ਤਾਜਾ ਖ਼ਬਰਾਂ


ਲੋਕ ਆਗੂ ਮਨਜੀਤ ਧਨੇਰ ਜ਼ਿਲ੍ਹਾ ਜੇਲ੍ਹ ਬਰਨਾਲਾ ਵਿਚੋਂ ਹੋਏ ਰਿਹਾਅ
. . .  about 2 hours ago
ਬਰਨਾਲਾ, 14 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਜੇਲ੍ਹ ਬਰਨਾਲਾ ਵਿਖੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਲੋਕ ਆਗੂ ਮਨਜੀਤ ਧਨੇਰ ਨੂੰ ਰਾਜਪਾਲ ਪੰਜਾਬ ਵਲੋਂ ਉਮਰ ਕੈਦ ਦੀ ਸਜ਼ਾ ਰੱਦ ਕੀਤੇ ਜਾਣ ਤੋਂ ਬਾਅਦ ਅੱਜ ਦੇਰ ਸ਼ਾਮ ...
ਅਣਪਛਾਤੇ ਵਿਅਕਤੀਆਂ ਨੇ ਕੀਤਾ ਨੌਜਵਾਨ ਦਾ ਕਤਲ
. . .  about 2 hours ago
ਖੰਨਾ, 14 ਨਵੰਬਰ (ਹਰਜਿੰਦਰ ਸਿੰਘ ਲਾਲ)-ਅੱਜ ਦੇਰ ਸ਼ਾਮ ਸਥਾਨਕ ਮਲੇਰਕੋਟਲਾ ਰੋਡ ਤੋਂ ਮੁੜਦੀ ਇਕ ਸੜਕ 'ਤੇ ਇਕ ਨੌਜਵਾਨ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਦਾਹ ਮਾਰ ਕੇ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੰਦੀਪ ਸਿੰਘ...
ਕਿਸਾਨ ਜਥੇਬੰਦੀ ਵੱਲੋਂ ਕਿਸਾਨਾਂ ਖ਼ਿਲਾਫ਼ ਦਰਜ ਕੇਸਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਪੱਧਰੀ ਧਰਨਾ ਜੈਤੋ 'ਚ ਦਿੱਤਾ
. . .  about 2 hours ago
ਜੈਤੋ, 14 ਨਵੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪੰਜਾਬ ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿਚ ਪੰਜਾਬ ਪੱਧਰ 'ਤੇ ਵੱਡੀ ਗਿਣਤੀ 'ਚ ਕਿਸਾਨਾਂ ...
ਖਾੜਕੂ ਸਿੰਘ ਲਾਲ ਸਿੰਘ ਦੀ ਰਿਹਾਈ ਅੱਜ ਨਾ ਹੋ ਸਕੀ ਸੰਭਵ
. . .  about 3 hours ago
ਨਾਭਾ ,14 ਨਵੰਬਰ (ਕਰਮਜੀਤ ਸਿੰਘ ) -ਕੇਂਦਰ ਸਰਕਾਰ ਵੱਲੋਂ ਸਿੱਖ ਕੈਦੀਆ ਦੀ ਰਿਹਾਈ ਦੇ ਜਾਰੀ ਕੀਤੇ ਹੁਕਮਾਂ ਤੇ ਪੰਜਾਬ ਦੇ 8 ਸਿੱਖ ਕੈਦੀਆ ਦੇ ਨਾਮ ਸਾਹਮਣੇ ਆਏ ਜਿਨ੍ਹਾਂ ਵਿਚੋਂ ਦੋ ਸਿੱਖ ਕੈਦੀ ਮੈਕਸੀਮਮ ਸਿਕਉਰਟੀ ...
ਜ਼ਿਲ੍ਹਾ ਮੋਹਾਲੀ ਦੇ ਪਿੰਡ ਦਿਆਲਪੁਰਾ 'ਚ ਰੱਖਿਆ ਸੂਬੇ ਦੇ ਪਹਿਲੇ ਆਯੂਸ਼ ਹਸਪਤਾਲ ਦਾ ਨੀਂਹ ਪੱਥਰ
. . .  about 4 hours ago
ਚੰਡੀਗੜ੍ਹ, 14 ਨਵੰਬਰ, {ਹੈਪੀ ਪੰਡਵਾਲਾ}-ਅੱਜ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ ਵੱਲੋਂ ਮੋਹਾਲੀ ਜ਼ਿਲ੍ਹੇ ਦੇ ਪਿੰਡ ਦਿਆਲਪੁਰਾ ਵਿਖੇ ਸੂਬੇ ਦੇ ਪਹਿਲੇ ਆਯੂਸ਼ ਹਸਪਤਾਲ ਦਾ ...
ਪਿੰਡ ਕਾਲੇ ਕੇ ਦੇ ਨੌਜਵਾਨ ਦੀ ਵਧੇਰੇ ਨਸ਼ੇ ਦੀ ਡੋਜ਼ ਲੈਣ ਕਾਰਣ ਮੌਤ
. . .  about 4 hours ago
ਟਾਂਗਰਾ, 14 ਨਵੰਬਰ ( ਹਰਜਿੰਦਰ ਸਿੰਘ ਕਲੇਰ )-ਪਿੰਡ ਕਾਲੇ ਕੇ ਦੇ ਇਕ ਨੌਜਵਾਨ ਵੱਲੋਂ ਵਧੇਰੇ ਨਸ਼ੇ ਦੀ ਓਵਰ ਡੋਜ਼ ਕਾਰਣ ਮੌਤ ਹੋ ਗਈ ਹੈ। ਪਿੰਡ ਵਾਸੀਆ ਨੇ ਦੱਸਿਆ ਕਿ ਰਣਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਿਆਹਿਆ ਹੋਇਆ ਸੀ...
14 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਜਥੇਦਾਰ ਫੱਗੂਵਾਲਾ ਦੀ ਭੁੱਖ ਹੜਤਾਲ ਖ਼ਤਮ
. . .  about 5 hours ago
ਸੰਗਰੂਰ, 14 ਨਵੰਬਰ (ਧੀਰਜ ਪਿਸ਼ੋਰੀਆ) - ਤਕਰੀਬਨ 10 ਸਾਲ ਪਹਿਲਾ ਸ੍ਰੀ ਅਕਾਲ ਤਖਤ ਤੋਂ ਜਾਰੀ ਹੋਏ ਹੁਕਮਨਾਮੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿਲ੍ਹਾ ਸੰਗਰੂਰ ਦੇ ਮਸਤੂਆਣਾ...
ਕਾਰ ਮੋਟਰਸਾਈਕਲ ਦੀ ਟੱਕਰ ਚ ਪਤੀ-ਪਤਨੀ ਦੀ ਮੌਤ
. . .  about 4 hours ago
ਰਾਏਕੋਟ, 14 ਨਵੰਬਰ (ਸੁਸ਼ੀਲ) ਸਥਾਨਕ ਸ਼ਹਿਰ ਚੋਂ ਲੰਘਦੇ ਲੁਧਿਆਣਾ-ਬਠਿੰਡਾ ਰਾਜ ਮਾਰਗ 'ਤੇ ਇੱਕ ਮੋਟਰਸਾਈਕਲ ਅਤੇ ਇੱਕ ਸਵਿਫ਼ਟ ਕਾਰ ਦਰਮਿਆਨ ਹੋਈ ਜ਼ਬਰਦਸਤ ਟੱਕਰ...
ਪੱਤਰਕਾਰਾਂ ਨਾਲ ਉਲਝੇ ਸਿੱਧੂ ਮੂਸੇਵਾਲਾ ਦੇ ਬਾਊਂਸਰ
. . .  about 5 hours ago
ਅੰਮ੍ਰਿਤਸਰ, 14 ਨਵੰਬਰ (ਰਾਜੇਸ਼ ਕੁਮਾਰ) - ਵਿਵਾਦਾਂ 'ਚ ਘਿਰੇ ਗਾਇਕ ਸਿੱਧੂ ਮੂਸੇਵਾਲਾ ਦੀ ਅੰਮ੍ਰਿਤਸਰ ਫੇਰੀ ਦੌਰਾਨ ਪੱਤਰਕਾਰਾਂ ਵੱਲੋਂ ਸਵਾਲ ਪੁੱਛੇ ਜਾਣ 'ਤੇ ਸਿੱਧੂ ਮੂਸੇਵਾਲਾ ਦੇ...
ਐੱਸ.ਪੀ ਸਿੰਘ ਓਬਰਾਏ 1100 ਸ਼ਰਧਾਲੂਆਂ ਨੂੰ ਹਰ ਸਾਲ ਕਰਵਾਉਣਗੇ ਕਰਤਾਰਪੁਰ ਸਾਹਿਬ ਦੇ ਮੁਫ਼ਤ ਦਰਸ਼ਨ
. . .  about 5 hours ago
ਅੰਮ੍ਰਿਤਸਰ, 14 ਨਵੰਬਰ (ਜਸਵੰਤ ਸਿੰਘ ਜੱਸ) - ਉੱਘੇ ਸਮਾਜ ਸੇਵੀ ਤੇ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ: ਐੱਸ ਪੀ ਸਿੰਘ ਓਬਰਾਏ 1100 ਲੋੜਵੰਦ ਸ਼ਰਧਾਲੂਆਂ ਨੂੰ ਇੱਕ ਸਾਲ ਦੌਰਾਨ ਆਪਣੇ ਖਰਚੇ 'ਤੇ ਪਾਕਿਸਤਾਨ ਸਥਿਤ ਗੁ: ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ...
ਬੰਗਲਾਦੇਸ਼ ਖ਼ਿਲਾਫ਼ ਪਹਿਲੇ ਟੈਸਟ ਦੇ ਪਹਿਲੇ ਦਿਨ ਭਾਰਤ ਦੀ ਸਥਿਤੀ ਮਜ਼ਬੂਤ
. . .  about 5 hours ago
ਇੰਦੌਰ, 14 ਨਵੰਬਰ - ਭਾਰਤ ਬੰਗਲਾਦੇਸ਼ ਵਿਚਕਾਰ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਟਾਸ ਜਿੱਤ ਕੇ ਬੰਗਲਾਦੇਸ਼ ਨੇ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਤੇ ਬੰਗਲਾਦੇਸ਼ ਦੀ ਪੂਰੀ ਟੀਮ...
ਰਣਬੀਰ ਸਿੰਘ ਤੇ ਦੀਪਿਕਾ ਪਾਦੂਕੋਣ ਪਹੁੰਚੇ ਰਾਜਾਸਾਂਸੀ
. . .  about 5 hours ago
ਰਾਜਾਸਾਂਸੀ, 14 ਨਵੰਬਰ (ਹਰਦੀਪ ਸਿੰਘ ਖੀਵਾ) - ਮਸ਼ਹੂਰ ਫ਼ਿਲਮੀ ਅਦਾਕਾਰ ਰਣਬੀਰ ਸਿੰਘ ਆਪਣੀ ਪਤਨੀ ਅਤੇ ਪ੍ਰਸਿੱਧ ਅਦਾਕਾਰਾ ਦੀਪਿਕਾ ਪਾਦੂਕੋਣ ਨਾਲ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪਹੁੰਚੇ...
ਭਾਰਤ-ਬੰਗਲਾਦੇਸ਼ ਪਹਿਲਾ ਟੈਸਟ : ਪਹਿਲੇ ਦਿਨ ਦੀ ਖੇਡ ਖ਼ਤਮ ਹੋਣ 'ਤੇ ਭਾਰਤ 86/1
. . .  1 minute ago
ਜੇ.ਐਨ.ਯੂ 'ਚ ਸਵਾਮੀ ਵਿਵੇਕਾਨੰਦ ਦੀ ਮੂਰਤੀ ਤੋੜੀ
. . .  about 6 hours ago
ਨਵੀਂ ਦਿੱਲੀ, 14 ਨਵੰਬਰ - ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਸ਼ਰਾਰਤੀ ਅਨਸਰਾਂ ਵੱਲੋਂ ਸਵਾਮੀ ਵਿਵੇਕਾਨੰਦ ਦੀ ਮੂਰਤੀ ਦੀ ਭੰਨਤੋੜ ਕੀਤੀ ਗਈ...
ਸੁਪਰੀਮ ਕੋਰਟ ਦੇ ਫ਼ੈਸਲੇ ਉੱਪਰ ਬੋਲੇ ਅਮਿਤ ਸ਼ਾਹ
. . .  about 6 hours ago
ਨਵੀਂ ਦਿੱਲੀ, 14 ਨਵੰਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੁਪਰੀਮ ਕੋਰਟ ਵੱਲੋਂ ਰਾਫੇਲ ਸਮਝੌਤੇ ਦੀ ਸਮੀਖਿਆ ਪਟੀਸ਼ਨ ਰੱਦ ਕਰਨ ਦੇ ਦਿੱਤੇ ਗਏ ਫ਼ੈਸਲੇ ਉੱਪਰ ਬੋਲਦਿਆਂ ਕਿਹਾ...
ਰੇਲਵੇਂ ਨੇ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ 'ਚ ਸਥਾਪਿਤ ਕੀਤਾ ਵਾਈ ਫਾਈ
. . .  about 6 hours ago
ਪਾਕਿਸਤਾਨ ਤੋਂ ਮੁੜੇ ਸ਼ਰਧਾਲੂਆਂ ਪਾਸੋਂ ਸ਼ੱਕੀ ਪਦਾਰਥ ਬਰਾਮਦ, ਜਾਂਚ ਜਾਰੀ
. . .  about 7 hours ago
ਕਾਂਗਰਸ ਤੇ ਰਾਹੁਲ ਗਾਂਧੀ ਦੇਸ਼ ਤੋਂ ਮੰਗਣ ਮੁਆਫ਼ੀ -ਭਾਜਪਾ
. . .  about 7 hours ago
ਕੇਂਦਰੀ ਰਾਜ ਮੰਤਰੀ ਕਟਾਰੀਆ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  about 7 hours ago
ਇੰਦੌਰ ਟੈੱਸਟ : ਭਾਰਤ ਨੇ ਬੰਗਲਾਦੇਸ਼ ਨੂੰ ਪਹਿਲੇ ਦਿਨ ਹੀ 150 ਦੌੜਾਂ 'ਤੇ ਸਮੇਟਿਆ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 2 ਅੱਸੂ ਸੰਮਤ 550

ਖੇਡ ਸੰਸਾਰ

ਕੋਹਲੀ ਤੇ ਚਾਨੂ ਨੂੰ ਖੇਡ ਰਤਨ ਦੇਣ ਦੀ ਸਿਫ਼ਾਰਸ਼

ਨਵੀਂ ਦਿੱਲੀ, 17 ਸਤੰਬਰ (ਏਜੰਸੀ)-ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਭਾਰਤੋਲਕ ਮੀਰਾਬਾਈ ਚਾਨੂ ਨੂੰ ਸਾਂਝੇ ਰੂਪ 'ਚ ਦੇਸ਼ ਦਾ ਸਭ ਤੋਂ ਵੱਡਾ ਖੇਡ ਸਨਮਾਨ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਦੇਣ ਦੀ ਸਿਫਾਰਸ਼ ਕੀਤੀ ਗਈ ਹੈ | ਜੇਕਰ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਚੋਣ ਕਮੇਟੀ ਦੀ ਸਿਫਾਰਸ਼ ਮੰਨ ਲੈਂਦੇ ਹਨ ਤਾਂ ਉਹ ਇਸ ਖਿਤਾਬ ਨੂੰ ਪ੍ਰਾਪਤ ਕਰਨ ਵਾਲੇ ਦੇਸ਼ ਦੇ ਤੀਸਰੇ ਕ੍ਰਿਕਟਰ ਹੋਣਗੇ | ਖੇਡ ਮੰਤਰੀ ਵਲੋਂ ਇਨ੍ਹਾਂ ਨਾਵਾਂ ਦੀ ਸਿਫਾਰਸ਼ ਨੂੰ ਮਨਜੂਰ ਕੀਤੇ ਜਾਣ ਦੇ ਬਾਅਦ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਰਾਸ਼ਟਰਪਤੀ ਭਵਨ ਵਿਖੇ 25 ਸਤੰਬਰ ਨੂੰ ਇਹ ਪੁਰਸਕਾਰ ਪ੍ਰਦਾਨ ਕਰਨਗੇ | ਇਸ ਤੋਂ ਪਹਿਲਾਂ ਖੇਡ ਰਤਨ ਪੁਰਸਕਾਰ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ (1997) ਅਤੇ ਦੋ ਵਾਰ ਵਿਸ਼ਵ ਕੱਪ ਜਿੱਤਣ ਵਾਲੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ (2007) ਨੂੰ ਮਿਲਿਆ ਹੈ | ਇਸ ਪੁਰਸਕਾਰ ਦੀ ਚੋਣ ਕਮੇਟੀ ਨਾਲ ਸਬੰਧਿਤ ਇਕ ਸੂਤਰ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਹਾਂ ਚੋਣ ਕਮੇਟੀ ਨੇ ਵਿਰਾਟ ਕੋਹਲੀ ਅਤੇ ਮੀਰਾਬਾਈ ਚਾਨੂ ਦੇ ਨਾਵਾਂ ਦੀ ਸਿਫਾਰਸ਼ ਕੀਤੀ ਹੈ | ਇਹ ਵੀ ਪਤਾ ਲੱਗਾ ਹੈ ਕਿ ਭਾਰਤ ਦੇ ਚੋਟੀ ਦੇ ਬੈਡਮਿੰਟਨ ਖਿਡਾਰੀ ਕਿਦਾਂਬੀ ਸ੍ਰੀਕਾਂਤ ਵੀ ਇਸ ਖਿਤਾਬ ਦੀ ਦੌੜ 'ਚ ਸਨ | ਉਨ੍ਹਾਂ ਪਿਛਲੇ ਸਾਲ ਸੁਪਰ ਸੀਰੀਜ਼ ਸਰਕਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਉਹ 24 ਦੀ ਮੌਜੂਦਾ ਭਾਰਤੋਲਕ ਵਿਸ਼ਵ ਚੈਂਪੀਅਨ ਮੀਰਾਬਾਈ ਤੋਂ ਪੱਛੜ ਗਏ | ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ 'ਚ 48 ਕਿਲੋਗ੍ਰਾਮ ਵਰਗ 'ਚ ਸੋਨ ਤਗਮਾ ਜਿੱਤਣ ਕਾਰਨ ਇਸ ਪੁਰਸਕਾਰ ਲਈ ਮੀਰਾਬਾਈ ਦੇ ਨਾਂਅ ਦੀ ਸਿਫਾਰਸ਼ ਕੀਤੀ ਗਈ ਹੈ | ਵਿਰਾਟ ਕੋਹਲੀ ਫਿਲਹਾਲ ਆਈ. ਸੀ. ਸੀ. ਟੈਸਟ ਰੈਕਿੰਗ 'ਚ ਚੋਟੀ ਦਾ ਬੱਲੇਬਾਜ਼ ਹੈ ਅਤੇ ਪਿਛਲੇ ਤਿੰਨ ਸਾਲ ਤੋਂ ਸ਼ਾਨਦਾਰ ਫਾਰਮ 'ਚ ਚੱਲ ਰਿਹਾ ਹੈ | 29 ਸਾਲ ਦੇ ਕੋਹਲੀ ਦੇ ਨਾਂਅ ਦੀ ਸਿਫਾਰਸ 2016 ਅਤੇ 2017 ਵਿਚ ਵੀ ਕੀਤੀ ਗਈ ਸੀ |


ਖ਼ਬਰ ਸ਼ੇਅਰ ਕਰੋ

ਨੀਰਜ ਚੋਪੜਾ ਸਣੇ 20 ਖਿਡਾਰੀਆਂ ਦੀ ਅਰਜੁਨ ਪੁਰਸਕਾਰ ਲਈ ਚੋਣ

ਜੈਵਲਿਨ ਥ੍ਰੋ ਦੇ ਸਟਾਰ ਖਿਡਾਰੀ ਨੀਰਜ ਚੋਪੜਾ ਸਣੇ 20 ਖਿਡਾਰੀਆਂ ਦੀ ਅਰਜੁਨ ਪੁਰਸਕਾਰ ਲਈ ਚੋਣ ਕੀਤੀ ਗਈ ਹੈ | ਚੋਪੜਾ ਤੋਂ ਇਲਾਵਾ ਅਰਜੁਨ ਪੁਰਸਕਾਰ ਲਈ ਜਿਨਸਨ ਜਾਨਸਨ (ਐਥਲੈਟਿਕਸ), ਹਿਮਾ ਦਾਸ (ਐਥਲੈਟਿਕਸ), ਐਨ. ਸਿੱਕੀ ਰੈਡੀ (ਬੈਡਮਿੰਟਨ), ਸਤੀਸ਼ ਕੁਮਾਰ ...

ਪੂਰੀ ਖ਼ਬਰ »

ਜੀਵਨਜੋਤ ਸਿੰਘ ਤੇਜਾ ਤੇ ਐਸ.ਐਸ. ਪੰਨੂੰ ਦੀ ਦ੍ਰੋਣਾਚਾਰੀਆ ਪੁਰਸਕਾਰ ਲਈ ਸਿਫ਼ਾਰਸ਼

ਰਾਸ਼ਟਰੀ ਤੀਰਅੰਦਾਜ਼ੀ ਕੋਚ ਜੀਵਨਜੋਤ ਸਿੰਘ ਤੇਜਾ ਅਤੇ ਏਸ਼ਿਆਈ ਖੇਡਾਂ 'ਚ ਸੋਨ ਤਗਮਾ ਜੇਤੂ ਖਿਡਾਰੀ ਅਰਪਿੰਦਰ ਸਿੰਘ (ਟਿ੍ਪਲ ਜੰਪ) ਦੇ ਕੋਚ ਐਸ. ਐਸ. ਪੰਨੂੰ ਦੇ ਨਾਂਅ ਦੀ ਸਿਫਾਰਸ਼ ਦ੍ਰੋਣਾਚਾਰੀਆ ਪੁਰਸਕਾਰ ਲਈ ਕੀਤੀ ਗਈ ਹੈ | ਜੀਵਨਜੋਤ ਸਿੰਘ ਤੇਜਾ (34) 2013 ਤੋਂ ...

ਪੂਰੀ ਖ਼ਬਰ »

ਵਿਜੇ ਹਜ਼ਾਰੇ ਟਰਾਫ਼ੀ ਲਈ ਪੰਜਾਬ ਦੀ ਕਿ੍ਕਟ ਟੀਮ ਦਾ ਐਲਾਨ

ਪਟਿਆਲਾ, 17 ਸਤੰਬਰ (ਚਹਿਲ)-ਭਾਰਤੀ ਕਿ੍ਕਟ ਕੰਟਰੋਲ ਬੋਰਡ ਵਲੋਂ ਕਰਵਾਈ ਜਾਣ ਵਾਲੀ ਕੌਮੀ ਇਕ ਦਿਨਾ ਕਿ੍ਕਟ ਦੀ ਵਿਜੇ ਹਜ਼ਾਰੇ ਟਰਾਫ਼ੀ ਲਈ ਪੰਜਾਬ ਦੀ 16 ਮੈਂਬਰੀ ਟੀਮ ਦਾ ਅੱਜ ਐਲਾਨ ਕਰ ਦਿੱਤਾ ਗਿਆ ਹੈ ਅਤੇ ਇਸ ਦੀ ਕਪਤਾਨੀ ਕੌਮਾਂਤਰੀ ਸਿਤਾਰੇ ਮਨਦੀਪ ਸਿੰਘ ਨੂੰ ...

ਪੂਰੀ ਖ਼ਬਰ »

ਚੀਨ ਓਪਨ ਿਖ਼ਤਾਬ ਜਿੱਤਣ ਲਈ ਮੈਦਾਨ 'ਚ ਉਤਰਨਗੇ ਸਿੰਧੂ ਤੇ ਸ੍ਰੀਕਾਂਤ

ਬੀਜਿੰਗ, 17 ਸਤੰਬਰ (ਏਜੰਸੀ)-ਭਾਰਤ ਦੀ ਚੋਟੀ ਦੀ ਬੈਡਮਿੰਟਨ ਖਿਡਾਰੀ ਪੀ.ਵੀ. ਸਿੰਧੂ ਨੇ ਜੇਕਰ ਅੰਤਰਰਾਸ਼ਟਰੀ ਸਰਕਟ 'ਚ ਆਪਣੇ ਲਗਾਤਾਰ ਵਧੀਆ ਪ੍ਰਦਰਸ਼ਨ ਨੂੰ ਜਾਰੀ ਰੱਖਣਾ ਹੈ ਅਤੇ ਮੰਗਲਵਾਰ ਤੋਂ ਇਥੇ ਸ਼ੁਰੂ ਹੋ ਰਹੇ ਚੀਨ ਓਪਨ ਖਿਤਾਬ ਨੂੰ ਦੁਬਾਰਾ ਜਿੱਤਣਾ ਹੈ ਤਾਂ ...

ਪੂਰੀ ਖ਼ਬਰ »

ਹੁਣ ਉਲੰਪਿਕ 'ਚ ਜਿੱਤਣਾ ਮੇਰਾ ਟੀਚਾ-ਸਵਰਨ ਸਿੰਘ ਵਿਰਕ

ਜਲੰਧਰ, 17 ਸਤੰਬਰ (ਜਤਿੰਦਰ ਸਾਬੀ)-ਜਕਾਰਤਾ ਏਸ਼ਿਆਈ ਖੇਡਾਂ ਦੇ ਰੋਇੰਗ ਮੁਕਾਬਲੇ ਵਿਚੋਂ ਸੋਨ ਤਗਮਾ ਜੇਤੂ ਭਾਰਤੀ ਰੋਇੰਗ ਟੀਮ ਦੇ ਮੈਂਬਰ ਸਵਰਨ ਸਿੰਘ ਵਿਰਕ ਅਤੇ ਸੁਖਮੀਤ ਸਿੰਘ ਨੇ ਅੱਜ 'ਅਜੀਤ' ਭਵਨ ਵਿਖੇ ਪੁੱਜ ਕੇ ਆਪਣੇ ਤਜ਼ਰਬੇ ਸਾਂਝੇ ਕੀਤੇ | ਇਸ ਮੌਕੇ ਸਵਰਨ ...

ਪੂਰੀ ਖ਼ਬਰ »

ਏਸ਼ੀਆ ਕੱਪ-ਹਾਂਗਕਾਂਗ 'ਤੇ ਵੱਡੀ ਜਿੱਤ ਲਈ ਅੱਜ ਮੈਦਾਨ 'ਚ ਉਤਰੇਗਾ ਭਾਰਤ

ਦੁਬਈ, 17 ਸਤੰਬਰ (ਏਜੰਸੀ)-ਮੌਜੂਦਾ ਜੇਤੂ ਭਾਰਤ ਏਸ਼ੀਆ ਕੱਪ ਦੇ ਆਪਣੇ ਪਹਿਲੇ ਮੈਚ 'ਚ ਮੰਗਲਵਾਰ ਨੂੰ ਹਾਂਗਕਾਂਗ ਖਿਲਾਫ਼ ਵੱਡੀ ਜਿੱਤ ਲਈ ਦੁਬਈ ਅੰਤਰਰਾਸ਼ਟਰੀ ਕਿ੍ਕਟ ਸਟੇਡੀਅਮ 'ਚ ਉਤਰੇਗਾ | ਇਹ ਮੈਚ ਭਾਰਤੀ ਖਿਡਾਰੀਆਂ ਲਈ ਟੂਰਨਾਮੈਂਟ 'ਚ ਆਪਣੀ ਲੈਅ ਪ੍ਰਾਪਤ ਕਰਨ ...

ਪੂਰੀ ਖ਼ਬਰ »

ਸ੍ਰੀਲੰਕਾ ਏਸ਼ੀਆ ਕੱਪ 'ਚੋਂ ਬਾਹਰ, ਅਫ਼ਗਾਨਿਸਤਾਨ ਨੇ 91 ਦੌੜਾਂ ਨਾਲ ਹਰਾਇਆ

ਆਬੂ ਧਾਬੀ, 17 ਸਤੰਬਰ (ਏਜੰਸੀ)-ਏਸ਼ੀਆ ਕੱਪ ਦੇ ਤੀਸਰੇ ਮੁਕਾਬਲੇ 'ਚ ਅਫ਼ਗਾਨਿਸਤਾਨ ਨੇ ਸ਼ਾਨਦਾਰ ਜਿੱਤ ਪ੍ਰਾਪਤ ਕਰਦਿਆ ਪੰਜ ਵਾਰ ਚੈਂਪੀਅਨ ਰਹੇ ਸ੍ਰੀਲੰਕਾ ਨੂੰ 91 ਦੌੜਾਂ ਨਾਲ ਹਰਾ ਕੇ ਏਸ਼ੀਆ ਕੱਪ 'ਚੋਂ ਬਾਹਰ ਕਰ ਦਿੱਤਾ | ਅਫ਼ਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ...

ਪੂਰੀ ਖ਼ਬਰ »

ਪ੍ਰੋ ਕਬੱਡੀ ਲੀਗ ਹੁਣ 7 ਅਕਤੂਬਰ ਤੋਂ

ਪਟਿਆਲਾ, 17 ਸਤੰਬਰ (ਚਹਿਲ)-ਬਹੁਤ ਤੇਜ਼ੀ ਨਾਲ ਪੇਸ਼ੇਵਰ ਖੇਡ ਵਜੋਂ ਸਥਾਪਤ ਹੋਈ ਨੈਸ਼ਨਲ ਸਟਾਈਲ ਕਬੱਡੀ ਦੀ ਪਰੋ ਕਬੱਡੀ ਲੀਗ ਦਾ 6ਵਾਂ ਸੀਜ਼ਨ ਪਹਿਲਾ ਐਲਾਨੀ 5 ਅਕਤੂਬਰ ਦੀ ਬਜਾਏ 7 ਅਕਤੂਬਰ ਨੂੰ ਆਰੰਭ ਹੋਵੇਗੀ | ਲੀਗ ਦੇ ਬੁਲਾਰੇ ਨੇ ਦੱਸਿਆ ਕਿ ਸਟੇਡੀਅਮ ਦੀ ਉਪਲਬਧਤਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX