ਤਾਜਾ ਖ਼ਬਰਾਂ


ਸਾਵਰਕਰ ਵਿਵਾਦ ਨੂੰ ਲੈ ਕੇ ਕਾਂਗਰਸ 'ਤੇ ਭੜਕੀ ਮਾਇਆਵਤੀ, ਦੋਹਰਾ ਚਰਿੱਤਰ ਅਪਣਾਉਣ ਦਾ ਲਾਇਆ ਦੋਸ਼
. . .  9 minutes ago
ਨਵੀਂ ਦਿੱਲੀ, 15 ਦਸੰਬਰ- ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ''ਮੈਂ ਸਾਵਰਕਰ ਨਹੀਂ ਹਾਂ'' ਵਾਲੇ ਬਿਆਨ 'ਤੇ ਸਿਆਸਤ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਸ਼ਿਵ ਸੈਨਾ ਤੋਂ ਬਾਅਦ ਹੁਣ ਬਸਪਾ ਪ੍ਰਧਾਨ ਮਾਇਆਵਤੀ ਨੇ ਵੀ...
ਸੀ. ਬੀ. ਆਈ. ਕਰੇਗੀ ਆਈ. ਆਈ. ਟੀ. ਵਿਦਿਆਰਥਣ ਫਾਤਿਮਾ ਲਤੀਫ਼ ਦੇ ਖ਼ੁਦਕੁਸ਼ੀ ਮਾਮਲੇ ਦੀ ਜਾਂਚ
. . .  33 minutes ago
ਚੇਨਈ, 15 ਦਸੰਬਰ- ਤਾਮਿਲਨਾਡੂ 'ਚ ਇੰਡੀਅਨ ਇੰਸਟੀਚਿਊਟ ਆਫ਼ ਤਕਨਾਲੋਜੀ (ਆਈ. ਆਈ. ਟੀ.) ਦੀ ਵਿਦਿਆਰਥਣ ਫਾਤਿਮਾ ਲਤੀਫ਼ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ਦੀ ਜਾਂਚ ਸੀ. ਬੀ. ਆਈ. ਵਲੋਂ...
ਸ੍ਰੀਲੰਕਾਈ ਤਾਮਿਲ ਸ਼ਰਨਾਰਥੀਆਂ ਨੂੰ ਵੀ ਮਿਲਣੀ ਚਾਹੀਦੀ ਹੈ ਨਾਗਰਿਕਤਾ- ਸ਼੍ਰੀ ਸ਼੍ਰੀ ਰਵੀਸ਼ੰਕਰ
. . .  48 minutes ago
ਨਵੀਂ ਦਿੱਲੀ, 15 ਦਸੰਬਰ- ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਨਾਗਰਿਕਤਾ ਸੋਧ ਕਾਨੂੰਨ 'ਤੇ ਕਿਹਾ ਹੈ ਕਿ ਉਹ ਉੱਤਰ-ਪੂਰਬੀ ਭਾਰਤ ਨੇ ਲੋਕਾਂ ਨੂੰ ਅਪੀਲ ਕਰਨਾ ਚਾਹੁਣਗੇ ਕਿ ਉਹ ਕਿਸੇ ਮਨੁੱਖ ਅਤੇ ਜਾਇਦਾਦ ਨੂੰ ਨੁਕਸਾਨ...
ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ ਪਹਿਲਾ ਇੱਕ ਦਿਨਾਂ ਮੈਚ ਅੱਜ
. . .  51 minutes ago
ਚੇਨਈ, 15 ਦਸੰਬਰ - ਭਾਰਤ ਅਤੇ ਵੈਸਟ ਇੰਡੀਜ਼ ਦੀਆਂ ਟੀਮਾਂ ਵਿਚਕਾਰ ਤਿੰਨ ਮੈਚਾਂ ਦੀ ਲੜੀ ਦਾ ਪਹਿਲਾ ਇੱਕ ਦਿਨਾਂ ਮੈਚ ਅੱਜ ਦੁਪਹਿਰ ਤੋਂ ਚੇਨਈ 'ਚ ਖੇਡਿਆ ਜਾਵੇਗਾ। ਖ਼ਰਾਬ ਮੌਸਮ ਦੇ ਚੱਲਦਿਆਂ ਮੈਚ...
ਐੱਨ. ਆਰ. ਸੀ. ਨੂੰ ਪੂਰੇ ਦੇਸ਼ 'ਚ ਲਾਗੂ ਕੀਤਾ ਜਾਣਾ ਚਾਹੀਦਾ ਹੈ- ਗਿਰੀਰਾਜ ਸਿੰਘ
. . .  about 1 hour ago
ਨਵੀਂ ਦਿੱਲੀ, 15 ਦਸੰਬਰ- ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਹੈ ਕਿ ਐੱਨ. ਆਰ. ਸੀ. ਨੂੰ ਬਿਹਾਰ ਅਤੇ...
ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਪ੍ਰਦਰਸ਼ਨ ਦੇ ਚੱਲਦਿਆਂ ਕਈ ਟਰੇਨਾਂ ਰੱਦ
. . .  about 1 hour ago
ਕੋਲਕਾਤਾ, 15 ਦਸੰਬਰ- ਈਸਟ ਕੋਸਟ ਰੇਲਵੇ ਦੇ ਪੀ. ਆਰ. ਓ. ਦਾ ਕਹਿਣਾ ਹੈ ਕਿ ਪ੍ਰਦਰਸ਼ਨ ਨੂੰ ਦੇਖਦਿਆਂ ਦੱਖਣੀ-ਪੂਰਬੀ ਰੇਲਵੇ ਨੇ ਹਾਵੜਾ-ਖੜਗਪੁਰ ਰੇਲਵੇ ਭਾਗ 'ਤੇ 15 ਟਰੇਨਾਂ ਨੂੰ ਰੱਦ ਕਰ ਦਿੱਤਾ...
ਸਰਦਾਰ ਵੱਲਭ ਭਾਈ ਪਟੇਲ ਦੀ ਬਰਸੀ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਸ਼ਰਧਾਂਜਲੀ
. . .  about 1 hour ago
ਨਵੀਂ ਦਿੱਲੀ, 15 ਦਸੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਰਦਾਰ ਵੱਲਭ ਭਾਈ ਪਟੇਲ ਨੂੰ ਉਨ੍ਹਾਂ ਦੀ 69ਵੀਂ ਬਰਸੀ ਮੌਕੇ ਸ਼ਰਧਾਂਜਲੀ ਭੇਟ ਕੀਤੀ ਹੈ। ਮੋਦੀ ਨੇ ਟਵੀਟ ਕਰਕੇ ਕਿਹਾ, ''ਮਹਾਨ ਸਰਦਾਰ ਪਟੇਲ ਦੀ...
ਗੁਹਾਟੀ 'ਚ ਕਰਫ਼ਿਊ 'ਚ ਦਿੱਤੀ ਗਈ ਢਿੱਲ
. . .  1 minute ago
ਦਿਸਪੁਰ, 15 ਦਸੰਬਰ- ਆਸਾਮ ਦੇ ਐਡੀਸ਼ਨਲ ਡੀ. ਜੀ. ਪੀ. ਲਾਅ ਐਂਡ ਆਰਡਰ ਜੀ. ਪੀ. ਸਿੰਘ ਨੇ ਦੱਸਿਆ ਕਿ ਗੁਹਾਟੀ 'ਚ ਅੱਜ ਸਵੇਰੇ 9 ਵਜੇ ਤੋਂ ਸ਼ਾਮੀਂ 6 ਵਜੇ ਤੱਕ ਕਰਫ਼ਿਊ 'ਚ ਢਿੱਲ ਦਿੱਤੀ ਗਈ...
ਨੇਪਾਲ 'ਚ ਬੱਸ ਦੇ ਹਾਦਸਾਗ੍ਰਸਤ ਹੋਣ ਕਾਰਨ 12 ਲੋਕਾਂ ਦੀ ਮੌਤ
. . .  about 2 hours ago
ਕਾਠਮੰਡੂ, 15 ਦਸੰਬਰ- ਨੇਪਾਲ ਦੇ ਸਿੰਧੂਪਾਲਚੋਕ ਜ਼ਿਲ੍ਹੇ 'ਚ 40 ਯਾਤਰੀਆਂ ਨਾਲ ਭਰੀ ਇੱਕ ਬੱਸ ਹਾਦਸਾਗ੍ਰਸਤ ਹੋ ਗਈ। ਇਸ ਦੌਰਾਨ 12 ਲੋਕਾਂ ਦੀ ਮੌਤ...
ਰਾਜਸਥਾਨ 'ਚ ਵਾਪਰੇ ਸੜਕ ਹਾਦਸੇ 'ਚ ਫੌਜ ਦੇ ਪੰਜ ਜਵਾਨ ਜ਼ਖ਼ਮੀ
. . .  about 2 hours ago
ਜੈਪੁਰ, 15 ਦਸੰਬਰ- ਰਾਜਸਥਾਨ ਦੇ ਜੈਸਲਮੇਰ ਦੇ ਸੋਨੂੰ ਪਿੰਡ ਨੇੜੇ ਵਾਪਰੇ ਇੱਕ ਸੜਕ ਹਾਦਸੇ 'ਚ ਫੌਜ ਦੇ ਪੰਜ ਜਵਾਨ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ...
ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਵਰਤਿਕਾ ਸਿੰਘ ਨੇ ਗ੍ਰਹਿ ਮੰਤਰੀ ਨੂੰ ਖੂਨ ਨਾਲ ਚਿੱਠੀ ਲਿਖ ਕੇ ਕੀਤੀ ਇਹ ਮੰਗ
. . .  about 3 hours ago
ਨਵੀਂ ਦਿੱਲੀ, 15 ਦਸੰਬਰ- ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਵਰਤਿਕਾ ਸਿੰਘ ਨੇ ਇਹ ਮੰਗ ਕੀਤੀ ਹੈ ਕਿ ਨਿਰਭੈਆ ਜਬਰ ਜਨਾਹ ਦੇ ਚਾਰ ਦੋਸ਼ੀਆਂ ਨੂੰ ਇਕ ਔਰਤ ਵੱਲੋਂ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਖੂਨ ਨਾਲ ਗ੍ਰਹਿ ਮੰਤਰੀ ਅਮਿਤ...
ਪੱਛਮੀ ਬੰਗਾਲ : ਭਾਜਪਾ ਸੰਸਦ ਮੈਂਬਰ ਅਰਜੁਨ ਸਿੰਘ ਦੀ ਕਾਰ 'ਤੇ ਹੋਇਆ ਹਮਲਾ
. . .  about 4 hours ago
ਕੋਲਕਾਤਾ, 15 ਦਸੰਬਰ- ਪੱਛਮੀ ਬੰਗਾਲ ਦੇ ਬੈਰਕਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਅਰਜੁਨ ਸਿੰਘ ਦੀ ਗੱਡੀ 'ਤੇ ਹਮਲਾ ਕੀਤੇ ਜਾਣ ਦੀ ਖ਼ਬਰ ...
ਭੁੱਖ ਹੜਤਾਲ 'ਤੇ ਬੈਠੀ ਸਵਾਤੀ ਮਾਲੀਵਾਲ ਦੀ ਵਿਗੜੀ ਹਾਲਤ
. . .  about 4 hours ago
ਨਵੀਂ ਦਿੱਲੀ, 15 ਦਸੰਬਰ- ਭੁੱਖ ਹੜਤਾਲ 'ਤੇ ਬੈਠੀ ਦਿੱਲੀ ਮਹਿਲਾ ਆਯੋਗ ਦੀ ਪ੍ਰਧਾਨ ਸਵਾਤੀ ਮਾਲੀਵਾਲ ਦੀ ਹਾਲਤ ਵਿਗੜ ਗਈ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ...
ਮਦਰ ਡੇਅਰੀ ਵੱਲੋਂ ਦੁੱਧ ਦੀ ਕੀਮਤ 'ਚ 3 ਰੁਪਏ ਪ੍ਰਤੀ ਲੀਟਰ ਵਾਧਾ
. . .  1 day ago
ਨਵੀਂ ਦਿੱਲੀ, 14 ਦਸੰਬਰ - ਮਦਰ ਡੇਅਰੀ ਵੱਲੋਂ ਦੁੱਧ ਦੀਆਂ ਕੀਮਤਾਂ ਵਿਚ 3 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਗਿਆ ਹੈ।
ਅਧਿਆਪਕ ਨੂੰ ਗੋਲੀ ਮਾਰ ਕੇ ਖੋਹੀ ਕਾਰ
. . .  1 day ago
ਹਰੀਕੇ ਪੱਤਣ, 14 ਦਸੰਬਰ (ਸੰਜੀਵ ਕੁੰਦਰਾ) - ਕਸਬੇ ਦੇ ਬਿਲਕੁਲ ਨੇੜੇ ਅੱਜ ਸ਼ਾਮ 6.30 ਵਜੇ ਦੇ ਕਰੀਬ ਪਿਸਤੌਲਧਾਰੀ 2 ਲੁਟੇਰੇ ਇੱਕ ਅਧਿਆਪਕ ਨੂੰ ਗੋਲੀ ਮਾਰ ਕੇ ਜ਼ਖਮੀ...
ਨਾਗਰਿਕਤਾ ਸੋਧ ਬਿੱਲ ਖਿਲਾਫ ਫਿਰ ਬੋਲੇ ਕੈਪਟਨ
. . .  1 day ago
5 ਕਰੋੜ ਦੀ ਹੈਰੋਇਨ ਸਮੇਤ ਨੌਜਵਾਨ ਕਾਬੂ
. . .  1 day ago
ਜੇ.ਐਨ.ਯੂ ਦੇ ਉਪ ਕੁਲਪਤੀ 'ਤੇ ਹਮਲਾ
. . .  1 day ago
ਕਾਰ ਦੇ ਦਰਖ਼ਤ ਨਾਲ ਟਕਰਾਈ ਇਕ ਦੀ ਮੌਤ, 4 ਜ਼ਖ਼ਮੀ
. . .  1 day ago
ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਆਪਣੇ ਰੁਖ 'ਤੇ ਕਾਇਮ - ਪ੍ਰਸ਼ਾਂਤ ਕਿਸ਼ੋਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਅੱਸੂ ਸੰਮਤ 550

ਹੁਸ਼ਿਆਰਪੁਰ / ਮੁਕੇਰੀਆਂ

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ 'ਚ ਕਾਂਗਰਸ ਦੀ ਹੂੰਝਾ ਫੇਰ ਜਿੱਤ

ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰ ਪਾਲ ਸਿੰਘ, ਹਰਪ੍ਰੀਤ ਕੌਰ)- ਬਲਾਕ ਸੰਮਤੀ ਦੀਆਂ ਚੋਣਾਂ 'ਚ ਕਾਂਗਰਸ ਦੀ ਚੜ੍ਹਤ ਰਹੀ | ਦੇਰ ਸ਼ਾਮ ਤੱਕ 211 ਵਿਚੋਂ 114 ਦੇ ਨਤੀਜੇ ਐਲਾਨੇ ਗਏ ਸਨ | ਕਾਂਗਰਸ ਨੇ 92 ਸੀਟਾਂ 'ਤੇ ਜਿੱਤ ਹਾਸਿਲ ਕੀਤੀ | ਭਾਜਪਾ ਨੂੰ 14, ਸ਼੍ਰੋਮਣੀ ਅਕਾਲੀ ਦਲ ਨੂੰ 7 ਤੇ ਅਜ਼ਾਦ ਉਮੀਦਵਾਰ ਨੂੰ ਇਕ ਸੀਟ ਹਾਸਿਲ ਹੋਈ | ਭਾਜਪਾ ਦੇ ਉਮੀਦਵਾਰ ਆਦਮਵਾਲ ਤੇ ਅੱਜੋਵਲ 'ਚ ਭਾਜਪਾ ਦੇ ਉਮੀਦਵਾਰ ਜੇਤੂ ਰਹੇ | ਮੁਰਾਦਪੁਰ ਨਰਿਆਲ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜੇਤੂ ਰਿਹਾ | ਅਜੜਾਮ, ਮਹਿਗੋਵਾਲ, ਸਿੰਗੜੂਵਾ, ਡਗਾਮਾ ਕਲਾਂ, ਲਾਚੋਵਾਲ, ਰੰਧਾਵਾ ਬਰੋਟਾ, ਨਸਰਾਲਾ, ਧਾਮੀਆਂ ਕਲਾਂ, ਫੰਬੀਆਂ, ਸੂਸ, ਮਾਣਕਢੇਰੀ, ਖਡਿਆਲਾ ਸੈਣੀਆਂ, ਨੰਦਾਚੌਰ, ਲਾਂਬੜਾ, ਬਰੋਨ ਹਰਿਆਣਾ, ਢੇਡੇ ਫਤਿਹਸਿੰਘ, ਬੈਂਸਤਾਨੀਵਾਲ, ਗੋਬਿੰਦਪੁਰ ਖੁਣ-ਖੁਣ, ਬਸੀ ਮਾਰੂਫ਼, ਸਤੌਰ, ਹਰਦੋਖਾਨਪੁਰ ਅਤੇ ਬਸੀ ਗੁਲਾਮ ਹੁਸੈਨ ਤੋਂ ਕਾਂਗਰਸ ਜੇਤੂ ਰਹੀ | ਜ਼ਿਲ੍ਹਾ ਪਰਿਸ਼ਦ ਦੇ ਦੋ ਨਤੀਜੇ ਸਮਾਚਾਰ ਲਿਖੇੇ ਜਾਣ ਤੱਕ ਪ੍ਰਾਪਤ ਹੋਏ ਸਨ | ਜਹਾਨਖੇਲਾਂ ਤੇ ਨੰਦਾਚੋਰ ਜ਼ੌਨ ਤੋਂ ਕਾਂਗਰਸੀ ਉਮੀਦਵਾਰ ਜੇਤੂ ਰਹੇ | ਬਾਕੀ ਦੇ 23 ਜ਼ੋਨਾਂ 'ਚ ਵੀ ਕਾਂਗਰਸ ਅੱਗੇ ਚੱਲ ਰਹੀ ਸੀ |
ਪੰਚਾਇਤ ਸੰਮਤੀ ਜ਼ੋਨ ਹੁਸ਼ਿਆਰਪੁਰ-1 'ਚ ਕਾਂਗਰਸ ਦੀ ਸ਼ਾਨਦਾਰ ਜਿੱਤ
ਹੁਸ਼ਿਆਰਪੁਰ, (ਬਲਜਿੰਦਰਪਾਲ ਸਿੰਘ)- ਪੰਚਾਇਤ ਸੰਮਤੀ ਹੁਸ਼ਿਆਰਪੁਰ-1 ਦੇ ਕੁੱਲ 25 ਜ਼ੋਨਾਂ 'ਚੋਂ 21 ਜ਼ੋਨਾਂ ਦੇ ਨਤੀਜੇ ਐਲਾਨੇ ਗਏ ਜਿਨ੍ਹਾਂ 'ਚ ਕਾਂਗਰਸ ਨੂੰ 20 ਤੇ ਸ਼ੋ੍ਰਮਣੀ ਅਕਾਲੀ ਦਲ ਨੂੰ ਇਕ ਜ਼ੋਨ ਤੋਂ ਜਿੱਤ ਪ੍ਰਾਪਤ ਹੋਈ | ਜਾਣਕਾਰੀ ਅਨੁਸਾਰ ਅਜੜਾਮ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਕਮਲਜੀਤ ਕੌਰ 920 ਵੋਟਾਂ, ਮਹਿੰਗਰੋਵਾਲ ਤੋਂ ਕਾਂਗਰਸੀ ਉਮੀਦਵਾਰ ਰਵਿੰਦਰਜੀਤ ਕੌਰ 774 ਵੋਟਾਂ, ਸਿੰਗੜੀਵਾਲਾ ਤੋਂ ਕਾਂਗਰਸੀ ਉਮੀਦਵਾਰ ਪਲਵਿੰਦਰ ਕੌਰ 1033 ਵੋਟਾਂ, ਡਗਾਣਾ ਕਲਾਂ ਤੋਂ ਕਾਂਗਰਸੀ ਉਮੀਦਵਾਰ ਹਰਮੇਸ਼ ਲਾਲ 451 ਵੋਟਾਂ, ਲਾਚੋਵਾਲ ਤੋਂ ਕਾਂਗਰਸੀ ਉਮੀਦਵਾਰ ਦਲਜੀਤ ਸਿੰਘ 944 ਵੋਟਾਂ, ਰੰਧਾਵਾ ਬਰੋਟਾ ਤੋਂ ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ 655 ਵੋਟਾਂ, ਨਸਰਾਲਾ ਤੋਂ ਕਾਂਗਰਸੀ ਉਮੀਦਵਾਰ ਗੁਰਨਾਮ ਸਿੰਘ 762 ਵੋਟਾਂ, ਧਾਮੀਆਂ ਕਲਾਂ ਤੋਂ ਕਾਂਗਰਸੀ ਉਮੀਦਵਾਰ ਸੁਖਵਿੰਦਰ ਸਿੰਘ 545 ਵੋਟਾਂ, ਫੰਬੀਆਂ ਤੋਂ ਕਾਂਗਰਸੀ ਉਮੀਦਵਾਰ ਨੀਤੂ ਰਾਣੀ 988 ਵੋਟਾਂ, ਮਾਣਕਢੇਰੀ ਤੋਂ ਕਾਂਗਰਸੀ ਉਮੀਦਵਾਰ ਗੁਰਬਖਸ਼ ਕੌਰ 113 ਵੋਟਾਂ, ਨੰਦਾਚੌਰ ਤੋਂ ਕਾਂਗਰਸੀ ਉਮੀਦਵਾਰ ਸਤਿੰਦਰ ਸਿੰਘ 168 ਵੋਟਾਂ, ਮੁਰਾਦਪੁਰ ਨਰਿਆਲ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਾਰ ਹੁਸ਼ਿਆਰ ਸਿੰਘ 372 ਵੋਟਾਂ, ਲਾਂਬੜਾ ਤੋਂ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ 262 ਵੋਟਾਂ, ਬਸਤੀਵਾਲ ਤੋਂ ਕਾਂਗਰਸੀ ਉਮੀਦਵਾਰ ਹਰਵਿੰਦਰ ਕੌਰ 725 ਵੋਟਾਂ, ਢੱਡੇ ਫਤਹਿ ਸਿੰਘ ਤੋਂ ਕਾਂਗਰਸੀ ਉਮੀਦਵਾਰ ਪਰਮਿੰਦਰ ਕੌਰ 667 ਵੋਟਾਂ, ਖਡਿਆਲਾ ਸੈਣੀਆਂ ਤੋਂ ਕਾਂਗਰਸੀ ਉਮੀਦਵਾਰ ਕਰਨੈਲ ਸਿੰਘ 145, ਸਤੌਰ ਤੋਂ ਕਾਂਗਰਸੀ ਉਮੀਦਵਾਰ ਅਜੀਤ ਸਿੰਘ 408 ਵੋਟਾਂ, ਬਸੀ ਮਰੂਫ਼-ਹੁਸੈਨਪੁਰ ਤੋਂ ਕਾਂਗਰਸੀ ਉਮੀਦਵਾਰ ਕਮਲਜੀਤ ਕੌਰ 86 ਵੋਟਾਂ, ਗੋਬਿੰਦਪੁਰ ਖੁਣ ਖੁਣ ਤੋਂ ਕਾਂਗਰਸੀ ਉਮੀਦਵਾਰ ਆਸ਼ਾ ਰਾਣੀ 261, ਹਰਦੋਖਾਨਪੁਰ ਤੋਂ ਕਾਂਗਰਸੀ ਉਮੀਦਵਾਰ ਗੁਰਮੀਤ ਸਿੰਘ 79 ਵੋਟਾਂ, ਸੂਸ ਤੋਂ ਕਾਂਗਰਸੀ ਉਮੀਦਵਾਰ ਬਲਵਿੰਦਰ ਕੌਰ 447 ਵੋਟਾਂ, ਹਰਿਆਣਾ ਬਰੂਨ ਤੋਂ ਕਾਂਗਰਸੀ ਉਮੀਦਵਾਰ ਗੁਰਦੀਪ ਕੌਰ 441 ਵੋਟਾਂ, ਬਸੀ ਗੁਲਾਮ ਹੁਸੈਨ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਕਿਰਨਦੀਪ ਸਿੰਘ ਮੱਲ੍ਹੀ 996 ਵੋਟਾਂ, ਆਦਮਵਾਲ ਤੋਂ ਭਾਜਪਾ ਉਮੀਦਵਾਰ ਬਿਕਰਮਜੀਤ 566 ਵੋਟਾਂ, ਅੱਜੋਵਾਲ ਤੋਂ ਬਲਵਿੰਦਰ ਕੌਰ ਭਾਜਪਾ ਉਮੀਦਵਾਰ 173 ਵੋਟਾਂ ਦੇ ਫਰਕ ਨਾਲ ਜੇਤੂ ਰਹੇ | ਸਹਾਇਕ ਚੋਣ ਰਿਟਰਨਿੰਗ ਅਫ਼ਸਰ ਲਵਦੀਪ ਸਿੰਘ ਧੂਤ ਨੇ ਦੱਸਿਆ ਕਿ ਬਲਾਕ ਸੰਮਤੀ ਹੁਸ਼ਿਆਰਪੁਰ-1 'ਚ ਸਭ ਤੋਂ ਵੱਧ 225 ਬੂਥ ਸਨ | ਉਨ੍ਹਾਂ ਦੱਸਿਆ ਕਿ ਸਮੁੱਚੇ ਸਟਾਫ਼ ਦੇ ਆਪਸੀ ਸਹਿਯੋਗ ਨਾਲ 25 ਜ਼ੋਨਾਂ ਦੇ ਨਤੀਜੇ ਸਾਰਿਆਂ ਨਾਲੋਂ ਪਹਿਲਾਂ ਐਲਾਨੇ ਗਏ |
ਪੰਚਾਇਤ ਸੰਮਤੀ ਜ਼ੋਨ ਹੁਸ਼ਿਆਰਪੁਰ- 2 ਦੇ ਨਤੀਜੇ
ਇਸੇ ਤਰ੍ਹਾਂ ਪੰਚਾਇਤ ਸੰਮਤੀ ਹੁਸ਼ਿਆਰਪੁਰ-2 ਅਧੀਨ ਆਉਂਦੇ ਜ਼ੋਨ ਜੇ.ਸੀ.ਟੀ. ਚੌਹਾਲ ਤੋਂ ਕਾਂਗਰਸੀ ਉਮੀਦਵਾਰ ਸੁਨੀਤਾ ਰਾਣੀ 110 ਵੋਟਾਂ, ਚੌਹਾਲ ਤੋਂ ਕਾਂਗਰਸੀ ਉਮੀਦਵਾਰ ਦਲਜੀਤ ਕੌਰ 34 ਵੋਟਾਂ, ਖੜਕਾਂ ਤੋਂ ਭਾਜਪਾ ਉਮੀਦਵਾਰ ਚਰਨਜੀਤ ਕੁਮਾਰ 192 ਵੋਟਾਂ, ਨੰਗਲ ਸ਼ਹੀਦਾਂ ਤੋਂ ਕਾਂਗਰਸੀ ਉਮੀਦਵਾਰ ਬਿਮਲ ਕੌਰ 469 ਵੋਟਾਂ, ਬਜਵਾੜਾ ਕਲਾਂ ਤੋਂ ਕਾਂਗਰਸੀ ਉਮੀਦਵਾਰ ਮਨਜੀਤ ਕੁਮਾਰ 235 ਵੋਟਾਂ, ਚੱਗਰਾਂ ਤੋਂ ਕਾਂਗਰਸੀ ਉਮੀਦਵਾਰ ਸੀਤਾ ਰਾਣੀ 1056 ਵੋਟਾਂ, ਨਾਰੂ ਨੰਗਲ ਖਾਸ ਤੋਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ 452, ਜਿਆਣ ਤੋਂ ਕਾਂਗਰਸੀ ਉਮੀਦਵਾਰ ਤਰਜਿੰਦਰ ਕੌਰ 714 ਵੋਟਾਂ, ਨਿਊ ਸ਼ਾਂਤੀ ਨਗਰ ਤੋਂ ਕਾਂਗਰਸੀ ਉਮੀਦਵਾਰ ਰਵਿੰਦਰ ਕੌਰ 337 ਵੋਟਾਂ, ਬੂਥਗੜ੍ਹ ਤੋਂ ਭਾਜਪਾ ਉਮੀਦਵਾਰ ਬਲਵਿੰਦਰ ਸਿੰਘ 271 ਵੋਟਾਂ ਦੇ ਫਰਕ ਨਾਲ ਜੇਤੂ ਰਹੇ |
ਹਲਕਾ ਮੁਕੇਰੀਆਂ 'ਚ ਅਕਾਲੀ-ਭਾਜਪਾ ਗਠਜੋੜ ਦਰਮਿਆਨ ਫਸਵਾਂ ਮੁਕਾਬਲਾ
ਮੁਕੇਰੀਆਂ, ਸਤੰਬਰ (ਰਾਮਗੜ੍ਹੀਆ, ਸਰਵਜੀਤ ਸਿੰਘ)- ਹਲਕਾ ਮੁਕੇਰੀਆਂ ਅੰਦਰ ਸੰਮਤੀ ਦੀਆਂ 20 ਸੀਟਾਂ ਵਿਚੋਂ 11 ਸੀਟਾਂ 'ਤੇ ਕਾਂਗਰਸ ਅਤੇ 9 ਸੀਟਾਂ 'ਤੇ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਜੇਤੂ ਰਹੇ | ਸੱਤਾਧਾਰੀ ਪਾਰਟੀ ਕਾਂਗਰਸ ਨੂੰ ਬਰਾਬਰ ਦੀ ਟੱਕਰ ਦੇ ਕੇ ਅਕਾਲੀ-ਭਾਜਪਾ ਗਠਜੋੜ ਨੇ ਸਭ ਨੂੰ ਹੈਰਾਨ ਕਰ ਦਿੱਤਾ | ਜੇਤੂ ਸੀਟਾਂ ਦਾ ਵੇਰਵਾ ਇਸ ਪ੍ਰਕਾਰ ਹੈ | ਬੁੱਢਾਵੜ ਜ਼ੋਨ ਤੋਂ ਭਾਜਪਾ ਦੇ ਰਣਧੀਰ ਸਿੰਘ 1059 ਵੋਟਾਂ, ਹਰਸੇਮਾਨਸਰ ਜ਼ੋਨ ਤੋਂ ਜਤਿੰਦਰ ਕੁਮਾਰ ਭਾਜਪਾ 1667 ਵੋਟਾਂ, ਮਹਿਤਾਬਪੁਰ ਜ਼ੋਨ ਤੋਂ ਮਨਜੀਤ ਕੌਰ ਭਾਜਪਾ 1326 ਵੋਟਾਂ, ਭੰਗਾਲਾ ਜ਼ੋਨ ਤੋਂ ਰਾਮਦੱਤ ਭਾਜਪਾ 1256 ਵੋਟਾਂ, ਨੌਸ਼ਿਹਰਾ ਜ਼ੋਨ ਤੋਂ ਗੁਰਦੀਪ ਕੌਰ ਸ਼੍ਰੋਮਣੀ ਅਕਾਲੀ ਦਲ 964 ਵੋਟਾਂ, ਬਗੜੋਈ ਜ਼ੋਨ ਤੋਂ ਅਮਨਦੀਪ ਕੌਰ ਭਾਜਪਾ 1165 ਵੋਟਾਂ, ਡੁਗਰੀਆਂ ਰਾਜਪੂਤਾਂ ਬਲਵੀਰ ਕੌਰ ਭਾਜਪਾ 867, ਖੀਚੀਆਂ ਤੋਂ ਰਤਨ ਸਿੰਘ ਸ਼੍ਰੋਮਣੀ ਅਕਾਲੀ ਦਲ 1310 ਵੋਟਾਂ, ਪੰਡੋਰੀ ਜ਼ੋਨ ਤੋਂ ਰਾਣੀ ਭਾਜਪਾ 1255 ਵੋਟਾਂ ਲੈ ਕੇ ਜੇਤੂ ਰਹੇ | ਜਦਕਿ ਕਾਂਗਰਸ ਦੀ ਟਿਕਟ ਤੇ ਚੋਣ ਲੜੇ ਜ਼ੋਨ ਚਨੌਰ ਤੋਂ ਬਲਵੀਰ ਕੌਰ 1311 ਵੋਟਾਂ, ਜ਼ੋਨ ਖੁੰਦਪੁਰ ਤੋਂ ਡਾਕਟਰ ਸਰਵਣ ਕੁਮਾਰ 1966 ਵੋਟਾਂ, ਜ਼ੋਨ ਧੋਲਾਖੇੜਾ ਤੋਂ ਭਵਾਨੀ ਸਿੰਘ 1481 ਵੋਟਾਂ, ਜ਼ੋਨ ਕਾਲਾਮੰਝ ਤੋਂ ਮੋਨੀਕਾ 1343 ਵੋਟਾਂ, ਜ਼ੋਨ ਮਾਨਾਂ ਤੋਂ ਸੁਨੀਤਾ ਦੇਵੀ 1084, ਜ਼ੋਨ ਜੰਡਵਾਲ ਤੋਂ ਨੀਲਮ ਕੁਮਾਰੀ 1668 ਵੋਟਾਂ, ਜ਼ੋਨ ਮਹਿੰਦੀਪੁਰ ਤੋਂ ਪ੍ਰਦੀਪ ਕੁਮਾਰ ਗੋਲਡੀ 1581, ਜ਼ੋਨ ਧਨੋਆ ਤੋਂ ਪਰਮਜੀਤ ਕੌਰ 1274 ਵੋਟਾਂ, ਉਮਰਪੁਰ ਤੋਂ ਠਾਕੁਰ ਕਮਲਜੀਤ ਸਿੰਘ 1381 ਵੋਟਾਂ, ਐਮਾਂ ਮਾਂਗਟ ਜ਼ੋਨ ਤੋਂ ਮੈਜਰ ਸਿੰਘ 1171 ਵੋਟਾਂ ਲੈਕੇ ਜੇਤੂ ਰਹੇ | ਸੰਘੋਕਤਰਾਲਾ ਜ਼ੋਨ ਤੋਂ ਪ੍ਰੇਮ ਚੰਦ 1304 ਵੋਟਾਂ ਲੈ ਕੇ ਜੇਤੂ ਰਹੇ | ਖ਼ਬਰ ਲਿਖੇ ਜਾਣ ਤੱਕ ਜ਼ਿਲ੍ਹਾ ਪ੍ਰੀਸ਼ਦ ਦੀਆਂ 2 ਸੀਟਾਂ ਦੀ ਗਿਣਤੀ ਚਲ ਰਹੀ ਸੀ ਜਿਸ ਦੇ ਨਤੀਜੇ ਦੇਰ ਰਾਤ ਆਉਣ ਦੀ ਸੰਭਾਵਨਾ ਹੈ |


ਖ਼ਬਰ ਸ਼ੇਅਰ ਕਰੋ

ਚੋਣ ਨਤੀਜੇ ਲੋਕਾਂ ਦੀ ਆਵਾਜ਼ ਬਣ ਕੇ ਸਾਹਮਣੇ ਆਏ- ਅਰੋੜਾ

ਹੁਸ਼ਿਆਰਪੁਰ, 22 ਸਤੰਬਰ (ਹਰਪ੍ਰੀਤ ਕੌਰ)- ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਕਾਂਗਰਸੀ ਉਮੀਦਵਾਰਾਂ ਦੀ ਜਿੱਤ ਸੱਚਾਈ, ਕਾਂਗਰਸ ਦੀਆਂ ਨੀਤੀਆਂ ਤੇ ਲੋਕਾਂ ਦੀ ਜਿੱਤ ਹੈ | ਇਹ ਪ੍ਰਗਟਾਵਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਜੇਤੂ ਉਮੀਦਵਾਰਾਂ ਨੂੰ ...

ਪੂਰੀ ਖ਼ਬਰ »

ਚੱਬੇਵਾਲ ਤੋਂ ਕਾਂਗਰਸੀ ਉਮੀਦਵਾਰ ਮਨਪ੍ਰੀਤ ਕੌਰ ਜੇਤੂ

ਚੱਬੇਵਾਲ, 22 ਸਤੰਬਰ (ਰਾਜਾ ਸਿੰਘ ਪੱਟੀ)- ਚੱਬੇਵਾਲ ਤੋਂ ਜਿਲ੍ਹਾ ਪ੍ਰੀਸ਼ਦ ਦੀ ਕਾਂਗਰਸ ਉਮੀਦਵਾਰ ਮਨਪ੍ਰੀਤ ਕੌਰ ਜੇਤੂ ਰਹੀ | ਮਨਪ੍ਰੀਤ ਕੌਰ 8479 ਵੋਟਾਂ ਪ੍ਰਾਪਤ ਕਰਕੇ ਪਹਿਲੇ ਸਥਾਨ 'ਤੇ ਰਹੀ | ਅਕਾਲੀ-ਭਾਜਪਾ ਉਮੀਦਵਾਰ ਜਸਵੀਰ ਕੌਰ 4629 ਵੋਟਾਂ ਪ੍ਰਾਪਤ ਕਰਕੇ ਦੂਜੇ ...

ਪੂਰੀ ਖ਼ਬਰ »

ਕਾਂਗਰਸ ਦੀ ਜਿੱਤ ਇਤਿਹਾਸਕ- ਸੰਤੋਸ਼ ਚੌਧਰੀ

ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)- ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਐਲਾਨੇ ਨਤੀਜਿਆਂ 'ਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਹੋਈ ਇਤਿਹਾਸਕ ਜਿੱਤ ਨੇ ਸਾਬਿਤ ਕਰ ਦਿੱਤਾ ਹੈ ਕਿ ਸੂਬੇ ਦੇ ਲੋਕ ਹੁਣ ਅਕਾਲੀ-ਭਾਜਪਾ, ਆਮ ਆਦਮੀ ਪਾਰਟੀ ...

ਪੂਰੀ ਖ਼ਬਰ »

ਗੁਰਦੁਆਰਾ ਗਰਨਾ ਸਾਹਿਬ ਵਿਖੇ ਕਰਵਾਏ ਜਾਣ ਵਾਲੇ ਰੈਣ ਸੁਬਾਈ ਕੀਰਤਨ ਦਾ ਪੋਸਟਰ ਜਾਰੀ

ਦਸੂਹਾ, 22 ਸਤੰਬਰ (ਭੁੱਲਰ)- ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ 12ਵੇਂ ਰੈਣ ਸਬਾਈ ਕੀਰਤਨ ਸਬੰਧੀ ਸਤਪਾਲ ਸਿੰਘ ਬਿੱਟੂ ਦੀ ਅਗਵਾਈ ਹੇਠ ਪੋਸਟਰ ਜਾਰੀ ...

ਪੂਰੀ ਖ਼ਬਰ »

ਡਬਲਯੂ ਡੀ. ਇੰਮੀਗ੍ਰੇਸ਼ਨ ਵਲੋਂ ਜਰਮਨੀ 'ਚ ਮੁਫ਼ਤ ਐਜੂਕੇਸ਼ਨ ਸਬੰਧੀ ਸੈਮੀਨਾਰ

ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)- ਡਬਲਯੂ ਡੀ. ਇਮੀਗ੍ਰੇਸ਼ਨ ਕਨਸਲਟੈਂਟ ਦਾ ਜਰਮਨੀ 'ਚ ਮੁਫ਼ਤ ਐਜੂਕੇਸ਼ਨ ਸੈਮੀਨਾਰ ਅੰਮਿ੍ਤਸਰ ਦੇ ਹੋਟਲ ਪੀ.ਆਰ. ਰੈਜੀਡੈਂਸੀ, ਰਜਣੀਤ ਐਵਨਿਊ ਵਿਖੇ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੰਪਨੀ ਦੇ ਸੀ.ਈ.ਓ. ...

ਪੂਰੀ ਖ਼ਬਰ »

ਗੁਰਦੁਆਰਾ ਟਿੱਬਾ ਸਾਹਿਬ 'ਚ ਸਮਾਗਮ ਅੱਜ ਤੋਂ

ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)- ਸੰਤ ਬਾਬਾ ਸੋਹਣ ਸਿੰਘ ਅਤੇ ਸੰਤ ਬਾਬਾ ਲਛਮਣ ਸਿੰਘ ਦੀ ਸਾਲਾਨਾ ਯਾਦ ਨੂੰ ਸਮਰਪਿਤ ਤਪ ਅਸਥਾਨ ਸੰਤ ਬਾਬਾ ਸੋਹਣ ਸਿੰਘ ਗੁਰਦੁਆਰਾ ਟਿੱਬਾ ਸਾਹਿਬ ਹੁਸ਼ਿਆਰਪੁਰ ਵਿਖੇ ਹੋਣ ਵਾਲੇ ਸਮਾਗਮਾਂ ਦੀਆਂ ਤਿਆਰੀਆਂ ਮੁਕੰਮਲ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਗੜ੍ਹਦੀਵਾਲਾ 'ਚ ਭਾਈ ਘਨੱਈਆ ਦੀ ਯਾਦ 'ਚ ਸਮਾਗਮ

ਗੜ੍ਹਦੀਵਾਲਾ, 22 ਸਤੰਬਰ (ਚੱਗਰ, ਗੋਂਦਪੁਰ)- ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਪਿ੍ੰਸੀਪਲ ਡਾ. ਸਤਵਿੰਦਰ ਸਿੰਘ ਢਿੱਲੋਂ ਦੀ ਪੇ੍ਰਰਨਾ ਸਦਕਾ ਕਾਲਜ ਦੇ ਧਰਮ ਅਧਿਐਨ ਦੇ ਮੁਖੀ ਪ੍ਰੋ. ਜਤਿੰਦਰ ਕੌਰ ਦੀ ਅਗਵਾਈ ਵਿਚ ਭਾਈ ਘਨੱਈਆ ਜੀ ਦਾ 300 ਸਾਲਾ ਜੋਤੀ ਜੋਤਿ ਦਿਵਸ ਮਨਾਇਆ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਦੇ ਸ਼ੁਭ ਚਿੰਤਕਾਂ ਦੀ ਇਕੱਤਰਤਾ

ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)- ਸੰਤ ਸਾਧੂ ਸਿੰਘ ਕਹਾਰਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੇਜਰ ਬਖਤਾਵਰ ਸਿੰਘ ਸਹੋਤਾ ਦੀ ਪ੍ਰਧਾਨਗੀ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਦੇ ਸ਼ੁਭ-ਚਿੰਤਕਾਂ ਦੀ ਇਕੱਤਰਤਾ ਹੋਈ | ਇਸ ਮੌਕੇ ਸ੍ਰੀ ਗੁਰੂ ...

ਪੂਰੀ ਖ਼ਬਰ »

ਬਾਬਾ ਜਵਾਹਰ ਦਾਸ ਸੂਸਾਂ ਦੀ ਬਰਸੀ ਮੌਕੇ ਸਮਾਗਮ 28 ਨੂੰ

ਸ਼ਾਮਚੁਰਾਸੀ, 22 ਸਤੰਬਰ (ਗੁਰਮੀਤ ਸਿੰਘ ਖ਼ਾਨਪੁਰੀ)- ਬਾਬਾ ਜਵਾਹਰ ਦਾਸ ਦੀ 99ਵੀਂ ਬਰਸੀ ਦੇ ਸਬੰਧ ਵਿਚ ਗੁਰਦੁਆਰਾ ਬਾਬਾ ਜਵਾਹਰ ਦਾਸ ਸੂਸ ਵਿਖੇ 28 ਸਤੰਬਰ ਨੂੰ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਬਾਬਾ ਸਾਹਿਬ ਸਿੰਘ ਨੇ ਦੱਸਿਆ ਕਿ ਦਮਦਮੀ ...

ਪੂਰੀ ਖ਼ਬਰ »

ਕੈਨੇਡਾ ਤੇ ਆਸਟ੍ਰੇਲੀਆ ਸਟੱਡੀ ਵੀਜ਼ੇ ਲਈ ਅਪਲਾਈ ਕਰਨ ਦਾ ਸੁਨਹਿਰੀ ਮੌਕਾ- ਅਰੋੜਾ

ਗੜ੍ਹਸ਼ੰਕਰ, 22 ਸਤੰਬਰ (ਧਾਲੀਵਾਲ)- ਅਰੋੜਾ ਇਮੀਗ੍ਰੇਸ਼ਨ ਐਾਡ ਐਜ਼ੂਕੇਸ਼ਨ ਕੰਸਲਟੈਂਟਸ ਨਵਾਂਸ਼ਹਿਰ/ਗੜ੍ਹਸ਼ੰਕਰ ਦੇ ਮੈਨੇਜਿੰਗ ਡਾਇਰੈਕਟਰ ਤੇ ਮੈਂਬਰ ਆਈ.ਸੀ.ਸੀ.ਆਰ.ਸੀ. ਅਵਤਾਰ ਸਿੰਘ ਅਰੋੜਾ ਤੇ ਰਿਜ਼ਨਲ ਡਾਇਰੈਕਟਰ ਕੰਵਰਪ੍ਰੀਤ ਸਿੰਘ ਅਰੋੜਾ ਨੇ ਕਿਹਾ ਕਿ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਪੈਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ

ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)- ਪੰਜਾਬ ਰੋਡਵੇਜ਼ ਪੈਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਜਗਤਾਰ ਸਿੰਘ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਹੋਈ ਜਿਸ ਦੌਰਾਨ ਪੈਨਸ਼ਨਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ...

ਪੂਰੀ ਖ਼ਬਰ »

ਪਿੰਡ ਖਿੱਚੀਆਂ ਵਿਖੇ ਰਾਤ ਤੇ ਦਿਨ ਵੇਲੇ ਚੋਰੀ ਦੀਆਂ ਦੋ ਵਾਰਦਾਤਾਂ

ਨੌਸ਼ਿਹਰਾ ਪਤਣ, 22 ਸਤੰਬਰ (ਪਰਸ਼ੋਤਮ ਸਿੰਘ ਪੁਰੇਵਾਲ)- ਪਿੰਡ ਖਿੱਚੀਆਂ ਵਿਖੇ ਚੋਰਾਂ ਨੇ ਦਿਨ-ਦਿਹਾੜੇ ਇਕ ਘਰ ਵਿਚ ਵੜ ਕੇ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਦੀ ਖ਼ਬਰ ਹੈ | ਬੀਤੀ ਰਾਤ ਵੀ ਪਿੰਡ ਖਿੱਚੀਆਂ ਦੇ ਕਲੀਆ ਵਾਲਿਆਂ ਦੇ ਡੇਰੇ 'ਤੇ ਰਹਿੰਦੇ ਇਕ ਘਰ ਵਿਚੋਂ ਸੋਨੇ, ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਅੱਜ

ਟਾਂਡਾ ਉੜਮੁੜ, 22 ਸਤੰਬਰ (ਭਗਵਾਨ ਸਿੰਘ ਸੈਣੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਤ ਬਾਬਾ ਭਗਤ ਸਿੰਘ ਆਸ਼ਰਮ ਮੂਨਕ ਖ਼ੁਰਦ ਨਜ਼ਦੀਕ ਟਾਂਡਾ ਉੜਮੁੜ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸੰਤ ਬਾਬਾ ਸਰੂਪ ਸਿੰਘ ਗੁਰਦੁਆਰਾ ਸੰਤਸਰ ...

ਪੂਰੀ ਖ਼ਬਰ »

ਸਟਾਫ਼ ਸਿਲੈਕਸ਼ਨ ਕਮਿਸ਼ਨ ਵਲੋਂ ਅਸਾਮੀਆਂ ਲਈ ਆਨਲਾਈਨ ਅਪਲਾਈ ਕਰਨ ਦੀ ਤਾਰੀਕ 'ਚ ਵਾਧਾ

ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)- ਸਟਾਫ਼ ਸਿਲੈਕਸ਼ਨ ਕਮਿਸ਼ਨ ਨੇ ਸੀ.ਏ.ਪੀ.ਐਫਜ਼, ਐਨ.ਆਈ.ਏ, ਐਸ.ਐਸ.ਐਫ. ਵਿਚ 55000 ਕਾਂਸਟੇਬਲਾਂ ਤੇ ਅਸਾਮ ਰਾਈਫਲਜ਼ ਵਿਚ ਰਾਈਫਲਮੈਨ ਦੀਆਂ ਅਸਾਮੀਆਂ ਲਈ ਆਨਲਾਈਨ ਅਪਲਾਈ ਕਰਨ ਦੀ ਤਾਰੀਕ ਵਿਚ ਵਾਧਾ ਕੀਤਾ ਹੈ | ਜਾਣਕਾਰੀ ...

ਪੂਰੀ ਖ਼ਬਰ »

ਨਾਕਾ ਤੋੜ ਕੇ ਫ਼ਰਾਰ ਹੋਏ ਟੈਂਪੂ 'ਚੋਂ ਮਿ੍ਤਕ ਗਊਧਨ ਬਰਾਮਦ

ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)- ਨਾਕਾ ਤੋੜ ਕੇ ਫ਼ਰਾਰ ਹੋਏ ਇਕ ਟੈਂਪੂ ਨੂੰ ਪੁਲਿਸ ਨੇ ਕਬਜ਼ੇ 'ਚ ਲੈ ਕੇ ਉਸ 'ਚੋਂ 4 ਗਾਵਾਂ ਤੇ ਇਕ ਬੈਲ ਨੂੰ ਮਿ੍ਤਕ ਹਾਲਤ 'ਚ ਬਰਾਮਦ ਕੀਤਾ | ਜਾਣਕਾਰੀ ਅਨੁਸਾਰ ਥਾਣਾ ਹਰਿਆਣਾ 'ਚ ਤਾਇਨਾਤ ਪੁਲਿਸ ਅਧਿਕਾਰੀ ਏ. ਐਸ. ਆਈ. ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ ਲੱਖਾਂ ਰੁਪਏ ਠੱਗੇ

ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)- ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਥਾਣਾ ਮਾਡਲ ਟਾਊਨ ਪੁਲਿਸ ਨੇ 2 ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਮੁਤਾਬਿਕ ਅੰਬਾਲਾ ਕੈਂਟ ਦੇ ਵਾਸੀ ਸੰਦੀਪ ਕੁਮਾਰ ਨੇ ...

ਪੂਰੀ ਖ਼ਬਰ »

ਚੱਬੇਵਾਲ ਜ਼ੋਨ ਤੋਂ ਕੁਲਵੀਰ ਕੌਰ ਜੇਤੂ

ਚੱਬੇਵਾਲ, (ਰਾਜਾ ਸਿੰਘ ਪੱਟੀ)-22 ਸਤੰਬਰ ਚੱਬੇਵਾਲ ਜ਼ੋਨ ਤੋਂ ਬਲਾਕ ਸੰਮਤੀ ਦੀ ਕਾਂਗਰਸ ਉਮੀਦਵਾਰ ਬੀਬੀ ਕੁਲਵੀਰ ਕੌਰ ਜੇਤੂ ਰਹੇ | ਕੁਲਵੀਰ ਕੌਰ 837 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਜਦੋਂਕਿ 'ਆਪ' ਉਮੀਦਵਾਰ ਬੀਬੀ ਪਰਮਜੀਤ ਕੌਰ ਦੂਜੇ ਤੇ ਅਕਾਲੀ-ਭਾਜਪਾ ਬਲਜੀਤ ਕੌਰ ...

ਪੂਰੀ ਖ਼ਬਰ »

ਬੀਣੇਵਾਲ ਜ਼ਿਲ੍ਹਾ ਪ੍ਰੀਸ਼ਦ ਸੀਟ ਤੋਂ ਨਿਸ਼ਾ ਦੇਵੀ ਜੇਤੂ

ਬੀਣੇਵਾਲ, 22 ਸਤੰਬਰ (ਬੈਜ ਚੌਧਰੀ)- ਜ਼ਿਲ੍ਹਾ ਪ੍ਰੀਸ਼ਦ ਜ਼ੋਨ ਬੀਣੇਵਾਲ (ਇਸਤਰੀ ਰਿਜ਼ਰਵ) ਕਾਂਗਰਸ ਪਾਰਟੀ ਨੇ ਜਿੱਤ ਲਈ ਹੈ | ਕਾਂਗਰਸ ਪਾਰਟੀ ਦੀ ਉਮੀਦਵਾਰ ਨਿਸ਼ਾ ਦੇਵੀ ਪਤਨੀ ਹਰਮੇਸ਼ਵਰ ਸਿੰਘ ਸਰਪੰਚ ਬਿਲੜੋਂ ਨੇ ਅਕਾਲੀ-ਭਾਜਪਾ ਦੀ ਸਾਂਝੀ ਉਮੀਦਵਾਰ ਸੁਨੀਲ ...

ਪੂਰੀ ਖ਼ਬਰ »

ਸੰਮਤੀ ਜ਼ੋਨ ਜੌੜਾ ਤੋਂ ਸੱਤਿਆ ਸਿੱਧੂ 164 ਵੋਟਾਂ ਨਾਲ ਜੇਤੂ

ਚੌਲਾਂਗ, 22 ਸਤੰਬਰ (ਸੁਖਦੇਵ ਸਿੰਘ)- ਸੱਤਿਆ ਸਿੱਧੂ ਪਤਨੀ ਸਰਪੰਚ ਸੁਖਰਾਜ ਸਿੱਧੂ ਵਾਸੀ ਖਰਲ ਖ਼ੁਰਦ ਜੋ ਕਿ ਸੰਮਤੀ ਜ਼ੋਨ ਜੌੜਾ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜ ਰਹੇ ਸਨ, ਨੇ ਆਪਣੀ ਵਿਰੋਧੀ ਪਲਵਿੰਦਰ ਕੌਰ ਜੋ ਕਿ ਅਕਾਲੀ ਦਲ (ਬ) ਦੀ ਉਮੀਦਵਾਰ ਸਨ ਨੂੰ 164 ਵੋਟਾਂ ਦੇ ...

ਪੂਰੀ ਖ਼ਬਰ »

ਹੂੰਝਾ ਫੇਰ ਜਿੱਤ ਕੈਪਟਨ ਦੀ ਸੁਚੱਜੀ ਅਗਵਾਈ ਨੇ ਦਿਵਾਈ-ਸਹੋਤਾ

ਜਲੰਧਰ, 22 ਸਤੰਬਰ (ਮੇਜਰ ਸਿੰਘ)-ਇੰਡੀਅਨ ਓਵਰਸੀਜ਼ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਉੱਘੇ ਕਾਂਗਰਸੀ ਆਗੂ ਸ: ਦਲਜੀਤ ਸਿੰਘ ਸਹੋਤਾ ਨੇ ਰਾਜ ਅੰਦਰ ਕਾਂਗਰਸ ਦੀ ਵੱਡੀ ਜਿੱਤ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਧਾਈ ਦਿੱਤੀ ਹੈ ਤੇ ਕਿਹਾ ਹੈ ਕਿ ਉਨ੍ਹਾਂ ਦੀ ...

ਪੂਰੀ ਖ਼ਬਰ »

ਬਲਾਕ ਸੰਮਤੀ ਜ਼ੋਨ ਘੋਗਰਾ ਤੋਂ ਝਿਰਮਲ ਸਿੰਘ ਬਾਜਵਾ ਜੇਤੂ

ਘੋਗਰਾ, 22 ਸਤੰਬਰ (ਆਰ. ਐਸ. ਸਲਾਰੀਆ)- ਬਲਾਕ ਦਸੂਹਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਚੇਅਰਮੈਨ ਝਿਰਮਲ ਸਿੰਘ ਬਾਜਵਾ 537 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੇ ਹਨ | ਬਾਜਵਾ ਨੇ ਗੱਲਬਾਤ ਕਰਦਿਆਂ ਕਿਹਾ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਵਿਚ ਕਾਂਗਰਸ ਪਾਰਟੀ ...

ਪੂਰੀ ਖ਼ਬਰ »

ਬੀਤ ਇਲਾਕੇ 'ਚ ਕਾਂਗਰਸ ਦੀ ਹੂੰਝਾ ਫੇਰ ਜਿੱਤ

ਬੀਣੇਵਾਲ, 22 ਸਤੰਬਰ (ਬੈਜ ਚੌਧਰੀ)- ਪੰਚਾਇਤ ਸੰਮਤੀ ਚੋਣਾਂ 'ਚ ਬੀਤ ਇਲਾਕੇ 'ਚ ਕਾਂਗਰਸ ਪਾਰਟੀ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ | ਕਾਂਗਰਸ ਪਾਰਟੀ ਨੇ ਤਿੰਨ ਜ਼ੋਨਾਂ ਹੈਬੋਵਾਲ, ਅਚਲਪੁਰ ਤੇ ਭਡਿਆਰ 'ਚ ਜਿੱਤ ਹਾਸਲ ਕੀਤੀ, ਜਦਕਿ ਬੀਣੇਵਾਲ ਸੀਟ ਕਾਂਗਰਸ ਦੀ ਹਮਾਇਤ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ 'ਚ ਕਾਂਗਰਸ ਦੀ ਹੂੰਝਾਫੇਰ ਜਿੱਤ

ਦਸੂਹਾ ਬਲਾਕ ਸੰਮਤੀ ਜ਼ੋਨ ਦੇ ਚੋਣਾਂ ਦੇ ਨਤੀਜੇ ਦਸੂਹਾ, 22 ਸਤੰਬਰ (ਕੌਸ਼ਲ)- ਦਸੂਹਾ ਬਲਾਕ ਸੰਮਤੀ ਜ਼ੋਨ ਦੇ ਨਤੀਜਿਆਂ 'ਚ ਕਾਂਗਰਸ ਦੇ ਉਮੀਦਵਾਰ ਦਿਲਾਵਰ ਸਿੰਘ 1489 ਵੋਟਾਂ ਲੈ ਕੇ ਜੇਤੂ ਰਹੇ, ਜਦੋਂਕਿ ਭਾਜਪਾ ਉਮੀਦਵਾਰ ਸ਼ਿਵਪਾਲ ਨੂੰ 875 ਵੋਟਾਂ ਪ੍ਰਾਪਤ ਹੋਈਆਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX