ਤਾਜਾ ਖ਼ਬਰਾਂ


ਤਰਨਜੀਤ ਸੰਧੂ ਅਮਰੀਕਾ 'ਚ ਭਾਰਤ ਦੇ ਰਾਜਦੂਤ ਨਿਯੁਕਤ
. . .  1 day ago
ਨਵੀਂ ਦਿੱਲੀ, ੨੮ ਜਨਵਰੀ - ਭਾਰਤੀ ਵਿਦੇਸ਼ ਮੰਤਰਾਲਾ ਵੱਲੋਂ ਤਰਨਜੀਤ ਸਿੰਘ ਸੰਧੂ ਨੂੰ ਅਮਰੀਕਾ 'ਚ ਭਾਰਤ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਉਹ ਇਸ ਸਮੇਂ ਸ੍ਰੀਲੰਕਾ 'ਚ ਭਾਰਤ ਦੇ ਰਾਜਦੂਤ ...
ਸੁਖਦੇਵ ਸਿੰਘ ਢੀਂਡਸਾ ਦੇ ਨਾਲ ਹਨ 80 ਫ਼ੀਸਦੀ ਅਕਾਲੀ ਵਰਕਰ - ਪਰਮਿੰਦਰ ਢੀਂਡਸਾ
. . .  1 day ago
ਤਪਾ ਮੰਡੀ , 28 ਜਨਵਰੀ (ਵਿਜੇ ਸ਼ਰਮਾ) - ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪਿੰਡ ਤਾਜੋਕੇ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 80 ਫ਼ੀਸਦੀ ਅਕਾਲੀ ਦਲ ਦੇ ਵਰਕਰ ਸੁਖਦੇਵ ਸਿੰਘ ਢੀਂਡਸਾ ਨਾਲ ਹਨ ਇਸ ਕਰ ਕੇ ਜੋ ਵੀ ਫ਼ੈਸਲਾ...
ਕੈਪਟਨ ਵੱਲੋਂ ਸੱਭਿਆਚਾਰਕ ਬੁੱਤ ਕਿਸੇ ਹੋਰ ਜਗ੍ਹਾ ਲਾਉਣ ਦੇ ਹੁਕਮ
. . .  1 day ago
ਚੰਡੀਗੜ੍ਹ, 28 ਜਨਵਰੀ - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸਭਿਆਚਾਰਕ ਵਿਭਾਗ ਨੂੰ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ 'ਤੇ ਸਥਾਪਿਤ ਸਭਿਆਚਾਰਕ ਬੁੱਤ ਕਿਸੇ ਹੋਰ...
ਸਭਿਆਚਾਰਕ ਬੁੱਤਾਂ ਦੇ ਵਿਵਾਦ ਸਬੰਧੀ ਮੀਂਹ ਦੇ ਬਾਵਜੂਦ ਧਰਨਾ ਜਾਰੀ
. . .  1 day ago
ਅੰਮ੍ਰਿਤਸਰ, 28 ਜਨਵਰੀ (ਜਸਵੰਤ ਸਿੰਘ ਜੱਸ) - ਵਿਰਾਸਤੀ ਮਾਰਗ ਦੇ ਸਭਿਆਚਾਰਕ ਬੁੱਤਾਂ ਨੂੰ ਹਟਾਉਣ ਅਤੇ ਬੁੱਤ ਢਾਹੁਣ ਦੀ ਕੋਸ਼ਿਸ਼ ਕਰਨ ਵਾਲੇ ਸਿੱਖ ਨੌਜਵਾਨਾਂ 'ਤੇ ਦਰਜ ਕੀਤੇ ਪਰਚੇ ਰੱਦ...
ਪਤੀ ਤੋਂ ਦੁਖੀ ਔਰਤ ਨੇ ਸ਼ੱਕੀ ਹਾਲਾਤਾਂ 'ਚ ਲਿਆ ਫਾਹਾ, ਮੌਤ
. . .  1 day ago
ਊਧਨਵਾਲ, 28 ਜਨਵਰੀ (ਪ੍ਰਗਟ ਸਿੰਘ) - ਪਤੀ ਦੀ ਮਾਰ ਕੁਟਾਈ ਹੱਥੋਂ ਦੁਖੀ ਹੋ ਕੇ ਪਤਨੀ ਨੇ ਸ਼ੱਕੀ ਹਾਲਾਤਾਂ 'ਚ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸੰਬੰਧੀ...
1.735 ਕਿੱਲੋ ਅਫ਼ੀਮ ਸਮੇਤ ਇੱਕ ਗ੍ਰਿਫ਼ਤਾਰ
. . .  1 day ago
ਡਮਟਾਲ, 28 ਜਨਵਰੀ - ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਹਲਕਾ ਇੰਦੌਰਾ ਦੇ ਥਾਣਾ ਡਮਟਾਲ ਦੀ ਪੁਲਿਸ ਨੇ ਪਿੰਡ ਮਾਜਰਾ ਵਿਖੇ ਇੱਕ ਵਿਅਕਤੀ ਨੂੰ 1.735 ਕਿੱਲੋ ਅਫ਼ੀਮ ਸਮੇਤ ਗ੍ਰਿਫ਼ਤਾਰ...
ਗੜੇਮਾਰੀ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ
. . .  1 day ago
ਸੁਲਤਾਨਪੁਰ ਲੋਧੀ, 28 ਜਨਵਰੀ (ਥਿੰਦ, ਹੈਪੀ, ਲਾਡੀ) - ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡਾਂ ਚੰਨਣਵਿੰਡੀ ਸ਼ੇਖਮਾਗਾ, ਭਰੋਆਣਾ, ਕਿੱਲੀਵਾੜਾ, ਰਾਮੇ, ਜੈਬੋਵਾਲ ਆਦਿ ਪਿੰਡਾਂ ਵਿਚ ਭਾਰੀ ਗੜੇਮਾਰੀ ਹੋਈ ਹੈ, ਜਿਸ ਕਾਰਨ...
ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਚੜ੍ਹੇ ਫ਼ਾਜ਼ਿਲਕਾ ਪੁਲਿਸ ਦੇ ਹੱਥੇ
. . .  1 day ago
ਫ਼ਾਜ਼ਿਲਕਾ, 28 ਜਨਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ...
ਭਾਰੀ ਬਰਫ਼ਬਾਰੀ ਕਾਰਨ ਸ਼ਿਮਲਾ 'ਚ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ
. . .  1 day ago
ਸ਼ਿਮਲਾ, 28 ਜਨਵਰੀ (ਪੰਕਜ ਸ਼ਰਮਾ)- ਭਾਰੀ ਬਰਫ਼ਬਾਰੀ ਕਾਰਨ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ 'ਚ ਆਮ ਜਨ-ਜੀਵਨ ਅਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ...
ਸਿੱਧੂ ਜਿਸ ਵੀ ਪਾਰਟੀ 'ਚ ਜਾਣਗੇ, 2022 'ਚ ਉਸੇ ਪਾਰਟੀ ਦੀ ਸਰਕਾਰ ਬਣੇਗੀ- ਬ੍ਰਹਮਪੁਰਾ
. . .  1 day ago
ਜਲੰਧਰ, 28 ਜਨਵਰੀ (ਚਿਰਾਗ)- ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਕੋਰ ਕਮੇਟੀ ਦੇ ਮੈਂਬਰਾਂ ਦੀ ਸੂਬੇ ਦੇ ਮੌਜੂਦਾ ਹਾਲਾਤ ਲੈ ਕੇ ਜਲੰਧਰ ਦੇ ਸਰਕਿਟ ਹਾਊਸ 'ਚ ਬੈਠਕ ਖ਼ਤਮ ਹੋਣ ਮਗਰੋਂ ਪੱਤਰਕਾਰਾਂ...
ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਸਾਹਮਣੇ ਆਉਣ ਮਗਰੋਂ ਮੋਹਾਲੀ ਹਵਾਈ ਅੱਡੇ 'ਤੇ ਮਰੀਜ਼ਾਂ ਹੋ ਰਹੀ ਹੈ ਥਰਮਲ ਸਕਰੀਨਿੰਗ
. . .  1 day ago
ਮੋਹਾਲੀ, 28 ਜਨਵਰੀ (ਕੇ. ਐੱਸ. ਰਾਣਾ)- ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵੀ ਚੌਕਸ ਹੋ ਗਿਆ ਹੈ ਅਤੇ ਅੱਜ ਸਿਹਤ ਵਿਭਾਗ ਦੀ ਟੀਮ ਨੇ ਮੋਹਾਲੀ...
ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਵਲੋਂ ਭਲਕੇ ਸੁਣਾਇਆ ਜਾਵੇਗਾ ਫ਼ੈਸਲਾ
. . .  1 day ago
ਨਵੀਂ ਦਿੱਲੀ, 28 ਜਨਵਰੀ- ਸੁਪਰੀਮ ਕੋਰਟ ਨੇ ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਅੱਜ ਫ਼ੈਸਲਾ ਸੁਰੱਖਿਅਤ ਰੱਖ ਲਿਆ। ਜਸਟਿਸ ਆਰ. ਭਾਨੂੰਮਤੀ, ਜਸਟਿਸ ਅਸ਼ੋਕ ਭੂਸ਼ਨ ਅਤੇ ਜਸਟਿਸ ਏ. ਐੱਸ. ਬੋਪੰਨਾ...
ਮੁੜ ਸ਼ੁਰੂ ਹੋਏ ਮੀਂਹ ਨੇ ਜਨ-ਜੀਵਨ ਕੀਤਾ ਪ੍ਰਭਾਵਿਤ
. . .  1 day ago
ਬਾਘਾਪੁਰਾਣਾ, 28 ਜਨਵਰੀ (ਬਲਰਾਜ ਸਿੰਗਲਾ)- ਅੱਜ ਸਵੇਰ ਤੋਂ ਹੀ ਮੌਸਮ ਦੇ ਬਦਲੇ ਮਿਜ਼ਾਜ ਨੇ ਬਾਅਦ ਦੁਪਹਿਰ ਮੁੜ ਕਰਵਟ ਲਈ ਅਤੇ ਜ਼ੋਰਦਾਰ ਮੀਂਹ ਮੁੜ ਸ਼ੁਰੂ ਹੋ ਗਿਆ। ਮੀਂਹ ਸ਼ੁਰੂ ਹੋਣ ਨਾਲ ਠੰਢ 'ਚ ਲੋਕਾਂ ਨੂੰ...
ਨਾਗਰਿਕਤਾ ਕਾਨੂੰਨ ਤਹਿਤ ਮੁਸਲਮਾਨਾਂ ਨੂੰ ਵੀ ਨਾਗਰਿਕਤਾ ਦਿੱਤੀ ਜਾਵੇ- ਭਾਈ ਲੌਂਗੋਵਾਲ
. . .  1 day ago
ਤਪਾ ਮੰਡੀ , 28 ਜਨਵਰੀ (ਵਿਜੇ ਸ਼ਰਮਾ)- ਲੰਬੇ ਸਮੇਂ ਤੋਂ ਅਫ਼ਗ਼ਾਨਿਸਤਾਨ 'ਚ ਵੱਸਦੇ ਸਿੱਖਾਂ ਦੀ ਮੰਗ ਸੀ ਕਿ ਸਾਨੂੰ ਦੇਸ਼ 'ਚ ਨਾਗਰਿਕਤਾ ਮਿਲਣੀ ਚਾਹੀਦੀ ਹੈ, ਇਸ ਕਰਕੇ ਹੀ ਸ਼੍ਰੋਮਣੀ ਅਕਾਲੀ ਦਲ ਨੇ...
ਜੇ. ਐੱਨ. ਯੂ. ਵਿਦਿਆਰਥੀ ਸ਼ਰਜੀਲ ਇਮਾਮ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  1 day ago
ਪਟਨਾ, 28 ਜਨਵਰੀ- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਦੇ ਵਿਦਿਆਰਥੀ ਸ਼ਰਜੀਲ ਇਮਾਮ ਨੂੰ ਦਿੱਲੀ ਪੁਲਿਸ ਨੇ ਬਿਹਾਰ ਦੇ ਜਹਾਨਾਬਾਦ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ...
ਪੰਜਾਬ ਦੇ ਮੌਜੂਦਾ ਹਾਲਾਤ 'ਤੇ ਟਕਸਾਲੀਆਂ ਦੀ ਜਲੰਧਰ 'ਚ ਬੈਠਕ ਸ਼ੁਰੂ
. . .  1 day ago
ਨਿਰਭੈਆ ਦੇ ਦੋਸ਼ੀ ਮੁਕੇਸ਼ ਦਾ ਤਿਹਾੜ ਜੇਲ੍ਹ 'ਚ ਹੋਇਆ ਜਿਨਸੀ ਸ਼ੋਸ਼ਣ- ਵਕੀਲ
. . .  1 day ago
ਰੁਜ਼ਗਾਰ ਦੀ ਸਮੱਸਿਆ 'ਤੇ ਇੱਕ ਲਫ਼ਜ਼ ਵੀ ਨਹੀਂ ਬੋਲਦੇ ਪ੍ਰਧਾਨ ਮੰਤਰੀ ਮੋਦੀ- ਰਾਹੁਲ ਗਾਂਧੀ
. . .  1 day ago
ਪੰਜਾਬ 'ਚ ਟਿੱਡੀ ਦਲ ਦੀ ਘੁਸਪੈਠ 'ਤੇ ਕੈਪਟਨ ਨੇ ਸਰਕਾਰ ਕੋਲ ਪਾਕਿਸਤਾਨ ਅੱਗੇ ਮਸਲਾ ਚੁੱਕਣ ਦੀ ਕੀਤੀ ਅਪੀਲ
. . .  1 day ago
ਨਿਰਭੈਆ ਮਾਮਲਾ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 26 ਸਾਉਣ ਸੰਮਤ 550

ਸੰਪਾਦਕੀ

ਆਵਾਸ ਤੇ ਪ੍ਰਵਾਸ ਦੀ ਵਿਕਰਾਲ ਸਮੱਸਿਆ ਦਾ ਸਾਹਮਣਾ ਕਰ ਰਿਹੈ ਭਾਰਤ

1985 ਈ: ਵਿਚ ਉਸ ਸਮੇਂ ਦੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਨੇ ਦੋ ਸਮਝੌਤੇ ਕੀਤੇ ਸਨ-'ਪੰਜਾਬ ਸਮਝੌਤਾ' ਅਤੇ 'ਆਸਾਮ ਸਮਝੌਤਾ'। ਪੰਜਾਬ ਸਮਝੌਤਾ ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਕੀਤਾ ਗਿਆ ਸੀ। ਉਹ ਪੰਜਾਬ ਦੇ ਸਾਕਾ ਨੀਲਾ ਤਾਰਾ (ਜੂਨ 1984) ਸਮੇਂ ਗ੍ਰਿਫ਼ਤਾਰ ਕਰ ਲਏ ਗਏ ਸਨ ਤੇ ਜੋਧਪੁਰ ਦੀ ਜੇਲ੍ਹ ਵਿਚ ਰਹੇ ਸਨ ਅਤੇ 1985 ਦੇ ਸ਼ੁਰੂ ਦੇ ਮਹੀਨਿਆਂ ਵਿਚ ਰਿਹਾਅ ਕੀਤੇ ਗਏ ਸਨ। ਸ੍ਰੀ ਅਰਜਨ ਸਿੰਘ ਪੰਜਾਬ ਦੇ ਗਵਰਨਰ ਬਣ ਕੇ ਆਏ ਸਨ। ਉਨ੍ਹਾਂ ਨੇ ਸਿੱਖ ਭਾਈਚਾਰੇ ਦੇ ਕੁਝ ਗ਼ੈਰ-ਰਾਜਨੀਤਕ ਵਿਅਕਤੀਆਂ ਤੱਕ ਪਹੁੰਚ ਕਰਕੇ ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਸੁਲਹਕੁਨ ਗੱਲਬਾਤ ਚਲਾਈ ਸੀ ਤੇ ਕੁਝ ਗੱਲਾਂ ਤੈਅ ਹੋਈਆਂ ਸਨ, ਜਿਨ੍ਹਾਂ ਨੂੰ 'ਪੰਜਾਬ ਸਮਝੌਤਾ' ਆਖਿਆ ਗਿਆ। ਆਸਾਮ ਵਿਚ ਵੀ 1984 ਵਿਚ ਅੰਦੋਲਨ ਛਿੜਿਆ ਸੀ, ਜਿਸ ਦੀ ਅਗਵਾਈ ਉਸ ਸਮੇਂ ਦੇ ਨੌਜਵਾਨ ਆਸਾਮੀ ਆਗੂਆਂ ਨੇ ਕੀਤੀ ਸੀ। ਮੁੱਖ ਆਗੂ ਪ੍ਰਫੁੱਲ ਮਹੰਤਾ ਸੀ। ਉਨ੍ਹਾਂ ਦੀਆਂ ਵੀ ਪੰਜਾਬ ਦੀਆਂ ਮੰਗਾਂ ਵਾਂਗ ਅਨੇਕ ਮੰਗਾਂ ਸਨ ਪਰ ਮੁੱਖ ਮੰਗ ਸੀ-ਆਸਾਮ ਵਿਚੋਂ ਗ਼ੈਰ-ਆਸਾਮੀ ਲੋਕ ਬਾਹਰ ਕੱਢੇ ਜਾਣ। ਇਹ ਦੋਵੇਂ ਸਮਝੌਤੇ ਹੋ ਜਾਣ ਨਾਲ ਰਾਜੀਵ ਗਾਂਧੀ ਦੀ 'ਬੱਲੇ-ਬੱਲੇ' ਹੋ ਗਈ ਸੀ ਪਰ ਦੁੱਖ ਦੀ ਗੱਲ ਹੈ-ਦੋਵਾਂ ਸਮਝੌਤਿਆਂ ਉੱਤੇ ਸਿਦਕਦਿਲੀ ਨਾਲ ਅਮਲ ਹੀ ਨਹੀਂ ਹੋਇਆ। ਕੇਂਦਰ ਦੀਆਂ ਸਰਕਾਰਾਂ ਰਾਜਨੀਤਕ ਸ਼ੋਸ਼ੇਬਾਜ਼ੀ ਜ਼ਿਆਦਾ ਕਰਦੀਆਂ ਹਨ। ਪਰ ਭਾਰਤੀ ਜਨਤਾ ਨੂੰ ਤਕਲੀਫ਼ ਦੇ ਰਹੀਆਂ ਸਮੱਸਿਆਵਾਂ ਹੱਲ ਨਹੀਂ ਕਰਦੀਆਂ। ਇਸੇ ਕਰਕੇ ਮਸਲੇ ਨਾ ਸਿਰਫ ਅਣਸੁਲਝੇ ਪਏ ਰਹਿੰਦੇ ਹਨ, ਸਗੋਂ ਹੋਰ ਉਲਝਦੇ ਜਾਂਦੇ ਹਨ।
ਅੱਜ ਅਸੀਂ ਪੰਜਾਬ ਸਮੱਸਿਆ ਅਤੇ ਪੰਜਾਬ ਸਮਝੌਤੇ ਦੀ ਗੱਲ ਨਹੀਂ ਕਰਨੀ। ਸਿਰਫ ਆਸਾਮ ਦੀ ਗੱਲ ਕਰਾਂਗੇ। ਹੁਣੇ-ਹੁਣੇ ਆਸਾਮ ਵਿਚ ਰਹਿ ਰਹੇ ਲੋਕਾਂ ਦੀ ਸ਼ਨਾਖ਼ਤ ਪੇਸ਼ ਕਰਦੀ 'ਨੈਸ਼ਨਲ ਰਜਿਸਟਰ' ਦੀ ਡਰਾਫਟ ਰਿਪੋਰਟ ਛਪੀ ਹੈ, ਜਿਸ ਵਿਚ ਆਸਾਮ ਵਿਚ ਇਸ ਵੇਲੇ ਵਸਦੇ 40 ਲੱਖ ਲੋਕਾਂ ਦੇ ਨਾਂਅ ਨਹੀਂ ਹਨ। ਇਹ ਬਹੁਤੇ ਕਰਕੇ ਬੰਗਾਲੀ ਹਨ। ਕੇਂਦਰੀ ਸਰਕਾਰ ਕਹਿ ਰਹੀ ਹੈ-ਇਹ ਬੰਗਲਾਦੇਸ਼ੀ ਹਨ। ਭਾਵ ਪੂਰਬੀ ਬੰਗਾਲ ਦੇ ਨਿਵਾਸੀ ਹਨ। ਪਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਕਹਿ ਰਹੀ ਹੈ ਕਿ ਇਹ ਬੰਗਾਲੀ ਹਨ ਭਾਵ ਉਨ੍ਹਾਂ ਦੇ ਪ੍ਰਦੇਸ਼ ਦੇ ਬੰਗਾਲੀ ਹਿੰਦੂ ਅਤੇ ਬੰਗਾਲੀ ਮੁਸਲਮਾਨ। ਮਮਤਾ ਦਾ ਤਿੱਖਾ ਇਲਜ਼ਾਮ ਹੈ ਕਿ ਭਾਜਪਾ ਬੰਗਾਲੀਆਂ ਅਤੇ ਆਸਾਮੀਆਂ ਵਿਚਕਾਰ ਸਿਵਲ ਵਾਰ (ਗ੍ਰਹਿ ਯੁੱਧ) ਛੇੜ ਰਹੀ ਹੈ। ਜਦੋਂ ਇਸ ਨੈਸ਼ਨਲ ਰਜਿਸਟਰ ਦੀ ਰਿਪੋਰਟ ਆਈ ਤਾਂ ਰਾਜ ਸਭਾ 'ਚ ਬੰਗਾਲੀ ਮੈਂਬਰ ਗੁੱਸੇ ਨਾਲ ਬੋਲੇ-ਤਾਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਦਾਅਵਾ ਕੀਤਾ, ਰਾਜੀਵ ਨੇ ਆਸਾਮ ਵਿਚੋਂ ਬੰਗਲਾਦੇਸ਼ੀ ਲੋਕਾਂ ਨੂੰ ਕੱਢਣ ਦਾ ਹੌਸਲਾ ਨਹੀਂ ਸੀ ਕੀਤਾ, ਅਸੀਂ ਕਰ ਲਿਆ ਹੈ।
ਸੱਚੀ ਗੱਲ ਹੈ, ਆਸਾਮ ਵਿਚ ਇਹ ਮਸਲਾ ਬੰਗਾਲੀਆਂ ਤੇ ਆਸਾਮੀਆਂ ਦਾ ਬਣ ਗਿਆ ਹੈ।
ਉਂਜ ਪ੍ਰਵਾਸ ਤੇ ਆਵਾਸ ਦੁਨੀਆ ਭਰ ਵਿਚ ਫੈਲੀ ਸਮੱਸਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪਹਿਲੇ ਦਿਨ ਤੋਂ ਹੀ ਕਹਿ ਰਹੇ ਹਨ ਕਿ ਉਹ ਗ਼ੈਰ-ਕਾਨੂੰਨੀ ਹਿਜ਼ਰਤ ਹਰ ਹਾਲਤ ਵਿਚ ਰੋਕਣਗੇ। ਇੰਗਲੈਂਡ, ਜਰਮਨੀ ਤੇ ਫਰਾਂਸ ਵਿਚ ਮੱਧ ਏਸ਼ੀਆ, ਖ਼ਾਸ ਤੌਰ 'ਤੇ ਸੀਰੀਆ ਦੇ ਸ਼ਰਨਾਰਥੀ, ਧੜਾਧੜ ਪ੍ਰਵੇਸ਼ ਕਰ ਰਹੇ ਹਨ।
2019 ਦੀਆਂ ਆ ਰਹੀਆਂ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਵਰਤਮਾਨ ਸੱਤਾਧਾਰੀ ਧਿਰਾਂ ਅਤੇ ਉਨ੍ਹਾਂ ਦਾ ਵਿਰੋਧ ਕਰ ਰਹੀਆਂ ਧਿਰਾਂ ਵਿਚਕਾਰ ਇਹ ਆਵਾਸ ਤੇ ਪ੍ਰਵਾਸ ਦਾ ਮਸਲਾ ਰਾਜਨੀਤੀ ਦਾ ਮੁੱਦਾ ਬਣਦਾ ਜਾ ਰਿਹਾ ਹੈ। ਬੁਰੀ ਗੱਲ ਹੈ, ਇਸ ਨਾਲ ਸੰਪ੍ਰਦਾਇਕਤਾ ਭੜਕ ਰਹੀ ਹੈ। ਮਮਤਾ ਆਪਣੀ ਪਾਰਟੀ ਤ੍ਰਿਣਮੂਲ ਕਾਂਗਰਸ ਰਾਹੀਂ ਬੰਗਾਲ ਦੀਆਂ ਲੋਕ ਸਭਾ ਦੀਆਂ ਵੱਧ ਤੋਂ ਵੱਧ ਸੀਟਾਂ ਜਿੱਤਣਾ ਚਾਹੇਗੀ। ਅੱਗੇ ਵੀ ਉਹ ਲੋਕ ਸਭਾ ਵਿਚ ਵੱਡੀ ਪਾਰਟੀ ਹੈ। ਪਰ ਉਹ ਹਿੰਦੂ ਤੇ ਮੁਸਲਿਮ ਪੱਤਾ ਨਹੀਂ ਖੇਡਦੀ। ਭਾਜਪਾ ਬੰਗਾਲ ਤੇ ਆਸਾਮ ਦੋਵਾਂ ਪ੍ਰਦੇਸ਼ਾਂ ਵਿਚ ਆਪਣੀ ਪ੍ਰਤੀਨਿਧਤਾ ਵਧਾਉਣਾ ਚਾਹੁੰਦੀ ਹੈ। ਉੱਤਰ ਪ੍ਰਦੇਸ਼ ਅਤੇ ਬਿਹਾਰ, ਜੋ ਦੋਵੇਂ ਮਿਲ ਕੇ ਲਗਪਗ ਸਵਾ ਸੌ ਮੈਂਬਰ ਲੋਕ ਸਭਾ ਵਿਚ ਭੇਜਦੇ ਹਨ, ਭਾਜਪਾ ਦੇ ਨਿਸ਼ਾਨੇ 'ਤੇ ਹਨ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ ਉੱਤਰ ਪ੍ਰਦੇਸ਼ ਵਿਚ ਹੂੰਝਾ ਫੇਰੂ ਜਿੱਤ ਹਾਸਲ ਕੀਤੀ ਸੀ। 2019 ਦੀ ਚੋਣ ਲਈ ਜੇ ਕਾਂਗਰਸ, ਸਮਾਜਵਾਦੀ ਤੇ ਬਹੁਜਨ ਸਮਾਜ ਪਾਰਟੀ ਨੇ ਗੱਠਜੋੜ ਕਰ ਲਿਆ ਤਾਂ ਭਾਜਪਾ ਲਈ ਸੰਕਟ ਪੈਦਾ ਹੋ ਜਾਏਗਾ। ਅਸਲ ਵਿਚ ਇਕ ਪਾਸੇ ਆਰਥਿਕ ਤੇ ਸਮਾਜਿਕ ਮਸਲੇ ਤੇ ਦੂਜੇ ਪਾਸੇ ਰਾਜਨੀਤਕ ਗਿਣਤੀਆਂ-ਮਿਣਤੀਆਂ ਰਲਗੱਡ ਕਰ ਦਿੱਤੀਆਂ ਜਾਂਦੀਆਂ ਹਨ। ਇਸੇ ਕਰਕੇ ਮਸਲੇ ਹੱਲ ਨਹੀਂ ਹੁੰਦੇ।
ਬੰਗਾਲ ਤੇ ਆਸਾਮ ਵਿਚ ਆਰਥਿਕ ਤੇ ਸਮਾਜਿਕ ਹਾਲਤਾਂ ਮਸਲਿਆਂ ਦੀ ਜੜ੍ਹ ਹਨ। ਦੋਵੇਂ ਗ਼ਰੀਬ ਖੇਤਰ ਹਨ। ਪਛੜੇ ਪ੍ਰਦੇਸ਼ ਹਨ। ਇਸੇ ਕਰਕੇ ਨਕਸਲੀ ਅੰਦੋਲਨ ਵਾਰ-ਵਾਰ ਬੰਗਲ ਵਿਚ ਛਿੜਿਆ। ਪੂਰਬੀ ਬੰਗਾਲ 1947 ਵਿਚ ਪੱਛਮੀ ਪਾਕਿਸਤਾਨ ਨਾਲ ਨੱਥੀ ਕਰ ਦਿੱਤਾ ਗਿਆ ਸੀ ਪਰ ਨਿਭ ਨਹੀਂ ਸਕਿਆ ਸੀ। ਕਾਰਨ ਭਾਸ਼ਾ ਅਤੇ ਸੱਭਿਆਚਾਰ ਵੀ ਸੀ, ਪਰ ਵੱਡਾ ਕਾਰਨ ਆਰਥਿਕਤਾ ਸੀ। ਭਾਰਤ ਦੀ ਮਦਦ ਨਾਲ ਪੂਰਬੀ ਬੰਗਾਲ ਪੱਛਮੀ ਪਾਕਿਸਤਾਨ ਨਾਲੋਂ ਟੁੱਟ ਕੇ ਅਲੱਗ ਸੁਤੰਤਰ ਦੇਸ਼ 'ਬੰਗਲਾਦੇਸ਼' ਬਣ ਗਿਆ ਪਰ ਅੱਜ ਵੀ ਗ਼ਰੀਬ ਖੇਤਰ ਹੈ। ਇਸੇ ਕਰਕੇ ਬੰਗਾਲੀ ਲੋਕ ਸਰਹੱਦ ਟੱਪ ਕੇ ਰੁਜ਼ਗਾਰ ਦੀ ਤਲਾਸ਼ ਵਿਚ ਆਸਾਮ ਵਿਚ ਜਾ ਵੜਦੇ ਹਨ। ਹੁਣ ਤਾਂ ਆਸਾਮੀਆਂ ਨੂੰ ਡਰ ਹੈ ਕਿ ਉਹ ਆਪਣੇ ਹੀ ਸੂਬੇ ਵਿਚ ਘੱਟ-ਗਿਣਤੀ ਬਣਦੇ ਜਾ ਰਹੇ ਹਨ।
ਹੱਲ ਤਾਂ ਹੀ ਨਿਕਲਣਾ ਹੈ ਜੇ ਤਰੱਕੀ ਹੋਏਗੀ। ਗ਼ਰੀਬੀ ਦੇ ਕਾਰਨ ਹੀ ਪੱਛਮੀ ਬੰਗਾਲ ਲਗਪਗ 24 ਸਾਲ ਸੀ.ਪੀ.ਐਮ. ਅਤੇ ਸਹਿਯੋਗੀ ਖੱਬੀਆਂ ਪਾਰਟੀਆਂ ਦੀ ਸੱਤਾ ਦਾ ਹਿੱਸਾ ਰਿਹਾ। ਇਹ ਖੱਬੀਆਂ ਪਾਰਟੀਆਂ ਆਰਥਿਕ ਤੇ ਸਮਾਜਿਕ ਹਾਲਤਾਂ ਬਦਲਣ ਦਾ ਯਤਨ ਕਰਦੀਆਂ ਰਹੀਆਂ। ਜ਼ਮੀਨੀ ਸੁਧਾਰ ਕੀਤੇ। ਮਜ਼ਦੂਰਾਂ ਦਾ ਪੱਖ ਲਿਆ। ਪਰ ਬੰਗਾਲ ਦੀ ਬੇਰੁਜ਼ਗਾਰੀ ਦਾ ਹੱਲ ਨਹੀਂ ਲੱਭਾ। ਨੰਦੀਗ੍ਰਾਮ ਪਿੰਡ ਦੀ ਜ਼ਮੀਨ ਕਿਸਾਨਾਂ ਤੋਂ ਖੋਹ ਕੇ ਵੱਡੇ ਉਦਯੋਗਪਤੀਆਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣ। ਪਰ ਕਿਸਾਨਾਂ ਨੇ ਸੰਘਰਸ਼ ਕਰਕੇ ਆਪਣੀ ਜ਼ਮੀਨ ਵਾਪਸ ਲੈ ਲਈ। ਪੱਛਮੀ ਬੰਗਾਲ ਦੀ ਆਬਾਦੀ ਵੀ ਬੇਰੋਕ ਵਧ ਰਹੀ ਹੈ ਤੇ ਰੁਜ਼ਗਾਰਾਂ ਦੀ ਉਪਲਬਧੀ ਘਟ ਰਹੀ ਹੈ। ਅਸਲ ਵਿਚ ਆਬਾਦੀ ਦਾ ਬੇਰੋਕ ਵਧਦੇ ਜਾਣਾ ਤੇ ਰੁਜ਼ਗਾਰ ਦੇ ਮੌਕੇ ਨਾ ਵਧਣੇ ਸਮੁੱਚੇ ਭਾਰਤ ਦੀ ਵਿਕਰਾਲ ਸਮੱਸਿਆ ਹੈ। ਪੰਜਾਬ ਕਦੇ ਭਾਰਤ ਦਾ ਖੁਸ਼ਹਾਲ ਸੂਬਾ ਮੰਨਿਆ ਜਾਂਦਾ ਸੀ। ਪਰ ਹੁਣ ਪਿੱਛੇ ਰਹਿ ਗਿਆ ਹੈ। ਪੰਜਾਬੀ ਦੀ ਆਬਾਦੀ ਹੋਰ ਕਈ ਪ੍ਰਦੇਸ਼ਾਂ ਨਾਲੋਂ ਘੱਟ ਵਧ ਰਹੀ ਹੈ ਪਰ ਰੁਜ਼ਗਾਰ ਤਾਂ ਇਥੇ ਵੀ ਨਹੀਂ ਵਧ ਰਹੇ। ਇਸੇ ਕਰਕੇ ਲੱਖਾਂ ਪੰਜਾਬੀ ਨੌਜਵਾਨ ਜਾਇਜ਼-ਨਾਜਾਇਜ਼ ਢੰਗ ਨਾਲ ਵਿਦੇਸ਼ਾਂ ਨੂੰ ਜਾ ਰਹੇ ਹਨ। ਇਹ ਆਸਾਮ ਜਾਂ ਹੋਰ ਭਾਰਤੀ ਪ੍ਰਦੇਸ਼ਾਂ ਨੂੰ ਨਹੀਂ ਜਾ ਰਹੇ। ਇਹ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਯੂਰਪੀਨ ਦੇਸ਼ਾਂ ਨੂੰ ਜਾ ਰਹੇ ਹਨ। ਇਨ੍ਹਾਂ ਖੁਸ਼ਹਾਲ ਦੇਸ਼ਾਂ ਨੂੰ ਸਿੱਖਿਅਤ ਅਤੇ ਸਿਖਲਾਈ ਪ੍ਰਾਪਤ ਆਵਾਸੀਆਂ ਦੀ ਲੋੜ ਹੈ। ਅਨਪੜ੍ਹ ਅਤੇ ਅਣ-ਟਰੇਂਡ ਅਤੇ ਨਾਨ-ਸਕਿੱਲਡ ਨੌਜਵਾਨਾਂ ਦੀ ਲੋੜ ਨਹੀਂ। ਪੰਜਾਬ ਵਿਚ ਸਿੱਖਿਆ ਪ੍ਰਾਪਤ ਕਰਨ ਅਤੇ ਵੱਖ-ਵੱਖ ਕਿੱਤਿਆਂ ਦੀ ਟ੍ਰੇਨਿੰਗ ਦੇਣ ਵਾਲੇ ਅਦਾਰੇ ਬਹੁਤ ਹਨ। ਅੱਜਕਲ੍ਹ ਖ਼ਬਰਾਂ ਆ ਰਹੀਆਂ ਹਨ, ਕਈ ਅਦਾਰਿਆਂ ਵਿਚ 20 ਫ਼ੀਸਦੀ ਸੀਟਾਂ ਵੀ ਨਹੀਂ ਭਰੀਆਂ।, ਕਿਉਂਕਿ ਸਿੱਖਿਆ ਹਾਸਲ ਕਰਕੇ ਵੀ ਇਥੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ। ਉਹ ਪੱਛਮੀ ਦੇਸ਼ਾਂ ਵਿਚ ਮਿਲਦੇ ਰੁਜ਼ਗਾਰ ਦੇ ਭਰਮਾਏ ਪੱਛਮੀ ਦੇਸ਼ਾਂ ਨੂੰ ਭੱਜ ਰਹੇ ਹਨ। ਪਿੰਡਾਂ ਦੇ ਸਕੂਲਾਂ ਵਿਚ ਪੜ੍ਹੇ ਜਾਂ ਪੜ੍ਹਦੇ-ਪੜ੍ਹਦੇ ਹਟੇ ਨੌਜਵਾਨ, ਘੱਟ ਯੋਗਤਾ ਦੇ ਕਾਰਨ, ਇਥੋਂ ਦੇ ਕਾਲਜਾਂ ਅਤੇ ਟ੍ਰੇਨਿੰਗ ਅਦਾਰਿਆਂ ਦੀਆਂ ਖਾਲੀ ਰਹਿ ਰਹੀਆਂ ਸੀਟਾਂ ਉਂਜ ਹੀ ਨਹੀਂ ਭਰ ਸਕਦੇ। ਕਿਤੇ ਡੋਬਾ ਹੈ, ਕਿਤੇ ਸੋਕਾ ਹੈ।


ਖ਼ਬਰ ਸ਼ੇਅਰ ਕਰੋ

ਠੰਢਾ ਯੂਰਪ ਵੀ ਆਇਆ ਸਖ਼ਤ ਗਰਮੀ ਦੀ ਮਾਰ ਹੇਠ

ਯੂਰਪ ਦੇ ਵਾਸੀ ਗਰਮ ਰੁੱਤ ਦੀ ਉਡੀਕ ਠੀਕ ਉਸੇ ਸ਼ਿੱਦਤ ਨਾਲ ਕਰਦੇ ਹਨ, ਜਿਸ ਤਰ੍ਹਾਂ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਸਰਦ ਰੁੱਤ ਦਾ ਰਾਹ ਵੇਖਿਆ ਜਾਂਦਾ ਹੈ, ਪਰ ਗੁਜ਼ਰ ਰਹੇ ਗਰਮੀ ਦੇ ਮੌਸਮ ਵਿਚ ਯੂਰਪ ਦੀ ਧਰਤੀ ਨਿੱਘੀ ਅਤੇ ਮਿੱਠੀ ਧੁੱਪ ਨੂੰ ਮਾਣਨ ਦੀ ਬਜਾਇ ਸਖ਼ਤ ਤਪਸ਼ ...

ਪੂਰੀ ਖ਼ਬਰ »

ਕਿਸ ਕਰਵਟ ਬੈਠੇਗੀ ਆਮ ਆਦਮੀ ਪਾਰਟੀ ਦੀ ਲੜਾਈ ?

ਇਸ ਵੇਲੇ ਪੰਜਾਬ ਦੀ ਰਾਜਨੀਤੀ ਵਿਚ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਆਮ ਆਦਮੀ ਪਾਰਟੀ ਦੀ ਰਾਜਨੀਤੀ ਹੈ। ਇਹ ਸਵਾਲ ਸਭ ਤੋਂ ਵੱਧ ਪੁੱਛਿਆ ਜਾ ਰਿਹਾ ਹੈ ਕਿ ਪੰਜਾਬ ਵਿਚ 'ਆਪ' ਦਾ ਕੇਜਰੀਵਾਲ ਧੜਾ ਕਾਮਯਾਬ ਹੋਵੇਗਾ ਜਾਂ ਸੁਖਪਾਲ ਖਹਿਰਾ ਗੁੱਟ? ਜਾਂ ਕੀ ਸੁਖਪਾਲ ਖਹਿਰਾ, ਬੈਂਸ ...

ਪੂਰੀ ਖ਼ਬਰ »

ਚਿੰਤਾਜਨਕ ਹਾਲਾਤ

ਇਕ ਪਾਸੇ ਪੰਜਾਬ 'ਚੋਂ ਨੌਜਵਾਨਾਂ ਦਾ ਕਿਸੇ ਨਾ ਕਿਸੇ ਤਰ੍ਹਾਂ ਵਿਦੇਸ਼ਾਂ ਵਿਚ ਜਾਣਾ ਜਾਰੀ ਹੈ। ਇਥੇ ਆਪਣੇ ਧੁੰਦਲੇ ਭਵਿੱਖ ਬਾਰੇ ਕਿਆਸ ਕਰਦੇ ਹੋਏ ਇਹ ਨੌਜਵਾਨ ਵਿਦੇਸ਼ਾਂ ਨੂੰ ਜਾਣ ਨੂੰ ਤਰਜੀਹ ਦੇ ਰਹੇ ਹਨ ਤਾਂ ਜੋ ਉਹ ਆਪਣੇ ਭਵਿੱਖ ਨੂੰ ਕੁਝ ਵਧੀਆ ਅਤੇ ਸੁਰੱਖਿਅਤ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX