ਜਲੰਧਰ ਛਾਉਣੀ, 20 ਸਤੰਬਰ (ਪਵਨ ਖਰਬੰਦਾ)-ਪੁਲਿਸ ਚੌਾਕੀ ਦਕੋਹਾ ਦੇ ਅਧੀਨ ਆਉਂਦੇ ਜਲੰਧਰ-ਫਗਵਾੜਾ ਮੁੱਖ ਮਾਰਗ ਧੰਨੋਵਾਲੀ ਨੇੜੇ ਉਲਟ ਦਿਸ਼ਾ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਦਿੱਲੀ ਪਬਲਿਕ ਸਕੂਲ ਦੀ ਬੱਸ ਵਲੋਂ ਸਹੀ ਦਿਸ਼ਾ ਤੋਂ ਆ ਰਹੀ ਇਕ ਕਾਂਗਰਸੀ ਵਿਧਾਇਕ ਦੀ ਇਨੋਵਾ ਗੱਡੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਗਈ, ਜਿਸ ਦੌਰਾਨ ਇਨੋਵਾ ਗੱਡੀ ਦਾ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਰਾਮਾ ਮੰਡੀ 'ਚ ਸਥਿਤ ਜੌਹਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਕਾਫ਼ੀ ਗੰਭੀਰ ਬਣੀ ਹੋਈ ਦੱਸੀ ਜਾ ਰਹੀ ਹੈ | ਇਸ ਵੀ ਜਾਣਕਾਰੀ ਮਿਲੀ ਹੈ ਕਿ ਇਸ ਘਟਨਾ ਦੌਰਾਨ ਇਨੋਵਾ ਗੱਡੀ 'ਚ ਲੱਗੇ ਹੋਏ ਏਅਰ ਬੈਗ ਵੀ ਖੁੱਲ੍ਹ ਗਏ ਪੰ੍ਰਤੂ ਇਨੋਵਾ ਗੱਡੀ ਦਾ ਚਾਲਕ ਫਿਰ ਵੀ ਜ਼ਖ਼ਮੀ ਹੋ ਗਿਆ ਤੇ ਸਕੂਲੀ ਬੱਸ 'ਚ ਬੈਠੇ ਹੋਏ ਬੱਚਿਆਂ 'ਚ ਦੋ ਬੱਚੇ ਵੀ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਇਲਾਜ ਕਰਵਾਉਣ ਉਪਰੰਤ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ | ਮੌਕੇ 'ਤੇ ਪੁੱਜੇ ਦਕੋਹਾ ਚੌਾਕੀ ਦੇ ਏ.ਐਸ.ਆਈ. ਕੁਲਦੀਪ ਸਿੰਘ ਵਲੋਂ ਜਾਂਚ ਆਰੰਭ ਦਿੱਤੀ ਗਈ ਹੈ | ਜਾਣਕਾਰੀ ਦਿੰਦੇ ਹੋਏ ਜੌਹਲ ਹਸਪਤਾਲ 'ਚ ਜ਼ੇਰੇ ਇਲਾਜ ਬਲਕਾਰ ਸਿੰਘ ਵਾਸੀ ਢਿੱਲਵਾਂ ਕਪੂਰਥਲਾ ਦੇ ਕਰੀਬੀ ਵਿਅਕਤੀਆਂ ਨੇ ਦੱਸਿਆ ਕਿ ਬਲਕਾਰ ਸਿੰਘ ਜੋ ਕਿ ਸ਼ਾਹਕੋਟ ਦੇ ਕਾਂਗਰਸੀ ਵਿਧਾਇਕ ਲਾਡੀ ਸ਼ੇਰੋਵਾਲੀਆ ਦੀ ਗੱਡੀ ਦਾ ਚਾਲਕ ਹੈ ਤੇ ਕਿਸੇ ਕੰਮ ਲਈ ਫਗਵਾੜਾ ਵੱਲ ਨੂੰ ਸਰਵਿਸ ਲਾਈਨ ਤੋਂ ਹੁੰਦੇ ਹੋਏ ਜਾ ਰਿਹਾ ਸੀ ਕਿ ਸਾਹਮਣੇ ਤੋਂ ਉਲਟ ਦਿਸ਼ਾ ਤੋਂ ਆ ਰਹੀ ਦਿੱਲੀ ਪਬਲਿਕ ਸਕੂਲ ਦੀ ਤੇਜ਼ ਰਫ਼ਤਾਰ ਬੱਸ ਜਿਸ 'ਚ ਬੱਚੇ ਵੀ ਸਨ ਉਸ ਵਲੋਂ ਜ਼ੋਰਦਾਰ ਟੱਕਰ ਮਾਰ ਦਿੱਤੀ ਗਈ | ਆਲੇ-ਦੁਆਲੇ ਖੜ੍ਹੇ ਲੋਕਾਂ ਦੀ ਮਦਦ ਨਾਲ ਇਨੋਵਾ ਗੱਡੀ ਦੇ ਚਾਲਕ ਨੂੰ ਜੌਹਲ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ | ਇਸ ਸਬੰਧੀ ਜਦੋਂ ਏ.ਐਸ.ਆਈ. ਕੁਲਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜ਼ਖ਼ਮੀ ਹੋਏ ਇਨੋਵਾ ਗੱਡੀ ਦੇ ਚਾਲਕ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਪ੍ਰੰਤੂ ਸਕੂਲੀ ਬੱਸ ਦੇ ਚਾਲਕ ਸਬੰਧੀ ਕੋਈ ਵੀ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ ਹੈ
ਅਕਸਰ ਹੁੰਦੇ ਰਹਿੰਦੇ ਹਨ ਹਾਦਸੇ
ਇੱਥੇ ਇਹ ਵੀ ਦੱਸਣਯੋਗ ਹੈ ਕਿ ਜਲੰਧਰ-ਫਗਵਾੜਾ ਮੁੱਖ ਮਾਰਗ ਨੇੜੇ ਬਣਾਈਆਂ ਗਈਆਂ ਸਰਵਿਸ ਲਾਈਨਾਂ ਰਾਹੀਂ ਅਕਸਰ ਹੀ ਵਾਹਨ ਚਾਲਕ ਸ਼ਾਰਟ ਕੱਟ ਦੇ ਚੱਕਰ 'ਚ ਉਲਟ ਦਿਸ਼ਾ ਤੋਂ ਆਉਂਦੇ ਰਹਿੰਦੇ ਹਨ, ਜਿਸ ਕਾਰਨ ਅਕਸਰ ਹੀ ਹਾਦਸੇ ਹੁੰਦੇ ਰਹਿੰਦੇ ਹਨ ਤੇ ਕਈ ਲੋਕ ਤੇ ਵਾਹਨ ਚਾਲਕ ਗੰਭੀਰ ਜ਼ਖ਼ਮੀ ਵੀ ਹੋ ਚੁੱਕੇ ਹਨ, ਪ੍ਰੰਤੂ ਟ੍ਰੈਫ਼ਿਕ ਪੁਲਿਸ ਤੇ ਸਬੰਧਿਤ ਥਾਣੇ ਦੇ ਪੁਲਿਸ ਕਰਮਚਾਰੀਆਂ ਵਲੋਂ ਕਦੇ ਵੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ ਹੈ ਤੇ ਇਸ ਦੇ ਨਾਲ ਹੀ ਇਨ੍ਹਾਂ ਸੜਕਾਂ ਦੇ ਆਲੇ-ਦੁਆਲੇ ਬਣੇ ਹੋਏ ਕੁਝ ਗੱਡੀਆਂ ਦੇ ਸ਼ੋ-ਰੂਮਾਂ 'ਚ ਆਉਣ ਵਾਲੇ ਲੋਕ ਵੀ ਆਪਣੀਆਂ ਗੱਡੀ ਸਰਵਿਸ ਲਾਈਨ 'ਤੇ ਹੀ ਖੜ੍ਹੀਆਂ ਕਰ ਦਿੰਦੇ ਹਨ, ਜਿਸ ਕਾਰਨ ਲੰਮੀਆਂ-ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ |
ਜਲੰਧਰ, 20 ਸਤੰਬਰ (ਚੰਦੀਪ ਭੱਲਾ/ਹਰਵਿੰਦਰ ਸਿੰਘ ਫੁੱਲ)-ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਪਈਆਂ ਵੋਟਾਂ ਦੀ 22 ਸਤੰਬਰ ਨੂੰ ਹੋ ਰਹੀ ਗਿਣਤੀ ਦੇ ਸਬੰਧ ਵਿੱਚ ਕੀਤੇ ਜਾ ਰਹੇ ਪ੍ਰਬੰਧਾਂ ਦਾ ...
ਮਕਸੂਦਾਂ, 20 ਸਤੰਬਰ (ਲਖਵਿੰਦਰ ਪਾਠਕ)-ਥਾਣਾ 8 ਦੇ ਅਧੀਨ ਆਉਂਦੇ ਇੰਡਸਟਰੀਅਲ ਐਸਟੇਟ 'ਚ ਸਥਿਤ ਕਮਲ ਬਾਕਸ ਫ਼ੈਕਟਰੀ 'ਚ ਅੱਜ ਸਵੇਰੇ 6.30 ਵਜੇ ਦੇ ਕਰੀਬ ਲੱਗੀ ਅੱਗ ਨਾਲ ਬਾਕਸ ਫ਼ੈਕਟਰੀ ਦਾ ਦਫ਼ਤਰ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ ਜਿਸ ਕਾਰਨ ਫ਼ੈਕਟਰੀ ਮਾਲਕ ਅਨੁਸਾਰ ...
ਮਕਸੂਦਾਂ, 20 ਸਤੰਬਰ (ਲਖਵਿੰਦਰ ਪਾਠਕ)-ਵਿਧਾਇਕ ਬਾਵਾ ਹੈਨਰੀ ਵਲੋਂ ਟਰਾਂਸਪੋਰਟ ਨਗਰ ਦਾ ਵਿਕਾਸ ਬੀ.ਓ.ਟੀ. ਦੇ ਤਹਿਤ ਕਰਵਾਉਣ ਦੇ ਪ੍ਰਸਤਾਵ ਦੇ ਿਖ਼ਲਾਫ਼ ਟਰਾਂਸਪੋਰਟਰਾਂ 'ਚ ਰੋਸ ਪਾਇਆ ਜਾ ਰਿਹਾ ਸੀ ਪਰ ਅੱਜ ਟਰਾਂਸਪੋਰਟਰਾਂ ਦਾ ਰੋਸ ਉਸ ਸਮੇਂ ਪ੍ਰਦਰਸ਼ਨ ਦਾ ਰੂਪ ਲੈ ...
--ਮਾਮਲਾ ਬੱਸ ਅੱਡੇ ਨੇੜੇ ਚੱਲੀ ਗੋਲੀ ਦਾ-- ਜਲੰਧਰ, 20 ਸਤੰਬਰ (ਐੱਮ.ਐੱਸ. ਲੋਹੀਆ)-ਬੱਸ ਅੱਡੇ ਨੇੜੇ ਪਾਮ ਰੋਜ਼ ਵਰਲਡ ਟਰੇਡ ਸੈਂਟਰ ਨਾਂਅ ਦੀ ਇਮਾਰਤ ਦੇ ਬਾਹਰ 30 ਜੁਲਾਈ ਨੂੰ ਇਕ ਲੜਕੀ ਨਾਲ ਛੇੜਛਾੜ ਦੇ ਮਾਮਲੇ 'ਚ ਦੋ ਨੌਜਵਾਨਾਂ ਦਾ ਵਿਵਾਦ ਹੋਣ ਤੋਂ ਬਾਅਦ ਦੋਵਾਂ ...
ਜਲੰਧਰ, 20 ਸਤੰਬਰ (ਸ਼ਿਵ)-ਮੁੰਬਈ ਵਿਚ ਆਲ ਇੰਡੀਆ ਮੇਅਰ ਕਾਨਫ਼ਰੰਸ ਵਿਚ 60 ਦੇ ਕਰੀਬ ਮੇਅਰਾਂ ਦੀ ਅਲੱਗ ਹੋਈ ਕਾਨਫ਼ਰੰਸ ਵਿਚ ਮੰਗ ਕੀਤੀ ਗਈ ਹੈ ਕਿ ਦੇਸ਼ ਭਰ ਦੇ ਮੇਅਰਾਂ ਨੂੰ ਜੇਕਰ ਕੁਝ ਸਾਲ ਪਹਿਲਾਂ 74ਵੀਂ ਸੋਧ ਵਿਚ ਫੇਰਬਦਲ ਕਰਕੇ ਮੇਅਰਾਂ ਨੂੰ ਰਾਜ ਮੰਤਰੀ ਦਾ ਦਰਜਾ ...
ਜਲੰਧਰ, 20 ਸਤੰਬਰ (ਸ਼ਿਵ)-ਪੰਜਾਬ ਐਾਡ ਹਰਿਆਣਾ ਫਾਈਨਾਂਸ ਕੰਪਨੀ ਐਸੋਸੀਏਸ਼ਨ ਦੀ 56ਵੀਂ ਸਾਲਾਨਾ ਮੀਟਿੰਗ ਵਿਚ ਰਜਿਸਟਰਡ ਕੰਪਨੀਆਂ (ਐਨ. ਬੀ. ਐਫ. ਸੀ.) ਨੇ ਆਰ. ਬੀ. ਆਈ. ਤੋਂ ਛੋਟ ਦੀ ਮੰਗ ਕੀਤੀ ਹੈ | ਜਥੇਬੰਦੀ ਦੇ ਜਨਰਲ ਸਕੱਤਰ ਸ੍ਰੀ ਆਲੌਕ ਸੋਂਧੀ ਨੇ ਦੱਸਿਆ ਕਿ ਦੇਸ਼ ...
ਜਲੰਧਰ, 20 ਸਤੰਬਰ (ਜਸਪਾਲ ਸਿੰਘ)-ਬਿਨਾਂ ਐਨ. ਓ. ਸੀ. ਦੇ ਹੋਈਆਂ ਰਜਿਸਟਰੀਆਂ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ ਤੇ ਇਸ ਮਾਮਲੇ 'ਚ ਵਿਧਾਇਕ ਸੁਸ਼ੀਲ ਰਿੰਕੂ ਖੁਦ ਤਹਿਸੀਲ ਕੰਪਲੈਕਸ ਪੁੱਜੇ ਪਰ ਸਬ ਰਜਿਸਟਰਾਰ ਗੁਰਦੇਵ ਸਿੰਘ ਧੰਮ ਦੇ ਛੁੱਟੀ 'ਤੇ ਹੋਣ ਕਾਰਨ ਉਹ ...
ਜਲੰਧਰ, 20 ਸਤੰਬਰ (ਸ਼ਿਵ)-ਹਾਊਸਿੰਗ ਬੋਰਡ ਕਾਲੋਨੀ ਦੇ ਨਿਵਾਸੀ ਅਤੇ ਏਅਰ ਫੋਰਸ ਦੇ ਸਾਬਕਾ ਵਾਰੰਟ ਅਫ਼ਸਰ ਸ੍ਰੀ ਸੋਢੀ ਰਾਮ ਨੇ ਬਾਗ਼ਬਾਨੀ ਵਿਭਾਗ 'ਤੇ ਦੋਸ਼ ਲਗਾਇਆ ਹੈ ਕਿ ਨਾਲ ਲਗਦੇ ਪਾਰਕ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਪਾਣੀ ਕੁਨੈਕਸ਼ਨ ਦਿੱਤਾ ਗਿਆ ਹੈ ਜਿਸ ...
ਜਲੰਧਰ, 20 ਸਤੰਬਰ (ਚੰਦੀਪ ਭੱਲਾ/ਹਰਵਿੰਦਰ ਸਿੰਘ ਫੁੱਲ)-ਬੀਤੇ ਦਿਨੀ ਸੰਪੰਨ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਨੂੰ ਸ਼ਾਂਤਮਈ ਤੇ ਨਿਰਪੱਖ ਢੰਗ ਨਾਲ ਨੇਪਰੇ ਚਾੜਨ ਲਈ ਆਰ.ਓਜ਼ ਤੇ ਏ.ਆਰ.ਓਜ਼ ਦੀ ਪਿੱਠ ਥੱਪ ਥਪਾਉਂਦੇ ਹੋਏ ਜਲੰਧਰ ਦੇ ...
ਜਲੰਧਰ ਛਾਉਣੀ, 20 ਸਤੰਬਰ (ਪਵਨ ਖਰਬੰਦਾ)-ਪੁਲਿਸ ਚੌਾਕੀ ਦਕੋਹਾ ਦੇ ਅਧੀਨ ਆਉਂਦੇ ਖੇਤਰ ਬੜਿੰਗ ਵਿਖੇ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਢਾਬ ਸਾਹਿਬ ਵਿਖੇ ਬੀਤੀ ਰਾਤ ਚੋਰਾਂ ਨੇ ਗੋਲਕ ਦੇ ਤਾਲੇ ਤੋੜਦੇ ਹੋਏ ਗੋਲਕ ਅੰਦਰ ਪਏ ਹੋਏ ਹਜ਼ਾਰਾਂ ਰੁਪਏ ਚੋਰੀ ਕਰ ਲਏ | ਘਟਨਾ ...
ਜਲੰਧਰ, 20 ਸਤੰਬਰ (ਰਣਜੀਤ ਸਿੰਘ ਸੋਢੀ)-ਵਿਦਿਆਰਥੀਆਂ 'ਚ ਡਿਵੈਲਪਰ ਤੇ ਉੱਦਮਤਾ ਦੀ ਭਾਵਨਾ ਪੈਦਾ ਕਰਦੇ ਹੋਏੇ ਸਿਸਟਮ ਐਪਲੀਕੇਸ਼ਨ ਤੇ ਪ੍ਰੋਡਕਟਸ (ਸੈਪ) ਲੈਬਜ਼ ਨੇ ਲਵਲੀ ਪ੍ਰੋਫੇਸ਼ਨਲ ਯੂਨੀਵਰਸਿਟੀ ਕੈਂਪਸ 'ਚ 42 ਘੰਟੇ ਲੰਬੇ 'ਕੋਡ ਵਿਦ ਪਰਪਜ' ਹੈਕਥਾਨ ਦਾ ਪ੍ਰਬੰਧ ...
ਜਲੰਧਰ, 20 ਸਤੰਬਰ (ਸ਼ਿਵ)-ਨਗਰ ਨਿਗਮ ਪ੍ਰਸ਼ਾਸਨ ਵਲੋਂ 2 ਅਕਤੂਬਰ ਨੂੰ ਸਵੱਛਤਾ ਪੰਦ੍ਹਰਵਾੜੇ ਦੀ ਸਮਾਪਤੀ 'ਤੇ ਕੰਪਨੀ ਬਾਗ਼ ਚੌਕ ਤੋਂ ਸਾਈਕਲ ਰੈਲੀ ਫੋਲੜੀਵਾਲ ਟਰੀਟਮੈਂਟ ਪਲਾਂਟ ਤੱਕ ਜਾਵੇਗੀ ਤਾਂ ਜੋ ਲੋਕਾਂ ਨੂੰ ਨਾ ਸਿਰਫ਼ ਸ਼ਹਿਰ ਵਿਚ ਸਫ਼ਾਈ ਰੱਖਣ ਬਾਰੇ ...
ਜਲੰਧਰ, 20 ਸਤੰਬਰ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਪੁਰਬ ਮੌਕੇ ਪਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਜਾਣ ਵਾਲੇ ਸ਼ਰਧਾਲੂ 24 ਸਤੰਬਰ ਤੱਕ ਆਪਣੇ ਪਾਸਪੋਰਟ ਮੈਨੇਜਰ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਨੌਵੀਂ ਪਤਿਸ਼ਾਹੀ ਗੁਰੂ ਤੇਗ ...
ਜਲੰਧਰ, 20 ਸਤੰਬਰ (ਸ਼ਿਵ)-ਨਿਗਮ ਪ੍ਰਸ਼ਾਸਨ ਨੇ ਵਿਵਾਦਾਂ ਵਿਚ ਘਿਰੀਆਂ ਐਲ. ਈ. ਡੀ. ਲਾਈਟਾਂ ਲਗਾਉਣ ਦਾ ਕੰਮ ਬੰਦ ਕਰਵਾ ਦਿੱਤਾ ਹੈ | ਇਸ ਮੁੱਦੇ ਨੂੰ ਉਠਾਉਣ ਵਾਲੇ ਕਾਂਗਰਸੀ ਕੌਾਸਲਰ ਰੋਹਨ ਸਹਿਗਲ ਲੰਬੇ ਸਮੇਂ ਤੋਂ ਇਹ ਮੰਗ ਕਰ ਰਹੇ ਸਨ ਕਿ ਐਲ. ਈ. ਡੀ. ਲਾਈਟਾਂ ਲਗਵਾਉਣ ...
ਜਲੰਧਰ, 20 ਸਤੰਬਰ (ਰਣਜੀਤ ਸਿੰਘ ਸੋਢੀ)-ਪਿਛਲੇ ਲੰਮੇ ਸਮੇਂ ਤੋਂ ਰੈਗੂਲਰ ਕਰਨ ਦੀ ਹੱਕੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀ 5178 ਅਧਿਆਪਕ ਯੂਨੀਅਨ ਵਲੋਂ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਾਹੁਲ ਕੁਮਾਰ ਦੀ ਅਗਵਾਈ 'ਚ ਕੀਤੀ ਗਈ, ਜਿਸ 'ਚ 5178 ਅਧਿਆਪਕ ਯੂਨੀਅਨ ਦੀ ...
ਮਕਸੂਦਾਂ, 20 ਸਤੰਬਰ (ਲਖਵਿੰਦਰ ਪਾਠਕ)-ਸੋਢਲ ਮੇਲੇ ਦੀ ਤਿਆਰੀਆਂ ਨੂੰ ਲੈ ਕੇ ਅੱਜ ਸਾਬਕਾ ਕੈਬਿਨੇਟ ਮੰਤਰੀ ਅਵਤਾਰ ਹੈਨਰੀ ਨੇ ਵਿਧਾਇਕ ਬਾਵਾ ਹੈਨਰੀ ਦੀ ਗ਼ੈਰ-ਮੌਜੂਦਗੀ 'ਚ ਕਿਹਾ ਕਿ ਨਿਗਮ ਸਮੇਤ ਸਾਰੇ ਵਿਭਾਗਾਂ ਨੇ ਮੇਲੇ ਦੀਆਂ ਤਿਆਰੀਆਂ ਦਾ ਕੰਮ ਪੂਰਾ ਕਰ ਲਿਆ ਹੈ ...
ਜਲੰਧਰ, 20 ਸਤੰਬਰ (ਰਣਜੀਤ ਸਿੰਘ ਸੋਢੀ)-ਕੇ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਵਿਖੇ ਸੈਸ਼ਨ 2018-19 ਲਈ ਸਟੂਡੈਂਟ ਕੌਾਸਲ ਦਾ ਗਠਨ ਕੀਤਾ ਗਿਆ, ਜਿਸ 'ਚ ਬਿੱਲਾ ਵੰਡ ਸਮਾਰੋਹ ਵਿਖੇ ਵਿਦਿਆਰਥੀਆਂ ਨੂੰ ਬੈਜ ਲਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ...
ਜਲੰਧਰ, 20 ਸਤੰਬਰ (ਸ਼ਿਵ)-ਕਈ ਸਾਲਾਂ ਬਾਅਦ ਵਿਧਾਇਕ ਬਾਵਾ ਹੈਨਰੀ ਨੇ ਮਿੱਠਾ ਬਾਜ਼ਾਰ ਵਿਚ 14.49 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਦੇ ਕੰਮ ਦਾ ਉਦਘਾਟਨ ਕੀਤਾ | ਸ੍ਰੀ ਹੈਨਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਲਾਕੇ ਵਿਚ ਵਿਕਾਸ ਦੇ ਕੰਮ ਹੁਣ ਤੇਜ਼ੀ ਨਾਲ ਕਰਵਾਏ ਜਾ ਰਹੇ ...
ਜਲੰਧਰ, 20 ਸਤੰਬਰ (ਰਣਜੀਤ ਸਿੰਘ ਸੋਢੀ)- ਹੰਸ ਰਾਜ ਮਹਿਲਾ ਮਹਾਂਵਿਦਿਆਲਿਆ ਜਲੰਧਰ ਦੀ ਵਿਦਿਆਰਥਣ ਕੈਡਟ ਨੇਹਾ, ਐਨ.ਸੀ.ਸੀ. ਆਰਮੀ ਵਿੰਗ ਨੇ ਪੀ.ਏ.ਪੀ. 'ਚ ਕਰਵਾਏ ਮੁਕਾਬਲੇ 'ਚ ਸ਼ੂਟਿੰਗ 'ਚ ਸੋਨ ਤਗਮਾ ਪ੍ਰਾਪਤ ਕੀਤਾ | ਪਿ੍ੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਉਸ ...
ਜਲੰਧਰ, 20 ਸਤੰਬਰ (ਜਤਿੰਦਰ ਸਾਬੀ)-ਦਾ ਗਰੇਟ ਰਨ ਆਫ ਪੰਜਾਬ ਕਲੱਬ ਵਲੋਂ ਨਵੰਬਰ ਮਹੀਨੇ ਦੇ ਵਿਚ 200 ਕਿੱਲੋਮੀਟਰ ਦੀ ਮੈਰਾਥਨ ਦੌੜ ਕਰਵਾਈ ਜਾਵੇਗੀ ਤੇ ਇਸ ਤੋਂ ਪਹਿਲਾਂ ਕਲੱਬ ਵਲੋੋਂ ਆਦਮਪੁਰ ਤੋਂ ਗੜਸ਼ੰਕਰ ਤੱਕ 50 ਕਿੱਲੋਮੀਟਰ ਮੈਰਥਾਨ ਦੌੜ ਕਰਵਾਈ ਗਈ ਤੇ ਇਸ ਨੂੰ ...
ਜਲੰਧਰ, 20 ਸਤੰਬਰ (ਸ਼ਿਵ)-ਸੂਰੀਆ ਇਨਕਲੇਵ 170 ਏਕੜ ਸਕੀਮ ਵਿਚ ਆਉਂਦੇ ਕੁਝ ਲੋਕਾਂ ਨੇ ਇੰਪਰੂਵਮੈਂਟ ਟਰੱਸਟ ਦੀ ਈ. ਓ. ਸੁਰਿੰਦਰ ਕੁਮਾਰੀ ਨੂੰ ਮਿਲ ਕੇ ਉਨਾਂ ਨੂੰ ਇਨਹਾਂਸਮੈਂਟ ਪ੍ਰਕਿਰਿਆ ਤੋਂ ਬਾਹਰ ਰੱਖਣ ਦੀ ਮੰਗ ਕਰਦਿਆਂ ਕਿਹਾ ਹੈ ਕਿ ਉਹ ਇਸ ਯੋਜਨਾ ਵਿਚ ਨਹੀਂ ...
ਚੁਗਿੱਟੀ/ਜੰਡੂਸਿੰਘਾ, 20 ਸਤੰਬਰ (ਨਰਿੰਦਰ ਲਾਗੂ)-ਸੋਮਵਾਰ ਨੂੰ ਸੇਵਾਦਲ ਸਮਾਜ ਭਲਾਈ ਸੰਗਠਨ ਵਲੋਂ ਮਹੀਨਾਵਾਰੀ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ | ਇਸ ਦੀ ਸ਼ੁਰੂਆਤ ਸਮੇਂ ਪਹਿਲਾਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਇਸ ਮੌਕੇ ਸੰਗਠਨ ਦੇ ਪ੍ਰਧਾਨ ਸਮਾਜ ਸੇਵਕ ...
ਲੋਹੀਆਂ ਖਾਸ, 20 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)-ਲੋਹੀਆਂ ਅਤੇ ਸੁਲਤਾਨਪੁਰ ਲੋਧੀ ਇਲਾਕੇ 'ਚ ਮਠਿਆਈਆਂ ਦੇ ਸਮਰਾਟ ਵਜੋਂ ਜਾਣੇ ਜਾਂਦੇ ਨਿਊ ਚੰਦੀ ਸਵੀਟ ਹਾਊਸ ਲੋਹੀਆਂ ਖਾਸ ਦੇ ਮਾਲਕ ਮਨਜਿੰਦਰ ਸਿੰਘ ਚੰਦੀ ਅਤੇ ਬਲਜੀਤ ਕੌਰ ਚੰਦੀ ਦੀ ਹੋਣਹਾਰ ਧੀ ਰਾਣੀ ਮਨਦੀਪ ...
ਜਮਸ਼ੇਰ ਖ਼ਾਸ, 20 ਸਤੰਬਰ (ਜਸਬੀਰ ਸਿੰਘ ਸੰਧੂ)-ਜਮਸ਼ੇਰ ਅਤੇ ਆਸ-ਪਾਸ ਦੇ 25 ਪਿੰਡਾਂ ਦੇ ਪੈਨਸ਼ਨਰਾਂ ਵਲੋਂ ਮਹਿੰਗਾਈ ਨੂੰ ਦੇਖਦੇ ਹੋਏ ਡੀ.ਏ. ਦੀਆਂ ਬਕਾਇਆ ਕਿਸ਼ਤਾਂ ਅਤੇ ਡਿਊ ਡੀ.ਏ. ਤੁਰੰਤ ਦੇਣ ਦੀ ਪੁਰਜ਼ੋਰ ਮੰਗ ਕੀਤੀ ਹੈ | ਸ੍ਰੀ ਓਮ ਦੱਤ ਸ਼ਰਮਾ ਜਮਸ਼ੇਰ, ਮੋਹਣ ਲਾਲ ...
ਜਲੰਧਰ, 20 ਸਤੰਬਰ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ ਕੰਨਿਆ ਮਹਾ ਵਿਦਿਆਲਾ ਕਾਲਜ, ਜਲੰਧਰ ਦੇ ਪੀ.ਜੀ. ਡਿਪਾਰਟਮੈਂਟ ਆਫ਼ ਇਕਨਾਮਿਕਸ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਬੀ.ਐੱਸ.ਸੀ. ਇਕਨਾਮਿਕਸ ਸਮੈਸਟਰ ...
ਮੰਡ (ਜਲੰਧਰ), 20 ਸਤੰਬਰ (ਬਲਜੀਤ ਸਿੰਘ ਸੋਹਲ)-ਪਿੰਡ ਮੀਰਪੁਰ ਤੋਂ ਹੀਰਾਪੁਰ, ਨੰਦਨਪੁਰ ਨਾਲ ਜੁੜਦੀ ਸੜਕ ਦੀ ਮਾੜੀ ਹਾਲਤ ਤੋਂ ਅੱਕੇ ਮੀਰਪੁਰ ਵਾਲਿਆਂ ਨੇ ਸਰਕਾਰ ਿਖ਼ਲਾਫ ਰੋਸ ਪ੍ਰਗਟ ਕਰਦਿਆਂ ਸੜਕ ਨੂੰ ਜਲਦੀ ਤੋਂ ਜਲਦੀ ਬਣਾਉਣ ਦੀ ਮੰਗ ਕੀਤੀ | ਇਸ ਬਾਰੇ ਗੱਲ ...
ਮਕਸੂਦਾਂ, 20 ਸਤੰਬਰ (ਲਖਵਿੰਦਰ ਪਾਠਕ)-ਥਾਣਾ 8 ਦੇ ਅਧੀਨ ਆਉਂਦੇ ਪਠਾਨਕੋਟ ਚੌਕ ਨੇੜੇ ਪੈਦਲ ਜਾ ਰਹੀ ਇਕ 25 ਸਾਲਾ ਲੜਕੀ ਦਾ ਦੋ ਮੋਟਰਸਾਈਕਲ ਸਵਾਰ ਲੁਟੇਰੇ ਪਰਸ ਖੋਹ ਕੇ ਫ਼ਰਾਰ ਹੋ ਗਏ | ਪੀੜਤ ਦੀ ਪਛਾਣ ਗੁਰਪ੍ਰੀਤ ਕੌਰ ਪੁੱਤਰੀ ਸੰਤੋਖ ਸਿੰਘ ਵਾਸੀ ਸੁੰਦਰ ਨਗਰ ਦੇ ਤੌਰ ...
ਲੰਧਰ 20 ਸਤੰਬਰ (ਸ. ਰ.)-ਵਿਸ਼ਵ ਪ੍ਰਸਿੱਧ ਸਿਤਾਰ ਵਾਦਕ ਭਾਰਤ ਰਤਨ ਸਵਰਗੀ ਪੰਡਿਤ ਰਵੀ ਸ਼ੰਕਰ ਦੇ ਸ਼ਿਸ਼ ਪੰਡਿਤ ਸੁਰਿੰਦਰ ਕੁਮਾਰ ਦੱਤਾ ਵੱਲੋਂ ਆਪਣੇ ਗੁਰੂ ਦੀ ਯਾਦ ਵਿਚ ਇਕ ਸੰਗੀਤ ਸ਼ਾਮ 23 ਸਤੰਬਰ ਨੂੰ ਹੰਸ ਰਾਜ ਮਹਿਲਾ ਕਾਲਜ ਜਲੰਧਰ ਦੇ ਰਾਗਿਨੀ ਆਡੀਟੋਰੀਅਮ ਵਿਚ ...
ਮਕਸੂਦਾਂ, 20 ਸਤੰਬਰ (ਲਖਵਿੰਦਰ ਪਾਠਕ)-ਥਾਣਾ 8 ਦੇ ਅਧੀਨ ਆਉਂਦੇ ਹਰਿਗੋਬਿੰਦ ਨਗਰ 'ਚ 5 ਸਤੰਬਰ ਨੂੰ ਸਟੋਵ ਜਲਾਉਂਦੇ ਹੋਏ ਅੱਗ ਦੀ ਲਪੇਟ 'ਚ ਆ ਕੇ ਬੁਰੀ ਤਰ੍ਹਾਂ ਜ਼ਖਮੀ ਹੋਈ ਔਰਤ ਦੀ ਅੱਜ ਨਿੱਜੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ | ਮਿ੍ਤਕ ਦੀ ਪਛਾਣ ਕਮਲਜੀਤ ਪਤਨੀ ...
ਜਲੰਧਰ, 20 ਸਤੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਗੁਰਮੋਹਨ ਸਿੰਘ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਬਲਜੀਤ ਸਿੰਘ ਪੁੱਤਰ ਵਿਵੇਕ ਸਿੰਘ ਵਾਸੀ ਉੱਤਮ ਸਿੰਘ ਨਗਰ, ਬਸਤੀ ਸ਼ੇਖ, ਜਲੰਧਰ ਨੂੰ 10 ਸਾਲ ਦੀ ਕੈਦ ...
ਜਲੰਧਰ, 20 ਸਤੰਬਰ (ਜਤਿੰਦਰ ਸਾਬੀ)-ਜ਼ਿਲ੍ਹਾ ਜਲੰਧਰ ਸਕੂਲ ਟੂਰਨਾਮੈਂਟ ਕਮੇਟੀ ਵਲੋਂ ਜ਼ਿਲ੍ਹਾ ਪੱਧਰੀ ਕਰਾਟੇ ਚੈਂਪੀਅਨਸ਼ਿਪ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਵਿਖੇ ਸ਼ੁਰੂ ਹੋਈ | ਇਸ ਚੈਂਪੀਅਨਸ਼ਿਪ ਦੇ ਅੰਡਰ 14, 17 ਤੇ 19 ਸਾਲ ਵਰਗ ਦੇ ਖੇਡ ...
ਜਲੰਧਰ, 20 ਸਤੰਬਰ (ਐੱਮ.ਐੱਸ. ਲੋਹੀਆ)-ਕਪੂਰਥਲਾ ਦਾ ਰਹਿਣ ਵਾਲਾ ਇਕ ਵਿਅਕਤੀ ਦੂਸਰੇ ਦੀ ਪਤਨੀ ਨਾਲ ਵਿਆਹ ਕਰਵਾਉਣ ਜਾ ਰਿਹਾ ਸੀ, ਜਿਸ ਨੂੰ ਜਲੰਧਰ ਪਹੁੰਚੀ ਹਰਿਆਣਾ ਪੁਲਿਸ ਗਿ੍ਫ਼ਤਾਰ ਕਰਕੇ ਆਪਣੇ ਨਾਲ ਲੈ ਗਈ | ਥਾਣਾ ਡਵੀਜ਼ਨ ਨੰਬਰ 3 ਦੇ ਮੁਖੀ ਵਿਜੇ ਕੁੰਵਰ ਪਾਲ ਨੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX