ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)- ਥਾਣਾ ਡਵੀਜਨ ਨੰਬਰ 5 ਦੇ ਘੇਰੇ ਅੰਦਰ ਪੈਂਦੇ ਇਲਾਕੇ ਗੁਰਦੇਵ ਨਗਰ 'ਚ ਅੱਜ ਦਿਨ ਦਿਹਾੜੇ ਕਾਰੋਬਾਰੀ ਦਾ ਘਰੇਲੂ ਨੌਕਰ 50 ਲੱਖ ਰੁਪਏ ਦੇ ਗਹਿਣੇ, ਨਕਦੀ ਅਤੇ ਕਾਰ ਚੋਰੀ ਕਰਕੇ ਫ਼ਰਾਰ ਹੋ ਗਿਆ | ਜਾਣਕਾਰੀ ਅਨੁਸਾਰ ਘਟਨਾ ਅੱਜ ...
ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਅਦਾਲਤ ਨੇ ਨਸ਼ੀਲੇ ਪਦਾਰਥਾਂ ਦੇ ਤਸਕਰ ਨੂੰ 5 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ 16 ਫਰਵਰੀ 2016 ਨੂੰ ਲੁਧਿਆਣਾ-ਚੰਡੀਗੜ੍ਹ ਸੜਕ 'ਤੇ ਸਮਰਾਲਾ ਨੇੜੇ ਈਸ਼ਵਰ ਲਾਲ ਪੁੱਤਰ ਕ੍ਰਿਸ਼ਨ ਲਾਲ ...
ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)-ਐਸ.ਟੀ.ਐਫ. ਦੀ ਟੀਮ ਨੇ ਜੇਲ੍ਹ 'ਚੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਧੰਦਾ ਚਲਾਉਣ ਵਾਲੇ ਇਕ ਨੌਜਵਾਨ ਨੂੰ ਪ੍ਰੋਟਕਸ਼ਨ ਵਰੰਟ 'ਤੇ ਲਿਆਂਦਾ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖਤ ਰਕੇਸ਼ ਭਾਸਕਰ ਵਜੋਂ ਕੀਤੀ ਗਈ | ਰਕੇਸ਼ ਭਾਸਕਰ ਕਤਲ ਦੇ ਮਾਮਲੇ 'ਚ ਕਪੂਰਥਲਾ ਦੀ ਜੇਲ੍ਹ 'ਚ ਬੰਦ ਸੀ ਅਤੇ ਜੇਲ੍ਹ 'ਚੋਂ ਮੋਬਾਈਲ ਰਾਹੀਂ ਧੰਦਾ ਚਲਾ ਰਿਹਾ ਸੀ | ਐਸ.ਟੀ.ਐਫ. ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਬੀਤੇ ਦਿਨ ਨਸ਼ਾ ਵਿਰੋਧੀ ਮੁਹਿੰਮ ਚਲਾ ਰਹੇ ਇਕ ਨੌਜਵਾਨ ਫਤਹਿਜੀਤ ਸਿੰਘ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ ਚੋਂ ਢਾਈ ਕਰੋੜ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਸੀ | ਉਨ੍ਹਾਂ ਦੱਸਿਆ ਕਿ ਫਤਹਿ ਵਲੋਂ ਪੁੱਛ-ਪੜਤਾਲ ਦੌਰਾਨ ਖੁਲਾਸਾ ਕੀਤਾ ਗਿਆ ਸੀ ਕਿ ਰਕੇਸ਼ ਭਾਸਕਰ ਕਪੂਰਥਲਾ ਜੇਲ੍ਹ 'ਚੋਂ ਇਹ ਨਸ਼ਾ ਤਸਕਰੀ ਦਾ ਧੰਦਾ ਚਲਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਖੁਲਾਸੇ ਤੋਂ ਬਾਅਦ ਪੁਲਿਸ ਵਲੋਂ ਅਦਾਲਤ 'ਚੋਂ ਰਕੇਸ਼ ਭਾਸਕਰ ਦੇ ਪ੍ਰੋਡਕਸ਼ਨ ਵਾਰੰਟ ਹਾਸਲ ਕੀਤੇ ਗਏ ਸਨ | ਪ੍ਰੋਟਕਸ਼ਨ ਵਾਰੰਟ ਹਾਸਲ ਕਰਨ ਤੋਂ ਬਾਅਦ ਅੱਜ ਐਸ.ਟੀ.ਐਫ. ਦੀ ਟੀਮ ਵਲੋਂ ਭਾਸਕਰ ਨੂੰ ਕਪੂਰਥਲਾ ਜੇਲ੍ਹ ਤੋਂ ਇੱਥੇ ਲਿਆਂਦਾ ਗਿਆ ਤੇ ਅਦਾਲਤ 'ਚ ਪੇਸ਼ ਕੀਤਾ ਗਿਆ | ਜਿੱਥੇ ਜੱਜ ਨੇ ਉਸ ਦਾ 5 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ | ਸ. ਹਰਬੰਸ ਸਿੰਘ ਦੱਸਿਆ ਕਿ ਕਥਿਤ ਦੋਸ਼ੀ ਪਾਸੋਂ ਮੋਬਾਈਲ ਵੀ ਬਰਾਮਦ ਕੀਤਾ ਗਿਆ ਹੈ ਜਿਸ ਸਬੰਧੀ ਥਾਣਾ ਕੋਤਵਾਲੀ ਕਪੂਰਥਲਾ 'ਚ ਇਕ ਵੱਖਰਾ ਕੇਸ ਦਰਜ ਕਰਵਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਭਾਸਕਰ ਦੀ ਗਿ੍ਫ਼ਤਾਰੀ ਤੋਂ ਬਾਅਦ ਕਈ ਹੋਰ ਖੁਲਾਸੇ ਅਤੇ ਗਿ੍ਫ਼ਤਾਰੀਆਂ ਹੋਣ ਦੀਆਂ ਸੰਭਾਵਨਾ ਹੈ | ਉਨ੍ਹਾਂ ਦੱਸਿਆ ਕਿ ਜੇਕਰ ਜੇਲ੍ਹ ਦਾ ਕੋਈ ਵੀ ਮੁਲਾਜ਼ਮ ਦੋਸ਼ੀ ਪਾਇਆ ਗਿਆ ਤਾਂ ਉਸ ਿਖ਼ਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ |
ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਗਿਆਸਪੁਰਾ ਦੀ ਮੱਕੜ ਕਾਲੋਨੀ 'ਚ ਸਿਲਾਈ ਸਿੱਖਣ ਜਾਂਦੀ ਨਾਬਾਲਗ ਲੜਕੀ ਨਾਲ ਸਿਲਾਈ ਸਿਖਾਉਣ ਵਾਲੇ ਬਜ਼ੁਰਗ ਵਲੋਂ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਸਬੰਧੀ ...
ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)- ਰੇਲਵੇ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਸਾਢੇ ਤਿੰਨ ਕਿੱਲੋ ਅਫੀਮ ਬਰਾਮਦ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਰੇਲਵੇ ਦੇ ...
ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)- ਥਾਣਾ ਡਵੀਜਨ ਨੰਬਰ 6 ਦੇ ਘੇਰੇ ਅੰਦਰ ਪੈਂਦੇ ਇਲਾਕੇ ਕੋਟ ਮੰਗਲ ਸਿੰਘ 'ਚ ਇਕ ਪ੍ਰਵਾਸੀ ਨੌਜਵਾਨ ਵਲੋਂ ਸ਼ੱਕੀ ਹਾਲਤ 'ਚ ਫਾਹਾ ਲਗਾ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ...
ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ-ਦਿੱਲੀ ਸੜਕ 'ਤੇ ਮੋਤੀ ਨਗਰ ਨੇੜੇ ਹੋਏ ਇਕ ਸੜਕ ਹਾਦਸੇ 'ਚ ਬਜੁਰਗ ਦੀ ਮੌਤ ਹੋ ਗਈ | ਮਿ੍ਤਕ ਦੀ ਸ਼ਨਾਖਤ ਨਰੇਸ਼ ਕਪੂਰ (70) ਵਜੋਂ ਕੀਤੀ ਗਈ ਹੈ | ਨਰੇਸ਼ ਕਪੂਰ ਮੋਟਰਸਾਈਕਲ 'ਤੇ ਜਾ ਰਿਹਾ ਸੀ ਕਿ ਅਚਾਨਕ ਉਹ ਸੰਤੁਲਨ ਗਵਾ ...
ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਦੁਗਰੀ ਸੜਕ 'ਤੇ ਲੱਕੜ ਵਪਾਰੀ ਨਾਲ ਲੱਖਾਂ ਦੀ ਠੱਗੀ ਕਰਨ ਦੇ ਦੋਸ਼ ਤਹਿਤ ਇਕ ਵਿਅਕਤੀ ਿਖ਼ਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਸਿੰਗਲਾ ਡੋਰ ਐਾਡ ਪਲਾਈ ਸਟੋਰ ਦੇ ਮਾਲਕ ...
ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)-ਥਾਣਾ ਜਮਾਲਪੁਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਕੁਲੀਏਵਾਲ ਦੀ ਜਪਨ ਕਾਲੋਨੀ 'ਚ ਇਕ ਵਿਆਹੁਤਾ ਵਲੋਂ ਸ਼ੱਕੀ ਹਾਲਤ 'ਚ ਫਾਹਾ ਲਗਾ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੀ ਸ਼ਨਾਖਤ ਸੋਨੀਆ ਭੰਡਾਰੀ ...
ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਬਰਾਊਨ ਸੜਕ 'ਤੇ ਆਟੋ ਰਿਕਸ਼ਾ ਗਰੋਹ ਦੇ ਮੈਂਬਰਾਂ ਵਲੋਂ ਇਕ ਨੌਜਵਾਨ ਪਾਸੋਂ ਸੋਨੇ ਦੀ ਮੁੰਦਰੀ, ਨਕਦੀ ਅਤੇ ਹੋਰ ਸਾਮਾਨ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਇਸ ਸਬੰਧੀ ਸੁਰਿੰਦਰ ਸਿੰਘ ਵਾਸੀ ...
ਲੁਧਿਆਣਾ, 9 ਅਗਸਤ (ਪਰਮੇਸ਼ਰ ਸਿੰਘ)- ਪੰਜਾਬ ਯੂਨੀਵਰਸਿਟੀ ਵਲੋਂ ਐਮ. ਏ. ਮਿਊਜ਼ਿਕ ਵੋਕਲ ਚੌਥਾ ਸਮੈਸਟਰ ਦੀ ਕਰਵਾਈ ਪ੍ਰੀਖਿਆ 'ਚ ਰਾਮਗੜ੍ਹੀਆ ਗਰਲਜ਼ ਕਾਲਜ ਦੀ ਮਹਿਕ ਨੇ 86.1 ਫੀਸਦੀ ਅੰਕ ਹਾਸਲ ਕਰਕੇ ਯੂਨੀਵਰਸਿਟੀ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ | ਪਿ੍ੰ: ਡਾ: ...
ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)-ਰੇਲਵੇ ਪੁਲਿਸ ਵਲੋਂ ਅੱਜ ਦੇਰ ਸ਼ਾਮ ਪਲੇਟ ਫਾਰਮ ਨੰਬਰ-2 ਤੋਂ ਇਕ ਵਿਅਕਤੀਆਂ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ 'ਚੋਂ 720 ਨਸ਼ੀਲੇ ਕੈਪਸੂਲ ਅਤੇ ਗੋਲੀਆਂ ਬਰਾਮਦ ਕੀਤੀਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਪੁਲਿਸ ...
ਲੁਧਿਆਣਾ, 9 ਅਗਸਤ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਪ੍ਰਾਪਰਟੀ ਟੈਕਸ, ਪਾਣੀ ਸੀਵਰੇਜ ਬਿੱਲ, ਸਿਟੀ ਬੱਸ ਸਰਵਿਸ ਪਾਸ ਸਮੇਤ ਦੂਸਰੀਆਂ ਸੇਵਾਵਾਂ ਦੀ ਅਦਾਇਗੀ ਜਮ੍ਹਾਂ ਕਰਾਉਣ ਲਈ ਸਮਾਰਟ ਕਾਰਡ ਬਣਾਏ ਜਾਣਗੇ ਜਿਸ ਦੀ ਸ਼ੁਰੂਆਤ ਸਿਟੀ ਬੱਸ ਸਰਵਿਸ ਦੇ ...
ਲੁਧਿਆਣਾ, 9 ਅਗਸਤ (ਅਮਰੀਕ ਸਿੰਘ ਬੱਤਰਾ)-ਸ਼ਹਿਰ 'ਚ ਬਿਨਾਂ ਨਕਸ਼ਾ ਪਾਸ ਕਰਾਏ ਇਮਾਰਤਾਂ ਦੀ ਉਸਾਰੀ ਦੁਬਾਰਾ ਸ਼ੁਰੂ ਹੋ ਚੁੱਕੀ ਹੈ ਜਿਸ ਦੀ ਰਿਪੋਰਟ ਮਿਲਣ 'ਤੇ ਕਮਿਸ਼ਨਰ ਸ੍ਰੀਮਤੀ ਕੰਵਲਪ੍ਰੀਤ ਕੌਰ ਬਰਾੜ ਵਲੋਂ ਅਣ-ਅਧਿਕਾਰਤ ਕਾਲੋਨੀਆਂ/ਉਸਾਰੀਆਂ ਿਖ਼ਲਾਫ਼ ਸਖਤ ...
ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)-ਵਿਜੀਲੈਂਸ ਬਿਊਰੋ ਦੇ ਆਰਧਿਕ ਜੁਰਮਾਂ ਦੇ ਵਿੰਗ ਨੇ ਮਾਲ ਵਿਭਾਗ ਦੇ ਪਟਵਾਰੀ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਐਸ.ਐਸ.ਪੀ. ਜਸਵਿੰਦਰ ਸਿੰਘ ...
ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ) -ਸਥਾਨਕ ਸਲੇਮਟਾਬਰੀ ਨੇੜੇ ਸਥਿਤ ਜੀ.ਐਮ.ਟੀ. ਸਕੂਲ 'ਚ ਹੋਈ ਲੜਾਈ 'ਚ ਇਕ ਵਿਦਿਆਰਥੀ ਜ਼ਖ਼ਮੀ ਹੋ ਗਿਆ | ਗੰਭੀਰ ਹਾਲਤ 'ਚ ਵਿਦਿਆਰਥੀ ਨੂੰ ਹਸਪਤਾਲ ਲਿਆਂਦਾ ਗਿਆ | ਪੁਲਿਸ ਨੇ ਇਸ ਸਬੰਧੀ 6 ਵਿਦਿਆਰਥੀਆਂ ਿਖ਼ਲਾਫ਼ ਕੇਸ ਦਰਜ ਕਰ ...
ਡੇਹਲੋਂ, 9 ਅਗਸਤ (ਅੰਮਿ੍ਤਪਾਲ ਸਿੰਘ ਕੈਲੇ)-ਪੁਲਿਸ ਕਮਿਸ਼ਨਰ ਲੁਧਿਆਣਾ ਵਲੋਂ ਸਮਾਜ ਵਿਰੋਧੀ ਅਨਸਰਾਂ ਿਖ਼ਲਾਫ਼ ਸ਼ਰੂ ਕੀਤੀ ਮੁਹਿੰਮ ਤਹਿਤ ਥਾਣਾ ਡੇਹਲੋਂ ਪੁਲਿਸ ਨੇ ਲੋਕਾਂ ਨਾਲ ਲੱਖਾਂ ਰੁਪਏ ਦੀਆਂ ਠੱਗੀਆਂ ਮਾਰਨ ਵਾਲੇ ਗਰੋਹ ਦੇ 6 ਮੈਬਰਾਂ ਕਾਬੂ ਕੀਤਾ | ਇਸ ...
ਔਰਤ ਨੂੰ ਲੁੱਟ ਕੇ ਭੱਜ ਰਹੇ ਲੁਟੇਰੇ ਕਾਬੂ ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)- ਪੁਲਿਸ ਨੇ ਹਰਪ੍ਰੀਤ ਕੌਰ ਵਾਸੀ ਵਿਕਾਸ ਨਗਰ ਦੀ ਸ਼ਿਕਾਇਤ 'ਤੇ ਅਭਿਸ਼ੇਕ ਕੁਮਾਰ ਵਾਸੀ ਸ਼ਾਮ ਨਗਰ ਅਤੇ ਰੋਹਣ ਕੁਮਾਰ ਵਾਸੀ ਹੈਬੋਵਾਲ ਿਖ਼ਲਾਫ਼ ਧਾਰਾ 379-ਬੀ/34 ਅਧੀਨ ਕੇਸ ਦਰਜ ...
ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)-ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਸਾਬਕਾ ਪ੍ਰਧਾਨ ਗੁਰਬਿੰਦਰ ਸਿੰਘ ਕੰਗ ਨੇ ਕਿਹਾ ਹੈ ਕਿ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਸੁਖਪਾਲ ਸਿੰਘ ਖਹਿਰਾ ਿਖ਼ਲਾਫ਼ ਸਾਜਿਸ਼ ਕਰਕੇ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ...
ਏਟਕ ਵਲੋਂ ਕੇਂਦਰ ਅਤੇ ਰਾਜ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਿਖ਼ਲਾਫ਼ ਕੀਤੇ ਪ੍ਰਦਰਸ਼ਨ ਦੀ ਅਗਵਾਈ ਕਰਦੇ ਹੋਏ ਕਾਮਰੇਡ ਜੋਗਿੰਦਰ ਦਿਆਲ, ਕਾਮਰੇਡ ਗੁਲਜਾਰ ਗੋਰੀਆ, ਡਾ. ਅਰੁਣ ਮਿੱਤਰਾ ਤੇ ਹੋਰ | ਤਸਵੀਰ: ਹਰਿੰਦਰ ਸਿੰਘ ਕਾਕਾ ਲੁਧਿਆਣਾ, 9 ਅਗਸਤ (ਕਵਿਤਾ ...
ਆਲਮਗੀਰ, 9 ਅਗਸਤ (ਜਰਨੈਲ ਸਿੰਘ ਪੱਟੀ)-ਲੋਕ ਇਨਸਾਫ਼ ਪਾਰਟੀ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਦੇ 71 ਵਰਿ੍ਹਆਂ ਬਾਅਦ ਵੀ ਆਜ਼ਾਦੀ ਦੇ ਪਰਵਾਨਿਆਂ ਦੇ ਸੁਪਨੇ ਪੂਰੇ ਨਹੀਂ ਹੋ ਸਕੇ | ਭਿ੍ਸ਼ਟ ਅਤੇ ਲੋਭੀ ਰਾਜਨੀਤਕ ਆਗੂਆਂ ਨੇ ...
ਲੁਧਿਆਣਾ, 9 ਅਗਸਤ (ਪੁਨੀਤ ਬਾਵਾ)- ਸ਼ੋ੍ਰਮਣੀ ਅਕਾਲੀ ਦਲ ਵਲੋਂ ਹੇਠਲੇ ਪੱਧਰ ਤੱਕ ਸ਼ੋਸ਼ਲ ਮੀਡੀਆ ਕੜੀ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਸੂਬੇ ਦੇ ਹਰੇਕ ਹਲਕੇ 'ਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਮੀਟਿੰਗਾਂ ਦੌਰਾਨ ਆਹੁਦੇਦਾਰਾਂ ਤੇ ਵਰਕਰਾਂ ਨੂੰ ਸ਼ੋਸ਼ਲ ...
ਲੁਧਿਆਣਾ, 9 ਅਗਸਤ (ਕਵਿਤਾ ਖੁੱਲਰ/ਸਟਾਫ ਰਿਪੋਰਟਰ/ਅਮਰੀਕ ਸਿੰਘ ਬੱਤਰਾ)- ਸ਼੍ਰੋੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਆਰੰਭ ਕੀਤੀ ਗਈ ਧਰਮ ਪ੍ਰਚਾਰ ਦੀ ਲਹਿਰ ਨੂੰ ਪੰਜਾਬ ਦੇ ਸਮੂਹ ...
ਲੁਧਿਆਣਾ, 9 ਅਗਸਤ (ਕਵਿਤਾ ਖੁੱਲਰ)-ਨਾਰੀ ਏਕਤਾ ਆਸਰਾ ਸੰਸਥਾ ਵਲੋਂ ਪਰਮ ਇੰਸਟੀਚਿਊਟ ਵਿਖੇ ਇਕ ਕੁਕਿੰਗ ਕੈਂਪ ਦੀ ਸ਼ੁਰੂਆਤ ਕੀਤੀ ਗਈ | ਕੈਂਪ ਦਾ ਉਦਘਾਟਨ ਰਾਮਗੜੀਆ ਭਲਾਈ ਬੋਰਡ ਦੇ ਸਾਬਕਾ ਚੇਅਰਮੈਨ ਸੋਹਣ ਸਿੰਘ ਗੋਗਾ ਅਤੇ ਐੱਸ. ਐੱਚ. ਓ. ਪਰਮਜੀਤ ਰਾਣਾ ਵਲੋਂ ਕੀਤਾ ...
ਲੁਧਿਆਣਾ, 9 ਅਗਸਤ (ਪੁਨੀਤ ਬਾਵਾ)-ਲੁਧਿਆਣਾ ਸਟੀਲ ਟਰੇਡਰਜ਼ ਐਸੋਸੀਏਸ਼ਨ ਦੀ ਪਲੇਠੀ ਮੀਟਿੰਗ ਸਥਾਨਕ ਇਕ ਹੋਟਲ 'ਚ ਹੋਈ, ਜਿਸ 'ਚ ਸਟੀਲ ਤੇ ਲੋਹੇ ਦੇ ਵਪਾਰੀਆਂ ਨੇ ਸਰਬਸੰਮਤੀ ਨਾਲ ਰਵਿੰਦਰਪਾਲ ਸਿੰਘ ਮਿੰਕਾ ਨੂੰ ਐਸੋਸੀਏਸ਼ਨ ਦੇ ਪ੍ਰਧਾਨ ਬਣਾਇਆ | ਸ. ਮਿੰਕਾ ਤੋਂ ...
ਲੁਧਿਆਣਾ, 9 ਅਗਸਤ (ਸਲੇਮਪੁਰੀ)-ਨੈਫਰੋਲਾਜਿਸਟ ਡਾ. ਰਾਹੁਲ ਕੋਹਲੀ ਨੇ ਸ਼ਹਿਰ ਦੇ ਇਕ ਹੋਟਲ 'ਚ ਕਰਵਾਏ ਗਏ ਸੈਮੀਨਾਰ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਗੁਰਦਾ ਬਦਲੀ ਤੋਂ ਬਾਅਦ ਦਵਾਈਆਂ ਦਾ ਪੂਰਾ ਕੋਰਸ ਕਰਨ 'ਤੇ ਜ਼ੋਰ ਦਿੰਦੇ ਹੋਏ ਦੱਸਿਆ ਕਿ ਇਸ ਤੋਂ ...
ਲੁਧਿਆਣਾ, 9 ਅਗਸਤ (ਪਰਮੇਸ਼ਰ ਸਿੰਘਕ)- ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ 'ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਅੱਜ 'ਭਾਰਤ ਛੱਡੋ ਅੰਦੋਲਨ' ਦੀ ਵਰ੍ਹੇਗੰਢ ਮੌਕੇ ਕਿਸਾਨਾਂ/ਮਜ਼ਦੂਰਾਂ ਦੀ ਭਲਾਈ ਖਾਤਰ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਲਈ ...
ਫੁੱਲਾਂਵਾਲ, 9 ਅਗਸਤ (ਮਨਜੀਤ ਸਿੰਘ ਦੁੱਗਰੀ)-ਪੱਖੋਵਾਲ ਰੋਡ ਸਥਿਤ ਆਈ. ਸੀ. ਏ. ਆਈ. ਭਵਨ ਵਿਖੇ ਜੀ. ਐਸ. ਟੀ. ਆਡਿਟ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਜੋ ਚਾਰਟਰਡ ਅਕਾਊਾਟੈਂਟਸ ਦੇ ਉੱਤਰੀ ਭਾਰਤ ਖੇਤਰੀ ਪ੍ਰੀਸ਼ਦ ਦੀ ਲੁਧਿਆਣਾ ਸ਼ਾਖਾ ਵਲੋਂ ਆਯੋਜਿਤ ਕੀਤਾ ਗਿਆ | ਇਸ ...
ਲੁਧਿਆਣਾ, 9 ਅਗਸਤ (ਪੁਨੀਤ ਬਾਵਾ)- ਭਾਰਤ ਸਰਕਾਰ ਦੇ ਵਿੱਤ ਵਿਭਾਗ ਦੇ ਅਡੀਸ਼ਨਲ ਨਿਰਦੇਸ਼ਕ ਜਨਰਲ ਜੀ.ਐਸ.ਟੀ. (ਗੁਡਸ ਐਾਡ ਸਰਵਿਸ ਟੈਕਸ) ਯੋਗਿੰਦਰ ਗਰਗ ਨੇ ਐਲਾਨ ਕੀਤਾ ਕਿ ਜਦੋਂ ਦੇਸ਼ 'ਚੋਂ ਪ੍ਰਤੀ ਮਹੀਨਾ ਮਾਲੀਆ ਇਕੱਠਾ ਹੋਣ ਦੀ ਰਾਸ਼ੀ 92 ਹਜ਼ਾਰ ਕਰੋੜ ਰੁਪਏ ਤੋਂ ...
ਲੁਧਿਆਣਾ, 9 ਅਗਸਤ (ਪੁਨੀਤ ਬਾਵਾ)-ਲੁਧਿਆਣਾ ਦੇ ਫ਼ੋਕਲ ਪੁਆਇੰਟਾਂ ਤੇ ਸਨਅਤੀ ਇਲਾਕਿਆਂ ਦਾ ਬੁਨਿਆਦੀ ਢਾਂਚਾ ਸੁਧਾਰਨ ਲਈ ਪੰਜਾਬ ਸਰਕਾਰ ਦੇ ਨਿਰਦੇਸ਼ਕ ਉਦਯੋਗ ਤੇ ਵਣਜ ਅਤੇ ਪ੍ਰਬੰਧ ਨਿਰਦੇਸ਼ਕ ਪੰਜਾਬ ਰਾਜ ਲਘੂ ਨਿਰਯਾਤ ਨਿਗਮ ਡੀ.ਪੀ.ਐਸ. ਖਰਬੰਦਾ 10 ਅਗਸਤ ਨੂੰ ...
ਲੁਧਿਆਣਾ/ਡਾਬਾ ਲੁਹਾਰਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ, ਕੁਲਵੰਤ ਸਿੰਘ ਸੱਪਲ)- ਲੋਕ ਇਨਸਾਫ਼ ਪਾਰਟੀ ਦੇ ਸੀਨੀਅਰ ਆਗੂ ਅਤੇ ਕੌਾਸਲਰ ਸ. ਹਰਵਿੰਦਰ ਸਿੰਘ ਨੇ ਕਿਹਾ ਹੈ ਕਿ ਵਾਰਡ ਨੰਬਰ 36 ਦੇ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ 'ਤੇ ਹੱਲ ਕੀਤੀਆਂ ਜਾਣਗੀਆਂ | ਸ. ...
ਲੁਧਿਆਣਾ, 9 ਅਗਸਤ (ਅਮਰੀਕ ਸਿੰਘ ਬੱਤਰਾ)- ਲੁਧਿਆਣਾ ਟਰਾਂਸਪੋਰਟ ਵੈਲਫੇਅਰ ਐਾਡ ਡਿਵੈਲਪਮੈਂਟ ਸੁਸਾਇਟੀ ਨੇ ਨਗਰ ਨਿਗਮ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਟਰਾਂਸਪੋਰਟ ਨਗਰ 'ਚ ਸੜਕਾਂ, ਪੀਣ ਵਾਲਾ ਪਾਣੀ, ਸੀਵਰੇਜ, ਸਟਰੀਟ ਲਾਈਟ, ਸਫਾਈ, ਬਰਸਾਤੀ ਪਾਣੀ ਦਾ ਨਿਕਾਸ, ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX