ਸੁਖਵਿੰਦਰ ਸਿੰਘ ਸੁੱਖਾ
ਬਠਿੰਡਾ, 21 ਜੁਲਾਈ- ਬਠਿੰਡਾ ਦੇ ਸੀ.ਆਈ.ਏ.ਸਟਾਫ਼-1 ਦੇ ਮੁਲਾਜ਼ਮਾਂ ਵਲੋਂ ਪੈਰੋਲ 'ਤੇ ਆਏ ਇਕ ਕੈਦੀ ਨੂੰ ਜਬਰੀ ਘਰੋਂ ਚੁੱਕਣ ਦੇ ਮਾਮਲੇ ਦੀ ਵੀਡੀਓ ਵਾਇਰਲ ਹੋਣ ਅਤੇ ਇਸ ਦੇ ਪਰਿਵਾਰਕ ਮੈਂਬਰਾਂ ਵਲੋਂ ਕੀਤੀ ਸ਼ਿਕਾਇਤ ਨੂੰ ਗੰਭੀਰਤਾ ਨਾਲ ...
ਬਠਿੰਡਾ, 21 ਜੁਲਾਈ (ਸੁਖਵਿੰਦਰ ਸਿੰਘ ਸੁੱਖਾ)- ਬਠਿੰਡਾ ਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ, ਚੂਰਾ ਪੋਸਤ, ਸਮੈਕ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ 4 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਥਾਣਾ ਕੋਤਵਾਲੀ ...
ਤਲਵੰਡੀ ਸਾਬੋ, 21 ਜੁਲਾਈ (ਰਣਜੀਤ ਸਿੰਘ ਰਾਜੂ)- ਤਲਵੰਡੀ ਸਾਬੋ ਪੁਲਿਸ ਵਲੋਂ ਨਸ਼ਾ ਤਸਕਰਾਂ ਿਖ਼ਲਾਫ਼ ਬੀਤੇ ਦਿਨਾਂ ਤੋਂ ਆਰੰਭੀ ਗਈ ਜ਼ੋਰਦਾਰ ਮੁਹਿੰਮ ਤਹਿਤ ਇਲਾਕੇ ਦੇ ਡੇਢ ਦਰਜਨ ਦੇ ਕਰੀਬ ਕਥਿਤ ਨਸ਼ਾ ਤਸਕਰਾਂ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਭਾਵੇਂ ਕਿ ...
ਬਠਿੰਡਾ, 21 ਜੁਲਾਈ (ਸਟਾਫ਼ ਰਿਪੋਰਟਰ)-ਬਠਿੰਡਾ ਵਿਚ ਪੈ ਰਹੀ ਕਹਿਰ ਦੀ ਗਰਮੀ ਅਤੇ ਹੁੰਮਸ ਭਰੇ ਮੌਸਮ ਕਾਰਣ ਬਠਿੰਡਾ ਦੇ ਮਾਲ ਗੋਦਾਮ ਰੋਡ 'ਤੇ ਸ਼ੈੱਡ ਨਜ਼ਦੀਕ ਇਕ ਬੇਸਹਾਰਾ ਸਾਧੂ ਦੀ ਮੌਤ ਹੋ ਗਈ | ਜਿਸ ਦੀ ਸੂਚਨਾ ਜੀ. ਆਰ. ਪੀ. ਪੁਲਿਸ ਨੂੰ ਦੇਣ ਉਪਰੰਤ ਉਸ ਨੂੰ ਪੋਸਟ ...
ਬਠਿੰਡਾ, 21 ਜੁਲਾਈ (ਸੁਖਵਿੰਦਰ ਸਿੰਘ ਸੁੱਖਾ)- ਥਾਣਾ ਸਦਰ ਮਲੋਟ ਸਾਲ 2010 ਵਿਚ ਅਫ਼ੀਮ ਤਸਕਰੀ ਮਾਮਲੇ ਵਿਚ ਦਰਜ ਹੋਏ ਕੇਸ ਵਿਚ ਸਜਾ ਕੱਟ ਰਹੇ ਵਿਅਕਤੀ ਨੂੰ ਸੁਪਰੀਮ ਕੋਰਟ ਵਿਚੋਂ ਜ਼ਮਾਨਤ ਦਿਵਾਉਣ ਤੇ ਬਾਅਦ ਵਿਚ ਰਿਹਾਅ ਕਰਵਾਉਣ ਦੀ ਆੜ ਵਿਚ ਸੁਪਰੀਮ ਕੋਰਟ ਦੇ ਜੱਜਾਂ ਦੇ ਨਾਮ 'ਤੇ 20 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਗੁਰਵਿੰਦਰ ਕੌਰ ਵਾਸੀ ਪਿੰਡ ਪਾਨਾ ਜ਼ਿਲ੍ਹਾ ਸਿਰਸਾ (ਹਰਿਆਣਾ) ਨੇ ਬਠਿੰਡਾ ਦੇ ਥਾਣਾ ਕੋਤਵਾਲੀ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਹੈ ਕਿ ਸਥਾਨਕ ਹਾਊਸਫੈੱਡ ਕਾਲੋਨੀ ਵਿਚ ਰਹਿਣ ਵਾਲੇ ਨਿਰਮਲ ਸਿੰਘ ਪੁੱਤਰ ਅਜੀਤ ਸਿੰਘ ਨੇ ਆਪਣੀ ਜਾਣ-ਪਹਿਚਾਣ ਸੁਪਰੀਮ ਕੋਰਟ ਦੇ ਜੱਜਾਂ ਨਾਲ ਹੋਣ ਦਾ ਦਾਅਵਾ ਕਰਦਿਆਂ ਜੇਲ੍ਹ ਵਿਚ ਨਸ਼ਾ ਤਸਕਰੀ ਮਾਮਲੇ ਵਿਚ 10 ਸਾਲ ਦੀ ਕੈਦ ਕੱਟ ਰਹੇ ਉਸ ਦੇ ਪਤੀ ਦਮਨਵੀਰ ਸਿੰਘ ਦੀ ਪਹਿਲਾਂ ਜ਼ਮਾਨਤ ਤੇ ਫਿਰ ਰਿਹਾਅ ਕਰਵਾਉਣ ਬਦਲੇ 40 ਲੱਖ ਰੁਪਏ ਦੀ ਮੰਗ ਕੀਤੀ ਸੀ, ਜਿਸ ਵਿਚੋਂ ਉਸ ਨੇ ਬੈਂਕ ਤੋਂ ਕਰਜ਼ਾ ਲੈ ਕੇ ਅਤੇ ਕੁਝ ਜ਼ਮੀਨ ਵੇਚ ਕੇ 20 ਲੱਖ ਰੁਪਏ ਗੁਰਚਰਨ ਸਿੰਘ ਵਾਸੀ ਪ੍ਰਤਾਪ ਨਗਰ ਨਾਮ ਦੇ ਵਿਅਕਤੀ ਸਾਹਮਣੇ ਨਿਰਮਲ ਸਿੰਘ ਨੂੰ ਦਿੱਤੇ ਸਨ ਅਤੇ ਬਾਕੀ 20 ਲੱਖ ਰੁਪਏ ਦੇ ਤਿੰਨ ਚੈੱਕ ਵੀ ਕਥਿਤ ਦੋਸ਼ੀ ਨੂੰ ਦਿੱਤੇ ਸਨ | ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਉਸ ਨੇ ਦੱਸਿਆ ਕਿ ਸਾਲ 1996 ਵਿਚ ਥਾਣਾ ਸਦਰ ਮਲੋਟ ਵਿਚ ਉਸ ਦੇ ਪਤੀ ਦਮਨਵੀਰ ਸਿੰਘ ਵਿਰੁੱਧ ਐਨ.ਡੀ.ਪੀ.ਐਸ.ਐਕਟ ਤਹਿਤ ਦਰਜ ਹੋਏ ਮਾਮਲੇ ਵਿਚ ਅਦਾਲਤ ਨੇ ਸਾਲ 2000 ਵਿਚ ਉਸ ਨੂੰ 10 ਸਾਲ ਦੀ ਸਜਾ ਸੁਣਾਈ ਸੀ, ਜਿਸ ਪਿਛੋਂ 2013 ਵਿਚ ਉਸ ਨੇ ਜ਼ਮਾਨਤ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਦਾਇਰ ਅਪੀਲ ਖ਼ਾਰਜ ਹੋ ਗਈ | ਸਾਲ 2015 ਵਿਚ ਉਸ ਦੇ ਜਾਣਕਾਰ ਭੋਲਾ ਸਿੰਘ ਨੇ ਆਪਣੇ ਭਰਾ ਗੁਰਚਰਨ ਸਿੰਘ ਵਾਸੀ ਪ੍ਰਤਾਪ ਨਗਰ ਬਠਿੰਡਾ ਨਾਲ ਜਾਣ ਪਹਿਚਾਣ ਕਰਵਾਈ, ਜਿਸ ਨੇ ਅੱਗੇ ਹਾਊਸਫੈੱਡ ਕਾਲੋਨੀ ਵਾਸੀ ਨਿਰਮਲ ਸਿੰਘ ਦੇ ਸਬੰਧ ਸੁਪਰੀਮ ਕੋਰਟ ਦੇ ਜੱਜਾਂ ਨਾਲ ਸਬੰਧ ਹੋਣ ਦਾ ਦਾਅਵਾ ਕੀਤਾ | ਜਿਸ ਪਿਛੋਂ ਨਿਰਮਲ ਸਿੰਘ ਨਾਲ ਮਿਲ ਕੇ ਦਮਨਵੀਰ ਸਿੰਘ ਦੀ ਰਿਹਾਈ ਲਈ 40 ਲੱਖ ਰੁਪਏ ਵਿਚ ਗੱਲ ਹੋਈ ਸੀ, ਜਿਸ ਵਿਚੋਂ ਉਸ ਨੂੰ 20 ਲੱਖ ਰੁਪਏ ਐਡਵਾਂਸ ਦਿੱਤੇ ਗਏ ਸਨ | ਪੈਸੇ ਦਿੱਤੇ ਜਾਣ ਦੇ ਬਾਵਜੂਦ 27 ਜੁਲਾਈ 2015 ਨੂੰ ਸੁਪਰੀਮ ਕੋਰਟ ਨੇ ਉਸ ਦੇ ਪਤੀ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ | ਪੀੜਤਾਂ ਨੇ ਦੱਸਿਆ ਕਿ ਜ਼ਮਾਨਤ ਅਰਜ਼ੀ ਰੱਦ ਹੋਣ ਪਿੱਛੋਂ ਜਦ ਉਸ ਨੇ ਨਿਰਮਲ ਸਿੰਘ ਨੂੰ ਆਪਣੇ ਪੈਸੇ ਮੋੜਨ ਲਈ ਆਖਿਆ ਤਾਂ ਉਹ ਇਸ ਤੋਂ ਟਾਲ ਮਟੋਲ ਕਰਨ ਲੱਗਾ | ਇਸ ਸ਼ਿਕਾਇਤ ਦੇ ਆਧਾਰ 'ਤੇ ਬਠਿੰਡਾ ਪੁਲਿਸ ਨੇ ਜਾਂਚ ਕਰਕੇ ਕਥਿਤ ਦੋਸ਼ੀ ਨਿਰਮਲ ਸਿੰਘ ਵਿਰੱੁਧ ਭਾਰਤੀ ਦੰਡਾਂਵਲੀ ਦੀ ਧਾਰਾ 420 ਤਹਿਤ ਪਰਚਾ ਦਰਜ ਕੀਤਾ ਹੈ |
ਗੋਨਿਆਣਾ, 21 ਜੁਲਾਈ (ਲਛਮਣ ਦਾਸ ਗਰਗ)-ਸਥਾਨਕ ਪੁਲਿਸ ਸਟੇਸ਼ਨ ਅਧੀਨ ਪੈਂਦੇ ਪਿੰਡ ਬੁਰਜ ਮਹਿਮਾ ਵਿਚੋਂ ਪੁਲਿਸ ਨੇ ਮੁਖ਼ਬਰੀ ਦੇ ਆਧਾਰਿਤ ਇਕ ਸ਼ਰਾਬ ਤਸਕਰ ਨੂੰ ਨਜਾਇਜ਼ ਸ਼ਰਾਬ ਸਮੇਤ ਦਬੋਚਿਆ ਹੈ |ਮੁੱਖ ਅਫ਼ਸਰ ਅੰਗਰੇਜ਼ ਸਿੰਘ ਨੇ ਦੱਸਿਆਂ ਕਿ ਚੌਕੀ ਕਿਲੀ ਨਿਹਾਲ ...
ਬਾਲਿਆਂਵਾਲੀ, 21 ਜੁਲਾਈ (ਕੁਲਦੀਪ ਮਤਵਾਲਾ)-ਡਿਊਟੀ ਦੌਰਾਨ ਨਦੀ ਪਾਰ ਕਰਨ ਸਮੇਂ ਡੁੱਬ ਕੇ ਸ਼ਹੀਦ ਹੋਏ ਬਲਜਿੰਦਰ ਸਿੰਘ ਜਹਾਜ਼ ਉਰਫ਼ ਮੰਗਾ ਸਿੰਘ ਪੁੱਤਰ ਸਵ: ਜਗਰੂਪ ਸਿੰਘ ਵਾਸੀ ਬਾਲਿਆਂਵਾਲੀ (ਬਠਿੰਡਾ) ਦੀ ਮਿ੍ਤਕ ਦੇਹ ਨੂੰ ਤਿਰੰਗੇ 'ਚ ਲਪੇਟ ਕੇ ਅੱਜ ਉਨ੍ਹਾਂ ਦੇ ...
ਬਠਿੰਡਾ, 21 ਜੁਲਾਈ (ਕੰਵਲਜੀਤ ਸਿੰਘ ਸਿੱਧੂ)- ਸ਼ੋ੍ਰਮਣੀ ਅਕਾਲੀ ਦਲ ਦੇ ਦਿਹਾਤੀ ਪ੍ਰਧਾਨ ਸ. ਜਗਦੀਪ ਸਿੰਘ ਨਕਈ ਦਾ ਅੱਜ ਪਾਰਟੀ ਦੇ ਐਸ.ਸੀ.ਵਿੰਗ ਦੀ ਜਥੇਬੰਦੀ ਵਲੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਦਫ਼ਤਰ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ...
ਚਾਉਕੇ, 21 ਜੁਲਾਈ (ਮਨਜੀਤ ਸਿੰਘ ਘੜੈਲੀ)-ਥਾਣਾ ਸਦਰ ਰਾਮਪੁਰਾ ਗਿੱਲ ਕਲਾਂ ਦੇ ਨਵੇਂ ਇੰਚਾਰਜ ਇੰਸਪੈਕਟਰ ਹਰਜੀਤ ਸਿੰਘ ਨੇ ਥਾਣੇ ਅਧੀਨ ਆਉਂਦੀਆਂ ਗ੍ਰਾਮ ਪੰਚਾਇਤਾਂ ਦੇ ਨੁਮਾਇੰਦਿਆਂ ਅਤੇ ਹੋਰ ਪਤਵੰਤਿਆਂ ਨਾਲ ਨਸ਼ਿਆਂ ਦੇ ਖ਼ਾਤਮੇ ਸਬੰਧੀ ਅਹਿਮ ਮੀਟਿੰਗ ਕੀਤੀ | ...
ਤਲਵੰਡੀ ਸਾਬੋ, 21 ਜੁਲਾਈ (ਰਣਜੀਤ ਸਿੰਘ ਰਾਜੂ)-ਤਲਵੰਡੀ ਸਾਬੋ ਵਿਚ ਸਥਾਨਕ ਸਰਕਾਰਾਂ ਵਿਭਾਗ ਵਲੋਂ ਸੀਵਰੇਜ ਵਿਭਾਗ ਨੂੰ ਜਾਰੀ ਕੀਤੀ ਕਰੀਬ 47 ਲੱਖ ਰੁਪਏ ਦੀ ਰਾਸ਼ੀ ਨਾਲ ਨਗਰ ਵਿਚ ਸੀਵਰੇਜ ਦੀ ਸਫ਼ਾਈ ਦੇ ਚੱਲ ਰਹੇ ਕੰਮਾਂ ਦਾ ਅੱਜ ਖੁਸ਼ਬਾਜ ਸਿੰਘ ਜਟਾਣਾ ਨੇ ਜਾਇਜ਼ਾ ...
ਮਹਿਰਾਜ, 21 ਜੁਲਾਈ (ਸੁਖਪਾਲ ਮਹਿਰਾਜ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਡੈਪੋ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਿਸ਼ਾ-ਨਿਰਦੇਸ਼ ਤੇ ਨਗਰ ਪੰਚਾਇਤ ਮਹਿਰਾਜ ਵਲੋਂ ਨਸ਼ਿਆਂ ਦੇ ਖਿਲਾਫ਼ ਬਘੇਲੇ ਕੀ ਧਰਮਸ਼ਾਲਾ ਵਿਖੇ ਜਾਗਰੂਕਤਾ ਸਮਾਗਮ ਕਰਵਾਇਆ ...
ਬੱਲੂਆਣਾ 21 ਜੁਲਾਈ (ਗੁਰਨੈਬ ਸਾਜਨ)-ਪੀ. ਕੇ. ਐਸ..ਇੰਟਰਨੈਸ਼ਨਲ ਸਕੂਲ ਬੱਲੂਆਣਾ ਵਿਖੇ ਨਵੀਂ ਬਣਾਈ ਆਧੁਨਿਕ ਇਮਾਰਤ ਦੀ ਸ਼ੁਰੂਆਤ ਦਾ ਉਦਘਾਟਨ ਕੀਤਾ ਗਿਆ | ਇਸ ਦੌਰਾਨ ਅਧਿਆਪਕਾਂ ਨੇ ਸੁਖਮਨੀ ਸਾਹਿਬ ਜੀ ਦੀ ਪਾਠ ਕੀਤਾ ਅਤੇ ਬੱਚਿਆਂ ਦੁਅਰਾ ਸ਼ਬਦ ਗਾਇਨ ਕੀਤੇ ਗਏ | ਇਸ ...
ਰਾਮਾਂ ਮੰਡੀ, 21 ਜੁਲਾਈ (ਤਰਸੇਮ ਸਿੰਗਲਾ)- ਸਥਾਨਕ ਐਮ. ਐਸ. ਡੀ. ਸ. ਸ. ਸਕੂਲ ਵਿਖੇ ਪਿ੍ੰਸੀਪਲ ਮੈਡਮ ਹਰਕਿਰਨ ਕੌਰ ਦੀ ਅਗਵਾਈ ਹੇਠ ਬੱਚਿਆਂ ਵਿਚਕਾਰ ਸੁੰਦਰ ਲਿਖਾਈ, ਆਰਟ ਐਾਡ ਕਰਾਫ਼ਟ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ | ਸੁੰਦਰ ਲਿਖਾਈ ਪ੍ਰਤੀਯੋਗਤਾ ਦੌਰਾਨ ਪੰਜਾਬੀ, ...
ਚਾਉਕੇ, 21 ਜੁਲਾਈ (ਮਨਜੀਤ ਸਿੰਘ ਘੜੈਲੀ)-ਸਵ: ਗਮਦੂਰ ਸਿੰਘ ਢਿੱਲੋਂ ਦੁਆਰਾ ਸਥਾਪਿਤ ਅਤੇ ਸ਼੍ਰੀਮਤੀ ਚਰਨਜੀਤ ਕੌਰ ਢਿੱਲੋਂ ਦੀ ਯੋਗ ਰਹਿਨੁਮਾਈ ਅਧੀਨ ਚੱਲ ਰਹੀ ਸਹਿ ਵਿੱਦਿਅਕ ਸੰਸਥਾ ਦੂਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕਰਾੜਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ...
ਕਾਲਾਂਵਾਲੀ, 20 ਜੁਲਾਈ (ਭੁਪਿੰਦਰ ਪੰਨੀਵਾਲੀਆ)-ਡੇਰਾ ਸਿਰਸਾ ਮੁੱਖੀ ਵਲੋਂ 2007 'ਚ ਸਿੱਖ ਪਰੰਪਰਾਵਾਂ ਨੂੰ ਕਤਲ ਕਰਨ ਦੀ ਸਾਜਿਸ਼ ਕੀਤੀ ਗਈ, ਜਿਸ ਨਾਲ ਸਿੱਖ ਭਾਵਨਾਵਾਂ ਭੜਕੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 17 ਮਈ 2007 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ...
ਭਾਈਰੂਪਾ, 21 ਜੁਲਾਈ (ਵਰਿੰਦਰ ਲੱਕੀ)-ਚੋਣਾਂ ਦੌਰਾਨ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਵਾਅਦੇ ਯਾਦ ਕਰਵਾਉਣ ਲਈ ਟੈੱਟ ਪਾਸ ਬੇਰੁਜ਼ਗਾਰ ਬੀ. ਐੱਡ. ਅਧਿਆਪਕ 22 ਜੁਲਾਈ ਨੂੰ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਦੇ ...
ਤਲਵੰਡੀ ਸਾਬੋ/ਭਾਗੀਵਾਂਦਰ, 21 ਜੁਲਾਈ (ਰਵਜੋਤ ਸਿੰਘ ਰਾਹੀ, ਮਹਿੰਦਰ ਸਿੰਘ ਰੂਪ)- ਸਾਂਝ ਕੇਂਦਰ ਤਲਵੰਡੀ ਸਾਬੋ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਡਾ.ਨਾਨਕ ਸਿੰਘ ਆਈ.ਪੀ.ਐੱਸ ਦੇ ਦਿਸ਼ਾ ਨਿਰਦੇਸ਼ਾਂ 'ਤੇ ਗੁਰਮੀਤ ਸਿੰਘ ਐੱਸ.ਪੀ ਟ੍ਰੈਫਿਕ ਬਠਿੰਡਾ ਅਤੇ ਬਰਿੰਦਰ ਸਿੰਘ ...
ਬਠਿੰਡਾ, 21 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਨੈਸ਼ਨਲ ਮੈਡੀਕਲ ਲੈਬੋਰਟਰੀ ਪ੍ਰੋਫੈਸ਼ਨਲਸ ਸਪਤਾਹ ਮਨਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਜੁਆਇੰਟ ਐਸੋਸੀਏਸ਼ਨ ਆਫ਼ ਇੰਨਡੀਪੈਡਿਟ ਮੈਡੀਕਲ ਲੈਬੋਰਟਰੀ ਐਾਡ ਐਫੀਲੇਟਿਡ ਪ੍ਰੋਫੈਸ਼ਨਲ (ਜੈ ਮਲਾਪ) ਪੰਜਾਬ ਦੀ ...
ਡੱਬਵਾਲੀ, 21 ਜੁਲਾਈ (ਇਕਬਾਲ ਸਿੰਘ ਸ਼ਾਂਤ)-18 ਜੁਲਾਈ 2018 ਵਿਚ ਡੇਰਾ-ਸਿੱਖ ਵਿਵਾਦ 'ਚ ਮਾਰੇ ਗਏ ਸਿੱਖ ਨੌਜਵਾਨ ਹਰਮੰਦਰ ਸਿੰਘ ਦੀ ਯਾਦ ਵਿਚ 10ਵਾਂ ਸ਼ਹੀਦੀ ਗੁਰਮਤਿ ਸਮਾਗਮ ਕੱਲ੍ਹ 22 ਜੁਲਾਈ ਨੂੰ ਗੁਰਦੁਆਰਾ ਵਿਸ਼ਵਕਰਮਾ ਜੀ ਵਿਖੇ ਕਰਵਾਇਆ ਜਾ ਰਿਹਾ ਹੈ | ਸ੍ਰੀ ਗੁਰੂ ...
ਭਾਈਰੂਪਾ, 21 ਜੁਲਾਈ (ਵਰਿੰਦਰ ਲੱਕੀ)-ਕਸਬੇ ਦੇ ਬਾਬਾ ਭਾਈਰੂਪ ਚੰਦ ਸਪੋਰਟਸ ਕਲੱਬ ਭਾਈਰੂਪਾ 'ਚ ਵੱਖ-ਵੱਖ ਪ੍ਰਕਾਰ ਦੀ ਟ੍ਰੇਨਿੰਗ ਲੈਣ ਲਈ ਨਵੇਂ ਭਰਤੀ ਹੋਏ ਖਿਡਾਰੀਆਂ ਦਾ ਉਤਸ਼ਾਹ ਵਧਾਉਣ ਲਈ ਸਮਾਜ ਸੇਵੀ ਵਿਅਕਤੀਆਂ ਵਲੋਂ ਬੱਚਿਆਂ ਨੂੰ 24 ਕਿਲੋ ਛੋਲਿਆਂ ਦੀ ਖੁਰਾਕ ...
ਲਹਿਰਾ ਮੁਹੱਬਤ, 21 ਜੁਲਾਈ (ਭੀਮ ਸੈਨ ਹਦਵਾਰੀਆ)-ਲਹਿਰਾ ਮੁਹੱਬਤ ਦੇ ਸੇਵਾ ਕੇਂਦਰ ਨੂੰ ਬੰਦ ਕੀਤੇ ਜਾਣ ਦੇ ਵਿਰੋਧ ਵਿਚ ਵੱਖ-ਵੱਖ ਜਥੇਬੰਦੀਆਂ ਅਤੇ ਐਕਸ਼ਨ ਕਮੇਟੀ ਦੀ ਅਗਵਾਈ 'ਚ ਦਿੱਤੇ ਜਾ ਰਹੇ ਧਰਨੇ ਦੇ ਅੱਜ 13ਵੇਂ ਦਿਨ ਸੇਵਾ ਕੇਂਦਰ ਦਾ ਸਮਾਨ ਚੁੱਕਣ ਆਈ ਅਧਿਕਾਰੀਆਂ ...
ਕਾਲਾਂਵਾਲੀ, 21 ਜੁਲਾਈ (ਭੁਪਿੰਦਰ ਪੰਨੀਵਾਲੀਆ)- ਪਿੰਡ ਕਾਲਾਂਵਾਲੀ ਵਿੱਚ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਸ਼੍ਰੀ ਕਿ੍ਸ਼ਨ ਗਊਸ਼ਾਲਾ ਕੋਲ ਸਥਿਤ ਸਰਕਾਰੀ ਪ੍ਰਾਈਮਰੀ ਸਕੂਲ ਵਿੱਚ ਧੀ ਬਚਾਓ ਧੀ ਪੜ੍ਹਾਓ ਜਾਗਰੂਕਤਾ ਕੈਂਪ ਲਾਇਆ ਗਿਆ | ਇਸ ਪ੍ਰੋਗਰਾਮ ਵਿੱਚ ...
ਕੋਟਫੱਤਾ, 21 ਜੁਲਾਈ (ਰਣਜੀਤ ਸਿੰਘ ਬੁੱਟਰ)-ਸਾਂਝ ਕੇਂਦਰ ਥਾਣਾ ਕੋਟਫੱਤਾ ਅਤੇ ਸਮੂਹ ਨਗਰ ਦੇ ਸਹਿਯੋਗ ਨਾਲ ਸੰਤ ਸਿਪਾਹੀ ਦਰਸ਼ਨ ਸਿੰਘ ਸਰਕਾਰੀ ਸੈਕੰਡਰੀ ਸਕੂਲ ਕੋਟਫੱਤਾ ਵਲੋਂ ਪੂਰੇ ਨਗਰ ਵਿਚ ਐਸ. ਪੀ. ਟਰੈਫ਼ਿਕ ਗੁਰਮੀਤ ਸਿੰਘ ਦੀ ਅਗਵਾਈ ਵਿਚ ਨਸ਼ਿਆਂ ਖਿਲਾਫ਼ ...
ਬਠਿੰਡਾ, 21 ਜੁਲਾਈ (ਕੰਵਲਜੀਤ ਸਿੰਘ ਸਿੱਧੂ)- ਵਿਰਾਸਤੀ ਪਿੰਡ ਜੈਪਾਲਗੜ੍ਹ ਬਠਿੰਡਾ ਵਿਖੇ 16 ਜੁਲਾਈ ਤੋਂ ਚੱਲ ਰਹੇ ਸਕਾਊਟ ਐਾਡ ਗਾਈਡ ਦੇ ਤਿ੍ਤਯਾ ਸੋਪਾਨ (ਤੀਜਾ ਪੜਾਅ) ਦਾ ਸਿਖਲਾਈ ਕੈਂਪ ਅੱਜ ਸਮਾਪਤ ਹੋਇਆ | ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ ਅੰਮਿ੍ਤਪਾਲ ਬਰਾੜ ...
ਭਗਤਾ ਭਾਈਕਾ, ਭਾਈਰੂਪਾ, 21 ਜੁਲਾਈ (ਸੁਖਪਾਲ ਸੋਨੀ/ਵਰਿੰਦਰ ਲੱਕੀ)- ਪੰਜਾਬ ਦੇ ਬਿਜਲੀ, ਨਵੀਂ ਅਤੇ ਨਵਿਆਉਣ ਯੋਗ ਊਰਜਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ 40.60 ਲੱਖ ਰੁਪਏ ਦੀ ਗ੍ਰਾਂਟ 6 ਪਿੰਡਾਂ 'ਚ ਛੱਪੜਾਂ ਦੀ ਸਫ਼ਾਈ ਕਰਵਾਉਣ ਲਈ ਵੰਡੀ | ਇਸ ਮੌਕੇ ਬੋਲਦਿਆਂ ...
ਸੰਗਤ ਮੰਡੀ, 21 ਜੁਲਾਈ (ਅੰਮਿ੍ਤਪਾਲ ਸ਼ਰਮਾ)- ਪੰਜਾਬ ਸਰਕਾਰ ਦੇ ਹੁਕਮਾਂ 'ਤੇ ਸੰਗਤ ਬਲਾਕ ਦੇ ਪਿੰਡ ਰਾਏ ਕੇ ਕਲਾਂ 'ਚ ਬਣੇ ਪੰਜ ਪਿੰਡਾਂ ਦੇ ਸੇਵਾ ਕੇਂਦਰ ਨੂੰ ਬੰਦ ਕਰਕੇ ਸਮਾਨ ਚੁੱਕਣ ਆਏ ਅਧਿਕਾਰੀਆਂ ਦਾ ਪਿੰਡ ਦੇ ਸੈਂਕੜੇ ਕਿਸਾਨਾਂ ਵੱਲੋਂ ਸੇਵਾ ਕੇਂਦਰ ਦੇ ਬਾਹਰ ...
ਭੁੱਚੋ ਮੰਡੀ, 21 ਜੁਲਾਈ (ਬਿੱਕਰ ਸਿੰਘ ਸਿੱਧੂ)-ਪਿਛਲੇ ਦਿਨੀਂ ਪਿੰਡ ਚੱਕ ਫ਼ਤਹਿ ਸਿੰਘ ਵਾਲਾ ਦੀ ਵਸਨੀਕ ਵਿਧਵਾ ਜਸਵਿੰਦਰ ਕੌਰ ਦੀ ਕੁੱਟਮਾਰ ਕਰਨ ਅਤੇ ਧੋਖੇ ਨਾਲ ਦੁਕਾਨ ਦਾ ਇਕਰਾਰਨਾਮਾ ਲਿਖਾਉਣ ਵਾਲੇ ਮੁਲਜ਼ਮਾਂ ਦੀ ਗਿ੍ਫ਼ਤਾਰੀ ਨੂੰ ਲੈ ਕੇ ਪੁਲਿਸ ਵਲੋਂ ਅਪਣਾਈ ...
ਭਗਤਾ ਭਾਈਕਾ, 21 ਜੁਲਾਈ (ਸੁਖਪਾਲ ਸਿੰਘ ਸੋਨੀ)- ਬੀਤੇ ਕੱਲ੍ਹ ਪਿੰਡ ਕੋਠਾ ਗੁਰੂ ਕਾ ਦੀ ਸਮਾਜ ਸੇਵੀਂ ਸੰਸਥਾ ਵੱਲੋਂ 1040 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੰੂ ਕਾਬੂ ਕਰਨ ਉਪਰੰਤ ਅੱਜ ਸ਼ਾਮ ਵਕਤ ਸਥਾਨਕ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਵਲੋਂ ਨੇ ਇਕ ਵਿਅਕਤੀ ਨੰੂ ਚਿੱਟੇ ...
ਮਹਿਰਾਜ, 21 ਜੁਲਾਈ (ਸੁਖਪਾਲ ਮਹਿਰਾਜ)-ਕਸਬਾ ਮਹਿਰਾਜ ਵਿਖੇ ਸਟੇਟ ਬੈਂਕ ਆਫ਼ ਇੰਡੀਆ ਵਲੋਂ ਸੁਕੰਨਿਆ ਸਮਰਿਧੀ ਯੋਜਨਾ ਸਬੰਧੀ ਇਥੋਂ ਦੇ ਸਮੂਹ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਅਤੇ ਸਕੂਲਾਂ ਵਿਚ ਸਮਾਗਮ ਕਰਵਾਕੇ ਜਾਣਕਾਰੀ ਦਿੱਤੀ ਗਈ | ਇਸ ਸਬੰਧੀ ਗੱਲਬਾਤ ...
ਰਾਮਪੁਰਾ ਫੂਲ, 21 ਜੁਲਾਈ (ਗੁਰਮੇਲ ਸਿੰਘ ਵਿਰਦੀ)-ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸਵ: ਜਗਰੂਪ ਸਿੰਘ ਢਿੱਲੋਂ ਤੇ ਸਰਕਲ ਜਥੇਦਾਰ ਭਰਪੂਰ ਸਿੰਘ ਢਿੱਲੋਂ ਫੂਲ ਦੀ ਮਾਤਾ ਪ੍ਰਸਿੰਨ ਕੌਰ 107 ਸਾਲ ਪਤਨੀ ਸਵ: ਜੀਤ ਸਿੰਘ ਢਿੱਲੋਂ ਦੀ ਪਿਛਲੇ ਦਿਨੀਂ ਮੌਤ ਹੋ ਜਾਣ ਤੇ ...
ਚਾਉਕੇ, 21 ਜੁਲਾਈ (ਮਨਜੀਤ ਸਿੰਘ ਘੜੈਲੀ)- ਪੁਲਿਸ ਚੌਕੀ ਚਾਉਕੇ ਨੇ ਸਥਾਨਿਕ ਵਾਸੀ 1 ਵਿਅਕਤੀ ਦੇ ਘਰੋਂ 22 ਬੋਤਲਾਂ ਸ਼ਰਾਬ ਬਰਾਮਦ ਕਰਕੇ ਕਥਿਤ ਦੋਸ਼ੀ ਨੂੰ ਕਾਬੂ ਕਰਕੇ ਪਰਚਾ ਦਰਜ਼ ਕਰ ਲਿਆ ਹੈ | ਪੁਲਿਸ ਚੌਕੀ ਚਾਉਕੇ ਦੇ ਇੰਚਾਰਜ ਭੁਪਿੰਦਰਜੀਤ ਸਿੰਘ ਨੇ ਜਾਣਕਾਰੀ ...
ਤਲਵੰਡੀ ਸਾਬੋ, 21 ਜੁਲਾਈ (ਰਣਜੀਤ ਸਿੰਘ ਰਾਜੂ, ਰਵਜੋਤ ਰਾਹੀ)-ਤਲਵੰਡੀ ਸਾਬੋ ਦੀ ਮਹਿਲਾ ਕੌਾਸਲਰ ਦੇ ਪਤੀ ਤੇ ਨਗਰ ਪੰਚਾਇਤ ਦਫ਼ਤਰ ਅੰਦਰ ਛੇੜਖਾਨੀ ਦੇ ਕਥਿਤ ਦੋਸ਼ ਲਾਉਣ ਵਾਲੀ ਲੜਕੀ ਨੂੰ ਸਮੇਤ ਪਰਿਵਾਰ ਬੀਤੀ ਕੱਲ੍ਹ ਸ਼ਾਮ ਨੂੰ ਪੁਲਿਸ ਵਲੋਂ ਚੁੱਕ ਲੈਣ ਉਪਰੰਤ ...
ਬਠਿੰਡਾ, 21 ਜੁਲਾਈ (ਸਟਾਫ਼ ਰਿਪੋਰਟਰ)-ਔਰਗਨਾਇਜ਼ਡ ਕਰਾਇਮ ਕੰਟਰੋਲ ਯੂਨਿਟ (ਉਕੋ) ਬਠਿੰਡਾ ਦੀ ਟੀਮ ਨੇ ਇੰਸਪੈਕਟਰ ਸੰਜੀਵ ਮਿੱਤਲ, ਏ. ਐੱਸ. ਆਈ. ਅਵਤਾਰ ਸਿੰਘ, ਹੌਲਦਾਰ ਅਮਰੀਕ ਸਿੰਘ ਅਤੇ ਸੀ-2 ਸੁਖਵਿੰਦਰ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਛਾਪਾਮਾਰੀ ਤਹਿਤ ...
ਬਠਿੰਡਾ, 21 ਜੁਲਾਈ (ਸੁਖਵਿੰਦਰ ਸਿੰਘ ਸੁੱਖਾ)-ਬਠਿੰਡਾ ਦੇ ਥਾਣਾ ਕੈਨਾਲ ਕਾਲੋਨੀ ਅਧੀਨ ਪੈਂਦੀ ਵਰਧਮਾਨ ਪੁਲਿਸ ਚੌਕੀ ਦੇ ਇੰਚਾਰਜ ਗਣੇਸ਼ਵਰ ਕੁਮਾਰ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਅੱਜ ਦੋ ਵੱਖ-ਵੱਖ ਥਾਵਾਂ ਤੋਂ ਸ਼ਿਵ ਸੈਨਾ ਦੇ ਮਾਲਵਾ ਜ਼ੋਨ ਵਪਾਰ ਸੰਘ ਦੇ ...
ਗੋਨਿਆਣਾ, 21 ਜੁਲਾਈ (ਲਛਮਣ ਦਾਸ ਗਰਗ)- ਪਿੰਡ ਨੇਹੀਂਆਂ ਵਾਲਾ ਵਿਖੇ ਕਾਂਗਰਸੀ ਆਗੂ ਸ਼ਵਿੰਦਰ ਸਿੰਘ ਦੀ ਰਹਿੁਨਮਾਈ ਹੇਠ ਗੁਰਦੁਆਰਾ ਭਾਈ ਭਗਤੂ ਸਾਹਿਬ ਦੇ ਹਾਲ ਵਿਖੇ ਕਿਸਾਨਾਂ ਦਾ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ...
ਚਾਉਕੇ, 21 ਜੁਲਾਈ (ਮਨਜੀਤ ਸਿੰਘ ਘੜੈਲੀ)-ਸ੍ਰੀ ਗੁਰੂ ਤੇਗ ਬਹਾਦਰ ਸੰਸਥਾ ਬੱਲੋ੍ਹ ਵਿਖੇ ਗੁਰੂ ਨਾਨਕ ਦੇਵ ਮਲਟੀਵਰਸਿਟੀ ਲੁਧਿਆਣਾ ਦੁਆਰਾ ਚੱਲ ਰਿਹਾ, ਪੰਜ ਰੋਜ਼ਾ ਸਖ਼ਸ਼ੀਅਤ ਉਸਾਰੀ ਕੈਂਪ ਸਮਾਪਤ ਹੋਇਆ | ਮੁੱਖ ਮਹਿਮਾਨ ਵਜੋਂ ਮਲਟੀਵਰਸਿਟੀ ਦੇ ਸੰਚਾਲਕ ਭਾਈ ...
ਬਠਿੰਡਾ ਛਾਉਣੀ, 21 ਜੁਲਾਈ (ਪਰਵਿੰਦਰ ਸਿੰਘ ਜੌੜਾ)-ਬਠਿੰਡਾ ਅਦਾਲਤ ਵਿਚ ਪੇਸ਼ੀ ਭੁਗਤ ਕੇ ਵਾਪਸ ਜੇਲ੍ਹ ਵਿਚ ਪਹੁੰਚੇ ਖ਼ਤਰਨਾਕ ਗੈਂਗਸਟਰ 'ਟੋਪੀ' ਦੇ ਸੈਂਡਲ ਵਿਚੋਂ ਮੋਬਾਈਲ ਫ਼ੋਨ ਬਰਾਮਦ ਹੋਇਆ | ਜ਼ਿਲ੍ਹਾ ਅੰਮਿ੍ਤਸਰ ਦੇ ਪਿੰਡ ਢੈਪਈ ਦਾ ਰਹਿਣ ਵਾਲਾ ਗੈਂਗਸਟਰ ...
ਚਾਉਕੇ, 21 ਜੁਲਾਈ (ਮਨਜੀਤ ਸਿੰਘ ਘੜੈਲੀ)-ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ (ਟੈਟ) ਪਾਸ ਬੇਰੁਜ਼ਗਾਰ ਬੀ. ਐੱਡ. ਅਧਿਆਪਕ ਯੂਨੀਅਨ ਪੰਜਾਬ ਵਲੋਂ ਸਰਕਾਰੀ ਸਕੂਲਾਂ ਵਿਚ ਖਾਲੀ ਪਈਆਂ ਅਧਿਆਪਕਾਂ ਦੀਆਂ ਸਾਰੀਆਂ ਅਸਾਮੀਆਂ ਦੀ ਪੂਰਤੀ ਲਈ ਵਿੱਢੇ ਸੰਘਰਸ਼ ਦੀ ਕੜੀ ਵਜੋਂ ...
ਬਠਿੰਡਾ, 21 ਜੁਲਾਈ (ਕੰਵਲਜੀਤ ਸਿੰਘ ਸਿੱਧੂ)- ਵਿਦਿਆਰਥੀਆਂ ਦੀ ਅੰਦਰੂਨੀ ਪ੍ਰਤਿਭਾ ਨੂੰ ਖੋਜਣ ਅਤੇ ਨਿਖਾਰਨ ਦੇ ਮੰਤਵ ਨਾਲ ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਵਿਖੇ ਇੱਕ 'ਪ੍ਰਤਿਭਾ ਖੋਜ ਮੁਕਾਬਲਾ' ਕਰਵਾਇਆ ਗਿਆ | ਪ੍ਰਤਿਭਾ ਖੋਜ ਮੁਕਾਬਲੇ ਦੀ ਸ਼ੁਰੂਆਤ ਬਾਬਾ ...
ਬਠਿੰਡਾ, 21 ਜੁਲਾਈ (ਸੁਖਵਿੰਦਰ ਸਿੰਘ ਸੁੱਖਾ)- ਮਿਸ਼ਨ ਤੰਦਰੁਸਤ ਪੰਜਾਬ ਤਹਿਤ 22 ਜੁਲਾਈ 2018 ਦਿਨ ਐਤਵਾਰ ਨੂੰ ਰੋਜ਼ ਗਾਰਡਨ ਵਿਖੇ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਨਗੇ | ਬਠਿੰਡਾ ਵਾਸੀਆਂ ...
ਰਾਮਾਂ ਮੰਡੀ, 21 ਜੁਲਾਈ (ਤਰਸੇਮ ਸਿੰਗਲਾ)-ਪਿਛਲੇ ਕਰੀਬ ਇਕ ਹਫਤੇ ਤੋਂ ਡਾਕਘਰ ਰਾਮਾਂ ਮੰਡੀ ਦਾ ਕਲਰਕ ਇਲਾਜ ਅਧੀਨ ਛੁੱਟੀ 'ਤੇ ਹੋਣ ਕਾਰਨ ਡਾਕਘਰ ਅੰਦਰ ਨਕਦੀ ਦੇ ਲੈਣ ਦੇਣ ਦਾ ਕੰਮ ਠੱਪ ਹੈ | ਜਾਣਕਾਰੀ ਅਨੁਸਾਰ ਡਾਕਘਰ ਵਿਚ ਖੁੱਲ੍ਹੇ ਖਾਤੇ ਵਿਚ ਨਕਦੀ ਜਮ੍ਹਾਂ ...
ਸੰਗਤ ਮੰਡੀ, 21 ਜੁਲਾਈ (ਅੰਮਿ੍ਤਪਾਲ ਸ਼ਰਮਾ)- ਥਾਣਾ ਸੰਗਤ ਦੀ ਪੁਲਿਸ ਨੇ ਕਿਸੇ ਦੂਰ ਦੇ ਰਿਸ਼ਤੇਦਾਰ ਵਲੋਂ ਨਾਬਾਲਗ ਲੜਕੀ ਨਾਲ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਦਰਜ ਕੀਤਾ ਹੈ | ਥਾਣਾ ਸੰਗਤ ਦੇ ਸਬ-ਇੰਸਪੈਕਟਰ ਹਰਬੰਸ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿੰਡ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX