ਆਜ਼ਾਦੀ ਦਿਵਸ ਦੀ ਪੂਰਵਲੀ ਸ਼ਾਮ ਰਾਸ਼ਟਰ ਨੂੰ ਕੀਤਾ ਸੰਬੋਧਨ
ਨਵੀਂ ਦਿੱਲੀ, 14 ਅਗਸਤ (ਏਜੰਸੀ)-ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਦੇਸ਼ ਦੀ ਆਜ਼ਾਦੀ ਦੇ 71 ਸਾਲ ਪੂਰੇ ਹੋਣ 'ਤੇ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਕਿਸਮਤ ਵਾਲੇ ਹਾਂ ਕਿ ਸਾਨੂੰ ਮਹਾਨ ...
ਸ਼ਹੀਦ ਹੋਏ ਨੌਜਵਾਨ ਦਾ ਲਿਆ ਬਦਲਾ
ਸ੍ਰੀਨਗਰ, 14 ਅਗਸਤ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ ਦੇ ਤੰਗਧਾਰ ਇਲਾਕੇ ਵਿਖੇ ਭਾਰਤੀ ਸੈਨਿਕਾਂ ਨੇ ਪਾਕਿ ਵਲੋਂ ਕੀਤੀ ਜੰਗਬੰਦੀ ਦੀ ਉਲੰਘਣਾ ਦਾ ਮੂੰਹ ਤੋੜ ਜਵਾਬ ਦਿੰਦੇ ਪਾਕਿ ਸੈਨਾ ਦੀ ਇਕ ਅਗਲੇਰੀ ਨਿਗਰਾਨੀ ਚੌਕੀ ਨੂੰ ਤਬਾਹ ਕਰ ਕੇ 2 ਪਾਕਿ ਸੈਨਿਕਾਂ ਨੂੰ ਹਲਾਕ ਕਰਨ ਦਾ ਦਾਅਵਾ ਕੀਤਾ ਹੈ | ਸੈਨਿਕ ਸੂਤਰਾਂ ਅਨੁਸਾਰ ਪਾਕਿ ਸੈਨਾ ਨੇ ਸਵੇਰੇ 7 ਵਜੇ ਕੰਟਰੋਲ ਰੇਖਾ 'ਤੇ ਤੰਗਧਾਰ ਸੈਕਟਰ 'ਚ ਅਨਿਲ, ਚੈਤਿਕ ਅਤੇ ਬਲੈਕ ਰਾਕ (ਕਾਲੀ ਪਹਾੜੀ) ਚੌਕੀਆਂ ਦੇ ਨਾਲ ਨਾਗਰਿਕ ਇਲਾਕਿਆਂ ਨੂੰ ਹਲਕੇ ਹਥਿਆਰਾਂ ਦੀ ਵਰਤੋਂ ਕਰਦੇ ਨਿਸ਼ਾਨਾ ਬਣਾਇਆ | ਭਾਰਤੀ ਸੈਨਾ ਨੇ ਇਸ ਨੂੰ ਪਹਿਲਾਂ ਪਾਕਿ ਸੈਨਾ ਦੀ ਉਕਸਾਉਣ ਵਾਲੀ ਕਾਰਵਾਈ ਸਮਝ ਕੇ ਸੰਜਮ ਤੋਂ ਕੰਮ ਲਿਆ | 15 ਮਿੰਟਾਂ ਬਾਅਦ ਜਦ ਪਾਕਿ ਸੈਨਾ ਨੇ ਗੋਲੀਬਾਰੀ ਤੇਜ਼ ਕਰਦੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਤਾਂ ਭਾਰਤੀ ਸੈਨਾ ਨੇ ਵੀ ਇਸ ਦਾ ਜ਼ੋਰਦਾਰ ਢੰਗ ਨਾਲ ਜਵਾਬ ਦਿੱਤਾ | ਗੋਲੀਬਾਰੀ ਦਾ ਸਿਲਸਿਲਾ ਤਕਰੀਬਨ 2 ਘੰਟੇ ਚੱਲਦਾ ਰਿਹਾ, ਜਿਸ ਵਿਚ ਪਾਕਿ ਸੈਨਾ ਦੀ ਇਕ ਅਗਲੇਰੀ ਨਿਗਰਾਨੀ ਚੌਕੀ (ਸੰਤਰੀ ਪੋਸਟ) ਤਬਾਹ ਹੋ ਗਈ | ਸ੍ਰੀਨਗਰ ਸਥਿਤ ਰੱਖਿਆ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਦੱਸਿਆ ਕਿ ਇਸ ਵਿਚ ਪਾਕਿ ਸੈਨਾ ਦੇ 2 ਜਵਾਨ ਮਾਰੇ ਗਏ ਤੇ ਦੁਪਾਸੜ ਗੋਲੀਬਾਰੀ ਦਾ ਸਿਲਸਿਲਾ ਖ਼ਬਰ ਲਿਖੇ ਜਾਣ ਤੱਕ ਰੁਕ-ਰੁਕ ਕੇ ਜਾਰੀ ਸੀ | ਤੰਗਧਾਰ ਸੈਕਟਰ 'ਚ ਭਾਰਤ ਵਾਲੇ ਪਾਸੇ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ | ਫ਼ੌਜ ਨੇ ਇਲਾਕੇ 'ਚ ਨਾਗਰਿਕ ਆਬਾਦੀ ਨੂੰ ਪੂਰੀ ਤਰ੍ਹਾਂ ਚੌਕਸ ਰਹਿਣ ਦੀ ਹਦਾਇਤ ਕਰਦੇ ਹੋਏ ਫ਼ੀਲਡ ਕਮਾਂਡਰਾਂ ਨੂੰ ਗੋਲੀਬਾਰੀ ਦਾ ਢੁਕਵਾਂ ਜਵਾਬ ਦੇਣ ਲਈ ਕਿਹਾ ਹੈ | ਬੀਤੇ ਦਿਨ ਤੰਗਧਾਰ ਸੈਕਟਰ ਵਿਖੇ ਪਾਕਿ ਸੈਨਾ ਵਲੋਂ ਸਨਾਈਪਰ ਸ਼ਾਟ ਨਾਲ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ 'ਚ 20 ਜਾਟ ਰੈਜ਼ੀਮੈਂਟ ਦਾ ਜਵਾਨ ਪੁਸ਼ਪਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਸੀ ਜਿਸ ਨੇ ਇਲਾਜ ਦੌਰਾਨ 92 ਬੇਸ ਫ਼ੌਜੀ ਹਸਪਤਾਲ ਬਾਦਾਮੀਬਾਗ ਸ੍ਰੀਨਗਰ ਵਿਖੇ ਦਮ ਤੋੜ ਦਿੱਤਾ ਸੀ | ਉਕਤ ਸੈਕਟਰ 'ਚ ਪਾਕਿ ਸੈਨਾ ਅੱਤਵਾਦੀ ਗਰੁੱਪਾਂ ਨੂੰ ਘੁਸਪੈਠ ਕਰਵਾਉਣ ਲਈ ਅਕਸਰ ਉਨ੍ਹਾਂ ਨੂੰ ਕਵਰ ਫਾਇਰ ਦੇਣ ਲਈ ਭਾਰਤੀ ਸੈਨਿਕ ਚੌਕੀਆਂ ਨੂੰ ਨਿਸ਼ਾਨਾ ਬਣਾਉਂਦਾ ਰਹਿੰਦਾ ਹੈ | ਇਸ ਦੌਰਾਨ ਸ੍ਰੀਨਗਰ ਦੇ 15 ਕੋਰ (ਚਿਨਾਰ) ਦੇ ਹੈੱਡਕੁਆਟਰ ਵਿਖੇ ਫ਼ੌਜ ਵਲੋਂ ਕਰਵਾਏ ਸ਼ਹੀਦੀ ਸਮਾਰੋਹ ਦੌਰਾਨ ਫ਼ੌਜ ਦੀ 15 ਕੋਰ ਦੇ ਜੇ.ਓ.ਸੀ. ਲੈਫ.ਜਰਨ ਏ.ਕੇ ਭੱਟ ਅਤੇ ਸੁਰੱਖਿਆ ਏਜੰਸੀਆਂ ਦੇ ਕਈ ਉੱਚ ਅਧਿਕਾਰੀਆਂ ਨੇ ਸ਼ਹੀਦ ਜਵਾਨ ਪੁਸ਼ਪਿੰਦਰ ਸਿੰਘ (28) ਦੀ ਮਿ੍ਤਕ ਦੇਹ 'ਤੇ ਫ਼ੁਲ ਮਾਲਾਵਾਂ ਭੇਟ ਕਰ ਕੇ ਸਲਾਮੀ ਦਿੰਦੇ ਆਖ਼ਰੀ ਵਿਦਾਈ ਦਿੱਤੀ | ਉਕਤ ਸ਼ਹੀਦ ਜਵਾਨ 2011 'ਚ ਫ਼ੌਜ 'ਚ ਸ਼ਾਮਿਲ ਹੋਇਆ ਸੀ, ਉਹ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮਥਰਾ ਦੇ ਕਥਾਲੀ ਪਿੰਡ ਦਾ ਰਹਿਣ ਵਾਲਾ ਸੀ ਤੇ ਆਪਣੇ ਪਿੱਛੇ ਪਤਨੀ ਅਤੇ ਲੜਕਾ ਛੱਡ ਗਿਆ |
ਛੱਤੀਸਗੜ੍ਹ 'ਚ 7 ਦਿਨ ਦੇ ਸੋਗ ਦਾ ਐਲਾਨ
ਰਾਏਪੁਰ, 14 ਅਗਸਤ (ਏਜੰਸੀ)-ਛੱਤੀਸਗੜ੍ਹ ਦੇ ਰਾਜਪਾਲ ਬਲਰਾਮਜੀ ਦਾਸ ਟੰਡਨ ਦਾ ਅੱਜ ਇਥੋਂ ਦੇ ਇਕ ਹਸਪਤਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ | ਉਹ 90 ਸਾਲਾਂ ਦੇ ਸਨ | ਰਾਜਪਾਲ ਦੇ ਸਕੱਤਰ ਸੁਰਿੰਦਰ ਕੁਮਾਰ ਜੈਸਵਾਲ ਨੇ ...
ਭਾਈਚਾਰੇ 'ਚ ਖ਼ੁਸ਼ੀ ਦੀ ਲਹਿਰ
ਸੁਰਿੰਦਰ ਕੋਛੜ
ਅੰਮਿ੍ਤਸਰ, 14 ਅਗਸਤ-ਪਾਕਿਸਤਾਨ 'ਚ ਹੋਈਆਂ ਕੌਮੀ ਤੇ ਅਸੈਂਬਲੀ ਚੋਣਾਂ 'ਚ ਜੇਤੂ ਰਹੇ ਹਿੰਦੂ ਉਮੀਦਵਾਰਾਂ ਸਮੇਤ ਘੱਟ ਗਿਣਤੀ ਭਾਈਚਾਰੇ ਲਈ ਰਾਖਵੀਂਆਂ ਸੀਟਾਂ ਤੋਂ ਨਵੇਂ ਚੁਣੇ ਗਏ ਸੰਸਦੀ ਮੈਂਬਰਾਂ ਵਲੋਂ ਭਲਕੇ ...
ਲੰਡਨ, 14 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਸੰਸਦ 'ਤੇ ਅੱਜ ਸਵੇਰੇ ਬਰਤਾਨੀਆ ਦੇ ਸਮੇਂ ਅਨੁਸਾਰ 7.30 ਵਜੇ ਇਕ ਕਾਰ ਸਵਾਰ ਨੇ ਸੰਸਦ ਦੇ ਬਾਹਰ ਲੱਗੇ ਬੈਰੀਅਰਾਂ ਵਿਚ ਜ਼ੋਰ ਨਾਲ ਟੱਕਰ ਮਾਰੀ ਅਤੇ ਇਸ ਦੌਰਾਨ ਕਾਰ ਨਾਲ ਤਿੰਨ ਲੋਕਾਂ ਨੂੰ ਦਰੜ ਦਿੱਤਾ | ...
ਨਵੀਂ ਦਿੱਲੀ, 14 ਅਗਸਤ (ਏਜੰਸੀ)-'84 ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਅੱਜ ਸੀ. ਬੀ. ਆਈ. ਅਤੇ ਪੀੜਤਾਂ ਦੀ ਅਪੀਲ 'ਤੇ ਸੁਣਵਾਈ ਕਰਦਿਆਂ 11 ਸਤੰਬਰ ਤੋਂ ਕੇਸ ਦੀ ਰੋਜ਼ਾਨਾ ਸੁਣਵਾਈ ਕਰਨ ਦੇ ਆਦੇਸ਼ ਦਿੱਤੇ ਹਨ | ਦੱਸਣਯੋਗ ਹੈ ਕਿ ਸੀ. ਬੀ. ਆਈ. ਅਤੇ ...
ਨਵੀਂ ਦਿੱਲੀ, 14 ਅਗਸਤ (ਏਜੰਸੀ)-ਭਾਰਤ ਸਰਕਾਰ ਨੇ ਸਿਪਾਹੀ ਵਰਾਹਮਾ ਪਾਲ ਸਿੰਘ ਨੂੰ ਮਰਨ ਉਪਰੰਤ ਕੀਰਤੀ ਚੱਕਰ ਦੇਣ ਦਾ ਫ਼ੈਸਲਾ ਕੀਤਾ ਹੈ ਜਦੋਂ ਕਿ ਮੇਜਰ ਅਦਿੱਤਿਆ ਕੁਮਾਰ ਤੇ ਰਾਈਫਲਮੈਨ ਔਰੰਗਜ਼ੇਬ ਸਮੇਤ 20 ਜਵਾਨਾਂ ਨੂੰ ਬੇਮਿਸਾਲ ਬਹਾਦਰੀ ਲਈ ਸ਼ੌਰਿਆ ਚੱਕਰ ਨਾਲ ...
ਚੰਡੀਗੜ੍ਹ, 14 ਅਗਸਤ (ਅਜੀਤ ਬਿਊਰੋ)-ਦੇਸ਼ ਦੇ ਆਜ਼ਾਦੀ ਦਿਹਾੜੇ ਮੌਕੇ ਕੁਲਦੀਪ ਸਿੰਘ ਐਸ.ਐਸ.ਪੀ ਐਸ. ਏ. ਐਸ. ਨਗਰ ਨੂੰ ਬਹਾਦਰੀ ਲਈ ਪੁਲਿਸ ਮੈਡਲ ਲਈ ਚੁਣਿਆ ਗਿਆ ਹੈ ਜਦਕਿ ਆਰ. ਐਨ. ਢੋਕੇ ਏ.ਡੀ.ਜੀ.ਪੀ. ਸੁਰੱਖਿਆ ਅਤੇ ਸਤਿੰਦਰ ਸਿੰਘ ਐਸ. ਐਸ. ਪੀ. ਕਪੂਰਥਲਾ ਨੂੰ ਸ਼ਾਨਦਾਰ ...
ਅੰਮਿ੍ਤਸਰ, 14 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ 'ਚ ਛੋਟੀ ਉਮਰ ਦੀਆਂ ਹਿੰਦੂ ਕੁੜੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਦਾ ਧਰਮ ਤਬਦੀਲ ਕਰਵਾਏ ਜਾਣ ਦੇ ਮਾਮਲੇ ਲਗਾਤਾਰ ਵਧ ਰਹੇ ਹਨ | ਹੁਣ ਸੂਬੇ ਦੇ ਚੱਕੀਵਾੜਾ ਸ਼ਹਿਰ 'ਚ ਇਕ 17 ਵਰਿ੍ਹਆਂ ਦੀ ਹਿੰਦੂ ਕੁੜੀ ...
ਨਵੀਂ ਦਿੱਲੀ, 14 ਅਗਸਤ (ਉਪਮਾ ਡਾਗਾ ਪਾਰਥ)-ਰੁਪਏ 'ਚ ਲਗਾਤਾਰ ਦੂਜੇ ਦਿਨ ਹੋਈ ਗਿਰਾਵਟ ਤੋਂ ਬਾਅਦ ਇਤਿਹਾਸ 'ਚ ਪਹਿਲੀ ਵਾਰ ਡਾਲਰ ਦੇ ਮੁਕਾਬਲੇ 70 ਦੇ ਹੇਠਲੇ ਪੱਧਰ 'ਤੇ ਆ ਗਿਆ ਹੈ | ਰੁਪਏ ਦੀ ਇਸ ਗਿਰਾਵਟ 'ਤੇ ਜਿਥੇ ਸਰਕਾਰ ਡੈਮੇਜ਼ ਕੰਟਰੋਲ ਮੋਡ 'ਚ ਆ ਗਈ, ਉਥੇ ਵਿਰੋਧੀ ਧਿਰ ...
ਚੰਡੀਗੜ੍ਹ, 14 ਅਗਸਤ (ਬਿਊਰੋ ਚੀਫ਼)-ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਅਕਤੂਬਰ 2017 'ਚ ਛੋਟੇ ਤੇ ਦਰਮਿਆਨੇ ਵਰਗ ਦੇ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ਼ ਕਰਨ ਸਬੰਧੀ ਜਾਰੀ ਕੀਤੇ ਨੋਟੀਫ਼ਿਕੇਸ਼ਨ ਤੋਂ ਬਾਅਦ ਖੇਤੀ ਬੈਂਕਾਂ ਤੇ ਕਿਸਾਨਾਂ ਨੂੰ ਖੇਤੀ ਲਈ ...
ਚੰਡੀਗੜ੍ਹ, 14 ਅਗਸਤ (ਆਰ. ਐਸ. ਲਿਬਰੇਟ)-ਪੰਜਾਬ ਤੇ ਹਰਿਆਣਾ ਰਾਜਾਂ ਦੇ ਰਾਜਪਾਲਾਂ ਨੇ ਬਲਰਾਮ ਜੀ ਦਾਸ ਟੰਡਨ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦਿਆਂ ਆਜ਼ਾਦੀ ਦਿਹਾੜੇ 'ਤੇ ਰੱਖੇ ਐਟ ਹੋਮ ਪ੍ਰੋਗਰਾਮ ਰੱਦ ਕਰ ਦਿੱਤੇ ਹਨ ਜਦਕਿ ਆਜ਼ਾਦੀ ਦਿਵਸ ਦੇ ਰਵਾਇਤੀ ਪ੍ਰੋਗਰਾਮ ...
ਚੰਡੀਗੜ੍ਹ, 14 ਅਗਸਤ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਛੱਤੀਸਗੜ੍ਹ ਦੇ ਰਾਜਪਾਲ ਬਲਰਾਮਜੀ ਦਾਸ ਟੰਡਨ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ | ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਟੰਡਨ ਨੇ ਉਪ ਮੁੱਖ ਮੰਤਰੀ ਤੇ ਕੈਬਨਿਟ ਮੰਤਰੀ ...
ਜਲੰਧਰ, 14 ਅਗਸਤ (ਮੇਜਰ ਸਿੰਘ)-ਰੋਮਨ ਕੈਥੋਲਿਕ ਡਾਇਓਸਿਸ ਜਲੰਧਰ ਦੇ ਬਿਸ਼ਪ ਫਰੈਂਕੋ ਮੁਲਾਕਲ ਕੋਲੋਂ ਕੇਰਲਾ ਪੁਲਿਸ ਦੀ ਜਾਂਚ ਟੀਮ ਨੇ ਰਾਤ ਭਰ 9 ਘੰਟੇ ਲਗਾਤਾਰ ਪੁੱਛਗਿੱਛ ਕੀਤੀ | ਸੋਮਵਾਰ ਦਿਨ ਭਰ ਜਾਂਚ ਟੀਮ ਬਿਸ਼ਪ ਦਾ ਬਿਸ਼ਪ ਹਾਊਸ ਵਿਖੇ ਇੰਤਜ਼ਾਰ ਕਰਦੀ ਰਹੀ ਤੇ ...
ਦਿੱਲੀ/ਚੰਡੀਗੜ੍ਹ, 14 ਅਗਸਤ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅੱਜ ਇਕ ਉੱਚ ਪੱਧਰੀ ਪਾਰਟੀ ਵਫ਼ਦ ਦੇ ਨਾਲ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੰੂ ਮਿਲੇ ਤੇ ਉਨ੍ਹਾਂ ਨੰੂ ਅਪੀਲ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ...
ਨਵੀਂ ਦਿੱਲੀ, 14 ਅਗਸਤ (ਪੀ. ਟੀ. ਆਈ.)-ਅਧਿਕਾਰਤ ਸੂਤਰਾਂ ਨੇ ਅੱਜ ਖੁਲਾਸਾ ਕੀਤਾ ਹੈ ਕਿ ਪਿਛਲੇ ਮਹੀਨੇ ਚੀਨੀ ਸੈਨਾ ਦਾ ਇਕ ਗਰੁੱਪ ਪੂਰਬੀ ਲੱਦਾਖ ਦੇ ਡੇਮਚੋਕ ਖੇਤਰ 'ਚ 300 ਮੀਟਰ ਤੱਕ ਅੰਦਰ ਵੜ ਆਇਆ ਸੀ ਤੇ ਉਨ੍ਹਾਂ ਉਥੇ 4 ਤੰਬੂ ਵੀ ਗੱਡ ਲਏ ਸਨ | ਸੂਤਰਾਂ ਨੇ ਦੱਸਿਆ ਕਿ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX