ਤਾਜਾ ਖ਼ਬਰਾਂ


ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ- ਆਰ. ਐੱਸ. ਐੱਸ. ਦਾ 'ਹਿੰਦੂ ਰਾਸ਼ਟਰ' ਵਾਲਾ ਬਿਆਨ ਗ਼ਲਤ
. . .  6 minutes ago
ਅੰਮ੍ਰਿਤਸਰ, 15 ਅਕਤੂਬਰ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਆਰ. ਐੱਸ. ਐੱਸ. ਦੇ 'ਹਿੰਦੂ ਰਾਸ਼ਟਰ' ਵਾਲੇ ਬਿਆਨ ਨੂੰ ਗ਼ਲਤ ਦੱਸਿਆ...
ਹਸਪਤਾਲ 'ਚ ਡੇਂਗੂ ਪੀੜਤਾਂ ਨੂੰ ਮਿਲਣ ਪਹੁੰਚੇ ਕੇਂਦਰੀ ਮੰਤਰੀ ਅਸ਼ਵਨੀ ਚੌਬੇ 'ਤੇ ਸੁੱਟੇ ਗਈ ਸਿਆਹੀ
. . .  17 minutes ago
ਪਟਨਾ, 15 ਅਕਤੂਬਰ- ਬਿਹਾਰ ਦੀ ਰਾਜਧਾਨੀ ਪਟਨਾ 'ਚ ਕੇਂਦਰੀ ਮੰਤਰੀ ਅਸ਼ਵਨੀ ਚੌਬੇ 'ਤੇ ਸਿਆਹੀ ਸੁੱਟੀ ਗਈ ਹੈ। ਅਸ਼ਵਨੀ ਅੱਜ ਪਟਨਾ ਮੈਡੀਕਲ ਕਾਲਜ ਐਂਡ ਹਸਪਤਾਲ 'ਚ...
ਲੜਕੇ ਨੇ ਗੋਲੀ ਮਾਰ ਕੇ ਆਪਣੇ ਪਿਓ ਨੂੰ ਕੀਤਾ ਜ਼ਖ਼ਮੀ
. . .  27 minutes ago
ਬਟਾਲਾ, 14 ਅਕਤੂਬਰ (ਕਾਹਲੋਂ)- ਸਤਿਨਾਮ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਤਲਵੰਡੀ ਗੋਰਾਇਆਂ ਨੂੰ ਉਨ੍ਹਾਂ ਦੇ ਲੜਕੇ ਗੋਪੀ ਨੇ ਰਾਈਫ਼ਲ (ਬੰਦੂਕ) ਨਾਲ ਗੋਲੀ ਮਾਰ ਕੇ...
ਜਲੰਧਰ : ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜੀਟਲ ਮਿਊਜ਼ੀਅਮ ਤੇ ਲਾਈਟ ਐਂਡ ਸਾਊਂਡ ਸ਼ੋਅ ਦਾ ਚੌਧਰੀ ਸੰਤੋਖ ਸਿੰਘ ਵਲੋਂ ਉਦਘਾਟਨ
. . .  53 minutes ago
ਜਲੰਧਰ : ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜੀਟਲ ਮਿਊਜ਼ੀਅਮ ਤੇ ਲਾਈਟ ਐਂਡ ਸਾਊਂਡ ਸ਼ੋਅ ਦਾ ਸੰਸਦ ਮੈਂਬਰ ਚੌਧਰੀ ਸੰਤੋਖ ਵਲੋਂ ਉਦਘਾਟਨ... ਤਸਵੀਰਾਂ- ਮਨੀਸ਼
ਕਾਰ ਅਤੇ ਬੱਸ ਵਿਚਾਲੇ ਹੋਈ ਭਿਆਨਕ ਟੱਕਰ 'ਚ ਬੱਚਿਆਂ ਸਣੇ 6 ਜ਼ਖ਼ਮੀ
. . .  about 1 hour ago
ਤਪਾ ਮੰਡੀ, 15 ਅਕਤੂਬਰ (ਪ੍ਰਵੀਨ ਗਰਗ)- ਸਥਾਨਕ ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਅੱਜ ਸਵੇਰੇ ਤਪਾ-ਤਾਜੋ ਕੈਂਚੀਆਂ ਬਾਹਰਲੇ ਬੱਸ ਸਟੈਂਡ 'ਤੇ ਕਾਰ ਅਤੇ ਬੱਸ ਵਿਚਾਲੇ ਹੋਈ ਭਿਆਨਕ...
ਪੀ.ਐੱਮ.ਸੀ. ਬੈਂਕ ਘੋਟਾਲਾ : ਪ੍ਰਦਰਸ਼ਨ ਮਗਰੋਂ ਖਾਤਾ ਧਾਰਕ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਖਾਤੇ 'ਚ ਸਨ 90 ਲੱਖ ਰੁਪਏ
. . .  about 1 hour ago
ਮੁੰਬਈ, 15 ਅਕਤੂਬਰ- ਪੰਜਾਬ ਐਂਡ ਮਹਾਰਾਸ਼ਟਰ ਕੋਆਪਰੇਟਿਵ (ਪੀ. ਐੱਮ. ਸੀ.) ਬੈਂਕ 'ਚ ਘੋਟਾਲਾ ਸਾਹਮਣੇ ਆਉਣ ਮਗਰੋਂ ਖਾਤਾ ਧਾਰਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ...
ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ
. . .  about 1 hour ago
ਅਬੋਹਰ, 15 ਅਕਤੂਬਰ (ਕੁਲਦੀਪ ਸਿੰਘ ਸੰਧੂ)- ਇੱਥੇ ਕਰਜ਼ੇ ਦੇ ਬੋਝ ਹੇਠਾਂ ਦੱਬੇ ਇੱਕ ਕਿਸਾਨ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕ ਕਿਸਾਨ ਦੀ...
ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਗੁਰੂ ਰਾਮਦਾਸ ਜੀ ਪ੍ਰਕਾਸ਼ ਦਿਹਾੜਾ
. . .  1 minute ago
ਪਟਿਆਲਾ, 15 ਅਕਤੂਬਰ (ਅਮਨਦੀਪ ਸਿੰਘ)- ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਅੱਜ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ...
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਜਾਰੀ ਕੀਤਾ ਚੋਣ ਮਨੋਰਥ ਪੱਤਰ
. . .  about 2 hours ago
ਮੁੰਬਈ, 15 ਅਕਤੂਬਰ- ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ. ਪੀ. ਨੱਡਾ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਆਗਾਮੀ ਮਹਾਰਾਸ਼ਟਰ...
ਸ੍ਰੀ ਗੁਰੂ ਰਾਮਦਾਸ ਜੀ ਦੇ 485ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਸੁੰਦਰ ਜਲੌ ਬਣੇ ਖਿੱਚ ਦਾ ਕੇਂਦਰ
. . .  about 2 hours ago
ਅੰਮ੍ਰਿਤਸਰ, 15 ਅਕਤੂਬਰ (ਜਸਵੰਤ ਸਿੰਘ ਜੱਸ, ਸੁਰਿੰਦਰਪਾਲ ਸਿੰਘ ਵਰਪਾਲ)- ਅੱਜ ਸ੍ਰੀ ਗੁਰੂ ਰਾਮਦਾਸ ਜੀ ਦੇ 485ਵੇਂ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁੰਦਰ ਜਲੌ...
ਪੰਜਾਬ ਸਰਕਾਰ ਦੇ ਮੰਤਰੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਂਪੀ ਕੈਪਟਨ ਵਲੋਂ ਲਿਖੀ ਚਿੱਠੀ
. . .  about 2 hours ago
ਅੰਮ੍ਰਿਤਸਰ, 15 ਅਕਤੂਬਰ (ਜਸਵੰਤ ਸਿੰਘ ਜੱਸ)- ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਐੱਸ.ਐੱਸ.ਪੀ ਦਫ਼ਤਰ ਦੇ ਬਾਹਰੋਂ ਮਿਲੀ ਇੱਕ ਅਧਖੜ ਉਮਰੇ ਵਿਅਕਤੀ ਦੀ ਲਾਸ਼
. . .  about 3 hours ago
ਫ਼ਿਰੋਜ਼ਪੁਰ 15 ਅਕਤੂਬਰ (ਜਸਵਿੰਦਰ ਸਿੰਘ ਸੰਧੂ) - ਸੀਨੀਅਰ ਕਪਤਾਨ ਪੁਲਿਸ ਫ਼ਿਰੋਜ਼ਪੁਰ ਦੇ ਦਫ਼ਤਰ ਦੇ ਨਜ਼ਦੀਕ ਇੱਕ ਅਧਖੜ ਉਮਰ ਦੇ ਵਿਅਕਤੀ ਦੀ ਲਾਸ਼ ਮਿਲੀ ਹੈ। ਜਿਸ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ । ਉਕਤ ਲਾਸ਼ ਨੂੰ ਅੱਜ ਕੁੱਝ ਲੋਕਾਂ...
ਭਾਰਤੀ ਖੇਤਰ 'ਚ ਬੀਤੀ ਰਾਤ ਮੁੜ ਦਾਖਲ ਹੋਇਆ ਡਰੋਨ
. . .  about 3 hours ago
ਫ਼ਿਰੋਜ਼ਪੁਰ 15 ਅਕਤੂਬਰ (ਜਸਵਿੰਦਰ ਸਿੰਘ ਸੰਧੂ) - ਪਾਕਿਸਤਾਨ ਵਾਲੇ ਪਾਸਿਉਂ ਡਰੋਨ ਮੁੜ ਭਾਰਤੀ ਖੇਤਰ ਚ ਬੀਤੀ ਰਾਤ ਦਾਖਲ ਹੋਣ ਦੀ ਖ਼ਬਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਹਿੰਦ ਪਾਕਿ ਹੁਸੈਨੀ ਵਾਲਾ ਕੌਮੀ ਸਰਹੱਦ ਦੇ ਖੇਤਰ 'ਚ ਬੀ.ਓ.ਪੀ. ਐਚ. ਟਾਵਰ ਲਾਗਿਓਂ ਡਰੋਨ ਪਿੰਡ ਭੱਖੜਾ...
ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਪੁੱਜੇ ਕੈਪਟਨ ਦੇ ਦੋ ਮੰਤਰੀ
. . .  about 3 hours ago
ਅੰਮ੍ਰਿਤਸਰ, 15 ਅਕਤੂਬਰ (ਜਸਵੰਤ ਸਿੰਘ ਜੱਸ) - ਅੱਜ ਪੰਜਾਬ ਸਰਕਾਰ ਦੇ ਦੋ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਲਈ ਅਕਾਲ ਤਖਤ ਸਕੱਤਰੇਤ ਵਿਖੇ ਪਹੁੰਚੇ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੋਵੇਂ ਮੰਤਰੀ ਜੋ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ...
ਉਤਰ ਪ੍ਰਦੇਸ਼ ਪੁਲਿਸ ਨੇ ਇਕ ਝਟਕੇ 'ਚ ਬੇਰੁਜ਼ਗਾਰ ਕੀਤੇ 25 ਹਜ਼ਾਰ ਹੋਮਗਾਰਡ ਜਵਾਨ
. . .  about 4 hours ago
ਲਖਨਊ, 15 ਅਕਤੂਬਰ - ਪਿਛਲੇ ਦਿਨੀਂ ਸੁਪਰੀਮ ਕੋਰਟ ਨੇ ਯੂ.ਪੀ. ਦੇ ਹੋਮਗਾਰਡਜ਼ ਦੀਆਂ ਤਨਖ਼ਾਹ ਨੂੰ ਲੈ ਕੇ ਇਕ ਆਦੇਸ਼ ਦਿੱਤਾ ਸੀ। ਆਪਣੇ ਇਸ ਆਦੇਸ਼ ਵਿਚ ਸੁਪਰੀਮ ਕੋਰਟ ਨੇ ਹੋਮਗਾਰਡ ਦੇ ਜਵਾਨਾਂ ਦੀ ਰੋਜ਼ਾਨਾ ਦਿਹਾੜੀ ਯੂ.ਪੀ. ਪੁਲਿਸ ਦੇ ਸਿਪਾਹੀ ਦੇ ਬਰਾਬਰ ਦੇਣ ਨੂੰ ਕਿਹਾ ਸੀ। ਇਸ ਆਦੇਸ਼ ਤੋਂ ਬਾਅਦ ਹੋਮਗਾਰਡ ਦੇ ਜਵਾਨਾਂ ਨੂੰ ਵੱਡੀ ਰਾਹਤ...
ਐਫ.ਏ.ਟੀ.ਐਫ. ਦੀ ਬੈਠਕ 'ਚ ਪਾਕਿਸਤਾਨ ਮੁਸ਼ਕਿਲ 'ਚ, ਦੋਸਤ ਦੇਸ਼ਾਂ ਨੇ ਨਹੀਂ ਦਿੱਤਾ ਸਾਥ
. . .  about 4 hours ago
ਅੱਜ ਦਾ ਵਿਚਾਰ
. . .  about 4 hours ago
ਸਕੂਲ ਬੱਸ ਹੇਠ ਆਉਣ ਨਾਲ ਡੇਢ ਸਾਲਾ ਬੱਚੇ ਦੀ ਮੌਤ
. . .  1 day ago
ਮਾਨਸਾ ਪੁਲਿਸ ਵੱਲੋਂ ਅੰਤਰਰਾਜੀ ਮੋਬਾਈਲ ਫ਼ੋਨ ਬੈਟਰੀ ਗਿਰੋਹ ਦਾ ਪਰਦਾਫਾਸ਼
. . .  1 day ago
ਬਠਿੰਡਾ ਵਿਚ ਹੋਇਆ ਨਾਬਾਲਗ ਲੜਕੀ ਦਾ ਵਿਆਹ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 6 ਅੱਸੂ ਸੰਮਤ 550

ਮਾਨਸਾ

ਆਦਰਸ਼ ਸਕੂਲ ਸਾਹਨੇਵਾਲੀ ਦੇ 1675 ਵਿਦਿਆਰਥੀਆਂ ਦੇ ਮਾਪੇ ਸਕੂਲ ਬੰਦ ਹੋਣ ਕਾਰਨ ਚਿੰਤਤ

ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 20 ਸਤੰਬਰ- ਜ਼ਿਲ੍ਹੇ ਦੇ ਪਿੰਡ ਸਾਹਨੇਵਾਲੀ ਵਿਖੇ ਸਥਾਪਿਤ ਜੀ.ਜੀ.ਐਸ. ਆਦਰਸ਼ ਸਕੂਲ ਸਾਹਨੇਵਾਲੀ ਦਾ ਮਾਮਲਾ ਹਾਲੇ ਤੱਕ ਕਿਸੇ ਤਣਪੱਤਣ ਨਹੀਂ ਲੱਗਿਆ, ਜਿਸ ਕਾਰਨ ਮਾਪੇ ਤੇ ਵਿਦਿਆਰਥੀ ਚਿੰਤਤ ਹਨ | ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪਿ੍ੰਸੀਪਲ ਨੂੰ ਹਟਾਉਣ ਅਤੇ ਡੀ.ਪੀ.ਈ. ਰਣਜੀਤ ਸਿੰਘ ਨੂੰ ਬਹਾਲ ਕਰਵਾਉਣ ਲਈ ਵਾਦ-ਵਿਵਾਦ ਦੇ ਚੱਲਦਿਆਂ ਜਿੱਥੇ ਪਿ੍ੰਸੀਪਲ ਸਮੇਤ 22 ਅਧਿਆਪਕਾਂ ਦੇ ਅਸਤੀਫ਼ੇ ਦੀ ਗੱਲ ਸਾਹਮਣੇ ਆਈ ਸੀ ਉੱਥੇ ਅਧਿਆਪਕਾਂ ਨੂੰ ਸਕੂਲ ਅੰਦਰ ਤਾੜਨ ਦੇ ਦੋਸ਼ 'ਚ ਲੱਖਾ ਸਿਧਾਣਾ ਸਮੇਤ ਧਰਨਾਕਾਰੀਆਂ ਿਖ਼ਲਾਫ਼ ਮੁਕੱਦਮੇ ਦਰਜ ਕੀਤੇ ਗਏ ਸਨ | 15 ਸਤੰਬਰ ਤੋਂ ਬੰਦ ਪਏ ਸਕੂਲ 'ਚ ਕਲਾਸਾਂ ਮੁੜ ਕਦੋਂ ਚਾਲੂ ਹੋਣਗੀਆਂ, ਸਬੰਧੀ ਸਥਿਤੀ ਅਸਪਸ਼ਟ ਹੈ | ਇਸ ਸਕੂਲ 'ਚ 1675 ਵਿਦਿਆਰਥੀ ਸਿੱਖਿਆ ਹਾਸਲ ਕਰਦੇ ਹਨ | ਸਕੂਲ ਨੂੰ ਮੁੜ ਚਾਲੂ ਕਰਨ ਲਈ ਮਾਪਿਆਂ ਦਾ ਵਫ਼ਦ ਅੱਜ ਇੱਥੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੂੰ ਮਿਲਿਆ | ਵਫ਼ਦ 'ਚ ਸ਼ਾਮਿਲ ਗੁਰਦੀਪ ਸਿੰਘ ਭੰਮੇ ਕਲਾਂ, ਗੁਰਸੇਵਕ ਸਿੰਘ ਸਾਹਨੇਵਾਲੀ, ਨਿਰਮਲ ਸਿੰਘ, ਜਸਵੀਰ ਸਿੰਘ, ਜਗਦੇਵ ਸਿੰਘ ਸਾਹਨੇਵਾਲੀ, ਜਸਵੰਤ ਸਿੰਘ, ਅਜੀਤਪਾਲ ਸਿੰਘ ਆਦਿ ਨੇ ਦੱਸਿਆ ਕਿ ਕੁਝ ਗਿਣਤੀ ਦੇ ਵਿਦਿਆਰਥੀ ਸਕੂਲ ਦਾ ਮਾਹੌਲ ਖ਼ਰਾਬ ਕਰਨ ਦੇ ਮਕਸਦ ਨਾਲ ਸਟਾਫ਼ ਤੇ ਪਿ੍ੰਸੀਪਲ ਿਖ਼ਲਾਫ਼ ਅਫ਼ਵਾਹਾਂ ਫੈਲਾਅ ਰਹੇ ਹਨ | ਉਨ੍ਹਾਂ ਕਿਹਾ ਕਿ ਪਿ੍ੰਸੀਪਲ ਤੇ ਅਧਿਆਪਕਾਂ ਨਾਲ ਉਨ੍ਹਾਂ ਦਾ ਕਿਸੇ ਪ੍ਰਕਾਰ ਦਾ ਝਗੜਾ ਨਹੀਂ ਸਗੋਂ ਉਹ ਤਾਂ ਵਧੀਆ ਪੜ੍ਹਾਈ ਤੇ ਅਨੁਸ਼ਾਸਨ ਦੀ ਮੰਗ ਕਰਦੇ ਹਨ | ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਰਕਾਰ ਵਲੋਂ ਆਉਂਦੀਆਂ ਗਰਾਂਟਾਂ ਦਾ ਸਹੀ ਉਪਯੋਗ ਕੀਤਾ ਜਾਵੇ ਅਤੇ ਵਰਦੀਆਂ ਅਤੇ ਕਿਤਾਬਾਂ ਦੀ ਵੰਡ ਸਬੰਧੀ ਪੜਤਾਲ ਕਰਵਾਈ ਜਾਵੇ | ਇਸ ਮੌਕੇ ਗੁਰਪ੍ਰੀਤ ਸਿੰਘ, ਰਣਜੀਤ ਸਿੰਘ, ਜਸਵਿੰਦਰ ਸਿੰਘ, ਗੁਰਮੇਲ ਸਿੰਘ, ਬਲਕਰਨ ਸਿੰਘ, ਸੁਰਜੀਤ ਸਿੰਘ, ਗੁਰਦਾਸ ਸਿੰਘ, ਅੰਮਿ੍ਤਪਾਲ, ਮੇਲਾ ਸਿੰਘ, ਜਸਵਿੰਦਰ ਸਿੰਘ ਸਾਹਨੇਵਾਲੀ ਆਦਿ ਹਾਜ਼ਰ ਸਨ | ਡਿਪਟੀ ਕਮਿਸ਼ਨਰ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਮਸਲੇ ਦਾ ਜਲਦੀ ਹੱਲ ਕਰ ਲਿਆ ਜਾਵੇਗਾ ਅਤੇ ਜਲਦ ਕਲਾਸਾਂ ਚਾਲੂ ਕਰਵਾ ਦਿੱਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਅਨੁਸ਼ਾਸਨ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ |
ਮੁਕੱਦਮੇ ਰੱਦ ਕਰ ਕੇ ਪਿ੍ੰਸੀਪਲ ਿਖ਼ਲਾਫ਼ ਕਾਰਵਾਈ ਨਾ ਹੋਈ ਸੰਘਰਸ਼ ਕਰਾਂਗੇ- ਲੱਖਾ ਸਿਧਾਣਾ
ਉੱਧਰ ਮਾਂ ਬੋਲੀ ਸਤਿਕਾਰ ਕਮੇਟੀ ਦੇ ਆਗੂ ਲੱਖਾ ਸਿਧਾਣਾ ਦੀ ਅਗਵਾਈ 'ਚ ਵੀ ਜਨਤਕ ਜਥੇਬੰਦੀਆਂ ਦੇ ਆਗੂਆਂ ਦਾ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ | ਉਨ੍ਹਾਂ ਪਿ੍ੰਸੀਪਲ ਵੱਲੋਂ ਬੱਚਿਆਂ, ਸਟਾਫ਼, ਮਾਪਿਆਂ, ਮਾਂ ਬੋਲੀ ਪ੍ਰਤੀ ਮਾੜੇ ਰਵੱਈਏ ਅਤੇ ਭਿ੍ਸ਼ਟਾਚਾਰ ਸਬੰਧੀ ਜਾਣੂ ਕਰਵਾਇਆ ਅਤੇ ਸੰਘਰਸ਼ ਦੌਰਾਨ ਪੁਲਿਸ ਵਲੋਂ ਦਰਜ ਕੀਤੇ ਮੁਕੱਦਮੇ ਰੱਦ ਕਰਨ ਦੀ ਮੰਗ ਉਠਾਈ | ਉਨ੍ਹਾਂ ਮੰਗ ਕੀਤੀ ਕਿ ਪਿ੍ੰਸੀਪਲ ਨੂੰ ਤੁਰੰਤ ਬਰਖ਼ਾਸਤ ਕਰ ਕੇ ਪ੍ਰਸ਼ਾਸਨਿਕ ਪ੍ਰਬੰਧ ਕੀਤੇ ਜਾਣ, ਨਿਰਵਿਘਨ ਪੜ੍ਹਾਈ ਚਾਲੂ ਕੀਤੀ ਜਾਵੇ | ਜਥੇਬੰਦੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ | ਇਸ ਮੁੱਦੇ 'ਤੇ ਉਨ੍ਹਾਂ 23 ਸਤੰਬਰ ਨੂੰ 11 ਵਜੇ ਬਾਲ ਭਵਨ ਮਾਨਸਾ ਵਿਖੇ ਮੀਟਿੰਗ ਵੀ ਸੱਦੀ ਹੈ | ਇਸ ਮੌਕੇ ਇਨਕਲਾਬ ਜ਼ਿੰਦਾਬਾਦ ਜਥੇਬੰਦੀ ਦੇ ਬਾਬਾ ਦਵਿੰਦਰ ਸਿੰਘ, ਲਿਬਰੇਸ਼ਨ ਦੇ ਅਮਰੀਕ ਸਿੰਘ ਸਮਾਉਂ, ਸੀ.ਪੀ.ਆਈ ਦੇ ਕਿ੍ਸ਼ਨ ਚੌਹਾਨ, ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਦੇ ਅੰਗਰੇਜ਼ ਸਿੰਘ, ਇਨਕਲਾਬੀ ਨੌਜਵਾਨ ਸਭਾ ਦੇ ਗੁਰਪਿਆਰ ਗੇਹਲੇ, ਬੀਕੇਯੂ ਕ੍ਰਾਂਤੀਕਾਰੀ ਦੇ ਪ੍ਰਸ਼ੋਤਮ ਸਿੰਘ, ਹਰਦੀਪ ਸਿੰਘ ਬੀਰੇਵਾਲਾ, ਹਰਮੇਲ ਸਿੰਘ ਰਾਮਾਂਨੰਦੀ, ਸਿਮਰਜੀਤ ਸਿੰਘ ਝੁਨੀਰ, ਅੰਗਰੇਜ਼ ਸਿੰਘ ਸਾਹਨੇਵਾਲੀ ਆਦਿ ਹਾਜ਼ਰ ਸਨ ¢ ਇਸੇ ਦੌਰਾਨ ਆਲ ਪੰਜਾਬ ਆਂਗਣਵਾੜੀ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਸਰਾਂ ਨੇ ਵੀ ਮੁਕੱਦਮੇ ਰੱਦ ਕਰਨ ਅਤੇ ਪੰਜਾਬੀ ਭਾਸ਼ਾ ਪ੍ਰਤੀ ਅਪਣਾਏ ਮਾੜੇ ਰਵੱਈਏ ਦੀ ਨਿੰਦਾ ਕੀਤੀ ਹੈ |
ਮਸਲਾ ਤੁਰੰਤ ਹੱਲ ਕੀਤੇ ਜਾਣ ਦੀ ਮੰਗ
ਝੁਨੀਰ ਤੋਂ ਸੁਰਜੀਤ ਵਸ਼ਿਸ਼ਟ- ਇਸੇ ਤਰ੍ਹਾਂ ਝੁਨੀਰ ਇਲਾਕੇ ਦੇ ਸੇਵਾ ਮੁਕਤ ਸਕੂਲ ਮੁਖੀ ਗੁਰਜੰਟ ਸਿੰਘ, ਗੁਰਮੇਲ ਸਿੰਘ ਬਹਿਣੀਵਾਲ, ਸੁਰਜੀਤ ਸਿੰਘ ਝੁਨੀਰ, ਕਾਮਰੇਡ ਸੁਰਜੀਤ ਸਿੰਘ, ਸਮਾਜਸੇਵੀ ਮੁਖ਼ਤਿਆਰ ਸਿੰਘ ਗਾਂਧਾ, ਕਿਸਾਨ ਆਗੂ ਨਿਰਮਲ ਸਿੰਘ ਝੰਡੂਕੇ, ਦਰਸ਼ਨ ਸਿੰਘ ਜਟਾਣਾ ਆਦਿ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਮਾਪਿਆਂ ਅਤੇ ਸਭ ਧਿਰਾਂ ਦਾ ਸਹਿਯੋਗ ਲੈ ਕੇ ਆਪਸੀ ਸਹਿਮਤੀ ਨਾਲ ਇਸ ਦਾ ਹੱਲ ਤੁਰੰਤ ਲੱਭੇ |


ਖ਼ਬਰ ਸ਼ੇਅਰ ਕਰੋ

ਚੋਣ ਡਿਊਟੀ 'ਤੇ ਆਏ ਵਾਤਾਵਰਨ ਪ੍ਰੇਮੀ ਥਾਣੇਦਾਰ ਦੇ ਯਤਨਾਂ ਸਦਕਾ ਇਕ ਦਿਨ 'ਚ ਬਦਲੀ ਸਕੂਲ ਦੀ ਨੁਹਾਰ

ਸਵਰਨ ਸਿੰਘ ਰਾਹੀ ਬੁਢਲਾਡਾ, 20 ਸਤੰਬਰ-ਸਬ ਡਵੀਜ਼ਨ ਦੇ ਪਿੰਡ ਖੀਵਾ ਮੀਹਾ ਸਿੰਘ ਵਾਲਾ ਵਿਖੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਲੱਗੀ ਪੋਲਿੰਗ ਡਿਊਟੀ ਨਿਭਾਉਣ ਆਏ ਵਾਤਾਵਰਨ ਪ੍ਰੇਮੀ ਤੇ ਪੰਜਾਬ ਪੁਲਿਸ ਦੇ ਸਹਾਇਕ ਥਾਣੇਦਾਰ ਦੇ ਯਤਨਾਂ ਸਦਕਾ ਸਿਰਫ਼ ...

ਪੂਰੀ ਖ਼ਬਰ »

ਮੋਫ਼ਰ, ਬੱਬਲਜੀਤ ਤੇ ਮਾਈਕਲ ਨੇ ਵੋਟਰਾਂ ਦਾ ਕੀਤਾ ਧੰਨਵਾਦ

ਮਾਨਸਾ, 20 ਸਤੰਬਰ (ਵਿ.ਪ੍ਰਤੀ.)-ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ ਦੇ ਪ੍ਰਧਾਨ ਤੇ ਜ਼ਿਲ੍ਹਾ ਪ੍ਰੀਸ਼ਦ ਅੱਕਾਂਵਾਲੀ ਜ਼ੋਨ ਤੋਂ ਉਮੀਦਵਾਰ ਬਿਕਰਮ ਸਿੰਘ ਮੋਫ਼ਰ, ਭੈਣੀਬਾਘਾ ਜ਼ੋਨ ਤੋਂ ਪਾਰਟੀ ਉਮੀਦਵਾਰ ਬੱਬਲਜੀਤ ਸਿੰਘ ਖਿਆਲਾ, ਅਕਲੀਆ ਜ਼ੋਨ ਤੋਂ ਉਮੀਦਵਾਰ ...

ਪੂਰੀ ਖ਼ਬਰ »

ਬੁਢਲਾਡਾ ਖੇਤਰ ਦੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਸੀਟਾਂ 'ਤੇ ਸਪੱਸ਼ਟ ਬਹੁਮਤ ਹਾਸਲ ਕਰਾਂਗੇ- ਜਥੇ: ਫਫੜੇ, ਕਲੀਪੁਰ

ਬੁਢਲਾਡਾ, 20 ਸਤੰਬਰ (ਸਵਰਨ ਸਿੰਘ ਰਾਹੀ)-ਇੱਥੇ ਹੋਈ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ ਅਤੇ ਜ਼ਿਲ੍ਹਾ ਕੋਰ ਕਮੇਟੀ ਮੈਂਬਰ ਬੱਲਮ ਸਿੰਘ ਕਲੀਪੁਰ ਨੇ ਕਿਹਾ ਕਿ ...

ਪੂਰੀ ਖ਼ਬਰ »

ਭਾਜਪਾ ਸਰਕਾਰ ਦੌਰਾਨ ਮਹਿੰਗਾਈ ਤੇਜ਼ੀ ਨਾਲ ਵਧੀ

ਬੋਹਾ, 20 ਸਤੰਬਰ (ਸਲੋਚਨਾ ਤਾਂਗੜੀ)-ਕੇਂਦਰ ਵਿਚ ਜਦੋਂ ਦੀ ਭਾਜਪਾ ਸਰਕਾਰ ਬਣੀ ਉਦੋਂ ਹੀ ਮਹਿੰਗਾਈ ਛੜੱਪੇ ਮਾਰ ਕੇ ਵਧੀ ਹੈ | ਆਮ ਘਰੇਲੂ ਵਰਤੋਂ ਦੀਆਂ ਵਸਤਾਂ ਦੇ ਭਾਅ ਹੋਰਨਾਂ ਸਰਕਾਰਾਂ ਦੇ ਸਮੇਂ ਨਾਲੋਂ ਦੁੱਗਣੇ ਹੋਏ ਹਨ | ਇਸ ਖੇਤਰ ਨਾਲ ਸਬੰਧਿਤ ਪੁਰਾਣੇ ਤੇ ਬਜ਼ਰੁਗ ...

ਪੂਰੀ ਖ਼ਬਰ »

ਤਨਖ਼ਾਹਾਂ ਨਾ ਮਿਲਣ ਦੇ ਰੋਸ ਵਜੋਂ ਠੇਕਾ ਆਧਾਰਿਤ ਬਿਜਲੀ ਕਾਮਿਆਂ ਵਲੋਂ ਰੋਸ ਪ੍ਰਗਟ

ਬੁਢਲਾਡਾ, 20 ਸਤੰਬਰ (ਰਾਹੀ)-ਵਰਕ ਆਰਡਰ ਅਨੁਸਾਰ ਤਨਖ਼ਾਹਾਂ ਨਾ ਮਿਲਣ ਦੇ ਰੋਸ ਵਜੋਂ ਪਾਵਰਕਾਮ ਐਾਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਅੱਜ ਇੱਥੇ ਡਵੀਜ਼ਨ ਪੱਧਰੀ ਧਰਨਾ ਦਿੱਤਾ ਗਿਆ | ਸੰਬੋਧਨ ਕਰਦਿਆਂ ਸਾਹਿਬ ਸਿੰਘ ਮੰਡਲ ਪ੍ਰਧਾਨ ਨੇ ਦੱਸਿਆ ਕਿ ਠੇਕਾ ...

ਪੂਰੀ ਖ਼ਬਰ »

ਸ਼ੇਰਗਿੱਲ ਤੇ ਭੱਟੀ ਵਲੋਂ ਵੋਟਰਾਂ ਦਾ ਧੰਨਵਾਦ ਕੀਤਾ

ਬੁਢਲਾਡਾ, 20 ਸਤੰਬਰ (ਨਿ. ਪ. ਪ.)-ਵਿਧਾਨ ਸਭਾ ਹਲਕਾ ਬੁਢਲਾਡਾ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੀ ਵੋਟਿੰਗ ਦੌਰਾਨ ਲੋਕਾਂ ਵਲੋਂ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਸੱਤਾਧਾਰੀ ਕਾਂਗਰਸ ਦੇ ਹਲਕਾ ਚੋਣ ਅਬਜ਼ਰਵਰ ਬਲਵੰਤ ਸਿੰਘ ਸ਼ੇਰਗਿੱਲ, ਹਲਕਾ ...

ਪੂਰੀ ਖ਼ਬਰ »

ਪਿੰਡ ਦਲੇਲ ਸਿੰਘ ਵਾਲਾ ਵਿਖੇ ਸੜਕ ਬਣਾਉਣ ਦੀ ਮੰਗ

ਮਾਨਸਾ, 20 ਸਤੰਬਰ (ਸਟਾਫ਼ ਰਿਪੋਰਟਰ)-ਪਿੰਡ ਦਲੇਲ ਸਿੰਘ ਵਾਲਾ ਵਿਖੇ ਸਕੂਲ ਤੋਂ ਲੈ ਕੇ ਦਾਣਾ ਮੰਡੀ ਤੱਕ ਸੜਕ ਦੀ ਹਾਲਤ ਬਹੁਤ ਹੀ ਖ਼ਰਾਬ ਚੁੱਕੀ ਹੈ | ਪਿੰਡ ਦੇ ਵਸਨੀਕ ਤੇ ਨੌਜਵਾਨ ਵੈੱਲਫੇਅਰ ਕਲੱਬ ਦੇ ਪ੍ਰੈੱਸ ਸਕੱਤਰ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਇਸ ਸੜਕ ...

ਪੂਰੀ ਖ਼ਬਰ »

ਸਰਕਾਰਾਂ ਵਲੋਂ ਟੈਕਸ ਨਾ ਘਟਾਉਣ ਕਾਰਨ ਤੇਲ ਦੀਆਂ ਵਧੀਆਂ ਕੀਮਤਾਂ ਕਾਰਨ ਲੋਕਾਂ ਵਿਚ ਹਾਹਾਕਾਰ

ਬਰੇਟਾ, 20 ਸਤੰਬਰ (ਰਵਿੰਦਰ ਕੌਰ ਮੰਡੇਰ)-ਅੰਤਰਰਾਸ਼ਟਰੀ ਮੰਡੀ ਵਿਚ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਵਧਣ ਕਾਰਨ ਦੇਸ਼ ਦੀ ਆਰਥਿਕਤਾ ਵਿਚ ਵੱਡੀ ਉਥਲ ਪੁਥਲ ਹੋ ਰਹੀ ਹੈ ਕਿਉਂਕਿ ਤੇਲ ਦੀ ਖਪਤ ਹਰ ਖੇਤਰ ਵਿਚ ਐਨੀ ਜ਼ਿਆਦਾ ਵੱਧ ਗਈ ਹੈ ਕਿ ਤੇਲ ਬਿਨਾਂ ਜ਼ਿੰਦਗੀ ਹੀ ਰੁਕ ...

ਪੂਰੀ ਖ਼ਬਰ »

ਮੰਗਾਂ ਮਨਵਾਉਣ ਲਈ ਸੰਘਰਸ਼ 'ਚ ਸਹਿਯੋਗ ਕਰਨ ਦੀ ਅਪੀਲ

ਮਾਨਸਾ, 20 ਸਤੰਬਰ (ਸ.ਰਿ.)-ਰਿਟਾਇਰਡ ਹੋਮਗਾਰਡ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਮਿੱਠੂ ਸਿੰਘ ਮੰਦਰਾਂ ਨੇ ਸਮੂਹ ਮੌਜੂਦਾ ਤੇ ਸਾਬਕਾ ਮੁਲਾਜਮਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ ਦੇ ਪੱਕੇ ਮੁਲਾਜਮਾਂ ਦੀ ਤਰ੍ਹਾਂ 58 ਸਾਲ ਦੀ ਸੇਵਾ ਮੁਕਤੀ ...

ਪੂਰੀ ਖ਼ਬਰ »

ਪ੍ਰੀਸ਼ਦ ਅਤੇ ਸੰਮਤੀ ਚੋਣਾਂ ਦੇ ਨਤੀਜਿਆਂ ਵਾਲੇ ਦਿਨ ਦਾ ਵੋਟਰਾਂ ਨੂੰ ਬੇਸਬਰੀ ਨਾਲ ਇੰਤਜ਼ਾਰ

ਬਰੇਟਾ, 20 ਸਤੰਬਰÐ (ਜੀਵਨ ਸ਼ਰਮਾ)-ਹੁਣ ਵੋਟਰ 22 ਸਤੰਬਰ ਦਾ ਨਤੀਜਿਆਂ ਵਾਲੇ ਦਿਨ ਦਾ ਇੰਤਜ਼ਾਰ ਬੜੀ ਬੇਸਬਰੀ ਨਾਲ ਕਰ ਰਹੇ ਹਨ ਕਿ ਕਿਸ ਜੋਨ ਤੋਂ ਕਿਸ ਪਾਰਟੀ ਦਾ ਉਮੀਦਵਾਰ ਜਿੱਤ ਪ੍ਰਾਪਤ ਕਰੇਗਾ | ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨਾਲ ਸਬੰਧਿਤ ਵੋਟਰ ਅਤੇ ...

ਪੂਰੀ ਖ਼ਬਰ »

ਡਾਕਟਰਾਂ ਤੇ ਸਹੂਲਤਾਂ ਦੀ ਘਾਟ ਕਾਰਨ ਲੋੜੀਂਦੀਆਂ ਸਿਹਤ ਸੇਵਾਵਾਂ ਦੇਣ ਤੋਂ ਅਸਮਰਥ ਸਬ-ਡਵੀਜ਼ਨਲ ਹਸਪਤਾਲ ਬੁਢਲਾਡਾ

ਬੁਢਲਾਡਾ, 20 ਸਤੰਬਰ (ਸਵਰਨ ਸਿੰਘ ਰਾਹੀ)-ਸਬ-ਡਵੀਜ਼ਨਲ ਸਿਵਲ ਹਸਪਤਾਲ ਬੁਢਲਾਡਾ 'ਚ ਹੱਡੀਆਂ ਦੇ ਡਾਕਟਰ, ਐਮ. ਡੀ. ਡਾਕਟਰ ਤੇ ਹੋਰ ਅਮਲੇ ਤੇ ਲੋੜੀਂਦੀਆਂ ਸਿਹਤ ਸਹੂਲਤਾਂ ਦੀ ਘਾਟ ਕਾਰਨ ਇਹ ਮਰੀਜ਼ਾਂ ਲਈ ਸਿਰਫ਼ ਵਿਖਾਵਾ ਹੀ ਬਣ ਕੇ ਰਹਿ ਗਿਆ ਜਾਪਦਾ ਹੈ | ਇਸ ਖੇਤਰ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਵੋਟਾਂ ਦੀ ਗਿਣਤੀ ਮੌਕੇ ਪੂਰੀ ਵੀਡੀਓਗ੍ਰਾਫ਼ੀ ਕੀਤੀ ਜਾਵੇਗੀ- ਅਪਨੀਤ ਰਿਆਤ

ਮਾਨਸਾ, 20 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹਾ ਚੋਣ ਅਫ਼ਸਰ ਕਮ-ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਦਾ ਦੱਸਣਾ ਹੈ ਕਿ 22 ਸਤੰਬਰ ਨੂੰ ਜਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਵੋਟਾਂ ਦੀ ਗਿਣਤੀ ਪੂਰੀ ਵੀਡੀਓਗ੍ਰਾਫ਼ੀ ਤੇ ਸਖ਼ਤ ਪ੍ਰਬੰਧਾਂ ਹੇਠ ਕੀਤੀ ...

ਪੂਰੀ ਖ਼ਬਰ »

ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਜੰਗਲ ਪਾਰਟੀ

ਜੋਗਾ, 20 ਸਤੰਬਰ (ਘੜੈਲੀ)-ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਨਰਸਰੀ, ਕੇ. ਜੀ. ਕਲਾਸ ਦੇ ਬੱਚਿਆਂ ਲਈ ਸਕੂਲ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ ਦੇ ਸਹਿਯੋਗ ਨਾਲ ਜੰਗਲ ਪਾਰਟੀ ਕਰਵਾਈ ਗਈ | ਇਸ ਜੰਗਲ ਪਾਰਟੀ ਵਿਚ ਨਰਸਰੀ, ਕੇ. ਜੀ. ਦੇ ਬੱਚਿਆਾ ਨੇ ...

ਪੂਰੀ ਖ਼ਬਰ »

ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਮਾਨਸਾ ਦੀ ਇਕੱਤਰਤਾ ਹੋਈ

ਮਾਨਸਾ, 20 ਸਤੰਬਰ (ਸਟਾਫ਼ ਰਿਪੋਰਟਰ)-ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਮਾਨਸਾ ਦੀ ਮੀਟਿੰਗ ਸਥਾਨਕ ਬਾਲ ਭਵਨ ਵਿਖੇ ਹੋਈ, ਜਿਸ ਵਿਚ ਨੰਬਰਦਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਜਲਦੀ ਹੱਲ ਕਰਵਾਉਣ ਲਈ ਵਿਚਾਰਾਂ ਕੀਤੀਆਂ ਗਈਆਂ | ਪ੍ਰਧਾਨ ਅੰਮਿ੍ਤਪਾਲ ਸਿੰਘ ...

ਪੂਰੀ ਖ਼ਬਰ »

ਵਿੱਦਿਆ ਮੰਦਰ ਜੋਗਾ ਦੇ ਵਿਦਿਆਰਥੀਆਂ ਨੇ ਖੇਡਾਂ 'ਚ ਮਾਰੀਆਂ ਮੱਲਾਂ

ਜੋਗਾ, 20 ਸਤੰਬਰ (ਘੜੈਲੀ)-ਵਿੱਦਿਆ ਭਾਰਤੀ ਸੰਸਥਾ ਵਲੋਂ ਨਾਰਥ ਜੋਨ ਟੂਰਨਾਮੈਂਟ ਸਰਵਹਿੱਤਕਾਰੀ ਵਿੱਦਿਆ ਮੰਦਰ ਮਲੇਰਕੋਟਲਾ ਵਿਖੇ ਕਰਵਾਇਆ ਗਿਆ | ਇਸ ਟੂਰਨਾਮੈਂਟ ਦੌਰਾਨ ਮਾਤਾ ਯਸੋਧਾ ਸਰਵਹਿੱਤਕਾਰੀ ਵਿਦਿਆ ਮੰਦਰ ਜੋਗਾ ਦੀਆਂ 2 ਵਿਦਿਆਰਥਣਾਂ ਜਸ਼ਨਪ੍ਰੀਤ ਕੌਰ, ...

ਪੂਰੀ ਖ਼ਬਰ »

ਰਾਜ ਪੱਧਰੀ ਸਕੂਲ ਖੇਡਾਂ ਲਈ ਚੁਣੇ ਗਏ ਖਿਡਾਰੀਆਂ ਨੂੰ ਸਨਮਾਨਿਤ ਕੀਤਾ

ਸਰਦੂਲਗੜ੍ਹ, 20 ਸਤੰਬਰ (ਪ. ਪ.)-ਸਥਾਨਕ ਦਸਮੇਸ਼ ਕਾਨਵੈਂਟ ਸਕੂਲ ਦੇ 29 ਖਿਡਾਰੀ ਪੰਜਾਬ ਰਾਜ ਸਕੂਲ ਖੇਡਾਂ ਵਾਸਤੇ ਚੁਣੇ ਗਏ, ਜਿਨ੍ਹਾਂ ਨੂੰ ਸਕੂਲ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਭੁਪਿੰਦਰ ਸਿੰਘ ਨੇ ਦੱਸਿਆ ਕਿ ਹੈਂਡਬਾਲ ਲੜਕੀਆਂ (19 ਸਾਲ) ...

ਪੂਰੀ ਖ਼ਬਰ »

ਮਾਤ ਭਾਸ਼ਾ ਜਰੀਏ ਹੀ ਸੁਪਨਿਆਂ ਨੂੰ ਕੀਤਾ ਜਾ ਸਕਦੈ ਪੂਰਾ- ਸ਼ਾਇਰ ਸਕਸੇਨਾ

ਮਾਨਸਾ, 20 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਉੱਘੇ ਹਿੰਦੀ ਕਵੀ ਨਰੇਸ਼ ਸਕਸੇਨਾ ਨੇ ਵਿਦਿਆਰਥੀ ਵਰਗ ਨੂੰ ਸੱਦਾ ਦਿੱਤਾ ਕਿ ਭਵਿੱਖ ਦੇ ਸੁਪਨਿਆਂ ਨੂੰ ਆਪਣੀ ਮਾਤ ਭਾਸ਼ਾ ਰਾਹੀਂ ਪੂਰਾ ਕਰਨ, ਉਨ੍ਹਾਂ ਕਿਹਾ ਕਿ ਮਹਾਨ ਲੋਕਾਂ ਨੇ ਹਮੇਸ਼ਾ ਹੀ ਆਪਣੀ ਮਾਤ ਭਾਸ਼ਾ ਦੇ ...

ਪੂਰੀ ਖ਼ਬਰ »

'ਸਵੱਛਤਾ ਹੀ ਸੇਵਾ' ਮੁਹਿੰਮ ਤਹਿਤ ਐਨ.ਸੀ.ਸੀ. ਵਲੰਟੀਅਰਾਂ ਨੇ ਸਫ਼ਾਈ ਕੈਂਪ ਲਗਾਇਆ

ਬੁਢਲਾਡਾ, 20 ਸਤੰਬਰ (ਰਾਹੀ)- ਦੇਸ਼ ਵਿਆਪੀ 'ਸਵੱਛਤਾ ਹੀ ਸੇਵਾ' ਮੁਹਿੰਮ ਤਹਿਤ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਐਨ.ਸੀ.ਸੀ. ਵਿਭਾਗ ਵਲੋਂ 20 ਪੰਜਾਬ ਬਟਾਲੀਅਨ ਐਨ.ਸੀ.ਸੀ. ਬਠਿੰਡਾ ਦ ਕਰਨਲ ਐਸ.ਐਸ.ਗਿੱਲ ਅਤੇ ਕਰਨਲ ਹਿੰਮਤ ਸਿੰਘ ਦੀ ਰਹਿਨੁਮਾਈ ਹੇਠ ਪਿੰਡ ਚੱਕ ਭਾਈਕੇ ...

ਪੂਰੀ ਖ਼ਬਰ »

ਮਾਨਸਾ ਜ਼ਿਲ੍ਹੇ 'ਚ ਡੇਂਗੂ ਦਾ ਡੰਗ ਜਾਰੀ, 471 ਸ਼ੱਕੀ ਮਰੀਜ਼ਾਂ 'ਚੋਂ 88 ਦੀ ਹੋਈ ਪੁਸ਼ਟੀ

ਮਾਨਸਾ, 20 ਸਤੰਬਰ (ਰਾਵਿੰਦਰ ਸਿੰਘ ਰਵੀ)-ਜ਼ਿਲ੍ਹੇ 'ਚ ਡੇਂਗੂ ਦਾ ਡੰਗ ਜਾਰੀ ਹੈ | ਇਸ ਬੁਖ਼ਾਰ ਤੋਂ ਸ਼ੱਕੀਆਂ ਦੀ ਗਿਣਤੀ 471 ਪਾਈ ਗਈ ਸੀ, ਜਿਨ੍ਹਾਂ ਵਿਚੋਂ 88 ਨੂੰ ਡੇਂਗੂ ਹੋਣ ਦੀ ਪੁਸ਼ਟੀ ਹੋਈ ਹੈ | ਇਹ ਅੰਕੜੇ ਸਰਕਾਰੀ ਤੌਰ 'ਤੇ ਹਨ ਜਦਕਿ ਨਿੱਜੀ ਹਸਪਤਾਲਾਂ 'ਚ ਡੇਂਗੂ ਦੇ ...

ਪੂਰੀ ਖ਼ਬਰ »

ਸਾਹਿਬਜ਼ਾਦਾ ਜੁਝਾਰ ਸਿੰਘ ਪਬਲਿਕ ਸਕੂਲ ਦੇ ਖਿਡਾਰੀ ਛਾਏ

ਮਾਨਸਾ, 20 ਸਤੰਬਰ (ਸੱਭਿ.ਪ੍ਰਤੀ.)- ਸਾਹਿਬਜ਼ਾਦਾ ਜੁਝਾਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਧਰਮੂ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਚੰਗਾ ਪ੍ਰਦਰਸ਼ਨ ਕੀਤਾ | ਪਿ੍ੰਸੀਪਲ ਸਤਵਿੰਦਰ ਕੌਰ ਨੇ ਦੱਸਿਆ ਕਿ ਖੇਡਾਂ ਵਿਚ ਖੋ-ਖੋ ਅੰਡਰ- 19 ਲੜਕੀਆਂ ਨੇ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਆਈ. ਟੀ. ਆਈ. ਭੈਣੀਬਾਘਾ ਵਿਖੇ ਰੁਜ਼ਗਾਰ ਮੇਲਾ ਅੱਜ

ਮਾਨਸਾ, 20 ਸਤੰਬਰ (ਵਿ. ਪ੍ਰਤੀ.)-ਗੁਰੂ ਗੋਬਿੰਦ ਸਿੰਘ ਆਈ. ਟੀ. ਆਈ. ਭੈਣੀਬਾਘਾ ਅਤੇ ਇੰਜੀਨੀਅਰ ਆਈ. ਟੀ. ਆਈ. ਮਾਨਸਾ ਵਲੋਂ ਰੁਜ਼ਗਾਰ ਮੁਹਿੰਮ ਤਹਿਤ ਵੱਡਾ ਰੁਜ਼ਗਾਰ ਮੇਲਾ 21 ਸਤੰਬਰ ਨੂੰ ਸਵੇਰੇ 9 ਵਜੇ ਆਈ. ਟੀ. ਆਈ. ਭੈਣੀਬਾਘਾ ਵਿਖੇ ਲਗਾਇਆ ਜਾ ਰਿਹਾ ਹੈ, ਜਿਸ ਵਿਚ ਹੌਾਡਾ ...

ਪੂਰੀ ਖ਼ਬਰ »

ਆਲ ਇੰਡੀਆ ਕ੍ਰਿਕਟ ਲੀਗ ਮੁਕਾਬਲੇ ਸ਼ੁਰੂ

ਮਾਨਸਾ, 20 ਸਤੰਬਰ (ਰਾਵਿੰਦਰ ਸਿੰਘ ਰਵੀ)-ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਮਾਨਸਾ ਵਲੋਂ ਬਲਰਾਜ ਸਿੰਘ ਭੂੰਦੜ ਅਤੇ ਗੁਰਪ੍ਰੀਤ ਸਿੰਘ ਸਿੱਧੂ ਯਾਦਗਾਰੀ ਆਲ ਇੰਡੀਆ ਕ੍ਰਿਕਟ ਲੀਗ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋ ਗਏ ਹਨ | ਪਿੰਡ ਜਵਾਹਰਕੇ ਦੇ ਕ੍ਰਿਕਟ ਖੇਡ ...

ਪੂਰੀ ਖ਼ਬਰ »

ਸੇਂਟ ਪੌਲ'ਜ਼ ਸਕੂਲ ਦੇ ਖਿਡਾਰੀਆਂ ਨੇ 11 ਸੋਨ ਤਗਮਿਆਂ ਸਣੇ ਜਿੱਤੇ 51 ਤਗਮੇ

ਬਠਿੰਡਾ, 20 ਸਤੰਬਰ (ਸੁਖਵਿੰਦਰ ਸਿੰਘ ਸੁੱਖਾ)-64ਵੀਂਆਂ ਪੰਜਾਬ ਸਕੂਲ ਖੇਡਾਂ ਵਿਚ ਮੱਲਾਂ ਮਾਰਦਿਆਂ ਸੇਂਟ ਪੌਲ'ਜ਼ ਹਾਈ ਸਕੂਲ ਬਠਿੰਡਾ ਦੇ ਖਿਡਾਰੀਆਂ ਨੇ 11 ਸੋਨ ਤਗਮੇ, 19 ਚਾਂਦੀ ਅਤੇ 21 ਕਾਂਸੀ ਸਣੇ ਕੁਲ 51 ਤਗਮੇ ਜਿੱਤੇ ਹਨ | ਸਕੂਲ ਦੇ ਖਿਡਾਰੀਆਂ ਨੇ ਬੈਡਮਿੰਟਨ ਅਤੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX