ਤਾਜਾ ਖ਼ਬਰਾਂ


ਪਿੰਡ ਰਾਮਪੁਰ ਸੈਣੀਆ ਵਿਖੇ ਤੰਦੂਏ ਹੋਣ ਦੀ ਅਫ਼ਵਾਹ ਨੇ ਉਡਾਈ ਲੋਕਾਂ ਦੀ ਨੀਂਦ
. . .  about 1 hour ago
ਡੇਰਾਬੱਸੀ,18 ਜੁਲਾਈ(ਗੁਰਮੀਤ ਸਿੰਘ)-ਬਰਵਾਲਾ ਸੜਕ ਤੇ ਸਤਿਥ ਪਿੰਡ ਰਾਮ ਪੁਰ ਸੈਣੀਆ ਵਿਖੇ ਦੇਰ ਰਾਤ ਤੇਂਦੁਆ ਵੇਖੇ ਜਾਣ ਦੀ ਅਫ਼ਵਾਹ ਨੇ ਲੋਕਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ। ਪਿੰਡ ਵਿੱਚ ਗੁੱਗਾ ਮੈੜੀ ਧਾਰਮਿਕ ਸਥਾਨ...
ਸੀਵਰੇਜ ਦੀ ਸਫ਼ਾਈ ਕਰਦੇ ਇੱਕ ਦੀ ਮੌਤ
. . .  1 day ago
ਜਲੰਧਰ ,18 ਜੁਲਾਈ -ਕਬੀਰ ਨਗਰ 'ਚ ਸਫ਼ਾਈ ਕਰਦੇ ਸਮੇਂ ਇਕਦਮ ਸੀਵਰੇਜ 'ਚ ਪਾਣੀ ਆਉਣ ਕਰਕੇ ਮਜ਼ਦੂਰ ਦੀ ਦਮ ਘੁੱਟਣ ਨਾਲ ਮੌਤ ਹੋ ਗਈ , ਜਦਕਿ ਇਕ ਨੂੰ ਬਚਾ ਲਿਆ ...
ਪਾਤੜਾਂ 'ਚ ਹੜ੍ਹ ਕੰਟਰੋਲ ਰੂਮ ਸਥਾਪਤ
. . .  1 day ago
ਪਾਤੜਾਂ, 18 ਜੁਲਾਈ (ਗੁਰਵਿੰਦਰ ਸਿੰਘ ਬੱਤਰਾ)-ਘੱਗਰ ਦਰਿਆ ਵਿਚ ਆਏ ਹੜ੍ਹਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇੱਕ ਪਾਸੇ ਜਿੱਥੇ ਨਾਜ਼ੁਕ ਥਾਵਾਂ ਦੀ ਨਿਸ਼ਾਨਦੇਹੀ ...
ਭਾਜਪਾ ਵਿਧਾਇਕਾਂ ਦੀ ਮੰਗ- ਰਾਜਪਾਲ ਦੇ ਪੱਤਰ ਦਾ ਜਵਾਬ ਦੇਣ ਸਪੀਕਰ ਤੇ ਕਰਵਾਉਣ ਫਲੋਰ ਟੈੱਸਟ
. . .  1 day ago
ਬੈਂਗਲੁਰੂ, 18 ਜੁਲਾਈ- ਸਦਨ ਦੀ ਕਾਰਵਾਈ ਮੁਲਤਵੀ ਕੀਤੇ ਜਾਣ ਤੋਂ ਬਾਅਦ ਵਿਧਾਨ ਸਭਾ ਦੇ ਅੰਦਰ ਭਾਜਪਾ ਵਿਧਾਇਕ ਮੌਜੂਦ ਹਨ। ਭਾਜਪਾ ਆਗੂ ਯੇਦੀਯੁੱਰਪਾ ਅਤੇ ਭਾਜਪਾ ਵਿਧਾਇਕਾ ਨੇ ਸਾਰੀ ਰਾਤ ਧਰਨਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਵੱਲੋਂ ਮੰਗ ਕੀਤੀ ਜਾ ...
ਕਰਨਾਟਕ ਵਿਧਾਨ ਸਭਾ ਕੱਲ੍ਹ 11 ਵਜੇ ਤੱਕ ਮੁਲਤਵੀ
. . .  1 day ago
ਬੈਗਲੁਰੂ, 18 ਜੁਲਾਈ- ਕਰਨਾਟਕ ਵਿਧਾਨ ਸਭਾ ਦੀ ਕਾਰਵਾਈ ਸ਼ੁੱਕਰਵਾਰ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ, ਭਾਵ ਕਿ ਹੁਣ ਵਿਸ਼ਵਾਸ ਮਤ 'ਤੇ ਵੋਟਿੰਗ ...
250 ਨਸ਼ੀਲੇ ਟੀਕਿਆਂ ਸਮੇਤ ਇਕ ਵਿਅਕਤੀ ਕਾਬੂ
. . .  1 day ago
ਦਿੜ੍ਹਬਾ ਮੰਡੀ, 18 ਜੁਲਾਈ (ਹਰਬੰਸ ਸਿੰਘ ਛਾਜਲੀ) - ਐੱਸ.ਟੀ.ਐਫ ਅਤੇ ਪੁਲਿਸ ਥਾਣਾ ਛਾਜਲੀ ਦੀ ਪੁਲਿਸ ਪਾਰਟੀ ਨੇ ਇਕ ਵਿਅਕਤੀ ਨੂੰ 250 ਨਸ਼ੀਲੇ ਟੀਕਿਆਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਐੱਸ.ਟੀ.ਐਫ ਦੇ ਇੰਸਪੈਕਟਰ ਰਵਿੰਦਰ ਭੱਲਾ....
ਸਤਵੰਤ ਸਿੰਘ ਬਣੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ
. . .  1 day ago
ਅਟਾਰੀ, 18 ਜੁਲਾਈ - ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸਤਵੰਤ ਸਿੰਘ ਨੂੰ ਬਣਾਇਆ ਗਿਆ। ਇਸ ਦੇ ਨਾਲ ਹੀ ਸ.ਅਮੀਰ ਸਿੰਘ ਜੋ ਕਿ ਸਾਬਕਾ ਪ੍ਰਧਾਨ ਸ.ਬਿਸ਼ਨ ਸਿੰਘ ਦੇ ਛੋਟੋਂ ਭਰਾ ਹਨ, ਨੂੰ ਪਾਕਿਸਤਾਨ ਕਮੇਟੀ ਦੇ ਜਰਨਲ ਸਕੱਤਰ ...
ਡਿਪਟੀ ਕਮਿਸ਼ਨਰ ਵੱਲੋਂ ਧਰਨਾਕਾਰੀਆਂ ਨੂੰ ਕੀਤੀ ਸਖ਼ਤ ਹਦਾਇਤ 'ਤੇ ਧਰਨੇ ਤੋਂ ਲੰਘਾਈਆਂ ਸਕੂਲੀ ਬੱਸਾਂ
. . .  1 day ago
ਜੈਤੋ, 18 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸਬਡਵੀਜ਼ਨ ਦੇ ਕਈ ਪਿੰਡਾਂ ਵਿਚ ਡਰੇਨਾਂ ਦੇ ਉਵਰਫਲੋਅ ਹੋਣ ਕਰ ਕੇ ਮੀਂਹ ਦਾ ਪਾਣੀ ਕਿਸਾਨਾਂ ਦੀ ਝੋਨਾ ਅਤੇ ਨਰਮੇ ਦੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਣ 'ਤੇ ਗ਼ੁੱਸੇ 'ਚ ਆਏ ਕਿਸਾਨਾਂ ਨੇ ਜੈਤੋ...
ਰਾਜਪਾਲ ਨੂੰ ਸਦਨ ਦੀ ਕਾਰਵਾਈ 'ਚ ਨਹੀਂ ਦੇਣਾ ਚਾਹੀਦਾ ਦਖ਼ਲ - ਐੱਚ.ਕੇ.ਪਾਟਿਲ
. . .  1 day ago
ਬੈਂਗਲੁਰੂ, 18 ਜੁਲਾਈ- ਕਾਂਗਰਸ ਦੇ ਆਚ.ਕੇ.ਪਾਟਿਲ ਨੇ ਕਿਹਾ ਕਿ ਰਾਜਪਾਲ ਨੂੰ ਸਦਨ ਦੀ ਕਾਰਵਾਈ 'ਚ ਦਖ਼ਲ ਨਹੀਂ ਦੇਣਾ ਚਾਹੀਦਾ। ਪਾਟਿਲ ਨੇ ਕਿਹਾ ਕਿ ਉਨ੍ਹਾਂ ਦੇਖਿਆ ਹੈ ਕਿ ਰਾਜਪਾਲ ਦੇ ਨੁਮਾਇੰਦੇ ਇੱਥੇ ਮੌਜੂਦ...
ਸ੍ਰੀ ਮੁਕਤਸਰ ਸਾਹਿਬ: 2 ਕੁਇੰਟਲ 32 ਕਿੱਲੋ ਨਕਲੀ ਘਿਉ ਬਰਾਮਦ
. . .  1 day ago
ਸ੍ਰੀ ਮੁਕਤਸਰ ਸਾਹਿਬ, 18 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ 232 ਕਿੱਲੋ ਨਕਲੀ ਦੇਸੀ ਘਿਉ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ...
ਬਾਲੀਵੁੱਡ ਅਦਾਕਾਰ ਏਜਾਜ ਖਾਨ ਵਲੋਂ ਵਿਵਾਦਿਤ ਵੀਡੀਓ ਬਣਾਉਣ 'ਤੇ ਗ੍ਰਿਫ਼ਤਾਰ
. . .  1 day ago
ਮੁੰਬਈ, 18 ਜੁਲਾਈ - ਬਾਲੀਵੁੱਡ ਅਦਾਕਾਰ ਏਜਾਜ ਖਾਨ ਨੂੰ ਮੁੰਬਈ ਪੁਲਿਸ ਨੇ ਅੱਜ ਵੀਰਵਾਰ ਗ੍ਰਿਫ਼ਤਾਰ ਕਰ ਲਿਆ। ਉਸ 'ਤੇ ਟਿਕ ਟਾਕ ਦੇ ਸਟਾਰ ਫੈਜੂ ਦੇ ਸਮਰਥਨ ਵਿਚ ਵੀਡੀਓ ਬਣਾਉਣ ਦਾ ਦੋਸ਼ ਹੈ। ਇਹ ਮਾਮਲਾ ਅਸਲ ਵਿਚ ਮਹਾਰਾਸ਼ਟਰ ਦੇ ਭੀੜ ਤੰਤਰ ਨਾਲ ਜੁੜਿਆ...
ਹਰਪ੍ਰੀਤ ਸਿੰਘ ਸਿੱਧੂ ਦੁਬਾਰਾ ਐਸ.ਟੀ.ਐਫ. ਚੀਫ਼ ਨਿਯੁਕਤ
. . .  1 day ago
ਪਟਿਆਲਾ, 18 ਜੁਲਾਈ (ਮੋਹਿਤ ਸਿੰਗਲਾ) - ਪਟਿਆਲਾ, 18 ਜੁਲਾਈ (ਮੋਹਿਤ ਸਿੰਗਲਾ) - ਪੰਜਾਬ ਸਰਕਾਰ ਦੇ ਗ੍ਰਹਿ ਮਾਮਲਿਆਂ ਤੇ ਨਿਆਂ ਵਿਭਾਗ ਵੱਲੋਂ ਜਾਰੀ ਸੂਚੀ ਮੁਤਾਬਿਕ ਪੰਜਾਬ ਦੇ ਗਵਰਨਰ ਦੇ ਨਿਰਦੇਸ਼ਾਂ ਤਹਿਤ 6 ਆਈ.ਪੀ.ਐਸ. ਦੀ ਅਧਿਕਾਰੀਆਂ ਟਰਾਂਸਫ਼ਰ/ਪੋਸਟਿੰਗ ਕੀਤੀ ਗਈ ਹੈ। ਜਿਨ੍ਹਾਂ ਵਿਚੋਂ ਹਰਪ੍ਰੀਤ ਸਿੰਘ...
ਜੀ.ਕੇ. ਤੇ ਹੋਰਨਾ ਖ਼ਿਲਾਫ਼ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਹੁਣ ਕਰਾਈਮ ਬ੍ਰਾਂਚ ਕਰੇਗੀ
. . .  1 day ago
ਨਵੀਂ ਦਿੱਲੀ, 18 ਜੁਲਾਈ (ਜਗਤਾਰ ਸਿੰਘ)- ਦਿੱਲੀ ਕਮੇਟੀ ਪ੍ਰਬੰਧ 'ਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਲੈ ਕੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਹੋਰਨਾ ਖ਼ਿਲਾਫ਼ ਚਲ ਰਹੀ ਜਾਂਚ ਨੂੰ ਦਿੱਲੀ ਪੁਲਿਸ ਤੋਂ ਬਦਲ ਕੇ ਅਪਰਾਧ ਸ਼ਾਖਾ ਕੋਲ ਭੇਜ ਦਿੱਤਾ...
ਰਮਨਦੀਪ ਸਿੰਘ ਭੰਗੂ ਨੇ ਨਾਭਾ ਦੀ ਅਤਿ ਸੁਰੱਖਿਅਤ ਜੇਲ੍ਹ ਦੇ ਸੁਪਰਡੈਂਟ ਵਜੋਂ ਅਹੁਦਾ ਸੰਭਾਲਿਆ
. . .  1 day ago
ਨਾਭਾ, 18 ਜੁਲਾਈ (ਕਰਮਜੀਤ ਸਿੰਘ) - ਪੰਜਾਬ ਵਿਚ ਨਾਭਾ ਜੇਲ੍ਹ ਨੂੰ ਅਤਿ ਸੁਰੱਖਿਅਤ ਜੇਲ੍ਹ ਮੰਨਿਆ ਜਾਂਦਾ ਹੈ। ਜਿਸ ਦਾ ਅੱਜ ਰਮਨਦੀਪ ਸਿੰਘ ਭੰਗੂ ਨੇ ਸੁਪਰਡੈਂਟ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਜੇਲ੍ਹ ਵਿਚ ਕਈ ਖ਼ਤਰਨਾਕ ਅੱਤਵਾਦੀ, ਗੈਂਗਸਟਰਾਂ ਸਮੇਤ ਕਈ ਅਪਰਾਧੀ...
ਸਿੱਖਿਆ ਬੋਰਡ ਵੱਲੋਂ 10ਵੀਂ ਤੇ 12ਵੀਂ ਸ਼੍ਰੇਣੀਆਂ ਦੀ ਸਪਲੀਮੈਂਟਰੀ ਪ੍ਰਯੋਗੀ ਪ੍ਰੀਖਿਆ ਦਾ ਸ਼ਡਿਊਲ ਜਾਰੀ
. . .  1 day ago
ਐੱਸ. ਏ. ਐੱਸ. ਨਗਰ, 18 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਤੇ 12ਵੀਂ ਸ਼੍ਰੇਣੀਆਂ ਦੀ ਸਪਲੀਮੈਂਟਰੀ ਪ੍ਰਯੋਗੀ ਪ੍ਰੀਖਿਆ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਮੁਹੰਮਦ ਤਈਅਬ...
ਮੋਟਰ ਐਕਸੀਡੈਂਟ ਕਲੇਮਜ਼ ਟ੍ਰਿਬਿਊਨਲ ਨੇ ਸੜਕ ਹਾਦਸੇ ਵਿਚ ਮਾਰੇ ਗਏ ਨੌਜਵਾਨ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦਾ ਸੁਣਾਇਆ ਫ਼ੈਸਲਾ
. . .  1 day ago
ਪਾਕਿਸਤਾਨ ਦਾ ਸਾਬਕਾ ਪ੍ਰਧਾਨ ਮੰਤਰੀ ਗ੍ਰਿਫ਼ਤਾਰ
. . .  1 day ago
ਅਦਾਲਤ ਦੀ ਸੁਣਵਾਈ ਲਈ ਜਾ ਰਹੇ ਸਾਬਕਾ ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ
. . .  1 day ago
ਖ਼ਾਲਸਾ ਸੰਘਰਸ਼ ਜਥੇਬੰਦੀ ਵੱਲੋਂ ਥਾਣਾ ਲੋਪੋਕੇ ਦਾ ਘਿਰਾਓ
. . .  1 day ago
ਅੰਡਰਵਰਲਡ ਡਾਨ ਦਾਊਦ ਇਬਰਾਹੀਮ ਦਾ ਭਤੀਜਾ ਗ੍ਰਿਫ਼ਤਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਅੱਸੂ ਸੰਮਤ 550

ਮਾਨਸਾ

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਲਈ ਮਾਨਸਾ ਜ਼ਿਲ੍ਹੇ 'ਚ 71.66 ਫ਼ੀਸਦੀ ਵੋਟਾਂ ਅਮਨ-ਅਮਾਨ ਨਾਲ ਭੁਗਤੀਆਂ

ਮਾਨਸਾ, 19 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਵੋਟਾਂ ਸਮੇਂ ਮਾਨਸਾ ਜ਼ਿਲ੍ਹੇ ਦੇ ਵੋਟਰਾਂ ਨੇ ਉਤਸ਼ਾਹ ਨਾਲ ਵੋਟਾਂ ਪਾਈਆਂ | ਦੇਰ ਸ਼ਾਮ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ 'ਚ 71.66 ਫ਼ੀਸਦੀ ਵੋਟਾਂ ਭੁਗਤੀਆਂ | ਦੱਸਣਾ ਬਣਦਾ ਹੈ ਕਿ ਜ਼ਿਲ੍ਹੇ 'ਚ 11 ਪ੍ਰੀਸ਼ਦ ਜ਼ੋਨ ਅਤੇ 5 ਸੰਮਤੀਆਂ ਦੇ 89 ਜ਼ੋਨ ਪੈਂਦੇ ਹਨ | ਇੱਕੜ-ਦੁੱਕੜ ਘਟਨਾਵਾਂ ਤੋਂ ਇਲਾਵਾ ਕਿਧਰੇ ਵੀ ਅਣਸੁਖਾਵੀਂ ਘਟਨਾ ਵਾਪਰਨ ਦੀ ਸੂਚਨਾ ਨਹੀਂ ਹੈ | ਸਵੇਰੇ 8 ਵਜੇ ਸ਼ੁਰੂ ਹੋਈ ਵੋਟਾਂ ਪੁਆਉਣ ਦੀ ਪ੍ਰਕ੍ਰਿਆ ਬਕਾਇਦਾ ਢੰਗ ਨਾਲ ਸ਼ਾਮ 4 ਵਜੇ ਤੱਕ ਅਮਨ ਅਤੇ ਸ਼ਾਂਤਮਈ ਢੰਗ ਨਾਲ ਚੱਲਦੀ ਰਹੀ | ਹਾਸਲ ਹੋਈ ਜਾਣਕਾਰੀ ਅਨੁਸਾਰ ਸਰਦੂਲਗੜ੍ਹ ਬਲਾਕ 'ਚ 72. 03 ਫ਼ੀਸਦੀ, ਝੁਨੀਰ 'ਚ 70. 53, ਮਾਨਸਾ 'ਚ 68. 55, ਭੀਖੀ 'ਚ 73.70 ਤੇ ਬੁਢਲਾਡਾ ਬਲਾਕ 'ਚ 73.49 ਫ਼ੀਸਦੀ ਵੋਟਾਂ ਪਈਆਂ | ਬੂਥਾਂ 'ਤੇ 4 ਵਜੇ ਤੋਂ ਬਾਅਦ ਵੀ ਵੋਟਰ ਕਤਾਰਾਂ 'ਚ ਲੱਗੇ ਖੜ੍ਹੇ ਸਨ | ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਦਾਅਵਾ ਕੀਤਾ ਹੈ ਕਿ ਜ਼ਿਲ੍ਹਾ ਵੋਟਾਂ ਪਾਉਣ ਵਿਚ ਪੰਜਾਬ ਦੇ ਸਭ ਤੋਂ ਮੋਹਰੀ ਜ਼ਿਲਿ੍ਹਆਂ ਵਿਚ ਸ਼ਾਮਲ ਹੋ ਗਿਆ ਹੈ | ਐਸ.ਐਸ.ਪੀ. ਮਨਧੀਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿਚ ਕਿਸੇ ਵੀ ਥਾਂ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਕਿਉਂਕਿ ਸੁਰੱਖਿਆ ਦਸਤੇ ਪੂਰੀ ਮੁਸਤੈਦੀ ਨਾਲ ਹਰੇਕ ਬੂਥ 'ਤੇ ਕਰੜੀ ਨਿਗਾਹ ਰੱਖ ਰਹੇ ਸਨ | ਦੋਵੇਂ ਅਧਿਕਾਰੀਆਂ ਨੇ ਵੋਟ ਪ੍ਰਕ੍ਰਿਆ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ 'ਤੇ ਚੋਣ ਅਫ਼ਸਰਾਂ, ਚੋਣ ਅਮਲੇ ਅਤੇ ਵੋਟਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੋੜ ਹੈ ਆਪਸੀ ਭਾਈਚਾਰਾ ਕਾਇਮ ਰੱਖਣ ਦੀ ਅਤੇ ਪਾਰਦਰਸ਼ਤਾ ਰੱਖਣ ਦੀ |
288 ਉਮੀਦਵਾਰਾਂ ਦੀ ਕਿਸਮਤ ਬੈਲਟ ਬਕਸਿਆਂ 'ਚ ਬੰਦ
ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੇ ਕੁੱਲ 288 ਉਮੀਦਵਾਰਾਂ ਦੀ ਕਿਸਮਤ ਬੈਲਟ ਬਕਸਿਆਂ ਵਿਚ ਬੰਦ ਹੋ ਗਈ ਹੈ | ਬੈਲਟ ਬਕਸਿਆਂ ਨੂੰ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੀਲ ਕਰ ਦਿੱਤਾ ਗਿਆ ਹੈ | ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ 22 ਸਤੰਬਰ ਨੂੰ ਸਵੇਰੇ 8 ਵਜੇ ਤੋਂ ਸ਼ੁਰੂ ਹੋਣ ਵਾਲੀ ਵੋਟਾਂ ਦੀ ਗਿਣਤੀ ਉਪਰੰਤ ਆਵੇਗਾ | ਇਸੇ ਦੌਰਾਨ ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੇ ਇੰਚਾਰਜ ਬਲਵੰਤ ਸਿੰਘ ਸ਼ੇਰਗਿੱਲ, ਕਾਂਗਰਸੀ ਆਗੂ ਬਲਵਿੰਦਰ ਨਾਰੰਗ ਨੇ ਦਾਅਵਾ ਕੀਤਾ ਕਿ ਕਾਂਗਰਸ ਦੇ ਸਾਰੇ ਉਮੀਦਵਾਰ ਸ਼ਾਨ ਨਾਲ ਜਿੱਤ ਹਾਸਲ ਕਰਨਗੇ | ਉਨ੍ਹਾਂ ਕਿਹਾ ਕਿ ਲੋਕਾਂ ਨੇ ਇਨ੍ਹਾਂ ਚੋਣਾਂ ਵਿਚ ਅਕਾਲੀ ਦਲ ਨੂੰ ਨਾਕਾਰ ਦਿੱਤਾ ਹੈ |
ਪਿੰਡ ਉੱਭਾ 'ਚ ਅਣਪਛਾਤੇ ਨੌਜਵਾਨਾਂ ਵਲੋਂ ਹਵਾਈ ਫਾਇਰਿੰਗ
ਜ਼ਿਲ੍ਹਾ ਪ੍ਰੀਸ਼ਦ ਜ਼ੋਨ ਅਕਲੀਆ ਦੇ ਪਿੰਡ ਉੱਭਾ ਵਿਖੇ ਵੋਟਾਂ ਖ਼ਤਮ ਹੋਣ ਦੇ ਸਮੇਂ ਤੋਂ ਬਾਅਦ ਅਣਪਛਾਤੇ ਨੌਜਵਾਨਾਂ ਨੂੰ ਰੋਕਣ 'ਤੇ ਉਨ੍ਹਾਂ ਵਲੋਂ ਹਵਾਈ ਫਾਇਰਿੰਗ ਕਰ ਕੇ ਭੱਜ ਜਾਣ ਦੀ ਖ਼ਬਰ ਹੈ | ਅਕਾਲੀ ਵਰਕਰ ਨੰਬਰਦਾਰ ਰਘਵੀਰ ਸਿੰਘ ਉੱਭਾ ਨੇ ਦੱਸਿਆ ਕਿ ਵੋਟਾਂ ਦੇ ਪੈਣ ਦੇ ਸਮੇਂ 4 ਵਜੇ ਤੋਂ ਬਾਅਦ ਉਹ ਜਦੋਂ ਸਕੂਲ ਦੇ ਗੇਟ ਕੋਲ ਖੜ੍ਹਾ ਸੀ ਤਾਂ ਕੁਝ ਨੌਜਵਾਨ ਵੋਟਾਂ ਪਾਉਣ ਲਈ ਅੰਦਰ ਜਾਣਾ ਚਾਹੁੰਦੇ ਸਨ ਪਰ ਉਸ ਨੇ ਉਨ੍ਹਾਂ ਦਾ ਵਿਰੋਧ ਕੀਤਾ, ਜਿਸ ਕਰ ਕੇ ਤੂੰ-ਤੂੰ ਮੈਂ-ਮੈਂ ਹੋਣ ਉਪਰੰਤ ਨੌਜਵਾਨਾਂ ਨੇ ਉਸ ਨੂੰ ਕੁੱਟਣਾ ਚਾਹਿਆ ਪਰ ਉਹ ਪਿੰਡ ਵੱਲ ਭੱਜ ਲਿਆ | ਰਘਵੀਰ ਸਿੰਘ ਅਨੁਸਾਰ ਉਸ ਦੇ ਭੱਜਣ ਤੋਂ ਬਾਅਦ ਉਨ੍ਹਾਂ ਨੌਜਵਾਨਾਂ ਨੇ 3 ਹਵਾਈ ਫਾਇਰ ਵੀ ਕੀਤੇ | ਅਕਾਲੀ-ਭਾਜਪਾ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਗੁਰਮੀਤ ਸਿੰਘ ਨਿੱਕਾ ਨੇ ਕਿਹਾ ਕਿ ਇਹ ਅਣਪਛਾਤੇ ਨੌਜਵਾਨ ਸੱਤਾਧਾਰੀਆਂ ਦੀ ਸ਼ਹਿ ਉੱਪਰ ਜਾਅਲੀ ਵੋਟਾਂ ਭੁਗਤਾਉਣਾ ਚਾਹੁੰਦੇ ਸਨ | ਇਸ ਸਬੰਧੀ ਥਾਣਾ ਜੋਗਾ ਦੇ ਮੁਖੀ ਬਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਅਜਿਹਾ ਕੋਈ ਵੀ ਮਾਮਲਾ ਨਾ ਹੋਣ ਦੀ ਗੱਲ ਆਖੀ | ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਵਲੋਂ ਕੋਈ ਲਿਖਤੀ ਬਿਆਨ ਨਹੀਂ ਦਿੱਤਾ ਗਿਆ, ਜਿਸ ਉੱਪਰ ਮਾਮਲਾ ਦਰਜ ਕੀਤਾ ਜਾਵੇ |
ਬੁਢਲਾਡਾ ਖੇਤਰ 'ਚ 75 ਫ਼ੀਸਦੀ ਤੋਂ ਵੱਧ ਪੋਿਲੰਗ ਹੋਈ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਸਬੰਧੀ ਇਸ ਖੇਤਰ ਅੰਦਰ ਵੋਟਿੰਗ ਦਾ ਅਮਲ ਅਮਨ ਸ਼ਾਂਤੀ ਨਾਲ ਨਿਰਵਿਘਨ ਸਿਰੇ ਚੜ੍ਹ ਗਿਆ | ਲੋਕਾਂ ਨੇ ਪੂਰੇ ਉਤਸ਼ਾਹ ਨਾਲ ਵੋਟਾਂ ਪਾਈਆਂ | ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਸਮਰਥਕਾਂ ਨੇ ਜਿੱਤ ਦੇ ਦਾਅਵੇ ਕੀਤੇ | ਸਵੇਰੇ ਅੱਠ ਵਜੇ ਤੋਂ ਹੀ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਅਤੇ ਸਮੁੱਚੇ ਪਿੰਡਾਂ ਅੰਦਰ ਪੜਾਅ ਦਰ ਪੜਾਅ ਪੋਲਿੰਗ ਪ੍ਰਤੀਸ਼ਤ ਵਧਦੀ ਗਈ ਅਤੇ ਸ਼ਾਮ 4 ਵਜੇ ਤੱਕ 75 ਫ਼ੀਸਦੀ ਤੋਂ ਵੱਧ ਵੋਟਿੰਗ ਹੋ ਚੁੱਕੀ ਸੀ ਅਤੇ ਕਈ ਬੂਥਾਂ 'ਤੇ ਸਮਾਂ ਸਮਾਪਤ ਹੋਣ ਤੇ ਵੀ ਲੰਬੀਆਂ ਕਤਾਰਾਂ ਚ ਵੋਟਰ ਖੜੇ ਦਿਖਾਈ ਦੇ ਰਹੇ ਸਨ |
ਕੁਲਾਣਾ ਵਾਸੀਆਂ ਨੇ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕੀਤੀ
ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੀ ਵੋਟਿੰਗ ਮੌਕੇ ਵੈਸੇ ਤਾਂ ਸਮੁੱਚੇ ਇਲਾਕੇ ਅੰਦਰ ਲੋਕਾਂ ਨੇ ਅਮਨ ਸ਼ਾਂਤੀ ਬਣਾਈ ਰੱਖੀ ਪਰ ਪਿੰਡ ਕੁਲਾਣਾ ਦੇ ਮੋਹਤਬਰ ਵਿਅਕਤੀਆਂ ਨੇ ਵੱਖ-ਵੱਖ ਪਾਰਟੀਆਂ ਦੀ ਅਗਵਾਈ ਕਰਦੇ ਹੋਣ ਦੇ ਬਾਵਜੂਦ ਆਪਸੀ ਭਾਈਚਾਰਕ ਤੇ ਪਿੰਡ ਪੱਧਰੀ ਏਕਤਾ ਦੀ ਮਿਸਾਲ ਕਾਇਮ ਰੱਖੀ | ਪਿੰਡ ਦੇ ਸਰਕਾਰੀ ਸਕੂਲ 'ਚ ਬਣੇ ਪੋਲਿੰਗ ਬੂਥਾਂ ਤੇ ਡਿਊਟੀ ਨਿਭਾਉਣ ਵਾਲੇ ਵੱਖ-ਵੱਖ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਪਾਰਟੀ ਅਗਵਾਈ ਕਾਰਾਂ ਤੇ ਵਰਕਰਾਂ ਨੇ ਇੱਕ ਦੂਜੇ ਤੋਂ ਪਾਸਾ ਵਟਣ ਦੀ ਬਜਾਏ ਆਪਸੀ ਸਹਿਮਤੀ ਨਾਲ ਹਰ ਸਮੱਸਿਆ ਨੂੰ ਸੁਲਝਾਇਆ | ਇਸ ਮੌਕੇ ਅਮਰਜੀਤ ਸਿੰਘ ਕੁਲਾਣਾ, ਜਗਦੀਸ਼ ਸਿੰਘ ਦੀਸ਼ਾ, ਬਲਵਿੰਦਰ ਸਿੰਘ ਕੁਲਾਣਾ ਆਦਿ ਤੋਂ ਇਲਾਵਾ ਤਿੰਨੋਂ ਪਾਰਟੀਆਂ ਦੇ ਅਨੇਕਾਂ ਆਗੂ ਤੇ ਵਰਕਰ ਮੌਜੂਦ ਸਨ |
72.2 ਪ੍ਰਤੀਸ਼ਤ ਵੋਟਾਂ ਪਈਆਂ
ਸਰਦੂਲਗੜ੍ਹ ਤੋਂ ਪ੍ਰਕਾਸ਼ ਸਿੰਘ ਜ਼ੈਲਦਾਰ/ਜੀ.ਐਮ. ਅਰੋੜਾ ਅਨੁਸਾਰ- ਜ਼ਿਲ੍ਹਾ ਪ੍ਰੀਸ਼ਦ ਜੋਨ ਝੰਡਾ ਕਲਾਂ ਅਤੇ 15 ਪੰਚਾਇਤ ਸੰਮਤੀ ਜ਼ੋਨਾਂ 'ਚ ਵੋਟ ਪ੍ਰਤੀਸ਼ਤਤਾ 72.2 ਰਹੀ | ਇਸ ਸਬੰਧੀ ਸੁਪਰਡੈਂਟ ਅਮਰਜੀਤ ਸਿੰਘ ਨੇ ਦੱਸਿਆ ਕਿ 42 ਪਿੰਡਾਂ ਦੇ 64947 ਵੋਟਰ ਸਨ, ਜਿਨ੍ਹਾਂ ਵਿਚੋਂ 46775 ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ | ਦੱਸਣਯੋਗ ਹੈ ਕਿ ਅੱਜ ਪਈਆਂ ਵੋਟਾਂ ਵਿਚ 24645 ਮਰਦਾਂ ਅਤੇ 22130 ਔਰਤਾਂ ਨੇ ਆਪਣੀਆਂ ਵੋਟਾਂ ਪਾਈਆਂ | ਇਲਾਕੇ ਵਿਚ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜਿ੍ਹਆ | ਕਿਸੇ ਪਾਸੇ ਤੋਂ ਕੋਈ ਅਣਸੁਖਾਵੀਂ ਘਟਨਾ ਦੀ ਖ਼ਬਰ ਨਹੀਂ | ਝੰਡਾ ਕਲਾਂ, ਸੰਘਾ, ਖੈਰਾ ਖ਼ੁਰਦ, ਮੀਰਪੁਰ ਕਲਾਂ, ਝੰਡਾ ਖ਼ੁਰਦ, ਬਰਨ, ਚੋਟੀਆਂ ਤੇ ਕੁਝ ਹੋਰ ਪਿੰਡਾਂ ਦਾ ਦੌਰਾ ਕਰਨ ਤੇ ਦੇਖਿਆ ਕਿ ਉਪਰੋਕਤ ਚੋਣਾਂ ਪ੍ਰਤੀ ਲੋਕਾਂ 'ਚ ਉਤਸ਼ਾਹ ਦੀ ਕਮੀ ਝਲਕ ਰਹੀ ਸੀ | ਸੱਤਾਧਾਰੀ ਧਿਰ ਦੇ ਲੋਕ ਜਿੱਤ ਲਈ ਜ਼ਿਆਦਾ ਆਸਵੰਦ ਨਜ਼ਰ ਆਏ ਪ੍ਰੰਤੂ ਫਿਰ ਵੀ ਅਕਾਲੀ ਤੇ ਹੋਰਨਾਂ ਪਾਰਟੀਆਂ ਦੇ ਉਮੀਦਵਾਰ ਲਗਾਤਾਰ ਵੱਖ-ਵੱਖ ਪੋਲਿੰਗ ਬੂਥਾਂ 'ਤੇ ਜਾ ਕੇ ਵਰਕਰਾਂ ਨਾਲ ਰਾਬਤਾ ਰੱਖ ਰਹੇ ਸਨ |
ਆਪਸੀ ਭਾਈਚਾਰਾ ਰੱਖਿਆ ਕਾਇਮ
ਪਿੰਡ ਮੀਰਪੁਰ ਕਲਾਂ ਵਿਖੇ ਅਕਾਲੀ ਤੇ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਆਪਸੀ ਭਾਈਚਾਰਾ ਕਾਇਮ ਰੱਖਣ ਦੀ ਮਿਸਾਲ ਦਿੰਦੇ ਹੋਏ ਇਕੱਠੇ ਬੈਠ ਕੇ ਵੋਟਰਾਂ ਨੂੰ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਭੁਗਤਣ ਦੀ ਅਪੀਲ ਕੀਤੀ ਕਿਸੇ ਪੱਖੋਂ ਵੀ ਕੋਈ ਤਲਖ਼ੀ ਨਜ਼ਰ ਨਹੀਂ ਆਈ |
ਕੁਝ ਥਾਵਾਂ 'ਤੇ ਲੋਕਾਂ ਨੇ ਚਾਅ ਨਾਲ ਪਾਈ ਵੋਟ
ਖੈਰਾ ਖ਼ੁਰਦ ਵਿਖੇ ਪਹਿਲੀ ਵਾਰ ਵੋਟ ਪਾਉਣ ਉਪਰੰਤ ਨੌਜਵਾਨ ਪ੍ਰਕਾਸ਼ ਸਿੰਘ ਨੇ ਕਿਹਾ ਕਿ ਉਸ ਨੂੰ ਵੋਟ ਪਾਉਣ ਦਾ ਬਹੁਤ ਚਾਅ ਸੀ, ਉਸ ਨੇ ਆਪਣੇ ਮਨਪਸੰਦ ਉਮੀਦਵਾਰ ਦੇ ਹੱਕ ਵਿਚ ਵੋਟ ਦਾ ਇਸਤੇਮਾਲ ਕੀਤਾ ਹੈ, ਇਸੇ ਪਿੰਡ ਵਿਚ ਚੌਧਰੀ ਭਾਈਚਾਰੇ ਦੀਆਂ ਬਜ਼ੁਰਗ ਔਰਤਾਂ ਉਨ੍ਹਾਂ ਦੇ ਰਵਾਇਤੀ ਪਹਿਰਾਵੇ'ਚ ਬੜੇ ਉਤਸ਼ਾਹ ਨਾਲ ਵੋਟ ਪਾਉਣ ਪੋਲਿੰਗ ਬੂਥ ਤੇ ਪਹੁੰਚੀਆਂ | ਝੰਡਾ ਕਲਾਂ ਵਿਖੇ ਵੀ 85 ਸਾਲਾ ਬਜ਼ੁਰਗ ਤੇ ਹਾਦਸਾ ਗ੍ਰਸਤ ਨੌਜਵਾਨ ਪੂਰੀ ਤਾਂਘ ਨਾਲ ਪੈਦਲ ਚੱਲ ਕੇ ਵੋਟ ਪਾਉਣ ਜਾਂਦੇ ਨਜ਼ਰ ਆਏ |
ਬਰੇਟਾ ਇਲਾਕੇ ਵਿਚ ਅਮਨ-ਸ਼ਾਂਤੀ ਨਾਲ ਪਈਆਂ ਵੋਟਾਂ, 75 ਫ਼ੀਸਦੀ ਪੋਲਿੰਗ ਹੋਈ
ਬਰੇਟਾ ਤੋਂ ਰਵਿੰਦਰ ਕੌਰ ਮੰਡੇਰ/ਜੀਵਨ ਸ਼ਰਮਾ ਅਨੁਸਾਰ- ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਇਲਾਕੇ ਵਿਚ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹਨ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਬਰੇਟਾ ਸਰਕਲ ਦੇ 8 ਬਲਾਕ ਸੰਮਤੀ ਜ਼ੋਨ ਅਤੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕੁੱਲਰੀਆਂ ਲਈ 75 ਫ਼ੀਸਦੀ ਵੋਟਾਂ ਪਈਆਂ ਹਨ, ਜਿਨ੍ਹਾਂ ਵਿਚੋਂ ਪਿੰਡ ਕੁੱਲਰੀਆਂ ਵਿਚ 68 ਫ਼ੀਸਦੀ, ਧਰਮਪੁਰਾ ਵਿਚ 78, ਦਿਆਲਪੁਰਾ ਵਿਚ 80, ਮੰਡੇਰ 52, ਬਹਾਦਰਪੁਰ 85, ਜੁਗਲਾਣ 82, ਬਖਸ਼ੀਵਾਲਾ 65, ਚੱਕ ਅਲੀਸ਼ੇਰ 75, ਕਾਹਨਗੜ੍ਹ 71, ਭਾਵਾ, ਖੱਤਰੀਵਾਲਾ 73, ਰੰਘੜਿਆਲ 73, ਖੁਡਾਲ ਸ਼ੇਖੂਪੁਰ 65, ਭਖੜਿਆਲ 85, ਸਿਰਸੀਵਾਲਾ 76, ਗੋਬਿੰਦਪੁਰਾ 55, ਫੁੱਲੂਵਾਲਾ 80, ਸੰਘਰੇੜੀ 83, ਸਤੀਕੇ 66, ਜਲਵੇੜਾ 70, ਖੁਡਾਲ ਕਲਾਂ 66 ਅਤੇ ਖੁਡਾਲ ਅਕਬਰਪੁਰ ਵਿਚ 81 ਫ਼ੀਸਦੀ ਵੋਟਾਂ ਪੋਲ ਹੋਈਆਂ | ਸਮੁੱਚੇ ਇਲਾਕੇ ਵਿਚ ਸਵੇਰੇ ਸਮੇਂ ਵੋਟਾਂ ਪਾਉਣ ਦੀ ਗਤੀ ਧੀਮੀ ਰਹੀ ਪਰ 11 ਵਜੇ ਤੋਂ ਬਾਅਦ ਵੋਟਰਾਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ ਪਰ ਫਿਰ ਵੀ ਜ਼ਿਆਦਾਤਰ ਪਿੰਡਾਂ ਵਿਚ ਵੋਟਾਂ ਪਾਉਣ ਲਈ ਲੰਮੀਆਂ ਕਤਾਰਾਂ ਵਿਖਾਈ ਨਹੀਂ ਦਿੱਤੀਆਂ | ਥਾਣਾ ਮੁਖੀ ਬਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਾਰੇ ਇਲਾਕੇ ਵਿਚ ਵੋਟਾਂ ਅਮਨ-ਸ਼ਾਂਤੀ ਨਾਲ ਪੋਲ ਹੋਈਆਂ | ਕਿਸੇ ਪਾਸੋਂ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ | ਇਸ ਮੌਕੇ ਵੱਖ-ਵੱਖ ਪਾਰਟੀਆਂ ਦੇ ਆਗੂ ਜਿਨ੍ਹਾਂ ਵਿਚ ਹਲਕਾ ਵਿਧਾਇਕ ਬੁੱਧ ਰਾਮ, ਕੁਲਵੰਤ ਰਾਏ ਸਿੰਗਲਾ, ਪ੍ਰਕਾਸ਼ ਚੰਦ ਕੁੱਲਰੀਆਂ, ਬਲਦੇਵ ਸਿੰਘ ਸਿਰਸੀਵਾਲਾ, ਗੁਰਦੀਪ ਸਿੰਘ ਟੋਡਰਪੁਰ, ਸੀਤਾ ਰਾਮ ਗੋਬਿੰਦਪੁਰਾ ਨੇ ਪਿੰਡਾਂ ਵਿਚ ਪੋਲਿੰਗ ਬੂਥਾਂ ਦੇ ਦੌਰੇ ਕੀਤੇ ਅਤੇ ਸਾਰਿਆਂ ਨੇ ਆਪਣੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਦਾ ਦਾਅਵਾ ਕੀਤਾ | ਜੋਗਾ ਖੇਤਰ 'ਚ ਵੋਟਰਾਂ ਦਾ ਉਤਸ਼ਾਹ ਮੱਠਾ ਰਿਹਾ
ਜੋਗਾ ਤੋਂ ਬਲਜੀਤ ਸਿੰਘ ਅਕਲੀਆ ਅਨੁਸਾਰ- ਖੇਤਰ ਦੇ ਪਿੰਡਾਂ ਵਿਚ ਪੈਂਦੇ ਜ਼ਿਲ੍ਹਾ ਪ੍ਰੀਸ਼ਦ ਹਲਕਾ ਅਕਲੀਆ ਅਤੇ ਬਲਾਕ ਸੰਮਤੀ ਹਲਕਾ ਅਕਲੀਆ, ਰੜ੍ਹ, ਉੱਭਾ, ਬੁਰਜ ਢਿੱਲਵਾਂ, ਮਾਖਾ ਚਹਿਲਾਂ, ਰੱਲਾ ਦੇ ਪੋਲਿੰਗ ਬੂਥਾਂ ਉੱਪਰ ਵੋਟਾਂ 4 ਵਜੇ ਤੱਕ ਅਮਨ ਅਮਾਨ ਨਾਲ ਪਈਆਂ | ਭਾਵੇਂ ਉਮੀਦਵਾਰਾਂ ਦੇ ਸਮਰਥਕਾਂ ਨੇ ਬਜ਼ੁਰਗ, ਬਿਮਾਰ ਅਤੇ ਅਪਾਹਜਾਂ ਨੂੰ ਵੋਟਾਂ ਲਈ ਘਰੋਂ ਚੁੱਕ-ਚੁੱਕ ਲਿਆਂਦਾ ਪਰ ਦੁਪਹਿਰ ਤੱਕ ਕੁੱਝ ਬੂਥਾਂ 'ਤੇ ਵੋਟਰਾਂ ਦਾ ਉਤਸ਼ਾਹ ਕਾਫ਼ੀ ਮੱਠਾ ਸੀ ਜਦ ਕਿ 1-2 ਪਿੰਡਾਂ ਵਿਚ ਪੂਰਾ ਸਮਾਂ ਹੀ ਵੋਟਰਾਂ ਦਾ ਉਤਸ਼ਾਹ ਮੱਧਮ ਰਿਹਾ | ਪਿੰਡ ਬੁਰਜ ਝੱਬਰ ਵਿਖੇ ਵੋਟ ਪਾਉਣ ਦੇ ਆਖ਼ਰੀ ਸਮੇਂ 4 ਵਜੇ ਤੋਂ ਬਾਅਦ ਵੀ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ |
ਬੋਹਾ ਖੇਤਰ ਦੇ ਪਿੰਡਾਂ 'ਚ ਧੀਮੀ ਗਤੀ ਨਾਲ ਪਈਆਂ ਵੋਟਾਂ
ਬੋਹਾ ਤੋਂ ਸਲੋਚਨਾ ਤਾਂਗੜੀ ਅਨੁਸਾਰ- ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਪਈਆਂ ਵੋਟਾਂ ਵਿਚ ਇਸ ਖੇਤਰ ਦੇ 40 ਪਿੰਡਾਂ ਅੰਦਰ ਕੋਈ ਬਹੁਤਾ ਉਤਸ਼ਾਹ ਵੇਖਣ ਨੂੰ ਨਹੀਂ ਮਿਲਿਆ | ਇਸ ਵਾਰ ਕਸਬਾ ਬੋਹਾ ਨੂੰ ਨਗਰ ਪੰਚਾਇਤ ਬਣਾਏ ਜਾਣ ਕਰ ਕੇ ਪਿਛਲੀ ਵਾਰ ਜੋ ਪਿੰਡ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਬੋਹਾ ਨਾਲ ਸਨ, ਉਹ ਪਿੰਡ ਤੋੜ ਕੇ ਅੱਧੇ ਜ਼ਿਲ੍ਹਾ ਪ੍ਰੀਸ਼ਦ ਕੁੱਲਰੀਆਂ ਜ਼ੋਨ ਅਤੇ ਅੱਕਾਂਵਾਲੀ ਨਾਲ ਜੋੜ ਦਿੱਤੇ ਗਏ | ਪਿੰਡ ਸ਼ੇਰਖ਼ਾਂ ਵਾਲਾ, ਮੰਘਾਣੀਆਂ, ਸੈਦੇਵਾਲਾ, ਸਤੀਕੇ, ਗਾਮੀਵਾਲਾ, ਉੱਡਤ ਸੈਦੇਵਾਲਾ, ਜੋਈਆਂ, ਟਾਹਲੀਆਂ, ਮੱਲ ਸਿੰਘ ਵਾਲਾ, ਰਾਮਨਗਰ ਭੱਠਲ, ਰਿਉਂਦ ਕਲਾਂ, ਰਿਉਂਦ ਖ਼ੁਰਦ, ਮਲਕੋਂ, ਅੱਕਾਂਵਾਲੀ, ਅਚਾਨਕ, ਆਂਡਿਆਂਵਾਲੀ, ਰਾਮਗੜ੍ਹ ਸ਼ਾਹਪੁਰੀਆ, ਦਸਮੇਸ਼ ਨਗਰ, ਜੀਵਨ ਨਗਰ ਆਦਿ ਪਿੰਡਾਂ ਵਿਚ 68-70 ਪ੍ਰਤੀਸ਼ਤ ਤੱਕ ਵੋਟਾਂ ਪੋਲ ਹੋਈਆਂ ਹਨ | ਇਸ ਖੇਤਰ ਦੇ ਜ਼ੋਨ ਅੱਕਾਂਵਾਲੀ (ਜ਼ਿਲ੍ਹਾ ਪ੍ਰੀਸ਼ਦ) ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਸੁਖਦੇਵ ਸਿੰਘ ਚੈਨੇਵਾਲਾ ਅਤੇ ਕਾਂਗਰਸ ਦੇ ਬਿਕਰਮ ਸਿੰਘ ਮੋਫਰ ਵਿਚਕਾਰ ਸਖ਼ਤ ਮੁਕਾਬਲਾ ਹੋਣ ਕਾਰਨ ਇਲਾਕੇ ਦੇ ਸਾਰੇ ਪਾਰਟੀ ਆਗੂ ਵੱਖ-ਵੱਖ ਪਿੰਡਾਂ ਵਿਚ ਡੇਰੇ ਜਮਾ ਕੇ ਬੈਠੇ ਸਨ, ਜਿਸ ਕਰ ਕੇ ਪੋਿਲੰਗ ਬੂਥਾਂ 'ਤੇ ਥੋੜ੍ਹੀ ਤੇਜ਼ੀ ਰਹੀ | ਵਧੇਰੇ ਪਿੰਡਾਂ ਵਿਚ 3 ਵਜੇ ਤੋਂ ਬਾਅਦ ਵੋਟਰਾਂ ਦੀਆਂ ਕਤਾਰਾਂ ਲੱਗ ਗਈਆਂ |
ਵੋਟਾਂ ਪੈਣ ਦਾ ਕੰਮ ਅਮਨ-ਸ਼ਾਂਤੀ ਨਾਲ ਨੇਪਰੇ ਚੜਿਆ
ਭੀਖੀ ਤੋਂ ਬਲਦੇਵ ਸਿੰਘ ਸਿੱਧੂ ਅਨੁਸਾਰ- ਜ਼ਿਲ੍ਹਾ ਪ੍ਰੀਸ਼ਦ ਜ਼ੋਨ ਦਲੇਲ ਸਿੰਘ ਵਾਲਾ ਅਤੇ ਬਲਾਕ ਸੰਮਤੀ ਦੇ ਵੱਖ ਵੱਖ ਜ਼ੋਨਾਂ ਲਈ ਵੋਟਾਂ ਪੈਣ ਦਾ ਕੰਮ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹ ਗਿਆ | ਕਿਧਰੇ ਵੀ ਕੋਈ ਘਟਨਾ ਵਾਪਰਨ ਦੀ ਸੂਚਨਾ ਨਹੀਂ ਹੈ | ਬਲਾਕ ਭੀਖੀ ਦੇ ਪਿੰਡਾਂ 'ਚ ਸਵੇਰ ਤੋਂ ਹੀ ਵੋਟਾਂ ਪੈਣ ਦਾ ਕੰਮ ਮੱਠੀ ਰਫ਼ਤਾਰ ਨਾਲ ਚੱਲਦਾ ਰਿਹਾ ਅਤੇ ਕਈ ਪਿੰਡਾਂ ਵਿਚ ਵੋਟਰਾਂ ਵਿਚ ਉਤਸ਼ਾਹ ਬਹੁਤ ਘੱਟ ਸੀ | ਪਿੰਡ ਮੱਤੀ ਅਤੇ ਸਮਾਉਂ ਵਿਚ ਵੋਟਰਾਂ 'ਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਿਆ | ਪਿੰਡ ਹੋਡਲਾ 'ਚ ਕੁੱਲ 1932 ਵੋਟਾਂ ਚੋਂ 1312, ਮੋਹਰ ਸਿੰਘ ਵਾਲਾ 'ਚ 1590 ਚੋਂ 1149, ਧਲੇਵਾਂ 'ਚ 2865 'ਚੋਂ 1910, ਅਤਲਾ ਖ਼ੁਰਦ 'ਚ 1471 'ਚੋਂ 1139, ਮੱਤੀ 2619 'ਚੋਂ 2031, ਸਮਾਉਂ 'ਚੋਂ 3393 ਚੋਂ 2290, ਹੀਰੋਂ ਖ਼ੁਰਦ 'ਚੋਂ 2150 'ਚੋਂ 1247 ਅਤੇ ਖੀਵਾ ਮੀਂਹਾ ਸਿੰਘ ਵਾਲਾ 'ਚੋਂ 422 ਚੋਂ 393 ਵੋਟਾਂ ਪੋਲ ਹੋਈਆਂ | ਪਿੰਡ ਸਮਾਉਂ ਵਿਖੇ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਗੱਲਬਾਤ ਕਰਦਿਆਂ ਕਿਹਾ ਕਿ ਵੋਟਾਂ ਪੈਣ ਦਾ ਕੰਮ ਸ਼ਾਂਤੀਪੂਰਵਕ ਰਿਹਾ ਹੈ |
ਝੁਨੀਰ ਇਲਾਕੇ ਵਿਚ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਸ਼ਾਂਤਮਈ ਵੋਟਾਂ ਪੋਲ ਹੋਈਆਂ
ਝੁਨੀਰ ਤੋਂ ਰਮਨਦੀਪ ਸਿੰਘ ਸੰਧੂ ਅਨੁਸਾਰ- ਝੁਨੀਰ ਇਲਾਕੇ ਵਿਚ ਇੱਕਾ- ਦੁੱਕਾ ਘਟਨਾਵਾਂ ਨੂੰ ਛੱਡ ਕੇ ਸ਼ਾਂਤਮਈ ਵੋਟਾਂ ਪੋਲ ਹੋਈਆਂ | ਪਿੰਡ ਚੈਨੇਵਾਲਾ, ਜਗਤਗੜ੍ਹ ਬਾਂਦਰਾ, ਛਾਪਿਆਂਵਾਲੀ ਵਿਖੇ ਕਾਂਗਰਸੀ ਅਤੇ ਅਕਾਲੀ ਵਰਕਰਾਂ ਵਿਚਕਾਰ ਵੋਟਾਂ ਨੂੰ ਲੈ ਕੇ ਤਕਰਾਰਬਾਜ਼ੀ ਦੇਖਣ ਨੂੰ ਮਿਲੀ | ਪੋਲਿੰਗ ਬੂਥਾਂ 'ਤੇ ਵੋਟਰ ਸਵੇਰ ਵੇਲੇ ਵੋਟਾਂ ਭੁਗਤਾਉਣ ਆਏ | ਜ਼ਿਲ੍ਹਾ ਪ੍ਰੀਸ਼ਦ ਝੁਨੀਰ ਜ਼ੋਨ ਤੋਂ ਅਕਾਲੀ ਉਮੀਦਵਾਰ ਮੇਵਾ ਸਿੰਘ ਜਗਤਗੜ੍ਹ ਬਾਂਦਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਂਗਰਸੀ ਵਰਕਰਾਂ ਵਲੋਂ ਪਿੰਡ ਜਗਤਗੜ੍ਹ ਬਾਂਦਰਾਂ ਦੇ ਪੋਲਿੰਗ ਬੂਥ 'ਤੇ ਧੱਕਾ ਕੀਤਾ ਜਾ ਰਿਹਾ ਸੀ, ਜਿਸ ਦਾ ਕਿ ਅਸੀਂ ਵਿਰੋਧ ਕੀਤਾ | ਇਸੇ ਤਰ੍ਹਾਂ ਪਿੰਡ ਛਾਪਿਆਂਵਾਲੀ ਸਰਪੰਚ ਕਰਮਜੀਤ ਕੌਰ ਦੇ ਪਤੀ ਅਵਤਾਰ ਸਿੰਘ ਛਾਪਿਆਂਵਾਲੀ ਨੇ ਦੱਸਿਆ ਕਿ ਰਾਤ ਦੇ ਸਮੇਂ ਮੇਰੇ ਘਰ 'ਤੇ ਅਕਾਲੀ ਦਲ ਨਾਲ ਸਬੰਧਿਤ ਦੀਪਾ ਵਾਲੀਆ, ਗੁਰਮੀਤ ਸਿੰਘ, ਲੱਖਾ ਸਿੰਘ ਆਦਿ ਨੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ ਅਤੇ ਫਾਇਰਿੰਗ ਵੀ ਕੀਤੀ ਗਈ | ਉਨ੍ਹਾਂ ਕਿਹਾ ਕਿ ਇਸ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਗਈ ਹੈ | ਦੂਸਰੇ ਪਾਸੇ ਦੀਪਾ ਵਾਲੀਆ ਨੇ ਕਿਹਾ ਕਿ ਲਗਾਏ ਜਾ ਰਹੇ ਦੋਸ਼ ਬਿਲਕੁਲ ਝੂਠੇ ਅਤੇ ਸਿਆਸਤ ਤੋਂ ਪੇ੍ਰਰਿਤ ਹਨ | ਪਿੰਡ ਚੈਨੇਵਾਲਾ ਵਿਖੇ ਕਾਂਗਰਸੀ ਅਤੇ ਅਕਾਲੀ ਵਰਕਰਾਂ ਵਿਚ ਆਪਸੀ ਤਕਰਾਰਬਾਜ਼ੀ ਦੇਖਣ ਨੂੰ ਮਿਲੀ |


ਖ਼ਬਰ ਸ਼ੇਅਰ ਕਰੋ

ਕੋਟਸ਼ਮੀਰ ਸੂਏ 'ਚ ਲਾਸ਼ ਮਿਲੀ

ਕੋਟਸ਼ਮੀਰ, 19 ਸਤੰਬਰ (ਰਣਜੀਤ ਸਿੰਘ ਬੁੱਟਰ)-ਬਠਿੰਡਾ ਮਾਨਸਾ ਰੋਡ 'ਤੇ ਕੋਟਸ਼ਮੀਰ ਨਜ਼ਦੀਕ ਪੈਂਦੇ ਰਜਵਾਹੇ ਵਿਚੋਂ ਇੱਕ ਲਾਸ਼ ਮਿਲੀ ਹੈ ਜਿਸ ਦੀ ਸ਼ਨਾਖ਼ਤ ਨਹੀਂ ਹੋ ਸਕੀ | ਕੋਟਸ਼ਮੀਰ ਦੇ ਚੌਾਕੀ ਇੰਚਾਰਜ ਬਲਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਲਾਸ਼ ਬਹੁਤ ਕਈ ਦਿਨ ...

ਪੂਰੀ ਖ਼ਬਰ »

ਸਹਿਕਾਰੀ ਬੈਂਕਾਂ ਵਿਚ ਛੁੱਟੀ ਨਾ ਕਰਨ 'ਤੇ ਮੁਲਾਜ਼ਮਾਂ ਵਲੋਂ ਰੋਸ ਪ੍ਰਗਟ

ਸਰਦੂਲਗੜ੍ਹ, 19 ਸਤੰਬਰ (ਜੀ. ਐਮ. ਅਰੋੜਾ)-ਦੀ ਮਾਨਸਾ ਸੈਂਟਰਲ ਕੋਆਪਰੇਟਿਵ ਬੈਂਕ ਇੰਪਲਾਈਜ਼ ਯੂਨੀਅਨ ਦੀ ਮੀਟਿੰਗ ਮੇਵਾ ਰਾਮ ਬੁੱਕਣ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪੰਜਾਬ ਅੰਦਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਵੋਟਾਂ ਦੌਰਾਨ ...

ਪੂਰੀ ਖ਼ਬਰ »

ਮਨੁੰ ਵਾਟਿਕਾ ਸਕੂਲ ਦੇ ਵਿਦਿਆਰਥੀ ਨੇ ਰਾਸ਼ਟਰੀ ਵਜ਼ੀਫ਼ਾ ਪ੍ਰੀਖਿਆ ਪਾਸ ਕੀਤੀ

ਬੁਢਲਾਡਾ, 19 ਸਤੰਬਰ (ਰਾਹੀ)-ਦੇਸ਼ ਭਰ ਦੇ ਹੁਸ਼ਿਆਰ ਵਿਦਿਆਰਥੀਆਂ ਨੂੰ ਮੁਫ਼ਤ ਪੜ੍ਹਾਈ ਦੀ ਸਹੂਲਤ ਲਈ ਸੀ. ਬੀ. ਐਸ. ਈ. ਬੋਰਡ ਵਲੋਂ ਕਰਵਾਈ ਜਾਂਦੀ ਨੈਸ਼ਨਲ ਟੇਲੈਂਟ ਸਰਚ ਪ੍ਰੀਖਿਆ (ਐਨ. ਟੀ. ਐਸ. ਈ.) ਸਟੇਜ-2 ਦੇ ਨਤੀਜਿਆਂ 'ਚੋਂ ਮਨੁੰ ਵਾਟਿਕਾ ਡੇ ਬੋਰਡਿੰਗ ਸਕੂਲ ...

ਪੂਰੀ ਖ਼ਬਰ »

ਜੀਰੀ ਦੀ ਪਰਾਲੀ ਦਾ ਕੇਂਦਰ ਅਤੇ ਰਾਜ ਸਰਕਾਰ ਬਦਲਵਾਂ ਪ੍ਰਬੰਧ ਕਰੇ-ਕੋਟਧਰਮੂ

ਝੁਨੀਰ, 19 ਸਤੰਬਰ (ਪ. ਪ.)-ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਜ਼ਿਲ੍ਹਾ ਇਕਾਈ ਦੇ ਸੰਗਠਨ ਸਕੱਤਰ ਉੱਤਮ ਸਿੰਘ ਰਾਮਾਨੰਦੀ, ਬਲਾਕ ਅਕਾਈ ਦੇ ਪ੍ਰਧਾਨ ਮਲਕੀਤ ਸਿੰਘ ਕੋਟਧਰਮੂ ਅਤੇ ਕਿਸਾਨ ਆਗੂ ਗੁਰਮੇਲ ਸਿੰਘ ਸਾਹਨੇਵਾਲੀ ਨੇ ਇਕ ਪੈੱ੍ਰਸ ਬਿਆਨ ਵਿਚ ਕੇਂਦਰ ਅਤੇ ਰਾਜ ...

ਪੂਰੀ ਖ਼ਬਰ »

ਪੰਜਾਬ 'ਚ ਨਿੱਜੀ ਹਸਪਤਾਲਾਂ 'ਤੇ ਸਰਕਾਰ ਨੂੰ ਸ਼ਿਕੰਜਾ ਕੱਸਣ ਦੀ ਲੋੜ

ਮਾਨਸਾ, 19 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ/ਰਾਵਿੰਦਰ ਸਿੰਘ ਰਵੀ)-ਪੰਜਾਬ ਸਰਕਾਰ ਨੂੰ ਸੂਬੇ ਦੇ ਸ਼ਹਿਰਾਂ/ਕਸਬਿਆਂ 'ਚ ਖੁੱਲ੍ਹੇ ਨਿੱਜੀ ਹਸਪਤਾਲਾਂ 'ਤੇ ਸ਼ਿਕੰਜਾ ਕਸਣ ਦੀ ਲੋੜ ਹੈ | ਦੱਸਣਾ ਬਣਦਾ ਹੈ ਕਿ ਹੋਟਲ ਨੁਮਾ ਇਮਾਰਤਾਂ ਵਾਲੇ ਇਨ੍ਹਾਂ ਹਸਪਤਾਲਾਂ 'ਚ ਆਮ ...

ਪੂਰੀ ਖ਼ਬਰ »

ਈ. ਟੀ. ਟੀ. ਵਿਦਿਆਰਥਣਾਂ ਵਲੋਂ ਕਾਲਜ ਮੈਨੇਜਮੈਂਟ 'ਤੇ ਰੋਲ ਨੰਬਰ ਨਾ ਦੇਣ ਦਾ ਲਗਾਇਆ ਦੋਸ਼

ਭੀਖੀ, 19 ਸਤੰਬਰ (ਗੁਰਿੰਦਰ ਸਿੰਘ ਔਲਖ)-ਇੱਥੋਂ ਦੇ ਇਕ ਪ੍ਰਾਈਵੇਟ ਐਜੂਕੇਸ਼ਨ ਕਾਲਜ ਦੀਆਂ 2 ਵਿਦਿਆਰਥਣਾਂ ਨੇ ਕਾਲਜ ਮੈਨੇਜਮੈਂਟ 'ਤੇ ਫ਼ੀਸ ਲੈ ਕੇ ਪੇਪਰਾਂ ਮੌਕੇ ਰੋਲ ਨੰਬਰ ਜਾਰੀ ਨਾ ਕਰਨ ਦਾ ਦੋਸ਼ ਲਗਾਇਆ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਬੰਗੀ ਰੁਲਦੂ ...

ਪੂਰੀ ਖ਼ਬਰ »

ਐਨ.ਐਚ.ਐਮ. ਕਾਮਿਆਂ ਦੀ ਦਿੱਲੀ ਵਿਖੇ ਇਕੱਤਰਤਾ 23 ਨੂੰ

ਮਾਨਸਾ, 19 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਆਲ ਇੰਡੀਆ ਐਨ. ਐਚ. ਐਮ. ਕਰਮਚਾਰੀ ਸੰਘ ਦੀ ਦੇਸ਼ ਪੱਧਰੀ ਇਕੱਤਰਤਾ 23 ਸਤੰਬਰ ਨੂੰ ਦਿੱਲੀ ਵਿਖੇ ਹੋਵੇਗੀ | ਯੂਨੀਅਨ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਅਤੇ ਜਰਨਲ ਸਕੱਤਰ ਵਿਸ਼ਵਜੀਤ ਸਿੰਘ ਨੇ ਦੱਸਿਆ ਕਿ ਇਸ ਮੌਕੇ ਕਰਮਚਾਰੀਆਂ ...

ਪੂਰੀ ਖ਼ਬਰ »

ਨਰੇਸ਼ ਸਕਸੇਨਾ ਨਾਲ ਰੂ-ਬ-ਰੂ ਅੱਜ

ਮਾਨਸਾ, 19 ਸਤੰਬਰ (ਵਿ.ਪ੍ਰਤੀ.)-ਸਿੱਖਿਆ ਵਿਕਾਸ ਮੰਚ ਮਾਨਸਾ ਵਲੋਂ ਨਹਿਰੂ ਯੁਵਾ ਕੇਂਦਰ ਅਤੇ ਯੁਵਕ ਸੇਵਾਵਾਾ ਵਿਭਾਗ ਵਲੋਂ ਉੱਘੇ ਹਿੰਦੀ ਕਵੀ ਅਤੇ ਚਿੰਤਕ ਨਰੇਸ਼ ਸਕਸੇਨਾ ਨਾਲ ਰੂ-ਬਰੂ ਸਮਾਗਮ 20 ਸਤੰਬਰ ਨੂੰ ਸਵੇਰੇ 10 ਵਜੇ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ...

ਪੂਰੀ ਖ਼ਬਰ »

ਸੇਂਟ ਮੀਰਾ ਕਾਨਵੈਂਟ ਸਕੂਲ ਦੇ ਬੱਚਿਆਂ ਨੂੰ ਫਾਇਰ ਸੇਫ਼ਟੀ ਸਬੰਧੀ ਦਿੱਤੀ ਜਾਣਕਾਰੀ

ਸਰਦੂਲਗੜ੍ਹ, 19 ਸਤੰਬਰ (ਨਿ. ਪ. ਪ.)-ਸਥਾਨਕ ਸ਼ਹਿਰ ਦੇ ਸੇਂਟ ਮੀਰਾ ਕਾਨਵੈਂਟ ਸਕੂਲ ਵਿਖੇ ਫਾਇਰ ਸੇਫ਼ਟੀ ਸਬੰਧੀ ਕੈਂਪ ਸਕੂਲ ਕਮੇਟੀ ਦੀ ਪ੍ਰਧਾਨ ਇੰਦਰਪਾਲ ਕੌਰ ਦੀ ਅਗਵਾਈ ਵਿਚ ਲਗਾਇਆ ਗਿਆ, ਜਿਸ ਵਿਚ ਫਾਇਰ ਅਫ਼ਸਰ ਸੁਖਰਾਜ ਸਿੰਘ ਅਤੇ ਫਾਇਰ ਮੈਨ ਬਲਵੀਰ ਸਿੰਘ ਨੇ ...

ਪੂਰੀ ਖ਼ਬਰ »

ਸੰਜੀਵਨੀ ਵੈੱਲਫੇਅਰ ਸੁਸਾਇਟੀ ਵਲੋਂ ਪਿੰਡ ਅੱਕਾਂਵਾਲੀ 'ਚ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ

ਬੋਹਾ, 19 ਸਤੰਬਰ (ਸਲੋਚਨਾ ਤਾਂਗੜੀ)-ਖੇਤਰ ਦੇ ਪਿੰਡ ਅੱਕਾਂਵਾਲੀ ਸਥਿਤ ਸਰਕਾਰੀ ਸੈਕੰਡਰੀ ਸਕੂਲ ਵਿਖੇ ਸੰਜੀਵਨੀ ਵੈੱਲਫੇਅਰ ਟਰੱਸਟ ਦੇ ਸਹਿਯੋਗ ਨਾਲ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਸਕੂਲ ਮੁਖੀ ਹਰਪ੍ਰੀਤ ਸਿੰਘ ਦੇ ਸਵਾਗਤੀ ਸ਼ਬਦਾਂ ...

ਪੂਰੀ ਖ਼ਬਰ »

ਸੱਪ ਦੇ ਡੱਸਣ ਨਾਲ ਔਰਤ ਦੀ ਮੌਤ

ਮਾਨਸਾ, 19 ਸਤੰਬਰ (ਫੱਤੇਵਾਲੀਆ)-ਸਥਾਨਕ ਸ਼ਹਿਰ ਵਿਖੇ ਬੀਤੀ ਰਾਤ ਇਕ ਔਰਤ ਦੀ ਸੱਪ ਦੇ ਡੱਸਣ ਕਾਰਨ ਮੌਤ ਹੋ ਗਈ | ਨਗਰ ਕੌਾਸਲ ਮਾਨਸਾ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਔਲਖ ਦੀ ਨੂੰ ਹ ਗੁਰਪ੍ਰੀਤ ਕੌਰ (57) ਆਪਣੇ ਘਰ ਬੈੱਡ 'ਤੇ ਸੁੱਤੀ ਪਈ ਸੀ, ਅਚਾਨਕ ਸੱਪ ਨੇ ਉਸ ਨੂੰ ਡੰਗ ...

ਪੂਰੀ ਖ਼ਬਰ »

ਕੀਟਨਾਸ਼ਕ ਦਾ ਛਿੜਕਾਅ ਕਰਦੇ ਸਮੇਂ ਕਿਸਾਨ ਦੀ ਮੌਤ

ਝੁਨੀਰ, 19 ਸਤੰਬਰ (ਸੁਰਜੀਤ ਵਸ਼ਿਸ਼ਟ)-ਸਥਾਨਕ ਕਸਬੇ ਦੇ ਮਿਸਤਰੀ ਪਰਿਵਾਰ ਨਾਲ ਸੰਬੰਧਿਤ ਕਿਸਾਨ ਸੁਰਜੀਤ ਸਿੰਘ ਉਰਫ਼ ਸੀਤਾ (60) ਪੁੱਤਰ ਮੱਲ ਸਿੰਘ ਦੀ ਕੀਟਨਾਸ਼ਕ ਚੜ੍ਹਨ ਨਾਲ ਉਦੋਂ ਮੌਤ ਹੋ ਗਈ ਜਦੋਂ ਉਹ ਆਪਣੇ ਨਰਮੇ ਦੀ ਫ਼ਸਲ ਨੂੰ ਕੀਟਨਾਸ਼ਕ ਦਾ ਸਪਰੇਅ ਕਰ ਰਿਹਾ ...

ਪੂਰੀ ਖ਼ਬਰ »

ਸਵੱਛਤਾ ਹੀ ਸੇਵਾ ਤਹਿਤ ਕਾਲਜ ਦੀ ਸਫ਼ਾਈ ਕੀਤੀ

ਸਰਦੂਲਗੜ੍ਹ, 19 ਸਤੰਬਰ (ਨਿ. ਪ. ਪ.)-ਸਥਾਨਕ ਸ਼ਹਿਰ ਦੇ ਬਲਰਾਜ ਸਿੰਘ ਭੂੰਦੜ ਮੈਮੋਰੀਅਲ ਯੂਨੀਵਰਸਿਟੀ ਕਾਲਜ ਵਿਖੇ ਭਾਰਤ ਸਰਕਾਰ ਵਲੋਂ ਚਲਾਏ ਸਵੱਛਤਾ ਹੀ ਸੇਵਾ ਤਹਿਤ ਕਾਲਜ ਦੇ ਵਿਦਿਆਰਥੀਆਂ ਨੇ ਕਾਲਜ ਦੇ ਆਲੇ-ਦੁਆਲੇ ਦੀ ਸਫ਼ਾਈ ਕੀਤੀ | ਇਸ ਮੌਕੇ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਨਰਮੇ ਦਾ ਢੁਕਵਾਂ ਅਤੇ ਉਚਿਤ ਭਾਅ ਦੇਣ ਦੀ ਕਿਸਾਨਾਂ ਵਲੋਂ ਮੰਗ

ਝੁਨੀਰ, 19 ਸਤੰਬਰ (ਪ. ਪ.)-ਕਸਬਾ ਝੁਨੀਰ ਦੇ ਨਰਮਾ ਉਤਪਾਦਕ ਮਲੂਕ ਸਿੰਘ ਝੁਨੀਰ, ਜਗਸੀਰ ਸਿੰਘ ਸੀਰਾ, ਤਰਸੇਮ ਸਿੰਘ ਸਿੱਧੂ ਅਤੇ ਇਕ ਕਿਸਾਨ ਵਫ਼ਦ ਨੇ ਦੱਸਿਆ ਕਿ ਇਸ ਵਾਰ ਮੌਸਮ ਸਹੀ ਰਹਿਣ ਕਾਰਨ ਅਤੇ ਨਕਲੀ ਅਤੇ ਘਟੀਆ ਕੀਟਨਾਸ਼ਕਾਂ ਦੀ ਇਸ ਵਾਰ ਵਿੱਕਰੀ ਕਾਫੀ ਘਟਣ ਕਾਰਨ ...

ਪੂਰੀ ਖ਼ਬਰ »

ਕਿ੍ਕਟ ਲੀਗ ਅੱਜ ਤੋਂ

ਮਾਨਸਾ, 19 ਸਤੰਬਰ (ਵਿ.ਪ੍ਰਤੀ.)- ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਵਲੋਂ ਸਵ: ਬਲਰਾਜ ਸਿੰਘ ਭੂੰਦੜ ਅਤੇ ਗੁਰਪ੍ਰੀਤ ਸਿੰਘ ਸਿੱਧੂ ਯਾਦਗਾਰੀ ਕਿ੍ਕਟ ਲੀਗ 20 ਸਤੰਬਰ ਤੋਂ 16 ਅਕਤੂਬਰ ਤੱਕ ਸਪੋਰਟਸ ਸਟੇਡੀਅਮ ਜਵਾਹਰਕੇ ਵਿਖੇ ਕਰਵਾਈ ਜਾ ਰਹੀ ਹੈ | ਇਸ ਲੀਗ ਵਿਚ ਪੂਰੇ ਭਾਰਤ ਤੋਂ ...

ਪੂਰੀ ਖ਼ਬਰ »

ਚਾਉਕੇ ਖੇਤਰ ਦੇ ਪਿੰਡਾਂ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜਿ੍ਹਆ

ਚਾਉਕੇ, 19 ਸਤੰਬਰ (ਮਨਜੀਤ ਸਿੰਘ ਘੜੈਲੀ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਗਿੱਲ ਕਲਾਂ ਦੇ ਅਧੀਨ ਆਉਂਦੇ ਖੇਤਰ ਦੇ ਪਿੰਡਾਂ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਵੱਖ-ਵੱਖ ਜ਼ੋਨਾਂ ਦੀਆਂ ਚੋਣਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ | ਸ਼ਾਮ 5 ਵਜੇ ਤੱਕ ਮਿਲੀ ...

ਪੂਰੀ ਖ਼ਬਰ »

ਦਾ ਰੈਨੇਸਾਂ ਸਕੂਲ ਨੇ ਬੱਚਿਆਂ ਨੂੰ ਟੈਲੀਸਕੋਪ ਦੀ ਮਦਦ ਨਾਲ ਅਸਮਾਨ 'ਚ ਗ੍ਰਹਿ ਦਿਖਾਏ

ਮਾਨਸਾ, 19 ਸਤੰਬਰ (ਸ. ਰਿ.)-ਦਾ ਰੈਨੇਸਾਂ ਸਕੂਲ ਵਲੋਂ ਸਾਇੰਸ ਦੀ ਮਹੱਤਤਾ ਨੂੰ ਸਮਝਦੇ ਹੋਏ ਬੱਚਿਆਂ ਲਈ ਨਾਈਟ ਪਲੇਨੈਟ ਵਿਜਨ ਕਰਵਾਇਆ ਗਿਆ, ਜਿਸ ਵਿਚ ਸਾਇੰਸ ਸਿਟੀ ਜਲੰਧਰ ਤੋਂ ਆਈ ਟੀਮ ਨੇ ਬੱਚਿਆਂ ਨੂੰ ਟੈਲੀਸਕੋਪ ਦੀ ਮਦਦ ਨਾਲ ਅਸਮਾਨ 'ਚ ਚੰਨ, ਬ੍ਰਹਿਸਪਤੀ ਅਤੇ ...

ਪੂਰੀ ਖ਼ਬਰ »

ਜਾਲੀ ਵੋਟ ਭੁਗਤਾਉਣ ਦਾ ਦੋਸ਼

ਰਾਮਾਂ ਮੰਡੀ, 19 ਸਤੰਬਰ (ਤਰਸੇਮ ਸਿੰਗਲਾ)-ਅੱਜ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਲਈ ਪਈਆਂ ਵੋਟਾਂ ਦੌਰਾਨ ਨੇੜਲੇ ਪਿੰਡ ਬਾਘਾ ਨਿਵਾਸੀ ਇੱਕ ਕਿਸਾਨ ਗੁਰਜੰਟ ਸਿੰਘ ਪੁੱਤਰ ਅਰਜੁਨ ਸਿੰਘ ਨੇ ਉਸ ਦੀ ਆਪਣੀ ਵੋਟ ਜਾਲੀ ਭੁਗਤਾਉਣ ਦਾ ਦੋਸ਼ ਲਾਇਆ ਹੈ | ਉਸ ਨੇ ...

ਪੂਰੀ ਖ਼ਬਰ »

ਗੋਡਿਆਂ ਦੇ ਇਲਾਜ ਦਾ ਤਿੰਨ ਰੋਜ਼ਾ ਮੁਫ਼ਤ ਕੈਂਪ 21, 22 ਤੇ 23 ਸਤੰਬਰ ਨੂੰ

ਰਾਮਾਂ ਮੰਡੀ, 19 ਸਤੰਬਰ (ਤਰਸੇਮ ਸਿੰਗਲਾ)-ਸ਼੍ਰੀ ਸਾਈਾ ਸੇਵਾ ਸੰਮਤੀ ਕੋਟਕਪੂਰਾ ਵੱਲੋਂ ਸ਼੍ਰੀ ਗੁਰਦੁਆਰਾ ਸਿੰਘ ਪ੍ਰਬੰਧਕ ਕਮੇਟੀ ਸਭਾ ਰਾਮਾਂ ਮੰਡੀ ਦੇ ਸਹਿਯੋਗ ਨਾਲ ਗੋਡਿਆਂ ਦੇ ਦਰਦਾਂ ਦੇ ਇਲਾਜ ਦਾ ਪੰਜਵੀਂ ਵਾਰ ਤਿੰਨ ਰੋਜ਼ਾ ਮੁਫ਼ਤ ਚੈੱਕਅਪ ਗੁਰਦੁਆਰਾ ...

ਪੂਰੀ ਖ਼ਬਰ »

ਦਵਾਈਆਂ ਦੀ ਆਨਲਾਈਨ ਵਿਕਰੀ ਦੇ ਿਖ਼ਲਾਫ਼ ਰਾਮਾਂ ਮੰਡੀ 'ਚ 27 ਸਤੰਬਰ ਨੂੰ ਦੁਕਾਨਾਂ ਬੰਦ ਰੱਖਣ ਦਾ ਫ਼ੈਸਲਾ

ਰਾਮਾਂ ਮੰਡੀ, 19 ਸਤੰਬਰ (ਤਰਸੇਮ ਸਿੰਗਲਾ)-ਅੱਜ ਕੈਮਿਸਟ ਯੂਨੀਅਨ ਰਾਮਾਂ ਮੰਡੀ ਵਲੋਂ ਇਕ ਜ਼ਰੂਰੀ ਮੀਟਿੰਗ ਕੀਤੀ ਗਈ ਜਿਸ ਵਿਚ ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਦੇ ਸੱਦੇ ਤੇ ਦਵਾਈਆਂ ਦੀ ਆਨਲਾਈਨ ਵਿੱਕਰੀ ਨੂੰ ਰੈਗੂਲਰ ਕਰਨ ਦੇ ਪ੍ਰਸਤਾਵ ਦੇ ਵਿਰੋਧ 'ਚ 20 ਸਤੰਬਰ ਤੋਂ ...

ਪੂਰੀ ਖ਼ਬਰ »

ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਅਮਨ ਪੂਰਵਕ ਸਮਾਪਤ

ਲਹਿਰਾ ਮੁਹੱਬਤ, 19 ਸਤੰਬਰ (ਭੀਮ ਸੈਨ ਹਦਵਾਰੀਆ) ਬਲਾਕ ਸੰਮਤੀ ਲਈ ਜ਼ੋਨ ਲਹਿਰਾ ਖਾਨਾ ਤੇ ਜ਼ੋਨ ਲਹਿਰਾ ਧੂਰਕੋਟ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਲਈ ਭੁੱਚੋ ਕਲਾਂ ਜ਼ੋਨ ਦੀਆਂ ਆਸ-ਪਾਸ ਦੇ ਪਿੰਡਾਂ ਲਹਿਰਾ ਧੂਰਕੋਟ, ਲਹਿਰਾ ਬੇਗਾ, ਲਹਿਰਾ ਸੌਾਧਾ, ਲਹਿਰਾ ਖਾਨਾ ਅਤੇ ...

ਪੂਰੀ ਖ਼ਬਰ »

ਚੋਣਾਂ ਦੌਰਾਨ ਪਿੰਡ ਬਹਿਮਣ ਕੌਰ ਸਿੰਘ ਵਿਖੇ ਕੁਝ ਵਿਅਕਤੀਆਂ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ 'ਚ ਝੜਪ

ਤਲਵੰਡੀ ਸਾਬੋ/ਸੀਂਗੋ ਮੰਡੀ, 19 ਸਤੰਬਰ (ਰਵਜੋਤ ਸਿੰਘ ਰਾਹੀ/ਪਿ੍ੰਸ ਸੌਰਭ ਗਰਗ/ਲੱਕਵਿੰਦਰ ਸ਼ਰਮਾ)-ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀਆਂ ਵੋਟਾਂ ਪੈਣ ਸਮੇਂ ਪਿੰਡ ਬਹਿਮਣ ਕੌਰ ਸਿੰਘ ਵਿਖੇ ਬਾਅਦ ਦੁਪਹਿਰ ਪੋਲਿੰਗ ਬੂਥ ਤੇ ਕੁਝ ਵਿਅਕਤੀਆਂ ਅਤੇ ...

ਪੂਰੀ ਖ਼ਬਰ »

ਮੌੜ ਬਲਾਕ ਵਿਚ ਚੋਣਾਂ ਸ਼ਾਂਤੀ ਪੂਰਨ ਢੰਗ ਨਾਲ ਨੇਪਰੇ ਚੜ੍ਹੀਆਂ

ਮੌੜ ਮੰਡੀ, 19 ਸਤੰਬਰ (ਗੁਰਜੀਤ ਸਿੰਘ ਕਮਾਲੂ)-ਮੌੜ ਬਲਾਕ ਅੰਦਰ ਜ਼ਿਲ੍ਹਾ ਪ੍ਰੀਸ਼ਦ ਲਈ ਜੋਧਪੁਰ ਜ਼ੋਨ (ਰਿਜ਼ਰਵ) ਲਈ ਅਕਾਲੀ ਦਲ ਵਲੋਂ ਲਵਦੀਪ ਕੌਰ ਅਤੇ ਕਾਂਗਰਸ ਵੱਲੋਂ ਗੁਰਮੀਤ ਕੌਰ ਵਿਚਕਾਰ ਮੁੱਖ ਮੁਕਾਬਲਾ ਹੈ ਅਤੇ ਇਸੇ ਤਰ੍ਹਾਂ ਹੀ ਅਤੇ ਕੁੱਤੀਵਾਲ ਜ਼ੋਨ (ਜਨਰਲ) ...

ਪੂਰੀ ਖ਼ਬਰ »

ਤੁੰਗਵਾਲੀ ਵਿਖੇ ਅਮਨ-ਅਮਾਨ ਨਾਲ ਪਈਆਂ 62.78 ਫ਼ੀਸਦੀ ਵੋਟਾਂ

ਬਠਿੰਡਾ ਛਾਉਣੀ, 19 ਸਤੰਬਰ (ਪਰਵਿੰਦਰ ਸਿੰਘ ਜੌੜਾ)-ਹਲਕਾ ਭੁੱਚੋ ਦੇ ਵੱਡੇ ਪਿੰਡ ਤੁੰਗਵਾਲੀ ਵਿਖੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਲਈ 62.78 ਫ਼ੀਸਦੀ ਵੋਟਾਂ ਪਈਆਂ | ਸਵੇਰ ਤੋਂ ਲੈ ਕੇ ਸ਼ਾਮ ਤੱਕ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜਿ੍ਹਆ ਅਤੇ ਕਿਤੇ ...

ਪੂਰੀ ਖ਼ਬਰ »

ਰਾਮਾਂ ਸਰਕਲ ਦੇ ਪਿੰਡਾਂ 'ਚ ਅਮਨ ਅਮਾਨ ਨਾਲ 60 ਫ਼ੀਸਦੀ ਦੇ ਕਰੀਬ ਪੋਿਲੰਗ ਹੋਈ

ਰਾਮਾਂ ਮੰਡੀ, 19 ਸਤੰਬਰ (ਅਮਰਜੀਤ ਸਿੰਘ ਲਹਿਰੀ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਅਮਨ ਅਮਾਨ ਨੇਪਰੇ ਚੜ੍ਹ ਗਈਆਂ | ਪਿੰਡ ਸੇਖੂ ਵਿਖੇ 70 ਫ਼ੀਸਦੀ ਪੋਿਲੰਗ ਹੋਈ, ਪਿੰਡ ਗਿਆਨਾਂ 'ਚ 45 ਫ਼ੀਸਦੀ, ਪਿੰਡ ਗਾਟਵਾਲੀ ਵਿਚ 75 ਫ਼ੀਸਦੀ, ਪਿੰਡ ਤੰਗਰਾਲੀ 72 ਫ਼ੀਸਦੀ, ...

ਪੂਰੀ ਖ਼ਬਰ »

ਬਲਾਕ ਸੰਮਤੀ-ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਰਲਵਾਂ-ਮਿਲਵਾਂ ਹੁੰਗਾਰਾ

ਨਥਾਣਾ, 19 ਸਤੰਬਰ (ਗੁਰਦਰਸ਼ਨ ਲੁੱਧੜ)-ਅੱਜ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦੀ ਚੋਣ ਲਈ ਵੋਟਾਂ ਪੈਣ ਦਾ ਕੰਮ ਕੁਝ ਥਾਵਾਂ ਤਲਖ-ਕਲਾਮੀਆਂ ਹੋਣ ਦੇ ਬਾਵਜੂਦ ਵੱਡੀ ਪੱਧਰ ਤੇ ਝਗੜੇ ਤੋਂ ਬਚਾਅ ਰੱਖ ਕੇ ਸਮਾਪਤ ਹੋਇਆ | ਪਿੰਡ ਕਲਿਆਣ ਮੱਲਕਾ ਅਤੇ ਗੰਗਾ ਦੇ ...

ਪੂਰੀ ਖ਼ਬਰ »

ਕੋਟਫੱਤਾ ਸਰਕਲ ਦੇ ਪਿੰਡਾਂ ਵਿਚ ਵੋਟਾਂ ਅਮਨ ਅਮਾਨ ਨਾਲ ਪਈਆਂ

ਕੋਟਫੱਤਾ, 19 ਸਤੰਬਰ (ਰਣਜੀਤ ਸਿੰਘ ਬੁੱਟਰ)-ਸਰਕਲ ਕੋਟਫੱਤਾ ਅਤੇ ਸਰਕਲ ਸਦਰ ਅਧੀਨ ਪੈਂਦੇ ਪਿੰਡਾਂ ਵਿਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਅਮਨ ਅਮਾਨ ਨਾਲ ਪਈਆਂ ਅਤੇ ਕਿਤੋਂ ਵੀ ਕੋਈ ਲੜਾਈ ਜਾਂ ਬੋਲ ਬੁਲਾਰਾ ਹੋਣ ਦੀ ਖ਼ਬਰ ਨਹੀਂ ਮਿਲੀ | ਸਰਕਲ ਸਦਰ ...

ਪੂਰੀ ਖ਼ਬਰ »

ਸੀਂਗੋ ਮੰਡੀ ਅਤੇ ਆਸ-ਪਾਸ ਦੇ ਪਿੰਡਾਂ ਦੇ ਜ਼ੋਨਾਂ 'ਚ ਅਮਨ ਅਮਾਨ ਅਤੇ ਧੀਰਜ ਨਾਲ ਨੇਪਰੇ ਚੜ੍ਹੀਆਂ ਚੋਣਾਂ

ਸੀਂਗੋ ਮੰਡੀ, 19 ਸਤੰਬਰ (ਪਿ੍ੰਸ ਸੌਰਭ ਗਰਗ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਸੀਂਗੋ ਮੰਡੀ ਅਤੇ ਆਸ-ਪਾਸ ਦੇ ਬਲਾਕ ਸੰਮਤੀ ਦੇ ਜ਼ੋਨਾਂ ਤੋਂ ਵੋਟਾਂ ਪੈਣ ਦਾ ਕੰਮ ਸਵੇਰ ਤੋਂ ਹੀ ਸ਼ੁਰੂ ਹੋਇਆ ਤੇ ਪਿੰਡ ਵਾਸੀਆਂ 'ਚ ਵੀ ਵੋਟਾਂ ਪਾਉਣ ਪ੍ਰਤੀ ਉਤਸ਼ਾਹ ਵੀ ਬਣਿਆ ਰਿਹਾ | ...

ਪੂਰੀ ਖ਼ਬਰ »

ਪ੍ਰਸ਼ਾਸਨ ਵਲੋਂ ਵੋਟਾਂ ਦੀ ਪਾਰਦਰਸ਼ੀ ਗਿਣਤੀ ਸਬੰਧੀ 183 ਗਿਣਤੀ ਟੀਮਾਂ ਤਾਇਨਾਤ

ਮਾਨਸਾ, 19 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਵੋਟਾਂ ਦੀ 22 ਸਤੰਬਰ ਨੂੰ ਹੋਣ ਵਾਲੀ ਗਿਣਤੀ ਦੇ ਸਬੰਧ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਮੀਤ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਰੈਂਡਮਾਈਜੇਸ਼ਨ ਕੀਤੀ ਗਈ | ...

ਪੂਰੀ ਖ਼ਬਰ »

ਵੋਟਾਂ ਦੌਰਾਨ ਪੁਲਿਸ ਮੁਲਾਜ਼ਮ ਦੋ-ਦੋ ਮੋਬਾਈਲਾਂ ਨਾਲ ਗੇਮਾਂ ਖੇਡਣ ਵਿਚ ਮਸਤ

ਗੋਨਿਆਣਾ, 19 ਸਤੰਬਰ (ਲਛਮਣ ਦਾਸ ਗਰਗ)-ਅੱਜ ਪਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਵੋਟਾਂ ਦੌਰਾਨ ਚੋਣ ਕਮਿਸ਼ਨ ਵਲੋਂ ਸਖ਼ਤ ਹਦਾਇਤਾਂ ਕਰਦੇ ਹੋਏ ਪੁਲਿਸ ਵਿਭਾਗ ਨੂੰ ਆਪਣੀ ਡਿਊਟੀ ਸਹੀ ਅਤੇ ਚੁਸਤ ਹੋ ਕੇ ਕਰਨ ਲਈ ਕਿਹਾ ਗਿਆ ਸੀ, ਪਰ ਇਸ ਦੇ ਬਿਲਕੁਲ ...

ਪੂਰੀ ਖ਼ਬਰ »

ਵਿਧਾਇਕਾ ਬਲਜਿੰਦਰ ਕੌਰ ਤੋਂ ਇਲਾਵਾ ਕਾਂਗਰਸ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਨੇ ਜਗਾ ਰਾਮ ਤੀਰਥ ਵਿਚ ਪਾਈ ਵੋਟ

ਤਲਵੰਡੀ ਸਾਬੋ, 19 ਸਤੰਬਰ (ਰਣਜੀਤ ਸਿੰਘ ਰਾਜੂ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਅੱਜ ਪਈਆਂ ਵੋਟਾਂ ਵਿਚ ਮੁਹਤਬਰ ਸਿਆਸੀ ਸ਼ਖ਼ਸੀਅਤਾਂ ਨੇ ਵੀ ਆਪਣੀ ਵੋਟ ਦਾ ਇਸਤੇਮਾਲ ਕੀਤਾ | ਹਾਲਾਂਕਿ ਇਸ ਵਾਰ ਪਿੰਡਾਂ ਵਿਚ ਸਵੇਰੇ ਸਵੇਰੇ ਆਮ ਲੋਕਾਂ ਵਿਚ ਵੋਟਾਂ ...

ਪੂਰੀ ਖ਼ਬਰ »

ਗੋਨਿਆਣਾ ਖੇਤਰ ਵਿਚ 65 ਫ਼ੀਸਦੀ ਵੋਟਾਂ ਦੀ ਪੋਲਿੰਗ ਹੋਈ

ਗੋਨਿਆਣਾ, 19 ਸਤੰਬਰ (ਲਛਮਣ ਦਾਸ ਗਰਗ/ਮਨਦੀਪ ਮੱਕੜ/ਬਰਾੜ ਆਰ.ਸਿੰਘ)-ਸੂਬੇ ਵਿਚ ਅੱਜ ਪੈ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਵੋਟਾਂ ਦਾ ਕੰਮ ਤਕਰੀਬਨ ਅਮਨ ਸ਼ਾਂਤੀ ਨਾਲ ਨੇਪਰੇ ਚੜ ਗਿਆ | ਗੋਨਿਆਣਾ ਖੇਤਰ ਵਿਚ ਜ਼ਿਲ੍ਹਾ ਪ੍ਰੀਸ਼ਦ ਬਲਾਹੜ ਵਿੰਝੂ ਜੋਨ-1 ...

ਪੂਰੀ ਖ਼ਬਰ »

ਇੱਕਾ ਦੁੱਕਾ ਹਿੰਸਕ ਘਟਨਾਵਾਂ ਨੂੰ ਛੱਡ ਕੇ ਸ਼ਾਂਤੀਪੂਰਨ ਹੀ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ

ਤਲਵੰਡੀ ਸਾਬੋ, 19 ਸਤੰਬਰ (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ)-ਅੱਜ ਸਵੇਰ ਤੋਂ ਹੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟਾਂ ਪਾਉਣ ਦੀ ਰਫ਼ਤਾਰ ਮੱਠੀ ਰਹੀ | ਪੋਲਿੰਗ ਸਟੇਸ਼ਨਾਂ ਤੇ ਕਿਤੇ ਵੀ ਲੰਬੀਆਂ ਲਾਈਨਾਂ ਦਿਖਾਈ ਨਹੀਂ ਦਿੱਤੀਆਂ | ਹਾਲਾਂਕਿ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX