ਤਾਜਾ ਖ਼ਬਰਾਂ


ਪੁਲਸ ਥਾਣਾ ਸਿਟੀ ਦੇ ਬਾਹਰ ਅਣਪਛਾਤਿਆਂ ਨੇ ਮਾਰੀਆ ਡਿੰਪੀ ਪਾਸੀ ਦੇ ਗੋਲੀਆਂ
. . .  1 day ago
ਫ਼ਿਰੋਜ਼ਪੁਰ ,23 ਅਕਤੂਬਰ ( ਜਸਵਿੰਦਰ ਸਿੰਘ ਸੰਧੂ ) -ਪੁਲਿਸ ਥਾਣਾ ਸਿਟੀ ਦੇ ਬਿਲਕੁਲ ਸਾਹਮਣੇ ਅਣਪਛਾਤੇ ਕਾਰ ਸਵਾਰਾਂ ਵੱਲੋਂ ਨੌਜਵਾਨ ਡਿੰਪੀ ਪਾਸੀ ਦੇ ਉੱਪਰ ਜਾਨ ਲੇਵਾ ਹਮਲਾ ਕਰਦਿਆ ਸਿੱਧੀਆਂ ਗੋਲੀਆਂ ਮਾਰੀਆਂ ...
ਕਿਸਾਨ ਦੇ ਖੇਤ 'ਚ ਗੁੱਜਰਾਂ ਦੇ ਨਾੜ ਨੂੰ ਲੱਗੀ ਅੱਗ
. . .  1 day ago
ਖਲਵਾੜਾ ,23 ਅਕਤੂਬਰ { ਮਨਦੀਪ ਸਿੰਘ ਸੰਧੂ }- ਨਜ਼ਦੀਕੀ ਪਿੰਡ ਸੀਕਰੀ 'ਚ ਇਕ ਕਿਸਾਨ ਦੇ ਖੇਤ 'ਚ ਗੁੱਜਰਾਂ ਵੱਲੋਂ ਰੱਖੇ ਝੋਨੇ ਦੇ ਨਾੜ ਨੂੰ ਅੱਗ ਲੱਗ ਗਈ , ਜਿਸ ਨੂੰ ਬੁਝਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ...
ਸੁਭਾਸ਼ ਚੋਪੜਾ ਬਣੇ ਦਿੱਲੀ ਕਾਂਗਰਸ ਦੇ ਪ੍ਰਧਾਨ, ਕਿਰਤੀ ਆਜ਼ਾਦ ਨੂੰ ਮਿਲੀ ਵੱਡੀ ਜ਼ਿੰਮੇਵਾਰੀ
. . .  1 day ago
ਨਵੀਂ ਦਿੱਲੀ, 23 ਅਕਤੂਬਰ - ਵਿਧਾਨ ਸਭਾ ਚੋਣਾਂ ਤੋਂ ਪਹਿਲਾ ਦਿੱਲੀ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ। ਸੁਭਾਸ਼ ਚੋਪੜਾ ਨੂੰ ਦਿੱਲੀ ਕਾਂਗਰਸ ਪ੍ਰਧਾਨ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਕੀਰਤੀ ਆਜ਼ਾਦ ਨੂੰ ਡੀ.ਪੀ.ਸੀ.ਸੀ. ਦੀ ਚੋਣ ਮੁਹਿੰਮ ਕਮੇਟੀ ਦਾ...
ਜੱਗੂ ਭਗਵਾਨਪੁਰ ਗਿਰੋਹ ਦਾ ਭਗੌੜਾ ਗੈਂਗਸਟਰ ਮੰਨੂੰ ਮਹਿਮਾਚੱਕ ਆਪਣੇ ਸਾਥੀ ਤੇ ਖਤਰਨਾਕ ਹਥਿਆਰਾਂ ਸਮੇਤ ਗ੍ਰਿਫਤਾਰ
. . .  1 day ago
ਜਲੰਧਰ 23 ਅਕਤੂਬਰ (ਐਮ.ਐਸ. ਲੋਹੀਆਂ) - ਪੰਜਾਬ ਵਿਚੋਂ ਗੈਂਗਸਟਰ ਸਭਿਆਚਾਰ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦੀ ਰਾਖੀ ਕਰਦਿਆਂ ਕਾਊਂਟਰ ਇੰਟੈਲੀਜੈਂਸ ਜਲੰਧਰ ਦੀ ਟੀਮ ਨੇ ਜੱਗੂ ਭਗਵਾਨਪੁਰ ਗਿਰੋਹ ਦੇ ਖਤਰਨਾਕ ਗੈਂਗਸਟਰ ਹਰਮਿੰਦਰ...
ਸ਼੍ਰੋਮਣੀ ਕਮੇਟੀ ਦੀ ਮਲਕੀਅਤ ਜ਼ਮੀਨਾਂ 'ਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ 'ਤੇ ਪਾਬੰਦੀ -ਲੌਂਗੋਵਾਲ
. . .  1 day ago
ਰੂੜੇਕੇ ਕਲਾਂ 23 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਮਲਕੀਅਤ ਵਾਲੀਆਂ ਜਾਂ ਕਮੇਟੀ ਦੇ ਪ੍ਰਬੰਧ ਹੇਠ ਜ਼ਮੀਨਾਂ ਜਿੱਥੇ ਵੀ ਮੌਜੂਦ ਹਨ। ਜਿਸ ਵਿਚ ਕਿ ਝੋਨੇ ਦੀ ਫ਼ਸਲ ਦੀ ਕਾਸ਼ਤ ਕੀਤੀ ਹੋਈ ਹੈ। ਝੋਨੇ ਦੀ ਪਰਾਲੀ ਨੂੰ ਅੱਗ...
ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ ਡਾ. ਓਬਰਾਏ ਵਲੋਂ ਕਰਤਾਰਪੁਰ ਲਾਂਘੇ ਦੇ ਮੁੱਖ ਦੁਆਰ 'ਤੇ ਬਣਾਇਆ ਜਾਣ ਵਾਲਾ ੴ ਦਾ ਸ਼ਿਲਾਲੇਖ
. . .  1 day ago
ਪਟਿਆਲਾ, 23 ਅਕਤੂਬਰ (ਅਮਨਦੀਪ ਸਿੰਘ)- 'ਸਰਬੱਤ ਦਾ ਭਲਾ' ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਅਤੇ ਆਪਣੀ ਵਿਲੱਖਣ ਸੇਵਾ ਕਾਰਜ ਸ਼ੈਲੀ ਤੇ ਖੁੱਲ੍ਹ-ਦਿਲੀ ਕਾਰਨ ਪੂਰੀ ਦੁਨੀਆ ਅੰਦਰ...
ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਹਥਿਆਰਾਂ ਸਣੇ ਕਾਬੂ
. . .  1 day ago
ਜਲੰਧਰ, 23 ਅਕਤੂਬਰ- ਥਾਣਾ ਫਿਲੌਰ ਦੀ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਇੱਕ ਗਿਰੋਹ ਦੇ ਪੰਜ ਮੈਂਬਰਾਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ 3 ਪਿਸਤੌਲ, 5 ਰੋਂਦ, 2 ਮੈਗਜ਼ੀਨ ਅਤੇ...
ਕਿਸਾਨਾਂ ਨੂੰ ਤੋਹਫ਼ਾ, ਸਰਕਾਰ ਵਲੋਂ ਰਬੀ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ 'ਚ ਵਾਧੇ ਦਾ ਐਲਾਨ
. . .  1 day ago
ਨਵੀਂ ਦਿੱਲੀ, 23 ਅਕਤੂਬਰ- ਕੇਂਦਰੀ ਕੈਬਨਿਟ ਨੇ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਅੱਜ ਕੇਂਦਰੀ ਕੈਬਨਿਟ ਦੀ ਬੈਠਕ ਹੋਈ, ਜਿਸ 'ਚ ਸਰਕਾਰ ਨੇ ਰਬੀ ਸੀਜ਼ਨ ਦੀਆਂ ਫ਼ਸਲਾਂ...
ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਦਿੱਲੀ ਦੀਆਂ ਅਣ-ਅਧਿਕਾਰਿਤ ਕਾਲੋਨੀਆਂ ਹੋਣਗੀਆਂ ਨਿਯਮਿਤ
. . .  1 day ago
ਨਵੀਂ ਦਿੱਲੀ, 23 ਅਕਤੂਬਰ ਦਿੱਲੀ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਸਰਕਾਰ ਨੇ ਅੱਜ ਦਿੱਲੀ 'ਚ ਅਣ-ਅਧਿਕਾਰਿਤ ਕਾਲੋਨੀਆਂ ਨੂੰ ਨਿਯਮਿਤ ਕਰਨ...
550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ/ਲੋਹੀਆਂ ਖ਼ਾਸ ਲਈ ਰੇਲ ਗੱਡੀਆਂ ਦੀ ਸੂਚੀ ਜਾਰੀ
. . .  1 day ago
ਨਵਾਂਸ਼ਹਿਰ, 23 ਅਕਤੂਬਰ (ਗੁਰਬਖ਼ਸ਼ ਸਿੰਘ ਮਹੇ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੇਲਵੇ ਵਿਭਾਗ ਵਲੋਂ ਸੁਲਤਾਨਪੁਰ ਲੋਧੀ/ਲੋਹੀਆਂ ਖ਼ਾਸ ਅਤੇ ਹੋਰ ਰੇਲਵੇ...
ਗੜ੍ਹਸ਼ੰਕਰ ਵਿਖੇ ਸ਼੍ਰੋਮਣੀ ਕਮੇਟੀ ਕਾਲਜਾਂ ਦੇ 16ਵੇਂ ਖ਼ਾਲਸਾਈ ਖੇਡ ਉਤਸਵ ਦਾ ਸ਼ਾਨਦਾਰ ਆਗਾਜ਼
. . .  1 day ago
ਗੜ੍ਹਸ਼ੰਕਰ, 23 ਅਕਤੂਬਰ (ਧਾਲੀਵਾਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਉਚੇਰੀ ਸਿੱਖਿਆ ਕਾਲਜਾਂ ਦਾ 16ਵਾਂ ਖ਼ਾਲਸਾਈ ਖੇਡ ਉਤਸਵ ਸਥਾਨਕ ਬੱਬਰ ਅਕਾਲੀ ਮੈਮੋਰੀਅਲ...
ਸੋਨੀਆ ਗਾਂਧੀ ਵਲੋਂ 25 ਅਕਤੂਬਰ ਨੂੰ ਕਾਂਗਰਸ ਦੇ ਸੀਨੀਅਰ ਨੇਤਾਵਾਂ ਨਾਲ ਕੀਤੀ ਜਾਵੇਗੀ ਬੈਠਕ
. . .  1 day ago
ਨਵੀਂ ਦਿੱਲੀ, 23 ਅਕਤੂਬਰ- ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਵਲੋਂ 25 ਅਕਤੂਬਰ ਨੂੰ ਐੱਨ. ਆਰ. ਸੀ. ਦੇ ਮੁੱਦੇ 'ਤੇ...
ਸੁਲਤਾਨਵਿੰਡ 'ਚ ਨਸ਼ੇ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ
. . .  1 day ago
ਸੁਲਤਾਨਵਿੰਡ, 23 ਅਕਤੂਬਰ (ਗੁਰਨਾਮ ਸਿੰਘ ਬੁੱਟਰ)- ਅੰਮ੍ਰਿਤਸਰ ਦੇ ਇਤਿਹਾਸਕ ਪਿੰਡ ਸੁਲਤਾਨਵਿੰਡ 'ਚ ਨਸ਼ਿਆਂ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ...
ਤਲਵੰਡੀ ਸਾਬੋ 'ਚ ਲੁਟੇਰਿਆ ਵਲੋਂ 17 ਲੱਖ ਰੁਪਏ ਦੀ ਲੁੱਟ
. . .  1 day ago
ਤਲਵੰਡੀ ਸਾਬੋ, 23 ਅਕਤੂਬਰ (ਰਣਜੀਤ ਸਿੰਘ ਰਾਜੂ)- ਸਥਾਨਕ ਨੱਤ ਰੋਡ 'ਤੇ ਸਥਿਤ ਇੱਕ ਫਾਈਨੈਂਸ ਕੰਪਨੀ ਦੇ ਦਫ਼ਤਰ 'ਚੋਂ ਬੈਂਕ 'ਚ ਪੈਸੇ ਜਮਾ ਕਰਾਉਣ ਜਾ ਰਹੇ ਕੰਪਨੀ ਦੇ...
ਕਾਂਗਰਸ ਨੇਤਾ ਡੀ. ਕੇ. ਸ਼ਿਵਕੁਮਾਰ ਨੂੰ ਮਿਲੀ ਜ਼ਮਾਨਤ
. . .  1 day ago
ਨਵੀਂ ਦਿੱਲੀ, 23 ਅਕਤੂਬਰ- ਮਨੀ ਲਾਂਡਰਿੰਗ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਕਾਂਗਰਸ ਨੇਤਾ ਡੀ. ਕੇ. ਸ਼ਿਵਕੁਮਾਰ ਨੂੰ 25 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ 'ਤੇ ਜ਼ਮਾਨਤ ਦੇ ਦਿੱਤੀ...
ਪੰਜਾਬ ਹੋਮਗਾਰਡ ਦਾ ਮੁਲਾਜ਼ਮ ਹੋਇਆ ਠੱਗੀ ਦਾ ਸ਼ਿਕਾਰ
. . .  1 day ago
ਇੰਗਲੈਂਡ 'ਚ ਟਰੱਕ 'ਚੋਂ ਮਿਲੀਆਂ 39 ਲੋਕਾਂ ਦੀਆਂ ਲਾਸ਼ਾਂ
. . .  1 day ago
ਸੌਰਵ ਗਾਂਗੁਲੀ ਨੇ ਬੀ. ਸੀ. ਸੀ. ਆਈ. ਦੇ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ
. . .  1 day ago
ਸਰਕਾਰ ਨੇ ਤੁਰਕੀ ਦੀ ਯਾਤਰਾ ਕਰਨ ਵਾਲੇ ਭਾਰਤੀਆਂ ਲਈ ਜਾਰੀ ਕੀਤੀ ਐਡਵਾਈਜ਼ਰੀ
. . .  1 day ago
ਲੁਧਿਆਣਾ 'ਚ ਵਿਦਿਆਰਥਣ ਨੇ ਸਕੂਲ ਦੀ ਪੰਜਵੀਂ ਮੰਜ਼ਲ ਤੋਂ ਮਾਰੀ ਛਾਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 1 ਭਾਦੋ ਸੰਮਤ 550

ਸੰਗਰੂਰ

ਜੋਸ਼ੋ-ਖਰੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ ਆਜ਼ਾਦੀ ਦਿਵਸ

 ਸੰਗਰੂਰ, 16 ਅਗਸਤ (ਫੁੱਲ, ਦਮਨ, ਗਾਂਧੀ)-ਦੇਸ਼ ਦੀ ਆਜ਼ਾਦੀ ਦਿਵਸ ਦੇ ਮੌਕੇ 'ਤੇ ਪੁਲਿਸ ਲਾਈਨ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਸਮਾਰੋਹ ਭਾਰੀ ਮੀਂਹ ਦੇ ਬਾਵਜੂਦ ਪੂਰੇ ਜੋਸ਼ੋ ਖਰੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਰੋਹ ਦੌਰਾਨ ਪੰਜਾਬ ਦੇ ਜੰਗਲਾਤ, ਛਪਾਈ ਤੇ ਲਿਖਣ ਸਮੱਗਰੀ ਅਤੇ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਦੀ ਭਲਾਈ ਬਾਰੇ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਗਰਗ ਵੀ ਉਨ੍ਹਾਂ ਦੇ ਨਾਲ ਸਨ। ਯਾਦਵਿੰਦਰ ਸਿੱਧੂ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਪਰੇਡ ਕਮਾਂਡਰ ਸ: ਸੁਖਦੇਵ ਸਿੰਘ ਬਰਾੜ ਡੀ.ਐਸ.ਪੀ. ਦੀ ਅਗਵਾਈ ਹੇਠ ਪੰਜਾਬ ਪੁਲਿਸ, ਪੰਜਾਬ ਹੋਮਗਾਰਡਜ਼, ਐੱਨ. ਸੀ. ਸੀ. ਕੈਡਿਟਸ, ਗਰਲ ਗਾਈਡ ਅਤੇ ਵੱਖ-ਵੱਖ ਸਕੂਲਾਂ ਦੀਆਂ ਟੁਕੜੀਆਂ ਨੇ ਸ਼ਾਨਦਾਰ ਮਾਰਚ ਪਾਸਟ ਕੀਤਾ। ਸਮਾਗਮ ਦੌਰਾਨ ਪ੍ਰਮੁੱਖ ਸਕੱਤਰ ਅਨੁਸੂਚਿਤ ਜਾਤੀਆਂ ਤੇ ਪਛੜੇ ਵਰਗਾਂ ਦੀ ਭਲਾਈ ਸ੍ਰੀ ਰੌਸ਼ਨ ਸ਼ੰਕਾਰੀਆ, ਜ਼ਿਲ੍ਹਾ ਤੇ ਸੈਸ਼ਨ ਜੱਜ ਅਮਰਜੋਤ ਭੱਟੀ ਤੋਂ ਇਲਾਵਾ ਹੋਰ ਜੁਡੀਸ਼ੀਅਲ ਅਧਿਕਾਰੀ, ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਜਿੰਦਰ ਸਿੰਘ ਬੱਤਰਾ, ਐਸ.ਡੀ.ਐਮ. ਸੰਗਰੂਰ ਅਵਿਕੇਸ਼ ਗੁਪਤਾ, ਕਾਰਜਕਾਰੀ ਮੈਜਿਸਟਰੇਟ ਪਵਿੱਤਰ ਸਿੰਘ, ਪੀ.ਜੀ.ਓ. ਇਨਾਇਤ, ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਰਜਿੰਦਰ ਸਿੰਘ ਰਾਜਾ, ਹਲਕਾ ਦਿੜ੍ਹਬਾ ਦੇ ਇੰਚਾਰਜ ਮਾਸਟਰ ਅਜੈਬ ਸਿੰਘ ਰਟੌਲਾਂ, ਪਰਮਿੰਦਰ ਸ਼ਰਮਾ, ਮੇਜਰ ਸਿੰਘ ਸੇਖੋਂ, ਬਲਵੰਤ ਸਿੰਘ ਸ਼ੇਰਗਿੱਲ, ਬੀਬੀ ਬਲਵੀਰ ਕੌਰ ਸੈਣੀ, ਜਗਵਿੰਦਰ ਬਨੀ ਸੈਣੀ, ਨੱਥੂ ਲਾਲ ਢੀਂਗਰਾ, ਅਮਰਜੀਤ ਸਿੰਘ ਟੀਟੂ, ਪੂਨਮ ਕਾਂਗੜਾ ਤੇ ਵੱਡੀ ਗਿਣਤੀ 'ਚ ਹੋਰ ਅਧਿਕਾਰੀ, ਆਗੂ, ਸੰਗਰੂਰ ਵਾਸੀ ਅਤੇ ਸਕੂਲਾਂ ਦੇ ਅਧਿਆਪਕ ਤੇ ਵਿਦਿਆਰਥੀ ਵੀ ਹਾਜ਼ਰ ਸਨ।
ਲਹਿਰਾਗਾਗਾ, (ਗਰਗ, ਗੋਇਲ, ਢੀਂਡਸਾ)-ਸਥਾਨਕ ਸ਼ਹਿਰ ਅੰਦਰ ਵੱਖ-ਵੱਖ ਥਾਂਈਂ 72ਵਾਂ ਆਜ਼ਾਦੀ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਬ-ਡਵੀਜ਼ਨ ਪੱਧਰ 'ਤੇ ਮੁੱਖ ਸਮਾਰੋਹ ਨਵੀਂ ਅਨਾਜ ਮੰਡੀ ਵਿਖੇ ਕਰਵਾਇਆ ਗਿਆ। ਉਪ ਮੰਡਲ ਮੈਜਿਸਟਰੇਟ ਲਹਿਰਾਗਾਗਾ ਸ. ਸੂਬਾ ਸਿੰਘ ਨੇ ਤਿਰੰਗਾ ਝੰਡਾ ਲਹਿਰਾਇਆ ਅਤੇ ਪੁਲਿਸ ਟੁਕੜੀ ਸਮੇਤ ਵੱਖ-ਵੱਖ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਦੀਆਂ ਮਾਰਚ ਪਾਸਟ ਟੁਕੜੀਆਂ ਤੋਂ ਸਲਾਮੀ ਲਈ। ਇਸ ਮੌਕੇ ਨਾਇਬ ਤਹਿਸੀਲਦਾਰ ਬਹਾਦਰ ਸਿੰਘ, ਡੀ.ਐੱਸ.ਪੀ. ਮੂਨਕ ਅਜੈਪਾਲ ਸਿੰਘ, ਪਾਵਰਕਾਮ ਦੇ ਕਾਰਜਕਾਰੀ ਨਿਗਰਾਨ ਇੰਜੀਨੀਅਰ ਭੁਪਿੰਦਰਪਾਲ ਸ਼ਰਮਾ, ਥਾਣਾ ਮੁਖੀ ਇੰਸਪੈਕਟਰ ਡਾ. ਜਗਬੀਰ ਸਿੰਘ, ਸਿਟੀ ਇੰਚਾਰਜ ਧਰਮਵੀਰ ਚੌਧਰੀ, ਸਨਮੀਕ ਸਿੰਘ ਹੈਨਰੀ, ਖੇਤੀਬਾੜੀ ਅਫ਼ਸਰ ਡਾ. ਇੰਦਰਜੀਤ ਸਿੰਘ ਭੱਟੀ, ਨਗਰ ਕੌਂਸਲ ਪ੍ਰਧਾਨ ਸ੍ਰੀਮਤੀ ਰਵੀਨਾ ਗਰਗ, ਬਲਾਕ ਕਾਂਗਰਸ ਦੇ ਪ੍ਰਧਾਨ ਰਾਜੇਸ਼ ਭੋਲਾ, ਮਾਰਕਫੈੱਡ ਪੰਜਾਬ ਦੇ ਡਾਇਰੈਕਟਰ ਗੁਰਸੰਤ ਸਿੰਘ ਭੁਟਾਲ ਮੌਜੂਦ ਸਨ। ਸਟੇਜ ਸੈਕਟਰੀ ਦੀ ਭੂਮਿਕਾ ਪ੍ਰਿੰਸੀਪਲ ਸੁਦਰਸ਼ਨ ਸ਼ਰਮਾ ਨੇ ਨਿਭਾਈ।
ਚੀਮਾਂ ਮੰਡੀ, (ਜਸਵਿੰਦਰ ਸਿੰਘ ਸ਼ੇਰੋਂ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ ਆਜ਼ਾਦੀ ਦਿਹਾੜੇ ਮੌਕੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਚੀਮਾਂ ਮੰਡੀ ਦੇ ਐਸ.ਡੀ.ਓ. ਇੰਜ. ਬਲਜੀਤ ਸਿੰਘ ਸਿੱਧੂ ਅਤੇ ਇੰਜ. ਗੁਰਦੇਵ ਸਿੰਘ ਨੂੰ ਵਿਲੱਖਣ ਸੇਵਾਵਾਂ ਲਈ ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇੰਜ. ਬਲਜੀਤ ਸਿੰਘ ਸਿੱਧੂ ਨੂੰ ਇਹ ਪੁਰਸਕਾਰ ਵਾਤਾਵਰਣ ਸੰਬੰਧੀ ਪਾਏ ਉਚੇਚੇ ਯੋਗਦਾਨ ਬਦਲੇ ਪਾਵਰਕਾਮ ਦੇ ਸੀ.ਐਮ.ਡੀ. ਇੰਜ. ਬਲਦੇਵ ਸਿੰਘ ਸਰਾਂ ਤੇ ਅਤੇ ਉੱਚ ਅਧਿਕਾਰੀਆਂ ਨੇ ਸੌਂਪਿਆ ਹੈ।
ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਨਿਊਵਿਜ਼ਨ ਸਕੂਲ ਵਿਖੇ 72ਵਾਂ ਅਜ਼ਾਦੀ ਦਿਹਾੜ੍ਹਾ ਮਨਾਇਆ ਗਿਆ ਜਿਸ ਵਿਚ ਸਕੂਲ ਦੇ ਡਾਇਰੈਕਟਰ ਵਿਜੈ ਕੁਮਾਰ ਸ਼ਰਮਾ ਨੇ ਤਿਰੰਗੇ ਨੂੰ ਲਹਿਰਾਉਂਦਿਆਂ ਸਲਾਮੀ ਦਿੱਤੀ। ਇਸ ਮੌਕੇ ਸਕੂਲ ਪ੍ਰਿੰਸੀਪਲ ਕਰਮਜੀਤ ਸਿੰਘ, ਸੁਧਾ ਸ਼ਰਮਾ ਤੋਂ ਇਲਾਵਾ ਸਕੂਲ ਪ੍ਰਬੰਧਕ ਤੇ ਪਤਵੰਤੇ ਹਾਜ਼ਰ ਸਨ। ਇਸੇ ਤਰ੍ਹਾਂ ਹੀ ਹੈਰੀਟੇਜ ਸਕੂਲ ਵਿਖੇ ਆਜ਼ਾਦੀ ਦਿਹਾੜ੍ਹਾ ਮਨਾਇਆ ਗਿਆ ਜਿਸ ਵਿੱਚ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਨਿਲ ਮਿੱਤਲ ਨੇ ਤਿਰੰਗਾ ਝੰਡਾ ਲਹਿਰਾਇਆ। ਇਸ ਮੌਕੇ ਸਕੂਲ ਪ੍ਰਿੰਸੀਪਲ ਮੀਨੂੰ ਸੂਦ ਨੇ ਆਜ਼ਾਦੀ ਦਿਹਾੜ੍ਹੇ ਸਬੰਧੀ ਜਾਣਕਾਰੀ ਦਿੱਤੀ। ਇਸ ਤਰ੍ਹਾਂ ਹੀ ਪਿੰਡ ਫੱਗੂਵਾਲਾ ਦੇ ਸੱਤਿਆ ਭਾਰਤੀ ਸਕੂਲ ਵਿਖੇ ਵੀ ਆਜ਼ਾਦੀ ਦਿਹਾੜ੍ਹਾ ਮਨਾਇਆ ਗਿਆ ਜਿਸ ਵਿਚ ਝੰਡਾ ਲਹਰਾਉਣ ਦੀ ਰਸਮ ਪਿੰਡ ਦੀ ਸਰਪੰਚ ਅਰਵਿੰਦਰ ਕੌਰ, ਗੁਰਦੀਪ ਸਿੰਘ ਫੱਗੂਵਾਲਾ, ਜਸਵੰਤ ਸਿੰਘ ਕਾਕਾ ਪੰਚ, ਸਕੂਲ ਮੁਖੀ ਨਿਰਮਲ ਕੌਰ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ।
ਚੀਮਾਮੰਡੀ, (ਜਗਰਾਜ ਮਾਨ)-ਪੈਰਾਮਾਉਂਟ ਪਬਲਿਕ ਸਕੂਲ ਚੀਮਾ ਵਿਖੇ 72ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ। ਸਭ ਤੋਂ ਪਹਿਲਾ ਤਿਰੰਗਾ ਲਹਿਰਾਉਣ ਦੀ ਰਸਮ ਸਕੂਲ ਦੇ ਐਮ.ਡੀ. ਜਸਵੀਰ ਸਿੰਘ ਚੀਮਾ ਦੁਆਰਾ ਅਦਾ ਕੀਤੀ ਗਈ। ਬੱਚਿਆਂ ਦੁਆਰਾ ਰਾਸ਼ਟਰੀ ਗੀਤ ਨਾਲ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਸੰਜੇ ਕੁਮਾਰ, ਮੈਡਮ ਕਿਰਨਪਾਲ ਕੌਰ, ਕੋਆਰਡੀਨੇਟਰ ਅਮਿਤ ਕੁਮਾਰ ਅਤੇ ਸਕੂਲ ਸਟਾਫ਼ ਮੌਜੂਦ ਸੀ।
ਚੀਮਾ ਮੰਡੀ, (ਜਗਰਾਜ ਮਾਨ)-ਸੰਤ ਅਤਰ ਸਿੰਘ ਸੀਨੀ. ਸੈਕੰ. ਸਕੂਲ ਚੀਮਾ ਵਿਖੇ ਸੁਤੰਤਰਤਾ ਦਿਵਸ ਮਨਾਇਆ ਗਿਆ। ਇਸ ਦੌਰਾਨ ਝੰਡਾ ਲਹਿਰਾਉਣ ਦੀ ਰਸਮ ਸਕੂਲ ਪ੍ਰਿੰਸੀਪਲ ਬਿਕਰਮ ਸ਼ਰਮਾ ਨੇ ਸਕੂਲ ਸਟਾਫ਼ ਸਮੇਤ ਅਦਾ ਕੀਤੀ। ਸਕੂਲ ਦੇ ਐਕਟੀਵਿਟੀ ਅਧਿਆਪਕ ਮੈਡਮ ਹਰਭਵਨ ਕੌਰ ਦੀ ਅਗਵਾਈ ਵਿਚ ਵਿਦਿਆਰਥੀਆਂ ਵਲੋਂ ਦੇਸ਼-ਭਗਤੀ ਨਾਲ ਸਬੰਧਤ ਗੀਤ, ਨਾਟਕ, ਕੋਰੀਓਗ੍ਰਾਫੀ ਆਦਿ ਪ੍ਰੋਗਰਾਮ ਪੇਸ਼ ਕੀਤਾ ਗਿਆ।
(ਬਾਕੀ ਸਫਾ 8 'ਤੇ)
ਇਸ ਸਮੇਂ ਸਕੂਲ ਪ੍ਰਬੰਧਕ ਸ਼ਿਵ ਕੁਮਾਰ, ਵਾਈਸ ਪ੍ਰਿੰਸੀਪਲ ਬਲਵਿੰਦਰ ਸਿੰਘ, ਸ਼ਸ਼ੀ ਕਾਂਤ, ਦਵਿੰਦਰ ਸ਼ਰਮਾ, ਮੈਡਮ ਜਸਪ੍ਰੀਤ ਕੌਰ, ਹਾਊਸ ਇੰਚਾਰਜ ਮੈਡਮ ਸ਼ਨਜੀਤ ਕੌਰ, ਮੈਡਮ ਪ੍ਰਿਆ ਤੋਂ ਇਲਾਵਾ ਸਕੂਲ ਸਟਾਫ਼ ਮੈਂਬਰ ਮੌਜੂਦ ਸਨ।
ਸੁਨਾਮ ਊਧਮ ਸਿੰਘ ਵਾਲਾ, (ਧਾਲੀਵਾਲ, ਭੁੱਲਰ, ਸੱਗੂ)-ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸੁਨਾਮ ਵਿਖੇ ਆਜ਼ਾਦੀ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਸਿੱਖਿਆ ਸਲਾਹਕਾਰ ਡਾ. ਡੌਲੀ ਰਾਏ, ਸਹਾਇਕ ਪ੍ਰਬੰਧਕ ਡਾ. ਪ੍ਰਸ਼ੋਤਮ ਵਸ਼ਿਸ਼ਟ, ਡਾਇਰੈਕਟਰ ਪੀ.ਐਸ. ਧਾਲੀਵਾਲ ਤੇ ਮੈਡੀਕਲ ਅਫ਼ਸਰ ਡਾ. ਰਾਧਾ ਵਸ਼ਿਸ਼ਟ ਸ਼ਾਮਲ ਹੋਏ। ਇਸ ਮੌਕੇ ਸਕੂਲ ਪ੍ਰਿੰਸੀਪਲ ਵੀ.ਪੀ.ਗੁਪਤਾ, ਵਾਇਸ ਪ੍ਰਿੰਸੀਪਲ ਮੈਡਮ ਅੰਤੂ ਗਰਗ ਅਤੇ ਸਮੂਹ ਸਟਾਫ਼ ਮੌਜੂਦ ਸੀ।
ਸੁਨਾਮ ਊਧਮ ਸਿੰਘ ਵਾਲਾ, (ਭੁੱਲਰ, ਧਾਲੀਵਾਲ, ਸੱਗੂ)-ਨਗਰ ਕੌਂਸਲ ਸੁਨਾਮ ਵਿਖੇ ਆਜ਼ਾਦੀ ਦਿਹਾੜਾ ਬੜੀ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮੇਂ ਝੰਡਾ ਲਹਿਰਾਉਣ ਦੀ ਰਸਮ ਨਗਰ ਕੌਂਸਲ ਪ੍ਰਧਾਨ ਬਘੀਰਥ ਰਾਏ ਗੋਇਲ ਵਲੋਂ ਨਿਭਾਈ ਗਈ। ਇਸ ਮੌਕੇ ਮੈਡਮ ਕਾਂਤਾ ਪੱਪਾ, ਪ੍ਰਭਸ਼ਰਨ ਸਿੰਘ ਬੱਬੂ, ਯਾਦਵਿੰਦਰ ਨਿਰਮਾਣ, ਮਨਜੀਤ ਸਿੰਘ ਕਾਕਾ, ਹਾਕਮ ਸਿੰਘ, ਨਿਸ਼ਾਨ ਸਿੰਘ ਨਿਸ਼ਾ, ਪ੍ਰੇਮ ਚੰਦ, ਅੰਮ੍ਰਿਤ ਕੌਰ, ਵਿਕਰਮ ਗਰਗ, ਮੋਨਿਕਾ ਗੋਇਲ, ਦਰਸ਼ਨ ਸਿੰਘ ਮੋਰਾਂਵਾਲੀ (ਸਾਰੇ ਕੌਂਸਲਰ) ਤੋਂ ਇਲਾਵਾ ਕਾਰਜ ਸਾਧਕ ਅਫ਼ਸਰ ਅਪਰ ਅਪਾਰ ਸਿੰਘ ਚਹਿਲ, ਅਨਿਲ ਕੁਮਾਰ ਅਤੇ ਪਾਲਾ ਸਿੰਘ ਆਦਿ ਮੌਜੂਦ ਸਨ।
ਸੁਨਾਮ ਊਧਮ ਸਿੰਘ ਵਾਲਾ, (ਭੁੱਲਰ, ਧਾਲੀਵਾਲ)-ਦੇਸ਼ ਦਾ 72ਵਾਂ ਆਜ਼ਾਦੀ ਦਿਹਾੜਾ ਸਰਕਾਰੀ ਪੱਧਰ 'ਤੇ ਸਥਾਨਕ ਸ਼ਹੀਦ ਊਧਮ ਸਿੰਘ ਉਲੰਪਿਕ ਸਟੇਡੀਅਮ ਵਿਖੇ ਬੜੇ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮੇਂ ਐਸ.ਡੀ.ਐਮ. ਸੁਨਾਮ ਮੈਡਮ ਮਨਜੀਤ ਕੌਰ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਸਮੇਂ ਵਿਸ਼ੇਸ਼ ਤੌਰ 'ਤੇ ਪਹੁੰਚੇ ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਦੇ ਹੋਣਹਾਰ ਵਿਦਿਆਰਥੀ ਅਤੇ ਵਾਇਸ ਆਫ਼ ਪੰਜਾਬ ਛੋਟਾ ਚੈਂਪ-5 ਦੇ ਜੇਤੂ ਹਰਮਨ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਸਮੇਂ ਡੀ.ਐਸ.ਪੀ. ਸੁਨਾਮ ਹਰਦੀਪ ਸਿੰਘ, ਰਵਿੰਦਰ ਸਿੰਘ ਚੀਮਾ, ਨਾਇਬ ਤਹਿਸੀਲਦਾਰ ਮਿਸ ਗੁਰਲੀਨ ਕੌਰ, ਕਾਰਜ ਸਾਧਕ ਅਫ਼ਸਰ ਸੁਨਾਮ ਅਪਰ ਅਪਾਰ ਸਿੰਘ, ਸੰਜੇ ਗੋਇਲ, ਮੁਨੀਸ਼ ਸੋਨੀ, ਘਣਸ਼ਾਮ ਕਾਂਸਲ, ਹਰਬੰਸ ਸਿੰਘ ਧਾਲੀਵਾਲ, ਮਨਪ੍ਰੀਤ ਬਾਂਸਲ, ਸੁਪਰਡੈਂਟ ਮਨਜੀਤ ਸਿੰਘ, ਪਰਦੀਪ ਕੁਮਾਰ, ਦਵਿੰਦਰਪਾਲ ਸਿੰਘ ਰਿੰਪੀ, ਪ੍ਰੋ. ਨਰਦੀਪ ਸਿੰਘ, ਮਲਕੀਤ ਸਿੰਘ ਥਿੰਦ ਅਤੇ ਪ੍ਰੋ. ਗੁਰਜੰਟ ਸਿੰਘ ਆਦਿ ਮੌਜੂਦ ਸਨ।
ਸੰਗਰੂਰ, (ਨੰਦ ਲਾਲ ਗਾਂਧੀ) -ਅਕਾਲ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਟ ਫਤਿਹਗੜ੍ਹ ਛੰਨਾਂ (ਸੰਗਰੂਰ) ਵਿਖੇ ਸਮੁਹ ਸਟਾਫ ਤੇ ਵਿਦਿਆਰਥੀਆਂ ਵਲੋਂ ਪ੍ਰਿੰਸੀਪਲ ਡਾ. ਸੁਮਨ ਮਿੱਤਲ ਦੀ ਅਗਵਾਈ ਡਟਗ਼ੁ ਨੀਕਦਹ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਕਾਲਜ ਚੇਅਰਮੈਨ ਸ.ਕਰਨਵੀਰ ਸਿੰਘ ਸਿਬੀਆ ਵਲੋਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਸ. ਅਮਨਦੀਪ ਸਿੰਘ ਸੇਖੋਂ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਹਾਜ਼ਿਰ ਹੋਏ। ਪ੍ਰਿੰਸੀਪਲ ਡਾ. ਸੁਮਨ ਮਿੱਤਲ ਨੇ ਸ. ਕਰਨਵੀਰ ਸਿੰਘ ਸਿਬੀਆ ਅਤੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਜਯੋਤਸਨਾ, ਪਵਨ, ਨੇਹਾ, ਗੀਤਾ, ਬੇਅੰਤ, ਸਿਮਰਨ, ਰਵਿਨਾ, ਹਰਜਿੰਦਰ, ਪਲਵਿੰਦਰ ਕੌਰ ਨੇ ਆਪਣੇ ਗੀਤਾਂ, ਕਵਿਤਾਵਾਂ ਦੁਆਰਾ ਸਾਰਿਆਂ ਦਾ ਮਨ ਮੋਹ ਲਿਆ। ਮੰਚ ਸੰਚਾਲਨ ਹਰਪ੍ਰੀਤ ਕੌਰ, ਦਿਲਜੀਤ ਕੌਰ ਅਤੇ ਰਿਮੀ ਗੋਇਲ ਦੁਆਰਾ ਕੀਤਾ ਗਿਆ। ਇਸ ਮੌਕੇ ਕਾਲਜ ਦਾ ਸਮੁੱਚਾ ਸਟਾਫ ਪ੍ਰੋ.ਜਗਸੀਰ ਸਿੰਘ, ਪ੍ਰੋ. ਸੁਮਨ ਸ਼ਰਮਾ,ਪ੍ਰੋ: ਦੀਕਸ਼ਾ, ਪ੍ਰੋ: ਕਮਲਦੀਪ ਕੌਰ, ਪ੍ਰੋ:ਰਮਨੀਕ ਕੌਰ, ਪ੍ਰੋ. ਰਜਨੀ ਪਕਬਕ ਅਤੇ ਮਿ. ਸੁਰਜੀਤ ਸਿੰਘ ਮੌਜੂਦ ਸਨ।
ਧੂਰੀ, (ਸੰਜੇ ਲਹਿਰੀ)-72ਵੇਂ ਸਵਤੰਤਰਤਾ ਦਿਵਸ ਦੇ ਮੌਕੇ 'ਤੇ ਨਵੀਂ ਅਨਾਜ ਮੰਡੀ ਧੂਰੀ ਵਿਖੇ ਸਬ ਡਵੀਜ਼ਨਲ ਪੱਧਰ 'ਤੇ ਮਨਾਏ ਗਏ ਸਵਤੰਤਰਤਾ ਦਿਵਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਦੀਪਕ ਰੁਹੇਲਾ ਐਸ.ਡੀ.ਐਮ. ਧੂਰੀ ਨੇ ਅਦਾ ਕੀਤੀ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਦੌਰਾਨ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵਲੋਂ ਦੇਸ਼ ਭਗਤੀ 'ਤੇ ਆਧਾਰਤ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਜਗਵਿੰਦਰ ਸਿੰਘ ਸਿਵਲ ਜੱਜ, ਅਮਨਦੀਪ ਸਿੰਘ ਘੁੰਮਣ ਸਿਵਲ ਜੱਜ, ਚੰਦਰ ਪ੍ਰਕਾਸ਼ ਵਧਵਾ ਈ.ਓ., ਗੁਰਜੀਤ ਸਿੰਘ ਤਹਿਸੀਲਦਾਰ, ਕਰਮਜੀਤ ਸਿੰਘ ਨਾਇਬ ਤਹਿਸੀਲਦਾਰ, ਡੀ.ਐਸ.ਪੀ. ਅਕਾਸ਼ਦੀਪ ਸਿੰਘ ਔਲਖ, ਐਸ.ਐਚ.ਓ. ਸਿਟੀ ਬਲਜੀਤ ਸਿੰਘ, ਸੀ.ਡੀ.ਪੀ.ਓ. ਆਸ਼ਾ ਰਾਣੀ, ਕਿਰਪਾਲ ਕੌਰ, ਪਰਦੀਪ ਸ਼ਾਰਦਾ ਬੀ.ਡੀ.ਪੀ.ਓ., ਪੰਕਜ ਸ਼ਰਮਾਂ ਐਸ.ਡੀ.ਓ. ਬਿਜ਼ਲੀ ਬੋਰਡ, ਪ੍ਰਦੀਪ ਜਿੰਦਲ ਸਹਾਇਕ ਥਾਣੇਦਾਰ ਅਤੇ ਸੱਤਨਾਮ ਸਿੰਘ ਕਲਰਕ ਆਦਿ ਵੀ ਹਾਜ਼ਰ ਸਨ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਮਨਜੀਤ ਬਖਸ਼ੀ ਸੇਵਾ ਮੁਕਤ ਡੀ.ਪੀ.ਆਰ.ਓ. ਨੇ ਬਾਖੂਬੀ ਨਿਭਾਇਆ।
ਧਰਮਗੜ੍ਹ, (ਗੁਰਜੀਤ ਸਿੰਘ ਚਹਿਲ) -ਕਲਗੀਧਰ ਟਰੱਸਟ ਬੜੂ ਸਾਹਿਬ ਅਧੀਨ ਵੱਖ-ਵੱਖ ਅਕਾਲ ਅਕੈਡਮੀਆਂ ਅਤੇ ਹੋਰਨਾਂ ਸਕੂਲਾਂ 'ਚ ਆਜਾਦੀ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ। ਆਜ਼ਾਦੀ ਦਿਹਾੜੇ ਮੌਕੇ ਜਿੱਥੇ ਅਕਾਲ ਅਕੈਡਮੀਆਂ ਦੇ ਬੱਚਿਆਂ ਨੇ ਸ਼ਬਦ ਗਾਇਣ ਕੀਤਾ, ਉੱਥੇ ਨਾਲ ਹੀ ਸ਼ਹੀਦ ਉਧਮ ਸਿੰਘ ਅਕੈਡਮੀ ਸਤੌਜ, ਸ੍ਰੀ ਹਰਿਕ੍ਰਿਸ਼ਨ ਸਕੂਲ ਫਲੇੜਾ, ਸੰਤ ਹਰਚੰਦ ਸਿੰਘ ਸਕੂਲ ਹਰਿਆਉ, ਸੰਤ ਅਤਰ ਸਿੰਘ ਸਕੂਲ ਹਰਿਆਉ, ਖਾਲਸਾ ਪਬਲਿਕ ਸਕੂਲ ਧਰਮਗੜ੍ਹ ਅਤੇ ਕੇ.ਸੀ.ਟੀ. ਕਾਲਜ ਫਤਹਿਗੜ੍ਹ ਗੰਢੂਆਂ ਦੇ ਵਿਦਿਆਰਥੀਆਂ ਨੇ ਗਿੱਧਾ, ਭੰਗੜਾ, ਕੋਰੀਓਗ੍ਰਾਫੀ ਅਤੇ ਦੇਸ਼ ਭਗਤੀ ਦੇ ਗੀਤਾਂ ਦੀ ਪੇਸ਼ਕਾਰੀ ਕੀਤੀ।
ਸੰਗਰੂਰ, (ਸੁਖਵਿੰਦਰ ਸਿੰਘ ਫੁੱਲ) - ਅਮਦਨ ਕਰ ਵਿਭਾਗ ਸੰਗਰੂਰ ਵਲੋਂ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਸੰਗਰੂਰ ਦਫਤਰ ਵਿੱਚ ਮਨਾਇਆ ਗਿਆ। ਐਡੀਸ਼ਨਲ ਕਮਿਸ਼ਨ ਕੁਲਤੇਜ ਸਿੰਘ ਨੇ ਰਾਸ਼ਟਰੀ ਝੰਡਾ ਲਹਿਰਾਇਆ। ਡਿਪਟੀ ਕਮਿਸ਼ਨ ਡਾ. ਗਗਨ ਕੁੰਦਰਾ, ਸ੍ਰੀ ਦੀਪਕ ਅਨੰਦ, ਐਮ.ਐਮ. ਗੁਪਤਾ ਅਤੇ ਵਕੀਲ ਮੋਹਿਤ ਸ਼ਰਮਾ ਅਤੇ ਹੋਰ ਮੁੱਖ ਮਹਿਮਾਨ ਹਾਜ਼ਰ ਸਨ। ਇਸ ਮੌਕੇ ਆਈ.ਟੀ.ਓ. ਬਾਲ ਕ੍ਰਿਸ਼ਨ ਮਲਿਕ, ਆਈ.ਟੀ.ਓ. ਸ੍ਰੀ ਸੁਰੇਸ਼, ਸ੍ਰੀ ਪ੍ਰਵੀਨ, ਭਾਰਤ ਭੂਸ਼ਣ, ਕ੍ਰਿਪਾ ਨਾਥ, ਸ੍ਰੀ ਪਿਯੂਸ਼, ਮੁਨੀਸ ਕੁਮਾਰ, ਸ੍ਰੀ ਪ੍ਰਤੀਕ ਤੋਂ ਇਲਾਵਾ ਸੀ.ਏ. ਅਤੇ ਵਕੀਲ ਹਾਜ਼ਰ ਸਨ।
ਸੁਨਾਮ ਊਧਮ ਸਿੰਘ ਵਾਲਾ, (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਕਾਂਗਰਸ ਪਾਰਟੀ ਵਲੋਂ ਦਾ 72ਵਾਂ ਆਜ਼ਾਦੀ ਦਿਹਾੜਾ ਬਲਾਕ ਪ੍ਰਧਾਨ ਸੰਜੇ ਗੋਇਲ ਦੀ ਅਗਵਾਈ ਵਿਚ ਸਥਾਨਕ ਕਾਂਗਰਸ ਭਵਨ ਵਿਖੇ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮੇ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਜਿੰਦਰ ਸਿੰਘ ਰਾਜਾ ਬੀਰ ਕਲ੍ਹਾਂ ਸ਼ਾਮਿਲ ਹੋਏ। ਇਸ ਮੌਕੇ ਹਰਿੰਦਰ ਸਿੰਘ ਲਖਮੀਰਵਾਲਾ, ਮੁਨੀਸ਼ ਸੋਨੀ, ਸੰਜੇ ਗੋਇਲ, ਮੈਡਮ ਗੀਤਾ ਸ਼ਰਮਾ, ਮੁਲਖਾ ਸਿੰਘ ਕੁੰਨਰਾਂ, ਅਵਤਾਰ ਸਿੰਘ ਸ਼ੇਰੋਂ, ਮਲਕੀਤ ਸਿੰਘ ਗੁਰਾਇਆ, ਜਸਵੰਤ ਸਿੰਘ ਭੰਮ, ਇੰਦਰਜੀਤ ਸਿੰਘ ਕੰਬੋਜ ਅਤੇ ਧਰਮਪਾਲ ਆਦਿ ਮੌਜੂਦ ਸਨ।
ਸ਼ੇਰਪੁਰ, (ਦਰਸਨ ਸਿੰਘ ਖੇੜੀ) - ਸਬ ਤਹਿਸੀਲ ਸ਼ੇਰਪੁਰ ਵਿਖੇ ਪਬਲਿਕ ਹੈਲਪਲਾਈਨ ਸੰਸਥਾ ਵਲੋਂ 72ਵਾਂ ਆਜ਼ਾਦੀ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਸੰਸਥਾ ਦੇ ਪ੍ਰਧਾਨ ਐਡਵੋਕੇਟ ਨਵਲਜੀਤ ਗਰਗ ਵਲੋਂ ਅਦਾ ਕੀਤੀ ਗਈ। ਇਸ ਮੋਕੇ ਸੂਬੇਦਾਰ ਜੰਗ ਸਿੰਘ ਗਿੱਲ, ਐਡਵੋਕੇਟ ਸੋਨੀ ਗਰਗ, ਐਡਵੋਕੇਟ ਪ੍ਰਦੀਪ ਕੁਮਾਰ, ਐਡਵੋਕੇਟ ਰਾਮੇਸ ਗੁਪਤਾ, ਕੇਵਲ ਸਿੰਘ, ਦਰਸਨ ਸਿੰਘ ਮੱਖਣ, ਅਵਤਾਰ ਸਿੰਘ ਖੀਪਲ, ਦਲਬਾਰਾ ਸਿੰਘ, ਜੁਲਫਕਾਰ ਕਾਕਾ, ਨਵਜੋਤ ਸਿੰਘ, ਜੁਲਫਕਾਰ ਕਾਕਾ, ਅਨਿਲ ਕੁਮਾਰ, (ਬਾਕੀ ਸਫਾ 10 'ਤੇ)
ਹਰਦੀਪ ਸਿੰਘ ਚਹਿਲ, ਅਸ਼ੋਕ ਕੁਮਾਰ ਟੋਨੀ ਆਦਿ ਆਗੂ ਮੌਜੂਦ ਸਨ। ਇਸੇ ਤਰ੍ਹਾਂ ਪਿੰਡ ਫਰਵਾਹੀ ਦੇ ਮਦੱਰਸੇ ਵਿਚ ਵੀ ਆਜ਼ਾਦੀ ਦਾ ਦਿਹਾੜਾ ਮਨਾਇਆ ਗਿਆ। ਇਸ ਮੋਕੇ ਝੰਡਾ ਲਹਿਰਾਉਣ ਦੀ ਰਸਮ ਯੂਥ ਆਗੂ ਗੁਰਜੀਤ ਸਿੰਘ ਈਸਾਪੁਰ ਅਤੇ ਸੁਖਦੇਵ ਸਿੰਘ ਧਨੇਸਰ ਨੇ ਅਦਾ ਕੀਤੀ। ਇਸ ਮੌਕੇ ਮਦੱਰਸਾ ਸਕੂਲ ਦੇ ਮੁਖੀ ਹਮਜਾ ਖਾਨ, ਅਨਵਾਰ ਖਾਂ, ਰਹਿਮਦੀਨ, ਮੋਲਵੀ ਮੁਹੰਮਦ ਅਸਰਫ, ਨਰੇਸ ਕੁਮਾਰ ਤੋਂ ਇਲਾਵਾ ਸਕੂਲ ਦੇ ਬੱਚੇ ਮੋਜੂਦ ਸਨ।
ਲੌਂਗੋਵਾਲ, (ਵਿਨੋਦ) -ਸਲਾਈਟ ਲੌਂਗੋਵਾਲ ਵਿਖੇ ਆਜ਼ਾਦੀ ਦਿਹਾੜੇ ਮੌਕੇ ਡਾਇਰੈਕਟਰ ਪ੍ਰੋ. ਸ਼ੈਲੇਂਦਰ ਜੈਨ ਨੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਇਸ ਮੌਕੇ ਐਨ.ਸੀ.ਸੀ. ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪਰੇਡ ਕੀਤੀ ਗਈ ਤੇ ਝੰਡੇ ਨੂੰ ਸਲਾਮੀ ਦਿੱਤੀ ਗਈ। ਵਿਦਿਆਰਥੀਆਂ ਨੇ ਦੇਸ਼ ਭਗਤੀ ਦਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਪ੍ਰੋ: ਡੀ.ਸੀ. ਸਕਸੈਨਾ, ਪ੍ਰੋ. ਏ.ਪੀ. ਅਰੋੜਾ, ਪ੍ਰੋ. ਦਮਨਜੀਤ ਸਿੰਘ, ਪ੍ਰੋ. ਰਵੀ ਕਾਂਤ ਮਿਸ਼ਰ, ਪ੍ਰੋ. ਐਸ.ਐਸ. ਗੁਹਾ, ਪ੍ਰੋ. ਮੋਹਨ ਯਾਦਵ, ਮਨੋਜ ਗੋਇਲ ਅਤੇ ਜੁਝਾਰ ਸਿੰਘ ਆਦਿ ਹਾਜ਼ਰ ਸਨ।
ਚੀਮਾਂ ਮੰਡੀ, (ਜਸਵਿੰਦਰ ਸਿੰਘ ਸ਼ੇਰੋਂ) - ਲੋਕ ਸੇਵਾ ਸਹਾਰਾ ਕਲੱਬ ਚੀਮਾਂ ਮੰਡੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਬੱਲੋ ਪੱਤੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮਾਨਾਂ ਪੱਤੀ ਦੇ ਸਮੁੱਚੇ ਸਟਾਫ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਬੱਲੋ ਪੱਤੀ ਚੀਮਾਂ ਦੇ ਵਿਹੜੇ ਵਿਚ ਅਜਾਦੀ ਦਿਵਸ ਦਾ ਸਮਾਗਮ ਕਰਵਾਇਆ ਗਿਆ। ਇਸ ਸਮੇਂ ਝੰਡਾ ਲਹਿਰਾਉਣ ਦੀ ਰਸਮ ਲੋਕ ਸੇਵਾ ਸਹਾਰਾ ਕਲੱਬ ਚੀਮਾ ਮੰਡੀ ਦੇ ਪ੍ਰਧਾਨ ਜਸਵਿੰਦਰ ਸ਼ਰਮਾ ਨੇ ਅਦਾ ਕੀਤੀ ਅਤੇ ਸਲਾਮੀ ਦੀ ਰਸਮ ਏ. ਐਸ. ਆਈ. ਕਰਮ ਸਿੰਘ ਅਤੇ ਹੌਲਦਾਰ ਗੁਰਮੀਤ ਸਿੰਘ ਨੇ ਅਦਾ ਕੀਤੀ ਤੇ ਸਕੂਲ ਵਿੱਦਿਆਰਥੀਆਂ ਵਲੋਂ ਰਾਸ਼ਟਰੀ ਗਾਇਨ ਪੇਸ਼ ਕੀਤਾ ਗਿਆ। ਇਸ ਮੌੇਕੇ ਨਗਰ ਪੰਚਾਇਤ ਚੀਮਾਂ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ, ਐਮ.ਸੀ. ਸਤਿਗੁਰ ਵਾਲੀਆ, ਨਰਿੰਦਰ ਸਿੰਘ ਚਹਿਲ, ਸੁੱਖਾ ਵਾਲੀਆ ਤੇ ਸਮਾਜ ਸੇਵੀ ਜਗਦੀਪ ਸਿੰਘ ਗੁੱਜਰਾਂ ਨੇ ਸ਼ਮੂਲੀਅਤ ਕੀਤੀ। ਸਕੂਲ ਦੇ ਵਿਦਿਆਰਥੀਆ ਕੋਰੀਓਗ੍ਰਾਫੀ ਰਾਹੀਂ ਦੇਸ਼ ਭਗਤੀ ਦਾ ਸੰਦੇਸ਼, ਗੀਤ, ਗਿੱਧਾ ਭੰਗੜਾ ਆਦਿ ਬੜੇ ਸੋਹਣੇ ਤਰੀਕੇ ਨਾਲ ਪੇਸ਼ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਸਰਬ ਸਾਂਝਾ ਵਿਚਾਰ ਮੰਚ ਦੇ ਪ੍ਰਧਾਨ ਮੱਖਣ ਸਿੰਘ ਸ਼ਾਹਪੁਰ ਨੇ ਨਿਭਾਈ। ਇਸ ਮੌਕੇ ਹਰੀਸ਼ ਅਰੋੜਾ ਸੰਗਰੂਰ, ਵਿਨੋਦ ਕੁਮਾਰ ਗਰਗ, ਪਰਮਿੰਦਰ ਕੌਰ ਸਕੂਲ ਇੰਚਾਰਜ, ਰੁਪਿੰਦਰ ਕੋਰ, ਅਮਰਜੀਤ ਕੋਰ ਸਕੂਲ ਇੰਚਾਰਜ, ਭੁਪਿੰਦਰ ਸਿੰਘ, ਪ੍ਰਦੀਪ ਕੁਮਾਰ ਬਿੱਟੂ, ਗੁਰਵਿੰਦਰ ਗੱਗੀ, ਅਮਨਦੀਪ ਖਾਂ, ਭੋਲਾ ਸਿੰਘ, ਸੁਰਿੰਦਰ ਸਿੰਘ, ਸੰਜੀਵ ਸਿੰਗਲਾ, ਚਮਕੌਰ ਚੀਮਾਂ, ਹੰਸਾ ਸਿੰਘ, ਕੁਲਵੀਰ ਸਿੰਘ, ਚਮਕੌਰ ਸਿੰਘ ਛਾਜਲਾ, ਸੈਂਟੀ, ਹਨੀ, ਬੱਬੂ, ਕਮਲ, ਅਮਨਦੀਪ ਸਿੰਘ ਮੋਹਤਮ ਸਿੰਘ ਲੀਲਾ ਆਦਿ ਹਾਜ਼ਰ ਸੀ।
ਚੀਮਾਂ ਮੰਡੀ, (ਜਸਵਿੰਦਰ ਸਿੰਘ ਸ਼ੇਰੋਂ) - ਦੇਸ਼ ਦੀ ਅਜ਼ਾਦੀ ਦੀ 72ਵੀਂ ਵਰੇਗੰਢ ਮੌਕੇ ਨਗਰ ਪੰਚਾਇਤ ਦਫ਼ਤਰ ਚੀਮਾਂ ਮੰਡੀ ਵਿਖੇ ਇਕ ਸਮਾਰੋਹ ਕਰਵਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਨਗਰ ਪੰਚਾਇਤ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ, ਕੌਂਸਲਰ ਬਲਵੀਰ ਸਿੰਘ ਵਿਸਕੀ, ਕੌਂਸਲਰ ਸਤਿਗੁਰ ਸਿੰਘ ਵਾਲੀਆ, ਬਹਾਦਰ ਸਿੰਘ ਸੰਧੂ, ਜੱਗਾ ਸਿੰਘ ਕੌਂਸਲਰ ਨੇ ਸ਼ਾਂਝੇ ਤੌਰ ਤੇ ਕੀਤੀ। ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਅਵਤਾਰ ਸਿੰਘ ਨੇ ਅਜ਼ਾਦੀ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਅਸੀਂ ਅਜ਼ਾਦ ਦੇਸ਼ ਦੇ ਵਸਨੀਕ ਹਾਂ ਇਸ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਦੇਸ਼ ਦੀ ਏਕਤਾ ਅਤੇ ਤਰੱਕੀ ਲਈ ਉਪਰਾਲੇ ਕਰਬੇ ਚਾਹੀਦੇ ਹਨ। ਇਸ ਮੌਕੇ ਜਗਤਾਰ ਸਿੰਘ ਬਾਬੇ ਕਾ, ਗੁਰਪ੍ਰਤਾਪ ਬੌਬੀ, ਦਲਬਾਰਾ ਸਿੰਘ, ਬਬਲੀ ਆਦਿ ਹਾਜ਼ਰ ਸਨ।
ਚੀਮਾ ਮੰਡੀ, (ਜਗਰਾਜ ਮਾਨ) - ਸਰਸਵਤੀ ਵਿਦਿਆ ਮੰਦਿਰ ਸੀਨ. ਸੈਕੰਡਰੀ ਚੀਮਾ ਵਿਖੇ 72ਵਾਂ ਸੁਤੰਤਰਤਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਭੀਮ ਸੈਨ ਕਾਂਸਲ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਵਿਦਿਆਰਥੀਆਂ ਨੇ ਆਜ਼ਾਦੀ ਦਿਵਸ ਨਾਲ ਸਬੰਧਿਤ ਕਵਿਤਾਵਾਂ, ਭਾਸ਼ਣ ਅਤੇ ਕੋਰੀਓਗ੍ਰਾਫੀ ਪੇਸ਼ ਕੀਤੀ। ਪ੍ਰਿੰਸੀਪਲ ਰਕੇਸ਼ ਗੋਇਲ ਨੇ ਆਜ਼ਾਦੀ ਦੇ ਇਤਿਹਾਸ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਮੈਡਮ ਕਮਲ ਗੋਇਲ ਅਤੇ ਸਕੂਲ ਸਟਾਫ ਵਲੋਂ ਸਨਮਾਨਿਤ ਕੀਤਾ ਗਿਆ।
ਦਿੜ੍ਹਬਾ ਮੰਡੀ, (ਪਰਵਿੰਦਰ ਸੋਨੂੰ, ਹਰਬੰਸ ਸਿੰਘ ਛਾਜਲੀ) - ਸਬ-ਡਿਵੀਜ਼ਨ ਦਿੜ੍ਹਬਾ ਵਲੋਂ ਆਜ਼ਾਦੀ ਦਾ ਸ਼ੁੱਭ ਦਿਹਾੜਾ ਧੂਮ-ਧਾਮ ਨਾਲ ਮਨਾਇਆ ਗਿਆ। ਤਹਿਸੀਲਦਾਰ ਮਨਜੀਤ ਸਿੰਘ ਨੇ ਤਿਰੰਗਾ ਝੰਡਾ ਲਹਿਰਾਇਆ ਗਿਆ। ਪੰਜਾਬ ਪੁਲਿਸ ਦੀ ਟੁਕੜੀ ਨੇ ਝੰਡੇ ਨੂੰ ਸਲਾਮੀ ਦਿੱਤੀ। ਇਸ ਮੌਕੇ ਤਹਿਸੀਲਦਾਰ ਮਨਜੀਤ ਸਿੰਘ ਨੇ ਆਪਣੇ ਭਾਸ਼ਣ ਵਿਚ ਲੋਕਾਂ ਨੂੰ ਆਜ਼ਾਦੀ ਦੀ 72ਵੀਂ ਵਰ੍ਹੇਗੰਢ ਉਤੇ ਵਧਾਈ ਦਿੱਤੀ ਤੇ ਲੋਕਾਂ ਨੂੰ ਦੇਸ਼ ਲਈ ਹੋਰ ਮਿਹਨਤ ਨਾਲ ਕੰਮ ਕਰਨ ਦਾ ਸੰਦੇਸ਼ ਦਿੱਤਾ। ਇਲਾਕੇ ਦੇ ਨਿੱਜੀ ਸਕੂਲਾਂ ਵਲੋਂ ਦੇਸ਼ ਪ੍ਰੇਮ ਦੇ ਗੀਤ ਡਾਂਸ ਤੇ ਕੋਰਿਓਗ੍ਰਾਫੀ ਪੇਸ਼ ਕੀਤੀਆਂ ਗਈਆਂ। ਇਲਾਕਾ ਦਿੜ੍ਹਬਾ ਦੇ ਦੇਸ਼ ਦੀ ਅਜ਼ਾਦੀ ਲਈ ਯੋਗਦਾਨ ਪਾਉਣ ਵਾਲੇ ਆਜ਼ਾਦੀ ਘੁਲਾਟੀਏ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਥਾਣਾ ਮੁੱਖੀ ਇੰਦਰਪਾਲ ਸਿੰਘ, ਨਾਇਬ ਤਹਿਸੀਲਦਾਰ ਗੁਰਬੰਸ ਸਿੰਘ, ਕਾਂਗਰਸ ਦੇ ਸੂਬਾ ਸਕੱਤਰ ਸਤਨਾਮ ਸਿੰਘ ਘੁਮਾਣ, ਸਬ ਇੰਸਪੈਕਟਰ ਮਨਪ੍ਰੀਤ ਕੌਰ ਤੂਰ, ਨਗਰ ਪੰਚਾਇਤ ਦਿੜ੍ਹਬਾ ਦੇ ਪ੍ਰਧਾਨ ਬਿੱਟੂ ਖਾਨ, ਸੀਨੀਅਰ ਕਾਂਗਰਸੀ ਆਗੂ ਅਜੈ ਸਿੰਗਲਾ, ਬੀ.ਡੀ.ਪੀ.ਓ. ਸੰਜੀਵ ਕੁਮਾਰ, ਸਕੱਤਰ ਮਾਰਕਿਟ ਕਮੇਟੀ ਸੁਰਿੰਦਰਜੀਤ ਸਿੰਘ, ਕਾਰਜਸਾਧਕ ਅਫਸਰ ਪਰਵਿੰਦਰ ਸਿੰਘ, ਐਸ.ਆਈ ਮਨਪ੍ਰੀਤ ਸਿੰਘ, ਪ੍ਰਿੰਸੀਪਲ ਗੁਰਤੇਜ ਸਿੰਘ, ਬਲਵਿੰਦਰ ਸਿੰਘ, ਪਿੰਸੀਪਲ ਸੰਗਤਪਾਲ, ਜੈ ਗੋਪਾਲ ਮਿੱਤਲ, ਲੈਕਚਰਾਰ ਗੁਰਸੰਤ ਸਿੰਘ, ਨਰਿੰਦਰ ਤ੍ਰਿਪਾਠੀ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ।
ਸੰਦੌੜ, (ਗੁਰਪ੍ਰੀਤ ਸਿੰਘ ਚੀਮਾ) - ਗੁਰੂਹਰਿ ਰਾਇ ਮਾਡਲ ਹਾਈ ਸਕੂਲ ਝੁਨੇਰ ਵਿਖੇ ਪ੍ਰਿੰਸੀਪਲ ਸ੍ਰੀਮਤੀ ਊਸ਼ਾ ਰਾਣੀ ਦੀ ਦੇਖ-ਰੇਖ ਹੇਠ ਬੜੀ ਧੂਮ-ਧਾਮ ਨਾਲ ਆਜ਼ਾਦੀ ਦਿਹਾੜਾ ਮਨਾਇਆ ਗਿਆ। ਪ੍ਰਿੰਸੀਪਲ ਊਸਾ ਰਾਣੀ ਨੇ ਝੰਡਾ ਲਹਿਰਾਇਆ। ਮੈਡਮ ਅਮਨਦੀਪ ਕੌਰ ਅਤੇ ਮੈਡਮ ਸਾਜੀਆ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਮੌਕੇ ਮਨਪ੍ਰੀਤ ਕੌਰ, ਮਨਜੀਤ ਕੌਰ, ਕਿਰਨਜੀਤ ਕੌਰ, ਬਲਵਿੰਦਰ ਕੌਰ, ਲਵਪ੍ਰੀਤ ਕੌਰ, ਸਮਿੰਦਰ ਕੌਰ, ਲਖਵੀਰ ਕੌਰ, ਮਾਸਟਰ ਸੁਖਪਾਲ ਸਿੰਘ ਧਾਲੀਵਾਲ, ਰਣਜੀਤ ਸਿੰਘ ਅਤੇ ਅਵਤਾਰ ਸਿੰਘ ਹਾਜ਼ਰ ਸਨ।


ਖ਼ਬਰ ਸ਼ੇਅਰ ਕਰੋ

ਪੰਜਾਬ ਦੇ ਤਿੰਨ ਡੀ.ਫਾਰਮੇਸੀ ਕਾਲਜਾਂ ਦੀ ਮਾਨਤਾ ਹੋਈ ਰੱਦ

ਲਹਿਰਾਗਾਗਾ, 16 ਅਗਸਤ (ਅਸ਼ੋਕ ਗਰਗ)-ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਚੰਡੀਗੜ੍ਹ ਵਲ਼ੋਂ ਕਰਵਾਈ ਗਈ ਜਾਂਚ-ਪੜਤਾਲ ਦੇ ਆਧਾਰ 'ਤੇ ਪੰਜਾਬ ਅੰਦਰ ਚੱਲਦੇ ਤਿੰਨ ਡੀ.ਫਾਰਮੇਸੀ ਕਾਲਜਾਂ ਦੀ ਮਾਨਤਾ ਰੱਦ ਕਰ ਦਿੱਤੀ ਗਈ ਹੈ | ਜਾਣਕਾਰੀ ਅਨੁਸਾਰ ਲਹਿਰਾਗਾਗਾ ਦੇ ਵਿੱਦਿਆ ...

ਪੂਰੀ ਖ਼ਬਰ »

ਸੰਤ ਲੌਾਗੋਵਾਲ ਦੀ ਬਰਸੀ ਮੌਕੇ 20 ਨੂੰ ਜ਼ਿਲ੍ਹਾ ਸੰਗਰੂਰ ਵਿੱਚ ਛੁੱਟੀ

ਸੰਗਰੂਰ, 16 ਅਗਸਤ (ਸੁਖਵਿੰਦਰ ਸਿੰਘ ਫੁੱਲ)-ਪੰਜਾਬ ਸਰਕਾਰ ਵਲੋਂ ਸ਼ਹੀਦ ਸੰਤ ਹਰਚੰਦ ਸਿੰਘ ਲੌਾਗੋਵਾਲ ਦੀ 33ਵੀਂ ਬਰਸੀ ਦੇ ਮੌਕੇ 'ਤੇ 20 ਅਗਸਤ ਨੂੰ ਅਨਾਜ ਮੰਡੀ ਲੌਾਗੋਵਾਲ ਵਿਖੇ ਰਾਜ ਪੱਧਰੀ ਸ਼ਰਧਾਂਜਲੀ ਸਮਾਗਮ ਕਰਵਾਇਆ ਜਾ ਰਿਹਾ ਹੈ | ਸਮਾਗਮ 'ਚ ਹਰ ਵਰਗ ਦੀ ...

ਪੂਰੀ ਖ਼ਬਰ »

ਗੁਰਪਾਲ ਸਿੰਘ ਧਾਲੀਵਾਲ ਨੇ ਸਰਪੰਚੀ ਦੀ ਚੋਣ ਲੜਨ ਲਈ ਦਾਅਵੇਦਾਰੀ ਕੀਤੀ ਪੇਸ਼

ਸੰਦੌੜ, 16 ਅਗਸਤ (ਗੁਰਪ੍ਰੀਤ ਸਿੰਘ ਚੀਮਾ)-ਪੰਜਾਬ ਅੰਦਰ ਭਾਵੇਂ ਹਾਲੇ ਤੱਕ ਪੰਚਾਇਤੀ ਚੋਣਾਂ ਨੂੰ ਲੈ ਕੇ ਕੋਈ ਤਾਰੀਕ ਨਿਸ਼ਚਿਤ ਨਹੀਂ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਪੰਚਾਇਤੀ ਚੋਣਾਂ ਵਿਚ ਭਾਗ ਲੈਣ ਲਈ ਲੋਕਾਂ ਨੇ ਕਮਰਕੱਸੇ ਕਸ ਲਏ ਹਨ | ਨਜ਼ਦੀਕੀ ਪਿੰਡ ਦੁਲਮਾਂ ...

ਪੂਰੀ ਖ਼ਬਰ »

ਪ੍ਰਬੰਧਕਾਂ ਦੇ ਰਵੱਈਏ ਸਦਕਾ ਰਣਬੀਰ ਕਾਲਜ ਫ਼ੈਸਟੀਵਲ ਕਰਵਾਉਣ ਤੋਂ ਰਿਹਾ ਵਾਂਝਾ

ਸੰਗਰੂਰ, 16 ਅਗਸਤ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਆਖ਼ਰ ਉਹ ਹੋ ਹੀ ਗਿਆ ਜਿਸ ਸਬੰਧੀ 'ਅਜੀਤ' ਨੇ ਪਿਛਲੇ ਦਿਨੀਂ ਖ਼ਬਰ ਨਸ਼ਰ ਕੀਤੀ ਸੀ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਸੰਗਰੂਰ ਜ਼ੋਨ ਦਾ ਇਸ ਸੈਸ਼ਨ ਦੇ ਹੋਣ ਵਾਲੇ ਯੂਥ ਫੈਸਟੀਵਲ ਪ੍ਰਤੀ ਸਰਕਾਰੀ ਰਣਬੀਰ ...

ਪੂਰੀ ਖ਼ਬਰ »

ਬਰਸੀ ਮੌਕੇ ਲਟਕ ਰਹੀਆਂ ਮੰਗਾਂ ਪੂਰੀਆਂ ਕਰਨ ਦੀ ਮੰਗ

ਲੌਾਗੋਵਾਲ, 16 ਅਗਸਤ (ਵਿਨੋਦ) - ਸਰਦਾਰ ਕਰਤਾਰ ਸਿੰਘ ਸਰਾਭਾ ਕਲੱਬ ਨੇ ਸੰਤ ਹਰਚੰਦ ਸਿੰਘ ਲੌਾਗੋਵਾਲ ਦੀ ਬਰਸੀ ਮੌਕੇ ਪੰਜਾਬ ਸਰਕਾਰ ਤੋਂ ਲਟਕ ਰਹੀਆਂ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ ਹੈ | ਕਲੱਬ ਦੇ ਆਗੂਆਂ ਨੇ ਦੱਸਿਆ ਕਿ ਪਿਛਲੇ 32 ਸਾਲਾਂ ਤੋਂ ਰਾਜਨੀਤਕ ਆਗੂ ਸੰਤ ...

ਪੂਰੀ ਖ਼ਬਰ »

ਸ੍ਰੀਨਗਰ ਤੋਂ ਪੰਜਾਬ 'ਚ ਭੁੱਕੀ ਸਪਲਾਈ ਕਰਨ ਵਾਲਾ ਕਾਬੂ

ਸੰਗਰੂਰ, 16 ਅਗਸਤ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਜ਼ਿਲ੍ਹਾ ਸੰਗਰੂਰ ਪੁਲਿਸ ਵਲੋਂ ਸ੍ਰੀਨਗਰ ਤੋਂ ਪੰਜਾਬ 'ਚ ਭੁੱਕੀ ਸਪਲਾਈ ਕਰਨ ਵਾਲੇ ਇਕ ਵਿਅਕਤੀ ਨੰੂ 75 ਕਿਲੋ ਭੁੱਕੀ ਅਤੇ ਉਸ ਦੀ ਗੱਡੀ (ਕੈਂਟਰ) ਸਣੇ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਜ਼ਿਲ੍ਹਾ ਪੁਲਿਸ ...

ਪੂਰੀ ਖ਼ਬਰ »

ਜਬਰ ਜਨਾਹ ਦੇ ਦੋਸ਼ਾਂ ਵਿਚੋਂ ਬਰੀ

ਸੰਗਰੂਰ, 16 ਅਗਸਤ (ਧੀਰਜ ਪਸ਼ੌਰੀਆ)-ਜ਼ਿਲ੍ਹਾ ਸੈਸ਼ਨ ਜੱਜ ਅਮਰਜੋਤ ਭੱਟੀ ਦੀ ਅਦਾਲਤ ਨੇ ਚਾਰ ਵਿਅਕਤੀਆਂ ਨੰੂ ਜਬਰ ਜਨਾਹ ਦੇ ਦੋਸ਼ਾਂ ਵਿਚੋਂ ਬਰੀ ਕਰਨ ਦਾ ਹੁਕਮ ਸੁਣਾਇਆ ਹੈ | 26-02-2015 ਨੰੂ ਥਾਣਾ ਸਿਟੀ-2 ਮਲੇਰਕੋਟਲਾ ਵਿਖੇ ਮੁਹੰਮਦ ਸਾਹਿਬਾਜ, ਮੁਹੰਮਦ ਸਹਿਜਾਦ, ...

ਪੂਰੀ ਖ਼ਬਰ »

ਆਜ਼ਾਦੀ ਦਿਵਸ ਮੌਕੇ ਸ਼ਰਾਬ ਦੀ ਵਿਕਰੀ ਹੋਈ ਚੋਰ ਮੋਰੀ ਰਾਹੀਂ

ਮਲੇਰਕੋਟਲਾ, 16 ਅਗਸਤ (ਹਨੀਫ਼ ਥਿੰਦ)-ਜਿੱਥੇ ਪੂਰਾ ਦੇਸ਼ ਆਜ਼ਾਦੀ ਦੇ ਜਸ਼ਨਾਂ ਵਿਚ ਡੁੱਬਿਆ ਹੋਇਆ ਸੀ ਉੱਥੇ ਹੀ ਚੋਰ ਮੋਰੀ ਰਾਹੀਂ ਸ਼ਰਾਬ ਵਿੱਕਦੀ ਨਜ਼ਰ ਆਈ | ਆਜ਼ਾਦੀ ਦਿਹਾੜੇ ਦੇ ਦਿਨ ਨੂੰ ਪੰਜਾਬ ਸਰਕਾਰ ਵਲੋਂ ਪੰਜਾਬ ਭਰ ਵਿਚ ਡਰਾਈ-ਡੇ ਐਲਾਨੇ ਗਿਆ ਸੀ ਜਿਸ ਕਰਕੇ ...

ਪੂਰੀ ਖ਼ਬਰ »

ਕਾਰ ਦੀ ਲਪੇਟ 'ਚ ਆਉਣ ਕਾਰਨ 3 ਮਜ਼ਦੂਰ ਗੰਭੀਰ ਜ਼ਖਮੀ

ਸੁਨਾਮ ਊਧਮ ਸਿੰਘ ਵਾਲਾ, 16 ਅਗਸਤ (ਭੁੱਲਰ, ਧਾਲੀਵਾਲ) - ਅੱਜ ਸਵੇਰੇ ਸੁਨਾਮ ਮਾਨਸਾ ਸੜਕ 'ਤੇ ਇੱਕ ਕਾਰ ਦੀ ਲਪੇਟ ਵਿਚ ਆਉਣ ਕਾਰਨ ਤਿੰਨ ਸਾਇਕਲ ਸਵਾਰ ਮਜਦੂਰਾਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ | ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਲਾਭ ਖਾਂ, ਗੁਰਮੇਲ ਸਿੰਘ ਅਤੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX