ਤਾਜਾ ਖ਼ਬਰਾਂ


ਗਣਤੰਤਰ ਦਿਵਸ ਤੋਂ ਪਹਿਲਾਂ ਕਾਸਗੰਜ 'ਚ ਧਾਰਾ 144 ਲਾਗੂ
. . .  4 minutes ago
ਕਾਸਗੰਜ, 20 ਜਨਵਰੀ- ਗਣਤੰਤਰ ਦਿਵਸ 'ਤੇ ਪਿਛਲੇ ਸਾਲ ਭੜਕੀ ਹਿੰਸਾ ਨੂੰ ਦੇਖਦਿਆਂ ਹੋਇਆਂ ਉਤੱਰਪ੍ਰਦੇਸ਼ ਦੇ ਕਾਸਗੰਜ 'ਚ ਪ੍ਰਸ਼ਾਸਨ ਨੇ ਪੂਰੇ ਇਲਾਕੇ 'ਚ ਧਾਰਾ 144 ਲਾਗੂ ਕਰ ਦਿੱਤੀ ਹੈ। ਦੱਸ ਦੇਈਏ ਕਿ ਬੀਤੇ ਦਿਨ ਪੁਲਿਸ ਵੱਲੋਂ ਕਾਸਗੰਜ 'ਚ ਫਲੈਗ ਮਾਰਚ ਵੀ
ਸ਼ਿਵਰਾਜ ਚੌਹਾਨ ਨੇ ਭਾਜਪਾ ਨੇਤਾ ਦੀ ਹੱਤਿਆ ਨੂੰ ਸਾਜ਼ਿਸ਼ ਦੱਸਦਿਆਂ ਸੀ.ਬੀ.ਆਈ. ਜਾਂਚ ਦੀ ਕੀਤੀ ਮੰਗ
. . .  14 minutes ago
ਭੋਪਾਲ, 20 ਜਨਵਰੀ- ਮੱਧ ਪ੍ਰਦੇਸ਼ 'ਚ ਭਾਜਪਾ ਨੇਤਾ ਮਨੋਜ ਠਾਕਰੇ ਦੀ ਹੱਤਿਆ ਮਾਮਲੇ 'ਤੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਾਂਗਰਸ ਸਰਕਾਰ 'ਚ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਦੇ .....
ਆਸਟ੍ਰੇਲੀਆਈ ਓਪਨ : ਮਾਰਿਆ ਸ਼ਾਰਾਪੋਵਾ ਨੂੰ 22 ਸਾਲਾਂ ਐਸ਼ਲੇ ਬਾਰਟੀ ਨੇ ਹਰਾਇਆ
. . .  35 minutes ago
ਮੈਲਬਰਨ, 20 ਜਨਵਰੀ- ਪੰਜ ਵਾਰ ਦੀ ਗ੍ਰੈਂਡਸਲੈਮ ਜੇਤੂ ਚੈਂਪੀਅਨ ਰੂਸ ਦੀ ਟੈਨਿਸ ਖਿਡਾਰਨ ਮਾਰਿਆ ਸ਼ਾਰਾਪੋਵਾ ਨੂੰ ਆਸਟ੍ਰੇਲੀਆ ਦੀ 22 ਸਾਲਾਂ ਐਸ਼ਲੇ ਬਾਰਟੀ ਨੇ 6-4, 1-6, 4-6 ਨਾਲ ਹਰ ਦਿੱਤਾ ਹੈ। ਇਸ ਜਿੱਤ ਨਾਲ ਬਾਰਟੀ ਆਸਟ੍ਰੇਲੀਆਈ ਓਪਨ ਦੇ ਕੁਆਰਟਰ ....
ਸੰਗਰੂਰ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ
. . .  49 minutes ago
ਸੰਗਰੂਰ, 20 ਜਨਵਰੀ (ਧੀਰਜ ਪਸ਼ੋਰੀਆ)- ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਸੰਗਰੂਰ ਪੁੱਜੇ ਹਨ। ਇੱਥੋਂ ਉਹ ਬਰਨਾਲਾ ਜ਼ਿਲ੍ਹੇ ਦੇ ਪਿੰਡ ਠੀਕਰੀਵਾਲਾ ਜਾਣਗੇ ਜਿੱਥੇ ਉਹ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ....
22 ਜਨਵਰੀ ਨੂੰ ਅਟਾਰੀ ਬਾਰਡਰ ਆਉਣਗੇ ਰਾਜਨਾਥ ਸਿੰਘ- ਮਲਿਕ
. . .  34 minutes ago
ਜਲੰਧਰ, 20 ਜਨਵਰੀ (ਚਿਰਾਗ਼ ਸ਼ਰਮਾ)- ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ 22 ਜਨਵਰੀ ਨੂੰ ਅਟਾਰੀ ਬਾਰਡਰ ਆਉਣਗੇ। ਇਸ ਦੇ ਨਾਲ ਹੀ ਉਹ ਅਟਾਰੀ ਸਰਹੱਦ 'ਤੇ ......
ਮੌਸਮ ਵਿਭਾਗ ਵੱਲੋਂ ਜੰਮੂ-ਕਸ਼ਮੀਰ ਅਤੇ ਹਿਮਾਚਲ 'ਚ ਮੀਂਹ ਅਤੇ ਬਰਫ਼ਬਾਰੀ ਦੀ ਚੇਤਾਵਨੀ
. . .  about 1 hour ago
ਸ੍ਰੀਨਗਰ, 20 ਜਨਵਰੀ- ਭਾਰਤੀ ਮੌਸਮ ਵਿਗਿਆਨ ਵਿਭਾਗ(ਆਈ.ਐਮ.ਡੀ) ਨੇ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ 'ਚ ਅਗਲੇ ਕੁੱਝ ਦਿਨਾਂ 'ਚ ਮੀਂਹ ਅਤੇ ਬਰਫ਼ਬਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਦੇ ਅਨੁਸਾਰ, ਜੰਮੂ-ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ.....
ਰੂਰਲ ਵੈਟਰਨਰੀ ਫਾਰਮਾਸਿਸਟ 26 ਜਨਵਰੀ ਨੂੰ ਮੁੱਖ ਮੰਤਰੀ ਦਾ ਕਰਨਗੇ ਘਿਰਾਓ
. . .  about 1 hour ago
ਭਿੰਡੀ ਸੈਦਾਂ (ਅੰਮ੍ਰਿਤਸਰ) 20 ਜਨਵਰੀ (ਪ੍ਰਿਤਪਾਲ ਸਿੰਘ ਸੂਫ਼ੀ)- ਰੂਰਲ ਵੈਟਰਨਰੀ ਫਾਰਮਾਸਿਸਟ ਯੂਨੀਅਨ ਅੰਮ੍ਰਿਤਸਰ ਦੀ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਚੌਹਾਨ ਦੀ ਅਗਵਾਈ 'ਚ ਬੁਲਾਈ ਗਈ। ਇਸ ਮੀਟਿੰਗ 'ਚ ਯੂਨੀਅਨ ਵੱਲੋਂ ਕੈਪਟਨ ਸਰਕਾਰ ....
ਡੈਨਮਾਰਕ ਦੇ ਪ੍ਰਧਾਨ ਮੰਤਰੀ ਨੇ ਪਤਨੀ ਨਾਲ ਤਾਜ ਮਹਲ ਦਾ ਕੀਤਾ ਦੀਦਾਰ
. . .  about 2 hours ago
ਲਖਨਊ, 20 ਜਨਵਰੀ- ਡੈਨਮਾਰਕ ਦੇ ਪ੍ਰਧਾਨ ਮੰਤਰੀ ਲਾਰਸ ਲੋਕੇ ਰਾਸਮੁਸੇਨ ਨੇ ਪਤਨੀ ਦੇ ਨਾਲ ਤਾਜ ਮਹਲ ਦਾ ਦੀਦਾਰ ਕੀਤਾ.....
ਮੈਕਸੀਕੋ ਤੇਲ ਪਾਈਪਲਾਈਨ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 73
. . .  about 2 hours ago
ਮੈਕਸੀਕੋ, 20 ਜਨਵਰੀ- ਬੀਤੇ ਦਿਨ ਮੈਕਸੀਕੋ 'ਚ ਤੇਲ ਪਾਈਪਲਾਈਨ 'ਚ ਭਿਆਨਕ ਅੱਗ ਲੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 73 ਹੋ ਗਈ ਹੈ ਜਦਕਿ 76 ਲੋਕ ਇਸ ਹਾਦਸੇ 'ਚ ਗੰਭੀਰ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ.....
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਏਮਜ਼ ਤੋਂ ਮਿਲੀ ਛੁੱਟੀ
. . .  about 2 hours ago
ਨਵੀਂ ਦਿੱਲੀ, 20 ਜਨਵਰੀ- ਭਾਜਪਾ ਦੇ ਰਾਜ ਸਭਾ ਮੈਂਬਰ ਅਨਿਲ ਬਲੂਨੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਦਿੱਲੀ ਏਮਜ਼ ਤੋਂ ਛੁੱਟੀ ਮਿਲ ਗਈ ਹੈ। ਏਮਜ਼ 'ਚ ਉਨ੍ਹਾਂ ਦਾ ਸਵਾਈਨ ਫਲੂ ਦਾ ਇਲਾਜ ਚੱਲ ਰਿਹਾ .....
ਸੰਘਣੀ ਧੁੰਦ ਕਾਰਨ ਦੇਰੀ ਨਾਲ ਚੱਲ ਰਹੀਆਂ ਹਨ ਟਰੇਨਾਂ
. . .  about 1 hour ago
ਨਵੀਂ ਦਿੱਲੀ, 20 ਜਨਵਰੀ- ਸੰਘਣੀ ਧੁੰਦ ਅਤੇ ਖ਼ਰਾਬ ਮੌਸਮ ਕਾਰਨ ਦਿੱਲੀ ਆਉਣ ਵਾਲੀਆਂ 9 ਟਰੇਨਾਂ ਤੈਅ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ। ਇਸ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ......
ਖੇਤਾਂ 'ਚੋਂ ਮਿਲੀ ਭਾਜਪਾ ਨੇਤਾ ਦੀ ਲਾਸ਼
. . .  about 3 hours ago
ਭੋਪਾਲ, 20 ਜਨਵਰੀ- ਮੱਧ ਪ੍ਰਦੇਸ਼ ਦੇ ਬਰਵਾਨੀ ਜ਼ਿਲ੍ਹੇ ਦੇ ਬਲਵਾੜੀ ਵਿਖੇ ਭਾਜਪਾ ਨੇਤਾ ਮਨੋਜ ਠਾਕਰੇ ਦੀ ਲਾਸ਼ ਖੇਤਾਂ 'ਚੋਂ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਸਵੇਰੇ ਸੈਰ ਦੇ ਲਈ ਗਏ ਸਨ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ.....
ਸੋਮਾਲੀਆ 'ਚ ਅਮਰੀਕੀ ਹਵਾਈ ਹਮਲੇ 'ਚ ਅਲ-ਸ਼ਬਾਬ ਦੇ 52 ਅੱਤਵਾਦੀ ਢੇਰ
. . .  about 3 hours ago
ਮੋਗਾਦਿਸ਼ੂ, 20 ਜਨਵਰੀ- ਅਮਰੀਕੀ ਫੌਜ ਨੇ ਦੱਖਣੀ ਸੋਮਾਲੀਆ ਦੇ ਜਿਲੀਬ ਸ਼ਹਿਰ 'ਚ ਹਵਾਈ ਹਮਲੇ ਕਰਕੇ ਅਲ-ਸ਼ਬਾਬ ਦੇ 52 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਅਮਰੀਕੀ ਫੌਜ ਦੀ ਅਫ਼ਰੀਕੀ ਕਮਾਨ ਨੇ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਬਿਆਨ ਮੁਤਾਬਕ ਅਮਰੀਕੀ ਫੌਜ ਦੇ ਹਵਾਈ...
ਚਿੱਲੀ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  about 4 hours ago
ਸੈਂਟੀਆਗੋ, 20 ਜਨਵਰੀ- ਉੱਤਰੀ-ਮੱਧ ਚਿੱਲੀ 'ਚ ਲੰਘੇ ਦਿਨ 6.7 ਤੀਬਰਤਾ ਵਾਲੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦਾ ਕੇਂਦਰ ਕੋਕਿਯੁਮਬੋ ਸ਼ਹਿਰ ਤੋਂ 15 ਕਿਲੋਮੀਟਰ ਦੱਖਣ-ਪੱਛਮ 'ਚ 53 ਕਿਲੋਮੀਟਰ ਦੀ ਡੂੰਘਾਈ 'ਚ ਸੀ। ਭੂਚਾਲ...
ਅੱਜ ਫਿਰ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
. . .  about 4 hours ago
ਨਵੀਂ ਦਿੱਲੀ, 20 ਜਨਵਰੀ- ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਅੱਜ ਵੀ ਵਾਧਾ ਦਰਜ ਕੀਤਾ ਗਿਆ। ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 23 ਪੈਸੇ ਵੱਧ ਕੇ 70.95 ਰੁਪਏ ਅਤੇ ਡੀਜ਼ਲ ਦੀ ਕੀਮਤ 29 ਪੈਸੇ ਵੱਧ ਕੇ 65.45 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ ਹੈ...
ਕੇਜਰੀਵਾਲ ਅੱਜ ਬਰਨਾਲਾ ਤੋਂ ਕਰਨਗੇ ਲੋਕ ਸਭਾ ਚੋਣਾਂ ਦੇ ਪ੍ਰਚਾਰ ਦਾ ਆਗਾਜ਼- ਚੀਮਾ
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਭਾਖੜਾ ਨਹਿਰ 'ਚ ਬੰਬ ਦੀ ਅਫ਼ਵਾਹ ਦੇ ਚੱਲਦਿਆਂ ਫ਼ੌਜ ਦਾ ਗੁਪਤ ਨਿਰੀਖਣ
. . .  1 day ago
ਹਿਮਾਚਲ 'ਚ ਬੱਸ ਪਲਟਣ ਕਾਰਨ 17 ਵਿਦਿਆਰਥੀ ਜ਼ਖਮੀ
. . .  1 day ago
ਰਾਹੁਲ ਦੇ ਸ਼ਕਤੀ ਪ੍ਰਾਜੈਕਟ ਦੀ ਪੰਜਾਬ 'ਚ ਕੈਪਟਨ ਵਲੋਂ ਸ਼ੁਰੂਆਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 26 ਸਾਉਣ ਸੰਮਤ 550
ਵਿਚਾਰ ਪ੍ਰਵਾਹ: ਨਵੇਂ-ਨਵੇਂ ਅਰਥਾਂ ਵਿਚ ਫ਼ਿਰਕੂਪੁਣੇ ਦੀ ਵਿਆਖਿਆ ਕਰਨੀ ਹੀ ਵੱਡੀਆਂ ਸਮੱਸਿਆਵਾਂ ਦੀ ਜੜ੍ਹ ਹੈ। -ਬੁਲੇਟ ਏਰਿਕ

ਨਾਰੀ ਸੰਸਾਰ

ਕਸ਼ਮਕਸ਼ ਜ਼ਿੰਦਗੀ ਦੀ

ਜ਼ਿੰਦਗੀ ਵਿਚ ਤੁਰਦਿਆਂ-ਤੁਰਦਿਆਂ ਬਹੁਤ ਕੁਝ ਅਜਿਹਾ ਵੇਖਦੇ ਹਾਂ ਕਿ ਬਈ ਕਾਫੀ ਕੁਝ ਸਮਝ ਹੀ ਨਹੀਂ ਪੈਂਦੀ ਤੇ ਬਹੁਤ ਕੁਝ ਸਮਝ ਆ ਵੀ ਜਾਂਦਾ ਹੈ। ਦੂਜੇ ਲਫਜ਼ਾਂ ਵਿਚ ਕਹਿ ਸਕਦੇ ਹਾਂ ਕਿ ਦੁਨੀਆ ਵਿਚ ਸਭ ਕੁਝ ਕਸ਼ਮਕਸ਼ ਵਿਚ ਲਗਦਾ ਹੈ। ਦੁਨੀਆ ਦੀ ਭੀੜ ਵਿਚ ਕੋਈ ਕਿਸੇ ਪਾਸੇ ...

ਪੂਰੀ ਖ਼ਬਰ »

ਪੁੱਤਰਾਂ ਨੂੰ ਵੀ ਘਰ ਦਾ ਕੰਮ ਸਿਖਾਓ

ਸਾਡੇ ਪਰਿਵਾਰਾਂ ਵਿਚ ਪੁੱਤਰ ਦੀ ਇਕ ਅਹਿਮ ਭੂਮਿਕਾ ਹੁੰਦੀ ਹੈ। ਸ਼ੁਰੂ ਤੋਂ ਹੀ ਪੁੱਤ ਦੇ ਮਨ ਵਿਚ ਇਹ ਬੈਠ ਜਾਂਦਾ ਹੈ ਕਿ ਉਹ ਪਰਿਵਾਰ ਦਾ ਸਭ ਤੋਂ ਕੀਮਤੀ ਅਤੇ ਮਹੱਤਵਪੂਰਨ ਅੰਗ ਹੈ। ਆਪਣੀ ਹਰ ਲੋੜ ਅਤੇ ਜ਼ਿੱਦ ਘਰ ਦੇ ਛੋਟੇ-ਵੱਡੇ ਹਰ ਮੈਂਬਰ ਕੋਲੋਂ ਮੰਨਵਾ ਲੈਂਦਾ ਹੈ। ...

ਪੂਰੀ ਖ਼ਬਰ »

ਇੰਜ ਪਾਓ ਛੁਟਕਾਰਾ ਮੁਹਾਸਿਆਂ ਤੋਂ

* ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੀ ਰੋਜ਼ਮਰ੍ਹਾ ਨਿਯਮਤ ਕਰਨ ਦੀ ਭਰਪੂਰ ਕੋਸ਼ਿਸ਼ ਕਰੋ। * ਸਫਾਈ ਦਾ ਵਿਸ਼ੇਸ਼ ਧਿਆਨ ਰੱਖੋ। ਦਿਨ ਵਿਚ ਕਈ ਵਾਰ ਸਾਫ਼ ਪਾਣੀ ਨਾਲ ਮੂੰਹ ਨੂੰ ਧੋ ਕੇ ਤੌਲੀਏ ਨਾਲ ਦਬਾ-ਦਬਾ ਕੇ ਪੂੰਝ ਲਓ। * ਭੁੱਲ ਕੇ ਕਦੇ ਵੀ ਮੂੰਹ 'ਤੇ ਉੱਭਰੀਆਂ ਫਿਨਸੀਆਂ ਨੂੰ ...

ਪੂਰੀ ਖ਼ਬਰ »

ਕੀ ਤੁਸੀਂ ਆਪਣੀ ਨੌਕਰੀ ਤੋਂ ਸੰਤੁਸ਼ਟ ਹੋ?

ਇਕ ਖੋਜ ਅਨੁਸਾਰ 60 ਫੀਸਦੀ ਤੋਂ ਜ਼ਿਆਦਾ ਕਰਮਚਾਰੀ ਆਪਣੀ ਮੌਜੂਦਾ ਨੌਕਰੀ ਤੋਂ ਖੁਸ਼ ਨਹੀਂ ਹੁੰਦੇ ਹਨ। ਹਾਲਾਂਕਿ ਇਹ ਵੀ ਸੱਚ ਹੈ ਕਿ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਜ਼ਿਆਦਾ ਸੰਤੁਸ਼ਟ ਹੁੰਦੀਆਂ ਹਨ। ਫਿਰ ਵੀ ਇਹ ਨਿਯਮ ਉਨ੍ਹਾਂ 'ਤੇ ਵੀ ਲਾਗੂ ਹੁੰਦਾ ਹੈ ਕਿ ਕਾਫੀ ਵੱਡੀ ਗਿਣਤੀ ਵਿਚ ਔਰਤਾਂ ਵੀ ਆਪਣੀ ਨੌਕਰੀ ਤੋਂ ਸੰਤੁਸ਼ਟ ਨਹੀਂ ਹੁੰਦੀਆਂ। ਫਿਰ ਵੀ ਕਿਸੇ ਨਾ ਕਿਸੇ ਵਜ੍ਹਾ ਦੇ ਚਲਦਿਆਂ ਉਸ ਨੂੰ ਕਰਦੀਆਂ ਰਹਿੰਦੀਆਂ ਹਨ। ਕੀ ਕਿਹਾ, ਤੁਹਾਡੇ 'ਤੇ ਇਹ ਗੱਲ ਲਾਗੂ ਨਹੀਂ ਹੁੰਦੀ? ਚੱਲੋ! ਤੁਹਾਡੇ ਦਾਅਵੇ ਨੂੰ ਇਸ ਪਰਖ ਜ਼ਰੀਏ ਜਾਂਚ ਲੈਂਦੇ ਹਾਂ।
1. ਹਮੇਸ਼ਾ ਤੋਂ ਤੁਹਾਡਾ 'ਸੁਪਨਾ ਨੌਕਰੀ' ਸੀ-(ੳ) ਸਰਕਾਰੀ ਨੌਕਰੀ (ਅ) ਮਲਟੀਨੈਸ਼ਨਲ ਨੌਕਰੀ (ੲ) ਜੋ ਵੀ ਮਿਲ ਜਾਵੇ।
2. ਤੁਹਾਨੂੰ ਆਪਣੀ ਨੌਕਰੀ ਵਿਚ ਸਭ ਤੋਂ ਜ਼ਿਆਦਾ ਆਕਰਸ਼ਕ ਚੀਜ਼ ਲਗਦੀ ਹੈ-(ੳ) ਸ਼ਾਨਦਾਰ ਤਨਖ਼ਾਹ (ਅ) ਕੰਮ ਕਰਨ ਦਾ ਬਿਹਤਰੀਨ ਮਾਹੌਲ (ੲ) ਸਿੱਖਣ ਦਾ ਜ਼ਬਰਦਸਤ ਮੌਕਾ
3. ਤੁਸੀਂ ਨੌਕਰੀ ਕਰਦੇ ਹੋ-
(ੳ) ਜੀਵਨ ਵਿਚ ਆਪਣੇ-ਆਪ ਨੂੰ ਸਾਰਥਕ ਸਾਬਤ ਕਰਨ ਲਈ
(ਅ) ਜੀਵਨ ਬਿਤਾਉਣ ਲਈ
(ੲ) ਮੁਕਾਬਲੇਬਾਜ਼ੀ ਕਾਰਨ
4. ਤੁਸੀਂ ਜਦੋਂ ਵੀ ਆਪਣੀ ਹੁਣ ਤੱਕ ਦੀਆਂ ਨੌਕਰੀਆਂ 'ਤੇ ਇਕ ਨਜ਼ਰ ਮਾਰਦੇ ਹੋ, ਹਮੇਸ਼ਾ-
(ੳ) ਪਹਿਲੀ ਨੌਕਰੀ ਨੂੰ ਸਭ ਤੋਂ ਚੰਗਾ ਪਾਉਂਦੇ ਹੋ। (ਅ) ਅੱਜ ਤੱਕ ਤੁਹਾਨੂੰ ਆਪਣੇ ਮਨ ਦੀ ਕੋਈ ਨੌਕਰੀ ਹੀ ਨਹੀਂ ਮਿਲੀ (ੲ) ਇਸ ਨਜ਼ਰੀਏ ਤੋਂ ਕੁਝ ਸੋਚਦੀ ਹੀ ਨਹੀਂ।
5. ਤੁਹਾਡੇ ਹਿਸਾਬ ਨਾਲ ਪੰਜ ਸਾਲ ਤੋਂ ਜ਼ਿਆਦਾ ਇਕ ਥਾਂ ਨੌਕਰੀ ਕਰਨਾ-(ੳ) ਕਾਮਯਾਬੀ ਦੀ ਨਿਸ਼ਾਨੀ ਹੈ। (ਅ) ਨਵੀਂ ਨੌਕਰੀ ਨਾ ਲੱਭ ਪਾਉਣ ਦਾ ਨਤੀਜਾ ਹੈ। (ੲ) ਮਾਰਕੀਟ ਵਿਚ ਨੌਕਰੀ ਦੀ ਸਮੱਸਿਆ ਨੂੰ ਦਰਸਾਉਂਦਾ ਹੈ।
ਨਤੀਜਾ : ਜੇਕਰ ਤੁਸੀਂ ਸਾਰੇ ਸਵਾਲਾਂ ਨੂੰ ਧਿਆਨ ਨਾਲ ਪੜ੍ਹ ਕੇ ਉਨ੍ਹਾਂ ਦੇ ਜਵਾਬ 'ਤੇ ਨਿਸ਼ਾਨੀ ਲਗਾਈ ਹੈ ਜੋ ਤੁਹਾਡੇ 'ਤੇ ਲਾਗੂ ਹੁੰਦੇ ਹਨ ਤਾਂ ਤੁਸੀਂ ਆਪਣੀ ਨੌਕਰੀ ਤੋਂ ਕਿੰਨਾ ਸੰਤੁਸ਼ਟ ਹੋ, ਇਸ ਦਾ ਉੱਤਰ ਇਹ ਹੈ-(ੳ) - ਜੇਕਰ ਤੁਹਾਡੇ ਹਾਸਲ ਅੰਕ 10 ਜਾਂ ਇਸ ਤੋਂ ਘੱਟ ਹਨ ਤਾਂ ਤੁਸੀਂ ਆਪਣੀ ਨੌਕਰੀ ਤੋਂ ਭਾਵੇਂ ਸਾਰੀਆਂ ਚੀਜ਼ਾਂ ਹਾਸਲ ਕਰ ਲੈਂਦੇ ਹੋ ਪਰ ਤੁਸੀਂ ਆਪਣੀ ਨੌਕਰੀ ਤੋਂ ਕਿਸੇ ਵੀ ਮਾਇਨੇ ਵਿਚ ਸੰਤੁਸ਼ਟ ਨਹੀਂ ਹੋ।
(ਅ) ਜੇਕਰ ਤੁਹਾਡੇ ਕੁੱਲ ਹਾਸਲ ਅੰਕ 10 ਤੋਂ ਜ਼ਿਆਦਾ ਪਰ 15 ਜਾਂ ਇਸ ਤੋਂ ਘੱਟ ਹਨ ਤਾਂ ਨੌਕਰੀ ਨੂੰ ਲੈ ਕੇ ਤੁਸੀਂ ਬਹੁਤ ਤਣਾਅ ਵਿਚ ਨਹੀਂ ਰਹਿੰਦੇ ਹੋ। ਇਹ ਵੱਖਰੀ ਗੱਲ ਹੈ ਕਿ ਜਦੋਂ ਘਰ ਦੇ ਹੀ ਦੂਜੇ ਮੈਂਬਰਾਂ ਨੂੰ ਤੁਹਾਡੇ ਤੋਂ ਚੰਗੀ ਨੌਕਰੀ ਮਿਲਦੀ ਹੈ, ਉਦੋਂ ਇਕ ਵਾਰ ਜ਼ਰੂਰ ਇਹ ਕਸਕ ਹੁੰਦੀ ਹੈ ਕਿ ਅਸੀਂ ਕਿਤੇ ਪਿਛੜ ਗਏ ਹਾਂ। ਹਾਲਾਂਕਿ ਇਹ ਕਦੀ-ਕਦਾਈਂ ਹੀ ਹੁੰਦਾ ਹੈ।
(ੲ) ਜੇਕਰ ਤੁਹਾਡੇ ਕੁੱਲ ਹਾਸਲ ਅੰਕ 15 ਤੋਂ ਜ਼ਿਆਦਾ ਹਨ ਤਾਂ ਬਿਨਾਂ ਕਿਸੇ ਸ਼ੱਕ ਤੁਸੀਂ ਆਪਣੀ ਨੌਕਰੀ ਤੋਂ ਸੰਤੁਸ਼ਟ ਹੋ। ਚਾਹੇ ਜੋ ਵੀ ਕਾਰਨ ਹੋਵੇ, ਪਰ ਇਹ ਸੱਚ ਹੈ ਕਿ ਤੁਹਾਡੀਆਂ ਨੀਂਦਾਂ ਨਵੀਂ ਨੌਕਰੀ ਲੱਭਣ ਦੀ ਚਿੰਤਾ ਵਿਚ ਖਰਾਬ ਨਹੀਂ ਹੁੰਦੀਆਂ, ਨਾ ਹੀ ਤੁਸੀਂ ਗੱਲਬਾਤ ਦੇ ਦੌਰਾਨ ਪਹਿਲੀ ਫੁਰਸਤ ਵਿਚ ਹੀ ਆਪਣੀ ਨੌਕਰੀ ਅਤੇ ਕਿਸਮਤ ਨੂੰ ਕੋਸਦੇ ਹੋ।


-ਪੇਸ਼ਕਸ਼ : ਪਿੰਕੀ ਅਰੋੜਾ
ਇਮੇਜ ਰਿਫਲੈਕਸ਼ਨ ਸੈਂਟਰ


ਖ਼ਬਰ ਸ਼ੇਅਰ ਕਰੋ

ਗ਼ਲਤੀ ਸਵੀਕਾਰਨ ਵਿਚ ਬੁਰਾਈ ਨਹੀਂ

* ਗੱਲ ਕਰਦੇ ਹੋਏ ਹਮੇਸ਼ਾ ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਜਿਸ ਨਾਲ ਗੱਲ ਕਰ ਰਹੇ ਹੋ, ਕਿਤੇ ਉਸ ਦੀਆਂ ਭਾਵਨਾਵਾਂ ਨੂੰ ਸੱਟ ਤਾਂ ਨਹੀਂ ਪਹੁੰਚ ਰਹੀ, ਕਿਤੇ ਤੁਸੀਂ ਉਸ ਦੀ ਇੱਜ਼ਤ ਨੂੰ ਦਰਕਿਨਾਰ ਤਾਂ ਨਹੀਂ ਕਰ ਰਹੇ। ਜੇ ਕਦੇ ਅਜਿਹਾ ਲੱਗੇ ਤਾਂ ਉਸੇ ਸਮੇਂ ਆਪਣੀ ਗ਼ਲਤੀ ...

ਪੂਰੀ ਖ਼ਬਰ »

ਰਸੋਈਘਰ ਵਿਚ ਕੰਮ ਦੀਆਂ ਗੱਲਾਂ

* ਢੋਕਲਾ ਬਣਾਉਂਦੇ ਸਮੇਂ ਥੋੜ੍ਹੀ ਜਿਹੀ ਪੀਸੀ ਕਾਲੀ ਮਿਰਚ ਪਾ ਦਿਓ। ਸਵਾਦ ਵਧ ਜਾਵੇਗਾ। * ਰਾਇਤੇ 'ਤੇ 2-3 ਭੁੰਨੇ ਲੌਂਗਾਂ ਦਾ ਚੂਰਨ ਪਾ ਦਿਓ। ਰਾਇਤਾ ਬਹੁਤ ਸਵਾਦੀ ਲੱਗੇਗਾ। * ਇਮਲੀ ਨੂੰ ਸੁਕਾ ਕੇ ਲੂਣ ਲਗਾ ਕੇ ਗੋਲੇ ਬਣਾ ਲਓ ਅਤੇ ਹਵਾਬੰਦ ਡੱਬੇ ਵਿਚ ਰੱਖੋ। ਸਾਲ ਭਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX