ਤਾਜਾ ਖ਼ਬਰਾਂ


ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  35 minutes ago
ਬੁਢਲਾਡਾ ,16 ਸਤੰਬਰ (ਸਵਰਨ ਸਿੰਘ ਰਾਹੀ)- ਆਪਣੇ ਸਿਰ ਚੜ੍ਹੇ ਕਰਜ਼ੇ ਤੋਂ ਪ੍ਰੇਸ਼ਾਨ ਪਿੰਡ ਬਰ੍ਹੇ ਦੇ ਇੱਕ ਬਜ਼ੁਰਗ ਕਿਸਾਨ ਵੱਲੋਂ ਬਿਜਲੀ ਦੀਆਂ ਤਾਰਾਂ ਨੂੰ ਹੱਥ ਲਗਾ ਕੇ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਹੈ।ਮ੍ਰਿਤਕ ਦੇ ਪੁੱਤਰ ਸਤਗੁਰ ਸਿੰਘ ਵੱਲੋਂ ...
ਐਨ.ਆਈ.ਏ. ਨੇ ਜੈਸ਼ ਦੇ 4 ਅੱਤਵਾਦੀਆਂ ਖ਼ਿਲਾਫ਼ ਦਾਖਲ ਕੀਤੀ ਚਾਰਜਸ਼ੀਟ
. . .  48 minutes ago
ਨਵੀਂ ਦਿੱਲੀ, 16 ਸਤੰਬਰ- ਐਨ.ਆਈ.ਏ. ਨੇ ਜੈਸ਼ ਦੇ 4 ਅੱਤਵਾਦੀਆਂ ਦੇ ਖ਼ਿਲਾਫ਼ ਚਾਰਜਸ਼ੀਟ ਦਾਖਲ ਕੀਤੀ...
ਸ਼ੱਕੀ ਹਾਲਤ 'ਚ 3 ਦਰਜਨ ਦੇ ਕਰੀਬ ਗਊਆਂ ਦੀ ਮੌਤ, ਦਰਜਨ ਦੇ ਕਰੀਬ ਬਿਮਾਰ
. . .  about 1 hour ago
ਰਾਜਪੁਰਾ, 16 ਸਤੰਬਰ (ਰਣਜੀਤ ਸਿੰਘ)- ਅੱਜ ਇੱਥੇ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ 'ਚ ਤਿੰਨ ਦਰਜਨ ਦੇ ਕਰੀਬ ਗਊਆਂ ਦੀ ਸ਼ੱਕੀ ਹਾਲਤ 'ਚ ਮੌਤ ਹੋ ਗਈ ਹੈ ਜਦ...
ਮਨਰੇਗਾ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਦਿੱਤਾ ਧਰਨਾ ਤੇ ਕੀਤੀ ਨਾਅਰੇਬਾਜ਼ੀ
. . .  about 1 hour ago
ਜੈਤੋ, 16 ਸਤੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਮਨਰੇਗਾ ਕਰਮਚਾਰੀ ਯੂਨੀਅਨ ਬਲਾਕ ਦੇ ਪ੍ਰਧਾਨ ਦੀ ਅਗਵਾਈ ਵਿਚ 'ਚ ਸਥਾਨਕ ਬੀ. ਡੀ.ਪੀ.ਓ. ਦਫ਼ਤਰ ...
ਸੁਲਤਾਨਪੁਰ ਲੋਧੀ ਵਿਖੇ ਸਾਰੇ ਜ਼ਰੂਰੀ ਪ੍ਰਬੰਧ 10 ਅਕਤੂਬਰ ਤੱਕ ਕਰ ਲਏ ਜਾਣਗੇ ਮੁਕੰਮਲ : ਏ. ਵੇਨੂੰ ਪ੍ਰਸਾਦ
. . .  about 1 hour ago
ਚੰਡੀਗੜ੍ਹ, 16 ਸਤੰਬਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਸਬੰਧੀ ਸੁਲਤਾਨਪੁਰ ਲੋਧੀ ਵਿਖੇ ਚਲ ਰਹੇ ਵਿਕਾਸ ਕਾਰਜਾਂ 'ਚ ਤੇਜ਼ੀ ਲਿਆਂਦੀ ...
ਮਾਣਯੋਗ ਅਦਾਲਤ ਵਲੋਂ ਵਿਧਾਇਕ ਬੈਂਸ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  about 2 hours ago
ਗੁਰਦਾਸਪੁਰ, 16 ਸਤੰਬਰ (ਸੁਖਵੀਰ ਸਿੰਘ ਸੈਣੀ/ਭਾਗਦੀਪ ਸਿੰਘ ਗੋਰਾਇਆ)- ਪਿਛਲੇ ਦਿਨੀਂ ਬਟਾਲਾ ਪਟਾਕਾ ਫ਼ੈਕਟਰੀ 'ਚ ਹੋਏ ਧਮਾਕੇ ਦੇ ਬਾਅਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਗੁਰਦਾਸਪੁਰ ...
ਅਣਪਛਾਤੇ ਵਾਹਨ ਦੀ ਫੇਟ ਵਜਣ ਕਾਰਨ 2 ਵਿਅਕਤੀ ਜਖਮੀ
. . .  about 2 hours ago
ਬਹਿਰਾਮ, 16 ਸਤੰਬਰ (ਨਛੱਤਰ ਸਿੰਘ ਬਹਿਰਾਮ) - ਫਗਵਾੜਾ-ਰੋਪੜ ਮੁੱਖ ਮਾਰਗ ਬਹਿਰਾਮ ਨੇੜੇ ਮਾਹਿਲਪੁਰ ਚੌਂਕ ਕੋਲ ਇਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ।...
2 ਅਕਤੂਬਰ ਨੂੰ ਫ਼ਤਿਹਗੜ੍ਹ ਸਾਹਿਬ ਵਿਖੇ ਪੰਥਕ ਜਥੇਬੰਦੀਆਂ ਵਲੋਂ ਕੀਤੀ ਜਾਵੇਗੀ ਸੂਬਾ ਪੱਧਰੀ ਕਾਨਫ਼ਰੰਸ
. . .  about 2 hours ago
ਨਾਭਾ 16 ਅਗਸਤ (ਕਰਮਜੀਤ ਸਿੰਘ) - ਪੰਥਕ ਜਥੇਬੰਦੀਆਂ ਵਲੋਂ ਸਿੱਖ ਕੌਮ ਦੀ ਇੱਕਜੁੱਟਤਾ ਲਈ ਫ਼ਤਿਹਗੜ੍ਹ ਸਾਹਿਬ ਵਿਖੇ ਅਗਲੀ ਦੋ ਅਕਤੂਬਰ ਨੂੰ ਸੂਬਾ ਪੱਧਰੀ ਕਾਨਫ਼ਰੰਸ ਦਾ ਆਯੋਜਨ ਕੀਤਾ ਜਾ ਰਿਹਾ....
ਰੰਜਸ਼ ਦੇ ਚੱਲਦਿਆਂ ਚਾਲਕ ਨੇ ਟਰੱਕ ਥੱਲੇ ਦੇ ਕੇ ਕੁਚਲਿਆ ਆਪਣੇ ਹੀ ਪਿੰਡ ਦਾ ਮੁੰਡਾ
. . .  about 2 hours ago
ਬਟਾਲਾ, 16 ਸਤੰਬਰ (ਹਰਦੇਵ ਸਿੰਘ ਸੰਧੂ)- ਬਟਾਲਾ ਨਜ਼ਦੀਕ ਪਿੰਡ ਲੌਂਗੋਵਾਲ ਖ਼ੁਰਦ ਦੇ ਇੱਕ ਨੌਜਵਾਨ ਨੂੰ ਪਿੰਡ ਦੇ ਹੀ ਇੱਕ ਟਰੱਕ ਡਰਾਈਵਰ ਵੱਲੋਂ ਟਰੱਕ ਥੱਲੇ ਦੇ ਕੇ ਮਾਰਨ ...
ਰੋਡਵੇਜ਼ ਦਾ ਸਬ ਇੰਸਪੈਕਟਰ ਗੁਰਮੇਜ ਸਿੰਘ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
. . .  about 3 hours ago
ਫ਼ਿਰੋਜ਼ਪੁਰ, 16 (ਜਸਵਿੰਦਰ ਸਿੰਘ ਸੰਧੂ) - ਪੰਜਾਬ ਰੋਡਵੇਜ਼ ਦੇ ਸਬ ਇੰਸਪੈਕਟਰ ਗੁਰਮੇਜ ਸਿੰਘ ਨੂੰ ਅੱਜ ਵਿਜੀਲੈਂਸ ਵੱਲੋਂ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕਰ ਲੈਣ ...
ਅਫ਼ਗ਼ਾਨਿਸਤਾਨ 'ਚ ਸੜਕ ਕਿਨਾਰੇ ਹੋਏ ਬੰਬ ਧਮਾਕੇ 'ਚ ਪੰਜ ਲੋਕਾਂ ਦੀ ਮੌਤ
. . .  about 3 hours ago
ਕਾਬੁਲ, 16 ਸਤੰਬਰ- ਅਫ਼ਗ਼ਾਨਿਸਤਾਨ ਦੇ ਫਰਾਹ ਸੂਬੇ 'ਚ ਇੱਕ ਵਾਹਨ ਦੇ ਬੰਬ ਧਮਾਕੇ ਦੀ ਲਪੇਟ 'ਚ ਆਉਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ। ਸੂਬਾ ਪੁਲਿਸ ਦੇ ਬੁਲਾਰੇ ਮੋਹੀਬੁੱਲਾਹ ਨੇ ਦੱਸਿਆ ਕਿ ਇਸ ਧਮਾਕੇ 'ਚ ਔਰਤਾਂ ਅਤੇ...
ਪੰਜਾਬ ਸਰਕਾਰ ਵਲੋਂ ਖ਼ਾਲੀ ਅਸਾਮੀਆਂ ਭਰਨ ਲਈ ਸਿਵਲ ਸੇਵਾਵਾਂ ਭਰਤੀ ਨਿਯਮਾਂ ਨੂੰ ਸੁਖਾਲਾ ਬਣਾਉਣ ਦਾ ਫ਼ੈਸਲਾ
. . .  about 3 hours ago
ਚੰਡੀਗੜ੍ਹ, 16 ਸਤੰਬਰ- ਪੰਜਾਬ ਸਰਕਾਰ ਨੇ ਵੱਖ-ਵੱਖ ਕਾਨੂੰਨਾਂ 'ਚ ਸੋਧਾਂ ਕਰਕੇ ਸੂਬੇ 'ਚ ਯੋਗ ਸਿਵਲ ਸੇਵਾਵਾਂ ਉਮੀਦਵਾਰਾਂ ਲਈ ਭਰਤੀ ਨਿਯਮਾਂ ਨੂੰ ਸੁਖਾਲਾ ਬਣਾਉਣ ਦਾ...
550ਵੇਂ ਪ੍ਰਕਾਸ਼ ਪੁਰਬ ਤੋਂ ਇੱਕ ਦਿਨ ਪਹਿਲਾਂ ਖੁੱਲ੍ਹ ਜਾਵੇਗਾ ਕਰਤਾਰਪੁਰ ਲਾਂਘਾ
. . .  about 4 hours ago
ਡੇਰਾ ਬਾਬਾ ਨਾਨਕ, 16 ਸਤੰਬਰ- ਗ੍ਰਹਿ ਮੰਤਰਾਲੇ ਦੀ ਇੱਕ ਟੀਮ ਵਲੋਂ ਅੱਜ ਡੇਰਾ ਬਾਬਾ ਨਾਨਕ ਵਿਖੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੱਕ ਬਣਾਏ ਜਾ ਰਹੇ ਲਾਂਘੇ ਦਾ ਨਿਰੀਖਣ ਕੀਤਾ ਗਿਆ। ਇਸ ਸੰਬੰਧੀ...
ਅਸਮਾਨੀ ਬਿਜਲੀ ਪੈਣ ਕਾਰਨ ਵਿਅਕਤੀ ਦੀ ਮੌਤ
. . .  about 4 hours ago
ਡੇਰਾ ਬਾਬਾ ਨਾਨਕ, 16 ਅਗਸਤ (ਮਾਂਗਟ, ਸ਼ਰਮਾ)- ਨਜ਼ਦੀਕੀ ਪਿੰਡ ਮੂਲੋਵਾਲੀ ਵਿਖੇ ਅਸਮਾਨੀ ਬਿਜਲੀ ਪੈਣ ਕਾਰਨ ਖੇਤਾਂ 'ਚ ਕੰਮ ਕਰਦੇ ਇੱਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ...
ਮਨਰੇਗਾ ਕਰਮਚਾਰੀ ਯੂਨੀਅਨ ਬਲਾਕ ਅਜਨਾਲਾ ਵਲੋਂ ਹੜਤਾਲ ਕਰਕੇ ਸਰਕਾਰ ਖ਼ਿਲਾਫ਼ ਕੀਤੀ ਗਈ ਨਾਅਰੇਬਾਜ਼ੀ
. . .  about 4 hours ago
ਅਜਨਾਲਾ, 16 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ 'ਚ ਮਨਰੇਗਾ ਅਧੀਨ ਪਿਛਲੇ 11-12 ਸਾਲ ਤੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਕਰਮਚਾਰੀਆਂ ਦੀਆਂ ਸਰਕਾਰ ਵਲੋਂ ਹੱਕੀ...
ਪ੍ਰਿੰਸੀਪਲ ਅਤੇ ਲੈਕਚਰਾਰਾਂ ਦੀ ਘਾਟ ਨੂੰ ਲੈ ਕੇ ਸਰਕਾਰੀ ਸਕੂਲ ਢਿੱਲਵਾਂ ਨੂੰ ਜਿੰਦਰਾ ਮਾਰ ਕੇ ਲਾਇਆ ਗਿਆ ਧਰਨਾ
. . .  about 5 hours ago
ਪੀ. ਐੱਸ. ਏ. ਦੇ ਤਹਿਤ ਹਿਰਾਸਤ 'ਚ ਹਨ ਫ਼ਾਰੂਕ ਅਬਦੁੱਲਾ, ਬਿਨਾਂ ਸੁਣਵਾਈ ਤੋਂ 2 ਸਾਲ ਤੱਕ ਰਹਿ ਸਕਦੇ ਹਨ ਬੰਦ
. . .  about 5 hours ago
ਗ੍ਰਹਿ ਮੰਤਰਾਲੇ ਵਲੋਂ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘੇ ਦਾ ਨਿਰੀਖਣ
. . .  about 5 hours ago
ਬਠਿੰਡਾ ਦੇ ਰਾਮਾ ਪਿੰਡ 'ਚ ਵੀ ਫੈਲਿਆ ਹੈਪੇਟਾਈਟਸ 'ਏ'
. . .  about 5 hours ago
ਐੱਸ.ਡੀ.ਓ. ਦੇ ਘਰ ਜਾ ਕੇ ਏ.ਐੱਸ.ਆਈ. ਵਲੋ ਬਦਸਲੂਕੀ ਕਰਨ 'ਤੇ ਬਿਜਲੀ ਕਰਮਚਾਰੀਆਂ ਨੇ ਥਾਣਾ ਮਜੀਠਾ ਦਾ ਕੀਤਾ ਘਿਰਾਓ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਅੱਸੂ ਸੰਮਤ 550

ਜਲੰਧਰ

ਖ਼ੂਨ ਦਾਨੀਆਂ ਦਾ ਪ੍ਰਬੰਧ ਕਰਨ ਲਈ ਆਸ਼ਾ ਵਰਕਰ ਲੈਂਦੀਆਂ ਹਨ ਹਜ਼ਾਰਾਂ ਰੁਪਏ

ਜਲੰਧਰ, 19 ਸਤੰਬਰ (ਐੱਮ.ਐੱਸ. ਲੋਹੀਆ)-ਹਿੰਦੋਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ ਫਗਵਾੜਾ ਅਤੇ ਡਾ. ਬੀ.ਆਰ. ਅੰਬੇਦਕਰ ਬਲੱਡ ਡੋਨਰਜ਼ ਐਸੋਸੀਏਸ਼ਨ ਨੇ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ 'ਚ ਚੱਲ ਰਹੇ ਗੋਰਖਧੰਦੇ ਦਾ ਪਰਦਾਫ਼ਾਸ਼ ਹੋਇਆ ਹੈ | ਇਹ ਖ਼ੁਲਾਸਾ ਉਸ ਸਮੇਂ ਹੋਇਆ ਜਦ ਇਕ ਹਾਦਸੇ 'ਚ ਜ਼ਖ਼ਮੀ ਐਸੋਸੀਏਸ਼ਨ ਦਾ ਮੈਂਬਰ ਪੁਨੀਤ ਢੀਂਗਰਾ ਪੁੱਤਰ ਅਸ਼ੋਕ ਕੁਮਾਰ ਵਾਸੀ ਕਾਜ਼ੀ ਮੁਹੱਲਾ ਆਪਣੇ ਹੱਥ 'ਤੇ ਟਾਂਕੇ ਲਗਵਾਉਣ ਸਿਵਲ ਹਸਪਤਾਲ ਪਹੁੰਚਿਆ | ਉਸ ਨੇ ਦੇਖਿਆ ਹਸਪਤਾਲ ਦੇ ਇਕ ਬੈਂਚ 'ਤੇ ਬੈਠਾ ਵਿਅਕਤੀ ਰੋ ਰਿਹਾ ਹੈ | ਜਦ ਉਸ ਤੋਂ ਰੋਣ ਦਾ ਕਾਰਨ ਪੁੱਛਿਆ ਤਾਂ ਉਸ ਵਿਅਕਤੀ ਨੇ ਦੱਸਿਆ ਕਿ ਉਸ ਦਾ ਨਾਂਅ ਸੁਸ਼ਾਂਤ ਸਰਕਾਰ ਪੁੱਤਰ ਗੋਰਾ ਲਾਲ ਵਾਸੀ ਜਲੰਧਰ ਕੈਂਟ ਹੈ | ਉਹ ਆਪਣੀ ਪਤਨੀ ਨੂੰ ਜਣੇਪੇ ਲਈ ਸਿਵਲ ਹਸਪਤਾਲ ਲੈ ਕੇ ਆਇਆ ਸੀ | ਡਾਕਟਰਾਂ ਨੇ ਜਣੇਪੇ ਦੌਰਾਨ ਖੂਨ ਦੀ ਜ਼ਰੂਰਤ ਦੱਸੀ, ਜਦ ਉਹ ਬਲੱਡ ਬੈਂਕ 'ਚ ਖੂਨ ਲੈਣ ਗਿਆ ਤਾਂ ਉਨ੍ਹਾਂ ਡੋਨਰ ਲੈ ਕੇ ਆਉਣ ਲਈ ਕਿਹਾ, ਪਰ ਇੱਥੇ ਉਸ ਦਾ ਕੋਈ ਜਾਣਕਾਰ ਨਾ ਹੋਣ ਕਰਕੇ ਉਹ ਖੂਨ ਦੇ ਪ੍ਰਬੰਧ ਲਈ ਇੱਧਰ-ਉੱਧਰ ਭਟਕ ਰਿਹਾ ਸੀ ਤਾਂ ਉਸ ਨੂੰ ਸੁਨੀਤਾ ਨਾਂਅ ਦੀ ਇਕ ਆਸ਼ਾ ਵਰਕਰ ਮਿਲੀ | ਸਵੇਰੇ ਸੁਨੀਤਾ ਉਸ ਨੂੰ ਆਪਣਾ ਫ਼ੋਨ ਨੰਬਰ ਦੇ ਕੇ ਡੋਨਰ ਦਾ ਪ੍ਰਬੰਧ ਕਰਨ ਲਈ 1,500 ਰੁਪਏ ਲੈ ਗਈ | ਸ਼ਾਮ 4 ਵੱਜ ਤੱਕ ਨਾ ਡੋਨਰ ਆਇਆ ਤੇ ਨਾ ਹੀ ਸੁਨੀਤਾ ਦਾ ਫ਼ੋਨ ਲੱਗ ਰਿਹਾ ਹੈ | ਇਸੇ ਦੌਰਾਨ ਹੀ ਸੁਨੀਤਾ ਆ ਗਈ ਜਿਸ ਨਾਲ ਛੋਟੇ ਲਾਲ ਨਾਂਅ ਦਾ ਵਿਅਕਤੀ ਖੂਨ ਦੇਣ ਲਈ ਆਇਆ ਸੀ, ਜੋ ਵਾਸੀ ਚੁਗਿੱਟੀ ਦੱਸਿਆ ਜਾ ਰਿਹਾ ਸੀ | ਸੁਨੀਤਾ ਦਾ ਦਾਅਵਾ ਸੀ ਕਿ ਛੋਟੇ ਲਾਲ ਖੂਨ ਦੇਣ ਲਈ 2 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਹੈ | ਇਸ ਦੌਰਾਨ ਪੁਨੀਤ ਢੀਂਗਰਾ ਨੇ ਉਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਤਾਂ ਸੁਨੀਤਾ 1,500 ਰੁਪਏ ਸੁੱਟ ਕੇ ਜਾਣ ਲੱਗੀ | ਇਸੇ ਦੌਰਾਨ ਬਲੱਡ ਡੋਨਰਜ਼ ਸੰਸਥਾਵਾਂ ਦੇ ਨੀਰਜ ਬਖ਼ਸ਼ੀ, ਗੋਪਾਲ ਲੂੰਬਾ, ਵਿਤਿਨ ਪੁਰੀ, ਜਤਿਨ ਮੱਟੂ ਤੇ ਹੋਰ ਮੈਂਬਰ ਵੀ ਸਿਵਲ ਹਸਪਤਾਲ ਪਹੁੰਚੇ | ਉਨ੍ਹਾਂ ਇਸ ਸਬੰਧੀ ਥਾਣਾ ਡਵੀਜ਼ਨ ਨੰਬਰ-4 ਦੀ ਪੁਲਿਸ ਅਤੇ ਬਲੱਡ ਬੈਂਕ ਦੇ ਮੁਖੀ ਡਾ. ਗਗਨਦੀਪ ਸਿੰਘ ਜਾਣਕਾਰੀ ਦਿੱਤੀ |
ਆਸ਼ਾ ਵਰਕਰ ਨੇ ਕੀਤੇ ਕਈ ਖੁਲਾਸੇ
ਆਸ਼ਾ ਵਰਕਰ ਸੁਨੀਤਾ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਦਾ ਖੰਡਨ ਕੀਤਾ ਅਤੇ ਉਸ ਨੇ ਡਾ. ਗਗਨਦੀਪ ਸਿੰਘ ਨੂੰ ਦੱਸਿਆ ਕਿ ਉਹ ਸਿਰਫ਼ ਸੁਸ਼ਾਂਤ ਦੀ ਮਦਦ ਕਰ ਰਹੀ ਸੀ | ਉਹ ਅੱਜ ਸਵੇਰ ਤੋਂ ਸੁਸ਼ਾਂਤ ਦੇ ਨਾਲ ਬਲੱਡ ਬੈਂਕ 'ਚ 4 ਚੱਕਰ ਲਗਾ ਚੁੱਕੀ ਹੈ, ਪਰ ਬਲੱਡ ਬੈਂਕ 'ਚੋਂ ਸੁਸ਼ਾਂਤ ਨੂੰ ਖੂਨ ਨਹੀਂ ਦਿੱਤਾ ਗਿਆ | ਉਹ ਇਕ ਖੂਨਦਾਨੀ ਨੂੰ ਵੀ ਲੈ ਕੇ ਗਈ ਸੀ, ਜੋ ਸੁਸ਼ਾਂਤ ਨੂੰ ਮੁਫ਼ਤ 'ਚ ਖੂਨਦਾਨ ਕਰਨਾ ਚਾਹੁੰਦਾ ਸੀ | ਉਸ ਦਾ ਖੂਨ ਗਾੜ੍ਹਾ ਹੋਣ ਕਰਕੇ ਬਲੱਡ ਬੈਂਕ ਦੇ ਟੈਕਨੀਸ਼ੀਅਨ ਨੇ ਖੂਨ ਲੈਣ ਤੋਂ ਨਾਂਹ ਕਰ ਦਿੱਤੀ | ਉਸ ਨੇ ਫਿਰ ਦੱਸਿਆ ਕਿ ਇਕ ਵਿਅਕਤੀ ਨੂੰ ਪੈਸਿਆਂ ਦੀ ਜ਼ਰੂਰਤ ਹੈ, ਜੋ ਕੁਝ ਰੁਪਏ ਲੈ ਕੇ ਖੂਨ ਦਾਨ ਕਰ ਦੇਵੇਗਾ | ਸੁਨੀਤਾ ਦਾ ਦਾਅਵਾ ਹੈ ਕਿ ਉਸ ਦਾ ਖੂਨਦਾਨ ਕਰਨ ਵਾਲੇ ਉਸ ਵਿਅਕਤੀ ਨਾਲ ਸੰਪਰਕ ਨਹੀਂ ਹੋ ਸਕਿਆ | ਡਾ. ਗਗਨਦੀਪ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਨ 'ਤੇ ਕਸੂਰਵਾਰ ਵਿਅਕਤੀਆਂ ਿਖ਼ਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ |
ਬੱਚੀ ਸੌਾਪਣ ਦੇ 600 ਤੇ ਜਨਮ ਸਰਟੀਫਿਕੇਟ ਦੇ ਲਏ 300 ਰੁਪਏ
ਹਾਲੇ ਸਿਵਲ ਹਸਪਤਾਲ 'ਚ ਇਹ ਮਾਮਲਾ ਚੱਲ ਹੀ ਰਿਹਾ ਸੀ ਕਿ ਪਿੰਡ ਘੁੱਗ ਦਾ ਰਹਿਣ ਵਾਲਾ ਸਰਵਣ ਸਿੰਘ ਪੁੱਤਰ ਜਸਵਿੰਦਰ ਸਿੰਘ ਵੀ ਆਪਣੀ ਸ਼ਿਕਾਇਤ ਲੈ ਕੇ ਪਹੁੰਚ ਗਿਆ | ਸਰਵਣ ਸਿੰਘ ਨੇ ਦੱਸਿਆ ਕਿ ਉਹ 300 ਪ੍ਰਤੀ ਦਿਹਾੜੀ 'ਤੇ ਜਾਂਦਾ ਹੈ | ਉਹ 17 ਸਤੰਬਰ ਨੂੰ ਆਪਣੀ ਪਤਨੀ ਨੂੰ ਜਣੇਪੇ ਲਈ ਸਿਵਲ ਹਸਪਤਾਲ ਲਿਆਇਆ ਸੀ | ਜਦ ਉਸ ਦੇ ਘਰ ਧੀ ਨੇ ਜਨਮ ਲਿਆ ਤਾਂ ਆਪ੍ਰੇਸ਼ਨ ਥੀਏਟਰ ਦੇ ਸਟਾਫ਼ ਨੇ ਉਸ ਨੂੰ ਬੱਚੀ ਸੌਾਪਣ ਬਦਲੇ 600 ਰੁਪਏ ਲਏ | ਜਦ ਬੱਚੀ ਦੇ ਜਨਮ ਸਰਟੀਫਿਕੇਟ ਦਾ ਫਾਰਮ ਭਰਵਾਉਣ ਗਿਆ ਤਾਂ ਉਸ ਕੋਲੋਂ ਫਿਰ 300 ਰੁਪਏ ਲਏ ਗਏ | ਸਰਵਨ ਸਿੰਘ ਦਾ ਕਹਿਣਾ ਸੀ ਕਿ ਜੇਕਰ ਸਰਕਾਰ ਵਲੋਂ ਸਾਰੀਆਂ ਸਹੂਲਤਾਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ ਤਾਂ ਇਹ ਜਾਂਚ ਕੀਤੀ ਜਾਵੇ ਕਿ ਉਸ ਕੋਲੋਂ ਕਿਸ ਕਰਕੇ ਪੈਸੇ ਲਏ ਗਏ |


ਖ਼ਬਰ ਸ਼ੇਅਰ ਕਰੋ

ਜਲੰਧਰ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ 'ਚ 57 ਫ਼ੀਸਦੀ ਵੋਟ ਭੁਗਤੇ

ਜਲੰਧਰ, 19 ਸਤੰਬਰ (ਮੇਜਰ ਸਿੰਘ)-ਜਲੰਧਰ ਜ਼ਿਲ੍ਹੇ 'ਚ ਜ਼ਿਲ੍ਹਾ ਪ੍ਰੀਸ਼ਦ ਦੇ 21 ਅਤੇ 11 ਪੰਚਾਇਤ ਸੰਮਤੀਆਂ ਦੇ 191 ਮੈਂਬਰਾਂ ਦੀ ਚੋਣ ਲਈ ਵੋਟਰਾਂ ਵਲੋਂ ਬਹੁਤਾ ਉਤਸ਼ਾਹ ਨਾ ਦਿਖਾਏ ਜਾਣ ਕਾਰਨ ਸਿਰਫ਼ 57 ਫ਼ੀਸਦੀ ਦੇ ਕਰੀਬ ਹੀ ਵੋਟ ਭੁਗਤੇ | ਜ਼ਿਲ੍ਹੇ ਵਿਚ ਕਿਧਰੇ ਵੀ ਕੋਈ ...

ਪੂਰੀ ਖ਼ਬਰ »

ਸੋਢਲ ਮੇਲਾ...ਮਸ਼ਹੂਰੀ ਪੂਰੀ, ਤਿਆਰੀ ਅਧੂਰੀ

ਮਕਸੂਦਾਂ, 19 ਸਤੰਬਰ (ਲਖਵਿੰਦਰ ਪਾਠਕ)-ਦੁਆਬੇ ਦਾ ਸਭ ਤੋਂ ਭਾਰੀ ਮੇਲਾ 'ਸੋਢਲ ਮੇਲਾ' ਜਿਸ ਦੀਆਂ ਤਿਆਰੀਆਂ 'ਚ ਪ੍ਰਸ਼ਾਸਨ ਕਈ ਦਿਨ ਪਹਿਲਾਂ ਹੀ ਰੁੱਝ ਜਾਂਦਾ ਹੈ ਤੇ ਹੁਣ ਤੱਕ ਤਿਆਰੀਆਂ ਲਗਪਗ ਪੂਰੀਆਂ ਕਰ ਲਈਆਂ ਜਾਂਦੀਆਂ ਹਨ, ਪਰ ਇਸ ਵਾਰ ਹਾਲਾਤ ਇਹ ਹਨ ਕਿ ਡੀ.ਸੀ., ਨਿਗਮ ...

ਪੂਰੀ ਖ਼ਬਰ »

ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਕੋਲ ਪੁੱਜੀ ਰਿਸ਼ਵਤ ਕਾਂਡ ਦੀ ਸ਼ਿਕਾਇਤ

ਜਲੰਧਰ, 19 ਸਤੰਬਰ(ਸ਼ਿਵ)-4000 ਰੁਪਏ ਦਾ ਰਿਸ਼ਵਤ ਕਾਂਡ ਮਾਮਲੇ ਦੀ ਸ਼ਿਕਾਇਤ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦੀਪਰਵਾ ਲਾਕੜਾ ਕੋਲ ਵੀ ਪੁੱਜ ਗਈ ਹੈ | ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੇ ਇਸ ਮਾਮਲੇ ਨੂੰ ਲੈ ਕੇ ਅਜੇ ਤੱਕ ਕਈਆਂ ਦੀ ਨੀਂਦ ਉੱਡੀ ਹੋਈ ਹੈ | ਕਾਰੋਬਾਰੀ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਨਸ਼ਾ ਤਸਕਰ ਕਾਬੂ

ਲੋਹੀਆਂ ਖਾਸ, 19 ਸਤੰਬਰ (ਦਿਲਬਾਗ ਸਿੰਘ)- ਲੋਹੀਆਂ ਥਾਣੇ ਦੀ ਪੁਲਿਸ ਵਲੋਂ 75 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤੇ ਜਾਣ ਦੀ ਖ਼ਬਰ ਹੈ | ਇਸ ਸਬੰਧੀ ਥਾਣੇ ਦੇ ਮੁੱਖ ਅਫ਼ਸਰ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨੀਂ ...

ਪੂਰੀ ਖ਼ਬਰ »

ਚੋਰਾਂ ਨੇ ਤਿੰਨ ਦੁਕਾਨਾਂ 'ਚੋਂ ਲੱਖਾਂ ਦੀ ਚੋਰੀ ਕੀਤੀ

ਮਕਸੂਦਾਂ, 19 ਸਤੰਬਰ (ਲਖਵਿੰਦਰ ਪਾਠਕ)-ਥਾਣਾ 8 ਦੇ ਅਧੀਨ ਆਉਂਦੇ ਦੁਆਬਾ ਚੌਕ ਨੇੜੇ ਸਥਿਤ ਨਾਲੋ-ਨਾਲ ਤਿੰਨ ਦੁਕਾਨਾਂ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਚੋਰ ਲੱਖਾਂ ਦਾ ਮਾਲ ਉਡਾ ਲਿਆ | ਜਾਣਕਾਰੀ ਅਨੁਸਾਰ ਦੁਕਾਨਾਂ ਦੇ ਨਾਲ ਇਕ ਖਾਲੀ ਪਲਾਟ ਜਿਸ 'ਚ ਦਰਖਤ ...

ਪੂਰੀ ਖ਼ਬਰ »

ਸਮਾਰਟ ਕਲਾਸਾਂ ਬਣਾਉਣ ਲਈ ਸਿੱਖਿਆ ਬੋਰਡ ਨੂੰ ਜਾਰੀ ਹੋਣਗੇ 6.57 ਕਰੋੜ

ਜਲੰਧਰ, 19 ਸਤੰਬਰ (ਸ਼ਿਵ)- ਸ਼ਹਿਰ ਦੇ 141 ਸਕੂਲਾਂ ਦੀਆਂ ਕਲਾਸਾਂ ਨੂੰ ਸਮਾਰਟ ਬਣਾਉਣ ਲਈ ਸਮਾਰਟ ਸਿਟੀ ਪ੍ਰੋਜੈਕਟ 'ਚੋਂ 6.57 ਕਰੋੜ ਰੁਪਏ ਦੀ ਰਕਮ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ | ਇਹ ਰਕਮ ਜਲਦ ਹੀ ਸਿੱਖਿਆ ਬੋਰਡ ਨੂੰ ਜਾਰੀ ਕੀਤੀ ...

ਪੂਰੀ ਖ਼ਬਰ »

ਖਾਣਾ ਬਣਾਉਣ ਸਮੇਂ ਛੋਟੇ ਸਿਲੰਡਰ ਨੂੰ ਲੱਗੀ ਅੱਗ

ਮਕਸੂਦਾਂ, 19 ਸਤੰਬਰ (ਲਖਵਿੰਦਰ ਪਾਠਕ)- ਥਾਣਾ 8 ਦੇ ਅਧੀਨ ਆਉਂਦੇ ਇੰਡਸਟਰੀਅਲ ਏਰੀਆ 'ਚ ਬੀ. ਐਸ. ਐਨ. ਐਲ. ਟੈਲੀਫੋਨ ਐਕਸਚੇਂਜ ਨੇੜੇ ਇਕ ਛੋਟੇ ਸਿਲੰਡਰ ਦੇ ਫੱਟਣ ਕਾਰਨ ਹੋਏ ਹਾਦਸੇ ਨੇ ਕੁਝ ਸਮੇਂ ਲਈ ਦਹਿਸ਼ਤ ਦਾ ਮਾਹੌਲ ਬਣਾ ਦਿੱਤੀ | ਘਟਨਾ ਦੀ ਸੂਚਨਾ ਮਿਲਦੇ ਤੁਰੰਤ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ 2018 ....

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ...

ਪੂਰੀ ਖ਼ਬਰ »

ਕਾਂਗਰਸੀ ਉਮੀਦਵਾਰ ਤੇ ਹੋਰਾਂ 'ਤੇ ਜਾਤੀਸੂਚਕ ਸ਼ਬਦ ਤੇ ਕੁੱਟਮਾਰ ਦੇ ਦੋਸ਼, ਮਾਮਲਾ ਦਰਜ

ਆਦਮਪੁਰ, 19 ਸਤੰਬਰ (ਹਰਪ੍ਰੀਤ ਸਿਘ, ਰਮਨ ਦਵੇਸਰ)- ਪਿੰਡ ਹਰੀਪੁਰ ਵਿਖੇ ਵੋਟਾਂ ਦੌਰਾਨ ਹੋਏ ਵਿਵਾਦ ਦੌਰਾਨ ਬਸਪਾ-ਅਕਾਲੀ ਉਮੀਦਵਾਰ ਦੀ ਭੈਣ ਨੇ ਕਾਂਗਰਸੀ ਉਮੀਦਵਾਰ ਤੇ ਹੋਰਨਾਂ 'ਤੇ ਜਾਤੀਸੂਚਕ ਸ਼ਬਦ ਅਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ, ਜਿਸ ਦੇ ਵਿਰੋਧ ਵਜੋਂ ...

ਪੂਰੀ ਖ਼ਬਰ »

ਮਾਈਲਸਟੋਨ ਦੀ ਵਿਦਿਆਰਥਣ ਨੇ ਪ੍ਰਾਪਤ ਕੀਤੇ 9 ਬੈਂਡ

ਜਲੰਧਰ, 19 ਸਤੰਬਰ (ਅ.ਬ.)- ਮਾਈਲਸਟੋਨ ਐਜੂਕੇਸ਼ਨ ਗਰੁੱਪ ਨੇ ਫਿਰ ਮਾਅਰਕਾ ਮਾਰਦਿਆਂ ਆਈਲੈਟਸ ਦੀ ਪ੍ਰੀਖਿਆ ਵਿਚ ਰਿਕਾਰਡ ਬੈਂਡ ਪ੍ਰਾਪਤ ਕੀਤੇ ਹਨ | ਬੀਤੇ ਦਿਨ ਹੋਈ ਆਈਲੈਟਸ ਦੀ ਪ੍ਰੀਖਿਆ ਵਿਚ ਮਾਈਲਸਟੋਨ ਦੀ ਵਿਦਿਆਰਥਣ ਸਿਮਰਨ ਕੌਰ ਨੇ 9 ਬੈਂਡ ਪ੍ਰਾਪਤ ਕੀਤੇ ਹਨ | ਇਸ ...

ਪੂਰੀ ਖ਼ਬਰ »

ਘਰ 'ਚੋਂ ਹਜ਼ਾਰਾਂ ਦੀ ਨਕਦੀ ਚੋਰੀ

ਜਲੰਧਰ, 19 ਸਤੰਬਰ (ਐੱਮ.ਐੱਸ. ਲੋਹੀਆ) - ਸ਼ਹੀਦ ਬਾਬੂ ਲਾਭ ਸਿੰਘ ਨਗਰ 'ਚ ਬੀਤੀ ਰਾਤ ਇਕ ਤਾਲਾਬੰਦ ਘਰ ਨੂੰ ਨਿਸ਼ਾਨਾ ਬਣਾ ਕੇ ਕਿਸੇ ਨੇ ਹਜ਼ਾਰਾਂ ਰੁਪਏ ਦੀ ਨਗਦੀ ਅਤੇ ਸਾਮਾਨ ਚੋਰੀ ਕਰ ਲਿਆ ਹੈ | ਘਰ ਦੇ ਮਾਲਕ ਇੰਦਰ ਕੁਮਾਰ ਨੇ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੂੰ ...

ਪੂਰੀ ਖ਼ਬਰ »

ਐਨ. ਟੀ. ਐੱਸ. ਈ. ਨੇ ਨਤੀਜਾ ਐਲਾਨਿਆ

ਜਲੰਧਰ, 19 ਸਤੰਬਰ (ਰਣਜੀਤ ਸਿੰਘ ਸੋਢੀ)-ਨੈਸ਼ਨਲ ਕੌਾਸਲ ਆਫ਼ ਰਿਸਰਚ ਐਾਡ ਟ੍ਰੇਨਿੰਗ ਵਲੋਂ ਸਕਾਲਰਸ਼ਿਪ ਲਈ ਨੈਸ਼ਨਲ ਟੇਲੈਂਟ ਸਰਚ ਇਗਜ਼ਾਮੀਨੇਸ਼ਨ ਦੂਸਰੇ ਪੱਧਰ ਦਾ ਨਤੀਜਾ ਐਲਾਨਿਆ ਗਿਆ, ਜਿਸ 'ਚ ਜਲੰਧਰ ਦੇ ਚਾਰ ਵਿਦਿਆਰਥੀਆਂ ਪਾਸ ਹੋਏ ਹਨ | ਅਵਲ ਏਮਿਲ ਨੇ 174/200 ਅੰਕ ...

ਪੂਰੀ ਖ਼ਬਰ »

ਚਾਰ ਤਹਿਸੀਲਦਾਰਾਂ ਦੇ ਹਵਾਲੇ ਹੋਵੇ ਰਜਿਸਟਰੀਆਂ ਦਾ ਕੰਮ

ਜਲੰਧਰ, 19 ਸਤੰਬਰ (ਸ਼ਿਵ)- ਤਿੰਨ ਵਿਧਾਇਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਰਜਿਸਟਰੀਆਂ ਕਰਨ ਦਾ ਕੰਮ ਇਕ ਰਜਿਸਟਰਾਰ ਨੂੰ ਗ਼ਲਤ ਦੱਸਦਿਆਂ ਕਿਹਾ ਹੈ ਕਿ ਇਸ ਫ਼ੈਸਲੇ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ...

ਪੂਰੀ ਖ਼ਬਰ »

ਵਿਅਕਤੀ ਨੂੰ ਅਗਵਾ ਕਰਨ ਦੇ ਦੋਸ਼

ਜਲੰਧਰ, 19 ਸਤੰਬਰ (ਐੱਮ.ਐੱਸ. ਲੋਹੀਆ) - ਪੁਰਾਣੀ ਰੰਜਸ਼ ਦੇ ਚਲਦਿਆਂ ਥਾਣਾ ਭਾਰਗੋ ਕੈਂਪ ਅਧੀਨ ਆਉਂਦੇ ਖੇਤਰ 'ਚ ਇਕ ਵਿਅਕਤੀ ਨੂੰ ਅਗਵਾ ਕਰਨ ਦੀ ਸੂਚਨਾ ਹੈ | ਸਿਧਾਰਥ ਵਾਸੀ ਗਰੀਨ ਐਵੀਨਿਊ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਸ ਦੇ ਭਰਾ ਸੁਦਰਸ਼ਨ ਦਾ ਕੁਝ ਵਿਅਕਤੀਆਂ ...

ਪੂਰੀ ਖ਼ਬਰ »

ਹਿਸਾਬ ਦੇ ਪੇਪਰ ਤੋਂ ਡਰਦਾ ਘਰੋਂ ਭੱਜਿਆ ਬੱਚਾ ਹਮੀਰੇ ਤੋਂ ਮਿਲਿਆ

ਜਲੰਧਰ, 19 ਸਤੰਬਰ (ਐੱਮ.ਐੱਸ. ਲੋਹੀਆ) - ਫਗਵਾੜਾ ਗੇਟ ਦੇ ਨਾਲ ਲੱਗਦੇ ਚਹਾਰਬਾਗ ਮੁਹੱਲੇ ਦਾ ਰਹਿਣ ਵਾਲਾ 12 ਸਾਲ ਦਾ ਇਕ ਬੱਚਾ ਹਿਸਾਬ ਦੇ ਪੇਪਰ ਦੇ ਡਰ ਤੋਂ ਦੁਪਹਿਰ ਸਮੇਂ ਘਰੋਂ ਭੱਜ ਗਿਆ, ਜੋ ਦੇਰ ਸ਼ਾਮ ਕਰਤਾਰਪੁਰ ਨੇੜੇ ਪਿੰਡ ਹਮੀਰੇ ਤੋਂ ਬਰਾਮਦ ਹੋਇਆ | ਬਿਜਲੀ ਦੇ ...

ਪੂਰੀ ਖ਼ਬਰ »

ਭਰਾ ਨਾਲ ਗੱਲ ਕਰਨ ਬਹਾਨੇ ਔਰਤ ਫ਼ੋਨ ਲੈ ਕੇ ਫ਼ਰਾਰ

ਜਲੰਧਰ, 19 ਸਤੰਬਰ (ਐੱਮ.ਐੱਸ. ਲੋਹੀਆ) - ਬਸਤੀ ਬਾਵਾ ਖੇਲ ਦੀ ਨਹਿਰ ਨੇੜੇ ਇਕ ਔਰਤ ਨੇ ਆਪਣੇ ਭਰਾ ਨਾਲ ਗੱਲ ਕਰਨ ਦੇ ਬਹਾਨੇ ਇਕ ਸਕਿਉਰਿਟੀ ਗਾਰਡ ਤੋਂ ਉਸ ਦਾ ਮੋਬਾਈਲ ਫ਼ੋਨ ਮੰਗਿਆ ਤੇ ਉਸ ਨੇ ਔਰਤ ਨੂੰ ਆਪਣਾ ਮੋਬਾਈਲ ਦੇ ਦਿੱਤਾ | ਫੋਨ 'ਤੇ ਗੱਲ ਕਰਨ ਦਾ ਡਰਾਮਾ ਕਰਦੀ ਹੋਈ ...

ਪੂਰੀ ਖ਼ਬਰ »

ਦੇਰ ਰਾਤ ਘਰ 'ਚ ਲੱਗੀ ਅੱਗ ਕਾਰਨ ਭਾਰੀ ਨੁਕਸਾਨ

ਜਲੰਧਰ, 19 ਸਤੰਬਰ (ਐੱਮ.ਐੱਸ. ਲੋਹੀਆ) - ਵਰਕਸ਼ਾਪ ਚੌਕ ਨੇੜੇ ਬੀ.ਐੱਸ.ਐੱਫ਼. ਕਾਲੋਨੀ 'ਚ ਰਹਿੰਦੇ ਪੰਡਤ ਵਿਸ਼ਨੂੰ ਦੱਤ ਦੇ ਘਰ 'ਚ ਬੀਤੀ ਰਾਤ ਅੱਗ ਲੱਗ ਗਈ, ਜਿਸ ਨਾਲ ਭਾਰੀ ਨੁਕਸਾਨ ਹੋ ਗਿਆ | ਹਾਦਸਾ ਉਸ ਸਮੇਂ ਵਾਪਰਿਆ ਜਦ ਪੰਡਤ ਵਿਸ਼ਨੂੰ ਦੱਤ ਆਪਣੇ ਪਰਿਵਾਰ ਨਾਲ ਛੱਤ 'ਤੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX