ਤਾਜਾ ਖ਼ਬਰਾਂ


ਵਿਸ਼ਵ ਕੱਪ 2019 : ਭਾਰਤ ਨੂੰ ਲੱਗਾ ਪੰਜਵਾ ਝਟਕਾ, 77 ਦੌੜਾਂ ਬਣਾ ਕੇ ਕੋਹਲੀ ਆਊਟ
. . .  2 minutes ago
ਸ਼ੈਲਰ ਦੀ ਕੰਧ ਡਿੱਗਣ ਨਾਲ ਦੋ ਮਜ਼ਦੂਰਾਂ ਦੀ ਮੌਤ, ਇੱਕ ਜ਼ਖ਼ਮੀ
. . .  1 minute ago
ਰਾਏਕੋਟ, 16 ਜੂਨ- ਅੱਜ ਦੁਪਹਿਰ ਬਾਅਦ ਸਥਾਨਕ ਬੋਪਾਰਾਏ ਪਿੰਡ ਦੇ ਕਰੀਬ ਸਥਿਤ ਇੱਕ ਸ਼ੈਲਰ ਦੀ ਕੰਧ ਡਿੱਗਣ ਦੀ ਖ਼ਬਰ ਮਿਲੀ ਹੈ। ਇਸ ਕੰਧ ਦੇ ਹੇਠਾਂ ਆਉਣ ਕਾਰਣ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਇੱਕ ਦੇ ਜ਼ਖਮੀ ਹੋਣ....
ਸੂਚੀ ਪਿੰਡ ਨੇੜੇ ਤੇਲ ਦੇ ਟੈਂਕਰ ਨੂੰ ਲੱਗੀ ਭਿਆਨਕ ਅੱਗ
. . .  9 minutes ago
ਜਲੰਧਰ, 16 ਜੂਨ- ਜਲੰਧਰ ਦੇ ਸੂਚੀ ਪਿੰਡ ਨੇੜੇ ਤੇਲ ਦੇ ਟੈਂਕਰ ਨੂੰ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ । ਜਾਣਕਾਰੀ ਦੇ ਅਨੁਸਾਰ, ਜਿਸ ਗੱਡੀ ਨੂੰ ਅੱਗ ਲੱਗੀ ਸੀ ਉਹ ਪੈਟਰੋਲ ਪੰਪ ਤੋਂ ਕਰੀਬ 500 ਫੁੱਟ ਦੀ ਦੂਰੀ 'ਤੇ ਖੜੀ ਸੀ। ਗੱਡੀ ਦੇ ਥੋੜਾ ਦੂਰ ਖੜ੍ਹੇ ਹੋਣ ਅਤੇ ....
ਕਰੰਟ ਲੱਗਣ ਨਾਲ ਨੌਜਵਾਨ ਦੀ ਹੋਈ ਮੌਤ
. . .  38 minutes ago
ਦੋਰਾਂਗਲਾ, 16 ਜੂਨ (ਲਖਵਿੰਦਰ ਸਿੰਘ ਚੱਕਰਾਜਾ)- ਥਾਣਾ ਦੋਰਾਂਗਲਾ ਅਧੀਨ ਆਉਂਦੇ ਪਿੰਡ ਸ਼ਾਹਪੁਰ ਅਫ਼ਗ਼ਾਨਾਂ ਵਿਖੇ ਬਿਜਲੀ ਦੇ ਟਰਾਂਸਫ਼ਾਰਮਰ ਤੋਂ ਕਰੰਟ ਲੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਤਿੰਦਰ ਸਿੰਘ (35) ਸਾਲ ਜੋ ਬਿਜਲੀ ...
ਜੰਡਿਆਲਾ ਗੁਰੂ ਵਿਖੇ ਐੱਚ.ਬੀ.ਸਿੰਘ ਗੰਨ ਹਾਊਸ ਦੀ ਪਾੜੀ ਕੰਧ, ਅਸਲਾ ਬਾਹਰ ਮਿਲਿਆ ਖਿੱਲਰਿਆ
. . .  54 minutes ago
ਜੰਡਿਆਲਾ ਗੁਰੂ,16 ਜੂਨ-(ਰਣਜੀਤ ਸਿੰਘ ਜੋਸਨ)- ਜੰਡਿਆਲਾ ਗੁਰੂ ਸ਼ਹਿਰ ਦੇ ਐੱਚ. ਬੀ.ਸਿੰਘ ਗੰਨ ਹਾਊਸ ਦੀ ਕੰਧ ਪਾੜੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੁਝ ਅਸਲਾ ਵੀ ਬਾਹਰ ਖਿੱਲਰਿਆ ਮਿਲਿਆਂ ਹੈ। ਐੱਚ. ਬੀ.ਸਿੰਘ ਗੰਨ ਹਾਊਸ ਦੇ ਮਾਲਕ ਹਰਮੀਤ ਸਿੰਘ ....
ਵਿਸ਼ਵ ਕੱਪ 2019 : ਮੀਂਹ ਕਾਰਨ ਰੁਕਿਆ ਮੈਚ
. . .  59 minutes ago
ਵਿਸ਼ਵ ਕੱਪ 2019 : 45.4 ਓਵਰਾਂ ਤੋਂ ਬਾਅਦ ਭਾਰਤ ਦੀਆਂ 300 ਦੌੜਾਂ ਪੂਰੀਆਂ
. . .  about 1 hour ago
ਵਿਸ਼ਵ ਕੱਪ 2019 : ਭਾਰਤ ਨੂੰ ਲੱਗਾ ਚੌਥਾ ਝਟਕਾ, ਮਹਿੰਦਰ ਸਿੰਘ ਧੋਨੀ ਹੋਏ ਆਊਟ
. . .  51 minutes ago
ਵਿਸ਼ਵ ਕੱਪ 2019 : 45 ਓਵਰਾਂ ਤੋਂ ਬਾਅਦ ਭਾਰਤ 298/3
. . .  about 1 hour ago
ਵਿਸ਼ਵ ਕੱਪ 2019 : ਭਾਰਤ ਨੂੰ ਲੱਗਾ ਤੀਜਾ ਝਟਕਾ
. . .  about 1 hour ago
ਵਿਸ਼ਵ ਕੱਪ 2019 : ਵਿਰਾਟ ਕੋਹਲੀ ਦੀਆਂ 50 ਦੋੜਾਂ ਪੂਰੀਆਂ
. . .  about 1 hour ago
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੀ ਪਤਨੀ 'ਤੇ ਲੱਗੇ ਸਰਕਾਰੀ ਫ਼ੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼
. . .  about 1 hour ago
ਯੇਰੂਸ਼ਲਮ, 16 ਜੂਨ- ਇਜ਼ਰਾਈਲ ਦੀ ਇਕ ਅਦਾਲਤ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਪਤਨੀ 'ਤੇ ਜਨਤਕ ਫ਼ੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਸ ਮਾਮਲੇ 'ਚ ਨੇਤਨਯਾਹੂ ਦੀ ਪਤਨੀ ਨੇ ਖ਼ੁਦ ਆਪਣੇ 'ਤੇ ...
ਵਿਸ਼ਵ ਕੱਪ 2019 : 40 ਓਵਰਾਂ ਤੋਂ ਬਾਅਦ ਭਾਰਤ 248/2
. . .  about 1 hour ago
ਵਿਸ਼ਵ ਕੱਪ 2019 : ਭਾਰਤ ਨੂੰ ਲੱਗਾ ਦੂਜਾ ਝਟਕਾ, ਰੋਹਿਤ ਸ਼ਰਮਾ 140 ਦੋੜਾਂ ਬਣਾ ਕੇ ਹੋਏ ਆਊਟ
. . .  about 1 hour ago
ਵਿਸ਼ਵ ਕੱਪ 2019 : 34.2 ਓਵਰਾਂ ਤੋਂ ਬਾਅਦ ਭਾਰਤ ਦੀਆਂ 200 ਦੋੜਾਂ ਪੂਰੀਆਂ
. . .  about 2 hours ago
13 ਕਿੱਲੋ ਗਾਂਜੇ ਸਮੇਤ ਪੁਲਿਸ ਨੇ 2 ਤਸਕਰਾਂ ਨੂੰ ਕੀਤਾ ਕਾਬੂ
. . .  about 2 hours ago
ਵਿਸ਼ਵ ਕੱਪ 2019 : 30 ਓਵਰਾਂ ਤੋਂ ਬਾਅਦ ਭਾਰਤ 172/1
. . .  about 2 hours ago
ਭਾਰਤ-ਪਾਕਿਸਤਾਨ ਮੈਚ : ਰੋਹਿਤ ਸ਼ਰਮਾ ਦੀਆਂ 100 ਦੌੜਾਂ ਪੂਰੀਆਂ
. . .  about 2 hours ago
ਦਿਮਾਗ਼ੀ ਬੁਖ਼ਾਰ ਕਾਰਨ ਮਰਨ ਵਾਲੇ ਬੱਚਿਆ ਦੀ ਗਿਣਤੀ ਵੱਧ ਕੇ ਹੋਈ 93
. . .  about 2 hours ago
ਵਿਸ਼ਵ ਕੱਪ 2019 : 25.4 ਓਵਰਾਂ ਤੋਂ ਬਾਅਦ ਭਾਰਤ ਦੀਆਂ 150 ਦੋੜਾਂ ਪੂਰੀਆਂ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 6 ਅੱਸੂ ਸੰਮਤ 550

ਜੰਮੂ-ਕਸ਼ਮੀਰ

ਬੋਰਡ ਕਰਮਚਾਰੀ ਐਸੋਸੀਏਸ਼ਨ ਦਾ ਵਫ਼ਦ ਸਿੱਖਿਆ ਮੰਤਰੀ ਨੂੰ ਮਿਲਿਆ

ਐੱਸ. ਏ. ਐੱਸ. ਨਗਰ, 20 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਵਫ਼ਦ ਵਲੋਂ ਯੂਨੀਅਨ ਦੇ ਪ੍ਰਧਾਨ ਬਲਜਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨਾਲ ਮੁਲਾਕਾਤ ਕੀਤੀ ਗਈ | ਇਸ ਸਬੰਧੀ ...

ਪੂਰੀ ਖ਼ਬਰ »

ਪਿੰਡਾਂ ਦੀ ਹੱਦ 'ਤੇ ਸ਼ਹਿਰੀ ਖੇਤਰ 'ਚ ਖੁੱਲੇ੍ਹ ਸ਼ਰਾਬ ਦੇ ਠੇਕਿਆਂ ਦਾ ਲੋਕਾਂ ਨੇ ਲਿਆ ਪੂਰਾ ਲਾਹਾ

ਕੁਰਾਲੀ, 20 ਸਤੰਬਰ (ਹਰਪ੍ਰੀਤ ਸਿੰਘ)-ਜ਼ਿਲ੍ਹਾ ਪ੍ਰਸ਼ੀਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਜਿਥੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿੰਡਾਂ ਵਿਚਲੇ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ, ਉਥੇ ਹੀ ਸ਼ਹਿਰੀ ਖੇਤਰਾਂ ਵਿਚਲੇ ਠੇਕਿਆਂ 'ਤੇ ਇਹ ਹੁਕਮ ਲਾਗੂ ਨਾ ਹੋਣ ਕਾਰਨ ਇਹ ਹੁਕਮ ਕੇਵਲ ਖਾਨਾ-ਪੂਰਤੀ ਤੱਕ ਹੀ ਸੀਮਿਤ ਹੋ ਕੇ ਰਹਿ ਗਏ | ਪੇਂਡੂ ਖੇਤਰ ਨਾਲ ਲੱਗਦੇ ਸ਼ਹਿਰੀ ਖੇਤਰ ਦੀਆਂ ਹੱਦਾਂ ਅੰਦਰ ਦਿਨ ਭਰ ਖੁੱਲੇ੍ਹ ਰਹੇ ਇਨ੍ਹਾਂ ਸ਼ਰਾਬ ਦੇ ਠੇਕਿਆਂ ਦਾ ਪੇਂਡੂ ਖੇਤਰ ਦੇ ਲੋਕਾਂ ਨੇ ਖੂਬ ਲਾਹਾ ਲਿਆ | ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨੇ ਚੋਣ ਕਮਿਸ਼ਨਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ 19 ਸਤੰਬਰ ਨੂੰ ਵੋਟਾਂ ਵਾਲੇ ਦਿਨ ਅਤੇ 22 ਸਤੰਬਰ ਨੂੰ ਚੋਣਾਂ ਦੇ ਨਤੀਜੇ ਵਾਲੇ ਦਿਨ ਜ਼ਿਲ੍ਹੇ ਦੇ ਪੇਂਡੂ ਖੇਤਰ ਵਿਚਲੇ ਸਮੁੱਚੇ ਠੇਕੇ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਸਨ | ਇਨ੍ਹਾਂ ਹੁਕਮਾਂ ਅਨੁਸਾਰ ਪੇਂਡੂ ਖੇਤਰ ਵਿਚ ਆਉਂਦੇ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਦੀ ਹਦਾਇਤ ਕੀਤੀ ਗਈ ਸੀ, ਪਰ ਸ਼ਹਿਰੀ ਖੇਤਰ ਵਿਚ ਪਿੰਡਾਂ ਦੀਆਂ ਹੱਦਾਂ 'ਤੇ ਖੁੱਲੇ੍ਹ ਸ਼ਰਾਬ ਦੇ ਠੇਕੇ ਆਮ ਵਾਂਗ ਖੁੱਲ੍ਹੇ ਰਹਿਣ ਕਾਰਨ ਪੇਂਡੂ ਖੇਤਰ ਦੇ ਲੋਕਾਂ ਨੇ ਇਨ੍ਹਾਂ ਦਾ ਖੂਬ ਲਾਹਾ ਲਿਆ | ਕੁਰਾਲੀ-ਰੂਪਨਗਰ ਮਾਰਗ 'ਤੇ ਜਿਥੋਂ ਰੇਲਵੇ ਓਵਰ ਬਿ੍ਜ਼ ਸ਼ੁਰੂ ਹੁੰਦਾ ਹੈ, ਵਿਖੇ ਸਥਿਤ ਠੇਕੇ ਅੱਜ ਸਾਰਾ ਦਿਨ ਆਮ ਵਾਂਗ ਖੁੱਲ੍ਹਾ ਰਿਹਾ, ਜਦਕਿ ਇਸ ਠੇਕੇ ਤੋਂ ਕੁਝ ਕੁ ਮੀਟਰ ਦੀ ਦੂਰੀ 'ਤੇ ਜਿਥੋਂ ਜ਼ਿਲ੍ਹਾ ਰੂਪਨਗਰ ਦੀ ਹੱਦ ਸ਼ੁਰੂ ਹੁੰਦੀ ਹੈ, ਪਿੰਡ ਚਰਹੇੜੀ ਦੀ ਵਸੋਂ ਵਾਲਾ ਇਲਾਕਾ ਸ਼ੁਰੂ ਹੋ ਜਾਂਦਾ ਹੈ ਜਿਥੇ ਕਿ ਅੱਜ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਪੈਣੀਆਂ ਸਨ | ਅਜਿਹੇ ਵਿਚ ਚੋਣਾਂ ਵਾਲੇ ਖੇਤਰ ਤੋਂ ਮਹਿਜ਼ ਕੁਝ ਕੁ ਮੀਟਰ ਦੀ ਦੂਰੀ 'ਤੇ ਖੁੱਲਿ੍ਹਆ ਸ਼ਰਾਬ ਦਾ ਠੇਕਾ ਪ੍ਰਸ਼ਾਸਨ ਦੇ ਹੁਕਮਾਂ 'ਤੇ ਪ੍ਰਸ਼ਨ ਚਿੰਨ੍ਹ ਲਗਾਉਂਦਾ ਜਾਪ ਰਿਹਾ ਸੀ ਕਿਉਂਕਿ ਇਸ ਠੇਕੇ ਤੋਂ ਸ਼ਰਾਬ ਨੂੰ ਅਸਾਨੀ ਨਾਲ ਪੇਂਡੂ ਖੇਤਰ 'ਚ ਲਿਜਾਇਆ ਜਾ ਸਕਦਾ ਸੀ, ਜਿਸ ਨਾਲ ਕਿ ਅਮਨ-ਕਾਨੂੰਨ ਦੀ ਸਥਿਤੀ ਖ਼ਰਾਬ ਹੋ ਸਕਦੀ ਸੀ | ਇਸ ਤਰ੍ਹਾਂ ਸਰਕਾਰ ਵਲੋਂ ਜਾਰੀ ਇਨ੍ਹਾਂ ਅਸਪੱਸ਼ਟ ਹਦਾਇਤਾਂ ਦਾ ਠੇਕੇ ਵਾਲਿਆਂ ਵਲੋਂ ਅਧੂਰੇ ਡਰਾਈ ਡੇਅ ਵਜੋਂ ਖੂਬ ਲਾਹਾ ਲਿਆ ਗਿਆ | ਇਸ ਸਬੰਧੀ ਜਦੋਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਮੁਹਾਲੀ ਗੁਰਪ੍ਰੀਤ ਕੌਰ ਸਪਰਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਮਾਮਲੇ ਦੀ ਜਾਂਚ ਅਤੇ ਕਾਰਵਾਈ ਦਾ ਭਰੋਸਾ ਦਿੱਤਾ, ਜਦਕਿ ਦੂਜੇ ਪਾਸੇ ਡਿਪਟੀ ਕਮਿਸ਼ਨਰ ਰੂਪਨਗਰ ਡਾ: ਸੁਮਿਤ ਜਾਰੰਗਲ ਨੇ ਵੀ ਇਸ ਸਬੰਧੀ ਜਾਂਚ ਅਤੇ ਕਾਰਵਾਈ ਦਾ ਭਰੋਸਾ ਦਿੱਤਾ | ਉਧਰ ਖੇਤਰ ਦੇ ਵਸਨੀਕਾਂ ਨੇ ਵੀ ਸਰਕਾਰ ਤੋਂ ਵੋਟਾਂ ਦੀ ਪ੍ਰਕਿਰਿਆ ਨੂੰ ਅਮਨ-ਸ਼ਾਂਤੀ ਨਾਲ ਨੇਪਰੇ ਚਾੜ੍ਹਨ ਲਈ ਸ਼ਹਿਰੀ ਅਤੇ ਪੇਂਡੂ ਖੇਤਰ ਦੇ ਸਾਰੇ ਸ਼ਰਾਬ ਦੇ ਠੇਕਿਆਂ ਨੂੰ ਵੋਟਾਂ ਅਤੇ ਨਤੀਜੇ ਵਾਲੇ ਦਿਨ ਪੂਰਨ ਤੌਰ 'ਤੇ ਬੰਦ ਰੱਖਣ ਸਬੰਧੀ ਹਦਾਇਤਾਂ ਜਾਰੀ ਕਰਨ ਦੀ ਮੰਗ ਕੀਤੀ ਹੈ |


ਖ਼ਬਰ ਸ਼ੇਅਰ ਕਰੋ

ਨਿਬੰਧ ਮੁਕਾਬਲੇ ਵਿੱਚ ਪ੍ਰੀਤੀ ਨੇ ਮਾਰੀ ਬਾਜ਼ੀ

ਊਨਾ, 20 ਸਿਤੰਬਰ (ਗੁਰਪ੍ਰੀਤ ਸਿੰਘ ਸੇਠੀ)- ਬਾਬਾ ਸਿੱਧ ਚਾਨੋ ਯੂਵਾ ਕਲੱਬ ਚਤੇਹਰ ਵਲੋਂ ਨੇਹਰੂ ਯੂਵਾ ਕੇਂਦਰ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਅੰਬੋਟਾ ਵਿੱਚ ਹਿੰਦੀ ਦਿਵਸ ਦੇ ਸੰਬੰਧ ਵਿਚ ਨਿਬੰਧ ਮੁਕਾਬਲੇ ਕਰਵਾਏ ਗਏ¢ ਇਨ੍ਹਾਂ ਮੁਕਾਬਲਿਆਂ 'ਚ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX