ਤਾਜਾ ਖ਼ਬਰਾਂ


ਆਸਟ੍ਰੇਲੀਆ ਖ਼ਿਲਾਫ਼ ਇਕ ਰੋਜ਼ਾ ਲੜੀ ਅਤੇ ਟੀ 20 ਮੈਚ ਤੋਂ ਬਾਹਰ ਹੋਏ ਹਾਰਦਿਕ ਪਾਂਡੇ
. . .  14 minutes ago
ਨਵੀਂ ਦਿੱਲੀ, 21 ਫਰਵਰੀ- ਐਤਵਾਰ ਤੋਂ ਆਸਟ੍ਰੇਲੀਆ ਦੇ ਖ਼ਿਲਾਫ਼ ਸ਼ੁਰੂ ਹੋ ਰਹੇ ਟੀ 20 ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ। ਭਾਰਤੀ ਟੀਮ ਦੇ ਹਾਰਦਿਕ ਪਾਂਡੇ ਕਮਰ 'ਚ ਦਰਦ ਦੀ ਸ਼ਿਕਾਇਤ ਕਾਰਣ ਇਕ ਦਿਨਾਂ ...
ਯੁਵਰਾਜ ਹੰਸ ਦੀ ਹੋਈ ਮਾਨਸੀ, ਜਲੰਧਰ 'ਚ ਲਈਆਂ ਲਾਵਾਂ
. . .  12 minutes ago
ਜਲੰਧਰ, 21 ਫਰਵਰੀ (ਅ. ਬ.)- ਪਾਲੀਵੁੱਡ ਅਦਾਕਾਰ ਅਤੇ ਪੰਜਾਬ ਦੇ ਮਸ਼ਹੂਰ ਗਾਇਕ ਹੰਸ ਰਾਜ ਹੰਸ ਦੇ ਛੋਟੇ ਪੁੱਤਰ ਯੁਵਰਾਜ ਹੰਸ ਅੱਜ ਵਿਆਹ ਦੇ ਬੰਧਨ 'ਚ ਬੱਝ ਗਏ। ਉਨ੍ਹਾਂ ਨੇ ਟੀ. ਵੀ. ਮਸ਼ਹੂਰ ਅਦਾਕਾਰਾ ਮਾਨਸੀ ਸ਼ਰਮਾ ਨਾਲ ਜਲੰਧਰ...
ਸਾਜ਼ਿਸ਼ ਦੇ ਤਹਿਤ ਕਸ਼ਮੀਰੀ ਕੌਮ ਨੂੰ ਬਦਨਾਮ ਕਰਨ ਦੀ ਹੋ ਰਹੀ ਹੈ ਕੋਸ਼ਿਸ਼- ਅਬਦੁੱਲਾ
. . .  43 minutes ago
ਸ੍ਰੀਨਗਰ, 21 ਫਰਵਰੀ- ਨੈਸ਼ਨਲ ਕਾਨਫ਼ਰੰਸ ਦੇ ਨੇਤਾ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਦਾ ਕਹਿਣਾ ਹੈ ਇੱਕ ਸੋਚੀ-ਸਮਝੀ ਸਾਜ਼ਿਸ਼ ਦੇ ਤਹਿਤ ਇੱਕ ਪੂਰੀ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਸ਼ਮੀਰੀਆਂ ਨੂੰ...
ਹਰਸਿਮਰਤ ਬਾਦਲ ਨੇ ਬਠਿੰਡਾ 'ਚ ਏਮਜ਼ ਦੀ ਉਸਾਰੀ ਅਧੀਨ ਇਮਾਰਤ ਦਾ ਲਿਆ ਜਾਇਜ਼ਾ
. . .  42 minutes ago
ਬਠਿੰਡਾ, 21 ਫਰਵਰੀ (ਕੰਵਲਜੀਤ ਸਿੰਘ ਸਿੱਧੂ)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਬਠਿੰਡਾ ਵਿਖੇ ਏਮਜ਼ ਦੀ ਉਸਾਰੀ ਅਧੀਨ ਇਮਾਰਤ ਦਾ ਲਿਆ ਜਾਇਜ਼ਾ। ਇਸ ਮੌਕੇ ਉਨ੍ਹਾਂ ਨੇ ਇੰਜੀਨੀਅਰਾਂ ਨਾਲ ਗੱਲਬਾਤ ਕਰਕੇ ਪ੍ਰਾਜੈਕਟ ਨੂੰ ਛੇਤੀ...
ਕਸ਼ਮੀਰੀ ਵਿਦਿਆਰਥੀਆਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਸੰਬੰਧੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਕੱਲ੍ਹ ਹੋਵੇਗੀ ਸੁਣਵਾਈ
. . .  42 minutes ago
ਨਵੀਂ ਦਿੱਲੀ, 21 ਫਰਵਰੀ- ਸੁਪਰੀਮ ਕੋਰਟ ਨੇ ਪੁਲਵਾਮਾ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਦੇਸ਼ ਦੇ ਹੋਰ ਹਿੱਸਿਆ 'ਚ ਕਸ਼ਮੀਰੀਆਂ 'ਤੇ ਹੋਣ ਵਾਲੇ ਕਥਿਤ ਹਮਲਿਆਂ 'ਤੇ ਰੋਕ ਲਗਾਉਣ ਸੰਬੰਧੀ ਪਟੀਸ਼ਨ 'ਤੇ ਸੁਣਵਾਈ ....
ਛੱਤੀਸਗੜ੍ਹ 'ਚ ਨਕਸਲੀਆਂ ਨਾਲ ਮੁਠਭੇੜ ਦੌਰਾਨ ਇੱਕ ਜਵਾਨ ਜ਼ਖ਼ਮੀ
. . .  about 1 hour ago
ਰਾਏਪੁਰ, 21 ਫਰਵਰੀ- ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਚ ਅੱਜ ਨਕਸਲੀਆਂ ਨਾਲ ਮੁਠਭੇੜ ਦੌਰਾਨ ਸੀ. ਆਰ. ਪੀ. ਐੱਫ. ਦਾ ਇੱਕ ਜਵਾਨ ਜ਼ਖ਼ਮੀ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਸੀ. ਆਰ. ਪੀ. ਐੱਫ., ਕੋਬਰਾ ਅਤੇ ਸੂਬਾ ਪੁਲਿਸ...
ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ ਕੈਪਟਨ ਸਰਕਾਰ- ਚੀਮਾ
. . .  about 1 hour ago
ਚੰਡੀਗੜ੍ਹ, 21 ਫਰਵਰੀ (ਵਿਕਰਮਜੀਤ ਸਿੰਘ ਮਾਨ)- ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਕਾਂਗਰਸ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਵਾਅਦੇ....
ਐੱਸ.ਪੀ.ਸਲਵਿੰਦਰ ਸਿੰਘ ਨੂੰ ਮਾਣਯੋਗ ਅਦਾਲਤ ਨੇ ਸੁਣਾਈ 10 ਸਾਲ ਦੀ ਸਜ਼ਾ
. . .  about 1 hour ago
ਗੁਰਦਾਸਪੁਰ, 21 ਫਰਵਰੀ (ਸੁਖਵੀਰ ਸਿੰਘ ਸੈਣੀ)- ਜਬਰ ਜਨਾਹ ਦੇ ਮਾਮਲੇ 'ਚ ਨਾਮਜ਼ਦ ਐੱਸ.ਪੀ. ਸਲਵਿੰਦਰ ਸਿੰਘ ਨੂੰ ਅੱਜ ਮਾਣਯੋਗ ਅਦਾਲਤ ਵੱਲੋਂ 10 ਸਾਲ ਦੀ ਸਜ਼ਾ ਸੁਣਾਉਣ ਦੇ ਨਾਲ-ਨਾਲ 50 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਦੱਸਣਯੋਗ ਹੈ ਕਿ....
ਸੁਨੰਦਾ ਪੁਸ਼ਕਰ ਮਾਮਲੇ ਦੀ ਸੁਣਵਾਈ 7 ਮਾਰਚ ਤੱਕ ਮੁਲਤਵੀ
. . .  about 1 hour ago
ਨਵੀਂ ਦਿੱਲੀ, 21 ਫਰਵਰੀ- ਅਦਾਲਤ ਵੱਲੋਂ ਸੁਨੰਦਾ ਪੁਸ਼ਕਰ ਮਾਮਲੇ ਦੀ ਸੁਣਵਾਈ ਨੂੰ 7 ਮਾਰਚ ਤੱਕ ਮੁਲਤਵੀ ਕਰ ਦਿੱਤਾ....
ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਹਵਾਈ ਮਾਰਗ ਰਾਹੀਂ ਸ੍ਰੀਨਗਰ ਜਾਣਗੇ ਜਵਾਨ
. . .  about 1 hour ago
ਨਵੀਂ ਦਿੱਲੀ, 21 ਫਰਵਰੀ- ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਸ੍ਰੀਨਗਰ 'ਚ ਨੀਮ ਫੌਜੀ ਬਲਾਂ ਦੀ ਸੁਰੱਖਿਆ ਨੂੰ ਲੈ ਕੇ ਗ੍ਰਹਿ ਮੰਤਰਾਲੇ ਨੇ ਵੱਡਾ ਫ਼ੈਸਲਾ ਲਿਆ ਹੈ। ਗ੍ਰਹਿ ਮੰਤਰਾਲੇ ਦੇ ਫ਼ੈਸਲੇ ਮੁਤਾਬਕ ਹੁਣ ਹਰ ਜਵਾਨ ਅਤੇ ਹਰ ਅਫ਼ਸਰ ਦਿੱਲੀ-ਸ੍ਰੀਨਗਰ, ਸ੍ਰੀਨਗਰ...
ਮਮਦੋਟ ਵਿਖੇ ਕਰਿਆਨੇ ਦੀ ਦੁਕਾਨ 'ਚੋਂ ਲੱਖਾਂ ਦੇ ਸਮਾਨ ਦੀ ਚੋਰੀ ਕਰ ਕੇ ਫ਼ਰਾਰ ਹੋਏ ਲੁਟੇਰੇ
. . .  about 2 hours ago
ਮਮਦੋਟ 21 ਫਰਵਰੀ (ਸੁਖਦੇਵ ਸਿੰਘ ਸੰਗਮ) - ਲੰਘੀ ਰਾਤ ਨੂੰ ਮਮਦੋਟ ਵਿਖੇ ਚੋਰਾਂ ਵੱਲੋਂ ਮੇਨ ਰੋਡ ਸਥਿਤ ਕੱਕੜ ਜਨਰਲ ਸਟੋਰ 'ਤੇ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਸਟੋਰ ਮਾਲਕਾਂ ਮੁਤਾਬਿਕ, ਅੱਧੀ ਰਾਤ ਤੋਂ ਬਾਅਦ ਦੁਕਾਨ ਅੰਦਰ ਦਾਖਲ....
ਪੰਜਾਬ ਦੇ ਸਕੂਲਾਂ 'ਚ ਅਜੇ ਤੱਕ ਵੀ ਨਹੀਂ ਸੁਧਰੇ ਹਾਲਾਤ- ਰਾਜਾ ਵੜਿੰਗ
. . .  about 2 hours ago
ਚੰਡੀਗੜ੍ਹ, 21 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਆਖ਼ਰੀ ਦਿਨ ਦੀ ਕਾਰਵਾਈ ਮੌਕੇ ਸਦਨ 'ਚ ਵਿਧਾਇਕ ਰਾਜਾ ਵੜਿੰਗ ਨੇ ਪ੍ਰਸਤਾਵ ਰੱਖਿਆ ਕਿ ਸੂਬੇ ਦੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਹੋਰ ਢਾਂਚੇ ਲਈ ਮਾਸਟਰ ਪਲਾਨ...
ਬਠਿੰਡਾ 'ਚ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਤਾਇਨਾਤ ਕੀਤੀਆ ਗਈਆਂ ਪੁਲਿਸ ਟੀਮਾਂ
. . .  about 2 hours ago
ਬਠਿੰਡਾ, 21 ਫਰਵਰੀ (ਕਮਲਜੀਤ) - ਬਠਿੰਡਾ ਦੇ ਆਦੇਸ਼ ਮੈਡੀਕਲ ਕਾਲਜ ਅਤੇ ਰਿਸਰਚ ਕੇਂਦਰ ਵਿਖੇ ਮੈਡੀਕਲ ਅਤੇ ਪੈਰਾਮੈਡੀਕਲ ਕੋਰਸਾਂ ਦੀ ਸਿੱਖਿਆ ਲੈ ਰਹੇ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਪੁਲਿਸ ਪ੍ਰਸ਼ਾਸਨ ਨੇ ਕਾਲਜ ਦੇ ਬਾਹਰ ਪੁਲਿਸ ਸੁਰੱਖਿਆ .....
ਮੁੱਖ ਮੰਤਰੀ ਦੇ ਓ. ਐੱਸ. ਡੀ. ਨੇ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਠੇਕਾ ਮੁਲਾਜ਼ਮਾਂ ਨਾਲ ਕੀਤੀ ਮੁਲਾਕਾਤ
. . .  about 2 hours ago
ਚੰਡੀਗੜ੍ਹ, 21 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਰਹੇ ਠੇਕਾ ਮੁਲਾਜ਼ਮਾਂ ਨੂੰ ਮਿਲਣ ਮੁੱਖ ਮੰਤਰੀ ਦੇ ਓ. ਐੱਸ. ਡੀ. ਜਗਦੀਪ ਸਿੱਧੂ ਧਰਨਾ ਸਥਾਨ 'ਤੇ ਪਹੁੰਚੇ। ਇਸ ਮੌਕੇ ਮੰਗ ਪੱਤਰ ਲੈਣ ਉਪਰੰਤ ਜਗਦੀਪ ਸਿੱਧੂ ਵਲੋਂ...
ਸੁਖਬੀਰ ਬਾਦਲ ਮਲੌਦ ਵਿਖੇ ਰੂਬਰੂ ਸਮਾਗਮ 'ਚ ਹੋਏ ਸ਼ਾਮਲ
. . .  about 2 hours ago
ਮਲੌਦ, 21 ਫਰਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ, ਦਿਲਬਾਗ ਸਿੰਘ ਚਾਪੜਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਅੱਜ ਬਲੈਸਿੰਗ ਪੈਰਾਡਾਈਜ਼ ਮਲੌਦ ਵਿਖੇ ਵਰਕਰ ਮਿਲਣੀ ....
ਆਬਕਾਰੀ ਵਿਭਾਗ ਦਾ ਹਵਾਲਦਾਰ ਤੇ ਉਸ ਦਾ ਸਾਥੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ
. . .  about 2 hours ago
ਮਨਿਸਟਰੀਅਲ ਕਾਮਿਆਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਚੋਣਾਂ ਦੇ ਕੰਮ ਦਾ ਕੀਤਾ ਜਾਵੇਗਾ ਮੁਕੰਮਲ ਬਾਈਕਾਟ - ਪਰਗਟ ਹੇਰ
. . .  about 3 hours ago
ਐੱਸ.ਜੀ.ਪੀ.ਸੀ. ਦੀ ਅੰਤ੍ਰਿਗ ਕਮੇਟੀ ਦੀ ਇਕੱਤਰਤਾ ਹੋਈ ਸ਼ੁਰੂ
. . .  about 3 hours ago
ਬਿਜਲੀ ਦੇ ਬਿੱਲਾਂ ਦੀ ਅਦਾਇਗੀ ਕਰਨ ਦੇ ਲਈ ਲੋਕਾਂ ਨੂੰ ਵੇਚਣੇ ਪੈ ਰਹੇ ਹਨ ਆਪਣੇ ਘਰ - ਕੁਲਤਾਰ ਸੰਧਵਾਂ
. . .  about 3 hours ago
ਆਮਦਨ ਕਰ ਵਿਭਾਗ ਵੱਲੋਂ ਏ. ਸੀ. ਮਾਰਕੀਟ ਵਿਖੇ ਦਸਤਕ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 1 ਭਾਦੋ ਸੰਮਤ 550
ਵਿਚਾਰ ਪ੍ਰਵਾਹ: ਮਨੁੱਖ ਦੇ ਕਰਮ ਹੀ ਉਸ ਦੇ ਵਿਚਾਰਾਂ ਦੀ ਸਭ ਤੋਂ ਵਧੀਆ ਵਿਆਖਿਆ ਹਨ। -ਲਾਕ

ਪਹਿਲਾ ਸਫ਼ਾ

ਅਟਲ ਬਿਹਾਰੀ ਵਾਜਪਾਈ ਨਹੀਂ ਰਹੇ

ਪਹਿਲਾਂ 13 ਦਿਨ ਫਿਰ 13 ਮਹੀਨੇ ਤੇ ਫਿਰ ਪੂਰਾ ਸਮਾਂ ਪ੍ਰਧਾਨ ਮੰਤਰੀ ਬਣੇ ਰਹੇ ਕੌਮੀ ਝੰਡਾ ਅੱਧਾ ਝੁਕਿਆ ਰਹੇਗਾ ਏਮਜ਼ 'ਚ 93 ਸਾਲ ਦੀ ਉਮਰ ਵਿਚ ਲਿਆ ਆਖ਼ਰੀ ਸਾਹ-ਅੰਤਿਮ ਸੰਸਕਾਰ ਅੱਜ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਅਡਵਾਨੀ, ਮਨਮੋਹਨ ਸਿੰਘ, ਰਾਹੁਲ ਤੇ ਦੇਸ਼ ਭਰ ਦੇ ...

ਪੂਰੀ ਖ਼ਬਰ »

ਵਾਜਪਾਈ ਪਿਤਾ ਸਮਾਨ ਸਨ-ਮੋਦੀ

ਨਵੀਂ ਦਿੱਲੀ-ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਦੇ ਦਿਹਾਂਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਮੇਰੇ ਪਿਤਾ ਸਮਾਨ ਸਨ | ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਪੈਦਾ ਹੋਏ ...

ਪੂਰੀ ਖ਼ਬਰ »

ਸੱਚੇ ਭਾਰਤੀ ਰਾਜਨੇਤਾ ਸਨ-ਰਾਸ਼ਟਰਪਤੀ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਦੇ ਦਿਹਾਂਤ 'ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਉਹ ਸੱਚੇ ਅਰਥਾਂ 'ਚ ਇਕ ਭਾਰਤੀ ਰਾਜਨੇਤਾ ਸਨ¢ ਕੋਵਿੰਦ ਨੇ ਕਿਹਾ ਕਿ ਇਕ ਵੱਡੇ ਕੱਦ ਵਾਲੇ ਭੱਦਰ ਪੁਰਸ਼ ਵਜੋਂ ਉਨ੍ਹਾਂ ਦੀ ਘਾਟ ...

ਪੂਰੀ ਖ਼ਬਰ »

ਸਭ ਤੋਂ ਕਰੀਬੀ ਦੋਸਤ ਦੀ ਘਾਟ ਰੜਕਦੀ ਰਹੇਗੀ-ਅਡਵਾਨੀ

ਭਾਜਪਾ ਦੇ ਸੀਨੀਅਰ ਨੇਤਾ ਐਲ. ਕੇ. ਅਡਵਾਨੀ ਨੇ ਅਟਲ ਬਿਹਾਰੀ ਵਾਜਪਾਈ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਦੇਸ਼ ਦੇ ਸਭ ਤੋਂ ਵੱਡੇ ਨੇਤਾਵਾਂ ਵਿਚੋਂ ਇਕ ਦੱਸਿਆ ਅਤੇ ਕਿਹਾ ਕਿ ਉਹ ਪਿਛਲੇ 65 ਸਾਲਾਂ ਤੋਂ ਉਨਾਂ ਦੇ ਸਭ ਤੋਂ ਨੇੜਲੇ ਮਿੱਤਰ ਸਨ ...

ਪੂਰੀ ਖ਼ਬਰ »

ਕੱਦਾਵਰ ਸ਼ਖਸੀਅਤ ਸਨ-ਕੈਪਟਨ

ਪੰਜਾਬ 'ਚ ਅੱਜ ਛੁੱਟੀ ਚੰਡੀਗੜ੍ਹ-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ 'ਤੇ ਦੁੱਖ ਜ਼ਾਹਿਰ ਕਰਦਿਆਂ ਉਨ੍ਹਾਂ ਨੂੰ ਕੱਦਾਵਰ ਸ਼ਖ਼ਸੀਅਤ ਕਰਾਰ ਦਿੰਦਿਆਂ ਕਿਹਾ ਕਿ ਉਹ ਨੌਜਵਾਨ ਸਿਆਸਤਦਾਨਾਂ ਨੂੰ ...

ਪੂਰੀ ਖ਼ਬਰ »

ਮਹਾਨ ਸਿਆਸਤਦਾਨ ਸਨ-ਬਾਦਲ

ਚੰਡੀਗੜ੍ਹ-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੰੂ ਦੁਨੀਆ ਦੇ ਸਭ ਤੋਂ ਮਹਾਨ ਸਿਆਸਤਦਾਨਾਂ ਵਿਚੋਂ ਇਕ ਕਰਾਰ ਦਿੰਦਿਆਂ ਕਿਹਾ ਕਿ ਸ੍ਰੀ ਵਾਜਪਾਈ ਸਭ ਤੋਂ ਵੱਡੇ ਭਾਰਤੀ ਸਿਆਸਤਦਾਨ ਸਨ, ...

ਪੂਰੀ ਖ਼ਬਰ »

ਵਿਧਾਨ ਸਭਾ ਦਾ ਤਿੰਨ ਦਿਨਾ ਇਜਲਾਸ 24 ਤੋਂ ਪੰਜਾਬ ਮੰਤਰੀ ਮੰਡਲ ਵਲੋਂ ਬਲਰਾਮਜੀ ਦਾਸ ਟੰਡਨ ਨੂੰ ਸ਼ਰਧਾਂਜਲੀ

ਖਪਤਕਾਰ ਫੋਰਮਾਂ ਲਈ ਮਾਡਲ ਨਿਯਮਾਂ ਨੂੰ ਪ੍ਰਵਾਨਗੀ
ਚੰਡੀਗੜ੍ਹ, 16 ਅਗਸਤ (ਹਰਕਵਲਜੀਤ ਸਿੰਘ)-ਪੰਜਾਬ ਮੰਤਰੀ ਮੰਡਲ ਦੀ ਅੱਜ ਇਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਕ ਮੀਟਿੰਗ ਵਲੋਂ ਪੰਜਾਬ ਵਿਧਾਨ ਸਭਾ ਦਾ ਤਿੰਨ ਦਿਨਾ ਇਜਲਾਸ 24 ਅਗਸਤ ਤੋਂ 28 ਅਗਸਤ ਤੱਕ ਸੱਦਣ ਦੀ ਤਜਵੀਜ਼ ਨੂੰ ਹਰੀ ਝੰਡੀ ਦਿੱਤੀ ਗਈ | ਰਾਜ ਸਰਕਾਰ ਦੇ ਬੁਲਾਰੇ ਅਨੁਸਾਰ ਵਿਧਾਨ ਸਭਾ ਦਾ ਸਮਾਗਮ 24 ਅਗਸਤ ਨੂੰ ਬਾਅਦ ਦੁਪਹਿਰ 2 ਵਜੇ ਸ਼ੁਰੂ ਹੋ ਕੇ ਸ਼ਰਧਾਂਜਲੀਆਂ ਤੋਂ ਬਾਅਦ ਉੱਠ ਜਾਵੇਗਾ ਜਦੋਂਕਿ 27 ਅਗਸਤ ਸਵੇਰੇ ਅਤੇ ਸ਼ਾਮ ਦੀ ਡਬਲ ਬੈਠਕ ਰੱਖੀ ਗਈ ਹੈ | 28 ਅਗਸਤ ਨੂੰ ਸਵੇਰ ਦੀ ਬੈਠਕ ਤੋਂ ਬਾਅਦ ਵਿਧਾਨ ਸਭਾ ਦਾ ਇਹ ਸਮਾਗਮ ਉਠਾ ਦਿੱਤਾ ਜਾਵੇਗਾ | ਰਾਜ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਛੇਤੀ ਵਿਧਾਨ ਸਭਾ ਦਾ ਸਮਾਗਮ ਸੱਦੇ ਜਾਣ ਕਾਰਨ ਸਰਕਾਰ ਲਈ ਹੁਣ ਜ਼ਰੂਰੀ ਹੋਵੇਗਾ ਕਿ ਬਜਟ ਸਮਾਗਮ ਤੋਂ ਪਹਿਲਾਂ ਵਿਧਾਨ ਸਭਾ ਦਾ ਇਕ ਸਮਾਗਮ ਹੋਰ ਰੱਖਿਆ ਜਾਵੇ ਕਿਉਂਕਿ 6 ਮਹੀਨਿਆਂ ਦੇ ਅੰਦਰ ਸਦਨ ਦੀ ਬੈਠਕ ਹੋਣੀ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਸੰਭਵ ਹੈ ਕਿ ਦਸੰਬਰ 'ਚ ਵਿਧਾਨ ਸਭਾ ਦਾ ਸਰਦੀ ਰੁੱਤ ਦਾ ਸਮਾਗਮ ਵੀ 3-4 ਦਿਨਾਂ ਲਈ ਸੱਦਿਆ ਜਾਵੇ | ਮੰਤਰੀ ਮੰਡਲ ਦੀ ਇਸ ਬੈਠਕ ਵਲੋਂ ਰਾਜ ਵਿਚ ਕੰਮ ਕਰ ਰਹੇ ਸੂਬਾ ਪੱਧਰੀ ਖਪਤਕਾਰ ਫੋਰਮ ਅਤੇ ਜ਼ਿਲ੍ਹਾ ਪੱਧਰ ਦੇ ਕੋਈ 20 ਖਪਤਕਾਰ ਫੋਰਮਾਂ ਲਈ ਭਾਰਤ ਸਰਕਾਰ ਵਲੋਂ ਬਣਾਏ ਗਏ ਮਾਡਲ ਨਿਯਮਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਦਾ ਮੰਤਵ ਇਨ੍ਹਾਂ ਖਪਤਕਾਰ ਫੋਰਮਾਂ ਦੇ ਪ੍ਰਧਾਨਾਂ ਤੇ ਮੈਂਬਰਾਂ ਦੀ ਨਿਯੁਕਤੀ, ਤਨਖ਼ਾਹਾਂ, ਭੱਤਿਆਂ ਅਤੇ ਸੇਵਾ ਸ਼ਰਤਾਂ ਨਾਲ ਸਬੰਧਤ ਹੈ | ਭਾਰਤ ਸਰਕਾਰ ਵਲੋਂ ਇਹ ਮਾਡਲ ਨਿਯਮ ਸੁਪਰੀਮ ਕੋਰਟ ਦੀਆਂ ਹਦਾਇਤਾਂ 'ਤੇ ਬਣਾਏ ਗਏ ਹਨ |
ਇਹ ਖਪਤਕਾਰ ਫੋਰਮ ਜ਼ਿਲ੍ਹਾ ਅਤੇ ਸੂਬਾ ਪੱਧਰ 'ਤੇ ਖਪਤਕਾਰਾਂ ਦੇ ਝਗੜੇ ਨਿਪਟਾਉਣ ਲਈ ਬਣਾਏ ਹੋਏ ਹਨ | ਮੰਤਰੀ ਮੰਡਲ ਵਲੋਂ ਰਾਜ ਦੇ ਸਾਬਕਾ ਉਪ ਮੱੁਖ ਮੰਤਰੀ ਅਤੇ ਛੱਤੀਸਗੜ੍ਹ ਦੇ ਮੌਜੂਦਾ ਰਾਜਪਾਲ ਸ੍ਰੀ ਬਲਰਾਮਜੀ ਦਾਸ ਟੰਡਨ ਦੀ ਮੌਤ 'ਤੇ 2 ਮਿੰਟ ਦਾ ਮੌਨ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਦਿਲਚਸਪ ਗੱਲ ਇਹ ਹੈ ਕਿ ਮੀਟਿੰਗ ਦੌਰਾਨ ਬਹੁਤ ਸਾਰੇ ਮੰਤਰੀਆਂ ਵਲੋਂ ਬਰਗਾੜੀ ਘਟਨਾ ਸਬੰਧੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ, ਜਿਸ ਨੂੰ ਸਰਕਾਰ ਵਲੋਂ ਸਦਨ ਵਿਚ ਪੇਸ਼ ਕਰਨ ਦਾ ਐਲਾਨ ਕੀਤਾ ਗਿਆ ਸੀ, ਦੇ ਪਹਿਲਾਂ ਹੀ ਲੀਕ ਹੋ ਜਾਣ ਦਾ ਮੁੱਦਾ ਉਠਾਇਆ ਗਿਆ ਅਤੇ ਕਿਹਾ ਗਿਆ ਕਿ ਸਮੁੱਚੀ ਰਿਪੋਰਟ ਸੋਸ਼ਲ ਮੀਡੀਆ 'ਤੇ ਨਸ਼ਰ ਹੋ ਚੁੱਕੀ ਹੈ ਜੋ ਕਿ ਸਦਨ ਦੀ ਤੌਹੀਨ ਵੀ ਹੈ ਕਿਉਂਕਿ ਇਹ ਰਿਪੋਰਟ ਨੂੰ ਪਹਿਲਾਂ ਸਦਨ ਦੀ ਮੇਜ਼ 'ਤੇ ਰੱਖਿਆ ਜਾਣਾ ਜ਼ਰੂਰੀ ਸੀ | ਇਨ੍ਹਾਂ ਵਜ਼ੀਰਾਂ ਦਾ ਕਹਿਣਾ ਸੀ ਕਿ ਇਹ ਰਿਪੋਰਟ ਕਿਵੇਂ ਤੇ ਕਿੱਥੋਂ ਲੀਕ ਹੋਈ, ਦੀ ਜਾਂਚ ਹੋਣੀ ਚਾਹੀਦੀ ਹੈ | ਉਨ੍ਹਾਂ ਮੁੱਖ ਮੰਤਰੀ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਉਣ | ਇਨ੍ਹਾਂ ਮੰਤਰੀਆਂ ਨੇ ਮੰਗ ਕੀਤੀ ਕਿ ਅਤਿ ਸੰਗੀਨ ਸਰਕਾਰੀ ਦਸਤਾਵੇਜ਼ਾਂ ਨੂੰ ਲੀਕ ਕਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਵੀ ਕੀਤੀ ਜਾਣੀ ਚਾਹੀਦੀ ਹੈ | ਸੂਚਨਾ ਅਨੁਸਾਰ ਮੀਟਿੰਗ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਸਾਰੇ ਮਾਮਲੇ ਦੀ ਆਪਣੇ ਤੌਰ 'ਤੇ ਜਾਂਚ ਕਰਵਾਉਣਗੇ | ਅੱਜ ਦੀ ਮੀਟਿੰਗ ਦਾ ਇਕ ਹੋਰ ਦਿਲਚਸਪ ਪਹਿਲੂ ਇਹ ਸੀ ਕਿ ਇਹ ਮੰਤਰੀ ਮੰਡਲ ਦੀ ਮੀਟਿੰਗ ਵੀ ਮੁੱਖ ਮੰਤਰੀ ਨਿਵਾਸ 'ਤੇ ਹੀ ਰੱਖੀ ਗਈ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜੋ ਮਗਰਲੇ ਕਾਫ਼ੀ ਸਮੇਂ ਤੋਂ ਪੰਜਾਬ ਸਿਵਲ ਸਕੱਤਰੇਤ ਵਿਖੇ ਆਪਣੇ ਦਫ਼ਤਰ ਵਿਚ ਕੇਵਲ ਮੰਤਰੀ ਮੰਡਲ ਦੀ ਬੈਠਕ ਲਈ ਹੀ ਆਉਂਦੇ ਹਨ, ਅੱਜ ਇਹ ਮੀਟਿੰਗ ਉਨ੍ਹਾਂ ਦੇ ਨਿਵਾਸ ਅਸਥਾਨ 'ਤੇ ਰੱਖੇ ਜਾਣ ਕਾਰਨ ਸਿਵਲ ਸਕੱਤਰੇਤ ਨਹੀਂ ਆਏ ਅਤੇ ਚਰਚਾ ਇਹ ਸੀ ਕਿ ਜੇਕਰ ਮੁੱਖ ਮੰਤਰੀ ਨੇ ਮੰਤਰੀ ਮੰਡਲ ਦੀਆਂ ਬੈਠਕਾਂ ਵੀ ਆਪਣੇ ਨਿਵਾਸ ਅਸਥਾਨ 'ਤੇ ਹੀ ਬੁਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਉਨ੍ਹਾਂ ਦਾ ਸਿਵਲ ਸਕੱਤਰੇਤ ਵਿਚਲੇ ਆਪਣੇ ਦਫ਼ਤਰ ਨਾਲ ਨਾਤਾ ਹੀ ਟੁੱਟ ਜਾਵੇਗਾ |
ਪੰਚਾਇਤ ਚੋਣਾਂ ਦਾ ਨੋਟੀਫ਼ਿਕੇਸ਼ਨ ਹੁਣ 29 ਅਗਸਤ ਨੂੰ

ਪੰਜਾਬ 'ਚ ਹੋਣ ਜਾ ਰਹੀਆਂ ਪੰਚਾਇਤ, ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਲਈ ਅੱਜ ਜਾਰੀ ਹੋਣ ਵਾਲਾ ਨੋਟੀਫ਼ਿਕੇਸ਼ਨ ਵਿਧਾਨ ਸਭਾ ਦਾ ਸਮਾਗਮ ਸੱਦੇ ਜਾਣ ਕਾਰਨ ਰੋਕ ਲਿਆ ਗਿਆ | ਰਾਜ ਦੇ ਪੰਚਾਇਤ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹੁਣ ਇਹ ਨੋਟੀਫ਼ਿਕੇਸ਼ਨ 29 ਅਗਸਤ ਨੂੰ ਵਿਧਾਨ ਸਭਾ ਦੇ ਸਮਾਗਮ ਤੋਂ ਤੁਰੰਤ ਬਾਅਦ ਜਾਰੀ ਕਰ ਦਿੱਤਾ ਜਾਵੇਗਾ, ਕਿਉਂਕਿ ਰਾਜ ਸਰਕਾਰ ਪੰਚਾਇਤੀ ਚੋਣਾਂ ਦਾ ਕੰਮ 30 ਸਤੰਬਰ ਜਾਂ ਵੱਧ ਤੋਂ ਵੱਧ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਖ਼ਤਮ ਕਰਨਾ ਚਾਹੁੰਦੀ ਹੈ ਤਾਂ ਜੋ ਝੋਨੇ ਦੀ ਖ਼ਰੀਦ ਦਾ ਕੰਮ ਨਿਰਵਿਘਨ ਚੱਲ ਸਕੇ ਤੇ ਇਸ ਕਾਰਨ ਝੋਨੇ ਦੀ ਖ਼ਰੀਦ ਵਿਚ ਕੋਈ ਅੜਚਣ ਪੈਦਾ ਨਾ ਹੋਵੇ |


ਖ਼ਬਰ ਸ਼ੇਅਰ ਕਰੋ

ਬਾਘਾ ਪੁਰਾਣਾ, ਦੇਵੀਗੜ੍ਹ ਤੇ ਸੰਗਰੂਰ 'ਚ ਵੱਡੀ ਮਾਤਰਾ ਵਿਚ ਨਕਲੀ ਦੁੱਧ, ਪਨੀਰ, ਦੇਸੀ ਘਿਓ ਬਰਾਮਦ

ਬਾਘਾ ਪੁਰਾਣਾ, ਦੇਵੀਗੜ੍ਹ, 16 ਅਗਸਤ (ਬਲਰਾਜ ਸਿੰਗਲਾ, ਮੁਖਤਿਆਰ ਸਿੰਘ)-ਅੱਜ ਖ਼ੁਰਾਕ ਸੁਰੱਖਿਆ ਟੀਮਾਂ ਨੇ ਪੁਲਿਸ ਦੇ ਸਹਿਯੋਗ ਨਾਲ ਵੱਡੀ ਕਾਰਵਾਈ ਕਰਦਿਆਂ ਨਕਲੀ ਅਤੇ ਮਿਲਾਵਟੀ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਿਖ਼ਲਾਫ਼ ਵਿੱਢੀ ਮੁਹਿੰਮ ਤਹਿਤ ਛਾਪੇਮਾਰੀ ...

ਪੂਰੀ ਖ਼ਬਰ »

ਪਾਕਿਸਤਾਨ 'ਚ 5 ਹਿੰਦੂ ਨਾਬਾਲਗ ਕੁੜੀਆਂ ਤੇ ਇਕ ਵਿਆਹੁਤਾ ਅਗਵਾ

ਅੰਮਿ੍ਤਸਰ, 16 ਅਗਸਤ (ਸੁਰਿੰਦਰ ਕੋਛੜ)¸ਪਾਕਿਸਤਾਨ 'ਚ ਆਜ਼ਾਦੀ ਦਿਹਾੜੇ ਮੌਕੇ 5 ਛੋਟੀ ਉਮਰ ਦੀਆਂ ਹਿੰਦੂ ਕੁੜੀਆਂ ਸਮੇਤ ਇਕ ਵਿਆਹੁਤਾ ਨੂੰ ਅਗਵਾ ਕਰਕੇ ਧਰਮ ਪਰਿਵਰਤਨ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪ੍ਰਾਪਤ ਵੇਰਵਿਆਂ ਅਨੁਸਾਰ ਕਰਾਚੀ ਸ਼ਹਿਰ ਦੇ ਸਵਾਮੀ ...

ਪੂਰੀ ਖ਼ਬਰ »

ਕੇਰਲ 'ਚ ਹੜ੍ਹਦੀ ਸਥਿਤੀ ਗੰਭੀਰ30 ਹੋਰ ਮੌਤਾਂ

ਤਿਰੁਵਨੰਤਪੁਰਮ, 16 ਅਗਸਤ (ਏਜੰਸੀ)-ਕੇਰਲ 'ਚ ਬਾਰਿਸ਼ ਅਤੇ ਹੜ੍ਹਾਂ ਦੀ ਸਥਿਤੀ ਗੰਭੀਰ ਹੋ ਗਈ ਹੈ, ਇਕੱਲੇ ਵੀਰਵਾਰ ਨੂੰ ਹੀ ਹੜ੍ਹਾਂ ਨਾਲ ਸਬੰਧਿਤ ਘਟਨਾਵਾਂ 'ਚ 30 ਵਿਅਕਤੀਆਂ ਨੂੰ ਆਪਣੀ ਜਾਨ ਗਵਾਉਣੀ ਪਈ, ਜਦਕਿ ਭਾਰੀ ਮੀਂਹ ਪੈਣ ਕਾਰਨ ਸੂਬੇ ਦੇ ਕਈ ਹਿੱਸਿਆ 'ਚ ਜਨਤਕ ...

ਪੂਰੀ ਖ਼ਬਰ »

ਕਾਬੁਲ 'ਚ ਟਿਊਸ਼ਨ ਕੇਂਦਰ 'ਤੇ ਆਤਮਘਾਤੀ ਹਮਲਾ-48 ਮੌਤਾਂ

ਕਾਬੁਲ, 16 ਅਗਸਤ (ਏਜੰਸੀ)- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਇਕ ਟਿਊਸ਼ਨ ਕੇਂਦਰ 'ਤੇ ਹੋਏ ਆਤਮਘਾਤੀ ਬੰਬ ਹਮਲੇ 'ਚ 48 ਵਿਦਿਆਰਥੀ ਮਾਰੇ ਗਏ ਤੇ ਸੈਂਕੜੇ ਹੋਰ ਜ਼ਖ਼ਮੀ ਹੋ ਗਏ | ਪੁਲਿਸ ਦੇ ਬੁਲਾਰੇ ਹਸ਼ਮਤ ਸਤਾਨਿਕਜ਼ੀਆ ਨੇ ਦੱਸਿਆ ਕਿ ਆਤਮਘਾਤੀ ਬੰਬ ਹਮਲਾਵਰ ਨੇ ...

ਪੂਰੀ ਖ਼ਬਰ »

ਗਊ ਚੋਰੀ ਦੇ ਸ਼ੱਕ 'ਚ ਇਕ ਨੂੰ ਕੁੱਟ-ਕੁੱਟ ਮਾਰਿਆ

ਗੁਹਾਟੀ, 16 ਅਗਸਤ (ਏਜੰਸੀ)-ਅਸਮ ਦੇ ਬਿਸਵਾਨਾਥ ਜ਼ਿਲ੍ਹੇ 'ਚ ਗਊ ਚੋਰ ਸਮਝ ਕੇ ਭੀੜ ਨੇ ਚਾਰ ਵਿਅਕਤੀਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ ਤਿੰਨ ਹੋਰ ਜ਼ਖ਼ਮੀ ਹੋ ਗਏ¢ ਪੁਲਿਸ ਅਨੁਸਾਰ ਇਹ ਘਟਨਾ ਡਿਪਲੂੰਗਾ ਟੀ ਅਸਟੇਟ 'ਚ ...

ਪੂਰੀ ਖ਼ਬਰ »

ਲਾਲ ਕਿਲ੍ਹੇ ਤੋਂ ਮੋਦੀ ਨੇ ਗਿਣਾਈਆਂ ਸਰਕਾਰ ਦੀਆਂ ਉਪਲਬਧੀਆਂ

ਨਵੀਂ ਦਿੱਲੀ, 16 ਅਗਸਤ (ਜਗਤਾਰ ਸਿੰਘ)-ਸੁਤੰਤਰਤਾ ਦਿਹਾੜੇ ਦੀ 72ਵੀਂ ਵਰੇ੍ਹਗੰਢ ਮੌਕੇ ਲਾਲ ਕਿਲੇ੍ਹ ਤੋਂ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾ ਸਿਰਫ਼ ਐਨ.ਡੀ.ਏ. ਸਰਕਾਰ ਦਾ ਰਿਪੋਰਟ ਕਾਰਡ ਪੇਸ਼ ਕੀਤਾ ਬਲਕਿ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ...

ਪੂਰੀ ਖ਼ਬਰ »

ਅਮਰੀਕਾ, ਰੂਸ ਤੇ ਜਾਪਾਨ ਵਲੋਂ ਵਾਜਪਾਈ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ

ਨਵੀਂ ਦਿੱਲੀ, 16 ਅਗਸਤ (ਏਜੰਸੀ)-ਅਮਰੀਕਾ, ਰੂਸ ਅਤੇ ਜਾਪਾਨ ਨੇ ਅਟਲ ਬਿਹਾਰੀ ਵਾਜਪਾਈ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ | ਇੱਥੇ ਅਮਰੀਕੀ ਦੂਤਾਵਾਸ ਵਲੋਂ ਜਾਰੀ ਆਪਣੇ ਬਿਆਨ 'ਚ ਕਿਹਾ ਗਿਆ ਕਿ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨ 'ਚ ਉਨ੍ਹਾਂ ਦੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX