ਡਾਕਟਰ ਨੂੰ ਰੱਬ ਦਾ ਰੂਪ ਮੰਨ ਕੇ ਸਮਾਜ ਉਸਨੂੰ ਬਹੁਤ ਇੱਜ਼ਤ ਮਾਣ ਦਿੰਦਾ ਹੈ। ਡਾਕਟਰ ਮਰੀਜ਼ਾਂ ਨੂੰ ਆਪਣੀਆਂ ਸੇਵਾਵਾਂ ਦੇ ਕੇ ਤੰਦਰੁਸਤ ਰੱਖਦਾ ਹੈ। ਆਪਣੇ ਪੇਸ਼ੇ ਵਿਚ ਇਮਾਨਦਾਰ ਅਤੇ ਸੇਵਾ ਭਾਵਨਾ ਵਾਲੇ ਡਾਕਟਰ ਸਹਿਬਾਨਾਂ ਨੂੰ ਖਾਸ ਮੌਕਿਆਂ 'ਤੇ ਸਨਮਾਨਿਤ ਵੀ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੌਦੀ ਨੇ ਅਪ੍ਰੈਲ ਮਹੀਨੇ ਲੰਡਨ ਵਿਚ ਸੰਬੋਧਨ ਕਰਦਿਆਂ ਭਾਰਤ ਦੇਸ਼ ਦੀਆਂ ਸਿਹਤ ਸੇਵਾਵਾਂ ਲਈ ਕੰਮ ਕਰਦੇ ਡਾਕਟਰਾਂ ਦੀ ਕਾਰਗੁਜ਼ਾਰੀ 'ਤੇ ਪ੍ਰਸ਼ਨ ਚਿੰਨ੍ਹ ਲਗਾਉਂਦਿਆਂ ਕਿਹਾ ਸੀ ਕਿ ਭਾਰਤੀ ਡਾਕਟਰ ਆਪਣੇ ਨਿੱਜੀ ਸੁਆਰਥ ਲਈ ਮਰੀਜ਼ਾਂ ਨੂੰ ਬਿਮਾਰੀਆਂ ਦੇ ਅੰਗਰੇਜ਼ੀ ਵਿਚ ਵੱਡੇ-ਵੱਡੇ ਨਾਂਅ ਦੱਸ ਕੇ ਬੁਰੀ ਤਰ੍ਹਾਂ ਨਾਲ ਡਰਾਉਂਦੇ ਹਨ। ਬੇਲੋੜੇ ਟੈਸਟ, ਆਪ੍ਰੇਸ਼ਨ ਲਈ ਮਹਿੰਗਾ ਸਾਮਾਨ ਅਤੇ ਮਹਿੰਗੀਆਂ ਦਵਾਈਆਂ ਲਿਖੀਆਂ ਜਾਂਦੀਆਂ ਹਨ। ਨਿੱਜੀ ਹਸਪਤਾਲਾਂ ਵਿਚ ਵਿਅਕਤੀ ਦੇ ਟੈਸਟ ਲਈ ਲੈਬੋਰਟਰੀਆਂ ਆਮ ਗੱਲ ਹੈ, ਜਿਨ੍ਹਾਂ ਵਿਚ ਮਰੀਜ਼ਾਂ ਨੂੰ ਟੈਸਟ ਕਰਵਾਉਣ ਲਈ ਕਿਹਾ ਜਾਂਦਾ ਹੈ, ਜਿਨ੍ਹਾਂ ਵਿਚੋਂ ਕਈ ਟੈਸਟ ਉਹ ਵੀ ਹੁੰਦੇ ਹਨ, ਜਿਨ੍ਹਾਂ ਦੀ ਕੋਈ ਲੋੜ ਨਹੀਂ ਹੁੰਦੀ। ਕਮਿਸ਼ਨ ਨੇ ਸਿਹਤ ਪ੍ਰਣਾਲੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ। ਇਨ੍ਹਾਂ ਦੀ ਮਿਲੀਭੁਗਤ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਇਨ੍ਹਾਂ ਗੱਲਾਂ 'ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੌਦੀ ਕਾਫੀ ਹੱਦ ਤੱਕ ਸਹੀ ਹੋ ਸਕਦੇ ਹਨ। ਵੱਖ-ਵੱਖ ਥਾਵਾਂ 'ਤੇ ਸਸਤੀਆਂ ਦਵਾਈਆਂ ਦੀਆਂ ਦੁਕਾਨਾਂ ਵੀ ਖੋਲ੍ਹੀਆਂ ਗਈਆਂ ਹਨ, ਜਿਨ੍ਹਾਂ ਦਾ ਗਰੀਬ ਲੋਕ ਲਾਭ ਉਠਾ ਰਹੇ ਹਨ।
ਆਮ ਜਨਤਾ ਦੇ ਮਹਿੰਗੇ ਇਲਾਜ ਲਈ ਸਮੇਂ-ਸਮੇਂ ਦੀਆਂ ਸਰਕਾਰਾਂ ਵੀ ਜ਼ਿੰਮੇਵਾਰ ਹਨ। ਸਿਹਤ ਪ੍ਰਣਾਲੀ ਨਾਲ ਸਬੰਧਤ ਸਾਰੇ ਪ੍ਰਬੰਧ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਣ ਲੱਗਾ ਹੈ। ਪਿੰਡਾਂ ਦੇ ਲੋਕ ਅਜੇ ਵੀ ਮੁਢਲੀਆਂ ਸਹੂਲਤਾਂ ਤੋਂ ਬਿਨਾਂ ਇਲਾਜ ਤੋਂ ਸੱਖਣੇ ਹਨ। ਹਸਪਤਾਲ ਦੇ ਪ੍ਰਬੰਧਕਾਂ ਵਲੋਂ ਡਾਕਟਰਾਂ ਨੂੰ ਕਿਹਾ ਜਾਂਦਾ ਹੈ ਕਿ ਮਰੀਜ਼ਾਂ ਨੂੰ ਉਹ ਦਵਾਈਆਂ ਲਿਖੀਆਂ ਜਾਣ ਜਿਸ ਵਿਚ ਉਨ੍ਹਾਂ ਨੂੰ ਜ਼ਿਆਦਾ ਕਮਿਸ਼ਨ ਆਉਂਦਾ ਹੋਵੇ ਪਰ ਸਾਰੇ ਡਾਕਟਰ ਇਹੋ ਜਿਹੇ ਨਹੀਂ ਹਨ, ਕਈ ਡਾਕਟਰ ਇਹੋ ਜਿਹੇ ਵੀ ਹਨ ਜੋ ਗਰੀਬ ਮਰੀਜ਼ਾਂ ਨੂੰ ਮੁਫਤ ਦਵਾਈ ਵੀ ਦਿੰਦੇ ਹਨ।
1972 ਵਿਚ ਅਰਥ ਸ਼ਾਸਤਰ ਦੇ ਨੋਬਲ ਪੁਰਸਕਾਰ ਵਿਜੇਤਾ ਕੈਨੇਥ, ਜੋ ਕਿ ਅਮਰੀਕਾ ਵਿਚ ਰਹਿੰਦੇ ਸਨ, ਨੇ 1963 ਵਿਚ ਸਿਹਤ ਸੇਵਾਵਾਂ ਸਬੰਧੀ ਚਿਤਾਵਨੀ ਦਿੱਤੀ ਸੀ ਕਿ ਜੇਕਰ ਸਿਹਤ ਸਹੂਲਤਾਂ ਨੂੰ ਪ੍ਰਾਈਵੇਟ ਹੱਥਾਂ ਵਿਚ ਦੇ ਦਿੱਤਾ ਗਿਆ ਤਾਂ ਆਮ ਜਨਤਾ ਲਈ ਘਾਤਕ ਸਿੱਧ ਹੋਵੇਗਾ। ਅੱਜ ਇਹ ਗੱਲ ਸੱਚ ਸਾਬਤ ਹੋ ਰਹੀ ਹੈ। ਕਾਫੀ ਲੋਕ ਮਹਿੰਗਾ ਇਲਾਜ ਸੁਣ ਕੇ ਉਮਰ ਪੂਰੀ ਭੋਗਣ ਤੋਂ ਪਹਿਲਾ ਹੀ ਸੰਸਾਰ ਨੂੰ ਅਲਵਿਦਾ ਕਹਿ ਜਾਂਦੇ ਹਨ। ਸਿਹਤ ਵਿਭਾਗ ਦੇ ਵੱਖ-ਵੱਖ ਅਦਾਰਿਆਂ ਵਿਚ ਇਲਾਜ ਦਾ ਪੂਰਾ ਪ੍ਰਬੰਧ, ਪੂਰਾ ਸਟਾਫ ਅਤੇ ਸਰਕਾਰੀ ਦਵਾਈਆਂ ਦੀਆਂ ਸਸਤੀਆਂ ਦੁਕਾਨਾਂ ਅਤੇ ਲੈਬੋਰਟਰੀਆਂ ਖੋਲ੍ਹਣੀਆਂ ਚਾਹੀਦੀਆਂ ਹਨ, ਤਾਂ ਕਿ ਆਮ ਜਨਤਾ ਆਪਣਾ ਸਮੇਂ ਸਿਰ ਅਤੇ ਸਸਤਾ ਇਲਾਜ ਕਰਵਾ ਸਕੇ ਅਤੇ ਪਰਮਾਤਮਾ ਵਲੋਂ ਦਿੱਤੀ ਹੋਈ ਜ਼ਿੰਦਗੀ ਨੂੰ ਨਿਰੋਗ ਰਹਿ ਕੇ ਬਤੀਤ ਕਰ ਸਕੇ।
-ਸ.ਸ. ਮਾਸਟਰ, ਸ: ਹਾ: ਸਕੂਲ, ਮਟੌਰ (ਅਨੰਦਪੁਰ ਸਾਹਿਬ)। ਮੋਬਾ: 94631-48284
ਆਪਣੇ ਕਿੱਤੇ ਅਤੇ ਸੰਸਥਾ ਪ੍ਰਤੀ ਸਮਰਪਿਤ ਭਾਵਨਾ ਨਾਲ ਕੰਮ ਕਰਨ ਵਾਲਿਆਂ ਤੱਕ ਸਫਲਤਾ ਖੁਦ ਚੱਲ ਕੇ ਆਉਂਦੀ ਹੈ, ਇਸ ਕਹਾਵਤ ਨੂੰ ਸਿੱਧ ਕਰ ਦਿੱਤਾ ਹੈ ਸਾਡੇ ਮਾਣਮੱਤੇ ਅਧਿਆਪਕ ਜਸਵੰਤ ਸਿੰਘ ਸਰਾਭਾ ਨੇ। ਗਦਰੀ ਯੋਧੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ ਸਰਾਭਾ ਵਿਖੇ ...
ਪਿਛਲੇ ਕੁਝ ਸਮੇਂ ਤੋਂ ਸਾਡੇ ਸਮਾਜ ਵਿਚ ਬੱਚਿਆਂ ਨੂੰ ਅਗਵਾ ਕਰਨ ਦੀਆਂ ਘਟਨਾਵਾਂ ਵਿਚ ਦਿਨ-ਬ-ਦਿਨ ਵਾਧਾ ਹੁੰਦਾ ਜਾ ਰਿਹਾ ਹੈ, ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ। ਬੱਚਿਆਂ ਨੂੰ ਅਗਵਾ ਬਹੁਤੀ ਵਾਰ ਪੈਸੇ ਦੀ ਪ੍ਰਾਪਤੀ ਲਈ ਕੀਤਾ ਜਾਂਦਾ ਹੈ ਅਤੇ ਬਹੁਤੀਆਂ ਹਾਲਤਾਂ ਵਿਚ ...
ਦੇਸ਼ ਅੰਦਰ ਆਏ ਦਿਨ ਹਿੰਸਕ ਘਟਨਾਵਾਂ ਵਿਚ ਹੋ ਰਿਹਾ ਵਾਧਾ ਇਸ ਗੱਲ ਦਾ ਗਵਾਹ ਹੈ ਕਿ ਲੋਕਤੰਤਰ ਹੁਣ ਡਾਂਗਤੰਤਰ ਦੀ ਤਰਫ ਵਧਦਾ ਜਾ ਰਿਹਾ ਹੈ। ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਧਾਰਮਿਕ ਪਾਖੰਡਵਾਦ ਨੂੰ ਸ਼ਰੇਆਮ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ...
ਵਧ ਰਹੇ ਹਾਦਸਿਆਂ ਲਈ ਸਰਕਾਰਾਂ, ਪ੍ਰਸ਼ਾਸਨ ਅਤੇ ਲੋਕ ਬਰਾਬਰ ਦੇ ਹੀ ਕਸੂਰਵਾਰ ਹਨ। ਸੜਕਾਂ ਵਿਚ ਤਕਨੀਕੀ ਖਰਾਬੀ ਲਈ ਸਰਕਾਰਾਂ ਜ਼ਿੰਮੇਵਾਰ ਹਨ। ਨਿਰਸੰਦੇਹ ਸਮੁੱਚੇ ਦੇਸ਼ ਵਿਚ ਚੰਗੀਆਂ, ਖੁੱਲ੍ਹੀਆਂ ਸੜਕਾਂ ਦਾ ਨਿਰਮਾਣ ਬਹੁਤ ਹੀ ਤੇਜ਼ੀ ਨਾਲ ਚਾਰ-ਚੁਫੇਰੇ ਹੋ ਰਿਹਾ ...
ਪਸ਼ੂ ਪਾਲਣ ਵਿਭਾਗ, ਪੰਜਾਬ ਸਰਕਾਰ ਦਾ ਇਕ ਅਹਿਮ ਅਤੇ ਮਹੱਤਵਪੂਰਨ ਵਿਭਾਗ ਹੈ, ਜਿਸ ਦਾ ਸਿੱਧਾ ਸੰਬੰਧ ਰਾਜ ਦੀ ਕਿਸਾਨੀ ਅਤੇ ਆਮ ਪਸ਼ੂ ਪਾਲਕ ਲੋਕਾਂ ਨਾਲ ਹੈ। ਇਸ ਵਿਭਾਗ ਨੇ ਹੁਣ ਤੱਕ ਅਨੇਕ ਸਰਕਾਰੀ ਘਾਟਾਂ ਦੇ ਬਾਵਜੂਦ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਹੈ ਪਰ ...
ਵੈਸੇ ਤਾਂ ਫ਼ਿਲਮ ਜਾਂ ਨਾਟਕ ਆਪਣੇ-ਆਪ ਵਿਚ ਸਾਹਿਤ ਦੀਆਂ ਹੋਰ ਵਿਧਾਵਾਂ ਨਾਲੋਂ ਕਠਿਨ ਵਿਧਾ ਹੈ ਪਰ ਧਾਰਮਿਕ ਅਤੇ ਇਤਿਹਾਸਕ ਫ਼ਿਲਮ ਜਾਂ ਨਾਟਕ ਲਿਖਣਾ ਬਹੁਤ ਹੀ ਜੋਖ਼ਮ ਭਰਿਆ ਕਾਰਜ ਹੈ, ਤਲਵਾਰ ਦੀ ਧਾਰ 'ਤੇ ਤੁਰਨ ਸਮਾਨ ਹੈ।
ਮੇਰੇ ਵਿਚਾਰ ਅਨੁਸਾਰ ਪਹਿਲਾਂ ਜਿਹੜੀਆਂ ...
ਇਨਸਾਨੀ ਰਿਸ਼ਤਿਆਂ ਦੀ ਟੁੱਟ ਰਹੀ ਕਮਰ ਨੇ ਸਮਾਜ ਅੰਦਰ ਇਕ ਬੇਗ਼ਾਨਗੀ ਦਾ ਆਲਮ ਸਿਰਜ ਦਿੱਤਾ ਹੈ। ਪੈਸੇ ਤੇ ਸ਼ੋਹਰਤ ਨਾਂਅ ਦੀ ਸ਼ੈਅ ਨੇ ਇਨਸਾਨੀ ਜ਼ਿੰਦਗੀ ਵਿਚੋਂ ਸਾਦਗੀ ਤੇ ਸ਼ਾਂਤੀ ਨਾਂਅ ਦੇ ਸ਼ਬਦ ਨੂੰ ਹਾਸ਼ੀਏ 'ਤੇ ਧੱਕ ਦਿੱਤੈ। ਇਨਸਾਨ ਅੱਜ ਇਕ ਲੰਮੀ ਦੌੜ 'ਤੇ ਨਿਕਲ ...
ਸਰਕਾਰਾਂ ਵਲੋਂ ਕੁਦਰਤੀ ਜਲ ਸੋਮਿਆਂ, ਦਰਿਆਵਾਂ, ਨਦੀਆਂ ਦੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਦੇ ਜ਼ਿੰਮੇਵਾਰ ਲੋਕਾਂ ਖਿਲਾਫ ਕੀਤੀ ਜਾਣ ਵਾਲੀ ਕਾਰਵਾਈ ਵਿਚ ਢਿਲਮੱਠ ਕਾਰਨ ਉਦਯੋਗਪਤੀਆਂ ਦੇ ਨਾਲ-ਨਾਲ ਕਿਸਾਨਾਂ ਵਲੋਂ ਵੀ ਬਹੁਤ ਵੱਡੇ ਪੱਧਰ ਉਪਰ ਕੁਦਰਤੀ ਜਲ ਸੋਮਿਆਂ, ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX