ਤਾਜਾ ਖ਼ਬਰਾਂ


ਦਿੱਲੀ 'ਚ ਅੱਜ ਪੈਟਰੋਲ ਪੰਪ ਰਹਿਣਗੇ ਬੰਦ
. . .  3 minutes ago
ਨਵੀਂ ਦਿੱਲੀ, 22 ਅਕਤੂਬਰ - ਦਿੱਲੀ ਸਰਕਾਰ ਵੱਲੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਤੇ ਵੈਟ ਨਾ ਘਟਾਏ ਜਾਣ ਦੇ ਰੋਸ ਵਜੋਂ ਦਿੱਲੀ 'ਚ ਅੱਜ ਪੈਟਰੋਲ ਪੰਪ ਇੱਕ ਦਿਨ ਲਈ ਬੰਦ ਰਹਿਣਗੇ। ਬੀਤੇ ਦਿਨੀਂ ਕੇਂਦਰ...
ਅੱਜ ਫਿਰ ਘਟੀਆ ਤੇਲ ਦੀਆਂ ਕੀਮਤਾਂ
. . .  10 minutes ago
ਨਵੀਂ ਦਿੱਲੀ, 22 ਅਕਤੂਬਰ - ਤੇਲ ਦੀਆਂ ਕੀਮਤਾਂ ਅੱਜ ਫਿਰ ਘਟੀਆ ਹਨ। ਪੈਟਰੋਲ 30 ਪੈਸੇ ਅਤੇ ਡੀਜ਼ਲ 21 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਹੈ। ਦਿੱਲੀ 'ਚ ਪੈਟਰੋਲ 81.44 ਰੁਪਏ ਪ੍ਰਤੀ...
ਅੱਜ ਦਾ ਵਿਚਾਰ
. . .  11 minutes ago
ਸਾਂਝਾ ਅਧਿਆਪਕ ਮੋਰਚਾ ਦੀ ਮੁੱਖ ਪ੍ਰਿੰਸੀਪਲ ਸਕੱਤਰ ਨਾਲ 23 ਨੂੰ ਮੀਟਿੰਗ ਤੈਅ
. . .  1 day ago
ਪਟਿਆਲਾ, ਅਕਤੂਬਰ (ਅਮਨਦੀਪ ਸਿੰਘ) - ਸਾਂਝਾ ਅਧਿਆਪਕ ਮੋਰਚਾ ਦੀ ਏ.ਡੀ.ਜੀ.ਪੀ (ਕਾਨੂੰਨ ਵਿਵਸਥਾ) ਹਰਦੀਪ ਸਿੰਘ ਢਿੱਲੋਂ ਨਾਲ ਹੋਈ ਮੀਟਿੰਗ ਤੋਂ ਬਾਅਦ 23 ਅਕਤੂਬਰ...
ਨੌਜਵਾਨ 'ਤੇ ਜਾਨਲੇਵਾ ਹਮਲਾ
. . .  1 day ago
ਦਸੂਹਾ, 21 ਅਕਤੂਬਰ (ਕੌਸ਼ਲ) - ਦਸੂਹਾ ਵਿਖੇ ਅੱਜ ਰਾਤ ਅਣਪਛਾਤੇ ਵਿਅਕਤੀਆਂ ਨੇ ਲੁੱਟ ਦੀ ਨੀਅਤ ਨਾਲ ਇੱਕ ਨੌਜਵਾਨ ਨੂੰ ਹਮਲਾ ਕਰਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਜ਼ਖਮੀ...
ਰੋਹਿਤ ਸ਼ਰਮਾ ਬਣੇ 'ਮੈਨ ਆਫ ਦ ਮੈਚ'
. . .  1 day ago
ਗੁਹਾਟੀ, 21 ਅਕਤੂਬਰ - ਭਾਰਤ ਨੇ ਪਹਿਲੇ ਇੱਕ ਦਿਨਾਂ ਮੈਚ ਵਿਚ ਵੈਸਟ ਇੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਟਾਸ ਜਿੱਤ ਕੇ ਭਾਰਤ ਨੇ ਵੈਸਟ ਇੰਡੀਜ਼ ਨੂੰ ਬੱਲੇਬਾਜ਼ੀ ਦਾ...
ਭਾਰਤ-ਵੈਸਟ ਇੰਡੀਜ਼ ਪਹਿਲਾ ਇੱਕਦਿਨਾਂ ਮੈਚ : ਭਾਰਤ ਦੀ 8 ਵਿਕਟਾਂ ਨਾਲ ਸ਼ਾਨਦਾਰ ਜਿੱਤ
. . .  1 day ago
ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿੱਧੂ ਨੂੰ ਬਰਖ਼ਾਸਤ ਕਰਨ ਦੀ ਮੰਗ
. . .  1 day ago
ਅੰਮ੍ਰਿਤਸਰ, 21 ਅਕਤੂਬਰ- ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਅੱਜ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਤੁਰੰਤ ਬਰਖ਼ਾਸਤ ਕਰਨ ਅਤੇ ਨਵਜੋਤ ਕੌਰ ਸਿੱਧੂ ਅਤੇ ਦੁਸਹਿਰਾ ਸਮਾਰੋਹ ਆਯੋਜਿਤ ਕਰਨ ਵਾਲਿਆਂ ਦੇ ....
ਪਾਤੜਾਂ 'ਚ ਡੇਂਗੂ ਦਾ ਕਹਿਰ ਜਾਰੀ, ਇਕ ਵਿਅਕਤੀ ਦੀ ਮੌਤ
. . .  1 day ago
ਪਾਤੜਾਂ, 21 ਅਕਤੂਬਰ (ਜਗਦੀਸ਼ ਸਿੰਘ ਕੰਬੋਜ)- ਪਾਤੜਾਂ ਇਲਾਕੇ 'ਚ ਕੁਝ ਹੀ ਦਿਨਾਂ 'ਚ ਡੇਂਗੂ ਬੁਖ਼ਾਰ ਨੇ ਅਜਿਹਾ ਕਹਿਰ ਢਾਹਿਆ ਹੈ ਕਿ ਸੈਂਕੜੇ ਲੋਕ ਇਸ ਬਿਮਾਰੀ ਤੋਂ ਪੀੜਤ ਹਨ । ਭਾਰੀ ਗਿਣਤੀ 'ਚ ਮਰੀਜ਼ ਨਿੱਜੀ ਹਸਪਤਾਲਾਂ 'ਚ ਇਲਾਜ ਲਈ ਦਾਖਲ ਹਨ। ਇਸ...
ਭਾਰਤ ਬਨਾਮ ਵੈਸਟ ਇੰਡੀਜ਼ : 25 ਓਵਰਾਂ ਤੋਂ ਬਾਅਦ ਭਾਰਤ 168/1
. . .  1 day ago
ਭਾਰਤ ਬਨਾਮ ਵੈਸਟ ਇੰਡੀਜ਼ : 20 ਓਵਰਾਂ ਤੋਂ ਬਾਅਦ ਭਾਰਤ 127/1
. . .  1 day ago
ਜੰਮੂ-ਕਸ਼ਮੀਰ 'ਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ
. . .  1 day ago
ਸ੍ਰੀਨਗਰ, 21 ਅਕਤੂਬਰ - ਜੰਮੂ-ਕਸ਼ਮੀਰ 'ਚ ਅੱਜ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 3.3 ਮਾਪੀ ਗਈ ਹੈ। ਹਾਲਾਂਕਿ ਭੂਚਾਲ ਕਰ ਕੇ ਕਿਸੇ ਜਾਨੀ ਮਾਲੀ ਨੁਕਸਾਨ ਦੀ ਖ਼ਬਰ ਨਹੀਂ ....
ਭਾਰਤ ਬਨਾਮ ਵੈਸਟ ਇੰਡੀਜ਼ : 15 ਓਵਰਾਂ ਤੋਂ ਬਾਅਦ ਭਾਰਤ 99/1
. . .  1 day ago
ਭਾਰਤ ਬਨਾਮ ਵੈਸਟ ਇੰਡੀਜ਼ : ਵਿਰਾਟ ਕੋਹਲੀ ਦੀਆਂ 50 ਦੌੜਾਂ ਪੂਰੀਆਂ
. . .  1 day ago
ਭਾਰਤ ਬਨਾਮ ਵੈਸਟ ਇੰਡੀਜ਼ : 10 ਓਵਰਾਂ ਤੋਂ ਬਾਅਦ ਭਾਰਤ 71/1
. . .  1 day ago
ਬਹਿਰੀਨ ਤੋਂ ਆਇਆ ਮੰਢਾਲੀ ਦਾ ਨੌਜਵਾਨ ਦਿੱਲੀ ਏਅਰਪੋਰਟ ਤੋਂ ਲਾਪਤਾ
. . .  1 day ago
ਭਾਰਤ ਬਨਾਮ ਵੈਸਟ ਇੰਡੀਜ਼ : 5 ਓਵਰਾਂ ਤੋਂ ਬਾਅਦ ਭਾਰਤ 23/1
. . .  1 day ago
ਤਾਇਵਾਨ 'ਚ ਪਟੜੀ ਤੋਂ ਉਤਰੀ ਟਰੇਨ, 17 ਲੋਕਾਂ ਦੀ ਮੌਤ
. . .  1 day ago
ਭਾਰਤ ਬਨਾਮ ਵੈਸਟ ਇੰਡੀਜ਼ : ਭਾਰਤ ਨੂੰ ਲੱਗਿਆ ਪਹਿਲਾਂ ਝਟਕਾ, ਸ਼ਿਖਰ ਧਵਨ 4 ਦੌੜਾਂ ਬਣਾ ਕੇ ਆਊਟ
. . .  1 day ago
ਲਗਾਤਾਰ ਚੌਥੇ ਦਿਨ ਘਟੀਆਂ ਪੈਟਰੋਲ-ਡੀਜਲ ਦੀਆਂ ਕੀਮਤਾਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 26 ਸਾਉਣ ਸੰਮਤ 550
ਵਿਚਾਰ ਪ੍ਰਵਾਹ: ਨਵੇਂ-ਨਵੇਂ ਅਰਥਾਂ ਵਿਚ ਫ਼ਿਰਕੂਪੁਣੇ ਦੀ ਵਿਆਖਿਆ ਕਰਨੀ ਹੀ ਵੱਡੀਆਂ ਸਮੱਸਿਆਵਾਂ ਦੀ ਜੜ੍ਹ ਹੈ। -ਬੁਲੇਟ ਏਰਿਕ

ਨਾਰੀ ਸੰਸਾਰ

ਕਸ਼ਮਕਸ਼ ਜ਼ਿੰਦਗੀ ਦੀ

ਜ਼ਿੰਦਗੀ ਵਿਚ ਤੁਰਦਿਆਂ-ਤੁਰਦਿਆਂ ਬਹੁਤ ਕੁਝ ਅਜਿਹਾ ਵੇਖਦੇ ਹਾਂ ਕਿ ਬਈ ਕਾਫੀ ਕੁਝ ਸਮਝ ਹੀ ਨਹੀਂ ਪੈਂਦੀ ਤੇ ਬਹੁਤ ਕੁਝ ਸਮਝ ਆ ਵੀ ਜਾਂਦਾ ਹੈ। ਦੂਜੇ ਲਫਜ਼ਾਂ ਵਿਚ ਕਹਿ ਸਕਦੇ ਹਾਂ ਕਿ ਦੁਨੀਆ ਵਿਚ ਸਭ ਕੁਝ ਕਸ਼ਮਕਸ਼ ਵਿਚ ਲਗਦਾ ਹੈ। ਦੁਨੀਆ ਦੀ ਭੀੜ ਵਿਚ ਕੋਈ ਕਿਸੇ ਪਾਸੇ ...

ਪੂਰੀ ਖ਼ਬਰ »

ਪੁੱਤਰਾਂ ਨੂੰ ਵੀ ਘਰ ਦਾ ਕੰਮ ਸਿਖਾਓ

ਸਾਡੇ ਪਰਿਵਾਰਾਂ ਵਿਚ ਪੁੱਤਰ ਦੀ ਇਕ ਅਹਿਮ ਭੂਮਿਕਾ ਹੁੰਦੀ ਹੈ। ਸ਼ੁਰੂ ਤੋਂ ਹੀ ਪੁੱਤ ਦੇ ਮਨ ਵਿਚ ਇਹ ਬੈਠ ਜਾਂਦਾ ਹੈ ਕਿ ਉਹ ਪਰਿਵਾਰ ਦਾ ਸਭ ਤੋਂ ਕੀਮਤੀ ਅਤੇ ਮਹੱਤਵਪੂਰਨ ਅੰਗ ਹੈ। ਆਪਣੀ ਹਰ ਲੋੜ ਅਤੇ ਜ਼ਿੱਦ ਘਰ ਦੇ ਛੋਟੇ-ਵੱਡੇ ਹਰ ਮੈਂਬਰ ਕੋਲੋਂ ਮੰਨਵਾ ਲੈਂਦਾ ਹੈ। ਬਚਪਨ ਤੋਂ ਹੀ ਮਾਵਾਂ ਪੁੱਤਾਂ ਨੂੰ ਲਾਡ-ਪਿਆਰ ਨਾਲ ਪਾਲਣ ਵਿਚ ਯਕੀਨ ਕਰਦੀਆਂ ਹਨ। ਬਚਪਨ ਵਿਚ ਜ਼ਰੂਰਤ ਤੋਂ ਜ਼ਿਆਦਾ ਮਿਲਿਆ ਹੋਇਆ ਪਿਆਰ ਪੁੱਤਾਂ ਨੂੰ ਆਲਸੀ ਅਤੇ ਨਿਕੰਮਾ ਬਣਾ ਦਿੰਦਾ ਹੈ ਪਰ ਅੱਜ ਸਮਾਂ ਬਦਲ ਗਿਆ ਹੈ। ਧੀਆਂ-ਪੁੱਤ ਬਰਾਬਰ ਦਾ ਦਰਜਾ ਰੱਖਦੇ ਹਨ। ਇਸ ਕਰਕੇ ਉਨ੍ਹਾਂ ਦੇ ਹਿੱਸੇ ਆਉਣ ਵਾਲੇ ਕੰਮ ਵੀ ਵੰਡੇ ਜਾਣੇ ਚਾਹੀਦੇ ਹਨ। ਵਿਹਲਾ ਰਹਿਣ ਨਾਲੋਂ ਜੇ ਪੁੱਤ ਘਰ ਵਿਚ ਆਪਣੀ ਮਾਂ ਜਾਂ ਭੈਣ ਦਾ ਹੱਥ ਵੰਡਾਉਣ ਵਿਚ ਮਦਦ ਕਰੇਗਾ ਤਾਂ ਉਹ ਹੁਨਰ ਇਕ ਦਿਨ ਉਸ ਦੇ ਹੀ ਕੰਮ ਆਵੇਗਾ। ਪੱਛਮੀ ਦੇਸ਼ਾਂ ਵਿਚ ਤਾਂ ਲੜਕੇ-ਲੜਕੀਆਂ ਆਪਣਾ ਹਰ ਕੰਮ ਆਪ ਕਰਦੇ ਹਨ, ਆਪਣਾ ਕੰਮ ਕਰਨ ਵਿਚ ਸ਼ਰਮ ਕਿਉਂ? ਜੇ ਲੜਕੇ ਕਾਮਯਾਬ ਸ਼ੈਫ ਬਣ ਸਕਦੇ ਹਨ, ਹੋਟਲਾਂ-ਢਾਬਿਆਂ 'ਤੇ ਕੰਮ ਕਰ ਸਕਦੇ ਹਨ ਤਾਂ ਘਰ ਵਿਚ ਬਾਕੀਆਂ ਨਾਲ ਹੱਥ ਕਿਉਂ ਨਹੀਂ ਵੰਡਾ ਸਕਦੇ?
ਅੱਜ ਦੇ ਯੁੱਗ ਵਿਚ ਉੱਚ ਸਿੱਖਿਆ ਵਾਸਤੇ ਲੜਕਿਆਂ ਨੂੰ ਘਰੋਂ ਬਾਹਰ ਜਾਣਾ ਪੈਂਦਾ ਹੈ। ਉਨ੍ਹਾਂ ਨੂੰ ਖਾਣੇ ਦੀ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਜੇ ਪੁੱਤਾਂ ਨੂੰ ਸ਼ੁਰੂ ਤੋਂ ਹੀ ਮਾਂ ਨਾਲ ਰਸੋਈ ਵਿਚ ਛੋਟੇ-ਛੋਟੇ ਕੰਮ ਕਰਨ ਦੀ ਆਦਤ ਹੋਵੇਗੀ ਤਾਂ ਬਾਹਰ ਦਾ ਖਾਣਾ ਖਾਣ ਤੋਂ ਬਚ ਸਕਦੇ ਹਨ। ਆਮਲੇਟ, ਸੈਂਡਵਿਚ, ਚੌਲ ਆਦਿ ਅਸਾਨੀ ਨਾਲ ਬਣਾਏ ਜਾ ਸਕਦੇ ਹਨ। ਇਸ ਤਰ੍ਹਾਂ ਸਮੇਂ ਅਤੇ ਪੈਸੇ ਦੋਵਾਂ ਚੀਜ਼ਾਂ ਦੀ ਬੱਚਤ ਹੋਵੇਗੀ। ਲੋੜ ਪੈਣ 'ਤੇ ਲੜਕਿਆਂ ਨੂੰ ਆਪਣੇ ਕੱਪੜੇ ਧੋਣੇ ਅਤੇ ਪ੍ਰੈੱਸ ਕਰਨੇ ਆਦਿ ਆਉਣੇ ਚਾਹੀਦੇ ਹਨ। ਜੇ ਬਚਪਨ ਤੋਂ ਪੁੱਤਾਂ ਨੂੰ ਇਸ ਤਰ੍ਹਾਂ ਦੇ ਕੰਮ ਸਿਖਾਏ ਜਾਣਗੇ ਤਾਂ ਘਰੋਂ ਬਾਹਰ ਭੇਜਣ ਲੱਗਿਆਂ ਮਾਂ ਦੀ ਚਿੰਤਾ ਕੁਝ ਘਟ ਸਕਦੀ ਹੈ।
ਏਕਲ ਪਰਿਵਾਰ ਵਿਚ ਕਈ ਵਾਰ ਪਤੀ-ਪਤਨੀ ਦੋਵੇਂ ਨੌਕਰੀ ਵਾਲੇ ਹੁੰਦੇ ਹਨ। ਇਹੋ ਜਿਹੇ ਹਾਲਾਤ ਵਿਚ ਜੇ ਸਾਰੇ ਮੈਂਬਰ ਘਰ ਦਾ ਕੰਮ ਜਾਣਦੇ ਹੋਣ ਤਾਂ ਭਾਰ ਵੰਡਿਆ ਜਾਂਦਾ ਹੈ। ਕੁਝ ਪਲ ਇਕੱਠੇ ਬੈਠ ਕੇ ਗੱਲਬਾਤ ਕਰਨ ਦਾ ਮੌਕਾ ਮਿਲ ਜਾਂਦਾ ਹੈ। ਜੇ ਕਦੇ ਪੁੱਤਰ ਘਰ ਇਕੱਲਾ ਹੋਵੇ ਤਾਂ ਵੀ ਮਾਂ ਨੂੰ ਫਿਕਰ ਨਹੀਂ ਹੁੰਦਾ, ਕਿਉਂਕਿ ਉਹ ਕੁਝ ਬਣਾ ਕੇ ਖਾ ਸਕਦਾ ਹੈ। ਇਸ ਦੇ ਇਲਾਵਾ ਲੋੜ ਪੈਣ 'ਤੇ ਜਾਂ ਮਹਿਮਾਨਾਂ ਦੇ ਆਉਣ 'ਤੇ ਆਪਣੀ ਮਾਂ ਦਾ ਹੱਥ ਵੰਡਾ ਸਕਦਾ ਹੈ। ਸ਼ੁਰੂ ਵਿਚ ਪੁੱਤਾਂ ਨੂੰ ਸਿਖਾਇਆ ਕੰਮ ਵਿਆਹ ਤੋਂ ਬਾਅਦ ਵੀ ਕੰਮ ਆਵੇਗਾ। ਜੇ ਦੋਵੇਂ ਨੌਕਰੀ ਵਾਲੇ ਹੋਣਗੇ ਤਾਂ ਜੇ ਪਤਨੀ ਬੱਚਿਆਂ ਨੂੰ ਤਿਆਰ ਕਰੇਗੀ ਤਾਂ ਪਤੀ ਰਸੋਈ ਵਿਚ ਉਸ ਦੀ ਮਦਦ ਕਰ ਸਕਦਾ ਹੈ। ਕਈ ਵਾਰ ਘਰ ਦਾ ਕੰਮ ਵੀ ਪਤੀ-ਪਤਨੀ ਵਿਚ ਲੜਾਈ ਦਾ ਕਾਰਨ ਬਣ ਜਾਂਦਾ ਹੈ। ਜੇ ਪਤੀ ਗੁਸੈਲ ਅਤੇ ਝਗੜਾਲੂ ਸੁਭਾਅ ਦਾ ਹੋਵੇ ਤਾਂ ਘਰ ਟੁੱਟਣ ਦੀ ਕਗਾਰ 'ਤੇ ਆ ਜਾਂਦੇ ਹਨ। ਬਚਪਨ ਵਿਚ ਸਿੱਖਿਆ ਕੰਮ ਵਿਵਾਹਿਕ ਜੀਵਨ ਵਿਚ ਵਰਦਾਨ ਬਣ ਜਾਂਦਾ ਹੈ ਅਤੇ ਪਤੀ ਕੋਲੋਂ ਇਕ ਕੱਪ ਚਾਹ ਪੀ ਕੇ ਪਤਨੀ ਧੰਨ ਹੋ ਜਾਂਦੀ ਹੈ। ਜੇ ਕਿਸੇ ਪਰਿਵਾਰ ਵਿਚ ਧੀ ਨਹੀਂ, ਬਲਕਿ ਇਕੱਲੇ ਪੁੱਤਰ ਹੀ ਹਨ ਤਾਂ ਹੋਰ ਵੀ ਜ਼ਰੂਰੀ ਹੈ ਪੁੱਤਾਂ ਨੂੰ ਕੰਮ ਸਿਖਾਉਣਾ। ਜਿਵੇਂ ਚਾਹ ਬਣਾਉਣੀ, ਬਰਤਨ ਧੋਣੇ, ਖਾਣਾ ਲਗਾਉਣਾ, ਖਲੇਰਾ ਸੰਭਾਲਣਾ ਆਦਿ। ਕੰਮ ਦੇਖਣ ਨੂੰ ਬਹੁਤ ਛੋਟੇ ਨਜ਼ਰ ਆਉਂਦੇ ਹਨ ਪਰ ਰੋਜ਼ਾਨਾ ਜ਼ਿੰਦਗੀ ਵਿਚ ਇਨ੍ਹਾਂ ਦੀ ਬਹੁਤ ਅਹਿਮੀਅਤ ਹੈ। ਪੁੱਤਾਂ ਨੂੰ ਇਸ ਤਰ੍ਹਾਂ ਦੀ ਸਿੱਖਿਆ ਦਿਓ ਕਿ ਉਹ ਕੋਈ ਵੀ ਕੰਮ ਹੀਣ ਭਾਵਨਾ ਨਾਲ ਨਾ ਕਰਨ, ਬਲਕਿ ਕਰਨ ਵਿਚ ਮਾਣ ਮਹਿਸੂਸ ਕਰਨ। ਘਰੇਲੂ ਕੰਮ ਸਿਖਾਉਣ ਤੋਂ ਇਹ ਭਾਵ ਨਹੀਂ ਕਿ ਉਨ੍ਹਾਂ ਉੱਤੇ ਹੀ ਘਰ ਦੇ ਕੰਮਕਾਜ ਦਾ ਬੋਝ ਪਾਇਆ ਜਾਵੇ। ਇਸ ਦਾ ਮਤਲਬ ਹੈ ਲੋੜ ਪੈਣ 'ਤੇ ਉਹ ਆਪਣੇ ਇਸ ਹੁਨਰ ਦਾ ਇਸਤੇਮਾਲ ਕਰ ਸਕਣ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਵਿਚ ਆਤਮਵਿਸ਼ਵਾਸ ਵੀ ਵਧੇਗਾ। ਕਈ ਵਾਰ ਘਰ ਦੇ ਵੱਡੇ ਇਨ੍ਹਾਂ ਗੱਲਾਂ ਨੂੰ ਪਸੰਦ ਨਹੀਂ ਕਰਦੇ ਕਿ ਪੁੱਤ ਧੀਆਂ ਵਾਲੇ ਕੰਮ ਕਰਨ। ਇਹੋ ਜਿਹੇ ਵੇਲੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਕੋਈ ਵੀ ਕੰਮ ਛੋਟਾ-ਵੱਡਾ ਨਹੀਂ ਹੁੰਦਾ ਤੇ ਨਾ ਹੀ ਕੋਈ ਕੰਮ ਸਿੱਖਣ ਵਿਚ ਬੁਰਾਈ ਹੈ, ਬਲਕਿ ਲੋੜ ਪੈਣ 'ਤੇ ਉਨ੍ਹਾਂ ਨੂੰ ਹੀ ਸਹੂਲਤ ਹੋਵੇਗੀ। ਜੇ ਉਹ ਚਾਹੁਣ ਤਾਂ ਇਸ ਨੂੰ ਰੋਜ਼ੀ-ਰੋਟੀ ਦਾ ਸਾਧਨ ਵੀ ਬਣਾ ਸਕਦੇ ਹਨ।


-ਮੋਬਾ: 98782-49944


ਖ਼ਬਰ ਸ਼ੇਅਰ ਕਰੋ

ਇੰਜ ਪਾਓ ਛੁਟਕਾਰਾ ਮੁਹਾਸਿਆਂ ਤੋਂ

* ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੀ ਰੋਜ਼ਮਰ੍ਹਾ ਨਿਯਮਤ ਕਰਨ ਦੀ ਭਰਪੂਰ ਕੋਸ਼ਿਸ਼ ਕਰੋ। * ਸਫਾਈ ਦਾ ਵਿਸ਼ੇਸ਼ ਧਿਆਨ ਰੱਖੋ। ਦਿਨ ਵਿਚ ਕਈ ਵਾਰ ਸਾਫ਼ ਪਾਣੀ ਨਾਲ ਮੂੰਹ ਨੂੰ ਧੋ ਕੇ ਤੌਲੀਏ ਨਾਲ ਦਬਾ-ਦਬਾ ਕੇ ਪੂੰਝ ਲਓ। * ਭੁੱਲ ਕੇ ਕਦੇ ਵੀ ਮੂੰਹ 'ਤੇ ਉੱਭਰੀਆਂ ਫਿਨਸੀਆਂ ਨੂੰ ...

ਪੂਰੀ ਖ਼ਬਰ »

ਕੀ ਤੁਸੀਂ ਆਪਣੀ ਨੌਕਰੀ ਤੋਂ ਸੰਤੁਸ਼ਟ ਹੋ?

ਇਕ ਖੋਜ ਅਨੁਸਾਰ 60 ਫੀਸਦੀ ਤੋਂ ਜ਼ਿਆਦਾ ਕਰਮਚਾਰੀ ਆਪਣੀ ਮੌਜੂਦਾ ਨੌਕਰੀ ਤੋਂ ਖੁਸ਼ ਨਹੀਂ ਹੁੰਦੇ ਹਨ। ਹਾਲਾਂਕਿ ਇਹ ਵੀ ਸੱਚ ਹੈ ਕਿ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਜ਼ਿਆਦਾ ਸੰਤੁਸ਼ਟ ਹੁੰਦੀਆਂ ਹਨ। ਫਿਰ ਵੀ ਇਹ ਨਿਯਮ ਉਨ੍ਹਾਂ 'ਤੇ ਵੀ ਲਾਗੂ ਹੁੰਦਾ ਹੈ ਕਿ ਕਾਫੀ ਵੱਡੀ ...

ਪੂਰੀ ਖ਼ਬਰ »

ਗ਼ਲਤੀ ਸਵੀਕਾਰਨ ਵਿਚ ਬੁਰਾਈ ਨਹੀਂ

* ਗੱਲ ਕਰਦੇ ਹੋਏ ਹਮੇਸ਼ਾ ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਜਿਸ ਨਾਲ ਗੱਲ ਕਰ ਰਹੇ ਹੋ, ਕਿਤੇ ਉਸ ਦੀਆਂ ਭਾਵਨਾਵਾਂ ਨੂੰ ਸੱਟ ਤਾਂ ਨਹੀਂ ਪਹੁੰਚ ਰਹੀ, ਕਿਤੇ ਤੁਸੀਂ ਉਸ ਦੀ ਇੱਜ਼ਤ ਨੂੰ ਦਰਕਿਨਾਰ ਤਾਂ ਨਹੀਂ ਕਰ ਰਹੇ। ਜੇ ਕਦੇ ਅਜਿਹਾ ਲੱਗੇ ਤਾਂ ਉਸੇ ਸਮੇਂ ਆਪਣੀ ਗ਼ਲਤੀ ...

ਪੂਰੀ ਖ਼ਬਰ »

ਰਸੋਈਘਰ ਵਿਚ ਕੰਮ ਦੀਆਂ ਗੱਲਾਂ

* ਢੋਕਲਾ ਬਣਾਉਂਦੇ ਸਮੇਂ ਥੋੜ੍ਹੀ ਜਿਹੀ ਪੀਸੀ ਕਾਲੀ ਮਿਰਚ ਪਾ ਦਿਓ। ਸਵਾਦ ਵਧ ਜਾਵੇਗਾ। * ਰਾਇਤੇ 'ਤੇ 2-3 ਭੁੰਨੇ ਲੌਂਗਾਂ ਦਾ ਚੂਰਨ ਪਾ ਦਿਓ। ਰਾਇਤਾ ਬਹੁਤ ਸਵਾਦੀ ਲੱਗੇਗਾ। * ਇਮਲੀ ਨੂੰ ਸੁਕਾ ਕੇ ਲੂਣ ਲਗਾ ਕੇ ਗੋਲੇ ਬਣਾ ਲਓ ਅਤੇ ਹਵਾਬੰਦ ਡੱਬੇ ਵਿਚ ਰੱਖੋ। ਸਾਲ ਭਰ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX