ਤਾਜਾ ਖ਼ਬਰਾਂ


ਲੱਖਾਂ ਦੇ ਸੋਨੇ ਸਮੇਤ 2 ਵਿਅਕਤੀ ਗ੍ਰਿਫ਼ਤਾਰ
. . .  9 minutes ago
ਹੈਦਰਾਬਾਦ, 20 ਅਕਤੂਬਰ- ਕਸਟਮ ਵਿਭਾਗ ਦੀ ਏਅਰ ਇੰਟੇਲੀਜੈਂਸੀ ਯੂਨਿਟ ਨੇ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ...
ਜਲਾਲਾਬਾਦ ਜ਼ਿਮਨੀ ਚੋਣਾਂ : ਫ਼ੈਕਟਰੀਆਂ/ਦੁਕਾਨਾਂ ਅਤੇ ਵਪਾਰਕ ਇਕਾਈਆਂ 'ਚ ਕੰਮ ਕਰਦੇ ਕਿਰਤੀਆਂ ਲਈ ਪੇਡ ਛੁੱਟੀ ਦਾ ਐਲਾਨ
. . .  42 minutes ago
ਫ਼ਾਜ਼ਿਲਕਾ, 20 ਅਕਤੂਬਰ (ਪ੍ਰਦੀਪ ਕੁਮਾਰ) : ਵਿਧਾਨ ਸਭਾ ਹਲਕਾ-79 ਜਲਾਲਾਬਾਦ 'ਚ 21 ਅਕਤੂਬਰ ਸੋਮਵਾਰ ਨੂੰ ਹੋ ਰਹੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਹਲਕਾ ਜਲਾਲਾਬਾਦ 'ਚ ਸਥਿਤ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਵਿੱਦਿਅਕ ਅਦਾਰਿਆਂ 'ਚ ...
ਨਾਭਾ ਦੀ ਜ਼ਿਲ੍ਹਾ ਜੇਲ੍ਹ 'ਚ ਇੱਕ ਬਜ਼ੁਰਗ ਹਵਾਲਾਤੀ ਵੱਲੋਂ ਖ਼ੁਦਕੁਸ਼ੀ
. . .  58 minutes ago
ਨਾਭਾ, 20 ਅਕਤੂਬਰ (ਅਮਨਦੀਪ ਸਿੰਘ ਲਵਲੀ)- ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ 'ਚ ਇੱਕ ਬਜ਼ੁਰਗ ਹਵਾਲਾਤੀ ਵੱਲੋਂ ਗਲ 'ਚ ਫਾਹਾ ਲੈ ਦਰਖਤ ਨਾਲ ਲਟਕ...
ਮਕਬੂਜ਼ਾ ਕਸ਼ਮੀਰ 'ਚ ਭਾਰਤੀ ਫ਼ੌਜ ਦੀ ਕਾਰਵਾਈ ਤੋਂ ਬੌਖਲਾਇਆ ਪਾਕਿ, ਭਾਰਤੀ ਡਿਪਟੀ ਹਾਈ ਕਮਿਸ਼ਨ ਨੂੰ ਕੀਤਾ ਤਲਬ
. . .  35 minutes ago
ਇਸਲਾਮਾਬਾਦ, 20 ਅਕਤੂਬਰ- ਮਕਬੂਜ਼ਾ ਕਸ਼ਮੀਰ 'ਚ ਭਾਰਤੀ ਫ਼ੌਜ ਵੱਲੋਂ ਅੱਤਵਾਦੀ ਲਾਂਚ ਪੈਡ 'ਤੇ ਹਮਲਾ ਕਰਨ ਤੋਂ ਬਾਅਦ ...
ਹਰਿਆਣਾ ਵਿਧਾਨਸਭਾ ਚੋਣਾਂ : ਪੋਲਿੰਗ ਸਟੇਸ਼ਨਾਂ ਦੇ ਲਈ ਰਵਾਨਾ ਹੋਇਆ ਚੋਣ ਅਮਲਾ
. . .  about 1 hour ago
ਚੰਡੀਗੜ੍ਹ, 20 ਅਕਤੂਬਰ- ਕੱਲ੍ਹ ਹੋਣ ਵਾਲੀ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਲਈ ਅੰਬਾਲਾ 'ਚ ਚੋਣ ਅਮਲਾ...
ਬੇਰੁਜ਼ਗਾਰ ਬੀ.ਐਡ ਅਧਿਆਪਕਾਂ ਨੇ ਸਿੱਖਿਆ ਮੰਤਰੀ ਦਾ ਪੁਤਲਾ ਫੂਕ ਕੇ ਕਾਲੀ ਦੀਵਾਲੀ ਮਨਾਉਣ ਦਾ ਕੀਤਾ ਐਲਾਨ
. . .  about 1 hour ago
ਸੰਗਰੂਰ, 20 ਅਕਤੂਬਰ (ਧੀਰਜ ਪਸ਼ੋਰੀਆ)- ਤਕਰੀਬਨ ਸਵਾ ਮਹੀਨੇ ਤੋਂ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ 'ਚ ਪੱਕਾ ਮੋਰਚਾ ਲਗਾਈ ਬੈਠੇ ਬੇਰੁਜ਼ਗਾਰ ...
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਖ਼ਰਾਬ ਰੌਸ਼ਨੀ ਦੇ ਚੱਲਦਿਆਂ ਰੁਕਿਆ ਮੈਚ
. . .  about 2 hours ago
ਮੌਸਮ ਵਿਭਾਗ ਵੱਲੋਂ ਮਹਾਰਾਸ਼ਟਰ 'ਚ ਮੀਂਹ ਦਾ ਅਲਰਟ ਕੀਤਾ ਜਾਰੀ
. . .  about 2 hours ago
ਮੁੰਬਈ, 20 ਅਕਤੂਬਰ- ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ 21 ਅਤੇ 22 ਅਕਤੂਬਰ ਨੂੰ ਮਹਾਰਾਸ਼ਟਰ ਦੇ ਰਾਏਗੜ੍ਹ ਦੇ ਕਈ ਇਲਾਕਿਆਂ 'ਚ ...
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਤੀਸਰੇ ਦਿਨ ਭਾਰਤ ਨੇ 498/9 'ਤੇ ਪਾਰੀ ਦਾ ਕੀਤਾ ਐਲਾਨ
. . .  1 minute ago
ਜੰਮੂ-ਕਸ਼ਮੀਰ 'ਚ ਸਰਹੱਦ 'ਤੇ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਰੱਖਿਆ ਮੰਤਰੀ ਨੇ ਫ਼ੌਜ ਮੁਖੀ ਨਾਲ ਕੀਤੀ ਗੱਲਬਾਤ
. . .  about 3 hours ago
ਨਵੀਂ ਦਿੱਲੀ, 20 ਅਕਤੂਬਰ- ਜੰਮੂ ਕਸ਼ਮੀਰ ਦੇ ਤੰਗਧਾਰ ਸੈਕਟਰ 'ਚ ਅੱਜ ਪਾਕਿਸਤਾਨ ਫ਼ੌਜ ਵੱਲੋਂ ਕੀਤੀ ਜੰਗਬੰਦੀ ਦੀ ਉਲੰਘਣਾ ਤੋਂ ਬਾਅਦ ਸਰਹੱਦ 'ਤੇ ਮੌਜੂਦਾ ਹਾਲਤਾਂ...
ਦੋ ਯੂਨੀਅਨਾਂ ਵੱਲੋਂ 22 ਅਕਤੂਬਰ ਨੂੰ ਹੜਤਾਲ ਦਾ ਐਲਾਨ
. . .  about 3 hours ago
ਨਵੀਂ ਦਿੱਲੀ, 20 ਅਕਤੂਬਰ- ਮੋਦੀ ਸਰਕਾਰ ਵੱਲੋਂ ਬੈਂਕਾਂ ਦੇ ਕੀਤੇ ਰਲੇਵੇਂ ਦੇ ਖ਼ਿਲਾਫ਼ ਦੋ ਯੂਨੀਅਨਾਂ ਨੇ 22 ਅਕਤੂਬਰ ਨੂੰ 24 ਘੰਟਿਆਂ ਦੀ ਹੜਤਾਲ ਦਾ ਐਲਾਨ ਕੀਤਾ ਹੈ। ਅਜਿਹੀ ਸਥਿਤੀ 'ਚ ਅਗਲੇ ਹਫ਼ਤੇ ਬੈਂਕਾਂ ...
ਰੱਖਿਆ ਮੰਤਰੀ ਵੱਲੋਂ ਉਪ ਰਾਸ਼ਟਰਪਤੀ ਨਾਲ ਮੁਲਾਕਾਤ
. . .  about 4 hours ago
ਨਵੀਂ ਦਿੱਲੀ, 20 ਅਕਤੂਬਰ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਉਪ ਰਾਸ਼ਟਰਪਤੀ ਐਮ.ਵੈਂਕਈਆ ਨਾਇਡੂ ਨਾਲ...
ਭਾਰਤੀ ਫ਼ੌਜ ਨੇ ਪਾਕਿਸਤਾਨੀ ਫ਼ੌਜ 5 ਜਵਾਨਾਂ ਨੂੰ ਕੀਤਾ ਢੇਰ, ਕਈ ਅੱਤਵਾਦੀ ਠਿਕਾਣੇ ਵੀ ਕੀਤੇ ਤਬਾਹ
. . .  about 4 hours ago
ਸ੍ਰੀਨਗਰ, 20 ਅਕਤੂਬਰ- ਭਾਰਤੀ ਫ਼ੌਜ ਨੇ ਮਕਬੂਜ਼ਾ ਕਸ਼ਮੀਰ ਦੇ ਅੰਦਰ ਸਥਿਤ ਅੱਤਵਾਦੀ ਕੈਂਪਾਂ 'ਤੇ ਹਮਲਾ ਕਰਦੇ ਹੋਏ ਪਾਕਿਸਤਾਨ ਫ਼ੌਜ ਦੇ 5...
ਖੰਨਾ 'ਚ ਚੋਰਾਂ ਨੇ 7 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
. . .  about 4 hours ago
ਖੰਨਾ 20 ਅਕਤੂਬਰ(ਹਰਜਿੰਦਰ ਸਿੰਘ ਲਾਲ)--ਖੰਨਾ ਸ਼ਹਿਰ ਵਿਚ ਚੋਰੀ ਹੋਣ ਦੀਆ ਘਟਨਾਵਾਂ ਲਗਾਤਾਰ ਜਾਰੀ ਹਨ।ਬੀਤੀ ਰਾਤ ਜੀ. ਟੀ. ਰੋਡ ਅਤੇ ਰੇਲਵੇ ਰੋਡ ਤੇ ਅਣਪਛਾਤੇ ਵਿਅਕਤੀਆਂ ...
ਪਿੰਡ ਸੁਲਤਾਨੀ ਵਾਸੀਆਂ ਤੇ ਕਿਸਾਨ ਜਥੇਬੰਦੀਆਂ ਨੇ ਥਾਣਾ ਦੋਰਾਂਗਲਾ ਸਾਹਮਣੇ ਲਗਾਇਆ ਅਣਮਿਥੇ ਸਮੇਂ ਲਈ ਧਰਨਾ
. . .  about 4 hours ago
ਦੋਰਾਂਗਲਾ, 20 ਅਕਤੂਬਰ (ਲਖਵਿੰਦਰ ਸਿੰਘ ਚੱਕਰਾਜਾ)- ਬਲਾਕ ਦੋਰਾਂਗਲਾ ਅਧੀਨ ਆਉਂਦੇ ਪਿੰਡ ਸੁਲਤਾਨੀ ਦੇ ਸਰਪੰਚ ਵੱਲੋਂ ਲਗਾਏ ਦੋਸ਼ਾਂ
ਜਲਾਲਾਬਾਦ ਜ਼ਿਮਨੀ ਚੋਣਾਂ : ਪੁਲਿਸ ਮੁਲਾਜ਼ਮਾਂ ਸਮੇਤ ਬੀ.ਐੱਸ.ਐਫ ਅਤੇ ਪੀ.ਏ.ਪੀ ਜਵਾਨਾਂ ਦੀਆਂ ਕੰਪਨੀਆਂ ਦੀ ਹੋਈ ਤਾਇਨਾਤੀ
. . .  about 5 hours ago
ਭਾਰਤੀ ਫ਼ੌਜ ਨੇ ਮਕਬੂਜ਼ਾ ਕਸ਼ਮੀਰ 'ਚ ਮੌਜੂਦ ਚਾਰ ਅੱਤਵਾਦੀ ਪੈਡ ਕੀਤੇ ਤਬਾਹ
. . .  about 5 hours ago
ਮਕਬੂਜ਼ਾ ਕਸ਼ਮੀਰ 'ਚ ਸਥਿਤ ਅੱਤਵਾਦੀ ਕੈਂਪਾਂ 'ਤੇ ਭਾਰਤੀ ਫ਼ੌਜ ਨੇ ਕੀਤਾ ਹਮਲਾ
. . .  about 5 hours ago
ਸ਼ਹੀਦਾਂ ਦੀ ਯਾਦ 'ਚ ਅਜਨਾਲਾ 'ਚ ਪੁਲਿਸ ਵੱਲੋਂ ਕਰਵਾਈ ਗਈ ਮੈਰਾਥਨ ਦੌੜ
. . .  about 5 hours ago
ਮੁੱਖਮੰਤਰੀ ਯੋਗੀ ਨੂੰ ਮਿਲਣ ਪਹੁੰਚੇ ਕਮਲੇਸ਼ ਤਿਵਾਰੀ ਦੇ ਪਰਿਵਾਰਕ ਮੈਂਬਰ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 4 ਭਾਦੋ ਸੰਮਤ 550

ਬਠਿੰਡਾ /ਮਾਨਸਾ

ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦਾ ਸੂਬਾ ਸਰਕਾਰ ਿਖ਼ਲਾਫ਼ ਨਿਵੇਕਲਾ ਪ੍ਰਦਰਸ਼ਨ

ਬਠਿੰਡਾ, 19 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਇੱਥੇ ਚਿਲਡਰਨ ਪਾਰਕ ਇਕੱਠੇ ਹੋਏ ਸੂਬੇ ਭਰ ਦੇ ਵੱਡੀ ਗਿਣਤੀ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਨੇ ਪੰਜਾਬ ਸਰਕਾਰ ਦੀਆਂ ਬੇਰੁਜ਼ਗਾਰ ਅਧਿਆਪਕ ਮਾਰੂ ਨੀਤੀਆਂ ਿਖ਼ਲਾਫ਼ ਸ਼ਹਿਰ ਅੰਦਰ ਨਿਵੇਕਲੀ ਕਿਸਮ ਦਾ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਦਾ ਖ਼ਾਲੀ ਖ਼ਜ਼ਾਨਾ ਭਰਨ ਲਈ ਬਾਜ਼ਾਰਾਂ 'ਚ ਆਮ ਲੋਕਾਂ ਤੋਂ ਭੀਖ ਮੰਗੀ ਅਤੇ ਬੂਟ ਪਾਲਿਸ਼ ਕੀਤੇ | ਬੇਰੁਜ਼ਗਾਰਾਂ ਈ.ਟੀ.ਟੀ. ਟੈੱਟ ਪਾਸ ਅਧਿਆਪਕ ਯੂਨੀਅਨ ਦੇ ਬੈਨਰ ਹੇਠ ਬੇਰੁਜ਼ਗਾਰਾਂ ਨੇ ਚਿਲਡਰਨ ਪਾਰਕ ਤੋਂ ਆਪਣਾ ਰੋਸ ਮਾਰਚ ਸ਼ੁਰੂ ਕਰਦਿਆਂ ਬੱਸ ਸਟੈਂਡ, ਫ਼ੌਜੀ ਚੌਕ, ਹਨੂੰਮਾਨ ਚੌਕ, ਮਾਲ ਰੋਡ, ਗੋਲ ਡਿੱਗੀ, ਸਦਭਾਵਨਾ ਚੌਾਕ, ਧੋਬੀ ਬਾਜ਼ਾਰ, ਆਰੀਆ ਸਮਾਜ ਚੌਕ, ਮਹਿਣਾ ਚੌਾਕ ਹੁੰਦਾ ਹੋਇਆ ਮੁੜ ਚਿਲਡਰਨ ਪਾਰਕ ਪਹੁੰਚ ਕੇ ਸਮਾਪਤ ਕੀਤਾ | ਬੇਰੁਜ਼ਗਾਰਾਂ ਨੇ ਜਿੱਥੇ ਆਰੀਆ ਸਮਾਜ ਚੌਾਕ 'ਚ ਬੂਟ ਪਾਲਿਸ਼ਾਂ ਕਰਕੇ ਰੋਸ ਜਤਾਇਆ ਉੱਥੇ ਉਨ੍ਹਾਂ ਸਰਕਾਰ ਦੇ ਖ਼ਾਲੀ ਖ਼ਜ਼ਾਨੇ ਨੂੰ ਭਰਨ ਲਈ ਵੱਖ-ਵੱਖ ਥਾਵਾਂ 'ਤੇ ਖੜ੍ਹ ਕੇ ਭੀਖ ਮੰਗੀ ਤਾਂ ਜੋ ਸਰਕਾਰ ਅਧਿਆਪਕਾਂ ਦੀ ਨਿਯੁਕਤੀ ਸਬੰਧੀ ਹਰ ਵਾਰ ਖ਼ਜ਼ਾਨਾ ਖ਼ਾਲੀ ਹੋਣ ਦਾ ਬਹਾਨਾ ਨਾ ਬਣਾ ਸਕੇ | ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਦੀਪਕ ਕੁਮਾਰ ਕੰਬੋਜ ਨੇ ਕਿਹਾ ਕਿ ਸੰਘਰਸ਼ਾਂ ਮਗਰੋਂ ਜਦੋਂ ਵੀ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਹੋਈਆਂ ਹਨ ਤਾਂ ਅੱਗਿਓ ਹਮੇਸ਼ਾ ਹੀ ਖ਼ਜ਼ਾਨਾ ਖ਼ਾਲੀ ਹੋਣ ਦਾ ਬਹਾਨਾ ਬਣਾਇਆ ਜਾਂਦਾ ਹੈ | ਇੱਥੋਂ ਤੱਕ ਕਿ ਸਿੱਖਿਆ ਮੰਤਰ ਓ.ਪੀ. ਸੋਨੀ ਖ਼ੁਦ ਖ਼ਜ਼ਾਨਾ ਖ਼ਾਲੀ ਹੋਣ ਦਾ ਰਾਗ ਅਲਾਪ ਕੇ ਖ਼ਾਲੀ ਪੋਸਟਾਂ ਭਰਨ ਤੋਂ ਹੱਥ ਖੜੇ ਕਰ ਚੁੱਕੇ ਹਨ | ਇਸੇ ਕਰਕੇ ਬੇਰੁਜ਼ਗਾਰ ਅਧਿਆਪਕਾਂ ਨੇ ਸਰਕਾਰ ਦੀਆਂ ਦਲੀਲਾਂ ਨੂੰ ਵੇਖਦੇ ਹੋਏ ਭੀਖ ਮੰਗ ਕੇ ਸਰਕਾਰੀ ਖ਼ਜ਼ਾਨੇ ਵਿਚ ਪੈਸਾ ਜਮਾਂ ਕਰਵਾਉਣ ਦੀ ਕਵਾਇਦ ਸ਼ੁਰੂ ਕੀਤੀ ਹੈ ਅਤੇ ਉਹ ਸੜਕਾਂ 'ਤੇ ਉੱਤਰ ਕੇ ਸੂਬਾ ਸਰਕਾਰ ਲਈ ਭੀਖ ਰਾਹੀ ਅਤੇ ਬੂਟ ਪਾਲਿਸ਼ ਕਰਕੇ ਰੁਪਏ ਇਕੱਠੇ ਕਰ ਰਹੇ ਹਨ | ਅਧਿਆਪਕਾਂ ਨੇ ਫਾਇਰ ਬਿ੍ਗੇਡ ਚੌਾਕ ਵਿਚ ਬੈਠ ਕੇ ਸਰਕਾਰ ਦੀ ਰੋਜ਼ਗਾਰ ਮਾਰੂ ਨੀਤੀ ਨੂੰ ਆਮ ਲੋਕਾਂ 'ਚ ਖ਼ੂਬ ਭੰਡਿਆ | ਬੇਰੁਜ਼ਗਾਰਾਂ ਨੇ ਕਿਹਾ ਕਿ ਜੇਕਰ ਸਰਕਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦੀ ਭਰਤੀ ਦਾ ਨੋਟੀਫ਼ਿਕੇਸ਼ਨ ਸਮਾਂ ਰਹਿੰਦੇ ਜਾਰੀ ਨਹੀਂ ਕਰਦੀ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਜਨਰਲ ਸਕੱਤਰ ਗੁਰਪ੍ਰੀਤ ਗੁਰਾਇਆ, ਕੁਲਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਬਠਿੰਡਾ, ਅਮਨ ਸੱਗੂ, ਗੁਰਪ੍ਰੀਤ ਕਲੇਰ, ਕੁਲਦੀਪ ਘੁੰਮਣ, ਸੰਦੀਪ ਸ਼ਾਮਾ, ਦੀਪ ਅਮਨ ਮਾਨਸਾ, ਕੇ. ਦੀਪ ਛੀਨਾ, ਜਤਿੰਦਰ ਮੋਗਾ, ਹਰਬੰਸ ਪਟਿਆਲਾ, ਜਗਦੀਸ਼ ਰਾਏ, ਗੁਰਦੀਪ ਪਠਾਨੀਆ, ਅਵਤਾਰ ਸਿੰਘ, ਇਕਬਾਲ ਸਿੰਘ, ਕੁਲਜੀਤਪਾਲ ਅਤੇ ਗੁਣਤਾਜ ਸਿੰਘ ਆਦਿ ਵੀ ਮੌਜੂਦ ਸਨ |


ਖ਼ਬਰ ਸ਼ੇਅਰ ਕਰੋ

ਅਲਟੋ ਕਾਰ ਸਵਾਰ 50 ਗਰਾਮ ਹੈਰੋਇਨ ਸਮੇਤ ਗਿ੍ਫ਼ਤਾਰ

ਬਠਿੰਡਾ, 19 ਅਗਸਤ (ਸੁਖਵਿੰਦਰ ਸਿੰਘ ਸੁੱਖਾ)- ਥਾਣਾ ਸਦਰ ਦੀ ਪੁਲਿਸ ਨੇ ਪਿੰਡ ਕਟਾਰ ਸਿੰਘ ਵਾਲਾ ਤੋਂ ਇਕ ਅਲਟੋ ਕਾਰ ਸਵਾਰ ਨੂੰ 50 ਗਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਮੌਕੇ ਤੋਂ ਕਾਰ ਸਵਾਰ ਇਕ ਵਿਅਕਤੀ ਫ਼ਰਾਰ ਦੱਸਿਆ ਜਾਂਦਾ ਹੈ | ...

ਪੂਰੀ ਖ਼ਬਰ »

ਪਾਣੀ ਵਾਲੇ ਟੈਂਕ 'ਚ ਡੁੱਬਣ ਨਾਲ ਮੌਤ

ਮਹਿਮਾ ਸਰਜਾ, 19 ਅਗਸਤ (ਰਾਮਜੀਤ ਸ਼ਰਮਾ)- ਏਅਰ ਫੋਰਸ ਭਿਸੀਆਣਾ ਅੰਦਰ ਬਣੇ ਵਾਟਰ ਵਰਕਸ ਦੇ ਪਾਣੀ ਵਾਲੇ ਟੈਂਕ 'ਚ ਡੁੱਬਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ¢ਇਸ ਦੀ ਜਾਣਕਾਰੀ ਦਿੰਦੇ ਹੋਏ ਚੌਾਕੀ ਕਿਲੀ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਹਰਬੰਸ ਸਿੰਘ ਮਾਨ ਨੇ ਦੱਸਿਆ ਕਿ ...

ਪੂਰੀ ਖ਼ਬਰ »

ਬਸਪਾ ਵਰਕਰਾਂ ਦਾ ਸੂਬਾ ਪੱਧਰੀ ਕੇਡਰ ਕੈਂਪ ਤਲਵੰਡੀ ਸਾਬੋ ਵਿਖੇ ਲਗਾਇਆ

ਤਲਵੰਡੀ ਸਾਬੋ, 19 ਅਗਸਤ (ਰਣਜੀਤ ਸਿੰਘ ਰਾਜੂ)-ਬਹੁਜਨ ਸਮਾਜ ਪਾਰਟੀ ਦਾ ਸੂਬਾ ਪੱਧਰੀ ਕੇਡਰ ਕੈਂਪ ਅੱਜ ਤਲਵੰਡੀ ਸਾਬੋ ਵਿਖੇ ਲਗਾਇਆ ਗਿਆ ਜਿਸ ਵਿਚ ਬਸਪਾ ਦੀ ਸੂਬਾ ਪੱਧਰੀ ਸਮੁੱਚੀ ਲੀਡਰਸ਼ਿਪ ਤੋਂ ਇਲਾਵਾ ਬਸਪਾ ਦੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਇੰਚਾਰਜ ਤੇ ...

ਪੂਰੀ ਖ਼ਬਰ »

ਚੂਰਾ ਪੋਸਤ ਅਤੇ ਹੈਰੋਇਨ ਸਮੇਤ ਇਕ ਤਸਕਰ ਕਾਬੂ

ਰਾਮਾਂ ਮੰਡੀ, 19 ਅਗਸਤ (ਤਰਸੇਮ ਸਿੰਗਲਾ)-ਨਾਰਕੋਟਿਕ ਸੈੱਲ ਬਠਿੰਡਾ ਦੇ ਏ. ਐਸ. ਆਈ. ਗੁਰਦਰਸ਼ਨ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਰਾਮਸਰਾ ਵਿਖੇ ਨਾਕਾਬੰਦੀ ਕਰਕੇ ਪਿੰਡ ਦੇ ਹੀ ਇਕ ਤਸਕਰ ਕਿ੍ਸ਼ਨ ਸਿੰਘ ਪੁੱਤਰ ਤੇਜਾ ਸਿੰਘ ...

ਪੂਰੀ ਖ਼ਬਰ »

ਇਕ ਵਿਅਕਤੀ ਨੇ ਦੁਕਾਨਦਾਰ ਔਰਤ ਦੇ ਮਾਰੀਆਂ 3 ਗੋਲੀਆਂ- ਦੋਸ਼ੀ ਗਿ੍ਫ਼ਤਾਰ

ਬਠਿੰਡਾ, 19 ਅਗਸਤ (ਸੁਖਵਿੰਦਰ ਸਿੰਘ ਸੁੱਖਾ)- ਬਠਿੰਡਾ ਦੀ ਅਨਾਜ ਮੰਡੀ 'ਚ ਆਪਣੀ 59 ਨੰਬਰ ਦੁਕਾਨ 'ਚ ਬੈਠੀ ਇਕ ਦੁਕਾਨਦਾਰ ਔਰਤ ਨੂੰ ਇਕ ਵਿਅਕਤੀ ਵਲੋਂ ਆਪਣੀ ਲਾਇਸੰਸੀ ਰਿਵਾਲਵਰ ਨਾਲ 3 ਗੋਲੀਆਂ ਮਾਰੇ ਜਾਣ ਦੀ ਖ਼ਬਰ ਮਿਲੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੋ੍ਰਮਿਲਾ ...

ਪੂਰੀ ਖ਼ਬਰ »

ਗੋਨਿਆਣਾ ਸਰਕਾਰੀ ਹਸਪਤਾਲ ਵਿਚੋਂ ਐਕਟਿਵਾ ਸਕੂਟਰੀ ਚੋਰੀ

ਗੋਨਿਆਣਾ, 19 ਅਗਸਤ (ਲਛਮਣ ਦਾਸ ਗਰਗ, ਬਰਾੜ ਆਰ. ਸਿੰਘ)-ਤਕਰੀਬਨ ਇਕ ਹਫ਼ਤਾ ਪਹਿਲਾ ਸਥਾਨਕ ਸਿਵਲ ਹਸਪਤਾਲ ਵਿਚੋਂ ਇਕ ਐਕਟਿਵਾ ਸਕੂਟਰੀ ਚੋਰੀ ਹੋ ਜਾਣ ਬਾਅਦ ਪੁਲਿਸ ਨੇ ਹੁਣ ਕੇਸ ਦਰਜ ਕੀਤਾ ਹੈ | ਦੁਰਲੱਭ ਸਿੰਘ ਪੁੱਤਰ ਗੁਰਾਦਿੱਤਾ ਸਿੰਘ ਵਾਸੀ ਭੋਖੜਾ ਨੇ ਪੁਲਿਸ ...

ਪੂਰੀ ਖ਼ਬਰ »

ਫਿਰੌਤੀ ਦੀ ਧਮਕੀ ਤੋਂ ਪਰੇਸ਼ਾਨ ਫਾਈਨਾਂਸਰ ਵਲੋਂ ਆਤਮ ਹੱਤਿਆ ਦੀ ਕੋਸ਼ਿਸ਼

ਡੱਬਵਾਲੀ, 19 ਅਗਸਤ (ਇਕਬਾਲ ਸਿੰਘ ਸ਼ਾਂਤ)-ਧਮਕੀ ਭਰੀ ਫ਼ੋਨ ਕਾਲ ਜਰੀਏ ਲੱਖਾਂ ਰੁਪਏ ਦੀ ਫਿਰੌਤੀ ਮੰਗਣ ਵਾਲਿਆਂ ਤੋਂ ਤੰਗ ਆ ਕੇ ਇਕ ਫਾਈਨਾਂਸਰ ਨੇ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ | ਉਸ ਨੂੰ ਸਰਕਾਰੀ ਹਸਪਤਾਲ ਡੱਬਵਾਲੀ ਵਿਖੇ ਦਾਖਲ ਕਰਵਾਇਆ ...

ਪੂਰੀ ਖ਼ਬਰ »

ਘਰ ਦੀ ਕੱਢੀ ਸ਼ਰਾਬ ਅਤੇ ਲਾਹਨ ਬਰਾਮਦ, ਦੋ 'ਤੇ ਮਾਮਲਾ ਦਰਜ

ਸੰਗਤ ਮੰਡੀ, 19 ਅਗਸਤ (ਅੰਮਿ੍ਤਪਾਲ ਸ਼ਰਮਾ)-ਥਾਣਾ ਨੰਦਗੜ੍ਹ ਦੀ ਪੁਲਿਸ ਨੇ ਪਿੰਡ ਕਾਲਝਰਾਣੀ 'ਚ ਕੀਤੀ ਛਾਪੇਮਾਰੀ ਦੌਰਾਨ ਘਰ ਦੀ ਕੱਢੀ ਸ਼ਰਾਬ ਅਤੇ ਲਾਹਣ ਬਰਾਮਦ ਕਰਕੇ ਦੋ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਹੈ | ਥਾਣਾ ਨੰਦਗੜ੍ਹ ਦੇ ਹੌਲਦਾਰ ਕੁਲਦੀਪ ਸਿੰਘ ਨੇ ...

ਪੂਰੀ ਖ਼ਬਰ »

24 ਦੇ ਮੌੜ ਮੰਡੀ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਸਬੰਧੀ ਚਾਉਕੇ 'ਚ ਭਰਵੀਂ ਮੀਟਿੰਗ

ਚਾਉਕੇ, 19 ਅਗਸਤ (ਮਨਜੀਤ ਸਿੰਘ ਘੜੈਲੀ)-ਨੰਨ੍ਹੀ ਛਾਂ ਮੁਹਿੰਮ ਦੇ 10 ਸਾਲ ਪੂਰੇ ਹੋਣ ਤੇ 24 ਅਗਸਤ ਨੂੰ ਨਵੀਂ ਅਨਾਜ ਮੰਡੀ ਮੌੜ ਮੰਡੀ ਵਿਖੇ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਸਬੰਧੀ ਅੱਜ ਚਾਉਕੇ ਵਿਖੇ ਨਗਰ ਪੰਚਾਇਤ ਚਾਉਕੇ ਦੇ ਪ੍ਰਧਾਨ ਬਲਵੀਰ ਸਿੰਘ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 30ਵਾਂ ਹਫ਼ਤਾਵਾਰੀ ਗੁਰਮਤਿ ਸਮਾਗਮ ਕਰਵਾਇਆ

ਤਲਵੰਡੀ ਸਾਬੋ, 19 ਅਗਸਤ (ਰਣਜੀਤ ਸਿੰਘ ਰਾਜੂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਕੌਮ ਦੇ ਚੌਥੇ ਤਖ਼ਤ-ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ਸ਼ੁਰੂ ਕੀਤੀ ਗਈ ਗੁਰਮਤਿ ...

ਪੂਰੀ ਖ਼ਬਰ »

ਬਲਾਕ ਮੌੜ ਦੇ ਕਾਂਗਰਸੀ ਆਗੂਆਂ ਵਲੋਂ ਹਲਕਾ ਸੇਵਾਦਾਰ ਦੀਆਂ ਨੀਤੀਆਂ ਦਾ ਵਿਰੋਧ

ਮੌੜ ਮੰਡੀ, 19 ਅਗਸਤ (ਗੁਰਜੀਤ ਸਿੰਘ ਕਮਾਲੂ)- ਮੌੜ ਕਾਂਗਰਸ ਦਾ ਵਿਵਾਦ ਨਿੱਤ ਦਿਨ ਵਧ ਰਿਹਾ ਹੈ | ਹਲਕਾ ਸੇਵਾਦਾਰ ਅਤੇ ਮੌੜ ਕਾਂਗਰਸ ਦੇ ਅਹੁਦੇਦਾਰਾਂ ਵਿਚਕਾਰ ਚੱਲ ਰਹੀ ਖਿੱਚੋਤਾਣ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀ | ਅੱਜ ਬਲਾਕ ਪ੍ਰਧਾਨ ਰਜਿੰਦਰ ਸਿੰਘ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ 312ਵੇਂ ਸਾਲਾ ਸੰਪੂਰਨਤਾ ਦਿਵਸ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ

ਭੁੱਚੋ ਮੰਡੀ, 19 ਅਗਸਤ (ਬਲਵਿੰਦਰ ਸਿੰਘ ਸੇਠੀ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਸਿੱਖ ਧਰਮ ਪ੍ਰਚਾਰ ਲਈ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ 312 ਵੇਂ ਸਾਲਾ ਸੰਪੂਰਨਤਾ ਦਿਵਸ ਨੂੰ ਸਮਰਪਤ ਵੱਖ-ਵੱਖ ਥਾਵਾਂ 'ਤੇ ਕਰਵਾਏ ਜਾ ਰਹੇ ...

ਪੂਰੀ ਖ਼ਬਰ »

ਲੋੜਵੰਦਾਂ ਨੂੰ ਮਿਲੇਗੀ ਹਰ ਸਹੂਲਤ-ਬਿਜਲੀ ਮੰਤਰੀ ਕਾਂਗੜ

ਭਾਈਰੂਪਾ, 19 ਅਗਸਤ (ਵਰਿੰਦਰ ਲੱਕੀ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਲੋੜਵੰਦ ਨੂੰ ਹਰ ਸਹੂਲਤ ਮਿਲੇਗੀ ਤੇ ਕਿਸੇ ਵੀ ਲੋੜਵੰਦ ਨੂੰ ਸਹੂਲਤਾਂ ਤੋਂ ਸੱਖਣਾ ਨਹੀਂ ਰਹਿਣ ਦਿੱਤਾ ਜਾਵੇਗਾ | ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਬਿਜਲੀ ਕੈਬਨਿਟ ...

ਪੂਰੀ ਖ਼ਬਰ »

ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਨੂੰ ਸਦਮਾ, ਮਾਤਾ ਦੀ ਮੌਤ

ਸੀਂਗੋ ਮੰਡੀ, 19 ਅਗਸਤ (ਲੱਕਵਿੰਦਰ ਸ਼ਰਮਾ)- ਪਿੰਡ ਮੈਨੂੰਆਣਾਂ ਦੇ ਸਾਬਕਾ ਟਰੱਕ ਯੂਨੀਅਨ ਪ੍ਰਧਾਨ ਤੇ ਸਾਬਕਾ ਅਕਾਲੀ ਵਿਧਾਇਕ ਦੇ ਕਰੀਬੀ ਅਵਤਾਰ ਸਿੰਘ ਮੈਨੂੰਆਣਾ ਤੇ ਪਾਵਰਕਾਮ ਮੁਲਾਜ਼ਮ ਯੂਨੀਅਨ ਆਗੂ ਬਲਜਿੰਦਰ ਸਿੰਘ ਬੋਹੜਪੱਟ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ...

ਪੂਰੀ ਖ਼ਬਰ »

ਕਿੱਕਰ ਸਿੰਘ ਬਰਾੜ ਵਲੋਂ ਸੈਕੰਡਰੀ ਸਕੂਲ ਗੁੰਮਟੀ ਕਲਾਂ ਨੂੰ 11 ਹਜ਼ਾਰ ਦੀ ਰਾਸ਼ੀ

ਭਾਈਰੂਪਾ, 19 ਅਗਸਤ (ਵਰਿੰਦਰ ਲੱਕੀ)-ਨੇੜਲੇ ਪਿੰਡ ਗੁੰਮਟੀ ਕਲਾਂ ਦੇ ਕਿੱਕਰ ਸਿੰਘ ਬਰਾੜ ਨੇ ਆਪਣੀ ਨੇਕ ਕਮਾਈ 'ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁੰਮਟੀ ਕਲਾਂ ਦੇ ਬੱਚਿਆਂ ਦੀ ਪੜ੍ਹਾਈ ਲਈ 11 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਹੈ | ਸਕੂਲ ਦੇ ਅਧਿਆਪਕ ਰਾਜਵਿੰਦਰ ...

ਪੂਰੀ ਖ਼ਬਰ »

ਡਾ: ਬਲਵੀਰ ਸਿੰਘ ਇੰਸਟੀਚਿਊਟ 'ਚ ਸਾਲਾਨਾ ਸੱਭਿਆਚਾਰਕ ਸਮਾਗਮ ਕਰਵਾਇਆ

ਭਗਤਾ ਭਾਈਕਾ, 19 ਅਗਸਤ (ਸੁਖਪਾਲ ਸਿੰਘ ਸੋਨੀ)-ਸਥਾਨਕ ਸ਼ਹਿਰ ਦੇ ਬਾਘਾਪੁਰਾਣਾ ਰੋਡ ਉਪਰ ਸਥਿਤ ਡਾ: ਬਲਵੀਰ ਸਿੰਘ ਇੰਸਟੀਚਿਊਟ ਆਫ਼ ਨਰਸਿੰਗ ਵਿਖੇ ਸਲਾਨਾ ਸੱਭਿਆਚਾਰ ਸਮਾਗਮ ਯਾਦਗਾਰੀ ਹੋ ਨਿੱਬੜਿਆ ਹੈ | ਸਮਾਗਮ ਦੌਰਾਨ ਬੀਬੀ ਸੁਰਜੀਤ ਕੌਰ ਮਲੂਕਾ ਵਲੋਂ ਬਤੌਰ ਮੁੱਖ ...

ਪੂਰੀ ਖ਼ਬਰ »

ਵਾਟਰ ਸਪਲਾਈ ਤੇ ਸੀਵਰੇਜ ਬੋਰਡ ਕਾਮਿਆਂ ਨੇ ਸਰਕਾਰ ਿਖ਼ਲਾਫ਼ ਕੀਤੀ ਨਾਅਰੇਬਾਜ਼ੀ

ਤਲਵੰਡੀ ਸਾਬੋ, 19 ਅਗਸਤ (ਰਣਜੀਤ ਸਿੰਘ ਰਾਜੂ)-ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜ੍ਹਤਾਲ ਸ਼ੁਰੂ ਕਰ ਦਿੱਤੀ ਹੈ | ਮੁਲਾਜ਼ਮਾਂ ਨੇ ਆਪਣਾ ਕੰਮਕਾਜ ਛੱਡ ਕੇ ਦਫ਼ਤਰ ਅੱਗੇ ਧਰਨਾ ਲਾ ਕੇ ਪੰਜਾਬ ਸਰਕਾਰ ਅਤੇ ...

ਪੂਰੀ ਖ਼ਬਰ »

ਬੀੜ ਬਹਿਮਣ ਵਿਖੇ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਤਹਿਤ ਮੀਟਿੰਗ

ਬੱਲੂਆਣਾ, 19 ਅਗਸਤ (ਗੁਰਨੈਬ ਸਾਜਨ)- ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲ ਦਲ ਵਿਚੋਂ ਕੱਢਣ ਲਈ ਭਾਈ ਜਸਕਰਨ ਸਿੰਘ ਸਿਵੀਆ ਵਲੋਂ ਲੰਬੇ ਸਮੇਂ ਤੋਂ ਵਿੱਢੀ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦਾ ਜਵਾਨੀ ਉੱਪਰ ਅਸਰ ਹੋਣਾ ਸ਼ੁਰੂ ਹੋ ਗਿਆ | ਇਸ ਲਹਿਰ ਨੂੰ ...

ਪੂਰੀ ਖ਼ਬਰ »

ਕਵੀਸ਼ਰੀ ਮੁਕਾਬਲਿਆਂ 'ਚ ਗੁਰੂ ਕਾਸ਼ੀ ਸਕੂਲ ਦੇ ਅੱਵਲ ਆਉਣ ਵਾਲੇ ਵਿਦਿਆਰਥੀ ਸਨਮਾਨਿਤ

ਸੀਂਗੋ ਮੰਡੀ, 19 ਅਗਸਤ (ਲੱਕਵਿੰਦਰ ਸ਼ਰਮਾ)- ਪਿੰਡ ਮਲਕਾਣਾ ਦੇ ਗੁਰੂ ਕਾਸ਼ੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪ੍ਰਾਈਵੇਟ ਸਕੂਲਾਂ ਦੇ ਕਰਵਾਏ ਮੁਕਾਬਲਿਆਂ 'ਚ ਸ਼ਾਨਦਾਰ ਕਵੀਸ਼ਰੀ ਦਾ ਪ੍ਰਦਰਸ਼ਨ ਕਰਕੇ ਸਕੂਲ ਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ ਜਿਸ ਦਾ ਸਕੂਲ ...

ਪੂਰੀ ਖ਼ਬਰ »

ਗੋਨਿਆਣਾ ਬਲਾਕ ਰੂਰਲ ਏਰੀਆ ਮੈਡੀਕਲ ਸਟੋਰਾਂ ਦੀ ਮੀਟਿੰਗ

ਗੋਨਿਆਣਾ, 19 ਅਗਸਤ (ਲਛਮਣ ਦਾਸ ਗਰਗ)-ਗੋਨਿਆਣਾ ਬਲਾਕ ਦੇ ਰੂਰਲ ਏਰੀਆਂ ਦੀ ਮੈਡੀਕਲ ਸਟੋਰਾਂ ਦੀ ਮੀਟਿੰਗ ਗੋਨਿਆਣਾ ਮੰਡੀ ਦੇ ਬੱਸ ਸਟੈਡ ਕੋਲ ਇਕ ਹਾਲ ਵਿਚ ਕੀਤੀ ਗਈ | ਜਿਸ ਵਿਚ ਰੂਰਲ ਖੇਤਰ ਦੇ ਸਾਰੇ ਮੈਡੀਕਲ ਸਟੋਰ ਮਾਲਕਾਂ ਨੇ ਸਿਰਕਤ ਕੀਤੀ | ਜਿਸ ਵਿਚ ਰੂਰਲ-1 ਉਮਕਾਰ ...

ਪੂਰੀ ਖ਼ਬਰ »

ਮਨਰੇਗਾ ਦੇ ਕੰਮਾਂ ਸਬੰਧੀ ਸਮਾਜਿਕ ਆਡਿਟ ਕਰਵਾਇਆ

ਨਥਾਣਾ, 19 ਅਗਸਤ (ਗੁਰਦਰਸ਼ਨ ਲੁੱਧੜ)-ਪਿੰਡ ਗੰਗਾ ਦੇ ਗੁਰਦੁਆਰਾ ਸਾਹਿਬ ਵਿਖੇ ਗ੍ਰਾਮ ਸਭਾ ਦਾ ਇਜਲਾਸ ਬੁਲਾ ਕੇ ਚਾਲੂ ਸਾਲ ਦੇ ਮਨਰੇਗਾ ਸਬੰਧੀ ਹੋਏ ਕੰਮਾਂ ਦਾ ਸਮਾਜਿਕ ਆਡਿਟ ਕੀਤਾ ਗਿਆ | ਇਸ ਦੌਰਾਨ ਆਡਿਟ ਨਾਲ ਸਬੰਧਿਤ ਮੁਹਾਲੀ ਤੋਂ ਪਹੁੰਚੀ ਡਾ: ਇੰਦਰਜੀਤ ਸਿੰਘ ...

ਪੂਰੀ ਖ਼ਬਰ »

ਮੀਂਹ ਨੇ ਖੋਲ੍ਹੀ ਵਿਕਾਸ ਕੰਮਾਂ ਦੀ ਪੋਲ-ਪਾਣੀ ਭਰਨ ਨਾਲ ਨਹਿਰਾਂ ਬਣੇ ਬਾਜ਼ਾਰ

ਰਾਮਾਂ ਮੰਡੀ, 19 ਅਗਸਤ (ਤਰਸੇਮ ਸਿੰਗਲਾ)-ਅੱਜ ਪਏ ਮੀਂਹ ਨੇ ਸਰਕਾਰ ਦੇ ਵਿਕਾਸ ਕੰਮਾਂ ਦੀ ਪੋਲ-ਖੋਲ ਦਿੱਤੀ | ਮੀਂਹ ਦਾ ਪਾਣੀ ਬਜ਼ਾਰਾਂ ਮੇਨ ਬਜ਼ਾਰ, ਕਮਾਲੂ ਰੋਡ ਅਤੇ ਸ਼੍ਰੀ ਗੀਤਾ ਭਵਨ ਵਾਲੀ ਗਲੀ 'ਚ ਭਰਨ ਨਾਲ ਬਜ਼ਾਰ ਨਹਿਰਾਂ ਦਾ ਰੂਪ ਧਾਰ ਗਏ | ਕਮਾਲੂ ਰੋਡ ਬਜ਼ਾਰ ਦੇ ...

ਪੂਰੀ ਖ਼ਬਰ »

ਮੀਨੂੰ ਫੱਤਾਕੇਰਾ ਦੇ ਪਿਤਾ ਦੇ ਦਿਹਾਂਤ 'ਤੇ ਅਭੈ ਸਿੰਘ ਚੌਟਾਲਾ ਦੁੱਖ ਜ਼ਾਹਰ ਕਰਨ ਪੁੱਜੇ

ਮੰਡੀ ਕਿੱਲਿਆਂਵਾਲੀ/ਡੱਬਵਾਲੀ, 19 ਅਗਸਤ (ਇਕਬਾਲ ਸਿੰਘ ਸ਼ਾਂਤ)- ਸਾਬਕਾ ਮੁੱਖ ਮੰਤਰੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਪਰਿਵਾਰ ਦੇ ਬੇਹੱਦ ਨਜ਼ਦੀਕੀ ਆਗੂ ਅਤੇ ਮਾਤਾ ਹਰਕੀ ਦੇਵੀ ਮਹਿਲਾ ਕਾਲਜ ਔਢਾਂ ਦੇ ਚੇਅਰਮੈਨ ਮਨਿੰਦਰਪਾਲ ਸਿੰਘ ਬਰਾੜ 'ਮੀਨੂੰ ਫੱਤਾਕੇਰਾ ਦੇ ...

ਪੂਰੀ ਖ਼ਬਰ »

ਡਰੀਮਲੈਂਡ ਪਬਲਿਕ ਸਕਲੂ ਮਹਿਰਾਜ 'ਚ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ

ਮਹਿਰਾਜ 19 ਅਗਸਤ (ਸੁਖਪਾਲ ਮਹਿਰਾਜ)-ਕਸਬਾ ਮਹਿਰਾਜ ਵਿਖੇ ਡਰੀਮਲੈਂਡ ਪਬਲਿਕ ਸਕਲੂ ਦੇ ਪਿ੍ੰਸੀਪਲ ਰਿੰਪੀ ਕੌਰ ਦੀ ਅਗਵਾਈ ਹੇਠ ਸਮੁੱਚੇ ਸਟਾਫ ਦੇ ਸਹਿਯੋਗ ਨਾਲ ਸਕੂਲ ਦੇ ਵਿਹੜੇ ਵਿਚ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ | ਜਿਸ ਵਿਚ ਵੱਖ-ਵੱਖ ਜਮਾਤਾਂ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਸਾਇੰਸ ਕੋਆਰਡੀਨੇਟਰ ਵਲੋਂ ਦਿਆਲਪੁਰਾ ਮਿਰਜ਼ਾ ਸਕੂਲ ਦੇ ਹਰਬਲ ਗਾਰਡਨ ਦਾ ਦੌਰਾ

ਭਾਈਰੂਪਾ, 19 ਅਗਸਤ (ਵਰਿੰਦਰ ਲੱਕੀ)- ਜ਼ਿਲ੍ਹਾ ਸਾਇੰਸ ਕੋਆਰਡੀਨੇਟਰ ਬਠਿੰਡਾ ਬਲਵਿੰਦਰ ਸਿੰਘ ਬਾਘਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਆਲਪੁਰਾ ਮਿਰਜ਼ਾ (ਬਠਿੰਡਾ) ਵਿਖੇ ਬਣਾਏ ਗਏ ਹਰਬਲ ਗਾਰਡਨ ਦਾ ਦੌਰਾ ਕੀਤਾ ਗਿਆ | ਈਕੋ ਕਲੱਬ ਇੰਚਾਰਜ ਬਲਜਿੰਦਰ ਸਿੰਘ ...

ਪੂਰੀ ਖ਼ਬਰ »

ਵਿੱਤ ਮੰਤਰੀ ਨੇ ਅੱਜ ਦੂਜੇ ਦਿਨ ਲੋਕਾਂ ਦੀਆਂ ਮੁਸ਼ਕਿਲਾਂ ਦਾ ਕੀਤਾ ਹੱਲ

ਬਠਿੰਡਾ, 19 ਅਗਸਤ (ਕੰਵਲਜੀਤ ਸਿੰਘ ਸਿੱਧੂ)- ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਦੂਜੇ ਦਿਨ ਸ਼ਹਿਰ ਦੇ ਲੋਕਾਂ ਤੇ ਕਾਂਗਰਸੀ ਵਰਕਰਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਬਹੁਤੀਆਂ ਦਾ ਮੌਕੇ 'ਤੇ ਹੀ ਹੱਲ ਕੀਤਾ¢ ਉਨ੍ਹਾਂ ਆਪਣੇ ਪੰਚਾਇਤ ਭਵਨ ਦਫ਼ਤਰ ...

ਪੂਰੀ ਖ਼ਬਰ »

ਬਾਬਾ ਗੁਰਦੇਵ ਸਿੰਘ ਦੀ 21ਵੀਂ ਬਰਸੀ ਸ਼ਰਧਾ ਨਾਲ ਮਨਾਈ

ਸੀਂਗੋ ਮੰਡੀ, 19 ਅਗਸਤ (ਪਿ੍ੰਸ ਸੌਰਭ ਗਰਗ)-ਗੁਰੂਦੁਆਰਾ ਦਸਮੇਸ਼ਸਰ ਸਾਹਿਬ ਨਗਰ ਦਾਦੂ ਵਿਖੇ ਮਹੰਤ ਬਾਬਾ ਗੁਰਦੇਵ ਸਿੰਘ ਦੀ 21ਵੀਂ ਬਰਸੀ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਖਾਲਸਾ ਦੀ ਅਗਵਾਈ ਹੇਠ ਬੜੀ ਧੂਮ ਧਾਮ ਨਾਲ ਮਨਾਈ ਗਈ | ਚਾਰ ਰੋਜ਼ਾ ਚੱਲਣ ਵਾਲੇ ਇਸ ਧਾਰਮਿਕ ...

ਪੂਰੀ ਖ਼ਬਰ »

ਸੈਨੀਟੇਸ਼ਨ ਵਿਭਾਗ ਬਠਿੰਡਾ ਵਲੋਂ ਪਿੰਡਾਂ ਵਿਚ ਬਣਾਏ ਜਾ ਰਹੇ ਪਖਾਨਿਆਂ ਵਿਚ ਰਿਸ਼ਵਤ ਲੈਣ ਦੇ ਚਰਚੇ ਜ਼ੋਰਾਂ 'ਤੇ

ਗੋਨਿਆਣਾ, 19 ਅਗਸਤ (ਲਛਮਣ ਦਾਸ ਗਰਗ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋ ਚਲਾਈ ਜਾ ਰਹੀ 'ਸਵੱਛ ਭਾਰਤ ਅਭਿਆਨ ਯੋਜਨਾਂ' ਦੇ ਤਹਿਤ ਹਲਕਾ ਗੋਨਿਆਣਾ ਅਤੇ ਆਸ-ਪਾਸ ਦੇ ਪਿੰਡਾਂ ਵਿਚ ਗ਼ਰੀਬ ਅਤੇ ਲੋੜਵੰਦ ਲੋਕਾਂ ਦੀ ਮਦਦ ਲਈ ਅਤੇ ਸਮਾਜ ਨੂੰ ਇਕ ਨਿਰੋਈ ਸਿਹਤ ਦੇਣ ਲਈ ...

ਪੂਰੀ ਖ਼ਬਰ »

-ਮਾਮਲਾ ਹਿੰਦੂ ਦੇਵਤਿਆਂ ਦੇ ਮੰਦਰਾਂ 'ਚ ਕੁੱਤਾ ਲਿਜਾ ਕੇ ਧਾਰਮਿਕ ਭਾਵਨਾ ਨਾਲ ਖਿਲਵਾੜ ਕਰਨ ਦਾ-

ਬਠਿੰਡਾ, 19 ਅਗਸਤ (ਅਜੀਤ ਪ੍ਰਤੀਨਿਧ)- ਸ਼ਿਵ ਮੰਦਰ ਕਮੇਟੀ ਬਾਲਿਆਂਵਾਲੀ ਦੇ ਪ੍ਰਧਾਨ ਤੀਰਥ ਰਾਮ ਬੇਪ੍ਰਵਾਹ ਪੁੱਤਰ ਬਨਾਰਸੀ ਦਾਸ (ਕਾਂਗਰਸੀ ਆਗੂ) ਵਲੋਂ ਮੰਦਰ 'ਚ ਸਸ਼ੋਭਿਤ ਦੇਵੀ-ਦੇਵਤਿਆਂ ਦੀ ਬੇਅਦਬੀ ਕਰਨ ਦਾ ਮਾਮਲਾ ਕਾਫ਼ੀ ਗਰਮਾਉਂਦਾ ਜਾ ਰਿਹਾ ਹੈ, ਕਿਉਂਕਿ ...

ਪੂਰੀ ਖ਼ਬਰ »

ਪਿੰਡ ਜੰਗੀਰਾਣਾ ਦੇ ਵਸਨੀਕ ਵਾਟਰ ਵਰਕਸ ਦਾ ਗੰਦਾ ਪਾਣੀ ਪੀਣ ਲਈ ਮਜਬੂਰ

ਸੰਗਤ ਮੰਡੀ, 19 ਅਗਸਤ (ਰੁਪਿੰਦਰਜੀਤ ਸਿੰਘ)-ਸੰਗਤ ਮੰਡੀ ਅਧੀਨ ਪੈਂਦੇ ਪਿੰਡ ਜੰਗੀਰਾਣਾ ਵਿਖੇ ਪੀਣ ਵਾਲੇ ਪਾਣੀ ਦੀ ਸਮੱਸਿਆ ਬਹੁਤ ਹੀ ਗੰਭੀਰ ਬਣੀ ਪਈ ਹੈ, ਪਿੰਡ ਵਾਸੀ ਸਰਪੰਚ ਨਿਰਮਲ ਸਿੰਘ, ਮਾਸਟਰ ਤਾਰਾ ਸਿੰਘ, ਪ੍ਰਕਾਸ ਸ਼ਿੰਘ ਅਤੇ ਭੋਲਾ ਸਿੰਘ ਨੇ ਦੱਸਿਆ ਕਿ ਵਾਟਰ ...

ਪੂਰੀ ਖ਼ਬਰ »

ਪਿੰਡ ਭੋਖੜਾ ਵਿਖੇ ਕਲੱਬ ਨੇ ਚਾਵਲਾਂ ਦਾ ਯੱਗ ਕੀਤਾ

ਗੋਨਿਆਣਾ, 19 ਅਗਸਤ (ਲਛਮਣ ਦਾਸ ਗਰਗ)-ਨਜ਼ਦੀਕੀ ਪਿੰਡ ਭੋਖੜਾ ਵਿਖੇ ਯੁਵਕ ਸੇਵਾਵਾਂ ਕਲੱਬ ਵਲੋਂ ਪ੍ਰਧਾਨ ਸੰਦੀਪ ਸਿੰਘ ਸੋਨੀ ਅਤੇ ਸਮੂਹ ਕਲੱਬ ਮੈਂਬਰਾਂ ਨੇ ਪਿੰਡ ਦੀ ਸੁੱਖ ਸ਼ਾਂਤੀ ਲਈ ਚਾਵਲਾਂ ਦਾ ਯੱਗ ਕੀਤਾ | ਜੋ ਸਮੂਹ ਨਗਰ ਨਿਵਾਸੀਆਂ ਨੂੰ ਵਰਤਾਇਆ ਗਿਆ | ਇਸ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX