ਤਾਜਾ ਖ਼ਬਰਾਂ


13 ਨਵੰਬਰ ਨੂੰ ਹੋਵੇਗੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ
. . .  9 minutes ago
ਸੁਲਤਾਨਪੁਰ ਲੋਧੀ, 18 ਅਕਤੂਬਰ (ਥਿੰਦ, ਹੈਪੀ, ਸੋਨੀਆ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਕੀਤੀ। ਇਸ ਮੀਟਿੰਗ ਤੋਂ ਬਾਅਦ ਉਨ੍ਹਾਂ ....
ਅਧਿਆਪਕਾਂ ਨੇ ਪੁਤਲੇ ਫੂਕ ਕੇ ਕੀਤਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
. . .  36 minutes ago
ਪਟਿਆਲਾ, 18 ਅਕਤੂਬਰ (ਅਮਨਦੀਪ ਸਿੰਘ)- ਪਿਛਲੇ 12 ਦਿਨਾਂ ਤੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ 'ਤੇ ਪੱਕਾ ਮੋਰਚਾ ਲਾ ਕੇ ਬੈਠੇ ਅਧਿਆਪਕ ਯੂਨੀਅਨ ਵੱਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਰਾਹੁਲ ਗਾਂਧੀ, ਸਿੱਖਿਆ ਮੰਤਰੀ ....
ਪੁਲਿਸ ਵਿਭਾਗ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਕੋਟਕਪੂਰਾ ਦਾ ਦੌਰਾ
. . .  46 minutes ago
ਕੋਟਕਪੂਰਾ, 18 ਅਕਤੂਬਰ(ਮੋਹਰ ਗਿੱਲ) - ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਪਰੰਤ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਂਕ 'ਚ ਰੋਸ ਪ੍ਰਦਰਸ਼ਨ ਕਰ ਰਹੀ ਸੰਗਤ 'ਤੇ ਪੁਲਿਸ ਵੱਲੋਂ ਗੰਦੇ ਪਾਣੀ ਦੀਆਂ ਬੁਛਾੜਾਂ ਕਰਨ ਦੇ ਮਾਮਲੇ ਸੰਬੰਧੀ ਗਠਿਤ ਕੀਤੀ....
ਸਵਾ ਕਰੋੜ ਦੀ ਹੈਰੋਇਨ ਸਮੇਤ 4 ਗ੍ਰਿਫ਼ਤਾਰ
. . .  about 1 hour ago
ਕੋਟਕਪੂਰਾ, 18 ਅਕਤੂਬਰ (ਮੋਹਰ ਗਿੱਲ) - ਸੀ.ਆਈ.ਏ. ਸਟਾਫ਼ ਫ਼ਰੀਦਕੋਟ ਵੱਲੋਂ ਕੋਟਕਪੂਰਾ ਨੇੜੇ ਵਿਸ਼ੇਸ਼ ਨਾਕਾਬੰਦੀ ਕਰ ਕੇ 4 ਵਿਅਕਤੀਆਂ ਨੂੰ 255 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੀਤੀ ਗਈ ਇਸ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ....
ਮਰਨ ਵਰਤ 'ਤੇ ਬੈਠੇ ਅਧਿਆਪਕ ਦੀ ਵਿਗੜੀ ਹਾਲਤ
. . .  about 1 hour ago
ਪਟਿਆਲਾ, 18 ਅਕਤੂਬਰ (ਅਮਨਦੀਪ ਸਿੰਘ) - 12 ਦਿਨ ਤੋਂ ਮਰਨ ਵਰਤ 'ਤੇ ਬੈਠੇ ਐਸ.ਐਸ.ਏ /ਰਮਸਾ ਦੇ ਅਧਿਆਪਕ ਹਰਜੀਤ ਸਿੰਘ ਜੀਦਾ ਦੀ ਹਾਲਤ ਵਿਗੜ ਗਈ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਜਦ ਇਸ ਅਧਿਆਪਕ ਨੂੰ ਹਸਪਤਾਲ ਦਾਖਲ ਕਰਵਾਉਣ ਲਈ ਕਿਹਾ....
ਕੈਪਟਨ ਅਮਰਿੰਦਰ ਸਿੰਘ 23 ਨੂੰ ਕਰਨਗੇ ਇਸਰਾਈਲ ਦੇ ਰਾਸ਼ਟਰਪਤੀ ਨਾਲ ਮੁਲਾਕਾਤ
. . .  about 1 hour ago
ਚੰਡੀਗੜ੍ਹ, 18 ਅਕਤੂਬਰ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ੫ ਦੇਸ਼ਾਂ ਦੇ ਇਤਿਹਾਸਿਕ ਖਾੜੀ ਦੌਰੇ ਦੇ ਤਹਿਤ 23 ਅਕਤੂਬਰ ਨੂੰ ਇਜ਼ਰਾਇਲ ਦੇ ਰਾਸ਼ਟਰਪਤੀ ਰਿਊਵਨ ਰਿਵਲਿਨ...
ਐਸ.ਸੀ. ਕਮਿਸ਼ਨ ਦੀ ਚੇਅਰਪਰਸਨ ਤਜਿੰਦਰ ਕੌਰ ਨੇ ਸੰਭਲਿਆ ਅਹੁਦਾ
. . .  about 1 hour ago
ਚੰਡੀਗੜ੍ਹ, 18 ਅਕਤੂਬਰ- ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੀ ਨਵਨਿਯੁਕਤ ਚੇਅਰਪਰਸਨ ਤਜਿੰਦਰ ਕੌਰ ਨੇ ਪੰਜਾਬ ਸਿਵਲ ਸਕੱਤਰੇਤ-1 ਵਿਖੇ ਆਪਣੇ ਦਫ਼ਤਰ ਵਿਖੇ ਆਪਣਾ ਅਹੁਦਾ ਸੰਭਾਲਿਆ ਹੈ। ਸ੍ਰੀਮਤੀ ਤਜਿੰਦਰ ਕੌਰ 1973 ਬੈਚ ਦੇ ਆਈ.ਏ.ਐਸ. ....
ਕਾਂਗਰਸ ਨੇਤਾ ਐਨ.ਡੀ. ਤਿਵਾਰੀ ਦਾ ਹੋਇਆ ਦੇਹਾਂਤ
. . .  about 2 hours ago
ਨਵੀਂ ਦਿੱਲੀ, 18 ਅਕਤੂਬਰ - ਉਤੱਰ ਪ੍ਰਦੇਸ਼ ਅਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਐਨ.ਡੀ. ਤਿਵਾਰੀ ਦਾ ਦੇਹਾਂਤ ਹੋ ਗਿਆ ਹੈ। ਉਹ 92 ਸਾਲ ਦੇ ਸਨ । ਲੰਬੇ ਸਮੇਂ ਤੋਂ ਬਿਮਾਰ ਐਨ.ਡੀ. ਤਿਵਾਰੀ ਨੇ ਮੈਕਸ ਹਸਪਤਾਲ 'ਚ ਆਖਰੀ ਸਾਹ...
ਪੁਲਿਸ ਨੇ ਲੁਟੇਰਾ ਗੈਂਗ ਦੇ 4 ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ
. . .  about 2 hours ago
ਜਲੰਧਰ, 18 ਅਕਤੂਬਰ -ਜਲੰਧਰ (ਦਿਹਾਤੀ) ਪੁਲਿਸ ਵੱਲੋਂ ਇਕ ਲੁਟੇਰਾ ਗੈਂਗ ਦਾ ਖ਼ੁਲਾਸਾ ਕੀਤੀ ਗਿਆ ਹੈ। ਪੁਲਿਸ ਨੇ ਇਸ ਗੈਂਗ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ 4 ਨੌਜਵਾਨ ਜਲੰਧਰ ਦੇ ਹੀ ਰਹਿਣ ਵਾਲੇ ਹਨ ਜੋ ਹੁਣ ਤੱਕ ਕਈ ਸ਼ਹਿਰਾਂ 'ਚ ਲੁੱਟ ਦੀ...
ਖ਼ੁਰਾਕ ਸੁਰੱਖਿਆ ਵਿਭਾਗ ਅਤੇ ਪੁਲਿਸ ਵੱਲੋਂ ਸਾਢੇ ਪੰਜ ਕੁਇੰਟਲ ਮਿਠਾਈ ਜ਼ਬਤ
. . .  about 2 hours ago
ਬੰਗਾ, 18 ਅਕਤੂਬਰ (ਜਸਬੀਰ ਸਿੰਘ ਨੂਰਪੁਰ) - ਬੰਗਾ ਵਿਖੇ ਖ਼ੁਰਾਕ ਸੁਰੱਖਿਆ ਵਿਭਾਗ ਅਤੇ ਪੁਲਿਸ ਨੇ ਸਾਝੀ ਕਾਰਵਾਈ ਕਰਦਿਆ ਜਤਿੰਦਰ ਕੁਮਾਰ ਨਾਮੀ ਵਿਅਕਤੀ ਤੋਂ ਸਾਢੇ ਪੰਜ ਕੁਇੰਟਲ ਨਕਲੀ ਮਠਿਆਈ ਅਤੇ ਖੋਆ ਬਰਾਮਦ ਕੀਤਾ। ਇਹ ਮਠਿਆਈ ਉਨ੍ਹਾਂ...
22 ਲੱਖ ਦੀ ਹਵਾਲਾ ਰਕਮ ਸਮੇਤ ਇਕ ਗ੍ਰਿਫ਼ਤਾਰ
. . .  about 2 hours ago
ਜਲੰਧਰ, 18 ਅਕਤੂਬਰ- ਜਲੰਧਰ ਦਿਹਾਤੀ ਪੁਲਿਸ ਨੂੰ ਇਕ ਵੱਡੀ ਸਫਲਤਾ ਹਾਸਿਲ ਹੋਈ ਹੈ। ਪੁਲਿਸ ਵੱਲੋਂ ਇਕ ਵਿਅਕਤੀ ਨੂੰ 22 ਲੱਖ 45 ਹਜ਼ਾਰ 900 ਰੁਪਏ ਦੀ ਹਵਾਲਾ ਰਕਮ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਪਹਿਚਾਣ ਹਰਪਾਲ.....
ਐਮ.ਜੇ. ਅਕਬਰ ਮਾਣਹਾਨੀ ਮਾਮਲੇ 'ਤੇ 31 ਅਕਤੂਬਰ ਨੂੰ ਹੋਵੇਗੀ ਅਗਲੀ ਸੁਣਵਾਈ
. . .  about 3 hours ago
ਨਵੀਂ ਦਿੱਲੀ, 18 ਅਕਤੂਬਰ - ਸਾਬਕਾ ਕੇਂਦਰੀ ਮੰਤਰੀ ਅਤੇ ਰਾਜ ਸਭਾ ਮੈਂਬਰ ਐਮ.ਜੇ. ਅਕਬਰ ਨੇ ਮਹਿਲਾ ਪੱਤਰਕਾਰ ਦੇ ਖ਼ਿਲਾਫ਼ ਅਪਰਾਧਿਕ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ ਹੈ। ਇਸ ਮਾਮਲੇ 'ਤੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਸੁਣਵਾਈ ....
ਲੋਹੀਆਂ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰੇਲ ਪਟੜੀ 'ਤੇ ਬੈਠ ਰੋਕੀਆਂ ਗਈਆਂ ਟਰੇਨਾਂ
. . .  about 3 hours ago
ਲੋਹੀਆਂ ਖ਼ਾਸ, 18 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) - ਲੋਹੀਆਂ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰੇਲ ਪਟੜੀ 'ਤੇ ਬੈਠ ਕੇ ਕਿਸਾਨਾਂ ਵੱਲੋਂ ਟਰੇਨਾਂ ਰੋਕੀਆਂ ਗਈਆਂ। ਇਸ ਮੌਕੇ ਕਿਸਾਨਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਫ਼ਸਲਾਂ ਦੇ ਬਣਦੇ ਭਾਅ...
ਕਿਸਾਨਾਂ ਨੇ ਰੋਕੀਆਂ ਟਰੇਨਾਂ
. . .  about 3 hours ago
ਫ਼ਿਰੋਜਪੁਰ, 18 ਅਕਤੂਬਰ (ਜਸਵਿੰਦਰ ਸਿੰਘ ਸੰਧੂ) - ਕਿਸਾਨੀ ਮੰਗਾਂ ਦੀ ਪੂਰਤੀ ਨੂੰ ਲੈ ਕੇ ਅੱਜ ਕਿਸਾਨਾਂ ਨੇ ਇਕੱਤਰ ਹੋ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕਰਦੇ ਹੋਏ ਪਿੰਡ ਬੂਟੇ ਵਾਲਾ (ਮੱਲਾਂਵਾਲਾ) ਅਤੇ ਝੋਕ ਟਹਿਲ ਸਿੰਘ ਵਿਖੇ ....
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  about 4 hours ago
ਫ਼ਿਰੋਜ਼ਪੁਰ, 18 ਅਕਤੂਬਰ (ਜਸਵਿੰਦਰ ਸਿੰਘ ਸੰਧੂ) - ਪੁਲਿਸ ਥਾਣਾ ਮਮਦੋਟ ਅਧੀਨ ਪੈਂਦੇ ਪਿੰਡ ਮਮਦੋਟ ਉਤਾੜ ਵਿਖੇ ਇੱਕ ਕਿਸਾਨ ਵੱਲੋਂ ਕਰਜ਼ੇ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਹੈ । ਮ੍ਰਿਤਕ ਕਿਸਾਨ ਦੀ ਪਹਿਚਾਣ ਕੁਲਵੰਤ ਸਿੰਘ ਵਜੋਂ ਹੋਈ ਹੈ । ...
ਬਰਗਾੜੀ ਕਾਂਡ ਦੀ ਜਾਂਚ ਲਈ ਫਗਵਾੜਾ ਪਹੁੰਚੀ ਐਸ.ਆਈ.ਟੀ ਦੀ ਟੀਮ
. . .  about 4 hours ago
ਅਹਿਮ ਮੁੱਦਿਆਂ 'ਤੇ ਗੱਲਬਾਤ ਕਰਨ ਲਈ ਕੈਪਟਨ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  about 4 hours ago
ਹਯਾਤ ਹੋਟਲ ਮਾਮਲਾ : ਦਿੱਲੀ ਪੁਲਿਸ ਨੇ ਅਸ਼ੀਸ਼ ਪਾਂਡੇ ਨੂੰ ਕੀਤਾ ਗ੍ਰਿਫਤਾਰ
. . .  about 5 hours ago
ਸਬਰੀਮਾਲਾ ਮੰਦਰ ਮਾਮਲਾ : ਸੁਪਰੀਮ ਕੋਰਟ ਕਾਨੂੰਨ ਦੇਖਦਾ ਹੈ, ਪਰੰਪਰਾਵਾਂ ਨਹੀਂ - ਮੁੱਖ ਪੁਜਾਰੀ
. . .  about 5 hours ago
ਰਾਮ ਮੰਦਰ ਬਣਨ ਨਾਲ ਦੇਸ਼ 'ਚ ਸਦਭਾਵਨਾ ਅਤੇ ਏਕਤਾ ਦਾ ਬਣੇਗਾ ਮਾਹੌਲ - ਭਾਗਵਤ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 26 ਸਾਉਣ ਸੰਮਤ 550
ਵਿਚਾਰ ਪ੍ਰਵਾਹ: ਨਵੇਂ-ਨਵੇਂ ਅਰਥਾਂ ਵਿਚ ਫ਼ਿਰਕੂਪੁਣੇ ਦੀ ਵਿਆਖਿਆ ਕਰਨੀ ਹੀ ਵੱਡੀਆਂ ਸਮੱਸਿਆਵਾਂ ਦੀ ਜੜ੍ਹ ਹੈ। -ਬੁਲੇਟ ਏਰਿਕ

ਐਨ.ਡੀ.ਏ. ਉਮੀਦਵਾਰ ਹਰਿਵੰਸ਼ ਬਣੇ ਰਾਜ ਸਭਾ ਦੇ ਉਪ ਸਭਾਪਤੀ

• ਦੂਜੀ ਵਾਰ ਇਹ ਕਮਾਨ ਗ਼ੈਰ-ਕਾਂਗਰਸੀ ਉਮੀਦਵਾਰ ਦੇ ਹੱਥ ਆਈ • ਕਾਮਯਾਬ ਰਹੀ ਸ਼ਾਹ ਦੀ ਫ਼ੋਨ ਨੀਤੀ
ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 9 ਅਗਸਤ-ਰਾਜ ਸਭਾ ਦੇ ਉੱਪ ਸਭਾਪਤੀ ਦੇ ਅਹੁਦੇ ਲਈ ਹੋਈ ਵੋਟਿੰਗ 'ਚ ਐਨ. ਡੀ. ਏ. ਦੇ ਉਮੀਦਵਾਰ ਹਰਿਵੰਸ਼ ਨਰਾਇਣ ਸਿੰਘ ਨੇ ਜਿੱਤ ਹਾਸਲ ਕਰ ਲਈ ਹੈ ਜਿਸ ਨਾਲ ਰਾਜ ਸਭਾ ਦੇ ਇਤਿਹਾਸ 'ਚ ਦੂਜੀ ਵਾਰ ਇਹ ਕਮਾਨ ਕਿਸੇ ਗ਼ੈਰ-ਕਾਂਗਰਸੀ ਉਮੀਦਵਾਰ ਦੇ ਹੱਥ ਆਈ ਹੈ | 'ਹਰੀ' ਬਨਾਮ 'ਹਰੀ' ਦਰਮਿਆਨ ਹੋਏ ਇਸ ਚੋਣ ਮੁਕਾਬਲੇ 'ਚ ਐਨ. ਡੀ. ਏ. ਦੇ ਉਮੀਦਵਾਰ ਹਰੀਵੰਸ਼ ਨਰਾਇਣ ਨੂੰ 125 ਵੋਟ ਮਿਲੇ ਜਦ ਕਿ ਵਿਰੋਧੀ ਧਿਰ ਦੇ ਉਮੀਦਵਾਰ ਹਰੀਪ੍ਰਸਾਦ ਨੂੰ 105 ਵੋਟ ਹਾਸਲ ਹੋਏ | ਐਨ. ਡੀ. ਏ. ਦੀ ਇਸ ਜਿੱਤ 'ਚ ਬਾਗੀ ਸੁਰਾਂ ਵਾਲੇ ਗਠਜੋੜ ਭਾਈਵਾਲ ਸ਼ਿਵ ਸੈਨਾ ਦਾ ਸਾਥ ਤਾਂ ਮਿਲਿਆ ਹੀ, ਪਰ ਇਸ 'ਚ ਅਹਿਮ ਭੂਮਿਕਾ ਅੱਨਾ ਡੀ. ਐਮ. ਕੇ. ਅਤੇ ਬੀਜੂ ਜਨਤਾ ਦਲ ਦੀ ਰਹੀ, ਜਿਸ ਦੀਆਂ 13 ਅਤੇ 9 ਵੋਟਾਂ ਨੇ ਐਨ. ਡੀ. ਏ. ਦੀ ਇਸ 'ਸੰਭਾਵਿਤ' ਜਿੱਤ ਨੂੰ 'ਆਸਾਨ' ਜਿੱਤ 'ਚ ਬਦਲ ਦਿੱਤਾ | ਅੱਨਾ ਡੀ. ਐਮ. ਕੇ. ਅਤੇ ਬੀਜੂ ਜਨਤਾ ਦਲ ਦੀ ਹਮਾਇਤ ਹਾਸਲ ਕਰਨ 'ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਵਲੋਂ ਕੀਤੇ ਟੈਲੀਫ਼ੋਨ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫ਼ੋਨ ਦੀ ਵੱਡੀ ਭੂਮਿਕਾ ਰਹੀ | ਦੂਜੇ ਪਾਸੇ 110 ਤੋਂ 114 ਵੋਟ ਹਾਸਲ ਕਰਨ ਦਾ ਦਾਅਵਾ ਕਰਨ ਵਾਲੀ ਯੂ. ਪੀ. ਏ. ਨੂੰ ਸੰਭਾਵਿਤ ਵੋਟਾਂ ਤੋਂ ਘੱਟ ਵੋਟ ਮਿਲਣ 'ਚ 5 ਸੰਸਦ ਮੈਂਬਰਾਂ ਦੀ ਗ਼ੈਰਹਾਜ਼ਰੀ ਡੀ. ਐਮ. ਕੇ. ਦੇ 2, ਤਿ੍ਣਮੂਲ ਕਾਂਗਰਸ (1) ਅਤੇ ਵਾਈ ਆਰ. ਐਸ. ਕਾਂਗਰਸ ਦੇ (2) (ਸੰਸਦ ਮੈਂਬਰਾਂ) ਅਤੇ ਆਮ ਆਦਮੀ ਪਾਰਟੀ ਦਾ ਵੋਟਿੰਗ 'ਚ ਸ਼ਾਮਿਲ ਨਾ ਹੋਣ ਨੇ ਆਪੋ ਆਪਣਾ ਅਸਰ ਵਿਖਾਇਆ | 244 ਮੈਂਬਰੀ ਰਾਜ ਸਭਾ 'ਚ ਜਿੱਤ ਹਾਸਲ ਕਰਨ ਲਈ 123 ਦਾ ਅੰਕੜਾ ਲੋੜੀਂਦਾ ਸੀ ਪਰ ਗ਼ੈਰਹਾਜ਼ਰੀ ਕਾਰਨ ਇਹ ਅੰਕੜਾ 119 ਪਹੁੰਚ ਗਿਆ | ਵਿਰੋਧੀ ਧਿਰ ਨੂੰ ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ, ਐਮ. ਸੀ. ਪੀ., ਡੀ. ਐਮ. ਕੇ., ਤਿ੍ਣਮੂਲ ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਦਾ ਸਮਰਥਨ ਹਾਸਲ ਸੀ | ਇਸ ਤੋਂ ਇਲਾਵਾ ਹਾਲ 'ਚ ਐਨ. ਡੀ. ਏ. ਗਠਜੋੜ ਤੋਂ ਵੱਖ ਹੋਈ ਟੀ. ਡੀ. ਪੀ. ਦਾ ਸਮਰਥਨ ਵੀ ਵਿਰੋਧੀ ਧਿਰ ਨੂੰ ਹਾਸਲ ਹੋਇਆ |
ਕਾਮਯਾਬ ਰਹੀ ਸ਼ਾਹ ਦੀ ਫ਼ੋਨ ਨੀਤੀ
ਗਠਜੋੜ ਭਾਈਵਾਲਾਂ ਅਤੇ 'ਨਿਰਪੱਖ' ਪਾਰਟੀਆਂ ਨੂੰ ਐਨ. ਡੀ. ਏ. ਦੇ ਹੱਕ 'ਚ ਕਰਨ 'ਚ ਜ਼ਿੰਮਾ ਪੂਰੀ ਤਰ੍ਹਾਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਸਪੁਰਦ ਸੀ | ਨਾਰਾਜ਼ ਗਠਜੋੜ ਭਾਈਵਾਲਾਂ 'ਚ ਹਾਲੇ ਤੱਕ ਸਰਕਾਰ ਦੇ ਹੱਕ 'ਚ ਖੜ੍ਹੇ ਰਹਿਣ ਵਾਲੇ ਸ਼੍ਰੋਮਣੀ ਅਕਾਲੀ ਦਲ ਦਾ ਨਾਂਅ ਵੀ ਸ਼ਾਮਿਲ ਸੀ | ਜਨਤਾ ਦਲ (ਯੂ) ਦੇ ਸੰਸਦ ਮੈਂਬਰ ਹਰੀਵੰਸ਼ ਦੇ ਐਨ. ਡੀ. ਏ. ਦੇ ਉਮੀਦਵਾਰ ਵਜੋਂ ਐਲਾਨ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਨਰੇਸ਼ ਗੁਜਰਾਲ ਦੇ ਨਾਂਅ ਦੀ ਚਰਚਾ ਸੀ | ਹਲਕਿਆਂ ਮੁਤਾਬਿਕ ਨਰੇਸ਼ ਗੁਜਰਾਲ ਦਾ ਨਾਂਅ ਨਾ ਐਲਾਨਣ ਤੋਂ ਖ਼ਫ਼ਾ ਅਕਾਲੀ ਦਲ ਨੇ ਵੋਟਿੰਗ ਤੋਂ ਗ਼ੈਰਹਾਜ਼ਰ ਹੋਣ ਦਾ ਮਨ ਬਣਾ ਲਿਆ ਸੀ, ਪਰ ਭਾਜਪਾ ਪ੍ਰਧਾਨ ਦੇ ਫ਼ੋਨ ਤੋਂ ਬਾਅਦ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਾਰਾਜ਼ਗੀ ਦੀਆਂ ਖ਼ਬਰਾਂ ਨੂੰ ਖਾਰਿਜ ਕਰ ਦਿੱਤਾ | ਹਰੀਵੰਸ਼ ਦਾ ਨਾਂਅ ਤਜਵੀਜ਼ ਕਰਨ ਵਾਲੇ ਸੰਸਦ ਮੈਂਬਰਾਂ 'ਚ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਵੀ ਸ਼ਾਮਿਲ ਸਨ | ਇਸੇ ਤਰ੍ਹਾਂ ਸ਼ਿਵ ਸੈਨਾ ਨੂੰ ਵੀ ਮਨਾਉਣ 'ਚ ਸ਼ਾਹ ਦੇ ਫ਼ੋਨ ਨੇ ਉਸ ਤਰ੍ਹਾਂ ਹੀ ਅਸਰ ਵਿਖਾਇਆ ਜਿਸ ਤਰ੍ਹਾਂ ਬੇਵਸਾਹੀ ਮਤੇ ਦੇ ਿਖ਼ਲਾਫ਼ ਵੋਟਿੰਗ ਕਰਨ 'ਚ ਸ਼ਾਹ ਦੀ ਊਧਵ ਠਾਕਰੇ ਨਾਲ ਮੁਲਾਕਾਤ ਨੇ ਵਿਖਾਇਆ ਸੀ | ਜਦ ਕਿ ਦੂਜੇ ਪਾਸੇ ਕਿਸੇ ਉਮੀਦਵਾਰ ਨੂੰ ਵੋਟ ਪਾਉਣ 'ਚ ਆਪਣੇ ਮਨ ਨਾ ਬਣਾਉਣ ਦੀ ਦੁਵਿਧਾ 'ਚ ਉਲਝੀ ਬੀਜੂ ਜਨਤਾ ਦਲ ਨੂੰ ਰਜ਼ਾਮੰਦ ਕਰਵਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫ਼ੋਨ ਕਾਲ ਕਾਰਗਰ ਸਾਬਿਤ ਹੋਈ | ਦੂਜੇ ਪਾਸੇ ਵਿਰੋਧੀ ਧਿਰ ਨੂੰ ਅਹਿਮ ਮੁੱ ਦਿਆਂ 'ਤੇ ਆਪਣਾ ਸਮਰਥਨ ਦੇਣ ਵਾਲੀ ਆਮ ਆਦਮੀ ਪਾਰਟੀ ਨੇ ਇਸ ਵਾਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਫ਼ੋਨ ਦੀ ਉਡੀਕ 'ਚ ਵੋਟਿੰਗ 'ਚ ਹਿੱਸਾ ਨਹੀਂ ਲਿਆ | ਆਪ ਦੇ ਰਾਜ ਸਭਾ ਦੇ ਮੈਂਬਰ ਸੰਜੈ ਸਿੰਘ ਨੇ ਇਸ 'ਤੇ ਕਿਹਾ ਸੀ ਕਿ ਜੇਕਰ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੱਫ਼ੀ ਪਾ ਸਕਦੇ ਹਨ, ਤਾਂ ਕੀ ਉਹ ਆਪਣੇ ਉਮੀਦਵਾਰ ਲਈ ਸਮਰਥਨ ਮੰਗਣ ਲਈ ਕੇਜਰੀਵਾਲ ਨੂੰ ਇਕ ਫ਼ੋਨ ਨਹੀਂ ਕਰ ਸਕਦੇ |
ਦੋ ਵਾਰ ਹੋਈ ਵੋਟਿੰਗ
ਰਾਜ ਸਭਾ ਦੇ ਉਪ ਸਭਾਪਤੀ ਦੇ ਅਹੁਦੇ ਲਈ 230 ਵੋਟਾਂ ਪਈਆਂ | ਸੰਸਦ ਦੇ ਉਪਰਲੇ ਸਦਨ ਦੇ ਸਭਾਪਤੀ ਵੈਂਕਈਆ ਨਾਇਡੂ ਨੇ ਪਹਿਲਾਂ ਜ਼ੁਬਾਨੀ ਵੋਟਾਂ ਰਾਹੀਂ ਚੋਣ ਕਰਨ ਦੀ ਕੋਸ਼ਿਸ਼ ਕਰਵਾਈ ਪਰ ਆਮ ਸਹਿਮਤੀ ਨਾ ਬਣਨ 'ਤੇ ਵੋਟਿੰਗ ਸ਼ੁਰੂ ਕਰਵਾਈ ਗਈ | ਪਹਿਲੀ ਵਾਰ ਵੋਟਿੰਗ 'ਚ ਤਕਨੀਕੀ ਗੜਬੜੀ ਹੋਣ ਕਾਰਨ ਦੂਜੀ ਵਾਰ ਵੋਟਿੰਗ ਕਰਵਾਈ ਗਈ ਜਿਸ 'ਚ ਹਰੀਵੰਸ਼ ਦੇ ਹੱਕ 'ਚ 125 ਅਤੇ ਹਰੀਪ੍ਰਸਾਦ ਦੇ ਹੱਕ 'ਚ 105 ਵੋਟ ਪਏ | ਨਤੀਜਿਆਂ ਦੇ ਐਲਾਨ ਤੋਂ ਬਾਅਦ ਸਦਨ ਦੇ ਨੇਤਾ ਅਰੁਣ ਜੇਤਲੀ ਅਤੇ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨਵੇਂ ਚੁਣੇ ਉਪ ਸਭਾਪਤੀ ਨੂੰ ਉਨ੍ਹਾਂ ਦੀ ਨਵੀਂ ਥਾਂ 'ਤੇ ਲੈ ਕੇ ਗਏ | ਰਾਜ ਸਭਾ 'ਚ ਉਪ ਸਭਾਪਤੀ ਦੀ ਸੀਟ ਵਿਰੋਧੀ ਧਿਰ ਦੇ ਨੇਤਾ ਕੋਲ ਹੁੰਦੀ ਹੈ | ਆਜ਼ਾਦ ਭਾਰਤ 'ਚ ਦੂਜੀ ਵਾਰ ਇਹ ਕਮਾਨ ਗ਼ੈਰ ਕਾਂਗਰਸੀ ਕੋਲ ਆਈ ਹੈ | ਆਜ਼ਾਦ ਭਾਰਤ 'ਚ ਹਾਲੇ ਤੱਕ ਜ਼ਿਆਦਾਤਰ ਇਹ ਅਹੁਦਾ ਕਾਂਗਰਸ ਦੇ ਕੋਲ ਰਿਹਾ ਹੈ | ਜਦ ਕਿ 4 ਦਹਾਕਿਆਂ ਬਾਅਦ ਇਹ ਅਹੁਦਾ ਕਿਸੇ ਗ਼ੈਰ-ਕਾਂਗਰਸ ਕੋਲ ਗਿਆ ਹੈ | ਇਸ ਤੋਂ ਪਹਿਲਾਂ 1972 ਤੋਂ 1974 ਤੱਕ ਅਤੇ 1974 ਤੋਂ 1977 ਤੱਕ ਸੰਯੁਕਤ ਸੋਸ਼ਲਿਸਟ ਪਾਰਟੀ ਦੇ ਗੌੜੇ ਮੁਰਹਰੀ ਇਸ ਅਹੁਦੇ 'ਤੇ ਰਹੇ ਸਨ |
ਜਨਤਾ ਦਲ (ਯੂ) ਲਈ ਵੀ ਸੰਦੇਸ਼
ਰਾਜ ਸਭਾ ਦੇ ਉਪ ਸਭਾਪਤੀ ਵਜੋਂ ਜਨਤਾ ਦਲ (ਯੂ) ਦੇ ਸੰਸਦ ਮੈਂਬਰ ਦੀ ਚੋਣ ਨੂੰ ਵੀ 2019 ਦੀਆਂ ਲੋਕ ਸਭਾ ਚੋਣਾਂ ਦੀ ਰਣਨੀਤੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ | ਹਾਲ 'ਚ ਐਨ. ਡੀ. ਏ. ਗਠਜੋੜ ਦਾ ਮੁੜ ਹਿੱਸਾ ਬਣੀ ਜਨਤਾ ਦਲ (ਯੂ) ਦੇ ਸਬੰਧ ਬਹੁਤੇ ਸੁਖਾਵੇਂ ਨਹੀਂ ਮੰਨੇ ਜਾ ਰਹੇ ਸਨ | ਹਲਕਿਆਂ ਮੁਤਾਬਿਕ ਕੁਝ ਸਮੇਂ ਪਹਿਲਾਂ ਸ਼ਾਹ ਅਤੇ ਨਿਤਿਸ਼ ਕੁਮਾਰ ਦੀ ਹੋਈ ਮੁਲਾਕਾਤ ਦੌਰਾਨ ਇਹ ਸਹਿਮਤੀ ਬਣੀ ਸੀ ਕਿ ਉਪ ਸਭਾਪਤੀ ਦੇ ਅਹੁਦੇ ਲਈ ਜਨਤਾ ਦਲ (ਯੂ) ਦਾ ਉਮੀਦਵਾਰ ਐਲਾਨਿਆ ਜਾਏਗਾ |
ਅਸੀਂ ਕਦੇ ਜਿੱਤਦੇ ਤੇ ਕਦੇ ਹਾਰਦੇ ਹਾਂ-ਸੋਨੀਆ ਗਾਂਧੀ
ਯੂ. ਪੀ. ਏ. ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਯੂ. ਪੀ. ਏ. ਦੇ ਉਮੀਦਵਾਰ ਦੀ ਹਾਰ 'ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਅਸੀਂ ਕਦੇ ਜਿੱਤਦੇ ਹਾਂ ਤੇ ਕਦੇ ਹਾਰਦੇ ਹਾਂ |
ਆਜ਼ਾਦ ਨੇ ਵੀ ਦਿੱਤੀ ਵਧਾਈ
ਸਦਨ 'ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਵੀ ਹਰੀਵੰਸ਼ ਨਾਰਾਇਣ ਨੂੰ ਵਧਾਈ ਦਿੱਤੀ | ਆਜ਼ਾਦ ਨੇ ਕਿਹਾ ਕਿ ਲੋਕਤੰਤਰ 'ਚ ਚੋਣ ਹੁੰਦੀ ਰਹਿੰਦੀ ਹੈ, ਪਰ ਸੰਵਿਧਾਨਿਕ ਅਹੁਦਿਆਂ 'ਤੇ ਜੋ ਲੋਕ ਚੁਣ ਕੇ ਆਉਂਦੇ ਹਨ ਉਹ ਕਿਸੇ ਪਾਰਟੀ ਦੇ ਨਹੀਂ ਸਗੋਂ ਦੇਸ਼ ਦੇ ਹੁੰਦੇ ਹਨ | ਉਨ੍ਹਾਂ ਕਿਹਾ ਕਿ ਚੁਣਨ ਤੱਕ ਉਨ੍ਹਾਂ ਨੂੰ ਕੁਝ ਦਲਾਂ ਦਾ ਸਮਰਥਨ ਹੁੰਦਾ ਹੈ, ਪਰ ਚੁਣਨ ਤੋਂ ਬਾਅਦ ਉਹ ਸਭ ਦੇ ਉਪ ਸਭਾਪਤੀ ਹਨ | ਆਜ਼ਾਦ ਨੇ ਅੱਗੇ ਇਹ ਵੀ ਕਿਹਾ ਕਿ ਸੱਤਾ ਧਿਰ ਪਹਿਲਾਂ ਤੋਂ ਹੀ ਸਮਰੱਥ ਹੋਣ ਕਾਰਨ ਉਪ ਚੇਅਰਮੈਨ ਦਾ ਧਿਆਨ ਵਧੇਰੇ ਵਿਰੋਧੀ ਧਿਰ ਵੱਲ ਹੋਣਾ ਚਾਹੀਦਾ ਹੈ |
ਜਦੋਂ ਸਦਨ 'ਚ ਗੂੰਜੇ ਠਹਾਕੇ
ਉਪ ਸਭਾਪਤੀ ਦਾ ਅਹੁਦਾ ਸੰਭਾਲਣ ਤੋਂ ਫੌਰਨ ਬਾਅਦ ਹੀ ਸਦਨ 'ਚ ਠਹਾਕਿਆਂ ਦੀ ਗੂੰਜ ਵੀ ਸੁਣਾਈ ਦਿੱਤੀ | ਵਧਾਈਆਂ ਦਾ ਦੌਰ ਖ਼ਤਮ ਹੋਣ ਤੋਂ ਬਾਅਦ ਜਦ ਸਭਾਪਤੀ ਨਾਇਡੂ ਨੇ ਹਰੀਵੰਸ਼ ਨਰਾਇਣ ਨੂੰ ਕੁਰਸੀ 'ਤੇ ਬੈਠਣ ਦਾ ਸੱਦਾ ਦਿੱਤਾ | ਉਸ ਵੇਲੇ ਦੁਪਹਿਰ ਦੇ ਇਕ ਵੱਜਣ ਕਾਰਨ ਭੋਜਨ ਦਾ ਸਮਾਂ ਹੋ ਚੁੱਕਾ ਸੀ | ਹਰੀਵੰਸ਼ ਨੇ ਕੁਰਸੀ 'ਤੇ ਬੈਠਦਿਆਂ ਹੀ ਕਿਹਾ ਕਿ ਸਭਾ ਦੀ ਕਾਰਵਾਈ ਦੋ ਵਜੇ ਤੱਕ ਮੁਲਤਵੀ ਕੀਤੀ ਜਾਂਦੀ ਹੈ, ਜਿਸ 'ਤੇ ਸਦਨ 'ਚ ਚਾਰੋ ਪਾਸੇ ਠਹਾਕੇ ਲੱਗਣ ਲੱਗੇ |


ਖ਼ਬਰ ਸ਼ੇਅਰ ਕਰੋ

ਮੋਦੀ ਦਾ ਕਾਂਗਰਸ 'ਤੇ ਤਨਜ਼ 'ਕੋਈ ਨਹੀਂ ਵਿਕਿਆ'

ਹਰਿਵੰਸ਼ ਨਾਰਾਇਣ ਦੀ ਜਿੱਤ ਦੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾ ਸਿਰਫ਼ ਉਨ੍ਹਾਂ ਨੂੰ ਵਧਾਈ ਦਿੱਤੀ ਸਗੋਂ ਉਨ੍ਹਾਂ ਦੀ ਜੰਮ ਕੇ ਤਾਰੀਫ਼ ਵੀ ਕੀਤੀ | ਪ੍ਰਧਾਨ ਮੰਤਰੀ ਨੇ ਹਲਕੇ ਅੰਦਾਜ਼ 'ਚ ਵਧਾਈ ਦਿੰ ਦਿਆਂ ਕਿਹਾ ਕਿ ਹਰੀਵੰਸ਼ ਦੇ ਸਦਨ 'ਚ ਆਉਣ ...

ਪੂਰੀ ਖ਼ਬਰ »

ਸ਼ਹੀਦ ਵਿਕਰਮਜੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਭੂਪਿੰਦਰ ਸਿੰਘ ਭਾਟੀਆ ਅੰਬਾਲਾ ਸ਼ਹਿਰ, 9 ਅਗਸਤ-ਜੰਮੂ-ਕਸ਼ਮੀਰ ਦੇ ਗੁਰੇਜ ਸੈਕਟਰ 'ਚ ਬੀਤੇ ਦਿਨੀਂ ਪਾਕਿਸਤਾਨੀ ਸਮਰਥਕ ਅੱਤਵਾਦੀਆਂ ਨਾਲ ਹੋਏ ਜ਼ਬਰਦਸਤ ਮੁਕਾਬਲੇ 'ਚ ਬਹਾਦਰੀ ਨਾਲ ਲੜਦਿਆਂ ਸ਼ਹੀਦ ਹੋਣ ਵਾਲੇ ਲਾਂਸ ਨਾਇਕ ਵਿਕਰਮਜੀਤ ਸਿੰਘ ਦਾ ਪੂਰੇ ਸਰਕਾਰੀ ਅਤੇ ...

ਪੂਰੀ ਖ਼ਬਰ »

ਦਾਗ਼ੀ ਸਿਆਸਤਦਾਨਾਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ

ਨਵੀਂ ਦਿੱਲੀ, 9 ਅਗਸਤ (ਜਗਤਾਰ ਸਿੰਘ)-ਦਾਗ਼ੀ ਸਿਆਸਤਦਾਨਾਂ ਨੂੰ 'ਅਯੋਗ' ਕਰਾਰ ਦੇਣ ਬਾਰੇ ਦਾਇਰ ਪਟੀਸ਼ਨ 'ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਸੰਕੇਤ ਦਿੱਤੇ ਹਨ ਕਿ ਦਾਗ਼ੀ ਸਿਆਸਤਦਾਨਾਂ ਨਾਲ ਜੁੜੇ ਮਾਮਲਿਆਂ ਦੀ ਛੇਤੀ ਸੁਣਵਾਈ ਲਈ ਸੰਵਿਧਾਨਕ ਬੈਂਚ ਦਾ ਗਠਨ ...

ਪੂਰੀ ਖ਼ਬਰ »

ਦਿੱਲੀ ਨੂੰ ਦਹਿਲਾਉਣ ਦੀ ਕੋਸ਼ਿਸ਼ ਨਾਕਾਮ, ਗੋਲਾ ਬਾਰੂਦ ਨਾਲ 2 ਗਿ੍ਫ਼ਤਾਰ

ਨਵੀਂ ਦਿੱਲੀ, 9 ਅਗਸਤ (ਏਜੰਸੀ)-ਰਾਜਧਾਨੀ ਦਿੱਲੀ ਸਮੇਤ ਸਾਰੇ ਰਾਜਾਂ 'ਚ 15 ਅਗਸਤ (ਸੁਤੰਤਰਤਾ ਦਿਵਸ) ਦੀਆਂ ਤਿਆਰੀਆਂ ਸ਼ੁਰੂ ਹਨ | ਸੁਤੰਤਰਤਾ ਦਿਵਸ ਮੌਕੇ ਦਿੱਲੀ ਸਮੇਤ ਸਾਰੇ ਰਾਜਾਂ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ | ਚੱਪੇ-ਚੱਪੇ 'ਤੇ ਪੁਲਿਸ ਨੂੰ ਤਾਇਨਾਤ ਕੀਤਾ ਗਿਆ ...

ਪੂਰੀ ਖ਼ਬਰ »

ਇੰਡੋਨੇਸ਼ੀਆ ਵਿਚ ਭੁਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 300 ਤੋਂ ਟੱਪੀ

ਮਟਾਰਮ, 9 ਅਗਸਤ (ਏਜੰਸੀ)-ਇੰਡੋਨੇਸ਼ੀਆਈ ਟਾਪੂ ਲੋਮਬੋਕ 'ਚ ਐਤਵਾਰ ਨੂੰ 6.9 ਦੀ ਤੀਬਰਤਾ ਨਾਲ ਆਏ ਜ਼ੋਰਦਾਰ ਭੁਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਅੱਜ 319 ਤੱਕ ਅੱਪੜ ਗਈ ਹੈ ਅਤੇ ਇਸ ਕੁਦਰਤੀ ਆਫਤ ਦੀ ਬੁਰੀ ਤਰ੍ਹਾਂ ਲਪੇਟ 'ਚ ਆਏ ਹਜ਼ਾਰਾਂ ਲੋਕ ਅਜੇ ਵੀ ਰਾਹਤ ਦੀ ਉਡੀਕ 'ਚ ...

ਪੂਰੀ ਖ਼ਬਰ »

ਕੈਪਟਨ ਦਾ ਸਿੰਗਾਪੁਰ ਦੌਰਾ ਮੁਲਤਵੀ

ਚੰਡੀਗੜ੍ਹ, 9 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਉੱਚ ਮਿਆਰੀ ਸਰਕਾਰੀ ਹਲਕਿਆਂ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਅੱਜਕਲ੍ਹ ਆਪਣੀ ਇਕ ਅੱਖ ਦਾ ਪੀ.ਜੀ.ਆਈ. ਵਿਚ ਮਾਮੂਲੀ ਜਿਹਾ ਆਪ੍ਰੇਸ਼ਨ ਕਰਵਾਉਣ ਬਾਅਦ ਇੱਥੇ ਸਰਕਾਰੀ ਕੋਠੀ 'ਚ ਡਾਕਟਰਾਂ ਦੀ ...

ਪੂਰੀ ਖ਼ਬਰ »

3 ਆਈ.ਪੀ.ਐਸ. ਤੇ 34 ਪੀ.ਪੀ.ਐਸ. ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 9 ਅਗਸਤ (ਵਿਕਰਮਜੀਤ ਸਿੰਘ ਮਾਨ)- ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਦਿਆਂ ਤਿੰਨ ਆਈ.ਪੀ.ਐਸ. ਅਤੇ 34 ਪੀ.ਪੀ.ਐਸ. ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ | ਜਾਰੀ ਹੁਕਮਾਂ ਅਨੁਸਾਰ ਆਈ.ਪੀ.ਐਸ. ਅਧਿਕਾਰੀਆਂ 'ਚ ਸਰਤਾਜ ਕੇ ਸਿੰਘ ਨੂੰ ਏ. ਸੀ. ਪੀ/ਗਿੱਲ ...

ਪੂਰੀ ਖ਼ਬਰ »

ਅਮਰੀਕਾ 'ਚ ਬਜ਼ੁਰਗ ਸਿੱਖ 'ਤੇ ਹਮਲੇ 'ਚ ਪੁਲਿਸ ਮੁਖੀ ਦੇ ਬੇਟੇ ਸਮੇਤ ਦੋ ਗਿ੍ਫ਼ਤਾਰ

ਅਸੀਂ ਬੇਹੱਦ ਨਮੋਸ਼ੀ 'ਚ ਹਾਂ-ਪੁਲਿਸ ਮੁਖੀ ਨਿਊਯਾਰਕ, 9 ਅਗਸਤ (ਪੀ. ਟੀ. ਆਈ.)-ਸੋਮਵਾਰ ਨੂੰ ਇਕ 71 ਸਾਲਾ ਸਿੱਖ 'ਤੇ ਹਮਲਾ ਕਰਨ ਦੇ ਦੋਸ਼ ਵਿਚ ਕੈਲੀਫੋਰਨੀਆ ਦੇ ਇਕ ਸ਼ਹਿਰ ਯੂਨੀਅਨ ਸਿਟੀ ਦੇ ਪੁਲਿਸ ਮੁਖੀ ਦੇ ਬੇਟੇ ਸਮੇਤ ਦੋ ਹਮਲਾਵਰਾਂ ਨੂੰ ਗਿ੍ਫਤਾਰ ਕੀਤਾ ਹੈ ਅਤੇ ...

ਪੂਰੀ ਖ਼ਬਰ »

ਜਸਟਿਸ ਗਿੱਲ ਦੀ ਲੋਕਪਾਲ ਵਜੋਂ ਨਿਯੁਕਤੀ ਨੂੰ ਪ੍ਰਵਾਨਗੀ ਨਾ ਦਿੱਤੀ ਜਾਵੇ

ਸੁਖਬੀਰ ਦੀ ਅਗਵਾਈ 'ਚ ਅਕਾਲੀ-ਭਾਜਪਾ ਵਫ਼ਦ ਵਲੋਂ ਰਾਜਪਾਲ ਨਾਲ ਮੁਲਾਕਾਤ ਚੰਡੀਗੜ੍ਹ, 9 ਅਗਸਤ (ਵਿਕਰਮਜੀਤ ਸਿੰਘ ਮਾਨ)-ਅੱਜ ਅਕਾਲੀ-ਭਾਜਪਾ ਆਗੂਆਂ ਦਾ ਉੱਚ ਪੱਧਰੀ ਵਫ਼ਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਪੰਜਾਬ ਦੇ ਰਾਜਪਾਲ ...

ਪੂਰੀ ਖ਼ਬਰ »

ਬਾਰਾਮੁਲਾ 'ਚ ਮਿਲੀ ਇਕ ਹੋਰ ਅੱਤਵਾਦੀ ਦੀ ਲਾਸ਼

 ਸ੍ਰੀਨਗਰ, 9 ਅਗਸਤ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਬਾਰਾਮੁਲਾ ਜ਼ਿਲ੍ਹੇ ਦੇ ਰਫੀਆਬਾਦ ਇਲਾਕੇ 'ਚ ਬੀਤੇ ਦਿਨ 'ਤੋਂ ਜਾਰੀ ਮੁਕਾਬਲੇ 'ਚ ਤਲਾਸ਼ੀ ਦੌਰਾਨ ਅੱਜ ਫੌਜ ਨੂੰ ਮਾਰੇ ਗਏ ਪੰਜਵੇਂ ਅਣਪਛਾਤੇ ਅੱਤਵਾਦੀ ਦੀ ਲਾਸ਼ ਮਿਲੀ ਹੈ। ਸੂਤਰਾਂ ਅਨੁਸਾਰ ਬੀਤੇ ਦਿਨ ...

ਪੂਰੀ ਖ਼ਬਰ »

ਪ੍ਰਤਾਪਗੜ੍ਹ ਦੇ ਦੋ 'ਸ਼ੈਲਟਰ ਹੋਮ' ਤੋਂ 26 ਔਰਤਾਂ ਲਾਪਤਾ

ਪ੍ਰਤਾਪਗੜ੍ਹ, 9 ਅਗਸਤ (ਏਜੰਸੀ)- ਪ੍ਰਤਾਪਗੜ੍ਹ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਇਥੋਂ ਦੇ ਦੋ ਸ਼ੈਲਟਰ ਹੋਮ ਦੀ ਅਚਨਚੇਤ ਕੀਤੀ ਪੜਤਾਲ (ਚੈਕਿੰਗ) ਦੌਰਾਨ 26 ਔਰਤਾਂ ਲਾਪਤਾ ਪਾਈਆਂ ਗਈਆਂ ਹਨ | ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹਾ ਅਧਿਕਾਰੀ ਸ਼ੰਭੂ ਕੁਮਾਰ ...

ਪੂਰੀ ਖ਼ਬਰ »

ਤਿੰਨ ਤਲਾਕ ਬਿੱਲ 'ਚ ਕੁਝ ਸੋਧਾਂ ਨੂੰ ਮੰਤਰੀ ਮੰਡਲ ਦੀ ਮਨਜ਼ੂਰੀ

ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਨੂੰ 12ਵੀਂ ਪੰਜ ਸਾਲਾ ਯੋਜਨਾ ਤੋਂ ਅੱਗੇ ਜਾਰੀ ਰੱਖਣ ਨੂੰ ਵੀ ਪ੍ਰਵਾਨਗੀ ਨਵੀਂ ਦਿੱਲੀ, 9 ਅਗਸਤ (ਪੀ. ਟੀ. ਆਈ.)-ਪ੍ਰਸਤਾਵਤ ਕਾਨੂੰਨ ਜਿਸ ਵਿਚ ਤਿੰਨ ਤਲਾਕ ਦੀ ਪ੍ਰਥਾ ਨੂੰ ਗੈਰਕਾਨੂੰਨੀ ਬਣਾਇਆ ਗਿਆ ਹੈ ਅਤੇ ਪਤੀ ਨੂੰ ਤਿੰਨ ...

ਪੂਰੀ ਖ਼ਬਰ »

ਕਾਲਜ ਅਧਿਆਪਕਾਂ ਦੀ ਭਰਤੀ ਕਿਉਂ ਨਹੀਂ ਕੀਤੀ, ਜਵਾਬ ਦੇਵੇ ਸਰਕਾਰ-ਹਾਈਕੋਰਟ

ਚੰਡੀਗੜ੍ਹ, 9 ਅਗਸਤ (ਸੁਰਜੀਤ ਸਿੰਘ ਸੱਤੀ)- ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਏਡਿਡ ਕਾਲਜਾਂ 'ਚ ਖ਼ਾਲੀ ਪਈਆਂ ਅਧਿਆਪਕਾਂ ਦੀਆਂ ਅਸਾਮੀਆਂ ਨਾ ਭਰਨ 'ਤੇ ਹਾਈਕੋਰਟ ਨੇ ਸਖ਼ਤ ਲਹਿਜ਼ਾ ਅਪਣਾਉਂਦਿਆਂ ਸਰਕਾਰ ਕੋਲੋਂ ਜਵਾਬ ਮੰਗਿਆ ਹੈ | ਸਰਕਾਰ ਨੇ ਚਾਰ ਹਫ਼ਤਿਆਂ ਵਿਚ ਇਸ ...

ਪੂਰੀ ਖ਼ਬਰ »

ਮਾਤਾ ਸਵਿੰਦਰ ਹਰਦੇਵ ਪ੍ਰਤੀ ਪ੍ਰੇਰਨਾ ਦਿਵਸ ਮਨਾਇਆ

ਨਵੀਂ ਦਿੱਲੀ, 9 ਅਗਸਤ (ਬਲਵਿੰਦਰ ਸਿੰਘ ਸੋਢੀ)-ਨਿਰੰਕਾਰੀ ਮਾਤਾ ਸਵਿੰਦਰ ਹਰਦੇਵ ਦੇ ਸਸਕਾਰ ਤੋਂ ਬਾਅਦ ਬੁਰਾੜੀ ਵਿਖੇ ਪ੍ਰੇਰਣਾ ਦਿਵਸ ਮਨਾਇਆ ਗਿਆ | ਜਿਸ ਵਿਚ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਮਾਤਾ ਦੇ ਜੀਵਨ ਤੇ ਸਿੱਖਿਆਵਾਂ ਤੋਂ ਪ੍ਰੇਰਨਾ ਲਈ ਗਈ | ਇਸ ...

ਪੂਰੀ ਖ਼ਬਰ »

ਆਪ੍ਰੇਸ਼ਨ ਤੋਂ ਬਾਅਦ ਪਹਿਲੀ ਵਾਰ ਸੰਸਦ ਪਹੁੰਚੇ ਅਰੁਣ ਜੇਤਲੀ

16 ਅਗਸਤ ਤੋਂ ਮੁੜ ਸੰਭਾਲਣਗੇ ਕੰਮਕਾਜ ਨਵੀਂ ਦਿੱਲੀ, 9 ਅਗਸਤ (ਉਪਮਾ ਡਾਗਾ ਪਾਰਥ)- ਕੇਂਦਰੀ ਮੰਤਰੀ ਅਰੁਣ ਜੇਤਲੀ ਗੁਰਦਾ ਬਦਲਣ ਲਈ ਕੀਤੇ ਆਪ੍ਰੇਸ਼ਨ ਤੋਂ ਬਾਅਦ ਤਕਰੀਬਨ 3 ਮਹੀਨਿਆਂ ਬਾਅਦ ਅੱਜ ਸੰਸਦ ਭਵਨ 'ਚ ਨਜ਼ਰ ਆਏ | ਜੇਤਲੀ ਰਾਜ ਸਭਾ 'ਚ ਸਦਨ ਦੇ ਨੇਤਾ ਵੀ ਹਨ | ...

ਪੂਰੀ ਖ਼ਬਰ »

ਪਾਕਿ 'ਚ ਵਧ ਰਹੇ ਨੇ ਕਲਾ ਦੇ ਖੇਤਰ ਨਾਲ ਜੁੜੀਆਂ ਔਰਤਾਂ ਦੇ ਕਤਲ ਦੇ ਮਾਮਲੇ

ਅੰਮਿ੍ਤਸਰ, 9 ਅਗਸਤ (ਸੁਰਿੰਦਰ ਕੋਛੜ)¸ਪਾਕਿਸਤਾਨ 'ਚ ਫ਼ਿਲਮ ਤੇ ਸਟੇਜ ਦੇ ਖੇਤਰ ਨਾਲ ਜੁੜੀਆਂ ਔਰਤਾਂ ਦੇ ਵਿਰੁੱਧ ਹਿੰਸਾ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ | ਹਿੰਸਾ ਦੇ ਇਨ੍ਹਾਂ ਮਾਮਲਿਆਂ ਦੇ ਚੱਲਦਿਆਂ ਪਿਛਲੇ ਹਫ਼ਤੇ ਪਾਕਿ ਦੇ ਸੂਬਾ ਖ਼ੈਬਰ ...

ਪੂਰੀ ਖ਼ਬਰ »

2019 ਲੋਕ ਸਭਾ ਚੋਣਾਂ ਲਈ ਨਹੀਂ ਹੋਵਾਂਗੇ ਮਹਾਂਗਠਜੋੜ 'ਚ ਸ਼ਾਮਿਲ-ਕੇਜਰੀਵਾਲ

ਪੰਜਾਬ 'ਚ 'ਆਪ' ਦੇ ਵਿਵਾਦ ਨੂੰ ਪਰਿਵਾਰਕ ਮਾਮਲਾ ਦੱਸਿਆ ਜੀਂਦ, 9 ਅਗਸਤ (ਏਜੰਸੀ)-ਦਿੱਲੀ ਦੇ ਮੁੱਖ ਮੰਤਰੀ ਤੇ 'ਆਪ' ਆਗੂ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ 2019 ਲੋਕ ਸਭਾ ਚੋਣਾਂ ਲਈ ਪ੍ਰਸਤਾਵਿਤ ਮਹਾਂਗਠਜੋੜ ਦਾ ਹਿੱਸਾ ਨਹੀਂ ਬਣੇਗੀ¢ ...

ਪੂਰੀ ਖ਼ਬਰ »

ਕੇਰਲ 'ਚ ਹੜ੍ਹ ਦੀ ਸਥਿਤੀ ਗੰਭੀਰ-26 ਮੌਤਾਂ

24 ਡੈਮਾਂ ਦੇ ਖੋਲੇ੍ਹ ਦਰਵਾਜ਼ੇ-ਕੇਂਦਰ ਕੋਲੋਂ ਮੰਗੀ ਮਦਦ ਤਿਰੂਵਨੰਤਪੁਰਮ, 9 ਅਗਸਤ (ਏਜੰਸੀ)-ਕੇਰਲ ਦੇ ਵੱਖ-ਵੱਖ ਹਿੱਸਿਆ 'ਚ ਭਾਰੀ ਮੀਂਹ ਕਾਰਨ ਹੜ੍ਹ ਦੀ ਗੰਭੀਰ ਸਥਿਤੀ ਬਣੀ ਹੋਈ ਹੈ ਜਿਸ ਕਾਰਨ ਘੱਟੋ-ਘੱਟ 24 ਡੈਮਾਂ ਦੇ ਦਰਵਾਜ਼ੇ ਖੋਲ ਦਿੱਤੇ ਗਏ ਹਨ | ਰਾਜ ਭਰ 'ਚੋਂ ...

ਪੂਰੀ ਖ਼ਬਰ »

2019 ਦੀਆਂ ਚੋਣਾਂ ਜਿੱਤਣ ਲਈ ਭਾਜਪਾ ਨੂੰ 'ਵਾਜਪਾਈ ਟੱਚ' ਦੀ ਜ਼ਰੂਰਤ-ਨਰੇਸ਼ ਗੁਜਰਾਲ

ਨਵੀਂ ਦਿੱਲੀ, 9 ਅਗਸਤ (ਏਜੰਸੀ)-ਪੰਜਾਬ ਤੋਂ ਰਾਜ ਸਭਾ ਮੈਂਬਰ ਗੁਜਰਾਲ ਨੇ ਬੀਤੇ ਬੁੱਧਵਾਰ ਇਕ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ 2019 ਦੀਆਂ ਆਉਣ ਵਾਲੀਆਂ ਰਾਜ ਸਭਾ ਚੋਣਾਂ ਜਿੱਤਣ ਲਈ ਮੌਜੂਦਾ ਭਾਜਪਾ ਸਰਕਾਰ ਨੂੰ ਪਹਿਲਾਂ ਤੋਂ ਹੀ ਗਠਜੋੜ ਬਣਾ ਕੇ ਸਾਬਕਾ ...

ਪੂਰੀ ਖ਼ਬਰ »

ਆਜ਼ਾਦੀ ਘੁਲਾਟੀਆਂ ਦਾ ਰਾਸ਼ਟਰ ਦੇ ਨਿਰਮਾਣ 'ਚ ਵੱਡਾ ਯੋਗਦਾਨ-ਮੋਦੀ

ਨਵੀਂ ਦਿੱਲੀ, 9 ਅਗਸਤ (ਏਜੰਸੀਆਂ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰਪਤੀ ਭਵਨ 'ਚ 'ਐਟ ਹੋਮ' ਸਮਾਗਮ ਦੌਰਾਨ ਆਜ਼ਾਦੀ ਘੁਲਾਟੀਆਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਰਾਸ਼ਟਰ ਦੇ ਨਿਰਮਾਣ 'ਚ ਵਡਮੁੱਲਾ ਯੋਗਦਾਨ ਹੈ ਅਤੇ ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਯਮਨ 'ਚ ਬੱਸ 'ਤੇ ਹਵਾਈ ਹਮਲਾ 29 ਸਕੂਲੀ ਬੱਚਿਆਂ ਦੀ ਮੌਤ

ਸਨਾ, 9 ਅਗਸਤ (ਏਜੰਸੀਆਂ)-ਉੱਤਰੀ ਯਮਨ 'ਚ ਇਕ ਭੀੜ-ਭੜਕੇ ਵਾਲੇ ਬਾਜ਼ਾਰ 'ਚ ਬੱਚਿਆਂ ਨੂੰ ਲੈ ਕੇ ਜਾ ਰਹੀ ਇਕ ਬੱਸ 'ਤੇ ਹੋਏ ਹਮਲੇ 'ਚ 29 ਬੱਚਿਆਂ ਦੀ ਮੌਤ ਹੋ ਗਈ ਹੈ ਅਤੇ ਜਦਕਿ 48 ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚ 30 ਬੱਚੇ ਵੀ ਸ਼ਾਮਿਲ ਹਨ | ਮਰਨ ਵਾਲਿਆਂ 'ਚ ਬਹੁਤੇ ਬੱਚਿਆਂ ਦੀ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਦੀਆਂ ਨੀਤੀਆਂ 'ਚ ਦਲਿਤਾਂ ਲਈ ਥਾਂ ਨਹੀਂ-ਰਾਹੁਲ

ਨਵੀਂ ਦਿੱਲੀ, 9 ਅਗਸਤ (ਉਪਮਾ ਡਾਗਾ ਪਾਰਥ)-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਦਲਿਤ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਦਲਿਤਾਂ ਦਾ ਦੁੱਖ ਸਮਝਦੇ ਹੁੰਦੇ ਤਾਂ ਉਨ੍ਹਾਂ ਦੀਆਂ ਸਰਕਾਰ ਦੀਆਂ ਨੀਤੀਆਂ ਕੁਝ ਹੋਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX