ਤਾਜਾ ਖ਼ਬਰਾਂ


ਜਲੰਧਰ ਜ਼ਿਲ੍ਹੇ ‘ਚ ਜਾਰੀ ਹੋਈ ਸਬਜ਼ੀਆਂ ਤੇ ਫਲਾਂ ਦੀ ਅੱਜ ਦੀ ਰੇਟ ਲਿਸਟ
. . .  10 minutes ago
ਜਲੰਧਰ, 5 ਅਪ੍ਰੈਲ (ਚਿਰਾਗ਼ ਸ਼ਰਮਾ) - ਜਲੰਧਰ ਜ਼ਿਲ੍ਹੇ ‘ਚ ਅੱਜ ਫਲਾਂ ਤੇ ਸਬਜ਼ੀਆਂ ਦੀ ਰੇਟ ਲਿਸਟ ਜਾਰੀ ਹੋਈ ਹੈ। ਜਿਸ ਮੁਤਾਬਿਕ ਲੋਕ ਕਾਲਾਬਾਜ਼ਾਰੀ ਤੋਂ ਬੱਚ ਸਕਦੇ...
ਕਈ ਮਹੀਨੇ ਮਜ਼ਦੂਰੀ ਕਰਕੇ ਪਰਤੇ ਪਰਿਵਾਰਾਂ ਨੇ ਪ੍ਰਸ਼ਾਸਨ ਪੁਆਈਆਂ ਭਾਜੜਾਂ
. . .  14 minutes ago
ਖੇਮਕਰਨ, 5 ਅਪ੍ਰੈਲ (ਰਾਕੇਸ਼ ਬਿੱਲਾ) - ਖੇਮਕਰਨ ਸ਼ਹਿਰ ਵਾਸੀਆਂ ਚ ਬਾਹਰਲੇ ਜ਼ਿਲ੍ਹਿਆਂ ਵਿਚ ਕਈ ਮਹੀਨੇ ਮਜ਼ਦੂਰੀ ਕਰਕੇ ਵਾਪਸ ਆ ਰਹੇ ਪਰਿਵਾਰਾਂ ਨੇ ਕੋਰੋਨਾ ਕਾਰਨ ਚਿੰਤਾ ਵਧਾ ਦਿੱਤੀ ਹੈ ਅੱਜ ਸਵੇਰੇ ਤੜਕੇ ਸ਼ਹਿਰ ਅੰਦਰ ਪੁਲਿਸ ਤੇ ਸਿਹਤ ਵਿਭਾਗ ਨੂੰ ਭਾਜੜਾਂ ਪੈ ਗਈਆਂ, ਜਦ ਦੋ ਵੱਡੇ ਕੈਂਟਰ 'ਚ ਭਰੇ ਮਜ਼ਦੂਰ...
ਤਬਲੀਗ਼ੀ ਮਰਕਜ਼ ਵਿਚ ਹਿੱਸਾ ਲੈਣ ਗਏ ਨੌਜਵਾਨ ਦੀ ਰਿਪੋਰਟ ਆਈ ਨੈਗੇਟਿਵ
. . .  26 minutes ago
ਕੋਰੋਨਾ ਦਾ ਅੰਧਕਾਰ ਮਿਟਾਉਣ ਲਈ ਅੱਜ ਦੇਸ਼ ਰਾਤ 9 ਵਜੇ 9 ਮਿੰਟ ਲਈ ਕਰੇਗਾ ਰੌਸ਼ਨ
. . .  42 minutes ago
ਨਵੀਂ ਦਿੱਲੀ, 5 ਅਪ੍ਰੈਲ - ਕੋਰੋਨਾ ਵਾਇਰਸ ਦਾ ਸੰਕਟ ਵੱਧਦਾ ਹੀ ਜਾ ਰਿਹਾ ਹੈ। ਸੰਕਟ ਦੇ ਇਸ ਵਕਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਇੱਕਜੁੱਟਤਾ ਦਾ ਸੰਦੇਸ਼ ਦੇਣ ਲਈ 5 ਅਪ੍ਰੈਲ ਰਾਤ 9 ਵਜੇ 9 ਮਿੰਟ ਤੱਕ ਲਾਈਟਾਂ ਬੰਦ ਰੱਖਣ ਦਾ ਸੱਦਾ ਦਿੱਤਾ। ਇਸ ਦੌਰਾਨ ਦੀਵੇ, ਮੋਮਬੱਤੀ ਤਾਂ ਮੋਬਾਈਲ ਫ਼ੋਨ...
ਪੰਜਾਬ ਵਿੱਚ ਕੋਰੋਨਾ ਵਾਇਰਸ ਬਿਮਾਰੀ ਤੋਂ ਪੀੜਤ ਮਰੀਜਾ ਦੀ ਗਿਣਤੀ ਵੱਧਣ ਦੇ ਕਾਰਨ ਹਰਿਆਣੇ ਹੱਦਾ ਕੀਤੀਆ ਸੀਲ
. . .  about 1 hour ago
ਅੱਜ ਦਾ ਵਿਚਾਰ
. . .  about 1 hour ago
ਹਲਕਾ ਡੇਰਾਬਸੀ 'ਚ ਕੋਰੋਨਾ ਦਾ ਪਹਿਲਾ ਮਰੀਜ਼ ਆਇਆ ਸਾਹਮਣੇ
. . .  1 day ago
ਸੋਸ਼ਲ ਮੀਡੀਆ ਤੇ ਫ਼ੋਟੋ ਅੱਪਲੋਡ ਮਾਮਲੇ ਵਿਚ ਚੱਲੀ ਗੋਲੀ, ਨੌਜਵਾਨ ਜ਼ਖ਼ਮੀ
. . .  1 day ago
ਫ਼ਿਰੋਜ਼ਪੁਰ ,4 ਅਪ੍ਰੈਲ (ਕੁਲਬੀਰ ਸਿੰਘ ਸੋਢੀ) - ਕੋਰੋਨਾ ਵਾਇਰਸ ਦੇ ਚਲਦੇ ਸੋਸ਼ਲ ਮੀਡੀਆ 'ਤੇ ਹੋਈ ਅੱਪਲੋਡ ਫ਼ੋਟੋ ਦੇ ਮਾਮਲੇ ਵਿਚ ਗੋਲੀ ਚੱਲਣ ਨਾਲ ਨੌਜਵਾਨ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ...
ਗੁੱਜਰ ਬਰਾਦਰੀ ਕੋਲੋਂ ਦੁੱਧ ਲੈਣ ਲਈ ਨਹੀਂ ਕੀਤਾ ਮਨਾ- ਡੀ. ਸੀ
. . .  1 day ago
ਗੁਰਦਾਸਪੁਰ 4 ਅਪ੍ਰੈਲ (ਆਰਿਫ਼) ਸੋਸ਼ਲ ਮੀਡੀਆ ਤੇ ਗੁੱਜਰਾਂ ਕੋਲੋਂ ਦੁੱਧ ਲੈਣ ਵਾਲੇ ਤੇ ਕਾਰਵਾਈ ਕੀਤੇ ਜਾਣ ਦੀ ਖ਼ਬਰ ਨੂੰ ਡੀ. ਸੀ ਗੁਰਦਾਸਪੁਰ ਨੇ ਖ਼ਾਰਜ ਕੀਤਾ ਹੈ।ਉਨ੍ਹਾਂ ਨੇ ਕਿਹਾ ਹੈ ਕੇ ਅਜਿਹਾ ਕੋਈ ਵੀ ਹੁਕਮ ਓਹਨਾ ਨੇ ਜਾਰੀ ...
ਸਵਰਗੀ ਬਾਬਾ ਬਲਦੇਵ ਸਿੰਘ ਦੇ ਕੋਵਿਡ-19 ਪੀੜਤ ਇੱਕ ਪੁੱਤਰ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਨਵਾਂ ਸ਼ਹਿਰ, 4 ਅਪਰੈਲ (ਗੁਰਬਖ਼ਸ਼ ਸਿੰਘ ਮਹੇ)-ਜ਼ਿਲ੍ਹੇ ਦੇ ਪਹਿਲੇ ਕੋਵਿਡ-19 ਪੀੜਤ ਸਵਰਗੀ ਬਾਬਾ ਬਲਦੇਵ ਸਿੰਘ ਦੇ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਇਲਾਜ ਅਧੀਨ ਪਰਿਵਾਰਿਕ ਮੈਂਬਰਾਂ 'ਚੋਂ ਇੱਕ ਫ਼ਤਿਹ ਸਿੰਘ (35), ਬਲਦੇਵ ਸਿੰਘ ਦਾ ...
ਮੰਡਿਆਣੀ ਦੇ ਜੰਮ ਪਲ ਅਮਰੀਕ ਸਿੰਘ ਦਾ ਯੂ ਕੇ ਦਾ ਦਿਹਾਂਤ
. . .  1 day ago
ਬਲਾਚੌਰ ,4 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ )- ਬਲਾਚੌਰ ਦੇ ਪਿੰਡ ਮੰਢਿਆਣੀ ਦੇ ਜੰਮਪਲ 69 ਸਾਲਾਂ ਅਮਰੀਕ ਸਿੰਘ ਪੁੱਤਰ ਸਵਰਗੀ ਊਧਮ ਸਿੰਘ ਦੇ ਇੰਗਲੈਂਡ ਵਿਚ ਅਚਾਨਕ ਮੌਤ ਹੋ ਗਈ। ਉਹ ਗਿਲਫੋਰਡ ਦੇ ਨਿਵਾਸੀ ਸਨ। ਅਮਰੀਕ ਸਿੰਘ ...
ਸੁਜਾਨਪੁਰ ਦੀ 75 ਸਾਲਾ ਔਰਤ ਪਾਈ ਗਈ ਕੋਰੋਨਾ ਪਾਜ਼ੀਟਿਵ
. . .  1 day ago
ਗੁਰਦਾਸਪੁਰ / ਪਠਾਨਕੋਟ ,4 ਅਪ੍ਰੈਲ (ਆਰਿਫ਼/ਜਗਦੀਪ ਸਿੰਘ/ਵਿਨੋਦ ਮਹਿਰਾ) ਪਠਾਨਕੋਟ ਜ਼ਿਲ੍ਹੇ ਦੇ ਸੁਜਾਨਪੁਰ ਦੀ 75 ਸਾਲਾ ਇਕ ਔਰਤ ਕੋਰੋਨਾ ਵਾਇਰਸ ਤੋਂ ਪੀੜਤ ਪਾਈ ਗਈ ਹੈ।ਜਿਸ ਦਾ ਨਾਮ ...
ਪਿਛਲੇ 24 ਘੰਟਿਆਂ ਦੌਰਾਨ ਯੂ.ਕੇ 'ਚ ਕੋਰੋਨਾ ਕਾਰਨ 708 ਹੋਈਆਂ ਮੌਤਾਂ
. . .  1 day ago
ਲੰਡਨ, 4 ਅਪ੍ਰੈਲ(ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਕਾਰਨ ਹੁਣ ...
ਪੰਜਾਬ ਸਰਕਾਰ ਦੀ ਕਿਸਾਨਾਂ ਨੂੰ ਵੱਡੀ ਰਾਹਤ, ਕੁੱਝ ਮਾਪਦੰਡ ਤੇ ਸਮਾਂ ਬੰਧ ਰਹਿ ਕੇ ਕਣਕ ਦੀ ਕਰ ਸਕਣਗੇ ਕਟਾਈ
. . .  1 day ago
ਮਾਛੀਵਾੜਾ ਸਾਹਿਬ, 4 ਅਪ੍ਰੈਲ (ਮਨੋਜ ਕੁਮਾਰ)- ਕਰੋਨਾਵਾਇਰਸ ਦੀ ਮਹਾਂਮਾਰੀ ਤੋ ਬਚਣ ਲਈ ਭਾਵੇ ਕੇਂਦਰ ਸਰਕਾਰ ਤੇ ਪੰਜਾਬ...
ਤਬਲੀਗ਼ੀ ਜਮਾਤ ਦੇ ਜ਼ਿਲ੍ਹਾ ਸੰਗਰੂਰ ਪੁੱਜੇ 38 ਮੈਂਬਰਾਂ ਦੇ ਜਾਂਚ ਲਈ ਭੇਜੇ ਗਏ ਨਮੂਨੇ
. . .  1 day ago
ਗੇੜੀਆਂ ਮਾਰਨ ਵਾਲਿਆਂ ਖ਼ਿਲਾਫ਼ ਹਰੀਕੇ ਪੁਲਿਸ ਨੇ ਕੀਤੀ ਕਾਰਵਾਈ, 6 ਮੋਟਰਸਾਈਕਲ ਕੀਤੇ ਜ਼ਬਤ
. . .  1 day ago
ਕੋਰੋਨਾ ਵਾਇਰਸ ਕਾਰਨ ਠੱਠੀ ਭਾਈ ਅਤੇ ਇਲਾਕੇ ਦੇ ਦਰਜਨਾਂ ਪਿੰਡ ਨੌਜਵਾਨਾਂ ਨੇ ਕੀਤੇ ਸੀਲ
. . .  1 day ago
ਸਿਵਲ ਹਸਪਤਾਲ ਜਲਾਲਾਬਾਦ, ਫ਼ਿਰੋਜਪੁਰ, ਸ਼੍ਰੀ ਮੁਕਤਸਰ ਸਾਹਿਬ ਲਈ ਵੈਂਟੀਲੇਟਰਾਂ ਲਈ ਸੁਖਬੀਰ ਬਾਦਲ ਵਲ਼ੋਂ ਜਾਰੀ ਹੋਏ 37 ਲੱਖ
. . .  1 day ago
ਜ਼ਿਲ੍ਹਾ ਐੱਸ. ਏ. ਐੱਸ. ਨਗਰ ਅੰਦਰ ਕੋਰੋਨਾ ਵਾਇਰਸ ਦੇ 3 ਹੋਰ ਮਾਮਲੇ ਆਏ ਸਾਹਮਣੇ , ਕੁੱਲ ਗਿਣਤੀ ਹੋਈ 15
. . .  1 day ago
ਕੋਰੋਨਾ ਵਾਇਰਸ ਦੇ ਚੱਲਦਿਆਂ ਕਟਾਰੀਆਂ ਵਾਸੀਆਂ ਨੇ ਪਿੰਡ ਦੀਆਂ ਸਰਹੱਦਾਂ ਕੀਤੀਆਂ ਸੀਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 5 ਭਾਦੋ ਸੰਮਤ 550

ਸੰਪਾਦਕੀ

ਪਾਕਿਸਤਾਨ ਵਿਚ ਸ਼ੁਰੂ ਹੋ ਚੁੱਕਾ ਹੈ 100 ਦਿਨਾ ਮੈਚ

ਇਮਰਾਨ ਖਾਨ ਇਕ ਵਾਰ ਫਿਰ ਪਾਕਿਸਤਾਨ ਦੇ ਕਪਤਾਨ ਬਣ ਗਏ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦਫ਼ਤਰ ਦੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ ਹਨ। ਕਪਤਾਨ ਦਾ ਦੇਸ਼ ਦੀ ਸਿਆਸਤ ਵਿਚ ਪਹਿਲਾ ਇਮਤਿਹਾਨੀ ਮੈਚ ਸ਼ੁਰੂ ਹੋ ਚੁੱਕਾ ਹੈ। ਟੀਮ ਨਵੀਂ ਹੈ। ਵਿਰੋਧੀ ਧਿਰ ਤਕੜੀ ਹੈ। ...

ਪੂਰੀ ਖ਼ਬਰ »

ਬੈਂਕਾਂ ਅਤੇ ਸਹਿਕਾਰੀ ਸੰਸਥਾਵਾਂ ਦੀ ਕਾਰਜਸ਼ੈਲੀ 'ਚ ਸੁਧਾਰ ਲਿਆਉਣ ਦੀ ਲੋੜ

ਕਰਜ਼ਾ ਨਿਯਮਾਂਵਲੀ ਨੂੰ ਉੱਕਾ ਹੀ ਅਣਗੌਲਿਆਂ ਕਰਕੇ ਵੋਟਾਂ ਲੈਣ ਦੇ ਇਕੋ-ਇਕ ਮੰਤਵ ਨਾਲ ਸ਼ੁਰੂ ਕੀਤੀ ਗਈ ਕਰਜ਼ਾ ਮੁਆਫ਼ੀ ਦੀ ਮੁਹਿੰਮ ਨੇ ਬੈਂਕਾਂ ਤੇ ਸਹਿਕਾਰੀ ਸੰਸਥਾਵਾਂ ਦੇ ਕਰਜ਼ੇ ਦੇਣ ਦੇ ਬੁਨਿਆਦੀ ਢਾਂਚੇ ਨੂੰ ਹੀ ਤਿੱਤਰ-ਬਿੱਤਰ ਕਰ ਕੇ ਰੱਖ ਦਿੱਤਾ ਹੈ। ਬੈਂਕਾਂ ਦੇ ...

ਪੂਰੀ ਖ਼ਬਰ »

ਵਾਜਪਾਈ ਨੇ ਸਿਆਸੀ ਚੁਣੌਤੀਆਂ ਦਾ ਸਾਹਮਣਾ ਕਿਵੇਂ ਕੀਤਾ ?

ਅਟਲ ਬਿਹਾਰੀ ਵਾਜਪਾਈ ਜੀ ਨਾਲ ਮੇਰੀ ਮੁਲਾਕਾਤ 80 ਦੇ ਦਹਾਕੇ ਵਿਚ ਉਸ ਸਮੇਂ ਹੋਈ ਸੀ, ਜਦੋਂ ਮੈਂ ਹਫ਼ਤਾਵਾਰੀ 'ਦਿਨਮਾਨ' ਲਈ ਲਿਖਣ ਦਾ ਕੰਮ ਕਰਦਾ ਸੀ। ਮੈਂ ਅਟਲ ਜੀ ਦਾ ਇੰਟਰਵਿਊ ਲੈਣ ਲਈ ਗਿਆ। ਮੈਨੂੰ ਇਹ ਕਬੂਲ ਕਰਨ ਵਿਚ ਕੋਈ ਝਿਜਕ ਨਹੀਂ ਹੈ ਕਿ ਖੱਬੇ ਪੱਖੀ ਖੇਮੇ ਤੋਂ ਆਉਣ ਦੇ ਬਾਵਜੂਦ ਉਸ ਦਿਨ ਉਨ੍ਹਾਂ ਦੀ ਗੱਲਬਾਤ ਦੀ ਸ਼ੈਲੀ, ਰਾਜਨੀਤਕ ਹਾਜ਼ਰ-ਜਵਾਬੀ ਅਤੇ ਸਹਿਜਤਾ ਮੈਨੂੰ ਪਸੰਦ ਆਈ। ਇਸ ਤੋਂ ਪਹਿਲਾਂ ਮੈਂ ਭਾਜਪਾ ਦੇ ਦੂਜੇ ਵੱਡੇ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੀ ਵੀ ਇੰਟਰਵਿਊ ਕਰ ਚੁੱਕਾ ਸੀ। ਪਰ ਉਸ ਇੰਟਰਵਿਊ ਦੀ ਕੋਈ ਚੰਗੀ ਯਾਦ ਮੇਰੇ ਕੋਲ ਨਹੀਂ। ਅਡਵਾਨੀ ਮੈਨੂੰ ਕੁਝ ਸਖ਼ਤ ਮਿਜਾਜ਼ ਲੱਗੇ। ਇਸ ਤੋਂ ਬਾਅਦ ਵੀ ਇਕ-ਦੋ ਵਾਰ ਵਾਜਪਾਈ ਜੀ ਨਾਲ ਮੁਲਾਕਾਤ ਹੋਈ ਅਤੇ ਹਰ ਵਾਰ ਉਨ੍ਹਾਂ ਨੇ ਮੇਰੇ 'ਤੇ ਆਪਣੇਪਨ ਦੀ ਛਾਪ ਛੱਡੀ। ਪਰ ਅੱਜ ਮੈਂ ਉਨ੍ਹਾਂ ਨਾਲ ਆਪਣੇ ਇਸ ਮਾਮੂਲੀ ਜਿਹੇ ਸਬੰਧ ਨੂੰ ਇਕ ਪਾਸੇ ਰੱਖਦਾ ਹੋਇਆ ਉਨ੍ਹਾਂ ਦੀ ਸ਼ਖ਼ਸੀਅਤ ਦੇ ਕੁਝ ਰਾਜਨੀਤਕ ਪਹਿਲੂਆਂ ਦੀ ਚਰਚਾ ਕਰਨਾ ਚਾਹੁੰਦਾ ਹਾਂ।
ਅਟਲ ਬਿਹਾਰੀ ਵਾਜਪਾਈ ਨੂੰ ਮਿਲੀਆਂ ਸ਼ਰਧਾਂਜਲੀਆਂ ਸੁਣ ਕੇ ਅਤੇ ਪੜ੍ਹ ਕੇ ਅਜਿਹਾ ਲਗਦਾ ਹੈ ਕਿ ਇਕ ਰਾਜਨੇਤਾ ਵਜੋਂ ਉਨ੍ਹਾਂ ਦੀ ਸ਼ਖ਼ਸੀਅਤ, ਉਨ੍ਹਾਂ ਦੀਆਂ ਕਵਿਤਾਵਾਂ ਅਤੇ ਸੱਭਿਆਚਾਰਕ ਸ਼ਖ਼ਸੀਅਤ ਪਿੱਛੇ ਕਿਤੇ ਛਿਪ ਗਈ ਹੈ। ਇਹ ਇਕ ਤ੍ਰਾਸਦੀ ਹੀ ਹੈ ਕਿ ਜਿਹੜਾ ਵਿਅਕਤੀ ਮੁੱਖ ਤੌਰ 'ਤੇ ਇਕ ਸਿਆਸਤਦਾਨ ਸੀ, ਉਸ ਨੂੰ ਉਸ ਦੀ ਸਿਆਸੀ ਮੁਹਾਰਤ ਅਤੇ ਉਸ ਦੇ ਰਾਹੀਂ ਲੋਕਤੰਤਰਿਕ ਜਨਤਕ ਜੀਵਨ ਵਿਚ ਉਸ ਦੇ ਯੋਗਦਾਨ ਨੂੰ ਯਾਦ ਕਰਨ ਵਿਚ ਝਿਜਕ ਕੀਤੀ ਜਾਵੇ। ਅਸੀਂ ਜਾਣਦੇ ਹਾਂ ਕਿ ਇਸ ਦੇਸ਼ ਵਿਚ ਕਵੀ ਹੋਣਾ ਅਤੇ ਇਥੋਂ ਤੱਕ ਕਿ ਚੰਗਾ ਕਵੀ ਹੋਣਾ ਇਕ ਤਰ੍ਹਾਂ ਨਾਲ ਆਸਾਨ ਹੈ। ਪਰ ਅੱਜ ਦੇ ਜ਼ਮਾਨੇ ਵਿਚ ਚੰਗਾ ਨੇਤਾ ਹੋਣਾ ਆਸਾਨ ਨਹੀਂ ਹੈ। 80 ਦੇ ਦਹਾਕੇ ਤੋਂ ਬਾਅਦ ਤੋਂ ਹੀ ਭਾਰਤੀ ਲੋਕਤੰਤਰ ਲਈ ਮੁਸ਼ਕਿਲ ਸਮਾਂ ਚੱਲ ਰਿਹਾ ਹੈ ਅਤੇ ਅਟਲ ਜੀ ਦੀ ਇਹ ਵੱਖਰੀ ਪ੍ਰਾਪਤੀ ਸੀ ਕਿ ਉਨ੍ਹਾਂ ਨੇ ਇਸ ਮੁਸ਼ਕਿਲ ਵਕਤ ਨੂੰ ਦੂਜਿਆਂ ਦੇ ਮੁਕਾਬਲੇ ਬਿਹਤਰ ਤਰੀਕੇ ਨਾਲ ਗੁਜ਼ਾਰ ਕੇ ਦਿਖਾਇਆ। ਜ਼ਾਹਰ ਹੈ ਕਿ ਉਹ ਸੰਤ ਨਹੀਂ ਸਨ। ਉਨ੍ਹਾਂ ਨੇ ਆਪਣੀ ਪਾਰਟੀ ਦੇ ਬਾਹਰ ਅਤੇ ਅੰਦਰ ਪੂਰੀ ਤਰ੍ਹਾਂ ਰਾਜਨੀਤਕ ਮੁਕਾਬਲੇਬਾਜ਼ੀ ਕੀਤੀ, ਕਈ ਤਰ੍ਹਾਂ ਦੇ ਦਾਅ-ਪੇਚ ਵਰਤੇ ਅਤੇ ਸਿਖ਼ਰ 'ਤੇ ਪਹੁੰਚੇ। ਇਸ ਅਮਲ ਵਿਚ 50 ਸਾਲ ਤੋਂ ਵੀ ਜ਼ਿਆਦਾ ਸਮੇਂ ਤੱਕ ਉਨ੍ਹਾਂ ਨੂੰ ਕਈ ਅੰਦਰੂਨੀ ਵਿਰੋਧੀਆਂ ਅਤੇ ਵਿਰੋਧਾਭਾਸ ਦਾ ਸਾਹਮਣਾ ਕਰਨਾ ਪਿਆ। ਪਰ ਵੱਡੀ ਮੁਹਾਰਤ ਨਾਲ ਉਹ ਉਨ੍ਹਾਂ ਉਲਝਣਾਂ ਤੋਂ ਬਾਹਰ ਨਿਕਲ ਆਏ। 16 ਅਗਸਤ ਨੂੰ ਜਦੋਂ ਉਨ੍ਹਾਂ ਦੇ ਦਿਹਾਂਤ ਦਾ ਐਲਾਨ ਹੋਇਆ ਤਾਂ ਉਨ੍ਹਾਂ ਦਾ ਦਾਮਨ ਪੂਰੀ ਤਰ੍ਹਾਂ ਬੇਦਾਗ਼ ਸੀ। ਉਹ ਇਹੀ ਚਾਹੁੰਦੇ ਸਨ ਕਿ ਉਨ੍ਹਾਂ ਦਾ ਗਮਨ ਇਸੇ ਤਰ੍ਹਾਂ ਨਾਲ ਹੋਵੇ।
ਮੈਂ ਇਥੇ ਰਾਜਨੀਤਕ ਹੋੜ ਦੇ ਉਨ੍ਹਾਂ ਚਾਰ ਪੱਖਾਂ ਨੂੰ ਉਜਾਗਰ ਕਰਨਾ ਚਾਹਾਂਗਾ, ਜਿਨ੍ਹਾਂ ਦਾ ਅਟਲ ਜੀ ਦੇ ਰਾਜਨੀਤਕ ਜੀਵਨ ਲਈ ਬਹੁਤ ਮਹੱਤਵ ਹੈ। ਪਹਿਲਾ ਪੱਖ ਇਹ ਹੈ ਕਿ ਜਦੋਂ 60 ਅਤੇ 70 ਦੇ ਦਹਾਕੇ ਵਿਚ ਉਨ੍ਹਾਂ ਨੇ ਭਾਰਤੀ ਜਨਸੰਘ ਦੇ ਅੰਦਰ ਬਲਰਾਜ ਮਧੋਕ ਦੀ ਹਸਤੀ ਨਾਲ ਲੋਹਾ ਲਿਆ। ਮਧੋਕ ਵੀ ਵਾਜਪਾਈ ਦੀ ਤਰ੍ਹਾਂ ਪ੍ਰਭਾਵਸ਼ਾਲੀ ਬੁਲਾਰਾ (ਸ਼ਾਇਦ ਉਨ੍ਹਾਂ ਦੀ ਤਰ੍ਹਾਂ ਲੋਕਪ੍ਰਿਅ ਨਹੀਂ), ਵਿਚਾਰ ਪੱਖੋਂ ਦ੍ਰਿੜ੍ਹ, ਲੇਖਕ, ਸਿਧਾਂਤਕਰਤਾ ਅਤੇ ਇਕ ਪ੍ਰੇਰਕ ਸੰਗਠਨ ਕਰਤਾ ਸੀ। ਉਨ੍ਹਾਂ ਦੀ ਅਗਵਾਈ ਵਿਚ ਜਨਸੰਘ ਚੋਣ ਮੈਦਾਨ ਵਿਚ ਅੱਗੇ ਵਧਦਾ ਪ੍ਰਤੀਤ ਹੋ ਰਿਹਾ ਸੀ। ਸੰਘ ਦੇ ਅੰਦਰ ਆਦਰਸ਼ ਸਮਝੇ ਜਾਣ ਵਾਲੀ ਪਵਿੱਤਰਤਾਵਾਦੀ ਜੀਵਨ-ਸ਼ੈਲੀ ਦੇ ਸ਼ੀਸ਼ੇ ਵਿਚ ਦੇਖਣ 'ਤੇ ਮਧੋਕ ਵਾਜਪਾਈ ਤੋਂ ਅੱਗੇ ਸਨ। ਉਹ ਵਾਜਪਾਈ ਤੋਂ ਨਾਖੁਸ਼ ਰਹਿੰਦੇ ਸਨ ਅਤੇ ਉਨ੍ਹਾਂ ਨੇ ਸੰਘ ਪਰਿਵਾਰ ਦੇ ਅੰਦਰ ਵਾਜਪਾਈ ਦੀ ਜੀਵਨ-ਸ਼ੈਲੀ ਸਬੰਧੀ ਗੁਰੂ ਗੋਲਵਰਕਰ ਦੇ ਸਾਹਮਣੇ ਇਤਰਾਜ਼ ਜਤਾਏ ਸਨ ਪਰ ਸੰਘ ਦੀ ਜਲਦੀ ਹੀ ਸਮਝ ਵਿਚ ਆ ਗਿਆ ਕਿ ਵਿਚਾਰਾਤਮਿਕ ਸਨਮਾਨ ਅਤੇ ਵੱਖ-ਵੱਖ ਯੋਗਤਾਵਾਂ ਦੇ ਬਾਵਜੂਦ ਮਧੋਕ ਦੇ ਅੰਦਰ ਸੰਘ ਤੋਂ ਹਟ ਕੇ ਇਕ ਆਜ਼ਾਦ ਆਧਾਰ ਬਣਾਉਣ ਦੀ ਪ੍ਰਵਿਰਤੀ ਹੈ। ਮਧੋਕ ਸਬੰਧੀ ਸੰਘ ਦੀ ਇਸ ਰਾਇ ਦਾ ਵਾਜਪਾਈ ਨੂੰ ਲਾਭ ਮਿਲਿਆ। ਮਧੋਕ ਦੀ ਅਗਵਾਈ ਦਾ ਪਤਨ ਹੋਣ ਤੋਂ ਬਾਅਦ ਵਾਗਡੋਰ ਵਾਜਪਾਈ ਦੇ ਹੱਥ ਵਿਚ ਆ ਗਈ। ਉਸ ਤੋਂ ਬਾਅਦ ਅਟਲ ਬਿਹਾਰੀ ਵਾਜਪਾਈ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਅਗਲੇ 25 ਸਾਲ ਤੱਕ ਪਾਰਟੀ ਦੀ ਅਗਵਾਈ ਅਟਲ ਜੀ ਅਤੇ ਉਨ੍ਹਾਂ ਦੇ ਸਹਿਯੋਗੀ ਅਡਵਾਨੀ ਦੇ ਆਲੇ-ਦੁਆਲੇ ਘੁੰਮਦੀ ਰਹੀ। ਅਟਲ ਅਤੇ ਅਡਵਾਨੀ ਦੇ ਆਪਸੀ ਸਬੰਧਾਂ ਵਿਚ ਉਂਜ ਤਾਂ ਸਹਿਯੋਗ ਦੀ ਪ੍ਰਧਾਨਗੀ ਸੀ ਪਰ ਉਨ੍ਹਾਂ ਵਿਚਲੇ ਟਕਰਾਅ ਦੇ ਬਿੰਦੂਆਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਮੁੱਖ ਤੌਰ 'ਤੇ ਦੋ ਵਾਰ ਇਹ ਟਕਰਾਅ ਗੰਭੀਰ ਹੁੰਦਾ ਲੱਗਾ। ਪਹਿਲੀ ਵਾਰ ਉਦੋਂ ਜਦੋਂ ਅਟਲ ਜੀ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ਼ ਨੂੰ ਆਗਰਾ ਸਿਖ਼ਰ ਵਾਰਤਾ ਲਈ ਬੁਲਾਇਆ ਸੀ। ਅਡਵਾਨੀ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ। ਉਨ੍ਹਾਂ ਨੇ ਵਾਜਪਾਈ ਦੇ ਇਸ ਯਤਨ ਨੂੰ ਅੰਦਰੋਂ ਅਸਫ਼ਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਉਸ ਵਿਚ ਉਹ ਕਾਮਯਾਬ ਵੀ ਹੋਏ।
ਦੂਸਰੀ ਵਾਰ ਇਹ ਟਕਰਾਅ ਉਦੋਂ ਸਾਹਮਣੇ ਆਇਆ ਜਦੋਂ ਸੰਘ ਪਰਿਵਾਰ ਦਾ ਵਾਜਪਾਈ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਛੱਡ ਦੇਣ ਦਾ ਨਰਮ ਸੰਦੇਸ਼ ਮਿਲਿਆ। ਗੱਲ ਕੁਝ ਇਸ ਤਰ੍ਹਾਂ ਕੀਤੀ ਗਈ ਕਿ ਉਹ 'ਟਾਇਰਡ' (ਥੱਕ ਜਾਣਾ) ਹੋ ਗਏ ਹਨ, ਇਸ ਲਈ ਉਨ੍ਹਾਂ ਨੂੰ 'ਰਿਟਾਇਰਡ' ਹੋ ਜਾਣਾ ਚਾਹੀਦਾ ਹੈ। ਪਰ ਵਾਜਪਾਈ ਨੇ ਇਸ ਦਾ ਜਵਾਬ 'ਨਾ ਮੈਂ ਟਾਇਰਡ ਹਾਂ, ਨਾ ਰਿਟਾਇਰਡ' ਕਹਿ ਕੇ ਦਿੱਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਨਹੀਂ ਛੱਡਿਆ ਪਰ ਸੰਘ ਦੇ ਦਬਾਅ ਕਾਰਨ ਉਨ੍ਹਾਂ ਨੂੰ ਅਡਵਾਨੀ ਨੂੰ ਉਪ ਪ੍ਰਧਾਨ ਮੰਤਰੀ ਵਜੋਂ ਸਵੀਕਾਰ ਕਰਨਾ ਪਿਆ। ਇਹ ਇਕ ਤਰ੍ਹਾਂ ਨਾਲ ਉਨ੍ਹਾਂ ਦੇ ਅਧਿਕਾਰਾਂ ਵਿਚ ਕਟੌਤੀ ਸੀ। ਸੰਘ ਪਰਿਵਾਰ ਵਲੋਂ ਉਨ੍ਹਾਂ ਦੇ ਨਿੱਜੀ ਜੀਵਨ 'ਤੇ ਹਮਲੇ ਵੀ ਕੀਤੇ ਗਏ, ਇਥੋਂ ਤੱਕ ਕਿ ਤਤਕਾਲੀ ਸਰਸੰਘ ਚਾਲਕ ਸੁਦਰਸ਼ਨ ਨੇ ਇਕ ਟਿੱਪਣੀ ਵੀ ਕੀਤੀ ਸੀ। ਵਾਜਪਾਈ ਨੇ ਇਸ ਟਿੱਪਣੀ ਦਾ ਜਵਾਬ ਦੇਣ ਤੋਂ ਬਚਦੇ ਹੋਏ ਸੰਘ, ਅਡਵਾਨੀ ਅਤੇ ਆਪਣੇ ਵਿਚਕਾਰ ਕੁਸ਼ਲਤਾ ਪੂਰਵਕ ਇਕ ਹੱਲ ਕੱਢਿਆ। ਸੱਤਾ ਦੇ ਸਿਖ਼ਰ ਵਿਚ ਅਡਵਾਨੀ ਨਾਲ ਹਿੱਸਾ ਵੰਡਿਆ ਅਤੇ ਕਿਸੇ ਤਰ੍ਹਾਂ ਇਸ ਸੰਕਟ ਨੂੰ ਟਾਲ ਦਿੱਤਾ।
ਟਕਰਾਅ ਦਾ ਚੌਥਾ ਪੱਖ 2002 ਵਿਚ ਗੋਧਰਾ ਕਾਂਡ ਤੋਂ ਬਾਅਦ ਗੁਜਰਾਤ ਵਿਚ ਹੋਈ ਫ਼ਿਰਕੂ ਹਿੰਸਾ ਕਾਰਨ ਸਾਹਮਣੇ ਆਇਆ। ਇਸ ਘਟਨਾ ਵਿਚ ਇਕ ਪਾਸੇ ਅਡਵਾਨੀ ਸਨ, ਜਿਹੜੇ ਸੰਘ ਪਰਿਵਾਰ ਦੀ ਨੁਮਾਇੰਦਗੀ ਕਰ ਰਹੇ ਸਨ, ਦੂਜੇ ਪਾਸੇ ਮੁੱਖ ਮੰਤਰੀ ਨਰਿੰਦਰ ਮੋਦੀ ਸਨ, ਜਿਨ੍ਹਾਂ ਦਾ ਰਾਜਨੀਤਕ ਭਵਿੱਖ ਪੂਰੀ ਤਰ੍ਹਾਂ ਦਾਅ 'ਤੇ ਲੱਗਾ ਹੋਇਆ ਸੀ, ਤੀਜੇ ਪਾਸੇ ਅਟਲ ਬਿਹਾਰੀ ਵਾਜਪਾਈ ਸਨ, ਜਿਨ੍ਹਾਂ ਦੀ ਮਾਨਤਾ ਸੀ ਕਿ ਮੋਦੀ ਰਾਜ ਧਰਮ ਦਾ ਪਾਲਣ ਕਰਨ ਤੋਂ ਖੁੰਝ ਗਿਆ ਹੈ। ਇਸ ਲਈ ਉਨ੍ਹਾਂ ਨੂੰ ਸੱਤਾ ਛੱਡ ਦੇਣੀ ਚਾਹੀਦੀ ਹੈ। ਗੋਆ ਵਿਚ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਵਿਚ ਮੋਰਚਾ ਖੋਲ੍ਹਿਆ। ਜਿਵੇਂ ਹੀ ਮੋਦੀ ਨੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ, ਪ੍ਰਤੀਨਿਧੀਆਂ ਵਲੋਂ ਜ਼ਬਰਦਸਤ ਵਿਰੋਧ ਕਰਵਾਇਆ ਗਿਆ। ਅਟਲ ਬਿਹਾਰੀ ਸਮਝ ਗਏ ਕਿ ਇਸ ਮਾਮਲੇ ਵਿਚ ਉਨ੍ਹਾਂ ਨੂੰ ਪਿੱਛੇ ਹਟਣਾ ਪਵੇਗਾ। ਇਸ ਤੋਂ ਬਾਅਦ ਉਨ੍ਹਾਂ ਨੇ ਜਿਹੜਾ ਭਾਸ਼ਣ ਦਿੱਤਾ, ਉਹ ਸਮਝੌਤੇ ਅਤੇ ਤਾਲਮੇਲ ਦਾ ਇਕ ਉਦਾਹਰਨ ਸੀ। ਉਹ ਜਾਣਦੇ ਸਨ ਕਿ ਨਾ ਤਾਂ ਉਹ ਅਡਵਾਨੀ ਦੇ ਸਹਿਯੋਗ ਤੋਂ ਬਿਨਾਂ ਚੱਲ ਸਕਦੇ ਹਨ ਅਤੇ ਨਾ ਹੀ ਸੰਘ ਪਰਿਵਾਰ ਦੀ ਸਹਾਇਤਾ ਤੋਂ ਬਿਨਾਂ ਉਨ੍ਹਾਂ ਦੀ ਰਾਜਨੀਤੀ ਪ੍ਰਵਾਨ ਚੜ੍ਹ ਸਕਦੀ ਹੈ। ਮੋਦੀ ਪ੍ਰਤੀ ਆਪਣੀ ਆਲੋਚਨਾ ਉਨ੍ਹਾਂ ਨੇ ਇਤਿਹਾਸ ਵਿਚ ਦਰਜ ਵੀ ਕਰਾ ਦਿੱਤੀ ਅਤੇ ਗੱਲ ਵੀ ਵਾਪਸ ਲੈ ਲਈ।
ਅਟਲ ਜੀ ਜਾਣਦੇ ਸਨ ਕਿ ਰਾਜਨੀਤੀ ਕਾਲਖ਼ ਦੀ ਕੋਠੜੀ ਹੈ। ਫਿਰ ਵੀ ਉਨ੍ਹਾਂ ਦੀ ਇੱਛਾ ਸੀ ਕਿ ਉਨ੍ਹਾਂ ਦੇ ਹੱਥ ਕਦੇ ਕਾਲੇ ਦਿਖਾਈ ਨਾ ਦੇਣ ਪਰ ਉਨ੍ਹਾਂ ਨੂੰ ਉਸ ਸਮੇਂ ਇਸ ਖ਼ਤਰੇ ਦਾ ਸਾਹਮਣਾ ਕਰਨਾ ਪਿਆ ਜਦੋਂ ਪ੍ਰਧਾਨ ਮੰਤਰੀ ਦਫ਼ਤਰ 'ਤੇ ਉਨ੍ਹਾਂ ਦੇ ਜਵਾਈ ਦੇ ਪ੍ਰਭਾਵ ਦੀਆਂ ਕਹਾਣੀਆਂ ਪ੍ਰਮੁੱਖਤਾ ਨਾਲ ਛਪਣ ਲੱਗੀਆਂ। ਉਸ ਸਮੇਂ ਯਾਦ ਆਇਆ ਕਿ ਜੈਨ ਹਵਾਲਾ ਡਾਇਰੀ ਕਾਂਡ ਦੇ ਸਮੇਂ ਉਨ੍ਹਾਂ ਨੇ ਸੰਸਦ ਵਿਚ ਕੀ ਭਾਸ਼ਣ ਦਿੱਤਾ ਸੀ? ਉਨ੍ਹਾਂ ਨੇ ਅਫ਼ਸੋਸ ਕਰਦੇ ਹੋਏ ਪੁੱਛਿਆ ਸੀ ਕਿ ਆਖ਼ਰ ਰਾਜਨੀਤੀ ਕਰਨ ਲਈ ਕਿੰਨਾ ਪੈਸਾ ਚਾਹੀਦਾ ਹੈ। ਇਸ ਜਵਾਈ ਕਾਂਡ ਦੀ ਰੌਸ਼ਨੀ ਵਿਚ ਉਨ੍ਹਾਂ ਦਾ ਇਹ ਭਾਸ਼ਣ ਇਕ ਤ੍ਰਾਸਦੀ ਤਰ੍ਹਾਂ ਲੱਗ ਰਿਹਾ ਸੀ। ਪਾਰਟੀ ਦੇ ਅੰਦਰ ਕੁਝ ਤੱਤ ਵੀ ਇਸ ਮਸਲੇ ਨੂੰ ਉਤਸ਼ਾਹਿਤ ਕਰ ਰਹੇ ਸਨ। ਪਰ ਇਸ ਮੁਕਾਮ 'ਤੇ ਵੀ ਉਨ੍ਹਾਂ ਨੇ ਹੌਸਲਾ ਨਹੀਂ ਛੱਡਿਆ ਅਤੇ ਆਪਣੀ ਪਰਿਵਾਰਕ ਘਟਨਾ ਨੂੰ ਸਾਹਮਣੇ ਲਿਆਉਣ ਲਈ ਤਤਪਰ ਵਿਰੋਧੀ ਧਿਰ ਨਾਲ ਕੁਸ਼ਲਤਾ ਪੂਰਵਕ ਇਕ 'ਬੈਕ ਚੈਨਲ' ਖੋਲ੍ਹਿਆ, ਇਸ ਦਾ ਨਤੀਜਾ ਇਹ ਨਿਕਲਿਆ ਕਿ ਰਾਜਨੀਤੀ ਵਿਚ ਇਸ ਮੁੱਦੇ ਦੇ ਆਲੇ-ਦੁਆਲੇ ਪੈਦਾ ਹੋ ਰਹੀ ਗਰਮੀ ਕੁਝ ਦਿਨਾਂ ਬਾਅਦ ਸ਼ਾਂਤ ਹੋ ਗਈ। ਹੌਲੀ-ਹੌਲੀ ਇਹ ਜਵਾਈ ਕਾਂਡ ਜਨਤਕ ਜੀਵਨ ਤੋਂ ਦੂਰ ਹੋ ਗਿਆ।
ਇਹ ਸਾਰੀਆਂ ਘਟਨਾਵਾਂ ਅਟਲ ਜੀ ਦੀ ਰਾਜਨੀਤੀ ਦੇ ਅੰਦਰੂਨੀ ਸੰਘਰਸ਼ ਦਾ ਇਕ ਨਜ਼ਾਰਾ ਪੇਸ਼ ਕਰਦੀਆਂ ਹਨ। ਹਰ ਵਾਰ ਸਥਿਤੀਆਂ ਅਤੇ ਸਮੇਂ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ। ਜੇਕਰ ਅਜਿਹਾ ਨਾ ਹੁੰਦਾ ਤਾਂ ਵਿਰੋਧੀ ਸਥਿਤੀਆਂ ਉਨ੍ਹਾਂ ਦੇ ਰਾਜਨੀਤਕ ਸਫ਼ਰ ਦੀ ਬਲੀ ਲੈ ਸਕਦੀਆਂ ਸਨ। ਇਹ ਇਸ ਸੱਜੇ ਪੱਖੀ ਰਾਜਨੀਤੀ ਦੀ ਮਾੜੀ ਕਿਸਮਤ ਹੀ ਹੈ ਕਿ ਨਾ ਤਾਂ ਵਾਜਪਾਈ ਤੋਂ ਪਹਿਲਾਂ ਉਨ੍ਹਾਂ ਕੋਲ ਕੋਈ ਉਦਾਰ ਸ਼ਖ਼ਸੀਅਤ ਸੀ ਅਤੇ ਨਾ ਹੀ ਵਾਜਪਾਈ ਦੇ ਬਾਅਦ ਹੈ। ਅੱਜ ਸਾਡੇ ਕੋਲ ਘਟਨਾਵਾਂ ਦੇ ਬਾਅਦ ਦਾ ਨਜ਼ਰੀਆ ਹੈ। ਜੇਕਰ ਇਨ੍ਹਾਂ ਅੰਦਰੂਨੀ ਸੰਘਰਸ਼ਾਂ ਵਿਚ ਵਾਜਪਾਈ ਹਾਰ ਗਏ ਹੁੰਦੇ ਤਾਂ ਸੱਜੇ ਪੱਖੀ ਰਾਜਨੀਤੀ ਆਪਣੇ ਸਭ ਤੋਂ ਉਦਾਰ ਨੇਤਾ ਅਤੇ ਉਸ ਦੀ ਉਦਾਰਤਾਵਾਦੀ ਰਾਜਨੀਤੀ ਤੋਂ ਵਾਂਝੀ ਰਹਿ ਗਈ ਹੁੰਦੀ।

E. mail : abhaydubey@csds.in

 


ਖ਼ਬਰ ਸ਼ੇਅਰ ਕਰੋ

ਬਿਸਤ ਦੁਆਬ ਨਹਿਰ ਤੋਂ ਰੁੱਖਾਂ ਦੀ ਕਟਾਈ ਦਾ ਮਾਮਲਾ

ਗ੍ਰੀਨ ਟ੍ਰਿਬਿਊਨਲ ਦਾ ਸ਼ਲਾਘਾਯੋਗ ਫ਼ੈਸਲਾ

ਕੌਮੀ ਗ੍ਰੀਨ ਟ੍ਰਿਬਿਊਨਲ ਵਲੋਂ ਪੰਜਾਬ ਵਿਚ ਬਿਸਤ ਦੁਆਬ ਨਹਿਰ ਅਤੇ ਇਸ ਦੀਆਂ ਸਹਾਇਕ ਨਹਿਰਾਂ ਦੇ ਕੰਢਿਆਂ ਦੇ ਵਿਸਤਾਰ ਅਤੇ ਮੁਰੰਮਤ ਦੇ ਨਾਂਅ 'ਤੇ 24 ਹਜ਼ਾਰ ਤੋਂ ਜ਼ਿਆਦਾ ਦਰੱਖਤਾਂ ਨੂੰ ਕੱਟੇ ਜਾਣ ਸਬੰਧੀ ਜਾਂਚ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ, ਜਿਸ ਤੋਂ ਇਹ ਸਿੱਧ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX