ਤਾਜਾ ਖ਼ਬਰਾਂ


ਵਿਸ਼ਵ ਕੱਪ 2019 : ਪਹਿਲਾ ਓਵਰ ਮਗਰੋਂ ਭਾਰਤ 4/0 'ਤੇ
. . .  2 minutes ago
ਨਿਤਿਨ ਗੜਕਰੀ ਨੂੰ ਮਿਲੇ ਕੈਪਟਨ
. . .  12 minutes ago
ਨਵੀਂ ਦਿੱਲੀ, 29 ਜੂਨ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰੀ ਸੜਕ ਟਰਾਂਸਪੋਰਟ ਤੇ ਰਾਜ ਮਾਰਗ, ਸੂਖਮ, ਲਘੂ ਤੇ ਮੱਧ ਉਦਯੋਗ ਮਾਮਲਿਆਂ ਬਾਰੇ ਮੰਤਰੀ ਨਿਤਿਨ ਗੜਕਰੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ...
ਜੇਲ੍ਹ ਵਿਚ ਕੈਦੀ ਦੀ ਮੌਤ ਤੋਂ ਬਾਅਦ ਭੜਕੇ ਸਨ ਕੈਦੀ - ਡਿਪਟੀ ਕਮਿਸ਼ਨਰ
. . .  28 minutes ago
ਲੁਧਿਆਣਾ, 29 ਜੂਨ - ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚ ਹੋਈ ਖ਼ੂਨੀ ਝੜਪ ਸਬੰਧੀ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਕਿਹਾ ਹੈ ਕਿ ਬੀਤੀ ਰਾਤ ਜੇਲ੍ਹ ਵਿਚ ਇਕ ਕੈਦੀ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਮੌਤ ਦੀ ਖ਼ਬਰ ਸੁਣ ਕੇ ਸਾਰੇ ਕੈਦੀ ਅੱਜ ਜੇਲ੍ਹ ਡਿਉੜੀ ਵਿਚ...
ਵਿਸ਼ਵ ਕੱਪ 2019 : ਵੈਸਟ ਇੰਡੀਜ਼ ਖਿਲਾਫ ਭਾਰਤ ਨੇ ਜਿੱਤੀ ਟਾਸ, ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  31 minutes ago
ਲੁਧਿਆਣਾ ਕੇਂਦਰੀ ਜੇਲ੍ਹ ਵਿਚ ਝੜਪ ਦੀਆਂ ਕੁੱਝ ਤਸਵੀਰਾਂ ਆਈਆਂ ਸਾਹਮਣੇ, ਮਚੀ ਹੋਈ ਹੈ ਹਾਹਾਕਾਰ
. . .  about 1 hour ago
ਲੁਧਿਆਣਾ ਕੇਂਦਰੀ ਜੇਲ੍ਹ ਵਿਚ ਝੜਪ ਦੀਆਂ ਕੁੱਝ ਤਸਵੀਰਾਂ ਆਈਆਂ ਸਾਹਮਣੇ, ਮਚੀ ਹੋਈ ਹੈ ਹਾਹਾਕਾਰ...
ਝੜਪ ਦੌਰਾਨ ਏ.ਸੀ.ਪੀ. ਸਮੇਤ ਦਰਜਨ ਦੇ ਕਰੀਬ ਮੁਲਾਜ਼ਮ ਜ਼ਖਮੀ, ਹਾਲਾਤ ਅਜੇ ਵੀ ਕਾਬੂ ਤੋਂ ਬਾਹਰ
. . .  about 1 hour ago
ਝੜਪ ਦੌਰਾਨ ਜੇਲ੍ਹ ਵਿਚੋਂ ਭੱਜ ਰਹੇ ਬੰਦੀਆਂ ਵਿਚੋਂ ਤਿੰਨ ਫੜੇ, 6 ਹੋਏ ਫ਼ਰਾਰ
. . .  about 1 hour ago
ਲੁਧਿਆਣਾ ਜੇਲ੍ਹ ਵਿਚ ਭਿਆਨਕ ਝੜਪ : ਕਈ ਭੱਜੇ ਜਾਂਦੇ ਕੈਦੀਆਂ ਨੂੰ ਪੁਲਿਸ ਜਵਾਨਾਂ ਨੇ ਫੜਿਆ, ਬਹੁਤ ਸਾਰੇ ਕੈਦੀ ਤੇ ਪੁਲਿਸ ਮੁਲਾਜ਼ਮ ਜ਼ਖਮੀ, ਹਾਲਾਤ ਖ਼ਰਾਬ
. . .  about 1 hour ago
ਲੁਧਿਆਣਾ ਜੇਲ੍ਹ : ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜੇਲ੍ਹ ਅੰਦਰ ਪੁੱਜੀਆਂ, ਜੇਲ੍ਹ 'ਚ ਦੱਸੇ ਜਾਂਦੇ ਹਨ ਕਈ ਹਜ਼ਾਰ ਕੈਦੀ
. . .  about 1 hour ago
ਲੁਧਿਆਣਾ ਜੇਲ੍ਹ ਵਿਚ ਭਿਆਨਕ ਝੜਪ : ਕਈ ਕੈਦੀਆਂ ਦੇ ਫਰਾਰ ਹੋਣ ਖ਼ਬਰ
. . .  about 1 hour ago
ਜੇਲ੍ਹ ਵਿਚ ਪੁਲਿਸ ਤੇ ਬੰਦੀਆਂ ਵਿਚਾਲੇ ਝੜਪ ਜਾਰੀ, ਪੁਲਿਸ ਨੇ ਚਲਾਈ ਗੋਲੀ ਤੇ ਬੰਦੀਆਂ ਨੇ ਲਗਾਈ ਅੱਗ
. . .  about 2 hours ago
ਲੁਧਿਆਣਾ, 27 ਜੂਨ (ਪਰਮਿੰਦਰ ਸਿੰਘ ਅਹੂਜਾ) - ਕੇਂਦਰੀ ਜੇਲ੍ਹ ਵਿਚ ਬੰਦੀਆਂ ਅਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਝੜਪਾਂ ਜਾਰੀ ਹਨ। ਪੁਲਿਸ ਵੱਲੋਂ ਭੜਕੇ ਹੋਏ ਇਨ੍ਹਾਂ ਬੰਦੀਆਂ 'ਤੇ ਕਾਬੂ ਪਾਉਣ ਲਈ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਬੰਦੀਆਂ ਵੱਲੋਂ ਵੀ ਜੇਲ੍ਹ ਵਿਚ ਸਿਲੰਡਰਾਂ...
ਸਵਿਟਜਲੈਂਡ ਸਰਕਾਰ ਦੀ ਵੱਡੀ ਕਾਰਵਾਈ, ਨੀਰਵ ਮੋਦੀ ਦੇ ਖਾਤਿਆਂ 'ਤੇ ਲਗਾਈ ਰੋਕ
. . .  about 2 hours ago
ਨਵੀਂ ਦਿੱਲੀ, 27 ਜੂਨ - ਪੰਜਾਬ ਨੈਸ਼ਨਲ ਬੈਂਕ ਦੇ ਨਾਲ ਹਜ਼ਾਰਾਂ ਕਰੋੜ ਰੁਪਏ ਦਾ ਲੋਨ ਘੁਟਾਲਾ ਕਰਨ ਦੇ ਦੋਸ਼ੀ ਤੇ ਮਨੀ ਲਾਂਡਰਿੰਗ ਕੇਸ ਦੇ ਭਗੌੜੇ ਸਾਬਤ ਕੀਤੇ ਚੁੱਕੇ ਹੀਰਾ ਵਪਾਰੀ ਨੀਰਵ ਮੋਦੀ 'ਤੇ ਸਵਿਟਜ਼ਰਲੈਂਡ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਸਥਾਨਕ ਸਰਕਾਰ ਨੇ...
ਦਰਖਤਾਂ ਦੀ ਨਿਲਾਮੀ ਤੋਂ ਖ਼ਫ਼ਾ ਸਮਾਜ ਸੇਵੀ ਜਥੇਬੰਦੀਆਂ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
. . .  about 2 hours ago
ਸੰਗਰੂਰ, 29 ਜੂਨ (ਧੀਰਜ ਪਸ਼ੌਰੀਆ) - ਪੰਜਾਬ ਦੀ ਤਹਿਸੀਲ ਗੜ੍ਹਸ਼ੰਕਰ ਦੇ ਕਸਬੇ ਸੈਲਾ ਖ਼ੁਰਦ ਦੀ ਅਨਾਜ ਮੰਡੀ ਦੇ ਵਿਸਤਾਰ ਲਈ 1160 ਦਰਖਤਾਂ ਦੀ ਕਟਾਈ ਲਈ ਨਿਲਾਮੀ ਨੋਟਿਸ ਤੋਂ ਖ਼ਫ਼ਾ ਪੰਜਾਬ ਦੀਆਂ 50 ਸਮਾਜ ਸੇਵੀ ਜਥੇਬੰਦੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ...
ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚ ਬੰਦੀਆਂ ਵਿਚਾਲੇ ਖ਼ੂਨੀ ਝੜਪ, ਜੇਲ੍ਹ ਨੂੰ ਪਾਇਆ ਗਿਆ ਘੇਰਾ
. . .  about 2 hours ago
ਲੁਧਿਆਣਾ, 27 ਜੂਨ (ਪਰਮਿੰਦਰ ਸਿੰਘ ਅਹੂਜਾ) - ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚ ਅੱਜ ਦੁਪਹਿਰ ਬੰਦੀਆਂ ਵਿਚਾਲੇ ਹੋਈ ਖ਼ੂਨੀ ਝੜਪ ਵਿਚ ਇਕ ਦਰਜਨ ਦੇ ਕਰੀਬ ਬੰਦੀ ਜ਼ਖਮੀ ਹੋ ਗਏ ਹਨ, ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ। ਬੰਦੀਆਂ ਵੱਲੋਂ ਲੜਾਈ ਦੌਰਾਨ ਤੇਜ਼ਧਾਰ...
ਅਨੰਤਨਾਗ ਵਿਚ ਇਕ ਜਿੰਦਾ ਅੱਤਵਾਦੀ ਕਾਬੂ, ਇਕ ਦੀ ਲਾਸ਼ ਬਰਾਮਦ
. . .  about 2 hours ago
ਸ੍ਰੀਨਗਰ, 27 ਜੂਨ - ਦੱਖਣੀ ਕਸ਼ਮੀਰ ਦੇ ਜ਼ਿਲ੍ਹੇ ਅਨੰਤਨਾਗ ਵਿਚ ਇਕ ਅੱਤਵਾਦੀ ਦੀ ਲਾਸ਼ ਬਰਾਮਦ ਕੀਤੀ ਗਈ ਹੈ ਤੇ ਇਕ ਅੱਤਵਾਦੀ ਨੂੰ ਜਿਊਂਦਾ ਫੜਿਆ ਗਿਆ ਹੈ। ਮਾਰੇ ਗਏ ਅੱਤਵਾਦੀ ਦੀ ਪਹਿਚਾਣ ਅਦਿਲ ਅਹਿਮਦ ਵਜੋਂ ਹੋਈ ਹੈ ਤੇ ਜਿੰਦਾ ਫੜੇ ਅੱਤਵਾਦੀ ਦੀ ਪਹਿਚਾਣ...
ਪ੍ਰਧਾਨ ਮੰਤਰੀ ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
. . .  about 3 hours ago
ਭੋਗਪੁਰ-ਭੁਲੱਥ ਰੋਡ 'ਤੇ ਮਿਲੀ ਲਾਸ਼, ਕਤਲ ਕਰਕੇ ਲਾਸ਼ਾਂ ਨੂੰ ਇਸ ਰੋਡ 'ਤੇ ਸੁੱਟਣ ਦਾ ਚਲਦਾ ਆ ਰਿਹੈ ਸਿਲਸਿਲਾ
. . .  about 3 hours ago
ਹਰਿਆਣਾ 'ਚ ਕਾਂਗਰਸ ਪਾਰਟੀ ਦੇ ਬੁਲਾਰੇ ਦਾ ਗੋਲੀਆਂ ਮਾਰ ਕੇ ਦਿਨ ਦਿਹਾੜੇ ਕਤਲ
. . .  about 3 hours ago
ਸਬ ਇੰਸਪੈਕਟਰ ਤੇ ਉਸ ਦੀ ਸਾਥਣ ਨਸ਼ੀਲੇ ਪਦਾਰਥ ਤੇ ਨਜਾਇਜ਼ ਅਸਲੇ ਸਮੇਤ ਕਾਬੂ
. . .  about 4 hours ago
ਮੋਦੀ ਨਾਲ ਮੁਲਾਕਾਤ ਤੋਂ ਪਹਿਲਾ ਟਰੰਪ ਨੇ ਪ੍ਰਗਟਾਈ ਨਾਰਾਜ਼ਗੀ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 6 ਅੱਸੂ ਸੰਮਤ 550

ਪੰਜਾਬ / ਜਨਰਲ

ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨੂੰ ਜਾਅਲਸਾਜ਼ੀ ਦੇ ਦੋਸ਼ਾਂ ਤਹਿਤ 5 ਸਾਲ ਕੈਦ ਤੇ ਜੁਰਮਾਨਾ

ਅੰਮਿ੍ਤਸਰ, 21 ਸਤੰਬਰ (ਰੇਸ਼ਮ ਸਿੰਘ)-ਇਸੇ ਸਾਲ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਵਿਵਾਦਾਂ 'ਚ ਆਉਣ ਤੋਂ ਬਾਅਦ ਉਨ੍ਹਾਂ ਵਲੋਂ ਅਸਤੀਫ਼ਾ ਦਿੱਤੇ ਜਾਣ ਕਾਰਨ ਹੋਈ ਚੋਣ 'ਚ ਚੁਣੇ ਗਏ ਨਵੇਂ ਪ੍ਰਧਾਨ ਡਾ. ਸੰਤੋਖ ਸਿੰਘ ਨੂੰ ਇੱਥੇ ਅਦਾਲਤ ਵਲੋਂ ...

ਪੂਰੀ ਖ਼ਬਰ »

ਲੰਬਿਤ ਪਏ ਟਿਊਬਵੈੱਲ ਕੁਨੈਕਸ਼ਨ 15 ਨਵੰਬਰ ਤੱਕ ਜਾਰੀ ਕਰਨ ਦੇ ਹੁਕਮ

ਚੰਡੀਗੜ੍ਹ, 21 ਸਤੰਬਰ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਹੀ ਭੁਗਤਾਨ ਕਰ ਚੁੱਕੇ ਕਿਸਾਨਾਂ ਦੇ ਲੰਬਿਤ ਪਏ ਟਿਊਬਵੈੱਲ ਕੁਨੈਕਸ਼ਨ ਜਾਰੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ | ਉਨ੍ਹਾਂ ਇਸ ਸਬੰਧ 'ਚ 15 ਨਵੰਬਰ ਤੱਕ ਦੀ ਤਰੀਕ ਨਿਰਧਾਰਿਤ ...

ਪੂਰੀ ਖ਼ਬਰ »

ਸੀ.ਬੀ.ਆਈ. ਹਿਰਾਸਤ 'ਚੋਂ ਭੱਜਣ ਦੇ ਮਾਮਲੇ 'ਚ ਸਾਬਕਾ ਜੱਜ ਨੂੰ ਇਕ ਸਾਲ ਕੈਦ

ਚੰਡੀਗੜ੍ਹ, 21 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਸਾਬਕਾ ਜੱਜ ਰਹਿ ਚੁੱਕੇ ਸੁਰਿੰਦਰ ਸਿੰਘ ਭਾਰਦਵਾਜ ਨੂੰ ਸੀ.ਬੀ.ਆਈ. ਹਿਰਾਸਤ 'ਚੋਂ ਭੱਜਣ ਦੇ ਮਾਮਲੇ ਵਿਚ ਇਕ ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਬੁੱਧਵਾਰ ਅਦਾਲਤ ਨੇ ਉਨ੍ਹਾਂ ਨੂੰ ...

ਪੂਰੀ ਖ਼ਬਰ »

'ਭਾਰਤ, ਅਫ਼ਗਾਨ ਤੇ ਪਾਕਿ ਹਾਕਮਾਂ ਨੂੰ ਖਿੱਤੇ 'ਚ ਅਮਨ-ਸ਼ਾਂਤੀ ਲਈ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ-ਕਰਜ਼ਈ

'ਅਜੀਤ' ਨਾਲ ਵਿਸ਼ੇਸ਼ ਮੁਲਾਕਾਤ

ਅੰਮਿ੍ਤਸਰ, 21 ਸਤੰਬਰ (ਜਸਵੰਤ ਸਿੰਘ ਜੱਸ)-'ਭਾਰਤ, ਅਫ਼ਗਾਨਿਸਤਾਨ ਤੇ ਪਾਕਿਸਤਾਨ ਦੇ ਹਾਕਮਾਂ ਨੂੰ ਇਸ ਖਿੱਤੇ 'ਚ ਅਮਨ-ਸ਼ਾਂਤੀ ਲਈ ਨੂੰ ਮਿਲ ਕੇ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਬਿਹਤਰ ਹੋਵੇ |' ਇਨ੍ਹਾਂ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਦੀ 23 ਨੂੰ ਹੋਣ ਵਾਲੀ ਅੰਤਿ੍ੰਗ ਕਮੇਟੀ ਦੀ ਇਕੱਤਰਤਾ ਮੁਲਤਵੀ

ਅੰਮਿ੍ਤਸਰ, 21 ਸਤੰਬਰ (ਜੱਸ)-ਸ਼੍ਰੋਮਣੀ ਕਮੇਟੀ ਦੀ ਅੰਤਿ੍ੰਗ ਕਮੇਟੀ ਦੀ ਇਕ ਇਕੱਤਰਤਾ ਜੋ ਕਿ ਪਹਿਲਾਂ 23 ਸਤੰਬਰ ਨੂੰ ਗੁ: ਸ੍ਰੀ ਦੇਗਸਰ ਸਾਹਿਬ ਕਟਾਣਾ ਵਿਖੇ ਰੱਖੀ ਗਈ ਸੀ, ਮੁਲਤਵੀ ਕਰ ਦਿੱਤੇ ਜਾਣ ਦੀ ਸੂਚਨਾ ਮਿਲੀ ਹੈ | ਇਸੇ ਦੌਰਾਨ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ...

ਪੂਰੀ ਖ਼ਬਰ »

ਰੋਡਵੇਜ਼ ਅਧਿਕਾਰੀਆਂ ਦਾ 'ਨਜ਼ਰਾਨਾ'-ਸਰਕਾਰ ਨੂੰ ਕਰੋੜਾਂ ਦਾ ਹਰਜਾਨਾ

ਮੇਜਰ ਸਿੰਘ
ਜਲੰਧਰ, 21 ਸਤੰਬਰ -ਜਲੰਧਰ ਦਾ ਬੱਸ ਅੱਡਾ ਪੰਜਾਬ ਦਾ ਕੇਂਦਰ ਹੋਣ ਕਾਰਨ ਪੰਜਾਬ ਰੋਡਵੇਜ਼ ਦੇ ਇਸ ਬੱਸ ਅੱਡੇ ਤੋਂ ਵੱਖ-ਵੱਖ ਸ਼ਹਿਰਾਂ ਲਈ ਹਰ ਰੋਜ਼ ਚੱਲਣ ਵਾਲੇ 1900 ਦੇ ਕਰੀਬ ਟਾਈਮ ਹਨ, ਪਰ ਰੋਡਵੇਜ਼ ਅਧਿਕਾਰੀਆਂ ਵਲੋਂ ਨਿੱਜੀ ਬੱਸ ਕੰਪਨੀਆਂ ਤੋਂ ਨਜ਼ਰਾਨਾ ਲੈ ਕੇ ਵੱਡੀ ਗਿਣਤੀ 'ਚ ਰੂਟ ਹੀ ਮਿਸ ਕਰ ਦਿੱਤੇ ਜਾਂਦੇ ਹਨ, ਜਿਸ ਕਾਰਨ ਜਿਥੇ ਰੋਡਵੇਜ਼ ਅਧਿਕਾਰੀਆਂ ਦੀਆਂ ਜੇਬਾਂ ਵਿਚ ਤਾਂ ਲੱਖਾਂ ਰੁਪਏ ਜਾ ਪੈਂਦੇ ਹਨ, ਪਰ ਰੋਡਵੇਜ਼ ਨੂੰ ਕਰੋੜਾਂ ਰੁਪਏ ਦਾ ਹਰਜਾਨਾ ਭੁਗਤਣਾ ਪੈਂਦਾ ਹੈ | ਬੱਸ ਅੱਡੇ 'ਤੇ ਜਾ ਕੇ ਖ਼ੁਦ ਹਾਸਲ ਕੀਤੀ ਜਾਣਕਾਰੀ ਤੇ ਵੱਖ-ਵੱਖ ਸੂਤਰਾਂ ਤੋਂ ਇਕੱਤਰ ਹੋਈ ਸੂਚਨਾ ਅਨੁਸਾਰ ਰੋਡਵੇਜ਼ ਦੇ ਅਧਿਕਾਰੀਆਂ ਦੀ ਹਦਾਇਤ 'ਤੇ ਕੁਝ ਗਿਣੇ ਚੁਣੇ ਕਰਮਚਾਰੀ ਅੱਡੇ 'ਤੇ ਰੋਡਵੇਜ਼ ਦੇ ਮਿਸ ਰੂਟਾਂ ਦਾ ਸਮਾਂ ਨਿੱਜੀ ਬੱਸ ਕੰਪਨੀਆਂ ਨੂੰ ਦੇਣ ਲਈ ਇਕ ਮਿੰਟ ਦੇ 50 ਰੁਪਏ ਲੈਂਦੇ ਹਨ ਤੇ ਤਿੰਨ ਮਿੰਟ ਤੱਕ ਦਾ ਸਮਾਂ ਦੇਣ ਲਈ ਡੇਢ ਤੋਂ 200 ਰੁਪਏ ਨਜ਼ਰਾਨੇ ਵਜੋਂ ਲਿਆ ਜਾਂਦਾ ਹੈ | ਮਿਸਾਲ ਵਜੋਂ ਜਲੰਧਰ-ਹੁਸ਼ਿਆਰਪੁਰ ਰੂਟ ਲਈ ਕੁਲ 311 ਬੱਸਾਂ ਹਰ ਰੋਜ਼ ਚਲਦੀਆਂ ਹਨ | ਇਨ੍ਹਾਂ ਵਿਚੋਂ 93 ਟਾਈਮ ਪੰਜਾਬ ਰੋਡਵੇਜ਼ ਦੇ ਹਨ, ਜਦਕਿ ਬਾਕੀ ਨਿੱਜੀ ਕੰਪਨੀਆਂ ਜਾਂ ਪੀ. ਆਰ. ਟੀ. ਸੀ. ਤੇ ਹਿਮਾਚਲ ਰੋਡਵੇਜ਼ ਦੇ ਹਨ | ਪਤਾ ਲੱਗਾ ਹੈ ਕਿ ਰੋਡਵੇਜ਼ ਦੇ 93 ਟਾਈਮਾਂ 'ਚੋਂ ਹਰ ਰੋਜ਼ ਲਗਪਗ 40 ਟਾਈਮ ਨਜ਼ਰਾਨਾ ਹਾਸਲ ਕਰਨ ਲਈ ਮਿਸ ਕੀਤੇ ਜਾਂਦੇ ਹਨ | ਇੰਝ 40 ਟਾਈਮ ਮਿਸ ਕਰਨ ਨਾਲ ਹਰ ਰੋਜ਼ ਕਰੀਬ 6 ਹਜ਼ਾਰ ਰੁਪਏ ਨਜ਼ਰਾਨੇ ਵਜੋਂ ਇਕੱਤਰ ਹੁੰਦਾ ਹੈ, ਪਰ ਇਕ ਟਾਈਮ ਮਿਸ ਹੋਣ ਨਾਲ ਰੋਡਵੇਜ਼ ਨੂੰ ਘੱਟੋ-ਘੱਟ 5 ਹਜ਼ਾਰ ਰੁਪਏ ਪ੍ਰਤੀ ਬੱਸ ਦਾ ਘਾਟਾ ਪੈਂਦਾ ਹੈ | ਇਸ ਤਰ੍ਹਾਂ ਹਰ ਰੋਜ਼ ਇਕ ਬੱਸ ਦਾ ਘੱਟੋ-ਘੱਟ 10 ਹਜ਼ਾਰ ਰੁਪਏ ਰੋਡਵੇਜ਼ ਨੂੰ ਘਾਟਾ ਪੈਂਦਾ ਹੈ ਜੋ 40 ਮਿਸ ਕੀਤੀਆਂ ਬੱਸਾਂ ਦਾ ਰੋਜ਼ਾਨਾ ਚਾਰ ਲੱਖ ਰੁਪਏ ਬਣ ਜਾਂਦਾ ਹੈ | ਇਸ ਤਰ੍ਹਾਂ ਪਤਾ ਲੱਗਾ ਹੈ ਕਿ ਜਲੰਧਰ ਤੋਂ ਮੋਗਾ ਨੂੰ ਹਰ ਰੋਜ਼ ਚੱਲਣ ਵਾਲੇ 148 ਟਾਈਮਾਂ 'ਚੋਂ 55 ਰੋਡਵੇਜ਼ ਦੇ ਹਨ ਤੇ ਦੱਸਿਆ ਜਾਂਦਾ ਹੈ ਕਿ ਘੱਟੋ-ਘੱਟ 22 ਟਾਈਮ ਲਗਪਗ ਹਰ ਰੋਜ਼ ਹੀ ਮਿਸ ਕਰ ਦਿੱਤੇ ਜਾਂਦੇ ਹਨ | ਮੋਗੇ ਤੋਂ ਅੱਗੇ ਗੰਗਾਨਗਰ ਤੱਕ ਤਾਂ ਰੋਡਵੇਜ਼ ਦੀ ਕੋਈ ਵੀ ਬੱਸ ਜਾਂਦੀ ਹੀ ਨਹੀਂ, ਜਿਸ ਦਾ ਲਾਭ ਨਿੱਜੀ ਬੱਸਾਂ ਵਾਲੇ ਲੈਂਦੇ ਹਨ | ਜਲੰਧਰ ਤੋਂ ਧਰਮਕੋਟ ਲਈ 351 ਟਾਈਮ ਰੋਜ਼ਾਨਾ ਹਨ ਤੇ ਇਨ੍ਹਾਂ 'ਚੋਂ 103 ਟਾਈਮ ਰੋਡਵੇਜ਼ ਕੋਲ ਹਨ, ਪਰ ਹਰ ਰੋਜ਼ ਘੱਟੋ-ਘੱਟ 35-40 ਟਾਈਮ ਨਹੀਂ ਚਲਾਏ ਜਾਂਦੇ | ਜਲੰਧਰ-ਪਠਾਨਕੋਟ ਦਾ ਇਕ ਸਵਾਰੀ ਦਾ ਕਿਰਾਇਆ 150 ਰੁਪਏ ਹੈ | ਇਸ ਤਰ੍ਹਾਂ ਜੇ ਔਸਤਨ 40 ਸਵਾਰੀਆਂ ਵੀ ਬੱਸ 'ਚ ਮੰਨੀਆਂ ਜਾਣ ਦਾ ਇਕ ਇਕ ਟਾਈਮ ਦਾ ਹੀ 6 ਹਜ਼ਾਰ ਰੁਪਏ ਦਾ ਰੋਡਵੇਜ਼ ਨੂੰ ਚੂਨਾ ਲੱਗ ਗਿਆ | ਕੈਪਟਨ ਸਰਕਾਰ ਜਦ ਬਣੀ ਸੀ ਤਾਂ ਵੱਖ-ਵੱਖ ਰੋਡਵੇਜ਼ ਡਿਪੂਆਂ ਵਿਚ ਹੁੰਦੀਆਂ ਅਜਿਹੀਆਂ ਬੇਨਿਯਮੀਆਂ ਰੋਕਣ ਲਈ ਵਿਜੀਲੈਂਸ ਨੇ ਕੁਝ ਦਿਨ ਛਾਪੇਮਾਰੀ ਕੀਤੀ ਸੀ ਤਾਂ ਦੱਸਿਆ ਜਾਂਦਾ ਹੈ ਕਿ ਉਸ ਸਮੇਂ ਰੋਡਵੇਜ਼ ਦੇ ਵੱਖ-ਵੱਖ ਡਿਪੂਆਂ ਦੀ ਰੋਜ਼ਾਨਾ ਸਵਾ ਤੋਂ ਡੇਢ ਲੱਖ ਰੁਪਏ ਤੱਕ ਆਮਦਨ ਵਧ ਗਈ ਸੀ | ਇਹ ਵੀ ਪਤਾ ਲੱਗਾ ਹੈ ਕਿ ਕੁਝ ਨਿੱਜੀ ਕੰਪਨੀਆਂ ਵਾਲੇ ਸਿੱਧੇ ਹੀ ਰੋਡਵੇਜ਼ ਅਧਿਕਾਰੀਆਂ ਨੂੰ ਮਹੀਨਾ ਭਰਦੇ ਹਨ, ਜਿਸ ਕਰਕੇ ਉਹ ਰੋਡਵੇਜ਼ ਦੇ ਟਾਈਮ ਮਿਸ ਕਰਕੇ ਨਜ਼ਰਾਨੇ ਦਾ ਮੁਆਵਜ਼ਾ ਮੋੜਦੇ ਰਹਿੰਦੇ ਹਨ | ਪਠਾਨਕੋਟ ਰੋਡਵੇਜ਼ ਦੇ ਬਹੁਤ ਸਾਰੇ ਰੂਟ ਚੰਡੀਗੜ੍ਹ ਵਾਇਆ ਜਲੰਧਰ ਹਨ, ਪਰ ਅਧਿਕਾਰੀ ਨਿੱਜੀ ਬੱਸਾਂ ਨਾਲ ਮਿਲ ਕੇ ਇਹ ਬੱਸਾਂ ਹੁਸ਼ਿਆਰਪੁਰ ਰਾਹੀਂ ਭੇਜ ਦਿੰਦੇ ਹਨ | ਪੰਜਾਬ ਰੋਡਵੇਜ਼ ਦੇ ਕੁਲ 18 ਡਿਪੂ ਹਨ ਪਰ ਕਮਾਊ ਪੁੱਤ ਡਿਪੂਆਂ ਵਿਚ ਜਲੰਧਰ-1, ਫਿਰੋਜ਼ਪੁਰ, ਅੰਮਿ੍ਤਸਰ-1, ਬਟਾਲਾ ਤੇ ਪਠਾਨਕੋਟ ਹੀ ਸਮਝੇ ਜਾਂਦੇ ਹਨ | ਇਕ ਅੰਦਾਜ਼ੇ ਮੁਤਾਬਕ ਜਲੰਧਰ ਬੱਸ ਅੱਡੇ 'ਤੇ ਹਰ ਰੋਜ਼ ਨਜ਼ਰਾਨੇ ਵਜੋਂ ਇਕ ਲੱਖ ਤੋਂ 2 ਲੱਖ ਰੁਪਏ ਤੱਕ ਉਗਰਾਹਿਆ ਜਾਂਦਾ ਹੈ ਜੋ ਪੈਸੇ ਇਕੱਤਰ ਕਰਨ 'ਚ ਲੱਗੇ ਇੰਸਪੈਕਟਰਾਂ ਤੋਂ ਲੈ ਕੇ ਚੰਡੀਗੜ੍ਹ ਦੇ ਉੱਚ ਅਹੁਦਿਆਂ ਤੱਕ ਬੈਠੇ ਲੋਕਾਂ 'ਚ ਵੰਡਿਆ ਜਾਂਦਾ ਹੈ, ਪਰ ਦੂਜੇ ਪਾਸੇ ਰੋਡਵੇਜ਼ 'ਚ ਚੱਲ ਰਹੇ ਨਾਜਾਇਜ਼ ਧੰਦੇ ਕਾਰਨ ਹਰ ਮਹੀਨੇ ਸਰਕਾਰੀ ਖਜ਼ਾਨੇ ਨੂੰ 20 ਕਰੋੜ ਰੁਪਏ ਦਾ ਚੂਨਾ ਲੱਗ ਜਾਂਦਾ ਹੈ |
ਔਰਬਿਟ ਦੀ ਸਰਦਾਰੀ ਅਜੇ ਵੀ ਕਾਇਮ
ਪੰਜਾਬ ਵਿਚ ਸਰਕਾਰ ਭਾਵੇਂ ਬਦਲ ਗਈ ਹੈ, ਪਰ ਮੰਤਰੀਆਂ ਤੇ ਵਿਧਾਇਕਾਂ ਦੇ ਲਗਾਤਾਰ ਰੌਲਾ ਪਾਉਣ ਦੇ ਬਾਵਜੂਦ ਅਕਾਲੀ ਆਗੂ ਸ: ਸੁਖਬੀਰ ਸਿੰਘ ਬਾਦਲ ਦੀਆਂ ਬੱਸ ਕੰਪਨੀਆਂ ਦੀ ਬੱਸ ਅੱਡੇ 'ਚ ਸਰਦਾਰੀ ਅਜੇ ਵੀ ਕਾਇਮ ਹੈ | ਉਨ੍ਹਾਂ ਦੀ ਕੰਪਨੀ ਦੀਆਂ ਬੱਸਾਂ ਸਵਾਰੀਆਂ ਨਾਲ ਨੱਕੋ-ਨੱਕ ਭਰਨ ਬਾਅਦ ਹੀ ਰਵਾਨਾ ਹੁੰਦੀਆਂ ਹਨ | ਉਨ੍ਹਾਂ ਨੂੰ ਰੋਡਵੇਜ਼ ਦੇ ਕਿਸੇ ਵੀ ਅਧਿਕਾਰੀ ਵਲੋਂ ਰੋਕ-ਟੋਕ ਦੀ ਜੁਰਅਤ ਹੀ ਨਹੀਂ ਪੈਂਦੀ | ਅੱਜ ਦੁਪਹਿਰ ਸਮੇਂ ਜਲੰਧਰ ਤੋਂ ਬਠਿੰਡਾ ਲਈ ਜਾਣ ਵਾਲੀ ਡੱਬਵਾਲੀ ਟਰਾਂਸਪੋਰਟ ਕੰਪਨੀ ਦੀ ਬੱਸ ਪੂਰੇ 18 ਮਿੰਟ ਲਗਾਉਣ ਤੋਂ ਬਾਅਦ ਤੁਰੀ, ਹਾਲਾਂਕਿ ਜਲੰਧਰ ਤੋਂ ਲੁਧਿਆਣਾ ਲਈ ਬੱਸਾਂ ਨੂੰ 2-2 ਮਿੰਟ ਦਾ ਸਮਾਂ ਹੈ | ਇਸੇ ਤਰ੍ਹਾਂ ਔਰਬਿਟ ਜਾਂ ਡੱਬਵਾਲੀ ਟਰਾਂਸਪੋਰਟ ਕੰਪਨੀ ਦੀਆਂ ਏ. ਸੀ. ਬੱਸਾਂ ਲਈ ਸਮਾਂ 40 ਮਿੰਟ ਹੈ, ਜਦਕਿ ਬਾਕੀ ਸਭ ਲਈ 20 ਮਿੰਟ | ਹੋਰ ਤਾਂ ਹੋਰ ਅਕਾਲੀ ਘਰਾਣੇ ਨਾਲ ਸਬੰਧਿਤ ਬੱਸਾਂ ਵਿਚ ਵਪਾਰਕ ਸਾਮਾਨ ਵੀ ਸ਼ਰ੍ਹੇਆਮ ਢੋਇਆ ਜਾਂਦਾ ਹੈ |
ਅੱਡੇ ਦੇ ਬਾਹਰੋਂ ਨਾਜਾਇਜ਼ ਬੱਸਾਂ
ਬੱਸ ਅੱਡੇ ਦੇ ਬਾਹਰੋਂ ਜਾਂ ਖ਼ਾਸ ਕਰ ਪੀ. ਏ. ਪੀ. ਚੌਕ 'ਚ ਬਣੇ ਨਾਜਾਇਜ਼ ਬੱਸ ਅੱਡੇ ਤੋਂ ਇਕ ਅਕਾਲੀ ਆਗੂ ਤੇ ਇਕ ਅਫਸਰਸ਼ਾਹ ਦੀਆਂ ਨਾਜਾਇਜ਼ ਬੱਸਾਂ ਦਾ ਆਪ੍ਰੇਸ਼ਨ ਵੀ ਰੋਡਵੇਜ਼ ਅਧਿਕਾਰੀਆਂ ਦੀ ਮਿਲੀਭੁਗਤ ਦਾ ਹੀ ਨਤੀਜਾ ਹੈ | ਰੋਡਵੇਜ਼ ਅਧਿਕਾਰੀਆਂ ਨੇ ਇਸ ਨਾਜਾਇਜ਼ ਬੱਸ ਚੱਲਣ ਨੂੰ ਰੋਕਣ ਲਈ ਕਦੇ ਕੋਈ ਕਦਮ ਨਹੀਂ ਉਠਾਇਆ | ਪੀ. ਏ. ਪੀ. ਚੌਕ ਵਿਖੇ ਹਰ ਰੋਜ਼ ਦਰਜਨਾਂ ਨਾਜਾਇਜ਼ ਬੱਸਾਂ ਚੱਲ ਰਹੀਆਂ ਹਨ |
ਡਿਪੂ ਜਨਰਲ ਮੈਨੇਜਰ ਵਲੋਂ ਖੰਡਨ
ਪੰਜਾਬ ਰੋਡਵੇਜ਼ ਜਲੰਧਰ-1 ਦੇ ਜਨਰਲ ਮੈਨੇਜਰ ਬਲਵਿੰਦਰ ਸਿੰਘ ਨੇ ਟਾਈਮ ਮਿਸ ਕਰਕੇ ਸਰਕਾਰ ਨੂੰ ਚੂਨਾ ਲਗਾਉਣ ਦੀ ਗੱਲ ਦਾ ਖੰਡਨ ਕਰਦਿਆਂ ਕਿਹਾ ਕਿ ਕਿਸੇ ਖ਼ਾਸ ਕਾਰਨ ਕਰਕੇ ਹੀ ਟਾਈਮ ਮਿਸ ਹੁੰਦੇ ਹਨ | ਉਨ੍ਹਾਂ ਕਿਹਾ ਕਿ ਸਾਡਾ ਡਿਪੂ ਮੁਨਾਫ਼ੇ ਵਿਚ ਚੱਲ ਰਿਹਾ ਹੈ, ਪਰ ਦੂਜੇ ਪਾਸੇ ਪੰਜਾਬ ਰੋਡਵੇਜ਼ ਦੇ ਇੰਟਕ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਦੀਪ ਕੁਮਾਰ ਨੇ ਟਾਈਮ ਮਿਸ ਕਰਕੇ ਰੋਡਵੇਜ਼ ਨੂੰ ਚੂਨਾ ਲਗਾਉਣ ਤੇ ਨਿੱਜੀ ਬੱਸਾਂ ਕੋਲੋਂ ਨਜ਼ਰਾਨਾ ਉਗਰਾਹੁਣ ਦੀ ਗੱਲ ਦੀ ਤਸਦੀਕ ਕਰਦਿਆਂ ਕਿਹਾ ਕਿ ਅਧਿਕਾਰੀਆਂ ਦੀ ਇਸ ਨੀਤੀ ਕਾਰਨ ਹੀ ਰੋਡਵੇਜ਼ ਦਾ ਭੱਠਾ ਬੈਠ ਰਿਹਾ ਹੈ |


ਖ਼ਬਰ ਸ਼ੇਅਰ ਕਰੋ

ਕੋਟਕਪੂਰਾ ਤੇ ਬਹਿਬਲ ਕਲਾਂ ਕਾਂਡ ਦੇ ਸਬੰਧ 'ਚ 7 ਅਕਤੂਬਰ ਨੂੰ ਇਨਸਾਫ਼ ਮੋਰਚਾ ਕੱਢਿਆ ਜਾਵੇਗਾ-ਖਹਿਰਾ

ਚੰਡੀਗੜ੍ਹ, 21 ਸਤੰਬਰ (ਅਜਾਇਬ ਸਿੰਘ ਔਜਲਾ)-ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਧੜੇ ਵਲੋਂ ਅੱਜ ਕਿਸਾਨ ਭਵਨ ਵਿਖੇ ਆਲ ਪਾਰਟੀ ਮੀਟਿੰਗ ਸੱਦੀ ਗਈ ਜਿਸ ਵਿਚ ਖਹਿਰਾ ਧੜੇ ਨਾਲ ਸਬੰਧਿਤ ਵਿਧਾਇਕਾਂ ਦੇ ਨਾਲ-ਨਾਲ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ. ...

ਪੂਰੀ ਖ਼ਬਰ »

ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ

ਚੰਡੀਗੜ੍ਹ, 21 ਸਤੰਬਰ (ਵਿਕਰਮਜੀਤ ਸਿੰਘ ਮਾਨ)-ਅਕਾਲੀ ਦਲ ਨੇ ਪੰਜਾਬ ਸਰਕਾਰ 'ਤੇ ਸੰਮਤੀ ਚੋਣਾਂ 'ਚ ਵੱਡੇ ਪੱਧਰ 'ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਗਾ ਕੇ ਚੋਣ ਕਮਿਸ਼ਨ ਅੱਗੇ ਅਪੀਲ ਕੀਤੀ ਹੈ ਕਿ ਬਾਕੀ ਰਹਿੰਦੇ 110 ਬੂਥਾਂ ਉੱਤੇ ਵੀ ਦੁਬਾਰਾ ਪੋਲਿੰਗ ਕਰਵਾਈ ਜਾਵੇ | ...

ਪੂਰੀ ਖ਼ਬਰ »

ਪੀ.ਏ.ਯੂ. ਕਿਸਾਨ ਮੇਲੇ 'ਚ ਫ਼ਸਲ ਮੁਕਾਬਲੇ ਦੇ ਜੇਤੂ ਕਿਸਾਨਾਂ ਨੂੰ ਵੰਡੇ ਇਨਾਮ

ਲੁਧਿਆਣਾ, 21 ਸਤੰਬਰ (ਬੀ.ਐਸ. ਬਰਾੜ)-ਪੀ.ਏ.ਯੂ. 'ਚ ਚੱਲ ਰਹੇ ਕਿਸਾਨ ਮੇਲੇ ਦੇ ਦੂਸਰੇ ਦਿਨ ਵੱਖ-ਵੱਖ ਫ਼ਸਲਾਂ ਦੀਆਂ ਕਿਸਮਾਂ ਦੇ ਮੁਕਾਬਲਿਆਂ ਦੇ ਜੇਤੂ ਕਿਸਾਨਾਂ ਨੂੰ ਇਨਾਮ ਦਿੱਤੇ ਗਏ | ਫ਼ਸਲੀ ਉਤਪਾਦਨ ਮੁਕਾਬਲੇ 'ਚ ਸਬਜ਼ੀਆਂ ਵਿਚ ਰਾਜਵਿੰਦਰ ਕੌਰ ਸੰਗਰੂਰ, ਤੀਰਥ ...

ਪੂਰੀ ਖ਼ਬਰ »

ਅੰਗਰੇਜ਼ੀ ਦੇ ਨਾਲ ਹੁਣ ਪੰਜਾਬੀ 'ਚ ਵੀ ਹੋਵੇਗੀ ਵਿਭਾਗੀ ਵੈੱਬਸਾਈਟਾਂ 'ਤੇ ਜਾਣਕਾਰੀ

ਚੰਡੀਗੜ੍ਹ, 21 ਸਤੰਬਰ (ਸੁਰਜੀਤ ਸਿੰਘ ਸੱਤੀ)-ਪੰਜਾਬ ਦੇ ਵਿਭਾਗਾਂ, ਕਾਰਪੋਰੇਸ਼ਨਾਂ ਤੇ ਬੋਰਡਾਂ ਤੋਂ ਇਲਾਵਾ ਸਕੱਤਰੇਤ ਆਦਿ ਦੀਆਂ ਵੈੱਬਸਾਈਟਾਂ 'ਤੇ ਹੁਣ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਵਿਚ ਵੀ ਜਾਣਕਾਰੀ ਦਿਖੇਗੀ | ਸਕੱਤਰ ਉਚੇਰੀ ਸਿੱਖਿਆ ਵਲੋਂ ਸਾਰੇ ...

ਪੂਰੀ ਖ਼ਬਰ »

166 ਦੇਸ਼ਾਂ ਦੇ ਵਿਦਿਆਰਥੀ ਭਾਰਤ 'ਚ ਲੈ ਰਹੇ ਨੇ ਸਿੱਖਿਆ

ਪਟਿਆਲਾ, 21 ਸਤੰਬਰ (ਗੁਰਵਿੰਦਰ ਸਿੰਘ ਔਲਖ)-ਭਾਰਤ 'ਚ ਰੁਜ਼ਗਾਰ ਦੇ ਮੌਕਿਆਂ ਦੀ ਘਾਟ ਹੋਣ ਕਾਰਨ ਜਿੱਥੇ ਨੌਜਵਾਨ ਪੀੜ੍ਹੀ ਆਈਲੈਟਸ ਕਰਕੇ ਸਿੱਖਿਆ ਪ੍ਰਾਪਤ ਕਰਨ ਤੇ ਰੁਜ਼ਗਾਰ ਦੀ ਚਾਹਤ 'ਚ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ 'ਚ ਵਿਦੇਸ਼ਾਂ ਵੱਲ ਜਾ ਰਹੀ ਹੈ, ਉੱਥੇ ਹੀ ...

ਪੂਰੀ ਖ਼ਬਰ »

ਵੱਧ ਮਾਤਰਾ 'ਚ ਨਸ਼ਾ ਲੈਣ 'ਤੇ ਨੌਜਵਾਨ ਦੀ ਮੌਤ

ਗੁਰੂਹਰਸਹਾਏ, 21 ਸਤੰਬਰ (ਹਰਚਰਨ ਸਿੰਘ ਸੰਧੂ)-ਚਿੱਟੇ ਨਸ਼ੇ ਕਾਰਨ ਅੱਜ ਇਕ ਹੋਰ ਘਰ ਦਾ ਚਿਰਾਗ਼ ਬੁੱਝ ਗਿਆ | ਨੌਜਵਾਨ ਵਲੋਂ ਵੱਧ ਮਾਤਰਾ 'ਚ ਚਿੱਟਾ ਨਸ਼ਾ ਲੈਣ 'ਤੇ ਉਸ ਦੀ ਮੌਤ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ 24 ਸਾਲਾ ਨੌਜਵਾਨ ਜੋ ਨਸ਼ੇ ਕਰਨ ਦਾ ਆਦੀ ਸੀ ਤੇ ਉਹ ...

ਪੂਰੀ ਖ਼ਬਰ »

ਬਿਜਲੀ ਸਬਸਿਡੀ, ਵਿਕਾਸ ਪ੍ਰਾਜੈਕਟਾਂ ਲਈ 670.29 ਕਰੋੜ ਜਾਰੀ

ਚੰਡੀਗੜ੍ਹ, 21 ਸਤੰਬਰ (ਅਜੀਤ ਬਿਊਰੋ)-ਵਿੱਤੀ ਪ੍ਰਬੰਧਨ ਨੂੰ ਮਜ਼ਬੂਤੀ ਮਿਲਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਲੰਬਿਤ ਪਈ ਬਿਜਲੀ ਸਬਸਿਡੀ, ਵੈਟ ਤੇ ਜੀ.ਐਸ.ਟੀ. ਦੇ ਮੁੜ ਭੁਗਤਾਨ ਸਣੇ ਵੱਖ-ਵੱਖ ਪ੍ਰਾਜੈਕਟਾਂ ਤੇ ਭਲਾਈ ਸਕੀਮਾਂ ਵਾਸਤੇ 670.29 ਕਰੋੜ ਰੁਪਏ ਜਾਰੀ ਕਰ ...

ਪੂਰੀ ਖ਼ਬਰ »

ਪੰਜਾਬ 'ਚ ਟਕਰਾਅ ਦੀ ਸਿਆਸਤ ਨਿੱਜੀ ਚਿੱਕੜ ਉਛਾਲੀ ਤੋਂ ਬਾਅਦ 'ਦੇਸ਼ ਭਗਤੀ' ਦੁਆਲੇ ਬਿਆਨਬਾਜ਼ੀ ਕੇਂਦਰਤ

ਜਲੰਧਰ, 21 ਸਤੰਬਰ (ਮੇਜਰ ਸਿੰਘ)-ਕੈਪਟਨ ਸਰਕਾਰ ਦੇ ਗੱਦੀ ਸੰਭਾਲਣ ਤੋਂ ਬਾਅਦ ਕਰੀਬ ਡੇਢ ਸਾਲ ਤੱਕ ਸਰਕਾਰ ਤੇ ਅਕਾਲੀਆਂ ਵਿਚਕਾਰ ਸੁਲਹਾ-ਸਫ਼ਾਈ ਵਾਲੀ ਚੱਲਦੀ ਆ ਰਹੀ ਨੀਤੀ ਬੇਅਦਬੀ ਘਟਨਾਵਾਂ ਤੇ ਬਹਿਬਲ ਕਲਾਂ ਤੇ ਕੋਟਕਪੂਰਾ 'ਚ ਵਾਪਰੇ ਦੁਖਾਂਤ ਸਬੰਧੀ ਬਣਾਏ ...

ਪੂਰੀ ਖ਼ਬਰ »

ਫ਼ਸਲਾਂ ਨੂੰ ਪਾਣੀ, ਕੀਟਨਾਸ਼ਕਾਂ ਤੇ ਜ਼ਰੂਰੀ ਤੱਤਾਂ ਦੀ ਲੋੜ ਬਾਰੇ ਸੈਟੇਲਾਈਟ ਨਾਲ ਪਤਾ ਲੱਗ ਸਕੇਗਾ

ਚੰਡੀਗੜ੍ਹ, 21 ਸਤੰਬਰ (ਮਨਜੋਤ ਸਿੰਘ ਜੋਤ)-ਖੇਤਾਂ 'ਚ ਫ਼ਸਲਾਂ ਨੂੰ ਪਾਣੀ ਦੀ ਮਾਤਰਾ, ਕੀਟਨਾਸ਼ਕਾਂ ਤੇ ਹੋਰ ਜ਼ਰੂਰੀ ਤੱਤਾਂ ਦੀ ਲੋੜ ਬਾਰੇ ਹੁਣ ਸੈਟੇਲਾਈਟ ਦੀ ਮਦਦ ਨਾਲ ਪਤਾ ਲੱਗ ਸਕੇਗਾ | ਇਸ ਆਧੁਨਿਕ ਤਕਨੀਕ ਰਾਹੀਂ ਵੱਖ-ਵੱਖ ਮੌਸਮਾਂ 'ਚ ਧਰਤੀ 'ਤੇ ਤਾਪਮਾਨ ਦੇ ...

ਪੂਰੀ ਖ਼ਬਰ »

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਸੰਘਰਸ਼ ਦਾ ਐਲਾਨ

ਹੁਸ਼ਿਆਰਪੁਰ, 21 ਸਤੰਬਰ (ਨਰਿੰਦਰ ਸਿੰਘ ਬੱਡਲਾ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜੁਆਇੰਟ ਫਰੰਟ ਦੀ ਮੀਟਿੰਗ ਲੁਧਿਆਣਾ 'ਚ ਮਹਿੰਦਰ ਸਿੰਘ ਪਰਵਾਨਾ ਦੀ ਪ੍ਰਧਾਨਗੀ ਹੇਠ ਪੈਨਸ਼ਨਰ ਭਵਨ 'ਚ ਹੋਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਜਥੇ: ਜਗਦੇਵ ਸਿੰਘ ਤਲਵੰਡੀ ਦੇ ਬਰਸੀ ਸਮਾਗਮ 'ਤੇ ਉਮੜਿਆ ਅਕਾਲੀ ਵਰਕਰਾਂ ਦਾ ਜਨ ਸੈਲਾਬ

ਰਾਏਕੋਟ, 21 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਸਿੱਖ ਕੌਮ ਦੇ ਨਿਧੜਕ ਜਰਨੈਲ ਜਥੇ. ਜਗਦੇਵ ਸਿੰਘ ਤਲਵੰਡੀ ਦਾ ਚੌਥਾ ਬਰਸੀ ਸਮਾਗਮ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀ 10ਵੀਂ ਰਾਏਕੋਟ ਵਿਖੇ ਹੋਇਆ, ਜਿਸ ਦੌਰਾਨ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਭਾਈ ...

ਪੂਰੀ ਖ਼ਬਰ »

ਪੀ.ਏ.ਯੂ. ਦਾ ਬੀਜ ਨਿਕਲਿਆ ਮਾੜਾ, ਕਿਸਾਨਾਂ ਵਲੋਂ ਮੇਲੇ ਦੌਰਾਨ ਨਾਅਰੇਬਾਜ਼ੀ

ਲੁਧਿਆਣਾ, 21 ਸਤੰਬਰ (ਬੀ.ਐਸ. ਬਰਾੜ)-ਪੀ. ਏ. ਯੂ. 'ਚ ਲੱਗੇ ਕਿਸਾਨ ਮੇਲੇ ਦੇ ਦੂਜੇ ਦਿਨ ਪੀ. ਏ. ਯੂ. ਰੋਪੜ ਕੇ. ਵੀ. ਕੇ. ਦੇ ਕਿਸਾਨ ਦੀ ਕਿਤੇ ਸੁਣਵਾਈ ਨਾ ਹੋਣ ਕਾਰਨ ਕਿਸਾਨਾਂ ਨੇ ਮੇਲੇ ਦੀ ਮੁੱਖ ਸਟੇਜ ਸਾਹਮਣੇ ਆ ਕੇ ਨਾਅਰੇਬਾਜ਼ੀ ਕੀਤੀ | ਇਕੱਠੇ ਹੋਏ ਕਿਸਾਨਾਂ ਨੇ ਜਾਣਕਾਰੀ ...

ਪੂਰੀ ਖ਼ਬਰ »

ਨਾਬਾਲਗ ਨੂੰ ਵਰਗਲਾ ਕੇ ਜਬਰ ਜਨਾਹ ਕਰਨ ਵਾਲੇ ਨੂੰ 14 ਸਾਲ ਕੈਦ

ਲੁਧਿਆਣਾ, 21 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾਉਣ ਤੇ ਜਬਰ ਜਨਾਹ ਦੇ ਇਕ ਮਾਮਲੇ ਦਾ ਨਿਪਟਾਰਾ ਕਰਦਿਆਂ ਦੋਸ਼ੀ ਨੌਜਵਾਨ ਨੂੰ 14 ਸਾਲ ਕੈਦ ਤੇ 2 ਲੱਖ 10 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦੇ ਹੁਕਮ ...

ਪੂਰੀ ਖ਼ਬਰ »

5 ਅਕਤੂਬਰ ਨੂੰ ਰਿਲੀਜ਼ ਹੋਵੇਗੀ 'ਅਫ਼ਸਰ'

ਜਲੰਧਰ, 21 ਸਤੰਬਰ (ਅਜੀਤ ਬਿਊਰੋ)-'ਰੱਬ ਦਾ ਰੇਡੀਓ' ਵਰਗੀ ਸੁਪਰਹਿੱਟ ਫ਼ਿਲਮ ਦਰਸ਼ਕਾਂ ਦੀ ਝੋਲੀ ਪਾਉਣ ਵਾਲੇ ਗਾਇਕ ਤੇ ਨਾਇਕ ਤਰਸੇਮ ਜੱਸੜ ਇਕ ਵਾਰ ਫਿਰ 5 ਅਕਤੂਬਰ ਨੂੰ ਵੱਡੇ ਪਰਦੇ 'ਤੇ ਦਿਖਾਈ ਦੇਣਗੇ | ਆਪਣੀ ਆਉਣ ਵਾਲੇ ਫ਼ਿਲਮ 'ਅਫ਼ਸਰ' ਦੇ ਪ੍ਰਚਾਰ 'ਚ ਰੁੱਝੇ ਤਰਸੇਮ ...

ਪੂਰੀ ਖ਼ਬਰ »

ਵਿਸ਼ਵ ਬੈਂਕ ਵਲੋਂ ਭਾਰਤ ਨੂੰ ਉਚ-ਮੱਧਮ ਆਮਦਨੀ ਵਾਲਾ ਦੇਸ਼ ਬਣਾਉਣ ਲਈ ਪੰਜ ਸਾਲਾ ਯੋਜਨਾ ਮਨਜ਼ੂਰ

ਵਸ਼ਿੰਗਟਨਠ, 21 ਸਤੰਬਰ (ਏਜੰਸੀ)-ਵਿਸ਼ਵ ਬੈਂਕ ਨੇ ਅੱਜ ਭਾਰਤ ਲਈ ਇਕ ਪੰਜ ਸਾਲਾ ਯੋਜਨਾ ਸਥਾਨਿਕ ਭਾਗੀਦਾਰੀ ਵਿਵਸਥਾ (ਸੀ.ਪੀ.ਐਫ਼.) ਨੂੰ ਮਨਜ਼ੂਰੀ ਦਿੱਤੀ ਗਈ ਹੈ | ਇਸ ਨਾਲ ਭਾਰਤ ਨੂੰ 25 ਤੋਂ 30 ਅਰਬ ਡਾਲਰ ਦੀ ਵਿੱਤੀ ਸਹਾਇਤਾ ਮਿਲਣ ਦੀ ਊਮੀਦ ਹੈ ਤਾਂ ਜੋ ਦੇਸ਼ ਨੂੰ ...

ਪੂਰੀ ਖ਼ਬਰ »

ਰੂਸ ਕੋਲੋਂ ਹਥਿਆਰ ਖ਼ਰੀਦਣ ਦੀ ਪਾਬੰਦੀ 'ਤੇ ਚੀਨ ਵਲੋਂ ਅਮਰੀਕਾ ਵਿਰੁੱਧ ਰੋਸ ਪ੍ਰਗਟ

ਮਾਸਕੋ/ਬੀਜਿੰਗ, 21 ਸਤੰਬਰ (ਏਜੰਸੀ)-ਅਮਰੀਕਾ ਵਲੋਂ ਅੱਜ ਰੂਸ, ਚੀਨ ਤੇ ਕੋਰੀਆ 'ਤੇ ਲੜਾਕੂ ਹਵਾਈ ਜਹਾਜ਼ਾਂ ਦੀ ਖ਼ਰੀਦ ਨੂੰ ਲੈ ਕੇ ਲਗਾਈ ਪਾਬੰਦੀ ਦੇ ਐਲਾਨ ਨਾਲ ਰੂਸ 'ਤੇ ਡੰੁਘਾ ਪ੍ਰਭਾਵ ਪਵੇਗਾ | ਇਸ ਸਬੰਧੀ ਮਾਸਕੋ ਨੇ ਕਿਹਾ ਕਿ ਅਮਰੀਕਾ ਵਲੋਂ ਰੂਸ ਦੇ ਹਥਿਆਰਾਂ ਦੀ ...

ਪੂਰੀ ਖ਼ਬਰ »

ਸ਼ੇਖ਼ ਫ਼ਰੀਦ ਕਵੀ ਦਰਬਾਰ 'ਚ ਪੰਜਾਬ ਦੇ ਕੋਨੇ-ਕੋਨੇ 'ਚੋਂ ਪਹੁੰਚੇ ਕਵੀਆਂ ਨੇ ਖੂਬ ਰੰਗ ਬੰਨਿ੍ਹਆ

ਫ਼ਰੀਦਕੋਟ, 21 ਸਤੰਬਰ (ਜਸਵੰਤ ਸਿੰਘ ਪੁਰਬਾ)-ਲਿਟਰੇਰੀ ਫ਼ੋਰਮ ਫ਼ਰੀਦਕੋਟ ਵਲੋਂ ਜ਼ਿਲ੍ਹਾ ਸਭਿਆਚਾਰਕ ਸੁਸਾਇਟੀ ਫ਼ਰੀਦਕੋਟ ਦੇ ਸਹਿਯੋਗ ਨਾਲ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਸੈਨੇਟ ਹਾਲ 'ਚ ਸ਼ੇਖ਼ ਫ਼ਰੀਦ ਕਵੀ ਦਰਬਾਰ ਤੇ ਸਨਮਾਨ ...

ਪੂਰੀ ਖ਼ਬਰ »

ਇਸਲਾਮਪੁਰ 'ਚ ਪੁਲਿਸ ਤੇ ਵਿਦਿਆਰਥੀਆਂ ਵਿਚਕਾਰ ਝੜਪ -2 ਵਿਦਿਆਰਥੀਆਂ ਦੀ ਮੌਤ

ਇਸਲਾਮਪੁਰ/ਸਿਲੀਗੁੜੀ, 21 ਸਤੰਬਰ (ਏਜੰਸੀ)-ਇਸਲਾਮਪੁਰ ਦੇ ਦਰਾਵੀਟ ਹਾਈ ਸਕੂਲ ਵਿਖੇ ਤਿੰਨ ਅਧਿਆਪਕਾਂ ਦੀ ਨਿਯੁਕਤੀ ਨੂੰ ਲੈ ਕਿ ਵਿਦਿਆਰਥੀਆਂ ਤੇ ਪੁਲਿਸ ਵਿਚਕਾਰ ਇਕ ਹਿੰਸਕ ਝੜਪ ਦੌਰਾਨ ਜ਼ਖ਼ਮੀ ਹੋਏ 2 ਵਿਦਿਆਰਥੀਆਂ ਦੀ ਮੌਤ ਹੋ ਗਈ | ਭਾਜਪਾ ਨੇ ਪੁਲਿਸ 'ਤੇ ਦੋਸ਼ ...

ਪੂਰੀ ਖ਼ਬਰ »

ਰਣਜੀਤ ਸਿੰਘ ਤਲਵੰਡੀ ਕੌਮੀ ਜਨਰਲ ਸਕੱਤਰ ਨਿਯੁਕਤ

ਰਾਏਕੋਟ, 21 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਸ਼੍ਰੋਮਣੀ ਅਕਾਲੀ ਦਲ ਟਕਸਾਲੀ ਪਰਿਵਾਰਾਂ ਨੂੰ ਪਾਰਟੀ ਵਿਚ ਹਮੇਸ਼ਾ ਬਣਦਾ ਮਾਣ ਸਤਿਕਾਰ ਦਿੰਦਾ ਆਇਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਹਪੁਰਸ਼ ...

ਪੂਰੀ ਖ਼ਬਰ »

ਨੀਰੂ ਬਾਜਵਾ ਤੇ ਅੰਮਿ੍ਤ ਮਾਨ ਦੀ ਫ਼ਿਲਮ 'ਆਟੇ ਦੀ ਚਿੜੀ' ਦਾ ਟਰੇਲਰ ਰਿਲੀਜ਼

ਚੰਡੀਗੜ੍ਹ, 21 ਸਤੰਬਰ (ਅਜੀਤ ਬਿਊਰੋ)-ਫ਼ਿਲਮਾਂ ਦੇ ਟਰੇਲਰ ਪੂਰੀ ਕਹਾਣੀ ਦੀ ਛੋਟੀ ਜਿਹੀ ਝਲਕ ਦਿਖਾ ਦਿੰਦੇ ਨੇ ਅਤੇ ਫ਼ਿਲਮਾਂ ਦੀ ਕਿਸਮਤ ਚਮਕਾਉਣ 'ਚ ਇਸ ਗੱਲ ਦੀ ਅਹਿਮੀਅਤ ਬਾਲੀਵੁੱਡ ਬਹੁਤ ਸਮੇਂ ਪਹਿਲਾਂ ਹੀ ਸਮਝ ਚੁੱਕਾ ਹੈ¢ ਹੁਣ ਪੰਜਾਬੀ ਫ਼ਿਲਮ ਇੰਡਸਟਰੀ ਵੀ ...

ਪੂਰੀ ਖ਼ਬਰ »

ਮਾਮਲਾ ਆਦਰਸ਼ ਸਕੂਲ ਸਾਹਨੇਵਾਲੀ ਦੇ ਵਿਵਾਦ ਦਾ

ਲੱਖਾ ਸਿਧਾਣਾ ਤੇ ਇਕ ਹੋਰ ਗਿ੍ਫ਼ਤਾਰ, ਜੇਲ੍ਹ ਭੇਜੇ

ਮਾਨਸਾ/ਝੁਨੀਰ, 21 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ/ ਰਮਨਦੀਪ ਸਿੰਘ ਸੰਧੂ)-ਮਾਂ ਬੋਲੀ ਸਤਿਕਾਰ ਕਮੇਟੀ ਦੇ ਪ੍ਰਧਾਨ ਲੱਖਾ ਸਿਧਾਣਾ ਨੂੰ ਝੁਨੀਰ ਪੁਲਿਸ ਵਲੋਂ ਗਿ੍ਫ਼ਤਾਰ ਕਰ ਲਿਆ ਗਿਆ ਹੈ | ਦੱਸਣਾ ਬਣਦਾ ਹੈ ਕਿ ਗੁਰੂ ਗੋਬਿੰਦ ਸਿੰਘ ਆਦਰਸ਼ ਸਕੂਲ ਸਾਹਨੇਵਾਲੀ ਦੇ ...

ਪੂਰੀ ਖ਼ਬਰ »

ਪੀ.ਏ.ਯੂ. ਵਲੋਂ ਪੰਜਾਬ ਦੇ ਅਗਾਂਹਵਧੂ ਕਿਸਾਨ ਸਨਮਾਨਿਤ

ਲੁਧਿਆਣਾ, 21 ਸਤੰਬਰ (ਬੀ.ਐਸ.ਬਰਾੜ)-ਪੀ.ਏ.ਯੂ. ਕਿਸਾਨ ਮੇਲੇ ਦੇ ਦੂਸਰੇ ਦਿਨ ਭਾਰਤੀ ਖੇਤੀ ਖੋਜ ਪ੍ਰੀਸ਼ਦ ਲੁਧਿਆਣਾ ਇਕਾਈ ਦੇ ਨਿਰਦੇਸ਼ਕ ਡਾ. ਸੁਜੇਯ ਰਕਸ਼ਿਤ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ...

ਪੂਰੀ ਖ਼ਬਰ »

45ਵਾਂ ਸਾਲਾਨਾ ਸਰਬ ਹਿੰਦ ਸਮਾਗਮ ਸੰਗਰੂਰ 'ਚ 5, 6 ਤੇ 7 ਅਕਤੂਬਰ ਨੂੰ -ਮਨਜੀਤ ਸਿੰਘ

ਬਟਾਲਾ, 21 ਸਤੰਬਰ (ਹਰਦੇਵ ਸਿੰਘ ਸੰਧੂ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦਾ 45ਵਾਂ ਸਾਲਾਨਾ ਸਰਬ ਹਿੰਦ ਸਮਾਗਮ ਇਸ ਵਾਰ ਸੰਗਰੂਰ ਵਿਖੇ 5-6-7 ਅਕਤੂਬਰ ਨੂੰ ਹੋ ਰਿਹਾ ਹੈ | ਇਸ ਬਾਰੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅੰਤਰਰਾਸ਼ਟਰੀ ਸੰਸਥਾ ਬਟਾਲਾ ਦੇ ਜਨਰਲ ...

ਪੂਰੀ ਖ਼ਬਰ »

ਪੰਜਾਬ ਵਿਧਾਨ ਸਭਾ ਦੇ ਵਧੀਕ ਸਕੱਤਰ ਅਨਿਲ ਵਿਜ ਮੁਅੱਤਲ ਕਈ ਗੰਭੀਰ ਦੋਸ਼ ਲੱਗੇ

ਚੰਡੀਗੜ੍ਹ, 21 ਸਤੰਬਰ (ਐਨ.ਐਸ. ਪਰਵਾਨਾ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਸਭਾ ਦੇ ਵਧੀਕ ਸਕੱਤਰ ਅਨਿਲ ਵਿਜ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ | ਉਨ੍ਹਾਂ ਵਿਰੁੱਧ ਕਈ ਤਰ੍ਹਾਂ ਦੇ ਦੋਸ਼ ਲਾਏ ਗਏ ਹਨ, ਜਿਨ੍ਹਾਂ 'ਚ ਫ਼ੰਡਾਂ ਦਾ ਗ਼ਬਨ, ਸਟਾਫ਼ ਨੂੰ ...

ਪੂਰੀ ਖ਼ਬਰ »

ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਗੁਟਰੇਸ 1 ਤੋਂ ਭਾਰਤ ਦੌਰੇ 'ਤੇ ਆਉਣਗੇ

ਨਵੀਂ ਦਿੱਲੀ, 21 ਸਤੰਬਰ (ਏਜੰਸੀ)-ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਏਟੋਨੀਓ ਗੁਟਰੇਸ 1 ਤੋਂ 4 ਅਕਤੂਬਰ ਤੱਕ ਭਾਰਤ ਯਾਤਰਾ 'ਤੇ ਆ ਰਹੇ ਹਨ | ਜਿਥੇ ਉਹ ਮਹਾਤਮਾ ਗਾਂਧੀ ਅੰਤਰਰਾਸ਼ਟਰੀ ਸਵੱਛਤਾ ਸੰਮੇਲਨ ਅਤੇ ਅੰਤਰਰਾਸ਼ਟਰੀ ਸੌਰ ਗੱਠਜੋੜ ਦੀ ਮਹਾ ਸਭਾ ਦੀ ਪਹਿਲੀ ਬੈਠਕ 'ਚ ...

ਪੂਰੀ ਖ਼ਬਰ »

ਅਦਾਲਤ ਨੇ ਵੀਰਭੱਦਰ ਸਿੰਘ ਦੀ ਪਟੀਸ਼ਨ 'ਤੇ ਈ.ਡੀ. ਨੂੰ ਆਪਣਾ ਪੱਖ ਰੱਖਣ ਲਈ ਕਿਹਾ

ਨਵੀਂ ਦਿੱਲੀ, 21 ਸਤੰਬਰ (ਏਜੰਸੀ)- ਇਕ ਵਿਸ਼ੇਸ਼ ਅਦਾਲਤ ਨੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਉਨ੍ਹਾਂ ਿਖ਼ਲਾਫ਼ ਦਰਜ ਮਨੀ ਲਾਂਡਰਿੰਗ ਮਾਮਲੇ 'ਚ ਦਸਤਾਵੇਜਾਂ ਸਬੰਧੀ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਇਨਫੋਰਸਮੈਂਟ ਡਾਇਰੈਕਟੋਰੇਟ ...

ਪੂਰੀ ਖ਼ਬਰ »

ਚੋਕਸੀ ਵਲੋਂ ਗ਼ੈਰ-ਜ਼ਮਾਨਤੀ ਵਰੰਟ ਿਖ਼ਲਾਫ਼ ਪਟੀਸ਼ਨ ਦਾਇਰ

ਮੰੁਬਈ, 21 ਸਤੰਬਰ (ਏਜੰਸੀ)-ਫ਼ਰਜ਼ੀ ਹੀਰਾ ਵਪਾਰੀ ਤੇ ਪੰਜਾਬ ਨੈਸ਼ਨਲ ਬੈਂਕ ਨਾਲ ਕਰੋੜਾ ਰੁਪਏ ਦਾ ਘਪਲਾ ਕਰਨ ਦੇ ਕੇਸ 'ਚ ਨਾਮਜ਼ਦ ਮੇਹੁਲ ਚੋਕਸੀ ਵਿਰੁੱਧ ਗ਼ੈਰ ਜ਼ਮਾਨਤ ਵਰੰਟ ਨੂੰ ਰੱਦ ਕਰਵਾਉਣ ਲਈ ਅੱਜ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਗਈ ...

ਪੂਰੀ ਖ਼ਬਰ »

ਭਾਰਤ-ਪਾਕਿ ਗੱਲਬਾਤ ਰੱਦ ਹੋਣ 'ਤੇ ਕਾਂਗਰਸ ਤੇ ਭਾਜਪਾ ਆਹਮੋ-ਸਾਹਮਣੇ

ਨਵੀਂ ਦਿੱਲੀ, 21 ਸਤੰਬਰ (ਏਜੰਸੀ)- ਭਾਰਤ ਸਰਕਾਰ ਵਲੋਂ ਪਾਕਿਸਤਾਨ ਤੇ ਭਾਰਤ ਵਿਚਾਲੇ ਗੱਲਬਾਤ ਰੱਦ ਕਰਵਾਉਣ ਦਾ ਸਿਹਰਾ ਕਾਂਗਰਸ ਨੂੰ ਦੇਣ ਦਾ ਦਾਅਵਾ ਕਰਦਿਆਂ ਕਾਂਗਰਸ ਨੇ ਸਾਡੇ ਵਲੋਂ ਮੁੱਦਾ ਚੁੱਕਣ ਤੋਂ ਬਾਅਦ ਹੀ ਸਰਕਾਰ ਨੇ ਗੱਲਬਾਤ ਰੱਦ ਕਰਨ ਦਾ ਫੈਸਲਾ ਕੀਤਾ ਹੈ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਸੈਮੀਨਾਰ

ਬੱਧਨੀ ਕਲਾਂ/ਮੋਗਾ, 21 ਸਤੰਬਰ (ਸੰਜੀਵ ਕੋਛੜ, ਸੁਰਿੰਦਰਪਾਲ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਸਿਧਾਂਤ ਇਤਿਹਾਸ, ਸਾਹਿਤ ਦੇ ਪ੍ਰਚਾਰ ਤੇ ਪਸਾਰ ਲਈ ਕਰਵਾਏ ਤਿੰਨ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਦੀ ਆਰੰਭਤਾ ਸੰਤ ...

ਪੂਰੀ ਖ਼ਬਰ »

ਗੋ ਗਲੋਬਲ ਨੇ ਕਾਜਲ ਸੇਠੀ ਦਾ ਕੈਨੇਡਾ ਜਾਣ ਦਾ ਸੁਪਨਾ ਕੀਤਾ ਸਾਕਾਰ

ਮੋਗਾ, 21 ਸਤੰਬਰ (ਸੁਰਿੰਦਰਪਾਲ ਸਿੰਘ)-ਗੋ ਗਲੋਬਲ ਜੋ ਕਿ ਸਬ ਜੇਲ੍ਹ ਵਾਲੀ ਗਲੀ ਵਿਚ ਸਥਿਤ ਹੈ, ਵਿਦਿਆਰਥੀਆਂ ਦੇ ਹਰ ਵਰਗ ਦੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਲੀ ਵੀਜ਼ਾ ਸੰਸਥਾ ਵਲੋਂ ਇਕ ਵਾਰ ਫਿਰ ਜ਼ਿਲ੍ਹਾ ਮੋਗਾ ਦੇ ਵਿਦਿਆਰਥੀ ਕਾਜਲ ਸੇਠੀ ਦਾ ...

ਪੂਰੀ ਖ਼ਬਰ »

'ਕ੍ਰਿਸ਼ੀ ਕਰਾਂਤੀ ਯਾਤਰਾ' ਦੀ ਸ਼ੁਰੂਆਤ 23 ਨੂੰ ਹਰਿਦੁਆਰ ਤੋਂ ਹੋਵੇਗੀ ਸ਼ੁਰੂ

ਸ੍ਰੀ ਮੁਕਤਸਰ ਸਾਹਿਬ, 21 ਸਤੰਬਰ (ਰਣਜੀਤ ਸਿੰਘ ਢਿੱਲੋਂ)-ਕਿਸਾਨੀ ਮੰਗਾਂ ਨੂੰ ਲੈ ਕੇ 23 ਸਤੰਬਰ ਤੋਂ ਹਰਿਦੁਆਰ ਤੋਂ 'ਕਿਸਾਨ ਕ੍ਰਾਂਤੀ ਯਾਤਰਾ' ਦੀ ਸ਼ੁਰੂਆਤ ਰੋਸ ਮਾਰਚ ਨਾਲ ਕੀਤੀ ਜਾਵੇਗੀ ਤੇ 2 ਅਕਤੂਬਰ ਨੂੰ ਕਿਸਾਨ ਘਾਟ ਦਿੱਲੀ ਵਿਖੇ ਪਹੰੁਚ ਕੇ ਰੋਸ ਪ੍ਰਦਰਸ਼ਨ ...

ਪੂਰੀ ਖ਼ਬਰ »

ਸਸਤੀ ਬਿਜਲੀ ਲਈ 4000 ਮੈਗਾਵਾਟ ਸੁਪਰ ਕਰੀਟੀਕਲ ਥਰਮਲ ਪਲਾਂਟ ਸਥਾਪਤ ਕੀਤੇ ਜਾਣਗੇ-ਕਾਂਗੜ

ਚੰਡੀਗੜ•੍ਹ, 21 ਸਤੰਬਰ (ਅਜੀਤ ਬਿਊਰੋ)-ਬਠਿੰਡਾ ਤੇ ਰੋਪੜ ਸਥਿਤ 880 ਮੈਗਾਵਾਟ ਥਰਮਲ ਯੂਨਿਟਾਂ ਦੇ ਬੰਦ ਹੋਣ ਕਾਰਨ ਪੀ.ਐਸ.ਪੀ.ਸੀ.ਐਲ. ਦੇ ਮੁਲਾਜ਼ਮਾਂ ਵਲੋਂ ਨਿੱਜੀ ਖੇਤਰ ਦੇ ਦਬਦਬੇ ਦੇ ਸ਼ੰਕਿਆਂ ਨੂੰ ਖ਼ਤਮ ਕਰਨ ਦੇ ਮਕਸਦ ਨਾਲ ਬਿਜਲੀ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX