ਤਾਜਾ ਖ਼ਬਰਾਂ


ਚੋਰਾਂ ਸੰਨ੍ਹ ਲਗਾ ਕੇ ਕੋਆਪਰੇਟਿਵ ਬੈਂਕ ਚੋਂ 4 ਲੱਖ 24 ਹਜ਼ਾਰ ਦੀ ਰਕਮ ਉਡਾਈ
. . .  1 day ago
ਭਿੰਡੀ ਸੈਦਾਂ, 12 ਨਵੰਬਰ ( ਪਿ੍ਤਪਾਲ ਸਿੰਘ ਸੂਫ਼ੀ)- ਪੁਲਿਸ ਥਾਣਾ ਭਿੰਡੀ ਸੈਦਾਂ ਅਧੀਨ ਪੈਂਦੇ ਪਿੰਡ ਜਸਰਾਊਰ ਵਿਖੇ ਚੋਰਾਂ ਨੇ ਕੋਆਪੇ੍ਟਿਵ ਬੈਂਕ ਦੀ ਇਮਾਰਤ ਦੀ ਖਿੜਕੀ ਵਾਲੀ ਗਰਿੱਲ ਤੋੜ ਕੇ ਬੈਂਕ ਅੰਦਰੋਂ ਆਰੀ ਦੇ ਬਲੇਡ ਨਾਲ ਲੌਕਰ ...
ਸਾਂਝਾ ਅਧਿਆਪਕ ਮੋਰਚਾ ਵੱਲੋਂ ਆਰ-ਪਾਰ ਦੀ ਲੜਾਈ ਦਾ ਐਲਾਨ
. . .  1 day ago
ਸੰਗਰੂਰ, 12 ਨਵੰਬਰ (ਧੀਰਜ ਪਸ਼ੋਰੀਆ)- ਅਧਿਆਪਕਾਂ ਦੀਆਂ ਤਨਖ਼ਾਹਾਂ 'ਚ ਕਟੌਤੀ ਕਰਨ ਦੇ ਖ਼ਿਲਾਫ਼ ਸੰਘਰਸ਼ ਕਰ ਰਹੇ ਅਧਿਆਪਕਾਂ ਦੀ ਅਗਵਾਈ ਕਰ ਰਹੇ ਸਾਂਝਾ ਅਧਿਆਪਕ ਮੋਰਚਾ ਦੇ ਆਗੂ ਸੁਖਵਿੰਦਰ ਸਿੰਘ ਚਾਹਲ ਨੇ ...
ਸੁਰੱਖਿਆ ਬਲਾਂ ਨਾਲ ਮੁੱਠਭੇੜ 'ਚ ਦੋ ਨਕਸਲੀ ਢੇਰ
. . .  1 day ago
ਰਾਏਪੁਰ, 12 ਨਵੰਬਰ- ਛੱਤੀਸਗੜ੍ਹ ਦੇ ਸੁਕਮਾ 'ਚ ਸੁਰੱਖਿਆ ਬਲਾਂ ਨਾਲ ਹੋਈ ਮੁੱਠਭੇੜ 'ਚ ਦੋ ਨਕਸਲੀਆਂ ਢੇਰ ਹੋਏ ਹਨ। ਸੁਰੱਖਿਆ ਬਲਾਂ ਨੇ ਇਨ੍ਹਾਂ ਨਕਸਲੀਆਂ ਕੋਲੋਂ ਦੋ ਰਾਈਫ਼ਲ ਬਰਾਮਦ ਕੀਤੀਆਂ....
ਮਾਨਸਿਕ ਪਰੇਸ਼ਾਨੀ ਤੇ ਚੱਲਦਿਆਂ ਮਜ਼ਦੂਰ ਵੱਲੋਂ ਕੀਤੀ ਖ਼ੁਦਕੁਸ਼ੀ
. . .  1 day ago
ਸੀਗੋਂ ਮੰਡੀ, 11 ਨਵੰਬਰ (ਲਕਵਿੰਦਰ ਸ਼ਰਮਾ) - ਪਿੰਡ ਨਥੇਹਾ ਦੇ ਇੱਕ ਨੌਜਵਾਨ ਨੇ ਕਰਜ਼ੇ ਦੇ ਬੋਝ ਨੂੰ ਲੈ ਕੇ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ । ਮ੍ਰਿਤਕ ਦੇ ਵਾਰਸਾਂ ਨੇ ਦੱਸਿਆ ਕਿ ਬੱਬੂ ਸਿੰਘ ਜੋ ਕਿ ਮਜ਼ਦੂਰੀ ਦਾ ਕੰਮ ਕਰਦਾ ਸੀ, ਨੇ ਘਰ...
ਸਖ਼ਤ ਮਨਾਹੀ ਦੇ ਬਾਵਜੂਦ ਜੀਰੀ ਦੀ ਪਰਾਲ਼ੀ ਨੂੰ ਅੱਗ ਲਗਾਉਣ ਦਾ ਰੁਝਾਨ ਹੋਇਆ ਸ਼ੁਰੂ
. . .  1 day ago
ਦੋਰਾਹਾ, 12 ਨਵੰਬਰ (ਜਸਵੀਰ ਝੱਜ)- ਪਿਛਲੇ ਸਾਲ ਤੋਂ ਪੰਜਾਬ ਸਰਕਾਰ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਖੇਤਾਂ 'ਚ ਨਾ ਫੂਕਣ ਅਤੇ ਇਸ ਆਦੇਸ਼ ਦੀ ਪਾਲਨਾ ਨਾ ਕਰਨ ਵਾਲ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਆਦੇਸ਼ ਦੇ ਰਹੀ ਹੈ। ਭਾਵੇਂ ਇਸ ਹੁਕਮ ਕਾਰਨ ਫ਼ਸਲਾਂ ਦੀ...
ਬ੍ਰਹਮਪੁਰਾ ਅਤੇ ਹੋਰ ਸੀਨੀਅਰ ਆਗੂਆਂ ਦਾ ਅਕਾਲੀ ਦਲ ਤੋਂ ਬਾਹਰ ਹੋਣਾ ਮੰਦਭਾਗਾ - ਚੰਦੂਮਾਜਰਾ
. . .  1 day ago
ਸ੍ਰੀ ਅਨੰਦਪੁਰ ਸਾਹਿਬ, 12 ਨਵੰਬਰ (ਕਰਨੈਲ ਸਿੰਘ, ਜੇ ਐਸ ਨਿੱਕੂਵਾਲ)- ਸ. ਰਣਜੀਤ ਸਿੰਘ ਬ੍ਰਹਮਪੁਰਾ ਅਤੇ ਹੋਰ ਸੀਨੀਅਰ ਆਗੂਆਂ ਦਾ ਅਕਾਲੀ ਦਲ ਤੋਂ ਬਾਹਰ ਹੋਣਾ ਬਹੁਤ ਹੀ ਮੰਦਭਾਗਾ ਹੈ। ਬ੍ਰਹਮਪੁਰਾ ਦੀਆਂ ਸ਼੍ਰੋਮਣੀ ਅਕਾਲੀ ਦਲ 'ਚ ਵੱਡੀ ਸੇਵਾਵਾਂ ਅਤੇ ਵੱਡਾ...
ਸੁਖਬੀਰ ਬਾਦਲ ਨੂੰ ਸੌਂਪੇ ਗਏ ਸ਼੍ਰੋਮਣੀ ਕਮੇਟੀ ਦੇ ਕੱਲ੍ਹ ਹੋਣ ਵਾਲੇ ਇਜਲਾਸ ਦੇ ਸਾਰੇ ਅਧਿਕਾਰ- ਚੀਮਾ
. . .  1 day ago
ਅੰਮ੍ਰਿਤਸਰ, 12 ਨਵੰਬਰ (ਹਰਮਿੰਦਰ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੱਲ੍ਹ ਹੋਣ ਵਾਲੇ ਇਜਲਾਸ 'ਚ ਪ੍ਰਧਾਨ ਦੀ ਕੀਤੀ ਜਾਣ ਵਾਲੀ ਚੋਣ ਦੇ ਸਾਰੇ ਅਧਿਕਾਰ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਮੈਂਬਰਾਂ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ...
ਅਫ਼ਗ਼ਾਨਿਸਤਾਨ : ਆਤਮਘਾਤੀ ਹਮਲੇ 'ਚ 6 ਲੋਕਾਂ ਦੀ ਮੌਤ, 20 ਜ਼ਖਮੀ
. . .  1 day ago
ਕਾਬੁਲ, 12 ਨਵੰਬਰ - ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਖੇ ਸਿਟੀ ਸੈਂਟਰ 'ਚ ਹੋਏ ਆਤਮਘਾਤੀ ਹਮਲੇ 'ਚ 6 ਲੋਕਾਂ ਦੀ ਮੌਤ ਹੋ ਗਈ ਜਦਕਿ 20 ਲੋਕ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ...
ਛੇਹਰਟਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਤਿੰਨ ਨੌਜਵਾਨਾ ਨੂੰ ਕੀਤਾ ਕਾਬੂ
. . .  1 day ago
ਛੇਹਰਟਾ, 12 ਨਵੰਬਰ (ਵਡਾਲੀ) -ਪੁਲਿਸ ਕਮਿਸ਼ਨਰ ਵਾਸਤਵਾ ਵੱਲੋਂ ਮਾੜੇ ਅਨਸਰਾਂ ਵਿਰੁੱਧ ਵਿੱਢੀ ਗਈ ਮਹਿਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜੱਦੋ ਡੀ.ਸੀ.ਪੀ ਅਮਰੀਕ ਸਿੰਘ ਪਵਾਰ ਦੀ ਰਹਿਨੁਮਾਈ ਹੇਠ, ਡੀ.ਸੀ.ਪੀ ਲਖਬੀਰ ਸਿੰਘ ਦੀਆਂ ਹਦਾਇਤਾਂ ਅਨੁਸਾਰ ....
ਤੇਜ਼ਧਾਰ ਹਥਿਆਰ ਦੀ ਨੋਕ 'ਤੇ ਸਕੂਟਰੀ ਸਮੇਤ ਪੰਜ ਲੱਖ ਦੀ ਲੁੱਟ
. . .  1 day ago
ਬਾਘਾਪੁਰਾਣਾ, 12 ਨਵੰਬਰ (ਬਲਰਾਜ ਸਿੰਗਲਾ)- ਅੱਜ ਸ਼ਾਮ 4 ਵਜੇ ਦੇ ਕਰੀਬ ਇੱਕ ਅਣਪਛਾਤੇ ਨਕਾਬਪੋਸ਼ ਲੁਟੇਰੇ ਵੱਲੋਂ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਲੁੱਟ ਨੂੰ ਅੰਜਾਮ ਦੇਣ ਦੀ ਖ਼ਬਰ ਹੈ। ਇਸ ਲੁਟੇਰਾ ਹਥਿਆਰ ਦੀ ਨੋਕ 'ਤੇ ਐਕਟਿਵਾ ਸਵਾਰ ਸੇਤੀਆ ਮਨੀਚੇਂਜਰ....
ਵਿਦਿਆਰਥਣ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਨਾਭਾ, 12 ਨਵੰਬਰ (ਅਮਨਦੀਪ ਸਿੰਘ ਲਵਲੀ)- ਸ਼ਹਿਰ ਨਾਭਾ ਦੀ ਗੋਬਿੰਦ ਨਗਰ ਕਾਲੋਨੀ ਦਾ ਵਸਨੀਕ ਕੁਲਦੀਪ ਕੌਰ ਪੁੱਤਰੀ ਜੀਤ ਸਿੰਘ ਵੱਲੋਂ ਫਾਹਾ ਲੈ ਕੇ ਜੀਵਨ ਲੀਲਾ ਖ਼ਤਮ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਮੁਤਾਬਿਕ, 12 ਜਮਾਤ ਦੀ ...
ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰਾ ਗਰੋਹ ਦੇ 2 ਮੈਂਬਰ ਕਾਬੂ
. . .  1 day ago
ਗੜ੍ਹਸ਼ੰਕਰ, 12 ਨਵੰਬਰ (ਧਾਲੀਵਾਲ)- ਜ਼ਿਲ੍ਹਾ ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਗਰੋਹ ਦੇ ਦੋ 2 ਮੈਂਬਰਾਂ ਨੂੰ ਸੀ.ਆਈ.ਏ. ਸਟਾਫ਼ ਹੁਸ਼ਿਆਰਪੁਰ, ਗੜ੍ਹਸ਼ੰਕਰ ਅਤੇ ਮਾਹਿਲਪੁਰ ਪੁਲਿਸ ਵੱਲੋਂ ਸਾਂਝੇ...
ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਦੇ ਸੰਬੰਧ 'ਚ ਬੈਠਕ ਸ਼ੁਰੂ
. . .  1 day ago
ਅੰਮ੍ਰਿਤਸਰ, 12 ਨਵੰਬਰ (ਹਰਮਿੰਦਰ ਸਿੰਘ)- ਭਲਕੇ ਹੋਣ ਵਾਲੇ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਦੇ ਸੰਬੰਧ 'ਚ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨਾਲ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਬੈਠਕ ਸ਼ੁਰੂ ਕਰ ਦਿੱਤੀ...
ਕੋਟਕਪੂਰਾ ਅਤੇ ਬਹਿਬਲ ਕਲਾਂ ਕਾਂਡ : ਮੈਂ ਤਾਂ ਕਦੇ ਰਾਮ ਰਹੀਮ ਨੂੰ ਮਿਲਿਆ ਹੀ ਨਹੀਂ- ਅਕਸ਼ੈ ਕੁਮਾਰ
. . .  1 day ago
ਚੰਡੀਗੜ੍ਹ, 12 ਨਵੰਬਰ-ਪੰਜਾਬ ਵਿਚਲੀ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੀਆਂ ਘਟਨਾਵਾਂ ਦੀ ਜਾਂਚ ਲਈ ਵਧੀਕ ਡੀ.ਜੀ.ਪੀ. ਪ੍ਰਬੋਧ ਕੁਮਾਰ ਦੀ ਅਗਵਾਈ ਹੇਠ ਬਣਾਈ ਗਈ ਵਿਸ਼ੇਸ਼ ....
ਛੱਤੀਸਗੜ੍ਹ : ਪਹਿਲੇ ਪੜਾਅ ਤਹਿਤ 3 ਵਜੇ ਤੱਕ ਹੋਈ 47.18% ਵੋਟਿੰਗ
. . .  1 day ago
ਕੈਪਟਨ ਨੇ ਜੀ.ਜੀ.ਐਮ. ਸਕੂਲ 'ਚ ਸੋਲਰ ਪਾਵਰ ਪੁਆਇੰਟ ਦਾ ਕੀਤਾ ਉਦਘਾਟਨ
. . .  1 day ago
ਕੀ ਭਾਜਪਾ ਵਾਲੇ ਮੈਨੂੰ ਵੀ ਇੱਕ ਗਊ ਦੇਣਗੇ ? ਅਸਾਦੁਦੀਨ ਓਵੈਸੀ
. . .  1 day ago
ਸਾਬਕਾ ਵਿਧਾਇਕ ਵੱਲੋਂ ਕੀਤੀ ਧੱਕੇਸ਼ਾਹੀ ਦੇ ਵਿਰੋਧ 'ਚ ਧਰਨੇ 'ਤੇ ਬੈਠੇ ਵਿਧਾਇਕ ਅੰਗਦ ਸਿੰਘ
. . .  1 day ago
ਅਫ਼ਗ਼ਾਨਿਸਤਾਨ : ਕਾਬੁਲ ਦੇ ਸਿਟੀ ਸੈਂਟਰ 'ਚ ਧਮਾਕਾ, ਕਈਆਂ ਦੇ ਮਾਰੇ ਜਾਣ ਦਾ ਖ਼ਦਸ਼ਾ
. . .  1 day ago
ਮਕਸੂਦਾਂ ਬੰਬ ਧਮਾਕਾ ਮਾਮਲਾ : ਫੜੇ ਗਏ 2 ਕਸ਼ਮੀਰੀ ਵਿਦਿਆਰਥੀ ਮੁੜ ਤੋਂ 2 ਦਿਨ ਦੇ ਰਿਮਾਂਡ 'ਤੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 6 ਅੱਸੂ ਸੰਮਤ 550
ਵਿਚਾਰ ਪ੍ਰਵਾਹ: ਅੱਤਵਾਦ ਇਕ ਅਜਿਹਾ ਸੰਕਟ ਹੈ, ਜਿਸ ਦੇ ਲਈ ਦ੍ਰਿੜ੍ਹਤਾ ਅਤੇ ਸਖ਼ਤੀ ਦੀ ਜ਼ਰੂਰਤ ਹੈ। -ਜੇਮਸ ਅਰਲ ਕਾਰਟ

ਕਸ਼ਮੀਰ 'ਚ 3 ਪੁਲਿਸ ਮੁਲਾਜ਼ਮਾਂ ਦੀ ਹੱਤਿਆ-ਵਿਰੋਧ 'ਚ ਭਾਰਤ ਨੇ ਪਾਕਿ ਨਾਲ ਮੁਲਾਕਾਤ ਕੀਤੀ ਰੱਦ

ਅੱਤਵਾਦੀਆਂ ਨੇ ਸ਼ੋਪੀਆਂ 'ਚ ਕੀਤਾ ਸੀ ਅਗਵਾ

ਹੱਤਿਆਵਾਂ ਪਿਛੇ ਹਿਜ਼ਬੁਲ ਦਾ ਹੱਥ ਹੋਣ ਦਾ ਸ਼ੱਕ ਦਹਿਸ਼ਤ 'ਚ 6 ਪੁਲਿਸ ਵਾਲਿਆਂ ਨੇ ਨੌਕਰੀ ਛੱਡੀ -ਮਨਜੀਤ ਸਿੰਘ - ਸ੍ਰੀਨਗਰ, 21 ਸਤੰਬਰ-ਜੰਮੂ-ਕਸ਼ਮੀਰ 'ਚ ਹਿਜ਼ਬੁਲ ਮੁਜਾਹਦੀਨ ਵਲੋਂ ਐਸ.ਪੀ.ਓ. ਨੂੰ ਨੌਕਰੀਆਂ ਛੱਡਣ ਦੇ 4 ਦਿਨ ਪਹਿਲਾਂ ਜਾਰੀ ਕੀਤੇ ਫੁਰਮਾਨ ਦੀ ਮਿਆਦ ...

ਪੂਰੀ ਖ਼ਬਰ »

ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਇਸੇ ਮਹੀਨੇ ਨਿਊਯਾਰਕ 'ਚ ਮਿਲਣਾ ਸੀ

-ਉਪਮਾ ਡਾਗਾ ਪਾਰਥ- ਨਵੀਂ ਦਿੱਲੀ, 21 ਸਤੰਬਰ ਜੰਮੂ-ਕਸ਼ਮੀਰ 'ਚ 3 ਪੁਲਿਸ ਕਰਮੀਆਂ ਦੀ ਹੱਤਿਆ ਤੇ ਕਸ਼ਮੀਰੀ ਅੱਤਵਾਦੀ ਬੁਰਹਾਨ ਵਾਨੀ ਬਾਰੇ ਜਾਰੀ ਕੀਤੀਆਂ ਡਾਕ ਟਿਕਟਾਂ ਦੇ ਮੱਦੇਨਜ਼ਰ ਭਾਰਤ ਅਤੇ ਪਾਕਿਸਤਾਨ ਦਰਮਿਆਨ ਅਗਲੇ ਹਫ਼ਤੇ ਨਿਊਯਾਰਕ 'ਚ ਹੋਣ ਵਾਲੀ ਮੁਲਾਕਾਤ ...

ਪੂਰੀ ਖ਼ਬਰ »

ਅਸਤੀਫ਼ੇ ਦੀ ਖ਼ਬਰ ਨੂੰ ਗ੍ਰਹਿ ਮੰਤਰਾਲੇ ਨੇ ਕੀਤਾ ਖਾਰਜ

ਨਵੀਂ ਦਿੱਲੀ, 21 ਸਤੰਬਰ (ਉਪਮਾ ਡਾਗਾ ਪਾਰਥ)- ਗ੍ਰਹਿ ਮੰਤਰਾਲੇ ਨੇ ਜੰਮੂ-ਕਸ਼ਮੀਰ ਦੇ ਪੁਲਿਸ ਮੁਲਾਜ਼ਮਾਂ ਵਲੋਂ ਅਸਤੀਫ਼ਾ ਦੇਣ ਦੀਆਂ ਖ਼ਬਰਾਂ ਨੂੰ ਖਾਰਜ ਕਰਦਿਆਂ ਜੰਮੂ-ਕਸ਼ਮੀਰ ਪੁਲਿਸ ਦੇ ਹਵਾਲੇ ਨਾਲ ਇਨ੍ਹਾਂ ਰਿਪੋਰਟਾਂ ਨੂੰ ਗ਼ਲਤ ਕਰਾਰ ਦਿੱਤਾ ਹੈ | ਮੰਤਰਾਲੇ ...

ਪੂਰੀ ਖ਼ਬਰ »

ਭਾਰਤ ਨਾਲ ਗੱਲਬਾਤ ਦੀ ਪਾਕਿ ਨੂੰ ਕੋਈ ਜਲਦਬਾਜ਼ੀ ਨਹੀਂ-ਕੁਰੈਸ਼ੀ

ਅੰਮਿ੍ਤਸਰ, 21 ਸਤੰਬਰ (ਸੁਰਿੰਦਰ ਕੋਛੜ)¸ਭਾਰਤ ਤੇ ਪਾਕਿਸਤਾਨ ਵਿਚਾਲੇ ਅਗਲੇ ਹਫ਼ਤੇ ਨਿਊਯਾਰਕ 'ਚ ਹੋਣ ਵਾਲੀ ਦੁਵੱਲੀ ਵਾਰਤਾ ਨੂੰ ਭਾਰਤ ਵੱਲੋਂ ਰੱਦ ਕੀਤੇ ਜਾਣ ਦੇ ਫ਼ੈਸਲੇ ਨੂੰ ਪਾਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਮੰਦਭਾਗਾ ਦੱਸਿਆ ਹੈ | ਉਨ੍ਹਾਂ ...

ਪੂਰੀ ਖ਼ਬਰ »

ਬਾਂਦੀਪੋਰਾ 'ਚ ਲਸ਼ਕਰ ਦੇ 5 ਅੱਤਵਾਦੀ ਹਲਾਕ

ਸ੍ਰੀਨਗਰ, 21 ਸਤੰਬਰ (ਮਨਜੀਤ ਸਿੰਘ)-ਜੰਮੂ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਸਮਲਾਰ ਇਲਾਕੇ 'ਚ ਬੀਤੇ ਦਿਨ ਤੋਂ ਜਾਰੀ ਮੁਕਾਬਲੇ 'ਚ ਫੌਜ ਨੇ ਲਸ਼ਕਰ-ਏ-ਤਾਇਬਾ ਦੇ 5 ਅੱਤਵਾਦੀਆਂ ਨੂੰ ਹਲਾਕ ਕਰ ਦਿੱਤਾ ਹੈ, ਜਿਸ ਦੇ ਨਾਲ ਹੀ ਮੁਕਾਬਲੇ ਨੂੰ ਸਮਾਪਤ ਕਰ ਦਿੱਤਾ ਗਿਆ ਹੈ | ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ ਦੇ ਨਤੀਜੇ ਅੱਜ

53 ਬੂਥਾਂ 'ਤੇ ਮੁੜ ਵੋਟਾਂ ਪਈਆਂ ਚੰਡੀਗੜ੍ਹ, 21 ਸਤੰਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੀਆਂ 22 ਜ਼ਿਲ੍ਹਾ ਪ੍ਰੀਸ਼ਦਾਂ ਤੇ 150 ਬਲਾਕ ਸੰਮਤੀਆਂ ਲਈ 19 ਸਤੰਬਰ ਨੂੰ ਪਈਆਂ ਵੋਟਾਂ ਦੀ ਗਿਣਤੀ ਕੱਲ੍ਹ 22 ਸਤੰਬਰ ਨੂੰ ਹੋਵੇਗੀ | ਚੋਣ ਕਮਿਸ਼ਨ ਅਨੁਸਾਰ ਵੋਟਾਂ ਦੀ ਗਿਣਤੀ ਸਵੇਰੇ ...

ਪੂਰੀ ਖ਼ਬਰ »

ਜ਼ੀਰਾ ਨੇੜੇ ਪਤੀ-ਪਤਨੀ ਦੀ ਗੋਲੀਆਂ ਮਾਰ ਕੇ ਹੱਤਿਆ

ਜ਼ੀਰਾ, 21 ਸਤੰਬਰ (ਮਨਜੀਤ ਸਿੰਘ ਢਿੱਲੋਂ, ਜਗਤਾਰ ਸਿੰਘ ਮਨੇਸ)-ਨੇੜਲੇ ਪਿੰਡ ਪੰਡੋਰੀ ਖੱਤਰੀਆਂ ਵਿਖੇ ਅੱਜ ਤੜਕਸਾਰ ਕੁਝ ਅਣਪਛਾਤੇ ਵਿਅਕਤੀਆਂ ਨੇ ਇਕ ਘਰ 'ਚ ਦਾਖ਼ਲ ਹੋ ਕੇ ਪਤੀ-ਪਤਨੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਤੇ ਹੱਤਿਆ ਕਰਨ ਉਪਰੰਤ ਹਮਲਾਵਰ ਘਰ ਵਿਚ ...

ਪੂਰੀ ਖ਼ਬਰ »

ਨੋਇਡਾ 'ਚ ਲੁਟੇਰਿਆਂ ਵਲੋਂ ਬੈਂਕ ਦੇ 2 ਗਾਰਡਾਂ ਦੀ ਹੱਤਿਆ

ਨੋਇਡਾ, 21 ਸਤੰਬਰ (ਏਜੰਸੀ)-ਉੱਤਰ ਪ੍ਰਦੇਸ਼ ਦੇ ਰਾਜਧਾਨੀ ਦਿੱਲੀ ਨਾਲ ਲੱਗਦੇ ਸ਼ਹਿਰ ਨੋਇਡਾ ਵਿਖੇ ਬੈਂਕ ਲੁੱਟਣ ਦੇ ਇਰਾਦੇ ਨਾਲ ਆਏ ਅਣਪਛਾਤਿਆਂ ਨੇ ਬੈਂਕ ਦੇ 2 ਨਿੱਜੀ ਸੁਰੱਖਿਆ ਗਾਰਡਾਂ ਦੀ ਹੱਤਿਆ ਕਰ ਦਿੱਤੀ | ਪੁਲਿਸ ਨੇ ਦੱਸਿਆ ਕਿ ਅੱਜ ਤੜਕੇ ਸੈਕਟਰ 1 'ਚ ਸਥਿਤ ...

ਪੂਰੀ ਖ਼ਬਰ »

ਨਨ ਜਬਰ ਜਨਾਹ ਮਾਮਲੇ 'ਚ ਫਰੈਂਕੋ ਮੁਲੱਕਲ ਗਿ੍ਫ਼ਤਾਰ

ਕੋਚੀ, 21 ਸਤੰਬਰ (ਏਜੰਸੀ)-ਨਨ ਨਾਲ ਜਬਰ ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਜਲੰਧਰ ਦੇ 54 ਸਾਲਾ ਫਰੈਂਕੋ ਮੁਲੱਕਲ ਨੂੰ ਪੁਲਿਸ ਨੇ ਅੱਜ ਰਾਤ ਗਿ੍ਫ਼ਤਾਰ ਕਰ ਲਿਆ | ਪਿਛਲੇ 3 ਦਿਨ ਤੋਂ ਪੁਲਿਸ ਮੁਲੱਕਲ ਪਾਸੋਂ ਪੁੱਛਗਿਛ ਕਰ ਰਹੀ ਸੀ | ਸੂਤਰਾਂ ਅਨੁਸਾਰ ਪੁਲਿਸ ਨੇ ...

ਪੂਰੀ ਖ਼ਬਰ »

ਪੰਜਾਬ 'ਚ ਭਾਰੀ ਮੀਂਹ ਦੀ ਚਿਤਾਵਨੀ

ਚੰਡੀਗੜ੍ਹ, 21 ਸਤੰਬਰ (ਅਜੀਤ ਬਿਊਰੋ)-ਆਗਾਮੀ ਦਿਨਾਂ ਦੌਰਾਨ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਭਾਰੀ ਮੀਂਹ ਪੈਣ ਸਬੰਧੀ ਮੌਸਮ ਵਿਭਾਗ ਵਲੋਂ ਚਿਤਾਵਨੀ ਜਾਰੀ ਕੀਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਭਾਰਤੀ ਮੌਸਮ ...

ਪੂਰੀ ਖ਼ਬਰ »

ਪੈਟਰੋਲ ਦੀਆਂ ਕੀਮਤਾਂ 'ਚ ਵਾਧਾ ਲਗਾਤਾਰ ਜਾਰੀ

ਨਵੀਂ ਦਿੱਲੀ, 21 ਸਤੰਬਰ (ਜਗਤਾਰ ਸਿੰਘ)-ਪੈਟਰੋਲ ਦੀਆਂ ਕੀਮਤਾਂ 'ਚ ਹੋ ਰਹੇ ਲਗਾਤਾਰ ਵਾਧੇ 'ਤੇ ਕੋਈ ਰੋਕ ਲਗਦੀ ਨਜ਼ਰ ਨਹੀਂ ਆ ਰਹੀ | ਅੱਜ ਵੀ ਪੈਟਰੋਲ ਦੀ ਕੀਮਤ 'ਚ ਇਜ਼ਾਫਾ ਹੋਇਆ ਹੈ, ਹਾਲਾਂਕਿ ਡੀਜ਼ਲ ਦੀ ਕੀਮਤ ਲਗਾਤਾਰ ਤੀਜੇ ਦਿਨ ਨਹੀਂ ਵਧੀ | ਜਾਣਕਾਰੀ ਮੁਤਾਬਿਕ ...

ਪੂਰੀ ਖ਼ਬਰ »

ਕੇਜਰੀਵਾਲ ਵਲੋਂ ਸ਼ਹੀਦ ਨਰਿੰਦਰ ਸਿੰਘ ਦੇ ਪਰਿਵਾਰ ਨੂੰ 1 ਕਰੋੜ ਦੀ ਆਰਥਿਕ ਮਦਦ ਦਾ ਐਲਾਨ

ਨਵੀਂ ਦਿੱਲੀ, 21 ਸਤੰਬਰ (ਜਗਤਾਰ ਸਿੰਘ)-ਜੰਮੂ ਦੇ ਸਾਂਬਾ ਸੈਕਟਰ 'ਚ ਸ਼ਹੀਦ ਹੋਏ ਬੀ.ਐਸ.ਐਫ. ਦੇ ਜਵਾਨ ਨਰਿੰਦਰ ਸਿੰਘ ਦੇ ਸੋਨੀਪਤ ਸਥਿਤ ਘਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਪੁੱਜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਹੀਦ ਦੇ ਪਰਿਵਾਰ ...

ਪੂਰੀ ਖ਼ਬਰ »

ਰਾਫ਼ੇਲ ਸੌਦਾ

ਭਾਰਤ ਸਰਕਾਰ ਨੇ ਦਿੱਤਾ ਸੀ ਅੰਬਾਨੀ ਦੀ ਰਿਲਾਇੰਸ ਕੰਪਨੀ ਦਾ ਨਾਂਅ-ਹੋਲਾਂਦੇ

ਨਵੀਂ ਦਿੱਲੀ, 21 ਸਤੰਬਰ (ਏਜੰਸੀ)-ਰਾਫ਼ੇਲ ਸੌਦੇ 'ਚ ਉਸ ਸਮੇਂ ਵੱਡਾ ਮੋੜ ਆਇਆ ਜਦੋਂ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫਰਾਂਸਵਾ ਹੋਲਾਂਦੇ ਨੇ ਕਿਹਾ ਕਿ ਰਾਫ਼ੇਲ ਸੌਦੇ 'ਚ ਅਨਿਲ ਅੰਬਾਨੀ ਨੂੰ ਅਸੀਂ ਨਹੀਂ ਚੁਣਿਆ ਸੀ | ਉਨ੍ਹਾਂ ਕਿਹਾ ਕਿ ਇਸ 'ਚ ਉਹੀ ਹਿੱਸੇਦਾਰ ਚੁਣਿਆ ...

ਪੂਰੀ ਖ਼ਬਰ »

ਭੋਪਾਲ 'ਚ ਸਕੂਲ ਬੱਸ ਕੰਡਕਟਰ ਵਲੋਂ ਤਿੰਨ ਸਾਲਾ ਬੱਚੀ ਨਾਲ ਜਬਰ ਜਨਾਹ

ਭੋਪਾਲ, 21 ਸਤੰਬਰ (ਏਜੰਸੀ)-ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਖੇ ਇਕ ਨਿੱਜੀ ਸਕੂਲ ਬੱਸ ਦੇ ਕੰਡਕਟਰ ਨੂੰ ਤਿੰਨ ਸਾਲਾ ਨਾਬਾਲਗ ਬੱਚੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਤਹਿਤ ਕਾਬੂ ਕੀਤਾ ਗਿਆ ਹੈ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਯੋਧਿਆ ਨਗਰ ਦੇ ਪੋਸ਼ ਇਲਾਕੇ ...

ਪੂਰੀ ਖ਼ਬਰ »

ਸ੍ਰੀਨਗਰ 'ਚ 10ਵੇਂ ਮੁਹੱਰਮ ਮੌਕੇ 13 ਪੁਲਿਸ ਸਟੇਸ਼ਨਾਂ ਤਹਿਤ ਪਾਬੰਦੀਆਂ

ਸ੍ਰੀਨਗਰ, 21 ਸਤੰਬਰ (ਮਨਜੀਤ ਸਿੰਘ)-ਪ੍ਰਸ਼ਾਸਨ ਵਲੋਂ 10ਵੇਂ ਮੁਹਰਮ ਮੌਕੇ ਸ੍ਰੀਨਗਰ ਦੇ ਸਿਵਲ ਤੇ ਪੁਰਾਣੇ ਸ਼ਹਿਰ 'ਚ ਸ਼ੀਆ ਜਲੂਸਾਂ (ਤਾਜ਼ੀਆ) ਕੱਢਣ 'ਤੇ ਮੁਕੰਮਲ ਪਾਬੰਦੀਆਂ ਰਹੀਆਂ | ਸ੍ਰੀਨਗਰ ਸ਼ਹਿਰ ਦੇ 13 ਪੁਲਿਸ ਸਟੇਸ਼ਨਾਂ 'ਚ ਧਾਰਾ 144 ਤਹਿਤ ਨਾਕਾਬੰਦੀ ਕਾਰਨ ...

ਪੂਰੀ ਖ਼ਬਰ »

ਪਾਕਿ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਤੋਂ ਭਾਰਤ ਨੂੰ ਵੱਡਾ ਖ਼ਤਰਾ

ਅੰਮਿ੍ਤਸਰ, 21 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਅਤੇ ਜੈਸ਼-ਏ-ਮੁਹੰਮਦ ਸਮੇਤ 50 ਤੋਂ ਵੱਧ ਪ੍ਰਮੁੱਖ ਕੱਟੜਪੰਥੀ ਸੰਗਠਨ ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ 'ਚ ਸਰਗਰਮ ਹਨ, ਜੋ ਇਸ ਸਮੇਂ ਭਾਰਤ ਤੇ ਹੋਰ ਮੁਲਕਾਂ ਲਈ ਵੱਡਾ ਖ਼ਤਰਾ ...

ਪੂਰੀ ਖ਼ਬਰ »

'ਲਵਰਾਤਰੀ' ਦੇ ਸਬੰਧ 'ਚ ਸਲਮਾਨ ਖਿਲਾਫ਼ ਐਫ.ਆਈ.ਆਰ. ਦਰਜ

ਮੁਜ਼ੱਫਰਪੁਰ, 21 ਸਤੰਬਰ (ਏਜੰਸੀ)-ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਅਤੇ ਹੋਰਨਾਂ ਿਖ਼ਲਾਫ਼ ਨਵੀਂ ਆ ਰਹੀ ਫਿਲਮ 'ਲਵਰਾਤਰੀ' ਦੇ ਸਬੰਧ 'ਚ ਐਫ. ਆਈ. ਆਰ. ਦਰਜ ਕੀਤੀ ਗਈ | ਕੁਝ ਦਿਨ ਪਹਿਲਾਂ ਹੀ ਇਸ ਫਿਲਮ ਦਾ ਨਾਂਅ ਬਦਲ ਕੇ 'ਲਵਯਾਤਰੀ' ਕੀਤਾ ਗਿਆ ਹੈ | ਸਬ ਡਵੀਜਨਲ ...

ਪੂਰੀ ਖ਼ਬਰ »

ਸਰਜੀਕਲ ਸਟ੍ਰਾਈਕ ਦਿਵਸ ਮਨਾਉਣ 'ਤੇ ਘਿਰੀ ਸਰਕਾਰ

ਨਵੀਂ ਦਿੱਲੀ, 21 ਸਤੰਬਰ (ਉਪਮਾ ਡਾਗਾ ਪਾਰਥ)-ਯੂਨੀਵਰਸਿਟੀਆਂ ਅਤੇ ਕਾਲਜਾਂ 'ਚ 29 ਸਤੰਬਰ ਨੂੰ ਸਰਜੀਕਲ ਸਟ੍ਰਾਈਕ ਦਿਵਸ ਮਨਾਏ ਜਾਣ ਦੀ ਹਦਾਇਤ ਕਰਨ 'ਤੇ ਉੱਠੇ ਵਿਵਾਦ ਤੋਂ ਬਾਅਦ ਕੇਂਦਰ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਇਹ ਕੋਈ ਲਾਜ਼ਮੀ ਆਦੇਸ਼ ਨਹੀਂ ਹੈ | ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਸਿਹਤ ਬੀਮਾ ਯੋਜਨਾ ਕੱਲ੍ਹ ਹੋਵੇਗੀ ਲਾਂਚ

ਨਵੀਂ ਦਿੱਲੀ, 21 ਸਤੰਬਰ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਸਰਕਾਰ ਦੀ ਅਹਿਮ ਬੀਮਾ ਯੋਜਨਾ 'ਪ੍ਰਧਾਨ ਮੰਤਰੀ ਜਨ ਆਰੋਗਿਅਮ ਯੋਜਨਾ' ਲਾਂਚ ਕਰਨਗੇ, ਜਿਸ ਨਾਲ ਜੁੜਨ ਲਈ 27 ਰਾਜਾਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਨੇ ਸਹਿਮਤੀ ਪ੍ਰਗਟਾਈ ...

ਪੂਰੀ ਖ਼ਬਰ »

ਪੈਟਰੋਲ ਦੀਆਂ ਵਧਦੀਆਂ ਕੀਮਤਾਂ ਕਾਰਨ ਪ੍ਰਧਾਨ ਮੰਤਰੀ ਨੂੰ ਮੈਟਰੋ 'ਤੇ ਕਰਨਾ ਪਿਆ ਸਫ਼ਰ-ਕਾਂਗਰਸ

ਨਵੀਂ ਦਿੱਲੀ, 21 ਸਤੰਬਰ (ਉਪਮਾ ਡਾਗਾ ਪਾਰਥ)-ਕਾਂਗਰਸ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੀ ਮੈਟਰੋ ਦੀ ਸਵਾਰੀ 'ਤੇ ਕੇਂਦਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨੇ ਪ੍ਰਧਾਨ ਮੰਤਰੀ ਨੂੰ ਮੈਟਰੋ ਦੀ ਸਵਾਰੀ ਕਰਨ ਲਈ ਮਜਬੂਰ ਕੀਤਾ | ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਵੀਰਵਾਰ ਨੂੰ ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਐਾਡ ਐਕਸਪੋ ਸੈਂਟਰ ਦਾ ਨੀਂਹ ਪੱਥਰ ਰੱਖਣ ਲਈ ਧੌਲਾ ਕੂੰਆਂ ਤੋਂ ਦੁਆਰਕਾ ਤੱਕ ਏਅਰਪੋਰਟ ਐਕਸਪ੍ਰੈੱਸ ਮੈਟਰੋ 'ਤੇ ਸਫ਼ਰ ਕੀਤਾ ਸੀ | ਪ੍ਰਧਾਨ ਮੰਤਰੀ ਨੇ ਟਵਿੱਟਰ 'ਤੇ ਮੈਟਰੋ ਦੇ ਸਫ਼ਰ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਵੀ. ਵੀ. ਆਈ. ਪੀ. ਮੂਵਮੈਂਟ ਕਾਰਨ ਟ੍ਰੈਫ਼ਿਕ ਟਾਲਣ ਲਈ ਉਨ੍ਹਾਂ ਮੈਟਰੋ 'ਚ ਸਫ਼ਰ ਕੀਤਾ, ਜਿਸ 'ਤੇ ਕਾਂਗਰਸ ਨੇ ਇਕ ਵਾਰ ਫਿਰ ਪੈਟਰੋਲ, ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦਾ ਮੁੱਦਾ ਉਠਾਉਂਦਿਆਂ ਮੈਟਰੋ ਸਫ਼ਰ ਨੂੰ ਪੈਟਰੋਲ ਦੀ ਕੀਮਤ ਨਾਲ ਜੋੜ ਦਿੱਤਾ |


ਖ਼ਬਰ ਸ਼ੇਅਰ ਕਰੋ





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX