ਤਾਜਾ ਖ਼ਬਰਾਂ


ਪਾਕਿਸਤਾਨ ਨੇ ਕਠੂਆ 'ਚ ਕੀਤੀ ਜੰਗਬੰਦੀ ਦੀ ਉਲੰਘਣਾ
. . .  9 minutes ago
ਜੰਮੂ, 20 ਜਨਵਰੀ - ਪਾਕਿਸਤਾਨੀ ਸੈਨਿਕਾਂ ਵਲੋਂ ਅੱਜ ਐਤਵਾਰ ਜੰਮੂ ਕਸ਼ਮੀਰ ਦੇ ਕਠੂਆ ਸਥਿਤ ਅੰਤਰਰਾਸ਼ਟਰੀ ਬਾਰਡਰ 'ਤੇ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਤੇ ਛੋਟੇ ਹਥਿਆਰਾਂ ਦੀ ਵਰਤੋਂ ਕੀਤੀ ਗਈ। ਇਸ ਉਲੰਘਣਾ 'ਚ ਕਿਸੇ ਦੇ ਮਾਰੇ ਜਾਣ ਦੀ ਰਿਪੋਰਟ ਨਹੀਂ ਹੈ। ਪਿਛਲੇ...
'ਕਾਲੀਆ ਸਕੀਮ' ਦੇ ਨਾਂਅ 'ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਪਟਨਾਇਕ - ਧਰਮਿੰਦਰ ਪ੍ਰਧਾਨ
. . .  48 minutes ago
ਭੁਵਨੇਸ਼ਵਰ, 20 ਜਨਵਰੀ- ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨਵੀਨ ਪਟਨਾਇਕ 'ਕਾਲੀਆ ਸਕੀਮ' ਦੇ ਨਾਂਅ 'ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਸਕੀਮ ਨਾਲ ਕੋਈ ਫ਼ਾਇਦਾ ਨਹੀਂ ਹੋਵੇਗਾ। ਉਹ ਇਕ ਭ੍ਰਿਸ਼ਟ ....
ਸੀਤਾਰਮਨ ਨੇ ਤਾਮਿਲਨਾਡੂ ਰੱਖਿਆ ਉਦਯੋਗਿਕ ਕਾਰੀਡੋਰ ਦਾ ਕੀਤਾ ਉਦਘਾਟਨ
. . .  54 minutes ago
ਚੇਨਈ, 20 ਜਨਵਰੀ- ਦੇਸ਼ 'ਚ ਰੱਖਿਆ ਦੇ ਉਤਪਾਦਨ ਨੂੰ ਹੁਲਾਰਾ ਦੇਣ ਲਈ ਅੱਜ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਤਾਮਿਲਨਾਡੂ ਰੱਖਿਆ ਉਦਯੋਗਿਕ ਕਾਰੀਡੋਰ ਦਾ ਉਦਘਾਟਨ ਕੀਤਾ। ਇਸ ਮੌਕੇ ਸੀਤਾਰਮਨ ਨੇ ਕਿਹਾ ਕਿ ਇਸ ਨੂੰ ਲੈ ਕੇ ਸਥਾਨਕ ਉਦਯੋਗ ਦੀ .......
ਹੁਣ ਤੋਂ ਹੀ ਹਾਰ ਦੇ ਬਹਾਨੇ ਲੱਭ ਰਹੀ ਹੈ ਵਿਰੋਧੀ ਧਿਰ- ਪ੍ਰਧਾਨ ਮੰਤਰੀ ਮੋਦੀ
. . .  about 1 hour ago
ਮੁੰਬਈ, 20 ਜਨਵਰੀ- ਪ੍ਰਧਾਨ ਮੰਤਰੀ ਮੋਦੀ ਨੇ ਅੱਜ ਵੀਡੀਓ ਕਾਨਫਰੰਂਸਿੰਗ ਦੇ ਜਰੀਏ ਮਹਾਰਾਸ਼ਟਰ ਅਤੇ ਗੋਆ ਦੇ ਭਾਜਪਾ ਵਰਕਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੋਲਕਾਤਾ 'ਚ ਹੋਈ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਰੈਲੀ ਅਤੇ ਮਹਾਂ ਗੱਠਜੋੜ ਨੂੰ ਲੈ ਕੇ .....
ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਆਮ ਆਦਮੀ ਪਾਰਟੀ ਇਕੱਲਿਆਂ ਲੜੇਗੀ ਚੋਣ : ਕੇਜਰੀਵਾਲ
. . .  about 1 hour ago
ਬਰਨਾਲਾ, 20 ਜਨਵਰੀ (ਗੁਰਪ੍ਰੀਤ ਸਿੰਘ ਲਾਡੀ) - ਬਰਨਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀਆਂ 13 ਸੀਟਾਂ ਉੱਪਰ ਇਕੱਲਿਆਂ ਚੋਣ ਲੜੇਗੀ......
ਹਵਾਈ ਅੱਡੇ ਤੋਂ ਲੱਖਾਂ ਦੇ ਸੋਨੇ ਸਮੇਤ ਇਕ ਕਾਬੂ
. . .  about 1 hour ago
ਹੈਦਰਾਬਾਦ, 20 ਜਨਵਰੀ- ਮਾਲ ਖ਼ੁਫ਼ੀਆ ਡਾਇਰੈਕਟੋਰੇਟ ਨੇ ਅੱਜ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 1996.70 ਗ੍ਰਾਮ ਸੋਨੇ ਦੇ ਨਾਲ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦੇ ਅਨੁਸਾਰ, ਬਰਾਮਦ ਕੀਤੇ ਇਸ ਸੋਨੇ ਦੀ ਕੌਮਾਂਤਰੀ ਬਾਜ਼ਾਰ ਕੀਮਤ .....
'ਆਪ' ਨੇ ਚੰਡੀਗੜ੍ਹ ਤੋਂ ਹਰਮੋਹਨ ਧਵਨ ਨੂੰ ਐਲਾਨਿਆ ਉਮੀਦਵਾਰ
. . .  about 1 hour ago
ਬਰਨਾਲਾ, 20 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)- ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਹਰਮੋਹਨ ਧਵਨ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਇਸ ਦਾ ਐਲਾਨ ਭਗਵੰਤ ਮਾਨ ਵੱਲੋਂ ਬਰਨਾਲਾ ਰੈਲੀ ਦੌਰਾਨ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ .....
ਸੀਰੀਆ 'ਚ ਹੋਏ ਬੰਬ ਧਮਾਕੇ 'ਚ ਤਿੰਨ ਲੋਕਾਂ ਦੀ ਮੌਤ
. . .  about 2 hours ago
ਦਮਿਸ਼ਕ, 20 ਜਨਵਰੀ- ਸੀਰੀਆ ਦੇ ਅਫਰੀਨ ਸ਼ਹਿਰ 'ਚ ਅੱਜ ਹੋਏ ਇੱਕ ਬੰਬ ਧਮਾਕੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਧਮਾਕਾ ਇੱਕ ਸਥਾਨਕ ਬੱਸ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਇਹ...
ਅਫ਼ਗ਼ਾਨਿਸਤਾਨ 'ਚ ਗਵਰਨਰ ਦੇ ਕਾਫ਼ਲੇ 'ਤੇ ਹਮਲਾ, ਅੱਠ ਲੋਕਾਂ ਦੀ ਮੌਤ
. . .  about 2 hours ago
ਕਾਬੁਲ, 20 ਜਨਵਰੀ- ਅਫ਼ਗ਼ਾਨਿਸਤਾਨ ਦੇ ਮੱਧ ਲੋਗਾਰ ਪ੍ਰਾਂਤ 'ਚ ਗਵਰਨਰ ਅਤੇ ਸੀਨੀਅਰ ਅਧਿਕਾਰੀਆਂ ਨੂੰ ਲੈ ਕੇ ਜਾ ਰਹੇ ਵਾਹਨਾਂ 'ਤੇ ਤਾਲਿਬਾਨੀ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ। ਇਸ ਹਮਲੇ 'ਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 10 ਹੋਰ .....
ਪਾਕਿਸਤਾਨ ਵਲੋਂ ਜੰਮੂ-ਕਸ਼ਮੀਰ 'ਚ ਜੰਗਬੰਦੀ ਦੀ ਉਲੰਘਣਾ
. . .  about 2 hours ago
ਸ੍ਰੀਨਗਰ, 20 ਜਨਵਰੀ- ਪਾਕਿਸਤਾਨ ਵਲੋਂ ਅੱਜ ਇੱਕ ਵਾਰ ਫਿਰ ਭਾਰਤ-ਪਾਕਿ ਸਰਹੱਦ 'ਤੇ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ। ਪਾਕਿਸਤਾਨ ਨੇ ਅੱਜ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ 'ਚ ਪੈਂਦੇ ਹੀਰਾਨਗਰ ਸੈਕਟਰ 'ਚ ਗੋਲੀਬਾਰੀ ਕੀਤੀ, ਜਿਸ ਦਾ ਭਾਰਤੀ ਫੌਜ ਵਲੋਂ...
ਆਪਣਾ ਪੰਜਾਬ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਨੇ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
. . .  about 2 hours ago
ਬਟਾਲਾ, 20 ਜਨਵਰੀ (ਕਾਹਲੋਂ)- ਗੁਰਿੰਦਰ ਸਿੰਘ ਬਾਜਵਾ ਨੇ ਆਪਣਾ ਪੰਜਾਬ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਉਹ ਆਪਣਾ ਪੰਜਾਬ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਵੀ ਸਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਆਪਣਾ ਪੰਜਾਬ ਪਾਰਟੀ ਦੀਆਂ ਪਿਛਲੇ...
ਟੀਮ ਇੰਡੀਆ ਲਈ ਵਰਲਡ ਕੱਪ ਖੇਡ ਚੁੱਕੀਆਂ ਕਬੱਡੀ ਖਿਡਾਰਨਾਂ ਦਾ ਪਿੰਡ ਵਾਸੀਆਂ ਵੱਲੋਂ ਭਰਵਾਂ ਸਵਾਗਤ
. . .  about 3 hours ago
ਮੰਡੀ ਲਾਧੂਕਾ, 20 ਜਨਵਰੀ (ਮਨਪ੍ਰੀਤ ਸਿੰਘ ਸੈਣੀ)- ਪਿੰਡ ਖੁੰਡਵਾਲਾ ਸੈਣੀਆਂ ਦੇ ਵਾਸੀ ਤੇ ਉੱਘੇ ਸਮਾਜ ਸੇਵੀ ਮੰਨਾਂ ਸੈਣੀ ਨੇ ਹਰਿਆਣਾ ਤੋਂ ਟੀਮ ਇੰਡੀਆ ਲਈ ਵਰਲਡ ਕੱਪ ਖੇਡ ਚੁੱਕੀਆਂ ਕਬੱਡੀ ਦੀਆਂ ਖਿਡਾਰਨਾਂ ਰਾਮ ਬਤੇਰੀ, ਰਿਤੂ ਨਾੜਾ, ਬਤੇਰੀ ਬਬੂਆਂ ਤੇ ਅਨੂੰ .....
ਨਸ਼ੇ ਦੀ ਓਵਰ ਡੋਜ਼ ਕਾਰਨ ਨੌਜਵਾਨ ਦੀ ਮੌਤ
. . .  19 minutes ago
ਮਾਨਾਂ ਵਾਲਾ, 20 ਜਨਵਰੀ (ਗੁਰਦੀਪ ਸਿੰਘ ਨਾਗੀ)-ਥਾਣਾ ਜੰਡਿਆਲਾ ਗੁਰੂ ਅਧੀਨ ਪਿੰਡ ਮਲਕਪੁਰ ਦੇ ਨੌਜਵਾਨ ਦੀ ਨਸ਼ੇ ਦੀ ਓਵਰ ਡੋਜ਼ ਲੈਣ ਕਾਰਨ ਮੌਤ ਹੋ ਜਾਣ ਦੀ ਖ਼ਬਰ ....
ਮਾਇਆਵਤੀ 'ਤੇ ਟਿੱਪਣੀ ਕਰਨ ਵਾਲੀ ਭਾਜਪਾ ਵਿਧਾਇਕ ਨੂੰ ਮਹਿਲਾ ਆਯੋਗ ਭੇਜੇਗਾ ਨੋਟਿਸ
. . .  about 3 hours ago
ਲਖਨਊ, 20 ਜਨਵਰੀ- ਬਸਪਾ ਸੁਪਰੀਮੋ ਮਾਇਆਵਤੀ ਦੇ ਖ਼ਿਲਾਫ਼ ਅਪਮਾਨਜਨਕ ਟਿੱਪਣੀ ਕਰਨ 'ਤੇ ਭਾਜਪਾ ਵਿਧਾਇਕ ਸਾਧਨਾ ਸਿੰਘ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਕੌਮੀ ਮਹਿਲਾ ਆਯੋਗ ਨੇ ਇਸ ਮਾਮਲੇ 'ਤੇ ਨੋਟਿਸ ਲੈਂਦੇ ਹੋਏ ਸਾਧਨਾ ਸਿੰਘ ਦੇ ਖ਼ਿਲਾਫ਼ .....
ਪਿੰਡ ਠੀਕਰੀਵਾਲਾ ਪਹੁੰਚੇ ਕੇਜਰੀਵਾਲ, ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੂੰ ਕੀਤੀ ਸ਼ਰਧਾਂਜਲੀ ਭੇਟ
. . .  about 3 hours ago
ਬਰਨਾਲਾ, 20 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਰਨਾਲਾ ਵਿਖੇ ਰੈਲੀ 'ਚ ਪਹੁੰਚਣ ਤੋਂ ਪਹਿਲਾਂ ਪਿੰਡ ਠੀਕਰੀਵਾਲਾ ਵਿਖੇ ਪਹੁੰਚ ਕੇ ਅਮਰ ਸ਼ਹੀਦ ਸਰਦਾਰ ਸੇਵਾ ਸਿੰਘ ....
ਪੰਜਾਬ 'ਚ ਮਹਾਂ ਗੱਠਜੋੜ ਦਾ ਹਿੱਸਾ ਨਹੀਂ ਹੋਵੇਗੀ ਆਮ ਆਦਮੀ ਪਾਰਟੀ - ਖਹਿਰਾ
. . .  about 3 hours ago
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤ੍ਰਿਵੇਂਦਰ ਸਿੰਘ ਰਾਵਤ
. . .  about 4 hours ago
ਗਣਤੰਤਰ ਦਿਵਸ ਤੋਂ ਪਹਿਲਾਂ ਕਾਸਗੰਜ 'ਚ ਧਾਰਾ 144 ਲਾਗੂ
. . .  about 4 hours ago
ਸ਼ਿਵਰਾਜ ਚੌਹਾਨ ਨੇ ਭਾਜਪਾ ਨੇਤਾ ਦੀ ਹੱਤਿਆ ਨੂੰ ਸਾਜ਼ਿਸ਼ ਦੱਸਦਿਆਂ ਸੀ.ਬੀ.ਆਈ. ਜਾਂਚ ਦੀ ਕੀਤੀ ਮੰਗ
. . .  about 4 hours ago
ਆਸਟ੍ਰੇਲੀਆਈ ਓਪਨ : ਮਾਰਿਆ ਸ਼ਾਰਾਪੋਵਾ ਨੂੰ 22 ਸਾਲਾਂ ਐਸ਼ਲੇ ਬਾਰਟੀ ਨੇ ਹਰਾਇਆ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 6 ਅੱਸੂ ਸੰਮਤ 550
ਵਿਚਾਰ ਪ੍ਰਵਾਹ: ਅੱਤਵਾਦ ਇਕ ਅਜਿਹਾ ਸੰਕਟ ਹੈ, ਜਿਸ ਦੇ ਲਈ ਦ੍ਰਿੜ੍ਹਤਾ ਅਤੇ ਸਖ਼ਤੀ ਦੀ ਜ਼ਰੂਰਤ ਹੈ। -ਜੇਮਸ ਅਰਲ ਕਾਰਟ

ਪੰਜਾਬ / ਜਨਰਲ

ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨੂੰ ਜਾਅਲਸਾਜ਼ੀ ਦੇ ਦੋਸ਼ਾਂ ਤਹਿਤ 5 ਸਾਲ ਕੈਦ ਤੇ ਜੁਰਮਾਨਾ

ਅੰਮਿ੍ਤਸਰ, 21 ਸਤੰਬਰ (ਰੇਸ਼ਮ ਸਿੰਘ)-ਇਸੇ ਸਾਲ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਵਿਵਾਦਾਂ 'ਚ ਆਉਣ ਤੋਂ ਬਾਅਦ ਉਨ੍ਹਾਂ ਵਲੋਂ ਅਸਤੀਫ਼ਾ ਦਿੱਤੇ ਜਾਣ ਕਾਰਨ ਹੋਈ ਚੋਣ 'ਚ ਚੁਣੇ ਗਏ ਨਵੇਂ ਪ੍ਰਧਾਨ ਡਾ. ਸੰਤੋਖ ਸਿੰਘ ਨੂੰ ਇੱਥੇ ਅਦਾਲਤ ਵਲੋਂ ...

ਪੂਰੀ ਖ਼ਬਰ »

ਲੰਬਿਤ ਪਏ ਟਿਊਬਵੈੱਲ ਕੁਨੈਕਸ਼ਨ 15 ਨਵੰਬਰ ਤੱਕ ਜਾਰੀ ਕਰਨ ਦੇ ਹੁਕਮ

ਚੰਡੀਗੜ੍ਹ, 21 ਸਤੰਬਰ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਹੀ ਭੁਗਤਾਨ ਕਰ ਚੁੱਕੇ ਕਿਸਾਨਾਂ ਦੇ ਲੰਬਿਤ ਪਏ ਟਿਊਬਵੈੱਲ ਕੁਨੈਕਸ਼ਨ ਜਾਰੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ | ਉਨ੍ਹਾਂ ਇਸ ਸਬੰਧ 'ਚ 15 ਨਵੰਬਰ ਤੱਕ ਦੀ ਤਰੀਕ ਨਿਰਧਾਰਿਤ ...

ਪੂਰੀ ਖ਼ਬਰ »

ਸੀ.ਬੀ.ਆਈ. ਹਿਰਾਸਤ 'ਚੋਂ ਭੱਜਣ ਦੇ ਮਾਮਲੇ 'ਚ ਸਾਬਕਾ ਜੱਜ ਨੂੰ ਇਕ ਸਾਲ ਕੈਦ

ਚੰਡੀਗੜ੍ਹ, 21 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਸਾਬਕਾ ਜੱਜ ਰਹਿ ਚੁੱਕੇ ਸੁਰਿੰਦਰ ਸਿੰਘ ਭਾਰਦਵਾਜ ਨੂੰ ਸੀ.ਬੀ.ਆਈ. ਹਿਰਾਸਤ 'ਚੋਂ ਭੱਜਣ ਦੇ ਮਾਮਲੇ ਵਿਚ ਇਕ ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਬੁੱਧਵਾਰ ਅਦਾਲਤ ਨੇ ਉਨ੍ਹਾਂ ਨੂੰ ...

ਪੂਰੀ ਖ਼ਬਰ »

'ਭਾਰਤ, ਅਫ਼ਗਾਨ ਤੇ ਪਾਕਿ ਹਾਕਮਾਂ ਨੂੰ ਖਿੱਤੇ 'ਚ ਅਮਨ-ਸ਼ਾਂਤੀ ਲਈ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ-ਕਰਜ਼ਈ

'ਅਜੀਤ' ਨਾਲ ਵਿਸ਼ੇਸ਼ ਮੁਲਾਕਾਤ

ਅੰਮਿ੍ਤਸਰ, 21 ਸਤੰਬਰ (ਜਸਵੰਤ ਸਿੰਘ ਜੱਸ)-'ਭਾਰਤ, ਅਫ਼ਗਾਨਿਸਤਾਨ ਤੇ ਪਾਕਿਸਤਾਨ ਦੇ ਹਾਕਮਾਂ ਨੂੰ ਇਸ ਖਿੱਤੇ 'ਚ ਅਮਨ-ਸ਼ਾਂਤੀ ਲਈ ਨੂੰ ਮਿਲ ਕੇ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਬਿਹਤਰ ਹੋਵੇ |' ਇਨ੍ਹਾਂ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਦੀ 23 ਨੂੰ ਹੋਣ ਵਾਲੀ ਅੰਤਿ੍ੰਗ ਕਮੇਟੀ ਦੀ ਇਕੱਤਰਤਾ ਮੁਲਤਵੀ

ਅੰਮਿ੍ਤਸਰ, 21 ਸਤੰਬਰ (ਜੱਸ)-ਸ਼੍ਰੋਮਣੀ ਕਮੇਟੀ ਦੀ ਅੰਤਿ੍ੰਗ ਕਮੇਟੀ ਦੀ ਇਕ ਇਕੱਤਰਤਾ ਜੋ ਕਿ ਪਹਿਲਾਂ 23 ਸਤੰਬਰ ਨੂੰ ਗੁ: ਸ੍ਰੀ ਦੇਗਸਰ ਸਾਹਿਬ ਕਟਾਣਾ ਵਿਖੇ ਰੱਖੀ ਗਈ ਸੀ, ਮੁਲਤਵੀ ਕਰ ਦਿੱਤੇ ਜਾਣ ਦੀ ਸੂਚਨਾ ਮਿਲੀ ਹੈ | ਇਸੇ ਦੌਰਾਨ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ...

ਪੂਰੀ ਖ਼ਬਰ »

ਰੋਡਵੇਜ਼ ਅਧਿਕਾਰੀਆਂ ਦਾ 'ਨਜ਼ਰਾਨਾ'-ਸਰਕਾਰ ਨੂੰ ਕਰੋੜਾਂ ਦਾ ਹਰਜਾਨਾ

ਮੇਜਰ ਸਿੰਘ ਜਲੰਧਰ, 21 ਸਤੰਬਰ -ਜਲੰਧਰ ਦਾ ਬੱਸ ਅੱਡਾ ਪੰਜਾਬ ਦਾ ਕੇਂਦਰ ਹੋਣ ਕਾਰਨ ਪੰਜਾਬ ਰੋਡਵੇਜ਼ ਦੇ ਇਸ ਬੱਸ ਅੱਡੇ ਤੋਂ ਵੱਖ-ਵੱਖ ਸ਼ਹਿਰਾਂ ਲਈ ਹਰ ਰੋਜ਼ ਚੱਲਣ ਵਾਲੇ 1900 ਦੇ ਕਰੀਬ ਟਾਈਮ ਹਨ, ਪਰ ਰੋਡਵੇਜ਼ ਅਧਿਕਾਰੀਆਂ ਵਲੋਂ ਨਿੱਜੀ ਬੱਸ ਕੰਪਨੀਆਂ ਤੋਂ ਨਜ਼ਰਾਨਾ ...

ਪੂਰੀ ਖ਼ਬਰ »

ਕੋਟਕਪੂਰਾ ਤੇ ਬਹਿਬਲ ਕਲਾਂ ਕਾਂਡ ਦੇ ਸਬੰਧ 'ਚ 7 ਅਕਤੂਬਰ ਨੂੰ ਇਨਸਾਫ਼ ਮੋਰਚਾ ਕੱਢਿਆ ਜਾਵੇਗਾ-ਖਹਿਰਾ

ਚੰਡੀਗੜ੍ਹ, 21 ਸਤੰਬਰ (ਅਜਾਇਬ ਸਿੰਘ ਔਜਲਾ)-ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਧੜੇ ਵਲੋਂ ਅੱਜ ਕਿਸਾਨ ਭਵਨ ਵਿਖੇ ਆਲ ਪਾਰਟੀ ਮੀਟਿੰਗ ਸੱਦੀ ਗਈ ਜਿਸ ਵਿਚ ਖਹਿਰਾ ਧੜੇ ਨਾਲ ਸਬੰਧਿਤ ਵਿਧਾਇਕਾਂ ਦੇ ਨਾਲ-ਨਾਲ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ. ...

ਪੂਰੀ ਖ਼ਬਰ »

ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ

ਚੰਡੀਗੜ੍ਹ, 21 ਸਤੰਬਰ (ਵਿਕਰਮਜੀਤ ਸਿੰਘ ਮਾਨ)-ਅਕਾਲੀ ਦਲ ਨੇ ਪੰਜਾਬ ਸਰਕਾਰ 'ਤੇ ਸੰਮਤੀ ਚੋਣਾਂ 'ਚ ਵੱਡੇ ਪੱਧਰ 'ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਗਾ ਕੇ ਚੋਣ ਕਮਿਸ਼ਨ ਅੱਗੇ ਅਪੀਲ ਕੀਤੀ ਹੈ ਕਿ ਬਾਕੀ ਰਹਿੰਦੇ 110 ਬੂਥਾਂ ਉੱਤੇ ਵੀ ਦੁਬਾਰਾ ਪੋਲਿੰਗ ਕਰਵਾਈ ਜਾਵੇ | ...

ਪੂਰੀ ਖ਼ਬਰ »

ਪੀ.ਏ.ਯੂ. ਕਿਸਾਨ ਮੇਲੇ 'ਚ ਫ਼ਸਲ ਮੁਕਾਬਲੇ ਦੇ ਜੇਤੂ ਕਿਸਾਨਾਂ ਨੂੰ ਵੰਡੇ ਇਨਾਮ

ਲੁਧਿਆਣਾ, 21 ਸਤੰਬਰ (ਬੀ.ਐਸ. ਬਰਾੜ)-ਪੀ.ਏ.ਯੂ. 'ਚ ਚੱਲ ਰਹੇ ਕਿਸਾਨ ਮੇਲੇ ਦੇ ਦੂਸਰੇ ਦਿਨ ਵੱਖ-ਵੱਖ ਫ਼ਸਲਾਂ ਦੀਆਂ ਕਿਸਮਾਂ ਦੇ ਮੁਕਾਬਲਿਆਂ ਦੇ ਜੇਤੂ ਕਿਸਾਨਾਂ ਨੂੰ ਇਨਾਮ ਦਿੱਤੇ ਗਏ | ਫ਼ਸਲੀ ਉਤਪਾਦਨ ਮੁਕਾਬਲੇ 'ਚ ਸਬਜ਼ੀਆਂ ਵਿਚ ਰਾਜਵਿੰਦਰ ਕੌਰ ਸੰਗਰੂਰ, ਤੀਰਥ ...

ਪੂਰੀ ਖ਼ਬਰ »

ਅੰਗਰੇਜ਼ੀ ਦੇ ਨਾਲ ਹੁਣ ਪੰਜਾਬੀ 'ਚ ਵੀ ਹੋਵੇਗੀ ਵਿਭਾਗੀ ਵੈੱਬਸਾਈਟਾਂ 'ਤੇ ਜਾਣਕਾਰੀ

ਚੰਡੀਗੜ੍ਹ, 21 ਸਤੰਬਰ (ਸੁਰਜੀਤ ਸਿੰਘ ਸੱਤੀ)-ਪੰਜਾਬ ਦੇ ਵਿਭਾਗਾਂ, ਕਾਰਪੋਰੇਸ਼ਨਾਂ ਤੇ ਬੋਰਡਾਂ ਤੋਂ ਇਲਾਵਾ ਸਕੱਤਰੇਤ ਆਦਿ ਦੀਆਂ ਵੈੱਬਸਾਈਟਾਂ 'ਤੇ ਹੁਣ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਵਿਚ ਵੀ ਜਾਣਕਾਰੀ ਦਿਖੇਗੀ | ਸਕੱਤਰ ਉਚੇਰੀ ਸਿੱਖਿਆ ਵਲੋਂ ਸਾਰੇ ...

ਪੂਰੀ ਖ਼ਬਰ »

166 ਦੇਸ਼ਾਂ ਦੇ ਵਿਦਿਆਰਥੀ ਭਾਰਤ 'ਚ ਲੈ ਰਹੇ ਨੇ ਸਿੱਖਿਆ

ਪਟਿਆਲਾ, 21 ਸਤੰਬਰ (ਗੁਰਵਿੰਦਰ ਸਿੰਘ ਔਲਖ)-ਭਾਰਤ 'ਚ ਰੁਜ਼ਗਾਰ ਦੇ ਮੌਕਿਆਂ ਦੀ ਘਾਟ ਹੋਣ ਕਾਰਨ ਜਿੱਥੇ ਨੌਜਵਾਨ ਪੀੜ੍ਹੀ ਆਈਲੈਟਸ ਕਰਕੇ ਸਿੱਖਿਆ ਪ੍ਰਾਪਤ ਕਰਨ ਤੇ ਰੁਜ਼ਗਾਰ ਦੀ ਚਾਹਤ 'ਚ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ 'ਚ ਵਿਦੇਸ਼ਾਂ ਵੱਲ ਜਾ ਰਹੀ ਹੈ, ਉੱਥੇ ਹੀ ...

ਪੂਰੀ ਖ਼ਬਰ »

ਵੱਧ ਮਾਤਰਾ 'ਚ ਨਸ਼ਾ ਲੈਣ 'ਤੇ ਨੌਜਵਾਨ ਦੀ ਮੌਤ

ਗੁਰੂਹਰਸਹਾਏ, 21 ਸਤੰਬਰ (ਹਰਚਰਨ ਸਿੰਘ ਸੰਧੂ)-ਚਿੱਟੇ ਨਸ਼ੇ ਕਾਰਨ ਅੱਜ ਇਕ ਹੋਰ ਘਰ ਦਾ ਚਿਰਾਗ਼ ਬੁੱਝ ਗਿਆ | ਨੌਜਵਾਨ ਵਲੋਂ ਵੱਧ ਮਾਤਰਾ 'ਚ ਚਿੱਟਾ ਨਸ਼ਾ ਲੈਣ 'ਤੇ ਉਸ ਦੀ ਮੌਤ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ 24 ਸਾਲਾ ਨੌਜਵਾਨ ਜੋ ਨਸ਼ੇ ਕਰਨ ਦਾ ਆਦੀ ਸੀ ਤੇ ਉਹ ...

ਪੂਰੀ ਖ਼ਬਰ »

ਬਿਜਲੀ ਸਬਸਿਡੀ, ਵਿਕਾਸ ਪ੍ਰਾਜੈਕਟਾਂ ਲਈ 670.29 ਕਰੋੜ ਜਾਰੀ

ਚੰਡੀਗੜ੍ਹ, 21 ਸਤੰਬਰ (ਅਜੀਤ ਬਿਊਰੋ)-ਵਿੱਤੀ ਪ੍ਰਬੰਧਨ ਨੂੰ ਮਜ਼ਬੂਤੀ ਮਿਲਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਲੰਬਿਤ ਪਈ ਬਿਜਲੀ ਸਬਸਿਡੀ, ਵੈਟ ਤੇ ਜੀ.ਐਸ.ਟੀ. ਦੇ ਮੁੜ ਭੁਗਤਾਨ ਸਣੇ ਵੱਖ-ਵੱਖ ਪ੍ਰਾਜੈਕਟਾਂ ਤੇ ਭਲਾਈ ਸਕੀਮਾਂ ਵਾਸਤੇ 670.29 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ | ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਬਿਜਲੀ ਸਬਸਿਡੀ ਵਾਸਤੇ 150 ਕਰੋੜ ਰੁਪਏ, ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀ ਆਈ ਡੀ ਬੀ) ਲਈ 93 ਕਰੋੜ ਰੁਪਏ ਤੇ ਪੰਜਾਬ ਸ਼ਹਿਰੀ ਵਿਕਾਸ ਅਥਾਰਟੀ (ਪੁੱਡਾ) ਲਈ 88 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ | ਬੁਲਾਰੇ ਨੇ ਦੱਸਿਆ ਕਿ ਰਾਸ਼ਟਰੀ ਨਦੀ ਸੰਭਾਲ ਯੋਜਨਾ ਹੇਠ ਵਾਤਾਵਰਨ, ਜੰਗਲਾਤ ਅਤੇ ਜੰਗਲੀ ਜੀਵਾਂ ਲਈ 65.31 ਕਰੋੜ ਰੁਪਏ ਜਾਰੀ ਕੀਤੇ ਹਨ | ਇਸ ਦੇ ਨਾਲ ਹੀ ਬਾਹਰੀ ਸਹਾਇਤਾ ਪ੍ਰਾਜੈਕਟਾਂ (ਈ.ਏ.ਪੀ) ਉੱਤੇ 20.62 ਕਰੋੜ ਰੁਪਏ ਤੇ ਨਾਬਾਰਡ ਦੇ ਫ਼ੰਡਾਂ ਵਾਲੀਆਂ ਸਕੀਮਾਂ ਲਈ 29.85 ਕਰੋੜ ਰੁਪਏ ਖ਼ਰਚੇ ਜਾਣਗੇ | ਪੰਜਾਬ ਸਿੱਖਿਆ ਵਿਕਾਸ ਬੋਰਡ (ਪੀ.ਈ.ਡੀ.ਬੀ.) ਲਈ 24 ਕਰੋੜ ਰੁਪਏ ਅਤੇ ਅਮਰੁਤ ਸਕੀਮ ਲਈ 23.28 ਕਰੋੜ ਰੁਪਏ ਜਾਰੀ ਕੀਤੇ ਗਏ ਹਨ | ਬੁਲਾਰੇ ਅਨੁਸਾਰ ਵੈਟ ਦੇ ਮੁੜ ਭੁਗਤਾਨ ਲਈ 37.49 ਕਰੋੜ ਰੁਪਏ ਤੇ ਜੀ.ਐਸ.ਟੀ. ਦੇ ਮੁੜ ਭੁਗਤਾਨ ਲਈ 6.46 ਕਰੋੜ ਰੁਪਏ ਜਾਰੀ ਕੀਤੇ ਗਏ ਹਨ | ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਲਈ 17.88 ਕਰੋੜ ਰੁਪਏ, ਸੰਗਠਿਤ ਬਾਲ ਵਿਕਾਸ ਸੇਵਾਵਾਂ ਲਈ 15.97 ਕਰੋੜ ਰੁਪਏ, ਭੌਾ ਤੇ ਜਲ ਸੰਭਾਲ ਲਈ 7.12 ਕਰੋੜ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਲਈ 6.07 ਕਰੋੜ ਰੁਪਏ ਜਾਰੀ ਕੀਤੇ ਗਏ ਹਨ |


ਖ਼ਬਰ ਸ਼ੇਅਰ ਕਰੋ

ਪੰਜਾਬ 'ਚ ਟਕਰਾਅ ਦੀ ਸਿਆਸਤ ਨਿੱਜੀ ਚਿੱਕੜ ਉਛਾਲੀ ਤੋਂ ਬਾਅਦ 'ਦੇਸ਼ ਭਗਤੀ' ਦੁਆਲੇ ਬਿਆਨਬਾਜ਼ੀ ਕੇਂਦਰਤ

ਜਲੰਧਰ, 21 ਸਤੰਬਰ (ਮੇਜਰ ਸਿੰਘ)-ਕੈਪਟਨ ਸਰਕਾਰ ਦੇ ਗੱਦੀ ਸੰਭਾਲਣ ਤੋਂ ਬਾਅਦ ਕਰੀਬ ਡੇਢ ਸਾਲ ਤੱਕ ਸਰਕਾਰ ਤੇ ਅਕਾਲੀਆਂ ਵਿਚਕਾਰ ਸੁਲਹਾ-ਸਫ਼ਾਈ ਵਾਲੀ ਚੱਲਦੀ ਆ ਰਹੀ ਨੀਤੀ ਬੇਅਦਬੀ ਘਟਨਾਵਾਂ ਤੇ ਬਹਿਬਲ ਕਲਾਂ ਤੇ ਕੋਟਕਪੂਰਾ 'ਚ ਵਾਪਰੇ ਦੁਖਾਂਤ ਸਬੰਧੀ ਬਣਾਏ ...

ਪੂਰੀ ਖ਼ਬਰ »

ਫ਼ਸਲਾਂ ਨੂੰ ਪਾਣੀ, ਕੀਟਨਾਸ਼ਕਾਂ ਤੇ ਜ਼ਰੂਰੀ ਤੱਤਾਂ ਦੀ ਲੋੜ ਬਾਰੇ ਸੈਟੇਲਾਈਟ ਨਾਲ ਪਤਾ ਲੱਗ ਸਕੇਗਾ

ਚੰਡੀਗੜ੍ਹ, 21 ਸਤੰਬਰ (ਮਨਜੋਤ ਸਿੰਘ ਜੋਤ)-ਖੇਤਾਂ 'ਚ ਫ਼ਸਲਾਂ ਨੂੰ ਪਾਣੀ ਦੀ ਮਾਤਰਾ, ਕੀਟਨਾਸ਼ਕਾਂ ਤੇ ਹੋਰ ਜ਼ਰੂਰੀ ਤੱਤਾਂ ਦੀ ਲੋੜ ਬਾਰੇ ਹੁਣ ਸੈਟੇਲਾਈਟ ਦੀ ਮਦਦ ਨਾਲ ਪਤਾ ਲੱਗ ਸਕੇਗਾ | ਇਸ ਆਧੁਨਿਕ ਤਕਨੀਕ ਰਾਹੀਂ ਵੱਖ-ਵੱਖ ਮੌਸਮਾਂ 'ਚ ਧਰਤੀ 'ਤੇ ਤਾਪਮਾਨ ਦੇ ...

ਪੂਰੀ ਖ਼ਬਰ »

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਸੰਘਰਸ਼ ਦਾ ਐਲਾਨ

ਹੁਸ਼ਿਆਰਪੁਰ, 21 ਸਤੰਬਰ (ਨਰਿੰਦਰ ਸਿੰਘ ਬੱਡਲਾ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜੁਆਇੰਟ ਫਰੰਟ ਦੀ ਮੀਟਿੰਗ ਲੁਧਿਆਣਾ 'ਚ ਮਹਿੰਦਰ ਸਿੰਘ ਪਰਵਾਨਾ ਦੀ ਪ੍ਰਧਾਨਗੀ ਹੇਠ ਪੈਨਸ਼ਨਰ ਭਵਨ 'ਚ ਹੋਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਜਥੇ: ਜਗਦੇਵ ਸਿੰਘ ਤਲਵੰਡੀ ਦੇ ਬਰਸੀ ਸਮਾਗਮ 'ਤੇ ਉਮੜਿਆ ਅਕਾਲੀ ਵਰਕਰਾਂ ਦਾ ਜਨ ਸੈਲਾਬ

ਰਾਏਕੋਟ, 21 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਸਿੱਖ ਕੌਮ ਦੇ ਨਿਧੜਕ ਜਰਨੈਲ ਜਥੇ. ਜਗਦੇਵ ਸਿੰਘ ਤਲਵੰਡੀ ਦਾ ਚੌਥਾ ਬਰਸੀ ਸਮਾਗਮ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀ 10ਵੀਂ ਰਾਏਕੋਟ ਵਿਖੇ ਹੋਇਆ, ਜਿਸ ਦੌਰਾਨ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਭਾਈ ...

ਪੂਰੀ ਖ਼ਬਰ »

ਪੀ.ਏ.ਯੂ. ਦਾ ਬੀਜ ਨਿਕਲਿਆ ਮਾੜਾ, ਕਿਸਾਨਾਂ ਵਲੋਂ ਮੇਲੇ ਦੌਰਾਨ ਨਾਅਰੇਬਾਜ਼ੀ

ਲੁਧਿਆਣਾ, 21 ਸਤੰਬਰ (ਬੀ.ਐਸ. ਬਰਾੜ)-ਪੀ. ਏ. ਯੂ. 'ਚ ਲੱਗੇ ਕਿਸਾਨ ਮੇਲੇ ਦੇ ਦੂਜੇ ਦਿਨ ਪੀ. ਏ. ਯੂ. ਰੋਪੜ ਕੇ. ਵੀ. ਕੇ. ਦੇ ਕਿਸਾਨ ਦੀ ਕਿਤੇ ਸੁਣਵਾਈ ਨਾ ਹੋਣ ਕਾਰਨ ਕਿਸਾਨਾਂ ਨੇ ਮੇਲੇ ਦੀ ਮੁੱਖ ਸਟੇਜ ਸਾਹਮਣੇ ਆ ਕੇ ਨਾਅਰੇਬਾਜ਼ੀ ਕੀਤੀ | ਇਕੱਠੇ ਹੋਏ ਕਿਸਾਨਾਂ ਨੇ ਜਾਣਕਾਰੀ ...

ਪੂਰੀ ਖ਼ਬਰ »

ਨਾਬਾਲਗ ਨੂੰ ਵਰਗਲਾ ਕੇ ਜਬਰ ਜਨਾਹ ਕਰਨ ਵਾਲੇ ਨੂੰ 14 ਸਾਲ ਕੈਦ

ਲੁਧਿਆਣਾ, 21 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾਉਣ ਤੇ ਜਬਰ ਜਨਾਹ ਦੇ ਇਕ ਮਾਮਲੇ ਦਾ ਨਿਪਟਾਰਾ ਕਰਦਿਆਂ ਦੋਸ਼ੀ ਨੌਜਵਾਨ ਨੂੰ 14 ਸਾਲ ਕੈਦ ਤੇ 2 ਲੱਖ 10 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦੇ ਹੁਕਮ ...

ਪੂਰੀ ਖ਼ਬਰ »

5 ਅਕਤੂਬਰ ਨੂੰ ਰਿਲੀਜ਼ ਹੋਵੇਗੀ 'ਅਫ਼ਸਰ'

ਜਲੰਧਰ, 21 ਸਤੰਬਰ (ਅਜੀਤ ਬਿਊਰੋ)-'ਰੱਬ ਦਾ ਰੇਡੀਓ' ਵਰਗੀ ਸੁਪਰਹਿੱਟ ਫ਼ਿਲਮ ਦਰਸ਼ਕਾਂ ਦੀ ਝੋਲੀ ਪਾਉਣ ਵਾਲੇ ਗਾਇਕ ਤੇ ਨਾਇਕ ਤਰਸੇਮ ਜੱਸੜ ਇਕ ਵਾਰ ਫਿਰ 5 ਅਕਤੂਬਰ ਨੂੰ ਵੱਡੇ ਪਰਦੇ 'ਤੇ ਦਿਖਾਈ ਦੇਣਗੇ | ਆਪਣੀ ਆਉਣ ਵਾਲੇ ਫ਼ਿਲਮ 'ਅਫ਼ਸਰ' ਦੇ ਪ੍ਰਚਾਰ 'ਚ ਰੁੱਝੇ ਤਰਸੇਮ ...

ਪੂਰੀ ਖ਼ਬਰ »

ਵਿਸ਼ਵ ਬੈਂਕ ਵਲੋਂ ਭਾਰਤ ਨੂੰ ਉਚ-ਮੱਧਮ ਆਮਦਨੀ ਵਾਲਾ ਦੇਸ਼ ਬਣਾਉਣ ਲਈ ਪੰਜ ਸਾਲਾ ਯੋਜਨਾ ਮਨਜ਼ੂਰ

ਵਸ਼ਿੰਗਟਨਠ, 21 ਸਤੰਬਰ (ਏਜੰਸੀ)-ਵਿਸ਼ਵ ਬੈਂਕ ਨੇ ਅੱਜ ਭਾਰਤ ਲਈ ਇਕ ਪੰਜ ਸਾਲਾ ਯੋਜਨਾ ਸਥਾਨਿਕ ਭਾਗੀਦਾਰੀ ਵਿਵਸਥਾ (ਸੀ.ਪੀ.ਐਫ਼.) ਨੂੰ ਮਨਜ਼ੂਰੀ ਦਿੱਤੀ ਗਈ ਹੈ | ਇਸ ਨਾਲ ਭਾਰਤ ਨੂੰ 25 ਤੋਂ 30 ਅਰਬ ਡਾਲਰ ਦੀ ਵਿੱਤੀ ਸਹਾਇਤਾ ਮਿਲਣ ਦੀ ਊਮੀਦ ਹੈ ਤਾਂ ਜੋ ਦੇਸ਼ ਨੂੰ ...

ਪੂਰੀ ਖ਼ਬਰ »

ਰੂਸ ਕੋਲੋਂ ਹਥਿਆਰ ਖ਼ਰੀਦਣ ਦੀ ਪਾਬੰਦੀ 'ਤੇ ਚੀਨ ਵਲੋਂ ਅਮਰੀਕਾ ਵਿਰੁੱਧ ਰੋਸ ਪ੍ਰਗਟ

ਮਾਸਕੋ/ਬੀਜਿੰਗ, 21 ਸਤੰਬਰ (ਏਜੰਸੀ)-ਅਮਰੀਕਾ ਵਲੋਂ ਅੱਜ ਰੂਸ, ਚੀਨ ਤੇ ਕੋਰੀਆ 'ਤੇ ਲੜਾਕੂ ਹਵਾਈ ਜਹਾਜ਼ਾਂ ਦੀ ਖ਼ਰੀਦ ਨੂੰ ਲੈ ਕੇ ਲਗਾਈ ਪਾਬੰਦੀ ਦੇ ਐਲਾਨ ਨਾਲ ਰੂਸ 'ਤੇ ਡੰੁਘਾ ਪ੍ਰਭਾਵ ਪਵੇਗਾ | ਇਸ ਸਬੰਧੀ ਮਾਸਕੋ ਨੇ ਕਿਹਾ ਕਿ ਅਮਰੀਕਾ ਵਲੋਂ ਰੂਸ ਦੇ ਹਥਿਆਰਾਂ ਦੀ ...

ਪੂਰੀ ਖ਼ਬਰ »

ਸ਼ੇਖ਼ ਫ਼ਰੀਦ ਕਵੀ ਦਰਬਾਰ 'ਚ ਪੰਜਾਬ ਦੇ ਕੋਨੇ-ਕੋਨੇ 'ਚੋਂ ਪਹੁੰਚੇ ਕਵੀਆਂ ਨੇ ਖੂਬ ਰੰਗ ਬੰਨਿ੍ਹਆ

ਫ਼ਰੀਦਕੋਟ, 21 ਸਤੰਬਰ (ਜਸਵੰਤ ਸਿੰਘ ਪੁਰਬਾ)-ਲਿਟਰੇਰੀ ਫ਼ੋਰਮ ਫ਼ਰੀਦਕੋਟ ਵਲੋਂ ਜ਼ਿਲ੍ਹਾ ਸਭਿਆਚਾਰਕ ਸੁਸਾਇਟੀ ਫ਼ਰੀਦਕੋਟ ਦੇ ਸਹਿਯੋਗ ਨਾਲ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਸੈਨੇਟ ਹਾਲ 'ਚ ਸ਼ੇਖ਼ ਫ਼ਰੀਦ ਕਵੀ ਦਰਬਾਰ ਤੇ ਸਨਮਾਨ ...

ਪੂਰੀ ਖ਼ਬਰ »

ਇਸਲਾਮਪੁਰ 'ਚ ਪੁਲਿਸ ਤੇ ਵਿਦਿਆਰਥੀਆਂ ਵਿਚਕਾਰ ਝੜਪ -2 ਵਿਦਿਆਰਥੀਆਂ ਦੀ ਮੌਤ

ਇਸਲਾਮਪੁਰ/ਸਿਲੀਗੁੜੀ, 21 ਸਤੰਬਰ (ਏਜੰਸੀ)-ਇਸਲਾਮਪੁਰ ਦੇ ਦਰਾਵੀਟ ਹਾਈ ਸਕੂਲ ਵਿਖੇ ਤਿੰਨ ਅਧਿਆਪਕਾਂ ਦੀ ਨਿਯੁਕਤੀ ਨੂੰ ਲੈ ਕਿ ਵਿਦਿਆਰਥੀਆਂ ਤੇ ਪੁਲਿਸ ਵਿਚਕਾਰ ਇਕ ਹਿੰਸਕ ਝੜਪ ਦੌਰਾਨ ਜ਼ਖ਼ਮੀ ਹੋਏ 2 ਵਿਦਿਆਰਥੀਆਂ ਦੀ ਮੌਤ ਹੋ ਗਈ | ਭਾਜਪਾ ਨੇ ਪੁਲਿਸ 'ਤੇ ਦੋਸ਼ ...

ਪੂਰੀ ਖ਼ਬਰ »

ਰਣਜੀਤ ਸਿੰਘ ਤਲਵੰਡੀ ਕੌਮੀ ਜਨਰਲ ਸਕੱਤਰ ਨਿਯੁਕਤ

ਰਾਏਕੋਟ, 21 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਸ਼੍ਰੋਮਣੀ ਅਕਾਲੀ ਦਲ ਟਕਸਾਲੀ ਪਰਿਵਾਰਾਂ ਨੂੰ ਪਾਰਟੀ ਵਿਚ ਹਮੇਸ਼ਾ ਬਣਦਾ ਮਾਣ ਸਤਿਕਾਰ ਦਿੰਦਾ ਆਇਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਹਪੁਰਸ਼ ...

ਪੂਰੀ ਖ਼ਬਰ »

ਨੀਰੂ ਬਾਜਵਾ ਤੇ ਅੰਮਿ੍ਤ ਮਾਨ ਦੀ ਫ਼ਿਲਮ 'ਆਟੇ ਦੀ ਚਿੜੀ' ਦਾ ਟਰੇਲਰ ਰਿਲੀਜ਼

ਚੰਡੀਗੜ੍ਹ, 21 ਸਤੰਬਰ (ਅਜੀਤ ਬਿਊਰੋ)-ਫ਼ਿਲਮਾਂ ਦੇ ਟਰੇਲਰ ਪੂਰੀ ਕਹਾਣੀ ਦੀ ਛੋਟੀ ਜਿਹੀ ਝਲਕ ਦਿਖਾ ਦਿੰਦੇ ਨੇ ਅਤੇ ਫ਼ਿਲਮਾਂ ਦੀ ਕਿਸਮਤ ਚਮਕਾਉਣ 'ਚ ਇਸ ਗੱਲ ਦੀ ਅਹਿਮੀਅਤ ਬਾਲੀਵੁੱਡ ਬਹੁਤ ਸਮੇਂ ਪਹਿਲਾਂ ਹੀ ਸਮਝ ਚੁੱਕਾ ਹੈ¢ ਹੁਣ ਪੰਜਾਬੀ ਫ਼ਿਲਮ ਇੰਡਸਟਰੀ ਵੀ ...

ਪੂਰੀ ਖ਼ਬਰ »

ਮਾਮਲਾ ਆਦਰਸ਼ ਸਕੂਲ ਸਾਹਨੇਵਾਲੀ ਦੇ ਵਿਵਾਦ ਦਾ

ਲੱਖਾ ਸਿਧਾਣਾ ਤੇ ਇਕ ਹੋਰ ਗਿ੍ਫ਼ਤਾਰ, ਜੇਲ੍ਹ ਭੇਜੇ

ਮਾਨਸਾ/ਝੁਨੀਰ, 21 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ/ ਰਮਨਦੀਪ ਸਿੰਘ ਸੰਧੂ)-ਮਾਂ ਬੋਲੀ ਸਤਿਕਾਰ ਕਮੇਟੀ ਦੇ ਪ੍ਰਧਾਨ ਲੱਖਾ ਸਿਧਾਣਾ ਨੂੰ ਝੁਨੀਰ ਪੁਲਿਸ ਵਲੋਂ ਗਿ੍ਫ਼ਤਾਰ ਕਰ ਲਿਆ ਗਿਆ ਹੈ | ਦੱਸਣਾ ਬਣਦਾ ਹੈ ਕਿ ਗੁਰੂ ਗੋਬਿੰਦ ਸਿੰਘ ਆਦਰਸ਼ ਸਕੂਲ ਸਾਹਨੇਵਾਲੀ ਦੇ ...

ਪੂਰੀ ਖ਼ਬਰ »

ਪੀ.ਏ.ਯੂ. ਵਲੋਂ ਪੰਜਾਬ ਦੇ ਅਗਾਂਹਵਧੂ ਕਿਸਾਨ ਸਨਮਾਨਿਤ

ਲੁਧਿਆਣਾ, 21 ਸਤੰਬਰ (ਬੀ.ਐਸ.ਬਰਾੜ)-ਪੀ.ਏ.ਯੂ. ਕਿਸਾਨ ਮੇਲੇ ਦੇ ਦੂਸਰੇ ਦਿਨ ਭਾਰਤੀ ਖੇਤੀ ਖੋਜ ਪ੍ਰੀਸ਼ਦ ਲੁਧਿਆਣਾ ਇਕਾਈ ਦੇ ਨਿਰਦੇਸ਼ਕ ਡਾ. ਸੁਜੇਯ ਰਕਸ਼ਿਤ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ...

ਪੂਰੀ ਖ਼ਬਰ »

45ਵਾਂ ਸਾਲਾਨਾ ਸਰਬ ਹਿੰਦ ਸਮਾਗਮ ਸੰਗਰੂਰ 'ਚ 5, 6 ਤੇ 7 ਅਕਤੂਬਰ ਨੂੰ -ਮਨਜੀਤ ਸਿੰਘ

ਬਟਾਲਾ, 21 ਸਤੰਬਰ (ਹਰਦੇਵ ਸਿੰਘ ਸੰਧੂ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦਾ 45ਵਾਂ ਸਾਲਾਨਾ ਸਰਬ ਹਿੰਦ ਸਮਾਗਮ ਇਸ ਵਾਰ ਸੰਗਰੂਰ ਵਿਖੇ 5-6-7 ਅਕਤੂਬਰ ਨੂੰ ਹੋ ਰਿਹਾ ਹੈ | ਇਸ ਬਾਰੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅੰਤਰਰਾਸ਼ਟਰੀ ਸੰਸਥਾ ਬਟਾਲਾ ਦੇ ਜਨਰਲ ...

ਪੂਰੀ ਖ਼ਬਰ »

ਪੰਜਾਬ ਵਿਧਾਨ ਸਭਾ ਦੇ ਵਧੀਕ ਸਕੱਤਰ ਅਨਿਲ ਵਿਜ ਮੁਅੱਤਲ ਕਈ ਗੰਭੀਰ ਦੋਸ਼ ਲੱਗੇ

ਚੰਡੀਗੜ੍ਹ, 21 ਸਤੰਬਰ (ਐਨ.ਐਸ. ਪਰਵਾਨਾ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਸਭਾ ਦੇ ਵਧੀਕ ਸਕੱਤਰ ਅਨਿਲ ਵਿਜ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ | ਉਨ੍ਹਾਂ ਵਿਰੁੱਧ ਕਈ ਤਰ੍ਹਾਂ ਦੇ ਦੋਸ਼ ਲਾਏ ਗਏ ਹਨ, ਜਿਨ੍ਹਾਂ 'ਚ ਫ਼ੰਡਾਂ ਦਾ ਗ਼ਬਨ, ਸਟਾਫ਼ ਨੂੰ ...

ਪੂਰੀ ਖ਼ਬਰ »

ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਗੁਟਰੇਸ 1 ਤੋਂ ਭਾਰਤ ਦੌਰੇ 'ਤੇ ਆਉਣਗੇ

ਨਵੀਂ ਦਿੱਲੀ, 21 ਸਤੰਬਰ (ਏਜੰਸੀ)-ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਏਟੋਨੀਓ ਗੁਟਰੇਸ 1 ਤੋਂ 4 ਅਕਤੂਬਰ ਤੱਕ ਭਾਰਤ ਯਾਤਰਾ 'ਤੇ ਆ ਰਹੇ ਹਨ | ਜਿਥੇ ਉਹ ਮਹਾਤਮਾ ਗਾਂਧੀ ਅੰਤਰਰਾਸ਼ਟਰੀ ਸਵੱਛਤਾ ਸੰਮੇਲਨ ਅਤੇ ਅੰਤਰਰਾਸ਼ਟਰੀ ਸੌਰ ਗੱਠਜੋੜ ਦੀ ਮਹਾ ਸਭਾ ਦੀ ਪਹਿਲੀ ਬੈਠਕ 'ਚ ...

ਪੂਰੀ ਖ਼ਬਰ »

ਅਦਾਲਤ ਨੇ ਵੀਰਭੱਦਰ ਸਿੰਘ ਦੀ ਪਟੀਸ਼ਨ 'ਤੇ ਈ.ਡੀ. ਨੂੰ ਆਪਣਾ ਪੱਖ ਰੱਖਣ ਲਈ ਕਿਹਾ

ਨਵੀਂ ਦਿੱਲੀ, 21 ਸਤੰਬਰ (ਏਜੰਸੀ)- ਇਕ ਵਿਸ਼ੇਸ਼ ਅਦਾਲਤ ਨੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਉਨ੍ਹਾਂ ਿਖ਼ਲਾਫ਼ ਦਰਜ ਮਨੀ ਲਾਂਡਰਿੰਗ ਮਾਮਲੇ 'ਚ ਦਸਤਾਵੇਜਾਂ ਸਬੰਧੀ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਇਨਫੋਰਸਮੈਂਟ ਡਾਇਰੈਕਟੋਰੇਟ ...

ਪੂਰੀ ਖ਼ਬਰ »

ਚੋਕਸੀ ਵਲੋਂ ਗ਼ੈਰ-ਜ਼ਮਾਨਤੀ ਵਰੰਟ ਿਖ਼ਲਾਫ਼ ਪਟੀਸ਼ਨ ਦਾਇਰ

ਮੰੁਬਈ, 21 ਸਤੰਬਰ (ਏਜੰਸੀ)-ਫ਼ਰਜ਼ੀ ਹੀਰਾ ਵਪਾਰੀ ਤੇ ਪੰਜਾਬ ਨੈਸ਼ਨਲ ਬੈਂਕ ਨਾਲ ਕਰੋੜਾ ਰੁਪਏ ਦਾ ਘਪਲਾ ਕਰਨ ਦੇ ਕੇਸ 'ਚ ਨਾਮਜ਼ਦ ਮੇਹੁਲ ਚੋਕਸੀ ਵਿਰੁੱਧ ਗ਼ੈਰ ਜ਼ਮਾਨਤ ਵਰੰਟ ਨੂੰ ਰੱਦ ਕਰਵਾਉਣ ਲਈ ਅੱਜ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਗਈ ...

ਪੂਰੀ ਖ਼ਬਰ »

ਭਾਰਤ-ਪਾਕਿ ਗੱਲਬਾਤ ਰੱਦ ਹੋਣ 'ਤੇ ਕਾਂਗਰਸ ਤੇ ਭਾਜਪਾ ਆਹਮੋ-ਸਾਹਮਣੇ

ਨਵੀਂ ਦਿੱਲੀ, 21 ਸਤੰਬਰ (ਏਜੰਸੀ)- ਭਾਰਤ ਸਰਕਾਰ ਵਲੋਂ ਪਾਕਿਸਤਾਨ ਤੇ ਭਾਰਤ ਵਿਚਾਲੇ ਗੱਲਬਾਤ ਰੱਦ ਕਰਵਾਉਣ ਦਾ ਸਿਹਰਾ ਕਾਂਗਰਸ ਨੂੰ ਦੇਣ ਦਾ ਦਾਅਵਾ ਕਰਦਿਆਂ ਕਾਂਗਰਸ ਨੇ ਸਾਡੇ ਵਲੋਂ ਮੁੱਦਾ ਚੁੱਕਣ ਤੋਂ ਬਾਅਦ ਹੀ ਸਰਕਾਰ ਨੇ ਗੱਲਬਾਤ ਰੱਦ ਕਰਨ ਦਾ ਫੈਸਲਾ ਕੀਤਾ ਹੈ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਸੈਮੀਨਾਰ

ਬੱਧਨੀ ਕਲਾਂ/ਮੋਗਾ, 21 ਸਤੰਬਰ (ਸੰਜੀਵ ਕੋਛੜ, ਸੁਰਿੰਦਰਪਾਲ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਸਿਧਾਂਤ ਇਤਿਹਾਸ, ਸਾਹਿਤ ਦੇ ਪ੍ਰਚਾਰ ਤੇ ਪਸਾਰ ਲਈ ਕਰਵਾਏ ਤਿੰਨ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਦੀ ਆਰੰਭਤਾ ਸੰਤ ...

ਪੂਰੀ ਖ਼ਬਰ »

ਗੋ ਗਲੋਬਲ ਨੇ ਕਾਜਲ ਸੇਠੀ ਦਾ ਕੈਨੇਡਾ ਜਾਣ ਦਾ ਸੁਪਨਾ ਕੀਤਾ ਸਾਕਾਰ

ਮੋਗਾ, 21 ਸਤੰਬਰ (ਸੁਰਿੰਦਰਪਾਲ ਸਿੰਘ)-ਗੋ ਗਲੋਬਲ ਜੋ ਕਿ ਸਬ ਜੇਲ੍ਹ ਵਾਲੀ ਗਲੀ ਵਿਚ ਸਥਿਤ ਹੈ, ਵਿਦਿਆਰਥੀਆਂ ਦੇ ਹਰ ਵਰਗ ਦੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਲੀ ਵੀਜ਼ਾ ਸੰਸਥਾ ਵਲੋਂ ਇਕ ਵਾਰ ਫਿਰ ਜ਼ਿਲ੍ਹਾ ਮੋਗਾ ਦੇ ਵਿਦਿਆਰਥੀ ਕਾਜਲ ਸੇਠੀ ਦਾ ...

ਪੂਰੀ ਖ਼ਬਰ »

'ਕ੍ਰਿਸ਼ੀ ਕਰਾਂਤੀ ਯਾਤਰਾ' ਦੀ ਸ਼ੁਰੂਆਤ 23 ਨੂੰ ਹਰਿਦੁਆਰ ਤੋਂ ਹੋਵੇਗੀ ਸ਼ੁਰੂ

ਸ੍ਰੀ ਮੁਕਤਸਰ ਸਾਹਿਬ, 21 ਸਤੰਬਰ (ਰਣਜੀਤ ਸਿੰਘ ਢਿੱਲੋਂ)-ਕਿਸਾਨੀ ਮੰਗਾਂ ਨੂੰ ਲੈ ਕੇ 23 ਸਤੰਬਰ ਤੋਂ ਹਰਿਦੁਆਰ ਤੋਂ 'ਕਿਸਾਨ ਕ੍ਰਾਂਤੀ ਯਾਤਰਾ' ਦੀ ਸ਼ੁਰੂਆਤ ਰੋਸ ਮਾਰਚ ਨਾਲ ਕੀਤੀ ਜਾਵੇਗੀ ਤੇ 2 ਅਕਤੂਬਰ ਨੂੰ ਕਿਸਾਨ ਘਾਟ ਦਿੱਲੀ ਵਿਖੇ ਪਹੰੁਚ ਕੇ ਰੋਸ ਪ੍ਰਦਰਸ਼ਨ ...

ਪੂਰੀ ਖ਼ਬਰ »

ਸਸਤੀ ਬਿਜਲੀ ਲਈ 4000 ਮੈਗਾਵਾਟ ਸੁਪਰ ਕਰੀਟੀਕਲ ਥਰਮਲ ਪਲਾਂਟ ਸਥਾਪਤ ਕੀਤੇ ਜਾਣਗੇ-ਕਾਂਗੜ

ਚੰਡੀਗੜ•੍ਹ, 21 ਸਤੰਬਰ (ਅਜੀਤ ਬਿਊਰੋ)-ਬਠਿੰਡਾ ਤੇ ਰੋਪੜ ਸਥਿਤ 880 ਮੈਗਾਵਾਟ ਥਰਮਲ ਯੂਨਿਟਾਂ ਦੇ ਬੰਦ ਹੋਣ ਕਾਰਨ ਪੀ.ਐਸ.ਪੀ.ਸੀ.ਐਲ. ਦੇ ਮੁਲਾਜ਼ਮਾਂ ਵਲੋਂ ਨਿੱਜੀ ਖੇਤਰ ਦੇ ਦਬਦਬੇ ਦੇ ਸ਼ੰਕਿਆਂ ਨੂੰ ਖ਼ਤਮ ਕਰਨ ਦੇ ਮਕਸਦ ਨਾਲ ਬਿਜਲੀ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX