ਜਲੰਧਰ ਛਾਉਣੀ, 17 ਸਤੰਬਰ (ਪਵਨ ਖਰਬੰਦਾ)-ਸ਼ਹੀਦ ਇੰਸਪੈਕਟਰ ਰੌਸ਼ਨ ਲਾਲ ਪ੍ਰਭਾਕਰ ਦੀ ਪਤਨੀ ਤੇ ਏ.ਆਈ. ਜੀ. ਸ੍ਰੀ ਸਰੀਨ ਪ੍ਰਭਾਕਰ ਦੀ ਮਾਂ ਦਾ ਕਤਲ ਕਰਨ ਦੇ ਮਾਮਲੇ 'ਚ ਪੁਲਿਸ ਵਲੋਂ ਵੱਖ-ਵੱਖ ਤੱਥਾਂ ਦੇ ਆਧਾਰ 'ਤੇ ਡੂੰਘਾਈ ਨਾਲ ਜਾਂਚ ਆਰੰਭ ਕਰ ਦਿੱਤੀ ਗਈ ਹੈ ਤੇ ਪੁਲਿਸ ਵਲੋਂ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਵਲੋਂ ਇਹ ਮਾਮਲਾ ਜਲਦ ਹੀ ਸੁਲਝਾ ਕੇ ਦੋਸ਼ੀਆਂ ਨੂੰ ਬੇਨਕਾਬ ਕੀਤਾ ਜਾਵੇਗਾ |
ਗਲਾ ਘੁੱਟ ਕੇ ਜਾ ਮੂੰਹ ਬੰਦ ਕਰ ਕੇ ਕੀਤਾ ਗਿਆ ਕਤਲ
ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਸ਼ੀਲਾ ਰਾਣੀ ਦਾ ਕਤਲ ਕਰਨ ਲਈ ਲੁਟੇਰਿਆਂ ਵਲੋਂ ਕਿਸੇ ਕੱਪੜੇ ਦਾ ਸਹਾਰਾ ਲਿਆ ਹੈ ਤੇ ਉਸ ਨਾਲ ਉਨ੍ਹਾਂ ਵਲੋਂ ਸ਼ੀਲਾ ਰਾਣੀ ਦਾ ਕਤਲ ਜਾ ਤਾਂ ਗਲਾ ਘੁੱਟ ਕੇ ਜਾ ਉਸ ਦਾ ਸਾਹ ਬੰਦ ਕਰਕੇ ਕੀਤਾ ਗਿਆ ਹੈ ਤੇ ਪੁਲਿਸ ਨੂੰ ਇਸ ਥਾਂ ਤੋਂ ਖੂਨ ਲੱਗਾ ਹੋਇਆ ਇਕ ਚਿੱਟੇ ਰੰਗ ਦਾ ਤੋਲੀਆ ਵੀ ਮਿਲਿਆ ਹੈ, ਜਿਸ ਨੂੰ ਦੇਖ ਕੇ ਸ਼ੰਕਾ ਜਤਾਈ ਜਾ ਰਹੀ ਹੈ ਕਿ ਲੁਟੇਰਿਆਂ ਵਲੋਂ ਇਸ ਨਾਲ ਕਤਲ ਕੀਤਾ ਗਿਆ ਹੋ ਸਕਦਾ ਹੈ ਤੇ ਇਸ ਨਾਲ ਹੀ ਉਨ੍ਹਾਂ ਵਲੋਂ ਖੂਨ ਨੂੰ ਸਾਫ਼ ਕੀਤਾ ਗਿਆ ਹੈ | ਇਸ ਦੇ ਨਾਲ ਹੀ ਉਨ੍ਹਾਂ ਵਲੋਂ ਤੇਜ਼ਧਾਰ ਹਥਿਆਰ ਦਾ ਵੀ ਪ੍ਰਯੋਗ ਕੀਤਾ ਗਿਆ ਹੈ, ਜਿਸ ਦੇ ਨਿਸ਼ਾਨ ਮਿ੍ਤਕਾ ਸ਼ੀਲਾ ਰਾਣੀ ਦੀ ਬਾਂਹ 'ਤੇ ਹੱਥਾਂ 'ਚ ਵੀ ਦੇਖੇ ਜਾ ਸਕਦੇ ਹਨ | ਇੱਥੇ ਇਹ ਵੀ ਦੱਸਣਯੋਗ ਹੈ ਕਿ ਜਿਸ ਘਰ 'ਚ ਇਹ ਘਟਨਾ ਹੋਈ ਹੈ, ਉਸ ਘਰ ਨੂੰ ਕਿਸੇ ਵੀ ਮਾੜੇ ਅਨਸਰ ਵਲੋਂ ਆਪਣਾ ਨਿਸ਼ਾਨਾ ਬਣਾਉਣਾ ਬਹੁਤ ਹੀ ਆਸਾਨ ਕੰਮ ਹੈ, ਕਿਉਂਕਿ ਇਸ ਮਕਾਨ ਦੇ ਆਲੇ-ਦੁਆਲੇ ਬਣੇ ਹੋਏ ਮਕਾਨਾਂ ਦੀਆਂ ਛੱਤਾਂ ਆਪਸ 'ਚ ਜੁੜੀਆਂ ਹੋਈਆਂ ਹਨ ਤੇ ਕੋਈ ਵੀ ਵਿਅਕਤੀ ਛੱਤ ਟੱਪ ਕੇ ਦੂਸਰੇ ਘਰ ਦੀ ਛੱਤ ਅੰਦਰ ਜਾ ਸਕਦਾ ਹੈ |
ਭੇਦੀ ਵਿਅਕਤੀ ਜਾਂ ਨਸ਼ਈ ਲੁਟੇਰਿਆਂ ਦਾ ਹੱਥ ਹੋਣ ਦੀ ਸ਼ੰਕਾ
ਘਟਨਾ ਸਥਾਨ ਨੂੰ ਦੇਖ ਕੇ ਸਾਫ਼ ਲੱਗ ਰਿਹਾ ਹੈ ਕਿ ਇਸ ਘਟਨਾ ਨੂੰ ਕੋਈ ਭੇਦੀ ਵਿਅਕਤੀ ਹੀ ਅੰਜਾਮ ਦੇ ਸਕਦਾ ਹੈ, ਜਿਸ ਨੂੰ ਪਤਾ ਹੈ ਕਿ ਬਜ਼ੁਰਗ ਸ਼ੀਲਾ ਰਾਣੀ ਘਰ 'ਚ ਇੱਕਲੀ ਹੀ ਰਹਿੰਦੀ ਹੈ ਤੇ ਉਸ ਦੀ ਉਮਰ ਜਿਆਦਾ ਹੋਣ ਕਾਰਨ ਉਸ ਨੂੰ ਬਹੁਤ ਹੀ ਆਰਾਮ ਨਾਲ ਨਿਸ਼ਾਨਾ ਬਣਾਇਆ ਜਾ ਸਕਦਾ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਦਕੋਹਾ ਖੇਤਰ 'ਚ ਕੁਝ ਸਮੇਂ ਤੋਂ ਨਸ਼ੇ ਦਾ ਕਾਰੋਬਾਰ ਵਧਣ ਕਾਰਨ ਵੀ ਕੁਝ ਨੌਜਵਾਨ ਨਸ਼ੇ ਦੀ ਦਲਦਲ 'ਚ ਫਸਦੇ ਜਾ ਰਹੇ ਹਨ ਤੇ ਹੋ ਸਕਦਾ ਹੈ ਕਿ ਨਸ਼ਈ ਵਿਅਕਤੀਆਂ 'ਚੋਂ ਹੀ ਕਿਸੇ ਵਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੋਵੇ |
ਸ਼ਹੀਦ ਪੁਲਿਸ ਅਧਿਕਾਰੀ ਦੀ ਪਤਨੀ ਸੀ ਸ਼ੀਲਾ ਰਾਣੀ
ਇਸ ਦੌਰਾਨ ਜਾਣਕਾਰੀ ਮਿਲੀ ਹੈ ਕਿ ਮਿ੍ਤਕਾ ਸ਼ੀਲਾ ਰਾਣੀ ਦੇ ਪਤੀ ਸ੍ਰੀ ਰੌਸ਼ਨ ਲਾਲ ਪ੍ਰਭਾਕਰ ਨੂੰ ਸੰਨ 1987 'ਚ ਅੱਤਵਾਦ ਦੇ ਦੌਰ ਦੌਰਾਨ ਕੁਝ ਅਣਪਛਾਤੇ ਅੱਤਵਾਦੀਆਂ ਵਲੋਂ 20 ਮਈ ਨੂੰ ਦਕੋਹਾ ਵਿਖੇ ਰੇਲਵੇ ਫਾਟਕ ਨੇੜੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਕਾਰਨ ਵੀ ਇਸ ਪਰਿਵਾਰ ਨੂੰ ਪੂਰੇ ਦਕੋਹਾ ਖੇਤਰ 'ਚ ਬਹੁਤ ਹੀ ਸਨਮਾਨ ਦਿੱਤਾ ਜਾਂਦਾ ਹੈ |
ਕੀ ਕਹਿੰਦੇ ਹਨ ਪੁਲਿਸ ਅਧਿਕਾਰੀ
ਇਸ ਸਬੰਧੀ ਜਦੋਂ ਏ.ਡੀ.ਸੀ.ਪੀ.1 ਪਰਮਿੰਦਰ ਿੰਸਘ ਭੰਡਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਲੁੱਟ ਦੀ ਨੀਅਤ ਨਾਲ ਕੀਤੇ ਗਏ ਕਤਲ ਦੀ ਗੱਲ ਨੂੰ ਮੰਨਦੇ ਹੋਏ ਕਿਹਾ ਕਿ ਮੌਤ ਦਾ ਅਸਲ ਕਾਰਨ ਤਾਂ ਪੋਸਟਮਾਰਟਮ ਰਿਪੋਰਟ ਆਉਣ ਉਪਰੰਤ ਹੀ ਪਤਾ ਲੱਗੇਗਾ ਇਸ ਲਈ ਤਿੰਨ ਡਾਕਟਰਾਂ ਦੀ ਇਕ ਟੀਮ ਤਿਆਰ ਕੀਤੀ ਜਾਵੇਗੀ, ਜਿਨ੍ਹਾਂ ਦੀ ਰਿਪੋਰਟ ਉਪਰੰਤ ਹੀ ਮੌਤ ਦੇ ਸਹੀ ਕਾਰਨ ਬਾਰੇ ਕੁਝ ਕਿਹਾ ਜਾ ਸਕੇਗਾ | ਉਨ੍ਹਾਂ ਕਿਹਾ ਕਿ ਪੁਲਿਸ ਟੀਮ ਇਲਾਕੇ 'ਚ ਲੱਗੇ ਹੋਏ ਸੀ.ਸੀ.ਟੀ.ਵੀ. ਕੈਮਰਿਆਂ ਦੀ ਵੀ ਜਾਂਚ ਕਰ ਰਹੀ ਹੈ ਤੇ ਹਰੇਕ ਪਹਿਲੂ 'ਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ |
ਸ਼ਿਵ ਸ਼ਰਮਾ
ਜਲੰਧਰ, 17 ਸਤੰਬਰ - ਇਸ਼ਤਿਹਾਰੀ ਨੀਤੀ ਦੇ ਨਿਗਮ ਹਾਊਸ ਵਿਚ ਪਾਸ ਨਾ ਹੋਣ ਕਰਕੇ ਨਿਗਮ ਨੂੰ ਹਰ ਮਹੀਨੇ ਕਰੋੜਾਂ ਦਾ ਨੁਕਸਾਨ ਉਠਾਉਣਾ ਪੈ ਰਿਹਾ ਹੈ ਜਿਸ ਕਰਕੇ ਇਸ ਸਾਲ 10 ਕਰੋੜ ਦੀ ਵਸੂਲੀ ਦਾ ਟੀਚਾ ਪੂਰਾ ਹੋਣ ਦੀ ਸੰਭਾਵਨਾ ਨਹੀਂ ਹੈ | ਨਿਗਮ ਦੀ ਹਾਊਸ ਦੀ ...
ਜਲੰਧਰ, 17 ਸਤੰਬਰ (ਸ਼ਿਵ)-ਕੈਬਨਿਟ ਮੰਤਰੀ ਅਤੇ ਤੰਦਰੁਸਤ ਪੰਜਾਬ ਦੇ ਇੰਚਾਰਜ ਸ੍ਰੀ ਓ. ਪੀ. ਸੋਨੀ ਨੇ ਕਪੂਰਥਲਾ ਸਥਿਤ ਹਮੀਰਾ ਮਿਲ ਦੀ ਅਚਨਚੇਤੀ ਜਾਂਚ ਕਰਕੇ ਕੰਪਨੀ ਨੂੰ ਆਪਣੀਆਂ ਕਮੀਆਂ ਠੀਕ ਕਰਨ ਦੀ ਹਦਾਇਤ ਦਿੱਤੀ ਹੈ | ਵਿਭਾਗ ਮੁਤਾਬਿਕ ਸ੍ਰੀ ਸੋਨੀ ਜਦੋਂ ਪਲਾਂਟ ...
ਫਿਲੌਰ, 17 ਸਤੰਬਰ( ਸੁਰਜੀਤ ਸਿੰਘ ਬਰਨਾਲਾ, ਕੈਨੇਡੀ)-ਬੀਤੀ ਰਾਤ 8 ਵਜੇ ਦੇ ਕਰੀਬ ਫਿਲੌਰ ਗੁਰਾਇਆ ਹਾਈਵੇ ਤੇ ਪਿੰਡ ਖਹਿਰਾ ਵਿਖੇ ਸਿਵਲ ਹਸਪਤਾਲ ਫਿਲੌਰ ਵਿਖੇ ਕੰਮ ਕਰਦੇ ਸਿਹਤ ਵਿਭਾਗ ਦੇ ਕਰਮਚਾਰੀ ਗੌਬਿੰਦ ਭਾਰਤੀ ਨੂੰ ਲੁਟੇਰਿਆਂ ਵਲੋਂ ਲੁੱਟ ਦਾ ਸ਼ਿਕਾਰ ਬਣਾਇਆ ...
ਮਕਸੂਦਾਂ, 17 ਸਤੰਬਰ (ਲਖਵਿੰਦਰ ਪਾਠਕ)-ਥਾਣਾ 1 ਦੇ ਅਧੀਨ ਆਉਂਦੀ ਮਕਸੂਦਾਂ ਚੌਕ ਨੇੜੇ ਦਾਦਾ ਮੱਲ ਸ਼ਮਸ਼ਾਨਘਾਟ 'ਚ ਸਥਿਤ ਧਾਰਮਿਕ ਅਸਥਲ ਤੇ ਚੱਲ ਰਹੇ ਸਮਾਗਮ 'ਚ ਉਸ ਸਮਾਂ ਹਫ਼ੜਾ-ਦਫ਼ੜੀ ਮਚ ਗਈ ਜੱਦ ਇਕ ਦਮ ਕੱਚੀ ਦੀਵਾਰ ਜਿਸ 'ਤੇ ਵੱਡੀ ਗਿਣਤੀ 'ਚ ਲੋਕ ਚੜੇ੍ਹ ਹੋਏ ਸੀ ...
ਚੁਗਿੱਟੀ/ਜੰਡੂਸਿੰਘਾ, 17 ਸਤੰਬਰ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਆਉਂਦੇ ਮਾਨ ਸਿੰਘ ਨਗਰ ਵਿਖੇ ਕਿਰਾਏ ਦੇ ਮਕਾਨ 'ਚ ਆਪਣੇ ਬਾਪ ਤੇ ਛੋਟੇ ਭਰਾ ਨਾਲ ਰਹਿੰਦੇ ਇਕ ਲੜਕੇ ਵਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲਈ ਗਈ | ਇਸ ਸਬੰਧੀ ਸੂਚਨਾ ਮਿਲਣ 'ਤੇ ...
ਜਲੰਧਰ, 17 ਸਤੰਬਰ (ਜਤਿੰਦਰ ਸਾਬੀ)-ਜ਼ਿਲ੍ਹਾ ਜਲੰਧਰ ਸਕੂਲ ਟੂਰਨਾਮੈਂਟ ਕਮੇਟੀ ਜਲੰਧਰ ਵੱਲੋਂ ਸਾਲ 2018-19 ਦੇ ਜ਼ਿਲ੍ਹਾ ਜਲੰਧਰ ਦੇ ਸਕੂਲਾਂ ਦੇ ਪਹਿਲੇ ਗੇੜ ਦੇ ਜਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਲਈ ਕੈਲੰਡਰ ਜਾਰੀ ਕਰ ਦਿੱਤਾ ਗਿਆ ਹੈ | ਇਹ ਜਾਣਕਾਰੀ ਜ਼ਿਲ੍ਹਾ ਜਲੰਧਰ ...
ਜਲੰਧਰ, 17 ਸਤੰਬਰ (ਰਣਜੀਤ ਸਿੰਘ ਸੋਢੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਲਾਡੋਵਾਲੀ ਰੋਡ ਜਲੰਧਰ ਦੇ ਪਿ੍ੰਸੀਪਲ ਡਾ. ਜੇ. ਕੇ ਗੁਲ੍ਹਾਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਨੇਜਮੈਂਟ ਵਿਭਾਗ ਵਲੋਂ ਯੂਨੀਵਰਸਿਟੀ ਵਲੋਂ ਚਲਾਈ ਜਾ ਰਹੀ ਪਲੇਸਮੈਂਟ ਡਰਾਈਵ 'ਚ ...
ਜਲੰਧਰ, 17 ਸਤੰਬਰ (ਚੰਦੀਪ ਭੱਲਾ)-ਜੇ.ਐਮ.ਆਈ.ਸੀ ਚੰਦਨਾ ਭੱਟੀ ਦੀ ਅਦਾਲਤ ਨੇ ਧੋਖਾਧੜੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਟਰੈਵਲ ਏਜੰਟ ਦੱਸੇ ਜਾਣ ਵਾਲੇ ਬਲਵਿੰਦਰ ਸਿੰਘ ਵਾਸੀ ਛੋਟਾ ਬਰਤਾਲ, ਫਿਰੋਜ਼ਪੁਰ ਨੂੰ 2 ਸਾਲ ਦੀ ਕੈਦ ਅਤੇ 2 ਹਜ਼ਾਰ ਰੁਪਏ ਜੁਰਮਾਨੇ ਦੀ ...
ਜਲੰਧਰ, 17 ਸਤੰਬਰ (ਰਣਜੀਤ ਸਿੰਘ ਸੋਢੀ)-ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਦੇ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਦੇ ਕੰਪਿਊਟਰ ਕਲੱਬ ਵੱਲੋਂ ਐਾਡਰਾਇਡ ਐਪਲੀਕੇਸ਼ਨ ਡਿਵੈਲਮਪੈੇਂਟ 'ਤੇ ਵਰਕਸ਼ਾਪ ਕਰਵਾਈ ਗਈ | ਇਸ ਮੌਕੇ ਤੇ ਵਾਲਕਵੇਲ ਟੈਕਨਾਲੋਜੀ ਦੀ ...
ਜਲੰਧਰ, 17 ਸਤੰਬਰ (ਰਣਜੀਤ ਸਿੰਘ ਸੋਢੀ)-ਨਗਰ ਨਿਗਮ ਅਤੇ ਸਿੱਖਿਆ ਵਿਭਾਗ ਵਲੋਂ ਚਲਾਏ ਜਾ ਰਹੇ ਸਵੱਛਤਾ ਪੰਦ੍ਹਰਵਾੜੇ ਦੇ ਤਹਿਤ ਇਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੀਆਂ ਸਾਰੀਆਂ ਬਰਾਂਚਾਂ ਜੀ.ਐਮ.ਟੀ. ਲੁਹਾਰਾਂ, ਸੀ.ਜੇ.ਆਰ. ਅਤੇ ਰਾਇਲ ਵਰਲਡ ਦੇ ...
ਮਕਸੂਦਾਂ, 17 ਸਤੰਬਰ (ਲਖਵਿੰਦਰ ਪਾਠਕ)-ਢਾਈ-ਢਾਈ ਮਰਲੇ 'ਚ ਗੁਜ਼ਾਰਾ ਕਰਨ ਵਾਲੇ ਗ਼ਰੀਬ ਪਰਿਵਾਰਾਂ ਨੂੰ ਲੱਖਾਂ ਦੇ ਬਿਜਲੀ ਦੇ ਬਿੱਲ ਭੇਜ ਕੇ ਕੈਪਸ਼ਨ ਸਰਕਾਰ ਨੇ ਜਨਤਾ ਦਾ ਕਚੂਮਰ ਕੱਢ ਕਿ ਰੱਖ ਦਿੱਤਾ | ਸਰਕਾਰ ਵਲੋਂ ਐਸ.ਸੀ., ਬੀ.ਸੀ. ਕੈਟਾਗਰੀ ਦੇ ਗ਼ਰੀਬ ਪਰਿਵਾਰਾਂ ...
ਜਲੰਧਰ, 17 ਸਤੰਬਰ (ਸ਼ੈਲੀ)-ਡਾ. ਅੰਬੇਡਕਰ ਫਾਊਾਡੇਸ਼ਨ (ਸਮਾਜਿਕ ਨਿਆਂ ਅਤੇ ਅਧਿਕਾਰਤ ਮੰਤਰਾਲਾ) ਭਾਰਤ ਸਰਕਾਰ ਵਲੋਂ ਕਿਡਨੀ, ਦਿਲ ਤੇ ਕੈਂਸਰ ਦੇ ਇਲਾਜ ਲਈ 9 ਲੱਖ 78 ਹਜ਼ਾਰ ਰੁਪਏ ਦੀ ਰਾਸ਼ੀ ਭੇਜੀ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਅੰਬੇਡਕਰ ਫਾਊਾਡੇਸ਼ਨ ਦੇ ਪੰਜਾਬ ...
ਜਲੰਧਰ, 17 ਸਤੰਬਰ (ਚੰਦੀਪ ਭੱਲਾ)-ਸੁਪਰੀਮ ਕੋਰਟ ਵਲੋਂ ਹਾਲ ਹੀ 'ਚ ਫੈਸਲਾ ਦਿੱਤਾ ਗਿਆ ਸੀ, ਕਿ ਵਕੀਲ ਹੁਣ ਤੋਂ ਹੜਤਾਲ ਜਾਂ ਨੋ ਵਰਕ ਡੇਅ ਨਹੀਂ ਕਰ ਸਕਨਗੇ ਤੇ ਜੇਕਰ ਉਹ ਅਜਿਹਾ ਕੁਝ ਕਰਦੇ ਹਨ ਤੇ ਇਸ ਮਤੇ ਨੂੰ ਪਾਸ ਕਰਨ ਵਾਲਿਆਂ ਖਿਲਾਫ਼ ਅਦਾਲਤ ਦੀ ਅਵਮਾਣਨਾ ਕਰਨ ਦਾ ...
ਜਲੰਧਰ ਛਾਉਣੀ, 17 ਸਤੰਬਰ (ਪਵਨ ਖਰਬੰਦਾ)-ਬੀਤੇ ਦਿਨੀਂ ਐਕਸਾਈਜ਼ ਵਿਭਾਗ ਦੀ ਟੀਮ ਵਲੋਂ ਥਾਣਾ ਸਦਰ ਦੀ ਪੁਲਿਸ ਨਾਲ ਸਾਂਝੇ ਤੌਰ 'ਤੇ ਪਿੰਡ ਫੋਲੜੀਵਾਲ ਵਿਖੇ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਸੁੱਖਾ ਫੋਲੜੀਵਾਲ ਦੇ ਖੂਹ 'ਤੇ ਕੀਤੀ ਗਈ ਛਾਪਾਮਾਰੀ ਦੌਰਾਨ ਬਰਾਮਦ ...
ਜਲ਼ੰਧਰ, 17 ਸਤੰਬਰ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂੁ ਸਿੰਘ ਸਭਾ ਮਾਡਲ ਟਾਊਨ ਜਲੰਧਰ ਵਿਖੇ ਅੱਸੂ ਮਹੀਨੇ ਦੀ ਸੰਗਰਾਂਦ ਦੇ ਸਵੇਰ ਅਤੇ ਸ਼ਾਮ ਦੇ ਵਿਸ਼ੇਸ਼ ਦੀਵਾਨ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਸਜਾਏ ਗਏ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ...
ਨੂਰਮਹਿਲ, 17 ਸਤੰਬਰ (ਜਸਵਿੰਦਰ ਸਿੰਘ ਲਾਂਬਾ)-19 ਸਤੰਬਰ ਨੂੰ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਸਬੰਧੀ ਜ਼ੋਨ ਤਲਵਨ ਤੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਗੁਰਪ੍ਰੀਤ ਸਿੰਘ ਗੋਪੀ ਤੇ ਬਲਾਕ ਸੰਮਤੀ ਤੋਂ ਉਮੀਦਵਾਰ ਜਸਵੀਰ ਕੌਰ ਦੇ ਹੱਕ ਵਿਚ ਅੱਜ ...
ਨੂਰਮਹਿਲ, 17 ਸਤੰਬਰ (ਜਸਵਿੰਦਰ ਸਿੰਘ ਲਾਂਬਾ)-ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ 19 ਸਤੰਬਰ ਨੂੰ ਹੋ ਰਹੀਆਂ ਚੋਣਾਂ ਦੇ ਮੱਦੇਨਜ਼ਰ ਜਿਨ੍ਹਾਂ ਲੋਕਾਂ ਨੇ ਆਪਣੇ ਲਾਇਸੈਂਸੀ ਹਥਿਆਰ ਜਮ੍ਹਾਂ ਨਹੀਂ ਕਰਵਾਏ, ਉਹ ਅੱਜ ਤੱਕ ਨੇੜੇ ਦੇ ਥਾਣਾ ਕੇਂਦਰ ਵਿਚ ਜਮ੍ਹਾਂ ...
ਲੋਹੀਆਂ ਖਾਸ, 17 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)-ਬਲਾਕ ਸੰਮਤੀ ਲੋਹੀਆਂ ਦੇ ਜੋਨ ਨੰ: 8 ਗੱਟੀ ਰਾਏਪੁਰ ਤੋਂ ਕਾਂਗਰਸੀ ਉਮੀਦਵਾਰ ਨੰਬਰਦਾਰ ਗੁਰਦੀਪ ਸਿੰਘ ਜੱਕੋਪੁਰ ਕਲਾਂ ਅਤੇ ਜਿਲ੍ਹਾ ਪ੍ਰੀਸ਼ਦ ਦੇ ਜੋਨ ਨੰ: 10 ਗਿੱਦੜ ਪਿੰਡੀ ਤੋਂ ਉਮੀਦਵਾਰ ਦਲਜੀਤ ਸਿੰਘ ਗੱਟੀ ...
ਜਲੰਧਰ, 17 ਸਤੰਬਰ (ਚੰਦੀਪ ਭੱਲਾ, ਹਰਵਿੰਦਰ ਸਿੰਘ ਫੁੱਲ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ 131 ਅਤਿ ਸੰਵੇਦਨਸ਼ੀਲ ਤੇ ...
ਆਦਮਪੁਰ, ਕਠਾਰ, 17 ਸਤੰਬਰ (ਹਰਪ੍ਰੀਤ ਸਿੰਘ, ਰਵਿੰਦਰ ਰਾਜੋਵਾਲੀਆ)-ਬਲਾਕ ਸੰਮਤੀ ਜੋਨ ਨੰ 4 ਕਠਾਰ ਤੋ ਬਲਾਕ ਸੰਮਤੀ ਲਈ ਕਾਂਗਰਸੀ ਉਮੀਦਵਾਰ ਸੱਤਿਆ ਦੇਵੀ ਤੇ ਜ਼ਿਲ੍ਹਾ ਪ੍ਰੀਸ਼ਦ ਬਹਿਰਾਮ ਸ਼ਰਿਸਤਾ ਤੋਂ ਬੀਬੀ ਸਰਿੰਦਰ ਕੌਰ ਮੱਲੀ ਦੇ ਹੱਕ ਵਿਚ ਪਿੰਡ ਮੰਡੇਰਾ ਵਿਖੇ ...
ਫਿਲੌਰ, 17 ਸਤੰਬਰ (ਸੁਰਜੀਤ ਸਿੰਘ ਬਰਨਾਲਾ)-ਕਾਂਗਰਸੀ ਉਮੀਦਵਾਰਾਂ ਜਿਲ੍ਹਾ ਪ੍ਰੀਸ਼ਦ ਜ਼ੋਨ ਅੱਪਰਾ ਬੀਬੀ ਗੁਰਪ੍ਰੀਤ ਕੌਰ ਸਹੋਤਾ,ਸੰਮਤੀ ਮੈਬਰ ਗੰਨਾ ਪਿੰਡ ਜੋਨ ਜਸਵਿੰਦਰ ਸਿੰਘ ਜੱਸੀ ਦੇ ਹੱਕ ਜਨਰਲ ਸਕੱਤਰ ਪੰਜਾਬ ਚੌਧਰੀ ਵਿਕਰਮਜੀਤ ਸਿੰਘ ਵਲੋਂ ਪਿੰਡ ਖਹਿਰਾ, ...
ਜਲੰਧਰ, 17 ਸਤੰਬਰ (ਹਰਵਿੰਦਰ ਸਿੰਘ ਫੁੱਲ)-ਜਲੰਧਰ ਜ਼ਿਲ੍ਹੇ ਵਿਚ 19 ਸਤੰਬਰ ਨੂੰ ਹੋਣ ਵਾਲੀਆਂ 21 ਜ਼ਿਲ੍ਹਾ ਪ੍ਰੀਸ਼ਦ ਅਤੇ 191 ਪੰਚਾਇਤ ਸੰਮਤੀ ਦੀਆਂ ਚੋਣਾਂ ਵਿਚ ਪਹਿਲੀ ਵਾਰੀ 10 ਮਹਿਲਾਂ ਪੋਲਿੰਗ ਬੂਥ ਬਣਾਏ ਗਏ ਹਨ¢ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ...
ਭੋਗਪੁਰ, 17 ਸਤੰਬਰ (ਕਮਲਜੀਤ ਸਿੰਘ ਡੱਲੀ)- ਕਾਂਗਰਸ ਸਰਕਾਰ ਵਿਧਾਨ ਸਭਾ ਚੋਣਾਂ ਵਿਚ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਸੱਤਾ ਵਿਚ ਆਈ ਹੈ, ਜਿਸ ਕਾਰਨ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਆਦਮਪੁਰ ਤੋਂ ਵਿਧਾਇਕ ...
ਸ਼ਾਹਕੋਟ, 17 ਸਤੰਬਰ (ਸਚਦੇਵਾ)-ਬਲਾਕ ਸ਼ਾਹਕੋਟ 'ਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨ ਵਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਰਹੇ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਵਨੀਤ ਕੌਰ ਬੱਲ ...
ਜਮਸ਼ੇਰ ਖ਼ਾਸ, 17 ਸਤੰਬਰ (ਰਾਜ ਕਪੂਰ/ਜਸਵੀਰ ਸਿੰਘ ਸੰਧੂ)-ਹਲਕਾ ਵਿਧਾਇਕ ਪਦਮਸ੍ਰੀ ਪ੍ਰਗਟ ਸਿੰਘ ਵਲੋਂ ਪਿੰਡ ਚੰਨਣਪੁਰ ਵਿਚ ਕਾਂਗਰਸ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਬਾਬਾ ਰਜਿੰਦਰ ਸਿੰਘ ਜੌਹਲ ਜ਼ੋਨ ਨੰ: 20 ਜੰਡਿਆਲਾ ਅਤੇ ਬਲਾਕ ਸੰਮਤੀ ਦੇ ਉਮੀਦਵਾਰ ਬੀਬੀ ...
ਮਹਿਤਪੁਰ, 17 ਸਤੰਬਰ (ਰੰਧਾਵਾ)-ਬਲਾਕ ਮਹਿਤਪੁਰ ਲਈ ਬਲਾਕ ਸੰਮਤੀ ਦੀਆਂ ਕੁੱਲ 15 ਸੀਟਾਂ ਲਈ 35 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ | ਚੋਣ ਪ੍ਰਚਾਰ ਦੇ ਪੂਰੀ ਤਰ੍ਹਾਂ ਭਖਣ ਮਗਰੋਂ ਕਿਆਸਿਆ ਜਾ ਸਕਦਾ ਹੈ ਕਿ ਮੰਡ ਦੀਆਂ ਨਿਰੋਲ ਦੋ ਸੀਟਾਂ 'ਤੇ ਖੱਬੇ ਪੱਖੀ ਉਮੀਦਵਾਰ ...
ਕਿਸ਼ਨਗੜ੍ਹ, 17 ਸਤੰਬਰ (ਲਖਵਿੰਦਰ ਸਿੰਘ ਲੱਕੀ)-ਪਿੰਡ ਐਮਾਂ ਕਾਜ਼ੀ ਵਿਖੇ ਕਰਤਾਰਪੁਰ ਤੇ ਆਦਮਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਜ਼ੋਨ ਨੰ: 4 ਤੋਂ ਜ਼ਿਲ੍ਹਾ ਪ੍ਰੀਸ਼ਦ ਲਈ ਕੁਲਵਿੰਦਰ ਕੌਰ ਅਤੇ ਬਲਾਕ ਸੰਮਤੀ ਜ਼ੋਨ ਨੰ: 1 ਤੋਂ ਸੁਰਿੰਦਰ ...
ਜਲੰਧਰ, 17 ਸਤੰਬਰ (ਸ਼ਿਵ)-ਮੇਅਰ ਜਗਦੀਸ਼ ਰਾਜਾ 19 ਤੋਂ 21 ਸਤੰਬਰ ਤੱਕ ਮੁੰਬਈ ਵਿਚ ਹੋਣ ਵਾਲੀ ਆਲ ਇੰਡੀਆ ਮੇਅਰ ਕਾਨਫ਼ਰੰਸ ਵਿਚ ਸ਼ਾਮਿਲ ਹੋਣ ਲਈ ਜਾ ਰਹੇ ਹਨ | ਉਕਤ ਕਾਨਫ਼ਰੰਸ ਦੇ ਪ੍ਰਬੰਧਕਾਂ ਵੱਲੋਂ ਦੇਸ਼ ਭਰ ਦੇ ਮੇਅਰਾਂ ਨੂੰ ਇਸ ਕਾਨਫ਼ਰੰਸ ਵਿਚ ਲਈ ਸੱਦਾ ਦਿੱਤਾ ...
ਜਲੰਧਰ, 17 ਸਤੰਬਰ (ਸਟਾਫ ਰਿਪੋਰਟਰ)-ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਨੇ ਪੁਰਾਤਨ ਜਾਣਕਾਰੀ ਅਤੇ ਵਿਗਿਆਨਿਕ ਤਰੀਕੇ ਨਾਲ ਆਯੁਰਵੈਦਿਕ ਫਾਰਮੂਲੇ ਨਾਲ ਤਿਆਰ ਕੀਤੀ ਨਾਰਾਇਣੀ ਆਰਥੋਕਿੱਟ ਗੋਡਿਆਂ ਦੇ ਦਰਦਾਂ ਨੂੰ ਦਿਨਾਂ 'ਚ ਠੀਕ ਕਰਨ ਦੀ ਸਮਰੱਥਾ ...
ਜਲੰਧਰ, 17 ਸਤੰਬਰ (ਐੱਮ.ਐੱਸ. ਲੋਹੀਆ)-ਭੋਗਪੁਰ 'ਚ ਚੱਲ ਰਹੇ ਬਾਘਾ ਹਸਪਤਾਲ ਵਿਰੁੱਧ ਸਿਵਲ ਸਰਜਨ, ਜਲੰਧਰ ਡਾ. ਜਸਪ੍ਰੀਤ ਕੌਰ ਸੇਖੋਂ ਵੱਲੋਂ ਸੀ.ਜੇ.ਐੱਮ. ਜਲੰਧਰ ਸ੍ਰੀ ਆਸ਼ੀਸ਼ ਅਬਰੋਲ ਦੀ ਅਦਾਲਤ 'ਚ ਫੌਜਦਾਰੀ ਕੇਸ ਦਾਇਰ ਕਰਵਾਇਆ ਗਿਆ ਹੈ | ਬਾਘਾ ਹਸਪਤਾਲ 'ਚ ਲਿੰਗ ...
ਜਲੰਧਰ, 17 ਸਤੰਬਰ (ਸ਼ਿਵ)-ਗੁਰੂ ਗੋਬਿੰਦ ਸਿੰਘ ਐਵਿਨਿਊ ਨਿਵਾਸੀ ਅਤੇ ਪਾਵਰ ਕਾਮ ਦੇ ਸਾਬਕਾ ਵਧੀਕ ਐੱਸ. ਈ. ਇੰਜੀ. ਅਸ਼ਵਨੀ ਕਾਲੜਾ ਨੇ ਮਿਊਚਲ ਫ਼ੰਡ ਦੀ ਨਾਲ ਸਬੰਧਿਤ ਕੰਪਨੀ ਦੇ ਚੇਨਈ ਸਥਿਤ ਦਫ਼ਤਰ ਨੂੰ ਇਕ ਸ਼ਿਕਾਇਤ ਭੇਜ ਕੇ ਕਿਹਾ ਹੈ ਕਿ ਉਸ ਦੇ ਬੈਂਕ ਖਾਤੇ (ਨੰਬਰ ...
ਜਲੰਧਰ, 17 ਸਤੰਬਰ (ਮੇਜਰ ਸਿੰਘ)-ਸਾਰਾਗੜ੍ਹੀ ਦੀ ਲੜਾਈ ਵਿਚ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿਚ ਸ਼ਹੀਦ ਰਾਮ ਸਿੰਘ ਦੇ ਪਰਿਵਾਰ ਵਲੋਂ ਓਾਕਾਰ ਸਿੰਘ, ਹਰਦੇਵ ਸਿੰਘ, ਰਾਜਵਿੰਦਰ ਕੌਰ, ਗੁਰਿੰਦਰਜੀਤ ਸਿੰਘ ਨੇ ਗੁਰਮਤਿ ਸਮਾਗਮ ਕਰਵਾਇਆ | ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ...
ਜਲੰਧਰ, 17ਸਤੰਬਰ (ਸ਼ਿਵ)-ਬੀਬੀ ਭਾਨੀ ਕੰਪਲੈਕਸ ਦੀ ਇਕ ਅਲਾਟੀ ਅੰਜਨਾ ਵਰਮਾ ਨੂੰ ਫਲੈਟ ਨਾ ਦੇ ਸਕਣ ਵਿਚ ਅਸਫਲ ਰਹਿਣ ਕਰਕੇ ਬਦਲੇ ਵਜੋਂ ਭੁਗਤਾਨ ਵੀ ਨਾ ਦੇਣ ਦੇ ਮਾਮਲੇ ਵਿਚ ਖਪਤਕਾਰ ਫੋਰਮ ਵੱਲੋਂ ਇਕ ਵਾਰ ਫਿਰ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ | ਅੰਜਨਾ ...
ਜਲੰਧਰ, 17 ਸਤੰਬਰ (ਮੋਨਿਕਾ ਵਰਮਾ)-ਲੇਡੀਜ਼ ਜਿੰਮਖਾਨਾ ਕਲੱਬ ਮੈਂਬਰਾਂ ਵਲੋਂ ਆਪਣੇ ਮਨੋਰੰਜਨ ਲਈ ਇਕ-ਇਕ ਮਿੰਟ ਦੀਆਂ ਕਈ ਖੇਡਾਂ ਖੇਡੀਆਂ ਗਈਆਂ | ਇਹ ਖੇਡਾਂ ਕਿਰਨ ਭਾਰਤੀ, ਨੀਰੂ ਸਹਿਗਲ, ਸ਼ਰਨ ਅਰੋੜਾ ਤੇ ਰੰਜਨਾ ਸੂਦ ਵਲੋਂ ਖਿਡਾਈਆਂ ਗਈਆਂ | ਕਲੱਬ ਦੀ ਸੈਕਟਰੀ ...
ਜਲੰਧਰ, 17 ਸਤੰਬਰ (ਅਜੀਤ ਬਿਊਰੋ-ਥਾਣਾ ਸ਼ਾਹਕੋਟ ਅਧੀਨ ਪੈਂਦੀ ਮਲਸੀਆਂ ਚੌਾਕੀ ਦੀ ਪੁਲਿਸ ਵਲੋਂ ਨਸ਼ੀਲੀਆਂ ਦਵਾਈਆਂ ਸਮੇਤ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ | ਮਲਸੀਆਂ ਪੁਲਿਸ ਚੌਾਕੀ ਦੇ ਇੰਚਾਰਜ ਏ.ਐਸ.ਆਈ. ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ...
ਜਲੰਧਰ, 17 ਸਤੰਬਰ (ਸ਼ਿਵ)-ਚੰਡੀਗੜ੍ਹ ਵਿਚ ਬੋਰਡ ਆਫ਼ ਡਾਇਰੈਕਟਰ ਦੀ ਹੋਈ ਮੀਟਿੰਗ ਵਿਚ ਪਾਰਕਾਂ ਅਤੇ ਚੌਰਾਹਿਆਂ ਨੂੰ ਇਕ ਵਾਰ ਫਿਰ ਸਮਾਰਟ ਸਿਟੀ ਦੇ ਪ੍ਰਾਜੈਕਟ ਵਿਚ ਸ਼ਾਮਿਲ ਕਰ ਲਿਆ ਗਿਆ ਹੈ |ਉੱਤਰੀ ਹਲਕੇ ਸਮੇਤ ਸ਼ਹਿਰ ਵਿਚ 10 ਵੱਡੇ ਪਾਰਕਾਂ ਅਤੇ ਚੌਰਾਹਿਆਂ ਦਾ ...
ਜਲੰਧਰ, 17 ਸਤੰਬਰ (ਐੱਮ. ਐੱਸ. ਲੋਹੀਆ)-ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਪਰਮਬੀਰ ਸਿੰਘ ਪਰਮਾਰ ਵਲੋਂ ਸ਼ਹਿਰ 'ਚ ਅਮਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਿਸ ਦੇ ਅਧਿਕਾਰ ਖੇਤਰ ਅੰਦਰ ਰੈਸਟੋਰੈਂਟਾਂ, ਕਲੱਬ, ਬਾਰ ਅਤੇ ਪੱਬਾਂ ਨੂੰ ਰਾਤ 11 ...
ਜਲੰਧਰ, 17 ਸਤੰਬਰ (ਐੱਮ.ਐੱਸ. ਲੋਹੀਆ)-ਸ਼ਹੀਦ ਉਧਮ ਸਿੰਘ ਨਗਰ 'ਚ ਚੱਲ ਰਹੇ ਇਕ ਹਸਪਤਾਲ 'ਚ ਦਾਖ਼ਲ ਆਪਣੇ ਰਿਸ਼ਤੇਦਾਰ ਦਾ ਹਾਲ ਪੁੱਛਣ ਆਈ ਮੋਹਾਲੀ ਦੀ ਅਦਾਲਤ ਦੇ ਜੱਜ ਦੀ ਪਤਨੀ ਦਾ 3 ਮੋਟਰਸਾਈਕਲ ਸਵਾਰ ਪਰਸ ਲੁੱਟ ਕੇ ਫਰਾਰ ਹੋ ਗਏ, ਪਰਸ 'ਚ 20 ਹਜ਼ਾਰ ਰੁਪਏ ਦੀ ਨਗਦੀ, ...
ਮਲਸੀਆਂ, 17 ਸਤੰਬਰ (ਸੁਖਦੀਪ ਸਿੰਘ)-ਪੰਜਾਬ ਵਿਚ 19 ਸਤੰਬਰ ਨੂੰ ਹੋਣ ਜਾ ਰਹੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਛੁੱਟੀ ਘੋਸ਼ਿਤ ਕੀਤੀ ਜਾ ਚੁੱਕੀ ਹੈ | ਪਰ ਪੰਜਾਬ ਦੇ ਬਹੁਤ ਸਾਰੇ ਮੁਲਾਜ਼ਮ, ਜੋ ਕਿ ਕੇਂਦਰੀ ...
ਕਿਸ਼ਨਗੜ੍ਹ, 17 ਸਤੰਬਰ (ਲਖਵਿੰਦਰ ਸਿੰਘ ਲੱਕੀ)-ਪੀ.ਟੀ.ਆਈ. ਅਧਿਆਪਕਾਂ ਦੀ ਇਕ ਬੈਠਕ ਜਲੰਧਰ ਇਕਾਈ ਦੇ ਪ੍ਰਧਾਨ ਸ: ਕਮਲਦੀਪ ਸਿੰਘ ਰਿੱਕੀ ਦੇ ਗ੍ਰਹਿ (ਪਿੰਡ ਕਾਲਾ ਬਕਰਾ) ਵਿਖੇ ਹੋਈ | ਜਿਸ ਵਿਚ 23 ਸਤੰਬਰ ਨੂੰ ਸਿੱਖਿਆ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਬਾਰੇ ਮਤਾ ਪਾਸ ...
ਜਲੰਧਰ, 17 ਸਤੰਬਰ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਸੂਬਾ ਅਤੇ ਕੇਂਦਰ ਸਰਕਾਰ ਦੇ ਪੈਨਸ਼ਨਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ 18 ਸਤੰਬਰ ਨੂੰ ਲੱਗਣ ਵਾਲੀ ਮੈਗਾ ਪੈਨਸ਼ਨ ਅਦਾਲਤ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਉਸ ਵਿੱਚ ਸ਼ਿਰਕਤ ...
ਜਲੰਧਰ, 17 ਸਤੰਬਰ (ਮੇਜਰ ਸਿੰਘ)-ਅੱਜ ਜਲੰਧਰ ਅੰਦਰ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਜ਼ਬਰਦਸਤ ਝਟਕਾ ਲੱਗਿਆ | ਸ੍ਰੀ ਭਜਨ ਲਾਲ ਚੋਪੜਾ ਪ੍ਰਧਾਨ ਐਸ. ਸੀ. ਵਿੰਗ ਜ਼ਿਲ੍ਹਾ ਜਲੰਧਰ ਦੀ ਪ੍ਰੇਰਨਾ ਸਦਕਾ ਲੈਦਰ ਕੰਪਲੈਕਸ ਬਸਤੀ ਬਾਵਾ ਖੇਲ ਵਿਖੇ ਜਥੇਦਾਰ ਕੁਲਵੰਤ ਸਿੰਘ ...
ਜਲੰਧਰ, 17 ਸਤੰਬਰ (ਜਤਿੰਦਰ ਸਾਬੀ)-67ਵੀਆਂ ਆਲ ਇੰਡੀਆ ਪੁਲਿਸ ਹਾਕੀ ਚੈਂਪੀਅਨਸ਼ਿਪ ਜੋ ਪੀ.ਏ.ਪੀ ਕੈਂਪਸ ਜਲੰਧਰ ਕੈਂਟ ਵਿਖੇ ਕਰਵਾਈ ਜਾ ਰਹੀ ਹੈ | ਇਸ ਚੈਂਪੀਅਨਸ਼ਿਪ ਦੇ ਵਿਚੋਂ ਅੱਜ ਖੇਡੇ ਗਏ ਲੀਗ ਮੈਚਾਂ ਵਿਚੋਂ ਮੇਜਬਾਨ ਪੰਜਾਬ ਪੁਲਿਸ ਨੇ ਮੱਧ ਪ੍ਰਦੇਸ਼ ਪੁਲਿਸ ਤੇ 7-0 ...
ਜਲੰਧਰ, 17 ਸਤੰਬਰ (ਜਤਿੰਦਰ ਸਾਬੀ)-ਆਈ.ਐਸ.ਐਸ.ਐਫ ਵਿਸ਼ਵ ਸ਼ੂਟਿੰਗ ਚੈਂਪੀਅਨਸ਼ਿਪ ਜੋ ਦੱਖਣੀ ਕੋਰੀਆ ਦੇ ਸ਼ਹਿਰ ਚਾਂਗਵਾਨ ਵਿਖੇ ਕਰਵਾਈ ਗਈ | ਇਸ ਚੈਂਪੀਅਨਸ਼ਿਪ ਦੇ 25 ਮੀਟਰ ਸਟੈਂਡਰਡ ਵਿਆਕਤੀਗਤ ਮੁਕਾਬਲੇ ਵਿਚੋਂ 597 ਅੰਕ ਹਾਸਲ ਕਰਕੇ ਗੁਰਪ੍ਰੀਤ ਸਿੰਘ ਨੇ ਚਾਂਦੀ ਦਾ ...
ਜਲੰਧਰ, 17 ਸਤੰਬਰ (ਰਣਜੀਤ ਸਿੰਘ ਸੋਢੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵੱਲੋਂ ਐਲਾਨੇ ਗਏ ਬੀ. ਸੀ. ਏ. ਸਮੈਸਟਰ-2 ਦੇ ਨਤੀਜਿਆਂ 'ਚੋਂ ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਦੇ ਵਿਦਿਆਰਥੀਆਂ ਨੇ ਮੈਰਿਟ ਪੁਜ਼ੀਸ਼ਨਾਂ ਪ੍ਰਾਪਤ ਕਰਕੇ ਆਪਣਾ ਤੇ ਸੰਸਥਾ ਦਾ ਨਾਂਅ ...
ਜਲੰਧਰ, 17 ਸਤੰਬਰ (ਸ਼ਿਵ)-ਰਾਜ ਦੇ ਮੇਅਰਾਂ ਨੂੰ ਵਧੇਰੇ ਅਧਿਕਾਰ ਦੇਣ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਗਲੇ ਹਫ਼ਤੇ ਕੋਈ ਫ਼ੈਸਲਾ ਕਰ ਸਕਦੇ ਹਨ | ਪਿਛਲੇ ਹਫ਼ਤੇ ਮੁੱਖ ਮੰਤਰੀ ਦੀ ਜਲੰਧਰ ਸਮੇਤ ਲੁਧਿਆਣਾ, ਅੰਮਿ੍ਤਸਰ, ਪਟਿਆਲਾ ਦੇ ਮੇਅਰਾਂ ਨਾਲ ਵਧੇਰੇ ...
ਜਲੰਧਰ, 17 ਸਤੰਬਰ (ਐੱਮ.ਐੱਸ. ਲੋਹੀਆ)-ਵਰਿਆਣਾ ਮੋੜ ਨੇੜੇ ਥਾਣਾ ਬਸਤੀ ਬਾਵਾ ਖੇਲ ਦੇ ਮੁਖੀ ਗਗਨਦੀਪ ਸਿੰਘ ਘੁੰਮਣ ਦੀ ਅਗਵਾਈ ਹੇਠ ਨਾਕਾ ਲਗਾ ਕੇ ਖੜ੍ਹ੍ਹੀ ਪੁਲਿਸ ਪਾਰਟੀ ਦਾ ਨਾਕਾ ਤੋੜ ਕੇ ਭੱਜੇ ਕਾਰ ਸਵਾਰ ਦੇ ਚੌਥੇ ਸਾਥੀ ਸਿਮਰਨਜੀਤ ਸਿੰਘ ਪੁੱਤਰ ਇੰਦਰਮੋਹਨ ਸਿੰਘ ...
ਜੰਡੂਸਿੰਘਾ, 17 ਸਤੰਬਰ (ਲਾਗੂ)-ਅੱਸੂ ਮਹੀਨੇ ਦਾ ਸੰਗਰਾਂਦ ਦਾ ਦਿਹਾੜਾ ਦੁਆਬੇ ਦੀ ਧਰਤੀ 'ਤੇ ਗੁਰਸਿੱਖੀ ਦੇ ਮਹਾਨ ਕੇਂਦਰ ਸੰਤ ਬਾਬਾ ਬਸੰਤ ਸਿੰਘ ਦੇ ਤਪੋ ਅਸਥਾਨ ਨਿਰਮਲ ਕੁਟੀਆ ਜੌਹਲਾਂ ਵਿਖੇ ਇਲਾਕੇ ਦੀਆਂ ਸੰਗਤਾਂ ਵਲੋਂ ਬੜੀ ਸ਼ਰਧਾ ਅਤੇ ਪਿਆਰ ਨਾਲ ਮਨਾਇਆ ਗਿਆ | ...
ਜਲੰਧਰ, 17 ਸਤੰਬਰ (ਜਤਿੰਦਰ ਸਾਬੀ)-ਗੋਬਿੰਦ ਸਪੋਰਟਸ ਅਕੈਡਮੀ ਕੁੱਕੜਪਿੰਡ ਵਲੋਂ ਪ੍ਰਵਾਸੀ ਭਾਰਤੀਆਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਈ ਗਈ ਚੌਥੀ ਹਾਕੀ ਲੀਗ ਦੇ ਅੰਡਰ 14 ਸਾਲ ਵਰਗ ਦੇ ਵਿਚੋਂ ਸੰਸਾਰਪੁਰ ਨੇ ਦੋਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ 6-5 ਨਾਲ ...
ਨਕੋਦਰ, 17 ਸਤੰਬਰ (ਗੁਰਵਿੰਦਰ ਸਿੰਘ, ਭੁਪਿੰਦਰ ਅਜੀਤ ਸਿੰਘ)-ਬਾਰ ਐਸੋਸੀਏਸ਼ਨ ਨਕੋਦਰ ਦੀ ਇਕ ਵਿਸ਼ੇਸ਼ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਕੇ.ਕੇ. ਖੱਟੜ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਬਾਰ ਕੌਾਸਲ ਆਫ਼ ਇੰਡੀਆ ਵਲੋਂ ਭੇਜੇ ਪੱਤਰ ਦੇ ਏਜੰਡੇ ਤੇ ...
ਨੂਰਮਹਿਲ, 17 ਸਤੰਬਰ (ਜਸਵਿੰਦਰ ਸਿੰਘ ਲਾਂਬਾ)-ਨੂਰਮਹਿਲ ਸ਼ਹਿਰ ਦੇ ਇਲਾਕੇ ਅੰਦਰ ਮਿਠਾਈ ਦੀਆਂ ਦੁਕਾਨਾਂ ਤੇ ਡੇਅਰੀ ਵਾਲੀਆਂ ਦੁਕਾਨਾਂ 'ਤੇ ਸ਼ਰੇਆਮ ਮਿੱਠਾ ਜ਼ਹਿਰ ਵੇਚਿਆ ਜਾ ਰਿਹਾ ਹੈ | ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਿਵੇਂ ਦਿਨ ਤਿਉਹਾਰ ਨੇੜੇ ਆ ...
ਆਦਮਪੁਰ, 17 ਸਤੰਬਰ (ਹਰਪ੍ਰੀਤ ਸਿੰਘ)-ਬਲਾਕ ਸੰਮਤੀ ਜ਼ੋਨ 11 ਤੋਂ ਮਾਣਕਰਾਏ ਤੋਂ ਉਮੀਦਵਾਰ ਸੁਰਜੀਤ ਸਿੰਘ ਰਾਏ ਤੇ ਜਿਲ੍ਹਾ ਪ੍ਰੀਸ਼ਦ ਜੋਨ 2 ਬਹਿਰਾਮ ਸਰਿਸਤਾ ਤੋਂ ਉਮੀਦਵਾਰ ਦਲਜੀਤ ਕੌਰ ਨਿੱਝਰ ਦੇ ਅੱਜ ਪਿੰਡ ਕੌਹਜਾ ਵਿਖੇ ਅਕਾਲੀ ਵਰਕਰਾਂ ਵਲਾੋ ਘਰ-ਘਰ ਜਾ ਕੇ ਚੋਣ ...
ਡਰੋਲੀ ਕਲਾਂ, 17 ਸਤੰਬਰ (ਸੰਤੋਖ ਸਿੰਘ)-ਬਲਾਕ ਸੰਮਤੀ ਲਟੇਰਾਂ ਕਲਾਂ ਜੋਨ ਨੰ: 11 ਤੋਂ ਉਮੀਦਵਾਰ ਰਵਿੰਦਰ ਕੌਰ ਅਤੇ ਜ਼ਿਲਾਂ ਪ੍ਰੀਸ਼ਦ ਜੰਡੂ ਸਿੰਘਾਂ ਜੋਨ ਨੰ: 3 ਤੋਂ ਬਸਪਾ ਅਤੇ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਰਾਜ ਰਾਣੀ ਦੇ ਹੱਕ 'ਚ ਹਲਕਾ ਵਿਧਾਇਕ ਪਵਨ ਕੁਮਾਰ ਟੀਨੂ ...
ਸ਼ਾਹਕੋਟ, 17 ਸਤੰਬਰ (ਸਚਦੇਵਾ)-ਬਲਾਕ ਸੰਮਤੀ ਸ਼ਾਹਕੋਟ ਦੇ ਜ਼ੋਨ ਨੰਬਰ 12 ਮੀਏਾਵਾਲ ਅਰਾਈਆਂ ਤੋਂ ਕਾਂਗਰਸੀ ਉਮੀਦਵਾਰ ਸੁਖਵਿੰਦਰ ਸਿੰਘ, ਜ਼ੋਨ ਨੰਬਰ 4 ਬੁੱਢਣਵਾਲ ਤੋਂ ਕਾਂਗਰਸੀ ਉਮੀਦਵਾਰ ਜਸਵਿੰਦਰ ਸਿੰਘ ਰਾਮਪੁਰ, ਅਤੇ ਜ਼ੋਨ ਬਾਜਵਾ ਕਲਾਂ ਤੋਂ ਜ਼ਿਲ੍ਹਾ ...
ਮਹਿਤਪੁਰ, 17 ਸਤੰਬਰ (ਰੰਧਾਵਾ)-ਬਲਾਕ ਸੰਮਤੀ ਜ਼ੋਨ ਨੰ: 2 ਮਹਿਸਮਪੁਰ ਤੋਂ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਤੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨੰ:-12 ਆਦਰਾਮਾਨ ਤੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਚੋਣ ਲੜ ਰਹੇ ਉਮੀਦਵਾਰ ਸੁਖਵਿੰਦਰ ਸਿੰਘ ...
ਭੋਗਪੁਰ, 17 ਸਤੰਬਰ (ਕਮਲਜੀਤ ਸਿੰਘ ਡੱਲੀ)-ਆਗਾਮੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਕਾਂਗਰਸ ਪਾਰਟੀ ਦੀ ਜਿੱਤ ਲਈ ਯੂਥ ਕਾਂਗਰਸੀ ਵਰਕਰ ਮੋਹਰੀ ਰੋਲ ਨਿਭਾਉਣ ਤਾਂ ਜੋ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਲਾਗੂ ਕੀਤਾ ਜਾ ਸਕੇ | ...
ਫਿਲੌਰ ਅੱਪਰਾ, 17 ਸਤੰਬਰ (ਸੁਰਜੀਤ ਸਿੰਘ ਬਰਨਾਲਾ)-ਵਿਧਾਨ ਸਭਾ ਹਲਕਾ ਫਿਲੌਰ ਤੋਂ ਵਿਧਾਇਕ ਬਲਦੇਵ ਸਿੰਘ ਖਹਿਰਾ ਦੀ ਅਗਵਾਈ ਹੇਠ ਸ੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੇ ਜਿਲ੍ਹਾਂ ਪ੍ਰੀਸ਼ਦ ਜ਼ੋਨ ਅੱਪਰਾ ਤੋਂ ਉਮੀਦਵਾਰ ਸ੍ਰੀਮਤੀ ਮੀਨੂੰ ਐਰੀ (ਸੁਪਤਨੀ ਦਿਨੇਸ਼ ...
ਜਮਸ਼ੇਰ ਖ਼ਾਸ, 17 ਸਤੰਬਰ (ਰਾਜ ਕਪੂਰ)-ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੀ ਚੋਣ ਮੀਟਿੰਗ ਜਮਸ਼ੇਰ ਖ਼ਾਸ ਦੇ ਮੁਹੱਲਾ ਬਗੀਚੀ ਵਿਚ ਹੋਈ, ਜਿਸ 'ਚ ਹਲਕਾ ਜਲੰਧਰ ਛਾਉਣੀ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਨੇ ਦੋਵਾਂ ਪਾਰਟੀ ਦੇ ਵਰਕਰਾਂ ਅਤੇ ...
ਡਰੋਲੀ ਕਲਾਂ, 17 ਸਤੰਬਰ (ਸੰਤੋਖ ਸਿੰਘ)-ਬਲਾਕ ਸੰਮਤੀ ਆਦਮਪੁਰ ਜੋਨ ਨੰ: 12 ਤੋਂ ਕਾਂਗਰਸ ਦੇ ਉਮੀਦਵਾਰ ਕੁਲਵਰਨ ਮਿਨਹਾਸ ਦੇ ਹੱਕ 'ਚ ਪਿੰਡ ਡਰੋਲੀ ਕਲਾਂ ਵਿਖੇ ਹਲਕਾ ਇੰਚਾਰਜ ਮਹਿੰਦਰ ਸਿੰਘ ਕੇ.ਪੀ. ਦੀ ਅਗਵਾਈ ਵਿਚ ਮੀਟਿੰਗ ਰੱਖੀ ਗਈ | ਜਿਸ 'ਚ ਮਹਿੰਦਰ ਸਿੰਘ ਕੇ.ਪੀ. ਨੇ ...
ਆਦਮਪੁਰ, 17 ਸਤੰਬਰ (ਹਰਪ੍ਰੀਤ ਸਿੰਘ)-ਬਲਾਕ ਸੰਮਤੀ ਜ਼ੋਨ 7 ਤੋਂ ਚਰਨਦਾਸ ਤੇ ਜਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਦਲਜੀਤ ਕੌਰ ਨਿੱਝਰ ਦੇ ਹੱਕ ਵਿੱਚ ਪਿੰਡ ਜਲਭੈ ਵਿਖੇ ਪਿੰਡ ਵਾਸੀਆਂ ਵਲੋਂ ਉਮੀਦਵਾਰ ਦੇ ਹੱਕ 'ਚ ਭਰਵਾਂ ਇੱਕਠ ਕੀਤਾ ਗਿਆ | ਇਸ ਮੌਕੇ ਹਲਕਾ ਵਿਧਾਇਕ ਨੇ ...
ਅੱਪਰਾ, 17 ਸਤੰਬਰ (ਮਨਜਿੰਦਰ ਅਰੋੜਾ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਜ਼ੋਨ ਅੱਪਰਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਕੌਰ ਸਹੋਤਾ ਅਤੇ ਵਿਨੋਦ ਕੁਮਾਰ ਕਾਲੜਾ (ਟੋਨੂੰ ਕਾਲੜਾ) ਵਲੋਂ ਅੱਜ ਸਮਰਥਕਾਂ ਦੇ ਨਾਲ ਜ਼ੋਰਦਾਰ ਪ੍ਰਚਾਰ ਕੀਤਾ ਗਿਆ | ਚੌਧਰੀ ...
ਗੁਰਾਇਆ, 17 ਸਤੰਬਰ (ਬਲਵਿੰਦਰ ਸਿੰਘ)-ਗੁਰਾਇਆ-ਫਿਲੌਰ ਵਿਚਕਾਰ ਵਾਪਰੇ ਹਾਦਸੇ ਵਿਚ 2 ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ | ਮਿਲੀ ਜਾਣਕਾਰੀ ਮੁਤਾਬਿਕ ਇਕ ਟਰੱਕ ਦੁਸਾਂਝਾਂ ਫਾਟਕ ਸਾਹਮਣੇ ਹਾਈਵੇ ਪੁਲ'ਤੇ ਖ਼ਰਾਬ ਖੜ੍ਹਾ ਸੀ | ਖੜ੍ਹੇ ਟਰੱਕ ਦੇ ਪਿੱਛੇ ਤੋਂ ਇਕ ...
ਮੱਲ੍ਹੀਆਂ ਕਲਾਂ, 17 ਸਤੰਬਰ (ਮਨਜੀਤ ਮਾਨ)-ਬਲਾਕ ਸੰਮਤੀ ਚੋਣ ਲਈ ਨਕੋਦਰ ਦੇ ਜ਼ੋਨ ਨੰ: 17 ਆਧੀ ਤੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸ: ਰਣਬੀਰ ਸਿੰਘ ਨੂਰਾ ਨੇ ਅੱਜ ਪਿੰਡ ਰਹੀਮਪੁਰ ਵਿਖੇ ਅਕਾਲੀ ਦਲ ਦੇ ਆਗੂਆਂ, ਵੋਟਰਾਂ ਤੇ ਸਪੋਟਰਾਂ ਨੂੰ ...
ਮੱਲ੍ਹੀਆਂ ਕਲਾਂ, 17 ਸਤੰਬਰ (ਮਨਜੀਤ ਮਾਨ)-ਸ਼੍ਰੋਮਣੀ ਅਕਾਲੀ ਦਲ ਦੀ ਜ਼ੋਨ ਨੰ: 112 ਟੁੱਟ ਕਲਾਂ ਤੋਂ ਉਮੀਦਵਾਰ ਸ੍ਰੀਮਤੀ ਕੁਲਵਿੰਦਰ ਕੌਰ ਬੜੈਚ ਨੇ ਆਪਣੇ ਸੈਂਕੜੇ ਸਮਰਥਕਾਂ ਨਾਲ ਡੋਰ-ਟੂ-ਡੋਰ ਜਾ ਕੇ ਵੋਟਾਂ ਮੰਗੀਆਂ ਤੇ ਸ੍ਰੀਮਤੀ ਬੜੈਚ ਨੂੰ ਵੋਟਰਾਂ ਤੇ ਸਪੋਟਰਾਂ ...
ਮੱਲ੍ਹੀਆਂ ਕਲਾਂ, 17 ਸਤੰਬਰ (ਮਨਜੀਤ ਮਾਨ)-ਅੱਜ ਪਿੰਡ ਉੱਗੀ (ਜਲੰਧਰ) ਦੀ ਦਾਣਾ ਮੰਡੀ ਵਿਖੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਸ੍ਰੀਮਤੀ ਦਵਿੰਦਰ ਕੌਰ ਹੇਅਰ ਪਤਨੀ ਸੀਨੀ: ਕਾਂਗਰਸੀ ਆਗੂ ਸ: ਮੁਖਤਿਆਰ ਸਿੰਘ ਹੇਅਰ ਸਾਬਕਾ ਸਰਪੰਚ ਤੇ ਜ਼ੋਨ ਨੰਬਰ 18 ...
ਜਲੰਧਰ, 17 ਸਤੰਬਰ (ਸਟਾਫ ਰਿਪੋਰਟਰ)-ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਨੇ ਪੁਰਾਤਨ ਜਾਣਕਾਰੀ ਅਤੇ ਵਿਗਿਆਨਿਕ ਤਰੀਕੇ ਨਾਲ ਆਯੁਰਵੈਦਿਕ ਫਾਰਮੂਲੇ ਨਾਲ ਤਿਆਰ ਕੀਤੀ ਨਾਰਾਇਣੀ ਆਰਥੋਕਿੱਟ ਗੋਡਿਆਂ ਦੇ ਦਰਦਾਂ ਨੂੰ ਦਿਨਾਂ 'ਚ ਠੀਕ ਕਰਨ ਦੀ ਸਮਰੱਥਾ ...
ਅੱਪਰਾ, 17 ਸਤੰਬਰ (ਮਨਜਿੰਦਰ ਅਰੋੜਾ)-ਰਵਿਦਾਸੀਆਂ ਧਰਮ ਪ੍ਰਚਾਰਕ ਕਮੇਟੀ ਅਨੀਹਰ ਵਲੋਂ ਇਲਾਕੇ ਭਰ ਦੀਆਂ ਸਮੂਹ ਸੰਗਤਾਂ ਐਨ.ਆਰ.ਆਈ. ਵੀਰਾਂ ਗ੍ਰਾਮ ਪੰਚਾਇਤ ਦੇ ਭਰਵੇਂ ਸਹਿਯੋਗ ਨਾਲ ਪਹਿਲਾ ਮਹਾਨ ਸੰਤ ਸੰਮੇਲਨ ਅੱਜ 18 ਸਤੰਬਰ ਦਿਨ ਮੰਗਲਵਾਰ ਨੂੰ ਪੂਰੀ ਸ਼ਰਧਾ ਅਤੇ ...
ਲੋਹੀਆਂ ਖਾਸ, 17 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)-ਬਲਾਕ ਸੰਮਤੀ ਲੋਹੀਆਂ ਦੇ ਜ਼ੋਨ ਨੰ: 1 ਗਿੱਦੜ ਪਿੰਡੀ ਤੋਂ ਕਾਂਗਰਸ ਦੇ ਉਮੀਦਵਾਰ ਕਰਮ ਸਿੰਘ ਧੰਜੂ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਜ਼ੋਨ 'ਚ ਪੈਂਦੇ ਵੱਖ ਵੱਖ ਪਿੰਡਾਂ ਦੇ ਨੌਜਵਾਨਾਂ ਨੇ ...
ਜਲੰਧਰ, 17 ਸਤੰਬਰ (ਅਜੀਤ ਬਿਊਰੋ-ਥਾਣਾ ਸ਼ਾਹਕੋਟ ਅਧੀਨ ਪੈਂਦੀ ਮਲਸੀਆਂ ਚੌਾਕੀ ਦੀ ਪੁਲਿਸ ਵਲੋਂ ਨਸ਼ੀਲੀਆਂ ਦਵਾਈਆਂ ਸਮੇਤ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ | ਮਲਸੀਆਂ ਪੁਲਿਸ ਚੌਾਕੀ ਦੇ ਇੰਚਾਰਜ ਏ.ਐਸ.ਆਈ. ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ...
ਕਿਸ਼ਨਗੜ੍ਹ, 17 ਸਤੰਬਰ (ਲਖਵਿੰਦਰ ਸਿੰਘ ਲੱਕੀ)-ਪੀ.ਟੀ.ਆਈ. ਅਧਿਆਪਕਾਂ ਦੀ ਇਕ ਬੈਠਕ ਜਲੰਧਰ ਇਕਾਈ ਦੇ ਪ੍ਰਧਾਨ ਸ: ਕਮਲਦੀਪ ਸਿੰਘ ਰਿੱਕੀ ਦੇ ਗ੍ਰਹਿ (ਪਿੰਡ ਕਾਲਾ ਬਕਰਾ) ਵਿਖੇ ਹੋਈ | ਜਿਸ ਵਿਚ 23 ਸਤੰਬਰ ਨੂੰ ਸਿੱਖਿਆ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਬਾਰੇ ਮਤਾ ਪਾਸ ...
ਕਰਤਾਰਪੁਰ, 17 ਸਤੰਬਰ (ਭਜਨ ਸਿੰਘ ਧੀਰਪੁਰ, ਵਰਮਾ)-ਪੰਜਾਬ ਵਿਚ ਜੇਕਰ ਵਿਕਾਸ ਹੋਇਆ ਤਾਂ ਉਹ ਅਕਾਲੀ-ਭਾਜਪਾ ਸਰਕਾਰ ਸਮੇਂ ਹੀ ਹੋਇਆ, 60 ਸਾਲ ਕਾਂਗਰਸ ਸਰਕਾਰ ਨੇ ਦੇਸ਼ ਅਤੇ ਪੰਜਾਬ ਵਿਚ ਰਾਜ ਕੀਤਾ ਪਰ ਦੇਸ਼ ਦਾ ਕੁਝ ਨਹੀਂ ਸਵਾਰਿਆ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ...
ਕਿਸ਼ਨਗੜ੍ਹ, 17 ਸਤੰਬਰ (ਲਖਵਿੰਦਰ ਸਿੰਘ ਲੱਕੀ)-ਨੇੜਲੇ ਪਿੰਡ ਕੰਧਾਲਾ ਗੁਰੂ ਵਿਖੇ ਕਾਂਗਰਸੀ ਉਮੀਦਵਾਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨੰ: 1 ਤੋਂ ਸੁਰਿੰਦਰ ਸਿੰਘ ਸੁਦਾਣਾ ਅਤੇ ਬਲਾਕ ਸੰਮਤੀ ਜ਼ੋਨ ਨੰ: 15 ਭੋਗਪੁਰ ਹਲਕਾ ਸੁਦਾਣਾ ਬਲਵੰਤ ਸਿੰਘ ਬੰਤ ਦੋਵੇਂ ਪੜ੍ਹੇ-ਲਿਖੇ ...
ਸ਼ਾਹਕੋਟ, 17 ਸਤੰਬਰ (ਸਚਦੇਵਾ)-ਸਮਾਜ ਸੇਵਕ ਕੁਲਦੀਪ ਸਿੰਘ ਤੇ ਸੈਂਟਰ ਹੈੱਡ ਟੀਚਰ ਕਿਲੀ ਰਾਕੇਸ਼ ਚੰਦ ਦੀ ਪ੍ਰੇਰਨਾ ਸਦਕਾ ਦਾਨੀ ਸੱਜਣ ਗੁਰਨਾਮ ਸਿੰਘ ਖਹਿਰਾ ਵਾਈਸ ਚੇਅਰਮੈਨ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਸ਼ਾਹਕੋਟ ਅਤੇ ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ...
ਆਦਮਪੁਰ, 17 ਸਤੰਬਰ (ਹਰਪ੍ਰੀਤ ਸਿੰਘ)-ਅੱਜ ਕਰੀਬ 2 ਵਜੇ ਆਦਮਪੁਰ ਬੱਸ ਸਟੈਂਡ ਵਿਖੇ ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਵਰਕਰਾਂ ਵਲਾੋ ਪੰਜਾਬ ਸਰਕਾਰ ਦੇ ਵਿਰੁੱਧ ਜ਼ਿਲ੍ਹਾ ਪ੍ਰਧਾਨ ਸਤਵੰਤ ਕੌਰ ਤੇ ਬਲਾਕ ਪ੍ਰਧਾਨ ਸੁਖਵਿੰਦਰ ਕੌਰ ਦੀ ਅਗਵਾਈ ਹੇਠ ਆਂਗਨਵਾਲੀ ...
ਲੋਹੀਆਂ ਖਾਸ, 17 ਸਤੰਬਰ (ਦਿਲਬਾਗ ਸਿੰਘ)-ਲੋਹੀਆਂ ਥਾਣੇ ਦੀ ਪੁਲਿਸ ਵਲੋਂ 1500 ਨਸ਼ੀਲੀਆਂ ਗੋਲੀਆਂ ਅਤੇ ਇਕ ਮੋਟਰਸਾਈਕਲ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਮੁੱਖ ਥਾਣਾ ਅਫਸਰ ਸੁਰਿੰਦਰ ...
ਲੋਹੀਆਂ ਖਾਸ, 17 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)-'ਗੁਰੂ ਕੀ ਗੋਲਕ ਗਰੀਬ ਦਾ ਮੂੰਹ' ਦੇ ਮਹਾਂਵਾਕ ਅਨੁਸਾਰ ਲੋੜਵੰਦ ਕੈਂਸਰ ਪੀੜ੍ਹਤਾਂ ਦੇ ਇਲਾਜ ਲਈ ਸ਼ੋ੍ਰਮਣੀ ਕੇਮਟੀ ਵੱਲੋਂ ਕੀਤੇ ਜਾਂਦੇ ਸਹਿਯੋਗ ਨੂੰ ਪੁੰਨ ਦੇ ਕਾਰਜ ਵਜੋਂ ਸਮਝਿਆ ਜਾਂਦਾ ਹੈ, ਅਤੇ ਜਿਹੜੇ ਵੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX