ਤਾਜਾ ਖ਼ਬਰਾਂ


ਲੋਕ ਆਗੂ ਮਨਜੀਤ ਧਨੇਰ ਜ਼ਿਲ੍ਹਾ ਜੇਲ੍ਹ ਬਰਨਾਲਾ ਵਿਚੋਂ ਹੋਏ ਰਿਹਾਅ
. . .  about 2 hours ago
ਬਰਨਾਲਾ, 14 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਜੇਲ੍ਹ ਬਰਨਾਲਾ ਵਿਖੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਲੋਕ ਆਗੂ ਮਨਜੀਤ ਧਨੇਰ ਨੂੰ ਰਾਜਪਾਲ ਪੰਜਾਬ ਵਲੋਂ ਉਮਰ ਕੈਦ ਦੀ ਸਜ਼ਾ ਰੱਦ ਕੀਤੇ ਜਾਣ ਤੋਂ ਬਾਅਦ ਅੱਜ ਦੇਰ ਸ਼ਾਮ ...
ਅਣਪਛਾਤੇ ਵਿਅਕਤੀਆਂ ਨੇ ਕੀਤਾ ਨੌਜਵਾਨ ਦਾ ਕਤਲ
. . .  about 3 hours ago
ਖੰਨਾ, 14 ਨਵੰਬਰ (ਹਰਜਿੰਦਰ ਸਿੰਘ ਲਾਲ)-ਅੱਜ ਦੇਰ ਸ਼ਾਮ ਸਥਾਨਕ ਮਲੇਰਕੋਟਲਾ ਰੋਡ ਤੋਂ ਮੁੜਦੀ ਇਕ ਸੜਕ 'ਤੇ ਇਕ ਨੌਜਵਾਨ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਦਾਹ ਮਾਰ ਕੇ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੰਦੀਪ ਸਿੰਘ...
ਕਿਸਾਨ ਜਥੇਬੰਦੀ ਵੱਲੋਂ ਕਿਸਾਨਾਂ ਖ਼ਿਲਾਫ਼ ਦਰਜ ਕੇਸਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਪੱਧਰੀ ਧਰਨਾ ਜੈਤੋ 'ਚ ਦਿੱਤਾ
. . .  about 3 hours ago
ਜੈਤੋ, 14 ਨਵੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪੰਜਾਬ ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿਚ ਪੰਜਾਬ ਪੱਧਰ 'ਤੇ ਵੱਡੀ ਗਿਣਤੀ 'ਚ ਕਿਸਾਨਾਂ ...
ਖਾੜਕੂ ਸਿੰਘ ਲਾਲ ਸਿੰਘ ਦੀ ਰਿਹਾਈ ਅੱਜ ਨਾ ਹੋ ਸਕੀ ਸੰਭਵ
. . .  about 3 hours ago
ਨਾਭਾ ,14 ਨਵੰਬਰ (ਕਰਮਜੀਤ ਸਿੰਘ ) -ਕੇਂਦਰ ਸਰਕਾਰ ਵੱਲੋਂ ਸਿੱਖ ਕੈਦੀਆ ਦੀ ਰਿਹਾਈ ਦੇ ਜਾਰੀ ਕੀਤੇ ਹੁਕਮਾਂ ਤੇ ਪੰਜਾਬ ਦੇ 8 ਸਿੱਖ ਕੈਦੀਆ ਦੇ ਨਾਮ ਸਾਹਮਣੇ ਆਏ ਜਿਨ੍ਹਾਂ ਵਿਚੋਂ ਦੋ ਸਿੱਖ ਕੈਦੀ ਮੈਕਸੀਮਮ ਸਿਕਉਰਟੀ ...
ਜ਼ਿਲ੍ਹਾ ਮੋਹਾਲੀ ਦੇ ਪਿੰਡ ਦਿਆਲਪੁਰਾ 'ਚ ਰੱਖਿਆ ਸੂਬੇ ਦੇ ਪਹਿਲੇ ਆਯੂਸ਼ ਹਸਪਤਾਲ ਦਾ ਨੀਂਹ ਪੱਥਰ
. . .  about 4 hours ago
ਚੰਡੀਗੜ੍ਹ, 14 ਨਵੰਬਰ, {ਹੈਪੀ ਪੰਡਵਾਲਾ}-ਅੱਜ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ ਵੱਲੋਂ ਮੋਹਾਲੀ ਜ਼ਿਲ੍ਹੇ ਦੇ ਪਿੰਡ ਦਿਆਲਪੁਰਾ ਵਿਖੇ ਸੂਬੇ ਦੇ ਪਹਿਲੇ ਆਯੂਸ਼ ਹਸਪਤਾਲ ਦਾ ...
ਪਿੰਡ ਕਾਲੇ ਕੇ ਦੇ ਨੌਜਵਾਨ ਦੀ ਵਧੇਰੇ ਨਸ਼ੇ ਦੀ ਡੋਜ਼ ਲੈਣ ਕਾਰਣ ਮੌਤ
. . .  about 4 hours ago
ਟਾਂਗਰਾ, 14 ਨਵੰਬਰ ( ਹਰਜਿੰਦਰ ਸਿੰਘ ਕਲੇਰ )-ਪਿੰਡ ਕਾਲੇ ਕੇ ਦੇ ਇਕ ਨੌਜਵਾਨ ਵੱਲੋਂ ਵਧੇਰੇ ਨਸ਼ੇ ਦੀ ਓਵਰ ਡੋਜ਼ ਕਾਰਣ ਮੌਤ ਹੋ ਗਈ ਹੈ। ਪਿੰਡ ਵਾਸੀਆ ਨੇ ਦੱਸਿਆ ਕਿ ਰਣਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਿਆਹਿਆ ਹੋਇਆ ਸੀ...
14 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਜਥੇਦਾਰ ਫੱਗੂਵਾਲਾ ਦੀ ਭੁੱਖ ਹੜਤਾਲ ਖ਼ਤਮ
. . .  about 5 hours ago
ਸੰਗਰੂਰ, 14 ਨਵੰਬਰ (ਧੀਰਜ ਪਿਸ਼ੋਰੀਆ) - ਤਕਰੀਬਨ 10 ਸਾਲ ਪਹਿਲਾ ਸ੍ਰੀ ਅਕਾਲ ਤਖਤ ਤੋਂ ਜਾਰੀ ਹੋਏ ਹੁਕਮਨਾਮੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿਲ੍ਹਾ ਸੰਗਰੂਰ ਦੇ ਮਸਤੂਆਣਾ...
ਕਾਰ ਮੋਟਰਸਾਈਕਲ ਦੀ ਟੱਕਰ ਚ ਪਤੀ-ਪਤਨੀ ਦੀ ਮੌਤ
. . .  about 5 hours ago
ਰਾਏਕੋਟ, 14 ਨਵੰਬਰ (ਸੁਸ਼ੀਲ) ਸਥਾਨਕ ਸ਼ਹਿਰ ਚੋਂ ਲੰਘਦੇ ਲੁਧਿਆਣਾ-ਬਠਿੰਡਾ ਰਾਜ ਮਾਰਗ 'ਤੇ ਇੱਕ ਮੋਟਰਸਾਈਕਲ ਅਤੇ ਇੱਕ ਸਵਿਫ਼ਟ ਕਾਰ ਦਰਮਿਆਨ ਹੋਈ ਜ਼ਬਰਦਸਤ ਟੱਕਰ...
ਪੱਤਰਕਾਰਾਂ ਨਾਲ ਉਲਝੇ ਸਿੱਧੂ ਮੂਸੇਵਾਲਾ ਦੇ ਬਾਊਂਸਰ
. . .  about 5 hours ago
ਅੰਮ੍ਰਿਤਸਰ, 14 ਨਵੰਬਰ (ਰਾਜੇਸ਼ ਕੁਮਾਰ) - ਵਿਵਾਦਾਂ 'ਚ ਘਿਰੇ ਗਾਇਕ ਸਿੱਧੂ ਮੂਸੇਵਾਲਾ ਦੀ ਅੰਮ੍ਰਿਤਸਰ ਫੇਰੀ ਦੌਰਾਨ ਪੱਤਰਕਾਰਾਂ ਵੱਲੋਂ ਸਵਾਲ ਪੁੱਛੇ ਜਾਣ 'ਤੇ ਸਿੱਧੂ ਮੂਸੇਵਾਲਾ ਦੇ...
ਐੱਸ.ਪੀ ਸਿੰਘ ਓਬਰਾਏ 1100 ਸ਼ਰਧਾਲੂਆਂ ਨੂੰ ਹਰ ਸਾਲ ਕਰਵਾਉਣਗੇ ਕਰਤਾਰਪੁਰ ਸਾਹਿਬ ਦੇ ਮੁਫ਼ਤ ਦਰਸ਼ਨ
. . .  about 5 hours ago
ਅੰਮ੍ਰਿਤਸਰ, 14 ਨਵੰਬਰ (ਜਸਵੰਤ ਸਿੰਘ ਜੱਸ) - ਉੱਘੇ ਸਮਾਜ ਸੇਵੀ ਤੇ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ: ਐੱਸ ਪੀ ਸਿੰਘ ਓਬਰਾਏ 1100 ਲੋੜਵੰਦ ਸ਼ਰਧਾਲੂਆਂ ਨੂੰ ਇੱਕ ਸਾਲ ਦੌਰਾਨ ਆਪਣੇ ਖਰਚੇ 'ਤੇ ਪਾਕਿਸਤਾਨ ਸਥਿਤ ਗੁ: ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ...
ਬੰਗਲਾਦੇਸ਼ ਖ਼ਿਲਾਫ਼ ਪਹਿਲੇ ਟੈਸਟ ਦੇ ਪਹਿਲੇ ਦਿਨ ਭਾਰਤ ਦੀ ਸਥਿਤੀ ਮਜ਼ਬੂਤ
. . .  about 5 hours ago
ਇੰਦੌਰ, 14 ਨਵੰਬਰ - ਭਾਰਤ ਬੰਗਲਾਦੇਸ਼ ਵਿਚਕਾਰ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਟਾਸ ਜਿੱਤ ਕੇ ਬੰਗਲਾਦੇਸ਼ ਨੇ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਤੇ ਬੰਗਲਾਦੇਸ਼ ਦੀ ਪੂਰੀ ਟੀਮ...
ਰਣਬੀਰ ਸਿੰਘ ਤੇ ਦੀਪਿਕਾ ਪਾਦੂਕੋਣ ਪਹੁੰਚੇ ਰਾਜਾਸਾਂਸੀ
. . .  about 6 hours ago
ਰਾਜਾਸਾਂਸੀ, 14 ਨਵੰਬਰ (ਹਰਦੀਪ ਸਿੰਘ ਖੀਵਾ) - ਮਸ਼ਹੂਰ ਫ਼ਿਲਮੀ ਅਦਾਕਾਰ ਰਣਬੀਰ ਸਿੰਘ ਆਪਣੀ ਪਤਨੀ ਅਤੇ ਪ੍ਰਸਿੱਧ ਅਦਾਕਾਰਾ ਦੀਪਿਕਾ ਪਾਦੂਕੋਣ ਨਾਲ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪਹੁੰਚੇ...
ਭਾਰਤ-ਬੰਗਲਾਦੇਸ਼ ਪਹਿਲਾ ਟੈਸਟ : ਪਹਿਲੇ ਦਿਨ ਦੀ ਖੇਡ ਖ਼ਤਮ ਹੋਣ 'ਤੇ ਭਾਰਤ 86/1
. . .  about 6 hours ago
ਜੇ.ਐਨ.ਯੂ 'ਚ ਸਵਾਮੀ ਵਿਵੇਕਾਨੰਦ ਦੀ ਮੂਰਤੀ ਤੋੜੀ
. . .  about 6 hours ago
ਨਵੀਂ ਦਿੱਲੀ, 14 ਨਵੰਬਰ - ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਸ਼ਰਾਰਤੀ ਅਨਸਰਾਂ ਵੱਲੋਂ ਸਵਾਮੀ ਵਿਵੇਕਾਨੰਦ ਦੀ ਮੂਰਤੀ ਦੀ ਭੰਨਤੋੜ ਕੀਤੀ ਗਈ...
ਸੁਪਰੀਮ ਕੋਰਟ ਦੇ ਫ਼ੈਸਲੇ ਉੱਪਰ ਬੋਲੇ ਅਮਿਤ ਸ਼ਾਹ
. . .  about 6 hours ago
ਨਵੀਂ ਦਿੱਲੀ, 14 ਨਵੰਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੁਪਰੀਮ ਕੋਰਟ ਵੱਲੋਂ ਰਾਫੇਲ ਸਮਝੌਤੇ ਦੀ ਸਮੀਖਿਆ ਪਟੀਸ਼ਨ ਰੱਦ ਕਰਨ ਦੇ ਦਿੱਤੇ ਗਏ ਫ਼ੈਸਲੇ ਉੱਪਰ ਬੋਲਦਿਆਂ ਕਿਹਾ...
ਰੇਲਵੇਂ ਨੇ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ 'ਚ ਸਥਾਪਿਤ ਕੀਤਾ ਵਾਈ ਫਾਈ
. . .  about 7 hours ago
ਪਾਕਿਸਤਾਨ ਤੋਂ ਮੁੜੇ ਸ਼ਰਧਾਲੂਆਂ ਪਾਸੋਂ ਸ਼ੱਕੀ ਪਦਾਰਥ ਬਰਾਮਦ, ਜਾਂਚ ਜਾਰੀ
. . .  about 7 hours ago
ਕਾਂਗਰਸ ਤੇ ਰਾਹੁਲ ਗਾਂਧੀ ਦੇਸ਼ ਤੋਂ ਮੰਗਣ ਮੁਆਫ਼ੀ -ਭਾਜਪਾ
. . .  about 7 hours ago
ਕੇਂਦਰੀ ਰਾਜ ਮੰਤਰੀ ਕਟਾਰੀਆ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  about 7 hours ago
ਇੰਦੌਰ ਟੈੱਸਟ : ਭਾਰਤ ਨੇ ਬੰਗਲਾਦੇਸ਼ ਨੂੰ ਪਹਿਲੇ ਦਿਨ ਹੀ 150 ਦੌੜਾਂ 'ਤੇ ਸਮੇਟਿਆ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਅੱਸੂ ਸੰਮਤ 550

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਨਿਸਚਿਤ ਸਮੇਂ 'ਤੇ ਪੁਲਿਸ ਦੀਆਂ ਬਦਲੀਆਂ ਲਈ ਪ੍ਰਸ਼ਾਸਕ ਬਦਨੌਰ ਨੇ ਕੀਤਾ ਸਾਫ਼ਟਵੇਅਰ ਲਾਂਚ

ਚੰਡੀਗੜ੍ਹ, 22 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਚੰਡੀਗੜ੍ਹ ਪੁਲਿਸ ਕਰਮਚਾਰੀਆਂ ਦੀ ਬਦਲੀ ਹੁਣ ਸਾਫ਼ਟਵੇਅਰ ਦੀ ਮਦਦ ਨਾਲ ਨਿਸ਼ਚਿਤ ਸਮੇਂ 'ਤੇ ਹੋਵੇਗੀ | ਅੱਜ ਚੰਡੀਗੜ੍ਹ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਇਸ ਕੰਮ ਲਈ ਬਣਾਏ ਗਏ ਆਟੋਮੈਟਿਕ ਪਲੇਸਮੈਂਟ ...

ਪੂਰੀ ਖ਼ਬਰ »

ਬਲਾਕ ਸੰਮਤੀ ਖਰੜ ਦੀਆਂ ਚੋਣਾਂ 'ਚ ਕਾਂਗਰਸ ਦੇ 22, ਅਕਾਲੀ ਦਲ ਦੇ 2 ਤੇ 1 ਆਜ਼ਾਦ ਉਮੀਦਵਾਰ ਵਲੋਂ ਜਿੱਤ ਹਾਸਲ

ਬਲਾਕ ਸੰਮਤੀ ਚੋਣਾਂ ਦੀ ਗਿਣਤੀ 'ਚ ਕਾਂਗਰਸ 'ਤੇ ਅਕਾਲੀਆਂ ਨੇ ਲਗਾਇਆ ਧੱਕੇਸ਼ਾਹੀ ਦਾ ਦੋਸ਼
ਖਰੜ, 22 ਸਤੰਬਰ (ਜੰਡਪੁਰੀ/ਮਾਨ) - ਅੱਜ ਬਲਾਕ ਸੰਮਤੀ ਦੀਆਂ ਚੋਣਾਂ ਦੀ ਗਿਣਤੀ ਸਮੇਂ ਕਾਊਾਟਿੰਗ ਹਾਲ ਵਿਚ ਉਸ ਸਮੇਂ ਸਥਿਤੀ ਨਾਜ਼ੁਕ ਹੋ ਗਈ, ਜਦੋਂ ਬਲਾਕ ਸੰਮਤੀ ਜ਼ੋਨ ਨੰਬਰ 16 ਦੇ ਅਕਾਲੀ ਦਲ ਦੇ ਉਮੀਦਵਾਰ ਅਵਤਾਰ ਸਿੰਘ ਮੌਲੀ ਦੀ ਕਾਊਾਟਿੰਗ ਸਮੇਂ ਦਸਤਾਰ ਉਤਾਰ ਦਿੱਤੀ | ਇਸ ਮੌਕੇ ਅਵਤਾਰ ਸਿੰਘ ਮੌਲੀ ਨੇ ਦੋਸ਼ ਲਗਾਇਆ ਕਿ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਭਰਾ ਅਮਰਜੀਤ ਸਿੰਘ ਜੀਤੀ ਦੇ ਸਾਥੀਆਂ ਨੇ ਉਸ ਨਾਲ ਧੱਕੇਸ਼ਾਹੀ ਕਰਕੇ ਉਸ ਦੀ ਦਸਤਾਰ ਤਾਰ ਦਿੱਤੀ ਹੈ, ਉਸ ਨੇ ਕਿਹਾ ਕਿ ਉਹ ਅਕਾਲੀ ਦਲ ਦੇ ਉਮੀਦਵਾਰ ਹਨ ਅਤੇ ਗਿਣਤੀ ਸਮੇਂ ਉਨ•ਾਂ ਦੀਆਂ ਵੋਟਾਂ ਵੱਧ ਸਨ, ਜਿਸ ਕਰਕੇ ਉਨ੍ਹਾਂ ਨੇ ਅਜਿਹਾ ਕਰਕੇ ਉਨ੍ਹਾਂ ਨਾਲ ਧੱਕਾ ਕੀਤਾ | ਉਨ੍ਹਾਂ ਪ੍ਰਸ਼ਾਸਨ ਤੇ ਪੁਲਿਸ 'ਤੇ ਵੀ ਕਈ ਤਰ•ਾਂ ਦੇ ਗੰਭੀਰ ਦੋਸ਼ ਲਗਾਏ | ਉਨ•ਾਂ ਮੰਗ ਕੀਤੀ ਕਿ ਉਨ੍ਹਾਂ ਦੀ ਦਸਤਾਰ ਉਤਾਰਨ ਵਾਲੇ ਵਿਅਕਤੀ ਦੇ ਿਖ਼ਲਾਫ਼ ਮਾਮਲਾ ਦਰਜ ਕੀਤਾ ਜਾਵੇ ਤੇ ਉਨ੍ਹਾਂ ਦੇ ਜ਼ੋਨ ਦੀਆਂ ਵੋਟਾਂ ਦੀ ਗਿਣਤੀ ਦੁਬਾਰਾ ਕਰਵਾਈ ਜਾਵੇ | ਇਸ ਦੌਰਾਨ ਜਦੋਂ ਅਵਤਾਰ ਸਿੰਘ ਮੌਲੀ ਨਾਲ ਹੋਈ ਧੱਕੇਸ਼ਾਹੀ ਸਬੰਧੀ ਅਕਾਲੀ ਦਲ ਦੇ ਸਮਰਥਕਾਂ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਨੇ ਖੂਨੀਮਾਜਰਾ ਕਾਲਜ ਦੇ ਗੇਟ ਸਾਹਮਣੇ ਆ ਕੇ ਕੈਪਟਨ ਸਰਕਾਰ, ਬਲਬੀਰ ਸਿੰਘ ਸਿੱਧੂ ਕੈਬਨਿਟ ਮੰਤਰੀ ਤੇ ਉਸ ਦੇ ਭਰਾ ਅਮਰਜੀਤ ਸਿੰਘ ਜੀਤੀ ਦੇ ਿਖ਼ਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਕੁਝ ਮਿੰਟਾਂ ਵਿਚ ਹੀ ਰੋਹ ਵਿਚ ਆਏ ਅਕਾਲੀ ਆਗੂਆਂ ਬਲਜੀਤ ਸਿੰਘ ਕੁੰਭੜਾ, ਪਰਵਿੰਦਰ ਸਿੰਘ ਸੋਹਾਣਾ, ਪਰਮਜੀਤ ਸਿੰਘ ਕਾਹਲੋਂ, ਬੀਬੀ ਪਰਮਜੀਤ ਕੌਰ ਲਾਂਡਰਾਂ ਸਮੇਤ ਸੈਂਕੜੇ ਅਕਾਲੀ ਸਮਰਥਕਾਂ ਨੇ ਖਰੜ-ਲਾਂਡਰਾਂ ਮਾਰਗ ਜਾਮ ਕਰ ਦਿੱਤਾ, ਜਿਸ ਦੌਰਾਨ ਭਾਵੇਂ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਮੌਕੇ 'ਤੇ ਪਹੰੁਚੇ ਡੀ. ਐਸ. ਪੀ. ਗੁਰਸ਼ੇਰ ਸਿੰਘ ਅਤੇ ਥਾਣਾ ਮੁੱਲਾਂਪੁਰ ਗਰੀਬਦਾਸ ਦੇ ਥਾਣਾ ਮੁਖੀ ਰਾਜੇਸ਼ ਹਸਤੀਰ ਨੇ ਇਨ•ਾਂ ਧਰਨਾਕਾਰੀਆਂ ਨੂੰ ਸਮਝਾ ਕੇ ਜਾਮ ਖੁਲਵਾਉਣ ਦਾ ਯਤਨ ਕੀਤਾ ਪਰ ਧਰਨਾਕਾਰੀ ਇਸ ਗੱਲ 'ਤੇ ਅੜੇ ਰਹੇ ਕਿ ਅਵਤਾਰ ਸਿੰਘ ਮੌਲੀ ਦੀ ਦਸਤਾਰ ਉਤਾਰਨ ਵਾਲੇ ਵਿਅਕਤੀ ਿਖ਼ਲਾਫ਼ ਮਾਮਲਾ ਦਰਜ ਕੀਤਾ ਜਾਵੇ ਪਰ ਬਾਅਦ ਵਿਚ ਉਕਤ ਪੁਲਿਸ ਅਧਿਕਾਰੀਆਂ ਵਲੋਂ ਸੜਕ ਜਾਮ ਖੁੱਲ੍ਹਵਾਇਆ ਗਿਆ ਪਰ ਅਕਾਲੀ ਵਰਕਰ ਤੇ ਅਹੁਦੇਦਾਰ ਸੜਕ ਦੇ ਇਕ ਪਾਸੇ ਬੈਠ ਕੇ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕਰਦੇ ਰਹੇ | ਧਰਨੇ ਵਾਲੀ ਥਾਂ 'ਤੇ ਪਹੰੁਚੇ ਲੋਕ ਸਭਾ ਮੈਂਬਰ ਸ: ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਅਕਾਲੀ ਦਲ ਦੇ ਉਮੀਦਵਾਰ ਨਾਲ ਹੋਈ ਧੱਕੇਸ਼ਾਹੀ ਦੀ ਨਿੰਦਾ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਧੱਕੇਸ਼ਾਹੀ ਕਰਕੇ ਆਪਣੇ ਉਮੀਦਵਾਰਾਂ ਨੂੰ ਜਿਤਾ ਰਹੀ ਹੈ | ਉਨ੍ਹ•ਾਂ ਕਿਹਾ ਕਿ ਡਿਪਟੀ ਕਮਿਸ਼ਨਰ ਨੇ ਉਨ੍ਹ•ਾਂ ਨੂੰ ਅੱਜ 11 ਵਜੇ ਤੱਕ ਅਵਤਾਰ ਸਿੰਘ ਮੌਲੀ ਦੀ ਦਸਤਾਰ ਉਤਾਰਨ ਵਾਲੇ ਵਿਅਕਤੀ ਖਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ | ਇਸ ਦੌਰਾਨ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਭਰਾ ਅਮਰਜੀਤ ਸਿੰਘ ਜੀਤੀ ਨੇ ਲਗਾਏ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਕਾਂਗਰਸ ਉਮੀਦਵਾਰ ਦੀ ਹੋ ਰਹੀ ਜਿੱਤ ਨੂੰ ਦੇਖਦੇ ਉਕਤ ਅਕਾਲੀ ਉਮੀਦਵਾਰ ਨੇ ਬੁਖਲਾਹਟ ਵਿਚ ਆ ਕੇ ਅਜਿਹਾ ਕੀਤਾ ਹੈ | ਉਨ•ਾਂ ਕਿਹਾ ਕਿ ਉਨ•ਾਂ ਕਿਸੇ ਨਾਲ ਵੀ ਕੋਈ ਧੱਕੇਸ਼ਾਹੀ ਨਹੀਂ ਕੀਤੀ |
ਖਰੜ, (ਗੁਰਮੁੱਖ ਸਿੰਘ ਮਾਨ/ਤਰਸੇਮ ਸਿੰਘ ਜੰਡਪੁਰੀ)- ਸਰਕਾਰੀ ਬਹੁ-ਤਕਨੀਕੀ ਸੰਸਥਾ ਖੂਨੀਮਾਜਰਾ ਵਿਖੇ ਜ਼ਿਲ੍ਹ•ਾ ਪ੍ਰੀਸ਼ਦ ਤੇ ਬਲਾਕ ਸੰਮਤੀ ਜ਼ੋਨਾਂ ਦੀਆਂ ਵੋਟਾਂ ਦੀ ਗਿਣਤੀ ਵਿਚ ਬਲਾਕ ਸੰਮਤੀ ਖਰੜ ਦੇ 24 ਜ਼ੋਨਾਂ ਵਿਚੋਂ ਅੱਜ ਹੋਈ ਗਿਣਤੀ ਦੌਰਾਨ ਕਾਂਗਰਸ ਦੇ 21, ਅਕਾਲੀ ਦਲ ਦੇ 2 ਅਤੇ 1 ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ, ਜਦਕਿ ਜ਼ੋਨ ਨੰਬਰ 25 ਤੋਂ ਕਾਂਗਰਸ ਦਾ ਉਮੀਦਵਾਰ ਪਹਿਲਾਂ ਹੀ ਨਿਰਵਿਰੋਧ ਚੁਣਿਆ ਜਾ ਚੁੱਕਾ ਸੀ | ਇਸ ਮੌਕੇ ਬਲਾਕ ਸੰਮਤੀ ਖਰੜ ਦੇ ਰਿਟਰਨਿੰਗ ਅਫ਼ਸਰ-ਕਮ-ਐਸ. ਡੀ. ਐਮ. ਖਰੜ ਵਿਨੋਦ ਕੁਮਾਰ ਬਾਂਸਲ ਤੇ ਸਹਾਇਕ ਰਿਟਰਨਿੰਗ ਅਫ਼ਸਰ ਰਵਿੰਦਰ ਕੁਮਾਰ ਬਾਂਸਲ ਨੇ ਦੱਸਿਆ ਕਿ ਜ਼ੋਨ ਨੰਬਰ 1 ਬੜੀ ਕਰੌਰਾਂ ਤੋਂ ਕਾਂਗਰਸ ਦੀ ਮਨਦੀਪ ਕੌਰ, ਜ਼ੋਨ ਨੰਬਰ 2 ਮੁੱਲਾਂਪੁਰ ਗਰੀਬਦਾਸ ਤੋਂ ਕਾਂਗਰਸ ਦੇ ਸਤੀਸ਼ ਕੁਮਾਰ, ਜ਼ੋਨ ਨੰਬਰ 3 ਰਡਿਆਲਾ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਬਲਜੀਤ ਕੌਰ, ਜ਼ੋਨ ਨੰਬਰ 4 ਅੱਲਾਂਪੁਰ ਤੋਂ ਕਾਂਗਰਸ ਦੀ ਰਵਿੰਦਰ ਕੌਰ, ਜ਼ੋਨ ਨੰਬਰ 5 ਘੜੂੰਆਂ ਤੋਂ ਆਜ਼ਾਦ ਉਮੀਦਵਾਰ ਸ਼ਰਨਜੀਤ ਕੌਰ, ਜ਼ੋਨ ਨੰਬਰ 6 ਮਾਛੀਪੁਰ ਤੋਂ ਕਾਂਗਰਸ ਦੇ ਸੁਖਵਿੰਦਰ ਸਿੰਘ, ਜ਼ੋਨ ਨੰਬਰ 7 ਘੋਗਾ ਤੋਂ ਕਾਂਗਰਸ ਦੇ ਚਰਨਜੀਤ ਸਿੰਘ, ਜ਼ੋਨ ਨੰਬਰ 8 ਬਲੌਾਗੀ ਤੋਂ ਸੁਰਜੀਤ ਸਿੰਘ, ਜ਼ੋਨ ਨੰਬਰ 9 ਚੋਲਟਾ ਖੁਰਦ ਤੋਂ ਕਾਂਗਰਸ ਦੇ ਨਿਰਮਲ ਸਿੰਘ, ਜ਼ੋਨ ਨੰਬਰ 10 ਚੱਪੜਚਿੜੀ ਕਲਾਂ ਤੋਂ ਕਾਂਗਰਸ ਦੇ ਸਮਸ਼ੇਰ ਸਿੰਘ, ਜ਼ੋਨ ਨੰਬਰ 11 ਝੰਜੇੜੀ ਤੋਂ ਕਾਂਗਰਸ ਦੇ ਪੰਕਜ ਕੁਮਾਰ, ਜ਼ੋਨ ਨੰਬਰ 12 ਗੋਬਿੰਦਗੜ੍ਹ •ਤੋਂ ਕਾਂਗਰਸ ਦੀ ਕਰਮਜੀਤ ਕੌਰ, ਜ਼ੋਨ ਨੰਬਰ 13 ਬੜਮਾਜਰਾ ਤੋਂ ਕਾਂਗਰਸ ਦੀ ਕਮਲਜੀਤ ਕੌਰ, ਜ਼ੋਨ ਨੰਬਰ 14 ਮਨੌਲੀ ਤੋਂ ਕਾਂਗਰਸ ਦੇ ਗੁਰਦੀਪ ਸਿੰਘ, ਜ਼ੋਨ ਨੰਬਰ 15 ਬਾਕਰਪੁਰ ਤੋਂ ਕਾਂਗਰਸ ਦੀ ਸਕਿੰਦਰ ਕੌਰ, ਜ਼ੋਨ ਨੰਬਰ 16 ਮੌਲੀ ਬੈਦਵਾਣ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਅਵਤਾਰ ਸਿੰਘ, ਜ਼ੋਨ ਨੰਬਰ 17 ਮੋਟੇਮਾਜਰਾ ਤੋਂ ਕਾਂਗਰਸ ਦੇ ਮਨਜੀਤ ਸਿੰਘ, ਜ਼ੋਨ ਨੰਬਰ 18 ਪੱਤੋ ਤੋਂ ਕਾਂਗਰਸ ਦੀ ਰਣਵੀਰ ਕੌਰ, ਜ਼ੋਨ ਨੰਬਰ 19 ਲਖਨੌਰ ਤੋਂ ਕਾਂਗਰਸ ਦੀ ਸਤਵੰਤ ਕੌਰ, ਜ਼ੋਨ ਨੰਬਰ 20 ਦੁਰਾਲੀ ਤੋਂ ਕਾਂਗਰਸ ਦੇ ਰਘਵੀਰ ਸਿੰਘ, ਜ਼ੋਨ ਨੰਬਰ 21 ਕਾਲੇਵਾਲ ਤੋਂ ਬਲਵਿੰਦਰ ਕੌਰ, ਜ਼ੋਨ ਨੰਬਰ 22 ਸਵਾੜਾ ਤੋਂ ਕਾਂਗਰਸ ਦੀ ਅਮਨਦੀਪ ਕੌਰ, ਜ਼ੋਨ ਨੰਬਰ 23 ਭਾਗੋਮਾਜਰਾ ਤੋਂ ਕਾਂਗਰਸ ਦੀ ਬਲਜਿੰਦਰ ਕੌਰ, ਜ਼ੋਨ ਨੰਬਰ 24 ਦਾਊਾ ਤੋਂ ਕਾਂਗਰਸ ਦੇ ਰਣਜੀਤ ਸਿੰਘ ਜੇਤੂ ਰਹੇ ਹਨ, ਜਦਕਿ ਖ਼ਬਰ ਲਿਖੇ ਜਾਣ ਤੱਕ ਜ਼ਿਲ•ਾ ਪ੍ਰੀਸ਼ਦ ਤੀੜਾ ਜ਼ੋਨ ਦੀ ਗਿਣਤੀ ਦਾ ਕੰਮ ਮੁੜ ਸ਼ੁਰੂ ਹੋ ਗਿਆ ਸੀ |
ਬਲਾਕ ਸੰਮਤੀ ਮਾਜਰੀ 'ਚ ਕਾਂਗਰਸ ਨੂੰ 14 ਤੇ ਸ਼ੋ੍ਰਮਣੀ ਅਕਾਲੀ ਦਲ ਨੂੰ 2 ਸੀਟਾਂ 'ਤੇ ਜਿੱਤ ਹਾਸਲ
ਖਰੜ, 22 ਸਤੰਬਰ (ਗੁਰਮੁੱਖ ਸਿੰਘ ਮਾਨ/ਤਰਸੇਮ ਸਿੰਘ ਜੰਡਪੁਰੀ)- ਬਲਾਕ ਸੰਮਤੀ ਮਾਜਰੀ ਦੇ 16 ਜ਼ੋਨਾਂ ਦੀ ਗਿਣਤੀ ਸਰਕਾਰੀ ਬਹੁ-ਤਕਨੀਕੀ ਸੰਸਥਾ ਖੂਨੀਮਾਜਰਾ ਵਿਖੇ ਸਵੇਰੇ ਸ਼ੁਰੂ ਹੋਈ | ਐਡੀਸ਼ਨਲ ਡਿਪਟੀ ਕਮਿਸ਼ਨਰ ਮੁਹਾਲੀ ਚਰਨਦੇਵ ਸਿੰਘ ਮਾਨ ਤੇ ਚੋਣ ਅਬਜ਼ਰਬਰ ਸੁਖਜੀਤਪਾਲ ਸਿੰਘ ਨੇ ਵੀ ਗਿਣਤੀ ਦਾ ਜਾਇਜ਼ਾ ਲਿਆ | ਬਲਾਕ ਸੰਮਤੀ ਮਾਜਰੀ ਦੇ ਜਾਰੀ ਕੀਤੇ ਨਤੀਜਿਆਂ ਵਿਚ ਕਾਂਗਰਸ ਨੂੰ 14 ਤੇ ਸ਼ੋ੍ਰਮਣੀ ਅਕਾਲੀ ਦਲ ਨੂੰ 2 ਸੀਟਾਂ 'ਤੇ ਜਿੱਤ ਹਾਸਲ ਹੋਈ ਹੈ | ਬਲਾਕ ਸੰਮਤੀ ਮਾਜਰੀ ਦੇ ਰਿਟਰਨਿੰਗ ਅਫ਼ਸਰ-ਕਮ-ਜ਼ਿਲ•ਾ ਮਾਲ ਅਫ਼ਸਰ ਮੁਹਾਲੀ ਬਲਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੰਚਾਇਤ ਸੰਮਤੀ ਮਾਜਰੀ ਦੇ ਸਾਰੇ ਜ਼ੋਨਾਂ ਵਿਚ ਗਿਣਤੀ ਦਾ ਕੰਮ ਸ਼ਾਂਤੀਪੂਰਵਕ ਮੁਕੰਮਲ ਹੋ ਗਿਆ ਹੈ | ਉਨ੍ਹ•ਾਂ ਮੌਕੇ 'ਤੇ ਹਾਜ਼ਰ ਜੇਤੂ ਉਮੀਦਵਾਰਾਂ ਨੂੰ ਜੇਤੂ ਸਰਟੀਫਿਕੇਟ ਵੀ ਤਕਸੀਮ ਕੀਤੇ | ਜ਼ੋਨ ਨੰਬਰ 1 ਥਾਣਾ ਗੋਬਿੰਦਗੜ੍ਹ •ਤੋਂ ਕਾਂਗਰਸ ਦੀ ਸਰਬਜੀਤ ਕੌਰ, ਜ਼ੋਨ ਨੰਬਰ 2 ਖਿਜ਼ਰਾਬਾਦ ਤੋਂ ਕਾਂਗਰਸ ਦੀ ਸੰਦੀਪ ਕੌਰ, ਜ਼ੋਨ ਨੰਬਰ 3 ਮਿਰਜ਼ਾਪੁਰ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਗੁਰਮੀਤ ਕੌਰ, ਜ਼ੋਨ ਨੰਬਰ 4 ਮਾਣਕਪੁਰ ਸਰੀਫ ਤੋਂ ਕਾਂਗਰਸ ਦੇ ਸੁਰਿੰਦਰ ਸਿੰਘ, ਜ਼ੋਨ ਨੰਬਰ 5 ਮਾਜਰੀ ਤੋਂ ਕਾਂਗਰਸ ਦੇ ਲਾਭ ਸਿੰਘ, ਜ਼ੋਨ ਨੰਬਰ 6 ਝੰਡੇਮਾਜਰਾ ਤੋਂ ਕਾਂਗਰਸ ਦੀ ਉਤਿੰਦਰ ਕੌਰ, ਜ਼ੋਨ ਨੰਬਰ 7 ਬੜੌਦੀ ਤੋਂ ਕਾਂਗਰਸ ਦੇ ਨਰਿੰਦਰ ਸਿੰਘ, ਜ਼ੋਨ ਨੰਬਰ 8 ਨਿਹੋਲਕਾ ਤੋਂ ਕਾਂਗਰਸ ਦੇ ਹਰਨੇਕ ਸਿੰਘ, ਜ਼ੋਨ ਨੰਬਰ 9 ਝਿੰਗੜਾ ਕਲਾਂ ਤੋਂ ਕਾਂਗਰਸ ਦੀ ਰੁਪਿੰਦਰ ਕੌਰ, ਜ਼ੋਨ ਨੰਬਰ 10 ਤਿਊੜ ਤੋਂ ਕਾਂਗਰਸ ਦੇ ਅਮਿੱਤ ਕੁਮਾਰ, ਜ਼ੋਨ ਨੰਬਰ 11 ਤੋਂ ਬਹਿਲੋਲਪੁਰ ਤੋਂ ਅਕਾਲੀ ਦਲ ਦੇ ਸੁਖਵਿੰਦਰ ਸਿੰਘ, ਜ਼ੋਨ ਨੰਬਰ 12 ਰਾਣੀਮਾਜਰਾ ਤੋਂ ਕਾਂਗਰਸ ਦੇ ਗਿਆਨ ਸਿੰਘ, ਜ਼ੋਨ ਨੰਬਰ 13 ਤੀੜਾ ਤੋਂ ਕਾਂਗਰਸ ਦੇ ਰੋਹਿਤ ਮਿੱਤਲ, ਜ਼ੋਨ ਨੰਬਰ 14 ਪੜੌਲ ਤੋਂ ਕਾਂਗਰਸ ਦੀ ਬਲਜੀਤ ਕੌਰ, ਜ਼ੋਨ ਨੰਬਰ 15 ਜੈਂਤੀ ਮਾਜਰੀ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਰੀਨਾ, ਜ਼ੋਨ ਨੰਬਰ 16 ਰੁੜਕੀ ਖਾਮ ਤੋਂ ਅਕਾਲੀ ਦਲ ਦੀ ਮਨਜੀਤ ਕੌਰ ਜੇਤੂ ਰਹੇ ਹਨ | ਇਸ ਮੌਕੇ ਸਹਾਇਕ ਰਿਟਰਨਿੰਗ ਅਫ਼ਸਰ ਜਸਕਰਨ ਸਿੰਘ ਬਰਾੜ, ਸਤਵਿੰਦਰਪਾਲ ਸਿੰਘ ਰਣੀਕੇ, ਤਹਿਸੀਲਦਾਰ ਮੁਹਾਲੀ ਰਾਜਪਾਲ ਸਿੰਘ ਸੇਖੋਂ, ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ, ਧਰਮਿੰਦਰਪਾਲ, ਭੁੁਪਿੰਦਰ ਸਿੰਘ ਸਮੇਤ ਹੋਰ ਕਰਮਚਾਰੀ ਹਾਜ਼ਰ ਸਨ |
ਦੀਪਇੰਦਰ ਸਿੰਘ ਢਿੱਲੋਂ ਦੀ ਅਗਵਾਈ 'ਚ ਡੇਰਾਬੱਸੀ ਹਲਕੇ 'ਚ ਕਾਂਗਰਸ ਦੀ ਹੂੰਝਾਫੇਰ ਜਿੱਤ
ਡੇਰਾਬੱਸੀ, (ਗੁਰਮੀਤ ਸਿੰਘ/ਸ਼ਾਮ ਸਿੰਘ ਸੰਧੂ)- 4 ਜ਼ਿਲ੍ਹ•ਾ ਪੀ੍ਰਸ਼ਦ ਅਤੇ 22 ਬਲਾਕ ਸੰਮਤੀ ਚੋਣਾਂ ਵਿਚ ਅੱਜ ਕਾਂਗਰਸ ਪਾਰਟੀ ਨੇ ਦੀਪਇੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਹੂੰਝਾਫੇਰ ਜਿੱਤ ਹਾਸਲ ਕੀਤੀ ਹੈ | ਦੂਜੇ ਪਾਸੇ ਅਕਾਲੀ ਦਲ ਦੇ ਜ਼ਿਲ•ਾ ਪ੍ਰਧਾਨ ਅਤੇ ਹਲਕਾ ਵਿਧਾਇਕ ਐਨ. ਕੇ. ਸ਼ਰਮਾ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ | ਦੀਪਇੰਦਰ ਸਿੰਘ ਢਿੱਲੋਂ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਨੇ ਹਲਕੇ 'ਚ ਪਹਿਲੀ ਵਾਰ ਪੂਰਨ ਜਿੱਤ ਹਾਸਲ ਕੀਤੀ ਹੈ | ਸਰਕਾਰੀ ਕਾਲਜ 'ਚ ਪੁੱਜਣ 'ਤੇ ਦੀਪਇੰਦਰ ਸਿੰਘ ਢਿੱਲੋਂ ਦਾ ਉਨ•ਾਂ ਦੇ ਸਮਰਥਕਾਂ ਨੇ ਢੋਲ ਨਗਾਰਿਆਂ ਨਾਲ ਸਵਾਗਤ ਕੀਤਾ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਢਿੱਲੋਂ ਨੇ ਕਿਹਾ ਕਿ ਹਲਕਾ ਵਾਸੀਆਂ ਨੇ ਹਲਕਾ ਵਿਧਾਇਕ ਐਨ. ਕੇ. ਸ਼ਰਮਾ ਵਲੋਂ ਕੀਤੀ ਜਾਂਦੀ ਗੁੰਡਾਗਰਦੀ ਤੇ ਝੂਠੀ ਸਿਆਸਤ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ | ਹਲਕੇ ਦੇ ਲੋਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ 'ਤੇ ਮੋਹਰ ਲਗਾਈ ਹੈ | ਇਸ ਮੌਕੇ ਉਦੇਵੀਰ ਸਿੰਘ ਢਿੱਲੋਂ, ਕਾਂਗਰਸੀ ਆਗੂ ਅਮਿ੍ਤਪਾਲ ਸਿੰਘ, ਯੂਥ ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜੂ, ਰਣਜੀਤ ਸਿੰਘ ਰੈਡੀ, ਗੁਰਜੀਤ ਸਿੰਘ ਭਾਂਖਰਪੁਰ, ਮਨਪ੍ਰੀਤ ਸਿੰਘ ਸੈਦਪੁਰਾ, ਗੁਲਸ਼ਨ ਸਚਦੇਵਾ, ਮੁਕੇਸ਼ ਰਾਣਾ, ਬੰਟੀ ਰਾਣਾ ਵੀ ਹੋਰਨਾਂ ਸਮੇਤ ਹਾਜ਼ਰ ਸਨ | ਮੌਕੇ ਤੋਂ ਮਿਲੇ ਨਤੀਜਿਆਂ 'ਚ ਜ਼ਿਲ੍ਹ•ਾ ਪ੍ਰੀਸ਼ਦ ਦੀਆਂ ਚਾਰ ਸੀਟਾਂ ਵਿਚ ਭਾਂਖਰਪੁਰ ਸੀਟ ਤੋਂ ਕਾਂਗਰਸ ਦੀ ਉਮੀਦਵਾਰ ਗੁਰਪ੍ਰੀਤ ਕੌਰ, ਪੰਡਵਾਲਾ ਜ਼ੋਨ ਤੋਂ ਕੁਲਵੰਤ ਸਿੰਘ ਸਮਗੌਲੀ, ਧਰਮਗੜ੍ਹ •ਤੋਂ ਜਸਬੀਰ ਕੌਰ ਅਤੇ ਜ਼ੋਲਾ ਜ਼ੋਨ ਤੋਂ ਕਰਨੈਲ ਸਿੰਘ ਹਿਮਾਯੂਪੁਰ ਨੇ ਜਿੱਤ ਹਾਸਲ ਕੀਤੀ | ਇਸੇ ਤਰ੍ਹਾਂ ਬਲਾਕ ਸੰਮਤੀ ਦੀਆਂ 22 ਸੀਟਾਂ ਵਿਚੋਂ ਕਾਂਗਰਸ ਪਾਰਟੀ ਦੇ ਭਾਂਖਰਪੁਰ ਜ਼ੋਨ ਤੋਂ ਸੁਰਿੰਦਰ ਕੌਰ, ਤਿ੍ਵੇਦੀ ਕੈਂਪ ਤੋਂ ਸੋਫੀਆ ਸਚਦੇਵਾ, ਸੰੁਡਰਾ ਤੋਂ ਜਸਬੀਰ ਸਿੰਘ ਜੱਸੀ, ਕੂੜਾਂਵਾਲਾ ਤੋਂ ਕੁਲਦੀਪ ਸਿੰਘ, ਰਾਮਪੁਰ ਸੈਣੀਆਂ ਤੋਂ ਰਾਜ ਕੌਰ, ਪੰਡਵਾਲਾ ਤੋਂ ਛੱਜਾ ਸਿੰਘ, ਖੇੜੀ ਗੁੱਜਰਾਂ ਤੋਂ ਰੌਸ਼ਨੀ ਦੇਵੀ, ਮਲਕਪੁਰ ਤੋਂ ਸੁਖਵਿੰਦਰ ਸਿੰਘ ਸੁੱਖਾ, ਜਿਓਲੀ ਤੋਂ ਅਮਰੀਕ ਸਿੰਘ, ਜਵਾਹਰਪੁਰ ਤੋਂ ਗੁਰਵਿੰਦਰ ਸਿੰਘ ਛੋਟਾ, ਚਡਿਆਲਾ ਤੋਂ ਧਰਮਿੰਦਰ ਸਿੰਘ, ਅਮਲਾਲਾ ਤੋਂ ਭੁਪਿੰਦਰ ਕੌਰ, ਪਰਾਗਪੁਰ ਤੋਂ ਗਗਨਦੀਪ ਕੌਰ, ਸਮਗੌਲੀ ਤੋਂ ਸੋਨੀਆ ਦੇਵੀ, ਕਾਂਤਾ ਦੇਵੀ ਜੜੌਤ ਤੋਂ, ਟਿਵਾਣਾ ਤੋਂ ਸੁਰਿੰਦਰ ਸਿੰਘ ਸਰਸੀਣੀ, ਝਰਮੜੀ ਤੋਂ ਮਨਪ੍ਰੀਤ ਸਿੰਘ, ਬਸੌਲੀ ਤੋਂ ਹਰਮੀਤ ਕੌਰ, ਧਰਮਗੜ•ਤੋਂ ਜਸਬੀਰ ਕੌਰ, ਹੰਡੇਸਰਾ ਜ਼ੋਨ ਤੋਂ ਅਮਨਪ੍ਰੀਤ ਸਿੰਘ, ਖੇਲਣ ਜ਼ੋਨ ਤੋਂ ਦੀਪ ਚੰਦ ਅਤੇ ਰਾਣੀਮਾਜਰਾ ਤੋਂ ਹਰਮੀਤ ਕੌਰ ਨੇ ਜਿੱਤ ਹਾਸਲ ਕੀਤੀ ਹੈ |
ਸਾਬਕਾ ਕੈਬਨਿਟ ਮੰਤਰੀ ਕੰਗ ਦੇ ਸਪੁੱਤਰ ਯਾਦਵਿੰਦਰ ਸਿੰਘ ਬੰਨੀ ਜ਼ਿਲ੍ਹਾ ਪ੍ਰੀਸ਼ਦ ਚੋਣ ਜਿੱਤੇ
ਸਰਕਾਰੀ ਬਹੁ-ਤਕਨੀਕੀ ਸੰਸਥਾ ਖੂਨੀਮਾਜਰਾ ਵਿਖੇ ਅੱਜ ਜ਼ਿਲ•ਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਜ਼ੋਨਾਂ ਦੀਆਂ ਵੋਟਾਂ ਦੀ ਗਿਣਤੀ ਦੌਰਾਨ ਭਾਵੇਂ ਸਵੇਰ ਤੋਂ ਬਾਰਿਸ਼ ਪੈ ਰਹੀ ਸੀ ਪਰ ਉਮੀਦਵਾਰਾਂ ਅਤੇ ਉਨ੍ਹ•ਾਂ ਦੇ ਸਮਰਥਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਦੇ ਸਪੁੱਤਰ ਯਾਦਵਿੰਦਰ ਸਿੰਘ ਬੰਨੀ ਜ਼ਿਲ੍ਹ•ਾ ਪ੍ਰੀਸ਼ਦ ਜ਼ੋਨ ਖਿਜ਼ਰਾਬਾਦ ਜ਼ੋਨ ਤੋਂ ਜੇਤੂ ਰਹੇ ਹਨ, ਜਦਕਿ ਜ਼ਿਲ੍ਹ•ਾ ਪ੍ਰੀਸ਼ਦ ਜ਼ੋਨ ਨੰਬਰ 7 ਮੁੱਲਾਂਪੁਰ ਗਰੀਬਦਾਸ ਤੋਂ ਕਾਂਗਰਸ ਦੇ ਐਡਵੋਕੇਟ ਮਨਬੀਰ ਸਿੰਘ, ਜ਼ੋਨ ਨੰਬਰ 8 ਘੜੂੰਆਂ ਤੋਂ ਕਾਂਗਰਸ ਦੀ ਖੁਸ਼ਵਿੰਦਰ ਕੌਰ, ਜ਼ੋਨ ਨੰਬਰ 9 ਬਲੌਾਗੀ ਤੋਂ ਕਾਂਗਰਸ ਦੀ ਜਸਵਿੰਦਰ ਕੌਰ, ਜ਼ੋਨ ਨੰਬਰ 10 ਮਨੌਲੀ ਤੋਂ ਕਾਂਗਰਸ ਦੇ ਮੋਹਨ ਸਿੰਘ ਜੇਤੂ ਰਹੇ ਹਨ |

ਕਾਂਗਰਸੀ ਉਮੀਦਵਾਰ ਹਰਜਸ ਸਿੰਘ ਨੇ ਦਿੱਤੀ ਦਰਖਾਸਤ
ਇਸ ਦੌਰਾਨ ਬਲਬੀਰ ਸਿੰਘ ਸਿੱਧੂ ਦੇ ਭਰਾ ਅਮਰਜੀਤ ਸਿੰਘ ਜੀਤੀ ਨੇ ਦੱਸਿਆ ਕਿ ਉਨ੍ਹ•ਾਂ ਦੇ ਮੌਲੀ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਹਰਜਸ ਸਿੰਘ ਵਲੋਂ ਸਥਾਨਕ ਐਸ.ਡੀ.ਐਮ. ਨੂੰ ਦਰਖਾਸਤ ਦਿੱਤੀ ਗਈ ਹੈ ਕਿ ਉਨ੍ਹ•ਾਂ ਦੇ ਜ਼ੋਨ ਦੀ ਦੁਬਾਰਾ ਵੋਟਾਂ ਦੀ ਗਿਣਤੀ ਕਰਵਾਈ ਜਾਵੇ |
ਕੀ ਕਹਿਣਾ ਹੈ ਐਸ. ਡੀ. ਐਮ. ਖਰੜ ਦਾ-
ਇਸ ਦੌਰਾਨ ਖਰੜ ਦੇ ਐਸ. ਡੀ. ਐਮ. ਸ੍ਰੀ ਬਾਂਸਲ ਨੇ ਕਿਹਾ ਕਿ ਸਥਿਤੀ ਥੋੜੀ ਜਿਹੀ ਤਣਾਅਪੂਰਨ ਹੋ ਗਈ ਸੀ ਪਰ ਉਨ•ਾਂ ਪ੍ਰਸ਼ਾਸਨਿਕ ਤੌਰ 'ਤੇ ਪੁਲਿਸ ਦੀ ਮਦਦ ਨਾਲ ਸਥਿਤੀ ਨੂੰ ਕਾਬੂ ਕਰ ਲਿਆ | ਉਨ੍ਹਾਂ ਕਿਹਾ ਕਿ ਕਾਂਗਰਸੀ ਉਮੀਦਵਾਰ ਹਰਜਸ ਸਿੰਘ ਵਲੋਂ ਦੁਬਾਰਾਂ ਵੋਟਾਂ ਦੀ ਗਿਣਤੀ ਕਰਵਾਉਣ ਦੀ ਦਰਖਾਸਤ ਦਿੱਤੀ ਗਈ ਹੈ |


ਖ਼ਬਰ ਸ਼ੇਅਰ ਕਰੋ

ਮੌਸਮ ਹੋਇਆ ਤਬਦੀਲ, ਮੀਂਹ ਕਾਰਨ ਤਾਪਮਾਨ ਆਇਆ 7 ਡਿਗਰੀ ਹੇਠਾਂ

ਚੰਡੀਗੜ੍ਹ, 22 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ) - ਸਨਿਚਰਵਾਰ ਸਵੇਰ ਤੋਂ ਸ਼ੁਰੂ ਹੋਇਆ ਮੀਂਹ ਰਾਤ ਤੱਕ ਜਾਰੀ ਰਿਹਾ ਜਿਸ ਕਾਰਨ ਤਾਪਮਾਨ ਵਿਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ | ਹਾਲਾਂਕਿ ਦਿਨ ਵਿਚ ਕੁਝ ਸਮੇਂ ਲਈ ਮੀਂਹ ਰੁਕਿਆ ਪਰ ਇਸ ਦੇ ਬਾਅਦ ਦੋਬਾਰਾ ਕਿਣ-ਮਿਣ ...

ਪੂਰੀ ਖ਼ਬਰ »

ਝੋਨੇ ਦੀ ਪਰਾਲੀ ਬਾਰੇ ਐਸ.ਡੀ.ਓ. ਪਿੰਡਾਂ ਦਾ ਦੌਰਾ ਲਾਜ਼ਮੀ ਕਰਨ

ਚੰਡੀਗੜ੍ਹ, 22 ਸਤੰਬਰ (ਵਿਸ਼ੇਸ਼ ਪ੍ਰਤੀਨਿਧ) - ਹਰਿਆਣਾ ਸਰਕਾਰ ਦੇ ਮੁੱਖ ਸਕੱਤਰ ਡੀ.ਐਸ. ਢੇਸੀ ਨੇ ਫਸਲ ਦੇ ਬਚੇ ਹਿੱਸਿਆ ਦੇ ਪ੍ਰਬੰਧਾਂ ਦੀ ਸਮੀਖਿਆ ਕਰਦੇ ਹੋਏ ਆਦੇਸ਼ ਦਿੱਤੇ ਕਿ ਜਿਨ੍ਹਾਂ ਪਿੰਡਾਂ ਵਿਚ ਪਿਛਲੇ 2 ਸਾਲ ਦੌਰਾਨ ਝੋਨੇ ਦੀ ਪਰਾਲੀ ਜਾਂ ਫ਼ਸਲਾਂ ਦੇ ਬਚੇ ...

ਪੂਰੀ ਖ਼ਬਰ »

ਫੁੱਟਬਾਲ ਟੂਰਨਾਮੈਂਟ ਅੰਡਰ-17 (ਲੜਕੇ) ਦਾ ਹੋਇਆ ਸ਼ੁੱਭ ਆਰੰਭ

ਚੰਡੀਗੜ•੍ਹ, 22 ਸਤੰਬਰ (ਔਜਲਾ)- ਚੰਡੀਗੜ੍ਹ •ਦੇ ਸੈਕਟਰ 7 ਦੇ ਸਪੋਰਟਸ ਕੰਪਲੈਕਸ ਵਿਖੇ 16ਵੇਂ ਐਡਮਨਿਸਟ੍ਰੇਟਰਸ ਚੈਲੰਜ ਕੱਪ ਫੁੱਟਬਾਲ ਟੂਰਨਾਮੈਂਟ ਅੰਡਰ 17 ਲੜਕੇ ਦਾ ਅੱਜ ਸ਼ੁੱਭ ਆਰੰਭ ਕੀਤਾ ਗਿਆ | ਇਸ ਮੌਕੇ 'ਤੇ ਚੰਡੀਗੜ੍ਹ •ਦੇ ਵਿੱਤ ਸਕੱਤਰ ਸ੍ਰੀ ਅਜੇ ਕੁਮਾਰ ...

ਪੂਰੀ ਖ਼ਬਰ »

ਹਰਿਆਣਾ 'ਚ ਦੋ ਪਹੀਆ ਵਾਹਨਾਂ 'ਤੇ ਮਹਿਲਾ ਡਰਾਈਵਰਾਂ ਤੇ ਪਿਛਲੀ ਸਵਾਰੀ ਨੂੰ ਹੈਲਮੇਟ ਪਾਉਣਾ ਲਾਜ਼ਮੀ

ਚੰਡੀਗੜ੍ਹ, 22 ਸਤੰਬਰ (ਐਨ.ਐਸ.ਪਰਵਾਨਾ) - ਹਰਿਆਣਾ ਵਿਚ ਮਹਿਲਾਵਾਂ ਦੀ ਸੁਰੱਖਿਆ ਯਕੀਨੀ ਕਰਨ ਦੇ ਮੱਦੇਨਜ਼ਰ ਦੋ ਪਹੀਆ ਵਾਹਨ ਡਰਾਈਵਰ ਤੇ ਸਵਾਰ ਮਹਿਲਾਵਾਂ ਲਈ ਵੀ ਹੈਲਮੇਟ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ | ਹਰਿਆਣਾ ਟਰਾਂਸਪੋਰਟ ਵਿਭਾਗ ਦੇ ਬੁਲਾਰੇ ਨੇ ਇਹ ...

ਪੂਰੀ ਖ਼ਬਰ »

ਮਾਨਸਾ ਵਿਚ ਚੋਟੀ ਦੀਆਂ ਕੰਪਨੀਆਂ ਦੇ ਨਾਂਅ ਹੇਠ ਨਕਲੀ ਪਦਾਰਥ ਬਣਾਉਣ ਵਾਲੇ ਮਿਲਾਵਟਖੋਰ ਦਾ ਪਰਦਾਫਾਸ਼

ਚੰਡੀਗੜ੍ਹ, 22 ਸਤੰਬਰ (ਅਜੀਤ ਬਿਊਰੋ)- ਫੂਡ ਸੇਫਟੀ ਟੀਮ ਵਲੋਂ ਮਿਲਾਵਟਖੋਰਾਂ 'ਤੇ ਕਈ ਦਿਨਾਂ ਦੀ ਤਿੱਖੀ ਨਜ਼ਰ ਰੱਖਣ ਤੋਂ ਬਾਅਦ ਆਖਿਰ, ਵੱਡੀਆਂ ਕੰਪਨੀਆਂ ਦੇ ਪਦਾਰਥਾਂ ਦੇ ਨਾਂ ਹੇਠ ਜਾਅਲ੍ਹੀ ਪਦਾਰਥ ਬਨਾਉਣ ਵਾਲੇ ਮਾਨਸਾ ਦੇ ਇਕ ਮਿਲਾਵਟਖੋਰ ਨੂੰ ਦਬੋਚਿਆ ਲਿਆ ਗਿਆ ...

ਪੂਰੀ ਖ਼ਬਰ »

ਬੀਮਾ ਪਾਲਿਸੀ ਦੇ ਨਾਂਅ 'ਤੇ 70 ਲੱਖ ਦੀ ਠੱਗੀ ਦਾ ਮਾਮਲਾ ਦਰਜ

ਚੰਡੀਗੜ੍ਹ, 22 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ) - ਬੀਮੇ ਰਾਹੀ ਫ਼ਾਇਦਾ ਪਹੁੰਚਾਉਣ ਅਤੇ ਕਰਜ਼ਾ ਦਿਵਾਉਣ ਦਾ ਵਾਅਦਾ ਕਰ ਕੇ 70 ਲੱਖ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਸੈਕਟਰ 49 ਦੀ ਐਡਵੋਕੇਟ ...

ਪੂਰੀ ਖ਼ਬਰ »

ਥਾਣੇਦਾਰ ਵੱਢੀ ਲੈਂਦਾ ਕਾਬੂ

ਚੰਡੀਗੜ੍ਹ, 21 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਰਾਜ ਚੌਕਸੀ ਬਿਊਰੋ ਨੇ ਡਬੂਆ ਕਾਲੋਨੀ (ਫਰੀਦਾਬਾਦ) ਪੁਲਿਸ ਥਾਣੇ ਦੇ ਏ.ਐਸ.ਆਈ. ਦੇਵੇਂਦਰ ਸਿੰਘ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਫੜਿਆ ਹੈ | ਹਰਿਆਣਾ ਰਾਜ ਚੌਕਸੀ ਬਿਊਰੋ ਦੇ ਇਕ ਬੁਲਾਰੇ ਨੇ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ 'ਤੇ ਝਪਟਮਾਰੀ ਦੇ ਦੋ ਮਾਮਲੇ ਦਰਜ

ਚੰਡੀਗੜ੍ਹ, 22 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ) - ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਪੁਲਿਸ ਨੇ ਝਪਟਮਾਰੀ ਦੇ ਦੋ ਮਾਮਲੇ ਦਰਜ ਕੀਤੇ ਹਨ | ਮਿਲੀ ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਦੀ ਸ਼ਿਕਾਇਤ ਸੈਕਟਰ 38-ਡੀ ਦੇ ਰਹਿਣ ਵਾਲੇ ਅਨਿਲ ਕੁਮਾਰ ਨੇ ਪੁਲਿਸ ਨੂੰ ਦਿੱਤੀ ਹੈ | ...

ਪੂਰੀ ਖ਼ਬਰ »

ਹਰਿਆਣਾ ਵਜ਼ਾਰਤ ਦੀ ਮੀਟਿੰਗ 25 ਨੂੰ

ਚੰਡੀਗੜ੍ਹ, 22 ਸਤੰਬਰ (ਵਿਸ਼ੇਸ਼ ਪ੍ਰਤੀਨਿਧ) - ਹਰਿਆਣਾ ਵਜ਼ਾਰਤ ਦੀ ਅਗਲੀ ਮੀਟਿੰਗ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਮੰਗਲਵਾਰ 25 ਸਤੰਬਰ ਨੂੰ ਬਾਅਦ ਦੁਪਹਿਰ 3 ਵਜੇ ਹਰਿਆਣਾ ਸਿਵਲ ਸਕੱਤਰੇਤ ਦੀ ਚੌਥੀ ਮੰਜ਼ਿਲ ਸਥਿਤ ਮੀਟਿੰਗ ਰੂਮ ਵਿਚ ਹੋਣੀ ਮੁਕੱਰਰ ਹੋਈ ...

ਪੂਰੀ ਖ਼ਬਰ »

ਚੋਰੀ ਦੇ ਮਾਮਲੇ 'ਚ ਇਕ ਗਿ੍ਫ਼ਤਾਰ

ਚੰਡੀਗੜ੍ਹ, 22 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਗਣੇਸ਼ ਪੂਜਾ ਦੇ ਪ੍ਰੋਗਰਾਮ ਦੌਰਾਨ ਕੈਸ਼ ਬਾਕਸ ਚੋਰੀ ਕਰਨ ਵਾਲੇ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਸੈਕਟਰ 26 ਬਾਪੂਧਾਮ ਕਾਲੋਨੀ ਦੇ ਰਹਿਣ ਵਾਲੇ ਮਨਦੀਪ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਗਿ੍ਫ਼ਤਾਰ

ਚੰਡੀਗੜ੍ਹ, 22 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈੱਲ ਨੇ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ, 6 ਸ਼ੀਸ਼ੀਆਂ ਸਿਰਪ ਸਮੇਤ ਗਿ੍ਫ਼ਤਾਰ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਮੁਹਾਲੀ ਦੇ ਰਹਿਣ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਨਸ਼ੀਲੇ ਪਦਾਰਥਾਂ ਦੇ ਸੇਵਨ ਤੋਂ ਬਚਾਉਣ ਲਈ ਕਰਵਾਈ ਟਰੇਨਿੰਗ ਵਰਕਸ਼ਾਪ ਦੀ ਸਮਾਪਤੀ

ਚੰਡੀਗੜ੍ਹ, 22 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਡੀ.ਜੀ.ਪੀ. ਸੰਜੇ ਬੈਨੀਵਾਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੁਲਿਸ ਵਲੋਂ ਸ਼ਹਿਰ ਦੇ 45 ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਪੰਜ ਦਿਨ ਦੀ ਟ੍ਰੇਨਿੰਗ ਵਰਕਸ਼ਾਪ ਸ਼ੁਰੂ ਕੀਤੀ ਗਈ ਸੀ ਜਿਸ ਦਾ ਅੱਜ ਸੈਕਟਰ 29 ਪੁਲਿਸ ...

ਪੂਰੀ ਖ਼ਬਰ »

'ਰਾਗ-ਰੰਗ ਉਤਸਵ-2018' 'ਚ ਗਾਇਕਾ ਜਸਮੀਤ ਕੌਰ ਨੇ ਸੂਫ਼ੀ ਗਾਇਕੀ ਨਾਲ ਸਰੋਤੇ ਮੋਹੇ

ਚੰਡੀਗੜ੍ਹ•, 22 ਸਤੰਬਰ (ਅਜਾਇਬ ਸਿੰਘ ਔਜਲਾ)- ਪੰਜਾਬ ਕਲਾ ਪ੍ਰੀਸ਼ਦ ਚੰਡੀਗੜ•੍ਹ ਦੇ ਪੰਜਾਬ ਕਲਾ ਭਵਨ ਵਿਖੇ ਪ੍ਰੋ. ਮੋਹਨ ਸਿੰਘ ਦੀ ਜਨਮ ਵਰ•ੇਗੰਢ ਨੂੰ ਸਮਰਪਿਤ 'ਰਾਗ -ਰੰਗ ਉਤਸਵ-2018' ਤਹਿਤ ਗਾਇਕਾ ਜਸਮੀਤ ਕੌਰ ਵਲੋਂ ਆਪਣੀ ਸੂਫ਼ੀ ਗਾਇਕੀ ਨਾਲ ਸਰੋਤੇ ਮੋਹੇ | ...

ਪੂਰੀ ਖ਼ਬਰ »

ਕਲਾ ਪ੍ਰਦਰਸ਼ਨੀ ਰਾਹੀਂ ਸੀ. ਯੂ. ਦੇ ਵਿਦਿਆਰਥੀਆਂ ਨੇ ਦਿਖਾਏ ਰਚਨਾਤਮਿਕ ਗੁਰ

ਐੱਸ. ਏ. ਐੱਸ. ਨਗਰ, 22 ਸਤੰਬਰ (ਕੇ. ਐੱਸ. ਰਾਣਾ)- ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਤਿੰਨ ਵਿਭਾਗਾਂ ਫੈਸ਼ਨ ਡਿਜ਼ਾਇਨਿੰਗ, ਫਾਈਨ ਆਰਟਸ ਅਤੇ ਇੰਡਸਟਰੀਅਲ ਡਿਜ਼ਾਇਨਿੰਗ ਵਿਭਾਗ ਵਲੋਂ 'ਇੰਟਰਨੈਸ਼ਨਲ ਡਿਜ਼ਾਇਨ' ਵਿਸ਼ੇ ਨੂੰ ਲੈ ਕੇ ਇਕ ਦੋ ਦਿਨਾਂ ਅੰਤਰਰਾਸ਼ਟਰੀ ...

ਪੂਰੀ ਖ਼ਬਰ »

ਦਰਜਾ-4/ਸਫਾਈ ਕਾਮਿਆਂ ਵਲੋਂ 26 ਨੂੰ ਮੁਹਾਲੀ ਵਿਖੇ ਰੈਲੀ

ਐੱਸ. ਏ. ਐੱਸ. ਨਗਰ, 22 ਸਤੰਬਰ (ਬੈਨੀਪਾਲ)-ਦਰਜਾ-4/ਸਫਾਈ ਕਾਮਿਆਂ ਦੇ ਆਗੂਆਂ ਦੀ ਸਾਂਝੀ ਮੀਟਿੰਗ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਆਗੂਆਂ ਸੱਜਨ ਸਿੰਘ, ਮੋਹਣ ਸਿੰਘ, ਪਵਨ ਗੋਡਯਾਲ, ਸ਼ੋਭਾ ਰਾਮ, ਰਾਜਨ ਚਵਰੀਆ, ਰਣਬੀਰ ਸਿੰਘ ਢਿੱਲੋਂ, ਕਰਤਾਰ ਸਿੰਘ ਪਾਲ ਆਦਿ ਆਗੂਆਂ ਦੀ ...

ਪੂਰੀ ਖ਼ਬਰ »

ਜਬਰਨ ਵਸੂਲੀ ਕਰਨ ਵਾਲਾ ਇਕ ਪੱਤਰਕਾਰ ਕਾਬੂ, ਦੂਜੇ ਦੀ ਭਾਲ ਜਾਰੀ

ਜ਼ੀਰਕਪੁਰ, 22 ਸਤੰਬਰ (ਅਵਤਾਰ ਸਿੰਘ)- ਜ਼ੀਰਕਪੁਰ ਪੁਲਿਸ ਨੇ ਖੇਤਰ ਦੇ ਇਕ ਆਟਾ ਚੱਕੀ ਸੰਚਾਲਕ ਨੂੰ ਡਰਾ ਧਮਕਾ ਕੇ ਉਸ ਤੋਂ ਜ਼ਬਰਦਸਤੀ ਵਸੂਲੀ ਕਰਨ ਵਾਲੇ ਪੱਤਰਕਾਰ ਪ੍ਰਵੇਸ਼ ਕੁਮਾਰ ਨੂੰ ਗਿ੍ਫ਼ਤਾਰ ਕੀਤਾ ਹੈ | ਪ੍ਰਵੇਸ਼ ਕੁਮਾਰ ਬੀਤੇ ਇਕ ਮਹੀਨੇ ਤੋਂ ਪੁਲਿਸ ਨਾਲ ...

ਪੂਰੀ ਖ਼ਬਰ »

47ਵੇਂ ਆਰੀਅਨਜ਼ ਜੋਬ ਫੈਸਟ ਵਿਚ 18 ਕੰਪਨੀਆਂ ਨੇ ਵਿਜ਼ਿਟ ਕੀਤਾ

ਜਲੰਧਰ, 22 ਸਤੰਬਰ (ਅ.ਬ.) - ਨੌਜਵਾਨਾਂ ਨੂੰ ਕਰੀਅਰ ਬਣਾਉਣ ਦੇ ਅਤੇ ਜ਼ਿਆਦਾ ਮੌਕੇ ਪ੍ਰਦਾਨ ਕਰਨ ਲਈ, ਆਰੀਅਨਜ਼ ਗਰੁੱਪ ਆਫ ਕਾਲੇਜਿਸ ਰਾਜਪੁਰਾ ਵਲੋਂ ਆਪਣੇ ਕਾਲਜ ਕੈਂਪਸ ਵਿੱਚ 47ਵਾਂ ਆਰੀਅਨਜ਼ ਜੋਬ ਫੈਸਟ ਕਰਵਾਇਆ ਗਿਆ ਇਸ ਜੋਬ ਫੈਸਟ ਵਿਚ 18 ਕੰਪਨੀਆਂ ਵਲੋਂ ਲਗਭਗ 92 ...

ਪੂਰੀ ਖ਼ਬਰ »

ਵਾਤਾਵਰਨ ਮੰਤਰੀ ਓਮ ਪ੍ਰਕਾਸ਼ ਸੋਨੀ ਵਲੋਂ ਅੰਬੂਜਾ ਫ਼ੈਕਟਰੀ ਦਾ ਦੌਰਾ

ਚੰਡੀਗੜ੍ਹ, 21 ਸਤੰਬਰ (ਅਜੀਤ ਬਿਊਰੋ)- ਵਾਤਾਵਰਨ ਮੰਤਰੀ ਪੰਜਾਬ ਸ੍ਰੀ ਓਮ ਪ੍ਰਕਾਸ਼ ਸੋਨੀ ਵਲੋਂ ਘਨੋਲੀ ਨਜ਼ਦੀਕ ਲੋਧੀ ਮਾਜ਼ਰਾ ਸਥਿਤ ਅੰਬੂਜਾ ਫ਼ੈਕਟਰੀ ਦਾ ਦੌਰਾ ਕੀਤਾ ਗਿਆ | ਆਪਣੇ ਇਸ ਦੌਰੇ ਦੌਰਾਨ ਵਾਤਾਵਰਨ ਮੰਤਰੀ ਵਲੋਂ ਕੰਪਨੀ ਦੀ ਕਾਰਜਪ੍ਰਣਾਲੀ ਦਾ ਬਹੁਤ ...

ਪੂਰੀ ਖ਼ਬਰ »

ਸਿਹਤ ਵਿਗੜਨ ਕਾਰਨ ਔਰਤ ਦੀ ਮੌਤ

ਜ਼ੀਰਕਪੁਰ, 22 ਸਤੰਬਰ (ਅਵਤਾਰ ਸਿੰਘ)-ਜ਼ੀਰਕਪੁਰ ਦੇ ਨੇੜਲੇ ਪਿੰਡ ਸਿੰਘਪੁਰਾ ਵਿਖੇ ਕਿਰਾਏ 'ਤੇ ਰਹਿੰਦੀ ਇਕ ਕਰੀਬ 38 ਸਾਲਾ ਪ੍ਰਵਾਸੀ ਔਰਤ ਦੀ ਸਿਹਤ ਵਿਗੜਨ ਕਾਰਨ ਮੌਤ ਹੋ ਗਈ | ਪੁਲਿਸ ਨੇ ਧਾਰਾ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਮਿ੍ਤਕਾ ਔਰਤ ...

ਪੂਰੀ ਖ਼ਬਰ »

ਲਗਾਤਾਰ ਹੋਈ ਭਰਵੀਂ ਬਰਸਾਤ ਕਾਰਨ ਸ਼ਹਿਰ ਹੋਇਆ ਜਲਥਲ

ਕੁਰਾਲੀ, 22 ਸਤੰਬਰ (ਹਰਪ੍ਰੀਤ ਸਿੰਘ)-ਅੱਜ ਸਵੇਰ ਤੋਂ ਕਈ ਘੰਟੇ ਲਗਾਤਾਰ ਹੋਈ ਭਰਵੀਂ ਬਰਸਾਤ ਕਾਰਨ ਜਿੱਥੇ ਸਾਰਾ ਸ਼ਹਿਰ ਜਲਥਲ ਹੋ ਗਿਆ, ਉੱਥੇ ਸ਼ਹਿਰ ਦੇ ਦੋਵੇਂ ਰੇਲਵੇ ਅੰਡਰਬਿ੍ਜ਼ ਥੱਲੇ ਇਕੱਠੇ ਹੋਏ ਪਾਣੀ ਨੇ ਲਾਇਨਾਂ ਤੋਂ ਪਾਰ ਸ਼ਹਿਰ ਨੂੰ ਮੁੱਖ ਸ਼ਹਿਰ ਤੋਂ ...

ਪੂਰੀ ਖ਼ਬਰ »

ਸਵਾਰੀਆਂ ਦੀ ਭਰੀ ਬੱਸ ਘੱਗਰ ਪੁਲ ਨਾਲ ਟਕਰਾਈ, ਵੱਡਾ ਹਾਦਸਾ ਟਲ਼ਿਆ

ਡੇਰਾਬੱਸੀ, 22 ਸਤੰਬਰ (ਗੁਰਮੀਤ ਸਿੰਘ)- ਚੰਡੀਗੜ੍ਹ-ਅੰਬਾਲਾ ਮੁੱਖ ਸੜਕ 'ਤੇ ਅੱਜ ਦੁਪਹਿਰ ਸਮੇਂ ਉਦੋਂ ਵੱਡਾ ਹਾਦਸਾ ਟਲ ਗਿਆ, ਜਦੋਂ ਇਕ ਸਵਾਰੀਆਂ ਦੀ ਭਰੀ ਬੱਸ ਘੱਗਰ ਨਦੀ ਦੇ ਬਣੇ ਪੁਰਾਣੇ ਪੁਲ ਨਾਲ ਟਕਰਾ ਕੇ ਬੁਰੀ ਤਰ੍ਹਾਂ ਨੁਕਸਾਨੀ ਗਈ | ਹਾਦਸੇ ਤੋਂ ਬਾਅਦ ਘੱਗਰ ...

ਪੂਰੀ ਖ਼ਬਰ »

ਪੰਜਾਬ ਸਕੂਲ ਸਿੱਖਿਆ ਨੀਤੀ 2018 ਤਿਆਰ ਕਰਨ ਲਈ ਬਣਾਈ ਕਮੇਟੀ ਦੀ ਮੀਟਿੰਗ

ਐੱਸ. ਏ. ਐੱਸ. ਨਗਰ, 22 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)- ਸਿੱਖਿਆ ਮੰਤਰੀ ਪੰਜਾਬ ਓ. ਪੀ. ਸੋਨੀ ਦੀ ਅਗਵਾਈ ਵਿਚ ਪੰਜਾਬ ਸਕੂਲ ਸਿੱਖਿਆ ਨੀਤੀ 2018 ਤਿਆਰ ਕਰਨ ਲਈ ਬਣਾਈ ਕਮੇਟੀ ਦੀ ਮੀਟਿੰਗ ਚੇਅਰਮੈਨ ਡਾ: ਬੀ. ਐੱਸ. ਘੁੰਮਣ. ਉਪ-ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ...

ਪੂਰੀ ਖ਼ਬਰ »

ਕੰਮ ਕਰਨ ਦੀ ਆਦਤ ਹੀ ਬਣਾ ਸਕਦੀ ਹੈ ਪੰਜਾਬ ਨੂੰ ਨਸ਼ਾ ਮੁਕਤ : ਡਾ: ਮੁਲਤਾਨੀ

ਐੱਸ. ਏ. ਐੱਸ. ਨਗਰ, 22 ਸਤੰਬਰ (ਕੇ. ਐੱਸ. ਰਾਣਾ)-ਨਸ਼ੇ ਵਿਚ ਡੁੱਬੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਤਹਿਤ ਅੱਜ ਨਸ਼ੇ ਸਬੰਧੀ ਜਾਗਰੂਕਤਾ ਕਰਨ ਲਈ ਚਲਾਈ ਜਾ ਰਹੀ ਵੈਨ ਨੂੰ ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਤੋਂ ...

ਪੂਰੀ ਖ਼ਬਰ »

ਸੀ. ਜੀ. ਸੀ. ਲਾਂਡਰਾਂ ਦੀ 13ਵੀਂ ਸਾਲਾਨਾ ਕਨਵੋਕੇਸ਼ਨ ਦੌਰਾਨ ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਐੱਸ. ਏ. ਐੱਸ. ਨਗਰ, 22 ਸਤੰਬਰ (ਕੇ. ਐੱਸ. ਰਾਣਾ)- ਚੰਡੀਗੜ੍ਹ ਗਰੁੱਪ ਆਫ਼ ਕਾਲਜ (ਸੀ. ਜੀ. ਸੀ.) ਲਾਂਡਰਾਂ ਵਲੋਂ ਕਰਵਾਏ 13ਵੇਂ ਸਾਲਾਨਾ ਕਨਵੋਕੇਸ਼ਨ ਦੌਰਾਨ 2017-18 ਬੈਚ ਦੇ 3085 ਤੋਂ ਜ਼ਿਆਦਾ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਨਾਲ ਸਨਮਾਨਿਤ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਭਾਰੀ ਮੀਂਹ ਦੀ ਚਿਤਾਵਨੀ ਦੇ ਚੱਲਦਿਆਂ ਕੱਚੇ ਮੁਲਾਜ਼ਮਾਂ ਵਲੋਂ 23 ਦਾ ਐਕਸ਼ਨ ਹੁਣ 30 ਨੂੰ

ਐੱਸ. ਏ. ਐੱਸ. ਨਗਰ, 22 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਵਲੋਂ ਵੋਟਾਂ ਤੋਂ ਪਹਿਲਾਂ ਕੱਚੇ ਠੇਕਾ ਮੁਲਾਜ਼ਮਾਂ ਨਾਲ ਕੀਤੇ ਆਪਣੇ ਵਾਅਦਿਆਂ ਤੋਂ ਮੁਕਰਨ ਕਾਰਨ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੀ ਅਗਵਾਈ 'ਚ ਸੂਬੇ ਦੇ ਕੱਚੇ ...

ਪੂਰੀ ਖ਼ਬਰ »

ਯੂਨੀਵਰਸਲ ਗਰੁੱਪ ਦੇ ਦੋ ਕਾਲਜਾਂ ਦੀ ਨੋਡਲ ਸੈਂਟਰ ਵਜੋਂ ਚੋਣ : ਡਾ: ਗੁਰਪ੍ਰੀਤ ਸਿੰਘ

ਲਾਲੜੂ,15 ਸਤੰਬਰ (ਰਾਜਬੀਰ ਸਿੰਘ)- ਯੂਨੀਵਰਸਲ ਗਰੁੱਪ ਦੇ ਦੋ ਕਾਲਜਾਂ ਯੂਨੀਵਰਸਲ ਪੋਲੀਟੈਕਨੀਕਲ ਕਾਲਜ ਅਤੇ ਯੂਨੀਵਰਸਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਅਤੇ ਤਕਨਾਲੋਜੀ ਦੀ ਨੋਡਲ ਸੈਂਟਰ ਵਜੋਂ ਚੋਣ ਕੀਤੀ ਗਈ ਹੈ ਜਿਸ ਦੇ ਚੱਲਦਿਆਂ ਗਰੁੱਪ ਵਲੋਂ ਕਾਲਜ ਕੈਂਪਸ ...

ਪੂਰੀ ਖ਼ਬਰ »

ਫੋਰਟਿਸ ਆਰਗੈਨਿਕ ਕਮਿਊਨਿਟੀ ਕੰਪੋਸਟਰਸ ਸਥਾਪਿਤ ਕਰਨ ਵਾਲਾ ਟ੍ਰਾਈਸਿਟੀ ਦਾ ਪਹਿਲਾ ਹਸਪਤਾਲ ਬਣਿਆ

ਐੱਸ. ਏ. ਐੱਸ. ਨਗਰ, 22 ਸਤੰਬਰ (ਕੇ. ਐੱਸ. ਰਾਣਾ)-ਮੁਹਾਲੀ ਵਿਚਲਾ ਫੋਰਟਿਸ ਹਸਪਤਾਲ ਟ੍ਰਾਈਸਿਟੀ ਦਾ ਪਹਿਲਾ ਅਜਿਹਾ ਹਸਪਤਾਲ ਬਣ ਗਿਆ ਹੈ ਜਿਸ ਨੇ ਆਪਣੇ ਗੋ-ਗਰੀਨ ਅਭਿਆਨ ਨੂੰ ਅੱਗੇ ਵਧਾਉਂਦੇ ਹੋਏ ਆਰਗੈਨਿਕ ਕਮਿਊਨਿਟੀ ਕੰਪੋਸਟਰਸ ਨੂੰ ਸਥਾਪਿਤ ਕੀਤਾ ਹੈ | ਇਸ ਦੀ ਮਦਦ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਹਰੇਕ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਮੁਸ਼ਤੈਦ : ਸਪਰਾ

ਐੱਸ. ਏ. ਐੱਸ. ਨਗਰ, 22 ਸਤੰਬਰ (ਕੇ. ਐੱਸ. ਰਾਣਾ)- ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 22 ਤੋਂ 24 ਸਤੰਬਰ ਨੂੰ ਪੰਜਾਬ ਵਿਚ ਜ਼ੋਰਦਾਰ ਬਰਸਾਤ ਹੋਣ ਦੀ ਸੰਭਾਵਨਾ ਹੈ, ਇਸ ਲਈ ਜ਼ਿਲ•੍ਹੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਬਰਸਾਤ ਤੋਂ ਬਚਾਅ ...

ਪੂਰੀ ਖ਼ਬਰ »

ਵੋਟਾਂ ਦੀ ਗਿਣਤੀ ਸਮੇਂ ਕੈਪਟਨ ਸਰਕਾਰ ਨੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਲੋਕਤੰਤਰ ਦਾ ਕੀਤਾ ਘਾਣ : ਚੰਦੂਮਾਜਰਾ

ਐੱਸ. ਏ. ਐੱਸ. ਨਗਰ, 22 ਸਤੰਬਰ (ਕੇ. ਐੱਸ. ਰਾਣਾ) - ਅੱਜ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਸ: ਪ੍ਰੇਮ ਸਿੰਘ ਚੰਦੂਮਾਜਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਵੋਟਾਂ ਦੀ ਗਿਣਤੀ ਸਮੇਂ ਕਾਂਗਰਸ ਸਰਕਾਰ ਦੀ ਸ਼ਰੇਆਮ ਧੱਕੇਸ਼ਾਹੀ ਨੇ ...

ਪੂਰੀ ਖ਼ਬਰ »

ਗਰੀਬ ਪਰਿਵਾਰ ਨਾਲ ਕਿਸੇ ਵੀ ਕਿਸਮ ਦਾ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਬੜੌਦੀ

ਐੱਸ. ਏ. ਐੱਸ. ਨਗਰ, 22 ਸਤੰਬਰ (ਕੇ. ਐੱਸ. ਰਾਣਾ)- ਪਿੰਡ ਹੁਸ਼ਿਆਰਪੁਰ ਦੇ ਗਰੀਬ ਪਰਿਵਾਰ ਨਾਲ ਕਿਸੇ ਵੀ ਕਿਸਮ ਦਾ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਇਹ ਪ੍ਰਗਟਾਵਾ ਅਕਾਲੀ ਦਲ ਅੰਮਿ੍ਤਸਰ ਦੇ ਜ਼ਿਲ੍ਹਾ ਜਨਰਲ ਸਕੱਤਰ ਜਥੇਦਾਰ ਹਰਮੇਸ਼ ਸਿੰਘ ਬੜੌਦੀ ਨੇ ਕੀਤਾ | ਬੜੌਦੀ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਵਲੋਂ ਆਟਾ ਚੱਕੀਆਂ ਤੇ ਕਰਿਆਨੇ ਦੀਆਂ ਦੁਕਾਨਾਂ ਦੀ ਜਾਂਚ

ਐੱਸ. ਏ. ਐੱਸ. ਨਗਰ, 22 ਸਤੰਬਰ (ਕੇ. ਐੱਸ. ਰਾਣਾ)- ਸੀ. ਐਫ. ਡੀ. ਏ. ਦੀਆਂ ਹਦਾਇਤਾਂ ਅਨੁਸਾਰ ਲੋਕਾਂ ਨੂੰ ਖਾਣ-ਪੀਣ ਵਾਲੀਆਂ ਮਿਆਰੀ ਵਸਤਾਂ ਮਿਲਣੀਆਂ ਯਕੀਨੀ ਬਣਾਉਣ ਲਈ ਜ਼ਿਲ੍ਹ•ਾ ਸਿਹਤ ਅਫ਼ਸਰ ਡਾ: ਆਰ. ਐੱਸ. ਕੰਗ ਦੀ ਅਗਵਾਈ ਵਿਚ ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ...

ਪੂਰੀ ਖ਼ਬਰ »

ਇੰਟਰਨੈਸ਼ਨਲ ਸਰਵ ਕੰਬੋਜ ਸਮਾਜ ਦੀ ਟੀਮ ਵਲੋਂ ਸੀਤਾਪੁਰ ਦਾ ਦੌਰਾ

ਐੱਸ. ਏ. ਐੱਸ. ਨਗਰ, 22 ਸਤੰਬਰ (ਕੇ. ਐੱਸ. ਰਾਣਾ)- ਇੰਟਰਨੈਸ਼ਨਲ ਸਰਵ ਕੰਬੋਜ ਸਮਾਜ ਦੀ ਟੀਮ ਨੇ ਪ੍ਰਧਾਨ ਬੌਬੀ ਕੰਬੋਜ ਦੀ ਅਗਵਾਈ ਵਿਚ ਨੀਮਸਰ ਸੀਤਾਪੁਰ ਵਿਚ ਜਾ ਕੇ ਉਸ ਥਾਂ ਦਾ ਦੌਰਾ ਕੀਤਾ ਜਿੱਥੇ ਲਗਾਏ ਗਏ ਸ਼ਹੀਦ ਊਧਮ ਸਿੰਘ ਦੇ ਬੁੱਤ ਨੂੰ ਇਕ ਸਥਾਨਕ ਨੇਤਾ ਵਲੋਂ ...

ਪੂਰੀ ਖ਼ਬਰ »

ਪਹਿਲਾਂ ਭਰਤੀ ਹੋਏ ਅਧਿਆਪਕਾਂ ਨੇ ਅੰਗਰੇਜ਼ੀ ਵਿਸ਼ੇ ਦੀ ਜਾਰੀ ਸੂਚੀ 'ਚ ਨਾਂਅ ਆਉਣ ਕਾਰਨ ਅੰਗਰੇਜ਼ੀ ਵਿਸ਼ੇ 'ਚ ਡਿਊਟੀ ਜੁਆਇਨ ਕਰਵਾਉਣ ਦੀ ਕੀਤੀ ਮੰਗ

ਐੱਸ. ਏ. ਐੱਸ. ਨਗਰ, 19 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਵਿਭਾਗ ਪੰਜਾਬ ਦੇ ਭਰਤੀ ਸੈੱਲ ਵਲੋਂ ਮਾਸਟਰ ਕੇਡਰ ਦੀ ਭਰਤੀ ਸਬੰਧੀ ਹਿੰਦੀ ਤੇ ਅੰਗਰੇਜ਼ੀ ਵਿਸ਼ੇ ਦਾ ਨਤੀਜਾ ਕਈ ਉਮੀਦਵਾਰਾਂ ਵਲੋਂ ਅਦਾਲਤ ਵਿਚ ਪਾਈ ਰਿੱਟ ਦੇ ਚਲਦਿਆਂ ਦੂਜੇ ਵਿਸ਼ਿਆਂ ਤੋਂ ਕਈ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX