ਤਾਜਾ ਖ਼ਬਰਾਂ


ਪਾਕਿਸਤਾਨ ਨੇ ਭਾਰਤ ਲਈ ਖੋਲ੍ਹਿਆ ਹਵਾਈ ਮਾਰਗ, ਏਅਰਲਾਈਨਜ਼ ਨੂੰ ਮਿਲੀ ਵੱਡੀ ਰਾਹਤ
. . .  10 minutes ago
ਨਵੀਂ ਦਿੱਲੀ, 16 ਜੁਲਾਈ - ਬਾਲਾਕੋਟ ਏਅਰ ਸਟ੍ਰਾਈਕ ਦੇ 140 ਦਿਨ ਬਾਅਦ ਪਾਕਿਸਤਾਨ ਨੇ ਆਪਣੇ ਏਅਰਸਪੇਸ ਨੂੰ ਮੰਗਲਵਾਰ ਨੂੰ ਖੋਲ੍ਹ ਦਿੱਤਾ ਹੈ। ਪਾਕਿਸਤਾਨ ਸਿਵਲ ਐਵੀਏਸ਼ਨ ਅਥਾਰਿਟੀ ਵੱਲੋਂ ਜਾਰੀ ਨੋਟਿਸ ਵਿਚ ਕਿਹਾ ਗਿਆ ਹੈ ਕਿ ਤੁਰੰਤ ਪ੍ਰਭਾਵ ਨਾਲ ਪਾਕਿਸਤਾਨ ਏਅਰ ਸਪੇਸ ਨੂੰ ਸਾਰੇ ਪ੍ਰਕਾਰ ਦੇ...
ਅੱਜ ਦਾ ਵਿਚਾਰ
. . .  25 minutes ago
ਤਬੀਅਤ ਵਿਗੜਨ 'ਤੇ ਕੈਦੀ ਦੀ ਮੌਤ
. . .  1 day ago
ਪਟਿਆਲਾ ,15 ਜੁਲਾਈ ( ਸਿੱਧੂ, ਖਰੌੜ ) -ਨਾਭਾ ਜੇਲ੍ਹ ਕਾਂਡ ਦੇ ਮੁਲਜ਼ਮ ਗੈਂਗਸਟਰ ਚਰਨਪ੍ਰੀਤ ਸਿੰਘ ਚੰਨਾ ਉਮਰ ਤੀਹ ਸਾਲ ਦੀ ਅੱਜ ਰਜਿੰਦਰਾ ਹਸਪਤਾਲ ਪਟਿਆਲਾ ਵਿਚ ਮੌਤ ਹੋ ਗਈ। ਜ਼ਿਕਰਯੋਗ ਹੈ ...
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੀ ਕੋਠੀ ਵਿਚ ਚੋਰੀ
. . .  1 day ago
ਜੰਡਿਆਲਾ ਮੰਜਕੀ ,15 ਜੁਲਾਈ (ਸੁਰਜੀਤ ਸਿੰਘ ਜੰਡਿਆਲਾ)-ਪੰਜਾਬ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਸਰਦਾਰ ਦਰਬਾਰਾ ਸਿੰਘ ਦੀ ਜੰਡਿਆਲਾ ਵਿਚ ਨਕੋਦਰ ਮੋੜ ਨੇੜੇ ਬੰਦ ਪਈ ਕੋਠੀ ਵਿਚ ਚੋਰੀ ਹੋਣ ਦਾ ...
ਭਰਜਾਈ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ
. . .  1 day ago
ਸੰਗਰੂਰ, 15 ਜੁਲਾਈ (ਧੀਰਜ ਪਸ਼ੋਰੀਆ)- ਜ਼ਿਲ੍ਹਾ ਅਤੇ ਸੈਸ਼ਨ ਜੱਜ ਬੀ.ਐੱਸ.ਸੰਧੂ ਦੀ ਅਦਾਲਤ ਨੇ ਭਰਜਾਈ ਦਾ ਕਤਲ ਕਰਨ ਵਾਲੇ ਇਕ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ....
ਤਿੰਨ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਕਈ ਜ਼ਖਮੀ
. . .  1 day ago
ਤਪਾ ਮੰਡੀ, 15 ਜੁਲਾਈ (ਵਿਜੇ ਸ਼ਰਮਾ)- ਕੌਮੀ ਮਾਰਗ ਬਠਿੰਡਾ ਅਤੇ ਚੰਡੀਗੜ੍ਹ 'ਤੇ ਤਿੰਨ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਿਕ, ਕੌਮੀ ਮਾਰਗ ਤਪਾ ...
ਲੋਕ ਸਭਾ 'ਚ ਪੰਜਾਬ ਦੇ ਪਾਣੀ ਦਾ ਮੁੱਦਾ ਚੁੱਕਣ 'ਤੇ ਬੈਂਸ ਨੇ ਸੁਖਬੀਰ ਬਾਦਲ ਦੀ ਕੀਤੀ ਸ਼ਲਾਘਾ
. . .  1 day ago
ਜਲੰਧਰ, 15 ਜੁਲਾਈ (ਚਿਰਾਗ਼)- ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਅੱਜ ਕਪੂਰਥਲਾ ਤੋਂ ਆਪਣੀ 'ਪਾਣੀ ਬਚਾਓ' ਮੁਹਿੰਮ ਦੀ ਸ਼ੁਰੂਆਤ ਕੀਤੀ। ਜਲੰਧਰ ਪਹੁੰਚੇ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ...
ਸ੍ਰੀ ਮੁਕਤਸਰ ਸਾਹਿਬ: ਪਾਵਰਕਾਮ ਦਾ ਲਾਈਨਮੈਨ ਰਿਸ਼ਵਤ ਲੈਂਦਾ ਕਾਬੂ
. . .  1 day ago
ਸ੍ਰੀ ਮੁਕਤਸਰ ਸਾਹਿਬ, 15 ਜੁਲਾਈ (ਰਣਜੀਤ ਸਿੰਘ ਢਿੱਲੋਂ)- ਪਾਵਰਕਾਮ ਸਬ ਸਟੇਸ਼ਨ ਲੁਬਾਣਿਆਂਵਾਲੀ ਦੇ ਲਾਈਨਮੈਨ ਰਾਜੂ ਨੂੰ ਵਿਜੀਲੈਂਸ ਬਿਊਰੋ ਸ੍ਰੀ ਮੁਕਤਸਰ ਸਾਹਿਬ ਨੇ 5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ ਅਤੇ ਡੀ.ਐੱਸ.ਪੀ ਰਾਜ ....
ਕੈਪਟਨ ਵੱਲੋਂ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 15 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਦੋਹਾਂ ਨੇਤਾਵਾਂ ਵਿਚਾਲੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਗੱਲਬਾਤ ਹੋਈ। ਇਸ ਦੇ ਨਾਲ ਹੀ ਕੈਪਟਨ ....
ਸ੍ਰੀ ਮੁਕਤਸਰ ਸਾਹਿਬ: ਨਵਜੋਤ ਸਿੱਧੂ ਨੂੰ ਸੰਭਾਲਣਾ ਚਾਹੀਦਾ ਹੈ ਬਿਜਲੀ ਮਹਿਕਮਾ -ਚੰਨੀ
. . .  1 day ago
ਸ੍ਰੀ ਮੁਕਤਸਰ ਸਾਹਿਬ, 15 ਜੁਲਾਈ (ਰਣਜੀਤ ਸਿੰਘ ਢਿੱਲੋਂ)- ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਉਪਰੰਤ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ....
ਘੱਗਰ ਦਰਿਆ ਦੇ ਪਾਣੀ ਦੀ ਮਾਰ ਹੇਠ ਦਰਜਨਾਂ ਪਿੰਡ, ਨੁਕਸਾਨੀਆਂ ਗਈਆਂ ਕਿਸਾਨਾਂ ਦੀਆਂ ਫ਼ਸਲਾਂ
. . .  1 day ago
ਘਨੌਰ, 15ਜੁਲਾਈ (ਜਾਦਵਿੰਦਰ ਸਿੰਘ ਜੋਗੀਪੁਰ)- ਮਾਨਸੂਨ ਦੇ ਚੱਲਦਿਆਂ ਉੱਤਰੀ ਭਾਰਤ ਸਮੇਤ ਪੰਜਾਬ 'ਚ ਹੋਈ ਭਰਵੀਂ ਬਰਸਾਤ ਨਾਲ ਪਿੰਡ ਸਰਾਲਾ ਕਲਾਂ ਨੇੜੇ ਵਗਦੇ ਘੱਗਰ ਦਰਿਆ ਦਾ ਪਾਣੀ ਉੱਛਲਨ ਕਾਰਨ ਨੇੜਲੇ ਪਿੰਡ ਜੰਡ ਮੰਗੋਲੀ, ਉਂਟਸਰ, ਗਦਾਪੁਰ, ....
ਪਾਕਿਸਤਾਨ ਦੀ ਅੱਤਵਾਦੀ ਵਿਰੋਧੀ ਅਦਾਲਤ ਨੇ ਹਾਫ਼ਿਜ਼ ਸਈਦ ਨੂੰ ਦਿੱਤੀ ਅਗਾਊਂ ਜ਼ਮਾਨਤ
. . .  1 day ago
ਇਸਲਾਮਾਬਾਦ, 15 ਜੁਲਾਈ- ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਅੱਜ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਅਤੇ ਤਿੰਨ ਹੋਰਾਂ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਇਹ ਜ਼ਮਾਨਤ ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਜ਼ਮੀਨ...
ਕੈਪਟਨ ਵੱਲੋਂ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ
. . .  1 day ago
ਅਜਨਾਲਾ, 15 ਜੁਲਾਈ (ਗੁਰਪ੍ਰੀਤ ਢਿੱਲੋਂ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕੀਤੀ ਤੇ ਦੇਸ਼ 'ਚ ਪਸਰ ਰਹੇ ਪਾਣੀ ਦੇ ਸੰਕਟ ਬਾਰੇ ਵਿਚਾਰ ਚਰਚਾ ਕੀਤੀ। ਇਸ ਦੇ ਨਾਲ ਹੀ ....
ਵੀ.ਆਈ.ਪੀਜ਼ ਦੀਆਂ ਗੱਡੀਆਂ 'ਤੇ ਲਾਲ ਬੱਤੀ ਦੀ ਪਾਬੰਦੀ ਕਾਇਮ
. . .  1 day ago
ਅੰਮ੍ਰਿਤਸਰ, 15 ਜੁਲਾਈ (ਸੁਰਿੰਦਰ ਸਿੰਘ ਵਰਪਾਲ)- ਪੰਜਾਬ ਸਰਕਾਰ ਵੱਲੋਂ 2017 'ਚ ਵੀ.ਆਈ.ਪੀ ਕਲਚਰ ਖ਼ਤਮ ਕਰਨ ਲਈ ਅਫ਼ਸਰਾਂ ਅਤੇ ਹੋਰ ਵੀ.ਆਈ.ਪੀਜ਼ ਦੀਆਂ ਗੱਡੀਆਂ 'ਤੇ ਲਾਲ ਬੱਤੀ ਦੀ ਲਈ ਪਾਬੰਦੀ ਕਾਇਮ ਹੈ ਅਤੇ ਇਹ ਨਹੀਂ ਹਟਾਈ ਗਈ। ਸਰਕਾਰੀ ....
ਮੈਲਬੋਰਨ ਫ਼ਿਲਮ ਫ਼ੈਸਟੀਵਲ ਦੌਰਾਨ ਬਾਦਸ਼ਾਹ ਖ਼ਾਨ ਨੂੰ ਆਨਰੇਰੀ ਡਾਕਟਰੇਟ ਨਾਲ ਸਨਮਾਨਿਤ ਕਰੇਗੀ ਲਾ ਟਰੋਬ ਯੂਨੀਵਰਸਿਟੀ
. . .  1 day ago
ਮੁੰਬਈ, 15 ਜੁਲਾਈ (ਇੰਦਰਮੋਹਨ ਪੰਨੂੰ)- ਗਲੋਬਲ ਆਇਕਨ ਅਤੇ ਕਈ ਐਵਾਰਡ ਜਿੱਤ ਚੁੱਕੇ ਬਾਲੀਵੁੱਡ ਅਦਾਕਾਰ, ਨਿਰਮਾਤਾ ਅਤੇ ਔਰਤਾਂ ਦੀ ਸਮਾਨਤਾ ਦੇ ਪੈਰੋਕਾਰ ਸ਼ਾਹਰੁਖ਼ ਖ਼ਾਨ ਨੂੰ ਮੈਲਬੋਰਨ ਦੇ ਭਾਰਤੀ ਫ਼ਿਲਮ ਫ਼ੈਸਟੀਵਲ ਦੌਰਾਨ ਲਾ ਟਰੋਬ ਯੂਨੀਵਰਸਿਟੀ...
550ਵੇਂ ਪ੍ਰਕਾਸ਼ ਪੁਰਬ ਮੌਕੇ ਮੁੱਖ ਸਮਾਗਮ ਦਾ ਹਿੱਸਾ ਬਣਨਗੇ ਪ੍ਰਧਾਨ ਮੰਤਰੀ ਮੋਦੀ- ਕੈਪਟਨ
. . .  1 day ago
ਦਿੱਲੀ 'ਚ ਮੀਂਹ ਕਾਰਨ ਮੌਸਮ ਹੋਇਆ ਸੁਹਾਵਣਾ, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ
. . .  1 day ago
ਐੱਨ. ਆਈ. ਏ. (ਸੋਧ) ਬਿੱਲ 2019 ਲੋਕ ਸਭਾ 'ਚ ਹੋਇਆ ਪਾਸ
. . .  1 day ago
ਕੇਂਦਰੀ ਜੇਲ੍ਹ ਗੁਰਦਾਸਪੁਰ 'ਚ ਕੈਦੀਆਂ ਦੇ ਦੋ ਗੁੱਟਾਂ ਵਿਚਾਲੇ ਹੋਏ ਝਗੜੇ 'ਚ ਦੋ ਜ਼ਖ਼ਮੀ
. . .  1 day ago
ਭਾਰਤੀ ਕਿਸਾਨ ਯੂਨੀਅਨ ਡਕੋਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ 'ਤੇ ਹੋਏ ਹਮਲੇ ਸੰਬੰਧੀ ਟੱਲੇਵਾਲ ਥਾਣਾ ਦਾ ਘਿਰਾਓ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਸਾਉਣ ਸੰਮਤ 550

ਖੰਨਾ / ਸਮਰਾਲਾ

ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਜਥੇ: ਸਹਾਰਨਮਾਜਰਾ ਦੀ ਅਗਵਾਈ 'ਚ ਪਹਿਲੀ ਜ਼ਿਲ੍ਹਾ ਪੱਧਰੀ ਮੀਟਿੰਗ

ਬੀਜਾ, 21 ਜੁਲਾਈ (ਰਣਧੀਰ ਸਿੰਘ ਧੀਰਾ/ਕਸ਼ਮੀਰਾ ਸਿੰਘ ਬਗ਼ਲੀ)- ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਖੰਨਾ ਦੀ ਵਿਸ਼ਾਲ ਮੀਟਿੰਗ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇ ...

ਪੂਰੀ ਖ਼ਬਰ »

2 ਵਿਅਕਤੀਆਂ ਿਖ਼ਲਾਫ਼ ਲਗਾਇਆ ਕੁੱਟਮਾਰ ਦਾ ਦੋਸ਼

ਖੰਨਾ, 21 ਜੁਲਾਈ (ਅਮਰਜੀਤ ਸਿੰਘ)- ਦੋ ਪ੍ਰਵਾਸੀ ਮਜ਼ਦੂਰਾਂ ਨੇ ਉਧਾਰੇ ਪੈਸੇ ਨਾ ਦੇਣ ਦੀ ਰੰਜਿਸ਼ ਨੂੰ ਲੈ ਕੇ ਆਪਣੇ ਸਾਥੀ ਨੂੰ ਕੁੱਟਮਾਰ ਕੇ ਜ਼ਖ਼ਮੀ ਕਰ ਦੇਣ ਦੀ ਖ਼ਬਰ ਹੈ | ਸਥਾਨਕ ਸਿਵਲ ਹਸਪਤਾਲ 'ਚ ਦਾਖ਼ਲ ਅਸ਼ੋਕ ਕੁਮਾਰ ਵਾਸੀ ਬਿਹਾਰ ਹਾਲ ਕੋਟਾਂ ਨੇ ਆਪਣੇ ਸਾਥੀ ...

ਪੂਰੀ ਖ਼ਬਰ »

ਮੱਤੇਵਾੜਾ ਦੇ ਜੰਗਲਾਂ 'ਚੋਂ ਨੌਜਵਾਨ ਦੀ ਲਾਸ਼ ਮਿਲੀ

ਮਾਛੀਵਾੜਾ ਸਾਹਿਬ, 21 ਜੁਲਾਈ (ਸੁਖਵੰਤ ਸਿੰਘ ਗਿੱਲ)- ਪਿੰਡ ਰੌੜ ਦੇ ਨਿਵਾਸੀ ਜਸਵੰਤ ਸਿੰਘ (35) ਦੀ ਮੱਤੇਵਾੜਾ ਦੇ ਜੰਗਲਾਂ 'ਚੋਂ ਭੇਦਭਰੀ ਹਾਲਤ 'ਚ ਲਾਸ਼ ਮਿਲੀ ਜਦਕਿ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਉਸ ਦਾ ਕਤਲ ਕੀਤਾ ਗਿਆ ਹੈ | ਮਿ੍ਤਕ ਦੇ ਭਰਾ ਹਰਬੰਸ ਸਿੰਘ ਨੇ ...

ਪੂਰੀ ਖ਼ਬਰ »

ਕਰਜ਼ੇ ਦੇ ਸਤਾਏ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਮਾਛੀਵਾੜਾ ਸਾਹਿਬ, 21 ਜੁਲਾਈ (ਸੁਖਵੰਤ ਸਿੰਘ ਗਿੱਲ/ਮਨੋਜ ਕੁਮਾਰ)- ਕਰਜ਼ੇ ਦੇ ਸਤਾਏ ਅਤੇ ਬੈਂਕ ਵਲੋਂ ਕਿਸ਼ਤਾਂ ਭਰਾਉਣ ਦੇ ਦਬਾਅ ਕਾਰਨ ਪਿੰਡ ਕਾਲਸ ਕਲਾਂ ਦੇ ਕਿਸਾਨ ਗੁਲਾਬ ਸਿੰਘ (50) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਮਿ੍ਤਕ ਕਿਸਾਨ ...

ਪੂਰੀ ਖ਼ਬਰ »

ਸਮਝੌਤੇ ਲਈ ਥਾਣੇ 'ਚ ਆਏ ਲੜਕੇ ਨੇ ਲਾਏ ਕੁੱਟਮਾਰ ਦੇ ਦੋਸ਼

ਖੰਨਾ, 21 ਜੁਲਾਈ (ਹਰਜਿੰਦਰ ਸਿੰਘ ਲਾਲ)- ਔਰਤ ਵਲੋਂ ਆਪਣੇ ਪਤੀ ਦੇ ਿਖ਼ਲਾਫ਼ ਕੁੱਟਮਾਰ ਕਰਨ ਦੀ ਸ਼ਿਕਾਇਤ ਦੇ ਬਾਅਦ ਥਾਣਾ ਸਿਟੀ-1 ਦੀ ਪੁਲਿਸ ਵਲੋਂ ਲੜਕੇ ਵਾਲਿਆਂ ਨੂੰ ਥਾਣੇ ਵਿਚ ਬੁਲਾਇਆ ਗਿਆ ਪਰ ਥਾਣੇ ਵਿਚ ਹੀ ਦੋਨੋਂ ਪੱਖ ਆਪਸ ਵਿਚ ਉਲਝ ਪਏ | ਬਾਅਦ 'ਚ ਲੜਕਾ ਸਥਾਨਕ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਵਿਅਕਤੀ ਦੀ ਮੌਤ

ਸਮਰਾਲਾ, 21 ਜੁਲਾਈ (ਬਲਜੀਤ ਸਿੰਘ ਬਘੌਰ)- ਸਮਰਾਲਾ ਥਾਣੇ ਦੀ ਹਦੂਦ ਅੰਦਰ ਪੈਂਦੇ ਗੜੀ ਤੋਂ ਨੀਲੋਂ ਨੂੰ ਜਾਂਦੀ ਸੜਕ 'ਤੇ ਬਣੇ ਪੰਜਾਬੀ ਢਾਬੇ ਕੋਲ ਹੋਏ ਸੜਕ ਹਾਦਸੇ ਵਿਚ ਇਕ ਵਿਅਕਤੀ ਮਨਿੰਦਰ ਸਿੰਘ (27) ਵਾਸੀ ਰਾਮਗੜ੍ਹ ਰਾਏਕੋਟ ਦੀ ਮੌਤ ਹੋ ਗਈ | ਜਾਂਚ ਮੁਲਾਜ਼ਮ ...

ਪੂਰੀ ਖ਼ਬਰ »

75 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਕਾਬੂ

ਸਮਰਾਲਾ, 21 ਜੁਲਾਈ (ਬਲਜੀਤ ਸਿੰਘ ਬਘੌਰ)- ਸਮਰਾਲਾ ਪੁਲਿਸ ਨੇ ਨਾਕੇਬੰਦੀ ਦੌਰਾਨ 75 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇਕ ਟੈਂਪੂ ਟਰੈਵਲਰ ਚਾਲਕ ਨੂੰ ਕਾਬੂ ਕੀਤਾ ਹੈ | ਫੜ੍ਹੇ ਗਏ ਵਿਅਕਤੀ ਦੀ ਪਹਿਚਾਣ ਕੁਲਵਰਨ ਸਿੰਘ ਵਾਸੀ ਝੰਡੋਰ ਕਲਾਂ ਜ਼ਿਲ੍ਹਾ ਨਵਾਂਸ਼ਹਿਰ ਵਜੋਂ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ

ਖੰਨਾ, 21 ਜੁਲਾਈ (ਮਨਜੀਤ ਸਿੰਘ ਧੀਮਾਨ)- ਪੁਲਿਸ ਥਾਣਾ ਸ਼ਹਿਰੀ-2 ਵਲੋਂ ਖੰਨਾ ਦੀ ਮਿਲਟਰੀ ਗਰਾਂਉਂਡ ਵਿਖੇ ਨਾਜਾਇਜ਼ ਟਰੱਕ ਅਤੇ ਟਰਾਲੀਆਂ ਖੜ੍ਹਾਉਣ ਦੇ ਮਾਮਲੇ 'ਚ ਅਣਪਛਾਤੇ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕਰਨ ਦੀ ਖ਼ਬਰ ਹੈ | ਇਸ ਮਾਮਲੇ ਸਬੰਧੀ ਥਾਣਾ ਸ਼ਹਿਰੀ-2 ਦੇ ...

ਪੂਰੀ ਖ਼ਬਰ »

ਮਾਸੂਮ ਦੀ ਖੇਡਦੇ ਸਮੇਂ ਬੈੱਡ ਤੋਂ ਡਿੱਗ ਕੇ ਮੌਤ

ਦੋਰਾਹਾ, 21 ਜੁਲਾਈ (ਜਸਵੀਰ ਝੱਜ)- ਨਨਕਾਣਾ ਸਾਹਿਬ ਪਬਲਿਕ ਸ. ਸ. ਸਕੂਲ ਰਾਮਪੁਰ ਦੇ ਦੂਸਰੀ ਜਮਾਤ ਦੇ ਮਾਸੂਮ ਵਿਦਿਆਰਥੀ ਅਨਵੀਰ ਮਾਂਗਟ ਪੁੱਤਰ ਉਦਮ ਸਿੰਘ (ਮਾਹੀਏਕਾ ਪਰਿਵਾਰ) ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਕਮੇਟੀ ਦੇ ਵਾਈਸ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 2 ਦੀ ਮੌਤ, ਇਕ ਗੰਭੀਰ ਜ਼ਖ਼ਮੀ

ਮਾਛੀਵਾੜਾ ਸਾਹਿਬ, 21 ਜੁਲਾਈ (ਮਨੋਜ ਕੁਮਾਰ)- ਬੀਤੀ ਸ਼ਾਮ ਕਰੀਬ ਸਾਢੇ ਸੱਤ ਵਜੇ ਗੜੀ ਪੁਲ ਤੋਂ ਨੀਲੋਂ ਜਾਂਦੇ ਰਸਤੇ 'ਤੇ ਆਉਂਦੇ ਢਾਬੇ ਕੋਲ ਵਾਪਰੇ ਦਰਦਨਾਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੋ ਪ੍ਰਵਾਸੀ ਮਜ਼ਦੂਰ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇਨ੍ਹਾਂ ਦਾ ਤੀਸਰਾ ...

ਪੂਰੀ ਖ਼ਬਰ »

ਘਰੋਂ ਭੱਜਿਆ ਲੜਕਾ ਪੁਲਿਸ ਨੇ ਕੀਤਾ ਵਾਰਸਾਂ ਹਵਾਲੇ

ਕੁਹਾੜਾ, 21 ਜਲਾਈ (ਤੇਲੂ ਰਾਮ ਕੁਹਾੜਾ)- ਰਾਤ ਨੂੰ ਘਰੋਂ ਭੱਜਿਆ 15 ਸਾਲ ਦੇ ਲਗਭਗ ਉਮਰ ਦਾ ਇਕ ਲੜਕਾ ਪੁਲਿਸ ਵਲੋਂ ਉਸ ਦੇ ਵਾਰਿਸਾਂ ਦੇ ਹਵਾਲੇ ਕਰਨ ਦੀ ਖ਼ਬਰ ਹੈ¢ ਕੁਹਾੜਾ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਵਿਚ ਪੀ. ਸੀ. ਆਰ. ਦੀ ਡਿਊਟੀ ਨਿਭਾਅ ਰਹੇ ਹਵਾਲਦਾਰ ਦਰਸ਼ਨ ਸਿੰਘ ...

ਪੂਰੀ ਖ਼ਬਰ »

ਬਿ੍ਟਿਸ਼ ਵਰਲਡ ਸਕੂਲ ਰਾਮਗੜ੍ਹ ਸਰਦਾਰਾਂ ਦੇ ਬੱਚਿਆਂ ਵਲੋਂ ਨਸ਼ਿਆਂ ਵਿਰੁੱਧ ਰੈਲੀ

ਮਲੌਦ, 21 ਜੁਲਾਈ (ਸਹਾਰਨ ਮਾਜਰਾ)- ਬਿ੍ਟਿਸ਼ ਵਰਲਡ ਸਕੂਲ ਰਾਮਗੜ੍ਹ ਸਰਦਾਰਾਂ-ਮਲੌਦ ਦੇ ਬੱਚਿਆਂ ਵਲੋਂ ਸਮਾਜ ਵਿਚ ਪਨਪ ਰਹੇ ਨਸ਼ਿਆਂ ਵਿਰੁੱਧ ਅਤੇ ਜਨਤਕ ਸੁਨੇਹਾ ਦੇਣ ਲਈ ਮੈਨੇਜਿੰਗ ਡਾਇਰੈਕਟਰ ਗੁਰਪ੍ਰੀਤ ਸਿੰਘ ਚਹਿਲ ਦੀ ਅਗਵਾਈ ਹੇਠ ਸ਼ਹਿਰ ਮਲੌਦ, ਨਗਰ ਰੋੜੀਆਂ ...

ਪੂਰੀ ਖ਼ਬਰ »

ਸੜਕ ਕਿਨਾਰੇ ਲੱਗੇ ਸਾਈਨ ਬੋਰਡ ਹੀ ਆਪਣੀਆਂ ਥਾਂਵਾਂ ਤੋਂ ਉੱਖੜੇ

ਮਾਛੀਵਾੜਾ ਸਾਹਿਬ, 21 ਜੁਲਾਈ (ਮਨੋਜ ਕੁਮਾਰ)- ਕਾਫੀ ਖ਼ਰਚ ਕਰਕੇ ਆਮ ਲੋਕਾਂ ਤੇ ਰਾਹਗੀਰਾਂ ਦੀ ਸਹੂਲਤ ਲਈ ਲਿੰਕ ਸੜਕਾਂ ਕਿਨਾਰੇ ਲਗਾਏ ਗਏ ਵੱਖ-ਵੱਖ ਜਾਣਕਾਰੀ ਚਿੰਨ੍ਹ ਦਰਸਾਉਂਦੇ ਸਾਈਨ ਬੋਰਡ ਹੀ ਆਪਣੀਆਂ ਥਾਵਾਂ ਤੋਂ ਉੱਖੜ ਕੇ ਖੇਤਾਂ ਦੇ ਕਿਨਾਰੇ ਡਿੱਗੇ ਪਏ ਹਨ, ...

ਪੂਰੀ ਖ਼ਬਰ »

ਸਾਹਨੇਵਾਲ ਅੰਬੇਡਕਰ ਵੈੱਲਫੇਅਰ ਕਲੱਬ ਵਲੋਂ ਬੂਟੇ ਲਗਾਉਣ ਦੀ ਸ਼ੁਰੂਆਤ

ਸਾਹਨੇਵਾਲ, 21 ਜੁਲਾਈ (ਹਰਜੀਤ ਸਿੰਘ ਢਿੱਲੋਂ)- ਸਾਹਨੇਵਾਲ ਦੇ ਵਾਤਾਵਰਨ ਨੂੰ ਹੋਰ ਹਰਿਆ-ਭਰਿਆ ਬਣਾਉਣ ਦੇ ਮਨੋਰਥ ਨਾਲ ਸਾਹਨੇਵਾਲ ਅੰਬੇਡਕਰ ਵੈੱਲਫੇਅਰ ਕਲੱਬ ਵਲੋਂ ਪ੍ਰਧਾਨ ਗੁਰਦੀਪ ਸਿੰਘ ਕੌਲ ਈ. ਟੀ. ਓ. ਦੀ ਅਗਵਾਈ ਵਿਚ ਵਣ ਵਿਭਾਗ ਦੇ ਕਰਮਚਾਰੀਆਂ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਸਤਵਿੰਦਰ ਕੌਰ ਬਿੱਟੀ ਗਿੱਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ

ਕੁਹਾੜਾ, 21 ਜੁਲਾਈ (ਤੇਲੂ ਰਾਮ ਕੁਹਾੜਾ)- ਕਾਂਗਰਸੀ ਆਗੂ ਮਲਕੀਤ ਸਿੰਘ ਗਿੱਲ ਜੰਡਿਆਲੀ ਦੇ ਮਾਤਾ ਗੁਰਦਿਆਲ ਕੌਰ ਦੇ ਸਵਰਗਵਾਸ ਹੋ ਜਾਣ 'ਤੇ ਹਲਕਾ ਸਾਹਨੇਵਾਲ ਤੋਂ ਕਾਂਗਰਸ ਦੀ ਨੁਮਾਇੰਦਗੀ ਕਰ ਰਹੇ ਬੀਬੀ ਸਤਵਿੰਦਰ ਕੌਰ ਬਿੱਟੀ ਨੇ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜ ਕੇ ...

ਪੂਰੀ ਖ਼ਬਰ »

ਚਣਕੋਈਆਂ ਖ਼ੁਰਦ ਵਿਖੇ ਕਾਹਲ਼ੋਂ ਦੀ ਅਗਵਾਈ ਹੇਠ ਜੀ. ਓ. ਜੀ. ਦੀ ਮੀਟਿੰਗ

ਦੋਰਾਹਾ, 21 ਜੁਲਾਈ (ਜਸਵੀਰ ਝੱਜ)- ਪਿੰਡ ਚਣਕੋਈਆਂ ਖ਼ੁਰਦ ਵਿਖੇ 3 ਪਿੰਡਾਂ ਚਣਕੋਈਆਂ ਕਲਾਂ, ਜੈਪੁਰਾ, ਚਣਕੋਈਆਂ ਖ਼ੁਰਦ ਵਿਖੇ ਕਰਨਲ ਐੱਚ. ਐੱਸ. ਕਾਹਲ਼ੋਂ ਦੀ ਅਗਵਾਈ ਹੇਠ ਜੀ. ਓ. ਜੀ. ਦੀ ਮੀਟਿੰਗ ਕੀਤੀ ਗਈ | ਕਰਨਲ ਕਾਹਲ਼ੋਂ ਨੇ ਕਿਹਾ ਕਿ ਜੇਕਰ ਨਸ਼ਾ ਕਰ ਰਿਹਾ ਕੋਈ ਵਿਅਕਤੀ ਆਪਣੇ ਆਪ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਜੀ. ਓ. ਜੀ. ਉਸ ਨੂੰ ਹਸਪਤਾਲ ਲੈ ਕੇ ਜਾਣਗੇ ਅਤੇ ਦਵਾਈ ਵੀ ਉਸ ਦੇ ਘਰ ਪਹੰੁਚਦੀ ਕੀਤੀ ਜਾਵੇਗੀ | ਹਲਕਾ ਪਾਇਲ ਦੇ 85 ਜੀ. ਓ. ਜੀ. ਨੂੰ ਸਰਕਾਰ ਦੀਆਂ ਲੋਕ ਭਲਾਈ 24 ਸਕੀਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਬਾਰੇ ਲੋੜੀਂਦੇ ਕਦਮ ਚੁੱਕਣ ਦੇ ਆਦੇਸ਼ ਦਿੱਤੇ | ਪਿੰਡ ਦੇ ਲੋਕਾਂ ਨੂੰ ਜੀ. ਓ. ਜੀ. ਨਾਲ਼ ਮਿਲ਼ ਕੇ ਕੰਮ ਕਰਨ ਬਾਰੇ ਕਿਹਾ ਤਾਂ ਕਿ ਸਰਕਾਰ ਦੀਆਂ ਲਾਹੇਵੰਦ ਸਕੀਮਾਂ ਲੋੜਵੰਦਾਂ ਤੱਕ ਪਹੁੰਚ ਸਕਣ | ਲੁਧਿਆਣੇ ਜ਼ਿਲ੍ਹੇ ਦੇ ਹੈੱਡ ਐੱਚ. ਐੱਸ. ਕਾਹਲ਼ੋਂ ਨੇ ਕਿਹਾ ਕਿ ਜੀ. ਓ. ਜੀ. ਲੋਕਾਂ ਦੀ ਮਦਦ ਲਈ ਹਰ ਸਮੇਂ ਤਿਆਰ ਰਹਿੰਦੇ ਹਨ | ਆਸ਼ਰਿਤ ਪਰਿਵਾਰਾਂ ਦੀਆਂ ਪੈਨਸ਼ਨਾਂ ਔਰਤਾਂ ਤੇ ਬੱਚਿਆਂ ਦੇ ਲਾਭਪਾਤਰੀ ਕਾਰਡਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਭਪਾਤਰੀਆਂ ਨੂੰ 60 ਸਾਲ ਬਾਅਦ 2500 ਪੈਨਸ਼ਨ, ਉਨ੍ਹਾਂ ਦੇ ਐਕਸੀਡੈਂਟ ਕੇਸ ਦਾ ਖਰਚਾ ਸਰਕਾਰ ਪਾਸ ਕਰੇਗੀ ਤੇ ਕਲੇਮ ਮਿਲੇਗਾ | ਲਾਭਪਾਤਰੀਆਂ ਨੂੰ ਸ਼ਗਨ ਸਕੀਮ ਲਈ 31 ਹਜ਼ਾਰ ਦੀ ਰਾਸ਼ੀ ਸਰਕਾਰ ਵਲੋਂ ਮਿਲਦੀ ਹੈ | ਮੀਟਿੰਗ 'ਚ ਤਹਿਸੀਲ ਪਾਇਲ ਦੇ ਮੁਖੀ ਕਰਨਲ ਸੁਰਜੀਤ ਸਿੰਘ ਘਲ਼ੋਟੀ, ਸੁਪਰਵਾਈਜ਼ਰ ਕੈਪਟਨ ਸ਼ਿੰਗਾਰਾ ਸਿੰਘ, ਭੁਪਿੰਦਰ ਸਿੰਘ ਬਿਲਾਸਪੁਰ, ਗਿਆਨ ਸਿੰਘ ਭੀਖੀ ਖੱਟੜਾ, ਅਮਰਜੀਤ ਸਿੰਘ ਲੁਧਿਆਣਾ, ਜਗਤਾਰ ਸਿੰਘ ਲੁਧਿਆਣਾ, ਹੌਲਦਾਰ ਗੁਰਚਰਨ ਸਿੰਘ ਚਾਪੜਾ ਅਤੇ ਹੌਲਦਾਰ ਗੁਰਚਰਨ ਸਿੰਘ ਰਾਣੋ, ਸੂਬੇਦਾਰ ਜਸਵੀਰ ਸਿੰਘ ਚਣਕੋਈਆਂ ਕਲਾਂ ਆਦਿ ਨੇ ਵੀ ਵਿਚਾਰ ਪੇਸ਼ ਕੀਤੇ |


ਖ਼ਬਰ ਸ਼ੇਅਰ ਕਰੋ

ਬੈਂਕ ਆਫ਼ ਬੜੌਦਾ ਨੇ ਆਪਣਾ ਸਥਾਪਨਾ ਦਿਵਸ ਮਨਾਇਆ

ਮਾਛੀਵਾੜਾ ਸਾਹਿਬ, 21 ਜੁਲਾਈ (ਸੁਖਵੰਤ ਸਿੰਘ ਗਿੱਲ)- ਬੈਂਕ ਆਫ਼ ਬੜੌਦਾ ਬਰਾਂਚ ਮਾਛੀਵਾੜਾ ਨੇ 111ਵੇਂ ਸਥਾਪਨਾ ਦਿਵਸ 'ਤੇ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਸਰਕਾਰ ਸਕੂਲ ਬਾਲਿਓ ਵਿਖੇ ਬੱਚਿਆਂ ਨੂੰ ਸਕੂਲ ਬੈਗ ਅਤੇ ਬੂਟੇ ਲਗਾ ਕੇ ਮਨਾਇਆ ਗਿਆ | ਬੈਂਕ ...

ਪੂਰੀ ਖ਼ਬਰ »

ਬਹੁਜਨ ਸਮਾਜ ਪਾਰਟੀ ਦੇ ਅਹੁਦੇਦਾਰਾਂ ਦੀ ਮੀਟਿੰਗ

ਸਮਰਾਲਾ, 21 ਜੁਲਾਈ (ਸੁਰਜੀਤ ਸਿੰਘ)- ਬਹੁਜਨ ਸਮਾਜ ਪਾਰਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਲੋਕ ਸਭਾ ਹਲਕਾ ਦੇ ਇੰਚਾਰਜ ਡਾ. ਜਸਪ੍ਰੀਤ ਸਿੰਘ ਬੀਜਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਐੱਸ. ਸੀ. ਵਿਦਿਆਰਥੀਆਂ ਕੋਲੋਂ ਫ਼ੀਸਾਂ ਬਟੋਰਨ ਵਾਲੇ ਵਿੱਦਿਅਕ ਅਦਾਰਿਆਂ ਬਾਰੇ ...

ਪੂਰੀ ਖ਼ਬਰ »

ਨਾਜਾਇਜ਼ ਤੌਰ 'ਤੇ ਸ਼ਰਾਬ ਪਿਲਾਉਣ ਦੇ ਦੋਸ਼ 'ਚ ਕੇਸ ਦਰਜ

ਖੰਨਾ, 21 ਜੁਲਾਈ (ਹਰਜਿੰਦਰ ਸਿੰਘ ਲਾਲ)- ਸਥਾਨਕ ਨਾਵਲਟੀ ਸਿਨੇਮਾ ਰੋਡ 'ਤੇ ਸਥਿਤ ਫੂਡੀਜ਼ ਟਾਊਨ ਨਾਂਅ ਦੀ ਦੁਕਾਨ ਦੇ ਮਾਲਕ 'ਤੇ ਸ਼ਰਾਬ ਪਰੋਸਣ ਦੇ ਤਹਿਤ ਮਾਮਲਾ ਦਰਜ ਕਰਕੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ | ਥਾਣਾ ਸ਼ਹਿਰੀ-1 ਦੇ ਸਹਾਇਕ ਥਾਣੇਦਾਰ ਸੋਹਣ ਸਿੰਘ ...

ਪੂਰੀ ਖ਼ਬਰ »

ਸ਼ਿਕਾਇਤਾਂ ਦੇ ਨਿਪਟਾਰੇ ਲਈ ਅਕਾਲੀ ਦਲ ਵਲੋਂ ਹੈਲਪ ਨੰਬਰ ਜਾਰੀ- ਜਥੇ: ਉਮੈਦਪੁਰੀ

ਸਮਰਾਲਾ, 21 ਜੁਲਾਈ (ਬਲਜੀਤ ਸਿੰਘ ਬਘੌਰ/ਸੁਰਜੀਤ ਸਿੰਘ)- ਹਲਕਾ ਸਮਰਾਲਾ ਦੇ ਨਿਵਾਸੀਆਂ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਸਰਕਾਰੀ ਜਾਂ ਅਰਧ-ਸਰਕਾਰੀ ਦਫ਼ਤਰਾਂ ਵਿਚ ਸ਼ਿਕਾਇਤਾਂ ਦੇ ਨਿਪਟਾਰੇ ਲਈ ਸ਼ੋ੍ਰਮਣੀ ਅਕਾਲੀ ਦਲ ਪਾਰਟੀ ਵਲੋਂ ਇਕ ਹੈਲਪ ਨੰਬਰ 01628-262121 ਜਾਰੀ ਕੀਤਾ ...

ਪੂਰੀ ਖ਼ਬਰ »

ਸੇਵਾ-ਮੁਕਤ ਵਿਜੀਲੈਂਸ ਅਧਿਕਾਰੀ ਸੰਧੂ 'ਤੇ ਰਿਸ਼ਤੇਦਾਰ ਨੇ ਲਗਾਏ ਕਰੋੜਾਂ ਦੀ ਜ਼ਮੀਨ ਹੜੱਪਣ ਦੇ ਦੋਸ਼

ਲੁਧਿਆਣਾ, 21 ਜੁਲਾਈ (ਪਰਮਿੰਦਰ ਸਿੰਘ ਆਹੂਜਾ)- ਬਹੁ-ਚਰਚਿਤ ਸੇਵਾ-ਮੁਕਤ ਵਿਜੀਲੈਂਸ ਅਧਿਕਾਰੀ ਕੰਵਰਜੀਤ ਸਿੰਘ ਸੰਧੂ ਦੇ ਰਿਸ਼ਤੇਦਾਰ ਨੇ ਕਰੋੜਾਂ ਰੁਪਏ ਦੀ ਜ਼ਮੀਨ ਹੜੱਪਣ ਦੇ ਗੰਭੀਰ ਦੋਸ਼ ਲਗਾਏ ਹਨ ਜਦਕਿ ਸੰਧੂ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਜਨਵਾਦੀ ਇਸਤਰੀ ਸਭਾ ਤੇ ਹੋਰ ਜਥੇਬੰਦੀਆਂ ਵਲੋਂ ਨਸ਼ਿਆਂ ਿਖ਼ਲਾਫ਼ ਪ੍ਰਦਰਸ਼ਨ

ਜੋਧਾਂ, 21 ਜੁਲਾਈ (ਗੁਰਵਿੰਦਰ ਸਿੰਘ ਹੈਪੀ)- ਜਨਵਾਦੀ ਇਸਤਰੀ ਸਭਾ ਪੰਜਾਬ ਜ਼ਿਲ੍ਹਾ ਲੁਧਿਆਣਾ ਦੀ ਸ਼ਾਖਾ ਕੋਟ ਆਗਾ ਵਲੋਂ ਹੋਰ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਸਰਪੰਚ ਮਨਜੀਤ ਕੌਰ, ਰਣਜੀਤ ਕੌਰ, ਜਸਵੀਰ ਕੌਰ, ਜਸਵਿੰਦਰ ਕੌਰ, ਭਗਵੰਤ ਕੌਰ, ਸਵਰਨ ਕੌਰ, ਕੁਲਵੰਤ ਕੌਰ, ...

ਪੂਰੀ ਖ਼ਬਰ »

ਲੋਕਾਂ ਨੂੰ ਭਲਾਈ ਸਕੀਮਾਂ ਦਾ ਸਮੇਂ ਸਿਰ ਲਾਭ ਦੇਣਾ ਸਰਕਾਰ ਦੀ ਜ਼ਿੰਮੇਵਾਰੀ-ਲੱਖਾ ਪਾਇਲ

ਬੀਜਾ, 21 ਜੁਲਾਈ (ਰਣਧੀਰ ਸਿੰਘ ਧੀਰਾ)- ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾਂ ਪਾਇਲ ਨੇ ਕਿਹਾ ਕਿ ਲੋਕ ਭਲਾਈ ਸਕੀਮਾਂ ਦਾ ਲਾਭ, ਲਾਭਪਾਤਰੀਆਂ ਨੂੰ ਸਮੇਂ ਸਿਰ ਦੇਣਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਸਰਕਾਰ ਦੀਆਂ ...

ਪੂਰੀ ਖ਼ਬਰ »

ਜੂਆ ਖੇਡਦੇ ਨਕਦੀ ਸਣੇ 4 ਕਾਬੂ

ਖੰਨਾ, 21 ਜੁਲਾਈ (ਮਨਜੀਤ ਸਿੰਘ ਧੀਮਾਨ)- ਪੁਲਿਸ ਥਾਣਾ ਸ਼ਹਿਰੀ-1 ਦੀ ਪੁਲਿਸ ਨੇ ਸੱਟਾ ਲਗਾਉਣ ਦੇ ਦੋਸ਼ ਤਹਿਤ 4 ਵਿਅਕਤੀਆਂ ਦੇ ਿਖ਼ਲਾਫ਼ ਮਾਮਲਾ ਦਰਜ ਕਰਨ ਦੀ ਖ਼ਬਰ ਹੈ | ਇਸ ਮਾਮਲੇ ਸਬੰਧੀ ਥਾਣਾ ਸ਼ਹਿਰੀ-1 ਖੰਨਾ ਦੇ ਸਹਾਇਕ ਥਾਣੇਦਾਰ ਸੁਰਾਜਦੀਨ ਨੇ ਕਿਸੇ ਮੁਖ਼ਬਰ ਦੀ ...

ਪੂਰੀ ਖ਼ਬਰ »

ਐਡਵੋਕੇਟ ਮਹਿਤਾ ਏ. ਐੱਸ. ਸਕੂਲਾਂ-ਕਾਲਜਾਂ ਨੂੰ ਚਲਾਉਣ ਵਾਲੀ ਸੰਸਥਾ ਦੇ ਮੁੜ ਪ੍ਰਧਾਨ ਬਣੇ

ਖੰਨਾ, 21 ਜੁਲਾਈ (ਹਰਜਿੰਦਰ ਸਿੰਘ ਲਾਲ)- ਖੰਨਾ ਦੀਆਂ 7 ਸਿੱਖਿਆ ਸੰਸਥਾਵਾਂ ਜਿਨ੍ਹਾਂ ਵਿਚ 4 ਕਾਲਜ 3 ਸਕੂਲ ਸ਼ਾਮਿਲ ਹਨ, ਨੂੰ ਚਲਾਉਣ ਵਾਲੀ ਪ੍ਰਮੁੱਖ ਸੰਸਥਾ ਏ. ਐੱਸ. ਮੈਨੇਜਮੈਂਟ ਦੇ ਅਹੁਦੇਦਾਰਾਂ ਦੀ ਚੋਣ ਵਿਚ ਐਡਵੋਕੇਟ ਰਾਜੀਵ ਰਾਏ ਮਹਿਤਾ ਨੂੰ ਦੁਬਾਰਾ ਤੋਂ ...

ਪੂਰੀ ਖ਼ਬਰ »

ਮੀਂਹ ਦੇ ਪਾਣੀ ਨਾਲ ਝੋਨੇ ਦੇ ਨੁਕਸਾਨ ਸਬੰਧੀ ਕਿਸਾਨਾਂ ਵਲੋਂ ਮੁਆਵਜ਼ੇ ਦੀ ਮੰਗ

ਪਾਇਲ, 21 ਜੁਲਾਈ (ਪ. ਪ. ਰਾਹੀਂ)- ਪਿਛਲੇ ਦਿਨੀਂ ਪਏ ਭਾਰੀ ਮੀਂਹ ਨਾਲ ਜਿੱਥੇ ਕਿਸਾਨਾਂ ਨੂੰ ਪਾਣੀ ਤੋਂ ਵੱਡੀ ਰਾਹਤ ਦਿੱਤੀ, ਉੱਥੇ ਕੁੱਝ ਕਿਸਾਨਾਂ ਦੀਆਂ ਮੁਸ਼ਕਿਲਾਂ ਵੀ ਵਧੀਆਂ ਅਤੇ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ | ਕਿਸਾਨ ਸੁਖਮਨ ਸਿੰਘ ਚੀਮਾ ਪੁੱਤਰ ...

ਪੂਰੀ ਖ਼ਬਰ »

ਸ਼ਹਿਰ 'ਚ ਜਗਾੜੂ ਰਿਕਸ਼ਿਆਂ ਦੀ ਭਰਮਾਰ, ਪੁਲਿਸ ਖ਼ਾਮੋਸ਼-ਬੈਨੀਪਾਲ

ਖੰਨਾ, 21 ਜੁਲਾਈ (ਹਰਜਿੰਦਰ ਸਿੰਘ ਲਾਲ)- ਖੰਨਾ ਸ਼ਹਿਰ ਵਿਚ ਸ਼ਰ੍ਹੇਆਮ ਟ੍ਰੈਫ਼ਿਕ ਨਿਯਮਾਂ ਦੀਆਂ ਧੱਜੀਆਂ ਉੱਡ ਰਹੀਆਂ ਹਨ | ਸ਼ਹਿਰ ਵਿਚ ਧੜੱਲੇ ਨਾਲ ਪ੍ਰੈਸ਼ਰ ਹਾਰਨ ਵੱਜ ਰਹੇ ਹਨ ਜੋ ਕਿ ਲੋਕਾਂ ਦੀ ਸਿਹਤ ਅਤੇ ਵਾਤਾਵਰਨ 'ਤੇ ਮਾੜਾ ਪ੍ਰਭਾਵ ਪਾਉਂਦੇ ਹਨ | ਸ਼ਹਿਰ ਵਿਚ ...

ਪੂਰੀ ਖ਼ਬਰ »

ਵਾਰਡ ਨੰਬਰ-5 ਵਿਖੇ ਕਬੱਡੀ ਕੱਪ ਕਰਵਾਇਆ

ਖੰਨਾ, 21 ਜੁਲਾਈ (ਹਰਜਿੰਦਰ ਸਿੰਘ ਲਾਲ)- ਅੱਜ ਬਾਬਾ ਨਾਥ ਸਪੋਰਟਸ ਕਲੱਬ ਵਲੋਂ ਪਹਿਲਾ ਕਬੱਡੀ ਕੱਪ ਕਰਵਾਇਆ ਗਿਆ, ਜਿਸ 'ਚ ਬਾਹਰਲੇ ਸ਼ਹਿਰਾਂ ਤੋਂ ਵੀ ਟੀਮਾਂ ਨੇ ਹਿੱਸਾ ਲਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਯਾਦਵਿੰਦਰ ਸਿੰਘ ਯਾਦੂ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ...

ਪੂਰੀ ਖ਼ਬਰ »

ਮੀਂਹ ਨਾਲ ਤਬਾਹ ਝੋਨੇ ਦੀ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇਗੀ- ਕੇ. ਡੀ. ਵੈਦ

ਡੇਹਲੋਂ, 21 ਜੁਲਾਈ (ਅੰਮਿ੍ਤਪਾਲ ਸਿੰਘ ਕੈਲੇ)- ਵਿਧਾਨ ਸਭਾ ਹਲਕਾ ਗਿੱਲ ਵਿਧਾਇਕ ਕੁਲਦੀਪ ਸਿੰਘ ਕੇ. ਡੀ. ਵੈਦ ਨੇ ਕਿਹਾ ਕਿ ਹਲਕਾ ਅੰਦਰ ਜਿਨ੍ਹਾਂ ਕਿਸਾਨਾਂ ਦੇ ਝੋਨੇ ਦੀ ਫ਼ਸਲ ਮੀਂਹ ਦੇ ਪਾਣੀ ਦੀ ਮਾਰ ਹੇਠ ਆ ਕੇ ਤਬਾਹ ਹੋ ਗਈ, ਉਸ ਦੀ ਵਿਸ਼ੇਸ਼ ਗਿਰਦਾਵਰੀ ਕਰਵਾਈ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX