ਲੁਧਿਆਣਾ, 17 ਸਤੰਬਰ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਰੇਹੜੀ ਫੜੀ ਵਾਲਿਆਂ ਤੋਂ ਕੰਪੋਜੀਸ਼ਨ ਫੀਸ ਵਸੂਲਣ ਦਾ ਕੰਮ ਸ਼ੁਰੂ ਕਰਨ ਦੌਰਾਨ ਐਲਾਨ ਕੀਤਾ ਗਿਆ ਸੀ ਕਿ ਆਵਾਜਾਈ 'ਚ ਰੁਕਾਵਟ ਪਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਪਰ ਤਹਿਬਾਜ਼ਾਰੀ ...
ਲੁਧਿਆਣਾ, 17 ਸਤੰਬਰ (ਆਹੂਜਾ)-ਸਥਾਨਕ ਸਲੇਮਟਾਬਰੀ ਦੇ ਇਲਾਕੇ ਅਮਿ੍ਤ ਕਾਲੋਨੀ 'ਚ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਇਕ ਨੌਜਵਾਨ ਿਖ਼ਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਸ ਸਬੰਧੀ ਪ੍ਰਭਾਵਿਤ ਲੜਕੀ ਦੀ ਮਾਂ ਦੁਖਨੀ ਦੇਵੀ ਦੀ ...
ਲੁਧਿਆਣਾ, 17 ਸਤੰਬਰ (ਪੁਨੀਤ ਬਾਵਾ)-ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਕਿਹਾ ਕਿ 19 ਸਤੰਬਰ ਨੂੰ ਹੋਣ ਵਾਲੀਆਂ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਲੁਧਿਆਣਾ ਦੇ ਸਾਰੇ ਸਰਕਾਰੀ ਦਫ਼ਤਰ, ...
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਪੁਲਿਸ 'ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਨੌਜਵਾਨ ਨਾਲ ਲੱਖਾਂ ਦੀ ਠੱਗੀ ਕਰਨ ਵਾਲੇ ਪਤੀ-ਪਤਨੀ ਸਮੇਤ 4 ਵਿਅਕਤੀਆਂ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਹੁਸ਼ਿਆਰਪੁਰ ਦੇ ਰਹਿਣ ਵਾਲੇ ...
ਲੁਧਿਆਣਾ, 17 ਸਤੰਬਰ (ਸਲੇਮਪੁਰੀ)-ਲੁਧਿਆਣਾ ਆਲ ਇੰਡੀਆ ਆਸ਼ਾ ਵਰਕਰ ਯੂਨੀਅਨ ਦੀ ਸੂਬਾਈ ਕਾਰਜਕਾਰੀ ਪ੍ਰਧਾਨ ਸ੍ਰੀਮਤੀ ਬਲਬੀਰ ਕੌਰ ਗਿੱਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੰਗਾਂ ਨੂੰ ਲੈ ਕੇ ਆਸ਼ਾ ਵਰਕਰਾਂ ਵਲੋਂ ਪੰਜਾਬ 'ਚ ਮੰਗਾਂ ਨੂੰ ਲੈ ਕੇ 28 ਸਤੰਬਰ ਨੂੰ ਰੋਸ ...
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ ਨੌਜਵਾਨ ਲੜਕੀ ਨਾਲ ਜਬਰ ਜਨਾਹ ਕਰਨ ਉਪਰੰਤ ਉਸ ਦਾ ਕਤਲ ਕਰਨ ਦੇ ਮਾਮਲੇ 'ਚ ਤਿੰਨ ਨੌਜਵਾਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਜਾਣਕਾਰੀ ਅਨੁਸਾਰ ਜੱਜ ਕੁਲਦੀਪ ਕੁਮਾਰ ਕਰੀਰ ਨੇ ਇਨ੍ਹਾਂ ...
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਵਿਜੀਲੈਂਸ ਬਿਊਰੋ ਨੇ ਅੱਜ ਬਾਅਦ ਦੁਪਹਿਰ ਚੌਕੀ ਜਗਤਪੁਰੀ 'ਚ ਤਾਇਨਾਤ ਇਕ ਸਹਾਇਕ ਸਬ ਇੰਸਪੈਕਟਰ ਨੂੰ 3 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਐਸ. ਐਸ. ਪੀ. ...
ਲੁਧਿਆਣਾ, 17 ਸਤੰਬਰ (ਸਲੇਮਪੁਰੀ)-ਪੰਜਾਬ ਸਰਕਾਰ ਦੇ ਸਿਹਤ ਵਿਭਾਗ 'ਚ ਕੌਮੀ ਸਿਹਤ ਮਿਸ਼ਨ ਤਹਿਤ ਸੇਵਾਵਾਂ ਨਿਭਾ ਰਹੀਆਂ ਆਸ਼ਾ ਵਰਕਰਾਂ ਵਲੋਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਸਾਹਮਣੇ ਰੋਸ ਧਰਨਾ ਮਾਰਿਆ ਗਿਆ | ਆਲ ਇੰਡੀਆ ਆਸ਼ਾ ਵਰਕਰ ...
ਫੁੱਲਾਂਵਾਲ, 17 ਸਤੰਬਰ (ਮਨਜੀਤ ਸਿੰਘ ਦੁੱਗਰੀ)-ਸਥਾਨਕ ਪੰਡਿਤ ਕਾਲੋਨੀ ਸ਼ਹੀਦ ਭਗਤ ਸਿੰਘ ਨਗਰ ਧਾਂਦਰਾ ਰੋਡ ਤੋਂ ਚੋਰ ਅਨਿਲ ਕੁਮਾਰ ਪੁੱਤਰ ਰੌਸ਼ਨ ਲਾਲ ਦਾ ਸਪਲੈਂਡਰ ਮੋਟਰਸਾਈਕਲ ਨੰ. ਪੀ. ਬੀ. 10 ਈ ਪੀ 2588 ਮਾਰਕਾ ਹੀਰੋ ਹਾਂਡਾ ਉਸ ਦੇ ਘਰ ਦੇ ਬਾਹਰੋਂ ਰਾਹੁਲ ਕੁਮਾਰ ਤੇ ...
ਲੁਧਿਆਣਾ, 17 ਸਤੰਬਰ (ਆਹੂਜਾ)-ਸਥਾਨਕ ਪਾਸਪੋਰਟ ਦਫ਼ਤਰ ਨੇੜੇ ਬੱਸ ਤੋਂ ਡਿੱਗਣ ਕਾਰਨ ਇਕ ਔਰਤ ਦੀ ਮੌਤ ਹੋ ਗਈ ਹੈ | ਮਿ੍ਤਕ ਦੀ ਸ਼ਨਾਖਤ ਸਰੋਜ ਛਾਬੜਾ ਵਜੋਂ ਕੀਤੀ ਗਈ ਹੈ | ਉਹ ਬਸੰਤ ਨਗਰ ਦੀ ਰਹਿਣ ਵਾਲੀ ਸੀ | ਅੱਜ ਦੁਪਹਿਰ ਉਹ ਪਾਸਪੋਰਟ ਦਫ਼ਤਰ ਨੇੜੇ ਬੱਸ ਤੋਂ ਹੇਠਾਂ ...
ਲੁਧਿਆਣਾ, 17 ਸਤੰਬਰ (ਆਹੂਜਾ)-ਸਥਾਨਕ ਫੋਕਲ ਪੁਆਇੰਟ 'ਚ ਫੈਕਟਰੀ ਵਿਚ ਕੰਮ ਕਰ ਰਹੇ ਇਕ ਵਰਕਰ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੀ ਸ਼ਨਾਖਤ ਆਸਥਾ ਚੌਧਰੀ (38) ਵਾਸੀ ਦੁਰਗਾ ਕਾਲੋਨੀ ਵਜੋਂ ਕੀਤੀ ਗਈ ਹੈ | ਆਸਥਾ ਚੌਧਰੀ ਬੀਤੇ ਦਿਨ ਫੈਕਟਰੀ 'ਚ ਕੰਮ ਕਰ ...
ਫੁੱਲਾਂਵਾਲ, 17 ਸਤੰਬਰ (ਮਨਜੀਤ ਸਿੰਘ ਦੁੱਗਰੀ)-ਜ਼ਿਲ੍ਹਾ ਪੀਸ਼ਦ ਜ਼ੋਨ ਧਾਂਦਰਾ ਤੋਂ ਕਾਂਗਰਸੀ ਉਮੀਦਵਾਰ ਬਲਦੇਵ ਸਿੰਘ ਦਾਦ ਤੇ ਬਲਾਕ ਸੰਮਤੀ ਜ਼ੋਨ ਧਾਂਦਰਾ ਤੋਂ ਚੋਣ ਲੜ ਰਹੀ ਉਮੀਦਵਾਰ ਬੀਬਾ ਸੰਦੀਪ ਕੌਰ ਦੀ ਚੋਣ ਮੁਹਿੰਮ ਪ੍ਰਚਾਰ ਦੇ ਅੰਤਲੇ ਦਿਨ ਸਿਖ਼ਰਾ 'ਤੇ ...
ਫੁੱਲਾਂਵਾਲ, 17 ਸਤੰਬਰ (ਮਨਜੀਤ ਸਿੰਘ ਦੁੱਗਰੀ)-ਪਿੰਡ ਧਾਂਦਰਾ ਵਿਖੇ ਰੱਖੀ ਮੀਟਿੰਗ 'ਚ ਸ਼ਿਰਕਤ ਕਰਦਿਆਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਅਕਾਲੀਆਂ ਤੇ ਭਾਜਪਾਈਆਂ 'ਤੇ ਤਾਬੜ ਤੋੜ ਹਮਲੇ ਕਰਦਿਆ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਧਾਂਦਰਾ ਤੋਂ ਚੋਣ ਲੜ ਰਹੇ ...
ਫੁੱਲਾਂਵਾਲ, 17 ਸਤੰਬਰ (ਮਨਜੀਤ ਸਿੰਘ ਦੁੱਗਰੀ)-ਜ਼ਿਲ੍ਹਾ ਪੀਸ਼ਦ ਜ਼ੋਨ ਗਿੱਲ ਤੋਂ ਅਕਲੀ-ਭਾਜਪਾ ਦੀ ਸਾਂਝੀ ਉਮੀਦਵਾਰ ਬੀਬੀ ਮਨਜੀਤ ਕੌਰ ਤੇ ਬਲਾਕ ਸੰਮਤੀ ਜ਼ੋਨ ਸ਼ਹੀਦ ਭਗਤ ਸਿੰਘ ਨਗਰ ਤੋਂ ਬੀਬੀ ਰਣਜੀਤ ਕੌਰ ਦੇ ਹੱਕ 'ਚ ਅੱਜ ਉਨ੍ਹਾਂ ਦੇ ਸਪੋਟਰਾਂ ਵਲੋਂ ਘਰ-ਘਰ ਜਾ ...
ਲੁਧਿਆਣਾ, 17 ਸਤੰਬਰ (ਪੁਨੀਤ ਬਾਵਾ)-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ (ਵ) ਡਾ: ਸ਼ੇਨਾ ਅਗਰਵਾਲ ਨੇ ਦੱਸਿਆ ਕਿ 19 ਸਤੰਬਰ ਨੂੰ ਹੋਣ ਵਾਲੀਆਂ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਅਮਨ ਸ਼ਾਂਤੀ ਦੇ ਨਿਰਪੱਖਤਾ ਨਾਲ ਨੇਪਰੇ ਚਾੜ੍ਹਨ ਦੇ ...
ਹੰਬੜਾਂ, 17 ਸਤੰਬਰ (ਜਗਦੀਸ਼ ਸਿੰਘ ਗਿੱਲ)-ਕਾਂਗਰਸ ਪਾਰਟੀ ਦੇ ਉਮੀਦਵਾਰ ਬਲਵੀਰ ਸਿੰਘ ਬਾੜੇਵਾਲ ਤੇ ਬਲਾਕ ਸੰਮਤੀ ਉਮੀਦਵਾਰਾਂ ਦੇ ਚਿਹਰੇ ਖਿੜੇ ਦਿਖਾਈ ਦਿੱਤੇ ਜਦੋਂ ਉਨ੍ਹਾਂ ਵਲੋਂ ਪਿੰਡਾਂ 'ਚ ਕੀਤੇ ਤੂਫ਼ਾਨੀ ਦੌਰੇ ਦੌਰਾਨ ਲੋਕਾਂ ਦਾ ਵੱਡਾ ਸਮਰਥਨ ਮਿਲਿਆ ਅਤੇ ...
ਆਲਮਗੀਰ, 17 ਸਤੰਬਰ (ਜਰਨੈਲ ਸਿੰਘ ਪੱਟੀ)-ਲੋਕ ਸਭਾ ਹਲਕਾ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਸੂਬਾ ਸਰਕਾਰ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ | ਤੁਸੀਂ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰਾਂ ਨੂੰ ...
ਆਲਮਗੀਰ, 17 ਸਤੰਬਰ (ਜਰਨੈਲ ਸਿੰਘ ਪੱਟੀ)-ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਆਖਰੀ ਪੜਾਅ ਦੌਰਾਨ ਹਲਕਾ ਗਿੱਲ ਦੇ ਅਧੀਨ ਜਿਲ੍ਹਾ ਪ੍ਰੀਸ਼ਦ ਜ਼ੋਨ ਗਿੱਲ ਤੋਂ ਕਾਂਗਰਸੀ ਉਮੀਦਵਾਰ ਬੀਬੀ ਭੁਪਿੰਦਰ ਕੌਰ ਕਾਹਲੋਂ ਦੇ ਹੱਕ 'ਚ ਲੁਧਿਆਣਾ ਕਾਂਗਰਸ ਨੇ ਤਾਕਤ ...
ਲੁਧਿਆਣਾ, 17 ਸਤੰਬਰ (ਪੁਨੀਤ ਬਾਵਾ)-ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕਾਂਗਰਸ ਤੇ ਸੂਬਾ ਸਰਕਾਰ ਦੀਆਂ ਲੱਖ ਰੋਕਾਂ ਦੇ ਬਾਵਜੂਦ ਅਕਾਲੀ ਦਲ ਨੇ ਫਰੀਦਕੋਟ ਦੀ ਧਰਤੀ 'ਤੇ ਇਤਿਹਾਸਕ ਰੈਲੀ ...
ਲੁਧਿਆਣਾ, 17 ਸਤੰਬਰ (ਪੁਨੀਤ ਬਾਵਾ)-20 ਸਤੰਬਰ ਨੂੰ ਸਥਾਨਕ ਭਾਰਤ ਨਗਰ ਚੌਕ ਵਿਖੇ ਸਥਿਤ ਸਰਕਾਰੀ ਕਾਲਜ ਲੜਕੀਆਂ ਵਿਖੇ ਪੰਜਾਬ ਸਰਕਾਰ ਵਲੋਂ ਭਾਈ ਘਨੱਈਆ ਜੀ ਦੀ ਯਾਦ 'ਚ 'ਮਾਨਵ ਸੇਵਾ ਦਿਵਸ' ਸਬੰਧੀ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਦਾ ...
ਡੇਹਲੋਂ, 17 ਸਤੰਬਰ(ਅੰਮਿ੍ਤਪਾਲ ਸਿੰਘ ਕੈਲੇ)-ਜ਼ਿਲ੍ਹਾ ਕਾਂਗਰਸ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ ਵਲੋਂ ਡੇਹਲੋਂ ਵਿਖੇ ਵਿਸ਼ੇਸ਼ ਪ੍ਰੈੱਸ ਕਾਨਫਰੰਸ ਦੌਰਾਨ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਕਾਂਗਰਸ ਪਾਰਟੀ ਤੋਂ ਬਾਗੀ ਹੋ ਕੇ ਖੜੇ੍ਹ ਉਮੀਦਵਾਰਾਂ ...
ਲੁਧਿਆਣਾ, 17 ਸਤੰਬਰ (ਪੁਨੀਤ ਬਾਵਾ)-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਕਿਹਾ ਕਿ ਸਟਾਫ਼ ਸਲੈਕਸ਼ਨ ਕਮਿਸ਼ਨ ਨੇ ਸੀ. ਏ. ਪੀ. ਐਫਜ਼, ਐਨ. ਆਈ. ਏ, ਐਸ. ਐਸ. ਐਫ. 'ਚ 55000 ਕਾਂਸਟੇਬਲਾਂ ਤੇ ਅਸਾਮ ਰਾਈਫਲਜ਼ 'ਚ ਰਾਈਫਲ ਮੈਨ ਦੀਆਂ ਅਸਾਮੀਆਂ ਲਈ ਆਨਲਾਈਨ ਅਪਲਾਈ ਕਰਨ ਦੀ ...
ਲੁਧਿਆਣਾ, 17 ਸਤੰਬਰ (ਕਵਿਤਾ ਖੁੱਲਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਬਾਬਾ ਸ੍ਰੀ ਚੰਦ ਸਾਹਿਬ ਜੀ ਦਾ 524ਵਾਂ ਜਨਮ ਦਿਹਾੜਾ ਸ਼ਹਿਰ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿਖੇ 18 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ | ਜਿਸ ਸਬੰਧੀ ਗੁਰਦੁਆਰਾ ਬਾਬਾ ਸ੍ਰੀ ਚੰਦ ਸਾਹਿਬ ...
ਡੇਹਲੋਂ, 17 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ )-ਪਿੰਡ ਸਰੀਂਹ ਵਿਖੇ ਬਾਬਾ ਗੁੱਗਾ ਜ਼ਾਹਿਰ ਪੀਰ ਸਪੋਰਟਸ ਕਲੱਬ ਵਲੋਂ 24 ਸਤੰਬਰ ਨੂੰ ਕਰਵਾਏ ਜਾ ਰਹੇ ਕਬੱਡੀ ਕੱਪ ਦੇ ਪੋਸਟਰ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਵਿਧਾਇਕ ਕੁਲਦੀਪ ਸਿੰਘ ਕੇ. ਡੀ. ਵੈਦ ਤੇ ਪ੍ਰਦੇਸ਼ ...
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਮੰਗਾਂ ਨੂੰ ਲੈ ਕੇ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਦਿੱਤਾ ਗਿਆ | ਅੱਜ ਸਵੇਰੇ ਵਕੀਲਾਂ ਦਾ ਇਕ ਵਫ਼ਦ ਪ੍ਰਧਾਨ ਪਰਉਪਕਾਰ ਸਿੰਘ ਘੁੰਮਣ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ ...
ਲੁਧਿਆਣਾ, 17 ਸਤੰਬਰ (ਅਮਰੀਕ ਸਿੰਘ ਬੱਤਰਾ)-ਸ਼ਹਿਰ 'ਚ ਅਵਾਰਾ ਕੁੱਤਿਆਂ ਦੀ ਵੱਧ ਰਹੀ ਅਬਾਦੀ ਨੂੰ ਠੱਲ੍ਹ ਪਾਉਣ ਲਈ ਨਗਰ ਨਿਗਮ ਪ੍ਰਸਾਸ਼ਨ ਵਲੋਂ ਕੁੱਤਿਆਂ ਦੀ ਨਸਬੰਦੀ ਯੋਜਨਾ ਮੁੜ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਲਈ ਹੈਦਰਾਬਾਦ ਦੀ ਵੈਟਸ ਸੁਸਾਇਟੀ ਨੂੰ ਮੁੜ ...
ਲੁਧਿਆਣਾ, 17 ਸਤੰਬਰ (ਕਵਿਤਾ ਖੁੱਲਰ)-ਗੁਰਦੁਆਰਾ ਦੂਖ ਨਿਵਾਰਨ ਸਾਹਿਬ ਫੀਲਡ ਗੰਜ ਵਿਖੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਬੰਧੀ ਗੁਰਮਤਿ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਦੇ ਰਾਗੀ ਜਥੇ ਕਰਨੈਲ ...
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਟਿੱਬਾ ਦੀ ਪੁਲਿਸ ਨੇ ਸੁਰਿੰਦਰਪਾਲ ਵਾਸੀ ਗੁਰਮੇਲ ਪਾਰਕ ਦੀ ਸ਼ਿਕਾਇਤ 'ਤੇ ਉਸ ਦੇ ਗੁਆਂਢੀ ਅਕਸ਼ੈ ਕੁਮਾਰ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਕੋਲ ਲਿਖਵਾਈ ਮੁਢਲੀ ਰਿਪੋਰਟ 'ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ...
ਲੁਧਿਆਣਾ, 17 ਸਤੰਬਰ (ਆਹੂਜਾ)-ਸਥਾਨਕ ਕੈਲਾਸ਼ ਚੌਕ ਨੇੜੇ ਇਕ ਫੈਕਟਰੀ ਵਰਕਰ ਨੂੰ ਅਗਵਾ ਕਰਨ ਉਪਰੰਤ ਉਸ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਪੁਲਿਸ ਨੇ 3 ਮਾਲਕਾਂ ਸਮੇਤ 5 ਵਿਅਕਤੀਆਂ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਕਰਨ ਮਲਹੋਤਰਾ ਵਾਸੀ ...
ਲੁਧਿਆਣਾ, 17 ਸਤੰਬਰ (ਅਮਰੀਕ ਸਿੰਘ ਬੱਤਰਾ)-ਸਥਾਨਕ ਸਰਕਾਰਾਂ ਵਿਭਾਗ ਵਲੋਂ ਨਗਰ ਨਿਗਮ ਲੁਧਿਆਣਾ ਦੀ ਹਦੂਦ ਅੰਦਰ ਪੈਂਦੇ ਇਲਾਕਿਆਂ 'ਚ ਇਸ਼ਤਿਹਾਰਬਾਜ਼ੀ ਅਧਿਕਾਰ ਦੇਣ ਲਈ ਮੰਗੇ ਟੈਂਡਰਾਂ ਲਈ ਕਿਸੇ ਵੀ ਕੰਪਨੀ ਨੇ ਟੈਂਡਰ ਨਹੀਂ ਭਰਿਆ | ਜ਼ਿਕਰਯੋਗ ਹੈ ਕਿ 18 ਸਤੰਬਰ ...
ਲੁਧਿਆਣਾ, 17 ਸਤੰਬਰ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਵਾਰਡ 41 ਅਧੀਨ ਪੈਂਦੇ ਮੁਹੱਲਾ ਗੁਰੂ ਅਰਜਨ ਦੇਵ ਨਗਰ 'ਚ ਸੀਵਰੇਜ ਜਾਮ ਤੇ ਟੁੱਟੀਆਂ ਸੜਕਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਮੰਗ ਕੀਤੀ ਹੈ ਕਿ ਨਰਕ ਜਿਹੇ ਮਾਹੌਲ ਤੋਂ ਜਲਦੀ ਨਿਜਾਤ ਦਿਵਾਈ ਜਾਵੇ | ਮੁਹੱਲਾ ਨਿਵਾਸੀ ...
ਲੁਧਿਆਣਾ, 17 ਸਤੰਬਰ (ਬੀ. ਐਸ. ਬਰਾੜ)-ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੀ ਪੰਜਾਬ ਰਿਮਾਊਾਟ ਤੇ ਵੈਟਰਨਰੀ ਸਕਵੈਡਰਨ ਐਨ. ਸੀ. ਸੀ. ਵਲੋਂ ਸਫਾਈ ਪੰਦਰਵਾੜਾ ਮਨਾਉਣ ਦੇ ਉਦੇਸ਼ ਨਾਲ 15 ਸਤੰਬਰ ਤੋਂ 2 ਅਕਤੂਬਰ ਮਹਾਤਮਾ ਗਾਂਧੀ ਦੇ ਜਨਮ ਦਿਨ ਤੱਕ ...
ਲੁਧਿਆਣਾ, 17 ਸਤੰਬਰ (ਪਰਮੇਸ਼ਰ ਸਿੰਘ)-ਚਾਂਗਵੌਨ (ਦੱਖਣੀ ਕੋਰੀਆ) ਵਿਖੇ ਹੋਈ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ ਵਿਸ਼ਵ ਚੈਂਪੀਅਨਸ਼ਿਪ 'ਚ ਤਗਮਾ ਜਿੱਤਣ ਵਾਲੇ ਗੁਰਨਿਹਾਲ ਸਿੰਘ ਗਰਚਾ ਦਾ ਪੰਜਾਬ ਯੂਨੀਵਰਸਿਟੀ ਦੇ ਖੇਤਰੀ ਕੇਂਦਰ ਵਿਖੇ ਵਿਸ਼ੇਸ਼ ਸਨਮਾਨ ...
ਲੁਧਿਆਣਾ, 17 ਸਤੰਬਰ (ਪੁਨੀਤ ਬਾਵਾ)-ਟਕਸਾਲੀ ਅਕਾਲੀ ਆਗੂ ਤੇ ਆਜ਼ਾਦੀ ਘੁਲਾਟੀਏ ਜਥੇਦਾਰ ਮਹਿੰਦਰ ਸਿੰਘ ਮੁਖੀ ਨੂੰ ਦੀਮਾਗੀ ਦੌਰਾ ਪੈਣ ਕਰਕੇ ਉਨ੍ਹਾਂ ਦੀ ਹਾਲਤ ਗੰਭੀਰ ਹੈ ਤੇ ਉਹ ਪਿਛਲੇ ਕਈ ਹਫ਼ਤਿਆਂ ਤੋਂ ਹਸਪਤਾਲ 'ਚ ਜ਼ੇਰੇ ਇਲਾਜ ਹਨ ਪਰ ਕਿਸੇ ਵੀ ਅਕਾਲੀ ਆਗੂ ਨੇ ...
ਲੁਧਿਆਣਾ, 17 ਸਤੰਬਰ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ 'ਚ ਚੱਲ ਰਹੇ ਹਜ਼ਾਰਾਂ ਰਾਸ਼ਨ ਡਿਪੂਆਂ 'ਚੋਂ ਬਹੁਤੇ ਰਾਸ਼ਨ ਡਿਪੂ ਬੰਦ ਰਹਿਣ ਕਾਰਨ ਲੋਕਾਂ ਦੇ ਸਮੇਂ ਦੀ ਬਰਬਾਦੀ ਹੁੰਦੀ ਹੈ | ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ...
ਲੁਧਿਆਣਾ, 17 ਸਤੰਬਰ (ਆਹੂਜਾ)-ਰੇਲਵੇ ਸਟੇਸ਼ਨ 'ਤੇ ਸ਼ੁਰੂ ਕੀਤੀ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਦੌਰਾਨ ਮੁਲਾਜ਼ਮਾਂ ਨੇ ਰੇਲਵੇ ਸਟੇਸ਼ਨ 'ਤੇ ਸਫ਼ਾਈ ਰੱਖਣ ਦੀ ਸਹੁੰ ਚੁੱਕੀ | ਰੇਲਵੇ ਮਹਿਕਮੇ ਵਲੋਂ ਚਲਾਈ ਜਾ ਰਹੇ 15 ਦਿਨਾਂ ਸਵੱਛਤਾ ਪੰਦਰ੍ਹਵਾੜੇ ਤਹਿਤ ਪਹਿਲੇ ਦਿਨ ਏ. ...
ਲੁਧਿਆਣਾ, 17 ਸਤੰਬਰ (ਅਮਰੀਕ ਸਿੰਘ ਬੱਤਰਾ)-ਸਵੱਛ ਭਾਰਤ ਮੁਹਿੰਮ ਤਹਿਤ ਮਨਾਏ ਜਾ ਰਹੇ ਸਫ਼ਾਈ ਪੰਦਰਵਾੜੇ ਦੌਰਾਨ ਕਈ ਇਲਾਕਿਆ 'ਚ ਸਫਾਈ ਕੀਤੀ ਗਈ | 'ਸਵੱਛਤਾ ਹੀ ਸੇਵਾ' ਤਹਿਤ ਮੇਅਰ ਸ. ਬਲਕਾਰ ਸਿੰਘ ਸੰਧੂ, ਕੌਾਸਲਰ ਸ੍ਰੀਮਤੀ ਮਮਤਾ ਆਸ਼ੂ, ਡਾ: ਜੈਪ੍ਰਕਾਸ਼ ਤੇ ...
ਲੁਧਿਆਣਾ, 17 ਸਤੰਬਰ (ਕਵਿਤਾ ਖੁੱਲਰ)-ਸਿੰਘ ਸਭਾ ਚਿੱਟਾ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਖੁਸ਼ੀ ਤੇ ਸੰਗਰਾਂਦ ਦਿਹਾੜੇ ਮੌਕੇ ਕੀਰਤਨ ਦਰਬਾਰ ਕਰਵਾਇਆ ਗਿਆ, ਜਿਸ 'ਚ ਭਾਈ ਹਰਪ੍ਰੀਤ ਸਿੰਘ ਬਰਨਾਲੇ ਵਾਲਿਆਂ ਦੇ ਜਥੇ ਤੇ ਸੁਖਮਨੀ ਸਾਹਿਬ ਦੀਆਂ ਬੀਬੀਆਂ ਦੇ ਜਥੇ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਜਥੇਦਾਰ ਪ੍ਰਹਲਾਦ ਸਿੰਘ ਢੱਲ ਨੇ ਰਾਗੀ ਜਥੇ ਦਾ ਸਨਮਾਨ ਕਰਦਿਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਵਰਿੰਦਰਪਾਲ ਸਿੰਘ, ਪ੍ਰਧਾਨ ਜੰਗ ਬਹਾਦਰ ਸਿੰਘ ਢੱਲ, ਰਜਿੰਦਰ ਸਿੰਘ, ਸੁਰਜੀਤ ਸਿੰਘ, ਕੁਲਜੀਤ ਸਿੰਘ ਢੱਲ, ਗੁਰਚਰਨ ਸਿੰਘ ਚਾਵਲਾ, ਗੁਰਚਰਨ ਸਿੰਘ ਚੰਨੀ, ਜਗਦੀਸ਼ ਲਾਲ, ਬੇਬੀ ਭੈਣਜੀ, ਜਸਬੀਰ ਕੌਰ, ਮਨਜੀਤ ਕੌਰ, ਸੁਰਿੰਦਰ ਕੌਰ, ਸਤਿੰਦਰ ਕੌਰ, ਸੁਰਜੀਤ ਕੌਰ, ਗੀਤਾ ਕੌਰ, ਰਮਨਜੀਤ ਕੌਰ, ਅਰਵਿੰਦਰ ਕੌਰ ਆਦਿ ਹਾਜ਼ਰ ਸਨ |
ਲੁਧਿਆਣਾ, 17 ਸਤੰਬਰ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਸਵੱਛ ਭਾਰਤ ਮੁਹਿੰਮ ਤਹਿਤ ਮਨਾਏ ਜਾ ਰਹੇ ਪੰਦਰਵਾੜੇ ਸਵੱਛਤਾ ਹੀ ਸੇਵਾ ਹੈ ਅਧੀਨ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਰੈਜੀਡੈਂਟਸ ਵੈਲਫੇਅਰ ਸੁਸਾਇਟੀਆਂ, ਸਕੂਲਾਂ, ਕਾਲਜਾਂ ਦੇ ...
ਲੁਧਿਆਣਾ, 17 ਸਤੰਬਰ (ਪਰਮੇਸ਼ਰ ਸਿੰਘ)-ਰੌਇਲ ਚੈਰੀਟੇਬਲ ਟਰੱਸਟ ਨੇ ਸਰਕਾਰੀ ਹਾਈ ਸਕੂਲ (ਲੜਕੀਆਂ) ਮਾਧੋਪੁਰੀ ਵਿਖੇ ਲੋੜਵੰਦ ਵਿਦਿਆਰਥਣਾਂ ਨੂੰ ਬੂਟ ਵੰਡੇ | ਸਮਾਗਮ 'ਚ ਮੁੱਖ ਮਹਿਮਾਨ ਵਜੋਂ ਵਿਧਾਇਕ ਸੁਰਿੰਦਰ ਡਾਬਰ ਤੇ ਸੀਨੀ: ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ...
ਡਾਬਾ/ਲੁਹਾਰਾ, 16 ਸਤੰਬਰ (ਕੁਲਵੰਤ ਸਿੰਘ ਸੱਪਲ)-ਸਾਬਕਾ ਸੈਨਿਕ ਵੈਲਫੇਅਰ ਸੁਸਾਇਟੀ ਵਲੋਂ ਇਕ ਮੀਟਿੰਗ ਹੋਈ ਜਿਸ 'ਚ ਪਾਕਿਸਾਤਨ ਜੇਲ੍ਹ ਵਿਚ ਬੰਦ ਫੌਜੀਆਂ ਦੀ ਰਿਹਾਈ ਲਈ ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਹ ਜਲਦੀ ਤੋਂ ਜਲਦੀ ਜੋ ਪਾਕਿਸਤਾਨ 'ਚ ਅਜੇ ਵੀ ...
ਲੁਧਿਆਣਾ, 17 ਸਤੰਬਰ (ਬੀ. ਐਸ. ਬਰਾੜ)-ਪੰਜਾਬ ਯੂਨੀਵਰਸਿਟੀ ਵਲੋਾ ਮਈ ਮਹੀਨੇ 'ਚ ਲਈ ਐਮ. ਕਾਮ. ਬਿਜ਼ਨਸ ਇਕਨਾਮਿਕਸ ਸਮੈਸਟਰ ਦੂਜਾ ਦੀ ਪ੍ਰੀਖਿਆ 'ਚ ਨਤੀਜਾ ਸ਼ਾਨਦਾਰ ਰਿਹਾ | ਜਿਸ 'ਚ ਗੁਰੂ ਨਾਨਕ ਕਾਲਜ ਦੀ ਵਿਦਿਆਰਥਣ ਅਨੂਰੀਤ ਕੌਰ ਨੇ 74.5 ਫੀਸਦੀ ਅੰਕ ਪ੍ਰਾਪਤ ਕਰਕੇ ...
ਫੁੱਲਾਂਵਾਲ, 17 ਸਤੰਬਰ (ਮਨਜੀਤ ਸਿੰਘ ਦੁੱਗਰੀ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਧਾਂਦਰਾ ਤੋਂ ਅਕਾਲੀ ਦਲ ਦੇ ਉਮੀਦਵਾਰ ਮਾਨ ਸਿੰਘ ਫੁੱਲਾਂਵਾਲ ਨੇ ਆਪਣੇ ਸਾਥੀਆਂ ਸਮੇਤ ਘਰ-ਘਰ ਜਾ ਕੇ ਵੋਟਰਾਂ ਨਾਲ ਰਾਬਤਾ ਬਣਾਉਂਦਿਆ ਹਰ ਘਰ ਦੇ ਬੂਹੇ ਦਸਤਕ ਦਿੱਤੀ | ਉਨ੍ਹਾਂ ਨੂੰ ਅਕਾਲੀ ...
ਲਾਡੋਵਾਲ, 17 ਸਤੰਬਰ (ਬਲਬੀਰ ਸਿੰਘ ਰਾਣਾ)-ਲਾਡੋਵਾਲ ਜ਼ੋਨ ਤੋਂ ਅਕਾਲੀ ਦਲ ਦੇ ਬਲਾਕ ਸੰਮਤੀ ਉਮੀਦਵਾਰ ਹੰਸਰਾਜ ਸਿੰਘ ਤਲਵੰਡੀ ਦੇ ਹੱਕ 'ਚ ਇਕ ਰੋਡ ਸ਼ੋਅ ਕੱਢਿਆ ਗਿਆ | ਜਿਸ 'ਚ ਕਰੀਬ 50 ਗੱਡੀਆਂ ਦਾ ਕਾਫਲਾ ਤੇ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ | ਇਸ ਸਬੰਧੀ ਪ੍ਰਧਾਨ ...
ਲੁਧਿਆਣਾ, 17 ਸਤੰਬਰ (ਪੁਨੀਤ ਬਾਵਾ)-ਵਧੀਕ ਡਿਪਟੀ ਕਮਿਸ਼ਨਰ ਜਨਰਲ ਕਮ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਇਕਬਾਲ ਸਿੰਘ ਸੰਧੂ ਨੇ ਦੋ ਵੱਖ-ਵੱਖ ਹੁਕਮ ਜਾਰੀ ਕੀਤੇ ਹਨ, ਜਿਸ ਦੇ ਤਹਿਤ 19 ਤੇ 22 ਸਤੰਬਰ ਨੂੰ ਸ਼ਰਾਬ ਦੇ ਠੇਕੇ ਬੰਦ ਰੱਖਣ ਤੇ 23 ਸਤੰਬਰ ਤੱਕ ਹਥਿਆਰ ਤੇ ਅਸਲ੍ਹਾ ਲੈ ...
ਲੁਧਿਆਣਾ, 17 ਸਤੰਬਰ (ਪੁਨੀਤ ਬਾਵਾ)-ਚੈਂਬਰ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਦੇ ਫ਼ੋਕਲ ਪੁਆਇੰਟ ਕੰਪਲੈਕਸ ਵਿਖੇ ਜਪਾਨੀ ਤਰੀਕੇ ਦੇ ਪ੍ਰਬੰਧ 'ਨੀਚੀਜੋ ਜਿੰਬਾ ਕਨਰੀ' ਵਿਸ਼ੇ 'ਤੇ ਇਕ ਦਿਨ ਦੀ ਵਰਕਸ਼ਾਪ ਲਗਾਈ, ਜਿਸ 'ਚ ਜਪਾਨੀ ਤਰੀਕੇ ਦੇ ਨਾਲ ...
ਲੁਧਿਆਣਾ, 17 ਸਤੰਬਰ (ਪੁਨੀਤ ਬਾਵਾ)-ਪੰਜਾਬ ਸਰਕਾਰ ਵਲੋਂ ਬੀਤੇ ਦਿਨੀਂ ਫੈਬਰਿਕ 'ਤੇ ਜਾਬ ਵਰਕ ਲਈ ਇਕ ਥਾਂ ਤੋਂ ਦੂਸਰੀ ਥਾਂ 'ਤੇ ਉਤਪਾਦ ਲੈ ਕੇ ਜਾਣ ਸਮੇਂ ਈ. ਵੇਅ ਬਿੱਲ ਨਾ ਕੱਟਣ ਦੀ ਛੋਟ ਦੇ ਦਿੱਤੀ ਹੈ, ਜਿਸ ਤੋਂ ਬਾਅਦ ਮਹਾਂਨਗਰ ਦੀਆਂ ਹੋਰ ਉਤਪਾਦ ਬਣਾਉਣ ਵਾਲੀਆਂ ...
ਲੁਧਿਆਣਾ, 17 ਸਤੰਬਰ (ਬੀ. ਐਸ. ਬਰਾੜ)-ਸਾਲ 2018 ਦੇ ਭਾਰਤੀ ਸਾਹਿਤ ਅਕਾਦਮੀ ਯੁਵਾ ਪੁਰਸਕਾਰ ਵਿਜੇਤਾ ਮੁਕਤਸਰ ਜ਼ਿਲ੍ਹੇ ਦੇ ਵਸਨੀਕ ਨਾਵਲਕਾਰ ਗੁਰਪ੍ਰੀਤ ਸਿੰਘ ਸਹਿਜੀ ਨੇ ਆਪਣਾ ਨਾਵਲ ਬਲੌਰਾ ਜੀ. ਜੀ. ਐਨ. ਖਾਲਸਾ ਕਾਲਜ ਵਿਖੇ ਡਾ: ਐਸ. ਪੀ. ਸਿੰਘ ਸਾਬਕਾ ਉਪ ਕੁਲਪਤੀ ਸ੍ਰੀ ...
ਲੁਧਿਆਣਾ, 17 ਸਤੰਬਰ (ਸਲੇਮਪੁਰੀ)-ਸ਼ਹਿਰ ਦੇ ਇਕ ਹੋਟਲ 'ਚ ਫੋਰਟਿਸ ਹਸਪਤਾਲ ਦੁਆਰਾ ਇੰਡੀਅਨ ਸੁਸਾਇਟੀ ਆਫ਼ ਕਿ੍ਟਿਕਲ ਕੇਅਰ ਮੈਡੀਸ਼ਨ ਦੇ ਪੰਜਾਬ ਚੈਪਟਰ ਤੇ ਲੁਧਿਆਣਾ ਸੁਸਾਇਟੀ ਆਫ਼ ਕਿ੍ਟਿਕਲ ਕੇਅਰ ਮੈਡੀਸਨ ਦੇ ਸਹਿਯੋਗ ਨਾਲ ਗੰਭੀਰ ਮਰੀਜ਼ਾਂ ਦੀ ਸੰਭਾਲ ਤੇ ...
ਲੁਧਿਆਣਾ, 17 ਸਤੰਬਰ (ਕਵਿਤਾ ਖੁੱਲਰ)-ਬਸਤੀ ਗੁੱਜਰਾਂ ਜੋਧੇਵਾਲ ਵਿਖੇ ਬਾਬਾ ਸ਼ੇਸ਼ਨਾਗ ਜੀ ਦਾ ਸਾਲਾਨਾ ਮੇਲਾ ਤੇ ਭੰਡਾਰਾ ਗੱਦੀ ਨਸ਼ੀਨ ਬਾਬਾ ਕੁਲਦੀਪ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ | ਮੇਲੇ 'ਚ ਭਾਰੀ ਗਿਣਤੀ ਵਿਚ ਭਗਤ ਸ਼ਾਮਿਲ ਹੋਏ ਅਤੇ ਆਸ਼ੀਰਵਾਦ ਲਿਆ | ਇਸ ...
ਲੁਧਿਆਣਾ, 17 ਸਤੰਬਰ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਜ਼ੋਨ-ਏ ਅਧੀਨ ਪੈਂਦੀ ਟਾਊਨ ਪਲੈਨਿੰਗ ਸਕੀਮ ਸ਼ਿਵਪੁਰੀ 'ਚ ਰਿਜ਼ਰਵ ਫਾਰ ਸਪੈਸ਼ਲ ਪਰਪਜ਼ ਲਈ ਰਾਖਵੀਂ ਜ਼ਮੀਨ 'ਤੇ ਹੋ ਰਹੀਆਂ ਉਸਾਰੀਆਂ ਇਮਾਰਤੀ ਸ਼ਾਖਾ ਵਲੋਂ ਜਲਦੀ ਢਾਹੀਆਂ ਜਾਣਗੀਆਂ | ਸਾਬਕਾ ਕੌਾਸਲਰ ...
ਲੁਧਿਆਣਾ, 17 ਸਤੰਬਰ (ਪਰਮੇਸ਼ਰ ਸਿੰਘ)-ਸਕੂਲੋਂ ਵਿਰਵੇ ਤੇ ਬਾਲ ਮਜ਼ਦੂਰੀ ਲਈ ਮਜ਼ਬੂਰ ਬੱਚਿਆਂ ਦੇ ਹੱਕਾਂ ਦੀ ਸੁਰੱਖਿਆ ਤੇ ਉਨ੍ਹਾਂ ਨੂੰ ਸਿੱਖਿਆ ਦਿਵਾਉਣ ਤੋਂ ਇਲਾਵਾ ਹੋਰ ਲੋੜਵੰਦ ਬੱਚਿਆਂ ਦੀ ਸਹਾਇਤਾ ਲਈ ਪਿਛਲੇ ਕਈ ਸਾਲਾਂ ਤੋਂ ਸਰਗਰਮੀ ਨਾਲ ਕੰਮ ਕਰ ਰਹੀ ...
ਲੁਧਿਆਣਾ, 17 ਸਤੰਬਰ (ਪਰਮੇਸ਼ਰ ਸਿੰਘ)- ਐਚ. ਵੀ. ਐਮ. ਕਾਨਵੈਂਟ ਸਕੂਲ ਨਿਊ ਸੁਭਾਸ਼ ਨਗਰ ਵਿਖੇ ਅਧਿਆਪਕਾਂ ਲਈ ਆਧੁਨਿਕ ਸਿੱਖਿਆ ਤਕਨੀਕਾਂ ਬਾਰੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਮੁੱਖ ਵਕਤਾ ਵਜੋਂ ਸੌਰਭ ਬੈਨੀਵਾਲ ਨੇ ਵਿਚਾਰ ਸਾਂਝੇ ਕੀਤੇ | ਸ੍ਰੀ ਬੈਨੀਵਾਲ ...
ਲੁਧਿਆਣਾ, 17 ਸਤੰਬਰ (ਪੁਨੀਤ ਬਾਵਾ)-ਭਾਰਤੀ ਜਨਤਾ ਪਾਰਟੀ ਐਸ. ਸੀ. ਮੋਰਚਾ, ਮਹਿਲਾ ਮੋਰਚਾ, ਯੁਵਾ ਮੋਰਚਾ ਤੇ ਕਿਸਾਨ ਮੋਰਚਾ ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਉਪ ਪ੍ਰਧਾਨ ਪਰਮਿੰਦਰ ਮਹਿਤਾ ਦੀ ਅਗਵਾਈ ਹੇਠ ਉਨ੍ਹਾਂ ਦੇ ਦਫ਼ਤਰ ਵਿਖੇ ਹੋਈ, ਜਿਸ 'ਚ ਪ੍ਰਧਾਨ ਮੰਤਰੀ ...
ਆਲਮਗੀਰ, 17 ਸਤੰਬਰ (ਜਰਨੈਲ ਸਿੰਘ ਪੱਟੀ)-ਦੱਖਣੀ ਬਾਈਪਾਸ ਪਾਮ ਇਨਕਲੇਵ ਸਥਿਤ ਕਿਡ ਜੀ ਪ੍ਰੀ ਸਕੂਲ ਵਲੋਂ ਪੈਰੇਂਟਸ ਡੇ ਸਕੂਲ ਡਾਇਰੈਕਟਰ ਮੈਡਮ ਪਰਵਿੰਦਰ ਕੌਰ ਦੀ ਅਗਵਾਈ ਹੇਠ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਨੰਨ੍ਹੇ-ਮੁੰਨੇ੍ਹ ਵਿਦਿਆਰਥੀਆਂ ਤੇ ਉਨ੍ਹਾਂ ...
ਲੁਧਿਆਣਾ, 17 ਸਤੰਬਰ (ਕਵਿਤਾ ਖੁੱਲਰ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਗੁਰਦੁਆਰਾ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਦੁਰਗਾਪੁਰੀ ਹੈਬੋਵਾਲ ਕਲਾਂ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਨਾਲ ਮਨਾਇਆ ਗਿਆ | ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਹਜੂਰੀ ...
ਲੁਧਿਆਣਾ, 17 ਸਤੰਬਰ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਵਾਰਡ 12 'ਚ ਪਿਛਲੇ 20 ਦਿਨ ਤੋਂ ਸੀਵਰੇਜ ਜਾਮ ਦੀ ਸਮੱਸਿਆ ਦਾ ਪੁਖਤਾ ਹੱਲ ਨਾ ਹੋਣ ਤੋਂ ਪ੍ਰੇਸ਼ਾਨ ਕੌਾਸਲਰ ਉਪਲ ਨੇ ਸਨਿਚਰਵਾਰ ਨੂੰ ਕਮਿਸ਼ਨਰ ਸ੍ਰੀਮਤੀ ਕਵਲਪ੍ਰੀਤ ਕੌਰ ਬਰਾੜ ਨੂੰ ਮਿਲ ਕੇ ਮੁਸ਼ਕਿਲਾਂ ਦਾ ...
ਲੁਧਿਆਣਾ, 17 ਸਤੰਬਰ (ਬੀ. ਐਸ. ਬਰਾੜ)-ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਟੀ ਵਲੋਂ ਦਿੱਤੇ ਨੋਟੀਫੀਕੇਸ਼ਨ ਅਨੁਸਾਰ ਉਨ੍ਹਾਂ ਵਿਦਿਆਰਥੀਆਂ ਨੂੰ ਵਿਸ਼ੇਸ ਮੌਕਾ ਦਿੱਤਾ ਹੈ ਜੋ ਨਿਰਧਾਰਤ ਸਮੇਂ ਦੇ ਅੰਦਰ ਆਪਣੀ ਡਿਗਰੀ ਪਾਸ ਨਹੀਂ ਕਰ ਸਕੇ | ਇਸ ਲਈ ...
ਲੁਧਿਆਣਾ, 17 ਸਤੰਬਰ (ਬੀ.ਐਸ.ਬਰਾੜ)-ਪੀ.ਏ.ਯੂ ਦੇ ਕੀਟ ਵਿਗਿਆਨ ਵਿਭਾਗ ਵਲੋਂ ਪੰਜਾਬ ਦੀਆਂ ਖੰਡ ਮਿੱਲਾਂ ਦੇ ਤਕਨੀਕੀ ਅਮਲੇ ਲਈ ਦੋ ਦਿਨਾਂ ਸਿਖਲਾਈ ਕੋਰਸ ਲਗਾਇਆ ਗਿਆ | ਸਿਖਲਾਈ ਕੋਰਸ ਦਾ ਸਿਰਲੇਖ ' ਬਾਇਓਕੰਟਰੋਲ ਏਜੰਟਸ ਦਾ ਵੱਡੀ ਪੱਧਰ ਤੇ ਉਤਪਾਦਨ ਤੇ ਵਰਤੋਂ' ਸੀ | ਇਸ ...
ਲੁਧਿਆਣਾ, 17 ਸਤੰਬਰ (ਬੱਤਰਾ)-15 ਸਤੰਬਰ ਨੂੰ ਗਿਆਸਪੁਰਾ 'ਚ ਸੀਵਰੇਜ ਦੀ ਸਫ਼ਾਈ ਨੂੰ ਲੈ ਕੇ ਲਿਪ ਆਗੂ ਕੁਲਵੰਤ ਸਿੰਘ ਕਾਂਤੀ ਵਲੋਂ ਜੂਨੀਅਰ ਇੰਜੀਨੀਅਰ ਪ੍ਰਭਜੋਤ ਸਿੰਘ ਨਾਲ ਕੀਤੀ ਧੱਕਾਮੁੱਕੀ ਦੁਰਵਿਵਹਾਰ ਦਾ ਮਾਮਲਾ ਪੰਚਾਇਤੀ ਰਾਜੀਨਾਮੇ ਨਾਲ ਸੁਲਝ ਗਿਆ ਹੈ | ...
ਲੁਧਿਆਣਾ, 17 ਸਤੰਬਰ (ਜੁਗਿੰਦਰ ਸਿੰਘ ਅਰੋੜਾ)-ਗੈਸ ਕੰਪਨੀਆਂ ਵਲੋਂ ਲੋਕਾਂ ਦੀ ਸਹੂਲਤ ਲਈ ਬਾਜ਼ਾਰ ਵਿਚ 5 ਕਿੱਲੋ ਵਾਲੇ ਛੋਟੇ ਰਸੋਈ ਗੈਸ ਸਿਲੰਡਰ ਉਤਾਰੇ ਗਏ ਪਰ ਇਨ੍ਹਾਂ ਦੀ ਖਰੀਦ ਪ੍ਰਤੀ ਲੋਕਾਂ 'ਚ ਕੋਈ ਖਾਸ ਦਿਲਚਸਪੀ ਨਹੀਂ ਮਿਲ ਰਹੀ | ਸ਼ਹਿਰ ਦੀਆਂ ਵੱਖ-ਵੱਖ ਗੈਸ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX