ਤਾਜਾ ਖ਼ਬਰਾਂ


ਕੈਪਟਨ ਦੇ ਰੋਡ ਸ਼ੋਅ ਵਿਚ ਲਗੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ
. . .  12 minutes ago
ਜਲਾਲਾਬਾਦ,16 ਅਕਤੂਬਰ (ਪ੍ਰਦੀਪ ਕੁਮਾਰ )- ਜਲਾਲਾਬਾਦ ਜ਼ਿਮਨੀ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਮਿੰਦਰ ਆਵਲਾ ਦੇ ਹੱਕ ਵਿਚ ਸੂਬੇ ਦੇ ਮੁੱਖਮੰਤਰੀ ਵੱਲੋਂ ਕਢੇ ਗਏ ਰੋਡ ਸ਼ੋਅ ਦੌਰਾਨ ਪਾਵਰ ਕਾਮ ਕਰਾਸਕੋ ਠੇਕਾ ਮੁਲਾਜ਼ਮ...
ਜਦੋਂ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਮੁੱਖ ਮੰਤਰੀ ਦੀ ਗੱਡੀ ਵਿਚ ਨਾ ਬੈਠਣ ਦਿੱਤਾ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮੋਹਲਾਂ ਦੇ ਸਰਕਾਰੀ ਹਾਈ ਸਕੂਲ ਵਿਖੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹੈਲੀਕਾਪਟਰ ਉਤਰਿਆ। ਇਸ ਸਮੇਂ ਦੌਰਾਨ ...
ਬੀਐਸਐਫ ਵੱਲੋਂ ਪਾਕਿਸਤਾਨੀ ਘੁਸਪੈਠੀਆ ਢੇਰ
. . .  about 2 hours ago
ਅਟਾਰੀ 16 ਅਕਤੂਬਰ( ਰੁਪਿੰਦਰਜੀਤ ਸਿੰਘ ਭਕਨਾ)- ਅਟਾਰੀ ਨਜ਼ਦੀਕ ਬੀ ਐੱਸ ਐੱਫ ਵੱਲੋਂ ਭਾਰਤੀ ਇਲਾਕੇ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਿਆਂ ਇਕ ਘੁਸਪੈਠੀਏ ਨੂੰ ਗੋਲੀਆਂ ਮਾਰ ਕੇ ਮੌਕੇ 'ਤੇ ਹੀ ਢੇਰ ਕਰ ਦੇਣ ਦਾ ਸਮਾਚਾਰ ...
550 ਸਾਲਾ ਪ੍ਰਕਾਸ਼ ਉਤਸਵ ਨੂੰ ਲੈ ਕੇ 'ਆਪ' ਦੀ ਵਿਸ਼ੇਸ਼ ਕਮੇਟੀ ਦੀ ਹੋਈ ਬੈਠਕ
. . .  about 2 hours ago
ਚੰਡੀਗੜ੍ਹ, 16 ਅਕਤੂਬਰ -ਆਮ ਆਦਮੀ ਪਾਰਟੀ (ਆਪ) ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਗਠਿਤ ਕੀਤੀ ਗਈ ਵਿਸ਼ੇਸ਼ ਕਮੇਟੀ ਦੀ ਬੈਠਕ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਪ੍ਰਧਾਨਗੀ ਹੇਠ ਹੋਈ।
ਅੰਤਰਰਾਸ਼ਟਰੀ ਸਰਹੱਦ ਨੇੜਿਓ ਚਾਰ ਪੈਕਟ ਹੈਰੋਇਨ ਬਰਾਮਦ
. . .  about 3 hours ago
ਬੱਚੀਵਿੰਡ, 16 ਅਕਤੂਬਰ (ਬਲਦੇਵ ਸਿੰਘ ਕੰਬੋ)- 88 ਬਟਾਲੀਅਨ ਸੀਮਾ ਸੁਰੱਖਿਆ ਬਲ ਦੇ ਜੁਆਨਾਂ ਨੇ ਅੰਤਰਰਾਸ਼ਟਰੀ ਸਰਹੱਦ ਨੇੜਿਓ 4 ਪੈਕਟ ਹੈਰੋਇਨ ਬਰਾਮਦ ਕਰ ਕੇ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ...
ਪੰਜਾਬ ਅਤੇ ਜੰਮੂ 'ਚ ਰੱਖਿਆ ਟਿਕਾਣਿਆਂ 'ਤੇ ਅੱਤਵਾਦੀ ਹਮਲੇ ਦਾ ਖ਼ਦਸ਼ਾ, ਅਲਰਟ ਜਾਰੀ
. . .  about 3 hours ago
ਨਵੀਂ ਦਿੱਲੀ, 16 ਅਕਤੂਬਰ- ਪੰਜਾਬ ਅਤੇ ਜੰਮੂ 'ਚ ਰੱਖਿਆ ਟਿਕਾਣਿਆਂ 'ਤੇ ਅੱਤਵਾਦੀ ਹਮਲੇ ਦੀ ਤਾਜ਼ਾ ਇਨਪੁੱਟ ਮਿਲਣ ਤੋਂ ਬਾਅਦ 'ਆਰੇਂਜ ਅਲਰਟ' ਜਾਰੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ...
ਯੂਥ ਕਾਂਗਰਸ ਹਲਕਾ ਬੰਗਾ ਦੇ ਪ੍ਰਧਾਨ ਪੂਨੀ 'ਤੇ ਕਾਤਲਾਨਾ ਹਮਲਾ
. . .  about 3 hours ago
ਬੰਗਾ, 16 ਅਕਤੂਬਰ (ਜਸਵੀਰ ਸਿੰਘ ਨੂਰਪੁਰ)- ਅੱਜ ਕੁਝ ਅਣਪਛਾਤੇ ਵਿਅਕਤੀਆਂ ਨੇ ਯੂਥ ਕਾਂਗਰਸ ਹਲਕਾ ਬੰਗਾ ਦੇ ਪ੍ਰਧਾਨ ਦਰਬਜੀਤ ਸਿੰਘ ਪੂਨੀ 'ਤੇ ਉਸ ਦੇ ਘਰ ਜਾ ਕੇ ਤੇਜ਼ਧਾਰ ਹਥਿਆਰਾਂ...
ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ 'ਚ ਇੱਕ ਦੀ ਮੌਤ
. . .  about 3 hours ago
ਡਮਟਾਲ, 16 ਅਕਤੂਬਰ (ਰਾਕੇਸ਼ ਕੁਮਾਰ)- ਡਮਟਾਲ ਹਾਈਵੇਅ 'ਤੇ ਅੱਜ ਇੱਕ ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ 'ਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਜ਼ਖ਼ਮੀ...
ਕਚੂਰਾ ਦੇ ਹੱਕ 'ਚ 'ਆਪ' ਆਗੂ ਅਮਨ ਅਰੋੜਾ ਵਲੋਂ ਜਲਾਲਾਬਾਦ 'ਚ ਕੱਢਿਆ ਗਿਆ ਰੋਡ ਸ਼ੋਅ
. . .  about 3 hours ago
ਜਲਾਲਾਬਾਦ, 16 ਅਕਤੂਬਰ (ਪ੍ਰਦੀਪ ਕੁਮਾਰ)- ਜਲਾਲਾਬਾਦ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਸਿੰਘ ਕਚੂਰਾ ਦੇ ਹੱਕ 'ਚ ਅੱਜ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ...
ਪੰਜਾਬ ਅਤੇ ਹਰਿਆਣਾ ਪੁਲਿਸ ਦੇ ਸਹਿਯੋਗ ਨਾਲ ਨਸ਼ਾ ਵਿਰੋਧੀ ਸੈਮੀਨਾਰ ਆਰੰਭ
. . .  about 4 hours ago
ਤਲਵੰਡੀ ਸਾਬੋ, 16 ਅਕਤੂਬਰ (ਰਣਜੀਤ ਸਿੰਘ ਰਾਜੂ)- ਇਲਾਕੇ 'ਚ 'ਚਿੱਟੇ' ਦੀ ਸਪਲਾਈ ਲਾਈਨ ਨੂੰ ਕੱਟਣ ਦੇ ਉਦੇਸ਼ ਨਾਲ ਸਮਾਜ ਸੇਵੀ ਸੰਸਥਾ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵੱਲੋਂ...
ਆਵਲਾ ਦੇ ਹੱਕ 'ਚ ਕੈਪਟਨ ਵਲੋਂ ਜਲਾਲਾਬਾਦ 'ਚ ਕੱਢਿਆ ਗਿਆ ਰੋਡ ਸ਼ੋਅ
. . .  about 4 hours ago
ਜਲਾਲਾਬਾਦ, 16 ਅਕਤੂਬਰ (ਹਰਪ੍ਰੀਤ ਸਿੰਘ ਪਰੂਥੀ, ਜਤਿੰਦਰ ਪਾਲ ਸਿੰਘ)- ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਲਾਲਾਬਾਦ ਵਿਖੇ ਹੋ ਰਹੀ ਜ਼ਿਮਨੀ ਚੋਣ ਸੰਬੰਧੀ ਕਾਂਗਰਸੀ ਉਮੀਦਵਾਰ...
ਅਯੁੱਧਿਆ ਮਾਮਲੇ 'ਤੇ ਬਹਿਸ ਪੂਰੀ, ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾ
. . .  about 3 hours ago
ਨਵੀਂ ਦਿੱਲੀ, 16 ਅਕਤੂਬਰ- ਅਯੁੱਧਿਆ ਮਾਮਲੇ 'ਚ ਸਾਰੇ ਪੱਖਾਂ ਨੇ ਬਹਿਸ ਪੂਰੀ ਕਰ ਹੋ ਗਈ ਹੈ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਫ਼ੈਸਲਾ ਸੁਰੱਖਿਅਤ...
ਕਰਤਾਰਪੁਰ ਲਾਂਘਾ : ਫ਼ੇਜ਼-1 ਦਾ ਕੰਮ ਫ਼ੀਸਦੀ 75 ਫ਼ੀਸਦੀ ਮੁਕੰਮਲ- ਗੋਬਿੰਦ ਮੋਹਨ ਚੇਅਰਮੈਨ ਆਈ. ਸੀ. ਬੀ.
. . .  about 5 hours ago
ਬਟਾਲਾ, 16 ਅਕਤੂਬਰ (ਕਾਹਲੋਂ)- ਅੱਜ ਵਿਸ਼ੇਸ਼ ਪੱਤਰਕਾਰਾਂ ਦਾ ਇੱਕ ਵਫ਼ਦ ਡੀ. ਆਈ. ਜੀ. ਮੀਡੀਆ ਵਿੰਗ ਵਸ਼ੁਧਾ ਗੁਪਤਾ ਦੀ ਅਗਵਾਈ 'ਚ ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੇ ਜ਼ੀਰੋ ਲਾਇਨ 'ਤੇ ਪਹੁੰਚਿਆ। ਇਸ ਮੌਕੇ ਪੱਤਰਕਾਰਾਂ...
ਦੋ ਮੋਟਰਸਾਈਕਲਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਇੱਕ ਦੀ ਮੌਤ
. . .  about 5 hours ago
ਗੁਰੂਹਰਸਹਾਏ, 16 ਅਕਤੂਬਰ (ਕਪਿਲ ਕੰਧਾਰੀ)- ਸਥਾਨਕ ਸ਼ਹਿਰ ਦੇ ਨਾਲ ਲੱਗਦੇ ਪਿੰਡ ਗੁੱਦੜ ਢੰਡੀ ਦੇ ਕੋਲ ਅੱਜ ਦੋ ਮੋਟਰਸਾਈਕਲ ਦੀ ਆਹਮੋ-ਸਾਹਮਣੇ ਟੱਕਰ ਹੋ ਜਾਣ ਕਾਰਨ ਇੱਕ ਮੋਟਰਸਾਈਕਲ ਸਵਾਰ...
ਫਤਹਿਗੜ੍ਹ ਸਾਹਿਬ 'ਚ ਪਰਾਲੀ ਨੂੰ ਸਾੜਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ- ਰਾਜੀ .ਪੀ. ਸ੍ਰੀਵਾਸਤਵਾ
. . .  about 5 hours ago
ਸਲਾਣਾ, 16 ਅਕਤੂਬਰ (ਗੁਰਚਰਨ ਸਿੰਘ ਜੰਜੂਆ)- ਸੀਨੀਅਰ ਆਈ. ਏ. ਐੱਸ. ਅਧਿਕਾਰੀ ਰਾਜੀ. ਪੀ. ਸ੍ਰੀਵਾਸਤਵਾ ਨੇ ਅੱਜ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਫਤਹਿਗੜ੍ਹ ਸਾਹਿਬ...
ਕੌਮਾਂਤਰੀ ਨਗਰ ਕੀਰਤਨ ਦਾ ਮਲੋਟ ਪਹੁੰਚਣ 'ਤੇ ਹੋਇਆ ਭਰਵਾਂ ਸਵਾਗਤ
. . .  about 5 hours ago
ਸਿੱਖ ਕੈਦੀਆਂ ਦੇ ਮੁਕਾਬਲੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਸਜ਼ਾ ਮੁਆਫ਼ੀ ਦੀ ਤੁਲਨਾ ਗ਼ਲਤ- ਸੁਖਬੀਰ ਬਾਦਲ
. . .  about 6 hours ago
ਅਧਿਕਾਰੀਆਂ ਨੇ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਲਿਆ ਜਾਇਜ਼ਾ
. . .  about 6 hours ago
ਟਰੱਕ ਡਰਾਈਵਰ ਤੋਂ ਬਾਅਦ ਜੰਮੂ-ਕਸ਼ਮੀਰ 'ਚ ਇੱਕ ਹੋਰ ਨਾਗਰਿਕ ਦੀ ਹੱਤਿਆ
. . .  about 6 hours ago
ਅਨੰਤਨਾਗ 'ਚ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਨਾਸਿਰ ਚਦਰੂ ਸਣੇ 3 ਅੱਤਵਾਦੀ ਢੇਰ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 2 ਭਾਦੋ ਸੰਮਤ 550

ਮੁਕਤਸਰ ਸਾਹਿਬ

ਸਿਹਤ ਵਿਭਾਗ ਦੀ ਟੀਮ ਨੇ ਮਿਲਾਵਟਖੋਰਾਂ ਦੀ ਮਨਮਰਜ਼ੀ ਨਾਲ ਨਮੂਨੇ ਲੈ ਕੇ ਅੱਖਾਂ ਪੂੰਝੀਆਂ

ਮਲੋਟ, 17 ਅਗਸਤ (ਗੁਰਮੀਤ ਸਿੰਘ ਮੱਕੜ)-ਬੀਤੇ ਦਿਨੀਂ ਸਿਹਤ ਵਿਭਾਗ ਦੀ ਟੀਮ ਵਲੋਂ ਦੁੱਧ ਤੇ ਪਨੀਰ ਦੇ ਨਮੂਨੇ ਭਰਨ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ, ਜਿਸ ਵਿਚ ਸਿਹਤ ਵਿਭਾਗ ਦੀ ਟੀਮ ਤੋਂ ਇਲਾਵਾ ਡੇਅਰੀ ਵਿਭਾਗ ਦੇ ਇੰਸਪੈਕਟਰ ਨੇ ਵੀ ਕਾਰਵਾਈ ਵਿਚ ਸ਼ਾਮਿਲ ਹੋ ਕੇ ...

ਪੂਰੀ ਖ਼ਬਰ »

3500 ਰੁਪਏ ਰਿਸ਼ਵਤ ਲੈਂਦਾ ਡਿਊਟੀ ਕਲਰਕ ਰੰਗੇ ਹੱਥੀਂ ਕਾਬੂ

ਸ੍ਰੀ ਮੁਕਤਸਰ ਸਾਹਿਬ, 17 ਅਗਸਤ (ਕੁਲਦੀਪ ਸਿੰਘ ਘੁਮਾਣ)- ਐੱਸ.ਐੱਸ.ਪੀ. ਵਿਜੀਲੈਂਸ ਬਿਊਰੋ ਫ਼ਿਰੋਜ਼ਪੁਰ ਰੇਂਜ ਹਰਗੋਬਿੰਦ ਸਿੰਘ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਇੰਸਪੈਕਟਰ ਸਤਪ੍ਰੇਮ ਸਿੰਘ, ਇੰਸਪੈਕਟਰ ਅਮਨਦੀਪ ਸਿੰਘ, ਏ.ਐੱਸ.ਆਈ. ਜਗਜੀਤ ਸਿੰਘ, ਏ.ਐੱਸ.ਆਈ. ਮੁਖ਼ਤਿਆਰ ...

ਪੂਰੀ ਖ਼ਬਰ »

ਅਪਾਹਜ ਯੂਨੀਅਨ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ 20 ਨੂੰ

ਸ੍ਰੀ ਮੁਕਤਸਰ ਸਾਹਿਬ, 17 ਅਗਸਤ (ਰਣਜੀਤ ਸਿੰਘ ਢਿੱਲੋਂ)-ਅਪਾਹਜ ਯੂਨੀਅਨ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ 20 ਅਗਸਤ ਨੂੰ ਸਵੇਰੇ 10 ਵਜੇ ਰੋਸ ਧਰਨਾ ਦਿੱਤਾ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਸੀਨੀਅਰ ...

ਪੂਰੀ ਖ਼ਬਰ »

ਬੀ.ਸੀ. ਵਰਗ ਅਜੇ ਵੀ ਕਈ ਸਮੱਸਿਆਵਾਂ ਨਾਲ ਜੂਝ ਰਿਹੈ-ਸੁਰਿੰਦਰ ਸ਼ਿੰਦਾ

ਸ੍ਰੀ ਮੁਕਤਸਰ ਸਾਹਿਬ, 17 ਅਗਸਤ (ਹਰਮਹਿੰਦਰ ਪਾਲ)-ਅਕਾਲੀ ਦਲ ਦੇ ਬੀ.ਸੀ. ਵਿੰਗ ਦੇ ਆਗੂ ਤੇ ਸਾਬਕਾ ਕੌਾਸਲਰ ਸੁਰਿੰਦਰ ਸਿੰਘ ਸ਼ਿੰਦਾ ਨੇ ਬੀ.ਸੀ. ਵਰਗ ਨਾਲ ਬੈਠਕ ਕਰਦੇ ਹੋਇਆ ਕਿਹਾ ਕਿ ਆਜ਼ਾਦੀ ਦੇ 72 ਸਾਲ ਬਾਅਦ ਵੀ ਬੀ.ਸੀ. ਵਰਗ ਨੰੂ ਬਹੁਤ ਸਾਰੀਆਂ ਚੁਣੌਤੀਆਂ ਨਾਲ ...

ਪੂਰੀ ਖ਼ਬਰ »

ਜੋਸ਼ੀ ਕਾਨਵੈਂਟ ਸਕੂਲ 'ਚ ਆਜ਼ਾਦੀ ਦਾ ਦਿਹਾੜਾ ਮਨਾਇਆ

ਰੁਪਾਣਾ, 17 ਅਗਸਤ (ਜਗਜੀਤ ਸਿੰਘ)-ਕੁੁਲਵੰਤ ਜੋਸ਼ੀ ਮੈਮੋਰੀਅਲ ਰਿਜਨਲ ਕਾਨਵੈਂਟ ਸਕੂਲ ਰੁਪਾਣਾ ਵਿਖੇ ਪਿ੍ੰਸੀਪਲ ਵਿਕਾਸ ਜੱਗਾ ਦੀ ਅਗਵਾਈ 'ਚ ਆਜ਼ਾਦੀ ਦਾ ਦਿਹਾੜਾ ਮਨਾਇਆ ਗਿਆ | ਇਸ ਮੌਕੇ ਮੈਡਮ ਕਿਰਨ ਜੋਸ਼ੀ ਵਲੋਂ ਝੰਡਾ ਲਹਿਰਾਇਆ ਗਿਆ | ਵਿਦਿਆਰਥੀਆਂ ਵਲੋਂ ਦੇਸ਼ ...

ਪੂਰੀ ਖ਼ਬਰ »

ਤੰਦਰੁਸਤ ਪੰਜਾਬ ਤਹਿਤ ਮਰੀਜ਼ਾਂ ਨੂੰ ਤੰਦਰੁਸਤ ਕਰਨ ਦੀ ਨਿਕਲੀ ਫ਼ੂਕ

ਮਲੋਟ, 17 ਅਗਸਤ (ਗੁਰਮੀਤ ਸਿੰਘ ਮੱਕੜ)-ਇਕ ਪਾਸੇ ਤਾਂ ਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਿਹਤ ਪ੍ਰਤੀ ਕੰਮ ਕਰਦੇ ਹੋਏ ਮਿਸ਼ਨ ਤੰਦਰੁਸਤ ਪੰਜਾਬ ਚਲਾਇਆ ਜਾ ਰਿਹਾ ਹੈ, ਪ੍ਰੰਤੂ ਉਥੇ ਹੀ ਟੀ.ਬੀ. ਦੇ ਮਰੀਜ਼ਾਂ ਨੂੰ ਲੱਗਣ ਵਾਲੇ ਟੀਕੇ ਬੀਤੇ ਕਰੀਬ 15 ਦਿਨਾਂ ਤੋਂ ਸ਼ਹਿਰ ਦੇ ਸਰਕਾਰੀ ਹਸਪਤਾਲ ਵਿਚ ਨਹੀਂ ਆ ਸਕੇ, ਜਿਸ ਕਾਰਨ ਜਿਨ੍ਹਾਂ ਟੀ.ਬੀ ਮਰੀਜ਼ਾਂ ਦੇ ਇਲਾਜ ਚੱਲ ਰਿਹਾ ਹੈ, ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਆਰ.ਟੀ.ਆਈ. ਕਾਰਕੁੰਨ ਸੰਦੀਪ ਕੁਮਾਰ ਨੇ ਦੱਸਿਆ ਕਿ ਸ਼ਹਿਰ ਦੇ ਸਰਕਾਰੀ ਹਸਪਤਾਲ ਵਿਚ ਸ਼ਹਿਰ ਅਤੇ ਆਲੇ ਦੁਆਲੇ ਦੇ ਇਲਾਕੇ ਦੇ ਰਹਿਣ ਵਾਲੇ ਟੀ.ਬੀ. ਦੀ ਬਿਮਾਰੀ ਤੋਂ ਪੀੜਤ ਕਰੀਬ 1 ਫ਼ੀਸਦੀ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ | ਇਨ੍ਹਾਂ ਮਰੀਜ਼ਾਂ ਵਿਚ ਜ਼ਿਆਦਾਤਰ ਮਰੀਜ਼ ਸ਼ਹਿਰ ਦੇ ਗੁਰੂ ਰਵਿਦਾਸ ਨਗਰ ਦੇ ਹਨ ਅਤੇ ਮਰੀਜ਼ਾਂ 'ਚ ਕਰੀਬ 25 ਲੋਕਾਂ ਵਿਚ ਟੀ.ਬੀ. ਦੀ ਬਿਮਾਰੀ ਵੱਧ ਜਾਣ 'ਤੇ ਸ਼ਹਿਰ ਦੇ ਸਰਕਾਰੀ ਹਸਪਤਾਲ ਵਿਖੇ ਸਟੈਪਸੋਮਾਈਸੀਨ ਦਾ ਟੀਕਾ ਲਗਾਉਣਾ ਹੁੰਦਾ ਹੈ ਅਤੇ ਇਹ ਟੀਕਾ ਲਗਾਤਾਰ 56 ਦਿਨਾਂ ਤੱਕ ਲਗਵਾਉਣਾ ਹੁੰਦਾ ਹੈ ਤਾਂ ਹੀ ਇਹ ਕੋਰਸ ਪੂਰਾ ਹੁੰਦਾ ਹੈ, ਪ੍ਰੰਤੂ ਜਿੱਥੇ ਕੇਂਦਰ ਅਤੇ ਪੰਜਾਬ ਸਰਕਾਰ ਪੰਜਾਬ ਵਿਚ ਟੀ.ਬੀ. ਦੀ ਬਿਮਾਰੀ ਨੂੰ ਖਤਮ ਕਰਨ ਦਾ ਯਤਨ ਕਰ ਰਹੀ ਹੈ, ਪ੍ਰੰਤੂ ਸ਼ਹਿਰ ਦੇ ਸਰਕਾਰੀ ਹਸਪਤਾਲ ਵਿਚ ਬੀਤੇ 15 ਦਿਨਾਂ ਤੋਂ ਸਟੈਪਸੋਮਾਈਸੀਨ ਦਾ ਟੀਕਾ ਨਾ ਹੋਣ ਕਾਰਨ ਟੀ.ਬੀ ਦੇ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਦੌਰਾਨ ਜੋ ਮਰੀਜ਼ ਪਹਿਲਾਂ ਟੀਕਾ ਲਗਵਾ ਚੁੱਕੇ ਹਨ, ਉਨ੍ਹਾਂ ਦਾ ਕੋਰਸ ਅਧੂਰਾ ਰਹਿ ਜਾਣ ਦੀ ਸ਼ੰਕਾ ਹੈ | ਆਰ.ਟੀ.ਆਈ. ਕਾਰਕੁੰਨ ਸੰਦੀਪ ਕੁਮਾਰ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਵਿਚ ਟੀ.ਬੀ. ਰੋਗਾਂ ਦੇ ਮਾਹਿਰ ਡਾਕਟਰ ਹੋਣ ਦੇ ਕਾਰਨ ਕਰੀਬ 1 ਫ਼ੀਸਦੀ ਮਰੀਜ਼ਾਂ ਦਾ ਟੀ.ਬੀ. ਦਾ ਇਲਾਜ ਚੱਲ ਰਿਹਾ ਹੈ | ਜਾਣਕਾਰੀ ਅਨੁਸਾਰ ਟੀ.ਬੀ. ਦੀ ਬਿਮਾਰੀ ਦੀ ਪਹਿਲੀ ਸਟੇਜ਼ 'ਤੇ ਮਰੀਜ਼ ਨੂੰ ਸਰਕਾਰੀ ਹਸਪਤਾਲ ਵਿਚ ਹੀ ਖਾਣ ਲਈ 4 ਤਰ੍ਹਾਂ ਦੀਆ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਜੋ ਕਿ ਕਰੀਬ 6 ਤੋਂ 8 ਮਹੀਨੇ ਲਗਾਤਾਰ ਖਾਣ 'ਤੇ ਮਰੀਜ਼ ਦਾ ਕੋਰਸ ਪੂਰਾ ਹੋ ਜਾਂਦਾ ਹੈ | ਇਸ ਦੌਰਾਨ ਜੋ ਟੀ.ਬੀ. ਦਾ ਮਰੀਜ਼ ਆਪਣੀ ਦਵਾਈ ਲੈਣਾ ਬੰਦ ਕਰ ਦਿੰਦਾ ਹੈ ਜਾਂ ਫ਼ਿਰ ਜਿਸ ਮਰੀਜ਼ ਦੀ ਬਿਮਾਰੀ ਵੱਧ ਜਾਂਦੀ ਹੈ ਅਤੇ ਟੀ.ਬੀ ਦੇ ਮਰੀਜ਼ ਨੂੰ ਦੂਸਰੀ ਸਟੇਜ ਨੂੰ ਦੇਖਦੇ ਹੋਏ ਮਰੀਜ਼ ਨੂੰ ਸਟੈਪਸੋਮਾਈਸੀਨ ਦਾ ਟੀਕਾ ਲਗਾਤਾਰ 56 ਦਿਨਾਂ ਤੱਕ ਲੱਗਦਾ ਹੈ | ਇਸ ਦੌਰਾਨ ਟੀਕਾ ਲਗਵਾਉਣ ਵਿਚ ਕੋਈ ਦਿਨ ਖਾਲੀ ਨਹੀਂ ਜਾਣਾ ਚਾਹੀਦਾ | ਸਰਕਾਰੀ ਹਸਪਤਾਲ ਵਿਚ ਵੀ ਟੀ.ਬੀ ਦੇ ਮਰੀਜ਼ਾਂ ਦੀ ਬਿਮਾਰੀ ਨੂੰ ਦੇਖਦੇ ਹੋਏ ਕਰੀਬ 25 ਮਰੀਜ਼ਾਂ ਨੂੰ ਸਟੈਪਸੋਮਾਈਸੀਨ ਦਾ ਟੀਕਾ ਲਗਾਉਣ ਦਾ ਕੋਰਸ ਚੱਲ ਰਿਹਾ ਹੈ, ਪ੍ਰੰਤੂ ਬੀਤੇ ਕਰੀਬ 15 ਦਿਨਾਂ ਤੋਂ ਟੀਕਾ ਉਪਲੱਬਧ ਨਹੀਂ ਹੋਣ ਕਾਰਨ ਕਿਤੇ ਮਰੀਜ਼ਾਂ ਦਾ ਕੋਰਸ ਅਧੂਰਾ ਹੀ ਨਾ ਰਹਿ ਜਾਏ ਅਤੇ ਉਨ੍ਹਾਂ ਦੀ ਬਿਮਾਰੀ ਹੋਰ ਵੱਧ ਜਾਵੇ | ਜਦੋਂ ਇਸ ਸਬੰਧੀ ਐੱਸ.ਐੱਮ.ਓ. ਗੁਰਚਰਨ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਟੀਕੇ ਦੀ ਕਮੀ ਬਾਰੇ ਲਿਖਤੀ ਰੂਪ ਵਿਚ ਉਚ ਅਧਿਕਾਰੀਆਂ ਨੂੰ ਭੇਜ ਦਿੱਤਾ ਹੈ ਅਤੇ ਜਲਦ ਹੀ ਟੀਕਾ ਆਉਣ ਦੀ ਉਮੀਦ ਹੈ | ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੀ ਸਕੱਤਰ ਰਾਜੇਸ਼ ਰਾਣੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਜਲਦ ਹੀ ਇਸ ਬਾਰੇ ਜਾਣਕਾਰੀ ਹਾਸਿਲ ਕਰਦੇ ਹਨ ਅਤੇ ਮਰੀਜ਼ਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਜਲਦ ਹੀ ਟੀਕਾ ਮੁਹੱਈਆ ਕਰਵਾ ਦਿੱਤਾ ਜਾਵੇਗਾ |


ਖ਼ਬਰ ਸ਼ੇਅਰ ਕਰੋ

ਇਨਸਾਫ਼ ਟੀਮ ਦਾ ਵਫ਼ਦ ਐੱਮ.ਪੀ. ਡਾ: ਧਰਮਵੀਰ ਗਾਂਧੀ ਨੂੰ ਮਿਲਿਆ

ਸ੍ਰੀ ਮੁਕਤਸਰ ਸਾਹਿਬ, 17 ਅਗਸਤ (ਰਣਜੀਤ ਸਿੰਘ ਢਿੱਲੋਂ)-ਇਨਸਾਫ਼ ਟੀਮ ਪੰਜਾਬ ਦਾ 7 ਮੈਂਬਰੀ ਵਫ਼ਦ ਐੱਮ.ਪੀ. ਡਾ: ਧਰਮਵੀਰ ਗਾਂਧੀ ਨੂੰ ਪਟਿਆਲਾ ਵਿਖੇ ਮਿਲਿਆ | ਉਪਰੰਤ ਪ੍ਰਧਾਨ ਜਗਮੀਤ ਸਿੰਘ ਜੱਗਾ ਨੇ ਦੱਸਿਆ ਕਿ 29 ਸਤੰਬਰ ਨੂੰ ਪੰਜਾਬ ਵਿਚ ਖਸ-ਖਸ ਦੀ ਖੇਤੀ ਲਾਗੂ ...

ਪੂਰੀ ਖ਼ਬਰ »

ਬਾਬਾ ਸਾਹਿਬ ਚੇਤਨਾ ਮਿਸ਼ਨ ਦੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 17 ਅਗਸਤ (ਰਣਜੀਤ ਸਿੰਘ ਢਿੱਲੋਂ)-ਸਥਾਨਕ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਡਾ: ਬੀ.ਆਰ. ਅੰਬੇਡਕਰ ਮਾਰਗ ਵਿਖੇ ਬਾਬਾ ਸਾਹਿਬ ਚੇਤਨਾ ਮਿਸ਼ਨ ਦੀ ਮੀਟਿੰਗ ਪ੍ਰਧਾਨ ਐਡਵੋਕੇਟ ਨਰਿੰਦਰਪਾਲ ਖਿੱਚੀ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਬੀਤੇ ਦਿਨੀਂ ...

ਪੂਰੀ ਖ਼ਬਰ »

ਫ਼ਿਰੋਜ਼ਪੁਰ ਤੇ ਸ੍ਰੀ ਮੁਕਤਸਰ ਸਾਹਿਬ ਦੇ ਸੜਕੀ ਰਸਤੇ ਨੂੰ ਜੋੜਨ ਵਾਲਾ ਟੁੱਟਾ ਪੁਲ ਬਣਿਆ ਅੜਿੱਕਾ

ਸ੍ਰੀ ਮੁਕਤਸਰ ਸਾਹਿਬ, 17 ਅਗਸਤ (ਕੁਲਦੀਪ ਸਿੰਘ ਘੁਮਾਣ)-ਸ਼ਿਵਪੁਰਾ ਕੁੱਕਰੀਆਂ ਤੋਂ ਲੈਪੋ (ਗੁਰੂਹਰਸਹਾਏ) ਨੂੰ ਜਾਂਦੀ ਸੜਕੀ ਰਸਤੇ ਵਿਚਕਾਰ ਗੋਲੇਵਾਲਾ ਡਰੇਨ ਉੱਪਰ ਬਣਿਆ ਹੋਇਆ ਆਰਜੀ ਪੁਲ 2013 ਦੀਆਂ ਭਾਰੀ ਬਰਸਾਤਾਂ ਨੇ ਤਹਿਸ-ਨਹਿਸ ਕਰ ਦਿੱਤਾ, ਜਿਸ ਕਾਰਨ ਸੜਕੀ ...

ਪੂਰੀ ਖ਼ਬਰ »

ਮੋਬਾਈਲ ਵਾਪਸ ਕਰ ਕੇ ਇਮਾਨਦਾਰੀ ਦਾ ਸਬੂਤ ਦਿੱਤਾ

ਗਿੱਦੜਬਾਹਾ, 17 ਅਗਸਤ (ਪਰਮਜੀਤ ਸਿੰਘ ਥੇੜ੍ਹੀ)-ਨਿਊ ਦੀਪ ਬੱਸ ਸਰਵਿਸ ਗਿੱਦੜਬਾਹਾ ਦੀ ਬੱਸ ਦੇ ਇਕ ਕੰਡਕਟਰ ਨੇ ਇਮਾਨਦਾਰੀ ਦਾ ਸਬੂਤ ਦਿੰਦਿਆਂ ਡਿੱਗਿਆ ਮੋਬਾਈਲ ਉਸ ਦੇ ਮਾਲਕ ਨੂੰ ਮੋੜ ਦਿੱਤਾ | ਕੰਡਕਟਰ ਨੇ ਦੱਸਿਆ ਕਿ ਬੀਤੇ ਦਿਨ ਉਸ ਨੂੰ ਬੱਸ ਵਿਚੋਂ ਮੋਬਾਈਲ ਮਿਲਿਆ ...

ਪੂਰੀ ਖ਼ਬਰ »

ਮੂੰਹ ਢਕ ਕੇ ਵਾਹਨ ਚਲਾਉਣ 'ਤੇ ਪਾਬੰਦੀ

ਸ੍ਰੀ ਮੁਕਤਸਰ ਸਾਹਿਬ, 17 ਅਗਸਤ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਜ਼ਿਲ੍ਹਾ ਮੈਜਿਸਟਰੇਟ ਐੱਮ.ਕੇ. ਅਰਾਵਿੰਦ ਕੁਮਾਰ ਨੇ ਫ਼ੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਹਦੂਦ ...

ਪੂਰੀ ਖ਼ਬਰ »

ਅਕਾਲ ਅਕੈਡਮੀ ਦੌਲਾ ਵਿਖੇ ਆਜ਼ਾਦੀ ਦਿਹਾੜਾ ਮਨਾਇਆ

ਗਿੱਦੜਬਾਹਾ, 17 ਅਗਸਤ (ਬਲਦੇਵ ਸਿੰਘ ਘੱਟੋਂ)-ਸ੍ਰੀ ਬੜੂ ਸਾਹਿਬ ਅਧੀਨ ਚੱਲ ਰਹੀ ਵਿਦਿਆਕ ਸੰਸਥਾ ਅਕਾਲ ਅਕੈਡਮੀ ਦੌਲਾ ਵਿਖੇ ਆਜ਼ਾਦੀ ਦਿਹਾੜਾ ਮਨਾਇਆ ਗਿਆ | ਪਿ੍ੰਸੀਪਲ ਸੁਖਵਿੰਦਰ ਕੌਰ ਨੇ ਝੰਡਾ ਲਹਿਰਾਇਆ ਅਤੇ ਪਰੇਡ ਤੋਂ ਸਲਾਮੀ ਲਈ | ਉਪਰੰਤ ਸਕੂਲ ਦੇ ...

ਪੂਰੀ ਖ਼ਬਰ »

ਸ਼ਹਿਰ, ਕਸਬਿਆਂ ਵਿਚ ਬੇਸਹਾਰਾ ਜਾਨਵਰ ਛੱਡਣ 'ਤੇ ਰੋਕ

ਸ੍ਰੀ ਮੁਕਤਸਰ ਸਾਹਿਬ, 17 ਅਗਸਤ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਮੈਜਿਸਟਰੇਟ ਸ੍ਰੀ ਐੱਮ. ਕੇ ਅਰਾਵਿੰਦ ਕੁਮਾਰ ਨੇ ਫ਼ੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ ਵੱਖ-ਵੱਖ ...

ਪੂਰੀ ਖ਼ਬਰ »

ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਗਿੱਦੜਬਾਹਾ ਦੀ ਮੀਟਿੰਗ

ਗਿੱਦੜਬਾਹਾ, 17 ਅਗਸਤ (ਬਲਦੇਵ ਸਿੰਘ ਘੱਟੋਂ)-ਅੱਜ ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਗਿੱਦੜਬਾਹਾ ਦੀ ਮੀਟਿੰਗ ਸ਼੍ਰੀਮਤੀ ਗੁਰਦਿਆਲ ਕੌਰ ਮੱਲਣ ਸਾਬਕਾ ਚੇਅਰਪਰਸਨ ਪੰਜਾਬ ਐਡਵਾਈਜ਼ਰੀ ਬੋਰਡ ਦੀ ਸਰਪ੍ਰਸਤੀ ਅਤੇ ਸਰਦਾਰ ਗੁਰਿੰਦਰ ਸਿੰਘ ਰੰਧਾਵਾ ਦੀ ...

ਪੂਰੀ ਖ਼ਬਰ »

ਐੱਸ.ਐੱਸ.ਪੀ. ਮਨਜੀਤ ਸਿੰਘ ਢੇਸੀ ਵਲੋਂ ਸਮਾਜ ਸੇਵੀ ਸਨਮਾਨਿਤ

ਮਲੋਟ, 17 ਅਗਸਤ (ਗੁਰਮੀਤ ਸਿੰਘ ਮੱਕੜ)-ਐੱਸ.ਐੱਸ.ਪੀ. ਮਨਜੀਤ ਸਿੰਘ ਢੇਸੀ ਵਲੋਂ ਸੜਕ ਹਾਦਸਿਆਂ ਦੌਰਾਨ ਮਦਦ ਕਰਨ ਵਾਲੇ ਮਲੋਟ ਦੇ ਸਮਾਜਸੇਵੀ ਐੱਸ.ਐੱਸ. ਗਿੱਲ ਅਤੇ ਅਨਿਲ ਕੁਮਾਰ ਜੋਨੀ ਨੂੰ ਆਪਣੇ ਦਫ਼ਤਰ ਵਿਖੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦੇ ...

ਪੂਰੀ ਖ਼ਬਰ »

ਜੀ.ਟੀ.ਬੀ. ਖਾਲਸਾ ਸਕੂਲ 'ਚ ਤੀਆਂ ਦਾ ਤਿਉਹਾਰ ਮਨਾਇਆ

ਮਲੋਟ, 17 ਅਗਸਤ (ਰਣਜੀਤ ਸਿੰਘ ਪਾਟਿਲ, ਗੁਰਮੀਤ ਸਿੰਘ ਮੱਕੜ)-ਜੀ.ਟੀ.ਬੀ. ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਲੋਟ ਅਤੇ ਜੀ.ਟੀ.ਬੀ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਤੀਆਂ ਦਾ ਤਿਉਹਾਰ ਸਕੂਲ ਦੇ ਮਹਿਲਾ ਸਟਾਫ਼ ਅਤੇ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ...

ਪੂਰੀ ਖ਼ਬਰ »

ਖੇਤਾਂ 'ਚੋਂ ਮਿਲਿਆ ਪਾਕਿਸਤਾਨੀ ਗੁਬਾਰਾ

ਸ੍ਰੀ ਮੁਕਤਸਰ ਸਾਹਿਬ, 17 ਅਗਸਤ (ਹਰਮਹਿੰਦਰ ਪਾਲ)-14 ਅਗਸਤ ਦੀ ਰਾਤ ਨੂੰ ਇਕ 12 ਫੁੱਟ ਦਾ ਗੁਬਾਰਾ ਜਿਸ 'ਤੇ ਮੁਹੰਮਦ ਅਗਲੀ ਜਿਨਾਹ ਦੀ ਤਸਵੀਰ ਵੀ ਛਪੀ ਹੋਈ ਹੈ ਅਚਾਨਕ ਨਗਰ ਕੌਾਸਲ ਪ੍ਰਧਾਨ ਹਰਪਾਲ ਸਿੰਘ ਬੇਦੀ ਦੇ ਖੇਤਾਂ ਦੇ ਕੋਲ ਆ ਕੇ ਡਿੱਗਿਆ, ਜਿਸ ਦੀ ਸੂਚਨਾ ਉਨ੍ਹਾਂ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਦੇ ਐੱਮ. ਐੱਸ. ਸੀ. ਗਣਿਤ ਦੇ ਸਮੈਸਟਰ ਦੂਜੇ ਦਾ ਨਤੀਜਾ ਸ਼ਾਨਦਾਰ ਰਿਹਾ

ਸ੍ਰੀ ਮੁਕਤਸਰ ਸਾਹਿਬ, 17 ਅਗਸਤ (ਰਣਜੀਤ ਸਿੰਘ ਢਿੱਲੋਂ)-ਗੁਰੂ ਨਾਨਕ ਕਾਲਜ ਫਾਰ ਗਰਲਜ਼ ਦੇ ਐੱਮ.ਐੱਸ.ਸੀ. ਗਣਿਤ ਸਮੈਸਟਰ ਦੂਜਾ ਦੀਆਂ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਨਤੀਜਿਆਂ ਵਿਚੋਂ ਸ਼ਾਨਦਾਰ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ | ...

ਪੂਰੀ ਖ਼ਬਰ »

ਐੱਸ. ਡੀ. ਐੱਮ. ਵਲੋਂ ਸਫ਼ਾਈ ਕਾਰਜਾਂ ਦਾ ਜਾਇਜ਼ਾ

ਸ੍ਰੀ ਮੁਕਤਸਰ ਸਾਹਿਬ, 17 ਅਗਸਤ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵਲੋਂ ਆਰੰਭ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਨਗਰ ਕੌਾਸਲ ਅਤੇ ਜਨ ਸਿਹਤ ਵਿਭਾਗ ਵਲੋਂ ਸਫ਼ਾਈ ਅਭਿਆਨ ਤੇ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ | ਡਿਪਟੀ ਕਮਿਸ਼ਨਰ ਸ੍ਰੀ ਐੱਮ.ਕੇ. ਅਰਵਿੰਦ ...

ਪੂਰੀ ਖ਼ਬਰ »

ਜ਼ਿਲ੍ਹਾ ਕੋਆਪਰੇਟਿਵ ਰਿਟਾਇਰੀਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 17 ਅਗਸਤ (ਹਰਮਹਿੰਦਰ ਪਾਲ)-ਜ਼ਿਲ੍ਹਾ ਕੋਆਪਰੇਟਿਵ ਰਿਟਾਇਰੀਜ਼ ਵੈੱਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਦੀ ਮਹੀਨਾਵਾਰ ਮੀਟਿੰਗ ਐਸੋ. ਦੇ ਚੇਅਰਮੈਨ ਸੰਤੋਖ ਸਿੰਘ ਭੰਡਾਰੀ ਸੇਵਾ-ਮੁਕਤ ਸੰਯੁਕਤ ਰਜਿਸਟਰਾਰ ਅਤੇ ਪ੍ਰਧਾਨ ਸੁਦਰਸ਼ਨ ਕੁਮਾਰ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਗਿੱਦੜਬਾਹਾ ਇਕਾਈ ਦੀ ਚੋਣ

ਗਿੱਦੜਬਾਹਾ, 17 ਅਗਸਤ (ਬਲਦੇਵ ਸਿੰਘ ਘੱਟੋਂ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਬੈਠਕ ਜਥੇਬੰਦੀ ਦੇ ਬਲਾਕ ਪ੍ਰਧਾਨ ਦੀ ਅਗਵਾਈ 'ਚ ਗੁਰਦੁਆਰਾ ਬਾਬਾ ਵਿਸ਼ਵਕਰਮਾ ਗਿੱਦੜਬਾਹਾ ਵਿਖੇ ਹੋਈ, ਜਿਸ ਵਿਚ ਕਿਸਾਨੀ ਨਾਲ ਸਬੰਧਿਤ ਮੰਗਾਂ-ਮਸਲੇ ਵਿਚਾਰੇ ਗਏ ਅਤੇ ਇਕਾਈ ...

ਪੂਰੀ ਖ਼ਬਰ »

ਪ੍ਰਤਿਭਾ ਖੋਜ ਮੁਕਾਬਲੇ ਕਰਵਾਏ

ਸ੍ਰੀ ਮੁਕਤਸਰ ਸਾਹਿਬ, 17 ਅਗਸਤ (ਰਣਜੀਤ ਸਿੰਘ ਢਿੱਲੋਂ)-ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ, ਜਿਸ ਵਿਚ ਪਿ੍ੰਸੀਪਲ ਡਾ: ਤਰਲੋਕ ਬੰਧੂ ਮੁੱਖ ਮਹਿਮਾਨ ਵਜੋਂ ਪਹੁੰਚੇ | ਇਹ ਮੁਕਾਬਲੇ ਡਾ: ਕਮਲਦੀਪ ਕੌਰ ਦੀ ...

ਪੂਰੀ ਖ਼ਬਰ »

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਉੱਚ ਅਧਿਕਾਰੀ ਨੇ ਬੂਟੇ ਲਗਾਉਣ ਲਈ ਪ੍ਰੇਰਿਆ

ਮਲੋਟ, 17 ਅਗਸਤ (ਗੁਰਮੀਤ ਸਿੰਘ ਮੱਕੜ)-ਮਿਸ਼ਨ ਤੰਦਰੁਸਤ ਪੰਜਾਬ ਦੇ ਸਬੰਧ ਵਿਚ ਕੰਜ਼ਰਵੇਸ਼ਨ ਅਫ਼ਸਰ ਸ੍ਰੀ ਸੰਜੇ ਬਾਂਸਲ ਅੱਜ ਮਲੋਟ ਵਿਖੇ ਪਹੁੰਚੇ ਅਤੇ ਉਨ੍ਹਾਂ ਮਿਸ਼ਨ ਦੇ ਸਬੰਧ ਵਿਚ ਸ਼ਹਿਰ ਦੇ ਸਮਾਜ ਸੇਵੀਆਂ ਨਾਲ ਮੀਟਿੰਗ ਕੀਤੀ | ਇਸ ਮੌਕੇ ਸੰਬੋਧਨ ਕਰਦੇ ਹੋਏ ...

ਪੂਰੀ ਖ਼ਬਰ »

ਅਪੰਗ ਸੁਅੰਗ ਲੋਕ ਮੰਚ ਵਲੋਂ ਥਾਲੀ ਖੜਕਾ ਕੇ ਕੀਤਾ ਰੋਸ ਪ੍ਰਦਰਸ਼ਨ

ਮੰਡੀ ਬਰੀਵਾਲਾ, 17 ਅਗਸਤ (ਨਿਰਭੋਲ ਸਿੰਘ)-ਅਪੰਗ ਸੁਅੰਗ ਲੋਕ ਮੰਚ ਵਲੋਂ ਮਰਾੜ੍ਹ ਕਲਾਂ, ਬਸਤੀ ਬਰੀਵਾਲਾ ਆਦਿ ਪਿੰਡਾਂ ਵਿਚ ਪੈਨਸ਼ਨਾਂ ਦੇ ਵਾਧੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ | ਭੁਪਿੰਦਰ ਸਿੰਘ ਭਿੰਦਾ ਮਰਾੜ ਕਲਾਂ, ਬਲਵੰਤ ਸਿੰਘ, ਜੱਗਾ ਸਿੰਘ, ਸੰਤੋਖ ਸਿੰਘ ਨੇ ...

ਪੂਰੀ ਖ਼ਬਰ »

ਮੀਨਾਰ-ਏ-ਮੁਕਤੇ ਦੀ ਸਾਂਭ-ਸੰਭਾਲ ਲਈ 12 ਲੱਖ ਦੀ ਗ੍ਰਾਂਟ ਜਲਦ ਹੀ ਜਾਰੀ ਕਰਵਾਈ ਜਾਵੇਗੀ- ਭੱਟੀ

ਸ੍ਰੀ ਮੁਕਤਸਰ ਸਾਹਿਬ, 17 ਅਗਸਤ (ਰਣਜੀਤ ਸਿੰਘ ਢਿੱਲੋਂ)-ਡਿਪਟੀ ਸਪੀਕਰ ਤੇ ਹਲਕਾ ਮਲੋਟ ਦੇ ਵਿਧਾਇਕ ਅਜਾਇਬ ਸਿੰਘ ਭੱਟੀ ਨੇ ਸਥਾਨਕ ਕੋਟਕਪੂਰਾ ਰੋਡ ਸਥਿਤ ਫ਼ੱੱਤਣਵਾਲਾ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਦੇ ਸਮੇਂ ਹੀ ਸ੍ਰੀ ਮੁਕਤਸਰ ਸਾਹਿਬ ...

ਪੂਰੀ ਖ਼ਬਰ »

ਰੱਤਾ ਟਿੱਬਾ ਵਿਖੇ ਗੁਰਮਤਿ ਸਮਾਗਮ ਅੱਜ

ਮਲੋਟ, 17 ਅਗਸਤ (ਗੁਰਮੀਤ ਸਿੰਘ ਮੱਕੜ)-ਸ੍ਰੀ ਸੰਤ ਬਾਬਾ ਮੋਹਨ ਦਾਸ ਬੇਰੀ ਵਾਲਿਆਂ ਦੀ 15ਵੀਂ ਬਰਸੀ ਦੇ ਸਬੰਧ ਵਿਚ ਪਹਿਲੀ ਸਾਉਣ ਤੋਂ ਆਰੰਭ ਕੀਤੀ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ 18 ਅਗਸਤ, ਦਿਨ ਸ਼ਨੀਵਾਰ ਨੂੰ ਪਾਏ ਜਾਣਗੇ ਅਤੇ ਇਸ ਉਪਰੰਤ ਗੁਰਮਤਿ ਸਮਾਗਮ ਵੀ ...

ਪੂਰੀ ਖ਼ਬਰ »

ਰੁਜ਼ਗਾਰ ਨਾ ਮਿਲਣ ਕਾਰਨ ਵਿਦਿਆਰਥੀ ਵਿਦੇਸ਼ਾਂ 'ਚ ਜਾਣ ਲਈ ਮਜ਼ਬੂਰ-ਡਾ: ਉਪਲ

ਮਲੋਟ, 17 ਅਗਸਤ (ਗੁਰਮੀਤ ਸਿੰਘ ਮੱਕੜ)-ਭਾਰਤ ਵਿਚ ਵੱਧ ਰਹੀ ਤੇਜ਼ੀ ਨਾਲ ਆਬਾਦੀ ਅਤੇ ਮਾੜੀ ਉੱਚ ਸਿੱਖਿਆ ਪ੍ਰਣਾਲੀ ਬੇਰੁਜ਼ਗਾਰ ਨੌਜਵਾਨ ਕੁੜੀਆਂ ਮੁੰਡਿਆਂ ਨੂੰ ਵਿਦੇਸ਼ਾਂ ਵਿਚ ਪੜ੍ਹਨ ਲਈ ਅਤੇ ਕੰਮ ਕਰਨ ਲਈ ਮਜ਼ਬੂਰ ਕਰ ਰਹੀ ਹੈ | ਬੱਚੇ ਬਾਹਰ ਸ਼ੌਕ ਨਾਲ ਨਹੀਂ, ਸਗੋਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX