ਤਾਜਾ ਖ਼ਬਰਾਂ


ਮਿਜ਼ੋਰਮ 'ਚ ਐਮ. ਐਨ. ਐਫ. 16 ਅਤੇ ਕਾਂਗਰਸ 11 ਸੀਟਾਂ 'ਤੇ ਅੱਗੇ
. . .  3 minutes ago
ਵਿਧਾਨ ਸਭਾ ਚੋਣ ਨਤੀਜੇ : ਮੱਧ ਪ੍ਰਦੇਸ਼ ਅਤੇ ਰਾਜਸਥਾਨ ਸਮੇਤ ਚਾਰ ਸੂਬਿਆਂ 'ਚ ਕਾਂਗਰਸ ਨੇ ਹਾਸਲ ਕੀਤੀ ਲੀਡ
. . .  9 minutes ago
ਰਾਜਸਥਾਨ 'ਚ ਕਾਂਗਰਸ 81 ਅਤੇ ਭਾਜਪਾ 56 ਸੀਟਾਂ 'ਤੇ ਅੱਗੇ
. . .  12 minutes ago
ਤੇਲੰਗਾਨਾ 'ਚ ਟੀ. ਆਰ. ਐੱਸ. 41 ਅਤੇ ਕਾਂਗਰਸ 22 ਸੀਟਾਂ 'ਤੇ ਅੱਗੇ
. . .  14 minutes ago
ਮੱਧ ਪ੍ਰਦੇਸ਼ 'ਚ ਭਾਜਪਾ 60 ਅਤੇ ਕਾਂਗਰਸ 65 ਸੀਟਾਂ 'ਤੇ ਅੱਗੇ
. . .  16 minutes ago
ਛੱਤੀਸਗੜ੍ਹ ਦੇ ਰੁਝਾਨਾਂ 'ਚ ਕਾਂਗਰਸ ਨੂੰ ਮਿਲੀ ਵੱਡੀ ਲੀਡ, 37 ਸੀਟਾਂ 'ਤੇ ਅੱਗੇ
. . .  18 minutes ago
ਮੱਧ ਪ੍ਰਦੇਸ਼ 'ਚ ਕਾਂਗਰਸ ਅਤੇ ਭਾਜਪਾ ਵਿਚਾਲੇ ਸਖ਼ਤ ਮੁਕਾਬਲਾ, ਭਾਜਪਾ 54 ਅਤੇ ਕਾਂਗਰਸ 59 ਸੀਟਾਂ 'ਤੇ ਅੱਗੇ
. . .  21 minutes ago
ਵਿਧਾਨ ਸਭਾ ਚੋਣ ਨਤੀਜੇ : ਰਾਜਸਥਾਨ ਦੇ ਰੁਝਾਨਾਂ 'ਚ ਕਾਂਗਰਸ 65 ਸੀਟਾਂ 'ਤੇ ਅੱਗੇ
. . .  23 minutes ago
ਰਾਜਸਥਾਨ : ਕਾਂਗਰਸ ਨੂੰ ਸ਼ੁਰੂਆਤੀ ਰੁਝਾਨਾਂ 'ਚ ਲੀਡ ਤੋਂ ਪਾਰਟੀ ਵਰਕਰਾਂ ਨੇ ਖ਼ੁਸ਼ੀ 'ਚ ਮੰਗਵਾਏ ਪਟਾਕੇ
. . .  25 minutes ago
ਰਾਜਸਥਾਨ : ਕਾਂਗਰਸ ਨੂੰ ਸ਼ੁਰੂਆਤੀ ਰੁਝਾਨਾਂ 'ਚ ਲੀਡ ਤੋਂ ਪਾਰਟੀ ਵਰਕਰਾਂ ਨੇ ਖ਼ੁਸ਼ੀ 'ਚ ਮੰਗਵਾਏ ਪਟਾਕੇ...
ਵਿਧਾਨ ਸਭਾ ਚੋਣ ਨਤੀਜੇ : ਰਾਜਸਥਾਨ ਦੇ ਰੁਝਾਨਾਂ 'ਚ ਕਾਂਗਰਸ ਨੇ ਹਾਸਲ ਕੀਤੀ ਵੱਡੀ ਲੀਡ
. . .  35 minutes ago
ਵਿਧਾਨ ਸਭਾ ਚੋਣ ਨਤੀਜੇ : ਛੱਤੀਸਗੜ੍ਹ 'ਚ ਭਾਜਪਾ ਅਤੇ ਕਾਂਗਰਸ ਵਿਚਾਲੇ ਸਖ਼ਤ ਮੁਕਾਬਲਾ
. . .  42 minutes ago
ਵਿਧਾਨ ਸਭਾ ਚੋਣ ਨਤੀਜੇ : ਤੇਲੰਗਾਨਾ 'ਚ ਸ਼ੁਰੂਆਤੀ ਰੁਝਾਨਾਂ 'ਚ ਟੀ. ਆਰ. ਐੱਸ. 8 ਅਤੇ ਕਾਂਗਰਸ 3 ਸੀਟਾਂ 'ਤੇ ਅੱਗੇ
. . .  44 minutes ago
ਵਿਧਾਨ ਸਭਾ ਚੋਣ ਨਤੀਜੇ : ਰਾਜਸਥਾਨ 'ਚ ਸ਼ੁਰੂਆਤੀ ਰੁਝਾਨਾਂ 'ਚ ਕਾਂਗਰਸ ਅੱਗੇ
. . .  49 minutes ago
ਕਾਂਗਰਸੀ ਵਰਕਰਾਂ ਨੇ ਰਾਹੁਲ ਗਾਂਧੀ ਦੀ ਰਿਹਾਇਸ਼ ਦੇ ਬਾਹਰ ਕੀਤਾ ਹਵਨ
. . .  53 minutes ago
ਨਵੀਂ ਦਿੱਲੀ, 11 ਦਸੰਬਰ- ਪੰਜ ਸੂਬਿਆਂ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਆਉਣਗੇ। ਇਨ੍ਹਾਂ ਨਤੀਜਿਆਂ ਨੂੰ ਲੈ ਕੇ ਕਾਂਗਰਸੀ ਵਰਕਰਾਂ ਵਲੋਂ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੀ ਦਿੱਲੀ ਸਥਿਤ ਰਿਹਾਇਸ਼...
ਪੰਜ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ
. . .  about 1 hour ago
ਨਵੀਂ ਦਿੱਲੀ, 11 ਦਸੰਬਰ- ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਮਿਜ਼ੋਰਮ ਅਤੇ ਤੇਲੰਗਾਨਾ 'ਚ ਹੋਈਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ...
ਅੱਜ ਦਾ ਵਿਚਾਰ
. . .  about 1 hour ago
ਵਿਸ਼ਵ ਕੱਪ ਹਾਕੀ: ਇੰਗਲੈਂਡ ਤੇ ਫਰਾਂਸ ਨੇ ਕੁਆਰਟਰ ਫਾਈਨਲ 'ਚ ਕੀਤਾ ਪ੍ਰਵੇਸ਼
. . .  1 day ago
ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ੨-੦ ਨਾਲ ਹਰਾ ਕੇ, ਕੁਆਰਟਰ ਫਾਈਨਲ 'ਚ ਕੀਤਾ ਪ੍ਰਵੇਸ਼
. . .  1 day ago
ਸੜਕ ਹਾਦਸੇ 'ਚ ਇੱਕ ਲੇਡੀਜ਼ ਥਾਣੇਦਾਰ ਸਮੇਤ ਪੰਜ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ
. . .  1 day ago
ਰਾਸ਼ਟਰਪਤੀ ਰਾਮ ਨਾਥ ਕੋਵਿੰਦ 5 ਦਿਨਾਂ ਯਾਤਰਾ 'ਤੇ ਮਿਆਂਮਾਰ ਪੁੱਜੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 6 ਅੱਸੂ ਸੰਮਤ 550
ਵਿਚਾਰ ਪ੍ਰਵਾਹ: ਅੱਤਵਾਦ ਇਕ ਅਜਿਹਾ ਸੰਕਟ ਹੈ, ਜਿਸ ਦੇ ਲਈ ਦ੍ਰਿੜ੍ਹਤਾ ਅਤੇ ਸਖ਼ਤੀ ਦੀ ਜ਼ਰੂਰਤ ਹੈ। -ਜੇਮਸ ਅਰਲ ਕਾਰਟ

ਪਹਿਲਾ ਸਫ਼ਾ

ਕਸ਼ਮੀਰ 'ਚ 3 ਪੁਲਿਸ ਮੁਲਾਜ਼ਮਾਂ ਦੀ ਹੱਤਿਆ-ਵਿਰੋਧ 'ਚ ਭਾਰਤ ਨੇ ਪਾਕਿ ਨਾਲ ਮੁਲਾਕਾਤ ਕੀਤੀ ਰੱਦ

ਅੱਤਵਾਦੀਆਂ ਨੇ ਸ਼ੋਪੀਆਂ 'ਚ ਕੀਤਾ ਸੀ ਅਗਵਾ

ਹੱਤਿਆਵਾਂ ਪਿਛੇ ਹਿਜ਼ਬੁਲ ਦਾ ਹੱਥ ਹੋਣ ਦਾ ਸ਼ੱਕ ਦਹਿਸ਼ਤ 'ਚ 6 ਪੁਲਿਸ ਵਾਲਿਆਂ ਨੇ ਨੌਕਰੀ ਛੱਡੀ -ਮਨਜੀਤ ਸਿੰਘ - ਸ੍ਰੀਨਗਰ, 21 ਸਤੰਬਰ-ਜੰਮੂ-ਕਸ਼ਮੀਰ 'ਚ ਹਿਜ਼ਬੁਲ ਮੁਜਾਹਦੀਨ ਵਲੋਂ ਐਸ.ਪੀ.ਓ. ਨੂੰ ਨੌਕਰੀਆਂ ਛੱਡਣ ਦੇ 4 ਦਿਨ ਪਹਿਲਾਂ ਜਾਰੀ ਕੀਤੇ ਫੁਰਮਾਨ ਦੀ ਮਿਆਦ ...

ਪੂਰੀ ਖ਼ਬਰ »

ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਇਸੇ ਮਹੀਨੇ ਨਿਊਯਾਰਕ 'ਚ ਮਿਲਣਾ ਸੀ

-ਉਪਮਾ ਡਾਗਾ ਪਾਰਥ- ਨਵੀਂ ਦਿੱਲੀ, 21 ਸਤੰਬਰ ਜੰਮੂ-ਕਸ਼ਮੀਰ 'ਚ 3 ਪੁਲਿਸ ਕਰਮੀਆਂ ਦੀ ਹੱਤਿਆ ਤੇ ਕਸ਼ਮੀਰੀ ਅੱਤਵਾਦੀ ਬੁਰਹਾਨ ਵਾਨੀ ਬਾਰੇ ਜਾਰੀ ਕੀਤੀਆਂ ਡਾਕ ਟਿਕਟਾਂ ਦੇ ਮੱਦੇਨਜ਼ਰ ਭਾਰਤ ਅਤੇ ਪਾਕਿਸਤਾਨ ਦਰਮਿਆਨ ਅਗਲੇ ਹਫ਼ਤੇ ਨਿਊਯਾਰਕ 'ਚ ਹੋਣ ਵਾਲੀ ਮੁਲਾਕਾਤ ...

ਪੂਰੀ ਖ਼ਬਰ »

ਅਸਤੀਫ਼ੇ ਦੀ ਖ਼ਬਰ ਨੂੰ ਗ੍ਰਹਿ ਮੰਤਰਾਲੇ ਨੇ ਕੀਤਾ ਖਾਰਜ

ਨਵੀਂ ਦਿੱਲੀ, 21 ਸਤੰਬਰ (ਉਪਮਾ ਡਾਗਾ ਪਾਰਥ)- ਗ੍ਰਹਿ ਮੰਤਰਾਲੇ ਨੇ ਜੰਮੂ-ਕਸ਼ਮੀਰ ਦੇ ਪੁਲਿਸ ਮੁਲਾਜ਼ਮਾਂ ਵਲੋਂ ਅਸਤੀਫ਼ਾ ਦੇਣ ਦੀਆਂ ਖ਼ਬਰਾਂ ਨੂੰ ਖਾਰਜ ਕਰਦਿਆਂ ਜੰਮੂ-ਕਸ਼ਮੀਰ ਪੁਲਿਸ ਦੇ ਹਵਾਲੇ ਨਾਲ ਇਨ੍ਹਾਂ ਰਿਪੋਰਟਾਂ ਨੂੰ ਗ਼ਲਤ ਕਰਾਰ ਦਿੱਤਾ ਹੈ | ਮੰਤਰਾਲੇ ...

ਪੂਰੀ ਖ਼ਬਰ »

ਭਾਰਤ ਨਾਲ ਗੱਲਬਾਤ ਦੀ ਪਾਕਿ ਨੂੰ ਕੋਈ ਜਲਦਬਾਜ਼ੀ ਨਹੀਂ-ਕੁਰੈਸ਼ੀ

ਅੰਮਿ੍ਤਸਰ, 21 ਸਤੰਬਰ (ਸੁਰਿੰਦਰ ਕੋਛੜ)¸ਭਾਰਤ ਤੇ ਪਾਕਿਸਤਾਨ ਵਿਚਾਲੇ ਅਗਲੇ ਹਫ਼ਤੇ ਨਿਊਯਾਰਕ 'ਚ ਹੋਣ ਵਾਲੀ ਦੁਵੱਲੀ ਵਾਰਤਾ ਨੂੰ ਭਾਰਤ ਵੱਲੋਂ ਰੱਦ ਕੀਤੇ ਜਾਣ ਦੇ ਫ਼ੈਸਲੇ ਨੂੰ ਪਾਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਮੰਦਭਾਗਾ ਦੱਸਿਆ ਹੈ | ਉਨ੍ਹਾਂ ...

ਪੂਰੀ ਖ਼ਬਰ »

ਬਾਂਦੀਪੋਰਾ 'ਚ ਲਸ਼ਕਰ ਦੇ 5 ਅੱਤਵਾਦੀ ਹਲਾਕ

ਸ੍ਰੀਨਗਰ, 21 ਸਤੰਬਰ (ਮਨਜੀਤ ਸਿੰਘ)-ਜੰਮੂ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਸਮਲਾਰ ਇਲਾਕੇ 'ਚ ਬੀਤੇ ਦਿਨ ਤੋਂ ਜਾਰੀ ਮੁਕਾਬਲੇ 'ਚ ਫੌਜ ਨੇ ਲਸ਼ਕਰ-ਏ-ਤਾਇਬਾ ਦੇ 5 ਅੱਤਵਾਦੀਆਂ ਨੂੰ ਹਲਾਕ ਕਰ ਦਿੱਤਾ ਹੈ, ਜਿਸ ਦੇ ਨਾਲ ਹੀ ਮੁਕਾਬਲੇ ਨੂੰ ਸਮਾਪਤ ਕਰ ਦਿੱਤਾ ਗਿਆ ਹੈ | ਫੌਜੀ ਸੂਤਰਾਂ ਅਨੁਸਾਰ ਬਾਂਦੀਪੋਰਾ ਦੇ ਸਮਲਾਰ ਜੰਗਲੀ ਇਲਾਕੇ 'ਚ ਅੱਤਵਾਦੀਆਂ ਦੀ ਭਾਲ ਲਈ ਕੱਲ੍ਹ ਦੁਪਹਿਰ ਤੋਂ ਫੌਜ ਨੇ 14 ਆਰ.ਆਰ., ਪੁਲਿਸ ਤੇ ਸੀ.ਆਰ.ਪੀ.ਐਫ. ਨਾਲ ਮਿਲ ਕੇ ਛੇੜੇ ਆਪ੍ਰੇਸ਼ਨ ਦੌਰਾਨ ਬੀਤੇ ਦਿਨ ਦੇਰ ਰਾਤ ਤੱਕ 2 ਅਣਪਛਾਤੇ ਅੱਤਵਾਦੀ ਹਲਾਕ ਕਰ ਦਿੱਤੇ ਸਨ | ਅੱਜ ਸਵੇਰੇ ਵੀ ਫੌਜ ਨੇ ਆਪ੍ਰੇ©ਸ਼ਨ ਜਾਰੀ ਰੱਖਦਿਆਂ 3 ਹੋਰ ਅੱਤਵਾਦੀਆਂ ਨੂੰ ਮਾਰ ਮੁਕਾਇਆ, ਜਿਸ ਨਾਲ ਮੁਕਾਬਲੇ 'ਚ ਮਰਨ ਵਾਲੇ ਅੱਤਵਾਦੀਆਂ ਦੀ ਗਿਣਤੀ 5 ਤੱਕ ਪਹੁੰਚ ਗਈ ਹੈ |
ਪੁਲਿਸ ਕਪਤਾਨ ਬਾਂਦੀਪੋਰਾ ਜੁਲਫਿਕਾਰ ਆਜ਼ਾਦ ਨੇ ਮੁਕਾਬਲੇ ਦੀ ਤਸਦੀਕ ਕਰਦੇ ਹੋਏ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ਦੀਆਂ ਲਾਸ਼ਾਂ ਤੇ ਮੁਕਾਬਲੇ ਵਾਲੀ ਥਾਂ ਕੋਲੋਂ ਏ.ਕੇ. 47 ਰਾਈਫਲਾਂ ਦੇ ਇਲਾਵਾ ਹੋਰ ਅਸਲ੍ਹਾ ਭਾਰੀ ਮਾਤਰਾ 'ਚ ਬਰਾਮਦ ਹੋਇਆ ਹੈ | ਫੌਜ ਦੇ ਬੁਲਾਰੇ ਨੇ ਦੱਸਿਆ ਕਿ ਭਾਵੇਂ ਮੁਕਾਬਲਾ ਸਮਾਪਤ ਹੋ ਗਿਆ ਹੈ, ਪਰ ਇਲਾਕੇ ਦੀ ਤਲਾਸ਼ੀ ਅਜੇ ਜਾਰੀ ਹੈ | ਅਧਿਕਾਰੀ ਅਨੁਸਾਰ ਲਗਦਾ ਹੈ ਕਿ ਉਕਤ ਗਰੁੱਪ ਤਾਜ਼ਾ ਘੁਸਪੈਠ ਕਰ ਕੇ ਭਾਰਤ ਵਾਲੇ ਪਾਸੇ ਦਾਖਲ ਹੋਇਆ ਸੀ ਤੇ ਲਸ਼ਕਰ-ਏ-ਤਾਇਬਾ ਨਾਲ ਸਬੰਧਿਤ ਸੀ ਤੇ ਇਨ੍ਹਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ | ਸੂਤਰਾਂ ਅਨੁਸਾਰ ਬਾਂਦੀਪੋਰਾ ਨੂੰ ਲਸ਼ਕਰ ਦੇ ਮਜ਼ਬੂਤ ਆਧਾਰ ਵਜੋਂ ਵੇਖਿਆ ਜਾ ਰਿਹਾ ਹੈ | ਜ਼ਿਲੇ ਦੇ ਹਾਜਿਨ ਇਲਾਕੇ 'ਚ ਫੌਜ ਤੇ ਅੱਤਵਾਦੀਆਂ ਵਿਚਾਲੇ ਕਈ ਖੂਨੀ ਮੁਕਾਬਲੇ ਵਾਪਰ ਚੁੱਕੇ ਹਨ | ਨਵੰਬਰ 2017 ਤੋਂ ਇਲਾਕੇ 'ਚ ਸਾਰੇ ਮੁਕਾਬਲਿਆਂ 'ਚ ਲਸ਼ਕਰ ਦੇ ਅੱਤਵਾਦੀ ਸ਼ਾਮਿਲ ਰਹੇ ਹਨ ਤੇ ਇਹ ਸਿਰਫ ਹਾਜਿਨ ਤਹਿਸੀਲ ਦੇ ਆਲੇ-ਦੁਆਲੇ ਵਾਪਰੇ ਹਨ, ਜਿਨ੍ਹਾਂ 'ਚ ਲਸ਼ਕਰ ਦੇ ਪਾਕਿਸਤਾਨ 'ਚ ਬੈਠੇ ਆਪ੍ਰੇਸ਼ਨ ਕਮਾਂਡਰ ਜ਼ਕੀ-ਉਲ-ਰਹਿਮਾਨ ਦਾ ਭਤੀਜਾ ਓਵੋਦ ਉਰਫ ਓਸਾਮਾ, ਜ਼ਰਗਰ ਤੇ ਮਹਿਮੂਦ ਮਾਰੇ ਗਏ ਹਨ |


ਖ਼ਬਰ ਸ਼ੇਅਰ ਕਰੋ

ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ ਦੇ ਨਤੀਜੇ ਅੱਜ

53 ਬੂਥਾਂ 'ਤੇ ਮੁੜ ਵੋਟਾਂ ਪਈਆਂ ਚੰਡੀਗੜ੍ਹ, 21 ਸਤੰਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੀਆਂ 22 ਜ਼ਿਲ੍ਹਾ ਪ੍ਰੀਸ਼ਦਾਂ ਤੇ 150 ਬਲਾਕ ਸੰਮਤੀਆਂ ਲਈ 19 ਸਤੰਬਰ ਨੂੰ ਪਈਆਂ ਵੋਟਾਂ ਦੀ ਗਿਣਤੀ ਕੱਲ੍ਹ 22 ਸਤੰਬਰ ਨੂੰ ਹੋਵੇਗੀ | ਚੋਣ ਕਮਿਸ਼ਨ ਅਨੁਸਾਰ ਵੋਟਾਂ ਦੀ ਗਿਣਤੀ ਸਵੇਰੇ ...

ਪੂਰੀ ਖ਼ਬਰ »

ਜ਼ੀਰਾ ਨੇੜੇ ਪਤੀ-ਪਤਨੀ ਦੀ ਗੋਲੀਆਂ ਮਾਰ ਕੇ ਹੱਤਿਆ

ਜ਼ੀਰਾ, 21 ਸਤੰਬਰ (ਮਨਜੀਤ ਸਿੰਘ ਢਿੱਲੋਂ, ਜਗਤਾਰ ਸਿੰਘ ਮਨੇਸ)-ਨੇੜਲੇ ਪਿੰਡ ਪੰਡੋਰੀ ਖੱਤਰੀਆਂ ਵਿਖੇ ਅੱਜ ਤੜਕਸਾਰ ਕੁਝ ਅਣਪਛਾਤੇ ਵਿਅਕਤੀਆਂ ਨੇ ਇਕ ਘਰ 'ਚ ਦਾਖ਼ਲ ਹੋ ਕੇ ਪਤੀ-ਪਤਨੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਤੇ ਹੱਤਿਆ ਕਰਨ ਉਪਰੰਤ ਹਮਲਾਵਰ ਘਰ ਵਿਚ ...

ਪੂਰੀ ਖ਼ਬਰ »

ਨੋਇਡਾ 'ਚ ਲੁਟੇਰਿਆਂ ਵਲੋਂ ਬੈਂਕ ਦੇ 2 ਗਾਰਡਾਂ ਦੀ ਹੱਤਿਆ

ਨੋਇਡਾ, 21 ਸਤੰਬਰ (ਏਜੰਸੀ)-ਉੱਤਰ ਪ੍ਰਦੇਸ਼ ਦੇ ਰਾਜਧਾਨੀ ਦਿੱਲੀ ਨਾਲ ਲੱਗਦੇ ਸ਼ਹਿਰ ਨੋਇਡਾ ਵਿਖੇ ਬੈਂਕ ਲੁੱਟਣ ਦੇ ਇਰਾਦੇ ਨਾਲ ਆਏ ਅਣਪਛਾਤਿਆਂ ਨੇ ਬੈਂਕ ਦੇ 2 ਨਿੱਜੀ ਸੁਰੱਖਿਆ ਗਾਰਡਾਂ ਦੀ ਹੱਤਿਆ ਕਰ ਦਿੱਤੀ | ਪੁਲਿਸ ਨੇ ਦੱਸਿਆ ਕਿ ਅੱਜ ਤੜਕੇ ਸੈਕਟਰ 1 'ਚ ਸਥਿਤ ...

ਪੂਰੀ ਖ਼ਬਰ »

ਨਨ ਜਬਰ ਜਨਾਹ ਮਾਮਲੇ 'ਚ ਫਰੈਂਕੋ ਮੁਲੱਕਲ ਗਿ੍ਫ਼ਤਾਰ

ਕੋਚੀ, 21 ਸਤੰਬਰ (ਏਜੰਸੀ)-ਨਨ ਨਾਲ ਜਬਰ ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਜਲੰਧਰ ਦੇ 54 ਸਾਲਾ ਫਰੈਂਕੋ ਮੁਲੱਕਲ ਨੂੰ ਪੁਲਿਸ ਨੇ ਅੱਜ ਰਾਤ ਗਿ੍ਫ਼ਤਾਰ ਕਰ ਲਿਆ | ਪਿਛਲੇ 3 ਦਿਨ ਤੋਂ ਪੁਲਿਸ ਮੁਲੱਕਲ ਪਾਸੋਂ ਪੁੱਛਗਿਛ ਕਰ ਰਹੀ ਸੀ | ਸੂਤਰਾਂ ਅਨੁਸਾਰ ਪੁਲਿਸ ਨੇ ...

ਪੂਰੀ ਖ਼ਬਰ »

ਪੰਜਾਬ 'ਚ ਭਾਰੀ ਮੀਂਹ ਦੀ ਚਿਤਾਵਨੀ

ਚੰਡੀਗੜ੍ਹ, 21 ਸਤੰਬਰ (ਅਜੀਤ ਬਿਊਰੋ)-ਆਗਾਮੀ ਦਿਨਾਂ ਦੌਰਾਨ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਭਾਰੀ ਮੀਂਹ ਪੈਣ ਸਬੰਧੀ ਮੌਸਮ ਵਿਭਾਗ ਵਲੋਂ ਚਿਤਾਵਨੀ ਜਾਰੀ ਕੀਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਭਾਰਤੀ ਮੌਸਮ ...

ਪੂਰੀ ਖ਼ਬਰ »

ਪੈਟਰੋਲ ਦੀਆਂ ਕੀਮਤਾਂ 'ਚ ਵਾਧਾ ਲਗਾਤਾਰ ਜਾਰੀ

ਨਵੀਂ ਦਿੱਲੀ, 21 ਸਤੰਬਰ (ਜਗਤਾਰ ਸਿੰਘ)-ਪੈਟਰੋਲ ਦੀਆਂ ਕੀਮਤਾਂ 'ਚ ਹੋ ਰਹੇ ਲਗਾਤਾਰ ਵਾਧੇ 'ਤੇ ਕੋਈ ਰੋਕ ਲਗਦੀ ਨਜ਼ਰ ਨਹੀਂ ਆ ਰਹੀ | ਅੱਜ ਵੀ ਪੈਟਰੋਲ ਦੀ ਕੀਮਤ 'ਚ ਇਜ਼ਾਫਾ ਹੋਇਆ ਹੈ, ਹਾਲਾਂਕਿ ਡੀਜ਼ਲ ਦੀ ਕੀਮਤ ਲਗਾਤਾਰ ਤੀਜੇ ਦਿਨ ਨਹੀਂ ਵਧੀ | ਜਾਣਕਾਰੀ ਮੁਤਾਬਿਕ ...

ਪੂਰੀ ਖ਼ਬਰ »

ਕੇਜਰੀਵਾਲ ਵਲੋਂ ਸ਼ਹੀਦ ਨਰਿੰਦਰ ਸਿੰਘ ਦੇ ਪਰਿਵਾਰ ਨੂੰ 1 ਕਰੋੜ ਦੀ ਆਰਥਿਕ ਮਦਦ ਦਾ ਐਲਾਨ

ਨਵੀਂ ਦਿੱਲੀ, 21 ਸਤੰਬਰ (ਜਗਤਾਰ ਸਿੰਘ)-ਜੰਮੂ ਦੇ ਸਾਂਬਾ ਸੈਕਟਰ 'ਚ ਸ਼ਹੀਦ ਹੋਏ ਬੀ.ਐਸ.ਐਫ. ਦੇ ਜਵਾਨ ਨਰਿੰਦਰ ਸਿੰਘ ਦੇ ਸੋਨੀਪਤ ਸਥਿਤ ਘਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਪੁੱਜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਹੀਦ ਦੇ ਪਰਿਵਾਰ ...

ਪੂਰੀ ਖ਼ਬਰ »

ਰਾਫ਼ੇਲ ਸੌਦਾ

ਭਾਰਤ ਸਰਕਾਰ ਨੇ ਦਿੱਤਾ ਸੀ ਅੰਬਾਨੀ ਦੀ ਰਿਲਾਇੰਸ ਕੰਪਨੀ ਦਾ ਨਾਂਅ-ਹੋਲਾਂਦੇ

ਨਵੀਂ ਦਿੱਲੀ, 21 ਸਤੰਬਰ (ਏਜੰਸੀ)-ਰਾਫ਼ੇਲ ਸੌਦੇ 'ਚ ਉਸ ਸਮੇਂ ਵੱਡਾ ਮੋੜ ਆਇਆ ਜਦੋਂ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫਰਾਂਸਵਾ ਹੋਲਾਂਦੇ ਨੇ ਕਿਹਾ ਕਿ ਰਾਫ਼ੇਲ ਸੌਦੇ 'ਚ ਅਨਿਲ ਅੰਬਾਨੀ ਨੂੰ ਅਸੀਂ ਨਹੀਂ ਚੁਣਿਆ ਸੀ | ਉਨ੍ਹਾਂ ਕਿਹਾ ਕਿ ਇਸ 'ਚ ਉਹੀ ਹਿੱਸੇਦਾਰ ਚੁਣਿਆ ...

ਪੂਰੀ ਖ਼ਬਰ »

ਭੋਪਾਲ 'ਚ ਸਕੂਲ ਬੱਸ ਕੰਡਕਟਰ ਵਲੋਂ ਤਿੰਨ ਸਾਲਾ ਬੱਚੀ ਨਾਲ ਜਬਰ ਜਨਾਹ

ਭੋਪਾਲ, 21 ਸਤੰਬਰ (ਏਜੰਸੀ)-ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਖੇ ਇਕ ਨਿੱਜੀ ਸਕੂਲ ਬੱਸ ਦੇ ਕੰਡਕਟਰ ਨੂੰ ਤਿੰਨ ਸਾਲਾ ਨਾਬਾਲਗ ਬੱਚੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਤਹਿਤ ਕਾਬੂ ਕੀਤਾ ਗਿਆ ਹੈ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਯੋਧਿਆ ਨਗਰ ਦੇ ਪੋਸ਼ ਇਲਾਕੇ ...

ਪੂਰੀ ਖ਼ਬਰ »

ਸ੍ਰੀਨਗਰ 'ਚ 10ਵੇਂ ਮੁਹੱਰਮ ਮੌਕੇ 13 ਪੁਲਿਸ ਸਟੇਸ਼ਨਾਂ ਤਹਿਤ ਪਾਬੰਦੀਆਂ

ਸ੍ਰੀਨਗਰ, 21 ਸਤੰਬਰ (ਮਨਜੀਤ ਸਿੰਘ)-ਪ੍ਰਸ਼ਾਸਨ ਵਲੋਂ 10ਵੇਂ ਮੁਹਰਮ ਮੌਕੇ ਸ੍ਰੀਨਗਰ ਦੇ ਸਿਵਲ ਤੇ ਪੁਰਾਣੇ ਸ਼ਹਿਰ 'ਚ ਸ਼ੀਆ ਜਲੂਸਾਂ (ਤਾਜ਼ੀਆ) ਕੱਢਣ 'ਤੇ ਮੁਕੰਮਲ ਪਾਬੰਦੀਆਂ ਰਹੀਆਂ | ਸ੍ਰੀਨਗਰ ਸ਼ਹਿਰ ਦੇ 13 ਪੁਲਿਸ ਸਟੇਸ਼ਨਾਂ 'ਚ ਧਾਰਾ 144 ਤਹਿਤ ਨਾਕਾਬੰਦੀ ਕਾਰਨ ...

ਪੂਰੀ ਖ਼ਬਰ »

ਪਾਕਿ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਤੋਂ ਭਾਰਤ ਨੂੰ ਵੱਡਾ ਖ਼ਤਰਾ

ਅੰਮਿ੍ਤਸਰ, 21 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਅਤੇ ਜੈਸ਼-ਏ-ਮੁਹੰਮਦ ਸਮੇਤ 50 ਤੋਂ ਵੱਧ ਪ੍ਰਮੁੱਖ ਕੱਟੜਪੰਥੀ ਸੰਗਠਨ ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ 'ਚ ਸਰਗਰਮ ਹਨ, ਜੋ ਇਸ ਸਮੇਂ ਭਾਰਤ ਤੇ ਹੋਰ ਮੁਲਕਾਂ ਲਈ ਵੱਡਾ ਖ਼ਤਰਾ ...

ਪੂਰੀ ਖ਼ਬਰ »

'ਲਵਰਾਤਰੀ' ਦੇ ਸਬੰਧ 'ਚ ਸਲਮਾਨ ਖਿਲਾਫ਼ ਐਫ.ਆਈ.ਆਰ. ਦਰਜ

ਮੁਜ਼ੱਫਰਪੁਰ, 21 ਸਤੰਬਰ (ਏਜੰਸੀ)-ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਅਤੇ ਹੋਰਨਾਂ ਿਖ਼ਲਾਫ਼ ਨਵੀਂ ਆ ਰਹੀ ਫਿਲਮ 'ਲਵਰਾਤਰੀ' ਦੇ ਸਬੰਧ 'ਚ ਐਫ. ਆਈ. ਆਰ. ਦਰਜ ਕੀਤੀ ਗਈ | ਕੁਝ ਦਿਨ ਪਹਿਲਾਂ ਹੀ ਇਸ ਫਿਲਮ ਦਾ ਨਾਂਅ ਬਦਲ ਕੇ 'ਲਵਯਾਤਰੀ' ਕੀਤਾ ਗਿਆ ਹੈ | ਸਬ ਡਵੀਜਨਲ ...

ਪੂਰੀ ਖ਼ਬਰ »

ਸਰਜੀਕਲ ਸਟ੍ਰਾਈਕ ਦਿਵਸ ਮਨਾਉਣ 'ਤੇ ਘਿਰੀ ਸਰਕਾਰ

ਨਵੀਂ ਦਿੱਲੀ, 21 ਸਤੰਬਰ (ਉਪਮਾ ਡਾਗਾ ਪਾਰਥ)-ਯੂਨੀਵਰਸਿਟੀਆਂ ਅਤੇ ਕਾਲਜਾਂ 'ਚ 29 ਸਤੰਬਰ ਨੂੰ ਸਰਜੀਕਲ ਸਟ੍ਰਾਈਕ ਦਿਵਸ ਮਨਾਏ ਜਾਣ ਦੀ ਹਦਾਇਤ ਕਰਨ 'ਤੇ ਉੱਠੇ ਵਿਵਾਦ ਤੋਂ ਬਾਅਦ ਕੇਂਦਰ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਇਹ ਕੋਈ ਲਾਜ਼ਮੀ ਆਦੇਸ਼ ਨਹੀਂ ਹੈ | ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਸਿਹਤ ਬੀਮਾ ਯੋਜਨਾ ਕੱਲ੍ਹ ਹੋਵੇਗੀ ਲਾਂਚ

ਨਵੀਂ ਦਿੱਲੀ, 21 ਸਤੰਬਰ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਸਰਕਾਰ ਦੀ ਅਹਿਮ ਬੀਮਾ ਯੋਜਨਾ 'ਪ੍ਰਧਾਨ ਮੰਤਰੀ ਜਨ ਆਰੋਗਿਅਮ ਯੋਜਨਾ' ਲਾਂਚ ਕਰਨਗੇ, ਜਿਸ ਨਾਲ ਜੁੜਨ ਲਈ 27 ਰਾਜਾਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਨੇ ਸਹਿਮਤੀ ਪ੍ਰਗਟਾਈ ...

ਪੂਰੀ ਖ਼ਬਰ »

ਪੈਟਰੋਲ ਦੀਆਂ ਵਧਦੀਆਂ ਕੀਮਤਾਂ ਕਾਰਨ ਪ੍ਰਧਾਨ ਮੰਤਰੀ ਨੂੰ ਮੈਟਰੋ 'ਤੇ ਕਰਨਾ ਪਿਆ ਸਫ਼ਰ-ਕਾਂਗਰਸ

ਨਵੀਂ ਦਿੱਲੀ, 21 ਸਤੰਬਰ (ਉਪਮਾ ਡਾਗਾ ਪਾਰਥ)-ਕਾਂਗਰਸ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੀ ਮੈਟਰੋ ਦੀ ਸਵਾਰੀ 'ਤੇ ਕੇਂਦਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨੇ ਪ੍ਰਧਾਨ ਮੰਤਰੀ ਨੂੰ ਮੈਟਰੋ ਦੀ ਸਵਾਰੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX