ਤਾਜਾ ਖ਼ਬਰਾਂ


ਪੰਜਾਬ 'ਚ 10 ਸਤੰਬਰ ਤੱਕ ਭਾਰੀ ਮੀਂਹ ਦੀ ਨਹੀਂ ਕੋਈ ਸੰਭਾਵਨਾ
. . .  6 minutes ago
ਚੰਡੀਗੜ੍ਹ, 21 ਅਗਸਤ (ਵਿਕਰਮਜੀਤ ਸਿੰਘ ਮਾਨ)- ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੌਸਮ ਵਿਭਾਗ ਅਤੇ ਬੀ. ਬੀ. ਐੱਮ. ਬੀ ਦੇ ਅਧਿਕਾਰੀਆਂ ਨੇ ਸਾਂਝੇ ਤੌਰ 'ਤੇ ਕਿਹਾ ਕਿ 10 ਸਤੰਬਰ ਤੱਕ ਪੰਜਾਬ 'ਚ ਭਾਰੀ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।...
ਅਬੋਹਰ ਦੀ ਅਨਾਜ ਮੰਡੀ 'ਚ ਚਿੱਟੇ ਸੋਨੇ ਦੀ ਖ਼ਰੀਦ ਸ਼ੁਰੂ
. . .  27 minutes ago
ਅਬੋਹਰ, 21 ਅਗਸਤ (ਕੁਲਦੀਪ ਸਿੰਘ ਸੰਧੂ)- ਉੱਤਰੀ ਭਾਰਤ ਦੀਆਂ ਪ੍ਰਮੁੱਖ ਕਾਟਨ ਮੰਡੀਆਂ 'ਚੋਂ ਇੱਕ ਅਬੋਹਰ ਵਿਖੇ ਨਰਮੇ ਦੀ ਖ਼ਰੀਦ ਸ਼ੁਰੂ ਹੋ ਗਈ ਹੈ। ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਚੌਧਰੀ ਸੰਦੀਪ ਕੁਮਾਰ ਜਾਖੜ ਨੇ ਅੱਜ ਸਥਾਨਕ ਅਨਾਜ ਮੰਡੀ 'ਚ ਨਰਮੇ...
ਅਗਲੇ ਦਿਨਾਂ ਦੌਰਾਨ ਵੀ ਬੰਦ ਰਹਿਣਗੇ ਸ਼ਾਹਕੋਟ ਦੇ ਸਕੂਲ
. . .  37 minutes ago
ਸ਼ਾਹਕੋਟ, 21 ਅਗਸਤ (ਸੁਖਦੀਪ ਸਿੰਘ)- ਸਤਲੁਜ ਦਰਿਆ 'ਚ ਬਣੀ ਹੜ੍ਹਾਂ ਦੀ ਗੰਭੀਰ ਸਥਿਤੀ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਸਬ-ਡਿਵੀਜ਼ਨ ਸ਼ਾਹਕੋਟ ਦੇ ਸਕੂਲ ਅਗਲੇ ਦਿਨਾਂ ਦੌਰਾਨ ਵੀ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ। ਐੱਸ. ਡੀ. ਐੱਮ. ਸ਼ਾਹਕੋਟ ਡਾ. ਚਾਰੂਮਿਤਾ ਨੇ...
ਕਾਂਗੜ ਵਲੋਂ ਕੀਤਾ ਜਾਵੇਗਾ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
. . .  49 minutes ago
ਸੁਲਤਾਨਪੁਰ ਲੋਧੀ, 21 ਅਗਸਤ (ਜਗਮੋਹਨ ਸਿੰਘ ਥਿੰਦ,ਨਰੇਸ਼, ਹੈਪੀ)- ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਬਲਾਕ ਸੁਲਤਾਨਪੁਰ ਲੋਧੀ ਦੇ ਹੜ੍ਹ ਤੋਂ ਪ੍ਰਭਾਵਿਤ ਪਿੰਡਾਂ ਦਾ ਕੁਝ ਦੇਰ ਬਾਅਦ ਦੌਰਾ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ...
ਸੁਲਤਾਨਪੁਰ ਲੋਧੀ : ਪਿੰਡ ਭਰੋਆਣਾ ਨੇੜੇ ਧੁੱਸੀ ਬੰਨ੍ਹ 'ਚ ਪਿਆ ਪਾੜ
. . .  58 minutes ago
ਸੁਲਤਾਨਪੁਰ ਲੋਧੀ, 21 ਅਗਸਤ (ਜਗਮੋਹਨ ਸਿੰਘ ਥਿੰਦ, ਨਰੇਸ਼, ਹੈਪੀ)- ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਭਰੋਆਣਾ ਨੇੜੇ ਧੁੱਸੀ ਬੰਨ੍ਹ 'ਚ ਅੱਜ ਤਿੰਨ ਥਾਵਾਂ 'ਤੇ ਪਾੜ ਪੈ ਗਿਆ। ਇਸ ਕਾਰਨ ਇੱਥੇ ਸੈਂਕੜੇ ਏਕੜ ਝੋਨੇ ਦੀ ਫ਼ਸਲ ਪਾਣੀ 'ਚ ਡੁੱਬ ਗਈ। ਪ੍ਰਸ਼ਾਸਨ...
ਉਤਰਾਖੰਡ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਸਮਗਰੀ ਲਿਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ
. . .  34 minutes ago
ਦੇਹਰਾਦੂਨ, 21 ਅਗਸਤ- ਉਤਰਾਖੰਡ ਦੇ ਉਤਰਕਾਸ਼ੀ ਜ਼ਿਲ੍ਹੇ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਸਮਗਰੀ ਲਿਜਾ ਰਿਹਾ ਇੱਕ ਹੈਲੀਕਾਪਟਰ ਅੱਜ ਹਾਦਸਾਗ੍ਰਸਤ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਹੈਲੀਕਾਪਟਰ ਮੋਰੀ ਤੋਂ ਮੋਲਦੀ ਇਲਾਕੇ ਵੱਲ...
ਫੌਜ ਨੇ ਹੈਲੀਕਾਪਟਰਾਂ ਦੀ ਮਦਦ ਨਾਲ ਸ਼ਾਹਕੋਟ ਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪਹੁੰਚਾਇਆ ਰਸਦ-ਪਾਣੀ
. . .  about 1 hour ago
ਜਲੰਧਰ, 21 ਅਗਸਤ (ਚੰਦੀਪ)- ਸ਼ਾਹਕੋਟ ਸਬ ਡਿਵੀਜ਼ਨ ਦੇ ਹੜ੍ਹ ਪ੍ਰਭਾਵਿਤ 18 ਪਿੰਡਾਂ 'ਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਭਾਰਤੀ ਹਵਾਈ ਫੌਜ ਦੀ ਮਦਦ ਨਾਲ ਹੈਲੀਕਾਪਟਰਾਂ ਰਾਹੀਂ 36000 ਪਰੌਂਠੇ ਤੇ ਪਾਣੀ ਦੀਆਂ ਬੋਤਲਾਂ ਅਤੇ ਸੁੱਕੇ ਰਾਸ਼ਣ...
ਲੋਹੀਆਂ ਖ਼ਾਸ : ਹੜ੍ਹ ਪੀੜਤਾਂ ਦੇ ਬਚਾਅ ਕਾਰਜਾਂ 'ਚ ਤੇਜ਼ੀ
. . .  about 1 hour ago
ਲੋਹੀਆਂ ਖ਼ਾਸ, 21 ਅਗਸਤ (ਬਲਵਿੰਦਰ ਸਿੰਘ ਵਿੱਕੀ)- ਸਤਲੁਜ ਦਰਿਆ ਦੀ ਮਾਰ ਹੇਠ ਆਏ ਸਬ ਤਹਿਸੀਲ ਲੋਹੀਆਂ ਦੇ ਵੱਖ-ਵੱਖ ਪਿੰਡਾਂ ਅੰਦਰ ਪਾਣੀ ਦਾ ਪੱਧਰ ਭਾਵੇਂ ਪਹਿਲਾਂ ਨਾਲੋਂ ਕੁਝ ਘੱਟ ਹੋ ਰਿਹਾ ਹੈ ਪਰ ਅਜੇ ਵੀ ਦਰਿਆ ਦਾ ਪਾਣੀ ਬੰਨ੍ਹ ਟੁੱਟਣ ਕਾਰਨ ਯੂਸਫ਼ਪੁਰ...
ਈ. ਡੀ. ਨੇ ਚਿਦੰਬਰਮ ਵਿਰੁੱਧ ਜਾਰੀ ਕੀਤਾ ਲੁੱਕਆਊਟ ਨੋਟਿਸ
. . .  about 1 hour ago
ਨਵੀਂ ਦਿੱਲੀ, 21 ਅਗਸਤ- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਵਿਰੁੱਧ ਲੁੱਕਆਊਟ ਨੋਟਿਸ ਜਾਰੀ...
ਯੋਗੀ ਮੰਤਰੀ ਮੰਡਲ ਦਾ ਪਹਿਲਾ ਵਿਸਥਾਰ, 23 ਮੰਤਰੀਆਂ ਨੇ ਚੁੱਕੀ ਸਹੁੰ
. . .  about 2 hours ago
ਲਖਨਊ, 21 ਅਗਸਤ- ਉੱਤਰ ਪ੍ਰਦੇਸ਼ ਸਰਕਾਰ 'ਚ 23 ਵਿਧਾਇਕਾਂ ਨੇ ਮੰਤਰੀ ਦੇ ਰੂਪ 'ਚ ਸਹੁੰ ਚੁੱਕੀ ਹੈ। ਸਾਲ 2017 'ਚ ਯੋਗੀ ਆਦਿਤਿਆਨਾਥ ਸਰਕਾਰ ਦੇ ਗਠਨ ਤੋਂ ਬਾਅਦ ਪਹਿਲੇ ਕੈਬਨਿਟ ਵਿਸਥਾਰ 'ਚ ਛੇ ਵਿਧਾਇਕਾਂ ਨੂੰ ਕੈਬਨਿਟ ਮੰਤਰੀ ਦੇ ਰੂਪ 'ਚ ਸਹੁੰ...
ਜਬਰ ਜਨਾਹ ਦਾ ਸ਼ਿਕਾਰ ਹੋਈ 65 ਸਾਲਾ ਮੰਦਬੁੱਧੀ ਔਰਤ ਦੀ ਮੌਤ
. . .  about 2 hours ago
ਤਲਵੰਡੀ ਸਾਬੋ, 21 ਅਗਸਤ (ਰਣਜੀਤ ਸਿੰਘ ਰਾਜੂ)- ਬੀਤੇ ਦਿਨ ਪਿੰਡ ਨੰਗਲਾ 'ਚ ਇੱਕ ਨੌਜਵਾਨ ਵਲੋਂ ਜਬਰ ਜਨਾਹ ਦਾ ਸ਼ਿਕਾਰ ਹੋਈ 65 ਸਾਲਾ ਮੰਦਬੁੱਧੀ ਔਰਤ, ਜਿਹੜੀ ਕਿ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਜੇਰੇ ਇਲਾਜ ਸੀ, ਦੀ ਅੱਜ ਮੌਤ ਹੋ ਗਈ...
ਚੀਫ਼ ਜਸਟਿਸ ਰੰਜਨ ਗੋਗੋਈ ਕਰਨਗੇ ਚਿਦੰਬਰਮ ਮਾਮਲੇ ਦੀ ਸੁਣਵਾਈ
. . .  about 2 hours ago
ਨਵੀਂ ਦਿੱਲੀ, 21 ਅਗਸਤ- ਆਈ. ਐੱਨ. ਐਕਸ ਮੀਡੀਆ ਮਾਮਲੇ 'ਚ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਸੁਪਰੀਮ ਕੋਰਟ 'ਚ ਸਪੈਸ਼ਲ ਲੀਵ ਪਟੀਸ਼ਨ (ਐੱਸ. ਪੀ. ਐੱਲ.) ਦਾਇਰ ਕੀਤੀ ਹੈ। ਇਸ ਪਟੀਸ਼ਨ 'ਚ ਦਿੱਲੀ ਹਾਈਕੋਰਟ ਵਲੋਂ ਲੰਘੇ ਦਿਨ...
ਪੁਲਿਸ ਕਰਮਚਾਰੀ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
. . .  about 2 hours ago
ਅਜਨਾਲਾ, 21 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਅੱਜ ਸਵੇਰੇ ਬੱਸ ਸਟੈਂਡ ਅਜਨਾਲਾ ਵਿਖੇ ਇੱਕ ਪੁਲਿਸ ਹੌਲਦਾਰ ਵਲੋਂ ਸਰਕਾਰੀ ਹਥਿਆਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ। ਉਕਤ ਹੌਲਦਾਰ ਦੀ ਪਹਿਚਾਣ ਹਰਜੀਤ ਸਿੰਘ ਦੇ ਰੂਪ 'ਚ ਹੋਈ ਹੈ। ਉਸ ਨੂੰ...
ਬਾਰਾਮੂਲਾ 'ਚ ਸੁਰੱਖਿਆ ਬਲਾਂ ਨੇ ਢੇਰ ਕੀਤਾ ਇੱਕ ਅੱਤਵਾਦੀ, ਮੁਠਭੇੜ 'ਚ ਇੱਕ ਐੱਸ. ਪੀ. ਓ. ਵੀ ਸ਼ਹੀਦ
. . .  about 3 hours ago
ਸ੍ਰੀਨਗਰ, 21 ਅਗਸਤ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਮੁਠਭੇੜ 'ਚ ਇੱਕ ਅੱਤਵਾਦੀ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਮੁਠਭੇੜ 'ਚ ਜੰਮੂ-ਕਸ਼ਮੀਰ ਪੁਲਿਸ ਦੇ ਐੱਸ. ਪੀ. ਓ. (ਸਪੈਸ਼ਲ ਪੁਲਿਸ ਅਫ਼ਸਰ) ਦੇ ਸ਼ਹੀਦ...
ਹੜ੍ਹ ਪੀੜਤਾਂ ਲਈ ਹਵਾਈ ਸੈਨਾ ਦੇ 3 ਹੈਲੀਕਾਪਟਰਾਂ ਦੀਆਂ ਸੇਵਾਵਾਂ ਆਰੰਭ
. . .  about 3 hours ago
ਸ਼ਾਹਕੋਟ, 21 ਅਗਸਤ (ਸੁਖਦੀਪ ਸਿੰਘ) - ਸ਼ਾਹਕੋਟ ਤਹਿਸੀਲ ਦੇ ਲੋਹੀਆਂ ਖੇਤਰ ਵਿਚ ਸਤਲੁਜ ਦਰਿਆ ਦਾ ਪੱਧਰ ਵਧਣ ਨਾਲ ਆਏ ਹੜ੍ਹ ਕਾਰਨ ਹੜ੍ਹ ਦੇ ਪਾਣੀ ਦੀ ਮਾਰ ਝੱਲ ਰਹੇ ਲੋਕਾਂ ਨੂੰ ਰਾਹਤ ਪਹੁੰਚਾਉਣ ਤੇ ਉਨ੍ਹਾਂ ਤੱਕ ਖਾਣਾ ਤੇ ਪਾਣੀ ਪਹੁੰਚਾਉਣ ਲਈ ਭਾਰਤੀ ਹਵਾਈ ਸੈਨਾ ਦੇ 3 ਹੈਲੀਕਾਪਟਰਾਂ ਦੀਆਂ...
ਕੌਮੀ ਮਾਰਗ 'ਤੇ ਉਲਟੀ ਸਾਈਡ ਤੋਂ ਆ ਰਹੇ ਟਰੈਕਟਰ ਦੀ ਕਾਰ ਨਾਲ ਹੋਈ ਸਿੱਧੀ ਟੱਕਰ, ਇਕ ਮੌਤ
. . .  about 4 hours ago
ਪਿਸਤੌਲ ਦਿਖਾ ਕੇ ਠੇਕੇ ਤੋਂ ਨਕਦੀ ਲੁੱਟੀ
. . .  about 5 hours ago
ਅੰਮ੍ਰਿਤਸਰ ਖ਼ਾਲਸਾ ਕਾਲਜ ਸਾਹਮਣੇ ਨੌਜਵਾਨ ਤੇ ਲੜਕੀ ਦੀਆਂ ਸਿਰ ਕੱਟੀਆਂ ਲਾਸ਼ਾਂ ਮਿਲੀਆਂ
. . .  about 4 hours ago
ਅੱਜ ਦਾ ਵਿਚਾਰ
. . .  about 5 hours ago
ਕੈਬਨਿਟ ਮੰਤਰੀ ਆਸ਼ੂ ਨੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਕੈਫੇ ਖੋਲ੍ਹ ਨੌਜਵਾਨਾਂ ਨੂੰ ਕੀਤਾ ਸਮਰਪਿਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਅੱਸੂ ਸੰਮਤ 550

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਪੰਚਾਇਤ ਸਮਿਤੀ ਨਤੀਜਿਆਂ 'ਚ ਕਾਂਗਰਸ ਨੂੰ 53, ਅਕਾਲੀ ਦਲ 15 ਤੇ 16 ਆਜ਼ਾਦ ਉਮੀਦਵਾਰ ਚੋਣਾਂ ਜਿੱਤੇ

ਨਵਾਂਸ਼ਹਿਰ, 22 ਸਤੰਬਰ (ਗੁਰਬਖਸ਼ ਸਿੰਘ ਮਹੇ)-ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਅੱਜ ਪੰਚਾਇਤ ਸਮਿਤੀ ਚੋਣਾਂ ਦੇ ਕੁੱਲ 89 ਸੀਟਾਂ 'ਚੋਂ ਦੇਰ ਰਾਤ ਤੱਕ ਐਲਾਨੇ ਨਤੀਜਿਆਂ 'ਚ ਕਾਂਗਰਸ ਨੂੰ 53, ਅਕਾਲੀ ਦਲ ਨੂੰ 15 ਤੇ ਆਜ਼ਾਦ ਉਮੀਦਵਾਰਾਂ ਨੇ 16 ਸੀਟਾਂ ਜਿੱਤ ਲਈਆਂ ਹਨ | ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਦੀਆਂ 10 'ਚੋਂ 7 ਦੇ ਨਤੀਜੇ ਆਏ-ਅਕਾਲੀ ਦਲ 2 ਤੇ ਕਾਂਗਰਸ 4 'ਤੇ ਜੇਤੂ

ਨਵਾਂਸ਼ਹਿਰ, 22 ਸਤੰਬਰ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਪ੍ਰੀਸ਼ਦ ਦੇ ਹੁਣ ਤੱਕ ਆਏ ਨਤੀਜਿਆਂ 'ਚ ਮੁਕੰਦਪੁਰ ਜ਼ੋਨ ਤੋਂ ਪਾਲ ਸਿੰਘ ਹੇੜੀਆਂ ਅਕਾਲੀ ਦਲ ਤੇ ਜ਼ੋਨ ਗੜ੍ਹੀ ਕਾਨੂੰਗੋਹ ਤੋਂ ਅਕਾਲੀ ਉਮੀਦਵਾਰ ਦਿਲਾਵਰ ਸਿੰਘ ਦਿਲੀ, ਦੌਲਤਪੁਰ ਜ਼ੋਨ ਤੋਂ ਕਾਂਗਰਸ ਦੇ ...

ਪੂਰੀ ਖ਼ਬਰ »

ਰਾਸ਼ਨ ਕਾਰਡਾਂ ਵਿਚ ਨਵੇਂ ਨਾਂਅ ਪਹਿਲ ਦੇ ਆਧਾਰ 'ਤੇ ਦਰਜ ਕੀਤੇ ਜਾਣ

ਰਾਹੋਂ, 22 ਸਤੰਬਰ (ਭਾਗੜਾ)-ਮਹਿਕਮਾ ਫੂਡ ਤੇ ਸਿਵਲ ਸਪਲਾਈ ਦੇ ਦਫ਼ਤਰ ਵਿਚ ਰਾਸ਼ਨ ਕਾਰਡਾਂ ਵਿਚ ਦਰਜ ਕਰਨ ਲਈ ਦਿੱਤੇ ਗਏ ਬੱਚਿਆਂ ਅਤੇ ਜਵਾਨਾਂ ਦੇ ਨਾਂ ਕਰੀਬ ਡੇਢ ਸਾਲ ਬਾਅਦ ਵੀ ਮਹਿਕਮੇ ਦੀ ਲਾਪਰਵਾਹੀ ਕਾਰਨ ਅੱਜ ਤੱਕ ਰਾਸ਼ਨ ਕਾਰਡਾਂ ਵਿਚ ਦਰਜ ਨਹੀਂ ਕੀਤੇ ਗਏ | ਜਿਸ ...

ਪੂਰੀ ਖ਼ਬਰ »

ਕਾਠਗੜ੍ਹ ਤੋਂ ਜਸਵਿੰਦਰ ਵਿੱਕੀ ਚੌਧਰੀ ਜੇਤੂ

ਬਲਾਚੌਰ, 22 ਸਤੰਬਰ (ਦੀਦਾਰ ਸਿੰਘ)-ਪੰਚਾਇਤ ਸੰਮਤੀ ਬਲਾਕ ਬਲਾਚੌਰ ਦੇ ਜੋਨ ਨੰਬਰ 04 ਦੀ ਵਕਾਰੀ ਸੀਟ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਜਸਵਿੰਦਰ ਕੁਮਾਰ ਵਿੱਕੀ ਚੌਧਰੀ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦੀਪਕ ਖਟਾਣਾ ਨੂੰ 512 ਵੋਟਾਂ ਨਾਲ ਹਰਾਇਆ | ਜੇਤੂ ...

ਪੂਰੀ ਖ਼ਬਰ »

ਮਲਕੀਤ ਸਿੰਘ ਨੇ ਸਮਰਥਕਾਂ ਸਮੇਤ ਗੁਰੂ ਘਰ ਮੱਥਾ ਟੇਕਿਆ

ਸੰਧਵਾਂ, 22 ਸਤੰਬਰ (ਪ੍ਰੇਮੀ ਸੰਧਵਾਂ) - ਬਲਾਕ ਸੰਮਤੀ ਜੋਨ ਫਰਾਲਾ ਤੋਂ ਕਾਂਗਰਸ ਪਾਰਟੀ ਦੇ ਜੇਤੂ ਰਹੇ ਮਲਕੀਤ ਸਿੰਘ ਅਟਵਾਲ ਨੇ ਕਾਂਗਰਸੀ ਵਰਕਰਾਂ ਤੇ ਆਪਣੇ ਸਮਰਥਕਾਂ ਸਮੇਤ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਗੁਰੂ ਹਰਿ ਰਾਇ ...

ਪੂਰੀ ਖ਼ਬਰ »

ਬੇ-ਮੌਸਮੇ ਮੀਂਹ ਨੇ ਚੋਣਾਂ ਜਿੱਤਣ ਵਾਲਿਆਂ ਦੇ ਚਿਹਰਿਆਂ ਤੋਂ ਰੌਣਕ ਖੋਹੀ

ਨਵਾਂਸ਼ਹਿਰ, 22 ਸਤੰਬਰ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)-19 ਸਤੰਬਰ ਤੋਂ ਡੱਬਿਆਂ 'ਚ ਬੰਦ ਉਮੀਦਵਾਰਾਂ ਦੀ ਕਿਸਮਤ ਹਾਲੇ ਖੁੱਲ੍ਹਣ ਨੂੰ ਤਿਆਰੀਆਂ ਕਰ ਰਹੀ ਸੀ ਕਿ ਬੇਮੌਸਮੇ ਮੋਹਲ਼ੇਧਾਰ ਮੀਂਹ ਨੇ ਚੋਣਾਂ ਜਿੱਤਣ ਵਾਲਿਆਂ ਦੇ ਚਿਹਰਿਆਂ ਤੋਂ ਰੌਣਕਾਂ ਖੋਹ ਲਈਆਂ | ...

ਪੂਰੀ ਖ਼ਬਰ »

ਸਹੂੰਗੜ੍ਹਾ ਜ਼ੋਨ ਤੋ ਕਾਂਗਰਸੀ ਉਮੀਦਵਾਰ ਬਲਵਿੰਦਰ ਕੌਰ ਸਹੂੰਗੜਾ ਜੇਤੂ

ਸੜੋਆ, 22 ਸਤੰਬਰ (ਨਾਨੋਵਾਲੀਆ)-ਬਲਾਕ ਸੰਮਤੀ ਸੜੋਆ ਦੇ ਸਹੂੰਗੜ੍ਹਾ ਜੋਨ ਤੋੋਂ ਚੋਣ ਲੜੇ ਬੀਬੀ ਬਲਵਿੰਦਰ ਕੌਰ ਪਤਨੀ ਜੁਝਾਰ ਸਿੰਘ ਕਾਂਗਰਸੀ ਉਮੀਦਵਾਰ ਨੇ ਆਪਣੇ ਵਿਰੋਧੀ ਹਰਮੇਸ਼ ਕੌਰ ਪਤਨੀ ਗਿਆਨ ਚੰਦ ਸਰਪੰਚ ਹਿਆਤਪੁਰ ਸਿੰਘਾਂ ਨੂੰ ਭਾਰੀ ਵੋਟਾਂ ਨਾਲ ਹਰਾ ਕੇ ...

ਪੂਰੀ ਖ਼ਬਰ »

ਪੱਲੀ ਝਿੱਕੀ ਜ਼ੋਨ ਤੋਂ ਬਲਾਕ ਸੰਮਤੀ ਲਈ ਕਾਂਗਰਸੀ ਉਮੀਦਵਾਰ ਕਿਰਨਦੀਪ ਜੇਤੂ

ਪੱਲੀ ਝਿੱਕੀ, 22 ਸਤੰਬਰ (ਕੁਲਦੀਪ ਸਿੰਘ ਪਾਬਲਾ) - ਪੱਲੀ ਝਿੱਕੀ ਜੋਨ ਤੋਂ ਬਲਾਕ ਸੰਮਤੀ ਕਾਂਗਰਸੀ ਉਮੀਦਵਾਰ ਮੈਡਮ ਕਿਰਨਦੀਪ ਨੇ ਆਪਣੇ ਵਿਰੋਧੀ ਅਕਾਲੀ ਦਲ ਦੇ ਉਮੀਦਵਾਰ ਨੂੰ 452 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ | ਇਸ ਮੌਕੇ ਕਿਰਨਦੀਪ ਨੇ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਸਤਵੀਰ ਸਿੰਘ ਪੱਲੀ ਝਿੱਕੀ ਅਤੇ ਹਲਕਾ ਇੰਚਾਰਜ ਬੰਗਾ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਇਸ ਜਿੱਤ ਦਾ ਸਿਹਰਾ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੀ ਮਿਹਨਤ ਨੂੰ ਜਾਂਦਾ ਹੈ | ਇਸ ਜਿੱਤ ਦੀ ਖੁਸ਼ੀ ਵਿਚ ਭਾਰੀ ਮੀਂਹ ਪੈਣ ਦੇ ਬਾਵਜੂਦ ਪਿੰਡ-ਪਿੰਡ ਜਾ ਕੇ ਕਿਰਨਦੀਪ ਵਲੋਂ ਧੰਨਵਾਦ ਕੀਤਾ ਗਿਆ | ਉਨ੍ਹਾਂ ਪਿੰਡ ਸੂਰਾਪੁਰ ਜਾ ਕੇ ਵਰਕਰਾਂ ਨੂੰ ਨਾਲ ਲੈ ਕੇ ਗੁਰਦੁਆਰਾ ਸ਼ਹੀਦਾਂ ਦੇ ਅਸਥਾਨ 'ਤੇ, ਚੌਕੰਡੀ ਦੇ ਅਸਥਾਨ 'ਤੇ ਮੱਥਾ ਟੇਕ ਕੇ ਘਰ ਪਹੁੰਚਣ 'ਤੇ ਲੱਡੂ ਵੰਡੇ | ਇਸ ਮੌਕੇ ਸੁਰਜੀਤ ਸਿੰਘ, ਤੀਰਥ ਸਿੰਘ ਦਿਆਲ ਪੱਤੀ ਕੋਟ, ਗੁਰਨਾਮ ਬੰਗਾ, ਬਲਾਸੀ, ਦਾਰਾ ਸਿੰਘ ਅਤੇ ਹੋਰ ਵਰਕਰ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਕੁਲਜੀਤ ਸਿੰਘ ਸਰਹਾਲ ਦੂਜੀ ਵਾਰ ਬਣੇ ਸੰਮਤੀ ਮੈਂਬਰ

ਔੜ/ਝਿੰਗੜਾਂ, 22 ਸਤੰਬਰ (ਕੁਲਦੀਪ ਸਿੰਘ ਝਿੰਗੜ)-ਬਲਾਕ ਸੰਮਤੀ ਜ਼ੋਨ ਤਾਹਰਪੁਰ ਤੋਂ ਸ਼ੋ੍ਰਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਕੁਲਜੀਤ ਸਿੰਘ ਸਰਹਾਲ ਦੂਜੀ ਵਾਰ ਸੰਮਤੀ ਮੈਂਬਰ ਵਜੋਂ ਜੇਤੂ ਰਹੇ | ਉਨ੍ਹਾਂ ਕਾਂਗਰਸ ਦੇ ਉਮੀਦਵਾਰ ਰੇਸ਼ਮ ਲਾਲ ਨੂੰ 1049 ਵੋਟਾਂ ...

ਪੂਰੀ ਖ਼ਬਰ »

ਲਗਾਤਾਰ ਪਏ ਮੀਂਹ ਕਾਰਨ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ

ਸਮੁੰਦੜਾ, 22 ਸਤੰਬਰ (ਤੀਰਥ ਸਿੰਘ ਰੱਕੜ)- ਅੱਜ ਸਵੇਰੇ ਲਗਪਗ 7 ਵਜੇ ਤੋਂ ਇਲਾਕੇ ਭਰ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਰਹਿ ਗਿਆ ਹੈ | ਸਾਰਾ ਦਿਨ ਮੀਂਹ ਦੇ ਕਾਰਨ ਲੋਕਾਂ ਦਾ ਘਰਾਂ 'ਚੋਂ ਨਿਕਲਣਾ ਔਖਾ ਹੋ ਗਿਆ ਅਤੇ ਕਈ ਨੀਵੇਂ ਘਰਾਂ ...

ਪੂਰੀ ਖ਼ਬਰ »

ਕੈਨੇਡਾ ਤੇ ਆਸਟ੍ਰੇਲੀਆ ਸਟੱਡੀ ਵੀਜ਼ੇ ਲਈ ਅਪਲਾਈ ਕਰਨ ਦਾ ਸੁਨਹਿਰੀ ਮੌਕਾ- ਅਰੋੜਾ

ਗੜ੍ਹਸ਼ੰਕਰ, 22 ਸਤੰਬਰ (ਧਾਲੀਵਾਲ)- ਅਰੋੜਾ ਇਮੀਗ੍ਰੇਸ਼ਨ ਐਾਡ ਐਜ਼ੂਕੇਸ਼ਨ ਕੰਸਲਟੈਂਟਸ ਨਵਾਂਸ਼ਹਿਰ/ਗੜ੍ਹਸ਼ੰਕਰ ਦੇ ਮੈਨੇਜਿੰਗ ਡਾਇਰੈਕਟਰ ਤੇ ਮੈਂਬਰ ਆਈ.ਸੀ.ਸੀ.ਆਰ.ਸੀ. ਅਵਤਾਰ ਸਿੰਘ ਅਰੋੜਾ ਤੇ ਰਿਜ਼ਨਲ ਡਾਇਰੈਕਟਰ ਕੰਵਰਪ੍ਰੀਤ ਸਿੰਘ ਅਰੋੜਾ ਨੇ ਕਿਹਾ ਕਿ ...

ਪੂਰੀ ਖ਼ਬਰ »

ਖੌਥੜਾਂ ਜ਼ੋਨ ਤੋਂ ਕਾਂਗਰਸ ਦੀ ਉਮੀਦਵਾਰ ਚਰਨਜੀਤ ਕੌਰ ਜੇਤੂ

ਮੇਹਲੀ, 22 ਸਤੰਬਰ (ਸੰਦੀਪ ਸਿੰਘ) - ਬਲਾਕ ਸੰਮਤੀ ਜ਼ੋਨ ਖੋਥੜਾਂ ਤੋਂ ਕਾਂਗਰਸ ਆਈ ਦੇ ਉਮੀਦਵਾਰ ਚਰਨਜੀਤ ਕੌਰ ਆਪਣੇ ਵਿਰੋਧੀ ਅਜ਼ਾਦ ਉਮੀਦਵਾਰ ਦਲਵੀਰ ਕੌਰ ਨੂੰ ਹਰਾ ਕੇ ਜੇਤੂ ਰਹੇ | ਜਿੱਤ ਉਪਰੰਤ ਪਿੰਡ ਪਹੁੰਚਣ 'ਤੇ ਚਰਨਜੀਤ ਕੌਰ ਦੇ ਸਮਰਥਕਾਂ ਵਲੋਂ ਫੁੱਲਾਂ ਦੇ ਹਾਰ ...

ਪੂਰੀ ਖ਼ਬਰ »

ਸਿਲਾਈ ਸੈਂਟਰ ਦੀ ਸਮਾਪਤੀ 'ਤੇ ਸਰਟੀਫਿਕੇਟ ਵੰਡੇ

ਮੱਲਪੁਰ ਅੜਕਾਂ, 22 ਸਤੰਬਰ (ਮਨਜੀਤ ਸਿੰਘ ਜੱਬੋਵਾਲ) - ਪਿੰਡ ਭੀਣ ਵਿਖੇ ਪੰਜਾਬ ਮਾਤਾ ਵਿਦਿਆਵਤੀ ਟਰੱਸਟ ਰਜਿ ਨਵਾਂਸ਼ਹਿਰ ਵਲੋਂ ਸ਼ੁਰੂ ਕੀਤੇ ਗਏ ਮੁਫ਼ਤ ਸਿਲਾਈ ਟ੍ਰੇਨਿੰਗ ਸੈਂਟਰ ਦਾ ਕੋਰਸ ਪੂਰਾ ਹੋਣ ਮੌਕੇ ਲੜਕੀਆਂ ਨੂੰ ਸਰਟੀਫੀਕੇਟ ਵੰਡੇ ਗਏ | ਇਸ ਮੌਕੇ ਟਰੱਸਟ ...

ਪੂਰੀ ਖ਼ਬਰ »

ਨਾਭ ਕੰਵਲ ਰਾਜਾ ਸਾਹਿਬ ਹਸਪਤਾਲ ਮਜਾਰਾ ਨੂੰ 2 ਲੱਖ ਦੀ ਸਹਾਇਤਾ ਭੇਟ

ਬੰਗਾ, 22 ਸਤੰਬਰ (ਜਸਬੀਰ ਸਿੰਘ ਨੂਰਪੁਰ) - ਨਾਭ ਕੰਵਲ ਰਾਜਾ ਸਾਹਿਬ ਮੈਮੋਰੀਅਲ ਚੈਰੀਟੇਬਲ ਹਸਪਤਾਲ ਮਜਾਰਾ ਨੌ ਅਬਾਦ ਨੂੰ ਮਨਦੀਪ ਸਿੰਘ ਅਤੇ ਅਮਨਦੀਪ ਸਿੰਘ ਸ਼ੇਰਗਿੱਲ ਵਲੋਂ 2 ਲੱਖ ਸੱਤ ਹਜ਼ਾਰ ਦੀ ਸਹਾਇਤਾ ਭੇਟ ਕੀਤੀ ਗਈ | ਇਹ ਸਹਾਇਤਾ ਉਨ੍ਹਾਂ ਹਸਪਤਾਲ ਦੇ ਪ੍ਰਧਾਨ ...

ਪੂਰੀ ਖ਼ਬਰ »

ਸੈਲਰ ਨਜ਼ਦੀਕ ਡਿੱਗਿਆ ਪਿੱਪਲ ਦਾ ਦਰੱਖਤ-ਨੁਕਸਾਨ ਤੋਂ ਰਿਹਾ ਬਚਾਅ

ਕਟਾਰੀਆਂ, 22 ਸਤੰਬਰ (ਨਵਜੋਤ ਸਿੰਘ ਜੱਖੂ) - ਬੀਤੀ ਰਾਤ ਸਾਢੇ ਸੱਤ ਵਜੇ ਦੇ ਕਰੀਬ ਬਹਿਰਾਮ-ਮਾਹਿਲਪੁਰ ਸੜਕ 'ਤੇ ਕਟਾਰੀਆਂ ਸੈਲਰ ਦੇ ਕੋਲ ਸੜਕ ਕਿਨਾਰੇ ਲੱਗਾ ਪਿੱਪਲ ਦਾ ਦਰੱਖਤ ਅਚਾਨਕ ਸੜਕ ਵਿਚਕਾਰ ਡਿੱਗ ਪਿਆ | ਜਿਸ ਕਾਰਨ ਸੜਕ 'ਤੇ ਰਾਤ ਕਰੀਬ ਇਕ ਘੰਟੇ ਤੱਕ ਲੰਮਾ ਜਾਮ ...

ਪੂਰੀ ਖ਼ਬਰ »

ਸਾਂਝ ਸੇਵਾਵਾਂ ਤੇ ਨਸ਼ਿਆਂ ਸਬੰਧੀ ਸੈਮੀਨਾਰ ਲਗਾਇਆ

ਮਜਾਰੀ/ਸਾਹਿਬਾ, 22 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਪਵਨ ਕੁਮਾਰ ਇੰਚਾਰਜ ਸਾਂਝ ਕੇਂਦਰ ਬਲਾਚੌਰ ਵਲੋਂ ਨਾਨਕਸਰ ਠਾਠ ਮਜਾਰੀ ਵਿਖੇ ਸਾਂਝ ਕੇਂਦਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਾਂਝ ਸੇਵਾਵਾਂ ਤੇ ਨਸ਼ਿਆਂ ਸੰਬੰਧੀ ਕੈਂਪ ਲਗਾਇਆ ਗਿਆ | ਇਸ ਮੌਕੇ ਹਵਾਲਦਾਰ ...

ਪੂਰੀ ਖ਼ਬਰ »

ਬਾਬਾ ਸ਼੍ਰੀਚੰਦ ਦਾ ਜਨਮ ਦਿਵਸ ਮਨਾਇਆ

ਜਾਡਲਾ, 22 ਸਤੰਬਰ (ਬੱਲੀ)-ਪਿੰਡ ਦੌਲਤਪੁਰ ਦੇ ਡੇਰਾ ਬਾਬਾ ਸ਼੍ਰੀ ਚੰਦ ਜੀ ਵਿਖੇ ਸੰਗਤਾਂ ਵੱਲੋਂ ਬਾਬਾ ਸ਼੍ਰੀ ਚੰਦ ਦੇ ਜਨਮ ਦਿਵਸ ਦੇ ਸਬੰਧ ਵਿਚ 23 ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਇਆ ਗਿਆ | ਜਿਸ ਵਿਚ ਢਾਡੀ ਜਸਦੀਪ ਸਿੰਘ ਨਾਗਰਾ ਮਹਿੰਦਪੁਰ ...

ਪੂਰੀ ਖ਼ਬਰ »

ਭਾਈ ਘਨੱਈਆ ਜੀ ਦੀ ਯਾਦ 'ਚ 'ਮਾਨਵਤਾ ਸੇਵਾ' 'ਤੇ ਸੈਮੀਨਾਰ ਕਰਵਾਇਆ

ਨਵਾਂਸ਼ਹਿਰ, 22 ਸਤੰਬਰ (ਗੁਰਬਖਸ਼ ਸਿੰਘ ਮਹੇ)-ਮਨੁੱਖੀ ਸੇਵਾ ਦੇ ਪੁੰਜ ਭਾਈ ਘਨੱਈਆ ਜੀ ਦੀ ਯਾਦ 'ਚ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਕੱਲ੍ਹ ਤੋਂ ਅਰੰਭੀਆਂ ਗਤੀਵਿਧੀਆਂ ਅੱਜ ਦੂਸਰੇ ਦਿਨ ਵੀ ਜਾਰੀ ਰਹੀਆਂ | ਸੁਸਾਇਟੀ ਦੇ ਆਨਰੇਰੀ ...

ਪੂਰੀ ਖ਼ਬਰ »

ਸਰਕਾਰ ਜੀ ! ਲੀਰੋ ਲੀਰ ਹੋਏ ਮੁੱਖ ਰੋਡ ਦੇ ਕਦੋਂ ਖੁੱਲਣਗੇ ਭਾਗ ?

ਸੰਧਵਾਂ, 22 ਸਤੰਬਰ (ਪ੍ਰੇਮੀ ਸੰਧਵਾਂ) - ਬਹਿਰਾਮ-ਮਾਹਿਲਪੁਰ ਸੜਕ 'ਤੇ ਥਾਂ-ਥਾਂ ਬਣੇ ਤਿੱਖੇ ਤੇ ਡੂੰਘੇ ਟੋਏ ਰਾਹਗੀਰਾਂ ਦੇ ਖੂਨ ਦੇ ਪਿਆਸੇ ਬਣ ਚੁੱਕੇ ਹਨ ਕਿਉਂਕਿ ਇਨ੍ਹਾਂ ਟੋਇਆਂ ਕਾਰਨ ਕਈ ਰਾਹਗੀਰਾਂ ਦੀਆਂ ਲੱਤਾਂ ਬਾਹਾਂ ਵੀ ਟੁੱਟ ਚੁੱਕੀਆਂ ਹਨ ਤੇ ਆਏ ਦਿਨ ...

ਪੂਰੀ ਖ਼ਬਰ »

ਘਮੌਰ ਦੇ ਕਿਸਾਨ ਨੇ ਲਾਇਆ ਝੋਨੇ ਦਾ ਮਿਲਾਵਟੀ ਬੀਜ ਦੇਣ ਦਾ ਦੋਸ਼

ਬਲਾਚੌਰ, 22 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਕਿਸਾਨ ਸਰਕਾਰ ਵੱਲੋਂ ਕੀਤੇ ਸਿਫ਼ਾਰਸ਼ੀ ਬੀਜ ਨੂੰ ਇਸ ਕਾਰਨ ਪਹਿਲ ਦਿੰਦਾ ਹੈ ਤਾਂ ਜੋ ਉਸ ਦੀ ਜਿਨਸ ਵਧੀਆ ਹੋਵੇ ਅਤੇ ਲਾਭ ਮਿਲ ਸਕੇ ਪਰ ਬਲਾਚੌਰ ਉੱਪ ਮੰਡਲ ਦੇ ਪਿੰਡ ਘਮੌਰ ਨਾਲ ਸਬੰਧਤ ਕਿਸਾਨ ਬਲਵੀਰ ਸਿੰਘ ਅਤੇ ਉਸ ਦੇ ...

ਪੂਰੀ ਖ਼ਬਰ »

ਹੂੰਝਾ ਫੇਰ ਜਿੱਤ ਕੈਪਟਨ ਦੀ ਸੁਚੱਜੀ ਅਗਵਾਈ ਨੇ ਦਿਵਾਈ-ਸਹੋਤਾ

ਜਲੰਧਰ, 22 ਸਤੰਬਰ (ਮੇਜਰ ਸਿੰਘ)-ਇੰਡੀਅਨ ਓਵਰਸੀਜ਼ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਉੱਘੇ ਕਾਂਗਰਸੀ ਆਗੂ ਸ: ਦਲਜੀਤ ਸਿੰਘ ਸਹੋਤਾ ਨੇ ਰਾਜ ਅੰਦਰ ਕਾਂਗਰਸ ਦੀ ਵੱਡੀ ਜਿੱਤ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਧਾਈ ਦਿੱਤੀ ਹੈ ਤੇ ਕਿਹਾ ਹੈ ਕਿ ਉਨ੍ਹਾਂ ਦੀ ...

ਪੂਰੀ ਖ਼ਬਰ »

ਬਲਾਕ ਸੰਮਤੀ ਚੋਣਾਂ 'ਚ ਲੋਕਾਂ ਨੇ ਕਾਂਗਰਸ ਦੇ ਕੰਮਾਂ 'ਤੇ ਮੋਹਰ ਲਗਾਈ- ਪੱਲੀ ਝਿੱਕੀ

ਬੰਗਾ, 22 ਸਤੰਬਰ (ਜਸਬੀਰ ਸਿੰਘ ਨੂਰਪੁਰ) - ਬੰਗਾ ਬਲਾਕ ਸੰਮਤੀ ਚੋਣਾਂ ਅਤੇ ਜ਼ਿਲ੍ਹਾ ਪ੍ਰੀਸ਼ਦ 'ਚ ਕਾਂਗਰਸ ਦੀ ਬਹੁਮਤ ਨਾਲ ਜਿੱਤ 'ਤੇ ਸਤਵੀਰ ਸਿੰਘ ਪੱਲੀ ਝਿੱਕੀ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਅਤੇ ਹਲਕਾ ਇੰਚਾਰਜ ਬੰਗਾ ਨੇ ਆਖਿਆ ਕਿ ਲੋਕਾਂ ਨੇ ਕਾਂਗਰਸ ਦੇ ...

ਪੂਰੀ ਖ਼ਬਰ »

ਔਰਤ ਨੇ ਤਿੰਨ ਲੜਕਿਆਂ ਨੂੰ ਦਿੱਤਾ ਜਨਮ

ਨਵਾਂਸ਼ਹਿਰ, 22 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਆਈ.ਵੀ. ਵਾਈ ਹਸਪਤਾਲ ਨਵਾਂਸ਼ਹਿਰ ਵਿਖੇ ਗੁਰਪ੍ਰੀਤ ਕੌਰ ਪਤਨੀ ਸਲਿੰਦਰ ਸਿੰਘ ਵਾਸੀ ਪਚ ਨੰਗਲਾ ਨੇ ਤਿੰਨ ਲੜਕਿਆਂ ਨੂੰ ਜਨਮ ਦਿੱਤਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ: ਸਵਿਤਾ ਦੂਬੇ ਗਾਇਨੀ ਰੋਗਾਂ ਦੇ ਮਾਹਿਰ ...

ਪੂਰੀ ਖ਼ਬਰ »

ਸੂੰਢ ਮਕਸੂਦਪੁਰ ਦਾ ਸਿਹਤ ਕੇਂਦਰ ਖੁਦ ਹੋਇਆ ਬੀਮਾਰ

ਸੰਧਵਾਂ, 22 ਸਤੰਬਰ (ਪ੍ਰੇਮੀ ਸੰਧਵਾਂ) - ਗਰੀਬ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਾਲਾ ਸੂੰਢ ਮਕਸੂਦਪੁਰ ਦਾ ਸਿਹਤ ਕੇਂਦਰ ਖੁਦ ਬੀਮਾਰ ਹੋਇਆ ਜਾਪ ਰਿਹਾ ਹੈ ਕਿਉਂਕਿ ਡਾ: ਵਿਵੇਕ ਗੁੰਬਰ ਵਲੋਂ ਤਿੰਨ ਸਾਲ ਦੀ ਲੰਬੀ ਛੁੱਟੀ 'ਤੇ ਚਲੇ ਜਾਣ ਕਰਕੇ ਉਨ੍ਹਾਂ ਦੀ ਜਗ੍ਹਾ ...

ਪੂਰੀ ਖ਼ਬਰ »

ਗੁਰਮਤਿ ਸਮਾਗਮ 25 ਨੂੰ

ਮੁਕੰਦਪੁਰ, 22 ਸਤੰਬਰ (ਬੰਗਾ) - ਪਹਿਲੀ, ਸੱਤਵੀਂ ਅਤੇ ਨੌਵੀਂ ਪਾਤਸ਼ਾਹੀ ਦੀ ਚਰਨਛੋਹ ਪ੍ਰਾਪਤ ਧਰਤੀ ਗੁਰਦੁਆਰਾ ਨਾਨਕਸਰ ਹਕੀਮਪੁਰ ਵਿਖੇ ਸਲਾਨਾ ਗੁਰਮਤਿ ਸਮਾਗਮ 25 ਸਤੰਬਰ ਦਿਨ ਮੰਗਲਵਾਰ ਨੂੰ ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਅਤੇ ਜਥੇਦਾਰ ...

ਪੂਰੀ ਖ਼ਬਰ »

ਬਲਾਕ ਸੰਮਤੀ ਸੜੋਆ ਵਿਚ ਕਾਂਗਰਸ 10 ਜ਼ੋਨਾ 'ਤੇ ਕਾਬਜ਼

ਪੋਜੇਵਾਲ ਸਰਾਂ, 22 ਸਤੰਬਰ (ਨਵਾਂਗਰਾਈਾ, ਭਾਟੀਆ)- ਬਲਾਕ ਸੰਮਤੀ ਸੜੋਆ ਦੇ 15 ਜੋਨਾਂ ਵਿਚੋਂ 10 ਜੋਨਾਂ 'ਤੇ ਕਾਂਗਰਸ ਨੇ ਕਬਜ਼ਾ ਕੀਤਾ ਤੇ 5 ਜੋਨਾਂ ਵਿਚ ਸਾਂਝੇ ਮੋਰਚੇ ਦੇ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ | ਸਾਂਝੇ ਮੋਰਚੇ ਵਿਚ 2 ਤੇ ਅਕਾਲੀ ਦਲ ਤੇ 3 ਜੋਨਾਂ ਵਿਚ ਬਸਪਾ ...

ਪੂਰੀ ਖ਼ਬਰ »

ਬਾਬਾ ਧਰਮ ਸਿੰਘ ਅਸਥਾਨ ਬੰਗਾ ਦੇ ਰੇਸ਼ਮ ਸਿੰਘ ਜੀਂਦੋਵਾਲ ਮੁੱਖ ਸੇਵਾਦਾਰ ਬਣਾਏ

ਬੰਗਾ, 22 ਸਤੰਬਰ (ਜਸਬੀਰ ਸਿੰਘ ਨੂਰਪੁਰ) - ਸ਼ਹੀਦ ਬਾਬਾ ਧਰਮ ਸਿੰਘ ਗੁਰਦੁਆਰਾ ਸਿਟੀ ਥਾਣਾ ਬੰਗਾ ਦੀ ਮੀਟਿੰਗ ਚੇਅਰਮੈਨ ਦੀਪਿਕਾ ਸਿੰਘ ਡੀ. ਐਸ. ਪੀ ਬੰਗਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਕਮੇਟੀ ਨੇ ਸਰਬਸੰਮਤੀ ਨਾਲ ਮਤਾ ਪਾਇਆ ਕਿ ਭਾਈ ਰੇਸ਼ਮ ਸਿੰਘ ...

ਪੂਰੀ ਖ਼ਬਰ »

ਜੁਝਾਰੂ ਆਗੂ ਲੈਂਬਰ ਸਿੰਘ ਬੀਕਾ ਦੇ ਸ਼ਰਧਾਂਜਲੀ ਸਮਾਗਮ 'ਤੇ ਵਿਸ਼ੇਸ਼

ਮੁਕੰਦਪੁਰ - ਲੋਕ ਹਿੱਤਾਂ ਦੇ ਜੁਝਾਰੂ ਆਗੂ ਲੈਂਬਰ ਸਿੰਘ ਬੀਕਾ ਦਾ ਜਨਮ ਸੰਨ 1935 ਈ: ਵਿਚ ਮਾਤਾ ਕਰਮੀ ਦੇਵੀ ਦੇ ਕੁੱਖੋਂ ਅਤੇ ਪਿਤਾ ਸੰਗਤ ਰਾਮ ਦੇ ਗ੍ਰਹਿ ਪਿੰਡ ਬੀਕਾ ਵਿਖੇ ਹੋਇਆ | ਨਿਰਪੱਖ ਵਿਚਾਰਾਂ ਦੇ ਧਾਰਨੀ ਕਾਮਰੇਡ ਲੈਂਬਰ ਸਿੰਘ ਬੀਕਾ ਦੀ ਪਾਰਟੀ ਪ੍ਰਤੀ ...

ਪੂਰੀ ਖ਼ਬਰ »

ਚੌਧਰੀ ਸੰਦੀਪ ਭਾਟੀਆ ਰਿਹਾ ਜੇਤੂ

ਭੱਦੀ, 22 ਸਤੰਬਰ (ਨਰੇਸ਼)-ਬਲਾਕ ਸੰਮਤੀ ਜੋਨ ਆਦੋਆਣਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚੌਧਰੀ ਸੰਦੀਪ ਭਾਟੀਆ ਜਨਰਲ ਸਕੱਤਰ ਯੂਥ ਕਾਂਗਰਸ ਪੰਜਾਬ ਵੱਲੋਂ ਚੋਣ ਜਿੱਤਣ ਉਪਰੰਤ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਗਿਆ | ਉਨ੍ਹਾਂ ਕਿਹਾ ਕਿ ਜਿਸ ਤਰਾਂ ਸਮੁੱਚੇ ਵੋਟਰਾਂ ...

ਪੂਰੀ ਖ਼ਬਰ »

ਚੌਧਰੀ ਸੰਦੀਪ ਭਾਟੀਆ ਰਿਹਾ ਜੇਤੂ

ਭੱਦੀ, 22 ਸਤੰਬਰ (ਨਰੇਸ਼)-ਬਲਾਕ ਸੰਮਤੀ ਜੋਨ ਆਦੋਆਣਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚੌਧਰੀ ਸੰਦੀਪ ਭਾਟੀਆ ਜਨਰਲ ਸਕੱਤਰ ਯੂਥ ਕਾਂਗਰਸ ਪੰਜਾਬ ਵੱਲੋਂ ਚੋਣ ਜਿੱਤਣ ਉਪਰੰਤ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਗਿਆ | ਉਨ੍ਹਾਂ ਕਿਹਾ ਕਿ ਜਿਸ ਤਰਾਂ ਸਮੁੱਚੇ ਵੋਟਰਾਂ ...

ਪੂਰੀ ਖ਼ਬਰ »

ਕੁਲਜੀਤ ਸਿੰਘ ਸਰਹਾਲ ਦੂਜੀ ਵਾਰ ਬਹੁਮਤ ਨਾਲ ਜਿੱਤੇ

ਬੰਗਾ, 22 ਸਤੰਬਰ (ਜਸਬੀਰ ਸਿੰਘ ਨੂਰਪੁਰ) - ਸ਼ੋ੍ਰਮਣੀ ਅਕਾਲੀ ਦਲ ਦੇ ਤਾਹਰਪੁਰ ਜੋਨ ਤੋਂ ਉਮੀਦਵਾਰ ਕੁਲਜੀਤ ਸਿੰਘ ਸਰਹਾਲ ਸਪੁੱਤਰ ਬਲਵੰਤ ਸਿੰਘ ਸਰਹਾਲ ਸਾਬਕਾ ਵਿਧਾਇਕ ਨੇ ਦੂਜੀ ਵਾਰ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ | ਉਨ੍ਹਾਂ ਨੇ ਜੋਨ ਵਿਚੋਂ ਸਭ ਤੋਂ ਵੱਧ ਲੀਡ ...

ਪੂਰੀ ਖ਼ਬਰ »

ਕੁਲਜੀਤ ਸਿੰਘ ਸਰਹਾਲ ਦੂਜੀ ਵਾਰ ਬਹੁਮਤ ਨਾਲ ਜਿੱਤੇ

ਬੰਗਾ, 22 ਸਤੰਬਰ (ਜਸਬੀਰ ਸਿੰਘ ਨੂਰਪੁਰ) - ਸ਼ੋ੍ਰਮਣੀ ਅਕਾਲੀ ਦਲ ਦੇ ਤਾਹਰਪੁਰ ਜੋਨ ਤੋਂ ਉਮੀਦਵਾਰ ਕੁਲਜੀਤ ਸਿੰਘ ਸਰਹਾਲ ਸਪੁੱਤਰ ਬਲਵੰਤ ਸਿੰਘ ਸਰਹਾਲ ਸਾਬਕਾ ਵਿਧਾਇਕ ਨੇ ਦੂਜੀ ਵਾਰ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ | ਉਨ੍ਹਾਂ ਨੇ ਜੋਨ ਵਿਚੋਂ ਸਭ ਤੋਂ ਵੱਧ ਲੀਡ ...

ਪੂਰੀ ਖ਼ਬਰ »

ਜ਼ਿਲ੍ਹਾ ਹੈਂਡਬਾਲ ਐਸੋਸੀਏਸ਼ਨ ਦੀ ਮੀਟਿੰਗ ਹੋਈ

ਨਵਾਂਸ਼ਹਿਰ, 22 ਸਤੰਬਰ (ਹਰਮਿੰਦਰ ਸਿੰਘ ਪਿੰਟੂ)- ਅੱਜ ਜ਼ਿਲ੍ਹਾ ਹੈਂਡਬਾਲ ਐਸੋਸੀਏਸ਼ਨ ਦੀ ਮੀਟਿੰਗ ਇੱਥੇ ਪ੍ਰਧਾਨ ਇਕਬਾਲ ਸਿੰਘ ਦੀ ਪ੍ਰਧਾਨਗੀ ਹੇਠ ਜੇ.ਐੱਸ.ਐਫ.ਐਚ ਖ਼ਾਲਸਾ ਸਕੂਲ ਵਿਖੇ ਹੋਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਕਬਾਲ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਦਰਬਾਰ ਸਾਈਾ ਭੋਲੇ ਸ਼ਾਹ ਵਿਖੇ ਮੇਲਾ ਕਰਵਾਇਆ

ਮੁਕੰਦਪੁਰ, 22 ਸਤੰਬਰ (ਦੇਸ ਰਾਜ ਬੰਗਾ) - ਦਰਬਾਰ ਸਾਈਾ ਹਜ਼ਰਤ ਭੋਲੇ ਸ਼ਾਹ ਖਾਨਖਾਨਾ ਵਿਖੇ ਗੁੱਗਾ ਜਾਹਰ ਪੀਰ ਦਾ ਸਲਾਨਾ ਜੋੜ ਮੇਲਾ ਗੱਦੀ ਨਸ਼ੀਨ ਸਾਈਾ ਜਸਵੀਰ ਦਾਸ ਸਾਬਰੀ ਦੀ ਅਗਵਾਈ ਵਿਚ ਕਰਵਾਇਆ ਗਿਆ | ਇਸ ਮੌਕੇ ਮੇਲੇ ਦੀਆਂ ਆਰੰਭਿਕ ਰਸਮਾਂ ਤੋਂ ਬਾਅਦ ਦਰਬਾਰ ...

ਪੂਰੀ ਖ਼ਬਰ »

5178 ਅਧਿਆਪਕਾਂ ਵੱਲੋਂ ਹਲਕਾ ਵਿਧਾਇਕਾਂ ਦੇ ਘਰਾਂ ਅੱਗੇ ਭੁੱਖ ਹੜਤਾਲ ਕੱਲ੍ਹ

ਨਵਾਂਸ਼ਹਿਰ, 21 ਸਤੰਬਰ (ਗੁਰਬਖਸ਼ ਸਿੰਘ ਮਹੇ)- ਪਿਛਲੇ ਲੰਬੇ ਸਮੇਂ ਤੋਂ ਰੈਗੂਲਰ ਕਰਨ ਦੀ ਹੱਕੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀ 5178 ਅਧਿਆਪਕ ਯੂਨੀਅਨ ਦੀ ਸਟੇਟ ਮੀਟਿੰਗ ਵਿਚ ਉਲੀਕੇ ਗਏ ਐਕਸ਼ਨ ਮੁਤਾਬਿਕ ਰੈਗੂਲਰ ਨਾ ਕਰਨ ਦੇ ਰੋਸ ਵਜੋਂ ਸਮੂਹ 5178 ਅਧਿਆਪਕ 23 ਸਤੰਬਰ ...

ਪੂਰੀ ਖ਼ਬਰ »

ਬੰਗਾ ਬਲਾਕ ਸੰਮਤੀ ਦੇ ਨਤੀਜਿਆਂ 'ਚ ਕਾਂਗਰਸ 12, ਅਕਾਲੀ ਦਲ 3 ਅਤੇ ਅਜ਼ਾਦ 2 ਸੀਟਾਂ 'ਤੇ ਜੇਤੂ

ਬੰਗਾ, 22 ਸਤੰਬਰ (ਜਸਬੀਰ ਸਿੰਘ ਨੂਰਪੁਰ, ਲਾਲੀ ਬੰਗਾ, ਮਨਜੀਤ ਸਿੰਘ ਜੱਬੋਵਾਲ) - ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਗੁਰੂ ਨਾਨਕ ਕਾਲਜ ਬੰਗਾ ਵਿਖੇ ਚੋਣ ਰਿਟਰਨਿੰਗ ਅਫ਼ਸਰ ਅਨਮਜੋਤ ਕੌਰ ਐਸ. ਡੀ. ਐਮ ਬੰਗਾ ਦੀ ਅਗਵਾਈ 'ਚ ...

ਪੂਰੀ ਖ਼ਬਰ »

14ਵਾਂ ਛਿੰਝ ਮੇਲਾ 7 ਨੂੰ

ਬੰਗਾ, 22 ਸਤੰਬਰ (ਨੂਰਪੁਰ) - ਬਾਬਾ ਜਵਾਹਰ ਸਿੰਘ ਝੰਡਾਜੀ ਅਤੇ ਲੰਗਰ ਅਸਥਾਨ ਖਟਕੜ ਕਲਾਂ ਵਲੋਂ 14ਵਾਂ ਛਿੰਝ ਮੇਲਾ 7 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਮੁੱਖ ਸੇਵਾਦਾਰ ਬਾਬਾ ਜਸਦੀਪ ਸਿੰਘ ਮੰਗਾ ਨੇ ਇਥੇ ਮੀਟਿੰਗ ਉਪਰੰਤ ਦਿੱਤੀ | ਉਨ੍ਹਾਂ ਦੱਸਿਆ ਕਿ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX