ਤਾਜਾ ਖ਼ਬਰਾਂ


ਤਰਨਜੀਤ ਸੰਧੂ ਅਮਰੀਕਾ 'ਚ ਭਾਰਤ ਦੇ ਰਾਜਦੂਤ ਨਿਯੁਕਤ
. . .  1 day ago
ਨਵੀਂ ਦਿੱਲੀ, ੨੮ ਜਨਵਰੀ - ਭਾਰਤੀ ਵਿਦੇਸ਼ ਮੰਤਰਾਲਾ ਵੱਲੋਂ ਤਰਨਜੀਤ ਸਿੰਘ ਸੰਧੂ ਨੂੰ ਅਮਰੀਕਾ 'ਚ ਭਾਰਤ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਉਹ ਇਸ ਸਮੇਂ ਸ੍ਰੀਲੰਕਾ 'ਚ ਭਾਰਤ ਦੇ ਰਾਜਦੂਤ ...
ਸੁਖਦੇਵ ਸਿੰਘ ਢੀਂਡਸਾ ਦੇ ਨਾਲ ਹਨ 80 ਫ਼ੀਸਦੀ ਅਕਾਲੀ ਵਰਕਰ - ਪਰਮਿੰਦਰ ਢੀਂਡਸਾ
. . .  1 day ago
ਤਪਾ ਮੰਡੀ , 28 ਜਨਵਰੀ (ਵਿਜੇ ਸ਼ਰਮਾ) - ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪਿੰਡ ਤਾਜੋਕੇ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 80 ਫ਼ੀਸਦੀ ਅਕਾਲੀ ਦਲ ਦੇ ਵਰਕਰ ਸੁਖਦੇਵ ਸਿੰਘ ਢੀਂਡਸਾ ਨਾਲ ਹਨ ਇਸ ਕਰ ਕੇ ਜੋ ਵੀ ਫ਼ੈਸਲਾ...
ਕੈਪਟਨ ਵੱਲੋਂ ਸੱਭਿਆਚਾਰਕ ਬੁੱਤ ਕਿਸੇ ਹੋਰ ਜਗ੍ਹਾ ਲਾਉਣ ਦੇ ਹੁਕਮ
. . .  1 day ago
ਚੰਡੀਗੜ੍ਹ, 28 ਜਨਵਰੀ - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸਭਿਆਚਾਰਕ ਵਿਭਾਗ ਨੂੰ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ 'ਤੇ ਸਥਾਪਿਤ ਸਭਿਆਚਾਰਕ ਬੁੱਤ ਕਿਸੇ ਹੋਰ...
ਸਭਿਆਚਾਰਕ ਬੁੱਤਾਂ ਦੇ ਵਿਵਾਦ ਸਬੰਧੀ ਮੀਂਹ ਦੇ ਬਾਵਜੂਦ ਧਰਨਾ ਜਾਰੀ
. . .  1 day ago
ਅੰਮ੍ਰਿਤਸਰ, 28 ਜਨਵਰੀ (ਜਸਵੰਤ ਸਿੰਘ ਜੱਸ) - ਵਿਰਾਸਤੀ ਮਾਰਗ ਦੇ ਸਭਿਆਚਾਰਕ ਬੁੱਤਾਂ ਨੂੰ ਹਟਾਉਣ ਅਤੇ ਬੁੱਤ ਢਾਹੁਣ ਦੀ ਕੋਸ਼ਿਸ਼ ਕਰਨ ਵਾਲੇ ਸਿੱਖ ਨੌਜਵਾਨਾਂ 'ਤੇ ਦਰਜ ਕੀਤੇ ਪਰਚੇ ਰੱਦ...
ਪਤੀ ਤੋਂ ਦੁਖੀ ਔਰਤ ਨੇ ਸ਼ੱਕੀ ਹਾਲਾਤਾਂ 'ਚ ਲਿਆ ਫਾਹਾ, ਮੌਤ
. . .  1 day ago
ਊਧਨਵਾਲ, 28 ਜਨਵਰੀ (ਪ੍ਰਗਟ ਸਿੰਘ) - ਪਤੀ ਦੀ ਮਾਰ ਕੁਟਾਈ ਹੱਥੋਂ ਦੁਖੀ ਹੋ ਕੇ ਪਤਨੀ ਨੇ ਸ਼ੱਕੀ ਹਾਲਾਤਾਂ 'ਚ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸੰਬੰਧੀ...
1.735 ਕਿੱਲੋ ਅਫ਼ੀਮ ਸਮੇਤ ਇੱਕ ਗ੍ਰਿਫ਼ਤਾਰ
. . .  1 day ago
ਡਮਟਾਲ, 28 ਜਨਵਰੀ - ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਹਲਕਾ ਇੰਦੌਰਾ ਦੇ ਥਾਣਾ ਡਮਟਾਲ ਦੀ ਪੁਲਿਸ ਨੇ ਪਿੰਡ ਮਾਜਰਾ ਵਿਖੇ ਇੱਕ ਵਿਅਕਤੀ ਨੂੰ 1.735 ਕਿੱਲੋ ਅਫ਼ੀਮ ਸਮੇਤ ਗ੍ਰਿਫ਼ਤਾਰ...
ਗੜੇਮਾਰੀ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ
. . .  1 day ago
ਸੁਲਤਾਨਪੁਰ ਲੋਧੀ, 28 ਜਨਵਰੀ (ਥਿੰਦ, ਹੈਪੀ, ਲਾਡੀ) - ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡਾਂ ਚੰਨਣਵਿੰਡੀ ਸ਼ੇਖਮਾਗਾ, ਭਰੋਆਣਾ, ਕਿੱਲੀਵਾੜਾ, ਰਾਮੇ, ਜੈਬੋਵਾਲ ਆਦਿ ਪਿੰਡਾਂ ਵਿਚ ਭਾਰੀ ਗੜੇਮਾਰੀ ਹੋਈ ਹੈ, ਜਿਸ ਕਾਰਨ...
ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਚੜ੍ਹੇ ਫ਼ਾਜ਼ਿਲਕਾ ਪੁਲਿਸ ਦੇ ਹੱਥੇ
. . .  1 day ago
ਫ਼ਾਜ਼ਿਲਕਾ, 28 ਜਨਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ...
ਭਾਰੀ ਬਰਫ਼ਬਾਰੀ ਕਾਰਨ ਸ਼ਿਮਲਾ 'ਚ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ
. . .  1 day ago
ਸ਼ਿਮਲਾ, 28 ਜਨਵਰੀ (ਪੰਕਜ ਸ਼ਰਮਾ)- ਭਾਰੀ ਬਰਫ਼ਬਾਰੀ ਕਾਰਨ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ 'ਚ ਆਮ ਜਨ-ਜੀਵਨ ਅਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ...
ਸਿੱਧੂ ਜਿਸ ਵੀ ਪਾਰਟੀ 'ਚ ਜਾਣਗੇ, 2022 'ਚ ਉਸੇ ਪਾਰਟੀ ਦੀ ਸਰਕਾਰ ਬਣੇਗੀ- ਬ੍ਰਹਮਪੁਰਾ
. . .  1 day ago
ਜਲੰਧਰ, 28 ਜਨਵਰੀ (ਚਿਰਾਗ)- ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਕੋਰ ਕਮੇਟੀ ਦੇ ਮੈਂਬਰਾਂ ਦੀ ਸੂਬੇ ਦੇ ਮੌਜੂਦਾ ਹਾਲਾਤ ਲੈ ਕੇ ਜਲੰਧਰ ਦੇ ਸਰਕਿਟ ਹਾਊਸ 'ਚ ਬੈਠਕ ਖ਼ਤਮ ਹੋਣ ਮਗਰੋਂ ਪੱਤਰਕਾਰਾਂ...
ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਸਾਹਮਣੇ ਆਉਣ ਮਗਰੋਂ ਮੋਹਾਲੀ ਹਵਾਈ ਅੱਡੇ 'ਤੇ ਮਰੀਜ਼ਾਂ ਹੋ ਰਹੀ ਹੈ ਥਰਮਲ ਸਕਰੀਨਿੰਗ
. . .  1 day ago
ਮੋਹਾਲੀ, 28 ਜਨਵਰੀ (ਕੇ. ਐੱਸ. ਰਾਣਾ)- ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵੀ ਚੌਕਸ ਹੋ ਗਿਆ ਹੈ ਅਤੇ ਅੱਜ ਸਿਹਤ ਵਿਭਾਗ ਦੀ ਟੀਮ ਨੇ ਮੋਹਾਲੀ...
ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਵਲੋਂ ਭਲਕੇ ਸੁਣਾਇਆ ਜਾਵੇਗਾ ਫ਼ੈਸਲਾ
. . .  1 day ago
ਨਵੀਂ ਦਿੱਲੀ, 28 ਜਨਵਰੀ- ਸੁਪਰੀਮ ਕੋਰਟ ਨੇ ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਅੱਜ ਫ਼ੈਸਲਾ ਸੁਰੱਖਿਅਤ ਰੱਖ ਲਿਆ। ਜਸਟਿਸ ਆਰ. ਭਾਨੂੰਮਤੀ, ਜਸਟਿਸ ਅਸ਼ੋਕ ਭੂਸ਼ਨ ਅਤੇ ਜਸਟਿਸ ਏ. ਐੱਸ. ਬੋਪੰਨਾ...
ਮੁੜ ਸ਼ੁਰੂ ਹੋਏ ਮੀਂਹ ਨੇ ਜਨ-ਜੀਵਨ ਕੀਤਾ ਪ੍ਰਭਾਵਿਤ
. . .  1 day ago
ਬਾਘਾਪੁਰਾਣਾ, 28 ਜਨਵਰੀ (ਬਲਰਾਜ ਸਿੰਗਲਾ)- ਅੱਜ ਸਵੇਰ ਤੋਂ ਹੀ ਮੌਸਮ ਦੇ ਬਦਲੇ ਮਿਜ਼ਾਜ ਨੇ ਬਾਅਦ ਦੁਪਹਿਰ ਮੁੜ ਕਰਵਟ ਲਈ ਅਤੇ ਜ਼ੋਰਦਾਰ ਮੀਂਹ ਮੁੜ ਸ਼ੁਰੂ ਹੋ ਗਿਆ। ਮੀਂਹ ਸ਼ੁਰੂ ਹੋਣ ਨਾਲ ਠੰਢ 'ਚ ਲੋਕਾਂ ਨੂੰ...
ਨਾਗਰਿਕਤਾ ਕਾਨੂੰਨ ਤਹਿਤ ਮੁਸਲਮਾਨਾਂ ਨੂੰ ਵੀ ਨਾਗਰਿਕਤਾ ਦਿੱਤੀ ਜਾਵੇ- ਭਾਈ ਲੌਂਗੋਵਾਲ
. . .  1 day ago
ਤਪਾ ਮੰਡੀ , 28 ਜਨਵਰੀ (ਵਿਜੇ ਸ਼ਰਮਾ)- ਲੰਬੇ ਸਮੇਂ ਤੋਂ ਅਫ਼ਗ਼ਾਨਿਸਤਾਨ 'ਚ ਵੱਸਦੇ ਸਿੱਖਾਂ ਦੀ ਮੰਗ ਸੀ ਕਿ ਸਾਨੂੰ ਦੇਸ਼ 'ਚ ਨਾਗਰਿਕਤਾ ਮਿਲਣੀ ਚਾਹੀਦੀ ਹੈ, ਇਸ ਕਰਕੇ ਹੀ ਸ਼੍ਰੋਮਣੀ ਅਕਾਲੀ ਦਲ ਨੇ...
ਜੇ. ਐੱਨ. ਯੂ. ਵਿਦਿਆਰਥੀ ਸ਼ਰਜੀਲ ਇਮਾਮ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  1 day ago
ਪਟਨਾ, 28 ਜਨਵਰੀ- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਦੇ ਵਿਦਿਆਰਥੀ ਸ਼ਰਜੀਲ ਇਮਾਮ ਨੂੰ ਦਿੱਲੀ ਪੁਲਿਸ ਨੇ ਬਿਹਾਰ ਦੇ ਜਹਾਨਾਬਾਦ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ...
ਪੰਜਾਬ ਦੇ ਮੌਜੂਦਾ ਹਾਲਾਤ 'ਤੇ ਟਕਸਾਲੀਆਂ ਦੀ ਜਲੰਧਰ 'ਚ ਬੈਠਕ ਸ਼ੁਰੂ
. . .  1 day ago
ਨਿਰਭੈਆ ਦੇ ਦੋਸ਼ੀ ਮੁਕੇਸ਼ ਦਾ ਤਿਹਾੜ ਜੇਲ੍ਹ 'ਚ ਹੋਇਆ ਜਿਨਸੀ ਸ਼ੋਸ਼ਣ- ਵਕੀਲ
. . .  1 day ago
ਰੁਜ਼ਗਾਰ ਦੀ ਸਮੱਸਿਆ 'ਤੇ ਇੱਕ ਲਫ਼ਜ਼ ਵੀ ਨਹੀਂ ਬੋਲਦੇ ਪ੍ਰਧਾਨ ਮੰਤਰੀ ਮੋਦੀ- ਰਾਹੁਲ ਗਾਂਧੀ
. . .  1 day ago
ਪੰਜਾਬ 'ਚ ਟਿੱਡੀ ਦਲ ਦੀ ਘੁਸਪੈਠ 'ਤੇ ਕੈਪਟਨ ਨੇ ਸਰਕਾਰ ਕੋਲ ਪਾਕਿਸਤਾਨ ਅੱਗੇ ਮਸਲਾ ਚੁੱਕਣ ਦੀ ਕੀਤੀ ਅਪੀਲ
. . .  1 day ago
ਨਿਰਭੈਆ ਮਾਮਲਾ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 26 ਸਾਉਣ ਸੰਮਤ 550

ਸੰਪਾਦਕੀ

ਆਵਾਸ ਤੇ ਪ੍ਰਵਾਸ ਦੀ ਵਿਕਰਾਲ ਸਮੱਸਿਆ ਦਾ ਸਾਹਮਣਾ ਕਰ ਰਿਹੈ ਭਾਰਤ

1985 ਈ: ਵਿਚ ਉਸ ਸਮੇਂ ਦੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਨੇ ਦੋ ਸਮਝੌਤੇ ਕੀਤੇ ਸਨ-'ਪੰਜਾਬ ਸਮਝੌਤਾ' ਅਤੇ 'ਆਸਾਮ ਸਮਝੌਤਾ'। ਪੰਜਾਬ ਸਮਝੌਤਾ ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਕੀਤਾ ਗਿਆ ਸੀ। ਉਹ ਪੰਜਾਬ ਦੇ ਸਾਕਾ ਨੀਲਾ ਤਾਰਾ (ਜੂਨ 1984) ਸਮੇਂ ਗ੍ਰਿਫ਼ਤਾਰ ...

ਪੂਰੀ ਖ਼ਬਰ »

ਠੰਢਾ ਯੂਰਪ ਵੀ ਆਇਆ ਸਖ਼ਤ ਗਰਮੀ ਦੀ ਮਾਰ ਹੇਠ

ਯੂਰਪ ਦੇ ਵਾਸੀ ਗਰਮ ਰੁੱਤ ਦੀ ਉਡੀਕ ਠੀਕ ਉਸੇ ਸ਼ਿੱਦਤ ਨਾਲ ਕਰਦੇ ਹਨ, ਜਿਸ ਤਰ੍ਹਾਂ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਸਰਦ ਰੁੱਤ ਦਾ ਰਾਹ ਵੇਖਿਆ ਜਾਂਦਾ ਹੈ, ਪਰ ਗੁਜ਼ਰ ਰਹੇ ਗਰਮੀ ਦੇ ਮੌਸਮ ਵਿਚ ਯੂਰਪ ਦੀ ਧਰਤੀ ਨਿੱਘੀ ਅਤੇ ਮਿੱਠੀ ਧੁੱਪ ਨੂੰ ਮਾਣਨ ਦੀ ਬਜਾਇ ਸਖ਼ਤ ਤਪਸ਼ ਨਾਲ ਝੁਲਸ ਰਹੀ ਹੈ। ਸਪੇਨ, ਇਟਲੀ, ਪੁਰਤਗਾਲ, ਗਰੀਸ, ਹੰਗਰੀ ਅਤੇ ਦੱਖਣੀ ਫਰਾਂਸ ਦੇ ਇਲਾਕੇ ਸਭ ਤੋਂ ਵੱਧ ਗਰਮੀ ਦੀ ਮਾਰ ਹੇਠ ਆਏ ਹੋਏ ਹਨ। ਆਲਮ ਇਹ ਹੈ ਕਿ ਪੁਰਤਗਾਲ ਵਿਚ ਪਾਰਾ 47 ਡਿਗਰੀ ਨੂੰ ਛੂਹ ਗਿਆ ਹੈ। ਗਰਮੀਆਂ ਵਿਚ ਵੀ ਠੰਢੇ ਰਹਿਣ ਵਾਲੇ ਪੋਲੈਂਡ ਅਦਿ ਵਰਗੇ ਪੂਰਬੀ ਯੂਰਪ ਦੇ ਦੇਸ਼ਾਂ ਵਿਚ ਵੀ ਤਾਪਮਾਨ 35 ਡਿਗਰੀ 'ਤੇ ਖੜ੍ਹਾ ਹੈ। ਹਸਪਤਾਲਾਂ ਵਿਚ ਲੂ ਲੱਗਣ ਨਾਲ ਬਿਮਾਰ ਹੋਏ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ। ਇਸ ਗਰਮੀ ਤੋਂ ਆਉਣ ਵਾਲੇ ਕੁਝ ਹਫ਼ਤਿਆਂ ਤੱਕ ਨਿਜਾਤ ਮਿਲਣ ਦੀ ਸੰਭਾਵਨਾ ਨਹੀਂ ਹੈ। ਕਿਆਸ ਅਰਾਈਆਂ ਅਨੁਸਾਰ ਇਸ ਭਿਅੰਕਰ ਮੌਸਮ ਲਈ ਅਫਰੀਕਨ ਖਿੱਤੇ ਤੋਂ ਆ ਰਹੀਆਂ ਗਰਮ ਅਤੇ ਖੁਸ਼ਕ ਹਵਾਵਾਂ ਜ਼ਿੰਮੇਵਾਰ ਹਨ ਪਰ ਜਦ ਸਾਰੀ ਧਰਤੀ ਆਲਮੀ ਤਪਸ਼ ਦੀ ਮਾਰ ਹੇਠ ਆਈ ਹੋਈ ਹੈ ਤਾਂ ਇਹ ਦਲੀਲ ਕੋਈ ਬਹੁਤੀ ਸਿੱਕੇਮੰਦ ਮਹਿਸੂਸ ਨਹੀਂ ਹੁੰਦੀ। ਤਪਸ਼ ਦਾ ਇਹ ਸਿਲਸਿਲਾ ਜੇਕਰ ਇਵੇਂ ਹੀ ਚਲਦਾ ਰਿਹਾ ਤਾਂ 1977 ਵਿਚ ਗਰੀਸ ਵਿਚ ਦਰਜ ਕੀਤੇ ਗਏ 48 ਡਿਗਰੀ ਤਾਪਮਾਨ ਦੇ ਰਿਕਾਰਡ ਦੇ ਟੁੱਟ ਜਾਣ ਦੀ ਸੰਭਾਵਨਾ ਵੀ ਦੱਸੀ ਜਾ ਰਹੀ ਹੈ।
ਇਟਲੀ, ਸਪੇਨ ਅਤੇ ਪੁਰਤਗਾਲ ਆਦਿ ਕੁਝ ਇਕ ਦੇਸ਼ਾਂ ਨੂੰ ਛੱਡ ਕੇ ਯੂਰਪੀ ਖਿੱਤਾ ਠੰਢਾ ਹੀ ਮੰਨਿਆ ਜਾਂਦਾ ਹੈ। ਸਾਲ ਵਿਚ ਕਰੀਬ ਅੱਠ ਮਹੀਨੇ ਮੌਸਮ ਸਰਦ ਰਹਿੰਦਾ ਹੈ ਅਤੇ ਧੁੱਪ ਨਸੀਬ ਨਹੀਂ ਹੁੰਦੀ। ਠੰਢ ਦੇ ਇਸ ਮੌਸਮ ਵਿਚ ਕੁਝ ਮਹੀਨੇ ਤਾਂ ਸਖ਼ਤ ਸਰਦੀ ਦੇ ਹੁੰਦੇ ਹਨ ਅਤੇ ਪਾਰਾ ਮਨਫੀ ਪੰਦਰਾਂ-ਵੀਹ ਤੱਕ ਵੀ ਡਿੱਗ ਪੈਂਦਾ ਹੈ। ਐਸੇ ਹਾਲਾਤ ਵਿਚ ਜ਼ਿੰਦਗੀ ਬੰਦ ਦਰਵਾਜ਼ਿਆਂ ਦੇ ਪਿੱਛੇ ਕੈਦ ਹੋ ਕੇ ਰਹਿ ਜਾਂਦੀ ਹੈ। ਏਨੀ ਸਖ਼ਤ ਠੰਢ ਦੇ ਮਾਰੇ ਲੋਕ ਗਰਮੀਆਂ ਦੇ ਚਾਰ ਕੁ ਮਹੀਨੇ ਖੁੱਲ੍ਹੀ ਕੁਦਰਤ ਦੀ ਗੋਦ ਵਿਚ ਗੁਜ਼ਾਰਨਾ ਪਸੰਦ ਕਰਦੇ ਹਨ ਅਤੇ ਇਸੇ ਮੌਸਮ ਦੌਰਾਨ ਹੀ ਯੂਰਪ ਪੂਰੀ ਦੁਨੀਆ ਦੇ ਸੈਲਾਨੀਆਂ ਨਾਲ ਭਰ ਜਾਂਦਾ ਹੈ। ਪਰ ਇਸ ਵਾਰ ਇਸ ਖਿੱਤੇ ਦੇ ਬਦਲੇ ਹੋਏ ਮੌਸਮੀ ਮਿਜ਼ਾਜ ਕਾਰਨ ਲੋਕ ਹੈਰਾਨ ਅਤੇ ਪ੍ਰੇਸ਼ਾਨ ਹਨ। ਦੂਰ ਦੁਰਾਡੇ ਤੋਂ ਯੂਰਪ ਵਿਚ ਪਹੁੰਚੇ ਸੈਰ ਸਪਾਟੇ ਦੇ ਸ਼ੌਕੀਨ ਸਾਰਾ-ਸਾਰਾ ਦਿਨ ਹੋਟਲਾਂ ਵਿਚ ਰਹਿ ਕੇ ਹੀ ਬਤੀਤ ਕਰ ਰਹੇ ਹਨ। ਭਾਰੀ ਤਪਸ਼ ਦੇ ਇਸ ਮੌਸਮ ਨਾਲ ਇਸ ਵਾਰ ਸਾਰੇ ਯੂਰਪ ਵਿਚ ਖੇਤੀਬਾੜੀ ਅਤੇ ਫ਼ਸਲਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਫਰਾਂਸ ਅਤੇ ਜਰਮਨੀ ਜੋ ਕਿ ਯੂਰਪ ਅੰਦਰ ਕਣਕ ਦਾ ਸਭ ਤੋਂ ਜ਼ਿਆਦਾ ਉਤਪਾਦਨ ਕਰਨ ਵਾਲੇ ਦੇਸ਼ ਹਨ, ਭਾਰੀ ਫ਼ਸਲੀ ਨੁਕਸਾਨ ਨਾਲ ਜੂਝ ਰਹੇ ਹਨ। ਜਰਮਨੀ ਅੰਦਰ ਗੁਜ਼ਰੇ ਮਈ ਅਤੇ ਜੂਨ ਮਹੀਨਿਆਂ ਦੌਰਾਨ ਵੀ ਤਾਪਮਾਨ 30 ਡਿਗਰੀ ਤੋਂ ਹੇਠਾਂ ਨਹੀਂ ਡਿੱਗਿਆ ਜਿਸ ਕਾਰਨ ਕਈ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਕਈ ਕਿਸਾਨਾਂ ਵਲੋਂ ਤਾਂ ਨੁਕਸਾਨੀਆਂ ਫ਼ਸਲਾਂ ਦੀ ਕਟਾਈ ਹੀ ਨਹੀਂ ਕੀਤੀ ਗਈ ਅਤੇ ਖੜ੍ਹੀਆਂ ਫ਼ਸਲਾਂ ਨੂੰ ਵਾਹ ਦਿੱਤਾ ਗਿਆ। ਜਰਮਨੀ ਦੀ ਕਿਸਾਨ ਜਥੇਬੰਦੀ ਡੀ.ਆਰ.ਵੀ. ਵਲੋਂ ਇਸ ਨੁਕਸਾਨ ਦੀ ਭਰਪਾਈ ਕਰਨ ਲਈ ਸਰਕਾਰ ਤੋਂ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਹੈ। ਸੰਯੁਕਤ ਰਾਸ਼ਟਰ ਦੀ ਭੋਜਨ ਅਤੇ ਖੇਤੀ ਨਾਲ ਸਬੰਧਿਤ ਇਕਾਈ ਫਾਉ ਵਲੋਂ ਜਾਰੀ ਰਿਪੋਰਟ ਅਨੁਸਾਰ ਯੂਰਪ ਵਿਚ ਕਣਕ ਦੇ ਉਤਪਾਦਨ ਦੀ ਦਰ ਗੁਜ਼ਰੇ ਸਾਲ ਤੋਂ ਕਈ ਮੀਟ੍ਰਿਕ ਟਨ ਘੱਟ ਹੈ। ਹੰਗਰੀ, ਬੁਲਗਾਰੀਆ ਅਤੇ ਰੋਮਾਨੀਆ ਵਿਚ ਖਾਧ-ਸਮੱਗਰੀ ਦੀਆਂ ਕੀਮਤਾਂ ਵਧਣ ਦੀ ਖ਼ਬਰ ਹੈ ਜਿਸ ਨੂੰ ਫ਼ਸਲੀ ਉਤਪਾਦਨ ਦੀ ਗਿਰਾਵਟ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।
ਭਾਵੇਂ ਹਾਲ ਦੀ ਘੜੀ ਯੂਰਪ ਕੋਲ ਅੰਨ ਭੰਡਾਰਾਂ ਦੀ ਕਮੀ ਨਹੀਂ ਹੈ ਪਰ ਮੌਸਮ ਦੀ ਤਬਦੀਲੀ ਕਾਰਨ ਡਿੱਗ ਰਹੇ ਫ਼ਸਲੀ ੳਤਪਾਦਨ ਨੇ ਸਰਕਾਰਾਂ ਦੇ ਕੰਨ ਖੜ੍ਹੇ ਕਰ ਦਿੱਤੇ ਹਨ। ਇਸੇ ਤਰ੍ਹਾਂ ਬਾਕੀ ਬਨਸਪਤੀ ਅਤੇ ਰੁੱਖ ਆਦਿ ਵੀ ਤਪਸ਼ ਤੋਂ ਪ੍ਰਭਾਵਿਤ ਹਨ। ਇਕ ਦਿਲਚਸਪ ਖ਼ਬਰ ਮੁਤਾਬਿਕ ਜਰਮਨੀ ਦੇ ਕਈ ਸ਼ਹਿਰਾਂ ਵਿਚ ਪੁਲਿਸ ਦੀ ਡਿਊਟੀ ਸ਼ਹਿਰ ਅੰਦਰ ਦਰੱਖਤਾਂ ਉੱਤੇ ਪਾਣੀ ਦੀਆਂ ਬੌਛਾਰਾਂ ਕਰਨ ਦੀ ਲਾਈ ਗਈ ਹੈ ਅਤੇ ਪੁਲਿਸ ਇਸ ਕੰਮ ਲਈ ਪਾਣੀ ਦੀ ਬੌਛਾਰ ਕਰਨ ਵਾਲੀਆਂ ਜਲ-ਤੋਪਾਂ ਦੀ ਵਰਤੋਂ ਕਰ ਰਹੀ ਹੈ। ਕਈ ਸ਼ਹਿਰਾਂ ਵਿਚ ਤਾਂ ਪਾਰਕਾਂ ਵਿਚ ਮੌਜ-ਮਸਤੀ ਕਰਨ ਲਈ ਵੀ ਇਨ੍ਹਾਂ ਜਲ ਤੋਪਾਂ ਦੀ ਵਰਤੋਂ ਕੀਤੀ ਜਾ ਰਹੀ। ਇਨ੍ਹਾਂ ਤੋਪਾਂ ਦੀ ਬੌਛਾਰ ਨਾਲ ਅਸਮਾਨ ਵੱਲ ਨੂੰ ਕਰ ਕੇ ਬਣਾਉਟੀ ਮੀਂਹ ਦਾ ਮਾਹੌਲ ਬਣਾ ਦਿੱਤਾ ਜਾਂਦਾ ਹੈ ਅਤੇ ਤਪਸ਼ ਤੋਂ ਪ੍ਰੇਸ਼ਾਨ ਲੋਕ ਇਸ ਦਾ ਲੁਤਫ ਉਠਾ ਰਹੇ ਹਨ।
ਮੌਸਮ ਦੀ ਬਦਲਾਹਟ ਯੂਰਪ ਦੀ ਭੂਗੋਲਿਕ ਖੂਬਸੂਰਤੀ ਅਤੇ ਤੱਥਾਂ 'ਤੇ ਵੀ ਅਸਰਅੰਦਾਜ਼ ਹੋ ਰਹੀ ਹੈ। ਇਕ ਤਾਜ਼ਾ ਵਾਕਿਆ ਮੁਤਾਬਿਕ ਸਵੀਡਨ ਦੇ ਪਹਾੜੀ ਖੇਤਰ ਦੇ ਕੈਬਨਕਾਸੇ ਨਾਂਅ ਦੇ ਪਹਾੜ ਦੀ ਸਭ ਤੋਂ ਉੱਚੀ ਬਰਫੀਲੀ ਚੋਟੀ ਦੀ ਲੰਬਾਈ ਬਰਫ ਖੁਰਨ ਕਾਰਨ 13 ਫੁੱਟ ਤੱਕ ਘਟ ਗਈ ਹੈ ਜਿਸ ਕਾਰਨ ਇਸ ਪਹਾੜ ਕੋਲੋਂ ਸਵੀਡਨ ਦੇ ਸਭ ਤੋਂ ਉੱਚੀ ਚੋਟੀ ਹੋਣ ਦਾ ਖਿਤਾਬ ਖੁਸ ਗਿਆ ਹੈ। ਇਸੇ ਤਰਾਂ ਬਾਲਟਿਕ ਸਾਗਰ ਦੇ ਬੀਚਾਂ 'ਤੇ ਗਰਮੀ ਕਾਰਨ ਟੋਕਸਿਸ ਐਲਗੀ (ਜ਼ਹਿਰੀਲੀ ਕਿਸਮ ਦੀ ਹਰੀ ਫੁੰਗੀ) ਪੈਦਾ ਹੋ ਰਹੀ ਹੈ ਜਿਸ ਕਾਰਨ ਪਾਣੀ ਦੇ ਜ਼ਹਿਰੀਲੇ ਹੋਣ ਦਾ ਖ਼ਤਰਾ ਹੈ। ਪੋਲੈਂਡ ਦੇ ਗਦੀਨੀਆਂ ਸ਼ਹਿਰ ਵਿਚ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਉਣ 'ਤੇ ਸਰਕਾਰ ਨੇ ਲੋਕਾਂ ਨੂੰ ਇਸ ਤਰਾਂ ਦੀ ਐਲਗੀ ਵਾਲੇ ਬੀਚਾਂ ਤੇ ਮੌਜ-ਮਸਤੀ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ। ਚਿੜੀਆ-ਘਰਾਂ ਵਿਚ ਜਾਨਵਰਾਂ ਅਤੇ ਪੰਛੀਆਂ ਦੀ ਸੁਰੱਖਿਆ ਲਈ ਖਾਸ ਪ੍ਰਬੰਧ ਕੀਤੇ ਜਾ ਰਹੇ ਹਨ।
ਯੂਰਪ ਵਿਚ ਗਰਮੀ ਦਾ ਇਹ ਆਲਮ ਇਸ ਲਈ ਵੀ ਜ਼ਿਆਦਾ ਪ੍ਰਭਾਵਿਤ ਕਰ ਰਿਹਾ ਹੈ ਕਿਉਂਕਿ ਯੂਰਪੀ ਲੋਕ ਏਨੀ ਗਰਮੀ ਸਹਿਣ ਦੇ ਆਦੀ ਨਹੀਂ ਹਨ। ਇੱਥੋਂ ਦਾ ਰਹਿਣ ਸਹਿਣ ਅਤੇ ਜੀਵਨ ਢੰਗ ਸਖ਼ਤ ਠੰਢ ਤੋਂ ਬਚਾਅ ਕਰਨ ਲਈ ਤਾਂ ਵਿਉਂਤਿਆ ਗਿਆ ਹੈ ਪਰ ਸਖ਼ਤ ਗਰਮੀ ਤੋਂ ਬਚਣ ਲਈ ਨਹੀਂ। ਸਰਦੀਆਂ ਦੌਰਾਨ ਘਰਾਂ ਨੂੰ ਗਰਮ ਰੱਖਣ ਦਾ ਪ੍ਰਬੰਧ ਤਾਂ ਹੈ ਪਰ ਗਰਮੀਆਂ ਵਿਚ ਠੰਢਾ ਕਰਨ ਦਾ ਨਹੀਂ ਕਿਉਂਕਿ ਇਸ ਤਰ੍ਹਾਂ ਕਰਨ ਦੀ ਕੋਈ ਲੋੜ ਨਹੀਂ ਸੀ ਪਰ ਹੁਣ ਹਾਲਾਤ ਬਦਲ ਰਹੇ ਹਨ। ਸਾਰੇ ਯੂਰਪ ਵਿਚ ਪੱਖਿਆਂ ਅਤੇ ਏ.ਸੀ. ਦੀ ਖ਼ਰੀਦ ਵਿਚ ਭਾਰੀ ਵਾਧਾ ਹੋਇਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਹਾਕਿਆਂ ਵਿਚ ਹਾਲਾਤ ਹੋਰ ਖ਼ਰਾਬ ਹੋਣ ਵਾਲੇ ਹਨ। ਬਿਨਾਂ ਸ਼ੱਕ ਇਹ ਆਲਮੀ ਤਪਸ਼ ਦਾ ਕਹਿਰ ਹੈ ਜੋ ਕਿ ਹੁਣ ਸਪੱਸ਼ਟ ਤੌਰ 'ਤੇ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ। ਇਹ ਬੜਾ ਗੰਭੀਰ ਮਸਲਾ ਹੈ ਕਿ ਵਧ ਰਹੀ ਆਲਮੀ ਤਪਸ਼ ਕਾਰਨ ਜੇਕਰ ਯੂਰਪ ਦਾ ਇਹ ਹਾਲ ਹੈ ਤਾਂ ਭਵਿੱਖ ਵਿਚ ਏਸ਼ੀਅਨ ਜਾਂ ਅਫਰੀਕਨ ਦੇਸ਼ਾਂ ਦਾ ਕੀ ਬਣੇਗਾ? ਫ਼ਸਲੀ ਉਤਪਾਦਨ ਦਾ ਘਟਣਾ ਅਤੇ ਸਾਗਰਾਂ ਦੇ ਪਾਣੀ ਦੇ ਪੱਧਰ ਦਾ ਚੜ੍ਹਨਾ ਬਹੁਤ ਗੰਭੀਰ ਮਸਲੇ ਹਨ। ਇਹ ਇਕ ਵੱਡਾ ਸੁਆਲ ਹੈ ਕਿ, ਕੀ ਵਿਗਿਆਨ ਦੀ ਤਰੱਕੀ ਸਿਖਰ 'ਤੇ ਖੜ੍ਹੀ ਆਧੁਨਿਕ ਮਨੁੱਖੀ ਸੱਭਿਅਤਾ ਨੂੰ ਦਰਪੇਸ਼ ਇਸ ਸਮੱਸਿਆ ਨੂੰ ਹੱਲ ਕਰ ਸਕੇਗੀ? ਅਤੇ ਚਿੰਤਾ ਇਸ ਗੱਲ ਦੀ ਹੈ ਕਿ ਹਾਲ ਦੀ ਘੜੀ ਇਸ ਦਾ ਉੱਤਰ ਕਿਸੇ ਕੋਲ ਨਹੀਂ ਹੈ।


-ਵਾਰਸਾ ਪੋਲੈਂਡ।
ਫੋਨ : 0048-516732105

 


ਖ਼ਬਰ ਸ਼ੇਅਰ ਕਰੋ

ਕਿਸ ਕਰਵਟ ਬੈਠੇਗੀ ਆਮ ਆਦਮੀ ਪਾਰਟੀ ਦੀ ਲੜਾਈ ?

ਇਸ ਵੇਲੇ ਪੰਜਾਬ ਦੀ ਰਾਜਨੀਤੀ ਵਿਚ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਆਮ ਆਦਮੀ ਪਾਰਟੀ ਦੀ ਰਾਜਨੀਤੀ ਹੈ। ਇਹ ਸਵਾਲ ਸਭ ਤੋਂ ਵੱਧ ਪੁੱਛਿਆ ਜਾ ਰਿਹਾ ਹੈ ਕਿ ਪੰਜਾਬ ਵਿਚ 'ਆਪ' ਦਾ ਕੇਜਰੀਵਾਲ ਧੜਾ ਕਾਮਯਾਬ ਹੋਵੇਗਾ ਜਾਂ ਸੁਖਪਾਲ ਖਹਿਰਾ ਗੁੱਟ? ਜਾਂ ਕੀ ਸੁਖਪਾਲ ਖਹਿਰਾ, ਬੈਂਸ ...

ਪੂਰੀ ਖ਼ਬਰ »

ਚਿੰਤਾਜਨਕ ਹਾਲਾਤ

ਇਕ ਪਾਸੇ ਪੰਜਾਬ 'ਚੋਂ ਨੌਜਵਾਨਾਂ ਦਾ ਕਿਸੇ ਨਾ ਕਿਸੇ ਤਰ੍ਹਾਂ ਵਿਦੇਸ਼ਾਂ ਵਿਚ ਜਾਣਾ ਜਾਰੀ ਹੈ। ਇਥੇ ਆਪਣੇ ਧੁੰਦਲੇ ਭਵਿੱਖ ਬਾਰੇ ਕਿਆਸ ਕਰਦੇ ਹੋਏ ਇਹ ਨੌਜਵਾਨ ਵਿਦੇਸ਼ਾਂ ਨੂੰ ਜਾਣ ਨੂੰ ਤਰਜੀਹ ਦੇ ਰਹੇ ਹਨ ਤਾਂ ਜੋ ਉਹ ਆਪਣੇ ਭਵਿੱਖ ਨੂੰ ਕੁਝ ਵਧੀਆ ਅਤੇ ਸੁਰੱਖਿਅਤ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX