ਤਾਜਾ ਖ਼ਬਰਾਂ


ਪੁਲਿਸ ਵੱਲੋਂ ਸਰਹੱਦੀ ਇਲਾਕੇ ਵਿਚ ਵਿਸ਼ੇਸ਼ ਰਾਤ ਦੇ ਨਾਕੇ ਜਾਰੀ
. . .  1 day ago
ਅਟਾਰੀ ,18 ਫਰਵਰੀ (ਰੁਪਿੰਦਰਜੀਤ ਸਿੰਘ ਭਕਨਾ )-ਅੰਮ੍ਰਿਤਸਰ ਦਿਹਾਤੀ ਵਿਕਰਮਜੀਤ ਦੁੱਗਲ ਦੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੁੱਖ ਅਫ਼ਸਰ ਥਾਣਾ ਘਰਿੰਡਾ ਅਮਨਦੀਪ ਸਿੰਘ ਵੱਲੋਂ ਸਰਹੱਦੀ ਖੇਤਰ ਘਰਿੰਡਾ ਵਿਖੇ ...
ਪੰਜਾਬ ਕੈਬਨਿਟ ਵੱਲੋਂ ਪਟਿਆਲਾ ਤੇ ਅੰਮ੍ਰਿਤਸਰ ਦੇ ਮੈਡੀਕਲ ਕਾਲਜਾਂ 'ਚ 550 ਅਸਾਮੀਆਂ ਭਰਨ ਦੀ ਪ੍ਰਵਾਨਗੀ
. . .  1 day ago
ਚੰਡੀਗੜ੍ਹ, 18 ਫਰਵਰੀ (ਅ.ਬ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ 'ਚ ਪਟਿਆਲਾ ਅਤੇ ਅੰਮ੍ਰਿਤਸਰ ...
ਛੱਤੀਸਗੜ੍ਹ : ਮੁੱਠਭੇੜ 'ਚ ਜ਼ਖਮੀ ਹੋਏ ਕੋਬਰਾ ਹੈੱਡ ਕਾਂਸਟੇਬਲ ਅਜੀਤ ਸਿੰਘ ਦੀ ਇਲਾਜ ਦੌਰਾਨ ਹੋਈ ਮੌਤ
. . .  1 day ago
ਬਿਲਾਸਪੁਰ, 18 ਫਰਵਰੀ- ਛੱਤੀਸਗੜ੍ਹ 'ਚ 10 ਫਰਵਰੀ ਨੂੰ ਬੀਜਾਪੁਰ ਜ਼ਿਲ੍ਹੇ ਦੇ ਈਰਾਪੱਲੀ 'ਚ ਨਕਸਲੀਆਂ ਨਾਲ ਹੋਈ...
ਐਫ.ਏ.ਟੀ.ਐਫ ਦੀ ਗ੍ਰੇ ਲਿਸਟ 'ਚ ਬਣਿਆ ਰਹੇਗਾ ਪਾਕਿਸਤਾਨ
. . .  1 day ago
ਨਵੀਂ ਦਿੱਲੀ, 18 ਫਰਵਰੀ- ਪਾਕਿਸਤਾਨ ਟੈਰਰ ਫੰਡਿੰਗ ਅਤੇ ਮਨੀ ਲਾਂਡਰਿੰਗ 'ਤੇ ਨਜ਼ਰ ਰੱਖਣ ਵਾਲੀ ਅੰਤਰਰਾਸ਼ਟਰੀ ਸੰਸਥਾ ਫਾਈਨੈਸ਼ੀਅਲ ਐਕਸ਼ਨ ਟਾਸਕ ਫੋਰਸ...
ਇਕ ਕਿੱਲੋ 40 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਸਮੇਤ ਇਕ ਕਾਬੂ
. . .  1 day ago
ਲੁਧਿਆਣਾ, 18 ਫਰਵਰੀ (ਰੁਪੇਸ਼)- ਐੱਸ.ਟੀ.ਐਫ ਲੁਧਿਆਣਾ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਐਕਟਿਵਾ ਸਵਾਰ ਵਿਅਕਤੀ ਨੂੰ 1 ਕਿੱਲੋ 40 ਗ੍ਰਾਮ...
ਕਾਂਗੜ ਵੱਲੋਂ ਨੰਬਰਦਾਰਾਂ ਦਾ ਮਾਣ ਭੱਤਾ 2000 ਰੁਪਏ ਕਰਨ ਦਾ ਫ਼ੈਸਲਾ
. . .  1 day ago
ਚੰਡੀਗੜ੍ਹ, 18 ਫਰਵਰੀ- ਪੰਜਾਬ ਸਰਕਾਰ ਵੱਲੋਂ ਨੰਬਰਦਾਰਾਂ ਨੂੰ ਦਿੱਤੇ ਜਾਂਦੇ ਮਾਣ ਭੱਤੇ ਨੂੰ ਵਧਾ ਕੇ 2000 ਰੁਪਏ ਪ੍ਰਤੀ ਮਹੀਨਾ ਕਰਨ ਨੂੰ ਮਾਲ ਮੰਤਰੀ ਦੇ ਗੁਰਪ੍ਰੀਤ...
ਸੁਖਬੀਰ ਬਾਦਲ ਨਾਲ ਮੇਰੇ ਵਿਚਾਰਧਾਰਕ ਮਤਭੇਦ ਅਜੇ ਵੀ ਪਹਿਲਾਂ ਵਾਂਗ ਬਰਕਰਾਰ- ਡਾ: ਅਜਨਾਲਾ
. . .  1 day ago
ਅਜਨਾਲਾ, 18 ਫਰਵਰੀ (ਐਸ. ਪ੍ਰਸ਼ੋਤਮ)- ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ: ਰਤਨ...
ਮਾਣਹਾਨੀ ਦੇ ਮਾਮਲੇ 'ਚ ਸਿਮਰਜੀਤ ਬੈਂਸ ਨੂੰ ਮਿਲੀ ਜ਼ਮਾਨਤ
. . .  1 day ago
ਪਟਿਆਲਾ, 18 ਫਰਵਰੀ (ਅਮਨਦੀਪ ਸਿੰਘ)- ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਪਟਿਆਲਾ ਅਦਾਲਤ 'ਚ ਪਹੁੰਚ ਕੇ ਗੈਰ ਜ਼ਮਾਨਤੀ ਵਾਰੰਟ ਦੇ ਖ਼ਿਲਾਫ਼ ਜ਼ਮਾਨਤ ਲੈ...
ਕਸ਼ਮੀਰੀ ਪੰਡਤਾਂ ਦੇ ਵਫ਼ਦ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 18 ਫਰਵਰੀ- ਕਸ਼ਮੀਰੀ ਪੰਡਤਾਂ ਦੇ ਇੱਕ ਵਫ਼ਦ ਨੇ ਅੱਜ ਰਾਜਧਾਨੀ ਦਿੱਲੀ 'ਚ ਕੇਂਦਰੀ ਗ੍ਰਹਿ ਮੰਤਰੀ...
ਰਿਸ਼ਵਤ ਮਾਮਲੇ 'ਚ ਗ੍ਰਿਫ਼ਤਾਰ ਮਨੀਸ਼ ਸਿਸੋਦੀਆ ਦੇ ਓ.ਐਸ.ਡੀ ਰਹੇ ਗੋਪਾਲ ਮਾਧਵ ਨੂੰ ਮਿਲੀ ਜ਼ਮਾਨਤ
. . .  1 day ago
ਨਵੀਂ ਦਿੱਲੀ, 18 ਫਰਵਰੀ- ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਓ.ਐਸ.ਡੀ. ਗੋਪਾਲ ਮਾਧਵ ਨੂੰ ਭ੍ਰਿਸ਼ਟਾਚਾਰ ਨਾਲ ....
ਡੇਰਾਬੱਸੀ : ਫ਼ੈਕਟਰੀ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ
. . .  1 day ago
ਡੇਰਾਬੱਸੀ, 18 ਫਰਵਰੀ, (ਗੁਰਮੀਤ ਸਿੰਘ)- ਬਰਵਾਲਾ ਸੜਕ 'ਤੇ ਸਥਿਤ ਗੋਇਲ ਇੰਟਰਪ੍ਰਾਈਸਿਜ਼ ਨਾਮਕ ਫ਼ੈਕਟਰੀ 'ਚ ਅਚਾਨਕ ਅੱਗ ਲੱਗ ...
ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਗੋਪਾਲ ਰਾਏ ਕਰਨਗੇ ਬੈਠਕ
. . .  1 day ago
ਨਵੀਂ ਦਿੱਲੀ, 18 ਫਰਵਰੀ- ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ 20 ਫਰਵਰੀ ਨੂੰ ਦਿੱਲੀ...
ਚੰਦਰਸ਼ੇਖਰ ਆਜ਼ਾਦ ਨੂੰ ਮੁੰਬਈ 'ਚ 21 ਫਰਵਰੀ ਨੂੰ ਰੈਲੀ ਕਰਨ ਦੀ ਨਹੀਂ ਮਿਲੀ ਇਜਾਜ਼ਤ
. . .  1 day ago
ਮੁੰਬਈ, 18 ਫਰਵਰੀ- ਮੁੰਬਈ ਦੇ ਆਜ਼ਾਦ ਮੈਦਾਨ 'ਚ 21 ਫਰਵਰੀ ਨੂੰ ਸੀ.ਏ.ਏ, ਐਨ.ਪੀ.ਆਰ ਅਤੇ ਐਨ.ਆਰ.ਸੀ ਦੇ ਖ਼ਿਲਾਫ਼ ਭੀਮ ਆਰਮੀ ਦੇ ਚੀਫ਼ ਚੰਦਰਸ਼ੇਖਰ ਆਜ਼ਾਦ ਨੂੰ ...
ਠਾਣੇ 'ਚ ਕੈਮੀਕਲ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  1 day ago
ਮੁੰਬਈ, 18 ਫਰਵਰੀ- ਮਹਾਰਾਸ਼ਟਰ ਦੇ ਠਾਣੇ ਦੇ ਡੋਂਬੀਵਲੀ ਇਲਾਕੇ 'ਚ ਕੈਮੀਕਲ ਫ਼ੈਕਟਰੀ 'ਚ ਭਿਆਨਕ ਅੱਗ ਲੱਗਣ ਦੀ ...
ਐੱਸ. ਡੀ. ਐੱਮ. ਵਲੋਂ ਸਕੂਲ ਬੱਸਾਂ ਦੀ ਅਚਾਨਕ ਚੈਕਿੰਗ ਨੂੰ ਲੈ ਕੇ ਮਚਿਆ ਹੜਕੰਪ
. . .  1 day ago
ਬਾਘਾਪੁਰਾਣਾ, 18 ਫਰਵਰੀ (ਬਲਰਾਜ ਸਿੰਗਲਾ)- ਐੱਸ. ਡੀ. ਐੱਮ. ਸਵਰਨਜੀਤ ਕੌਰ ਬਾਘਾਪੁਰਾਣਾ ਵਲੋਂ ਅੱਜ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਮਾਮਲੇ ਦੀ ਟੀਮ ਸਮੇਤ ਸਥਾਨਕ ਸ਼ਹਿਰ ਅਤੇ ਇਲਾਕੇ ਦੇ ਵੱਖ-ਵੱਖ...
ਐਂਟੋਨੀਓ ਗੁਟਰੇਜ ਨੇ ਕੀਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ, ਪੰਗਤ 'ਚ ਬੈਠ ਕੇ ਛਕਿਆ ਲੰਗਰ
. . .  1 day ago
ਸੜਕ ਹਾਦਸੇ 'ਚ 12ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ
. . .  1 day ago
ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਗੁਰਦਾਸਪੁਰ-ਦੀਨਾਨਗਰ ਜੀ. ਟੀ. ਰੋਡ 'ਤੇ ਲਾਇਆ ਧਰਨਾ
. . .  1 day ago
29 ਮਾਰਚ ਤੋਂ ਸ਼ੁਰੂ ਹੋਵੇਗਾ ਆਈ. ਪੀ. ਐੱਲ. 2020
. . .  1 day ago
ਉਡਾਣ ਭਰਦੇ ਸਮੇਂ ਜਹਾਜ਼ ਨਾਲ ਟਕਰਾਇਆ ਪੰਛੀ, ਇੰਜਣ 'ਚ ਲੱਗੀ ਅੱਗ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 29 ਭਾਦੋ ਸੰਮਤ 550

ਸੰਪਾਦਕੀ

ਡਾ: ਸਵਾਮੀਨਾਥਨ ਦੀਆਂ ਸਿਫ਼ਾਰਸ਼ਾਂ ਅਤੇ ਆਮਦਨ ਦੁੱਗਣੀ ਕਰਨ ਦਾ ਕੱਚ-ਸੱਚ

ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਰਕਾਰਾਂ ਵਲੋਂ ਅਪਣਾਈਆਂ ਗਈਆਂ ਕਿਸਾਨ ਵਿਰੋਧੀ ਨੀਤੀਆਂ ਨੇ ਪਹਿਲਾਂ ਕਿਸਾਨਾਂ ਨੂੰ ਕਰਜ਼ਈ ਕੀਤਾ ਤੇ ਹੁਣ ਖ਼ੁਦਕੁਸ਼ੀਆਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਇਸ ਨੂੰ ਰੋਕਣ ਲਈ ਅਖੌਤੀ ਨੀਤੀਆਂ ਨੇ ਕੁਝ ਨਹੀਂ ਕੀਤਾ। ਕਈ ਕਮਿਸ਼ਨ ਕਈ ...

ਪੂਰੀ ਖ਼ਬਰ »

ਜਨਮ ਦਿਨ 'ਤੇ ਵਿਸ਼ੇਸ਼

ਗ਼ਦਰੀ ਬਾਬਾ ਬਲਵੰਤ ਸਿੰਘ ਕੈਨੇਡੀਅਨ

ਦੂਜੇ ਲਾਹੌਰ ਸਾਜ਼ਿਸ਼ ਕੇਸ ਵਿਚ ਲਾਹੌਰ ਜੇਲ੍ਹ ਵਿਚ ਫਾਂਸੀ ਦਾ ਰੱਸਾ ਚੁੰਮਣ ਵਾਲਾ ਮਹਾਨ ਸ਼ਹੀਦ ਭਾਈ ਬਲਵੰਤ ਸਿੰਘ ਕੈਨੇਡੀਅਨ ਅਜਿਹਾ ਸੂਰਬੀਰ ਯੋਧਾ ਸੀ, ਜਿਸ ਨੇ ਭਰ ਜਵਾਨੀ ਵਿਚ ਸ਼ਹਾਦਤ ਦਾ ਜਾਮ ਪੀਤਾ। ਭਾਈ ਬਲਵੰਤ ਸਿੰਘ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਉੱਘੇ ਪਿੰਡ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਵਲੋਂ ਕੀਤੇ ਜਾ ਰਹੇ ਹਨ ਏਕਤਾ ਲਈ ਯਤਨ

ਰਾਸ਼ਟਰੀ ਸੋਇਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਦੀ ਅਗਵਾਈ ਵਿਚ 17 ਤੋਂ 19 ਸਤੰਬਰ ਤੱਕ ਦਿੱਲੀ ਦੇ ਵਿਗਿਆਨ ਭਵਨ ਵਿਚ 'ਭਾਰਤ ਦਾ ਭਵਿੱਖ' ਨਾਂਅ ਦਾ ਖੁੱਲ੍ਹਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਪਹਿਲਾਂ 500 ਅਜਿਹੇ ਵਿਅਕਤੀ ਬੁਲਾਏ ਜਾਣ ਦਾ ਇਰਾਦਾ ਸੀ, ਜੋ ਮੁਢਲੇ ਤੌਰ 'ਤੇ ਆਰ.ਐਸ.ਐਸ. ਨਾਲ ਜੁੜੇ ਨਹੀਂ ਹੋਏ। ਪਰ ਤਾਜ਼ਾ ਰਿਪੋਰਟਾਂ ਅਨੁਸਾਰ ਹੁਣ 1000 ਵਿਅਕਤੀਆਂ ਨੂੰ ਸੱਦਿਆ ਗਿਆ ਹੈ, ਜਿਨ੍ਹਾਂ ਵਿਚ ਧਾਰਮਿਕ ਨੇਤਾ, ਫ਼ਿਲਮ ਸਟਾਰ, ਖਿਡਾਰੀ, ਵੱਡੇ-ਵੱਡੇ ਉਦਯੋਗਪਤੀ ਤੇ ਵਪਾਰੀ, ਸਾਬਕ ਜੱਜ, ਸਾਬਕ ਫ਼ੌਜ ਮੁਖੀ ਤੇ 60 ਦੇਸ਼ਾਂ ਦੇ ਰਾਜਦੂਤ ਵੀ ਸ਼ਾਮਿਲ ਹਨ। ਇਸ ਪ੍ਰੋਗਰਾਮ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਕਮਿਊਨਿਸਟ ਨੇਤਾ ਸੀਤਾ ਰਾਮ ਯੇਚੁਰੀ ਨੂੰ ਵੀ ਬੁਲਾਏ ਜਾਣ ਦੀ ਚਰਚਾ ਹੈ। ਸਾਡੀ ਜਾਣਕਾਰੀ ਅਨੁਸਾਰ ਇਸ ਸਮਾਰੋਹ ਵਿਚ ਜ਼ਿੰਦਗੀ ਦੇ ਵੱਖ-ਵੱਖ ਖੇਤਰਾਂ ਨਾਲ ਜੁੜੀਆਂ 90 ਦੇ ਕਰੀਬ ਧਾਰਮਿਕ ਸ਼ਖ਼ਸੀਅਤਾਂ, ਬੁੱਧੀਜੀਵੀ ਤੇ ਹੋਰ ਖੇਤਰਾਂ ਵਿਚ ਨਾਮਣਾ ਖੱਟਣ ਵਾਲੇ ਸਿੱਖ ਵੀ ਉਚੇਚੇ ਤੌਰ 'ਤੇ ਬੁਲਾਏ ਜਾ ਰਹੇ ਹਨ। ਇਸ ਪ੍ਰੋਗਰਾਮ ਰਾਹੀਂ ਆਰ.ਐਸ.ਐਸ. ਦੇ ਕੰਮ, ਕੰਮ ਕਰਨ ਦੇ ਢੰਗਾਂ ਅਤੇ ਵਿਚਾਰਧਾਰਾ ਬਾਰੇ ਫੈਲੀਆਂ ਕਥਿਤ 'ਭ੍ਰਾਂਤੀਆਂ' (ਗ਼ਲਤ ਫ਼ਹਿਮੀਆਂ) ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਪਹਿਲੇ ਦੋ ਦਿਨ ਆਰ.ਐਸ.ਐਸ. ਕਿਸ ਤਰ੍ਹਾਂ ਦਾ ਭਾਰਤ ਚਾਹੁੰਦਾ ਹੈ ਅਤੇ ਇਸ ਲਈ ਕੀ ਕੀਤਾ ਜਾ ਸਕਦਾ ਹੈ, ਬਾਰੇ ਭਾਸ਼ਣ ਲੜੀ ਚਲਾਈ ਜਾਏਗੀ। ਆਖਰੀ ਦਿਨ ਪ੍ਰਸ਼ਨ ਉੱਤਰ ਦਾ ਦਿਨ ਹੋਵੇਗਾ। ਹਾਲਾਂ ਕਿ 2019 ਦੀਆਂ ਲੋਕ ਸਭਾ ਚੋਣਾਂ ਅਤੇ ਉਸ ਤੋਂ ਵੀ ਪਹਿਲਾਂ ਕੁਝ ਪ੍ਰਮੁੱਖ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਭਾਜਪਾ ਵਿਰੋਧੀ ਇਨ੍ਹਾਂ ਚੋਣਾਂ ਤੋਂ ਐਨ ਪਹਿਲਾਂ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਨੂੰ ਇਨ੍ਹਾਂ ਚੋਣਾਂ ਵਿਚ ਆਰ.ਐਸ.ਐਸ. ਦੀ ਭਾਜਪਾ ਦੀ ਮਦਦ ਕਰਨ ਦੀ ਨੀਅਤ ਨਾਲ ਕਰਵਾਇਆ ਜਾ ਰਿਹਾ ਪ੍ਰੋਗਰਾਮ ਦੱਸ ਰਹੇ ਹਨ। ਪਰ ਸੰਘ ਅਧਿਕਾਰੀਆਂ ਦਾ ਕਹਿਣਾ ਹੈ ਉਹ ਇਸ ਪ੍ਰੋਗਰਾਮ ਲਈ 3 ਸਾਲ ਤੋਂ ਤਿਆਰੀਆਂ ਕਰ ਰਹੇ ਹਨ।
ਕਾਸ਼! ਸਿੱਖ ਵੀ ਬੌਧਿਕ ਪੱਧਰ 'ਤੇ ਕੁਝ ਕਰ ਸਕਦੇ
ਆਰ.ਐਸ.ਐਸ. ਵਲੋਂ ਕਰਵਾਏ ਜਾਣ ਵਾਲੇ ਇਸ ਪ੍ਰੋਗਰਾਮ ਦਾ ਵਿਰੋਧ ਜਾਂ ਹਮਾਇਤ ਕਰਨਾ ਵੱਖਰੀ ਗੱਲ ਹੈ ਪਰ ਅਸੀਂ ਸਮਝਦੇ ਹਾਂ ਕਿ ਅਜਿਹਾ ਪ੍ਰੋਗਰਾਮ ਜਿਥੇ ਆਪਣੇ ਬਹੁਤ ਹੀ ਕਾਬਲ ਵਿਰੋਧੀਆਂ ਦੇ ਵਿਚ ਬਹਿ ਕੇ ਆਪਣੀ ਗੱਲ ਕਰਨੀ ਹੋਵੇ ਤੇ ਪ੍ਰਸ਼ਨਾਂ ਲਈ ਵੀ ਇਕ ਪੂਰਾ ਦਿਨ ਨਿਸਚਿਤ ਕੀਤਾ ਜਾਵੇ। ਉਹ ਬਿਨਾਂ ਕਿਸੇ ਠੋਸ ਬੌਧਿਕ ਤਿਆਰੀ ਤੋਂ ਨਹੀਂ ਹੋ ਸਕਦਾ। ਕਾਸ਼! ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਵੀ ਅਜਿਹਾ ਕੁਝ ਕਰ ਸਕਦੀਆਂ। ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੰਜੇ ਤਖ਼ਤਾਂ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਜਾਂ ਦਿੱਲੀ ਗੁਰਦੁਆਰਾ ਕਮੇਟੀ 'ਭਾਰਤ ਦਾ ਭਵਿੱਖ ਤੇ ਸਿੱਖ' ਜਾਂ 'ਭਾਰਤੀ ਰਾਜ ਤੇ ਘੱਟ-ਗਿਣਤੀਆਂ ਲਈ ਇਨਸਾਫ਼' ਆਦਿ ਵਿਸ਼ਿਆਂ ਉੱਪਰ ਅਜਿਹਾ ਸੰਮੇਲਨ ਕਰਾਉਣ ਦੀ ਹਿੰਮਤ ਅਤੇ ਸੋਚ ਰੱਖਦੀਆਂ ਤੇ ਦੂਸਰੀਆਂ ਧਿਰਾਂ ਦੇ ਲੋਕਾਂ ਨੂੰ ਆਪਣੇ ਨੁਕਤਾ ਨਿਗਾਹ ਤੋਂ ਆਗਾਹ ਕਰ ਸਕਦੀਆਂ। ਪਰ ਸਾਡੇ ਨੇਤਾ ਅਜਿਹਾ ਤਾਂ ਹੀ ਕਰ ਸਕਦੇ, ਜੇ ਉਹ ਖ਼ੁਦ ਕੁਝ ਸੋਚਣ, ਕੁਝ ਪੜ੍ਹਨ, ਵਿਚਾਰਨ ਤੇ ਲੰਮਾ ਸਮਾਂ ਇਸ ਦੀ ਤਿਆਰੀ ਕਰਨ। ਪਰ ਇਥੇ ਤਾਂ ਨਿਯੁਕਤੀਆਂ ਕਰਨ ਵੇਲੇ ਵੀ ਕਿਸੇ ਦੀ ਕਾਬਲੀਅਤ ਨਹੀਂ ਪਰਖੀ ਜਾਂਦੀ। ਸਿੱਖਾਂ ਦੀ ਸਭ ਤੋਂ ਸਰਬਉੱਚ ਪਦਵੀ 'ਤੇ ਨਿਯੁਕਤੀ ਲਈ ਚੋਣ ਦੀਆਂ ਕੋਈ ਵਿਧੀ ਵਿਧਾਨ ਜਾਂ ਸ਼ਰਤਾਂ ਹੀ ਨਹੀਂ ਹਨ। ਫਿਰ ਉਹ ਕਿਸ ਤਰ੍ਹਾਂ ਪਰਪੱਕ ਸੋਚ ਦਾ ਧਾਰਨੀ ਹੋ ਸਕਦਾ ਹੈ ਤੇ ਕਿਸ ਤਰ੍ਹਾਂ ਆਪਣੇ ਵਿਰੋਧੀਆਂ ਨੂੰ ਦਲੀਲ ਨਾਲ ਆਪਣਾ ਪੱਖ ਸੁਣਾ ਤੇ ਸਮਝਾ ਸਕਦਾ ਹੈ?
ਅਕਾਲੀ ਦਲ ਦੀ ਏਕਤਾ ਭਾਜਪਾ ਦੀ ਮਰਜ਼ੀ 'ਤੇ?
ਇਸ ਵੇਲੇ ਭਾਜਪਾ ਪੰਜਾਬ ਵਿਚ ਅਕਾਲੀ ਦਲ ਦੀ ਸਥਿਤੀ ਤੋਂ ਕਾਫੀ ਨਿਰਾਸ਼ ਦੱਸੀ ਜਾਂਦੀ ਹੈ। ਖ਼ੁਦ ਅਕਾਲੀ ਦਲ ਵਿਚ ਵੱਡੇ ਟਕਸਾਲੀ ਨੇਤਾ ਪ੍ਰੇਸ਼ਾਨ ਦੱਸੇ ਜਾਂਦੇ ਹਨ। ਉਹ ਅਕਾਲੀ ਦਲ ਨੂੰ ਬਚਾਉਣ ਦੇ ਨਾਂਅ 'ਤੇ ਨਵੀਂ ਲੀਡਰਸ਼ਿਪ ਉਭਾਰਨਾ ਤਾਂ ਚਾਹੁੰਦੇ ਹਨ ਪਰ ਉਨ੍ਹਾਂ ਵਿਚੋਂ ਬਹੁਤੇ ਇਸ ਕਰਕੇ ਬੋਲਣ ਦੀ ਹਿੰਮਤ ਨਹੀਂ ਕਰਦੇ ਕਿਉਂਕਿ ਕਿਤੇ ਉਨ੍ਹਾਂ ਦੇ ਪੁੱਤਾਂ ਦਾ ਰਾਜਨੀਤਕ ਭਵਿੱਖ ਖ਼ਰਾਬ ਨਾ ਹੋ ਜਾਵੇ। ਹਾਲਾਂ ਕਿ ਉਨ੍ਹਾਂ ਵਿਚੋਂ ਹੀ ਕੁਝ ਇਹ ਵੀ ਕਹਿੰਦੇ ਹਨ ਕਿ ਪੁੱਤਰਾਂ ਦਾ ਰਾਜਨੀਤਕ ਭਵਿੱਖ ਤਦ ਹੀ ਬਚੇਗਾ ਜੇਕਰ ਅਕਾਲੀ ਦਲ ਦਾ ਰਾਜਨੀਤਕ ਭਵਿੱਖ ਬਚੇਗਾ। ਸਾਡੀ ਜਾਣਕਾਰੀ ਅਨੁਸਾਰ ਅਕਾਲੀ ਦਲ ਦੀ ਏਕਤਾ ਇਸ ਵੇਲੇ ਭਾਜਪਾ ਹਾਈ ਕਮਾਨ ਦੇ ਰਵੱਈਏ 'ਤੇ ਮੁਨਹਸਰ ਕਰਦੀ ਹੈ। ਸਮਝਿਆ ਜਾ ਰਿਹਾ ਹੈ ਕਿ ਇਸ ਵੇਲੇ ਅਕਾਲੀ ਦਲ ਵਿਚਲੀ ਸੁਖਬੀਰ ਸਿੰਘ ਬਾਦਲ ਦੀਆਂ ਨੀਤੀਆਂ ਨਾਲ ਅਸਹਿਮਤ ਟਕਸਾਲੀ ਅਕਾਲੀ ਲੀਡਰਸ਼ਿਪ ਕਿਸੇ ਤਰ੍ਹਾਂ ਦੀ ਬਗ਼ਾਵਤ ਦਾ ਹੌਸਲਾ ਤਦ ਹੀ ਕਰ ਸਕਦੀ ਹੈ, ਜੇਕਰ ਉਨ੍ਹਾਂ ਨੂੰ ਭਾਜਪਾ ਹਾਈ ਕਮਾਨ ਵਲੋਂ ਕੋਈ ਅਜਿਹਾ ਇਸ਼ਾਰਾ ਮਿਲੇ ਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਉਹ ਉਨ੍ਹਾਂ ਨਾਲ ਸਮਝੌਤਾ ਕਰੇਗੀ।
ਪੰਜਾਬ 'ਆਪ' ਵਿਚ ਏਕਤਾ?
ਹਾਲਾਂ ਕਿ ਅਜੇ ਤੱਕ ਵੀ ਸਥਿਤੀ ਇਹੀ ਹੈ ਕਿ ਕਾਂਗਰਸ ਉੱਤਰ ਭਾਰਤ ਵਿਚ ਮਹਾਂਗੱਠਜੋੜ ਕਰਨ ਤੋਂ ਕਤਰਾ ਰਹੀ ਹੈ। ਕਾਂਗਰਸ ਸ਼ਾਇਦ ਇਹ ਸਮਝਦੀ ਹੈ ਕਿ ਇਸ ਖੇਤਰ ਦੇ ਦਿੱਲੀ, ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਆਦਿ ਰਾਜਾਂ ਦੀਆਂ 35 ਸੀਟਾਂ ਵਿਚੋਂ ਉਹ ਇਕੱਲੀ 25-27 ਸੀਟਾਂ ਜਿੱਤਣ ਦੇ ਸਮਰੱਥ ਹੈ। ਪਰ ਜਾਣਕਾਰ ਹਲਕੇ ਇਸ ਨੂੰ ਸਹੀ ਨਹੀਂ ਮੰਨਦੇ। ਜਾਣਕਾਰਾਂ ਅਨੁਸਾਰ ਸਿਰਫ ਪੰਜਾਬ ਵਿਚ ਕਾਂਗਰਸ ਦਾ ਹੱਥ ਉੱਪਰ ਰਹੇਗਾ ਤੇ ਪੂਰੇ ਖੇਤਰ ਵਿਚ ਮੁਕਾਬਲਾ ਬਰਾਬਰ ਦਾ ਹੋ ਜਾਵੇਗਾ। ਪਰ ਜੇਕਰ ਕਾਂਗਰਸ, ਬਸਪਾ ਅਤੇ 'ਆਪ' ਦਾ ਮਹਾਂਗੱਠਜੋੜ ਬਣ ਜਾਂਦਾ ਹੈ ਤਾਂ ਸਥਿਤੀ ਬਹੁਤ ਬਦਲ ਜਾਵੇਗੀ। ਪਤਾ ਲੱਗਾ ਹੈ ਕਿ ਕਾਂਗਰਸ 'ਆਪ' ਦੀ ਪ੍ਰਵਾਹ ਇਸ ਲਈ ਵੀ ਨਹੀਂ ਕਰ ਰਹੀ ਕਿਉਂਕਿ ਪੰਜਾਬ ਵਿਚ 'ਆਪ' ਪੂਰੀ ਤਰ੍ਹਾਂ ਦੋਫਾੜ ਹੋ ਚੁੱਕੀ ਹੈ। ਹਵਾ ਵਿਚ ਸਰਗੋਸ਼ੀਆਂ ਹਨ ਕਿ 'ਆਪ' ਦੇ ਮੁਖੀ ਅਰਵਿੰਦ ਕੇਜਰੀਵਾਲ ਕਾਂਗਰਸ ਵਲੋਂ ਪ੍ਰਵਾਹ ਨਾ ਕੀਤੇ ਜਾਣ ਤੋਂ ਪ੍ਰੇਸ਼ਾਨ ਹਨ। ਚਰਚਾ ਹੈ ਕਿ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਕੇਜਰੀਵਾਲ ਦੀ ਮਦਦ ਕਰ ਰਹੀ ਹੈ ਤੇ ਉਹ ਕਾਂਗਰਸ ਤੇ 'ਆਪ' ਵਿਚਕਾਰ ਸਮਝੌਤੇ ਲਈ ਦਬਾਅ ਪਾਏਗੀ। ਇਸ ਦਰਮਿਆਨ ਪਤਾ ਲੱਗਾ ਹੈ ਕਿ ਕੇਜਰੀਵਾਲ ਨੇ ਆਪਣਾ ਘਰ ਮਜ਼ਬੂਤ ਕਰਨ ਲਈ ਪੰਜਾਬ 'ਆਪ' ਵਿਚਲੀ ਫੁੱਟ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ 'ਆਪ' ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਪੰਜਾਬ 'ਆਪ' ਦੇ ਕਾਰਜਕਾਰੀ ਪ੍ਰਧਾਨ ਡਾ: ਬਲਵੀਰ ਸਿੰਘ ਨੂੰ ਪਾਰਟੀ ਵਿਚ ਏਕਤਾ ਲਈ 'ਹਰ ਸੰਭਵ' ਯਤਨ ਕਰਨ ਲਈ ਕਿਹਾ ਗਿਆ ਹੈ। ਇਸ ਤਰ੍ਹਾਂ ਲਗਦਾ ਹੈ ਕਿ ਪਾਰਟੀ ਲੋਕ ਸਭਾ ਚੋਣਾਂ ਵਿਚ ਆਪਣੀ ਹੋਂਦ ਬਚਾਉਣ ਲਈ ਬਾਗ਼ੀ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ 'ਆਪ' ਇਕਾਈ ਦਾ ਪ੍ਰਧਾਨ ਬਣਾਉਣ ਦੀ ਪੇਸ਼ਕਸ਼ ਕਰ ਸਕਦੀ ਹੈ ਜਾਂ ਉਸ ਨੂੰ ਦੁਬਾਰਾ ਵਿਰੋਧੀ ਧਿਰ ਦੇ ਨੇਤਾ ਦੀ ਪਦਵੀ ਵੀ ਸੰਭਾਲੀ ਜਾ ਸਕਦੀ ਹੈ। ਪਰ 'ਆਪ' ਹਾਈ ਕਮਾਨ ਦੇ ਨਜ਼ਦੀਕੀ ਵਿਧਾਇਕਾਂ ਦਾ ਕਹਿਣਾ ਹੈ ਕਿ ਇਹ ਠੀਕ ਹੈ ਕਿ ਪੰਜਾਬ 'ਆਪ' ਵਿਚ ਏਕਤਾ ਦੇ ਯਤਨ ਜਾਰੀ ਹਨ ਪਰ ਏਕਤਾ ਕਿਸੇ ਸ਼ਰਤ 'ਤੇ ਨਹੀਂ ਸਗੋਂ ਬਿਨਾਂ ਸ਼ਰਤ ਦੇ ਹੀ ਹੋ ਸਕਦੀ ਹੈ। ਗ਼ੌਰਤਲਬ ਹੈ ਕਿ ਐਤਵਾਰ 'ਆਪ' ਹਾਈ ਕਮਾਨ ਵਲੋਂ ਪੰਜਾਬ ਦੇ 'ਆਪ' ਵਿਧਾਇਕਾਂ ਦੀ ਬੁਲਾਈ ਗਈ ਮੀਟਿੰਗ ਵਿਚ ਹਾਈ ਕਮਾਨ ਸਮਰੱਥਕ 13 ਵਿਧਾਇਕਾਂ ਵਿਚੋਂ 10 ਸ਼ਾਮਿਲ ਹੋਏ ਸਨ।
ਦਾਖਾ ਹਲਕੇ ਤੋਂ ਉਮੀਦਵਾਰ?
ਇਸ ਤਰ੍ਹਾਂ ਦੀ ਸੰਭਾਵਨਾ ਹੈ ਕਿ 'ਆਪ' ਦੇ ਦਾਖਾ ਤੋਂ ਵਿਧਾਇਕ ਐਡਵੋਕੇਟ ਐਚ.ਐਸ. ਫੂਲਕਾ ਵਲੋਂ ਪੰਜਾਬ ਵਿਧਾਨ ਸਭਾ ਤੋਂ 17 ਸਤੰਬਰ ਨੂੰ ਅਸਤੀਫ਼ਾ ਦਿੱਤਾ ਜਾ ਸਕਦਾ ਹੈ। ਉਨ੍ਹਾਂ ਨੇ ਅਜੇ ਅਸਤੀਫ਼ਾ ਦੇਣਾ ਹੈ ਪਰ ਕਾਂਗਰਸ ਵਿਚ ਇਥੋਂ ਉਮੀਦਵਾਰ ਬਣਨ ਦੀ ਦੌੜ ਹੁਣ ਤੋਂ ਹੀ ਸ਼ੁਰੂ ਹੋ ਗਈ ਹੈ। ਇਹ ਗੱਲ ਤਾਂ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਅਕਾਲੀ ਦਲ ਦੇ ਉਮੀਦਵਾਰ ਇਸ ਵਾਰ ਵੀ ਮਨਪ੍ਰੀਤ ਸਿੰਘ ਇਯਾਲੀ ਹੀ ਹੋਣਗੇ। ਭਾਵੇਂ ਉਹ ਪਿਛਲੀ ਚੋਣ ਵਿਚ ਹਾਰ ਗਏ ਸਨ। ਪਰ ਅਕਾਲੀ ਦਲ ਵਿਰੋਧੀ ਚਲਦੇ ਝੱਖੜ ਵਿਚ ਉਨ੍ਹਾਂ ਦੀ ਕਰੀਬ 4 ਹਜ਼ਾਰ ਵੋਟਾਂ ਦੀ ਹਾਰ ਨੂੰ ਸਨਮਾਨਜਨਕ ਹਾਰ ਹੀ ਮੰਨਿਆ ਜਾ ਸਕਦਾ ਹੈ। ਇਸ ਚੋਣ ਵਿਚ ਆਮ ਆਦਮੀ ਪਾਰਟੀ ਦੇ ਫੂਲਕਾ ਨੂੰ 58923 ਵੋਟਾਂ ਤੇ ਅਕਾਲੀ ਦਲ ਦੇ ਇਯਾਲੀ ਨੂੰ 54754 ਵੋਟਾਂ ਮਿਲੀਆਂ ਸਨ। ਪਰ ਸੂਬੇ ਵਿਚ ਕਾਂਗਰਸ ਪੱਖੀ ਹਵਾ ਦੇ ਬਾਵਜੂਦ ਕਾਂਗਰਸੀ ਉਮੀਦਵਾਰ ਮੇਜਰ ਸਿੰਘ ਭੈਣੀ ਨੂੰ ਸਿਰਫ 28751 ਵੋਟਾਂ ਹੀ ਮਿਲੀਆਂ ਸਨ। ਇਸ ਲਈ ਜੇ ਹੁਣ ਉੱਪ ਚੋਣ ਹੁੰਦੀ ਹੈ ਤਾਂ ਕਾਂਗਰਸ ਕਿਸੇ ਨਵੇਂ ਉਮੀਦਵਾਰ ਨੂੰ ਅੱਗੇ ਲਿਆ ਸਕਦੀ ਹੈ। ਸਾਡੀ ਜਾਣਕਾਰੀ ਅਨੁਸਾਰ ਇਸ ਸੰਭਾਵਿਤ ਉੱਪ ਚੋਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਪਸੰਦ ਯੂਥ ਅਕਾਲੀ ਦਲ ਦੇ ਸਾਬਕਾ ਕੌਮੀ ਪ੍ਰਧਾਨ ਤੇ ਸਾਬਕ ਐਮ.ਪੀ. ਅਮਰੀਕ ਸਿੰਘ ਆਲੀਵਾਲ ਹੋ ਸਕਦੇ ਹਨ। ਉਹ ਦਸੰਬਰ 2016 ਵਿਚ ਕਾਂਗਰਸ ਵਿਚ ਸ਼ਾਮਿਲ ਹੋ ਗਏ ਸਨ। 'ਆਪ' ਦੇ ਸੰਭਾਵਿਤ ਉਮੀਦਵਾਰ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਅਜੇ ਤਾਂ ਇਹ ਹੀ ਪਤਾ ਨਹੀਂ ਕਿ ਫੂਲਕਾ ਅਸਤੀਫ਼ਾ ਦੇਣ ਤੋਂ ਬਾਅਦ ਇਥੋਂ ਦੁਬਾਰਾ ਚੋਣ ਲੜਦੇ ਹਨ ਜਾਂ ਨਹੀਂ?
ਅਕਾਲੀ ਦਲ ਜ਼ਿਆਦਾ ਧਾਰਮਿਕ ਹੋਵੇਗਾ?
ਚਰਚਾ ਹੈ ਕਿ ਜਿਥੇ ਅਕਾਲੀ ਦਲ ਜਸਟਿਸ ਰਣਜੀਤ ਸਿੰਘ ਰਿਪੋਰਟ ਦੇ ਮਾਮਲੇ ਵਿਚ ਹਮਲਾਵਰ ਰੁਖ਼ ਅਪਣਾਉਣ ਦੇ ਰਾਹ 'ਤੇ ਚੱਲ ਰਿਹਾ ਹੈ, ਉਥੇ ਹੁਣ ਧਾਰਮਿਕ ਪ੍ਰੋਗਰਾਮਾਂ ਵਿਚ ਅਕਾਲੀ ਦਲ ਦੀ ਸ਼ਮੂਲੀਅਤ ਵੀ ਪਹਿਲਾਂ ਤੋਂ ਕਿਤੇ ਵੱਧ ਨਜ਼ਰ ਆਏਗੀ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਦਿੱਲੀ ਕਮੇਟੀ ਮਨਜੀਤ ਸਿੰਘ ਜੀ.ਕੇ., ਮਨਜਿੰਦਰ ਸਿੰਘ ਸਿਰਸਾ ਤੇ ਹੋਰ ਸਬੰਧਿਤ ਲੋਕਾਂ ਨੂੰ ਬੁਲਾ ਕੇ ਹਦਾਇਤ ਕੀਤੀ ਹੈ ਕਿ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਪੰਜਾਬ, ਦਿੱਲੀ ਅਤੇ ਹੋਰ ਰਾਜਾਂ ਵਿਚ ਬਹੁਤ ਧੂਮਧਾਮ ਨਾਲ ਮਨਾਇਆ ਜਾਵੇ ਅਤੇ ਇਸ ਮੌਕੇ ਅਕਾਲੀ ਦਲ ਦੇ ਨੇਤਾਵਾਂ ਦੀ ਸ਼ਮੂਲੀਅਤ ਵੀ ਯਕੀਨੀ ਬਣਾਈ ਜਾਵੇ।


-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਫੋਨ : 92168-60000
E. mail : hslall@ymail.com

 


ਖ਼ਬਰ ਸ਼ੇਅਰ ਕਰੋ

ਕੇਂਦਰ ਦੀ ਨਵੀਂ ਖ਼ਰੀਦ ਨੀਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਚਾਰ ਸਾਲਾਂ ਵਿਚ ਅਨੇਕਾਂ ਵਾਰ ਇਹ ਬਿਆਨ ਦਿੱਤੇ ਹਨ ਕਿ ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਜਾਏਗੀ। ਇਸ ਦਿਸ਼ਾ ਵੱਲ ਉਨ੍ਹਾਂ ਨੇ ਕਈ ਕਦਮ ਵੀ ਚੁੱਕੇ ਅਤੇ ਯੋਜਨਾਵਾਂ ਵੀ ਤਿਆਰ ਕੀਤੀਆਂ ਹਨ। ਇਸੇ ਨੀਤੀ ਅਧੀਨ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX