1985 ਈ: ਵਿਚ ਉਸ ਸਮੇਂ ਦੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਨੇ ਦੋ ਸਮਝੌਤੇ ਕੀਤੇ ਸਨ-'ਪੰਜਾਬ ਸਮਝੌਤਾ' ਅਤੇ 'ਆਸਾਮ ਸਮਝੌਤਾ'। ਪੰਜਾਬ ਸਮਝੌਤਾ ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਕੀਤਾ ਗਿਆ ਸੀ। ਉਹ ਪੰਜਾਬ ਦੇ ਸਾਕਾ ਨੀਲਾ ਤਾਰਾ (ਜੂਨ 1984) ਸਮੇਂ ਗ੍ਰਿਫ਼ਤਾਰ ...
ਯੂਰਪ ਦੇ ਵਾਸੀ ਗਰਮ ਰੁੱਤ ਦੀ ਉਡੀਕ ਠੀਕ ਉਸੇ ਸ਼ਿੱਦਤ ਨਾਲ ਕਰਦੇ ਹਨ, ਜਿਸ ਤਰ੍ਹਾਂ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਸਰਦ ਰੁੱਤ ਦਾ ਰਾਹ ਵੇਖਿਆ ਜਾਂਦਾ ਹੈ, ਪਰ ਗੁਜ਼ਰ ਰਹੇ ਗਰਮੀ ਦੇ ਮੌਸਮ ਵਿਚ ਯੂਰਪ ਦੀ ਧਰਤੀ ਨਿੱਘੀ ਅਤੇ ਮਿੱਠੀ ਧੁੱਪ ਨੂੰ ਮਾਣਨ ਦੀ ਬਜਾਇ ਸਖ਼ਤ ਤਪਸ਼ ...
ਇਸ ਵੇਲੇ ਪੰਜਾਬ ਦੀ ਰਾਜਨੀਤੀ ਵਿਚ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਆਮ ਆਦਮੀ ਪਾਰਟੀ ਦੀ ਰਾਜਨੀਤੀ ਹੈ। ਇਹ ਸਵਾਲ ਸਭ ਤੋਂ ਵੱਧ ਪੁੱਛਿਆ ਜਾ ਰਿਹਾ ਹੈ ਕਿ ਪੰਜਾਬ ਵਿਚ 'ਆਪ' ਦਾ ਕੇਜਰੀਵਾਲ ਧੜਾ ਕਾਮਯਾਬ ਹੋਵੇਗਾ ਜਾਂ ਸੁਖਪਾਲ ਖਹਿਰਾ ਗੁੱਟ? ਜਾਂ ਕੀ ਸੁਖਪਾਲ ਖਹਿਰਾ, ਬੈਂਸ ...
ਇਕ ਪਾਸੇ ਪੰਜਾਬ 'ਚੋਂ ਨੌਜਵਾਨਾਂ ਦਾ ਕਿਸੇ ਨਾ ਕਿਸੇ ਤਰ੍ਹਾਂ ਵਿਦੇਸ਼ਾਂ ਵਿਚ ਜਾਣਾ ਜਾਰੀ ਹੈ। ਇਥੇ ਆਪਣੇ ਧੁੰਦਲੇ ਭਵਿੱਖ ਬਾਰੇ ਕਿਆਸ ਕਰਦੇ ਹੋਏ ਇਹ ਨੌਜਵਾਨ ਵਿਦੇਸ਼ਾਂ ਨੂੰ ਜਾਣ ਨੂੰ ਤਰਜੀਹ ਦੇ ਰਹੇ ਹਨ ਤਾਂ ਜੋ ਉਹ ਆਪਣੇ ਭਵਿੱਖ ਨੂੰ ਕੁਝ ਵਧੀਆ ਅਤੇ ਸੁਰੱਖਿਅਤ ਬਣਾ ਸਕਣ। ਇਸੇ ਲਈ ਇੰਗਲੈਂਡ ਅਤੇ ਯੂਰਪ ਦੇ ਕੁਝ ਹੋਰ ਦੇਸ਼ਾਂ ਤੋਂ ਇਲਾਵਾ ਅਮਰੀਕਾ ਅਤੇ ਕੈਨੇਡਾ ਵਿਚ ਪੰਜਾਬੀ ਮੂਲ ਦੇ ਪੰਜਾਬੀ ਕਾਫੀ ਗਿਣਤੀ ਵਿਚ ਜਾ ਵਸੇ ਹਨ। ਇਨ੍ਹਾਂ ਵਿਚ ਸਿੱਖ ਭਾਈਚਾਰੇ ਦੀ ਗਿਣਤੀ ਵੀ ਕਾਫੀ ਵੱਡੀ ਹੈ।
ਪਿਛਲੇ ਕੁਝ ਸਮੇਂ ਤੋਂ ਪੰਜਾਬੀਆਂ ਨੇ ਕੈਨੇਡਾ ਅਤੇ ਆਸਟ੍ਰੇਲੀਆ ਵੱਲ ਤਾਂ ਜਿਵੇਂ ਵਹੀਰਾਂ ਹੀ ਘੱਤ ਦਿੱਤੀਆਂ ਹੋਣ, ਪਰ ਇਸ ਦੇ ਨਾਲ-ਨਾਲ ਕਈ ਦੇਸ਼ਾਂ ਵਿਚੋਂ ਸਿੱਖ ਭਾਈਚਾਰੇ ਨਾਲ ਨਸਲੀ ਵਿਤਕਰਾ ਹੋਣ ਦੀਆਂ ਆ ਰਹੀਆਂ ਖ਼ਬਰਾਂ ਨੇ ਵੀ ਪ੍ਰੇਸ਼ਾਨੀ ਪੈਦਾ ਕੀਤੀ ਹੈ, ਖ਼ਾਸ ਤੌਰ 'ਤੇ ਸਾਲ 2001 ਵਿਚ ਅਲ-ਕਾਇਦਾ ਮੁਖੀ ਓਸਾਮਾ ਬਿਨ-ਲਾਦੇਨ ਵਲੋਂ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਬਹੁਤ ਵੱਡੀਆਂ ਹਿੰਸਕ ਵਾਰਦਾਤਾਂ ਕਰਵਾਏ ਜਾਣ ਤੋਂ ਬਾਅਦ ਤਾਂ ਅਜਿਹਾ ਨਸਲੀ ਵਿਤਕਰਾ ਹੋਰ ਵੀ ਵਧਿਆ ਲਗਦਾ ਹੈ। ਓਸਾਮਾ ਬਿਨ-ਲਾਦੇਨ ਅਤੇ ਉਸ ਦੇ ਸਾਥੀ ਪੱਗ ਬੰਨ੍ਹਦੇ ਸਨ ਅਤੇ ਦਾੜ੍ਹੀ ਰੱਖਦੇ ਸਨ। ਉਸ ਸਮੇਂ ਉਨ੍ਹਾਂ ਦੀਆਂ ਇਹ ਤਸਵੀਰਾਂ ਦੁਨੀਆ ਭਰ ਵਿਚ ਬੇਹੱਦ ਪ੍ਰਚੱਲਿਤ ਹੋਈਆਂ ਸਨ। ਦਸਤਾਰ ਤੇ ਦਾੜ੍ਹੀ ਸਿੱਖੀ ਦੀ ਵੀ ਪਛਾਣ ਹੈ। ਇਸ ਲਈ ਹਾਲੇ ਤੱਕ ਵੀ ਬਹੁਤ ਸਾਰੇ ਯੂਰਪੀ ਦੇਸ਼ਾਂ ਅਤੇ ਅਮਰੀਕਾ ਵਿਚ ਸਿੱਖ ਪਛਾਣ ਨੂੰ ਓਸਾਮਾ ਬਿਨ-ਲਾਦੇਨ ਅਤੇ ਉਸ ਦੇ ਸਾਥੀਆਂ ਦੀ ਪਛਾਣ ਨਾਲ ਜੋੜਿਆ ਜਾਂਦਾ ਹੈ। ਅਮਰੀਕਾ ਵਿਚ ਸਿੱਖ ਭਾਈਚਾਰੇ ਦੇ ਲੋਕ 19ਵੀਂ ਸਦੀ ਦੇ ਅਖੀਰ ਅਤੇ 20ਵੀਂ ਸਦੀ ਦੇ ਸ਼ੁਰੂ ਵਿਚ ਜਾ ਵਸੇ ਸਨ। ਉਸ ਸਮੇਂ ਉਨ੍ਹਾਂ ਦੀ ਕੈਨੇਡਾ ਵਿਚ ਕਾਫੀ ਗਿਣਤੀ ਹੋ ਗਈ ਸੀ। ਭਾਰਤ ਦੇ ਆਜ਼ਾਦੀ ਦੇ ਸੰਘਰਸ਼ ਵਿਚ ਗ਼ਦਰ ਲਹਿਰ ਵਿਚ ਕੈਨੇਡਾ ਅਤੇ ਅਮਰੀਕਾ ਵਿਚ ਰਹਿੰਦੇ ਸਿੱਖ ਭਾਈਚਾਰੇ ਵਲੋਂ ਅਹਿਮ ਯੋਗਦਾਨ ਪਾਇਆ ਗਿਆ ਸੀ। ਹੁਣ ਹਾਲਾਤ ਬਹੁਤ ਬਦਲ ਗਏ ਹਨ। ਸਿੱਖ ਭਾਈਚਾਰੇ ਦੇ ਦਰਜਨਾਂ ਹੀ ਲੋਕ ਯੂਰਪੀਨ ਦੇਸ਼ਾਂ ਅਤੇ ਅਮਰੀਕੀ ਉਪ ਮਹਾਂਦੀਪ ਵਿਚ ਵੀ ਵਸ ਚੁੱਕੇ ਹਨ। ਪਰ ਇਸ ਦੇ ਨਾਲ ਹੀ ਇਕ ਵੱਡੀ ਚਿੰਤਾ ਦਾ ਵਿਸ਼ਾ ਇਹ ਵੀ ਬਣ ਗਿਆ ਹੈ ਕਿ ਕਈ ਥਾਵਾਂ 'ਤੇ ਇਸ ਭਾਈਚਾਰੇ ਦੇ ਲੋਕਾਂ ਨਾਲ ਨਸਲੀ ਭੇਦਭਾਵ ਕੀਤੇ ਜਾਣ ਦੀਆਂ ਖ਼ਬਰਾਂ ਵਧੇਰੇ ਆਉਣ ਲੱਗੀਆਂ ਹਨ। ਪਿਛਲੇ ਕੁਝ ਮਹੀਨਿਆਂ ਵਿਚ ਵੱਖ-ਵੱਖ ਥਾਵਾਂ ਤੋਂ ਆਈਆਂ ਅਜਿਹੀਆਂ ਖ਼ਬਰਾਂ ਦੀ ਭਰਮਾਰ ਹੋਣੀ ਸ਼ੁਰੂ ਹੋ ਗਈ ਹੈ। ਉਦਾਹਰਣ ਦੇ ਲਈ ਫਰਵਰੀ ਦੇ ਮਹੀਨੇ ਵਿਚ ਅਮਰੀਕਾ ਵਿਚ ਕੈਲੀਫੋਰਨੀਆ ਦੇ ਕੇਂਟਕੀ ਸ਼ਹਿਰ ਵਿਚ ਗੈਰੀ ਸਿੰਘ ਨਾਂਅ ਦੇ ਇਕ ਸਿੱਖ ਦੇ ਗੈਸ ਸਟੇਸ਼ਨ 'ਤੇ ਕੁਝ ਲੋਕਾਂ ਵਲੋਂ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਅਤੇ ਭੰਨ-ਤੋੜ ਕੀਤੀ ਗਈ। ਗੈਰੀ ਸਿੰਘ ਨੇ ਕਿਹਾ ਕਿ ਉਹ 1990 ਵਿਚ ਅਮਰੀਕਾ ਆਇਆ ਸੀ। ਉਸ ਨਾਲ ਅਜਿਹੀ ਘਟਨਾ ਪਹਿਲੀ ਵਾਰ ਵਾਪਰੀ ਹੈ। ਫਰਵਰੀ ਦੇ ਮਹੀਨੇ ਵਿਚ ਹੀ ਅਮਰੀਕਾ ਦੀ ਸਟੇਟ ਇਲੀਨੋਇਸ ਵਿਚ ਇਕ ਟੈਕਸੀ ਡਰਾਈਵਰ ਗੁਰਜੀਤ ਸਿੰਘ ਨਾਲ ਗੋਰੇ ਤੇ ਗੋਰੀ ਵਲੋਂ ਦੁਰਵਿਹਾਰ ਕੀਤਾ ਗਿਆ ਅਤੇ ਉਸ ਉੱਪਰ ਪਿਸਤੌਲ ਤਾਣ ਕੇ ਉਸ ਦੀ ਦਿੱਖ ਬਾਰੇ ਨਸਲੀ ਟਿੱਪਣੀਆਂ ਕੀਤੀਆਂ ਗਈਆਂ। ਇਸੇ ਤਰ੍ਹਾਂ ਨਿਊਜਰਸੀ ਵਿਚ ਮੇਅਰ ਰਵਿੰਦਰ ਸਿੰਘ ਭੱਲਾ ਜੋ ਪਿਛਲੇ 17 ਸਾਲ ਤੋਂ ਇਥੇ ਰਹਿ ਰਿਹਾ ਹੈ ਅਤੇ ਸਿਟੀ ਕੌਂਸਲ ਲਈ ਦੋ ਵਾਰ ਮੇਅਰ ਵੀ ਚੁਣਿਆ ਜਾ ਚੁੱਕਾ ਹੈ, ਨੂੰ ਵੀ ਨਸਲੀ ਵਿਤਕਰੇ ਕਾਰਨ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।
ਪਿਛਲੇ ਇਕ ਹਫ਼ਤੇ ਤੋਂ ਅਮਰੀਕਾ ਵਿਚ ਸਿੱਖ ਵਿਅਕਤੀਆਂ ਨਾਲ ਕੁੱਟਮਾਰ ਦੀਆਂ ਦੋ ਘਟਨਾਵਾਂ ਵਾਪਰੀਆਂ ਹਨ। ਕੈਲੀਫੋਰਨੀਆ ਦੇ ਸੁਰਜੀਤ ਸਿੰਘ ਮੱਲ੍ਹੀ ਦੀ ਕੁਝ ਗੋਰੇ ਲੋਕਾਂ ਵਲੋਂ ਨਸਲੀ ਟਿੱਪਣੀਆਂ ਕਰਕੇ ਸਖ਼ਤ ਕੁੱਟਮਾਰ ਕੀਤੀ ਗਈ ਅਤੇ ਕਿਹਾ ਗਿਆ ਕਿ ਇਥੇ ਤੁਹਾਡੀ ਲੋੜ ਨਹੀਂ ਹੈ। ਤੁਸੀਂ ਆਪਣੇ ਦੇਸ਼ ਵਾਪਸ ਚਲੇ ਜਾਓ। ਮੱਲ੍ਹੀ ਮੁਤਾਬਿਕ ਕੁੱਟਮਾਰ ਕਰਦਿਆਂ ਹਮਲਾਵਰਾਂ ਨੇ ਉਸ ਨੂੰ ਅੱਤਵਾਦੀ ਕਹਿੰਦੇ ਹੋਏ ਓਸਾਮਾ ਬਿਨ ਲਾਦੇਨ ਦਾ ਨਾਂਅ ਲਿਆ ਅਤੇ ਪਿਛਲੇ ਦਿਨੀਂ ਕੈਲੀਫੋਰਨੀਆ ਦੇ ਮੋਂਟੇਕਾ ਵਿਚ ਹੀ ਇਕ 70 ਸਾਲਾ ਸਿੱਖ ਵਿਅਕਤੀ ਸਾਹਿਬ ਸਿੰਘ ਨੱਤ ਦੀ ਵੀ ਦੋ ਨੌਜਵਾਨਾਂ ਵਲੋਂ ਨਸਲੀ ਟਿੱਪਣੀਆਂ ਕਰਦੇ ਹੋਏ ਸਖ਼ਤ ਕੁੱਟਮਾਰ ਕੀਤੀ ਗਈ। ਅਜਿਹੀਆਂ ਹੀ ਖ਼ਬਰਾਂ ਆਸਟ੍ਰੇਲੀਆ ਅਤੇ ਕਈ ਹੋਰ ਯੂਰਪੀਨ ਮੁਲਕਾਂ 'ਚੋਂ ਵੀ ਆ ਰਹੀਆਂ ਹਨ, ਜਿਨ੍ਹਾਂ ਨਾਲ ਸਿੱਖ ਸਮਾਜ ਵਿਚ ਵੱਡੀ ਚਿੰਤਾ ਪੈਦਾ ਹੋਈ ਹੈ। ਅਜਿਹੀ ਸਥਿਤੀ ਵਿਚ ਭਾਰਤ ਸਰਕਾਰ ਨੂੰ ਵੀ ਆਪਣੇ ਇਸ ਮਾਣ-ਮੱਤੇ ਭਾਈਚਾਰੇ ਨਾਲ ਖੜ੍ਹੇ ਹੋ ਕੇ ਇਸ ਸਬੰਧੀ ਦੂਸਰੇ ਦੇਸ਼ਾਂ ਨੂੰ ਸੁਚੇਤ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਵੀ ਕੌਮਾਂਤਰੀ ਪੱਧਰ 'ਤੇ ਕੋਈ ਅਜਿਹੀ ਯੋਜਨਾ ਉਲੀਕੀ ਜਾਣੀ ਜ਼ਰੂਰੀ ਹੈ, ਜੋ ਦੁਨੀਆ ਭਰ ਵਿਚ ਵਸੇ ਸਿੱਖ ਭਾਈਚਾਰੇ ਦੀ ਪਹਿਚਾਣ ਸਬੰਧੀ ਚੇਤਨਾ ਪੈਦਾ ਕਰ ਸਕੇ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾ ਸਕੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਵੱਡੀਆਂ ਸਿੱਖ ਸੰਸਥਾਵਾਂ ਨੂੰ ਵੀ ਪੈਦਾ ਹੋਈ ਇਸ ਸਥਿਤੀ ਸਬੰਧੀ ਗੰਭੀਰ ਹੋ ਕੇ ਸੋਚਣ ਅਤੇ ਕਿਸੇ ਤਰ੍ਹਾਂ ਦੀ ਪੁਖਤਾ ਯੋਜਨਾਬੰਦੀ ਕਰਨ ਦੀ ਜ਼ਰੂਰਤ ਹੋਵੇਗੀ।
-ਬਰਜਿੰਦਰ ਸਿੰਘ ਹਮਦਰਦ
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX