰਹਮਕੁਮਾਰੀ ਈਸ਼ਵਰਿਆ ਵਿਸ਼ਵ ਵਿਦਿਆਲਿਆ ਮਖੂ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਸ: ਜ਼ੀਰਾ ਨੇ ਕਿਹਾ ਕਿ ਜਿੰਨੇ ਵੀ ਧਰਮ ਹਨ, ਸਭ ਪ੍ਰਮਾਤਮਾ ਨੂੰ ਮਿਲਣ ਤੇ ਚੰਗੇ ਕਰਮ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਸੰਗਤਸਰ ਵਲੋਂ ਇੱਕ ਕੈਂਸਰ ਪੀੜਤ ਅਤੇ ਦੋ ਹੋਰ ਬੱਚਿਆਂ ਦੀ ਆਰਥਿਕ ਮਦਦ

ਫ਼ਿਰੋਜ਼ਪੁਰ, 21 ਜੁਲਾਈ (ਪਰਮਿੰਦਰ ਸਿੰਘ)- ਕੈਂਸਰ ਪੀੜਤ ਨੂੰ ਰਾਹਤ ਰਾਸ਼ੀ ਅਤੇ ਵਿਦਿਆਰਥੀ ਨੂੰ ਸਕੂਲ ਦੀ ਫ਼ੀਸ ਜਮ੍ਹਾ ਕਰਵਾਉਣ ਲਈ ਸ਼ਹੀਦ ਭਗਤ ਸਿੰਘ ਕਾਲੋਨੀ ਸਥਿਤ ਗੁਰਦੁਆਰਾ ਸ੍ਰੀ ਸੰਗਤਸਰ ਸਾਹਿਬ ਅੱਗੇ ਆਇਆ ਹੈ, ਜਿਨ੍ਹਾਂ ਵਲੋਂ 2 ਗ਼ਰੀਬ ਪਰਿਵਾਰ ਦੇ ...

ਪੂਰੀ ਖ਼ਬਰ »

ਸਰਹੱਦੀ ਖੇਤਰ ਦੇ ਸਕੂਲ 'ਚ ਨਸ਼ਾ ਵਿਰੋਧੀ ਸਮਾਗਮ ਕਰਵਾਇਆ

ਫ਼ਿਰੋਜ਼ਪੁਰ, 21 ਜੁਲਾਈ (ਪਰਮਿੰਦਰ ਸਿੰਘ)- ਸਰਹੱਦੀ ਖੇਤਰ ਦੇ ਨਿਵਾਸੀਆਂ ਨੂੰ ਨਸ਼ਾ ਖੋਰੀ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਭਾਰਤ ਸਰਕਾਰ ਦੇ ਅਦਾਰੇ ਰਾਸ਼ਟਰੀ ਅਨੁਸੂਚਿਤ ਜਾਤੀ ਵਿੱਤ ਵਿਕਾਸ ਕਾਰਪੋਰੇਸ਼ਨ ਨਵੀਂ ਦਿੱਲੀ ਵਲੋਂ ਸਰਕਾਰੀ ...

ਪੂਰੀ ਖ਼ਬਰ »

ਵਿਦਿਆਰਥੀ ਮੰਗਾਂ ਨੂੰ ਲੈ ਕੇ ਐੱਸ.ਡੀ.ਐਮ ਜ਼ੀਰਾ ਦਾ ਘਿਰਾਓ 24 ਨੂੰ

ਜ਼ੀਰਾ, 21 ਜੁਲਾਈ (ਜਗਤਾਰ ਸਿੰਘ ਮਨੇਸ)- ਪੰਜਾਬ ਦੇ ਕਾਲਜਾਂ ਵਿਚ ਪੜ੍ਹਾਈ ਕਰ ਰਹੇ ਦਲਿਤ ਵਿਦਿਆਰਥੀਆਂ ਅਤੇ ਢਾਈ ਲੱਖ ਰੁਪਏ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਦੇ ਸਾਰੇ ਵਿਦਿਆਰਥੀਆਂ ਤੋਂ ਪੀ.ਟੀ.ਏ ਫ਼ੰਡ ਦੇ ਵਿਰੋਧ ਵਿਚ ਡੈਮੋਕ੍ਰੇਟਿੰਗ ਸਟੂਡੈਂਟਸ ...

ਪੂਰੀ ਖ਼ਬਰ »

ਸੇਵਾ ਕੇਂਦਰ ਚਾਲੂ ਕਰਵਾਉਣ ਅਤੇ ਥਾਣਾ ਪਿੰਡ ਲਿਆਉਣ ਲਈ ਲਾਡੀ ਗਹਿਰੀ ਨੂੰ ਦਿੱਤਾ ਮੰਗ-ਪੱਤਰ

ਕੁੱਲਗੜ੍ਹੀ, 21 ਜੁਲਾਈ (ਸੁਖਜਿੰਦਰ ਸਿੰਘ ਸੰਧੂ)- ਪਿੰਡ ਕੁੱਲਗੜ੍ਹੀ ਵਿਚ ਚੱਲ ਰਹੇ ਸੇਵਾ ਕੇਂਦਰ ਨੂੰ ਬੀਤੇ ਕੱਲ੍ਹ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਸਥਾਈ ਤੌਰ 'ਤੇ ਬੰਦ ਕਰਕੇ ਤਾਲੇ ਲਗਾ ਦਿੱਤੇ ਗਏ | ਇਸ ਸੇਵਾ ਕੇਂਦਰ ਤੋਂ 15 ਦੇ ਕਰੀਬ ਪਿੰਡਾਂ ਦੇ ਵਾਸੀ ਸੇਵਾਵਾਂ ਲੈ ...

ਪੂਰੀ ਖ਼ਬਰ »

ਆਯੁਰਵੈਦਿਕ ਪੰਚਕਰਮ ਅਤੇ ਨਿਊਰੋ-ਚਕਿਤਸਾ ਕੈਂਪ ਲਗਾਇਆ

ਫ਼ਿਰੋਜ਼ਪੁਰ, 21 ਜੁਲਾਈ (ਪਰਮਿੰਦਰ ਸਿੰਘ)- ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਐਨ.ਐੱਸ.ਐੱਸ. ਯੂਨਿਟ-1 ਅਤੇ ਯੂਨਿਟ-2 ਵਲੋਂ ਸ੍ਰੀ ਚਰਕ ਆਯੁਰਵੈਦ ਫ਼ਿਰੋਜ਼ਪੁਰ ਦੇ ਡਾਕਟਰਾਂ ਦੀ ਟੀਮ ਦੇ ਸਹਿਯੋਗ ਨਾਲ ਦੋ ਦਿਨਾਂ ਆਯੁਰਵੈਦਿਕ ਪੰਚਕਰਮ ਅਤੇ ...

ਪੂਰੀ ਖ਼ਬਰ »

ਪਾਵਰਕਾਮ ਵਲੋਂ ਐਨਡਰੋਇਡ ਬਿਲਿੰਗ ਸਿਸਟਮ ਦੀ ਸ਼ੁਰੂਆਤ

ਗੋਲੂ ਕਾ ਮੋੜ, 21 ਜੁਲਾਈ (ਸੁਰਿੰਦਰ ਸਿੰਘ ਲਾਡੀ)- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡਿਜੀਟਲ ਇੰਡੀਆ ਬਣਾਉਣ ਦੇ ਸੁਪਨੇ ਤਹਿਤ ਪਾਵਰਕਾਮ ਵਲੋਂ ਐਨਡਰੋਇਡ ਬਿਲਿੰਗ ਸਿਸਟਮ ਦੀ ਸ਼ੁਰੂਆਤ ਹਲਕਾ ਗੁਰੂਹਰਸਹਾਏ ਦੇ ਪਿੰਡ ਮੋਹਨ ਕੇ ਹਿਠਾੜ ਤੋਂ ਕੀਤੀ ਗਈ | ਇਸ ...

ਪੂਰੀ ਖ਼ਬਰ »

ਵਿਆਹੁਤਾ ਸਹੁਰੇ ਘਰੋਂ ਸੋਨੇ ਦੇ ਗਹਿਣੇ ਤੇ ਨਕਦੀ ਲੈ ਕੇ ਫ਼ਰਾਰ

ਫ਼ਿਰੋਜ਼ਪੁਰ, 21 ਜੁਲਾਈ (ਤਪਿੰਦਰ ਸਿੰਘ)-ਪਿੰਡ ਕੱਸੋਆਣਾ ਦੀ ਵਿਆਹੁਤਾ ਜਿਸ ਦਾ ਪਤੀ ਵਿਦੇਸ਼ 'ਚ ਰਹਿੰਦਾ ਜੋ ਬੀਤੇ ਦਿਨੀਂ ਜਸਕਰਨ ਸਿੰਘ ਨਾਂਅ ਦੇ ਨੌਜਵਾਨ ਨਾਲ ਫ਼ਰਾਰ ਹੋ ਗਈ | ਸੱਸ ਜਸਵੀਰ ਕੌਰ ਪਤਨੀ ਜੋਗਿੰਦਰ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦਾ ...

ਪੂਰੀ ਖ਼ਬਰ »

17 ਸਾਲਾ ਲੜਕੀ ਨੂੰ ਭਜਾ ਕੇ ਲੈ ਜਾਣ ਦਾ ਦੋਸ਼

ਫ਼ਿਰੋਜ਼ਪੁਰ, 21 ਜੁਲਾਈ (ਤਪਿੰਦਰ ਸਿੰਘ)-ਬਾਰ੍ਹਵੀਂ ਕਲਾਸ 'ਚ ਪੜ੍ਹਦੀ ਇਕ 17 ਸਾਲਾ ਲੜਕੀ ਨੂੰ ਪਿੰਡ ਅਰਾਈਆਂ ਵਾਲਾ ਦਾ ਰਹਿਣ ਵਾਲਾ ਸੋਨੂੰ ਪੁੱਤਰ ਮੱਖਣ ਵਲੋਂ ਕੁਝ ਨਾਮਾਲੂਮ ਵਿਅਕਤੀਆਂ ਦੀ ਮਦਦ ਨਾਲ ਭਜਾ ਕੇ ਲੈ ਜਾਣ ਦਾ ਦੋਸ਼ ਹੈ | ਲੜਕੀ ਦੇ ਪਿਤਾ ਜਨਕ ਰਾਜ ਪੁੱਤਰ ...

ਪੂਰੀ ਖ਼ਬਰ »

ਡੀ. ਪੀ. ਆਰ. ਓ. ਦੇ ਡਰਾਈਵਰ ਦਾ ਮੋਟਰਸਾਈਕਲ ਚੋਰੀ

ਫ਼ਿਰੋਜ਼ਪੁਰ, 21 ਜੁਲਾਈ (ਤਪਿੰਦਰ ਸਿੰਘ)-ਅੱਜ ਅਣਪਛਾਤੇ ਵਿਅਕਤੀ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਦਰੋਂ ਡੀ. ਪੀ. ਆਰ. ਓ. ਦੇ ਡਰਾਈਵਰ ਦਾ ਮੋਟਰਸਾਈਕਲ ਨੰਬਰ ਪੀ. ਬੀ. 05 ਐਕਸ 0454 ਚੋਰੀ ਕਰਕੇ ਲੈ ਕੇ ਜਾਣ ਦਾ ਸਮਾਚਾਰ ਹੈ | ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਡਿਪਟੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX