ਤਾਜਾ ਖ਼ਬਰਾਂ


ਧਰਨੇ 'ਤੇ ਬੈਠੀ ਪ੍ਰਿਅੰਕਾ ਗਾਂਧੀ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ
. . .  5 minutes ago
ਲਖਨਊ, 19 ਜੁਲਾਈ,- ਉੱਤਰ ਪ੍ਰਦੇਸ਼ ਦੇ ਸੋਨਭਦਰ 'ਚ ਪੁਲਿਸ ਨੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੂੰ ਹਿਰਾਸਤ 'ਚ ਲੈ ਲਿਆ ਹੈ। ਗੋਲੀਬਾਰੀ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਪ੍ਰਿਅੰਕਾ ਗਾਂਧੀ ਮੁਲਾਕਾਤ ਕਰਨ ਜਾ ਰਹੀ ਸੀ। ਇਸ ਦੌਰਾਨ ...
ਸ੍ਰੀ ਚਮਕੌਰ ਸਾਹਿਬ ਵਿਖੇ ਪੰਜ ਸਿੰਘਾਂ ਨੇ ਟੱਕ ਲਗਾ ਕੇ ਸਕਿੱਲ ਇੰਸਟੀਚਿਊਟ ਦਾ ਨਿਰਮਾਣ ਕਰਾਇਆ ਸ਼ੁਰੂ
. . .  6 minutes ago
ਸ੍ਰੀ ਚਮਕੌਰ ਸਾਹਿਬ, 19 ਜੁਲਾਈ (ਜਗਮੋਹਣ ਸਿੰਘ ਨਾਰੰਗ)- ਪੰਜਾਬ ਸਰਕਾਰ ਵਲੋਂ ਸ੍ਰੀ ਚਮਕੌਰ ਸਾਹਿਬ ਵਿਖੇ 42 ਏਕੜ ਜ਼ਮੀਨ 'ਚ ਬਣਾਏ ਜਾਣ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚਿਊਟ ਦਾ ਨਿਰਮਾਣ ਅੱਜ ਹੈੱਡ ਗ੍ਰੰਥੀ ਗਿਆਨੀ ਅਮਰੀਕ ਸਿੰਘ ਵਲੋਂ ਕੀਤੀ...
ਗਰਮ ਤੇਲ ਵਾਲੀ ਕਹਾੜੀ 'ਚ ਡਿੱਗ ਕੇ ਬੁਰੀ ਤਰ੍ਹਾਂ ਸੜਿਆ ਤਿੰਨ ਸਾਲਾ ਮਾਸੂਮ
. . .  21 minutes ago
ਡੇਰਾਬੱਸੀ, 19 ਜੁਲਾਈ (ਸ਼ਾਮ ਸਿੰਘ ਸੰਧੂ)- ਡੇਰਾਬੱਸੀ ਦੇ ਖਟੀਕ ਮੁਹੱਲੇ 'ਚ ਗਰਮ ਤੇਲ ਵਾਲੀ ਕੜਾਹੀ 'ਚ ਡਿੱਗਣ ਕਾਰਨ ਇੱਕ ਤਿੰਨ ਸਾਲਾ ਮਾਸੂਮ ਬੁਰੀ ਤਰ੍ਹਾਂ ਸੜ ਗਿਆ। ਜ਼ਖ਼ਮੀ ਬੱਚੇ ਦੀ ਪਹਿਚਾਣ ਅਰਜੁਨ ਪੁੱਤਰ ਸ਼ਿਵਾ ਜੀ ਦੇ ਰੂਪ 'ਚ ਹੋਈ ਹੈ। ਜਾਣਕਾਰੀ ਮੁਤਾਬਕ...
ਅੱਜ ਪੈ ਰਹੇ ਤੇਜ਼ ਮੀਂਹ ਨੇ ਕਿਸਾਨਾਂ ਦੇ ਸਾਹ ਸੂਤੇ
. . .  35 minutes ago
ਤਪਾ ਮੰਡੀ, 19 ਜੁਲਾਈ (ਵਿਜੇ ਸ਼ਰਮਾ)- ਤਪਾ ਖੇਤਰ 'ਚ ਅੱਜ ਹੋਈ ਤੇਜ਼ ਬਰਸਾਤ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਪਿਛਲੇ ਦਿਨੀਂ ਲਗਾਤਾਰ ਪਏ ਤੇਜ਼ ਮੀਂਹ ਦਾ ਪਾਣੀ ਅਜੇ ਖੇਤਾਂ 'ਚੋਂ ਬਾਹਰ ਨਹੀਂ ਨਿਕਲਿਆ ਕਿ ਅੱਜ ਪਏ ਮੀਂਹ ਕਾਰਨ ਨੀਵੇਂ ਖੇਤਾਂ 'ਚ...
ਅੰਮ੍ਰਿਤ ਵੇਲੇ ਨਸ਼ੇੜੀ ਪੁੱਤਰ ਨੇ ਕਹੀ ਮਾਰ ਕੇ ਕੀਤਾ ਮਾਂ ਦਾ ਕਤਲ
. . .  52 minutes ago
ਅਬੋਹਰ, 19 ਜੁਲਾਈ (ਕੁਲਦੀਪ ਸਿੰਘ ਸੰਧੂ)- ਉਪਮੰਡਲ ਦੇ ਪਿੰਡ ਭੰਗਾਲਾ ਵਿਖੇ ਅੱਜ ਅੰਮ੍ਰਿਤ ਵੇਲੇ ਇੱਕ ਨਸ਼ੇੜੀ ਪੁੱਤਰ ਵਲੋਂ ਕਹੀ ਮਾਰ ਕੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਕਾਤਲ ਪੁੱਤਰ ਨੂੰ ਮੌਕੇ 'ਤੇ ਹੀ ਫੜ ਕੇ ਬੰਨ੍ਹ ਲਿਆ ਅਤੇ...
ਮੇਰੇ 'ਤੇ ਸਵਾਲ ਚੁੱਕਣ ਵਾਲੇ ਪਹਿਲਾਂ ਆਪਣੇ ਅੰਦਰ ਝਾਤ ਮਾਰਨ- ਕਰਨਾਟਕ ਵਿਧਾਨ ਸਭਾ ਸਪੀਕਰ
. . .  about 1 hour ago
ਬੈਂਗਲੁਰੂ, 19 ਜੁਲਾਈ- ਕਰਨਾਟਕ ਵਿਧਾਨ ਸਭਾ ਦੇ ਸਪੀਕਰ ਕੇ. ਆਰ. ਰਮੇਸ਼ ਕੁਮਾਰ ਦਾ ਕਹਿਣਾ ਹੈ ਕਿ ਜਿਹੜੇ ਉਨ੍ਹਾਂ ਨੇ ਸਵਾਲ ਚੁੱਕ ਰਹੇ ਹਨ, ਉਹ ਪਹਿਲਾਂ ਆਪਣੇ ਅੰਦਰ ਝਾਤ ਮਾਰ ਕੇ ਦੇਖਣ। ਉਨ੍ਹਾਂ ਕਿਹਾ, ''ਜਿਹੜੇ ਮੇਰੇ ਚਰਿੱਤਰ 'ਤੇ ਚਿੱਕੜ ਸੁੱਟ ਰਹੇ ਹਨ, ਉਹ...
ਕਰਨਾਟਕ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ
. . .  about 1 hour ago
ਬੈਂਗਲੁਰੂ, 19 ਜੁਲਾਈ- ਕਰਨਾਟਕ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਭਾਜਪਾ, ਜੇ. ਡੀ. ਐੱਸ.-ਕਾਂਗਰਸ ਦੇ ਵਿਧਾਇਕ ਸਦਨ 'ਚ ਪਹੁੰਚਣਾ ਸ਼ੁਰੂ...
ਕੁਲਭੂਸ਼ਨ ਜਾਧਵ ਨੂੰ ਕੂਟਨੀਤਕ ਪਹੁੰਚ ਮੁਹੱਈਆ ਕਰਾਏਗਾ ਪਾਕਿਸਤਾਨ
. . .  about 1 hour ago
ਇਸਲਾਮਾਬਾਦ, 19 ਜੁਲਾਈ- ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਬੀਤੀ ਅੱਧੀ ਰਾਤ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਕੁਲਭੂਸ਼ਨ ਜਾਧਵ ਨੂੰ ਪਾਕਿਸਤਾਨ ਦੇ ਕਾਨੂੰਨ ਮੁਤਾਬਕ ਕੂਟਨੀਤਕ ਪਹੁੰਚ ਮੁਹੱਈਆ ਕਰਾਈ ਜਾਵੇਗੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ...
ਪੁਲਿਸ ਨੇ 600 ਕਰੋੜ ਰੁਪਏ ਦੀ ਹੈਰੋਇਨ ਸਣੇ ਪੰਜ ਨੂੰ ਕੀਤਾ ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 19 ਜੁਲਾਈ- ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵੱਡੀ ਕਾਰਵਾਈ ਕਰਦਿਆਂ ਦੋ ਅਫ਼ਗਾਨੀ ਕੈਮੀਕਲ ਮਾਹਰਾਂ ਸਣੇ ਪੰਜ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ 150 ਕਿਲੋ ਅਫ਼ਗਾਨੀ ਹੈਰੋਇਨ ਵੀ ਬਰਾਮਦ ਕੀਤੀ ਹੈ, ਜਿਸ...
ਮੈਕਸੀਕੋ 'ਚ ਬੱਸ ਪਲਟਣ ਕਾਰਨ 15 ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  about 1 hour ago
ਮੈਕਸੀਕੋ ਸਿਟੀ, 19 ਜੁਲਾਈ- ਮੈਕਸੀਕੋ ਦੇ ਪੱਛਮੀ ਨਾਯਾਰਿਤ ਸੂਬੇ 'ਚ ਇੱਕ ਯਾਤਰੀ ਬੱਸ ਦੇ ਪਲਟਣ ਕਾਰਨ ਇਸ 'ਚ ਸਵਾਰ 15 ਲੋਕਾਂ ਦੀ ਮੌਤ ਹੋ ਗਈ, ਜਦਕਿ 21 ਹੋਰ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਵਲੋਂ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ...
ਦਰਦਨਾਕ ਸੜਕ ਹਾਦਸੇ 'ਚ 4 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
. . .  about 2 hours ago
ਬੁੱਲ੍ਹੋਵਾਲ, 19 ਜੁਲਾਈ (ਲੁਗਾਣਾ)- ਟੋਲ ਪਲਾਜ਼ਾ ਅੱਡਾ ਲਾਚੋਵਾਲ (ਹੁਸ਼ਿਆਰਪੁਰ) ਨੇੜੇ ਅੱਜ ਸਵੇਰੇ ਆਪਣੀ ਡਿਊਟੀ 'ਤੇ ਜਾ ਰਹੇ ਇੱਕ 22 ਸਾਲਾ ਨੌਜਵਾਨ ਦੀ ਤੇਜ਼ ਰਫ਼ਤਾਰ ਟਿੱਪਰ ਹੇਠ ਆ ਜਾਣ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ...
ਅਯੁੱਧਿਆ ਮਾਮਲੇ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ
. . .  about 2 hours ago
ਨਵੀਂ ਦਿੱਲੀ, 19 ਜੁਲਾਈ - ਅਯੁੱਧਿਆ ਮਾਮਲੇ 'ਚ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਪਿਛਲੀ ਸੁਣਵਾਈ 'ਚ ਸੁਪਰੀਮ ਕੋਰਟ ਨੇ ਯੂ.ਪੀ ਸਰਕਾਰ ਨੂੰ ਸੀ.ਬੀ.ਆਈ ਜੱਜ...
ਪ੍ਰਿਅੰਕਾ ਗਾਂਧੀ ਅੱਜ ਜਾਣਗੇ ਸੋਨਭੱਦਰ
. . .  about 3 hours ago
ਲਖਨਊ, 19 ਜੁਲਾਈ - ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅੱਜ ਸੋਨਭੱਦਰ ਜਾਣਗੇ, ਜਿੱਥੇ ਕਿ ਉਹ ਜ਼ਮੀਨੀ ਵਿਵਾਦ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ...
ਪਸ਼ੂ ਚੋਰੀ ਦੇ ਸ਼ੱਕ 'ਚ ਲੋਕਾਂ ਵੱਲੋਂ 2 ਵਿਅਕਤੀਆਂ ਦੀ ਕੁੱਟ ਕੁੱਟ ਕੇ ਹੱਤਿਆ
. . .  about 3 hours ago
ਪਟਨਾ, 19 ਜੁਲਾਈ - ਬਿਹਾਰ ਦੇ ਸਾਰਨ 'ਚ ਪੈਂਦੇ ਬਨਿਆਪੁਰ ਵਿਖੇ ਪਸ਼ੂ ਚੋਰੀ ਕਰਨ ਦੇ ਸ਼ੱਕ 'ਚ ਲੋਕਾਂ ਨੇ 2 ਵਿਅਕਤੀਆਂ ਦੀ ਕੁੱਟ ਕੁੱਟ ਕੇ ਹੱਤਿਆ ਕਰ...
ਵੈਸਟ ਇੰਡੀਜ਼ ਦੌਰੇ ਲਈ ਟੀਮ ਇੰਡੀਆ ਦੀ ਚੋਣ ਨੂੰ ਲੈ ਕੇ ਅੱਜ ਮੀਟਿੰਗ ਨਹੀ - ਬੀ.ਸੀ.ਸੀ.ਆਈ
. . .  about 4 hours ago
ਮੁੰਬਈ, 19 ਜੁਲਾਈ - ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ) ਦਾ ਕਹਿਣਾ ਹੈ ਕਿ ਵੈਸਟ ਇੰਡੀਜ਼ ਦੌਰੇ ਲਈ ਟੀਮ ਇੰਡੀਆ ਦੀ ਚੋਣ ਨੂੰ ਲੈ ਕੇ ਮੁੰਬਈ 'ਚ ਅੱਜ ਮੀਟਿੰਗ...
ਅਸਮ 'ਚ ਐਨ.ਆਰ.ਸੀ ਮਾਮਲੇ 'ਤੇ ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ
. . .  about 4 hours ago
ਕੁਮਾਰਸਵਾਮੀ ਅੱਜ ਦੁਪਹਿਰ ਤੱਕ ਸਾਬਤ ਕਰਨਗੇ ਬਹੁਮਤ
. . .  about 3 hours ago
ਨਿਊਜ਼ੀਲੈਂਡ ਦੇ ਕ੍ਰਾਈਸਚਰਚ 'ਚ ਜ਼ੋਰਦਾਰ ਧਮਾਕਾ, 7 ਜ਼ਖਮੀ
. . .  about 4 hours ago
ਅੱਜ ਦਾ ਵਿਚਾਰ
. . .  about 4 hours ago
ਪਿੰਡ ਰਾਮਪੁਰ ਸੈਣੀਆ ਵਿਖੇ ਤੰਦੂਏ ਹੋਣ ਦੀ ਅਫ਼ਵਾਹ ਨੇ ਉਡਾਈ ਲੋਕਾਂ ਦੀ ਨੀਂਦ
. . .  about 12 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 29 ਭਾਦੋ ਸੰਮਤ 550

ਬਠਿੰਡਾ /ਮਾਨਸਾ

ਦਲਿਤ ਵਿਦਿਆਰਥੀ ਵਲੋਂ ਖੁਦਕੁਸ਼ੀ ਕਰਨ ਦੇ ਮਾਮਲੇ 'ਚ ਪ੍ਰੋਫੈਸਰ ਦੀ ਗਿ੍ਫ਼ਤਾਰੀ ਲਈ ਲਾਇਆ ਧਰਨਾ

ਬਠਿੰਡਾ, 13 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਇਥੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ), ਸੀ. ਪੀ. ਆਈ. (ਐਮ.ਐਲ), ਲਿਬਰੇਸ਼ਨ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਅਤੇ ਮੱਖਣ ਸਿੰਘ ਇਨਸਾਫ਼ ਸੰਘਰਸ਼ ਕਮੇਟੀ ਵਲੋਂ ਸਥਾਨਕ ਡਾ. ਅੰਬੇਦਕਰ ਪਾਰਕ ਵਿਚ ਧਰਨਾ ਦਿੱਤਾ ...

ਪੂਰੀ ਖ਼ਬਰ »

ਵਿਧਵਾ ਅਤੇ ਫੌਜੀ ਪੈਨਸ਼ਨਾਂ ਲਵਾਉਣ ਵਾਲੇ ਏਜੰਟਾਂ ਵਲੋਂ ਕੀਤੀ ਜਾਂਦੀ ਲੁੱਟ-ਖਸੁੱਟ ਨੂੰ ਪਾਈ ਠੱਲ੍ਹ

ਬਠਿੰਡਾ, 13 ਸਤੰਬਰ (ਕੰਵਲਜੀਤ ਸਿੰਘ ਸਿੱਧੂ)-ਫੌਜ ਦੇ 10 ਅਤੇ 11 ਕੋਰ ਵਲੋਂ ਸਾਬਕਾ ਫੌਜੀਆਂ, ਵਿਧਵਾ ਪੈਨਸ਼ਨਾਂ ਅਤੇ ਫੌਜ ਨਾਲ ਸਬੰਧਿਤ ਹਰ ਪ੍ਰਕਾਰ ਦੇ ਪੈਨਸ਼ਨਾਂ ਸਬੰਧੀ ਕੇਸਾਂ ਨੂੰ ਤਿਆਰ ਕਰਨ ਅਤੇ ਉਨ੍ਹਾਂ ਦੀ ਪੈਰਵਾਈ ਲਈ ਇਕ ਵਿਸ਼ੇਸ਼ ਉਪਰਾਲਾ ਕਰਦਿਆਂ ਵਿਸ਼ੇਸ਼ ...

ਪੂਰੀ ਖ਼ਬਰ »

19 ਅਤੇ 22 ਸਤੰਬਰ ਨੂੰ ਵੋਟਾਂ ਦੇ ਮੱਦੇਨਜ਼ਰ ਜ਼ਿਲ੍ਹਾ ਭਰ 'ਚ ਸ਼ਰਾਬ 'ਤੇ ਪੂਰਨ ਪਾਬੰਦੀ

ਬਠਿੰਡਾ, 13 ਸਤੰਬਰ (ਕੰਵਲਜੀਤ ਸਿੰਘ ਸਿੱਧੂ)-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਬਠਿੰਡਾ ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ ਦੁਆਰਾ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਦੇ ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਰਾਜ ਚੋਣ ਕਮਿਸ਼ਨ, ਪੰਜਾਬ ਵਲੋਂ ਜਾਰੀ ਹੁਕਮ ...

ਪੂਰੀ ਖ਼ਬਰ »

ਵੈਨ ਥੱਲੇ ਆਉਣ ਕਾਰਨ ਵਿਦਿਆਰਥਣ ਦੀ ਮੌਤ

ਝੁਨੀਰ, 13 ਸਤੰਬਰ (ਰਮਨਦੀਪ ਸਿੰਘ ਸੰਧੂ)- ਕਸਬਾ ਝੁਨੀਰ ਦੇ ਘੁਰਕਣੀ ਰੋਡ 'ਤੇ ਵਿਦਿਆਰਥਣ ਦੀ ਸਕੂਲੀ ਵੈਨ ਥੱਲੇ ਆਉਣ ਕਾਰਨ ਮੌਤ ਹੋ ਗਈ | ਥਾਣਾ ਮੁਖੀ ਅਜੈ ਕੁਮਾਰ ਪਰੋਚਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਸਰਕਾਰੀ ਸੈਕੰਡਰੀ ਸਕੂਲ ਝੁਨੀਰ ਦੀ 11ਵੀਂ ਕਲਾਸ ਦੀ ਵਿਦਿਆਰਥਣ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਸਰਕਾਰ ਿਖ਼ਲਾਫ਼ ਰੋਸ ਪ੍ਰਦਰਸ਼ਨ ਕੀਤਾ

ਬੁਢਲਾਡਾ, 13 ਸਤੰਬਰ (ਸਵਰਨ ਸਿੰਘ ਰਾਹੀ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਬੁਢਲਾਡਾ ਦੀਆਂ ਕਾਰਕੁਨਾਂ ਵਲੋਂ ਆਪਣੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਸਬੰਧੀ ਸਥਾਨਕ ਐਸ. ਡੀ. ਐਮ. ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਕੇ ਸਰਕਾਰ ਿਖ਼ਲਾਫ਼ ...

ਪੂਰੀ ਖ਼ਬਰ »

ਸਰਦੂਲਗੜ੍ਹ ਵਿਖੇ ਨੌਜਵਾਨ ਦਾ ਕਤਲ, 2 'ਤੇ ਮੁਕੱਦਮਾ ਦਰਜ

ਸਰਦੂਲਗੜ੍ਹ, 13 ਸਤੰਬਰ (ਜੀ.ਐਮ.ਅਰੋੜਾ)- ਸਥਾਨਕ ਸ਼ਹਿਰ ਵਿਖੇ ਹਰਿਆਣਾ ਦੇ ਇਕ ਵਸਨੀਕ ਦਾ ਕਤਲ ਹੋ ਗਿਆ, ਜਿਸ ਦੇ ਸਬੰਧ 'ਚ ਪੁਲਿਸ ਨੇ 2 ਵਿਅਕਤੀਆਂ 'ਤੇ ਮੁਕੱਦਮਾ ਦਰਜ ਕਰ ਲਿਆ ਹੈ ਪਰ ਉਹ ਹਾਲੇ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਹਨ | ਇੱਥੋਂ ਕੁਝ ਕਿੱਲੋਮੀਟਰ ਦੂਰ ਪਿੰਡ ...

ਪੂਰੀ ਖ਼ਬਰ »

ਬਰਗਾੜੀ ਇਨਸਾਫ਼ ਮੋਰਚੇ ਲਈ ਭੂੰਦੜ ਤੋਂ ਸੰਗਤਾਂ ਰਵਾਨਾ

ਬਾਲਿਆਵਾਲੀ, 13 ਸਤੰਬਰ (ਕੁਲਦੀਪ ਮਤਵਾਲਾ)-ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਬਰਗਾੜੀ ਵਿਖੇ ਸ਼ਹੀਦ ਹੋਏ ਸਿੰਘਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ, ਬੰਦੀ ਸਿੰਘਾਂ ਨੂੰ ਰਿਹਾਅ ਕਰਨ ਨੂੰ ਲੈ ਕੇ ਚੱਲ ਰਹੇ ਇਨਸਾਫ਼ ...

ਪੂਰੀ ਖ਼ਬਰ »

ਕਿਸੇ ਵੀ ਕਿਸਾਨ ਦੀ ਜ਼ਮੀਨ ਧੱਕੇ ਨਾਲ ਖੋਹਣ ਨਹੀਂ ਦਿੱਤੀ ਜਾਵੇਗੀ- ਕਿਸਾਨ ਆਗੂ

ਜੋਗਾ, 13 ਸਤੰਬਰ (ਬਲਜੀਤ ਸਿੰਘ ਅਕਲੀਆ)- ਸਥਾਨਕ ਸਬ-ਤਹਿਸੀਲ 'ਚ ਇਕ ਕਿਸਾਨ ਦੀ ਜ਼ਮੀਨ ਦੀ ਰਜਿਸਟਰੀ ਕਰਵਾਉਣ ਤੋਂ ਰੋਕਣ ਲਈ ਦੂਜੇ ਦਿਨ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਕਿਸੇ ਵੀ ਸੂਦਖ਼ੋਰ ਵਿਅਕਤੀ ਨੂੰ ਆਰਥਿਕ ਕਮਜ਼ੋਰੀ ਕਾਰਨ ...

ਪੂਰੀ ਖ਼ਬਰ »

ਅਣਪਛਾਤੇ ਕਾਰ ਸਵਾਰਾਂ ਵਲੋਂ ਚਲਾਈਆਂ ਗੋਲੀਆਂ 'ਚ ਯੂਥ ਅਕਾਲੀ ਆਗੂ ਵਾਲ-ਵਾਲ ਬਚਿਆ

ਬੁਢਲਾਡਾ, 13 ਸਤੰਬਰ (ਸਵਰਨ ਸਿੰਘ ਰਾਹੀ)- ਬੀਤੀ ਦੇਰ ਰਾਤ ਕੁਝ ਅਣਪਛਾਤੇ ਕਾਰ ਸਵਾਰਾਂ ਵਲੋਂ ਰਾਹ ਜਾਂਦੇ ਸਥਾਨਕ ਸ਼ਹਿਰ ਦੇ ਇਕ ਪੈਲੇਸ ਮਾਲਕ 'ਤੇ ਗੋਲੀਆਂ ਚਲਾਉਣ ਦੀ ਖ਼ਬਰ ਹੈ | ਇਸ ਘਟਨਾ 'ਚ ਉਹ ਆਪਣੀ ਸਮਝਦਾਰੀ ਨਾਲ ਵਾਲ-ਵਾਲ ਬਚ ਗਿਆ | ਇੱਥੋਂ ਦੇ ਪਰੀਤ ਪੈਲੇਸ ਦਾ ...

ਪੂਰੀ ਖ਼ਬਰ »

ਆਸ਼ਾ ਵਰਕਰਾਂ ਦੇ ਮਾਣ ਭੱਤਿਆਂ 'ਚ ਐਲਾਨਿਆ ਵਾਧਾ ਯੂਨੀਅਨ ਵਲੋਂ ਰੱਦ

ਬੁਢਲਾਡਾ, 13 ਸਤੰਬਰ (ਸਵਰਨ ਸਿੰਘ ਰਾਹੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 'ਪ੍ਰਧਾਨ ਮੰਤਰੀ ਐਪ' ਰਾਹੀ ਦੇਸ਼ ਦੇ ਕਈ ਰਾਜਾ ਦੀਆਂ ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ ਨਾਲ ਵੀਡੀਓ ਕਾਨਫ਼ਰੰਸ ਤਹਿਤ ਕੀਤੀ ਗੱਲਬਾਤ ਦੌਰਾਨ ਉਨ੍ਹਾਂ ਨੂੰ ਪਹਿਲਾਂ ਮਿਲਦੀਆਂ ...

ਪੂਰੀ ਖ਼ਬਰ »

ਲੱਖਾਂ ਦੀ ਹੋਈ ਚੋਰੀ ਦਾ ਪੁਲਿਸ ਨੂੰ ਹੁਣ ਤਕ ਨਹੀਂ ਮਿਲਿਆ ਕੋਈ ਸੁਰਾਗ ਬਰੀਕੀ ਨਾਲ ਜਾਂਚ ਜਾਰੀ ਹੈ- ਥਾਣਾ ਮੁਖੀ

ਭੀਖੀ, 13 ਸਤੰਬਰ (ਗੁਰਿੰਦਰ ਸਿੰਘ ਔਲਖ)- ਬੀਤੀ 29 ਅਗਸਤ ਨੂੰ ਭੀਖੀ ਦੇ ਵਾਰਡ ਨੰ: 2 ਦੇ ਪਰਸਰਾਮ ਨਗਰ 'ਚ ਹੋਈ ਲੱਖਾਂ ਦੀ ਚੋਰੀ ਦਾ ਪੁਲਿਸ ਨੂੰ ਅਜੇ ਤਾਂਈਾ ਕੋਈ ਸੁਰਾਗ ਨਹੀਂ ਮਿਲਿਆ, ਜਿਸ ਨਾਲ ਪੀੜਤ ਪਰਿਵਾਰ ਨਿਰਾਸ਼ਾ ਦੇ ਆਲਮ 'ਚ ਹੈ | ਦੱਸ ਦੇਈਏ ਕਿ ਰੋਹਤਾਸ਼ ਕੁਮਾਰ ...

ਪੂਰੀ ਖ਼ਬਰ »

ਨਗਰ ਕੌਾਸਲ ਰਾਮਪੁਰਾ ਫੂਲ ਦਾ ਨਹੀਂ ਕੋਈ ਵਾਲੀਵਾਰਿਸ

ਰਾਮਪੁਰਾ ਫੂਲ, 13 ਸਤੰਬਰ (ਨਰਪਿੰਦਰ ਸਿੰਘ ਧਾਲੀਵਾਲ)-ਨਗਰ ਕੌਾਸਲ ਰਾਮਪੁਰਾ ਫੂਲ ਦੀ ਪ੍ਰਧਾਨਗੀ ਦਾ ਮਾਮਲਾ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਹੋਣ ਕਰਕੇ ਸ਼ਹਿਰ ਦਾ ਕੋਈ ਰਾਜਾ ਬਾਬੂ ਨਹੀਂ ਹੈ, ਜਿਸ ਕਾਰਨ ਸ਼ਹਿਰ ਦੇ ਵਿਕਾਸ ਕੰਮਾਂ ਦੇ ਨਾਲ-ਨਾਲ ਲੋਕਾਂ ਦੇ ...

ਪੂਰੀ ਖ਼ਬਰ »

ਗਰੀਬ ਪਰਿਵਾਰ ਦੀ ਮੱਝ ਦੀ ਮੌਤ

ਮਹਿਮਾ ਸਰਜਾ, 13 ਸਤੰਬਰ (ਰਾਮਜੀਤ ਸ਼ਰਮਾ)-ਇਕ ਗ਼ਰੀਬ ਪਰਿਵਾਰ ਦੀ ਮੱਝ ਜ਼ਹਿਰੀਲੇ ਪੱਠੇ ਖਾਣ ਨਾਲ ਮੌਤ ਹੋ ਗਈ¢ ਜਾਣਕਾਰੀ ਅਨੁਸਾਰ ਪਿੰਡ ਮਹਿਮਾ ਸਰਜਾ ਦੇ ਗ਼ਰੀਬ ਮਜਦੂਰ ਬੱਗੀ ਸਿੰਘ ਪੁੱਤਰ ਬਸੰਤ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦਾ ਪਰਿਵਾਰ ਬਾਹਰੋਂ ਖੇਤਾਂ ...

ਪੂਰੀ ਖ਼ਬਰ »

ਅਕਾਲੀ ਉਮੀਦਵਾਰ ਦੇ ਹੱਕ 'ਚ ਪਿੰਡ ਲੇਲੇਵਾਲਾ ਵਿਖੇ ਘਰ-ਘਰ ਜਾ ਕੇ ਵੋਟਾਂ ਮੰਗੀਆਂ

ਤਲਵੰਡੀ ਸਾਬੋ, 13 ਸਤੰਬਰ (ਰਣਜੀਤ ਸਿੰਘ ਰਾਜੂ)-ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ ਲਈ ਸਾਰੀਆਂ ਸਿਆਸੀ ਧਿਰਾਂ ਨੇ ਚੋਣ ਪ੍ਰਚਾਰ ਨੂੰ ਤੇਜੀ ਦਿੰਦਿਆਂ ਵੋਟਰਾਂ ਦੇ ਦਰਾਂ ਤੱਕ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਹੈ | ਇਸੇ ਲੜੀ 'ਚ ਅੱਜ ਪਿੰਡ ਲੇਲੇਵਾਲਾ ਦੇ ...

ਪੂਰੀ ਖ਼ਬਰ »

ਜਟਾਣਾ ਵਲੋਂ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ

ਤਲਵੰਡੀ ਸਾਬੋ, 13 ਸਤੰਬਰ (ਰਵਜੋਤ ਸਿੰਘ ਰਾਹੀ)-19 ਸਤੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਸਾਰੇ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਨਗੇ ਤੇ ਸ਼ੋ੍ਰਮਣੀ ਅਕਾਲੀ ਬਾਦਲ ਅਤੇ ਆਮ ਆਦਮੀ ਪਾਰਟੀ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਸਬੰਧੀ ਚੋਣ ਜਲਸਿਆਂ ਨੂੰ ਕੀਤਾ ਸੰਬੋਧਨ

ਰਾਮਾਂ ਮੰਡੀ, 13 ਸਤੰਬਰ (ਅਮਰਜੀਤ ਸਿੰਘ ਲਹਿਰੀ)-ਪੰਜਾਬ ਦੇ ਲੋਕ ਇਸ ਵਾਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦਾ ਮੁਕੰਮਲ ਸਫ਼ਾਇਆ ਕਰਕੇ ਨਵਾਂ ਇਤਿਹਾਸ ਲਿਖਣਗੇ, ਇਨ੍ਹਾਂ ਸ਼ਬਦਾਂ ਪ੍ਰਗਟਾਵਾ ਵਿਧਾਨ ਸਭਾ ਹਲਕਾ ...

ਪੂਰੀ ਖ਼ਬਰ »

ਕਾਂਗਰਸੀ ਉਮੀਦਵਾਰ ਬੀਬੀ ਜਸ਼ਨਪ੍ਰੀਤ ਕੌਰ ਨੇ ਵੋਟਾਂ ਮੰਗੀਆਂ

ਭਾਗੀਵਾਂਦਰ, 13 ਸਤੰਬਰ (ਮਹਿੰਦਰ ਸਿੰਘ ਰੂਪ)-ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਬਲਾਕ ਸੰਮਤੀ ਜ਼ੋਨ ਨਸੀਬਪੁਰਾ (ਰਾਖ਼ਵਾਂ) ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਜਸ਼ਨਪ੍ਰੀਤ ਕੌਰ ਦੇ ਸਮਰਥਕਾਂ ਨੇ ਵੱਡੇ ਕਾਫ਼ਲੇ ਸਮੇਤ ਪਿੰਡ ਜੀਵਨ ਸਿੰਘ ਵਾਲਾ ਵਿਖੇ ਘਰ-ਘਰ ...

ਪੂਰੀ ਖ਼ਬਰ »

ਕਾਂਗਰਸੀ ਉਮੀਦਵਾਰ ਬਲਜਿੰਦਰ ਸਿੰਘ ਨੇ ਕਾਫ਼ਲੇ ਸਮੇਤ ਵੋਟਾਂ ਮੰਗੀਆਂ

ਭਾਗੀਵਾਂਦਰ, 13 ਸਤੰਬਰ (ਮਹਿੰਦਰ ਸਿੰਘ ਰੂਪ)-ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਬਲਾਕ ਸੰਮਤੀ ਜੋਨ ਚੱਠੇਵਾਲਾ (ਰਾਖ਼ਵਾਂ) ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਜਿੰਦਰ ਸਿੰਘ ਨੇ ਵੱਡੇ ਕਾਫ਼ਲੇ ਸਮੇਤ ਪਿੰਡ ਚੱਠੇਵਾਲਾ ਵਿਖੇ ਘਰ-ਘਰ ਜਾਕੇ ਵੋਟਾਂ ਮੰਗੀਆਂ | ...

ਪੂਰੀ ਖ਼ਬਰ »

ਅਕਾਲੀ ਦਲ-ਭਾਜਪਾ ਉਮੀਦਵਾਰ ਨੇ ਘਰ-ਘਰ ਜਾਕੇ ਵੋਟਾਂ ਮੰਗੀਆਂ

ਭਾਗੀਵਾਂਦਰ, 13 ਸਤੰਬਰ (ਮਹਿੰਦਰ ਸਿੰਘ ਰੂਪ)-ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਬਲਾਕ ਸੰਮਤੀ ਜੋਨ ਚੱਠੇਵਾਲਾ (ਰਾਖ਼ਵਾਂ) ਤੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਗੋਰਾ ਸਿੰਘ ਨੇ ਕਾਫ਼ਲੇ ਸਮੇਤ ਘਰ-ਘਰ ਜਾਕੇ ਵੋਟਾਂ ਮੰਗੀਆਂ | ਉਨ੍ਹਾਂ ਵੋਟਰਾਂ ...

ਪੂਰੀ ਖ਼ਬਰ »

ਗੁਰਪ੍ਰੀਤ ਸਿੰਘ ਮਲੂਕਾ ਵਲੋਂ ਉਮੀਦਵਾਰਾਂ ਦੇ ਹੱਕ 'ਚ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ

ਭਗਤਾ ਭਾਈਕਾ, 13 ਸਤੰਬਰ (ਸੁਖਪਾਲ ਸਿੰਘ ਸੋਨੀ)- 19 ਸਤੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾ ਨੰੂ ਲੈ ਕੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ | ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਵਿਧਾਇਕ ਕੋਟਭਾਈ ਵਲੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਮਨਜੀਤ ਕੌਰ ਦੇ ਹੱਕ 'ਚ ਚੋਣ ਮੁਹਿੰਮ ਤੇਜ਼

ਲਹਿਰਾ ਮੁਹੱਬਤ, 13 ਸਤੰਬਰ (ਸੁਖਪਾਲ ਸਿੰਘ ਸੁੱਖੀ)- ਅੱਜ ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਭੁੱਚੋ ਕਲਾਂ ਤੋਂ ਉਮੀਦਵਾਰ ਮਨਜੀਤ ਕੌਰ ਪਤਨੀ ਤੇਜਾ ਸਿੰਘ ਦੰਦੀਵਾਲ ਸਾਬਕਾ ਚੇਅਰਮੈਨ ਤੇ ਬਲਾਕ ਸੰਮਤੀ ਜ਼ੋਨ ...

ਪੂਰੀ ਖ਼ਬਰ »

ਬਿਜਲੀ ਮੰਤਰੀ ਕਾਂਗੜ ਵਲੋਂ ਪਿੰਡਾਂ ਅੰਦਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ

ਭਾਈਰੂਪਾ, 13 ਸਤੰਬਰ (ਵਰਿੰਦਰ ਲੱਕੀ)-ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਤੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਹਲਕਾ ਰਾਮਪੁਰਾ ਫੂਲ ਦੇ ਪਿੰਡ ਸਲਾਬਤਪੁਰਾ, ਦੁੱਲੇਵਾਲਾ, ਆਦਮਪੁਰਾ, ਸੰਧੂ ਖੁਰਦ, ਰਾਈਆ, ਫੂਲੇਵਾਲਾ ਤੇ ਭਾਈਰੂਪਾ ਖੁਰਦ ਵਿਖੇ ਭਰਵੀਆਂ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਲਈ ਪਿੰਡ ਲਹਿਰਾ ਖਾਨਾ 'ਚ ਘਰ-ਘਰ ਵੋਟਾਂ ਮੰਗੀਆਂ

ਲਹਿਰਾ ਮੁਹੱਬਤ, 13 ਸਤੰਬਰ (ਸੁਖਪਾਲ ਸਿੰਘ ਸੁੱਖੀ)- ਪਿੰਡ ਲਹਿਰਾ ਖਾਨਾ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਭੁੱਚੋ ਕਲਾਂ ਤੋਂ ਉਮੀਦਵਾਰ ਸੁਖਜੀਤ ਕੌਰ ਪਤਨੀ ਰਾਜਪਾਲ ਸਿੰਘ ਸਾਬਕਾ ਸਰਪੰਚ ਤੇ ਬਲਾਕ ਸੰਮਤੀ ਜ਼ੋਨ ਲਹਿਰਾ ਖਾਨਾ ...

ਪੂਰੀ ਖ਼ਬਰ »

ਮੋਫ਼ਰ ਤੇ ਬਾਂਸਲ ਨੇ ਬੱਬਲਜੀਤ ਸਿੰਘ ਖਿਆਲਾ ਦੇ ਹੱਕ 'ਚ ਚੋਣ ਜਲਸੇ ਕੀਤੇ

ਮਾਨਸਾ, 13 ਸਤੰਬਰ (ਧਾਲੀਵਾਲ)- ਜ਼ਿਲ੍ਹਾ ਪ੍ਰੀਸ਼ਦ ਜ਼ੋਨ ਭੈਣੀਬਾਘਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਮੰਤਰੀ ਸਵ: ਬਲਦੇਵ ਸਿੰਘ ਖਿਆਲਾ ਦੇ ਪੋਤਰੇ ਬੱਬਲਜੀਤ ਸਿੰਘ ਖਿਆਲਾ ਦੀ ਚੋਣ ਮੁਹਿੰਮ ਨੂੰ ਪਾਰਟੀ ਆਗੂਆਂ ਨੇ ਭਖਾ ਦਿੱਤਾ ਹੈ | ਪਾਰਟੀ ਦੇ ਹਲਕਾ ...

ਪੂਰੀ ਖ਼ਬਰ »

ਜੇਠੂਕੇ ਤੋਂ ਕਾਂਗਰਸ ਦੇ ਉਮੀਦਵਾਰ ਦੇ ਹੱਕ 'ਚ ਘਰ-ਘਰ ਵੋਟਾਂ ਮੰਗੀਆਂ

ਚਾਉਕੇ, 13 ਸਤੰਬਰ (ਮਨਜੀਤ ਸਿੰਘ ਘੜੈਲੀ)-ਬਲਾਕ ਸੰਮਤੀ ਜ਼ੋਨ ਜੇਠੂਕੇ ਤੋਂ ਕਾਂਗਰਸ ਪਾਰਟੀ ਵਲੋਂ ਉਮੀਦਵਾਰ ਮਨਪ੍ਰੀਤ ਕੌਰ ਜੇਠੂਕੇ ਦੇ ਹੱਕ 'ਚ ਕਾਂਗਰਸੀ ਵਰਕਰਾਂ ਨੇ ਚੋਣ ਮੁਹਿੰਮ ਤੇਜ਼ ਕਰਦਿਆਂ ਅੱਜ ਪਿੰਡ ਘੜੈਲੀ ਵਿਖੇ ਵੱਡੇ ਕਾਫ਼ਲੇ ਨਾਲ ਘਰ-ਘਰ ਵੋਟਾਂ ਮੰਗੀਆਂ ...

ਪੂਰੀ ਖ਼ਬਰ »

ਸਿਵੀਆਂ ਸਕੂਲ 'ਚ ਵਿਦਿਆਰਥੀਆਂ ਨੂੰ ਪੁਲਿਸ ਨੇ ਟਰੈਫ਼ਿਕ ਨਿਯਮਾਂ ਸਬੰਧੀ ਦਿੱਤੀ ਜਾਣਕਾਰੀ

ਮਹਿਮਾ ਸਰਜਾ, 13 ਸਤੰਬਰ (ਬਲਦੇਵ ਸੰਧੂ)- ਬਠਿੰਡਾ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ ਤਹਿਤ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਪੁਲਿਸ ਮੁਲਾਜ਼ਮ ਹੌਲਦਾਰ ਹਾਕਮ ਸਿੰਘ ਆਪਣੀ ਟੀਮ ਲੈ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਵੀਆਂ ਵਿਖੇ ਪੁੱਜੇ | ...

ਪੂਰੀ ਖ਼ਬਰ »

ਗੁਰੂ ਕਾਸ਼ੀ ਯੂਨੀਵਰਸਿਟੀ ਕਾਲਜ ਆਫ਼ ਫ਼ਿਜ਼ੀਕਲ ਐਜੂਕੇਸ਼ਨ ਵਲੋਂ ਖੋ-ਖੋ ਦੇ ਇੰਟਰ ਕਾਲਜ ਮੁਕਾਬਲੇ ਕਰਵਾਏ ਗਏ

ਤਲਵੰਡੀ ਸਾਬੋ­, 13 ਸਤੰਬਰ (ਰਣਜੀਤ ਸਿੰਘ ਰਾਜੂ)-ਪਿਛਲੇ ਦਿਨੀਂ ਗੁਰੂ ਕਾਸ਼ੀ ਯੂਨੀਵਰਸਿਟੀ ਕਾਲਜ ਆਫ਼ ਫ਼ਿਜ਼ੀਕਲ ਐਜ਼ੂਕੇਸ਼ਨ ਵਲੋਂ ਲੜਕੇ-ਲੜਕੀਆਂ ਦੇ ਇੰਟਰ ਕਾਲਜ ਖੋ-ਖੋ ਦੇ ਮੁਕਾਬਲੇ ਕਰਵਾਏ ਗਏ | ਜਿਸ 'ਚ 'ਵਰਸਿਟੀ ਕਾਲਜ ਆਫ਼ ਐਗਰੀਕਲਚਰ­ ਫ਼ਿਜ਼ੀਕਲ ਕਾਲਜ­ ...

ਪੂਰੀ ਖ਼ਬਰ »

ਪ੍ਰੀਤਮ ਕੋਟਭਾਈ ਵਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ

ਭੁੱਚੋ ਮੰਡੀ, 13 ਸਤੰਬਰ (ਬਿੱਕਰ ਸਿੰਘ ਸਿੱਧੂ)- ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਉਮੀਦਵਾਰਾਂ ਦੇ ਹੱਕ 'ਚ ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ | ਪਿੰਡ ਸੇਮਾ ਵਿਖੇ ਵੋਟਰਾਂ ਨੂੰ ਸੰਬੋਧਨ ...

ਪੂਰੀ ਖ਼ਬਰ »

ਲਹਿਰਾ ਬੇਗਾ ਦੀਆਂ ਤਿੰਨ ਵਿਦਿਆਰਥਣਾਂ ਦੀ ਪੰਜਾਬ ਪੱਧਰ ਦੇ ਟੂਰਨਾਮੈਂਟ ਲਈ ਹੋਈ ਚੋਣ

ਭੁੱਚੋ ਮੰਡੀ, 13 ਸਤੰਬਰ (ਬਿੱਕਰ ਸਿੰਘ ਸਿੱਧੂ)- ਸਰਕਾਰੀ ਸਕੂਲ ਲਹਿਰਾ ਬੇਗਾ ਦੀਆਂ ਲੜਕੀਆਂ ਵਲੋਂ ਜ਼ਿਲ੍ਹਾ ਪੱਧਰ ਦੇ ਖੇਡ ਮੁਕਾਬਲਿਆਂ ਦੌਰਾਨ ਟੇਬਲ ਟੈਨਿਸ ਅੰਡਰ 17 ਲੜਕੀਆਂ ਵਿਚੋਂ ਤੀਸਰਾ ਅਤੇ ਅੰਡਰ 14 ਲੜਕੀਆਂ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਉਨ੍ਹਾਂ ...

ਪੂਰੀ ਖ਼ਬਰ »

ਗਤਕਾ ਤੇ ਬਾਕਸਿੰਗ ਮੁਕਾਬਲਿਆਂ 'ਚ ਮਾਤਾ ਸਾਹਿਬ ਕੌਰ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਮੋਹਰੀ

ਤਲਵੰਡੀ ਸਾਬੋ, 13 ਸਤੰਬਰ (ਰਵਜੋਤ ਸਿੰਘ ਰਾਹੀ/ਰਣਜੀਤ ਸਿੰਘ ਰਾਜੂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਠਿੰਡਾ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਗੱਤਕਾ ਅਤੇ ਬਾਕਸਿੰਗ ਮੁਕਾਬਲਿਆਂ 'ਚੋਂ ਮਾਤਾ ਸਾਹਿਬ ਕੌਰ ਗਰਲਜ਼ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੀਆਂ ...

ਪੂਰੀ ਖ਼ਬਰ »

ਹਰਮੰਦਿਰ ਸਿੰਘ ਜੱਸੀ ਤਖ਼ਤ ਸ੍ਰੀ ਦਮਦਮਾ ਸਾਹਿਬ ਹੋਏ ਨਤਮਸਤਕ

ਤਲਵੰਡੀ ਸਾਬੋ, 13 ਸਤੰਬਰ (ਰਣਜੀਤ ਸਿੰਘ ਰਾਜੂ)-ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਕੁੜਮ ਅਤੇ ਮੌੜ ਮੰਡੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜ ਚੁੱਕੇ ਹਰਮੰਦਿਰ ਸਿੰਘ ਜੱਸੀ ਨੇ ਅੱਜ ਮੌੜ ਹਲਕੇ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ...

ਪੂਰੀ ਖ਼ਬਰ »

7 ਕਿਸਾਨ ਜਥੇਬੰਦੀਆਂ ਵਲੋਂ 23 ਸਤੰਬਰ ਨੂੰ ਬਰਨਾਲਾ ਵਿਖੇ ਕਨਵੈਨਸ਼ਨ

ਮਹਿਰਾਜ, 13 ਸਤੰਬਰ (ਸੁਖਪਾਲ ਮਹਿਰਾਜ)-ਸੱਤ ਕਿਸਾਨ ਜਥੇਬੰਦੀਆਂ ਵਲੋਂ ਪਰਾਲੀ ਦੇ ਮਸਲੇ ਅਤੇ ਕੰਬਾਇਨਾਂ ਤੋਂ ਐਸ. ਐਮ. ਐਸ. ਮਸ਼ੀਨ ਲਾਉਣ 'ਤੇ ਵੱਧ ਰਹੇ ਰੋਸ ਨੂੰ ਲੈ ਕੇ 23 ਸਤੰਬਰ ਬਰਨਾਲਾ ਵਿਖੇ ਕਨਵੈਨਸ਼ਨ ਰੱਖੀ ਗਈ ਹੈ | ਕਨਵੈਨਸ਼ਨ 'ਚ ਪ੍ਰੋਫੈਸਰ, ਕਾਨੂੰਨ ਮਾਹਿਰ ...

ਪੂਰੀ ਖ਼ਬਰ »

ਪੰਜਾਬੀ-ਹਰਿਆਣਾ ਸਿੱਖ ਸੰਮੇਲਨ 23 ਨੂੰ ਸਿਰਸਾ 'ਚ

ਡੱਬਵਾਲੀ, 13 ਸਤੰਬਰ (ਇਕਬਾਲ ਸਿੰਘ ਸ਼ਾਂਤ)- ਮਹਾ ਪੰਜਾਬ ਨਾਲੋਂ ਵਖਰੇਵੇਂ ਤੋਂ ਬਾਅਦ ਹਰਿਆਣੇ 'ਚ ਪਹਿਲੀ ਵਾਰ ਪੰਜਾਬੀਆਂ ਅਤੇ ਸਿੱਖਾਂ ਦੇ ਸਿਆਸੀ ਵਜੂਦ ਦੀ ਮਜ਼ਬੂਤੀ ਲਈ ਵੱਖ-ਵੱਖ ਪਾਰਟੀਆਂ ਨਾਲ ਸਬੰਧਿਤ ਸਿੱਖ ਅਤੇ ਪੰਜਾਬੀ ਆਗੂਆਂ ਨੇ ਸਾਂਝਾ ਮੁਹਾਜ਼ ਵਿੱਢਿਆ ...

ਪੂਰੀ ਖ਼ਬਰ »

ਜ਼ਿਲ੍ਹਾ ਸਕੂਲ ਖੇਡਾਂ ਤਹਿਤ ਲੜਕੇ-ਲੜਕੀਆਂ ਦੇ ਕਬੱਡੀ, ਕੁਸ਼ਤੀਆਂ ਅਤੇ ਕ੍ਰਿਕਟ ਮੁਕਾਬਲਿਆਂ ਦਾ ਆਗਾਜ਼

ਬਠਿੰਡਾ, 13 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਸਿੱਖਿਆ ਵਿਭਾਗ ਦੀਆਂ 64ਵੀਆਂ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਲੜਕੇ-ਲੜਕੀਆਂ ਦੇ ਸਰਕਲ ਸਟਾਇਲ ਕਬੱਡੀ, ਕੁਸ਼ਤੀਆਂ ਅਤੇ ਕੇਵਲ ਲੜਕਿਆਂ ਦੇ ਨੈਸ਼ਨਲ ਸਟਾਇਲ ਕਬੱਡੀ ਤੇ ਲੜਕੀਆਂ ਦੇ ਕਿ੍ਕਟ ਮੁਕਾਬਲਿਆਂ ਦਾ ...

ਪੂਰੀ ਖ਼ਬਰ »

14 ਸਤੰਬਰ ਦੇਸ਼ ਸਮਾਜ ਗਰਲਜ਼ ਹਾਈ ਸਕੂਲ, ਰਾਮਪੁਰਾ ਅਤੇ 18 ਸਤੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਗਤਾ ਭਾਈਕਾ ਵਿਖੇ ਸਰਕਾਰੀ ਛੁੱਟੀ ਦਾ ਐਲਾਨ

ਬਠਿੰਡਾ 13 ਸਤੰਬਰ (ਸਟਾਫ਼ ਰਿਪੋਰਟਰ)-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਸਬੰਧੀ 14 ਸਤੰਬਰ 2018 ਅਤੇ ਮਿਤੀ 18 ਸਤੰਬਰ 2018 ਨੂੰ ਦੇਸ਼ ਸਮਾਜ ਗਰਲਜ਼ ਹਾਈ ਸਕੂਲ, ...

ਪੂਰੀ ਖ਼ਬਰ »

ਬਲਾਕ ਸਿੱਖਿਆ ਦਫ਼ਤਰ ਨਥਾਣਾ ਤੋਂ ਚੁੱਕਣ ਦਾ ਭਰਵਾਂ ਵਿਰੋਧ

ਨਥਾਣਾ, 13 ਸਤੰਬਰ (ਗੁਰਦਰਸ਼ਨ ਲੁੱਧੜ)- ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਨਥਾਣਾ ਨੂੰ ਗੋਨਿਆਣਾ ਮੰਡੀ ਵਿਖੇ ਤਬਦੀਲ ਕੀਤੇ ਜਾਣ ਦਾ ਇਲਾਕੇ ਦੇ ਲੋਕਾਂ ਵਲੋਂ ਭਰਵਾਂ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ | ਸਕੂਲ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਹਰਇੰਦਰ ਸਿੰਘ ...

ਪੂਰੀ ਖ਼ਬਰ »

ਮਾਲਵਾ ਸਰੀਰਕ ਸਿੱਖਿਆ ਕਾਲਜ ਦੇ ਸੰਦੀਪ ਨੇ ਜਿੱਤਿਆਂ ਪਾਵਰ ਲਿਫ਼ਟਿੰਗ ਵਿਸ਼ਵ ਕਾਸ਼ੀ ਤਗਮਾ

ਬਠਿੰਡਾ, 13 ਸਤੰਬਰ (ਕੰਵਲਜੀਤ ਸਿੰਘ ਸਿੱਧੂ)-ਮਾਲਵਾ ਸਰੀਰਕ ਸਿੱਖਿਆ ਕਾਲਜ, ਬਠਿੰਡਾ ਦੇ ਬੀ.ਪੀ.ਈ. ਭਾਗ ਪਹਿਲਾ ਦੇ ਵਿਦਿਆਰਥੀ ਸੰਦੀਪ ਸਿੰਘ ਨੇ ਪਾਵਰ ਲਿਫ਼ਟਿੰਗ ਵਿਸ਼ਵ ਚੈਂਪੀਅਨਸ਼ਿਪ ਵਿਚ 120 ਕੈਟਾਗਰੀ ਵਿਚ ਸਬ ਜੂਨੀਅਰ ਆਯੂ ਗੁੱਟ ਵਿਚ ਕਾਸ਼ੀ ਦਾ ਤਗਮਾ ਜਿੱਤ ਕੇ ...

ਪੂਰੀ ਖ਼ਬਰ »

ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਗੋਲਡ ਮੈਡਲ ਜਿੱਤਣ ਵਾਲੇ ਖਿਡਾਰੀ ਦਾ ਸਵਾਗਤ

ਮਹਿਰਾਜ, 13 ਸਤੰਬਰ (ਸੁਖਪਾਲ ਮਹਿਰਾਜ)-ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵਲੋਂ ਬੀਤੇ ਦਿਨੀਂ ਜ਼ਿਲ੍ਹਾ ਪੱਧਰੀ ਖੇਡਾਂ ਕਰਵਾਈਆਂ ਗਈਆਂ ਸਨ | ਜਿਸ ਵਿਚ ਪਹਿਲੀ ਵਾਰ ਮਹਿਰਾਜ 'ਚ ਅਗਰਵਾਲ ਪਰਿਵਾਰ ਦੇ ਖਿਡਾਰੀ ਨੇ ਡੇਢ ਕੁਇੰਟਲ ਦੇ ਕਰੀਬ ਪਾਵਰਲਿਫ਼ਟਿੰਗ ਮੁਕਾਬਲੇ ...

ਪੂਰੀ ਖ਼ਬਰ »

ਕਈ ਵਿਅਕਤੀਆਂ ਨੇ ਫੜਿਆ 'ਆਪ' ਦਾ ਪੱਲਾ

ਕਾਲਾਂਵਾਲੀ, 13 ਸਤੰਬਰ (ਭੁਪਿੰਦਰ ਪੰਨੀਵਾਲੀਆ)- ਆਮ ਆਦਮੀ ਪਾਰਟੀ ਹਲਕਾ ਕਾਲਾਂਵਾਲੀ ਦੀ ਅਹਿਮ ਮੀਟਿੰਗ ਅੱਜ ਜਗਤਾਰ ਸਿੰਘ ਚੱਠਾ ਦੀ ਦੁਕਾਨ 'ਤੇ ਹੋਈ | ਜਿਸ ਵਿਚ ਜਗਦੇਵ ਸਿੰਘ ਸਿੱਧੂ ਦੀ ਅਗਵਾਈ ਵਿਚ ਪਿੰਡ ਕਾਲਾਂਵਾਲੀ ਦੇ ਕਈ ਵਿਅਕਤੀਆਂ ਨੇ ਆਪ ਵਿਚ ਸ਼ਾਮਿਲ ਹੋਣ ...

ਪੂਰੀ ਖ਼ਬਰ »

ਕੈਂਪ 'ਚ 60 ਵਿਅਕਤੀਆਂ ਨੇ ਕੀਤਾ ਸਵੈਇੱਛਾ ਨਾਲ ਖ਼ੂਨਦਾਨ

ਕਾਲਾਂਵਾਲੀ, 13 ਸਤੰਬਰ (ਭੁਪਿੰਦਰ ਪੰਨੀਵਾਲੀਆ)- ਭਾਰਤ ਵਿਕਾਸ ਪਰੀਸ਼ਦ ਸ਼ਾਖਾ ਕਾਲਾਂਵਾਲੀ ਵਲੋਂ ਰੈੱਡ ਕਰਾਸ ਸੁਸਾਇਟੀ ਸਿਰਸਾ ਦੇ ਸਹਿਯੋਗ ਨਾਲ ਤੇਰਾ ਪੰਥ ਭਵਨ ਵਿਚ ਖ਼ੂਨਦਾਨ ਕੈਂਪ ਲਾਇਆ ਗਿਆ | ਇਸ ਕੈਂਪ ਵਿਚ 60 ਵਿਅਕਤੀਆਂ ਨੇ ਸਵੈਇੱਛਾ ਨਾਲ ਖ਼ੂਨਦਾਨ ਕੀਤਾ | ...

ਪੂਰੀ ਖ਼ਬਰ »

ਇਨੈਲੋ ਵਲੋਂ ਕੀਤੇ ਗਏ ਬੰਦ ਦਾ ਕਾਲਾਂਵਾਲੀ 'ਚ ਮਿਲਿਆ ਜੁਲਿਆ ਅਸਰ

ਕਾਲਾਂਵਾਲੀ, 13 ਸਤੰਬਰ (ਭੁਪਿੰਦਰ ਪੰਨੀਵਾਲੀਆ)-ਸਰਕਾਰ ਦੀ ਜਨਵਿਰੋਧੀ ਨੀਤੀਆਂ ਦੇ ਵਿਰੋਧ ਵਿਚ ਇਨੈਲੋ ਵਲੋਂ ਅੱਜ ਹਰਿਆਣਾ ਬੰਦ ਦੇ ਸੱਦੇ ਦਾ ਕਾਲਾਂਵਾਲੀ ਵਿਚ ਮਿਲਿਆ ਜੁਲਿਆ ਅਸਰ ਦੇਖਣ ਨੂੰ ਮਿਲਿਆ | ਇਨੈਲੋ ਵਲੋਂ ਬੰਦ ਨੂੰ ਸਫਲ ਬਣਾਉਣ ਲਈ ਸਾਂਸਦ ਚਰਨਜੀਤ ਸਿੰਘ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਹਾਕੀ ਮੁਕਾਬਲਿਆਂ ਵਿਚੋਂ ਸਭ ਨੂੰ ਪਛਾੜਕੇ ਗੋਨਿਆਣਾ ਕਲਾਂ ਪਹਿਲੇ ਸਥਾਨ 'ਤੇ

ਗੋਨਿਆਣਾ, 13 ਸਤੰਬਰ (ਬਰਾੜ ਆਰ. ਸਿੰਘ)-ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਲ 2018-19 ਦੇ ਜ਼ਿਲ੍ਹਾ ਪੱਧਰੀ ਹਾਕੀ ਮੁਕਾਬਲੇ ਹਾਕੀ ਸਟੇਡੀਅਮ ਰਾਜਿੰਦਰਾ ਕਾਲਜ ਦੇ ਟਰਫ਼ ਗਰਾਂਊਡ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ: ਸਿ:) ਬਠਿੰਡਾ ਦੀ ਯੋਗ ...

ਪੂਰੀ ਖ਼ਬਰ »

ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਦੀਆਂ ਅਸਾਮੀਆਂ ਖ਼ਾਲੀ ਹੋਣ ਕਰਕੇ ਲੋਕ ਪ੍ਰੇਸ਼ਾਨ

ਕਾਲਾਂਵਾਲੀ, 13 ਸਤੰਬਰ (ਭੁਪਿੰਦਰ ਪੰਨੀਵਾਲੀਆ)-ਕਾਲਾਂਵਾਲੀ ਤਹਿਸੀਲ ਵਿਚ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੀਆਂ ਅਸਾਮੀਆਂ ਖ਼ਾਲੀ ਹੋਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੋਕਾਂ ਨੂੰ ਆਪਣੇ ਜ਼ਰੂਰੀ ਕੰਮ ਕਰਵਾਉਣ ਲਈ ਪ੍ਰਸ਼ਾਸਨ ਵਲੋਂ ਨਿਯੁਕਤ ਕੀਤੇ ਗਏ ਕਾਰਜਕਾਰੀ ਅਧਿਕਾਰੀ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਅਤੇ ਕਈ ਵਾਰ ਅਧਿਕਾਰੀ ਦੇ ਨਾ ਪੁੱਜਣ ਉੱਤੇ ਲੋਕਾਂ ਨੂੰ ਖ਼ਾਲੀ ਹੱਥ ਵਾਪਸ ਮੁੜਨਾ ਪੈਂਦਾ ਹੈ | ਕਾਲਾਂਵਾਲੀ ਤਹਿਸੀਲ ਵਿਚ ਨਿਯੁਕਤ ਤਹਿਸੀਲਦਾਰ ਛੋਟੂ ਰਾਮ ਦਾ ਕਰੀਬ ਤਿੰਨ ਮਹੀਨੇ ਪਹਿਲਾਂ ਅਤੇ ਨਾਇਬ ਤਹਿਸੀਲਦਾਰ ਰਾਮ ਨਿਵਾਸ ਦਾ ਕਰੀਬ ਦੋ ਮਹੀਨੇ ਪਹਿਲਾਂ ਇੱਥੋਂ ਤਬਾਦਲਾ ਹੋਣ ਤੋਂ ਬਾਅਦ ਅੱਜ ਤੱਕ ਕਾਲਾਂਵਾਲੀ ਤਹਿਸੀਲ ਵਿਚ ਕਿਸੇ ਅਧਿਕਾਰੀ ਦੀ ਨਿਯੁਕਤੀ ਨਹੀਂ ਹੋਈ | ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਾਲਾਂਵਾਲੀ ਤਹਿਸੀਲ ਬਣਨ ਤੋਂ ਬਾਅਦ ਹੁਣ ਇਸ ਦੇ ਅਧੀਨ ਕਰੀਬ 66 ਪਿੰਡ ਆਉਂਦੇ ਹਨ ਜਦੋਂ ਕਿ ਪਹਿਲਾਂ ਉਪ ਤਹਿਸੀਲ ਵਿਚ ਕਰੀਬ 38 ਪਿੰਡ ਹੀ ਪੈਂਦੇ ਸਨ, ਜਿਸ ਕਾਰਨ ਹੁਣ ਰੋਜ਼ਾਨਾ ਜ਼ਮੀਨ ਦੀ ਖ਼ਰੀਦ ਵੇਚ ਕਰਨ ਵਾਲਿਆਂ ਦੀ ਗਿਣਤੀ ਵੀ ਵਧ ਰਹੀ ਹੈ | ਤਹਿਸੀਲ ਦਾ ਦਰਜਾ ਮਿਲਣ ਤੋਂ ਬਾਅਦ ਹੁਣ ਹਫ਼ਤੇ ਦੇ ਸਾਰੇ ਦਿਨ ਜ਼ਮੀਨ ਦੀਆਂ ਰਜਿਸਟਰੀਆਂ ਕਰਨ ਦਾ ਕੰਮ ਹੁੰਦਾ ਹੈ ਹਾਲਾਂਕਿ ਸਰਕਾਰ ਵਲੋਂ ਡੱਬਵਾਲੀ ਦੇ ਨਾਇਬ ਤਹਿਸੀਲਦਾਰ ਨੂੰ ਕਾਲਾਂਵਾਲੀ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ ਪਰ ਉਨ੍ਹਾਂ ਕੋਲ ਦੋ ਤਹਿਸੀਲਾਂ ਦਾ ਕੰਮਕਾਜ ਹੋਣ ਕਾਰਨ ਉਨ੍ਹਾਂ ਦੇ ਕਾਲਾਂਵਾਲੀ ਦਫ਼ਤਰ ਵਿਚ ਪੁੱਜਣ ਦਾ ਕੋਈ ਸਮਾਂ ਨਿਸ਼ਚਿਤ ਨਹੀਂ ਹੈ ਜਿਸ ਕਾਰਨ ਲੋਕਾਂ ਨੂੰ ਆਪਣਾ ਕੰਮ ਕਰਵਾਉਣ ਲਈ ਉਨ੍ਹਾਂ ਦੀ ਕਈ ਘੰਟੇ ਤੱਕ ਉਡੀਕ ਕਰਨੀ ਪੈਂਦੀ ਹੈ | ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਾਲਾਂਵਾਲੀ ਤਹਿਸੀਲ ਵਿਚ ਤੁਰੰਤ ਅਧਿਕਾਰੀ ਦੀ ਨਿਯੁਕਤੀ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਇਸ ਸੰਬੰਧ ਵਿਚ ਐਸਡੀਐਮ ਬਿਜੇਂਦਰ ਸਿੰਘ ਨੇ ਕਿਹਾ ਕਿ ਦੋਵਾਂ ਅਸਾਮੀਆਂ ਉੱਤੇ ਨਿਯੁਕਤੀ ਲਈ ਉੱਚ ਅਧਿਕਾਰੀਆਂ ਨੂੰ ਲਿਖਿਆ ਹੈ ਛੇਤੀ ਹੀ ਦੋਵਾਂ ਅਸਾਮੀਆਂ ਉੱਤੇ ਨਿਯੁਕਤੀ ਹੋਣ ਦੀ ਸੰਭਾਵਨਾ ਹੈ |


ਖ਼ਬਰ ਸ਼ੇਅਰ ਕਰੋ

ਚੋਣਾਂ ਦੇ ਮੱਦੇਨਜ਼ਰ ਥਾਣਾ ਸੰਗਤ ਦੀ ਪੁਲਿਸ ਨੇ ਲਾਇਸੰਸ ਧਾਰਕਾਂ ਤੋਂ ਅਸਲ੍ਹਾ ਜਮ੍ਹਾਂ ਕਰਵਾਇਆ

ਸੰਗਤ ਮੰਡੀ, 13 ਸਤੰਬਰ (ਸ਼ਾਮ ਸੁੰਦਰ ਜੋਸ਼ੀ)-ਪੰਜਾਬ ਵਿਚ ਹੋ ਰਹੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਮੱਦੇਨਜ਼ਰ ਥਾਣਾ ਸੰਗਤ ਦੀ ਪੁਲਿਸ ਵਲੋਂ ਅਸਲਾ ਲਾਇਸੰਸ ਧਾਰਕਾਂ ਤੋਂ ਅਸਲਾ ਜਮਾਂ ਕਰਵਾ ਲਿਆ ਹੈ | ਨਜ਼ਦੀਕੀ ਪਿੰਡ ਪੱਕਾ ਕਲਾਂ ਵਿਖੇ ਅਸਲਾ ...

ਪੂਰੀ ਖ਼ਬਰ »

ਜੇਵੀਅਰ ਵਰਲਡ ਸਕੂਲ ਵਲੋਂ ਫੈਨਸੀ ਡਰੈੱਸ ਸੈਮੀਨਾਰ ਕਰਵਾਇਆ- ਸਹਿਜਪ੍ਰੀਤ ਕੌਰ ਨੇ ਮਾਰੀ ਬਾਜ਼ੀ

ਮਹਿਮਾ ਸਰਜਾ, 13 ਸਤੰਬਰ (ਬਲਦੇਵ ਸੰਧੂ)-ਸਿਵੀਆਂ ਨਜ਼ਦੀਕ ਜੇਵੀਅਰ ਵਰਲਡ ਸਕੂਲ ਬਠਿੰਡਾ ਵਲੋਂ ਫੈਨਸੀ ਡਰੈੱਸ ਮੁਕਾਬਲੇ ਕਰਵਾਉਣ ਦਾ ਇੱਕ ਸੈਮੀਨਾਰ ਐਨ ਐਫ ਐਲ ਵਿਚ ਕਰਵਾਇਆ ਗਿਆ | ਜਿਸ ਵਿਚ ਵਿਚ ਹਿੱਸਾ ਲੈਣ ਲਈ ਖੇਤਰ ਦੇ 3 ਦਰਜਨ ਬੱਚੇ ਪੁੱਜੇ | ਇਸ ਪ੍ਰੋਗਰਾਮ ਵਿਚ ...

ਪੂਰੀ ਖ਼ਬਰ »

ਰਾਜਿੰਦਰਾ ਕਾਲਜ ਵਿਖੇ ਕੌਮੀ ਤੰਬਾਕੂ ਜਾਗਰੂਕਤਾ ਸੈਮੀਨਾਰ ਕਰਵਾਇਆ

ਬਠਿੰਡਾ, 13 ਸਤੰਬਰ (ਕੰਵਲਜੀਤ ਸਿੰਘ ਸਿੱਧੂ)-ਸਿਵਲ ਸਰਜਨ ਹਰੀ ਨਰਾਇਣ ਸਿੰਘ ਦੀ ਪ੍ਰਧਾਨਗੀ ਹੇਠ ਅਤੇ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਪਿੰ੍ਰਸੀਪਲ ਡਾ. ਸਤਵੀਰ ਸਿੰਘ ਦੇ ਸਹਿਯੋਗ ਨਾਲ ਕੌਮੀ ਤੰਬਾਕੂ ਜਾਗਰੂਕਤਾ ਸੈਮੀਨਾਰ ਕਾਲਜ ਵਿਖੇ ਕਰਵਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਸਿੱਧੂਪੁਰ ਵਲੋਂ ਨਾਕਸ ਨਹਿਰੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੀ ਮੰਗ

ਨਥਾਣਾ, 13 ਸਤੰਬਰ (ਗੁਰਦਰਸ਼ਨ ਲੁੱਧੜ) ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਬਲਾਕ ਨਥਾਣਾ ਇਕਾਈ ਨੇ ਇਕ ਮੀਟਿੰਗ ਕਰਕੇ ਢਿਪਾਲੀ ਰਜਵਾਹੇ ਦੀ ਟੇਲ ਅਤੇ ਕਲਿਆਣ ਮਾਈਨਰ ਦੇ ਖਸਤਾ ਹੋਏ ਢਾਂਚੇ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਕਿਸੇ ਵੀ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ 'ਚ ਸਰਕਾਰੀ ਕੰਨਿਆ ਸਕੂਲ ਬਾਲਿਆਂਵਾਲੀ ਦੀਆਂ ਵਿਦਿਆਰਥਣਾਂ ਵਲੋਂ ਪਹਿਲਾ ਸਥਾਨ

ਬਾਲਿਆਂਵਾਲੀ, 13 ਸਤੰਬਰ (ਕੁਲਦੀਪ ਮਤਵਾਲਾ)-ਗਰਮ ਰੁੱਤ ਦੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ 'ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਲਿਆਂਵਾਲੀ ਦੀਆਂ ਅਮਨਦੀਪ ਕੌਰ ਨੇ ਤਾਈਕਵਾਂਡੋ 44-46 ਕਿੱਲੋ ਵਰਗ ਵਿਚ, ਜਸਪ੍ਰੀਤ ਕੌਰ ਨੇ ਤਾਈਕਵਾਂਡੋ 42-44 ਕਿੱਲੋ ਵਰਗ ਵਿਚ ...

ਪੂਰੀ ਖ਼ਬਰ »

ਅਕਾਲੀ ਉਮੀਦਵਾਰ ਦੇ ਹੱਕ 'ਚ ਪਿੰਡ ਨੰਗਲਾ ਵਿਖੇ ਘਰ-ਘਰ ਜਾ ਕੇ ਵੋਟਾਂ ਮੰਗੀਆਂ

ਸੀਂਗੋ ਮੰਡੀ, 13 ਸਤੰਬਰ (ਪਿ੍ੰਸ ਸੌਰਭ ਗਰਗ)- ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ ਲਈ ਚੋਣ ਪ੍ਰਚਾਰ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ ਇਸੇ ਸਿਲਸਿਲੇ ਵਿਚ ਅੱਜ ਪਿੰਡ ਨੰਗਲਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੇ ਜ਼ਿਲ੍ਹਾ ਪ੍ਰੀਸ਼ਦ ਸੀਂਗੋ ...

ਪੂਰੀ ਖ਼ਬਰ »

ਪੈਨਸ਼ਨਰ ਐਸੋਸੀਏਸ਼ਨ (ਪੀ. ਐਸ. ਪੀ. ਐਡ. ਟੀ. ਸੀ.) ਵਲੋਂ ਸੰਘਰਸ਼ਾਂ ਦੀ ਚੇਤਾਵਨੀ

ਬਠਿੰਡਾ, 13 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਸਟੇਟ ਪਾਵਰ ਐਾਡ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ, ਸਰਕਲ ਕਮੇਟੀ ਬਠਿੰਡਾ ਦੀ ਮੀਟਿੰਗ ਧੰਨਾ ਸਿੰਘ ਸਰਕਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਹਾਜ਼ਰੀਨ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ...

ਪੂਰੀ ਖ਼ਬਰ »

ਮਿਸ਼ਨ ਤੰਦਰੁਸਤ ਪੰਜਾਬ ਤਹਿਤ-ਪਿੰਡ ਬਾਜਕ ਵਿਖੇ ਨਸ਼ਾ ਰੋਕੂ ਜਾਗਰੂਕਤਾ ਮੁਹਿੰਮ ਦਾ ਆਯੋਜਨ

ਬਠਿੰਡਾ, 13 ਸਤੰਬਰ (ਕੰਵਲਜੀਤ ਸਿੰਘ ਸਿੱਧੂ)-ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਮੁਹਿੰਮ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹਾ ਮੁਖੀ ਕਰਨਲ ਦਯਾ ਸਿੰਘ (ਰਿਟਾਇਰਡ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਬਾਜਕ ਵਿਚ ਨਸ਼ਾ ਰੋਕੂ ਅਤੇ ਭਲਾਈ ਸਕੀਮਾਂ ਬਾਰੇ ...

ਪੂਰੀ ਖ਼ਬਰ »

ਕੈਪਟਨ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਵਿਸਾਰੇ-ਵਿਧਾਇਕਾ ਰੂਬੀ

ਬਠਿੰਡਾ ਛਾਉਣੀ, 13 ਸਤੰਬਰ (ਪਰਵਿੰਦਰ ਸਿੰਘ ਜੌੜਾ)-ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਦੋਸ਼ ਲਾਇਆ ਹੈ ਕਿ ਕੈਪਟਨ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਸਰਕਾਰ ...

ਪੂਰੀ ਖ਼ਬਰ »

ਜੰਬਰ ਬਸਤੀ ਤੋਂ ਬਿੱਕਰ ਸਿੰਘ ਅਤੇ ਸੀਂਗੋ ਤੋਂ ਜੋਗਿੰਦਰ ਜਗ੍ਹਾ ਨੇ ਚੋਣ ਪ੍ਰਚਾਰ ਕੀਤਾ ਤੇਜ਼

ਤਲਵੰਡੀ ਸਾਬੋ/ਸੀਂਗੋ ਮੰਡੀ, 13 ਸਤੰਬਰ (ਰਵਜੋਤ ਸਿੰਘ ਰਾਹੀ/ਲੱਕਵਿੰਦਰ ਸ਼ਰਮਾ/ਪਿ੍ੰਸ ਸੌਰਭ ਗਰਗ)-ਜਿਓ-ਜਿਓ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦਾ ਦਿਨ ਨਜ਼ਦੀਕ ਆ ਰਿਹਾ ਹੈ ਉਸੇ ਤਰ੍ਹਾਂ ਹੀ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਚੋਣ ਪ੍ਰਚਾਰ 'ਚ ...

ਪੂਰੀ ਖ਼ਬਰ »

ਲਹਿਰੀ ਦੇ ਗੁਰੂ ਹਰਿਗੋਬਿੰਦ ਸਕੂਲ ਦੀ ਟੀਮ ਦਾ ਸਕੂਲ ਪੁੱਜਣ 'ਤੇ ਕੀਤਾ ਸਨਮਾਨ- ਗਤਕਾ ਖਿਡਾਰੀ ਰਣਵੀਰ ਸਿੰਘ ਦੀ ਹੋਈ ਪੰਜਾਬ ਲਈ ਚੋਣ

ਸੀਂਗੋ ਮੰਡੀ, 13 ਸਤੰਬਰ (ਲੱਕਵਿੰਦਰ ਸ਼ਰਮਾ)- ਪਿੰਡ ਲਹਿਰੀ ਦੇ ਗੁਰੂ ਹਰਿਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਦੀ ਟੀਮ ਨੇ ਪੰਜਾਬ ਸਕੂਲ (ਗਰਮ ਰੁੱਤ) ਖੇਡਾਂ 'ਚ ਬਠਿੰਡਾ ਵਿਖੇ ਹੋਏ ਜ਼ਿਲ੍ਹਾ ਪੱਧਰੀ ਕਬੱਡੀ ਅਤੇ ਗਤਕਾ ਟੂਰਨਾਮੈਂਟ ਮੁਕਾਬਲਿਆਂ ਵਿਚ ...

ਪੂਰੀ ਖ਼ਬਰ »

ਵੀਨੂੰ ਬਾਦਲ ਵਲੋਂ ਡੀ. ਏ. ਵੀ. ਨਿਊਜ਼ ਲੈਟਰ 2017-18 ਰਿਲੀਜ਼

ਬਠਿੰਡਾ, 13 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਬਠਿੰਡਾ ਦੇ ਡੀ.ਏ.ਵੀ.ਕਾਲਜ ਦਾ ਨਿਊਾਜ਼ ਲੈਟਰ 2017-18 ਨੂੰ ਮੁੱਖ ਮਹਿਮਾਨ ਵਜੋਂ ਪਹੁੰਚੇ ਸ੍ਰੀਮਤੀ ਵੀਨੂੰ ਬਾਦਲ, ਪਤਨੀ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਪੰਜਾਬ ਨੇ ਰਿਲੀਜ਼ ਕਰ ਦਿੱਤਾ ਹੈ | ਕਾਲਜ ਦੇ ...

ਪੂਰੀ ਖ਼ਬਰ »

ਅੰਬੇਡਕਰ ਵਾਦੀ ਚੇਤਨਾ ਮੰਚ ਦੀ ਬਠਿੰਡਾ ਇਕਾਈ ਦਾ ਗਠਨ

ਬਠਿੰਡਾ, 13 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੰਬੇਡਕਰ ਵਾਦੀ ਚੇਤਨਾ ਮੰਚ ਪੰਜਾਬ ਵਲੋਂ ਜ਼ਿਲ੍ਹਾ ਬਠਿੰਡਾ ਇਕਾਈ ਦੀ ਚੋਣ ਕੀਤੀ ਗਈ | ਇਸ ਮੌਕੇ ਹਰਪਾਲ ਸਿੰਘ ਜਨਰਲ ਸਕੱਤਰ ਪੰਜਾਬ ਅਤੇ ਧੰਨਾ ਸਿੰਘ ਸਕੱਤਰ ਪੰਜਾਬ ਦੀ ਹਾਜ਼ਰੀ ਵਿਚ ਵਜੀਰ ਸਿੰਘ ਉੱਡਤ ਨੂੰ ...

ਪੂਰੀ ਖ਼ਬਰ »

5178 ਅਧਿਆਪਕਾਂ ਵਲੋਂ ਚੋਣਾਂ 'ਚ ਲੱਗੀਆਂ ਡਿਊਟੀਆਂ ਸਬੰਧੀ ਏ. ਡੀ. ਸੀ. ਨੂੰ ਮੰਗ ਪੱਤਰ

ਬਠਿੰਡਾ, 13 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-5178 ਅਸਾਮੀਆਂ 'ਤੇ ਪਿਛਲੇ ਪੌਣੇ ਚਾਰ ਸਾਲਾਂ ਤੋਂ ਸੇਵਾ ਨਿਭਾਅ ਰਹੇ ਅਧਿਆਪਕਾਂ ਦਾ ਵਫ਼ਦ ਚੋਣਾਂ ਵਿਚ ਲੱਗੀਆਂ ਡਿਊਟੀਆਂ ਤੋਂ ਛੋਟ ਲੈਣ ਸਬੰਧੀ ਸਾਕਸ਼ੀ ਸਾਹਨੀ ਏ. ਡੀ. ਸੀ. ਬਠਿੰਡਾ ਨੂੰ ਮਿਲਿਆ | ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਬਹਿਮਣ ਦੀਵਾਨਾ ਜ਼ੋਨ ਤੋਂ ਆਪ ਉਮੀਦਵਾਰ ਕੁਲਵੰਤ ਕੌਰ ਦੇ ਹੱਕ 'ਚ ਚੋਣ ਪ੍ਰਚਾਰ ਭਖਿਆ

ਬੱਲੂਆਣਾ, 13 ਸਤੰਬਰ (ਗੁਰਨੈਬ ਸਾਜਨ)- ਬਹਿਮਣ ਦੀਵਾਨਾ 15 ਨਵੰਬਰ ਜ਼ੋਨ ਵਿਚ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਕੁਲਵੰਤ ਕੌਰ ਬੱਲੂਆਣਾ ਵਲੋਂ ਬੁਲਾਡੇਵਾਲਾ, ਬਹਿਮਣ ਦੀਵਾਨਾ ਅਤੇ ਵਿਰਕ ਕਲਾਂ ਪਿੰਡਾਂ ਵਿਚ ਘਰ-ਘਰ ਜਾ ਕੇ ਵੋਟਰਾਂ ਤੱਕ ਪਹੰੁਚ ਕਰਕੇ ...

ਪੂਰੀ ਖ਼ਬਰ »

ਸ਼ਰਾਬ ਵੇਚਣ ਵਾਲੇ ਵਿਅਕਤੀ ਿਖ਼ਲਾਫ਼ ਮੁਕੱਦਮਾ ਦਰਜ

ਸੰਗਤ ਮੰਡੀ, 13 ਸਤੰਬਰ (ਸ਼ਾਮ ਸੁੰਦਰ ਜੋਸ਼ੀ)- ਥਾਣਾ ਨੰਦਗੜ੍ਹ ਦੀ ਪੁਲਿਸ ਨੇ ਪਿੰਡ ਰਾਏਕੇ ਕਲਾਂ ਦੇ ਵਸਨੀਕ ਸ਼ਰਾਬ ਵੇਚਣ ਦੇ ਆਦੀ ਇਕ ਵਿਅਕਤੀ ਿਖ਼ਲਾਫ਼ ਐਕਸਾਇਜ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ | ਥਾਣਾ ਨੰਦਗੜ੍ਹ ਵਿਖੇ ਤੈਨਾਤ ਐਸ.ਆਈ. ਕਰਮ ਸਿੰਘ ਮੁਤਾਬਿਕ ...

ਪੂਰੀ ਖ਼ਬਰ »

ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ

ਰਾਮਾਂ ਮੰਡੀ, 13 ਅਗਸਤ (ਤਰਸੇਮ ਸਿੰਗਲਾ)-ਸਥਾਨਕ ਕੱਚਾ ਵਾਸ, ਬੰਗੀ ਰੋਡ ਨਿਵਾਸੀ ਮੁਕੇਸ਼ ਕੁਮਾਰ ਚਲਾਣਾ ਦਾ ਅੱਜ ਰਾਤ ਕਰੀਬ 8 ਵਜੇ ਘਰ ਦੇ ਬਾਹਰ ਖੜਾ ਮੋਟਰਸਾਈਕਲ ਪਲਕ ਝਪਕਦੇ ਹੀ ਚੋਰੀ ਹੋ ਗਿਆ | ਇਸ ਸਬੰਧ 'ਚ ਮੁਕੇਸ਼ ਕੁਮਾਰ ਚਲਾਣਾ ਨੇ ਦੱਸਿਆ ਕਿ ਉਸਨੇ ਆਪਣਾ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀਆਂ ਨੇ ਭੇਦ ਭਰੇ ਹਾਲਾਤ 'ਚ ਬਜ਼ੁਰਗ ਦਾ ਕਤਲ ਕਰ ਕੇ ਲਾਸ਼ ਨਹਿਰ 'ਚ ਸੁੱਟੀ

ਬਠਿੰਡਾ, 13 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅਣਪਛਾਤੇ ਵਿਅਕਤੀਆਂ ਦੁਆਰਾ ਭੇਦ ਭਰੇ ਹਾਲਾਤਾਂ 'ਚ ਇਕ ਬਜ਼ੁਰਗ ਦਾ ਕਤਲ ਕਰਕੇ ਉਸ ਦੀ ਲਾਸ਼ ਸਰਹੰਦ ਨਹਿਰ 'ਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ | ਲਾਸ਼ ਅੱਜ ਤੜਕੇ ਨਹਿਰ 'ਚ ਤੈਰਦੀ ਮਿਲ ਗਈ ਹੈ | ਬਜ਼ੁਰਗ ਕੌਣ ਹੈ, ...

ਪੂਰੀ ਖ਼ਬਰ »

ਚੋਰੀ ਦਾ ਮਾਲ ਬਰਾਮਦ ਹੋਣ 'ਤੇ ਬਿਨਾਂ ਸ਼ਰਤ ਤੁਰੰਤ ਮਾਲਕਾਂ ਹਵਾਲੇ ਕਰਨ ਦੀ ਮੰਗ

ਰਾਮਾਂ ਮੰਡੀ, 13 ਸਤੰਬਰ (ਤਰਸੇਮ ਸਿੰਗਲਾ)- ਕਾਨੂੰਨ 'ਚ ਕਮੀਆਂ ਦੇ ਚੱਲਦਿਆਂ ਚੋਰੀਆਂ ਦੀਆਂ ਘਟਨਾਵਾਂ ਦਿਨੋਂ ਦਿਨ ਵੱਧ ਰਹੀਆਂ ਹਨ ਪਰ ਚੋਰਾਂ ਨੂੰ ਗਿ੍ਫ਼ਤਾਰ ਕਰਕੇ ਚੋਰੀ ਦਾ ਸਮਾਨ ਬਰਾਮਦ ਕਰ ਲਏ ਜਾਣ ਦੇ ਬਾਵਜੂਦ ਵੀ ਨੁਕਸਾਨੇ ਮਾਲਕਾਂ ਦੇ ਪੱਲੇ ਕੁਝ ਨਹੀਂ ਪੈਂਦਾ | ...

ਪੂਰੀ ਖ਼ਬਰ »

ਜਬਰ ਜਨਾਹ ਦੀ ਕੋਸ਼ਿਸ਼ ਕਰਨ ਵਾਲੇ ਿਖ਼ਲਾਫ਼ ਪਰਚਾ ਦਰਜ

ਕੋਟਫੱਤਾ, 13 ਸਤੰਬਰ (ਰਣਜੀਤ ਸਿੰਘ ਬੁੱਟਰ)- ਪਿੰਡ ਭਾਈ ਬਖਤੌਰ ਦੀ ਇਕ ਔਰਤ ਨੇ ਜ਼ਬਰਦਸਤੀ ਉਸ ਨਾਲ ਸਰੀਰਕ ਸੰਬੰਧ ਬਣਾਉਣ ਅਤੇ ਸੰਬੰਧ ਨਾ ਬਣਾਉਣ ਦੀ ਸੂਰਤ ਵਿਚ ਉਸ ਨੂੰ ਧਮਕੀਆਂ ਦੇਣ ਵਾਲੇ ਿਖ਼ਲਾਫ਼ ਪਰਚਾ ਦਰਜ ਕਰ ਲਿਆ ਹੈ | ਥਾਣਾ ਕੋਟਫੱਤਾ ਨੂੰ ਲਿਖਵਾਈ ਆਪਣੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX