ਤਾਜਾ ਖ਼ਬਰਾਂ


ਦਿੱਲੀ ਹਿੰਸਾ : ਮ੍ਰਿਤਕਾਂ ਦੀ ਗਿਣਤੀ ਵੱਧ ਕੇ 10 ਹੋਈ , 3 ਪੱਤਰਕਾਰਾਂ 'ਤੇ ਵੀ ਹੋਏ ਹਮਲੇ
. . .  14 minutes ago
ਧਾਰਮਿਕ ਆਜ਼ਾਦੀ 'ਤੇ ਹੋਈ ਗੱਲ - ਟਰੰਪ
. . .  43 minutes ago
ਨਵੀਂ ਦਿੱਲੀ, 25 ਫਰਵਰੀ - ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਾਗਰਿਕਤਾ ਸੋਧ ਕਾਨੂੰਨ ਤੇ ਦਿੱਲੀ ਹਿੰਸਾ 'ਤੇ ਬੋਲਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਚਾਹੁੰਦੇ ਹਨ ਕਿ ਲੋਕਾਂ ਨੂੰ ਧਾਰਮਿਕ ਆਜ਼ਾਦੀ ਹੋਵੇ। ਉਹ ਇਸ 'ਤੇ ਕਾਫੀ ਮਿਹਨਤ ਕਰ ਚੁੱਕੇ ਹਨ। ਉਨ੍ਹਾਂ ਨੇ ਹਿੰਸਾ ਬਾਰੇ ਸੁਣਿਆ...
ਬੰਗਾ 'ਚ ਪੁਲਸ ਨੇ ਪੰਜ ਸ਼ੱਕੀ ਹਿਰਾਸਤ 'ਚ ਲਏ
. . .  52 minutes ago
ਬੰਗਾ, 25 ਫਰਵਰੀ (ਜਸਬੀਰ ਸਿੰਘ ਨੂਰਪੁਰ) - ਬੰਗਾ ਦੇ ਇੱਕ ਹੋਟਲ 'ਚ ਪੁਲਸ ਨੇ ਅਚਾਨਕ ਵੱਡੀ ਗਿਣਤੀ 'ਚ ਛਾਪਾਮਾਰੀ ਕਰ ਕੇ ਪੰਜ ਜਣਿਆਂ ਨੂੰ ਹਿਰਾਸਤ 'ਚ ਲੈ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦਾ ਸੰਬੰਧ ਗੈਂਗਸਟਰਾਂ ਨਾਲ...
ਪ੍ਰਧਾਨ ਮੰਤਰੀ ਮੋਦੀ ਨਾਲ ਚੰਗੇ ਰਿਸ਼ਤੇ - ਟਰੰਪ
. . .  55 minutes ago
ਨਵੀਂ ਦਿੱਲੀ, 25 ਫਰਵਰੀ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰੈਸ ਕਾਨਫਰੰਸ ਵਿਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਦਿੱਤੇ ਤੇ ਆਪਣੇ ਭਾਰਤ ਦੌਰੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਉਨ੍ਹਾਂ ਦੇ ਬਹੁਤ ਚੰਗੇ...
ਹਵਾਰਾ ਕਮੇਟੀ 29 ਫ਼ਰਵਰੀ ਨੂੰ ਦੇਵੇਗੀ ਨਾਭਾ ਜੇਲ੍ਹ ਅੱਗੇ ਧਰਨਾ
. . .  about 1 hour ago
ਨਾਭਾ, 25 ਫਰਵਰੀ, (ਕਰਮਜੀਤ ਸਿੰਘ) - ਨਾਭਾ ਸਿਕਿਓਰਟੀ ਜੇਲ੍ਹ ਵਿਚ ਪ੍ਰਸ਼ਾਸਨ ਵੱਲੋਂ ਗੁਰਬਾਣੀ ਦੇ ਗੁਟਕਿਆਂ ਅਤੇ ਪੋਥੀਆਂ ਦੀ ਕੀਤੀ ਬੇਅਦਬੀਆਂ ਦਾ ਇੰਨਸਾਫ ਲੈਣ ਲਈ ਬੰਦੀ ਸਿੰਘਾਂ ਵੱਲੋਂ ਪਿਛਲੇ ਚਾਰ ਦਿਨਾਂ ਤੋਂ ਜੇਲ੍ਹ ਵਿਚ ਅਰੰਭੀ ਭੁੱਖ ਹੜਤਾਲ਼ ਦਾ ਸਮਰਥਨ ਕਰਦਿਆਂ...
ਲੰਗਰ ਨੂੰ ਬੰਦ ਕਰਨ ਦਾ ਮਾਮਲਾ : ਮੁੱਖ ਮੰਤਰੀ ਰਾਜਸਥਾਨ ਨੇ ਹਰਸਿਮਰਤ ਬਾਦਲ ਨੂੰ ਭੇਜਿਆ ਪੱਤਰ
. . .  about 1 hour ago
ਤਲਵੰਡੀ ਸਾਬੋ, 25 ਫਰਵਰੀ (ਰਣਜੀਤ ਸਿੰਘ ਰਾਜੂ) - ਹਲਕਾ ਤਲਵੰਡੀ ਸਾਬੋ ਦੇ ਪਿੰਡਾਂ ਵੱਲੋਂ ਰਾਜਸਥਾਨ ਦੇ ਬੀਕਾਨੇਰ 'ਚ ਚਲਾਏ ਜਾ ਰਹੇ ਲੰਗਰ ਨੂੰ ਬੰਦ ਕਰਨ ਦੇ ਮੁੱਦੇ 'ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ...
ਦਿੱਲੀ ਹਿੰਸਾ : ਮੌਤਾਂ ਦੀ ਗਿਣਤੀ ਵੱਧ ਕੇ ਹੋਈ 9
. . .  about 1 hour ago
ਨਵੀਂ ਦਿੱਲੀ, 25 ਫਰਵਰੀ - ਦਿੱਲੀ ਵਿਚ ਹਿੰਸਾ ਦੇ ਚੱਲਦਿਆਂ ਹੁਣ ਤੱਕ 9 ਲੋਕਾਂ ਦੀ ਮੌਤ ਹੋ ਗਈ ਹੈ, 135 ਜ਼ਖਮੀ ਹਨ। ਅੱਜ ਚਾਰ ਤੇ ਬੀਤੇ ਕੱਲ੍ਹ 5 ਲੋਕਾਂ ਦੀ ਮੌਤ ਹੋਈ ਸੀ। ਇਸ ਸਬੰਧੀ ਗੁਰੂ ਤੇਗ ਬਹਾਦਰ ਹਸਪਤਾਲ ਦੇ ਮੈਡੀਕਲ ਸੁਪਰਡੈਂਟ...
ਦਿੱਲੀ ਦੇ ਵੱਖ ਵੱਖ ਸਥਾਨਾਂ 'ਚ ਲਗਾਈ ਗਈ ਧਾਰਾ 144 ਤੇ ਕੱਢਿਆ ਫਲੈਗ ਮਾਰਚ
. . .  about 1 hour ago
ਨਵੀਂ ਦਿੱਲੀ, 25 ਫਰਵਰੀ - ਹਿੰਸਾ ਦੇ ਚੱਲਦਿਆਂ ਪੁਲਿਸ ਤੇ ਰੈਪਿਡ ਐਕਸ਼ਨ ਫੋਰਸ (ਆਰ.ਏ.ਐਫ) ਦੀਆਂ ਟੀਮਾਂ ਖਜੂਰੀ ਖ਼ਾਸ ਸਮੇਤ ਵੱਖ ਵੱਖ ਸਥਾਨਾਂ 'ਤੇ ਤਾਇਨਾਤ ਕੀਤੀਆਂ ਗਈਆਂ ਹਨ ਤੇ ਧਾਰਾ 144 ਲਗਾਈ ਗਈ ਹੈ। ਇਸ ਦੇ ਨਾਲ ਹੀ ਫਲੈਗ ਮਾਰਚ ਕੱਢਿਆ...
ਜ਼ਖਮੀਆਂ ਨੂੰ ਮਿਲੇ ਕੇਜਰੀਵਾਲ
. . .  about 2 hours ago
ਨਵੀਂ ਦਿੱਲੀ, 25 ਫਰਵਰੀ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਹਿੰਸਾ ਵਿਚ ਜ਼ਖਮੀ ਹੋਏ ਲੋਕਾਂ ਨਾਲ ਗੁਰੂ ਤੇਗ ਬਹਾਦੁਰ...
ਦਿੱਲੀ ਹਿੰਸਾ : ਮੌਜਪੁਰ ਤੇ ਭਜਨਾਪੁਰ ਵਿਚ ਹਿੰਸਾ
. . .  about 2 hours ago
ਨਵੀਂ ਦਿੱਲੀ, 25 ਫਰਵਰੀ - ਦਿੱਲੀ ਵਿਚ ਹਿੰਸਾ ਦਾ ਦੌਰ ਜਾਰੀ ਹੈ। ਮੌਜਪੁਰ ਤੇ ਭਜਨਾਪੁਰ 'ਚ ਆਗਜਨੀ ਤੇ ਪੱਥਰਬਾਜ਼ੀ...
ਅਕਾਲੀ ਦਲ ਨੇ ਕੀਤੀ ਹਜ਼ਾਰਾਂ ਦੇ ਇਕੱਠ ਵਾਲੀ ਵਿਸ਼ਾਲ ਰੈਲੀ
. . .  about 2 hours ago
ਫ਼ਿਰੋਜ਼ਪੁਰ 25 ਫਰਵਰੀ ( ਜਸਵਿੰਦਰ ਸਿੰਘ ਸੰਧੂ ) - ਪੰਜਾਬ ਕਾਂਗਰਸ ਸਰਕਾਰ ਦੀ ਵਾਅਦਾ ਖਿਲਾਫ਼ੀ , ਅਕਾਲੀ ਵਰਕਰਾਂ ਨਾਲ ਸਿਆਸੀ ਬਦਲਾ ਖੋਰੀ ਅਧੀਨ ਵਧੀਕੀਆਂ ਕਰਨ , ਪਿਛਲੀ ਅਕਾਲੀ ਸਰਕਾਰ ਵਲੋਂ ਦਿੱਤੀਆਂ ਸਮੂਹ ਸਹੂਲਤਾਂ ਖੋਹਣ ਦੇ ਖਿਲਾਫ਼ ਦਾਣਾ ਮੰਡੀ...
ਕੈਪਟਨ ਦੀ ਅਗਵਾਈ 'ਚ ਪੰਜਾਬ ਦਾ ਸਰਬ ਦਲ ਵਫ਼ਦ ਪ੍ਰਧਾਨ ਮੰਤਰੀ ਨਾਲ ਕਰੇਗਾ ਮੁਲਾਕਾਤ
. . .  about 3 hours ago
ਚੰਡੀਗੜ੍ਹ, 25 ਫਰਵਰੀ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਤੋਂ ਸਰਬ ਦਲ ਵਫ਼ਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰੇਗਾ ਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਕਾਰਵਾਈ ਦੀਆਂ ਗਤੀਵਿਧੀਆਂ ਨੂੰ ਸਰਲ ਬਣਾਉਣ ਤੇ ਪਾਸਪੋਰਟ...
ਭਾਰਤ ਅਮਰੀਕਾ ਤੋਂ 3 ਬਿਲੀਅਨ ਡਾਲਰ ਦੀ ਵੱਧ ਦੀ ਕੀਮਤ ਦੇ ਖ਼ਰੀਦੇਗਾ ਹਥਿਆਰ - ਟਰੰਪ
. . .  about 3 hours ago
ਨਵੀਂ ਦਿੱਲੀ, 25 ਫਰਵਰੀ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਕਿਹਾ ਹੈ ਕਿ ਭਾਰਤ ਅਮਰੀਕਾ ਵਿਚਾਲੇ ਰੱਖਿਆ ਸਹਿਯੋਗ ਸਮਝੌਤੇ ਵੱਧ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਾਰਤ 3 ਬਿਲੀਅਨ ਡਾਲਰ ਤੋ ਵੱਧ ਕੀਮਤ ਦੇ ਅਤਿ ਆਧੁਨਿਕ ਅਮਰੀਕੀ...
ਕਪਿਲ ਮਿਸ਼ਰਾ ਵਰਗਿਆ ਖਿਲਾਫ ਹੋਵੇ ਕਾਰਵਾਈ - ਗੌਤਮ ਗੰਭੀਰ
. . .  about 3 hours ago
ਨਵੀਂ ਦਿੱਲੀ, 25 ਫਰਵਰੀ - ਕੌਮੀ ਰਾਜਧਾਨੀ ਦਿੱਲੀ ਦੇ ਉਤਰ-ਪੂਰਬੀ ਹਿੱਸੇ ਭੜਕੀ ਹਿੰਸਾ 'ਤੇ ਪੂਰਬੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਕਿਹਾ ਕਿ ਭਾਜਪਾ ਨੇਤਾ ਕਪਿਲ ਮਿਸ਼ਰਾ ਹੋਵੇ ਜਾਂ ਕੋਈ ਹੋਰ, ਜਿਸ ਜਿਸ ਨੇ ਵੀ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਉਸ...
ਗ੍ਰਹਿ ਮੰਤਰੀ ਨੇ ਮਦਦ ਦਾ ਦਿੱਤਾ ਭਰੋਸਾ - ਕੇਜਰੀਵਾਲ
. . .  about 3 hours ago
ਨਵੀਂ ਦਿੱਲੀ, 25 ਫਰਵਰੀ - ਕੌਮੀ ਰਾਜਧਾਨੀ ਦਿੱਲੀ ਦੇ ਉਤਰ-ਪੂਰਬੀ ਹਿੱਸੇ ਵਿਚ ਸਥਿਤ ਜਾਫਰਾਬਾਦ ਤੇ ਮੌਜਪੁਰ ਇਲਾਕੇ ਵਿਚ ਭੜਕੀ ਹਿੰਸਾ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਰਾਜਪਾਲ ਅਨਿਲ ਬੈਜਲ ਸਮੇਤ...
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਬਾਰਾਂ ਮੈਂਬਰੀ ਜਥਾ ਵਤਨ ਪਰਤਿਆ
. . .  about 4 hours ago
26 ਫਰਵਰੀ ਨੂੰ ਦੁੱਖ ਸਾਂਝਾ ਕਰਨ ਲੌਂਗੋਵਾਲ ਵਿਖੇ ਪਹੁੰਚਣਗੇ ਸੁਖਬੀਰ ਸਿੰਘ ਬਾਦਲ - ਭਾਈ ਲੌਂਗੋਵਾਲ
. . .  about 4 hours ago
ਦਿਨਕਰ ਗੁਪਤਾ ਦੇ ਮਾਮਲੇ 'ਤੇ ਵਿਰੋਧੀ ਪਏ ਠੰਢੇ
. . .  about 4 hours ago
ਰੱਖਿਆ ਸੌਦਿਆਂ 'ਤੇ ਲੱਗੀ ਮੋਹਰ, ਵੱਡੇ ਵਪਾਰਕ ਸੌਦੇ 'ਤੇ ਹੋਵੇਗੀ ਗੱਲ
. . .  about 4 hours ago
ਏਅਰ ਫੋਰਸ ਦੇ ਵਿੰਗ ਕਮਾਂਡਰ ਮ੍ਰਿਤਕ ਗੁਰਪ੍ਰੀਤ ਸਿੰਘ ਚੀਮਾ ਦੀ ਮ੍ਰਿਤਕ ਦੇਹ ਨੂੰ ਅੱਜ ਪਿੰਡ ਆਲੋਵਾਲ ਵਿਚ ਲਿਆਂਦਾ ਜਾਵੇਗਾ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 5 ਭਾਦੋ ਸੰਮਤ 550

ਕਪੂਰਥਲਾ / ਫਗਵਾੜਾ

ਸੁਲਤਾਨਪੁਰ ਲੋਧੀ ਵਿਖੇ ਹੋਈ ਇਸਤਰੀ ਅਕਾਲ ਦਲ ਦੀ ਵਿਸ਼ੇਸ਼ ਮੀਟਿੰਗ

ਸੁਲਤਾਨਪੁਰ ਲੋਧੀ, 20 ਅਗਸਤ (ਹੈਪੀ, ਥਿੰਦ)-ਸਾਬਕਾ ਮੰਤਰੀ ਪੰਜਾਬ ਤੇ ਸਰਪ੍ਰਸਤ ਸ਼ੋ੍ਰਮਣੀ ਇਸਤਰੀ ਅਕਾਲੀ ਦਲ ਦੀ ਅਗਵਾਈ ਹੇਠ ਸੁਲਤਾਨਪੁਰ ਲੋਧੀ ਵਿਖੇ ਇਕ ਮੀਟਿੰਗ ਹੋਈ | ਜਿਸ ਨੂੰ ਸੰਬੋਧਨ ਕਰਦਿਆਂ ਡਾ: ਉਪਿੰਦਰਜੀਤ ਕੌਰ ਨੇ ਹਿਸਾਰ ਵਿਚ ਕੁੱਝ ਸ਼ਰਾਰਤੀ ਅਨਸਰਾਂ ...

ਪੂਰੀ ਖ਼ਬਰ »

ਵਿਦਿਆਰਥੀਆਂ ਦੇ ਮਾਪਿਆਂ ਦਾ ਵਫ਼ਦ ਹਲਕਾ ਵਿਧਾਇਕ ਸੋਮ ਪ੍ਰਕਾਸ਼ ਕੈਂਥ ਨੂੰ ਮਿਲਿਆ

ਫਗਵਾੜਾ, 20 ਅਗਸਤ (ਤਰਨਜੀਤ ਸਿੰਘ ਕਿੰਨੜਾ)-ਸ਼ਹਿਰ ਦੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਫ਼ੀਸਾਂ ਅਤੇ ਦਾਖ਼ਲੇ ਵਗੈਰਾ ਨੂੰ ਲੈ ਕੇ ਹੋ ਰਹੀ ਬੇਲਗਾਮ ਵਸੂਲੀ ਦੇ ਸਬੰਧ ਵਿਚ ਲਾਰਡ ਮਹਾਵੀਰ ਜੈਨ ਸਕੂਲ ਦੇ ਪੇਰੈਂਟਸ ਦਾ ਇਕ ਵਫ਼ਦ ਅੱਜ ...

ਪੂਰੀ ਖ਼ਬਰ »

ਕਰਮਚਾਰੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਦਫ਼ਤਰਾਂ 'ਚ ਇਲੈਕਟ੍ਰਾਨਿਕ ਮਸ਼ੀਨਾਂ ਲਗਾਈਆਂ ਜਾਣ-ਪਾਠਕ

ਢਿਲਵਾਂ, 20 ਅਗਸਤ (ਗੋਬਿੰਦ ਸੁਖੀਜਾ, ਪਲਵਿੰਦਰ ਸਿੰਘ)-ਬਲਾਕ ਢਿਲਵਾਂ ਦੇ ਨਾਲ ਅਨੇਕਾਂ ਪਿੰਡਾਂ ਜੁੜੇ ਹੋਏ ਹਨ ਅਤੇ ਕਸਬਾ ਢਿਲਵਾਂ ਵਿਚ ਇਨ੍ਹਾਂ ਪਿੰਡਾਂ ਦੇ ਲੋਕ ਆਪਣਾ ਕੰਮ ਕਰਵਾਉਣ ਸਰਕਾਰੀ ਦਫ਼ਤਰਾਂ ਵਿਚ ਆਉਂਦੇ ਹਨ, ਪੰ੍ਰਤੂ ਕਈ ਵਾਰ ਕਰਮਚਾਰੀਆਂ ਦੇ ਦਫ਼ਤਰ ਲੇਟ ...

ਪੂਰੀ ਖ਼ਬਰ »

ਟਰਾਂਸਫਾਰਮ ਤੋਂ ਵੱਧ-ਘੱਟ ਬਿਜਲੀ ਨਿਕਲਣ ਨਾਲ ਬਿਜਲੀ ਉਪਕਰਨ ਸੜੇ

ਨਡਾਲਾ, 20 ਅਗਸਤ (ਮਾਨ)-ਪਿੰਡ ਰਾਏਪੁਰ ਅਰਾਈਆਂ ਵਿਖੇ ਬਿਜਲੀ ਦੇ ਟਰਾਂਸਫਾਰਮ ਵਲੋਂ ਬਿਜਲੀ ਸਪਲਾਈ ਵੱਧ-ਘੱਟ ਦੇਣ ਨਾਲ ਲੋਕਾਂ ਦੇ ਘਰਾਂ ਦੇ ਬਿਜਲੀ ਉਪਕਰਨ ਸੜ ਰਹੇ ਹਨ | ਇਸ ਸਬੰਧੀ ਪੰਚ ਸੁਖਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਬਿੱਲਾਂ ਚੱਕੀਵਾਲਾ ਨੇੜੇ ਲੱਗਾ ...

ਪੂਰੀ ਖ਼ਬਰ »

ਅਪੰਗ-ਸੁਅੰਗ ਲੋਕ ਮੰਚ ਦੇ ਆਗੂਆਂ ਨੇ ਖਾਲੀ ਭਾਂਡੇ ਖੜਕਾ ਕੇ ਕੀਤਾ ਰੋਸ ਵਿਖਾਵਾ

ਕਪੂਰਥਲਾ, 20 ਅਗਸਤ (ਸਡਾਨਾ)-ਅਪੰਗ-ਸੁਅੰਗ ਲੋਕ ਮੰਚ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਡੀ.ਸੀ. ਦਫ਼ਤਰ ਦੇ ਬਾਹਰ ਖਾਲੀ ਭਾਂਡੇ ਖੜਕਾ ਕੇ ਰੋਸ ਵਿਖਾਵਾ ਕੀਤਾ ਗਿਆ | ਉਪਰੰਤ ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ਨੂੰ ਮੰਚ ਦੇ ਆਗੂਆਂ ਨੇ ਮੰਗ ਪੱਤਰ ਸੌਾਪਿਆ | ਮੰਚ ਦੇ ...

ਪੂਰੀ ਖ਼ਬਰ »

ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਦੇ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਹੜਤਾਲ

ਕਪੂਰਥਲਾ, 20 ਅਗਸਤ (ਸਡਾਨਾ)-ਗੌਰਮਿੰਟ ਡਰੱਗ ਡੀ ਅਡਿਕਸ਼ਨ ਤੇ ਰੀਹੈਬਲੀਟੇਸ਼ਨ ਮੁਲਾਜ਼ਮ ਯੂਨੀਅਨ ਦੇ ਸੱਦੇ 'ਤੇ ਅੱਜ ਸੂਬੇ ਭਰ ਅੰਦਰ ਜ਼ਿਲ੍ਹਾ ਪੱਧਰੀ ਰੋਸ ਧਰਨੇ ਦਿੱਤੇ ਗਏ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਦਿੱਤੀ ਗਈ | ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ...

ਪੂਰੀ ਖ਼ਬਰ »

ਸਵ. ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਦੇ ਜਨਮ ਦਿਨ ਮੌਕੇ ਨਸ਼ਿਆਂ ਸਬੰਧੀ ਜਾਗਰੂਕਤਾ

ਸੁਲਤਾਨਪੁਰ ਲੋਧੀ, 20 ਅਗਸਤ (ਹੈਪੀ, ਥਿੰਦ)-ਸਵ: ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਜਨਮ ਦਿਨ ਮੌਕੇ ਅੱਜ ਸੀਨੀਅਰ ਕਾਂਗਰਸੀ ਆਗੂ ਸੁਰਜੀਤ ਸਿੰਘ ਸੱਦੂਵਾਲ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਅਤੇ ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਦਾ ...

ਪੂਰੀ ਖ਼ਬਰ »

ਗੋਡਿਆਂ ਦਾ ਇਲਾਜ ਬਿਨਾਂ ਆਪ੍ਰੇਸ਼ਨ ਆਯੁਰਵੈਦਿਕ ਦਵਾਈ ਨਾਲ-ਸਿੱਧੂ

ਜਲੰਧਰ, 20 ਅਗਸਤ (ਸਟਾਫ ਰਿਪੋਰਟਰ)-ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਨੇ ਪੁਰਾਤਨ ਜਾਣਕਾਰੀ ਅਤੇ ਵਿਗਿਆਨਿਕ ਤਰੀਕੇ ਨਾਲ ਆਯੁਰਵੈਦਿਕ ਫਾਰਮੂਲੇ ਨਾਲ ਤਿਆਰ ਕੀਤੀ ਨਾਰਾਇਣੀ ਆਰਥੋਕਿੱਟ ਗੋਡਿਆਂ ਦੇ ਦਰਦਾਂ ਨੂੰ ਦਿਨਾਂ 'ਚ ਠੀਕ ਕਰਨ ਦੀ ਸਮਰੱਥਾ ...

ਪੂਰੀ ਖ਼ਬਰ »

ਐਲ. ਪੀ. ਯੂ. ਦੇ ਵਿਦਿਆਰਥੀਆਂ ਨਾਲ ਕਾਰਪੋਰੇਟ ਟਰੇਨਰਾਂ ਤੇ ਲੇਖਕਾਂ ਨੇ ਸਾਂਝੀਆਂ ਕੀਤੀਆਂ ਪ੍ਰੇਰਨਾਦਾਇਕ ਕਹਾਣੀਆਂ

ਜਲੰਧਰ, 20 ਅਗਸਤ (ਰਣਜੀਤ ਸਿੰਘ ਸੋਢੀ)–ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਪ੍ਰਸਿੱਧ ਬੁਲਾਰਿਆਂ ਨੇ ਆਪਣੇ ਨਿੱਜੀ ਤਜਰਬਿਆਂ ਨਾਲ ਪ੍ਰੇਰਨਾਦਾਇਕ ਕਹਾਣੀਆਂ ਲਈ ਕਾਨਫ਼ਰੰਸ ਦਾ ਪ੍ਰਬੰਧ ਕੀਤਾ | ਜਿਸ 'ਚ ਸਮਾਜਿਕ ਵਰਕਰਾਂ, ਟੈਡੇਕਸ ...

ਪੂਰੀ ਖ਼ਬਰ »

ਪੰਜਾਬੀ ਭਾਸ਼ਾ ਨਾਲ ਵਿਤਕਰਾ ਯੂਨੀਅਨ ਨਹੀਂ ਕਰੇਗੀ ਬਰਦਾਸ਼ਤ-ਬਾਠ

ਨਡਾਲਾ, 20 ਅਗਸਤ (ਮਾਨ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਜ਼ਿਲ੍ਹਾ ਜਨਰਲ ਸਕੱਤਰ ਸਰਬਜੀਤ ਸਿੰਘ ਬਾਠ ਤੇ ਬਲਾਕ ਪ੍ਰਧਾਨ ਨਡਾਲਾ ਜਸਵਿੰਦਰ ਸਿੰਘ ਮਾਨਾ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸਰਕਾਰ ...

ਪੂਰੀ ਖ਼ਬਰ »

ਰੱਖੜ ਪੁੰਨਿਆਂ ਦੇ ਸਬੰਧ 'ਚ ਗੁਰਦੁਆਰਾ ਬੇਬੇ ਨਾਨਕੀ ਖੂਹ ਸਾਹਿਬ ਵਿਖੇ ਧਾਰਮਿਕ ਸਮਾਗਮ

ਤਲਵੰਡੀ ਚੌਧਰੀਆਂ, 20 ਅਗਸਤ (ਪਰਸਨ ਲਾਲ ਭੋਲਾ)-ਰੱਖੜ ਪੁੰਨਿਆਂ ਦੇ ਸਬੰਧ ਵਿਚ ਇਤਿਹਾਸਕ ਗੁਰਦੁਆਰਾ ਬੇਬੇ ਨਾਨਕੀ ਖੂਹ ਸਾਹਿਬ ਤਲਵੰਡੀ ਚੌਧਰੀਆਂ ਵਿਖੇ ਸੰਤ ਬਾਬਾ ਜਗਤਾਰ ਸਿੰਘ ਤੇ ਬਾਬਾ ਮਹਿੰਦਰ ਸਿੰਘ ਕਾਰਸੇਵਾ ਤਰਨਤਾਰਨ ਵਾਲਿਆਂ ਦੀ ਅਗਵਾਈ ਵਿਚ ਲੜੀਵਾਰ ਰੱਖੇ ...

ਪੂਰੀ ਖ਼ਬਰ »

ਪਿੰਡ ਮਿੱਠਾ 'ਚ 300 ਤੋਂ ਵੱਧ ਬੂਟੇ ਲਗਾਏ

ਹੁਸੈਨਪੁਰ, 20 ਅਗਸਤ (ਸੋਢੀ)-ਦਿਨ ਬੇ ਦਿਨ ਵੱਧ ਰਹੇ ਪ੍ਰਦੂਸ਼ਣ ਤੋਂ ਚਿੰਤਤ ਅਤੇ ਵਾਤਾਵਰਨ ਪ੍ਰੇਮੀਆਂ ਵਲੋਂ ਪਿੰਡ ਮਿੱਠਾ ਵਿਖੇ ਚਰਨਜੀਤ ਸਿੰਘ ਸਪੇਨ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਆਲੇ-ਦੁਆਲੇ 300 ਸੋ ਤੋਂ ਵੱਧ ਬੂਟੇ ਲਗਾਏ ਗਏ | ਇਸ ਦੌਰਾਨ ...

ਪੂਰੀ ਖ਼ਬਰ »

ਭੁਲੱਥ ਵਿਖੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਮੀਟਿੰਗ

ਭੁਲੱਥ, 20 ਅਗਸਤ (ਮਨਜੀਤ ਸਿੰਘ ਰਤਨ)-ਕਸਬਾ ਭੁਲੱਥ ਵਿਖੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਮੀਟਿੰਗ ਕਾਰਜਕਾਰੀ ਪ੍ਰਧਾਨ ਦਲਬੀਰ ਸਿੰਘ ਨਾਨਕਪੁਰ ਅਤੇ ਸੁਰਿੰਦਰ ਸਿੰਘ ਸ਼ੇਰਗਿੱਲ ਬਲਾਕ ਪ੍ਰਧਾਨ ਭੁਲੱਥ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਕਿਸਾਨੀ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਵਿੱਚ ਇਹ ਵਿਚਾਰ ਕੀਤਾ ਗਿਆ ਕਿ ਪੰਜਾਬ ਸਰਕਾਰ ਦੇ ਆਦੇਸ਼ ਅਨੁਸਾਰ ਆਪਣੀ ਜ਼ਿੰਮੇਵਾਰੀ ਸਮਝਦਿਆਂ ਕਿਸਾਨਾਂ ਨੇ ਝੋਨੇ ਬਿਜਾਈ 20 ਜੂਨ ਤੋਂ ਸ਼ੁਰੂ ਕੀਤੀ ਸੀ ਜੋ ਕਿ ਚੱਲਦੀ ਚੱਲਦੀ ਲੇਬਰ ਦੀ ਘਾਟ ਕਾਰਨ ਕਾਫ਼ੀ ਪਛੇਤੀ ਹੋ ਗਈ | ਹੁਣ ਪੱਕਣ ਸਮੇਂ ਝੋਨੇ ਨੂੰ ਮੌਸਮ ਠੰਢਾ ਮਿਲੇਗਾ ਅਤੇ ਨਮੀ ਦੀ ਮਾਤਰਾ ਸਰਕਾਰ ਵਲੋਂ ਨਿਰਧਾਰਿਤ 17 ਪ੍ਰਤੀਸ਼ਤ ਤੋਂ ਵੱਧ ਹੀ ਆਵੇਗੀ | ਪੰਜਾਬ ਅਤੇ ਕੇਂਦਰ ਸਰਕਾਰ ਵੀ ਕਿਸਾਨਾਂ ਨਾਲ ਸਹਿਯੋਗ ਕਰਕੇ ਖ਼ਰੀਦ ਏਜੰਸੀਆਂ ਨੂੰ ਸਹਿਯੋਗ ਕਰਕੇ ਖ਼ਰੀਦ ਏਜੰਸੀਆਂ ਨੂੰ ਆਦੇਸ਼ ਦੇਵੇ ਕਿ ਉਹ 20 ਪ੍ਰਤੀਸ਼ਤ ਤੱਕ ਨਮੀ ਵਾਲਾ ਝੋਨਾ ਖ਼ਰੀਦਣ ਤਾਂ ਕਿ ਵਪਾਰੀ ਅਤੇ ਸ਼ੈਲਰ ਮਾਲਕ ਕਿਸਾਨਾਂ ਦਾ ਆਰਥਕ ਸ਼ੋਸ਼ਣ ਨਾ ਕਰ ਸਕਣ | ਭਾਰਤੀ ਕਿਸਾਨ ਯੂਨੀਅਨ 24-8-2018 ਵਲੋਂ ਡੀ.ਸੀ. ਕਪੂਰਥਲਾ ਨੂੰ ਪਰਾਲੀ ਸਾੜਨ ਦੇ ਮੁੱਦੇ 'ਤੇ ਮੰਗ ਪੱਤਰ ਦੇਵੇਗੀ | ਪੰਜਾਬ ਵਿੱਚ ਅਨੇਕਾਂ ਥਾਵਾਂ 'ਤੇ ਨਕਲੀ ਦੁੱਧ ਅਤੇ ਨਕਲੀ ਵਸਤਾਂ ਫੜੀਆਂ ਹਨ ਇਸੇ ਤਰ੍ਹਾਂ ਜ਼ਿਲ੍ਹਾ ਕਪੂਰਥਲਾ ਵਿਚ ਵੀ ਕਾਫ਼ੀ ਵੱਡੇ ਪੱਧਰ 'ਤੇ ਨਕਲੀ ਦੁੱਧ ਦਾ ਕਾਰੋਬਾਰ ਹੈ ਜਿਸ ਨੂੰ ਪ੍ਰਸ਼ਾਸਨ ਜਲਦੀ ਛਾਪੇਮਾਰੀ ਕਰਕੇ ਫੜੇ | ਪੰਜਾਬ ਖੇਤੀ ਯੂਨੀਵਰਸਟੀ ਦੀਆਂ ਸਿਫਾਰਸ਼ਸ਼ੁਦਾ ਕਿਸਮਾਂ ਜਿਵੇਂ ਪਰ 126 ਬਹੁਤ ਘੱਟ ਸਮੇਂ ਵਿੱਚ ਪੱਕ ਜਾਂਦੀਆਂ ਹਨ | ਭਾਰਤੀ ਕਿਸਾਨ ਯੂਨੀਅਨ ਮੰਗ ਕਰਦੀ ਹੈ ਕਿ ਝੋਨੇ ਦੀ ਖ਼ਰੀਦ ਸ਼ੁਰੂ ਹੋਣ ਦੀ ਤਰੀਕ 20 ਸਤੰਬਰ ਕੀਤੀ ਜਾਵੇ | ਪੰਜਾਬ ਵਿੱਚ ਨਿੱਤ ਨੌਜਵਾਨ ਨਸ਼ਿਆਂ ਕਾਰਨ ਮਰ ਰਹੇ ਹਨ ਪਰੰਤੂ ਸਰਕਾਰ ਅਤੇ ਪੁਲਿਸ ਸਮਗਲਰਾਂ ਨੂੰ ਕਾਬੂ ਕਰਨ ਵਿੱਚ ਅਸਮਰਥ ਨਜ਼ਰ ਆ ਰਹੀ ਹੈ | ਇਸ ਮੌਕੇ 'ਤੇ ਸਰਬਜੀਤ ਸਿੰਘ ਜਨਰਲ ਸਕੱਤਰ, ਪ੍ਰੇਮ ਸਿੰਘ ਕਮਰਾਏ ਸਟੇਟ ਕਮੇਟੀ ਮੈਂਬਰ, ਜੋਗਿੰਦਰ ਸਿੰਘ ਮਾਨਾ ਤਲਵੰਡੀ ਬਲਾਕ ਪ੍ਰਧਾਨ ਨਡਾਲਾ, ਗੁਰਚਰਨ ਸਿੰਘ ਖੱਸਣ, ਗੁਰਦੇਵ ਸਿੰਘ ਖੱਸਣ, ਤਰਲੋਕ ਸਿੰਘ ਕਾਹਲੋਂ, ਗੁਰਨਾਮ ਸਿੰਘ ਚਾਨਚੱਕ, ਮਹਿੰਦਰ ਸਿੰਘ ਖੱਸਣ, ਕਰਮ ਸਿੰਘ ਢਿਲਵਾਂ, ਕਰਮ ਸਿੰਘ ਮਾਨਾ ਤਲਵੰਡੀ, ਭਗਵੰਤ ਸਿੰਘ ਖੱਸਣ, ਕਸ਼ਮੀਰ ਸਿੰਘ ਬੋਪਾਰਾਏ, ਜੋਗਿੰਦਰ ਸਿੰਘ ਬਾਗੜੀਆਂ, ਹਜੂਰਾ ਸਿੰਘ ਬਾਗੜੀਆਂ, ਗੁਲਜ਼ਾਰ ਸਿੰਘ ਖੱਸਣ, ਜੀਤ ਸਿੰਘ ਧੀਰਪੁਰ, ਮਹਿੰਦਰ ਸਿੰਘ ਧੀਰਪੁਰ, ਬਲਵਿੰਦਰ ਸਿੰਘ, ਗੁਰਦੇਵ ਸਿੰਘ ਨਵਾਂ ਪਿੰਡ, ਬਖ਼ਸ਼ੀਸ਼ ਸਿੰਘ, ਅਵਤਾਰ ਸਿੰਘ ਕਰਨੈਲ ਗੰਜ ਅਤੇ ਮਹਿੰਦਰ ਸਿੰਘ ਖੱਸਣ ਆਦਿ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਸਿਹਤ ਤੇ ਡੇਅਰੀ ਵਿਭਾਗ ਨੇ ਛਾਪੇਮਾਰੀ ਕਰਕੇ ਦੁੱਧ ਤੇ ਘਿਓ ਦੇ ਪੰਜ ਸੈਂਪਲ ਭਰੇ

ਕਪੂਰਥਲਾ, 20 ਅਗਸਤ (ਸਡਾਨਾ)-ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸ਼ੁੱਧ ਅਤੇ ਮਿਲਾਵਟ ਰਹਿਤ ਭੋਜਨ ਪਦਾਰਥ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ 'ਕਮਿਸ਼ਨਰ ਫੂਡ ਐਾਡ ਡਰੱਗਜ਼ ਐਡਮਨਿਸਟੇ੍ਰਸ਼ਨ ਪੰਜਾਬ' ਸ. ਕਾਹਨ ਸਿੰਘ ...

ਪੂਰੀ ਖ਼ਬਰ »

ਨੀਮ ਫੌਜੀ ਬਲਾਂ ਦੇ ਜਵਾਨਾਂ ਦੇ ਹੱਕਾਂ ਲਈ ਸੰਘਰਸ਼ ਤੇਜ਼ ਕਰਾਂਗੇ-ਕੰਡੀ

ਜਲੰਧਰ, 20 ਅਗਸਤ (ਜਸਪਾਲ ਸਿੰਘ)-ਸੀ. ਆਰ. ਪੀ. ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਸੂਬਾ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਨੀਮ ਫੌਜੀ ਬਲਾਂ ਦੇ ਸੇਵਾ ਮੁਕਤ ਜਵਾਨਾਂ ਦੇ ਹੱਕਾਂ ਲਈ ਸੰਘਰਸ਼ ਤੇਜ਼ ਕਰਨ ਦਾ ਫੈਸਲਾ ਕੀਤਾ ...

ਪੂਰੀ ਖ਼ਬਰ »

ਡਡਵਿੰਡੀ ਵਿਖੇ ਸਰਬੱਤ ਦੇ ਭਲੇ ਲਈ ਸਮਾਗਮ

ਡਡਵਿੰਡੀ, 20 ਅਗਸਤ (ਬਲਬੀਰ ਸੰਧਾ)- ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਡਡਵਿੰਡੀ ਦੀਆਂ ਸਮੂਹ ਬੀਬੀਆਂ ਵਲੋਂ ਸਾਉਣ ਦਾ ਪੂਰਾ ਮਹੀਨਾ ਸ੍ਰੀ ਸੁਖਮਨੀ ਸਾਹਿਬ ਦੇ ਲੜੀਵਾਰ ਪਾਠ ਕਰਕੇ ਗੁਰਦੁਆਰਾ ਡਡਵਿੰਡੀ ਵਿਖੇ ਭੋਗ ਪਾਏ ਗਏ | ਇਸ ਮੌਕੇ ਗ੍ਰੰਥੀ ਭਾਈ ਗੁਰਬਚਨ ਸਿੰਘ ...

ਪੂਰੀ ਖ਼ਬਰ »

ਪਿੰਡ ਭੌਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਡਡਵਿੰਡੀ, 20 ਅਗਸਤ (ਬਲਬੀਰ ਸੰਧਾ)-ਨਜ਼ਦੀਕੀ ਪਿੰਡ ਭੌਰ ਵਿਖੇ ਤੀਆਂ ਦਾ ਤਿਉਹਾਰ ਰਿਵਾਇਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਪਿੰਡ ਦੀਆਂ ਔਰਤਾਂ, ਲੜਕੀਆਂ ਨੇ ਪੰਜਾਬ ਦੀ ਰਿਵਾਇਤੀ ਪੋਸ਼ਾਕ ਵਿਚ ਸੱਜ ਧੱਜ ਕੇ ਤੀਆਂ ਦੇ ਤਿਉਹਾਰ ਵਿਚ ਹਿੱਸਾ ਲਿਆ | ਇਸ ...

ਪੂਰੀ ਖ਼ਬਰ »

ਡੈਮੋਕ੍ਰੇਟਿਕ ਟੀਚਰ ਫ਼ਰੰਟ ਦੀ ਮੀਟਿੰਗ

ਕਪੂਰਥਲਾ, 20 ਅਗਸਤ (ਵਿ.ਪ੍ਰ.)-ਡੈਮੋਕ੍ਰੈਟਿਕ ਟੀਚਰ ਫ਼ਰੰਟ ਦੀ ਮੀਟਿੰਗ ਸਥਾਨਕ ਸ਼ਾਲੀਮਾਰ ਬਾਗ਼ ਵਿਚ ਜ਼ਿਲ੍ਹਾ ਕਨਵੀਨਰ ਅਸ਼ਵਨੀ ਟਿੱਬਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਪੰਜਾਬ ਦੇ ਸਿੱਖਿਆ ਮੰਤਰੀ ਵਲੋਂ ਅਧਿਆਪਕ ਸਾਂਝਾ ਮੋਰਚਾ ਨਾਲ ਸਬੰਧਿਤ 5 ਅਧਿਆਪਕਾਂ ...

ਪੂਰੀ ਖ਼ਬਰ »

ਆਜ਼ਾਦੀ ਦੇ 72ਵਰ੍ਹੇ ਬਾਅਦ ਵੀ ਹਲਕਾ ਸੁਲਤਾਨਪੁਰ ਲੋਧੀ ਅਧੀਨ ਪੈਂਦੇ 16 ਪਿੰਡ ਬੁਨਿਆਦੀ ਸਹੂਲਤਾਂ ਤੋਂ ਵਾਂਝੇ

ਸੁਲਤਾਨਪੁਰ ਲੋਧੀ, 20 ਅਗਸਤ (ਜਗਮੋਹਨ ਸਿੰਘ ਥਿੰਦ)-ਜਿੱਥੇ ਅੱਜ ਦੇਸ਼ ਵਾਸੀਆਂ ਵਲੋਂ ਆਜ਼ਾਦੀ ਦਾ ਨਿੱਘ ਮਾਣਦਿਆਂ 15 ਅਗਸਤ ਦਾ ਦਿਹਾੜਾ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਪਰ ਉੱਥੇ ਹੀ ਹਲਕਾ ਸੁਲਤਾਨਪੁਰ ਲੋਧੀ ਅਧੀਨ ਦਰਿਆ ਬਿਆਸ ਵਿਚਕਾਰ ਪੈਂਦੇ ਮੰਡ ਖੇਤਰ ਦੇ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਮੈਂਬਰਾਂ ਨੇ ਸੰਤ ਬਾਬਾ ਨਰਿੰਦਰ ਸਿੰਘ ਨੂੰ ਕੀਤਾ ਸਨਮਾਨਿਤ

ਫਗਵਾੜਾ, 20 ਅਗਸਤ (ਅਸ਼ੋਕ ਕੁਮਾਰ ਵਾਲੀਆ)-ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਨੂੰ ਸਮਰਪਿਤ ਧਾਰਮਿਕ ਪੋ੍ਰਗਰਾਮ ਭਾਰਤ ਦੇ ਵੱਖ-ਵੱਖ ਥਾਵਾਂ 'ਤੇ ਕੀਤੇ ਜਾ ਰਹੇ ਹਨ ਇਸੇ ਲੜੀ ਤਹਿਤ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਨਾਨਕ ਝੀਰਾ ...

ਪੂਰੀ ਖ਼ਬਰ »

ਬਾਬਾ ਮੁਰਾਦ ਸ਼ਾਹ ਦੇ 58ਵੇਂ ਉਰਸ ਲਈ 23 ਨੂੰ ਵਿਧਾਇਕ ਚੀਮਾ ਮੁਫ਼ਤ ਬੱਸ ਨੂੰ ਕਰਨਗੇ ਰਵਾਨਾ

ਸੁਲਤਾਨਪੁਰ ਲੋਧੀ, 20 ਅਗਸਤ (ਨਰੇਸ਼ ਹੈਪੀ, ਥਿੰਦ)-ਦਰਗਾਹ ਬਾਬਾ ਮੁਰਾਦ ਸ਼ਾਹ ਨਕੋਦਰ ਵਿਖੇ 23 ਅਗਸਤ ਵਾਲੇ ਦਿਨ 58ਵੇਂ ਉਰਸ ਮੁਬਾਰਕ ਮੇਲੇ 'ਚ ਪਹੁੰਚਣ ਲਈ ਸੁਲਤਾਨਪੁਰ ਲੋਧੀ ਤੋਂ ਮੁਫ਼ਤ ਬੱਸ ਸੇਵਾ ਦਾ ਹਰ ਸਾਲ ਦੀ ਤਰ੍ਹਾਂ ਪ੍ਰਬੰਧ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਪਰਾਲੀ ਦੀ ਸਾਂਭ-ਸੰਭਾਲ ਲਈ ਸਾਰੇ ਖੇਤੀ ਸੰਦ ਸੁਸਾਇਟੀ 'ਚ ਉਪਲਬਧ-ਪ੍ਰਧਾਨ ਲਾਡੀ ਦਰੀਏਵਾਲ

ਤਲਵੰਡੀ ਚੌਧਰੀਆਂ, 20 ਅਗਸਤ (ਪਰਸਨ ਲਾਲ ਭੋਲਾ)-ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਕਪੂਰਥਲਾ ਸਰਬਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਸੁਲਤਾਨਪੁਰ ਲੋਧੀ ਨਵਨੀਤ ਕੌਰ ਦੀ ਅਗਵਾਈ ਹੇਠ ਦੀ ਠੱਟਾ ਕੋਆਪ੍ਰੇਟਿਵ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ 25 ਨੂੰ

ਸੁਲਤਾਨਪੁਰ ਲੋਧੀ, 20 ਅਗਸਤ (ਹੈਪੀ, ਥਿੰਦ)-ਦਸਮੇਸ਼ ਪਿਤਾ ਨੌਜਵਾਨ ਸਭਾ ਸੁਲਤਾਨਪੁਰ ਲੋਧੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ 25 ਅਗਸਤ ਸ਼ਨੀਵਾਰ ...

ਪੂਰੀ ਖ਼ਬਰ »

ਬਟਾਲਾ ਵਿਖੇ ਹੋਈ ਕਰਾਟੇ ਚੈਂਪੀਅਨਸ਼ਿਪ ਦੀ ਓਵਰਆਲ ਟਰਾਫੀ ਅਕਾਲ ਗਰੁੱਪ ਆਫ ਇੰਸਟੀਚਿਊਸ਼ਨ ਨੇ ਜਿੱਤੀ

ਸੁਲਤਾਨਪੁਰ ਲੋਧੀ, 20 ਅਗਸਤ (ਹੈਪੀ, ਥਿੰਦ)-ਬੀਤੇ ਦਿਨ ਐਕਸੈਲੀਯਰ ਪਬਲਿਕ ਸਕੂਲ ਬਟਾਲਾ ਵਿਖੇ ਜੀ ਟੋਕੂ ਕਾਈ ਕਰਾਟੇ ਐਸੋਸੀਏਸ਼ਨ ਆਫ਼ ਗੁਰਦਾਸਪੁਰ ਵਲੋਂ ਕਰਵਾਈ ਗਈ ਕਰਾਟੇ ਚੈਂਪੀਅਨਸ਼ਿਪ ਵਿਚ ਅਕਾਲ ਗਰੁਪ ਆਫ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਸ਼ਾਨਦਾਰ ...

ਪੂਰੀ ਖ਼ਬਰ »

ਈਦਗਾਹਾਂ ਤੇ ਮਸਜਿਦਾਂ 'ਚ ਕੱਲ੍ਹ ਨੂੰ ਈਦੁਲ ਅਜ਼ਹਾ ਦੀ ਨਮਾਜ਼ ਅਦਾ ਕਰਵਾਈ ਜਾਵੇਗੀ-ਮੌਲਾਨਾ ਅਮਾਨਉੱਲਾ

ਕਪੂਰਥਲਾ, 20 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਈਦੁਲ ਅਜ਼ਹਾ ਦਾ ਤਿਉਹਾਰ 22 ਅਗਸਤ ਨੂੰ ਜ਼ਿਲ੍ਹੇ ਭਰ ਵਿਚ ਮਨਾਇਆ ਜਾਵੇਗਾ | ਇਸ ਸਬੰਧੀ ਵੱਖ-ਵੱਖ ਈਦਗਾਹਾਂ ਤੇ ਮਸਜਿਦਾਂ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਈਦੁਲ ਅਜ਼ਹਾ ਦੀ ਨਮਾਜ਼ ਸਬੰਧੀ ਸਮਾਂ ਸਾਰਨੀ ਜਾਰੀ ਕੀਤੀ ਗਈ ਹੈ | ...

ਪੂਰੀ ਖ਼ਬਰ »

ਪਲਾਹੀ ਵਿਖੇ ਜਨਰਲ ਬਿਮਾਰੀਆਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ

ਫਗਵਾੜਾ, 20 ਅਗਸਤ (ਅਸ਼ੋਕ ਕੁਮਾਰ ਵਾਲੀਆ)-ਕੋਆਪਰੇਟਿਵ ਸੁਸਾਇਟੀ ਪਲਾਹੀ ਵਲੋਂ ਪ੍ਰਾਇਮਰੀ ਹੈਲਥ ਸੈਂਟਰ ਵਿਖੇ ਬਰਸਾਤ ਦੇ ਮੌਸਮ ਨੂੰ ਦੇਖਦੇ ਹੋਏ ਜਨਰਲ ਬਿਮਾਰੀਆਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ...

ਪੂਰੀ ਖ਼ਬਰ »

ਸਦਭਾਵਨਾ ਦਿਵਸ ਮੌਕੇ ਅਮਨ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਦਾ ਲਿਆ ਪ੍ਰਣ

ਕਪੂਰਥਲਾ, 20 ਅਗਸਤ (ਸਡਾਨਾ)-ਸਾਬਕਾ ਪ੍ਰਧਾਨ ਮੰਤਰੀ ਸਵਰਗੀ ਸ੍ਰੀ ਰਾਜੀਵ ਗਾਂਧੀ ਦਾ ਜਨਮ ਦਿਵਸ ਅੱਜ ਸਦਭਾਵਨਾ ਦਿਵਸ ਵਜੋਂ ਮਨਾਇਆ ਗਿਆ | ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਦੀ ਅਗਵਾਈ ਹੇਠ ਸਥਾਨਕ ਯੋਜਨਾ ਭਵਨ ਵਿਖੇ ਮਨਾਏ ਗਏ ਇਸ ਦਿਵਸ ਮੌਕੇ ਸਮੂਹ ...

ਪੂਰੀ ਖ਼ਬਰ »

ਗੁਰਦੁਆਰਾ ਭਾਈ ਘਨੱਈਆ ਜੀ ਵਿਖੇ ਸਰਬੱਤ ਦੇ ਭਲੇ ਲਈ ਸਮਾਗਮ ਕਰਵਾਏ

ਫਗਵਾੜਾ, 20 ਜੁਲਾਈ (ਅਸ਼ੋਕ ਕੁਮਾਰ ਵਾਲੀਆ)-ਭਾਈ ਘਨੱਈਆ ਜੀ ਸੇਵਾ ਸਿਮਰਨ ਕੇਂਦਰ ਫਗਵਾੜਾ ਵਿਖੇ ਸਰਬੱਤ ਦੇ ਭਲੇ ਲਈ ਸਮਾਗਮ ਕਰਵਾਇਆ ਗਿਆ | ਜਿਸ ਵਿਚ ਇਸਤਰੀ ਸਤਿਸੰਗ ਸਭਾ ਵੱਲੋਂ ਸੁਖਮਣੀ ਸਾਹਿਬ ਜੀ ਦੇ ਪਾਠ ਅਤੇ ਗੁਰਮਤਿ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਵੱਲੋਂ ...

ਪੂਰੀ ਖ਼ਬਰ »

ਸ਼ਿਵ ਸੈਨਿਕਾਂ ਨੇ ਸਿੱਧੂ ਦੀ ਤਸਵੀਰ ਸਾੜ ਕੇ ਕੀਤਾ ਰੋਸ ਵਿਖਾਵਾ

ਕਪੂਰਥਲਾ, 20 ਅਗਸਤ (ਸਡਾਨਾ)-ਸ਼ਿਵ ਸੈਨਾ (ਬਾਲ ਠਾਕਰੇ) ਦੀ ਇਕ ਵਿਸ਼ੇਸ਼ ਟੀਮ ਵਲੋਂ ਸ਼ਿਵ ਸੈਨਾ ਆਗੂ ਰਜਿੰਦਰ ਵਰਮਾ, ਸੁਨੀਲ ਸਹਿਗਲ, ਧਰਮਿੰਦਰ ਕਾਕਾ, ਯੋਗੇਸ਼ ਸੋਨੀ ਤੇ ਇੰਦਰਪਾਲ ਦੀ ਅਗਵਾਈ 'ਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਪਾਕਿਸਤਾਨ ਦੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX