ਤਾਜਾ ਖ਼ਬਰਾਂ


ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਰੋਹਿਤ ਸ਼ਰਮਾ ਨੇ ਸੈਂਕੜਾ ਕੀਤਾ ਪੂਰਾ, ਭਾਰਤ ਦਾ ਸਕੋਰ 180 ਤੋਂ ਪਾਰ
. . .  0 minutes ago
ਕੈਪਟਨ ਅਮਰਿੰਦਰ ਸਿੰਘ ਵੱਲੋਂ ਇੰਦੂ ਬਾਲਾ ਦੇ ਹੱਕ 'ਚ ਰੋਡ ਸ਼ੋਅ
. . .  13 minutes ago
ਮੁਕੇਰੀਆਂ, 19 ਅਕਤੂਬਰ (ਰਾਮਗੜ੍ਹੀਆ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁਕੇਰੀਆਂ ਤੋਂ ਕਾਂਗਰਸ ਦੇ ਉਮੀਦਵਾਰ ਸ੍ਰੀਮਤੀ ਇੰਦੂ ਬਾਲਾ ਦੇ ਹੱਕ 'ਚ ਰੋਡ ਸ਼ੋਅ ਸ਼ੁਰੂ ਕੀਤਾ...
ਰੂਪਨਗਰ ਜੇਲ੍ਹ 'ਚ ਹਵਾਲਾਤੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  23 minutes ago
ਰੂਪਨਗਰ, 19 ਅਕਤੂਬਰ (ਸਤਨਾਮ ਸਿੰਘ ਸੱਤੀ) - ਰੂਪਨਗਰ ਜੇਲ੍ਹ 'ਚ ਬੰਦ ਇੱਕ ਹਵਾਲਾਤੀ ਅਮਨਦੀਪ ਸਿੰਘ ਉਰਫ਼ ਲਾਡੀ (36) ਵਾਸੀ ਨੇੜੇ ਬੱਸ ਸਟਾਪ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਨੇ ਜੇਲ੍ਹ ਦੇ ਅੰਦਰ ਬਣੇ...
ਆਰ.ਸੀ.ਈ.ਪੀ. ਦੇ ਵਿਰੋਧ 'ਚ ਸਨਅਤਕਾਰਾਂ ਵੱਲੋਂ ਪੁਤਲਾ ਫ਼ੂਕ ਪ੍ਰਦਰਸ਼ਨ
. . .  45 minutes ago
ਲੁਧਿਆਣਾ, 19 ਅਕਤੂਬਰ(ਪੁਨੀਤ ਬਾਵਾ)- ਆਰ.ਸੀ.ਈ.ਪੀ. ਦੇ ਵਿਰੋਧ 'ਚ ਅੱਜ ਸਨਅਤਕਾਰਾਂ ਵੱਲੋਂ ਗਿੱਲ ਰੋਡ ਸਾਈਕਲ ਮਾਰਕੀਟ ਵਿਖੇ ਪੁਤਲਾ ਫ਼ੂਕ ਪ੍ਰਦਰਸ਼ਨ...
ਗੁਰੂਘਰ ਨੂੰ ਦੂਰਬੀਨ ਤੋਂ ਦੇਖਣ ਦੀ 70 ਸਾਲਾ ਦੀ ਮਜਬੂਰੀ ਹੁਣ ਹੋਣ ਜਾ ਰਹੀ ਖ਼ਤਮ : ਪ੍ਰਧਾਨ ਮੰਤਰੀ ਮੋਦੀ
. . .  48 minutes ago
ਚੰਡੀਗੜ੍ਹ, 19 ਅਕਤੂਬਰ- ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣ ਮੁਹਿੰਮ ਆਪਣੇ ਆਖ਼ਰੀ ਪੜਾਅ 'ਤੇ ਹੈ। ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਿਆਣਾ ਦੇ ਸਿਰਸਾ 'ਚ ਰੈਲੀ ਨੂੰ ਸੰਬੋਧਨ ਕਰ ਰਹੇ ਹਨ। ਰੈਲੀ ਨੂੰ ਸੰਬੋਧਨ ਕਰਦਿਆਂ ...
ਪ੍ਰਧਾਨ ਮੰਤਰੀ ਮੋਦੀ ਨੇ ਹਰਿਆਣਾ ਦੇ ਏਲਾਨਾਬਾਦ 'ਚ ਰੈਲੀ ਨੂੰ ਸੰਬੋਧਨ ਕੀਤਾ ਸ਼ੁਰੂ
. . .  about 1 hour ago
ਕਮਲੇਸ਼ ਤਿਵਾੜੀ ਕਤਲ ਮਾਮਲਾ : ਪੁਲਿਸ ਨੇ ਟਰੇਨ ਤੋਂ ਕਾਬੂ ਕੀਤੇ ਸ਼ੱਕੀ ਵਿਅਕਤੀ- ਐੱਸ.ਐੱਸ.ਪੀ
. . .  about 1 hour ago
ਲਖਨਊ , 19 ਅਕਤੂਬਰ- ਕਮਲੇਸ਼ ਤਿਵਾੜੀ ਕਤਲ ਕਾਂਡ ਮਾਮਲੇ 'ਚ ਐੱਸ.ਐੱਸ.ਪੀ ਅਮਿਤ ਪਾਠਕ ਨੇ ਦਸਿਆ ਕਿ ਸ਼ਨੀਵਾਰ ਸਵੇਰੇ ਹਮਲਾਵਰਾਂ ਤੋਂ ਪੁੱਛਗਿੱਛ...
ਕਮਲੇਸ਼ ਤਿਵਾੜੀ ਕਤਲ ਕਾਂਡ ਮਾਮਲੇ ਦਾ 24 ਘੰਟਿਆਂ ਦੇ ਅੰਦਰ ਕੀਤਾ ਪਰਦਾਫਾਸ਼- ਡੀ.ਜੀ.ਪੀ
. . .  about 1 hour ago
ਲਖਨਊ, 19 ਅਕਤੂਬਰ- ਉਤਰ ਪ੍ਰਦੇਸ਼ ਦੇ ਡੀ.ਜੀ.ਪੀ ਨੇ ਹਿੰਦੂ ਮਹਾਂਸਭਾ ਦੇ ਸਾਬਕਾ ਪ੍ਰਧਾਨ ਕਮਲੇਸ਼ ਤਿਵਾੜੀ ਕਤਲ ਕਾਂਡ ਮਾਮਲੇ 'ਚ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਇਸ ਕਤਲ ਕਾਂਡ 'ਚ ਸਾਰੇ ਦੋਸ਼ੀਆਂ ...
ਕਮਲੇਸ਼ ਤਿਵਾੜੀ ਕਤਲ ਕਾਂਡ 'ਚ ਯੂ.ਪੀ. ਦੇ ਡੀ.ਜੀ.ਪੀ ਵੱਲੋਂ ਪ੍ਰੈੱਸ ਕਾਨਫ਼ਰੰਸ ਸ਼ੁਰੂ
. . .  about 1 hour ago
ਪੰਜਾਬ ਦੇ ਪਹਿਲੇ ਪਰਾਲੀ ਬੈਂਕ ਦਾ ਮਸਤੂਆਣਾ ਸਾਹਿਬ ਵਿਖੇ ਹੋਇਆ ਉਦਘਾਟਨ
. . .  about 2 hours ago
ਸੰਗਰੂਰ/ਮਸਤੂਆਣਾ ਸਾਹਿਬ 19 ਅਕਤੂਬਰ (ਧੀਰਜ ਪਸ਼ੋਰੀਆ/ਦਮਦਮੀ)- ਪੰਜਾਬ 'ਚ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਨਿਜਾਤ ਦਿਵਾਉਣ ਦੇ ਲਈ ਅਤੇ ਸੂਬੇ ਨੂੰ ਪ੍ਰਦੂਸ਼ਣ ਤੋਂ ਬਚਾਉਣ ਦੇ ਲਈ ...
ਪੀ.ਐਮ.ਸੀ ਬੈਂਕ ਦੇ ਖਾਤਾ ਧਾਰਕਾਂ ਵੱਲੋਂ ਆਰ.ਬੀ.ਆਈ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ
. . .  about 2 hours ago
ਮੁੰਬਈ, 19 ਅਕਤੂਬਰ- ਪੰਜਾਬ ਅਤੇ ਮਹਾਰਾਸ਼ਟਰ ਕੋਆਪਰੇਟਿਵ ਬੈਂਕ ਖਾਤਾ ਧਾਰਕਾਂ ਨੇ ਮੁੰਬਈ 'ਚ ਸਥਿਤ ਰਿਜ਼ਰਵ ਬੈਂਕ ਆਫ਼...
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਭਾਰਤ ਨੂੰ ਲੱਗਾ ਤੀਸਰਾ ਝਟਕਾ, ਕਪਤਾਨ ਕੋਹਲੀ ਆਊਟ
. . .  about 2 hours ago
ਹਲਕਾ ਦਾਖਾ ਵਿਖੇ ਗਰਜਣਗੇ ਵੱਖ ਵੱਖ ਵਿਭਾਗਾਂ ਦੇ ਕਰਮਚਾਰੀ
. . .  about 3 hours ago
ਬਲਾਚੌਰ, 19 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ) - ਆਪਣੀਆਂ ਹੱਕੀ ਮੰਗਾਂ ਲਈ ਪੀ.ਡਬਲਿਊ.ਡੀ ਵਰਕਸ਼ਾਪ ਵਰਕਰ ਯੂਨੀਅਨ ਦਾ ਵਿਸ਼ਾਲ ਕਾਫ਼ਲਾ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦਾ ਪਿੱਟ ਸਿਆਪਾ ਕਰਨ ਲਈ ਦਾਖਾ ਵਿਧਾਨ ਸਭਾ ਹਲਕੇ ਲਈ ਰਵਾਨਾ ਹੋਇਆ। ਸੀਨੀਅਰ ਆਗੂ...
ਹਿੰਦ ਪਾਕਿ ਸਰਹੱਦ ਤੋਂ 5 ਕਰੋੜ ਦੀ ਹੈਰੋਇਨ ਬਰਾਮਦ
. . .  about 4 hours ago
ਫ਼ਿਰੋਜ਼ਪੁਰ 19 ਅਕਤੂਬਰ (ਜਸਵਿੰਦਰ ਸਿੰਘ ਸੰਧੂ) - ਹਿੰਦ ਪਾਕਿ ਕੌਮਾਂਤਰੀ ਸਰਹੱਦ 'ਤੇ ਪੈਂਦੀ ਸਰਹੱਦੀ ਚੌਕੀ ਰਾਜੋ ਕੇ ਦੇ ਖੇਤਰ 'ਚ ਲੱਗੇ ਸਰਹੱਦੀ ਬੁਰਜੀ ਨੰਬਰ 144/4-5 ਲਾਗਿਓਂ ਬੀ.ਐਸ.ਐਫ ਐਕਸ ਐਡਹੌਕ ਪਾਪਾ-ਵੀ ਵਲੋਂ ਹੈਰੋਇਨ ਦਾ ਇਕ ਪੈਕੇਟ ਬਰਾਮਦ ਕਰਨ 'ਚ ਸਫਲਤਾ ਹਾਸਲ...
ਕਮਲੇਸ਼ ਤਿਵਾਰੀ ਦੇ ਕਤਲ ਮਾਮਲੇ 'ਚ 6 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ
. . .  about 4 hours ago
ਲਖਨਊ, 19 ਅਕਤੂਬਰ - ਹਿੰਦੂ ਮਹਾਂਸਭਾ ਦੇ ਸਾਬਕਾ ਪ੍ਰਧਾਨ ਕਮਲੇਸ਼ ਤਿਵਾਰੀ ਦੀ ਹੱਤਿਆ ਮਾਮਲੇ ਵਿਚ ਪੁਲਿਸ ਨੇ ਗੁਜਰਾਤ ਦੇ ਸੂਰਤ ਤੋਂ 6 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਸ਼ੁੱਕਰਵਾਰ ਨੂੰ ਲਖਨਊ ਵਿਚ ਕਮਲੇਸ਼ ਤਿਵਾਰੀ ਦੀ ਬੇਰਹਿਮੀ ਨਾਲ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਗਈ...
ਅੱਜ ਮੋਦੀ ਸਿਰਸਾ ਤੇ ਰੇਵਾੜੀ 'ਚ ਕਰਨਗੇ ਚੋਣ ਰੈਲੀਆਂ
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਜਲੰਧਰ 'ਚ ਪੱਤਰਕਾਰ 'ਤੇ ਹਮਲਾ
. . .  1 day ago
ਕਾਗ਼ਜ਼ਾਂ ਦੀ ਤਸਦੀਕ ਨਾ ਹੋਣ ਦੇ ਨਾਂ 'ਤੇ ਦਾਦੂਵਾਲ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  1 day ago
ਭਿਆਨਕ ਸੜਕ ਹਾਦਸੇ 'ਚ 4 ਵਿਅਕਤੀਆਂ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 6 ਅੱਸੂ ਸੰਮਤ 550

ਪੰਜਾਬ / ਜਨਰਲ

ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨੂੰ ਜਾਅਲਸਾਜ਼ੀ ਦੇ ਦੋਸ਼ਾਂ ਤਹਿਤ 5 ਸਾਲ ਕੈਦ ਤੇ ਜੁਰਮਾਨਾ

ਅੰਮਿ੍ਤਸਰ, 21 ਸਤੰਬਰ (ਰੇਸ਼ਮ ਸਿੰਘ)-ਇਸੇ ਸਾਲ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਵਿਵਾਦਾਂ 'ਚ ਆਉਣ ਤੋਂ ਬਾਅਦ ਉਨ੍ਹਾਂ ਵਲੋਂ ਅਸਤੀਫ਼ਾ ਦਿੱਤੇ ਜਾਣ ਕਾਰਨ ਹੋਈ ਚੋਣ 'ਚ ਚੁਣੇ ਗਏ ਨਵੇਂ ਪ੍ਰਧਾਨ ਡਾ. ਸੰਤੋਖ ਸਿੰਘ ਨੂੰ ਇੱਥੇ ਅਦਾਲਤ ਵਲੋਂ ਜਾਅਲਸਾਜ਼ੀ ਦੇ ਦੋਸ਼ਾਂ ਤਹਿਤ 5 ਸਾਲ ਦੀ ਕੈਦ ਤੇ 10 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ | ਇਹ ਫ਼ੈਸਲਾ ਅੱਜ ਸ਼ਾਮ ਇੱਥੇ ਚੀਫ਼ ਜੁਡੀਸ਼ੀਅਲ ਮੈਜਿਸਟੇ੍ਰਟ ਰਵਿੰਦਰਜੀਤ ਸਿੰਘ ਬਾਜਵਾ ਦੀ ਅਦਾਲਤ ਵਲੋਂ ਸੁਣਾਇਆ ਗਿਆ ਹੈ ਜਿਸ ਉਪਰੰਤ ਉਨ੍ਹਾਂ ਨੂੰ ਇੱਥੇ ਕੇਂਦਰੀ ਜੇਲ੍ਹ ਫ਼ਤਾਹਪੁਰ 'ਚ ਭੇਜ ਦਿੱਤਾ ਗਿਆ | ਮੁੱਦਈ ਪੱਖ ਵਲੋਂ ਲਖਬੀਰ ਸਿੰਘ ਵਾਸੀ ਰਣਜੀਤ ਐਵਿਨਿਊ ਤੇ ਮਨਜੀਤ ਸਿੰਘ ਵਾਸੀ ਰਾਜਾਸਾਂਸੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਹ ਇਸਤਗਾਸਾ ਇੱਥੇ 22 ਫ਼ਰਵਰੀ 2010 ਨੂੰ ਦਾਇਰ ਕੀਤਾ ਗਿਆ ਸੀ, ਜਿਸ ਮੁਤਾਬਿਕ ਉਨ੍ਹਾਂ ਦੇ ਬਜ਼ੁਰਗਾਂ ਦੀ 12 ਕਨਾਲ 11 ਮਰਲੇ ਜ਼ਮੀਨ ਪਿੰਡ ਹੇਰ ਜ਼ਿਲ੍ਹਾ ਅੰਮਿ੍ਤਸਰ 'ਚ ਸੀ ਜਿਨ੍ਹਾਂ 'ਚੋਂ ਲਖਬੀਰ ਸਿੰਘ ਤੇ ਮਨਜੀਤ ਸਿੰਘ ਦੇ ਪੜਦਾਦੇ ਗੋਪਾਲ ਸਿੰਘ ਦੀ ਮੌਤ 1940 ਤੇ ਭਾਈ ਬਿਸ਼ਨ ਸਿੰਘ ਦੀ ਮੌਤ 1950 'ਚ ਹੋ ਗਈ ਸੀ ਜਿਸ ਉਪਰੰਤ ਜ਼ਮੀਨ ਦਾ ਇੰਤਕਾਲ ਵਰਾਸਤ ਉਨ੍ਹਾਂ ਦੇ ਨਾਂਅ 'ਤੇ ਚੜ੍ਹ ਗਿਆ ਅਤੇ ਪੱਕਾ ਵੀ ਹੋ ਗਿਆ ਸੀ ਪਰ ਉਕਤ ਵਿਅਕਤੀਆਂ ਵਲੋਂ ਉਨ੍ਹਾਂ ਦੀ ਮੌਤ ਉਪਰੰਤ ਦੂਜੀ ਧਿਰ ਵਲੋਂ ਧੋਖਾਧੜੀ ਨਾਲ ਇਕ ਜਾਅਲੀ ਦਸਤਖਤਾਂ ਵਾਲਾ ਇਕਰਾਰਨਾਮਾ ਸੰਨ 1967 'ਚ ਤਿਆਰ ਕੀਤਾ ਗਿਆ ਜਿਸ ਉਪਰੰਤ ਉਨ੍ਹਾਂ ਨੂੰ ਦੱਸਿਆ ਕਿ ਇਹ ਜ਼ਮੀਨ ਉਨ੍ਹਾਂ ਇਸ ਇਕਰਾਰਨਾਮੇ ਰਾਹੀਂ ਖ਼ਰੀਦ ਕੀਤੀ ਹੈ ਜਦੋਂ ਕਿ ਉਨ੍ਹਾਂ ਦੇ ਬਜ਼ੁਰਗ ਤਾਂ 1967 ਤੋਂ ਕਾਫ਼ੀ ਅਰਸਾ ਪਹਿਲਾਂ ਹੀ ਮਰ ਚੁੱਕੇ ਸਨ | ਇਸ ਤਰ੍ਹਾਂ ਉਨ੍ਹਾਂ ਨੇ ਇਹ ਇਕਰਾਰਨਾਮਾ ਜਾਅਲੀ ਤਿਆਰ ਕੀਤਾ ਸੀ | ਇਸ ਮਾਮਲੇ 'ਚ ਉਨ੍ਹਾਂ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਸੀ ਪਰ ਪੁਲਿਸ ਨੇ ਉਨ੍ਹਾਂ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਨਹੀਂ ਲਿਆ, ਕਿਉਂਕਿ ਦੂਜੀ ਧਿਰ ਦਾ ਪੁਲਿਸ 'ਤੇ ਅਸਰ ਰਸੂਖ਼ ਸੀ | ਇਸ ਉਪਰੰਤ ਉਨ੍ਹਾਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਤੇ ਇਸਤਗਾਸਾ ਦਾਇਰ ਕੀਤਾ | ਇਸ ਮਾਮਲੇ 'ਚ ਸੰਤੋਖ ਸਿੰਘ ਤੇ ਉਸ ਦੇ ਭਰਾ ਇੰਦਰਪਾਲ ਸਿੰਘ ਨੂੰ ਵੀ ਧਿਰ ਬਣਾਇਆ ਗਿਆ | ਅੱਜ ਅਦਾਲਤ ਵਲੋਂ ਸੰਤੋਖ ਸਿੰਘ ਨੂੰ ਉਕਤ ਸਜ਼ਾ ਸੁਣਾਈ ਗਈ ਹੈ, ਜਦੋਂ ਕਿ ਇੰਦਰਪਾਲ ਸਿੰਘ ਭਗੌੜਾ ਦੱਸਿਆ ਗਿਆ ਹੈ | ਮੁੱਦਈ ਪੱਖ ਵਲੋਂ ਪੇਸ਼ ਹੋਏ ਵਕੀਲ ਏ. ਕੇ. ਵਰਮਾਨੀ ਨੇ ਇਹ ਜਾਣਕਾਰੀ ਦੱਸਿਆ ਕਿ ਅੱਜ ਅਦਾਲਤ ਵਲੋਂ ਜਾਅਲਸਾਜ਼ੀ ਦੇ ਦੋਸ਼ਾਂ ਦੀ ਧਾਰਾ ਭਾਰਤੀ ਦੰਡਾਵਲੀ 467 ਤਹਿਤ 5 ਸਾਲ ਕੈਦ ਤੇ 10 ਹਜ਼ਾਰ ਜੁਰਮਾਨਾ, 468 'ਚ 4 ਸਾਲ ਕੈਦ ਤੇ 5 ਹਜ਼ਾਰ ਜੁਰਮਾਨਾ, 465 'ਚ 2 ਸਾਲ ਤੇ 5 ਹਜ਼ਾਰ 471 'ਚ 2 ਸਾਲ ਤੇ 5 ਹਜ਼ਾਰ ਜੁਰਮਾਨਾ ਤੇ 120-ਬੀ 'ਚ 5 ਸਾਲ ਤੇ 10 ਹਜ਼ਾਰ ਜੁਰਮਾਨਾ ਕੀਤਾ ਗਿਆ ਹੈ | ਉਨ੍ਹਾਂ ਇਸ ਨੂੰ ਇਨਸਾਫ਼ ਦੀ ਜਿੱਤ ਦੱਸਿਆ |
ਸਜ਼ਾ ਸੁਣਾਏ ਜਾਣ ਤੋਂ ਬਾਅਦ ਹੋਏ ਬਿਮਾਰ, ਹਸਪਤਾਲ ਦਾਖ਼ਲ
ਅੱਜ ਅਦਾਲਤ ਵਲੋਂ ਸਜ਼ਾ ਸੁਣਾਏ ਜਾਣ ਉਪਰੰਤ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਸੰਤੋਖ ਸਿੰਘ ਦੇ ਬਿਮਾਰ ਹੋਣ ਕਾਰਨ ਜੇਲ੍ਹ ਜਾਣ ਦੀ ਥਾਂ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਜਿਨ੍ਹਾਂ ਵਲੋਂ ਅਦਾਲਤ 'ਚ ਕਿਸੇ ਗੰਭੀਰ ਬਿਮਾਰੀ ਦਾ ਮਰੀਜ਼ ਹੋਣ ਦਾ ਕਹਿ ਕੇ ਹਸਪਤਾਲ ਇਲਾਜ ਲਈ ਬੇਨਤੀ ਕੀਤੀ, ਜਿਸ ਉਪਰੰਤ ਉਨ੍ਹਾਂ ਦਾ ਡਾਕਟਰੀ ਮੁਆਇੰਨਾ ਕਰਵਾ ਕੇ ਉਨ੍ਹਾਂ ਨੂੰ ਇੱਥੇ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ | ਇੱਥੇ ਫ਼ਤਾਹਪੁਰ ਸਥਿਤ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਅਰਸ਼ਦੀਪ ਸਿੰਘ ਗਿੱਲ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਹਾਲੇ ਡਾ. ਸੰਤੋਖ ਸਿੰਘ ਜੇਲ੍ਹ ਨਹੀਂ ਪੁੱਜੇ ਹਨ |


ਖ਼ਬਰ ਸ਼ੇਅਰ ਕਰੋ

ਲੰਬਿਤ ਪਏ ਟਿਊਬਵੈੱਲ ਕੁਨੈਕਸ਼ਨ 15 ਨਵੰਬਰ ਤੱਕ ਜਾਰੀ ਕਰਨ ਦੇ ਹੁਕਮ

ਚੰਡੀਗੜ੍ਹ, 21 ਸਤੰਬਰ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਹੀ ਭੁਗਤਾਨ ਕਰ ਚੁੱਕੇ ਕਿਸਾਨਾਂ ਦੇ ਲੰਬਿਤ ਪਏ ਟਿਊਬਵੈੱਲ ਕੁਨੈਕਸ਼ਨ ਜਾਰੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ | ਉਨ੍ਹਾਂ ਇਸ ਸਬੰਧ 'ਚ 15 ਨਵੰਬਰ ਤੱਕ ਦੀ ਤਰੀਕ ਨਿਰਧਾਰਿਤ ...

ਪੂਰੀ ਖ਼ਬਰ »

ਸੀ.ਬੀ.ਆਈ. ਹਿਰਾਸਤ 'ਚੋਂ ਭੱਜਣ ਦੇ ਮਾਮਲੇ 'ਚ ਸਾਬਕਾ ਜੱਜ ਨੂੰ ਇਕ ਸਾਲ ਕੈਦ

ਚੰਡੀਗੜ੍ਹ, 21 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਸਾਬਕਾ ਜੱਜ ਰਹਿ ਚੁੱਕੇ ਸੁਰਿੰਦਰ ਸਿੰਘ ਭਾਰਦਵਾਜ ਨੂੰ ਸੀ.ਬੀ.ਆਈ. ਹਿਰਾਸਤ 'ਚੋਂ ਭੱਜਣ ਦੇ ਮਾਮਲੇ ਵਿਚ ਇਕ ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਬੁੱਧਵਾਰ ਅਦਾਲਤ ਨੇ ਉਨ੍ਹਾਂ ਨੂੰ ...

ਪੂਰੀ ਖ਼ਬਰ »

'ਭਾਰਤ, ਅਫ਼ਗਾਨ ਤੇ ਪਾਕਿ ਹਾਕਮਾਂ ਨੂੰ ਖਿੱਤੇ 'ਚ ਅਮਨ-ਸ਼ਾਂਤੀ ਲਈ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ-ਕਰਜ਼ਈ

'ਅਜੀਤ' ਨਾਲ ਵਿਸ਼ੇਸ਼ ਮੁਲਾਕਾਤ

ਅੰਮਿ੍ਤਸਰ, 21 ਸਤੰਬਰ (ਜਸਵੰਤ ਸਿੰਘ ਜੱਸ)-'ਭਾਰਤ, ਅਫ਼ਗਾਨਿਸਤਾਨ ਤੇ ਪਾਕਿਸਤਾਨ ਦੇ ਹਾਕਮਾਂ ਨੂੰ ਇਸ ਖਿੱਤੇ 'ਚ ਅਮਨ-ਸ਼ਾਂਤੀ ਲਈ ਨੂੰ ਮਿਲ ਕੇ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਬਿਹਤਰ ਹੋਵੇ |' ਇਨ੍ਹਾਂ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਦੀ 23 ਨੂੰ ਹੋਣ ਵਾਲੀ ਅੰਤਿ੍ੰਗ ਕਮੇਟੀ ਦੀ ਇਕੱਤਰਤਾ ਮੁਲਤਵੀ

ਅੰਮਿ੍ਤਸਰ, 21 ਸਤੰਬਰ (ਜੱਸ)-ਸ਼੍ਰੋਮਣੀ ਕਮੇਟੀ ਦੀ ਅੰਤਿ੍ੰਗ ਕਮੇਟੀ ਦੀ ਇਕ ਇਕੱਤਰਤਾ ਜੋ ਕਿ ਪਹਿਲਾਂ 23 ਸਤੰਬਰ ਨੂੰ ਗੁ: ਸ੍ਰੀ ਦੇਗਸਰ ਸਾਹਿਬ ਕਟਾਣਾ ਵਿਖੇ ਰੱਖੀ ਗਈ ਸੀ, ਮੁਲਤਵੀ ਕਰ ਦਿੱਤੇ ਜਾਣ ਦੀ ਸੂਚਨਾ ਮਿਲੀ ਹੈ | ਇਸੇ ਦੌਰਾਨ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ...

ਪੂਰੀ ਖ਼ਬਰ »

ਰੋਡਵੇਜ਼ ਅਧਿਕਾਰੀਆਂ ਦਾ 'ਨਜ਼ਰਾਨਾ'-ਸਰਕਾਰ ਨੂੰ ਕਰੋੜਾਂ ਦਾ ਹਰਜਾਨਾ

ਮੇਜਰ ਸਿੰਘ ਜਲੰਧਰ, 21 ਸਤੰਬਰ -ਜਲੰਧਰ ਦਾ ਬੱਸ ਅੱਡਾ ਪੰਜਾਬ ਦਾ ਕੇਂਦਰ ਹੋਣ ਕਾਰਨ ਪੰਜਾਬ ਰੋਡਵੇਜ਼ ਦੇ ਇਸ ਬੱਸ ਅੱਡੇ ਤੋਂ ਵੱਖ-ਵੱਖ ਸ਼ਹਿਰਾਂ ਲਈ ਹਰ ਰੋਜ਼ ਚੱਲਣ ਵਾਲੇ 1900 ਦੇ ਕਰੀਬ ਟਾਈਮ ਹਨ, ਪਰ ਰੋਡਵੇਜ਼ ਅਧਿਕਾਰੀਆਂ ਵਲੋਂ ਨਿੱਜੀ ਬੱਸ ਕੰਪਨੀਆਂ ਤੋਂ ਨਜ਼ਰਾਨਾ ...

ਪੂਰੀ ਖ਼ਬਰ »

ਕੋਟਕਪੂਰਾ ਤੇ ਬਹਿਬਲ ਕਲਾਂ ਕਾਂਡ ਦੇ ਸਬੰਧ 'ਚ 7 ਅਕਤੂਬਰ ਨੂੰ ਇਨਸਾਫ਼ ਮੋਰਚਾ ਕੱਢਿਆ ਜਾਵੇਗਾ-ਖਹਿਰਾ

ਚੰਡੀਗੜ੍ਹ, 21 ਸਤੰਬਰ (ਅਜਾਇਬ ਸਿੰਘ ਔਜਲਾ)-ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਧੜੇ ਵਲੋਂ ਅੱਜ ਕਿਸਾਨ ਭਵਨ ਵਿਖੇ ਆਲ ਪਾਰਟੀ ਮੀਟਿੰਗ ਸੱਦੀ ਗਈ ਜਿਸ ਵਿਚ ਖਹਿਰਾ ਧੜੇ ਨਾਲ ਸਬੰਧਿਤ ਵਿਧਾਇਕਾਂ ਦੇ ਨਾਲ-ਨਾਲ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ. ...

ਪੂਰੀ ਖ਼ਬਰ »

ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ

ਚੰਡੀਗੜ੍ਹ, 21 ਸਤੰਬਰ (ਵਿਕਰਮਜੀਤ ਸਿੰਘ ਮਾਨ)-ਅਕਾਲੀ ਦਲ ਨੇ ਪੰਜਾਬ ਸਰਕਾਰ 'ਤੇ ਸੰਮਤੀ ਚੋਣਾਂ 'ਚ ਵੱਡੇ ਪੱਧਰ 'ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਗਾ ਕੇ ਚੋਣ ਕਮਿਸ਼ਨ ਅੱਗੇ ਅਪੀਲ ਕੀਤੀ ਹੈ ਕਿ ਬਾਕੀ ਰਹਿੰਦੇ 110 ਬੂਥਾਂ ਉੱਤੇ ਵੀ ਦੁਬਾਰਾ ਪੋਲਿੰਗ ਕਰਵਾਈ ਜਾਵੇ | ...

ਪੂਰੀ ਖ਼ਬਰ »

ਪੀ.ਏ.ਯੂ. ਕਿਸਾਨ ਮੇਲੇ 'ਚ ਫ਼ਸਲ ਮੁਕਾਬਲੇ ਦੇ ਜੇਤੂ ਕਿਸਾਨਾਂ ਨੂੰ ਵੰਡੇ ਇਨਾਮ

ਲੁਧਿਆਣਾ, 21 ਸਤੰਬਰ (ਬੀ.ਐਸ. ਬਰਾੜ)-ਪੀ.ਏ.ਯੂ. 'ਚ ਚੱਲ ਰਹੇ ਕਿਸਾਨ ਮੇਲੇ ਦੇ ਦੂਸਰੇ ਦਿਨ ਵੱਖ-ਵੱਖ ਫ਼ਸਲਾਂ ਦੀਆਂ ਕਿਸਮਾਂ ਦੇ ਮੁਕਾਬਲਿਆਂ ਦੇ ਜੇਤੂ ਕਿਸਾਨਾਂ ਨੂੰ ਇਨਾਮ ਦਿੱਤੇ ਗਏ | ਫ਼ਸਲੀ ਉਤਪਾਦਨ ਮੁਕਾਬਲੇ 'ਚ ਸਬਜ਼ੀਆਂ ਵਿਚ ਰਾਜਵਿੰਦਰ ਕੌਰ ਸੰਗਰੂਰ, ਤੀਰਥ ...

ਪੂਰੀ ਖ਼ਬਰ »

ਅੰਗਰੇਜ਼ੀ ਦੇ ਨਾਲ ਹੁਣ ਪੰਜਾਬੀ 'ਚ ਵੀ ਹੋਵੇਗੀ ਵਿਭਾਗੀ ਵੈੱਬਸਾਈਟਾਂ 'ਤੇ ਜਾਣਕਾਰੀ

ਚੰਡੀਗੜ੍ਹ, 21 ਸਤੰਬਰ (ਸੁਰਜੀਤ ਸਿੰਘ ਸੱਤੀ)-ਪੰਜਾਬ ਦੇ ਵਿਭਾਗਾਂ, ਕਾਰਪੋਰੇਸ਼ਨਾਂ ਤੇ ਬੋਰਡਾਂ ਤੋਂ ਇਲਾਵਾ ਸਕੱਤਰੇਤ ਆਦਿ ਦੀਆਂ ਵੈੱਬਸਾਈਟਾਂ 'ਤੇ ਹੁਣ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਵਿਚ ਵੀ ਜਾਣਕਾਰੀ ਦਿਖੇਗੀ | ਸਕੱਤਰ ਉਚੇਰੀ ਸਿੱਖਿਆ ਵਲੋਂ ਸਾਰੇ ...

ਪੂਰੀ ਖ਼ਬਰ »

166 ਦੇਸ਼ਾਂ ਦੇ ਵਿਦਿਆਰਥੀ ਭਾਰਤ 'ਚ ਲੈ ਰਹੇ ਨੇ ਸਿੱਖਿਆ

ਪਟਿਆਲਾ, 21 ਸਤੰਬਰ (ਗੁਰਵਿੰਦਰ ਸਿੰਘ ਔਲਖ)-ਭਾਰਤ 'ਚ ਰੁਜ਼ਗਾਰ ਦੇ ਮੌਕਿਆਂ ਦੀ ਘਾਟ ਹੋਣ ਕਾਰਨ ਜਿੱਥੇ ਨੌਜਵਾਨ ਪੀੜ੍ਹੀ ਆਈਲੈਟਸ ਕਰਕੇ ਸਿੱਖਿਆ ਪ੍ਰਾਪਤ ਕਰਨ ਤੇ ਰੁਜ਼ਗਾਰ ਦੀ ਚਾਹਤ 'ਚ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ 'ਚ ਵਿਦੇਸ਼ਾਂ ਵੱਲ ਜਾ ਰਹੀ ਹੈ, ਉੱਥੇ ਹੀ ...

ਪੂਰੀ ਖ਼ਬਰ »

ਵੱਧ ਮਾਤਰਾ 'ਚ ਨਸ਼ਾ ਲੈਣ 'ਤੇ ਨੌਜਵਾਨ ਦੀ ਮੌਤ

ਗੁਰੂਹਰਸਹਾਏ, 21 ਸਤੰਬਰ (ਹਰਚਰਨ ਸਿੰਘ ਸੰਧੂ)-ਚਿੱਟੇ ਨਸ਼ੇ ਕਾਰਨ ਅੱਜ ਇਕ ਹੋਰ ਘਰ ਦਾ ਚਿਰਾਗ਼ ਬੁੱਝ ਗਿਆ | ਨੌਜਵਾਨ ਵਲੋਂ ਵੱਧ ਮਾਤਰਾ 'ਚ ਚਿੱਟਾ ਨਸ਼ਾ ਲੈਣ 'ਤੇ ਉਸ ਦੀ ਮੌਤ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ 24 ਸਾਲਾ ਨੌਜਵਾਨ ਜੋ ਨਸ਼ੇ ਕਰਨ ਦਾ ਆਦੀ ਸੀ ਤੇ ਉਹ ...

ਪੂਰੀ ਖ਼ਬਰ »

ਬਿਜਲੀ ਸਬਸਿਡੀ, ਵਿਕਾਸ ਪ੍ਰਾਜੈਕਟਾਂ ਲਈ 670.29 ਕਰੋੜ ਜਾਰੀ

ਚੰਡੀਗੜ੍ਹ, 21 ਸਤੰਬਰ (ਅਜੀਤ ਬਿਊਰੋ)-ਵਿੱਤੀ ਪ੍ਰਬੰਧਨ ਨੂੰ ਮਜ਼ਬੂਤੀ ਮਿਲਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਲੰਬਿਤ ਪਈ ਬਿਜਲੀ ਸਬਸਿਡੀ, ਵੈਟ ਤੇ ਜੀ.ਐਸ.ਟੀ. ਦੇ ਮੁੜ ਭੁਗਤਾਨ ਸਣੇ ਵੱਖ-ਵੱਖ ਪ੍ਰਾਜੈਕਟਾਂ ਤੇ ਭਲਾਈ ਸਕੀਮਾਂ ਵਾਸਤੇ 670.29 ਕਰੋੜ ਰੁਪਏ ਜਾਰੀ ਕਰ ...

ਪੂਰੀ ਖ਼ਬਰ »

ਪੰਜਾਬ 'ਚ ਟਕਰਾਅ ਦੀ ਸਿਆਸਤ ਨਿੱਜੀ ਚਿੱਕੜ ਉਛਾਲੀ ਤੋਂ ਬਾਅਦ 'ਦੇਸ਼ ਭਗਤੀ' ਦੁਆਲੇ ਬਿਆਨਬਾਜ਼ੀ ਕੇਂਦਰਤ

ਜਲੰਧਰ, 21 ਸਤੰਬਰ (ਮੇਜਰ ਸਿੰਘ)-ਕੈਪਟਨ ਸਰਕਾਰ ਦੇ ਗੱਦੀ ਸੰਭਾਲਣ ਤੋਂ ਬਾਅਦ ਕਰੀਬ ਡੇਢ ਸਾਲ ਤੱਕ ਸਰਕਾਰ ਤੇ ਅਕਾਲੀਆਂ ਵਿਚਕਾਰ ਸੁਲਹਾ-ਸਫ਼ਾਈ ਵਾਲੀ ਚੱਲਦੀ ਆ ਰਹੀ ਨੀਤੀ ਬੇਅਦਬੀ ਘਟਨਾਵਾਂ ਤੇ ਬਹਿਬਲ ਕਲਾਂ ਤੇ ਕੋਟਕਪੂਰਾ 'ਚ ਵਾਪਰੇ ਦੁਖਾਂਤ ਸਬੰਧੀ ਬਣਾਏ ...

ਪੂਰੀ ਖ਼ਬਰ »

ਫ਼ਸਲਾਂ ਨੂੰ ਪਾਣੀ, ਕੀਟਨਾਸ਼ਕਾਂ ਤੇ ਜ਼ਰੂਰੀ ਤੱਤਾਂ ਦੀ ਲੋੜ ਬਾਰੇ ਸੈਟੇਲਾਈਟ ਨਾਲ ਪਤਾ ਲੱਗ ਸਕੇਗਾ

ਚੰਡੀਗੜ੍ਹ, 21 ਸਤੰਬਰ (ਮਨਜੋਤ ਸਿੰਘ ਜੋਤ)-ਖੇਤਾਂ 'ਚ ਫ਼ਸਲਾਂ ਨੂੰ ਪਾਣੀ ਦੀ ਮਾਤਰਾ, ਕੀਟਨਾਸ਼ਕਾਂ ਤੇ ਹੋਰ ਜ਼ਰੂਰੀ ਤੱਤਾਂ ਦੀ ਲੋੜ ਬਾਰੇ ਹੁਣ ਸੈਟੇਲਾਈਟ ਦੀ ਮਦਦ ਨਾਲ ਪਤਾ ਲੱਗ ਸਕੇਗਾ | ਇਸ ਆਧੁਨਿਕ ਤਕਨੀਕ ਰਾਹੀਂ ਵੱਖ-ਵੱਖ ਮੌਸਮਾਂ 'ਚ ਧਰਤੀ 'ਤੇ ਤਾਪਮਾਨ ਦੇ ...

ਪੂਰੀ ਖ਼ਬਰ »

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਸੰਘਰਸ਼ ਦਾ ਐਲਾਨ

ਹੁਸ਼ਿਆਰਪੁਰ, 21 ਸਤੰਬਰ (ਨਰਿੰਦਰ ਸਿੰਘ ਬੱਡਲਾ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜੁਆਇੰਟ ਫਰੰਟ ਦੀ ਮੀਟਿੰਗ ਲੁਧਿਆਣਾ 'ਚ ਮਹਿੰਦਰ ਸਿੰਘ ਪਰਵਾਨਾ ਦੀ ਪ੍ਰਧਾਨਗੀ ਹੇਠ ਪੈਨਸ਼ਨਰ ਭਵਨ 'ਚ ਹੋਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਜਥੇ: ਜਗਦੇਵ ਸਿੰਘ ਤਲਵੰਡੀ ਦੇ ਬਰਸੀ ਸਮਾਗਮ 'ਤੇ ਉਮੜਿਆ ਅਕਾਲੀ ਵਰਕਰਾਂ ਦਾ ਜਨ ਸੈਲਾਬ

ਰਾਏਕੋਟ, 21 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਸਿੱਖ ਕੌਮ ਦੇ ਨਿਧੜਕ ਜਰਨੈਲ ਜਥੇ. ਜਗਦੇਵ ਸਿੰਘ ਤਲਵੰਡੀ ਦਾ ਚੌਥਾ ਬਰਸੀ ਸਮਾਗਮ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀ 10ਵੀਂ ਰਾਏਕੋਟ ਵਿਖੇ ਹੋਇਆ, ਜਿਸ ਦੌਰਾਨ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਭਾਈ ...

ਪੂਰੀ ਖ਼ਬਰ »

ਪੀ.ਏ.ਯੂ. ਦਾ ਬੀਜ ਨਿਕਲਿਆ ਮਾੜਾ, ਕਿਸਾਨਾਂ ਵਲੋਂ ਮੇਲੇ ਦੌਰਾਨ ਨਾਅਰੇਬਾਜ਼ੀ

ਲੁਧਿਆਣਾ, 21 ਸਤੰਬਰ (ਬੀ.ਐਸ. ਬਰਾੜ)-ਪੀ. ਏ. ਯੂ. 'ਚ ਲੱਗੇ ਕਿਸਾਨ ਮੇਲੇ ਦੇ ਦੂਜੇ ਦਿਨ ਪੀ. ਏ. ਯੂ. ਰੋਪੜ ਕੇ. ਵੀ. ਕੇ. ਦੇ ਕਿਸਾਨ ਦੀ ਕਿਤੇ ਸੁਣਵਾਈ ਨਾ ਹੋਣ ਕਾਰਨ ਕਿਸਾਨਾਂ ਨੇ ਮੇਲੇ ਦੀ ਮੁੱਖ ਸਟੇਜ ਸਾਹਮਣੇ ਆ ਕੇ ਨਾਅਰੇਬਾਜ਼ੀ ਕੀਤੀ | ਇਕੱਠੇ ਹੋਏ ਕਿਸਾਨਾਂ ਨੇ ਜਾਣਕਾਰੀ ...

ਪੂਰੀ ਖ਼ਬਰ »

ਨਾਬਾਲਗ ਨੂੰ ਵਰਗਲਾ ਕੇ ਜਬਰ ਜਨਾਹ ਕਰਨ ਵਾਲੇ ਨੂੰ 14 ਸਾਲ ਕੈਦ

ਲੁਧਿਆਣਾ, 21 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾਉਣ ਤੇ ਜਬਰ ਜਨਾਹ ਦੇ ਇਕ ਮਾਮਲੇ ਦਾ ਨਿਪਟਾਰਾ ਕਰਦਿਆਂ ਦੋਸ਼ੀ ਨੌਜਵਾਨ ਨੂੰ 14 ਸਾਲ ਕੈਦ ਤੇ 2 ਲੱਖ 10 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦੇ ਹੁਕਮ ...

ਪੂਰੀ ਖ਼ਬਰ »

5 ਅਕਤੂਬਰ ਨੂੰ ਰਿਲੀਜ਼ ਹੋਵੇਗੀ 'ਅਫ਼ਸਰ'

ਜਲੰਧਰ, 21 ਸਤੰਬਰ (ਅਜੀਤ ਬਿਊਰੋ)-'ਰੱਬ ਦਾ ਰੇਡੀਓ' ਵਰਗੀ ਸੁਪਰਹਿੱਟ ਫ਼ਿਲਮ ਦਰਸ਼ਕਾਂ ਦੀ ਝੋਲੀ ਪਾਉਣ ਵਾਲੇ ਗਾਇਕ ਤੇ ਨਾਇਕ ਤਰਸੇਮ ਜੱਸੜ ਇਕ ਵਾਰ ਫਿਰ 5 ਅਕਤੂਬਰ ਨੂੰ ਵੱਡੇ ਪਰਦੇ 'ਤੇ ਦਿਖਾਈ ਦੇਣਗੇ | ਆਪਣੀ ਆਉਣ ਵਾਲੇ ਫ਼ਿਲਮ 'ਅਫ਼ਸਰ' ਦੇ ਪ੍ਰਚਾਰ 'ਚ ਰੁੱਝੇ ਤਰਸੇਮ ...

ਪੂਰੀ ਖ਼ਬਰ »

ਵਿਸ਼ਵ ਬੈਂਕ ਵਲੋਂ ਭਾਰਤ ਨੂੰ ਉਚ-ਮੱਧਮ ਆਮਦਨੀ ਵਾਲਾ ਦੇਸ਼ ਬਣਾਉਣ ਲਈ ਪੰਜ ਸਾਲਾ ਯੋਜਨਾ ਮਨਜ਼ੂਰ

ਵਸ਼ਿੰਗਟਨਠ, 21 ਸਤੰਬਰ (ਏਜੰਸੀ)-ਵਿਸ਼ਵ ਬੈਂਕ ਨੇ ਅੱਜ ਭਾਰਤ ਲਈ ਇਕ ਪੰਜ ਸਾਲਾ ਯੋਜਨਾ ਸਥਾਨਿਕ ਭਾਗੀਦਾਰੀ ਵਿਵਸਥਾ (ਸੀ.ਪੀ.ਐਫ਼.) ਨੂੰ ਮਨਜ਼ੂਰੀ ਦਿੱਤੀ ਗਈ ਹੈ | ਇਸ ਨਾਲ ਭਾਰਤ ਨੂੰ 25 ਤੋਂ 30 ਅਰਬ ਡਾਲਰ ਦੀ ਵਿੱਤੀ ਸਹਾਇਤਾ ਮਿਲਣ ਦੀ ਊਮੀਦ ਹੈ ਤਾਂ ਜੋ ਦੇਸ਼ ਨੂੰ ...

ਪੂਰੀ ਖ਼ਬਰ »

ਰੂਸ ਕੋਲੋਂ ਹਥਿਆਰ ਖ਼ਰੀਦਣ ਦੀ ਪਾਬੰਦੀ 'ਤੇ ਚੀਨ ਵਲੋਂ ਅਮਰੀਕਾ ਵਿਰੁੱਧ ਰੋਸ ਪ੍ਰਗਟ

ਮਾਸਕੋ/ਬੀਜਿੰਗ, 21 ਸਤੰਬਰ (ਏਜੰਸੀ)-ਅਮਰੀਕਾ ਵਲੋਂ ਅੱਜ ਰੂਸ, ਚੀਨ ਤੇ ਕੋਰੀਆ 'ਤੇ ਲੜਾਕੂ ਹਵਾਈ ਜਹਾਜ਼ਾਂ ਦੀ ਖ਼ਰੀਦ ਨੂੰ ਲੈ ਕੇ ਲਗਾਈ ਪਾਬੰਦੀ ਦੇ ਐਲਾਨ ਨਾਲ ਰੂਸ 'ਤੇ ਡੰੁਘਾ ਪ੍ਰਭਾਵ ਪਵੇਗਾ | ਇਸ ਸਬੰਧੀ ਮਾਸਕੋ ਨੇ ਕਿਹਾ ਕਿ ਅਮਰੀਕਾ ਵਲੋਂ ਰੂਸ ਦੇ ਹਥਿਆਰਾਂ ਦੀ ...

ਪੂਰੀ ਖ਼ਬਰ »

ਸ਼ੇਖ਼ ਫ਼ਰੀਦ ਕਵੀ ਦਰਬਾਰ 'ਚ ਪੰਜਾਬ ਦੇ ਕੋਨੇ-ਕੋਨੇ 'ਚੋਂ ਪਹੁੰਚੇ ਕਵੀਆਂ ਨੇ ਖੂਬ ਰੰਗ ਬੰਨਿ੍ਹਆ

ਫ਼ਰੀਦਕੋਟ, 21 ਸਤੰਬਰ (ਜਸਵੰਤ ਸਿੰਘ ਪੁਰਬਾ)-ਲਿਟਰੇਰੀ ਫ਼ੋਰਮ ਫ਼ਰੀਦਕੋਟ ਵਲੋਂ ਜ਼ਿਲ੍ਹਾ ਸਭਿਆਚਾਰਕ ਸੁਸਾਇਟੀ ਫ਼ਰੀਦਕੋਟ ਦੇ ਸਹਿਯੋਗ ਨਾਲ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਸੈਨੇਟ ਹਾਲ 'ਚ ਸ਼ੇਖ਼ ਫ਼ਰੀਦ ਕਵੀ ਦਰਬਾਰ ਤੇ ਸਨਮਾਨ ...

ਪੂਰੀ ਖ਼ਬਰ »

ਇਸਲਾਮਪੁਰ 'ਚ ਪੁਲਿਸ ਤੇ ਵਿਦਿਆਰਥੀਆਂ ਵਿਚਕਾਰ ਝੜਪ -2 ਵਿਦਿਆਰਥੀਆਂ ਦੀ ਮੌਤ

ਇਸਲਾਮਪੁਰ/ਸਿਲੀਗੁੜੀ, 21 ਸਤੰਬਰ (ਏਜੰਸੀ)-ਇਸਲਾਮਪੁਰ ਦੇ ਦਰਾਵੀਟ ਹਾਈ ਸਕੂਲ ਵਿਖੇ ਤਿੰਨ ਅਧਿਆਪਕਾਂ ਦੀ ਨਿਯੁਕਤੀ ਨੂੰ ਲੈ ਕਿ ਵਿਦਿਆਰਥੀਆਂ ਤੇ ਪੁਲਿਸ ਵਿਚਕਾਰ ਇਕ ਹਿੰਸਕ ਝੜਪ ਦੌਰਾਨ ਜ਼ਖ਼ਮੀ ਹੋਏ 2 ਵਿਦਿਆਰਥੀਆਂ ਦੀ ਮੌਤ ਹੋ ਗਈ | ਭਾਜਪਾ ਨੇ ਪੁਲਿਸ 'ਤੇ ਦੋਸ਼ ...

ਪੂਰੀ ਖ਼ਬਰ »

ਰਣਜੀਤ ਸਿੰਘ ਤਲਵੰਡੀ ਕੌਮੀ ਜਨਰਲ ਸਕੱਤਰ ਨਿਯੁਕਤ

ਰਾਏਕੋਟ, 21 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਸ਼੍ਰੋਮਣੀ ਅਕਾਲੀ ਦਲ ਟਕਸਾਲੀ ਪਰਿਵਾਰਾਂ ਨੂੰ ਪਾਰਟੀ ਵਿਚ ਹਮੇਸ਼ਾ ਬਣਦਾ ਮਾਣ ਸਤਿਕਾਰ ਦਿੰਦਾ ਆਇਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਹਪੁਰਸ਼ ...

ਪੂਰੀ ਖ਼ਬਰ »

ਨੀਰੂ ਬਾਜਵਾ ਤੇ ਅੰਮਿ੍ਤ ਮਾਨ ਦੀ ਫ਼ਿਲਮ 'ਆਟੇ ਦੀ ਚਿੜੀ' ਦਾ ਟਰੇਲਰ ਰਿਲੀਜ਼

ਚੰਡੀਗੜ੍ਹ, 21 ਸਤੰਬਰ (ਅਜੀਤ ਬਿਊਰੋ)-ਫ਼ਿਲਮਾਂ ਦੇ ਟਰੇਲਰ ਪੂਰੀ ਕਹਾਣੀ ਦੀ ਛੋਟੀ ਜਿਹੀ ਝਲਕ ਦਿਖਾ ਦਿੰਦੇ ਨੇ ਅਤੇ ਫ਼ਿਲਮਾਂ ਦੀ ਕਿਸਮਤ ਚਮਕਾਉਣ 'ਚ ਇਸ ਗੱਲ ਦੀ ਅਹਿਮੀਅਤ ਬਾਲੀਵੁੱਡ ਬਹੁਤ ਸਮੇਂ ਪਹਿਲਾਂ ਹੀ ਸਮਝ ਚੁੱਕਾ ਹੈ¢ ਹੁਣ ਪੰਜਾਬੀ ਫ਼ਿਲਮ ਇੰਡਸਟਰੀ ਵੀ ...

ਪੂਰੀ ਖ਼ਬਰ »

ਮਾਮਲਾ ਆਦਰਸ਼ ਸਕੂਲ ਸਾਹਨੇਵਾਲੀ ਦੇ ਵਿਵਾਦ ਦਾ

ਲੱਖਾ ਸਿਧਾਣਾ ਤੇ ਇਕ ਹੋਰ ਗਿ੍ਫ਼ਤਾਰ, ਜੇਲ੍ਹ ਭੇਜੇ

ਮਾਨਸਾ/ਝੁਨੀਰ, 21 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ/ ਰਮਨਦੀਪ ਸਿੰਘ ਸੰਧੂ)-ਮਾਂ ਬੋਲੀ ਸਤਿਕਾਰ ਕਮੇਟੀ ਦੇ ਪ੍ਰਧਾਨ ਲੱਖਾ ਸਿਧਾਣਾ ਨੂੰ ਝੁਨੀਰ ਪੁਲਿਸ ਵਲੋਂ ਗਿ੍ਫ਼ਤਾਰ ਕਰ ਲਿਆ ਗਿਆ ਹੈ | ਦੱਸਣਾ ਬਣਦਾ ਹੈ ਕਿ ਗੁਰੂ ਗੋਬਿੰਦ ਸਿੰਘ ਆਦਰਸ਼ ਸਕੂਲ ਸਾਹਨੇਵਾਲੀ ਦੇ ...

ਪੂਰੀ ਖ਼ਬਰ »

ਪੀ.ਏ.ਯੂ. ਵਲੋਂ ਪੰਜਾਬ ਦੇ ਅਗਾਂਹਵਧੂ ਕਿਸਾਨ ਸਨਮਾਨਿਤ

ਲੁਧਿਆਣਾ, 21 ਸਤੰਬਰ (ਬੀ.ਐਸ.ਬਰਾੜ)-ਪੀ.ਏ.ਯੂ. ਕਿਸਾਨ ਮੇਲੇ ਦੇ ਦੂਸਰੇ ਦਿਨ ਭਾਰਤੀ ਖੇਤੀ ਖੋਜ ਪ੍ਰੀਸ਼ਦ ਲੁਧਿਆਣਾ ਇਕਾਈ ਦੇ ਨਿਰਦੇਸ਼ਕ ਡਾ. ਸੁਜੇਯ ਰਕਸ਼ਿਤ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ...

ਪੂਰੀ ਖ਼ਬਰ »

45ਵਾਂ ਸਾਲਾਨਾ ਸਰਬ ਹਿੰਦ ਸਮਾਗਮ ਸੰਗਰੂਰ 'ਚ 5, 6 ਤੇ 7 ਅਕਤੂਬਰ ਨੂੰ -ਮਨਜੀਤ ਸਿੰਘ

ਬਟਾਲਾ, 21 ਸਤੰਬਰ (ਹਰਦੇਵ ਸਿੰਘ ਸੰਧੂ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦਾ 45ਵਾਂ ਸਾਲਾਨਾ ਸਰਬ ਹਿੰਦ ਸਮਾਗਮ ਇਸ ਵਾਰ ਸੰਗਰੂਰ ਵਿਖੇ 5-6-7 ਅਕਤੂਬਰ ਨੂੰ ਹੋ ਰਿਹਾ ਹੈ | ਇਸ ਬਾਰੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅੰਤਰਰਾਸ਼ਟਰੀ ਸੰਸਥਾ ਬਟਾਲਾ ਦੇ ਜਨਰਲ ...

ਪੂਰੀ ਖ਼ਬਰ »

ਪੰਜਾਬ ਵਿਧਾਨ ਸਭਾ ਦੇ ਵਧੀਕ ਸਕੱਤਰ ਅਨਿਲ ਵਿਜ ਮੁਅੱਤਲ ਕਈ ਗੰਭੀਰ ਦੋਸ਼ ਲੱਗੇ

ਚੰਡੀਗੜ੍ਹ, 21 ਸਤੰਬਰ (ਐਨ.ਐਸ. ਪਰਵਾਨਾ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਸਭਾ ਦੇ ਵਧੀਕ ਸਕੱਤਰ ਅਨਿਲ ਵਿਜ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ | ਉਨ੍ਹਾਂ ਵਿਰੁੱਧ ਕਈ ਤਰ੍ਹਾਂ ਦੇ ਦੋਸ਼ ਲਾਏ ਗਏ ਹਨ, ਜਿਨ੍ਹਾਂ 'ਚ ਫ਼ੰਡਾਂ ਦਾ ਗ਼ਬਨ, ਸਟਾਫ਼ ਨੂੰ ...

ਪੂਰੀ ਖ਼ਬਰ »

ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਗੁਟਰੇਸ 1 ਤੋਂ ਭਾਰਤ ਦੌਰੇ 'ਤੇ ਆਉਣਗੇ

ਨਵੀਂ ਦਿੱਲੀ, 21 ਸਤੰਬਰ (ਏਜੰਸੀ)-ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਏਟੋਨੀਓ ਗੁਟਰੇਸ 1 ਤੋਂ 4 ਅਕਤੂਬਰ ਤੱਕ ਭਾਰਤ ਯਾਤਰਾ 'ਤੇ ਆ ਰਹੇ ਹਨ | ਜਿਥੇ ਉਹ ਮਹਾਤਮਾ ਗਾਂਧੀ ਅੰਤਰਰਾਸ਼ਟਰੀ ਸਵੱਛਤਾ ਸੰਮੇਲਨ ਅਤੇ ਅੰਤਰਰਾਸ਼ਟਰੀ ਸੌਰ ਗੱਠਜੋੜ ਦੀ ਮਹਾ ਸਭਾ ਦੀ ਪਹਿਲੀ ਬੈਠਕ 'ਚ ...

ਪੂਰੀ ਖ਼ਬਰ »

ਅਦਾਲਤ ਨੇ ਵੀਰਭੱਦਰ ਸਿੰਘ ਦੀ ਪਟੀਸ਼ਨ 'ਤੇ ਈ.ਡੀ. ਨੂੰ ਆਪਣਾ ਪੱਖ ਰੱਖਣ ਲਈ ਕਿਹਾ

ਨਵੀਂ ਦਿੱਲੀ, 21 ਸਤੰਬਰ (ਏਜੰਸੀ)- ਇਕ ਵਿਸ਼ੇਸ਼ ਅਦਾਲਤ ਨੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਉਨ੍ਹਾਂ ਿਖ਼ਲਾਫ਼ ਦਰਜ ਮਨੀ ਲਾਂਡਰਿੰਗ ਮਾਮਲੇ 'ਚ ਦਸਤਾਵੇਜਾਂ ਸਬੰਧੀ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਇਨਫੋਰਸਮੈਂਟ ਡਾਇਰੈਕਟੋਰੇਟ ...

ਪੂਰੀ ਖ਼ਬਰ »

ਚੋਕਸੀ ਵਲੋਂ ਗ਼ੈਰ-ਜ਼ਮਾਨਤੀ ਵਰੰਟ ਿਖ਼ਲਾਫ਼ ਪਟੀਸ਼ਨ ਦਾਇਰ

ਮੰੁਬਈ, 21 ਸਤੰਬਰ (ਏਜੰਸੀ)-ਫ਼ਰਜ਼ੀ ਹੀਰਾ ਵਪਾਰੀ ਤੇ ਪੰਜਾਬ ਨੈਸ਼ਨਲ ਬੈਂਕ ਨਾਲ ਕਰੋੜਾ ਰੁਪਏ ਦਾ ਘਪਲਾ ਕਰਨ ਦੇ ਕੇਸ 'ਚ ਨਾਮਜ਼ਦ ਮੇਹੁਲ ਚੋਕਸੀ ਵਿਰੁੱਧ ਗ਼ੈਰ ਜ਼ਮਾਨਤ ਵਰੰਟ ਨੂੰ ਰੱਦ ਕਰਵਾਉਣ ਲਈ ਅੱਜ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਗਈ ...

ਪੂਰੀ ਖ਼ਬਰ »

ਭਾਰਤ-ਪਾਕਿ ਗੱਲਬਾਤ ਰੱਦ ਹੋਣ 'ਤੇ ਕਾਂਗਰਸ ਤੇ ਭਾਜਪਾ ਆਹਮੋ-ਸਾਹਮਣੇ

ਨਵੀਂ ਦਿੱਲੀ, 21 ਸਤੰਬਰ (ਏਜੰਸੀ)- ਭਾਰਤ ਸਰਕਾਰ ਵਲੋਂ ਪਾਕਿਸਤਾਨ ਤੇ ਭਾਰਤ ਵਿਚਾਲੇ ਗੱਲਬਾਤ ਰੱਦ ਕਰਵਾਉਣ ਦਾ ਸਿਹਰਾ ਕਾਂਗਰਸ ਨੂੰ ਦੇਣ ਦਾ ਦਾਅਵਾ ਕਰਦਿਆਂ ਕਾਂਗਰਸ ਨੇ ਸਾਡੇ ਵਲੋਂ ਮੁੱਦਾ ਚੁੱਕਣ ਤੋਂ ਬਾਅਦ ਹੀ ਸਰਕਾਰ ਨੇ ਗੱਲਬਾਤ ਰੱਦ ਕਰਨ ਦਾ ਫੈਸਲਾ ਕੀਤਾ ਹੈ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਸੈਮੀਨਾਰ

ਬੱਧਨੀ ਕਲਾਂ/ਮੋਗਾ, 21 ਸਤੰਬਰ (ਸੰਜੀਵ ਕੋਛੜ, ਸੁਰਿੰਦਰਪਾਲ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਸਿਧਾਂਤ ਇਤਿਹਾਸ, ਸਾਹਿਤ ਦੇ ਪ੍ਰਚਾਰ ਤੇ ਪਸਾਰ ਲਈ ਕਰਵਾਏ ਤਿੰਨ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਦੀ ਆਰੰਭਤਾ ਸੰਤ ...

ਪੂਰੀ ਖ਼ਬਰ »

ਗੋ ਗਲੋਬਲ ਨੇ ਕਾਜਲ ਸੇਠੀ ਦਾ ਕੈਨੇਡਾ ਜਾਣ ਦਾ ਸੁਪਨਾ ਕੀਤਾ ਸਾਕਾਰ

ਮੋਗਾ, 21 ਸਤੰਬਰ (ਸੁਰਿੰਦਰਪਾਲ ਸਿੰਘ)-ਗੋ ਗਲੋਬਲ ਜੋ ਕਿ ਸਬ ਜੇਲ੍ਹ ਵਾਲੀ ਗਲੀ ਵਿਚ ਸਥਿਤ ਹੈ, ਵਿਦਿਆਰਥੀਆਂ ਦੇ ਹਰ ਵਰਗ ਦੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਲੀ ਵੀਜ਼ਾ ਸੰਸਥਾ ਵਲੋਂ ਇਕ ਵਾਰ ਫਿਰ ਜ਼ਿਲ੍ਹਾ ਮੋਗਾ ਦੇ ਵਿਦਿਆਰਥੀ ਕਾਜਲ ਸੇਠੀ ਦਾ ...

ਪੂਰੀ ਖ਼ਬਰ »

'ਕ੍ਰਿਸ਼ੀ ਕਰਾਂਤੀ ਯਾਤਰਾ' ਦੀ ਸ਼ੁਰੂਆਤ 23 ਨੂੰ ਹਰਿਦੁਆਰ ਤੋਂ ਹੋਵੇਗੀ ਸ਼ੁਰੂ

ਸ੍ਰੀ ਮੁਕਤਸਰ ਸਾਹਿਬ, 21 ਸਤੰਬਰ (ਰਣਜੀਤ ਸਿੰਘ ਢਿੱਲੋਂ)-ਕਿਸਾਨੀ ਮੰਗਾਂ ਨੂੰ ਲੈ ਕੇ 23 ਸਤੰਬਰ ਤੋਂ ਹਰਿਦੁਆਰ ਤੋਂ 'ਕਿਸਾਨ ਕ੍ਰਾਂਤੀ ਯਾਤਰਾ' ਦੀ ਸ਼ੁਰੂਆਤ ਰੋਸ ਮਾਰਚ ਨਾਲ ਕੀਤੀ ਜਾਵੇਗੀ ਤੇ 2 ਅਕਤੂਬਰ ਨੂੰ ਕਿਸਾਨ ਘਾਟ ਦਿੱਲੀ ਵਿਖੇ ਪਹੰੁਚ ਕੇ ਰੋਸ ਪ੍ਰਦਰਸ਼ਨ ...

ਪੂਰੀ ਖ਼ਬਰ »

ਸਸਤੀ ਬਿਜਲੀ ਲਈ 4000 ਮੈਗਾਵਾਟ ਸੁਪਰ ਕਰੀਟੀਕਲ ਥਰਮਲ ਪਲਾਂਟ ਸਥਾਪਤ ਕੀਤੇ ਜਾਣਗੇ-ਕਾਂਗੜ

ਚੰਡੀਗੜ•੍ਹ, 21 ਸਤੰਬਰ (ਅਜੀਤ ਬਿਊਰੋ)-ਬਠਿੰਡਾ ਤੇ ਰੋਪੜ ਸਥਿਤ 880 ਮੈਗਾਵਾਟ ਥਰਮਲ ਯੂਨਿਟਾਂ ਦੇ ਬੰਦ ਹੋਣ ਕਾਰਨ ਪੀ.ਐਸ.ਪੀ.ਸੀ.ਐਲ. ਦੇ ਮੁਲਾਜ਼ਮਾਂ ਵਲੋਂ ਨਿੱਜੀ ਖੇਤਰ ਦੇ ਦਬਦਬੇ ਦੇ ਸ਼ੰਕਿਆਂ ਨੂੰ ਖ਼ਤਮ ਕਰਨ ਦੇ ਮਕਸਦ ਨਾਲ ਬਿਜਲੀ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX