ਤਾਜਾ ਖ਼ਬਰਾਂ


ਭਾਰਤ ਨੇ ਵੈਸਟ ਇੰਡੀਜ਼ ਨੂੰ ਜਿੱਤ ਲਈ ਦਿੱਤਾ 269 ਦੌੜਾਂ ਦਾ ਟੀਚਾ
. . .  1 minute ago
ਭਾਰਤ ਨੇ ਵੈਸਟ ਇੰਡੀਜ਼ ਨੂੰ ਜਿੱਤ ਲਈ ਦਿੱਤਾ 269 ਦੌੜਾਂ ਦਾ ਟੀਚਾ
ਵਿਸ਼ਵ ਕੱਪ 2019 : ਧੋਨੀ ਦੀਆਂ 50 ਦੌੜਾਂ ਪੂਰੀਆਂ
. . .  3 minutes ago
ਵਿਸ਼ਵ ਕੱਪ 2019 : ਭਾਰਤ ਦਾ ਸੱਤਵਾਂ ਖਿਡਾਰੀ ਆਊਟ
. . .  7 minutes ago
ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿਤਿਨ ਗਡਕਰੀ ਨਾਲ ਮੁਲਾਕਾਤ
. . .  20 minutes ago
ਨਵੀਂ ਦਿੱਲੀ, 27 ਜੂਨ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਸੜਕੀ ਆਵਾਜਾਈ ਮੰਤਰੀ ਪਾਸੋਂ ਸੂਬੇ ਦੇ ਵੱਡੇ ਸ਼ਹਿਰਾਂ ਦੁਆਲੇ ਰਿੰਗ ਰੋਡ ਬਣਾਉਣ ਦੀ ਪ੍ਰਵਾਨਗੀ ਛੇਤੀ ਦੇਣ ਦੀ ਮੰਗ ਕੀਤੀ ਹੈ। ਕੇਂਦਰੀ ਸੜਕੀ ਆਵਾਜਾਈ ਤੇ ਮਾਰਗ ਅਤੇ ਸੂਖਮ, ਲਘੂ ....
ਵਿਸ਼ਵ ਕੱਪ 2019 : 45 ਓਵਰ ਮਗਰੋਂ ਭਾਰਤ 219/5 'ਤੇ
. . .  28 minutes ago
ਵਾਹਨ ਦੇ ਡੂੰਘੀ ਖੱਡ 'ਚ ਡਿੱਗਣ ਕਾਰਨ 11 ਲੋਕਾਂ ਦੀ ਮੌਤ, 7 ਗੰਭੀਰ ਜ਼ਖਮੀ
. . .  30 minutes ago
ਸ੍ਰੀਨਗਰ, 27 ਜੂਨ- ਜੰਮੂ-ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ 'ਚ ਇਕ ਵਾਹਨ ਦੇ ਡੂੰਘੀ ਖੱਡ 'ਚ ਡਿੱਗਣ ਦੀ ਖ਼ਬਰ ਹੈ। ਇਸ ਹਾਦਸੇ 'ਚ ਘੱਟੋ-ਘੱਟ 11 ਲੋਕ ਮਾਰੇ ਗਏ ਜਦਕਿ 6 ਲੋਕ ਗੰਭੀਰ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਨੇੜੇ ਦੇ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ...
ਵਿਸ਼ਵ ਕੱਪ 2019 : 42 ਓਵਰਾਂ 'ਤੇ ਭਾਰਤ ਦੀਆਂ 200 ਦੌੜਾਂ ਪੂਰੀਆਂ
. . .  41 minutes ago
ਰੋਜ਼ੀ ਰੋਟੀ ਕਮਾਉਣ ਦੁਬਈ ਗਏ ਸੁਰਜੀਤ ਕੁਮਾਰ ਦੀ ਭਾਰਤ ਪੁੱਜੀ ਮ੍ਰਿਤਕ ਦੇਹ
. . .  37 minutes ago
ਰਾਜਾਸਾਂਸੀ, 27 ਜੂਨ (ਖੀਵਾ) - ਰੋਜ਼ੀ ਰੋਟੀ ਕਮਾਉਣ ਤੇ ਪਰਿਵਾਰ ਨੂੰ ਕਰਜ਼ਾ-ਮੁਕਤ ਕਰਨ ਦੇ ਸੁਪਨੇ ਲੈ ਕੇ ਦੁਬਈ ਗਏ 47 ਸਾਲਾ ਸੁਰਜੀਤ ਕੁਮਾਰ ਪੁੱਤਰ ਗੁਰਦਿਆਲ ਸਿੰਘ ਦੀ ਮ੍ਰਿਤਕ ਦੇਹ ਅੱਜ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਉੱਘੇ ....
ਵਿਸ਼ਵ ਕੱਪ 2019 : 41 ਓਵਰਾਂ ਮਗਰੋਂ ਭਾਰਤ 187/5 'ਤੇ
. . .  45 minutes ago
ਵਿਸ਼ਵ ਕੱਪ 2019 : ਭਾਰਤ ਦਾ ਪੰਜਵਾਂ ਖਿਡਾਰੀ ਆਊਟ, ਕੋਹਲੀ ਨੇ ਬਣਾਈਆਂ 72 ਦੌੜਾਂ
. . .  58 minutes ago
ਪੰਜਾਬ ਸਰਕਾਰ ਵੱਲੋਂ ਪੀ.ਸੀ.ਐਮ.ਐਸ. ਡਾਕਟਰਾਂ ਲਈ ਪੋਸਟ ਗ੍ਰੈਜੂਏਟ ਕੋਰਸ 'ਚ ਦਾਖ਼ਲੇ ਲਈ ਯੋਗਤਾ ਮਾਪਦੰਡਾਂ 'ਚ ਰਾਹਤ
. . .  about 1 hour ago
ਚੰਡੀਗੜ੍ਹ, 27 ਜੂਨ- ਪੀ.ਸੀ.ਐਮ.ਐੱਸ ਡਾਕਟਰਾਂ ਦੀ ਲੰਬੇ ਸਮੇਂ ਤੋਂ ਲੰਬਿਤ ਪਈ ਮੰਗ ਦੇ ਮੱਦੇਨਜ਼ਰ, ਪੰਜਾਬ ਸਰਕਾਰ ਵੱਲੋਂ ਪੀ.ਸੀ.ਐਮ.ਐੱਸ. ਡਾਕਟਰਾਂ ਲਈ ਪੋਸਟ ਗ੍ਰੈਜੂਏਟ ਕੋਰਸ 'ਚ ਦਾਖ਼ਲੇ ਲਈ ਯੋਗਤਾ ਮਾਪਦੰਡਾਂ 'ਚ ਰਾਹਤ ਦਿੱਤੀ ਗਈ ਹੈ। ਇਸ ਦਾ ਖ਼ੁਲਾਸਾ ਸਿਹਤ ...
ਵਿਸ਼ਵ ਕੱਪ 2019 : 32 ਓਵਰਾਂ ਮਗਰੋਂ ਭਾਰਤ 153/4 'ਤੇ
. . .  about 1 hour ago
ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੀਆਂ ਜੇਲ੍ਹਾਂ 'ਚ ਸੀ.ਆਰ.ਪੀ.ਐਫ ਤਾਇਨਾਤ ਕਰਨ ਦੇ ਹੁਕਮ ਜਾਰੀ
. . .  about 1 hour ago
ਲੁਧਿਆਣਾ, 27 ਜੂਨ(ਪੁਨੀਤ)- ਭਾਰਤੀ ਗ੍ਰਹਿ ਮੰਤਰਾਲੇ ਵੱਲੋਂ ਇਕ ਚਿੱਠੀ ਜਾਰੀ ਕੀਤੀ ਗਈ ਹੈ। ਇਸ ਚਿੱਠੀ ਦੇ ਅਨੁਸਾਰ, ਭਾਰਤੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੀਆਂ ਜੇਲ੍ਹਾਂ 'ਚ ਸੀ.ਆਰ.ਪੀ.ਐਫ (ਕੇਂਦਰੀ ਰਿਜ਼ਰਵ ਪੁਲਿਸ ਬਲ) ਤਾਇਨਾਤ ਕਰਨ ਦੇ ਹੁਕਮ ....
ਵਿਸ਼ਵ ਕੱਪ 2019 : ਭਾਰਤ ਦਾ ਚੌਥਾ ਖਿਡਾਰੀ ਆਊਟ
. . .  about 1 hour ago
ਵਿਸ਼ਵ ਕੱਪ 2019 : ਵਿਰਾਟ ਕੋਹਲੀ ਦੀਆਂ 50 ਦੌੜਾਂ ਪੂਰੀਆਂ
. . .  about 1 hour ago
ਸ਼ੇਰ-ਏ-ਪੰਜਾਬ ਦੀ ਬਰਸੀ ਮਨਾਉਣ ਪਾਕਿ ਪਹੁੰਚੇ ਜਥੇ ਦਾ ਨਿੱਘਾ ਸਵਾਗਤ
. . .  about 1 hour ago
ਵਿਸ਼ਵ ਕੱਪ 2019 : ਭਾਰਤ ਦਾ ਤੀਸਰਾ ਖਿਡਾਰੀ ਆਊਟ, ਵੀ. ਸ਼ੰਕਰ ਨੇ ਬਣਾਈਆਂ 14 ਦੌੜਾਂ
. . .  about 1 hour ago
ਗ੍ਰਾਮ ਪੰਚਾਇਤ ਜੀਓ ਜੁਲਾਈ ਦੀ ਜ਼ਮੀਨ ਦੀ ਬੋਲੀ ਸਮੇਂ ਹੋਈਆਂ ਹਿੰਸਕ ਝੜਪਾਂ
. . .  about 2 hours ago
ਵਿਸ਼ਵ ਕੱਪ 2019 : 21.3 ਓਵਰਾਂ 'ਤੇ ਭਾਰਤ ਦੀਆਂ 100 ਦੌੜਾਂ ਪੂਰੀਆਂ
. . .  about 2 hours ago
ਵਿਸ਼ਵ ਕੱਪ 2019 : ਕੇ.ਐਲ. ਰਾਹੁਲ 48 ਦੌੜਾਂ ਬਣਾ ਕੇ ਆਊਟ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਅੱਸੂ ਸੰਮਤ 550

ਖੇਡ ਸੰਸਾਰ

ਮਸਾਂ ਹਾਰਨ ਤੋਂ ਬਚੀ ਭਾਰਤੀ ਟੀਮ

ਹਾਂਗਕਾਂਗ ਨੇ ਹਾਰ ਕੇ ਵੀ ਜਿੱਤਿਆ ਦਿਲ

ਦੁਬਈ, 18 ਸਤੰਬਰ (ਏਜੰਸੀ)-ਏਸ਼ੀਆ ਕੱਪ 2018 'ਚ ਭਾਰਤੀ ਕ੍ਰਿਕਟ ਟੀਮ ਨੇ ਜਿੱਤ ਨਾਲ ਆਪਣੀ ਸ਼ੁਰੂਆਤ ਕੀਤੀ ਪਰ ਭਾਰਤੀ ਟੀਮ ਨੂੰ ਇਹ ਜਿੱਤ ਮਸਾਂ ਨਸੀਬ ਹੋਈ, ਕਿਉਂਕਿ ਹਾਂਗਕਾਂਗ ਦੀ ਟੀਮ ਭਾਵੇਂ ਮੈਚ 26 ਦੌੜਾਂ ਨਾਲ ਹਾਰ ਗਈ ਪਰ ਉਸ ਨੇ ਆਪਣੀ ਖੇਡ ਨਾਲ ਹਰ ਦਾ ਦਿਲ ਜਿੱਤ ਲਿਆ | ...

ਪੂਰੀ ਖ਼ਬਰ »

ਭਾਰਤ ਤੇ ਪਾਕਿਸਤਾਨ ਵਿਚਾਲੇ ਮਹਾ-ਮੁਕਾਬਲਾ ਅੱਜ

ਦੁਬਈ, 18 ਸਤੰਬਰ (ਏਜੰਸੀ)-ਏਸ਼ੀਆ ਕੱਪ 'ਚ ਬੁੱਧਵਾਰ ਨੂੰ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਵਿਚਾਲੇ ਮਹਾ-ਮੁਕਾਬਲਾ ਹੋਵੇਗਾ | ਦੋ ਰਵਾਇਤੀ ਵਿਰੋਧੀ ਟੀਮਾਂ ਵਿਚਾਲੇ ਹੋਣ ਵਾਲੇ ਇਸ ਮੈਚ 'ਚ ਕ੍ਰਿਕਟ ਦੇ ਦਿੱਗਜ਼ ਆਪਣੀ-ਆਪਣੀ ਭਵਿੱਖਬਾਣੀ ਕਰ ਰਹੇ ਹਨ | ਕਦੇ ਭਾਰਤੀ ...

ਪੂਰੀ ਖ਼ਬਰ »

ਏਸ਼ੀਅਨ ਟਰੈਕ ਕੱਪ ਲਈ 17 ਮੈਂਬਰੀ ਭਾਰਤੀ ਸਾਈਕਲਿੰਗ ਟੀਮ ਦਾ ਐਲਾਨ

ਪਟਿਆਲਾ, 18 ਸਤੰਬਰ (ਚਹਿਲ)-21 ਤੋਂ 23 ਸਤੰਬਰ ਤੱਕ ਦਿੱਲੀ ਵਿਖੇ ਹੋਣ ਵਾਲੇ ਏਸ਼ੀਆ ਟਰੈਕ ਸਾਈਕਲਿੰਗ ਕੱਪ 'ਚ ਹਿੱਸਾ ਲੈਣ ਵਾਲੀ ਭਾਰਤੀ 17 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ | ਇਸ ਕੱਪ 'ਚ 12 ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ | ਜਿਨ੍ਹਾਂ 'ਚ 11 ਏਸ਼ੀਅਨ ਅਤੇ ਇਕ ...

ਪੂਰੀ ਖ਼ਬਰ »

ਯੂਨੀਵਰਸਿਟੀ ਬੜੂ ਸਾਹਿਬ 'ਚ ਲੜਕੀਆਂ ਦੀ ਨੈਸ਼ਨਲ ਹੈਂਡਬਾਲ ਚੈਂਪੀਅਨਸ਼ਿਪ ਸ਼ੁਰੂ

ਧਰਮਗੜ੍ਹ, 18 ਸਤੰਬਰ (ਗੁਰਜੀਤ ਸਿੰਘ ਚਹਿਲ)-ਕਲਗ਼ੀਧਰ ਟਰੱਸਟ ਅਧੀਨ ਉੱਤਰੀ ਭਾਰਤ ਦੀ ਲੜਕੀਆਂ ਦੀ ਇਕਲੌਤੀ ਇਟਰਨਲ ਯੂਨੀਵਰਸਿਟੀ ਬੜੂ ਸਾਹਿਬ (ਹਿ.ਪ੍ਰ.) ਵਿਖੇ ਹੈਂਡਬਾਲ ਐਸੋਸੀਏਸ਼ਨ ਹਿਮਾਚਲ ਪ੍ਰਦੇਸ਼ ਦੇ ਸਹਿਯੋਗ ਸਦਕਾ 20 ਸਾਲ ਤੋ ਘੱਟ ਉਮਰ ਵਰਗ ਦੀਆਂ ਲੜਕੀਆਂ ਦੀਆਂ ਨੈਸ਼ਨਲ ਹੈਂਡਬਾਲ ਖੇਡਾਂ 'ਚ ਸਮੁੱਚੇ ਭਾਰਤ ਦੇ 28 ਰਾਜਾਂ ਤੋ 450 ਦੇ ਕਰੀਬ ਖਿਡਾਰਨਾਂ ਪੁੱਜ ਚੁੱਕੀਆਂ ਹਨ | ਕਲਗ਼ੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਬਾਬਾ ਇਕਬਾਲ ਸਿੰਘ ਸ਼੍ਰੋਮਣੀ ਪੰਥ ਰਤਨ ਦੇ ਅਸ਼ੀਰਵਾਦ ਸਦਕਾ ਕਰਵਾਈਆਂ ਜਾ ਰਹੀਆਂ ਇਨ੍ਹਾਂ ਖੇਡਾਂ ਦਾ ਉਦਘਾਟਨ ਮੁੱਖ ਮਹਿਮਾਨ ਸ੍ਰੀ ਸੁਰੇਸ਼ ਕਸ਼ਯਪ ਵਿਧਾਇਕ ਪਛਾਦ (ਹਿਮਾਚਲ ਪ੍ਰਦੇਸ਼) ਨੇ ਕੀਤਾ | ਇਸ ਮੌਕੇ ਹੈਂਡਬਾਲ ਸੰਘ ਹਿਮਾਚਲ ਦੇ ਜਨਰਲ ਸਕੱਤਰ ਨੰਦ ਕਿਸ਼ੋਰ ਸ਼ਰਮਾ, ਕਾਰਜਕਾਰੀ ਅਧਿਕਾਰੀ ਪ੍ਰਵੇਸ਼ ਸ਼ਰਮਾ, ਅਸੀਸ ਢਿੱਲੋਂ, ਮਹਿੰਦਰ ਲਾਲ, ਸ਼ਿਵਰਾਜ ਸੰਧੂ ਤੇ ਸਚਿਨ ਨੇ ਦੱਸਿਆ ਕਿ ਇਨ੍ਹਾਂ ਕੌਮੀ ਖੇਡਾਂ ਦਾ ਸ਼ੁਰੂਆਤੀ ਮੈਚ ਹਿਮਾਚਲ ਤੇ ਓਡੀਸ਼ਾ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ, ਜਿਸ 'ਚੋਂ ਹਿਮਾਚਲ ਦੀ ਟੀਮ ਨੇ 18-3 ਨਾਲ ਓਡੀਸ਼ਾ ਨੂੰ ਹਰਾਇਆ | ਚੈਂਪੀਅਨਸ਼ਿਪ ਦੌਰਾਨ 56 ਮੈਚ ਖੇਡੇ ਜਾਣਗੇ | ਇਸ ਮੌਕੇ ਇਟਰਨਲ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਹਰਚਰਨ ਸਿੰਘ ਧਾਲੀਵਾਲ, ਡਾ. ਦਵਿੰਦਰ ਸਿੰਘ, ਡਾ. ਪ੍ਰਦੀਪ ਸਿੰਘ ਚੀਮਾ, ਡਾ. ਬੋਪਾਰਾਏ, ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ), ਭਾਈ ਗੁਰਮੇਲ ਸਿੰਘ, ਭਾਈ ਬਖ਼ਸ਼ੀਸ਼ ਸਿੰਘ ਆਦਿ ਨੇ ਹਿਮਾਚਲ ਪ੍ਰਦੇਸ਼ ਹੈਂਡਬਾਲ ਸੰਘ ਦਾ ਧੰਨਵਾਦ ਕੀਤਾ | ਇਸ ਮੌਕੇ ਭਾਜਪਾ ਮੰਡਲ ਪਛਾਦ ਦੇ ਪ੍ਰਧਾਨ ਸ਼੍ਰੀ ਪ੍ਰਤਾਪ ਠਾਕੁਰ, ਨੀਰਜ ਚੌਧਰੀ, ਸੁਨੀਲ ਠਾਕੁਰ, ਸੁਰੇਸ਼ ਠਾਕੁਰ, ਵਿਕਰਾਂਤ ਪੁਡੀਰ, ਰਾਕੇਸ਼ ਸ਼ਰਮਾ, ਪੰਕਜ ਚੌਹਾਨ ਤੇ ਪ੍ਰਸ਼ਾਂਤ ਠਾਕੁਰ ਆਦਿ ਮੌਜੂਦ ਸਨ |


ਖ਼ਬਰ ਸ਼ੇਅਰ ਕਰੋ

ਅਰਪਿੰਦਰ ਦੀਆਂ ਨਜ਼ਰਾਂ ਟੋਕੀਓ ਉਲੰਪਿਕ 'ਚ ਤਗਮਾ ਜਿੱਤਣ 'ਤੇ

ਮੁੰਬਈ, 18 ਦਸੰਬਰ (ਪੀ. ਟੀ. ਆਈ.)-ਹਾਲ ਹੀ ਵਿਚ ਏਸ਼ਿਆਈ ਖੇਡਾਂ 'ਚ ਤੀਹਰੀ ਛਾਲ ਮੁਕਾਬਲੇ 'ਚ ਸੋਨ ਤਗਮਾ ਜਿੱਤਣ ਵਾਲੇ ਪੰਜਾਬ ਦੇ ਅਥਲੀਟ ਅਰਪਿੰਦਰ ਸਿੰਘ ਨੇ ਕਿਹਾ ਕਿ 2020 'ਚ ਜਾਪਾਨ ਦੇ ਟੋਕੀਓ 'ਚ ਹੋਣ ਵਾਲੀਆਂ ਉਲੰਪਿਕ ਖੇਡਾਂ 'ਚ ਉਸ ਦੀਆਂ ਨਜ਼ਰਾਂ ਤਗਮਾ ਜਿੱਤਣ 'ਤੇ ਹੈ | ...

ਪੂਰੀ ਖ਼ਬਰ »

ਸਾਈਕਲਿੰਗ ਟਰੈਕ ਏਸ਼ੀਆ ਕੱਪ ਲਈ ਜਗਦੀਪ ਸਿੰਘ ਕਾਹਲੋਂ ਤਕਨੀਕੀ ਅਧਿਕਾਰੀ ਬਣੇ

ਜਲੰਧਰ, 18 ਸਤੰਬਰ (ਜਤਿੰਦਰ ਸਾਬੀ)-ਨਵੀਂ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ 'ਚ 21 ਤੋਂ 23 ਸਤੰਬਰ ਤੱਕ ਚੱਲਣ ਵਾਲੇ ਸਾਈਕਲਿੰਗ ਟਰੈਕ ਏਸ਼ੀਆ ਕੱਪ 'ਚ ਅੰਤਰਰਾਸ਼ਟਰੀ ਸਾਈਕਲਿਸਟ ਤੇ ਨੈਸ਼ਨਲ ਰਿਕਾਰਡ ਹੋਲਡਰ ਜਗਦੀਪ ਸਿੰਘ ਕਾਹਲੋਂ ਨੂੰ ਸਾਈਕਲਿੰਗ ਫ਼ੈਡਰੇਸ਼ਨ ਆਫ਼ ...

ਪੂਰੀ ਖ਼ਬਰ »

ਉਲੰਪਿਕ 'ਚ ਸੋਨ ਤਗਮਾ ਜਿੱਤਣਾ ਮੇਰਾ ਅਗਲਾ ਨਿਸ਼ਾਨਾ-ਭਗਵਾਨ ਸਿੰਘ

ਰੋਇੰਗ 'ਚ ਏਸ਼ਿਆਈ ਖੇਡਾਂ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਖਿਡਾਰੀ ਵਲੋਂ 'ਅਜੀਤ' ਨਾਲ ਗੱਲਬਾਤ

ਮੋਗਾ, 18 ਸਤੰਬਰ (ਸੁਰਿੰਦਰਪਾਲ ਸਿੰਘ/ ਗੁਰਤੇਜ ਸਿੰਘ)-ਹਾਲ ਹੀ ਵਿਚ ਜਕਾਰਤਾ ਵਿਖੇ ਹੋਈਆਂ ਏਸ਼ਿਆਈ ਖੇਡਾਂ 'ਚ ਰੋਇੰਗ ਮੁਕਾਬਲੇ 'ਚ ਭਾਰਤ ਦੀ ਝੋਲੀ 'ਚ ਕਾਂਸੀ ਦਾ ਤਗਮਾ ਪਾਉਣ ਵਾਲਾ ਮੋਗਾ ਜ਼ਿਲ੍ਹੇ ਦੇ ਪਿੰਡ ਠੱਠੀ ਭਾਈ ਦਾ ਜੰਮਪਲ ਭਗਵਾਨ ਸਿੰਘ ਅੱਜ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਚਾਇਨਾ ਬੈਡਮਿੰਟਨ ਓਪਨ

ਪੀ. ਵੀ. ਸਿੰਧੂ ਦੂਸਰੇ ਦੌਰ 'ਚ-ਸਾਇਨਾ ਬਾਹਰ

ਚਾਂਗਝੂ (ਚੀਨ), 18 ਸਤੰਬਰ (ਏਜੰਸੀ)-ਭਾਰਤੀ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਇਨਾ ਓਪਨਾ ਦੇ ਦੂਸਰੇ ਦੌਰ 'ਚ ਪ੍ਰਵੇਸ਼ ਕਰ ਲਿਆ ਪਰ ਏਸ਼ਿਆਈ ਖੇਡਾਂ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਸਾਇਨਾ ਨੇਹਵਾਲ ਪਹਿਲੇ ਹੀ ਦੌਰ 'ਚ ਮੈਚ ਹਾਰ ...

ਪੂਰੀ ਖ਼ਬਰ »

ਜਲੰਧਰ ਦੇ ਮਨਪ੍ਰੀਤ ਸਿੰਘ ਕੋਰੀਅਨ ਦੀ ਅਰਜੁਨਾ ਐਵਾਰਡ ਲਈ ਸਿਫ਼ਾਰਸ਼ 'ਤੇ ਖੁਸ਼ੀ ਦੀ ਲਹਿਰ

ਜਲੰਧਰ, 18 ਸਤੰਬਰ (ਜਤਿੰਦਰ ਸਾਬੀ)-ਕੇਂਦਰੀ ਖੇਡ ਮੰਤਰਾਲੇ ਵਲੋਂ ਖੇਡ ਪੁਰਸਕਾਰਾਂ ਦੀ ਚੋਣ ਲਈ ਬਣਾਈ ਕਮੇਟੀ ਵਲੋਂ ਇਸ ਵਾਰ 20 ਖਿਡਾਰੀਆਂ ਨੂੰ ਅਰਜੁਨਾ ਐਵਾਰਡ ਲਈ ਸਿਫ਼ਾਰਸ਼ ਕੀਤੀ ਗਈ ਹੈ ਤੇ ਇਸ ਵਿਚ ਜਲੰਧਰ ਦੇ ਨਜ਼ਦੀਕ ਪੈਂਦੇ ਪਿੰਡ ਮਿੱਠਾਪੁਰ ਦੇ ਮਨਪ੍ਰੀਤ ਸਿੰਘ ...

ਪੂਰੀ ਖ਼ਬਰ »

27ਵਾਂ ਆਲ ਇੰਡੀਆ ਬਾਬਾ ਫ਼ਰੀਦ ਗੋਲਡ ਕੱਪ ਹਾਕੀ ਟੂਰਨਾਮੈਂਟ ਅੱਜ ਤੋਂ

ਫ਼ਰੀਦਕੋਟ, 18 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਹਾਕੀ ਕਲੱਬ, ਫ਼ਰੀਦਕੋਟ 27ਵਾਂ ਆਲ ਇੰਡੀਆ ਬਾਬਾ ਫ਼ਰੀਦ ਗੋਲਡ ਕੱਪ ਹਾਕੀ ਟੂਰਨਾਮੈਂਟ ਐਸਟਰੋਟਰਫ਼ ਗਰਾਊਾਡ ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਵਿਖੇ 19 ਸਤੰਬਰ ਤੋਂ 23 ਸਤੰਬਰ 2018 ਤੱਕ ਹਾਕੀ ਇੰਡੀਆ ਦੀ ...

ਪੂਰੀ ਖ਼ਬਰ »

ਜਲੰਧਰ ਦੇ ਮਨਪ੍ਰੀਤ ਸਿੰਘ ਕੋਰੀਅਨ ਦੀ ਅਰਜੁਨਾ ਐਵਾਰਡ ਲਈ ਸਿਫ਼ਾਰਸ਼ 'ਤੇ ਖੁਸ਼ੀ ਦੀ ਲਹਿਰ

ਜਲੰਧਰ, 18 ਸਤੰਬਰ (ਜਤਿੰਦਰ ਸਾਬੀ)-ਕੇਂਦਰੀ ਖੇਡ ਮੰਤਰਾਲੇ ਵਲੋਂ ਖੇਡ ਪੁਰਸਕਾਰਾਂ ਦੀ ਚੋਣ ਲਈ ਬਣਾਈ ਕਮੇਟੀ ਵਲੋਂ ਇਸ ਵਾਰ 20 ਖਿਡਾਰੀਆਂ ਨੂੰ ਅਰਜੁਨਾ ਐਵਾਰਡ ਲਈ ਸਿਫ਼ਾਰਸ਼ ਕੀਤੀ ਗਈ ਹੈ ਤੇ ਇਸ ਵਿਚ ਜਲੰਧਰ ਦੇ ਨਜ਼ਦੀਕ ਪੈਂਦੇ ਪਿੰਡ ਮਿੱਠਾਪੁਰ ਦੇ ਮਨਪ੍ਰੀਤ ...

ਪੂਰੀ ਖ਼ਬਰ »

ਆਲ ਇੰਡੀਆ ਪੁਲਿਸ ਹਾਕੀ ਚੈਂਪੀਅਨਸ਼ਿਪ

ਕਰਨਾਟਕ, ਓਡੀਸ਼ਾ ਤੇ ਆਈ. ਟੀ. ਬੀ. ਪੀ. ਵਲੋਂ ਜਿੱਤਾਂ ਦਰਜ

ਜਲੰਧਰ, 18 ਸਤੰਬਰ (ਜਤਿੰਦਰ ਸਾਬੀ)-67ਵੀਂ ਆਲ ਇੰਡੀਆ ਪੁਲਿਸ ਹਾਕੀ ਚੈਂਪੀਅਨਸ਼ਿਪ ਜੋ ਪੀ. ਏ. ਪੀ. ਕੈਂਪਸ ਜਲੰਧਰ ਕੈਂਟ ਵਿਖੇ ਕਰਵਾਈ ਜਾ ਰਹੀ ਹੈ | ਇਸ ਦੇ ਅੱਜ ਖੇਡੇ ਗਏ ਮੈਚਾਂ 'ਚੋਂ ਕਰਨਾਟਕ ਪੁਲਿਸ ਨੇ ਮਨੀਪੁਰ ਪੁੁਲਿਸ ਨੂੰ 7-5 ਨਾਲ ਹਰਾਇਆ ਜਦਕਿ ਮਹਾਰਾਸ਼ਟਰ ਨੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX