ਤਾਜਾ ਖ਼ਬਰਾਂ


ਕਾਂਗਰਸ ਪ੍ਰਧਾਨ ਬਣੇ ਰਹਿਣਗੇ ਰਾਹੁਲ ਗਾਂਧੀ, ਵਰਕਿੰਗ ਕਮੇਟੀ ਨੇ ਖ਼ਾਰਜ ਕੀਤੀ ਅਸਤੀਫ਼ੇ ਦੀ ਪੇਸ਼ਕਸ਼
. . .  8 minutes ago
ਨਵੀਂ ਦਿੱਲੀ, 25 ਮਈ- ਕਾਂਗਰਸ ਦੇ ਪ੍ਰਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ 'ਚ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਅੱਜ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਆਪਣੇ...
ਐੱਨ. ਡੀ. ਏ. ਦੇ ਸੰਸਦੀ ਬੋਰਡ ਦੀ ਬੈਠਕ ਸ਼ੁਰੂ
. . .  14 minutes ago
ਨਵੀਂ ਦਿੱਲੀ, 25 ਮਈ- ਸੰਸਦ ਭਵਨ ਦੇ ਸੈਂਟਰਲ ਹਾਲ 'ਚ ਰਾਸ਼ਟਰੀ ਲੋਕਤੰਤਰਿਕ ਗਠਜੋੜ (ਐੱਨ. ਡੀ. ਏ.) ਦੇ ਸੰਸਦੀ ਬੋਰਡ ਦੀ ਬੈਠਕ ਸ਼ੁਰੂ ਹੋ ਗਈ ਹੈ। ਇਸ ਬੈਠਕ 'ਚ ਨਰਿੰਦਰ ਮੋਦੀ ਸਮੇਤ ਐੱਨ. ਡੀ. ਏ. ਦੇ ਵੱਡੇ ਨੇਤਾ ਅਤੇ ਨਵੇਂ ਚੁਣੇ ਗਏ ਸੰਸਦ ਮੈਂਬਰ ਮੌਜੂਦ ਹਨ...
ਅੱਜ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ ਮੋਦੀ
. . .  48 minutes ago
ਨਵੀਂ ਦਿੱਲੀ, 25 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਦੀ ਅਗਵਾਈ ਵਾਲੇ ਰਾਸ਼ਟਰੀ ਲੋਕਤੰਤਰਿਕ ਗਠਜੋੜ (ਐੱਨ. ਡੀ. ਏ.) ਦੇ ਨੇਤਾ ਚੁਣੇ ਜਾਣ ਤੋਂ ਬਾਅਦ ਰਾਤੀਂ ਕਰੀਬ 8 ਵਜੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ...
ਮਨੋਜ ਤਿਵਾੜੀ ਨੇ ਸ਼ੀਲਾ ਦੀਕਸ਼ਿਤ ਨਾਲ ਮੁਲਾਕਾਤ ਕਰਕੇ ਲਿਆ ਆਸ਼ੀਰਵਾਦ
. . .  about 1 hour ago
ਨਵੀਂ ਦਿੱਲੀ, 25 ਮਈ- ਦਿੱਲੀ ਭਾਜਪਾ ਦੇ ਮੁਖੀ ਮਨੋਜ ਤਿਵਾੜੀ ਨੇ ਅੱਜ ਦਿੱਲੀ ਕਾਂਗਰਸ ਦੀ ਮੁਖੀ ਸ਼ੀਲਾ ਦੀਕਸ਼ਿਤ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਤਿਵਾੜੀ ਨੇ ਉਨ੍ਹਾਂ ਕੋਲੋਂ...
ਜਰਮਨ ਦੀ ਚਾਂਸਲਰ ਅਤੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀਆਂ ਵਧਾਈਆਂ
. . .  about 1 hour ago
ਨਵੀਂ ਦਿੱਲੀ, 25 ਦਿੱਲੀ- ਲੋਕ ਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ 'ਤੇ ਜਰਮਨੀ ਦੀ ਚਾਂਸਲਰ ਐਂਜੇਲਾ ਮਾਰਕਲ ਅਤੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈਆਂ ਦਿੱਤੀਆਂ ਹਨ। ਦੋਹਾਂ ਨੇ ਪ੍ਰਧਾਨ ਮੰਤਰੀ ਨੂੰ ਫੋਨ...
ਜੀ. ਕੇ. ਦਾ ਬਾਦਲ ਦਲ 'ਤੇ ਹਮਲਾ, ਕਿਹਾ- ਜਿਨ੍ਹਾਂ ਨੂੰ ਪੰਥ ਨੇ ਬਾਹਰ ਕੱਢਿਆ, ਉਹ ਮੈਨੂੰ ਪਾਰਟੀ 'ਚੋਂ ਕੀ ਕੱਢਣਗੇ
. . .  about 1 hour ago
ਨਵੀਂ ਦਿੱਲੀ, 25 ਮਈ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੂੰ ਪਾਰਟੀ ਚੋਂ ਬਾਹਰ ਕੱਢਣ ਦੀਆਂ ਕਨਸੋਆਂ ਦਰਮਿਆਨ ਜੀ. ਕੇ. ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) 'ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਨੇ...
ਕ੍ਰਿਕਟ ਵਿਸ਼ਵ ਕੱਪ : ਨਿਊਜ਼ੀਲੈਂਡ ਵਿਰੁੱਧ ਅਭਿਆਸ ਮੈਚ 'ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  about 1 hour ago
ਬਿਹਾਰ ਦੀ ਲੜਕੀ ਨੇ ਅਗਵਾ ਹੋਣ ਅਤੇ ਸਮੂਹਿਕ ਜਬਰ ਜਨਾਹ ਦੇ ਚਾਰ ਨੌਜਵਾਨਾਂ 'ਤੇ ਲਾਏ ਦੋਸ਼
. . .  about 2 hours ago
ਰਾਜਾਸਾਂਸੀ, 25 ਮਈ (ਹੇਰ, ਖੀਵਾ)- ਪੁਲਿਸ ਥਾਣਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਅਦਰੀਵਾਲਾ ਵਿਖੇ ਬਿਹਾਰ ਦੀ ਇੱਕ ਲੜਕੀ ਨੇ ਚਾਰ ਨੌਜਵਾਨਾਂ 'ਤੇ ਅਗਵਾ ਕਰਕੇ ਜਬਰ ਜਨਾਹ ਕਰਨ ਦਾ ਦੋਸ਼ ਲਾਇਆ ਹੈ। ਉਕਤ ਲੜਕੀ ਨੇ ਪਿੰਡ ਦੇ ਨੌਜਵਾਨ ਸਰਪੰਚ...
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਖ਼ਤਮ
. . .  about 2 hours ago
ਨਵੀਂ ਦਿੱਲੀ, 24 ਮਈ- ਅੱਜ ਪਾਰਟੀ ਦਫ਼ਤਰ 'ਚ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੁਣ ਖ਼ਤਮ ਹੋ ਗਈ ਹੈ। ਇਸ ਬੈਠਕ 'ਚ ਪਾਰਟੀ ਪ੍ਰਧਾਨ ਰਾਹੁਲ ਗਾਂਧੀ, ਯੂ. ਪੀ. ਏ. ਦੀ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਪੂਰਬੀ ਉੱਤਰ...
ਢਿਗਾਂ ਡਿੱਗਣ ਕਾਰਨ ਜੰਮੂ-ਸ੍ਰੀਨਗਰ ਹਾਈਵੇਅ ਬੰਦ
. . .  about 2 hours ago
ਸ੍ਰੀਨਗਰ, 25 ਮਈ- ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ 'ਚ ਢਿਗਾਂ ਡਿੱਗਣ ਕਾਰਨ ਸ਼ਨੀਵਾਰ ਨੂੰ ਜੰਮੂ-ਸ੍ਰੀਨਗਰ ਕੌਮੀ ਹਾਈਵੇਅ 'ਤੇ ਆਵਾਜਾਈ ਬੰਦ ਹੋ ਗਈ ਹੈ। ਆਵਾਜਾਈ ਵਿਭਾਗ ਦੇ ਅਧਿਕਾਰੀਆਂ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੋਂ ਦੇ...
ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਕੌਮੀ ਸ਼ਹੀਦਾਂ ਦਾ ਦਰਜਾ ਦਿਵਾਉਣ ਦਾ ਮੁੱਦਾ ਲੋਕ ਸਭਾ 'ਚ ਚੁੱਕਾਂਗਾ- ਮਾਨ
. . .  about 3 hours ago
ਬੰਗਾ, 25 ਮਈ (ਜਸਬੀਰ ਸਿੰਘ ਨੂਰਪੁਰ)- ਜਿਨ੍ਹਾਂ ਗੋਰਿਆ ਨੂੰ ਭਜਾਉਣ ਲਈ ਸ਼ਹੀਦ ਭਗਤ ਸਿੰਘ ਵਰਗੇ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ, ਅੱਜ ਉਨ੍ਹਾਂ ਗੋਰਿਆਂ ਦੇ ਮੁਲਕਾਂ 'ਚ ਦਿਹਾੜੀਆਂ ਕਰਨ ਲਈ ਸਾਡੇ ਨੌਜਵਾਨ ਆਈਲੈੱਟਸ ਦਾ ਸਹਾਰਾ ਲੈ ਕੇ ਲੱਖਾਂ ਰੁਪਏ ਖ਼ਰਚ...
12ਵੀਂ ਜਮਾਤ ਦੇ ਨਤੀਜਿਆਂ 'ਚ ਪਟਿਆਲਾ 'ਚੋਂ ਦੂਜੇ ਸਥਾਨ 'ਤੇ ਆਈ ਵਿਦਿਆਰਥਣ ਦੀ ਸੜਕ ਹਾਦਸੇ 'ਚ ਮੌਤ
. . .  about 3 hours ago
ਨਾਭਾ, 25 ਮਈ (ਕਰਮਜੀਤ ਸਿੰਘ)- ਇੱਥੇ ਅੱਜ ਇੱਟਾਂ ਨਾਲ ਭਰੀ ਇੱਕ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਨੇ ਐਕਟਿਵਾ ਸਵਾਰ ਇੱਕ ਵਿਦਿਆਰਥਣ ਨੂੰ ਕੁਚਲ ਦਿੱਤਾ। ਇਸ ਹਾਦਸੇ 'ਚ ਉਕਤ ਵਿਦਿਆਰਥਣ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਹਿਚਾਣ ਮਨਵੀਰ ਕੌਰ ਦੇ ਰੂਪ...
ਦਿੱਲੀ ਪ੍ਰਦੇਸ਼ ਕੋਰ ਕਮੇਟੀ ਨੇ ਜੀ. ਕੇ. ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਤਜਵੀਜ਼ ਹਾਈਕਮਾਨ ਕੋਲ ਭੇਜੀ
. . .  about 3 hours ago
ਨਵੀਂ ਦਿੱਲੀ, 25 ਮਈ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੀ ਕੋਰ ਕਮੇਟੀ ਦੀ ਬੈਠਕ 'ਚ ਲਏ ਗਏ ਫ਼ੈਸਲੇ ਤੋਂ ਬਾਅਦ ਭ੍ਰਿਸ਼ਟਾਚਾਰ ਦੇ ਕਥਿਤ ਮਾਮਲਿਆਂ 'ਚ ਘਿਰੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਤਜਵੀਜ਼...
ਉੱਤਰ ਪ੍ਰਦੇਸ਼ 'ਚ ਚੋਣ ਡਿਊਟੀ 'ਤੇ ਗਏ ਪੰਜਾਬ ਪੁਲਿਸ ਦੇ ਜਵਾਨ ਦੀ ਮੌਤ
. . .  about 3 hours ago
ਲਖਨਊ, 25 ਮਈ- ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ 'ਚ ਵੋਟਾਂ ਦੀ ਗਿਣਤੀ ਨੂੰ ਲੈ ਕੇ ਡਿਊਟੀ 'ਤੇ ਆਏ ਪੰਜਾਬ ਪੁਲਿਸ ਦੇ ਇੱਕ ਜਵਾਨ ਦੀ ਅਚਾਨਕ ਸਿਹਤ ਖ਼ਰਾਬ ਹੋਣ ਕਾਰਨ ਮੌਤ ਹੋ ਗਈ। ਪੁਲਿਸ ਸੂਤਰਾਂ ਨੇ ਅੱਜ ਦੱਸਿਆ ਕਿ ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਤੋਂ ਡਿਊਟੀ...
16ਵੀਂ ਲੋਕ ਸਭਾ ਨੂੰ ਭੰਗ ਕਰਨ ਦੇ ਹੁਕਮ 'ਤੇ ਰਾਸ਼ਟਰਪਤੀ ਨੇ ਕੀਤੇ ਹਸਤਾਖ਼ਰ
. . .  about 4 hours ago
ਨਵੀਂ ਦਿੱਲੀ, 25 ਮਈ- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ 16ਵੀਂ ਲੋਕ ਸਭਾ ਨੂੰ ਭੰਗ ਕਰਨ ਦੇ ਹੁਕਮ 'ਤੇ ਹਸਤਾਖ਼ਰ ਕਰ ਦਿੱਤੇ ਹਨ। ਰਾਸ਼ਟਰਪਤੀ ਨੇ ਕੇਂਦਰੀ ਕੈਬਨਿਟ ਦੀ ਸਲਾਹ 'ਤੇ ਅੱਜ ਇਸ ਹੁਕਮ 'ਤੇ ਹਸਤਾਖ਼ਰ ਕੀਤੇ ਹਨ। ਦੱਸਣਯੋਗ ਹੈ ਕਿ 16ਵੀਂ ਲੋਕ...
ਚੋਣ ਕਮਿਸ਼ਨ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸੌਂਪੀ ਜੇਤੂ ਉਮੀਦਵਾਰਾਂ ਦੀ ਸੂਚੀ
. . .  about 4 hours ago
ਗ਼ਲਤ ਹਨ ਰਾਹੁਲ ਗਾਂਧੀ ਦੇ ਅਸਤੀਫ਼ੇ ਦੀਆਂ ਖ਼ਬਰਾਂ- ਸੁਰਜੇਵਾਲਾ
. . .  about 4 hours ago
ਨਸ਼ੇ ਦੇ ਦੈਂਤ ਨੇ ਨਿਗਲ਼ਿਆ ਇੱਕ ਹੋਰ ਮਾਂ ਦਾ ਪੁੱਤ
. . .  about 5 hours ago
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਰਾਹੁਲ ਵਲੋਂ ਅਸਤੀਫ਼ੇ ਦੀ ਪੇਸ਼ਕਸ਼
. . .  about 5 hours ago
ਡੇਰਾਬੱਸੀ 'ਚ ਸਰਕਾਰੀ ਹਸਪਤਾਲ ਦੇ ਪਖਾਨੇ ਦੇ ਫਲੱਸ਼ ਟੈਂਕ 'ਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਸਾਉਣ ਸੰਮਤ 550

ਹਰਿਆਣਾ ਹਿਮਾਚਲ

ਸ਼ੋ੍ਰਮਣੀ ਅਕਾਲੀ ਦਲ (ਬ) ਹਰਿਆਣਾ ਤੋਂ ਚੋਣ ਲੜਨ ਦਾ ਬਿਗਲ ਬਜਾਵੇਗਾ 19 ਨੂੰ

ਕੁਰੂਕਸ਼ੇਤਰ, 21 ਜੁਲਾਈ (ਜਸਬੀਰ ਸਿੰਘ ਦੁੱਗਲ)-ਹਰਿਆਣਾ ਵਿਚ ਆਪਣੇ ਬਲਬੂਤੇ 'ਤੇ ਚੋਣ ਲੜਨ ਲਈ ਸ਼ੋ੍ਰਮਣੀ ਅਕਾਲੀ ਦਲ ਪੂਰੀ ਤਰ੍ਹਾਂ ਕਮਰ ਕਸ ਚੁੱਕਾ ਹੈ | ਪਿਪਲੀ ਅਨਾਜ਼ ਮੰਡੀ ਵਿਚ 19 ਅਗਸਤ ਨੂੰ ਇਕ ਰੈਲੀ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ...

ਪੂਰੀ ਖ਼ਬਰ »

ਭਾਜਪਾ ਨੇ ਚਾਰ ਸਾਲਾਂ ਦੇ ਰਾਜ 'ਚ ਹਰਿਆਣਾ ਦੇ ਲੋਕਾਂ 'ਚ ਭਾਈਚਾਰੇ ਨੂੰ ਕੀਤਾ ਖਤਮ- ਦਪਿੰਦਰ ਹੁੱਡਾ

ਸਿਰਸਾ, 21 ਜੁਲਾਈ (ਭੁਪਿੰਦਰ ਪੰਨੀਵਾਲੀਆ)-ਰੋਹਤਕ ਤੋਂ ਸੰਸਦ ਮੈਂਬਰ ਅਤੇ ਕਾਂਗਰਸ ਦੇ ਸੀਨੀਅਰ ਆਗੂ ਦਪਿੰਦਰ ਸਿੰਘ ਹੁੱਡਾ ਨੇ ਕਿਹਾ ਹੈ ਕਿ ਭਾਜਪਾ ਨੇ ਆਪਣੇ ਚਾਰ ਸਾਲਾਂ ਦੇ ਰਾਜ 'ਚ ਹਰਿਆਣਾ ਦੇ ਲੋਕਾਂ ਦੇ ਆਪਸੀ ਭਾਈਚਾਰੇ ਨੂੰ ਖਤਮ ਕਰਨ ਦਾ ਕੰਮ ਕੀਤਾ ਹੈ | ਇਸ ...

ਪੂਰੀ ਖ਼ਬਰ »

ਛੋਟੇ ਭਰਾ ਨੇ ਆਪਣੀ ਇਕ ਕਿਡਨੀ ਵੱਡੇ ਭਰਾ ਨੂੰ ਦੇ ਕੇ ਬਚਾਈ ਜਾਨ

ਘਰੌਾਡਾ, 21 ਜੁਲਾਈ (ਅਜੀਤ ਬਿਊਰੋ)-ਪਿੰਡ ਕੈਮਲਾ ਦੇ ਰਹਿਣ ਵਾਲੇ ਸੁਸ਼ੀਲ ਕੁਮਾਰ ਨੇ ਆਪਣੇ ਵੱਡੇ ਭਰਾ ਦਿਨੇਸ਼ ਕੁਮਾਰ ਨੂੰ ਆਪਣੀ ਇਕ ਕਿਡਨੀ ਦੇ ਕੇ ਜਾਨ ਬਚਾਈ | ਅੱਜ ਦੇ ਇਸ ਯੁੱਗ 'ਚ ਤਾਂ ਇਕ ਭਰਾ-ਦੂਜੇ ਭਰਾ ਦੀ ਜਾਨ ਲੈਣ ਤੋਂ ਵੀ ਪਿੱਛੇ ਨਹੀਂ ਹਟਦੇ | ਕੈਮਲਾ ਪਿੰਡ ਦੇ ...

ਪੂਰੀ ਖ਼ਬਰ »

ਇਕ ਕਿਲੋ ਅਫ਼ੀਮ ਸਮੇਤ 2 ਕਾਬੂ

ਸਿਰਸਾ, 21 ਜੁਲਾਈ (ਭੁਪਿੰਦਰ ਪੰਨੀਵਾਲੀਆ)-ਸੀ.ਆਈ.ਏ.ਥਾਣਾ ਪੁਲਿਸ ਨੇ ਗਸ਼ਤ ਦੌਰਾਨ ਦੋ ਵਿਅਕਤੀਆਂ ਨੂੰ ਇਕ ਕਿਲੋ ਅਫ਼ੀਮ ਤੇ 12 ਹਜ਼ਾਰ ਰੁਪਏ ਦੀ ਨਕਦੀ ਸਮੇਤ ਕਾਬੂ ਕੀਤਾ ਹੈ | ਪਕੜੇ ਗਏ ਵਿਅਕਤੀਆਂ ਦੀ ਪੱਛਾਣ ਸੁਖਪਾਲ ਸਿੰਘ ਵਾਸੀ ਐਸਟੀਜੀ ਆਬਾਦੀ ਮੱਕਾਸਰ ਜ਼ਿਲ੍ਹਾ ...

ਪੂਰੀ ਖ਼ਬਰ »

ਨਸ਼ਾ ਤਸਕਰਾਂ ਤੋਂ 10 ਕੁਇੰਟਲ ਚੂਰਾਪੋਸਤ ਬਰਾਮਦ

ਰਤੀਆ, 21 ਜੁਲਾਈ (ਬੇਅੰਤ ਮੰਡੇਰ)-ਹਰਿਆਣਾ ਦੇ ਡੀ.ਜੀ.ਪੀ. ਵਲੋਂ ਡਰੱਗ ਮਾਫੀਆ ਿਖ਼ਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਜ਼ਿਲ੍ਹਾ ਫਤਿਹਾਬਾਦ ਦੇ ਪੁਲਿਸ ਕਪਤਾਨ ਦੀਪਕ ਸਹਾਰਨ ਦੇ ਹੁਕਮਾਂ ਤਹਿਤ ਥਾਣਾ ਰਤੀਆ ਦੇ ਇੰਚਾਰਜ਼ ਕਪਿਲ ਸਿਹਾਗ ਦੀ ਅਗਵਾਈ 'ਚ ਪੁਲਿਸ ਨੇ ...

ਪੂਰੀ ਖ਼ਬਰ »

ਅਧਿਆਪਕਾ ਤੇ 10ਵੀਂ ਦਾ ਵਿਦਿਆਰਥੀ ਲਾਪਤਾ, ਮਾਮਲਾ ਦਰਜ

ਫਤਿਹਾਬਾਦ, 21 ਜੂਲਾਈ (ਹਰਬੰਸ ਮੰਡੇਰ)-ਸ਼ਾਂਤੀ ਨਿਕੇਤਨ ਸਕੂਲ ਦੀ ਇਕ ਅਧਿਆਪਿਕਾ ਅਤੇ ਇਕ 10ਵੀਂ ਜਮਾਤ ਦਾ ਵਿਦਿਆਰਥੀ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਸ਼ਹਿਰ ਪੁਲਿਸ ਨੇ ਇਸ ਸਬੰਧ ਵਿਚ ਲਾਪਤਾ ਵਿਦਿਆਰਥੀ ਦੇ ਪਿਤਾ ਦੀ ਸ਼ਿਕਾਇਤ 'ਤੇ 28 ਸਾਲਾ ਅਧਿਆਪਿਕਾ ਦੇ ...

ਪੂਰੀ ਖ਼ਬਰ »

ਡਿਜੀਟਲ ਟਾਇਲ ਤਕਨਾਲੋਜੀ ਅੱਜ ਦੇ ਸਮੇਂ ਦੀ ਲੋੜ-ਕਜਾਰੀਆ

ਕਰਨਾਲ, 21 ਜੁਲਾਈ (ਗੁਰਮੀਤ ਸਿੰਘ ਸੱਗੂ)-ਘਰ ਦੀ ਬਾਹਰੀ ਅਤੇ ਅੰਦਰੂਨੀ ਸੁੰਦਰਤਾ ਅਜ ਹਰ ਕਿਸੇ ਦੀ ਚਾਹਤ ਹੈ | ਹਰ ਵਿਅਕਤੀ ਚਾਹੁੰਦਾ ਹੈ ਕਿ ਉਸ ਦਾ ਘਰ ਬਾਹਰ ਤੋਂ ਹੀ ਨਹੀਂ, ਸਗੋ ਅੰਦਰ ਤੋਂ ਵੀ ਸੁੰਦਰ ਵਿਖਾਈ ਦੇਵੇ | ਇਸ ਲਈ ਡਿਜੀਟਲ ਟਾਇਲ ਤਕਨਾਲੋਜੀ ਤੇਜੀ ਨਾਲ ਵੱਧ ...

ਪੂਰੀ ਖ਼ਬਰ »

ਪਿੰਡ ਬੁਹਾਵੀ ਦੀ ਟੁੱਟੀ ਸੜਕ ਦੀ ਮੰਗ ਨੂੰ ਲੈ ਕੇ ਪਿੰਡ ਵਾਸੀਆਂ ਵਲੋਂ ਪ੍ਰਸ਼ਾਸਨ ਿਖ਼ਲਾਫ਼ ਨਾਅਰੇਬਾਜ਼ੀ

ਬਾਬੈਨ, 21 ਜੁਲਾਈ (ਡਾ. ਦੀਪਕ ਦੇਵਗਨ)-ਪਿੰਡ ਬੁਹਾਵੀ ਦੀ ਮੇਨ ਸੜਕ ਟੁੱਟਣ ਅਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਣ ਪਿੰਡ ਵਾਸੀਆਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ | ਪਾਣੀ ਖੜਾ ਹੋਣ ਕਾਰਨ ਪਿੰਡ ਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਿਸ ...

ਪੂਰੀ ਖ਼ਬਰ »

ਬਿਮਾਰੀ ਤੋਂ ਦੁਖੀ ਅਧਿਆਪਕ ਵਲੋਂ ਖ਼ੁਦਕੁਸ਼ੀ

ਪਲਵਲ, 21 ਜੁਲਾਈ (ਅਜੀਤ ਬਿਊਰੋ)-ਬਿਮਾਰੀ ਤੋਂ ਪ੍ਰੇਸ਼ਾਨ ਹੋ ਕੇ ਇਕ ਅਧਿਆਪਕ ਵਲੋਂ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਇਸ ਮਾਮਲੇ ਵਿਚ ਪਰਿਵਾਰ ਦੇ ਬਿਆਨ ਦਰਜ ਕਰਕੇ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਾਪ ...

ਪੂਰੀ ਖ਼ਬਰ »

ਸੁਪਰੀਮ ਕੋਰਟ 'ਚ ਵੱਖਰੀ ਕਮੇਟੀ ਕੇਸ ਦੀ ਵਾਜਬ ਪੈਰਵੀ ਨਾ ਹੋਣ ਤੋਂ ਸੰਗਤ 'ਚ ਰੋਸ-ਦੀਦਾਰ ਸਿੰਘ

ਕੁਰੂਕਸ਼ੇਤਰ, 21 ਜੁਲਾਈ (ਜਸਬੀਰ ਸਿੰਘ ਦੁੱਗਲ)-ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦੀਦਾਰ ਸਿੰਘ ਨਲਵੀ ਨੇ ਦੋਸ਼ ਲਗਾਇਆ ਕਿ ਸੁਪਰੀਮ ਕੋਰਟ 'ਚ ਵੱਖਰੀ ਕਮੇਟੀ ਕੇਸ ਦੀ ਵਾਜਬ ਪੈਰਵੀ ਨਾ ਹੋਣ ਕਾਰਨ ਸੰਗਤ 'ਚ ਰੋਸ ਹੈ | ਹਾਲਾਂਕਿ ...

ਪੂਰੀ ਖ਼ਬਰ »

ਪਿੰਡ ਬੜੋਪਲ ਦੇ ਰੋਹਤਾਸ ਹੱਤਿਆ ਕਾਂਡ 'ਚ 3 ਗਿ੍ਫ਼ਤਾਰ

ਟੋਹਾਣਾ, 21 ਜੁਲਾਈ (ਗੁਰਦੀਪ ਸਿੰਘ ਭੱਟੀ)-ਪਿੰਡ ਬੜੋਪਲ ਦੀ ਕਾਜਲਹੇੜੀ ਰੋਡ 'ਤੇ ਪੈਂਦੀ ਢਾਣੀ 'ਤੇ 11 ਜੁਲਾਈ ਦੀ ਰਾਤ ਨੂੰ ਮਕਾਨ ਦੀ ਛੱਤ 'ਤੇ ਸੁੱਤੇ ਪਏ 32 ਸਾਲਾ ਰੋਹਤਾਸ ਦਾ ਤੇਜ਼ਧਾਰ ਹੱਥਿਆਰ ਨਾਲ ਕਤਲ ਕਰਨ ਦੇ ਮਾਮਲੇ ਨੂੰ ਹੱਲ ਕਰਦੇ ਹੋਏ ਡੀ.ਐਸ.ਪੀ. ਉਮੇਦ ਸਿੰਘ ਨੇ ...

ਪੂਰੀ ਖ਼ਬਰ »

ਨਸ਼ੀਲਾ ਪਦਾਰਥ ਰੱਖਣ ਦੇ ਦੋਸ਼ੀ ਨੂੰ 5 ਸਾਲ ਕੈਦ

ਕੁਰੂਕਸ਼ੇਤਰ, 21 ਜੁਲਾਈ (ਜਸਬੀਰ ਸਿੰਘ ਦੁੱਗਲ)-ਅਡੀਸ਼ਨਲ ਜ਼ਿਲ੍ਹਾ ਸੈਸ਼ਨ ਜੱਜ ਗੁਰਵਿੰਦਰ ਕੌਰ ਦੀ ਕੋਰਟ ਨੇ ਨਸ਼ੀਲਾ ਪਦਾਰਥਥ ਕਾਨੂੰਨ 'ਚ ਗਿ੍ਫ਼ਤਾਰ ਇਕ ਦੋਸ਼ੀ ਨੂੰ 5 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨਾ ਭਰਨ ਦੀ ਸਜ਼ਾ ਸੁਣਾਈ ਹੈ | ਦੱਸਣਯੋਗ ਹੈ ਕਿ ...

ਪੂਰੀ ਖ਼ਬਰ »

ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਬੈਠਕ ਰੱਦ

ਗੂਹਲਾ ਚੀਕਾ, 21 ਜੁਲਾਈ (ਓ.ਪੀ. ਸੈਣੀ)-ਅੱਜ ਇੱਥੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਬੈਠਕ ਤੂੰ-ਤੂੰ, ਮੈਂ-ਮੈਂ ਦੇ ਵਿਚਕਾਰ ਹੀ ਰੱਦ ਹੋ ਜਾਣ ਦੀ ਖ਼ਬਰ ਮਿਲੀ ਹੈ | ਜਾਣਕਾਰੀ ਦਿੰਦਿਆਂ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦੀਦਾਰ ਸਿੰਘ ਨਲਵੀ ਨੇ ਕਿਹਾ ਕਿ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਮੋਦੀ ਤੇ ਮੱੁਖ ਮੰਤਰੀ ਖਟਰ ਖਿਲਾਫ ਸ਼ੈਲਜਾ ਨੇ ਵਜਾਇਆ ਬਿਗਲ

ਕਰਨਾਲ, 21 ਜੁਲਾਈ (ਗੁਰਮੀਤ ਸਿੰਘ ਸੱਗੂ)-ਅਖਿਲ ਭਾਰਤੀ ਕਾਂਗਰਸ ਕਾਰਜ ਸਮਿਤੀ ਤੇ ਰਾਜਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸ਼ੈਲਜਾ ਨੇ ਕਰਨਾਲ ਦੀ ਧਰਤੀ ਅਤੇ ਸੀ.ਐਮ.ਸਿਟੀ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਮੁਖ ਮੰਤਰੀ ਮਨੋਹਰ ਲਾਲ ਖਟਰ ਖਿਲਾਫ਼ ...

ਪੂਰੀ ਖ਼ਬਰ »

ਨੌਕਰੀ ਬਚਾਉਣ ਲਈ ਵਿਧਾਇਕ ਨੂੰ ਮੁੱਖ ਮੰਤਰੀ ਦੇ ਨਾਲ ਦਿੱਤਾ ਮੰਗ ਪੱਤਰ

ਕਰਨਾਲ, 21 ਜੁਲਾਈ (ਗੁਰਮੀਤ ਸਿੰਘ ਸੱਗੂ)-ਹਰਿਆਣਾ ਸੰਯੁਕਤ ਕਰਮਚਾਰੀ ਮੰਚ ਨਾਲ ਸਬੰਧਿਤ ਹਰਿਆਣਾ ਗਵਰਨਮੈਂਟ ਪੀ. ਡਬਲਿਉ. ਡੀ. ਮਕੈਨੀਕਲ ਵਰਕਰਜ ਯੂਨੀਅਨ ਰਜਿ. 41 ਹੈਡਕੁਆਰਟਰ ਚਰਖੀ ਦਾਦਰੀ ਕੈਂਪ ਦਫਤਰ ਦੀ ਜਿਲਾ ਕਮੇਟੀ ਨੇ ਜ਼ਿਲ੍ਹਾ ਪ੍ਰਧਾਨ ਸਾਹਬ ਸਿੰਘ ਧੀਮਾਨ ਦੀ ...

ਪੂਰੀ ਖ਼ਬਰ »

ਸਰਪੰਚਾਂ ਅਤੇ ਪੇਂਡੂ ਸਕੱਤਰਾਂ ਨੂੰ ਦਿੱਤੀ ਜਾ ਰਹੀ ਕੰਪਿਊਟਰ ਸਿਖਲਾਈ-ਇੰਦਰਜੀਤ

ਕੁਰੂਕਸ਼ੇਤਰ/ਸ਼ਾਹਾਬਾਦ, 21 ਜੁਲਾਈ (ਜਸਬੀਰ ਸਿੰਘ ਦੁੱਗਲ)-ਹਾਰਟਰੋਨ ਸਕਿਲ ਸੈਂਟਰ ਵਿਚ ਪਿਛਲੇ 21 ਦਿਨਾਂ ਤੋਂ ਸਰਪੰਚਾਂ ਅਤੇ ਪੇਂਡੂ ਸਕੱਤਰਾਂ ਨੂੰ ਕੰਪਿਊਟਰ ਸਿਖਲਾਈ ਦਿੱਤੀ ਜਾ ਰਹੀ ਹੈ | ਸੈਂਟਰ ਦੇ ਨਿਰਦੇਸ਼ਕ ਇੰਦਰਜੀਤ ਸਿੰਘ ਨੇ ਸਿੱਖਿਆ ਕਿ ਇਸ ਸਿਖਲਾਈ 'ਚ 66 ...

ਪੂਰੀ ਖ਼ਬਰ »

ਬੱਚਿਆਂ ਨੂੰ ਦੱਸਿਆ ਬੂਟਿਆਂ ਦਾ ਮਹੱਤਵ

ਕੁਰੂਕਸ਼ੇਤਰ/ਸ਼ਾਹਾਬਾਦ, 21 ਜੁਲਾਈ (ਜਸਬੀਰ ਸਿੰਘ ਦੁੱਗਲ)-ਗੌਰਮਿੰਟ ਹਾਈ ਸਕੂਲ ਕਲਿਆਣਾ 'ਚ ਸਰਕਾਰ ਵਲੋਂ ਚਲਾਏ ਜਾ ਰਹੇ ਪੌਦਗਿਰੀ ਮੁਹਿੰਮ ਤਹਿਤ ਬੂਟੇ ਲਗਾਏ ਗਏ | ਸਕੂਲ ਦੇ ਹੈਡ ਮਾਸਟਰ ਪ੍ਰਦੀਪ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ...

ਪੂਰੀ ਖ਼ਬਰ »

ਕੁਰੂਕਸ਼ੇਤਰ ਦੇ ਕਰਣ ਸੀਕਰੀ ਨੂੰ ਮਿਲਿਆ ਗ੍ਰਾਮੀਣ ਉਦਯੋਗ ਪੁਰਸਕਾਰ

ਕੁਰੂਕਸ਼ੇਤਰ/ਸ਼ਾਹਾਬਾਦ, 21 ਜੁਲਾਈ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਦੇ ਪਿੰਡ ਡੰਗਾਲੀ ਤੋਂ ਪ੍ਰਗਤੀਸ਼ੀਲ ਕਿਸਾਨ ਕਰਣ ਸੀਕਰੀ ਨੂੰ ਭਾਰਤ ਸਰਕਾਰ ਵਲੋਂ ਗ੍ਰਾਮੀਣ ਉਦਯੋਗ ਪੁਰਸਕਾਰ ਨਾਲ ਨਿਵਾਜਿਆ ਹੈ | ਇਸ ਪੁਰਸਕਾਰ ਲਈ ਹਰਿਆਣਾ ਦੇ ਇਕਲੌਤੇ ਪ੍ਰਗਤੀਸ਼ੀਲ ...

ਪੂਰੀ ਖ਼ਬਰ »

ਡਰਾਇੰਗ 'ਚ ਰੀਚਾ ਤੇ ਗਾਇਨ 'ਚ ਜਸਵਿੰਦਰ ਅੱਵਲ

ਸਮਾਲਖਾ, 21 ਜੁਲਾਈ (ਅਜੀਤ ਬਿਊਰੋ)-ਐਸ.ਜੇ.ਐਸ. ਇੰਟਰਨੈਸ਼ਨਲ ਸਕੂਲ 'ਚ ਪ੍ਰਤਿਭਾ ਖੋਜ ਮੁਕਾਬਲਾ ਕਰਵਾਇਆ ਗਿਆ | ਜਿਸ 'ਚ ਬੱਚਿਆਂ ਨੇ ਕਲਾ, ਸੰਗੀਤ, ਨਿ੍ਤ ਆਦਿ 'ਚ ਹਿੱਸਾ ਲੈਂਦੇ ਹੋਏ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਜਿਸ 'ਚ ਪਹਿਲੀ ਤੋਂ 12ਵੀਂ ਜਮਾਤ ਦੇ ਬੱਚਿਆਂ ਨੇ ...

ਪੂਰੀ ਖ਼ਬਰ »

ਬਸਪਾ-ਇਨੈਲੋ ਗਠਜੋੜ ਦੀ ਹੀ ਬਣੇਗੀ ਅਗਲੀ ਸਰਕਾਰ-ਗੁਰਮੁੱਖ ਸਿੰਘ

ਨਰਾਇਣਗੜ੍ਹ, 21 ਜੁਲਾਈ (ਪੀ. ਸਿੰਘ)-ਬਸਪਾ ਦੇ ਨਵ ਨਿਯੁਕਤ ਹਰਿਆਣਾ ਸੂਬਾ ਦੇ ਇੰਚਾਰਜ਼ ਐਡਵੋਕੇਟ ਗੁਰਮੁੱਖ ਸਿੰਘ ਨੇ ਪਿੰਡ ਬਾਲਟੀ 'ਚ ਕਿਹਾ ਕਿ ਭਾਜਪਾ ਦਲਿਤ ਤੇ ਕਿਸਾਨ ਵਿਰੋਧੀ ਹੈ ਅਤੇ ਇਸਦਾ ਦੇਸ਼ ਦੇ ਕਮੇਰੇ ਵਰਗ ਨਾਲ ਕੋਈ ਸਰੋਕਾਰ ਨਹੀਂ ਹੈ | ਉਨ੍ਹਾਂ ਇਲਜ਼ਾਮ ...

ਪੂਰੀ ਖ਼ਬਰ »

ਗੁਰਦੁਆਰਾ ਗੋਦੜੀ ਸਾਹਿਬ ਦੇ ਮਾਮਲੇ ਨੂੰ ਲੈ ਕੇ ਸਿੱਖ ਸਮਾਜ ਵਲੋਂ ਪ੍ਰਦਰਸ਼ਨ

ਹਰਿਦੁਆਰ, 21 ਜੁਲਾਈ (ਗੋਪਾਲ ਰਾਵਤ, ਰਾਜ ਕੁਮਾਰ)-ਗੁਰਦੁਆਰਾ ਸਾਹਿਬ ਗਿਆਨ ਗੋਦੜੀ ਦੀ ਸਥਾਪਨਾ ਨੂੰ ਲੈ ਕੇ ਬਾਬਾ ਪੰਡਿਤ ਦੀ ਅਗਵਾਈ ਵਿਚ ਭਗਤ ਸਿੰਘ ਚੌਕ ਵਿਖੇ ਸਰਕਾਰ ਿਖ਼ਲਾਫ਼ ਪ੍ਰਦਰਸ਼ਨ ਕੀਤਾ ਗਿਆ | ਸਿੱਖ ਸਮਾਜ ਦਾ ਦੋਸ਼ ਹੈ ਕਿ ਸਰਕਾਰ ਗੁਰਦੁਆਰਾ ਸਾਹਿਬ ਦੇ ...

ਪੂਰੀ ਖ਼ਬਰ »

ਬਰਫ਼ ਤੇ ਦੁੱਧ ਚਿਲਿੰਗ ਸੈਂਟਰ ਵਿਚ ਹੋਇਆ ਅਮੋਨੀਆ ਗੈਸ ਦਾ ਰਿਸਾਅ

ਟੋਹਾਣਾ, 21 ਜੁਲਾਈ (ਗੁਰਦੀਪ ਸਿੰਘ ਭੱਟੀ)-ਇਥੋਂ ਦੇ ਸ਼ਹੀਦ ਚੌਕ ਦੇ ਨਜ਼ਦੀਕ ਇਕ ਬਰਫ਼ ਕਾਰਖ਼ਾਨਾ ਕੰਮ ਦੁੱਧ ਚਿਿਲੰਗ ਸੈਂਟਰ ਵਿਚ ਅਮੋਨੀਆਂ ਗੈਸ ਦੀ ਵੱਡੇ ਪੱਧਰ 'ਤੇ ਰਿਸਾਅ ਹੋਣ ਕਾਰਨ ਮੁਹੱਲੇ ਵਿਚ ਦਹਿਸ਼ਤ ਫੈਲ ਗਈ | ਘਰਾਂ ਵਿਚ ਲੋਕਾਂ ਨੂੰ ਅੱਖਾਂ 'ਚ ਕੁੜਤਨ ਅਤੇ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਟਰਾਂਸਪੋਰਟਰਾਂ ਨੇ ਵਜਾਇਆ ਹੜਤਾਲ ਦਾ ਬਿਗੁਲ

ਕੈਥਲ, 21 ਜੁਲਾਈ (ਅਜੀਤ ਬਿਊਰੋ)-ਟਰਾਂਸਪੋਰਟਰਾਂ ਨੇ ਵੱਖ-ਵੱਖ ਮੰਗਾਂ ਨੂੰ ਲੈ ਕੇ ਹੜਤਾਲ ਦਾ ਬਿਗੁਲ ਵਜਾ ਦਿੱਤਾ ਹੈ, ਜਿਸ ਦੇ ਚਲਦਿਆ ਯੂਨੀਅਨ 'ਚ 220 ਟਰੱਕਾਂ ਦੇ ਪਹੀਏ ਰੁੱਕ ਗਏ ਅਤੇ 500 ਤੋਂ ਵੱਧ ਚਾਲਕ ਅਤੇ ਕੰਡਕਟਰ ਖਾਲੀ ਬੈਠ ਕੇ ਸਰਕਾਰ ਨੂੰ ਕੋਸ ਰਹੇ ਹਨ | ਹੜਤਾਲ ਦੇ ...

ਪੂਰੀ ਖ਼ਬਰ »

ਮੁੱਖ ਮੰਤਰੀ ਦੀ ਜਨ ਸਭਾ ਲਈ 5 ਡਿਊਟੀ ਮੈਜਿਸਟ੍ਰੇਟ ਨਿਯੁਕਤ

ਕੁਰੂਕਸ਼ੇਤਰ/ਸ਼ਾਹਾਬਾਦ, 21 ਜੁਲਾਈ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੁਲੀਆ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੀ 22 ਜੁਲਾਈ ਨੂੰ ਸ਼ਾਹਾਬਾਦ ਅਨਾਜ਼ ਮੰਡੀ ­'ਚ ਹੋਣ ਵਾਲੀ ਜਨ ਸਭਾ ਲਈ ਪ੍ਰਸ਼ਾਸਨ ਵਲੋਂ ਤਿਆਰੀਆਂ ਕਰ ਲਈਆਂ ਗਈਆਂ ਹਨ | ਇਸ ਰੈਲੀ ...

ਪੂਰੀ ਖ਼ਬਰ »

ਸ਼ਾਹਾਬਾਦ ਰੈਲੀ 'ਚ ਪੁੱਜਣ 'ਤੇ ਸੀ. ਐਮ. ਨੂੰ ਭਾਕਿਯੂ ਦਿਖਾਵੇਗੀ ਕਾਲੇ ਝੰਡੇ

ਕੁਰੂਕਸ਼ੇਤਰ/ਸ਼ਾਹਾਬਾਦ, 21 ਜੁਲਾਈ (ਜਸਬੀਰ ਸਿੰਘ ਦੁੱਗਲ)-ਭਾਰਤੀ ਕਿਸਾਨ ਯੂਨੀਅਨ ਸ਼ਾਹਾਬਾਦ ਰੈਲੀ 'ਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨ ਵਾਲੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਕਾਲੇ ਝੰਡੇ ਦਿਖਾਵੇਗੀ | ਇਹ ਫੈਸਲਾ ਕੁਰੂਕਸ਼ੇਤਰ ਦੀ ਜਾਟ ਧਰਮਸ਼ਾਲਾ 'ਚ ਹੋਈ ਬੈਠਕ 'ਚ ਕਿਸਾਨਾਂ ਨੇ ਸਰਵਸੰਮਤੀ ਨਾਲ ਲਿਆ | ਇਸ ਬੈਠਕ ਦੀ ਪ੍ਰਧਾਨਗੀ ਕੌਮੀ ਕੋਰ ਸਮਿਤੀ ਦੇ ਮੈਂਬਰ ਗੁਰਨਾਮ ਸਿੰਘ ਚਢੂਨੀ ਨੇ ਕੀਤੀ | ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਨਾਮ ਸਿੰਘ ਚਢੂਨੀ ਨੇ ਕਿਹਾ ਕਿ ਬੈਠਕ 'ਚ ਫੈਸਲਾ ਲਿਆ ਗਿਆ ਕਿ 22 ਜੁਲਾਈ ਨੂੰ ਸ਼ਾਹਾਬਾਦ 'ਚ ਕਿਸਾਨ ਧੰਨਵਾਦ ਰੈਲੀ 'ਚ ਪੁੱਜਣ ਵਾਲੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਕਾਲੇ ਝੰਡੇ ਦਿਖਾਏ ਜਾਣਗੇ | ਉਨ੍ਹਾਂ ਦੱਸਿਆ ਕਿ 2 ਦਿਨ ਪਹਿਲਾਂ ਹੀ ਕੁਰੂਕਸ਼ੇਤਰ ਪ੍ਰਸ਼ਾਸਨ ਨੇ ਭਾਕਿਯੂ ਵਫ਼ਦ ਨੂੰ ਸੀ. ਐਮ. ਨਾਲ ਮੁਲਾਕਾਤ ਦਾ ਵਾਅਦਾ ਕੀਤਾ ਸੀ, ਪਰ ਜਦ ਭਾਕਿਯੂ ਵਫ਼ਦ ਸੀ. ਐਮ. ਨਾਲ ਮੁਲਾਕਾਤ ਕਰਨ ਲਈ ਪੁੱਜਿਆ, ਤਾਂ ਉਥੇ ਹਾਜ਼ਰ ਓ. ਐਸ. ਡੀ. ਨੇ ਮੁਲਾਕਾਤ ਤੋਂ ਇਨਕਾਰ ਕਰ ਦਿੱਤਾ | ਇਸ ਨਾਲ ਭਾਕਿਯੂ ਵਰਕਰਾਂ 'ਚ ਰੋਸ ਹੈ ਅਤੇ ਇਸੇ ਰੋਸ ਵਜੋਂ ਭਾਕਿਯੂ ਸ਼ਾਹਾਬਾਦ 'ਚ 22 ਜੁਲਾਈ ਨੂੰ ਸੀ.ਐਮ. ਨੂੰ ਕਾਲੇ ਝੰਡੇ ਦਿਖਾਵੇਗੀ | ਗੁਰਨਾਮ ਸਿੰਘ ਚਢੂਨੀ ਨੇ ਕਿਹਾ ਕਿ ਸੀ.ਐਮ. ਨਰਿੰਦਰ ਮੋਦੀ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ | ਜੇਕਰ ਮੋਦੀ ਕਿਸਾਨ ਹਿਤੈਸ਼ੀ ਹੁੰਦੇ, ਤਾਂ ਉਹ 50 ਫ਼ੀਸਦੀ ਐਮ.ਐਸ.ਪੀ. ਦਾ ਪ੍ਰਬੰਧ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਹਿਸਾਬ ਨਾਲ ਕਰਦੇ | ਕੇਂਦਰ ਸਰਕਾਰ ਨੇ ਨਵਾਂ ਫਾਰਮੂਲਾ ਤਿਆਰ ਕਰਕੇ ਫ਼ਸਲਾਂ ਦਾ ਐਮ.ਐਸ.ਪੀ. ਨਿਰਧਾਰਿਤ ਕੀਤਾ ਹੈ | ਨਵੇਂ ਫਾਰਮੂਲੇ 'ਚ ਸਿਰਫ ਫ਼ਸਲ ਦੀ ਲਾਗਤ ਅਤੇ ਪਰਿਵਾਰ ਦੀ ਕਿਰਤ ਦੀ ਲਾਗਤ ਨੂੰ ਥਾਂ ਦਿੱਤੀ ਗਈ ਹੈ, ਜਦਕਿ ਸਵਾਮੀਨਾਥਨ ਕਮਿਸ਼ਨ ਨੇ ਲਾਗਤ ਕੀਮਤ ਦੀ ਗਣਨਾ 'ਚ ਰਕਮ ਦੇ ਵਿਆਹ, ਠੇਕੇ ਦੀ ਕੀਮਤ ਅਤੇ ਮਸ਼ੀਨਾਂ ਦੀ ਘਿਸਾਈ ਨੂੰ ਵੀ ਸ਼ਾਮਿਲ ਕੀਤਾ ਸੀ | ਚਢੂਨੀ ਨੇ ਕਿਹਾ ਕਿ ਭਾਕਿਯੂ 26 ਜੁਲਾਈ ਨੂੰ ਕਸ਼ਮੀਰ ਤੋਂ ਕਿਸਾਨ ਅਧਿਕਾਰ ਯਾਤਰਾ ਸ਼ੁਰੂ ਕਰੇਗੀ | ਇਹ ਯਾਤਰਾ 19 ਅਗਸਤ ਨੂੰ ਕੰਨਿਆਕੁਮਾਰੀ 'ਚ ਸਮਾਪਤ ਹੋਵੇਗੀ | ਇਸ ਮੌਕੇ 'ਤੇ ਭਾਕਿਯੂ ਦੇ ਕਾਰਜਕਾਰੀ ਸੂਬਾਈ ਪ੍ਰਧਾਨ ਕਰਮ ਸਿੰਘ ਮਥਾਣਾ, ਜ਼ਿਲ੍ਹਾ ਪ੍ਰਧਾਨ ਕਿ੍ਸ਼ਣ ਕਲਾਲ ਮਾਜਰਾ, ਬੁਲਾਰੇ ਰਾਕੇਸ਼ ਬੈਂਸ, ਕਨਵੀਨਰ ਬਾਬੂ ਰਾਮ ਗਦਿਆਨਾ, ਸੰਗਠਨ ਸਕੱਤਰ ਹਰਪਾਲ ਸੂਢਲ, ਅੰਬਾਲਾ ਮੰਡਲ ਪ੍ਰਧਾਨ ਬਲਕਾਰ ਸਿੰਘ, ਯਮੁਨਾਨਗਰ ਜ਼ਿਲ੍ਹਾ ਪ੍ਰਧਾਨ ਸੰਜੂ ਗਦਿਆਨਾ, ਪੰਚਕੂਲਾ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ, ਅੰਬਾਲਾ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ, ਕੈਥਲ ਜ਼ਿਲ੍ਹਾ ਪ੍ਰਧਾਨ ਸੁਭਾਸ਼ ਭਾਗਲ, ਕਰਨਾਲ ਜ਼ਿਲ੍ਹਾ ਪ੍ਰਧਾਨ ਅਜੈ ਰਾਣਾ, ਸੋਨੀਪਤ ਜ਼ਿਲ੍ਹਾ ਪ੍ਰਧਾਨ ਰੋਹਤਾਸ ਬੈਨੀਵਾਲ ਸਮੇਤ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਮੁੱਖ ਮੰਤਰੀ ਮਨੋਹਰ ਲਾਲ ਅੱਜ ਸ਼ਾਹਾਬਾਦ ਹਲਕਾ ਦੇ ਲੋਕਾਂ ਨੂੰ ਦੇਣਗੇ ਕਰੋੜਾਂ ਦੀ ਸੌਗਾਤ-ਬੇਦੀ

ਕੁਰੂਕਸ਼ੇਤਰ/ਸ਼ਾਹਾਬਾਦ, 21 ਜੁਲਾਈ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੇ ਸਮਾਜਿਕ ਨਿਆ ਅਤੇ ਅਧਿਕਾਰਤਾ ਰਾਜ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ 22 ਜੁਲਾਈ ਨੂੰ ਸ਼ਾਹਾਬਾਦ ਅਨਾਜ਼ ਮੰਡੀ ਵਿਚ ਸੂਰਜਮੁਖੀ-ਝੋਨਾ ਕਿਸਾਨ ਰੈਲੀ ਵਿਚ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX