ਤਾਜਾ ਖ਼ਬਰਾਂ


ਸੁਖਜਿੰਦਰ ਰੰਧਾਵਾ ਨਾਲ ਸੁਨੀਲ ਜਾਖੜ ਨੂੰ ਮਿਲਣ ਪਹੁੰਚੇ ਜ਼ੀਰਾ
. . .  11 minutes ago
ਚੰਡੀਗੜ੍ਹ, 18 ਜਨਵਰੀ- ਕਾਂਗਰਸ ਤੋਂ ਮੁਅੱਤਲ ਕੀਤੇ ਗਏ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਸੁਨੀਲ ਜਾਖੜ ਨੂੰ ਮਿਲਣ ਪਹੁੰਚੇ ਹਨ। ਇਸ ਤੋਂ ਪਹਿਲਾਂ ਜ਼ੀਰਾ ਮੁੱਖ ਮੰਤਰੀ ਨਾਲ ਮਿਲੇ .....
ਲੜਕਿਆ ਨੂੰ ਬਲੈਕਮੇਲ ਕਰਨ ਵਾਲੇ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ
. . .  13 minutes ago
ਫ਼ਾਜ਼ਿਲਕਾ, 18 ਜਨਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਨੌਜਵਾਨ ਲੜਕਿਆ ਨੂੰ ਆਪਣੇ ਜਾਲ 'ਚ ਫ਼ਸਾਕੇ ਜਬਰਜਨਾਹ ਦਾ ਮਾਮਲਾ ਦਰਜ ਕਰਵਾਉਣ ਦਾ ਡਰ ਪਾ ਕੇ ਬਲੈਕਮੇਲ...
ਸਿਲੰਡਰ ਦੇ ਫਟਣ ਕਾਰਨ ਦੋ ਲੋਕਾਂ ਦੀ ਮੌਤ, 6 ਜ਼ਖਮੀ
. . .  17 minutes ago
ਹੈਦਰਾਬਾਦ, 18 ਜਨਵਰੀ- ਤੇਲੰਗਾਨਾ ਦੇ ਮਡਚਲ ਜ਼ਿਲ੍ਹੇ 'ਚ ਇੱਕ ਘਰ 'ਚ ਸਿਲੰਡਰ ਫਟਣ ਕਾਰਨ 2 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ ਜਦਕਿ 6 ਹੋਰ ਗੰਭੀਰ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ ਨੂੰ ਨੇੜੇ ਦੇ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ......
ਟੀ.ਐਮ.ਸੀ ਦੀ ਰੈਲੀ ਲਈ ਅਖਿਲੇਸ਼ ਪਹੁੰਚੇ ਕੋਲਕਾਤਾ
. . .  29 minutes ago
ਕੋਲਕਾਤਾ, 18 ਜਨਵਰੀ - ਕੋਲਕਾਤਾ 'ਚ ਟੀ.ਐਮ.ਸੀ ਦੀ 19 ਜਨਵਰੀ ਨੂੰ ਹੋਣ ਵਾਲੀ ਰੈਲੀ 'ਚ ਸ਼ਾਮਲ ਹੋਣ ਲਈ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ...
ਅਮਿਤ ਸ਼ਾਹ ਨੂੰ ਨਹੀ ਹੈ ਸਵਾਈਨ ਫਲੂ - ਕਾਂਗਰਸੀ ਆਗੂ ਬੀ.ਕੇ ਹਰੀ ਪ੍ਰਸਾਦ
. . .  40 minutes ago
ਨਵੀਂ ਦਿੱਲੀ, 18 ਜਨਵਰੀ - ਕਾਂਗਰਸੀ ਆਗੂ ਬੀ.ਕੇ ਹਰੀ ਪ੍ਰਸਾਦ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਰਿਪੋਰਟ ਹੈ ਕਿ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਸਵਾਈਨ ਫਲੂ ਨਹੀ ਹੋਇਆ...
ਸੁਖਜਿੰਦਰ ਰੰਧਾਵਾ ਕੁਲਬੀਰ ਜ਼ੀਰਾ ਨੂੰ ਲੈ ਕੇ ਪਹੁੰਚੇ ਪੰਜਾਬ ਭਵਨ
. . .  about 1 hour ago
ਚੰਡੀਗੜ੍ਹ, 18 ਜਨਵਰੀ (ਵਿਕਰਮਜੀਤ ਸਿੰਘ ਮਾਨ) - ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਤੋਂ ਮੁਅੱਤਲ ਕੀਤੇ ਗਏ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਲੈ ਕੇ ਪੰਜਾਬ...
ਅਦਾਲਤ ਨੇ ਮੁਹੰਮਦ ਅਬਸਾਰ ਦੀ ਰਿਮਾਂਡ ਨੂੰ ਸੱਤ ਦਿਨਾਂ ਲਈ ਵਧਾਇਆ
. . .  about 1 hour ago
ਨਵੀਂ ਦਿੱਲੀ, 18 ਜਨਵਰੀ - ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਮੁਹੰਮਦ ਅਬਸਾਰ ਦੀ ਰਿਮਾਂਡ ਨੂੰ ਸੱਤ ਦਿਨਾਂ ਦੇ ਲਈ ਵਧਾ ਦਿੱਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ 6 ਦਿਨ ਦੀ ਹਿਰਾਸਤ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਗਿਆ ਸੀ.....
ਹਰਦੀਪ ਸਿੰਘ ਬਣੇ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ
. . .  about 1 hour ago
ਚੰਡੀਗੜ੍ਹ, 18 ਜਨਵਰੀ (ਲਿਬਰੇਟ) - ਸ਼੍ਰੋਮਣੀ ਅਕਾਲੀ ਦਲ ਦੇ ਹਰਦੀਪ ਸਿੰਘ ਚੰਡੀਗੜ੍ਹ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਚੁਣੇ ਗਏ ਹਨ, ਜਦਕਿ ਭਾਜਪਾ ਦੇ ਕੰਵਰਜੀਤ ਰਾਣਾ ਡਿਪਟੀ ਮੇਅਰ...
ਟੈਸਟ ਲੜੀ ਤੋਂ ਬਾਅਦ ਭਾਰਤ ਨੇ ਆਸਟ੍ਰੇਲੀਆ 'ਚ ਪਹਿਲੀ ਵਾਰ ਜਿੱਤੀ ਇੱਕ ਦਿਨਾਂ ਲੜੀ
. . .  about 1 hour ago
ਮੈਲਬੌਰਨ, 18 ਜਨਵਰੀ - ਭਾਰਤ ਨੇ ਟੈਸਟ ਲੜੀ 'ਚ ਜਿੱਤ ਹਾਸਲ ਕਰਨ ਤੋਂ ਬਾਅਦ ਆਸਟ੍ਰੇਲੀਆ 'ਚ ਪਹਿਲੀ ਵਾਰ ਇੱਕ ਦਿਨਾਂ ਲੜੀ ਵੀ ਜਿੱਤ ਲਈ ਹੈ। ਤੀਸਰੇ ਇੱਕ ਦਿਨਾਂ ਮੈਚ ਵਿਚ ਭਾਰਤ...
ਦਿੱਲੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ 'ਤੇ ਕੋਰਟ ਨੇ ਲਗਾਈ ਰੋਕ
. . .  about 1 hour ago
ਨਵੀਂ ਦਿੱਲੀ, 18 ਜਨਵਰੀ (ਜਗਤਾਰ ਸਿੰਘ) -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 19 ਜਨਵਰੀ ਨੂੰ ਹੋਣ ਵਾਲੀਆਂ ਕਾਰਜਕਾਰੀ ਚੋਣਾਂ 'ਤੇ ਕੋਰਟ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਮਾਮਲੇ 'ਚ ਦਿੱਲੀ ਕਮੇਟੀ ਦੇ ਹੀ ਇੱਕ ....
ਚੱਲਦੀ ਕਾਰ 'ਚ ਲੱਗੀ ਅੱਗ, ਕਾਰ ਚਾਲਕ ਦੀ ਮੌਤ
. . .  about 1 hour ago
ਐਸ. ਏ. ਐਸ. ਨਗਰ, 18 ਜਨਵਰੀ (ਜੱਸੀ) - ਸੈਕਟਰ-79 ਤੋਂ 80 ਵੱਲ ਜਾਂਦੀ ਸੜਕ 'ਤੇ ਇੱਕ ਚੱਲਦੀ ਕਾਰ 'ਚ ਅੱਗ ਲੱਗਣ ਦੀ ਖ਼ਬਰ ਹੈ ਜਿਸ 'ਚ ਕਾਰ ਚਾਲਕ ਮਾਧਵ ਚਤੁਰਵੇਦੀ ਦੇ ਸੜਨ ਨਾਲ ਮੌਤ ਹੋ ਗਈ। ਜਾਣਕਾਰੀ ਦੇ ਅਨੁਸਾਰ, ਮਾਧਵ ਚਤੁਰਵੇਦੀ ਕੰਪਨੀ .....
ਭਾਰਤ ਨੇ ਆਸਟ੍ਰੇਲੀਆ ਨੂੰ 7 ਵਿਕਟਾਂ ਨਾਲ ਹਰਾਇਆ, 2-1 ਨਾਲ ਜਿੱਤੀ ਲੜੀ
. . .  about 1 hour ago
ਭਾਰਤ ਨੂੰ ਆਖਰੀ ਓਵਰ 'ਚ ਜਿੱਤਣ ਲਈ ਇੱਕ ਦੌੜ ਦੀ ਲੋੜ
. . .  about 1 hour ago
ਭਾਰਤ ਬਨਾਮ ਆਸਟ੍ਰੇਲੀਆ ਇਕ ਦਿਨਾ ਮੈਚ : ਕੇਦਾਰ ਜਾਧਵ ਦੀਆਂ 50 ਦੌੜਾਂ ਪੂਰੀਆਂ
. . .  about 1 hour ago
ਭਾਰਤ ਬਨਾਮ ਆਸਟ੍ਰੇਲੀਆ ਇਕ ਦਿਨਾ ਮੈਚ : ਭਾਰਤ ਨੂੰ 12 ਗੇਂਦਾ 'ਚ ਜਿੱਤਣ ਲਈ 14 ਦੌੜਾਂ ਦੀ ਲੋੜ
. . .  1 minute ago
ਰਾਜੇਸ਼ ਕਾਲੀਆਂ ਬਣੇ ਚੰਡੀਗੜ੍ਹ ਦੇ ਮੇਅਰ
. . .  about 1 hour ago
ਭਾਰਤ ਬਨਾਮ ਆਸਟ੍ਰੇਲੀਆ ਇਕ ਦਿਨਾ ਮੈਚ : 45 ਓਵਰਾਂ ਤੋਂ ਬਾਅਦ ਭਾਰਤ 187/3
. . .  about 2 hours ago
ਚੰਡੀਗੜ੍ਹ ਮੇਅਰ ਦੀ ਚੋਣ ਸ਼ੁਰੂ, ਕਾਂਗਰਸ ਉਮੀਦਵਾਰ ਨੇ ਵਾਪਸ ਲਿਆ ਨਾਂਅ
. . .  about 2 hours ago
ਕਾਂਗਰਸ ਦੇ ਇਸ਼ਾਰੇ 'ਤੇ ਬਣ ਰਹੀਆਂ ਹਨ ਸਿਆਸੀ ਪਾਰਟੀਆਂ - ਮਜੀਠੀਆ
. . .  about 2 hours ago
ਲਦਾਖ਼ 'ਚ ਆਏ ਬਰਫ਼ੀਲਾ ਤੂਫ਼ਾਨ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 4
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 29 ਭਾਦੋ ਸੰਮਤ 550
ਵਿਚਾਰ ਪ੍ਰਵਾਹ: ਕਿਸਾਨਾਂ ਦਾ ਕਲਿਆਣ ਰਾਸ਼ਟਰ ਦੀ ਹੋਂਦ ਬਣਾਈ ਰੱਖਣ ਲਈ ਅਹਿਮ ਹੈ। -ਵਿਲੀਅਮ ਹੋਵਰਡ ਟੈਫਟ

ਪਹਿਲਾ ਸਫ਼ਾ

ਜੰਮੂ-ਕਸ਼ਮੀਰ 'ਚ 8 ਅੱਤਵਾਦੀ ਮਾਰ ਮੁਕਾਏ

ਜੈਸ਼ ਕਮਾਂਡਰ ਸਮੇਤ 2 ਪਾਕਿ ਅੱਤਵਾਦੀ ਵੀ ਸ਼ਾਮਿਲ

ਵੱਖ-ਵੱਖ ਥਾਈ ਾ ਹੋਏ ਮੁਕਾਬਲਿਆਂ 'ਚ ਪੁਲਿਸ ਅਧਿਕਾਰੀ ਸਮੇਤ 9 ਜਵਾਨ ਜ਼ਖ਼ਮੀ ਸ੍ਰੀਨਗਰ/ਜੰਮੂ, 13 ਸਤੰਬਰ (ਮਨਜੀਤ ਸਿੰਘ, ਮਹਿੰਦਰਪਾਲ ਸਿੰਘ)-ਅੱਜ ਜੰਮੂ-ਕਸ਼ਮੀਰ 'ਚ ਹੋਏ ਵੱਖ-ਵੱਖ ਮੁਕਾਬਲਿਆਂ 'ਚ ਸੁਰੱਖਿਆ ਬਲਾਂ ਨੇ 2 ਵਿਦੇਸ਼ੀ ਅੱਤਵਾਦੀਆਂ ਸਮੇਤ 8 ਅੱਤਵਾਦੀਆਂ ...

ਪੂਰੀ ਖ਼ਬਰ »

ਮਾਲਿਆ-ਜੇਤਲੀ ਮਾਮਲੇ 'ਤੇ ਗਰਮਾਈ ਸਿਆਸਤ

• ਵਿੱਤ ਮੰਤਰੀ ਨੇ ਦੇਸ਼ ਅਤੇ ਏਜੰਸੀਆਂ ਤੋਂ ਲੁਕਾਏ ਤੱਥ-ਰਾਹੁਲ • ਭਾਜਪਾ ਨੇ ਰਾਹੁਲ ਤੋਂ ਕਿੰਗਫਿਸ਼ਰ ਕੁਨੈਕਸ਼ਨ ਦਾ ਮੰਗਿਆ ਜਵਾਬ —ਉਪਮਾ ਡਾਗਾ ਪਾਰਥ— ਨਵੀਂ ਦਿੱਲੀ, 13 ਸਤੰਬਰ -ਭਗੌੜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਵਲੋਂ ਵਿੱਤ ਮੰਤਰੀ ਅਰੁਣ ਜੇਤਲੀ ਨਾਲ ...

ਪੂਰੀ ਖ਼ਬਰ »

ਵਿਰੋਧੀ ਧਿਰ ਦੇਸ਼ ਦੀ ਜਨਤਾ ਨੂੰ ਗੁਮਰਾਹ ਕਰ ਰਹੀ ਹੈ-ਮੋਦੀ

ਨਵੀਂ ਦਿੱਲੀ, 13 ਸਤੰਬਰ (ਉਪਮਾ ਡਾਗਾ ਪਾਰਥ)-ਰਾਫ਼ੇਲ, ਤੇਲ ਦੀਆਂ ਵਧ ਰਹੀਆਂ ਕੀਮਤਾਂ, ਡਾਲਰ ਦੇ ਮੁਕਾਬਲੇ ਲਗਾਤਾਰ ਕਮਜ਼ੋਰ ਹੋ ਰਹੇ ਰੁਪਏ ਆਦਿ ਮੁੱਦਿਆਂ ਤੇ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਆਈ ਸਰਕਾਰ ਦਾ ਬਚਾਅ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ...

ਪੂਰੀ ਖ਼ਬਰ »

ਰੰਜਨ ਗੋਗੋਈ ਚੀਫ਼ ਜਸਟਿਸ ਨਿਯੁਕਤ

3 ਨੂੰ ਲੈਣਗੇ ਹਲਫ਼ ਨਵੀਂ ਦਿੱਲੀ, 13 ਸਤੰਬਰ (ਪੀ. ਟੀ. ਆਈ.)-ਜਸਟਿਸ ਰੰਜਨ ਗੋਗੋਈ ਨੂੰ ਦੇਸ਼ ਦੇ 46ਵੇਂ ਚੀਫ਼ ਜਸਟਿਸ ਵਜੋਂ ਨਿਯੁਕਤ ਕੀਤਾ ਗਿਆ ਹੈ | ਕਾਨੂੰਨ ਮੰਤਰਾਲੇ ਅਨੁਸਾਰ ਉਹ 3 ਅਕਤੂਬਰ ਨੂੰ ਆਪਣਾ ਅਹੁਦਾ ਸੰਭਾਲਣਗੇ, ਕਿਉਂਕਿ ਮੌਜੂਦਾ ਚੀਫ਼  ਜਸਟਿਸ ਦੀਪਕ ...

ਪੂਰੀ ਖ਼ਬਰ »

ਪਾਤੜਾਂ 'ਚ ਪਤਨੀ ਦਾ ਕਤਲ ਕਰਕੇ ਖ਼ੁਦਕੁਸ਼ੀ

ਪਾਤੜਾਂ, 13 ਸਤੰਬਰ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਦੀ ਲੱਖ ਵਾਲੀ ਬਸਤੀ ਵਿਚ ਰਹਿੰਦੇ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਕੁਹਾੜੀ ਨਾਲ ਕਤਲ ਕਰਨ ਮਗਰੋਂ ਖ਼ੁਦ ਸੁਲਫ਼ਾਸ ਖਾ ਕੇ ਖ਼ੁਦਕੁਸ਼ੀ ਕਰ ਲਈ | ਉਕਤ ਵਿਅਕਤੀ ਆਪਣੀ ਪਤਨੀ ਦੇ ਚਰਿੱਤਰ ਨੂੰ ਲੈ ਕੇ ਸ਼ੱਕ ਕਰਦਾ ਸੀ | ...

ਪੂਰੀ ਖ਼ਬਰ »

ਬੇਅਦਬੀ ਮਾਮਲਿਆਂ 'ਚ ਹਾਈਕੋਰਟ ਵਲੋਂ 3 ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ 'ਤੇ ਰੋਕ

ਪੰਜਾਬ ਸਰਕਾਰ ਤੋਂ 20 ਤੱਕ ਮੰਗਿਆ ਜਵਾਬ
ਚੰਡੀਗੜ੍ਹ, 13 ਸਤੰਬਰ (ਸੁਰਜੀਤ ਸਿੰਘ ਸੱਤੀ)-ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਰਦਾਤਾਂ ਦੀ ਜਾਂਚ ਕਰਨ ਵਾਲੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਤੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਵਲੋਂ ਆਪਣੀਆਂ ਰਿਪੋਰਟਾਂ 'ਚ ਐਸ. ਐਸ. ਪੀ. ਚਰਨਜੀਤ ਸਿੰਘ ਸ਼ਰਮਾ, ਐਸ. ਐਸ. ਪੀ. ਰਘਬੀਰ ਸਿੰਘ ਤੇ ਥਾਣਾ ਬਾਜਾਖਾਨਾ ਦੇ ਤਤਕਾਲੀ ਐਸ. ਐਚ. ਓ. ਅਮਰਜੀਤ ਸਿੰਘ ਵਿਰੁੱਧ ਕਾਰਵਾਈ ਦੀ ਸਿਫ਼ਾਰਸ਼ 'ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਆਰ. ਕੇ. ਜੈਨ ਦੇ ਇਕਹਿਰੇ ਬੈਂਚ ਨੇ ਰੋਕ ਲਗਾ ਦਿੱਤੀ ਹੈ | ਤਿੰਨੇ ਪੁਲਿਸ ਅਫ਼ਸਰਾਂ ਵਲੋਂ ਦਾਖ਼ਲ ਪਟੀਸ਼ਨ 'ਤੇ ਬੈਂਚ ਨੇ ਅਦਾਲਤ 'ਚ ਮੌਜੂਦ ਪੰਜਾਬ ਦੇ ਸਰਕਾਰੀ ਵਕੀਲ ਨੂੰ ਨੋਟਿਸ ਦੇ ਦਿੱਤਾ ਤੇ 20 ਸਤੰਬਰ ਤੱਕ ਜਵਾਬ ਦਾਖ਼ਲ ਕਰਨ ਦੀ ਹਦਾਇਤ ਕੀਤੀ ਅਤੇ ਕਿਹਾ ਕਿ ਕਿਉਂ ਨਾ ਪਟੀਸ਼ਨਰਾਂ ਵਿਰੁੱਧ ਕਾਰਵਾਈ ਦੀਆਂ ਸਿਫ਼ਾਰਸ਼ਾਂ ਰੱਦ ਕਰ ਦਿੱਤੀਆਂ ਜਾਣ | ਇਸ ਤੋਂ ਇਲਾਵਾ ਬੈਂਚ ਨੇ ਕਿਹਾ ਕਿ ਅਗਲੇ ਹੁਕਮ ਤੱਕ ਦੋਵੇਂ ਕਮਿਸ਼ਨਾਂ ਦੀਆਂ ਰਿਪੋਰਟਾਂ 'ਚ ਪਟੀਸ਼ਨਰਾਂ ਵਿਰੁੱਧ ਕੀਤੀ ਗਈ ਕਾਰਵਾਈ ਦੀ ਸਿਫ਼ਾਰਸ਼ 'ਤੇ ਰੋਕ ਲੱਗੀ ਰਹੇਗੀ | ਇਸ ਦੇ ਨਾਲ ਹੀ ਮਾਮਲੇ ਦੀ ਅਗਲੀ ਸੁਣਵਾਈ 20 ਸਤੰਬਰ 'ਤੇ ਪਾ ਦਿੱਤੀ ਗਈ ਹੈ | ਬਹਿਬਲ ਕਲਾਂ ਵਿਖੇ ਸਿੱਖ ਸੰਗਤ 'ਤੇ ਗੋਲੀ ਚਲਾਉਣ ਦੇ ਦੋਸ਼ ਦਾ ਸਾਹਮਣਾ ਕਰ ਰਹੇ ਐਸ. ਐਸ. ਪੀ. ਚਰਨਜੀਤ ਸਿੰਘ ਸ਼ਰਮਾ ਤੇ ਦੋ ਹੋਰ ਪੁਲਿਸ ਅਫ਼ਸਰਾਂ ਨੇ ਦੋਵੇਂ ਕਮਿਸ਼ਨਾਂ ਵਲੋਂ ਕੀਤੀ ਜਾਂਚ 'ਚ ਉਨ੍ਹਾਂ ਵਿਰੁੱਧ ਕਾਰਵਾਈ ਹਿੱਤ ਸਿਫ਼ਾਰਸ਼ਾਂ ਨੂੰ ਉੱਚ ਅਦਾਲਤ 'ਚ ਚੁਣੌਤੀ ਦਿੱਤੀ ਸੀ | ਪਟੀਸ਼ਨ 'ਚ ਦੋਸ਼ ਲਗਾਇਆ ਹੈ ਕਿ ਕੋਈ ਕਮਿਸ਼ਨ ਜਾਂਚ ਅਫ਼ਸਰ ਵਜੋਂ ਕੰਮ ਨਹੀਂ ਕਰ ਸਕਦਾ ਤੇ ਨਾ ਹੀ ਕਾਰਵਾਈ ਲਈ ਹਦਾਇਤ ਕਰ ਸਕਦਾ ਹੈ ਤੇ ਇਸ ਤਰ੍ਹਾਂ ਕਮਿਸ਼ਨ ਆਪਣੇ ਅਧਿਕਾਰ ਖ਼ੇਤਰ ਤੋਂ ਬਾਹਰ ਗਿਆ ਸੀ | ਦੂਜਾ ਦੋਸ਼ ਇਹ ਲਗਾਇਆਕਿ ਕਮਿਸ਼ਨ ਵਲੋਂ ਪਟੀਸ਼ਨਰਾਂ ਨੂੰ ਬਿਆਨਾਂ ਤੋਂ ਪਹਿਲਾਂ ਉਨ੍ਹਾਂ ਨੂੰ ਨਿਯਮਾਂ ਮੁਤਾਬਿਕ ਨੋਟਿਸ ਜਾਰੀ ਨਹੀਂ ਕੀਤਾ ਗਿਆ ਤਾਂ ਜੋ ਉਹ ਆਪਣੇ ਬਚਾਅ 'ਚ ਪੱਖ
ਪੇਸ਼ ਕਰ ਸਕਦੇ ਤੇ ਉਨ੍ਹਾਂ ਨੂੰ ਜਾਂਚ 'ਚ ਸ਼ਾਮਿਲ ਹੋਣ ਲਈ ਸਿਰਫ਼ ਸੰਮਨ ਭੇਜਿਆ ਗਿਆ | ਇਸ ਤੋਂ ਇਲਾਵਾ ਕਿਹਾ ਗਿਆ ਕਿ ਨਾ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਲਗਾਤਾਰਤਾ 'ਚ ਜਾਰੀ ਰੱਖਿਆ ਗਿਆ ਤੇ ਨਾ ਹੀ ਪੁਰਾਣੇ ਕਮਿਸ਼ਨ ਨੂੰ ਭੰਗ ਕਰਕੇ ਨਵੇਂ ਕਮਿਸ਼ਨ ਲਈ ਲੋੜੀਂਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ | ਇਨ੍ਹਾਂ ਤੱਥਾਂ ਨਾਲ ਪਟੀਸ਼ਨਰਾਂ ਨੇ ਉਨ੍ਹਾਂ ਵਿਰੁੱਧ ਕਾਰਵਾਈ ਦੀ ਸਿਫ਼ਾਰਸ਼ ਨੂੰ ਗਲਤ ਕਰਾਰ ਦਿੱਤਾ ਤੇ ਰਿਪੋਰਟਾਂ ਰੱਦ ਕਰਨ ਦੀ ਮੰਗ ਕੀਤੀ ਤੇ ਪਟੀਸ਼ਨ ਦੀ ਸੁਣਵਾਈ ਤੱਕ ਉਨ੍ਹਾਂ ਵਿਰੁੱਧ ਕਾਰਵਾਈ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ | ਪਟੀਸ਼ਨਰਾਂ ਵਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਅਕਸ਼ੈ ਭਾਨ ਨੇ ਬੈਂਚ ਦਾ ਧਿਆਨ ਦਿਵਾਇਆ ਕਿ ਕਮਿਸ਼ਨ ਆਫ਼ ਇਨਕੁਆਰੀ ਐਕਟ ਦੀ ਤਜਵੀਜ਼ ਤਹਿਤ ਕਮਿਸ਼ਨ ਵਲੋਂ ਕਿਸੇ ਨੰੂ ਜਾਂਚ 'ਚ ਸ਼ਾਮਿਲ ਕਰਨ ਲਈ ਨੋਟਿਸ ਜਾਰੀ ਕੀਤਾ ਜਾਣਾ ਬਣਦਾ ਹੈ | ਉਨ੍ਹਾਂ ਦਲੀਲ ਦਿੰਦਿਆਂ ਦੋਸ਼ ਲਗਾਇਆ ਕਿ ਕਮਿਸ਼ਨ ਨੇ ਆਪਣੇ ਦਾਇਰੇ ਤੋਂ ਬਾਹਰ ਜਾ ਕੇ ਕੰਮ ਕੀਤਾ ਹੈ | ਸਰਕਾਰ ਵਲੋਂ ਨਵਾਂ ਕਮਿਸ਼ਨ ਗਠਿਤ ਕਰਨ ਬਾਰੇ ਦਲੀਲ ਦਿੱਤੀ ਗਈ ਕਿ ਜਦੋਂ ਇਕ ਕਮਿਸ਼ਨ ਕੰਮ ਕਰ ਰਿਹਾ ਸੀ ਤਾਂ ਦੂਜਾ ਕਮਿਸ਼ਨ ਬਣਾਉਣ ਲਈ ਪਹਿਲੇ ਕਮਿਸ਼ਨ ਨੂੰ ਡੀਨੋਟੀਫ਼ਾਈ ਕਰਨਾ ਜ਼ਰੂਰੀ ਸੀ ਪਰ ਇਹ ਕਾਰਵਾਈ ਕੀਤੇ ਬਗੈਰ ਨਵਾਂ ਕਮਿਸ਼ਨ ਬਣਾਇਆ ਗਿਆ | ਪਟੀਸ਼ਨਰਾਂ ਵਲੋਂ ਇਹ ਦਲੀਲ ਵੀ ਦਿੱਤੀ ਗਈ ਕਿ ਇਹ ਕਹਿਣਾ ਗ਼ਲਤ ਹੈ ਕਿ ਪ੍ਰਦਰਸ਼ਨਕਾਰੀਆਂ 'ਤੇ ਗੋਲੀ ਬਗੈਰ ਇਜਾਜ਼ਤ ਤੋਂ ਚਲਾਈ ਗਈ | ਉਨ੍ਹਾਂ ਕਿਹਾ ਕਿ ਬਕਾਇਦਾ ਐਸ. ਡੀ. ਐਮ. ਕੋਟਕਪੂਰਾ ਤੋਂ ਇਜਾਜ਼ਤ ਲਈ ਗਈ ਤੇ ਪੁਲਿਸ ਕਾਰਵਾਈ ਪੜਾਅ ਵਾਰ ਕੀਤੀ ਗਈ | ਪਹਿਲਾਂ ਹਲਕਾ ਲਾਠੀਚਾਰਜ ਕੀਤਾ ਗਿਆ ਤੇ ਫੇਰ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਤੇ ਇਸ ਉਪਰੰਤ ਹਵਾਈ ਫ਼ਾਇਰ ਕੀਤੇ ਗਏ ਤੇ ਬਾਅਦ 'ਚ ਜਦ ਭੀੜ 'ਤੇ ਕਾਬੂ ਪਾਉਣਾ ਮੁਸ਼ਕਿਲ ਹੁੰਦਾ ਨਜ਼ਰ ਆਇਆ ਤਾਂ ਅੰਤ 'ਚ ਫ਼ਾਇਰਿੰਗ ਕੀਤੀ ਗਈ | ਦਲੀਲ ਦਿੱਤੀ ਗਈ ਕਿ ਦੋਵੇਂ ਕਮਿਸ਼ਨਾਂ ਵਲੋਂ ਪਟੀਸ਼ਨਰਾਂ ਵਿਰੁੱਧ ਕਾਰਵਾਈ ਤੋਂ ਪਹਿਲਾਂ ਨਿਯਮ ਨਹੀਂ ਅਪਣਾਏ ਗਏ, ਲਿਹਾਜ਼ਾ ਰਿਪੋਰਟ ਖ਼ਾਰਜ ਕੀਤੀ ਜਾਣੀ ਚਾਹੀਦੀ ਹੈ | ਜ਼ਿਕਰਯੋਗ ਹੈ ਕਿ ਬਹਿਬਲ ਕਲਾਂ ਗੋਲੀਕਾਂਡ 'ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ ਇਸ ਦੀ ਜਾਂਚ ਕਰ ਚੁੱਕੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਨੇ ਤੇ ਬਾਅਦ 'ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਚਰਨਜੀਤ ਸਿੰਘ ਸ਼ਰਮਾ ਤੇ ਦੋ ਹੋਰਨਾਂ ਨੂੰ ਗੋਲੀਕਾਂਡ ਦਾ ਦੋਸ਼ੀ ਪਾਉਂਦਿਆਂ ਆਪਣੀਆਂ ਰਿਪੋਰਟਾਂ 'ਚ ਉਨ੍ਹਾਂ ਵਿਰੁੱਧ ਕਾਰਵਾਈ ਦੀ ਸਿਫ਼ਾਰਸ਼ ਕੀਤੀ ਸੀ |


ਖ਼ਬਰ ਸ਼ੇਅਰ ਕਰੋ

ਹਾਂਗਕਾਂਗ ਵਲੋਂ ਰੋਮੀ ਦੀ ਭਾਰਤ ਹਵਾਲਗੀ ਨੂੰ ਮਨਜ਼ੂਰੀ

ਹਾਂਗਕਾਂਗ, 13 ਸਤੰਬਰ (ਜੰਗ ਬਹਾਦਰ ਸਿੰਘ)-ਨਾਭਾ ਜੇਲ੍ਹ ਬਰੇਕ ਕਾਂਡ ਦੇ ਸ਼ੱਕੀਮੁੱਖ ਸਾਜਿਸ਼ਕਰਤਾ ਰਮਨਜੀਤ ਸਿੰਘ ਰੋਮੀ ਦੀ ਭਾਰਤ ਹਲਾਵਗੀ ਨੂੰ ਹਾਂਗਕਾਂਗ ਮੁਖੀ ਕੈਰੀ ਲੈਮ ਵਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ | ਹਾਂਗਕਾਂਗ ਮੁਖੀ ਵਲੋਂ ਰੋਮੀ ਦੀ ਭਾਰਤ ਹਵਾਲਗੀ ਦੇ ...

ਪੂਰੀ ਖ਼ਬਰ »

ਅਮਰੀਕਾ 'ਚ ਬੰਦੂਕਧਾਰੀ ਨੇ ਪਤਨੀ ਸਮੇਤ 5 ਨੂੰ ਗੋਲੀ ਮਾਰਨ ਬਾਅਦ ਕੀਤੀ ਖ਼ੁਦਕੁਸ਼ੀ

ਬੇਕਰਫੀਲਡ, 13 ਸਤੰਬਰ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਕੈਲੀਫੋਰਨੀਆ ਵਿਚ ਇਕ ਅਣਪਛਾਤੇ ਬੰਦੂਕਧਾਰੀ ਨੇ ਆਪਣੀ ਪਤਨੀ ਸਮੇਤ ਪੰਜ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਤੇ ਬਾਅਦ ਵਿਚ ਖੁਦਕੁਸ਼ੀ ਕਰ ਲਈ | ਜਾਣਕਾਰੀ ਅਨੁਸਾਰ ਬੁੱਧਵਾਰ ਰਾਤ ਨੂੰ ਬੇਕਸਰਫੀਲਡ ...

ਪੂਰੀ ਖ਼ਬਰ »

ਪਾਕਿ ਵਲੋਂ 18 ਭਾਰਤੀ ਮਛੇਰੇ ਗਿ੍ਫ਼ਤਾਰ, 3 ਕਿਸ਼ਤੀਆਂ ਜ਼ਬਤ

ਅੰਮਿ੍ਤਸਰ, 13 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਮੇਰੀਟਾਈਮ ਸੁਰੱਖਿਆ ਏਜੰਸੀ ਵਲੋਂ ਭਾਰਤ ਦੇ 18 ਮਛੇਰਿਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਏਜੰਸੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਕਤ ਭਾਰਤੀ ਮਛੇਰੇ ਤਿੰਨ ਕਿਸ਼ਤੀਆਂ 'ਚ ਸਵਾਰ ਸਨ ਅਤੇ ਪਾਕਿਸਤਾਨ ਦੇ ਹਿੱਸੇ ...

ਪੂਰੀ ਖ਼ਬਰ »

ਪਾਕਿ ਸੁਪਰੀਮ ਕੋਰਟ ਨੇ ਹਾਫ਼ਿਜ਼ ਸਈਦ ਦੇ ਸੰਗਠਨ ਤੋਂ ਹਟਾਈ ਪਾਬੰਦੀ

ਇਮਰਾਨ ਖ਼ਾਨ ਦੇ 90 ਦਿਨਾਂ 'ਚ ਅੱਤਵਾਦ ਖ਼ਤਮ ਕਰਨ ਦੇ ਦਾਅਵਿਆਂ ਦੀ ਨਿਕਲੀ ਫੂਕ ਅੰਮਿ੍ਤਸਰ, 13 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਮੁੰਬਈ ਹਮਲੇ ਦੇ ਸਾਜਿਸ਼ਘਾੜੇ ਹਾਫ਼ਿਜ਼ ਸਈਦ ਦੇ ਸੰਗਠਨ ਜਮਾਤ-ਉਦ-ਦਾਵਾ ਤੇ ਉਸ ਦੇ ਸਹਿਯੋਗੀ ਸੰਗਠਨ ...

ਪੂਰੀ ਖ਼ਬਰ »

ਤੇਲ ਕੀਮਤਾਂ 'ਚ ਵਾਧਾ ਜਾਰੀ

ਨਵੀਂ ਦਿੱਲੀ, 13 ਸਤੰਬਰ (ਜਗਤਾਰ ਸਿੰਘ)-ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਅੱਜ ਵੀਰਵਾਰ ਨੂੰ ਦਿੱਲੀ ਅਤੇ ਮੁੰਬਈ ਵਿਚ ਪੈਟਰੋਲ 13 ਪੈਸੇ ਤੇ ਡੀਜ਼ਲ 11 ਪੈਸੇ ਮਹਿੰਗਾ ਹੋ ਗਿਆ | ਇਸ ਤਰ੍ਹਾਂ ਦਿੱਲੀ ਵਿਚ ਪੈਟਰੋਲ ਦੀ ਕੀਮਤ ਵਧ ...

ਪੂਰੀ ਖ਼ਬਰ »

ਚੋਣ ਜ਼ਾਬਤਾ ਖ਼ਤਮ ਹੋਣ ਪਿੱਛੋਂ ਹੋਵੇਗੀ ਕਮਰਸ਼ੀਅਲ ਬੈਂਕਾਂ ਦੇ ਕਿਸਾਨੀ ਕਰਜ਼ਿਆਂ ਦੀ ਅਦਾਇਗੀ

ਚੰਡੀਗੜ੍ਹ, 13 ਸਤੰਬਰ (ਬਿਊਰੋ ਚੀਫ਼)-ਪੰਜਾਬ ਵਿਚ ਸਹਿਕਾਰੀ ਬੈਂਕਾਂ ਤੋਂ ਕਿਸਾਨਾਂ ਵਲੋਂ ਲਏ ਗਏ ਕਰਜ਼ਿਆਂ ਲਈ 2 ਲੱਖ ਰੁਪਏ ਤੱਕ ਦੀ ਰਾਸ਼ੀ ਨੂੰ ਮੁਆਫ਼ ਕਰਨ ਸਬੰਧੀ ਕੈਪਟਨ ਸਰਕਾਰ ਵਲੋਂ ਕਰਜ਼ਾ ਮੁਆਫ਼ੀ ਦੇ ਕਾਫ਼ੀ ਕੰਮ ਨੂੰ ਪੂਰਾ ਕਰਨ ਤੋਂ ਬਾਅਦ ਹੁਣ ਦੂਜੇ ਪੜਾਅ ...

ਪੂਰੀ ਖ਼ਬਰ »

ਕੁਲਸੁਮ ਨਵਾਜ਼ ਦੀ ਮਿ੍ਤਕ ਦੇਹ ਪਾਕਿਸਤਾਨ ਲਿਆਉਣ ਲਈ ਲੰਡਨ ਪਹੁੰਚੇ ਸ਼ਾਹਬਾਜ਼ ਸ਼ਰੀਫ਼

ਲੰਡਨ/ਲਾਹੌਰ, 13 ਸਤੰਬਰ (ਏਜੰਸੀ)-ਬੇਗਮ ਕੁਲਸੁਮ ਨਵਾਜ਼ ਦੀ ਮਿ੍ਤਕ ਦੇਹ ਨੂੰ ਲਾਹੌਰ ਲਿਆਉਣ ਲਈ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਆਪਣੇ ਲੜਕੇ ਹਮਜ਼ਾ ਸ਼ਾਹਬਾਜ਼ ਨਾਲ ਲੰਡਨ ਪਹੁੰਚ ਗਏ ਹਨ | ਲੰਮੀ ਬਿਮਾਰੀ ਬਾਅਦ 68 ਸਾਲ ਦੀ ਉਮਰ 'ਚ ...

ਪੂਰੀ ਖ਼ਬਰ »

ਸੈਰੀਡਾਨ ਤੇ ਵਿਕਸ ਐਕਸ਼ਨ 500 ਵਰਗੀਆਂ 328 ਦਵਾਈਆਂ 'ਤੇ ਪਾਬੰਦੀ

ਨਵੀਂ ਦਿੱਲੀ, 13 ਸਤੰਬਰ (ਇੰਟ.)-ਸਰਕਾਰ ਨੇ 328 ਫਿਕਸ ਡੋਜ ਕੰਬੀਨੇਸ਼ਨ (ਐਫ. ਡੀ. ਸੀ.) ਦਵਾਈਆਂ 'ਤੇ ਤਤਕਾਲ ਪ੍ਰਭਾਵ ਨਾਲ ਰੋਕ ਲਗਾ ਦਿੱਤੀ ਹੈ | ਇਨ੍ਹਾਂ ਦਵਾਈਆਂ ਨੂੰ ਹੁਣ ਦੇਸ਼ 'ਚ ਬਣਾਇਆ ਜਾਂ ਵੇਚਿਆ ਨਹੀਂ ਜਾ ਸਕਦਾ | ਇਨ੍ਹਾਂ ਦਵਾਈਆਂ 'ਚੋਂ ਕਈ ਅਜਿਹੀਆਂ ਹਨ, ਜਿਨ੍ਹਾਂ ...

ਪੂਰੀ ਖ਼ਬਰ »

ਗੰਦਰਬਲ 'ਚ ਅੱਤਵਾਦੀ ਤੇ ਓਵਰ ਗਰਾਊ ਾਡ ਵਰਕਰ ਹਿਰਾਸਤ 'ਚ ਲਏ

ਸ੍ਰੀਨਗਰ, 13 ਸਤੰਬਰ (ਏਜੰਸੀ)- ਜੰਮੂ-ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ 'ਚ ਅੱਜ ਪੁਲਿਸ ਨੇ ਇਕ ਸ਼ੱਕੀ ਅੱਤਵਾਦੀ ਤੇ ਇਕ ਓਵਰ ਗਰਾਊਾਡ ਵਰਕਰ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ | ਪੁਲਿਸ ਬੁਲਾਰੇ ਨੇ ਦੱਸਿਆ ਕਿ ਗੰਦਰਬਲ ਜ਼ਿਲ੍ਹਾ ਪੁਲਿਸ ਤੇ ...

ਪੂਰੀ ਖ਼ਬਰ »

ਚੀਨ 'ਚ ਚਾਲਕ ਨੇ ਲੋਕਾਂ 'ਤੇ ਚੜ੍ਹਾਈ ਕਾਰ-11 ਮੌਤਾਂ

ਬੀਜਿੰਗ, 13 ਸਤੰਬਰ (ਰਾਈਟਰਜ਼)-ਪੱਛਮੀ ਚੀਨ ਦੇ ਇਕ ਭੀੜ ਵਾਲੇ ਇਲਾਕੇ 'ਚ ਇਕ ਕਾਰ ਲੋਕਾਂ 'ਤੇ ਚੜ੍ਹ ਜਾਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ ਤੇ 44 ਹੋਰ ਜ਼ਖ਼ਮੀ ਹੋ ਗਏ ਹਨ | ਸਰਕਾਰ ਨੇ ਵੀਰਵਾਰ ਨੂੰ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਆਪਣੀਆਂ ਪਿਛਲੀਆਂ ਅਪਰਾਧਿਕ ...

ਪੂਰੀ ਖ਼ਬਰ »

ਸ਼ਿਵਇੰਦਰ ਵਲੋਂ ਆਪਣੇ ਭਰਾ ਿਖ਼ਲਾਫ਼ ਪਾਈ ਪਟੀਸ਼ਨ ਵਾਪਸ ਲੈਣ ਦਾ ਫ਼ੈਸਲਾ

ਨਵੀਂ ਦਿੱਲੀ, 13 ਸਤੰਬਰ (ਪੀ.ਟੀ.ਆਈ.)-ਸਾਬਕਾ 'ਫੋਰਟਿਸ ਹੈਲਥ ਕੇਅਰ' ਪ੍ਰਮੋਟਰ ਸ਼ਿਵਇੰਦਰ ਮੋਹਨ ਸਿੰਘ ਨੇ ਕਿਹਾ ਕਿ ਉਸ ਨੇ ਆਪਣੀ ਮਾਂ ਦੀ ਇੱਛਾ 'ਤੇ ਆਪਣੇ ਵੱਡੇ ਭਰਾ ਮਾਲਵਿੰਦਰ ਮੋਹਨ ਸਿੰਘ ਤੇ ਸਾਬਕਾ 'ਰੈਲੀਗੇਅਰ' ਮੁਖੀ ਸੁਨੀਲ ਗੋਧਵਾਨੀ ਖਿਲਾਫ਼ ਐਨ.ਸੀ.ਐਲ.ਟੀ. ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX