ਨਡਾਲਾ, 19 ਅਗਸਤ (ਮਨਜਿੰਦਰ ਸਿੰਘ ਮਾਨ)- ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਜਾਣ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਜੱਦੀ ਹਲਕਾ ਭੁਲੱਥ ਦੇ ਕਸਬਾ ਨਡਾਲਾ 'ਚ ਪਲੇਠੀ ਵਰਕਰ ਮੀਟਿੰਗ ਕੀਤੀ ਜੋ ਇਕ ਰੈਲੀ ਦਾ ਰੂਪ ਧਾਰਨ ਕਰ ਗਈ | ਆਪਣੇ ਸੰਬੋਧਨ 'ਚ ਉਨ੍ਹਾਂ ਆਖਿਆ ਕਿ ...
ਬੇਗੋਵਾਲ, 19 ਅਗਸਤ (ਸੁਖਜਿੰਦਰ ਸਿੰਘ)- ਬੇਗੋਵਾਲ 'ਚ ਇਕ ਘਰ 'ਚੋਂ ਨਗਦੀ ਤੇ ਗਹਿਣੇ ਚੋਰੀ ਹੋਣ ਦੀ ਖ਼ਬਰ ਹੈ | ਪੀੜਤ ਨਰਿੰਦਰ ਕੌਰ ਪਤਨੀ ਲਖਵਿੰਦਰ ਸਿੰਘ ਵਾਸੀ ਵਾਰਡ ਨੰਬਰ 8 ਬੇਗੋਵਾਲ ਨੇ ਦੱਸਿਆ ਕਿ ਉਹ ਬੀਤੇ ਦਿਨ ਆਪਣੇ ਪੇਕੇ ਪਿੰਡ ਨਾਰੰਗਪੁਰ ਗਈ ਸੀ ਤਾਂ ਅੱਜ ਤੜਕੇ ...
ਫਗਵਾੜਾ, 19 ਅਗਸਤ (ਵਿਸ਼ੇਸ਼ ਪ੍ਰਤੀਨਿਧ)- ਸਥਾਨਕ ਹੁਸ਼ਿਆਰਪੁਰ ਰੋਡ 'ਤੇ ਪਿੰਡ ਖਾਟੀ ਦੇ ਨੇੜੇ ਵਾਪਰੇ ਸੜਕ ਹਾਦਸੇ ਦੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ | ਮਿ੍ਤਕ ਦੀ ਪਛਾਣ ਬਲਵੀਰ ਸਿੰਘ ਪੁੱਤਰ ਭੁਪਾਲ ਸਿੰਘ ਵਾਸੀ ਲੁਧਿਆਣਾ ਦੇ ਰੂਪ ਵਿਚ ਹੋਈ ਹੈ | ਜਾਣਕਾਰੀ ਦੇ ...
ਸੁਲਤਾਨਪੁਰ ਲੋਧੀ, 19 ਅਗਸਤ (ਹੈਪੀ, ਥਿੰਦ)- ਸੁਲਤਾਨਪੁਰ ਲੋਧੀ ਦੇ ਪ੍ਰਸਿੱਧ ਸਾਹਿਤਕਾਰ ਤੇ ਕਵੀ ਸਵ: ਹਰਭਜਨ ਸਿੰਘ ਪੰਛੀ ਦੀ ਪੁੱਤਰੀ ਪ੍ਰੋ: ਉਪਦੇਸ਼ ਖਿੰਡਾ ਨੇ ਵਿੱਦਿਅਕ ਖੇਤਰ ਦੀ ਉਚਤਮ ਡਿਗਰੀ ਡਾਕਟਰੇਟ ਕਰਕੇ ਆਪਣੇ ਪਿਤਾ ਤੇ ਮਾਤਾ ਹਰਜਿੰਦਰਪਾਲ ਕੌਰ ਖਿੰਡਾ ਦਾ ...
ਨਡਾਲਾ, 19 ਅਗਸਤ (ਮਾਨ)- ਗੁਰਦੁਆਰਾ ਬਾਉਲੀ ਸਾਹਿਬ ਰੋਡ ਸਥਿਤ ਇਕ ਮਨਿਆਰੀ ਦੀ ਦੁਕਾਨ 'ਚੋਂ ਚੋਰਾਂ ਨੇ 32 ਹਜ਼ਾਰ ਦੀ ਨਕਦੀ ਚੋਰੀ ਕਰ ਲਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕੇ. ਕੇ. ਜਰਨਲ ਸਟੋਰ ਦੇ ਮਾਲਕ ਅਮਨਦੀਪ ਪੁੱਤਰ ਸਵਰਗੀ ਧਨੂ ਰਾਮ ਵਾਸੀ ਸਨੌਰ ਨੇੜੇ ਭੋਗਪੁਰ ...
ਸੁਲਤਾਨਪੁਰ ਲੋਧੀ, 19 ਅਗਸਤ (ਥਿੰਦ, ਸੋਨੀਆ)- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਸਾਹਿਤ ਸਭਾ ਸੁਲਤਾਨਪੁਰ ਲੋਧੀ ਵਲੋਂ ਤਖ਼ਤਰ ਪਰਿਵਾਰ ਦੇ ਸਹਿਯੋਗ ਨਾਲ 'ਨਾਨਕੁ ਸ਼ਾਇਰ ਏਵ ਕਹਤੂ ਹੈ' ਵਿਸ਼ਾਲ ਕਵੀ ਦਰਬਾਰ ਨਿਰਮਲ ...
ਫਗਵਾੜਾ, 19 ਅਗਸਤ (ਹਰੀਪਾਲ ਸਿੰਘ)- ਸਥਾਨਕ ਬਾਬਾ ਗਧੀਆ ਇਲਾਕੇ ਵਿਚ ਲੜਾਈ-ਝਗੜਾ ਕਰਕੇ ਗੋਲੀ ਚਲਾਉਣ ਦੇ ਮਾਮਲੇ ਵਿਚ ਥਾਣਾ ਸਿਟੀ ਪੁਲਿਸ ਨੇ ਸ਼ਿਵ ਸੈਨਾ ਆਗੂ ਦੇ ਪੁੱਤਰ ਸਮੇਤ ਅੱਧੀ ਦਰਜਨ ਤੋਂ ਵੱਧ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ | ਥਾਣਾ ਸਿਟੀ ਦੇ ਐਸ.ਐਚ.ਓ. ...
ਕਾਲਾ ਸੰਘਿਆਂ, 19 ਅਗਸਤ (ਸੰਘਾ)- ਪਿੰਡ ਕਾਲਾ ਸੰਘਿਆਂ ਵਿਖੇ ਵਾਟਰ ਸਪਲਾਈ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਅਕਸਰ ਕੋਈ ਨਾ ਕੋਈ ਸਮੱਸਿਆ ਬਣੀ ਰਹਿੰਦੀ ਹੈ | ਚਾਹਲ ਮੈਗਾਮਾਰਟ ਨੇੜਲੀ ਗਲੀ 'ਚ ਵਾਟਰ ਸਪਲਾਈ ਦੇ ਪਾਈਪ ਦੀ ਲੀਕੇਜ ਹਫ਼ਤੇ ਤੋਂ ਹੋ ਰਹੀ ਸੀ ਜਿਸ ਕਾਰਨ ...
ਕਾਲਾ ਸੰਘਿਆਂ, 19 ਅਗਸਤ (ਸੰਘਾ)-ਲੋਕ ਤੱਥਾਂ ਨੂੰ ਬੁਲੰਦ ਆਵਾਜ਼ ਦੇਣ ਵਾਲੇ ਨੌਜਵਾਨ ਗਾਇਕ ਸੁੱਖ ਜਿੰਦ ਦਾ ਪਲੇਠਾ ਗੀਤ 'ਯਾਰੀਆਂ' ਟੀ-ਸੀਰੀਜ਼ ਕੰਪਨੀ ਵਲੋਂ ਜਾਰੀ ਕੀਤਾ ਗਿਆ ਹੈ | ਗਾਇਕ ਸੁੱਖ ਜਿੰਦ ਦੇ ਪ੍ਰਮੋਟਰ ਗੁਰਪ੍ਰੀਤ ਸਿੰਘ ਫੁੱਲ ਨੇ ਦੱਸਿਆ ਕਿ ਇਸ ਗੀਤ ਨੂੰ ...
ਸੁਲਤਾਨਪੁਰ ਲੋਧੀ, 19 ਅਗਸਤ (ਨਰੇਸ਼ ਹੈਪੀ, ਥਿੰਦ)- ਖੇਤਰ ਸੁਲਤਾਨਪੁਰ ਲੋਧੀ ਦੇ ਸੰਤਾਂ ਮਹਾਂਪੁਰਸ਼ਾਂ ਤੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਨੇ ਸੀਨੀਅਰ ਅਕਾਲੀ ਆਗੂ ਜਥੇਦਾਰ ਗੁਰਦਿਆਲ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਇਕ ਮੰਗ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ...
ਸੁਲਤਾਨਪੁਰ ਲੋਧੀ, 19 ਅਗਸਤ (ਹੈਪੀ, ਥਿੰਦ)- ਸੁਲਤਾਨਪੁਰ ਲੋਧੀ ਵਿਚ ਮਲਟੀਸੁਪਰ ਸਪੈਸ਼ਲਿਟੀ ਸਿਹਤ ਸਬੰਧੀ ਸਹੂਲਤਾਂ ਦੇਣ ਵਾਲਾ ਇਕੋ ਇਕ ਅਮਨਪ੍ਰੀਤ ਹਸਪਤਾਲ ਮੌਤ ਦੇ ਮੂੰਹ ਵਿਚ ਜਾ ਰਹੇ ਮਰੀਜ਼ਾਂ ਦਾ ਸਮੇਂ ਸਿਰ ਢੁੱਕਵਾਂ ਇਲਾਜ ਕਰਕੇ ਉਨ੍ਹਾਂ ਨੂੰ ਨਵਾਂ ਜੀਵਨ ਦੇ ...
ਭੁਲੱਥ, 19 ਅਗਸਤ (ਮੁਲਤਾਨੀ)- ਕਸਬਾ ਬੇਗੋਵਾਲ ਭੁਲੱਥ ਦੇ ਨਾਲ ਲੱਗਦੇ ਪਿੰਡਾਂ ਦੇ ਲੋਕ ਰੋਜ਼ਮਰਾ ਦੀ ਜ਼ਿੰਦਗੀ ਵਿਚ ਰੋਡਵੇਜ਼ ਦੀਆਂ ਬੱਸਾਂ ਤੋਂ ਡਾਹਢੇ ਪ੍ਰੇਸ਼ਾਨ ਹਨ | ਲੰਮਾ ਸਮਾਂ ਪਹਿਲਾਂ ਬੇਗੋਵਾਲ ਤੋਂ ਜਲੰਧਰ ਜਾਣ ਵਾਲੇ ਯਾਤਰੀਆਂ ਲਈ ਪੰਜਾਬ ਰੋਡਵੇਜ਼ ਦੀਆਂ ...
ਫਗਵਾੜਾ, 19 ਅਗਸਤ (ਵਿਸ਼ੇਸ਼ ਪ੍ਰਤੀਨਿਧ)- ਭਾਰਤੀ ਜਨਤਾ ਪਾਰਟੀ ਵਲੋਂ ਸੂਬੇ ਦੀ ਕਮਾਂਡ ਸ਼ਵੈਤ ਮਲਿਕ ਦੇ ਹੱਥ ਦੇਣ ਤੋਂ ਬਾਅਦ ਉਨ੍ਹਾਂ ਵਲੋਂ ਕੁਝ ਨਵੇਂ ਪ੍ਰਧਾਨ ਅਤੇ ਅਹੁਦੇਦਾਰ ਨਿਯੁਕਤ ਕਰ ਦਿੱਤੇ ਹਨ ਤੇ ਹੁਣ ਇਹ ਨਵੇਂ ਪ੍ਰਧਾਨ ਆਪਣੇ ਨਾਲ ਹੋਰ ਅਹੁਦੇਦਾਰ ਲਗਾਉਣ ...
ਹੁਸੈਨਪੁਰ, 19 ਅਗਸਤ (ਸੋਢੀ)- ਕਲਗੀਧਰ ਸਪੋਰਟਸ ਕਲੱਬ ਭੁਲਾਣਾ ਦੇ ਅਹੁਦੇਦਾਰਾਂ ਦੀ ਚੋਣ ਕਰਨ ਸਬੰਧੀ ਸੈਫਰਨ ਹੋਟਲ (ਨੇੜੇ ਰੇਲ ਕੋਚ ਫ਼ੈਕਟਰੀ) ਵਿਚ ਸਮੂਹ ਮੈਂਬਰਾਂ ਦੀ ਸਾਂਝੀ ਮੀਟਿੰਗ ਹੋਈ ਜਿਸ ਦੌਰਾਨ ਸਰਬਸੰਮਤੀ ਨਾਲ ਕਲੱਬ ਦੇ ਸਰਪ੍ਰਸਤ ਸਰਪੰਚ ਮੋਹਨ ਸਿੰਘ ...
ਸੁਲਤਾਨਪੁਰ ਲੋਧੀ, 19 ਅਗਸਤ (ਨਰੇਸ਼ ਹੈਪੀ, ਥਿੰਦ)- ਪੰਜਾਬ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਚੰਡੀਗੜ੍ਹ ਵਲੋਂ ਹਾਈਕੋਰਟ ਦੇ ਸੇਵਾ ਮੁਕਤ ਜੱਜ ਅਜੀਤ ਸਿੰਘ ਬੈਂਸ ਪੰਜਾਬ ਪ੍ਰਧਾਨ ਦੀ ਅਗਵਾਈ ਹੇਠ ਇਕ ਮੀਟਿੰਗ ਸੈਕਟਰੀ ਜਨਰਲ ਐਡਵੋਕੇਟ ਅਸ਼ਵਨੀ ਸ਼ਰਮਾ ਤੇ ਜ਼ਿਲ੍ਹਾ ...
ਸੁਲਤਾਨਪੁਰ ਲੋਧੀ, 19 ਅਗਸਤ (ਹੈਪੀ, ਥਿੰਦ)- ਪ੍ਰਭਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਸੰਧੂ ਜਿਨ੍ਹਾਂ ਦਾ ਬੀਤੇ ਦਿਨੀਂ ਇਕ ਸੜਕ ਹਾਦਸੇ ਵਿਚ ਦਿਹਾਂਤ ਹੋ ਗਿਆ ਸੀ, ਦੀ ਆਤਮਿਕ ਸ਼ਾਂਤੀ ਲਈ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਨਿਊ ਮਾਡਲ ...
ਹੁਸੈਨਪੁਰ, 19 ਅਗਸਤ (ਸੋਢੀ)- ਖੇਤਾਂ 'ਚ ਘੁੰਮਦੇ ਆਵਾਰਾ ਪਸ਼ੂ ਜਿਥੇ ਕਿਸਾਨਾਂ ਦੀਆਂ ਪੁੱਤਰਾਂ ਵਾਂਗ ਪਾਲੀਆਂ ਫ਼ਸਲਾਂ ਦਾ ਨੁਕਸਾਨ ਕਰਦੇ ਹਨ ਉਥੇ ਸੜਕਾਂ 'ਤੇ ਆਵਾਰਾ ਫਿਰਦੇ ਪਸ਼ੂ ਮਨੁੱਖੀ ਜਾਨਾਂ ਨਾਲ ਵੀ ਖਿਲਵਾੜ ਕਰਦੇ ਹਨ | ਇਹ ਸ਼ਬਦ ਉਘੇ ਸਮਾਜ ਸੇਵਕ ਅਤੇ ਬਾਬਾ ...
ਫਗਵਾੜਾ, 19 ਅਗਸਤ (ਅਸ਼ੋਕ ਕੁਮਾਰ ਵਾਲੀਆ)- ਬ੍ਰਹਮ ਗਿਆਨੀ ਬਾਬਾ ਦਲੀਪ ਸਿੰਘ ਦੀ 69ਵੀਂ ਬਰਸੀ ਮੌਕੇ ਗੁਰਮਤਿ ਸਮਾਗਮ 22 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਪ੍ਰੀਤਮ ਸਿੰਘ ਡੁਮੇਲੀ ਵਾਲਿਆਂ ਨੇ ਦੱਸਿਆ ਕਿ ਪੰਜ ਦਿਨਾਂ ਚੱਲ ਰਹੇ ਇਸ ...
ਫਗਵਾੜਾ, 19 ਅਗਸਤ (ਵਿਸ਼ੇਸ਼ ਪ੍ਰਤੀਨਿਧ)- ਸਥਾਨਕ ਕੱਪੜਾ ਮਿੱਲ ਦੇ ਨੇੜੇ ਰੇਲਵੇ ਫਾਟਕ 'ਤੇ ਰੇਲ ਗੱਡੀ ਦੀ ਲਪੇਟ ਵਿਚ ਆਉਣ ਕਰਕੇ ਇਕ ਵਿਅਕਤੀ ਦੀ ਮੌਤ ਹੋ ਗਈ | ਜੀ.ਆਰ.ਪੀ. ਦੇ ਇੰਚਾਰਜ ਗੁਰਭੇਜ ਸਿੰਘ ਨੇ ਦੱਸਿਆ ਕਿ ਮਿ੍ਤਕ ਦੀ ਉਮਰ 35 ਕੁ ਸਾਲ ਹੈ ਤੇ ਪ੍ਰਵਾਸੀ ਲੱਗਦਾ ਹੈ ...
ਫਗਵਾੜਾ, 19 ਅਗਸਤ (ਅਸ਼ੋਕ ਕੁਮਾਰ ਵਾਲੀਆ)- ਡੇਰਾ ਸੰਤ ਹੰਸ ਰਾਜ ਮਹਾਰਾਜ ਸ੍ਰੀ ਗੁਰੂ ਰਵਿਦਾਸ ਤੀਰਥ ਅਸਥਾਨ ਪੰਡਵਾ ਵਿਖੇ ਸੰਤ ਹੰਸ ਰਾਜ ਮਹਾਰਾਜ ਦੇ 49ਵੇਂ ਬਰਸੀ ਸਮਾਗਮ ਅਤੇ ਸਰੋਵਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 15ਵੇਂ ਸਥਾਪਨਾ ਦਿਵਸ ਮੌਕੇ ਤਿੰਨ ਦਿਨਾਂ ...
ਢਿਲਵਾਂ, 19 ਅਗਸਤ (ਗੋਬਿੰਦ ਸੁਖੀਜਾ, ਪਲਵਿੰਦਰ ਸਿੰਘ)- ਰੁੱਖ ਧਰਤੀ ਤੇ ਵਾਤਾਵਰਨ ਨੂੰ ਸ਼ੁੱਧ ਰੱਖਦੇ ਹਨ, ਪਰ ਬਹੁਤ ਹੀ ਅਫ਼ਸੋਸ ਦੀ ਗੱਲ ਹੈ ਕਿ ਦਿਨੋਂ-ਦਿਨ ਰੁੱਖਾਂ ਦੀ ਕਟਾਈ ਬਹੁਤ ਹੀ ਤੇਜ਼ੀ ਨਾਲ ਹੋ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜ ਸੇਵਕ ਬਾਬਾ ...
ਢਿਲਵਾਂ, 19 ਅਗਸਤ (ਪ੍ਰਵੀਨ ਕੁਮਾਰ)- ਮੇਲਾ ਪ੍ਰਬੰਧਕ ਕਮੇਟੀ ਮਿਆਣੀ ਬਾਕਰਪੁਰ ਵਲੋਂ ਪੀਰ ਬਾਬਾ ਮੁਹੰਮਦ ਸ਼ਾਹ ਦਾ ਸਾਲਾਨਾ ਜੋੜ ਮੇਲਾ 21 ਤੇ 22 ਅਗਸਤ ਨੂੰ ਜੀ.ਟੀ. ਰੋਡ ਬੱਸ ਅੱਡਾ ਮਿਆਣੀ ਬਾਕਰਪੁਰ ਵਿਖੇ ਸਥਿਤ ਅਸਥਾਨ ਤੇ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ | ਇਸ ...
ਤਲਵੰਡੀ ਚੌਧਰੀਆਂ, 19 ਅਗਸਤ (ਪਰਸਨ ਲਾਲ ਭੋਲਾ)- ਬੀ.ਐਸ.ਟੀ. ਸੀਨੀਅਰ ਸੈਕੰਡਰੀ ਸਕੂਲ ਸੂਜੋਕਾਲੀਆ ਵਿਖੇ ਵਿਦਿਆਰਥੀਆਂ ਦੇ ਪੱਗੜੀ ਤੇ ਮਹਿੰਦੀ ਮੁਕਾਬਲੇ ਕਰਵਾਏ ਗਏ | ਪੱਗੜੀ ਮੁਕਾਬਲੇ ਸੁਹਪਨ ਸਿੰਘ ਡੀ. ਪੀ. ਤੇ ਹਰਮਿੰਦਰ ਸਿੰਘ ਦੀ ਦੇਖ-ਰੇਖ ਹੇਠ ਕਰਵਾਏ ਗਏ | ਸੀਨੀਅਰ ...
ਫਗਵਾੜਾ, 19 ਅਗਸਤ (ਟੀ. ਡੀ. ਚਾਵਲਾ)- ਸਿਟੀਜ਼ਨ ਰਾਈਟਸ ਫੋਰਮ ਦੀ ਮੀਟਿੰਗ ਬਲੱਡ ਬੈਂਕ ਵਿਚ ਪ੍ਰਧਾਨ ਡਾ: ਕੇ. ਐਸ. ਵਿਰਕ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਇਸ ਗੱਲ ਦੀ ਸਖ਼ਤ ਨਿੰਦਾ ਕੀਤੀ ਗਈ ਕਿ ਸੀਵਰੇਜ ਟਰੀਟਮੈਂਟ ਪਲਾਂਟਾਂ ਦੇ ਮੁਕੰਮਲ ਤੌਰ 'ਤੇ ਕੰਮ ਨਾ ਕਰਨ ਨਾਲ ...
ਡਡਵਿੰਡੀ, 19 ਅਗਸਤ (ਬਲਬੀਰ ਸੰਧਾ)- ਸਰਕਾਰੀ ਐਲੀਮੈਂਟਰੀ ਸਕੂਲ ਭੌਰ ਵਿਖੇ ਆਜ਼ਾਦੀ ਦਿਵਸ ਸਬੰਧੀ ਸਮਾਗਮ ਸਕੂਲ ਮੁਖੀ ਰਜਿੰਦਰ ਸਿੰਘ, ਸਰਪੰਚ ਪ੍ਰਗਟ ਸਿੰਘ, ਡਾ: ਜਸਬੀਰ ਸਿੰਘ, ਉਜਾਗਰ ਸਿੰਘ ਭੌਰ ਤੇ ਪਿੰਡ ਦੇ ਹੋਰ ਪਤਵੰਤਿਆਂ ਦੀ ਅਗਵਾਈ ਹੇਠ ਬੜੀ ਧੂਮਧਾਮ ਨਾਲ ...
ਸੁਲਤਾਨਪੁਰ ਲੋਧੀ, 19 ਅਗਸਤ (ਥਿੰਦ, ਹੈਪੀ)- ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ ਵਿਖੇ ਪਿ੍ੰਸੀਪਲ ਸ਼ਵੇਤਾ ਚੋਪੜਾ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਮਨਾਇਆ ਗਿਆ | ਸਮਾਗਮ ਵਿਚ ਉਭਰਦੇ ਨੌਜਵਾਨ ਗਾਇਕ ਤੇਜ ਸਾਹੀ ਮੁੱਖ ...
ਕਪੂਰਥਲਾ, 19 ਅਗਸਤ (ਵਿ. ਪ੍ਰ.)- ਪਿੰਡ ਕੋਟ ਕਰਾਰ ਖਾਂ ਵਿਚ ਨੰਬਰਦਾਰ ਬਲਬੀਰ ਸਿੰਘ ਦੀ ਅਗਵਾਈ ਵਿਚ ਪਿੰਡ ਦੇ ਪੰਚਾਇਤ ਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਗੁਰਦੁਆਰਾ ਸਾਹਿਬ ਨੇੜੇ ਕੋਟ ਕਰਾਰ ਖਾਂ ਨੂੰ ਜਾਂਦੀ ਸੜਕ ਤੇ ਹੋਰ ਜਨਤਕ ਥਾਵਾਂ 'ਤੇ 300 ਬੂਟੇ ਲਗਾਏ ਗਏ | ...
ਪਾਂਸ਼ਟਾ, 19 ਅਗਸਤ (ਸਤਵੰਤ ਸਿੰਘ)- ਇਲਾਕੇ ਦੇ ਉੱਘੇ ਸਮਾਜ ਸੇਵਕ ਬੂਟਾ ਸਿੰਘ ਪਰਮਾਰ ਮਾਈਓਪੱਟੀ ਵਲੋਂ ਆਪਣੇ ਸਮਾਜ ਭਲਾਈ ਦੇ ਕੰਮਾਂ ਦੀ ਕੜੀ ਨੂੰ ਅੱਗੇ ਵਧਾਉਂਦੇ ਹੋਏ ਖਾਲਸਾ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬੱਡੋਂ ਦੇ 300 ਵਿਦਿਆਰਥੀਆਂ ਲਈ ਸਟੇਸ਼ਨਰੀ, ਆਰ. ...
ਕਪੂਰਥਲਾ, 19 ਅਗਸਤ (ਅ. ਬ.)- ਫਰੈਂਡਜ਼ ਕਲੱਬ ਤੇ ਭਾਟ ਯੂਥ ਵੈੱਲਫੇਅਰ ਫੈਡਰੇਸ਼ਨ ਵਲੋਂ ਵਾਤਾਵਰਨ ਨੂੰ ਸਾਫ਼ ਸੁਥਰਾ ਤੇ ਸ਼ੁੱਧ ਰੱਖਣ ਲਈ ਮੁਹੱਲਾ ਗੁਰੂ ਨਾਨਕ ਨਗਰ ਕਪੂਰਥਲਾ ਵਿਖੇ ਬੂਟੇ ਲਗਾਏ ਗਏ | ਇਸ ਮੌਕੇ ਫਰੈਂਡਜ਼ ਕਲੱਬ ਦੇ ਚੇਅਰਮੈਨ ਸੁਰਜੀਤ ਸਿੰਘ ਤੇ ਭਾਟ ...
ਢਿਲਵਾਂ, 19 ਅਗਸਤ (ਗੋਬਿੰਦ ਸੁਖੀਜਾ, ਪਲਵਿੰਦਰ ਸਿੰਘ)- ਸਮੂਹ ਪੰਜਾਬ ਵਾਸੀ ਕੈਪਟਨ ਸਰਕਾਰ ਤੋਂ ਬਹੁਤ ਖ਼ੁਸ਼ ਹਨ, ਕਾਂਗਰਸ ਸਰਕਾਰ ਲੋਕ ਹਿੱਤਾਂ ਲਈ ਸਫਲ ਸਾਬਤ ਹੋਈ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਗੋਬਿੰਦਰ ਸਿੰਘ ਬੱਲ ਬੁਤਾਲਾ ਨੇ ...
ਕਾਲਾ ਸੰਘਿਆਂ, 19 ਅਗਸਤ (ਸੰਘਾ)- ਪਿੰਡ ਆਧੀ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੀ ਅਰੰਭਤਾ ਨਾਲ ਸਾਲਾਨਾ ਧਾਰਮਿਕ ਸਮਾਗਮ ਸ਼ੁਰੂ ਹੋ ਗਿਆ ਜਿਸ ਸਬੰਧੀ 20 ਅਗਸਤ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ, 21 ਅਗਸਤ ਨੂੰ ਸ੍ਰੀ ਅਖੰਡ ਪਾਠ ਸਾਹਿਬ ...
ਸੁਲਤਾਨਪੁਰ ਲੋਧੀ, 19 ਅਗਸਤ (ਨਰੇਸ਼ ਹੈਪੀ, ਥਿੰਦ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਲਿਆ ਸੰਕਲਪ ਸ਼ਲਾਘਾਯੋਗ ਹੈ ਜਿਸ ਨੂੰ ਪੂਰਾ ਕਰਨ ਵਿਚ ਯੂਥ ਕਾਂਗਰਸ ਅਹਿਮ ਭੂਮਿਕਾ ਨਿਭਾਏਗੀ ਤੇ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਦਲਦਲ ਵਿਚੋਂ ਕੱਢ ਕੇ ਆਮ ਜ਼ਿੰਦਗੀ ਜਿਊਣ ਦੇ ਕਾਬਿਲ ਬਣਾਏਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਕਾਂਗਰਸ ਦੇ ਪ੍ਰਧਾਨ ਜਤਿੰਦਰ ਲਾਡੀ ਤੇ ਉਪ ਪ੍ਰਧਾਨ ਪ੍ਰਭ ਹਾਂਡਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ 2019 ਵਿਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਸਮਾਗਮ ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਵਿਖੇ ਸ਼ਾਨੋ ਸ਼ੌਕਤ ਨਾਲ ਮਨਾ ਰਹੀ ਹੈ ਤੇ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਪਿੰਡ-ਪਿੰਡ ਤੇ ਘਰ-ਘਰ ਜਾ ਕੇ ਯੂਥ ਕਾਂਗਰਸ ਨੌਜਵਾਨਾਂ ਨੂੰ ਜਾਗਰੂਕ ਕਰਕੇ ਸ਼ਤਾਬਦੀ ਸਮਾਗਮਾਂ ਤੋਂ ਪਹਿਲਾਂ ਇਲਾਕੇ ਨੂੰ ਨਸ਼ਾ ਮੁਕਤ ਬਣਾਏਗੀ | ਇਸ ਮੌਕੇ ਗੁਰਪ੍ਰੀਤ ਸਿੰਘ ਸੰਧੂ, ਸੰਮਤੀ ਮੈਂਬਰ ਅਮਰਜੀਤ ਸਿੰਘ ਹੀਰਾ, ਅਮਿੱਤ ਗੋਰਾ, ਨਿਰਵੈਰ ਸਿੰਘ ਲਾਹੋਰੀਆ, ਗੁਰਵਿੰਦਰ ਸਿੰਘ, ਲਵ ਬੁੱਟਰ, ਤੇਜੀ, ਮਨਪ੍ਰੀਤ ਮਨੂੰ, ਪਾਲ ਕੋਲੀਆਂਵਾਲ, ਦੀਪਕ ਮੜ੍ਹੀਆ, ਮੰਨਾ ਸੰਧੂ, ਅਰਸ਼ਦੀਪ ਸਿੰਘ, ਸਤਬੀਰ ਸਿੰਘ ਆਦਿ ਹਾਜ਼ਰ ਸਨ |
ਸੁਭਾਨਪੁਰ, 19 ਅਗਸਤ (ਸਤਨਾਮ ਸਿੰਘ)- ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਦੇ ਸਬੰਧ 'ਚ ਸੰਗਤਾਂ ਦੀ ਇਕੱਤਰਤਾ ਗੁਰਦੁਆਰਾ ਸੱਚਖੰਡ ਗੁਰੂ ਨਾਨਕ ਦਰਬਾਰ ਡੇਰਾ ਤਪ ਅਸਥਾਨ ਬਾਬਾ ਸ੍ਰੀ ਚੰਦ ਜੀ ਪਿੰਡ ਨਿਜ਼ਾਮਪੁਰ ਵਿਖੇ ਗੁਰੂ ...
ਖਲਵਾੜਾ, 19 ਅਗਸਤ (ਮਨਦੀਪ ਸਿੰਘ ਸੰਧੂ)- ਸਵਰਗੀ ਨੰਬਰਦਾਰ ਬਲਜੀਤ ਸਿੰਘ ਭੁੱਲਾਰਾਈ ਦੀ ਯਾਦ 'ਚ ਗੁਰਦੁਆਰਾ ਸ਼ਹੀਦਾਂ ਸਿੰਘਾਂ ਹੁਸ਼ਿਆਰਪੁਰ ਰੋਡ ਪਿੰਡ ਭੁੱਲਾਰਾਈ ਵਿਖੇ ਮੀਰੀ ਪੀਰੀ ਇੰਟਰਨੈਸ਼ਨਲ ਢਾਡੀ ਸਭਾ ਵਲੋਂ ਢਾਡੀ ਦਰਬਾਰ ਕਰਵਾਇਆ ਗਿਆ | ਇਸ ਮੌਕੇ ਸ੍ਰੀ ...
ਖਲਵਾੜਾ, 19 ਅਗਸਤ (ਮਨਦੀਪ ਸਿੰਘ ਸੰਧੂ)- ਗੁਰਸਿੱਖੀ 'ਚ ਨਿਪੁੰਨ ਅਤੇ ਮਿੱਠ-ਬੋਲੜੇ ਸੁਭਾਅ ਵਜੋਂ ਜਾਣੇ ਜਾਂਦੇ ਛੋਟੀ ਉਮਰ 'ਚ ਹੀ ਸਵਰਗ ਸਿਧਾਰ ਜਾਣ ਵਾਲੇ ਕਾਕਾ ਜਸਵੀਰ ਸਿੰਘ ਖ਼ਾਲਸਾ ਦੀ ਮਿੱਠੀ ਯਾਦ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਗੁਰਦੁਆਰਾ ਬਾਬਾ ਸੋਭਾ ...
ਤਲਵੰਡੀ ਚੌਧਰੀਆਂ, 19 ਅਗਸਤ (ਪਰਸਨ ਲਾਲ ਭੋਲਾ)- ਪੰਜਾਬ ਦੀ ਧਰਤੀ ਗੁਰੂਆਂ ਤੇ ਪੀਰਾਂ ਦੀ ਧਰਤੀ ਹੈ ਜਿਨ੍ਹਾਂ ਹਮੇਸ਼ਾ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਤਰਸੇਮ ਸਿੰਘ ਡੋਲਾ ਇੰਚਾਰਜ ਲੋਕ ਸਭਾ ਹਲਕਾ ਖਡੂਰ ਸਾਹਿਬ ਨੇ ਦਰਬਾਰ ਬਾਬਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX