ਤਾਜਾ ਖ਼ਬਰਾਂ


28 ਸਾਲਾਂ ਨੌਜਵਾਨ ਦੀ ਮੌਤ
. . .  about 1 hour ago
ਤਪਾ ਮੰਡੀ,17 ਦਸੰਬਰ (ਪ੍ਰਵੀਨ ਗਰਗ) ਬਰਨਾਲਾ-ਬਠਿੰਡਾ ਮੁੱਖ ਮਾਰਗ ਤੇ ਪਿੰਡ ਮਹਿਤਾ ਨਜ਼ਦੀਕ ਇੱਕ 28 ਸਾਲਾਂ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਰ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ...
ਪ੍ਰਿਥਵੀ ਸ਼ਾਹ ਦੀ ਜਗ੍ਹਾ ਮਯੰਕ ਅਗਰਵਾਲ ਭਾਰਤੀ ਟੈਸਟ ਟੀਮ 'ਚ ਸ਼ਾਮਲ
. . .  about 2 hours ago
ਮੁੰਬਈ, 17 ਦਸੰਬਰ - ਆਸਟ੍ਰੇਲੀਆ ਖ਼ਿਲਾਫ਼ ਚੱਲ ਰਹੀ ਚਾਰ ਮੈਚਾਂ ਦੀ ਟੈਸਟ ਲੜੀ ਲਈ ਸੱਟ ਦੇ ਚੱਲਦਿਆਂ ਪ੍ਰਿਥਵੀ ਸ਼ਾਹ ਨੂੰ ਬਾਹਰ ਕਰ ਮਯੰਕ ਅਗਰਵਾਲ ਨੂੰ ਭਾਰਤੀ ਕ੍ਰਿਕਟ ਟੀਮ 'ਚ ਸ਼ਾਮਲ ਕੀਤਾ ਗਿਆ ਹੈ।
ਉਡੀਸ਼ਾ ਅਤੇ ਤ੍ਰਿਪੁਰਾ ਲਈ ਵਾਧੂ ਰਾਹਤ ਪੈਕੇਜ ਨੂੰ ਮਨਜ਼ੂਰੀ
. . .  about 3 hours ago
ਨਵੀਂ ਦਿੱਲੀ, 17 ਦਸੰਬਰ - ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ 'ਚ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਉਡੀਸ਼ਾ ਲਈ 1023.59 ਕਰੋੜ ਅਤੇ ਤ੍ਰਿਪੁਰਾ ਲਈ 268.63 ਕਰੋੜ ਦੇ...
ਪੁਲਿਸ ਨਾਕੇ ਤੇ ਖੜੇ ਮੁਲਾਜ਼ਮਾਂ ਉੱਪਰ ਚੜੀ ਕਾਰ , ਇਕ ਦੀ ਮੌਤ
. . .  about 4 hours ago
ਮੰਡੀ ਅਰਨੀਵਾਲਾ, 17 ਦਸੰਬਰ (ਨਿਸ਼ਾਨ ਸਿੰਘ ਸੰਧੂ) - ਅਰਨੀਵਾਲਾ ਨਗਰ ਪੰਚਾਇਤ ਦੀ ਹੱਦ ਤੇ ਪੁਲਿਸ ਥਾਣਾ ਅਰਨੀਵਾਲਾ ਵੱਲੋਂ ਲਗਾਏ ਨਾਕੇ ਤੇ ਖੜੇ ਪੁਲਿਸ ਮੁਲਾਜ਼ਮਾਂ ਉੱਪਰ...
ਮੁੰਬਈ : ਹਸਪਤਾਲ ਨੂੰ ਲੱਗੀ ਅੱਗ 'ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 5
. . .  about 4 hours ago
ਮੁੰਬਈ, 17 ਦਸੰਬਰ - ਮੁੰਬਈ ਦੇ ਅੰਧੇਰੀ ਵਿਖੇ ਹਸਪਤਾਲ ਨੂੰ ਲੱਗੀ ਅੱਗ 'ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 5 ਹੋ ਗਈ...
ਕੱਪੜਾ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  about 4 hours ago
ਲੁਧਿਆਣਾ, 17 ਦਸੰਬਰ (ਰੁਪੇਸ਼ ਕੁਮਾਰ) - ਲੁਧਿਆਣਾ ਦੇ ਹੰਬੜਾਂ ਰੋਡ 'ਤੇ ਅੱਜ ਸ਼ਾਮ 4.30 ਵਜੇ ਦੇ ਕਰੀਬ ਇੱਕ ਕੱਪੜਾ ਫ਼ੈਕਟਰੀ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨੇ ਦੇਖਦੇ ਹੀ ਦੇਖਦੇ ਭਿਆਨਕ...
ਭੁਪੇਸ਼ ਬਘੇਲ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਵਜੋ ਚੁੱਕੀ ਸਹੁੰ
. . .  about 4 hours ago
ਰਾਏਪੁਰ, 17 ਦਸੰਬਰ - ਭੁਪੇਸ਼ ਬਘੇਲ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਵਜੋ ਸਹੁੰ ਚੁੱਕ ਲਈ ਹੈ। ਇਸ ਤੋਂ ਇਲਾਵਾ ਟੀ.ਐੱਸ. ਸਿੰਘ ਅਤੇ ਤਮਰਾਧਵਜ ਸਾਹੂ ਸਮੇਤ ਹੋਰਨਾਂ ਮੰਤਰੀਆਂ...
ਮੰਦਿਰ ਦਾ ਮੁੱਦਾ ਜਦ ਤੱਕ ਅਦਾਲਤ 'ਚ ਹੈ, ਸੰਸਦ ਨੂੰ ਕਾਨੂੰਨ ਬਣਾਉਣ ਦਾ ਕੋਈ ਹੱਕ ਨਹੀ - ਯੂ.ਪੀ ਮੰਤਰੀ
. . .  about 5 hours ago
ਲਖਨਊ, 17 ਦਸੰਬਰ - ਉੱਤਰ ਪ੍ਰਦੇਸ਼ ਦੇ ਮੰਤਰੀ ਸਵਾਮੀ ਪ੍ਰਸਾਦ ਮੌਰੀਆ ਦਾ ਕਹਿਣਾ ਹੈ ਕਿ ਰਾਮ ਮੰਦਰ ਦਾ ਮੁੱਦਾ ਸੁਪਰੀਮ ਕੋਰਟ 'ਚ ਹੈ, ਇਸ ਲਈ ਇਸ ਉੱਪਰ ਚਰਚਾ ਨਹੀ...
ਹਸਪਤਾਲ ਨੂੰ ਲੱਗੀ ਅੱਗ 'ਚ ਇੱਕ ਦੀ ਮੌਤ
. . .  about 5 hours ago
ਮੁੰਬਈ, 17 ਦਸੰਬਰ - ਮੁੰਬਈ ਦੇ ਅੰਧੇਰੀ ਵਿਖੇ ਹਸਪਤਾਲ ਨੂੰ ਲੱਗੀ ਅੱਗ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈਹੈ, ਜਦਕਿ 47 ਲੋਕ ਬਚਾਏ ਜਾ ਚੁੱਕੇ ਹਨ। ਅੱਗ ਉੱਪਰ ਕਾਬੂ...
84 ਦੰਗਿਆਂ ਨਾਲ ਜੁੜਿਆ ਕੋਈ ਕੇਸ ਜਾਂ ਐੱਫ.ਆਈ.ਆਰ ਮੇਰੇ ਖ਼ਿਲਾਫ਼ ਨਹੀ - ਕਮਲਨਾਥ
. . .  about 5 hours ago
ਭੋਪਾਲ, 17 ਦਸੰਬਰ - ਮੱਧ ਪ੍ਰਦੇਸ਼ ਦੇ ਨਵਨਿਯੁਕਤ ਮੁੱਖ ਮੰਤਰੀ ਕਮਲਨਾਥ ਦਾ ਕਹਿਣਾ ਹੈ 1984 ਸਿੱਖ ਦੰਗਿਆਂ ਨਾਲ ਸਬੰਧਿਤ ਕੋਈ ਵੀ ਕੇਸ, ਐੱਫ.ਆਈ ਆਰ ਜਾਂ ਦੋਸ਼ ਪੱਤਰ ਉਨ੍ਹਾਂ ਖ਼ਿਲਾਫ਼...
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  about 5 hours ago
ਤਲਵੰਡੀ ਸਾਬੋ/ ਸੀਂਗੋ ਮੰਡੀ 17 ਦਸੰਬਰ (ਲਕਵਿੰਦਰ ਸ਼ਰਮਾ) - ਉਪ ਮੰਡਲ ਦੇ ਪਿੰਡ ਲੇਲੇਵਾਲਾ 'ਚ ਕਰਜ਼ੇ ਤੋਂ ਪਰੇਸ਼ਾਨ ਇਕ ਕਿਸਾਨ ਵੱਲੋਂ ਆਪਣੇ ਖੇਤ ਵਿਚ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਕਿਸਾਨ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਿਸਾਨ ਗੁਰਮੇਲ ਸਿੰਘ (41) ਦੇ .....
ਅਕਾਲੀ ਵਰਕਰਾਂ ਵਲੋਂ ਰਣੀਕੇ ਦੀ ਅਗਵਾਈ ਹੇਠ ਬੀ.ਡੀ.ਪੀ.ਓ. ਦਫ਼ਤਰ ਅਟਾਰੀ ਵਿਖੇ ਧਰਨਾ
. . .  1 minute ago
ਅਟਾਰੀ, 17 ਦਸੰਬਰ (ਰੁਪਿੰਦਰਜੀਤ ਸਿੰਘ ਭਕਨਾ)- ਪੰਚਾਇਤੀ ਚੋਣਾਂ ਵਿਚ ਅਕਾਲੀ ਵਰਕਰਾਂ ਨੂੰ ਨਾਮਜ਼ਦਗੀ ਫਾਰਮ ਨਾਲ ਲੱਗਣ ਵਾਲੇ ਚੁੱਲ੍ਹਾ ਟੈਕਸ ਤੇ ਇਤਰਾਜ਼ਹੀਣਤਾ ਸਰਟੀਫਿਕੇਟ ਨਾ ਜਾਰੀ ਕਰਨ ਦੇ ਰੋਸ ਵਜੋਂ ਸਾਬਕਾ ਵਜ਼ੀਰ ਗੁਲਜ਼ਾਰ ਸਿੰਘ ਰਣੀਕੇ ਦੀ .....
ਦਰਦਨਾਕ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  about 6 hours ago
ਭੀਖੀ, 17 ਦਸੰਬਰ (ਗੁਰਿੰਦਰ ਸਿੰਘ ਔਲਖ)- ਭੀਖੀ ਤੋਂ ਥੋੜੀ ਹੀ ਦੂਰੀ 'ਤੇ ਸਥਿਤ ਪਿੰਡ ਹਮੀਰਗੜ੍ਹ ਢੈਪਈ ਕੋਲ ਵਾਪਰੇ ਇਕ ਦਰਦਨਾਕ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਿਕ, ਮਾਨਸਾ ਵਾਸੀ ਤੇਜਿੰਦਰ ਕੁਮਾਰ ਆਪਣੇ ....
ਮੁੰਬਈ ਦੇ ਇਕ ਹਸਪਤਾਲ 'ਚ ਲੱਗੀ ਭਿਆਨਕ ਅੱਗ
. . .  about 6 hours ago
ਮੁੰਬਈ, 17 ਦਸੰਬਰ- ਮੁੰਬਈ ਦੇ ਅੰਧੇਰੀ 'ਚ ਈ.ਐਸ.ਆਈ.ਸੀ. ਕਾਮਗਰ ਹਸਪਤਾਲ 'ਚ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਮੌਕੇ 'ਤੇ ਪਹੁੰਚੇ ਅੱਗ ਬੁਝਾਊ ਦਸਤਿਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਹਾਲਾਂਕਿ, ਅਜੇ ਤੱਕ ਕਿਸੇ ਜਾਨੀ ਮਾਲੀ .....
ਕੱਲ੍ਹ ਹੋਵੇਗੀ ਭਾਜਪਾ ਦੇ ਸੰਸਦੀ ਦਲ ਦੀ ਬੈਠਕ
. . .  about 6 hours ago
ਨਵੀਂ ਦਿੱਲੀ, 17 ਦਸੰਬਰ -ਭਾਰਤੀ ਜਨਤਾ ਦਲ (ਭਾਜਪਾ) ਦੇ ਸੰਸਦੀ ਦਲ ਦੀ ਬੈਠਕ ਮੰਗਲਵਾਰ ਨੂੰ ਸਵੇਰੇ 9:30 ਵਜੇ ਹੋਵੇਗੀ....
ਮੁੱਖ ਮੰਤਰੀ ਬਣਦਿਆਂ ਹੀ ਕਮਲ ਨਾਥ ਨੇ ਕਿਸਾਨਾਂ ਦੇ ਕਰਜ਼ਾ ਮਾਫੀ ਨਾਲ ਜੁੜੀ ਫਾਈਲ 'ਤੇ ਕੀਤੇ ਦਸਤਖ਼ਤ
. . .  about 6 hours ago
'84 ਕਤਲੇਆਮ ਮਾਮਲਾ : ਆਪ ਨੇ ਸਲਮਾਨ ਖ਼ੁਰਸ਼ੀਦ ਵੱਲੋਂ ਫ਼ੈਸਲੇ ਨੂੰ ਚੁਨੌਤੀ ਦੇਣ ਦੀ ਗੱਲ ਨੂੰ ਦੱਸਿਆ ਮੰਦਭਾਗਾ
. . .  about 6 hours ago
ਸਹੁਰੇ ਪਰਿਵਾਰ ਤੋਂ ਤੰਗ ਵਿਆਹੁਤਾ ਔਰਤ ਨੇ ਕੀਤੀ ਖ਼ੁਦਕੁਸ਼ੀ
. . .  about 7 hours ago
ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਦੂਜੇ ਦਿਨ ਸਰਪੰਚ ਅਤੇ ਪੰਚ ਦੇ ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ
. . .  about 7 hours ago
'84 ਕਤਲੇਆਮ ਮਾਮਲਾ : ਕਮਲਨਾਥ ਨੂੰ ਮੁੱਖ ਮੰਤਰੀ ਬਣਾ ਕੇ ਕਾਂਗਰਸ ਨੇ ਸਿੱਖਾਂ ਦੇ ਜ਼ਖ਼ਮਾਂ 'ਤੇ ਛਿੜਕਿਆ ਲੂਣ- ਭਗਵੰਤ ਮਾਨ
. . .  about 7 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 26 ਸਾਉਣ ਸੰਮਤ 550
ਵਿਚਾਰ ਪ੍ਰਵਾਹ: ਨਵੇਂ-ਨਵੇਂ ਅਰਥਾਂ ਵਿਚ ਫ਼ਿਰਕੂਪੁਣੇ ਦੀ ਵਿਆਖਿਆ ਕਰਨੀ ਹੀ ਵੱਡੀਆਂ ਸਮੱਸਿਆਵਾਂ ਦੀ ਜੜ੍ਹ ਹੈ। -ਬੁਲੇਟ ਏਰਿਕ

ਪਹਿਲਾ ਸਫ਼ਾ

ਐਨ.ਡੀ.ਏ. ਉਮੀਦਵਾਰ ਹਰਿਵੰਸ਼ ਬਣੇ ਰਾਜ ਸਭਾ ਦੇ ਉਪ ਸਭਾਪਤੀ

• ਦੂਜੀ ਵਾਰ ਇਹ ਕਮਾਨ ਗ਼ੈਰ-ਕਾਂਗਰਸੀ ਉਮੀਦਵਾਰ ਦੇ ਹੱਥ ਆਈ • ਕਾਮਯਾਬ ਰਹੀ ਸ਼ਾਹ ਦੀ ਫ਼ੋਨ ਨੀਤੀ ਉਪਮਾ ਡਾਗਾ ਪਾਰਥ ਨਵੀਂ ਦਿੱਲੀ, 9 ਅਗਸਤ-ਰਾਜ ਸਭਾ ਦੇ ਉੱਪ ਸਭਾਪਤੀ ਦੇ ਅਹੁਦੇ ਲਈ ਹੋਈ ਵੋਟਿੰਗ 'ਚ ਐਨ. ਡੀ. ਏ. ਦੇ ਉਮੀਦਵਾਰ ਹਰਿਵੰਸ਼ ਨਰਾਇਣ ਸਿੰਘ ਨੇ ਜਿੱਤ ...

ਪੂਰੀ ਖ਼ਬਰ »

ਮੋਦੀ ਦਾ ਕਾਂਗਰਸ 'ਤੇ ਤਨਜ਼ 'ਕੋਈ ਨਹੀਂ ਵਿਕਿਆ'

ਹਰਿਵੰਸ਼ ਨਾਰਾਇਣ ਦੀ ਜਿੱਤ ਦੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾ ਸਿਰਫ਼ ਉਨ੍ਹਾਂ ਨੂੰ ਵਧਾਈ ਦਿੱਤੀ ਸਗੋਂ ਉਨ੍ਹਾਂ ਦੀ ਜੰਮ ਕੇ ਤਾਰੀਫ਼ ਵੀ ਕੀਤੀ | ਪ੍ਰਧਾਨ ਮੰਤਰੀ ਨੇ ਹਲਕੇ ਅੰਦਾਜ਼ 'ਚ ਵਧਾਈ ਦਿੰ ਦਿਆਂ ਕਿਹਾ ਕਿ ਹਰੀਵੰਸ਼ ਦੇ ਸਦਨ 'ਚ ਆਉਣ ...

ਪੂਰੀ ਖ਼ਬਰ »

ਸ਼ਹੀਦ ਵਿਕਰਮਜੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਭੂਪਿੰਦਰ ਸਿੰਘ ਭਾਟੀਆ ਅੰਬਾਲਾ ਸ਼ਹਿਰ, 9 ਅਗਸਤ-ਜੰਮੂ-ਕਸ਼ਮੀਰ ਦੇ ਗੁਰੇਜ ਸੈਕਟਰ 'ਚ ਬੀਤੇ ਦਿਨੀਂ ਪਾਕਿਸਤਾਨੀ ਸਮਰਥਕ ਅੱਤਵਾਦੀਆਂ ਨਾਲ ਹੋਏ ਜ਼ਬਰਦਸਤ ਮੁਕਾਬਲੇ 'ਚ ਬਹਾਦਰੀ ਨਾਲ ਲੜਦਿਆਂ ਸ਼ਹੀਦ ਹੋਣ ਵਾਲੇ ਲਾਂਸ ਨਾਇਕ ਵਿਕਰਮਜੀਤ ਸਿੰਘ ਦਾ ਪੂਰੇ ਸਰਕਾਰੀ ਅਤੇ ...

ਪੂਰੀ ਖ਼ਬਰ »

ਦਾਗ਼ੀ ਸਿਆਸਤਦਾਨਾਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ

ਨਵੀਂ ਦਿੱਲੀ, 9 ਅਗਸਤ (ਜਗਤਾਰ ਸਿੰਘ)-ਦਾਗ਼ੀ ਸਿਆਸਤਦਾਨਾਂ ਨੂੰ 'ਅਯੋਗ' ਕਰਾਰ ਦੇਣ ਬਾਰੇ ਦਾਇਰ ਪਟੀਸ਼ਨ 'ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਸੰਕੇਤ ਦਿੱਤੇ ਹਨ ਕਿ ਦਾਗ਼ੀ ਸਿਆਸਤਦਾਨਾਂ ਨਾਲ ਜੁੜੇ ਮਾਮਲਿਆਂ ਦੀ ਛੇਤੀ ਸੁਣਵਾਈ ਲਈ ਸੰਵਿਧਾਨਕ ਬੈਂਚ ਦਾ ਗਠਨ ...

ਪੂਰੀ ਖ਼ਬਰ »

ਦਿੱਲੀ ਨੂੰ ਦਹਿਲਾਉਣ ਦੀ ਕੋਸ਼ਿਸ਼ ਨਾਕਾਮ, ਗੋਲਾ ਬਾਰੂਦ ਨਾਲ 2 ਗਿ੍ਫ਼ਤਾਰ

ਨਵੀਂ ਦਿੱਲੀ, 9 ਅਗਸਤ (ਏਜੰਸੀ)-ਰਾਜਧਾਨੀ ਦਿੱਲੀ ਸਮੇਤ ਸਾਰੇ ਰਾਜਾਂ 'ਚ 15 ਅਗਸਤ (ਸੁਤੰਤਰਤਾ ਦਿਵਸ) ਦੀਆਂ ਤਿਆਰੀਆਂ ਸ਼ੁਰੂ ਹਨ | ਸੁਤੰਤਰਤਾ ਦਿਵਸ ਮੌਕੇ ਦਿੱਲੀ ਸਮੇਤ ਸਾਰੇ ਰਾਜਾਂ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ | ਚੱਪੇ-ਚੱਪੇ 'ਤੇ ਪੁਲਿਸ ਨੂੰ ਤਾਇਨਾਤ ਕੀਤਾ ਗਿਆ ...

ਪੂਰੀ ਖ਼ਬਰ »

ਇੰਡੋਨੇਸ਼ੀਆ ਵਿਚ ਭੁਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 300 ਤੋਂ ਟੱਪੀ

ਮਟਾਰਮ, 9 ਅਗਸਤ (ਏਜੰਸੀ)-ਇੰਡੋਨੇਸ਼ੀਆਈ ਟਾਪੂ ਲੋਮਬੋਕ 'ਚ ਐਤਵਾਰ ਨੂੰ 6.9 ਦੀ ਤੀਬਰਤਾ ਨਾਲ ਆਏ ਜ਼ੋਰਦਾਰ ਭੁਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਅੱਜ 319 ਤੱਕ ਅੱਪੜ ਗਈ ਹੈ ਅਤੇ ਇਸ ਕੁਦਰਤੀ ਆਫਤ ਦੀ ਬੁਰੀ ਤਰ੍ਹਾਂ ਲਪੇਟ 'ਚ ਆਏ ਹਜ਼ਾਰਾਂ ਲੋਕ ਅਜੇ ਵੀ ਰਾਹਤ ਦੀ ਉਡੀਕ 'ਚ ...

ਪੂਰੀ ਖ਼ਬਰ »

ਕੈਪਟਨ ਦਾ ਸਿੰਗਾਪੁਰ ਦੌਰਾ ਮੁਲਤਵੀ

ਚੰਡੀਗੜ੍ਹ, 9 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਉੱਚ ਮਿਆਰੀ ਸਰਕਾਰੀ ਹਲਕਿਆਂ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਅੱਜਕਲ੍ਹ ਆਪਣੀ ਇਕ ਅੱਖ ਦਾ ਪੀ.ਜੀ.ਆਈ. ਵਿਚ ਮਾਮੂਲੀ ਜਿਹਾ ਆਪ੍ਰੇਸ਼ਨ ਕਰਵਾਉਣ ਬਾਅਦ ਇੱਥੇ ਸਰਕਾਰੀ ਕੋਠੀ 'ਚ ਡਾਕਟਰਾਂ ਦੀ ...

ਪੂਰੀ ਖ਼ਬਰ »

3 ਆਈ.ਪੀ.ਐਸ. ਤੇ 34 ਪੀ.ਪੀ.ਐਸ. ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 9 ਅਗਸਤ (ਵਿਕਰਮਜੀਤ ਸਿੰਘ ਮਾਨ)- ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਦਿਆਂ ਤਿੰਨ ਆਈ.ਪੀ.ਐਸ. ਅਤੇ 34 ਪੀ.ਪੀ.ਐਸ. ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ | ਜਾਰੀ ਹੁਕਮਾਂ ਅਨੁਸਾਰ ਆਈ.ਪੀ.ਐਸ. ਅਧਿਕਾਰੀਆਂ 'ਚ ਸਰਤਾਜ ਕੇ ਸਿੰਘ ਨੂੰ ਏ. ਸੀ. ਪੀ/ਗਿੱਲ ...

ਪੂਰੀ ਖ਼ਬਰ »

ਅਮਰੀਕਾ 'ਚ ਬਜ਼ੁਰਗ ਸਿੱਖ 'ਤੇ ਹਮਲੇ 'ਚ ਪੁਲਿਸ ਮੁਖੀ ਦੇ ਬੇਟੇ ਸਮੇਤ ਦੋ ਗਿ੍ਫ਼ਤਾਰ

ਅਸੀਂ ਬੇਹੱਦ ਨਮੋਸ਼ੀ 'ਚ ਹਾਂ-ਪੁਲਿਸ ਮੁਖੀ ਨਿਊਯਾਰਕ, 9 ਅਗਸਤ (ਪੀ. ਟੀ. ਆਈ.)-ਸੋਮਵਾਰ ਨੂੰ ਇਕ 71 ਸਾਲਾ ਸਿੱਖ 'ਤੇ ਹਮਲਾ ਕਰਨ ਦੇ ਦੋਸ਼ ਵਿਚ ਕੈਲੀਫੋਰਨੀਆ ਦੇ ਇਕ ਸ਼ਹਿਰ ਯੂਨੀਅਨ ਸਿਟੀ ਦੇ ਪੁਲਿਸ ਮੁਖੀ ਦੇ ਬੇਟੇ ਸਮੇਤ ਦੋ ਹਮਲਾਵਰਾਂ ਨੂੰ ਗਿ੍ਫਤਾਰ ਕੀਤਾ ਹੈ ਅਤੇ ...

ਪੂਰੀ ਖ਼ਬਰ »

ਜਸਟਿਸ ਗਿੱਲ ਦੀ ਲੋਕਪਾਲ ਵਜੋਂ ਨਿਯੁਕਤੀ ਨੂੰ ਪ੍ਰਵਾਨਗੀ ਨਾ ਦਿੱਤੀ ਜਾਵੇ

ਸੁਖਬੀਰ ਦੀ ਅਗਵਾਈ 'ਚ ਅਕਾਲੀ-ਭਾਜਪਾ ਵਫ਼ਦ ਵਲੋਂ ਰਾਜਪਾਲ ਨਾਲ ਮੁਲਾਕਾਤ ਚੰਡੀਗੜ੍ਹ, 9 ਅਗਸਤ (ਵਿਕਰਮਜੀਤ ਸਿੰਘ ਮਾਨ)-ਅੱਜ ਅਕਾਲੀ-ਭਾਜਪਾ ਆਗੂਆਂ ਦਾ ਉੱਚ ਪੱਧਰੀ ਵਫ਼ਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਪੰਜਾਬ ਦੇ ਰਾਜਪਾਲ ...

ਪੂਰੀ ਖ਼ਬਰ »

ਬਾਰਾਮੁਲਾ 'ਚ ਮਿਲੀ ਇਕ ਹੋਰ ਅੱਤਵਾਦੀ ਦੀ ਲਾਸ਼

 ਸ੍ਰੀਨਗਰ, 9 ਅਗਸਤ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਬਾਰਾਮੁਲਾ ਜ਼ਿਲ੍ਹੇ ਦੇ ਰਫੀਆਬਾਦ ਇਲਾਕੇ 'ਚ ਬੀਤੇ ਦਿਨ 'ਤੋਂ ਜਾਰੀ ਮੁਕਾਬਲੇ 'ਚ ਤਲਾਸ਼ੀ ਦੌਰਾਨ ਅੱਜ ਫੌਜ ਨੂੰ ਮਾਰੇ ਗਏ ਪੰਜਵੇਂ ਅਣਪਛਾਤੇ ਅੱਤਵਾਦੀ ਦੀ ਲਾਸ਼ ਮਿਲੀ ਹੈ। ਸੂਤਰਾਂ ਅਨੁਸਾਰ ਬੀਤੇ ਦਿਨ ...

ਪੂਰੀ ਖ਼ਬਰ »

ਪ੍ਰਤਾਪਗੜ੍ਹ ਦੇ ਦੋ 'ਸ਼ੈਲਟਰ ਹੋਮ' ਤੋਂ 26 ਔਰਤਾਂ ਲਾਪਤਾ

ਪ੍ਰਤਾਪਗੜ੍ਹ, 9 ਅਗਸਤ (ਏਜੰਸੀ)- ਪ੍ਰਤਾਪਗੜ੍ਹ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਇਥੋਂ ਦੇ ਦੋ ਸ਼ੈਲਟਰ ਹੋਮ ਦੀ ਅਚਨਚੇਤ ਕੀਤੀ ਪੜਤਾਲ (ਚੈਕਿੰਗ) ਦੌਰਾਨ 26 ਔਰਤਾਂ ਲਾਪਤਾ ਪਾਈਆਂ ਗਈਆਂ ਹਨ | ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹਾ ਅਧਿਕਾਰੀ ਸ਼ੰਭੂ ਕੁਮਾਰ ...

ਪੂਰੀ ਖ਼ਬਰ »

ਤਿੰਨ ਤਲਾਕ ਬਿੱਲ 'ਚ ਕੁਝ ਸੋਧਾਂ ਨੂੰ ਮੰਤਰੀ ਮੰਡਲ ਦੀ ਮਨਜ਼ੂਰੀ

ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਨੂੰ 12ਵੀਂ ਪੰਜ ਸਾਲਾ ਯੋਜਨਾ ਤੋਂ ਅੱਗੇ ਜਾਰੀ ਰੱਖਣ ਨੂੰ ਵੀ ਪ੍ਰਵਾਨਗੀ
ਨਵੀਂ ਦਿੱਲੀ, 9 ਅਗਸਤ (ਪੀ. ਟੀ. ਆਈ.)-ਪ੍ਰਸਤਾਵਤ ਕਾਨੂੰਨ ਜਿਸ ਵਿਚ ਤਿੰਨ ਤਲਾਕ ਦੀ ਪ੍ਰਥਾ ਨੂੰ ਗੈਰਕਾਨੂੰਨੀ ਬਣਾਇਆ ਗਿਆ ਹੈ ਅਤੇ ਪਤੀ ਨੂੰ ਤਿੰਨ ਸਾਲ ਤਕ ਜੇਲ੍ਹ ਵਿਚ ਰੱਖਣ ਦੀ ਵਿਵਸਥਾ ਹੈ ਦੀ ਦੁਰਵਰਤੋਂ ਬਾਰੇ ਡਰ ਨੂੰ ਦੂਰ ਕਰਦਿਆਂ ਅੱਜ ਕੇਂਦਰੀ ਮੰਤਰੀ ਮੰਡਲ ਨੇ ਤਿੰਨ ਤਲਾਕ ਬਿੱਲ ਵਿਚ ਕੁਝ ਨਵੀਆਂ ਸੋਧਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ | ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਕੈਬਨਿਟ ਨੇ 'ਮੁਸਲਿਮ ਔਰਤਾਂ ਦੇ ਵਿਆਹ ਦੀ ਸੁਰੱਖਿਆ ਹੱਕ ਬਾਰੇ ਬਿੱਲ' ਵਿਚ ਸੋਧਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਨੂੰ ਲੋਕ ਸਭਾ ਨੇ ਪਾਸ ਕੀਤਾ ਹੋਇਆ ਹੈ ਅਤੇ ਰਾਜ ਸਭਾ ਦੀ ਪ੍ਰਵਾਨਗੀ ਲਈ ਵਿਚਾਰ ਅਧੀਨ ਹੈ | ਕੱਲ੍ਹ ਨੂੰ ਸੰਸਦ ਦੇ ਮੌਨਸੂਨ ਇਜਲਾਸ ਦਾ ਆਖਰੀ ਦਿਨ ਹੈ ਅਤੇ ਸਰਕਾਰ ਰਾਜ ਸਭਾ ਵਿਚ ਸੋਧਾਂ ਪੇਸ਼ ਕਰ ਸਕਦੀ ਹੈ | ਜੇਕਰ ਉਪਰਲਾ ਸਦਨ ਬਿੱਲ ਨੂੰ ਪਾਸ ਕਰ ਦਿੰਦਾ ਹੈ ਤਾਂ ਇਸ ਨੂੰ ਸੋਧਾਂ ਦੀ ਪ੍ਰਵਾਨਗੀ ਲਈ ਫਿਰ ਲੋਕ ਸਭਾ ਵਿਚ ਪੇਸ਼ ਕੀਤਾ ਜਾਵੇਗਾ | ਪ੍ਰਸਾਤਵਤ ਕਾਨੂੰਨ ਗੈਰਜ਼ਾਮਨਤੀ ਹੀ ਰਹੇਗਾ ਪਰ ਦੋਸ਼ੀ ਕੇਸ ਚੱਲਣ ਤੋਂ ਪਹਿਲਾਂ ਵੀ ਜ਼ਮਾਨਤ ਲਈ ਮਜਿਸਟਰੇਟ ਕੋਲ ਪਹੁੰਚ ਕਰ ਸਕੇਗਾ | ਪ੍ਰਸਾਦ ਨੇ ਦੱਸਿਆ ਕਿ ਬਿੱਲ ਵਿਚ ਇਕ ਧਾਰਾ ਜੋੜੀ ਗਈ ਹੈ ਜਿਸ ਤਹਿਤ ਮਜਿਸਟਰੇਟ ਪਤਨੀ ਦਾ ਪੱਖ ਸੁਣਨ ਪਿਛੋਂ ਜ਼ਮਾਨਤ ਮਨਜ਼ੂਰ ਕਰ ਸਕਦਾ ਹੈ |
ਜਨਤਕ ਵੰਡ ਪ੍ਰਣਾਲੀ ਰਾਹੀਂ ਦਾਲਾਂ
ਵੱਡੇ ਸਟਾਕ ਨੂੰ ਦੇਖਦੇ ਹੋਏ ਕੇਂਦਰ ਮੰਤਰੀ ਮੰਡਲ ਨੇ ਅੱਜ ਜਨਤਕ ਵੰਡ ਪ੍ਰਣਾਲੀ ਅਤੇ ਦੂਸਰੀਆਂ ਭਲਾਈ ਯੋਜਨਾਵਾਂ ਰਾਹੀਂ ਥੋਕ ਦਰ ਤੋਂ 15 ਰੁਪਏ
ਪ੍ਰਤੀ ਕਿਲੋ ਘੱਟ ਭਾਅ 'ਤੇ ਲਗਪਗ 35 ਲੱਖ ਟਨ ਦਾਲਾਂ ਵੇਚਣ ਦੀ ਫ਼ੈਸਲਾ ਕੀਤਾ ਹੈ ਜਿਸ ਨਾਲ ਸਰਕਾਰੀ ਖ਼ਜ਼ਾਨੇ 'ਤੇ 5237 ਕਰੋੜ ਦਾ ਭਾਰ ਪਵੇਗਾ |
ਕਰੁਣਾਨਿਧੀ ਦੀ ਮੌਤ 'ਤੇ ਸ਼ੋਕ
ਕੇਂਦਰੀ ਮੰਤਰੀ ਮੰਡਲ ਨੇ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਅਤੇ ਦਰਾਵਿੜ ਰਾਜਨੀਤੀ ਦੇ ਪਿਤਾਮ ਐਨ ਕੁਰਣਾਨਿਧੀ ਦੀ ਮੌਤ 'ਤੇ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਦੇਸ਼ ਨੇ ਇਕ ਉੱਘੇ ਤੇ ਵਿਲੱਖਣ ਆਗੂ ਨੂੰ ਖੋਹ ਦਿੱਤਾ ਹੈ | ਮੰਤਰੀ ਮੰਡਲ ਨੇ ਉਨ੍ਹਾਂ ਦੀ ਯਾਦ 'ਚ ਦੋ ਮਿੰਟ ਦਾ ਮੋਨ ਰੱਖਿਆ ਤੇ ਸ਼ੋਕ ਮਤਾ ਪਾਸ ਕੀਤਾ |
ਗਰਾਮ ਸੜਕ ਯੋਜਨਾ
ਅੱਜ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਨੂੰ 12ਵੀਂ ਪੰਜ ਸਾਲਾ ਯੋਜਨਾ ਤੋਂ ਅੱਗੇ ਜਾਰੀ ਰੱਖਣ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ | ਇਸ ਨਾਲ 84934 ਕਰੋੜ ਰੁਪਏ ਦੀ ਲਾਗਤ 38421 ਅਬਾਦੀਆਂ ਨੂੰ ਬਾਕੀ ਦੇਸ਼ ਨਾਲ ਜੋੜਨ 'ਚ ਮਦਦ ਮਿਲੇਗੀ |
ਪ੍ਰਵਾਸੀ ਭਾਰਤੀਆਂ ਲਈ ਪ੍ਰਾਕਸੀ ਵੋਟਿੰਗ ਬਾਰੇ ਬਿੱਲ ਪਾਸ
ਨਵੀਂ ਦਿੱਲੀ, (ਪੀ. ਟੀ. ਆਈ.)-ਨੌਕਰੀਆਂ ਕਰ ਰਹੇ ਵੋਟਰਾਂ ਦੀ ਤਰਜ਼ 'ਤੇ ਵਿਦੇਸ਼ਾਂ ਵਿਚ ਰਹਿੰਦੇ ਭਾਰਤੀਆਂ ਨੂੰ 'ਪ੍ਰਾਕਸੀ ਵੋਟਿੰਗ' ਦੀ ਸਹੂਲਤ ਮੁਹੱਈਆ ਕਰਨ ਵਾਲਾ ਬਿੱਲ ਨੂੰ ਲੋਕ ਸਭਾ ਨੇ ਅੱਜ ਪਾਸ ਕਰ ਦਿੱਤਾ | ਚਰਚਾ ਤੇ ਪਾਸ ਕਰਨ ਲਈ ਲੋਕ ਪ੍ਰਤੀਨਿਧ (ਸੋਧ) ਬਿੱਲ ਪੇਸ਼ ਕਰਦਿਆਂ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਇਹ ਵਿਵਸਥਾ ਪ੍ਰਵਾਸੀ ਭਾਰਤੀਆਂ ਨੂੰ ਚੋਣ ਪ੍ਰਕਿਰਿਆ ਵਿਚ ਹਿੱਸਾ ਲੈਣ 'ਚ ਮਦਦ ਕਰੇਗੀ | ਬਿੱਲ ਜਿਹੜਾ ਜਬਾਨੀ ਵੋਟਾਂ ਨਾਲ ਹੇਠਲੇ ਸਦਨ ਨੇ ਪਾਸ ਕਰ ਦਿੱਤਾ ਵਿਚ ਇਸ ਗੱਲ ਦੀ ਤਜਵੀਜ਼ ਹੈ ਕਿ ਪ੍ਰਵਾਸੀ ਭਾਰਤੀ ਜਿਹੜੇ ਭਾਰਤ ਵਿਚ ਵੋਟ ਪਾਉਣ ਦਾ ਹੱਕ ਰੱਖਦੇ ਹਨ ਅਪਣੀਆਂ ਵੋਟਾਂ ਪਾਉਣ ਲਈ ਪ੍ਰਾਕਸੀ ਵੋਟਰ ਨਿਯੁਕਤ ਕਰ ਸਕਣਗੇ |
ਐਸ.ਸੀ./ਐਸ.ਟੀ. ਬਿੱਲ ਸੰਸਦ 'ਚ ਪਾਸ
ਅਨੁਸੂਚਿਤ ਜਾਤਾਂ/ਸੂਚੀਦਰਜ ਕਬੀਲਿਆਂ 'ਤੇ ਅੱਤਿਆਚਾਰ ਵਿਰੋਧੀ ਬਿੱਲ ਨਾਲ ਸਬੰਧਿਤ ਕੁਝ ਧਾਰਾਵਾਂ ਨੂੰ ਨਰਮ ਕਰਨ ਬਾਰੇ ਸੁਪਰੀਮ ਕੋਰਟ ਦੇ ਹੁਕਮ ਨੂੰ ਉਲਟਾਉਣ ਵਾਲੇ ਬਿੱਲ ਨੂੰ ਸੰਸਦ ਨੇ ਅੱਜ ਪਾਸ ਕਰ ਦਿੱਤਾ | ਅੱਜ ਰਾਜ ਸਭਾ ਨੇ ਸਰਬਸੰਮਤੀ ਨਾਲ ਬਿੱਲ ਨੂੰ ਪ੍ਰਵਾਨ ਕਰ ਲਿਆ ਜਦਕਿ ਲੋਕ ਸਭਾ 6 ਅਗਸਤ ਨੂੰ ਇਸ ਨੂੰ ਮਨਜ਼ੂਰ ਕਰ ਚੁੱਕੀ ਹੈ |


ਖ਼ਬਰ ਸ਼ੇਅਰ ਕਰੋ

ਕਾਲਜ ਅਧਿਆਪਕਾਂ ਦੀ ਭਰਤੀ ਕਿਉਂ ਨਹੀਂ ਕੀਤੀ, ਜਵਾਬ ਦੇਵੇ ਸਰਕਾਰ-ਹਾਈਕੋਰਟ

ਚੰਡੀਗੜ੍ਹ, 9 ਅਗਸਤ (ਸੁਰਜੀਤ ਸਿੰਘ ਸੱਤੀ)- ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਏਡਿਡ ਕਾਲਜਾਂ 'ਚ ਖ਼ਾਲੀ ਪਈਆਂ ਅਧਿਆਪਕਾਂ ਦੀਆਂ ਅਸਾਮੀਆਂ ਨਾ ਭਰਨ 'ਤੇ ਹਾਈਕੋਰਟ ਨੇ ਸਖ਼ਤ ਲਹਿਜ਼ਾ ਅਪਣਾਉਂਦਿਆਂ ਸਰਕਾਰ ਕੋਲੋਂ ਜਵਾਬ ਮੰਗਿਆ ਹੈ | ਸਰਕਾਰ ਨੇ ਚਾਰ ਹਫ਼ਤਿਆਂ ਵਿਚ ਇਸ ...

ਪੂਰੀ ਖ਼ਬਰ »

ਮਾਤਾ ਸਵਿੰਦਰ ਹਰਦੇਵ ਪ੍ਰਤੀ ਪ੍ਰੇਰਨਾ ਦਿਵਸ ਮਨਾਇਆ

ਨਵੀਂ ਦਿੱਲੀ, 9 ਅਗਸਤ (ਬਲਵਿੰਦਰ ਸਿੰਘ ਸੋਢੀ)-ਨਿਰੰਕਾਰੀ ਮਾਤਾ ਸਵਿੰਦਰ ਹਰਦੇਵ ਦੇ ਸਸਕਾਰ ਤੋਂ ਬਾਅਦ ਬੁਰਾੜੀ ਵਿਖੇ ਪ੍ਰੇਰਣਾ ਦਿਵਸ ਮਨਾਇਆ ਗਿਆ | ਜਿਸ ਵਿਚ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਮਾਤਾ ਦੇ ਜੀਵਨ ਤੇ ਸਿੱਖਿਆਵਾਂ ਤੋਂ ਪ੍ਰੇਰਨਾ ਲਈ ਗਈ | ਇਸ ...

ਪੂਰੀ ਖ਼ਬਰ »

ਆਪ੍ਰੇਸ਼ਨ ਤੋਂ ਬਾਅਦ ਪਹਿਲੀ ਵਾਰ ਸੰਸਦ ਪਹੁੰਚੇ ਅਰੁਣ ਜੇਤਲੀ

16 ਅਗਸਤ ਤੋਂ ਮੁੜ ਸੰਭਾਲਣਗੇ ਕੰਮਕਾਜ ਨਵੀਂ ਦਿੱਲੀ, 9 ਅਗਸਤ (ਉਪਮਾ ਡਾਗਾ ਪਾਰਥ)- ਕੇਂਦਰੀ ਮੰਤਰੀ ਅਰੁਣ ਜੇਤਲੀ ਗੁਰਦਾ ਬਦਲਣ ਲਈ ਕੀਤੇ ਆਪ੍ਰੇਸ਼ਨ ਤੋਂ ਬਾਅਦ ਤਕਰੀਬਨ 3 ਮਹੀਨਿਆਂ ਬਾਅਦ ਅੱਜ ਸੰਸਦ ਭਵਨ 'ਚ ਨਜ਼ਰ ਆਏ | ਜੇਤਲੀ ਰਾਜ ਸਭਾ 'ਚ ਸਦਨ ਦੇ ਨੇਤਾ ਵੀ ਹਨ | ...

ਪੂਰੀ ਖ਼ਬਰ »

ਪਾਕਿ 'ਚ ਵਧ ਰਹੇ ਨੇ ਕਲਾ ਦੇ ਖੇਤਰ ਨਾਲ ਜੁੜੀਆਂ ਔਰਤਾਂ ਦੇ ਕਤਲ ਦੇ ਮਾਮਲੇ

ਅੰਮਿ੍ਤਸਰ, 9 ਅਗਸਤ (ਸੁਰਿੰਦਰ ਕੋਛੜ)¸ਪਾਕਿਸਤਾਨ 'ਚ ਫ਼ਿਲਮ ਤੇ ਸਟੇਜ ਦੇ ਖੇਤਰ ਨਾਲ ਜੁੜੀਆਂ ਔਰਤਾਂ ਦੇ ਵਿਰੁੱਧ ਹਿੰਸਾ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ | ਹਿੰਸਾ ਦੇ ਇਨ੍ਹਾਂ ਮਾਮਲਿਆਂ ਦੇ ਚੱਲਦਿਆਂ ਪਿਛਲੇ ਹਫ਼ਤੇ ਪਾਕਿ ਦੇ ਸੂਬਾ ਖ਼ੈਬਰ ...

ਪੂਰੀ ਖ਼ਬਰ »

2019 ਲੋਕ ਸਭਾ ਚੋਣਾਂ ਲਈ ਨਹੀਂ ਹੋਵਾਂਗੇ ਮਹਾਂਗਠਜੋੜ 'ਚ ਸ਼ਾਮਿਲ-ਕੇਜਰੀਵਾਲ

ਪੰਜਾਬ 'ਚ 'ਆਪ' ਦੇ ਵਿਵਾਦ ਨੂੰ ਪਰਿਵਾਰਕ ਮਾਮਲਾ ਦੱਸਿਆ ਜੀਂਦ, 9 ਅਗਸਤ (ਏਜੰਸੀ)-ਦਿੱਲੀ ਦੇ ਮੁੱਖ ਮੰਤਰੀ ਤੇ 'ਆਪ' ਆਗੂ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ 2019 ਲੋਕ ਸਭਾ ਚੋਣਾਂ ਲਈ ਪ੍ਰਸਤਾਵਿਤ ਮਹਾਂਗਠਜੋੜ ਦਾ ਹਿੱਸਾ ਨਹੀਂ ਬਣੇਗੀ¢ ...

ਪੂਰੀ ਖ਼ਬਰ »

ਕੇਰਲ 'ਚ ਹੜ੍ਹ ਦੀ ਸਥਿਤੀ ਗੰਭੀਰ-26 ਮੌਤਾਂ

24 ਡੈਮਾਂ ਦੇ ਖੋਲੇ੍ਹ ਦਰਵਾਜ਼ੇ-ਕੇਂਦਰ ਕੋਲੋਂ ਮੰਗੀ ਮਦਦ ਤਿਰੂਵਨੰਤਪੁਰਮ, 9 ਅਗਸਤ (ਏਜੰਸੀ)-ਕੇਰਲ ਦੇ ਵੱਖ-ਵੱਖ ਹਿੱਸਿਆ 'ਚ ਭਾਰੀ ਮੀਂਹ ਕਾਰਨ ਹੜ੍ਹ ਦੀ ਗੰਭੀਰ ਸਥਿਤੀ ਬਣੀ ਹੋਈ ਹੈ ਜਿਸ ਕਾਰਨ ਘੱਟੋ-ਘੱਟ 24 ਡੈਮਾਂ ਦੇ ਦਰਵਾਜ਼ੇ ਖੋਲ ਦਿੱਤੇ ਗਏ ਹਨ | ਰਾਜ ਭਰ 'ਚੋਂ ...

ਪੂਰੀ ਖ਼ਬਰ »

2019 ਦੀਆਂ ਚੋਣਾਂ ਜਿੱਤਣ ਲਈ ਭਾਜਪਾ ਨੂੰ 'ਵਾਜਪਾਈ ਟੱਚ' ਦੀ ਜ਼ਰੂਰਤ-ਨਰੇਸ਼ ਗੁਜਰਾਲ

ਨਵੀਂ ਦਿੱਲੀ, 9 ਅਗਸਤ (ਏਜੰਸੀ)-ਪੰਜਾਬ ਤੋਂ ਰਾਜ ਸਭਾ ਮੈਂਬਰ ਗੁਜਰਾਲ ਨੇ ਬੀਤੇ ਬੁੱਧਵਾਰ ਇਕ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ 2019 ਦੀਆਂ ਆਉਣ ਵਾਲੀਆਂ ਰਾਜ ਸਭਾ ਚੋਣਾਂ ਜਿੱਤਣ ਲਈ ਮੌਜੂਦਾ ਭਾਜਪਾ ਸਰਕਾਰ ਨੂੰ ਪਹਿਲਾਂ ਤੋਂ ਹੀ ਗਠਜੋੜ ਬਣਾ ਕੇ ਸਾਬਕਾ ...

ਪੂਰੀ ਖ਼ਬਰ »

ਆਜ਼ਾਦੀ ਘੁਲਾਟੀਆਂ ਦਾ ਰਾਸ਼ਟਰ ਦੇ ਨਿਰਮਾਣ 'ਚ ਵੱਡਾ ਯੋਗਦਾਨ-ਮੋਦੀ

ਨਵੀਂ ਦਿੱਲੀ, 9 ਅਗਸਤ (ਏਜੰਸੀਆਂ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰਪਤੀ ਭਵਨ 'ਚ 'ਐਟ ਹੋਮ' ਸਮਾਗਮ ਦੌਰਾਨ ਆਜ਼ਾਦੀ ਘੁਲਾਟੀਆਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਰਾਸ਼ਟਰ ਦੇ ਨਿਰਮਾਣ 'ਚ ਵਡਮੁੱਲਾ ਯੋਗਦਾਨ ਹੈ ਅਤੇ ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਯਮਨ 'ਚ ਬੱਸ 'ਤੇ ਹਵਾਈ ਹਮਲਾ 29 ਸਕੂਲੀ ਬੱਚਿਆਂ ਦੀ ਮੌਤ

ਸਨਾ, 9 ਅਗਸਤ (ਏਜੰਸੀਆਂ)-ਉੱਤਰੀ ਯਮਨ 'ਚ ਇਕ ਭੀੜ-ਭੜਕੇ ਵਾਲੇ ਬਾਜ਼ਾਰ 'ਚ ਬੱਚਿਆਂ ਨੂੰ ਲੈ ਕੇ ਜਾ ਰਹੀ ਇਕ ਬੱਸ 'ਤੇ ਹੋਏ ਹਮਲੇ 'ਚ 29 ਬੱਚਿਆਂ ਦੀ ਮੌਤ ਹੋ ਗਈ ਹੈ ਅਤੇ ਜਦਕਿ 48 ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚ 30 ਬੱਚੇ ਵੀ ਸ਼ਾਮਿਲ ਹਨ | ਮਰਨ ਵਾਲਿਆਂ 'ਚ ਬਹੁਤੇ ਬੱਚਿਆਂ ਦੀ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਦੀਆਂ ਨੀਤੀਆਂ 'ਚ ਦਲਿਤਾਂ ਲਈ ਥਾਂ ਨਹੀਂ-ਰਾਹੁਲ

ਨਵੀਂ ਦਿੱਲੀ, 9 ਅਗਸਤ (ਉਪਮਾ ਡਾਗਾ ਪਾਰਥ)-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਦਲਿਤ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਦਲਿਤਾਂ ਦਾ ਦੁੱਖ ਸਮਝਦੇ ਹੁੰਦੇ ਤਾਂ ਉਨ੍ਹਾਂ ਦੀਆਂ ਸਰਕਾਰ ਦੀਆਂ ਨੀਤੀਆਂ ਕੁਝ ਹੋਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX