ਤਾਜਾ ਖ਼ਬਰਾਂ


ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ, ਵਾਲ ਵਾਲ ਬਚੀ ਲੜਕੀ
. . .  9 minutes ago
ਜਲੰਧਰ ਛਾਉਣੀ, 23 ਅਗਸਤ (ਪਵਨ ਖਰਬੰਦਾ)- ਥਾਣਾ ਜਲੰਧਰ ਛਾਉਣੀ ਦੇ ਅਧੀਨ ਆਉਂਦੇ ਜਲੰਧਰ-ਫਗਵਾੜਾ ਮੁੱਖ ਮਾਰਗ 'ਤੇ ਪਈ ...
ਰਾਮ ਲੀਲਾ ਮੈਦਾਨ ਵਿਖੇ ਰੋਸ ਪ੍ਰਦਰਸ਼ਨ ਦੀ ਕਵਰੇਜ ਨਾ ਕਰਨ ਦੇ ਵਿਰੋਧ 'ਚ ਬਸਪਾ ਨੇ ਫੂਕਿਆ ਮੀਡੀਆ ਦਾ ਪੁਤਲਾ
. . .  14 minutes ago
ਮੇਹਲੀ, 23 ਅਗਸਤ (ਸੰਦੀਪ ਸਿੰਘ)- ਪਿਛਲੇ ਦਿਨੀਂ ਤੁਗਲਕਾਬਾਦ ਦਿੱਲੀ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਰ ਢਾਹੇ ਜਾਣ ਦੇ ....
ਤੇਲ ਕੰਪਨੀਆਂ ਨੇ 6 ਹਵਾਈ ਅੱਡਿਆਂ 'ਤੇ ਰੋਕੀ ਏਅਰ ਇੰਡੀਆ ਦੀ 'ਫਿਊਲ' ਸਪਲਾਈ
. . .  21 minutes ago
ਨਵੀਂ ਦਿੱਲੀ, 23 ਅਗਸਤ- ਏਅਰ ਇੰਡੀਆ ਦੇ ਬੁਲਾਰੇ ਧਨੰਜੈ ਕੁਮਾਰ ਨੇ ਕਿਹਾ ਕਿ ਤੇਲ ਕੰਪਨੀਆਂ ਨੇ ਏਅਰ ਇੰਡੀਆ ਦੀ 'ਫਿਊਲ' ਸਪਲਾਈ 'ਤੇ...
ਲੁਧਿਆਣਾ : ਪਲਾਸਟਿਕ ਦੀ ਫ਼ੈਕਟਰੀ 'ਚ ਲੱਗੀ ਭਿਆਨਕ ਅੱਗ
. . .  36 minutes ago
ਲੁਧਿਆਣਾ, 23 ਅਗਸਤ (ਰੁਪੇਸ਼ ਕੁਮਾਰ)- ਲੁਧਿਆਣਾ ਦੇ ਗਿੱਲ ਰੋਡ ਸਥਿਤ ਕ੍ਰਿਸ਼ਨਾ ਨਗਰ 'ਚ ਇਕ ਪਲਾਸਟਿਕ ਦੀ ਫ਼ੈਕਟਰੀ 'ਚ ਅਚਾਨਕ ਭਿਆਨਕ ਅੱਗ ਲੱਗਣ...
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਰਾਜ ਸਭਾ ਦੇ ਮੈਂਬਰ ਵਜੋਂ ਚੁੱਕੀ ਸਹੁੰ
. . .  45 minutes ago
ਨਵੀਂ ਦਿੱਲੀ, 23 ਅਗਸਤ- ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸ਼ੁੱਕਰਵਾਰ ਨੂੰ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ...
ਸੁਪਰੀਮ ਕੋਰਟ 'ਚ ਪੀ ਚਿਦੰਬਰਮ ਦੀ ਪਟੀਸ਼ਨ 'ਤੇ 26 ਅਗਸਤ ਨੂੰ ਹੋਵੇਗੀ ਸੁਣਵਾਈ
. . .  52 minutes ago
ਨਵੀਂ ਦਿੱਲੀ, 23 ਅਗਸਤ- ਪੀ. ਚਿਦੰਬਰਮ ਦੀ ਅਗਾਊਂ ਜ਼ਮਾਨਤ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ ਹੋ ਗਈ ਹੈ। ਸੁਣਵਾਈ ਦੇ ਦੌਰਾਨ ਜਸਟਿਸ ਭਾਨੁਮਤੀ ਨੇ ...
ਡਾਕਟਰਾਂ ਦੀ ਲਾਪਰਵਾਹੀ ਕਾਰਨ ਨਵ ਜੰਮੇ ਬੱਚੇ ਦੀ ਮੌਤ
. . .  about 1 hour ago
ਲੋਪੋਕੇ, 23 ਅਗਸਤ (ਗੁਰਵਿੰਦਰ ਸਿੰਘ ਕਲਸੀ)- ਜ਼ਿਲ੍ਹਾ ਅੰਮ੍ਰਿਤਸਰ ਅਧੀਨ ਆਉਂਦੇ ਸਮੂਹਿਕ ਸਿਹਤ ਕੇਂਦਰ ਲੋਪੋਕੇ 'ਚ ਡਿਲਿਵਰੀ...
ਪੀ. ਚਿਦੰਬਰਮ ਮਾਮਲੇ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ
. . .  about 1 hour ago
ਨਵੀਂ ਦਿੱਲੀ, 23 ਅਗਸਤ- ਪੀ. ਚਿਦੰਬਰਮ ਦੀ ਅਗਾਊਂ ਜ਼ਮਾਨਤ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ...
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ 'ਚ ਜਵਾਨ ਸ਼ਹੀਦ
. . .  about 1 hour ago
ਸ੍ਰੀਨਗਰ, 23 ਅਗਸਤ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ 'ਚ ਕੰਟਰੋਲ ਰੇਖਾ (ਐੱਲ. ਓ. ਸੀ.) 'ਤੇ ਅੱਜ ਪਾਕਿਸਤਾਨ ਵਲੋਂ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ ਗਈ। ਪਾਕਿਸਤਾਨ ਵਲੋਂ ਕੀਤੀ ਇਸ ਗੋਲੀਬਾਰੀ 'ਚ ਫੌਜ ਦਾ ਇੱਕ ਜਵਾਨ ਵੀ ਸ਼ਹੀਦ ਹੋ...
ਪਾਕਿਸਤਾਨ ਨੂੰ ਲੱਗਾ ਵੱਡਾ ਝਟਕਾ, ਐੱਫ. ਏ. ਟੀ. ਐੱਫ. ਦੇ ਏਸ਼ੀਆ ਪੈਸੀਫਿਕ ਗਰੁੱਪ ਨੇ ਕੀਤਾ 'ਬਲੈਕ ਲਿਸਟ'
. . .  about 1 hour ago
ਨਵੀਂ ਦਿੱਲੀ, 23 ਅਗਸਤ- ਪਾਕਿਸਤਾਨ ਨੂੰ ਅੱਜ ਵੱਡਾ ਝਟਕਾ ਲੱਗਾ ਹੈ। ਟੇਰਰ ਫੰਡਿੰਗ 'ਤੇ ਨਜ਼ਰ ਰੱਖਣ ਵਾਲੀ ਕੌਮਾਂਤਰੀ ਸੰਸਥਾ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫ. ਏ. ਟੀ. ਐੱਫ.) ਦੀ ਖੇਤਰੀ ਇਕਾਈ ਏਸ਼ੀਆ ਪੈਸੀਫਿਕ ਗਰੁੱਪ (ਏ. ਪੀ. ਜੀ.) ਨੇ ਉਸ ਨੂੰ...
ਮੰਦਰ ਦੀ ਕੰਧ ਡਿੱਗਣ ਕਾਰਨ ਚਾਰ ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  about 1 hour ago
ਕੋਲਕਾਤਾ, 23 ਅਗਸਤ- ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ ਦੇ ਕਚੂਆ 'ਚ ਅੱਜ ਇੱਕ ਮੰਦਰ ਦੀ ਕੰਧ ਡਿੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ 27 ਹੋਰ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਲੋਕ ਜਨਮ ਅਸ਼ਟਮੀ ਮਨਾਉਣ ਲਈ ਮੰਦਰ 'ਚ...
ਤਿੰਨ ਤਲਾਕ ਬਿੱਲ ਮਾਮਲਾ : ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਜਾਰੀ ਕੀਤਾ ਨੋਟਿਸ
. . .  about 1 hour ago
ਨਵੀਂ ਦਿੱਲੀ, 23 ਅਗਸਤ- ਤਿੰਨ ਤਲਾਕ ਬਿੱਲ ਵਿਰੁੱਧ ਦਾਇਰ ਜਨਹਿਤ ਪਟੀਸ਼ਨਾਂ 'ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਮੁਸਲਿਮ ਔਰਤਾਂ (ਵਿਆਹੁਤਾ ਅਧਿਕਾਰਾਂ ਦੀ ਰੱਖਿਆ) ਐਕਟ, 2019 (ਤਿੰਨ ਤਲਾਕ ਕਾਨੂੰਨ) ਦੀ...
ਹੜ੍ਹ ਪ੍ਰਭਾਵਿਤ ਪਿੰਡਾਂ 'ਚ ਭੁੱਖ ਕਾਰਨ ਮਰ ਰਹੇ ਹਨ ਪਸ਼ੂ
. . .  about 2 hours ago
ਲੋਹੀਆਂ ਖ਼ਾਸ, 23 ਅਗਸਤ (ਬਲਵਿੰਦਰ ਸਿੰਘ ਵਿੱਕੀ)- ਸਤਲੁਜ ਦਰਿਆ 'ਚ ਆਏ ਹੜ੍ਹ ਦੀ ਮਾਰ ਨਾਲ ਹੁਣ ਪਿੰਡਾਂ ਅੰਦਰ ਪਸ਼ੂ ਭੁੱਖ ਅਤੇ ਮਾਲਕਾਂ ਦੀ ਲਾਚਾਰੀ ਕਰਨ ਮਰਨੇ ਸ਼ੁਰੂ ਹੋ ਗਏ ਹਨ। ਇਸ ਸੰਬੰਧੀ ਜਗਤਾਰ ਸਿੰਘ ਨਾਹਲ ਨਾਮੀ ਵਿਅਕਤੀ ਵਲੋਂ ਦੱਸਿਆ ਗਿਆ...
ਮਸੀਹੀ ਭਲਾਈ ਬੋਰਡ ਨੂੰ ਮਿਲਿਆ ਨਵਾਂ ਚੇਅਰਮੈਨ
. . .  about 2 hours ago
ਚੰਡੀਗੜ੍ਹ, 23 ਅਗਸਤ (ਵਿਕਰਮਜੀਤ ਸਿੰਘ ਮਾਨ)- ਪੰਜਾਬ ਸਰਕਾਰ ਵਲੋਂ ਸਲਾਮਤ ਮਸੀਹ ਨੂੰ ਮਸੀਹੀ ਭਲਾਈ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਉੱਥੇ ਹੀ ਸਰਕਾਰ ਵਲੋਂ ਦੋ ਹੋਰ ਅਹੁਦੇਦਾਰਾਂ ਅਤੇ 9 ਮੈਂਬਰਾਂ ਦੀ ਨਿਯੁਕਤੀ ਵੀ ਸਰਕਾਰ...
ਆਈ. ਐੱਨ. ਐਕਸ. ਮੀਡੀਆ ਮਾਮਲਾ : ਸੁਪਰੀਮ ਕੋਰਟ 'ਚ ਚਿਦੰਬਰਮ ਦੀ ਪਟੀਸ਼ਨ 'ਤੇ ਅੱਜ ਹੋਵੇਗੀ ਸੁਣਵਾਈ
. . .  about 2 hours ago
ਨਵੀਂ ਦਿੱਲੀ, 23 ਅਗਸਤ- ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਅੱਜ ਸੁਪਰੀਮ ਕੋਰਟ 'ਚ ਉਨ੍ਹਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਹੋਵੇਗੀ। ਦਿੱਲੀ ਹਾਈਕੋਰਟ ਨੇ ਚਿਦੰਬਰਮ ਦੀ ਅਗਾਊਂ ਜ਼ਮਾਨਤ ਪਟੀਸ਼ਨ ਨੂੰ...
ਨਸ਼ੇ ਕਾਰਨ ਹੋਈ ਨੌਜਵਾਨ ਦੀ ਮੌਤ, ਰੋਸ ਵਜੋਂ ਐੱਸ. ਡੀ. ਐੱਮ. ਨੂੰ ਸੌਂਪੀ ਜਾਵੇਗੀ ਲਾਸ਼
. . .  about 3 hours ago
ਜਨਮ ਅਸ਼ਟਮੀ ਤੋਂ ਪਹਿਲਾ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ, ਮੰਦਰਾਂ ਦੀ ਕੀਤੀ ਜਾ ਰਹੀ ਹੈ ਸਜਾਵਟ
. . .  about 2 hours ago
ਤਰਨ ਤਾਰਨ ਤੋਂ 8 ਲੱਖ ਰੁਪਏ ਦੀ ਜਾਅਲੀ ਕਰੰਸੀ ਬਰਾਮਦ, 4 ਵਿਅਕਤੀ ਕਾਬੂ
. . .  about 4 hours ago
ਜੀ-7 ਸੰਮੇਲਨ ਵਿਚ ਮੋਦੀ ਟਰੰਪ ਵਿਚਾਲੇ ਹੋਵੇਗੀ ਮੁਲਾਕਾਤ
. . .  about 4 hours ago
ਸਵ. ਰਾਜੀਵ ਗਾਂਧੀ ਦੀ ਹੱਤਿਆ ਕਾਂਡ ਦੀ ਦੋਸ਼ੀ ਐੱਸ ਨਲਿਨੀ ਦੀ ਪੈਰੋਲ ਵਧੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਅੱਸੂ ਸੰਮਤ 550

ਪਟਿਆਲਾ

ਪਟਿਆਲਾ ਵਿਚ ਚੱਲੀ ਕਾਂਗਰਸ ਦੀ ਹਨ੍ਹੇਰੀ

ਪਟਿਆਲਾ, 22 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਮੁੱਖ ਮੰਤਰੀ ਦੇ ਜ਼ਿਲੇ੍ਹ ਵਿਚ 9 ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਹੋਈ ਚੋਣ ਦੌਰਾਨ ਬਣਾਏ ਜ਼ੋਨਾਂ ਅੰਦਰ ਪੂਰੀ ਤਰ੍ਹਾਂ ਕਾਂਗਰਸ ਛਾਈ ਰਹੀ | ਸਵੇਰੇ 8 ਵਜੇ ਹਰ ਤਰ੍ਹਾਂ ਦੀ ਕਾਗ਼ਜ਼ੀ ਕਾਰਵਾਈ ਕਰਨ ਉਪਰੰਤ ਵੋਟਾਂ ਦੀ ਗਿਣਤੀ ਸ਼ੁਰੂ ਹੋਈ | ਸ਼ੁਰੂਆਤੀ ਦੌਰ ਤੋਂ ਅੰਤ ਤੱਕ ਕਾਂਗਰਸੀ ਉਮੀਦਵਾਰਾਂ ਦੀ ਜਿੱਤ ਹਾਵੀ ਰਹੀ | ਬਰਸਾਤ ਦੇ ਬਾਵਜੂਦ ਰਾਜਨੀਤਕ ਪਾਰਟੀਆਂ ਦੇ ਵਰਕਰ ਵੱਡੀ ਸੰਖਿਆ 'ਚ ਗਿਣਤੀ ਕੇਂਦਰਾਂ ਦੇ ਆਲ਼ੇ ਦੁਆਲੇ ਝੁੰਡ ਬਣਾ ਕੇ ਖੜੇ ਦਿਖੇ | ਇਸ ਮੌਕੇ ਪੁਲਿਸ ਪ੍ਰਸ਼ਾਸਨ ਵਲੋਂ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ | ਜ਼ੋਨਾਂ ਦੇ ਆਏ ਰੁਝਾਨਾਂ ਮੁਤਾਬਿਕ ਪਟਿਆਲਾ ਜ਼ਿਲੇ੍ਹ 'ਚ 9 ਬਲਾਕ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਤੇ ਚੇਅਰਮੈਨ ਕਾਂਗਰਸ ਦਾ ਬਣਨਾ ਤੈਅ ਹੈ ਕਿਉਂਕਿ ਹਰ ਜੋਨ 'ਚੋਂ ਜਿੱਤੇ ਮੈਂਬਰਾਂ ਨੇ ਹੀ ਬਲਾਕ ਸੰਮਤੀ ਮੈਂਬਰ ਤੇ ਉਨ੍ਹਾਂ ਨੇ ਚੇਅਰਮੈਨ ਚੁਣਨਾ ਹੁੰਦਾ ਹੈ | ਸੱਤਾ ਧਿਰ ਇਸ ਨੂੰ ਭਵਿੱਖ ਵਿਚ ਲੋਕਾਂ ਵਲੋਂ ਲੋਚੇ ਜਾਂਦੇ ਵਿਕਾਸ ਦਾ ਨਤੀਜਾ ਕਹਿ ਰਹੀ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਕੁਝ ਸਮੇਂ 'ਚ ਵਿਕਾਸ ਕਾਰਜਾਂ ਨੂੰ ਭਾਵੇਂ ਉਹ ਕਿਸੇ ਵੀ ਖੇਤਰ ਵਿਚ ਹੋਣ, ਦੀ ਸ਼ੁਰੂਆਤ ਨੂੰ ਮਹਿਸੂਸ ਕਰ ਲਿਆ ਹੈ | ਜਿਸ ਕਾਰਨ ਉਨ੍ਹਾਂ ਨੇ ਖੁੱਲ ਕੇ ਕਾਂਗਰਸੀ ਉਮੀਦਵਾਰਾਂ ਦਾ ਸਾਥ ਦਿੱਤਾ ਹੈ ਦੂਜੇ ਪਾਸੇ ਸੱਤਾ ਤੋਂ 10 ਸਾਲ ਬਾਅਦ ਲਾਂਭੇ ਹੋਏ ਵਿਰੋਧੀ ਧਿਰ ਦੇ ਆਗੂਆਂ ਦਾ ਕਹਿਣਾ ਹੈ ਕਿ ਹੁਕਮਰਾਨ ਧਿਰ ਨੇ ਲੋਕਤੰਤਰ ਦਾ ਘਾਣ ਕਰਦਿਆਂ ਵੋਟਰਾਂ ਨੂੰ ਪੋਿਲੰਗ ਬੂਥਾਂ ਵਿਚ ਵੜਨ ਹੀ ਨਹੀਂ ਦਿੱਤਾ | ਜ਼ਿਲ੍ਹਾ ਪ੍ਰੀਸ਼ਦ ਦੇ 23 ਜ਼ੋਨਾਂ ਲਈ ਪਈਆਂ ਵੋਟਾਂ ਦੀ ਗਿਣਤੀ 'ਚ ਦੇਰ ਰਾਤ ਪ੍ਰਾਪਤ ਹੋਏ ਨਤੀਜਿਆਂ 'ਚ ਕਾਂਗਰਸ ਪਾਰਟੀ ਦੇ 21 ਜ਼ੋਨਾਂ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ ਜਦੋਂ ਕਿ 2 ਜ਼ੋਨਾਂ ਤੋਂ ਕਾਂਗਰਸ ਦੇ ਉਮੀਦਵਾਰ ਪਹਿਲਾਂ ਹੀ ਨਿਰਵਿਰੋਧ ਚੁਣੇ ਗਏ ਸਨ | ਖ਼ਬਰ ਲਿਖੇ ਜਾਣ ਤਕ ਦੋ ਨਾਭਾ ਬਲਾਕ ਦੇ ਦੋ ਜ਼ੋਨਾਂ ਦੀਆਂ ਵੋਟਾਂ ਦੀ ਗਿਣਤੀ ਅਜੇ ਚੱਲ ਰਹੀ ਸੀ | ਇਸੇ ਤਰ੍ਹਾਂ ਪੰਚਾਇਤ ਸੰਮਤੀਆਂ ਦੇ ਪ੍ਰਾਪਤ ਹੋਏ ਨਤੀਜਿਆਂ ਦੌਰਾਨ 178 ਜ਼ੋਨਾਂ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ ਅਤੇ ਸ਼ੋ੍ਰਮਣੀ ਅਕਾਲੀ ਦਲ ਨੂੰ 10 ਸੀਟਾਂ 'ਤੇ ਜਿੱਤ ਹਾਸਲ ਹੋਈ ਹੈ ਅਤੇ ਇਕ ਸੀਟ ਭਾਰਤੀ ਜਨਤਾ ਪਾਰਟੀ ਦੇ ਹੱਕ 'ਚ ਗਈ ਹੈ ਜਦ ਕਿ ਇਕ ਆਜ਼ਾਦ ਉਮੀਦਵਾਰ ਵੀ ਜੇਤੂ ਰਿਹਾ ਹੈ ਪ੍ਰਤੰੂ ਇਨ੍ਹਾਂ ਵੋਟਾਂ ਦੌਰਾਨ ਆਮ ਆਦਮੀ ਪਾਰਟੀ ਦੇ ਹਿੱਸੇ ਕੋਈ ਸੀਟ ਨਹੀਂ ਆਈ | ਇਸ ਤੋਂ ਬਿਨਾਂ ਕਾਂਗਰਸ ਪਾਰਟੀ ਦੇ 9 ਉਮੀਦਵਾਰ ਨਿਰਵਿਰੋਧ ਵੀ ਜੇਤੂ ਰਹੇ ਸਨ ਜਦੋਂ ਕਿ ਨਾਭਾ ਬਲਾਕ ਦੇ ਤਿੰਨ ਜ਼ੋਨਾਂ ਦੀਆਂ ਵੋਟਾਂ ਦੀ ਗਿਣਤੀ ਚੱਲ ਰਹੀ ਸੀ | ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਬਲਾਕ ਸੰਮਤੀ ਪਟਿਆਲਾ ਦੇ ਕੁੱਲ 25 ਜ਼ੋਨਾਂ 'ਚੋਂ ਦੋ ਜ਼ੋਨਾਂ 'ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਲਖਵਿੰਦਰ ਸਿੰਘ ਤੇ ਤਰਸੇਮ ਸਿੰਘ ਨਿਰਵਿਰੋਧ ਜੇਤੂ ਰਹੇ ਸਨ ਜਦੋਂ ਕਿ ਅੱਜ 23 ਜ਼ੋਨਾਂ ਦੀਆਂ ਵੋਟਾਂ ਦੀ ਹੋਈ ਗਿਣਤੀ ਦੌਰਾਨ ਕਾਂਗਰਸ ਦੇ 21, ਅਕਾਲੀ ਦਲ ਦੇ 1 ਤੇ 1 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ | ਕਾਂਗਰਸ ਦੇ ਉਮੀਦਵਾਰਾਂ 'ਚ ਜੋਨ ਚਲੈਲਾ ਤੋਂ ਰਾਜਬੀਰ ਸਿੰਘ, ਜੋਨ ਬਾਰਨ ਤੋਂ ਸੁਖਵਿੰਦਰ ਕੌਰ, ਜੋਨ ਸਿੱਧੂਵਾਲ ਤੋਂ ਹਰਬੀਰ ਸਿੰਘ, ਜੋਨ ਜਾਹਲਾਂ ਤੋਂ ਸੁਰਜੀਤ ਸਿੰਘ, ਧਬਲਾਨ ਤੋਂ ਸ਼ਿੰਦਰ ਕੌਰ, ਲਲੋਛੀ ਤੋਂ ਰੌਸ਼ਨ ਸਿੰਘ, ਪਸਿਆਣਾ ਤੋਂ ਨੌਹਰ ਚੰਦ, ਲੰਗੜੋਈ ਤੋਂ ਮਨਪ੍ਰੀਤ ਕੌਰ, ਜੋਨ ਡਕਾਲਾ ਬਲਰਾਮ ਸਿੰਘ, ਜੋਨ ਮੈਣ ਤੋਂ ਬਲਵਿੰਦਰ ਕੌਰ, ਹਰੀਨਗਰ ਖੇੜਕੀ ਰਜਿੰਦਰ ਕੌਰ, ਬਠੋਈ ਕਲਾਂ ਜਸਵਿੰਦਰ ਕੌਰ, ਲੰਗ ਤੋਂ ਪਰਦੀਪ ਕੌਰ, ਜੋਨ ਜੱਸੋਵਾਲ ਤੋਂ ਉਰਮਿਲਾ, ਰਣਜੀਤ ਨਗਰ ਤੋਂ ਵਿਜੈ ਸ਼ਰਮਾ, ਮੂੰਡ ਖੇੜਾ ਤੋਂ ਲਾਲਾ ਖਾਨ, ਕਲਿਆਣ ਤੋਂ ਰਣਜੀਤ ਕੌਰ, ਰਣਬੀਰਪੁਰਾ ਜੋਨ ਤੋਂ ਪਰਮਜੀਤ ਕੌਰ, ਬਰਸਟ ਹਰਮੀਤ ਕੌਰ, ਖੇੜੀ ਗੁਜਰਾਂ ਮਨਦੀਪ ਚੌਹਾਨ, ਜੋਨ ਰਾਮਨਗਰ ਬਖਸੀਵਾਲਾ ਤੋਂ ਕਮਲੇਸ਼ ਸ਼ਾਮਲ ਹਨ ਜਦੋਂ ਕਿ ਜੋਨ ਭੇਡਪੁਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਕੌਰ ਤੇ ਜੋਨ ਬੀਬੀਪੁਰ ਤੋਂ ਆਜ਼ਾਦ ਉਮੀਦਵਾਰ ਜਸਪਾਲ ਸਿੰਘ ਜੇਤੂ ਰਹੇ ਹਨ | ਅੱਜ ਵੱਖ-ਵੱਖ ਥਾਵਾਂ 'ਤੇ ਬਲਾਕ ਸੰਮਤੀਆਂ ਦੇ ਰਿਟਰਨਿੰਗ ਅਧਿਕਾਰੀਆਂ ਦੀ ਨਿਗਰਾਨੀ ਹੇਠ ਹੋਈ ਵੋਟਾਂ ਦੀ ਗਿਣਤੀ ਦੀ ਸਮੁੱਚੀ ਦੇਖ-ਰੇਖ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੁਮਾਰ ਅਮਿਤ ਅਤੇ ਏ.ਡੀ.ਸੀ. (ਡੀ) ਤੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਪੂਨਮਦੀਪ ਕੌਰ ਨੇ ਕੀਤੀ | ਜਿਨ੍ਹਾਂ ਵਲੋਂ ਅੱਜ ਸਾਰੀਆਂ ਰਾਜਨੀਤਕ ਪਾਰਟੀਆਂ ਅਤੇ ਨਾਗਰਿਕਾਂ ਦਾ ਚੋਣ ਅਮਲ ਸ਼ਾਂਤੀਪੂਰਵਕ ਨੇਪਰੇ ਚੜਾਉਣ ਲਈ ਧੰਨਵਾਦ ਵੀ ਕੀਤਾ ਗਿਆ |
ਜ਼ਿਲ੍ਹਾ ਪ੍ਰੀਸ਼ਦ ਦੀਆਂ ਸਾਰੀਆਂ ਅਤੇ ਪੰਚਾਇਤ ਸੰਮਤੀ ਦੀਆਂ 24 ਵਿਚੋਂ 21 ਸੀਟਾਂ ਕਾਂਗਰਸ ਨੇ ਜਿੱਤੀਆਂ
ਪਾਤੜਾਂ/ਬਾਦਸ਼ਾਹਪੁਰ 22 ਸਤੰਬਰ (ਜਗਦੀਸ਼ ਸਿੰਘ ਕੰਬੋਜ, ਗੁਰਇਕਬਾਲ ਸਿੰਘ ਖ਼ਾਲਸਾ, ਰਸ਼ਪਾਲ ਸਿੰਘ ਢੋਟ)- ਸਰਕਾਰੀ ਕਿਰਤੀ ਕਾਲਜ ਨਿਆਲ ਵਿਚ ਚੋਣ ਅਧਿਕਾਰੀ ਕਮ ਐਸ.ਡੀ.ਐਮ ਪਾਤੜਾਂ ਡਾ. ਪਾਲਿਕਾ ਅਰੋੜਾ ਦੀ ਦੇਖ-ਰੇਖ ਵਿਚ ਹਲਕਾ ਸ਼ਤਰਾਣਾਂ ਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਹੋਈਆਂ ਚੋਣਾਂ ਦੀ ਗਿਣਤੀ ਕਿਰਤੀ ਕਾਲਜ ਨਿਆਲ ਪਾਤੜਾਂ ਵਿਖੇ ਹੋਈ | ਜਿਸ ਵਿਚ ਬਿਜਲੀ ਗੁੱਲ ਹੋ ਜਾਣ ਕਾਰਨ ਇਹ ਗਿਣਤੀ ਨਿਰਧਾਰਿਤ ਸਮੇਂ ਤੋਂ ਕਰੀਬ ਇੱਕ ਘੰਟਾ ਦੇਰੀ ਨਾਲ ਸ਼ੁਰੂ ਹੋਈ | ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਐਲਾਨੇ ਗਏ ਨਤੀਜਿਆਂ ਵਿੱਚ ਕਾਂਗਰਸ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਸਾਰੀਆਂ ਸੀਟਾਂ ਜਿੱਤ ਕੇ ਜਿੱਥੇ ਹੂੰਝਾ ਫੇਰ ਜਿੱਤ ਹਾਸਿਲ ਕੀਤੀ ਹੈ ਉੱਥੇ ਹੀ ਪੰਚਾਇਤ ਸੰਮਤੀ ਦੀਆਂ 24 ਸੀਟਾਂ ਵਿਚੋਂ 21 ਨੂੰ ਜਿੱਤ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ | ਇਸ ਤੋਂ ਇਲਾਵਾ ਉਪ ਪੁਲਿਸ ਕਪਤਾਨ ਪਿ੍ਤਪਾਲ ਸਿੰਘ ਘੁੰਮਣ ਅਤੇ ਥਾਣਾ ਮੁਖੀ ਰਣਬੀਰ ਸਿੰਘ ਦੀ ਅਗਵਾਈ 'ਚ ਸਖ਼ਤ ਸੁਰੱਖਿਆ ਕਾਰਨ ਇਹ ਗਿਣਤੀ ਅਮਾਨ ਅਮਾਨ ਨਾਲ ਨੇਪਰੇ ਚੜ੍ਹ ਗਈ | ਜ਼ਿਲ੍ਹਾ ਪ੍ਰੀਸ਼ਦ ਦੇ ਗੁਲਾੜ੍ਹ ਜੌਨ ਤੋਂ ਕਾਂਗਰਸ ਦੀ ਲਾਲੋ ਬਾਈ, ਦਫਤਰੀਵਾਲਾ ਜੌਨ ਤੋਂ ਰਜਵੰਤ ਕੌਰ ਪੰਨੂ ਜਦੋਂ ਕਿ ਧਨੇਠਾ ਜੌਨ ਤੋਂ ਜੈ ਪ੍ਰਤਾਪ ਸਿੰਘ ਡੇਜੀ ਕਾਂਹਲੌਾ ਨੇ ਜਿੱਤ ਹਾਸਿਲ ਕੀਤੀ ਇਸ ਤੋਂ ਇਲਾਵਾ ਵਿਧਾਇਕ ਦੇ ਸਪੁੱਤਰ ਸਤਨਾਮ ਸਿੰਘ ਜੌਨ ਅਰਨੇਟੂ ਤੋਂ ਪਹਿਲਾਂ ਹੀ ਬਿਨਾਂ ਮੁਕਾਬਲੇ ਜੇਤੂ ਐਲਾਨੇ ਜਾ ਚੁੱਕੇ ਹਨ | ਪੰਚਾਇਤ ਸੰਮਤੀ ਦੇ ਜੌਨ ਕਲਵਾਨੂੰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਧੰਨਾ ਸਿੰਘ ਨੇ 1313 ਆਪਣੇ ਵਿਰੋਧੀ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਚੌਧਰੀ ਸਤੀਸ਼ ਕੁਮਾਰ ਨੂੰ 1303 ਵੋਟਾਂ ਮਿਲੀਆਂ, ਦਿੱਤੀ ਜੌਨ ਡਰੌਲੀ ਤੋਂ ਅਕਾਲੀ ਦਲ ਦੀ ਮਨਜੀਤ ਕੌਰ ਦੀਆਂ 1006 ਮੁਕਾਬਲੇ ਕਾਂਗਰਸ ਦੀ ਸਿਮਰਜੀਤ ਕੌਰ ਨੇ 1119 ਵੋਟਾਂ ਲੈ ਕੇ ਜਿੱਤ ਹਾਸਿਲ ਕੀਤੀ | ਇਸ ਤੋਂ ਇਲਾਵਾ ਚਿਚੜਵਾਲਾ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਲਕਸ਼ਮੀ ਬਾਈ ਨੇ ਕਾਂਗਰਸ ਦੀ ਉਮੀਦਵਾਰ ਨੂੰ 93 ਵੋਟਾਂ ਨਾਲ
ਹਰਾਇਆ ਜੌਨ ਸ਼ੁਤਰਾਣਾ ਤੋਂ ਕਾਂਗਰਸ ਦੇ ਭਜਨ ਰਾਮ ਨੇ 307 ਵੋਟਾਂ, ਜੋਨ ਦੁਤਾਲ ਤੋਂ ਕਾਂਗਰਸ ਦੇ ਪ੍ਰਕਾਸ਼ ਸਿੰਘ ਨੇ 575, ਜੋਨ ਬਹਿਰ ਸਾਹਿਬ ਤੋਂ ਕਾਂਗਰਸ ਦਾ ਬਲਕਾਰ ਸਿੰਘ ਨੇ 328 ਵੋਟਾਂ, ਤੇਈਪੁਰ ਤੋਂ ਕਾਂਗਰਸ ਦੇ ਸੁਭਾਸ਼ ਚੰਦ ਨੇ 492 ਵੋਟਾਂ, ਮਤੋਲੀ ਤੋਂ ਕਾਂਗਰਸ ਦੇ ਦਲਵੀਰ ਸਿੰਘ ਨੇ 201 ਵੋਟਾਂ, ਜੋਨ ਖਾਂਗ ਤੋਂ ਕਾਂਗਰਸ ਦੀ ਬਚਨੀ ਦੇਵੀ ਨੇ ਆਪਣੇ ਵਿਰੋਧੀ ਵੋਟਾਂ ਨਾਲ ਮਾਤ ਦਿੱਤੀ, ਜੌਨ ਗੁਲਾਹੜ ਤੋਂ ਕਾਂਗਰਸ ਦੇ ਪਿਆਰਾ ਰਾਮ ਨੇ ਅਕਾਲੀ ਦਲ ਦੇ ਜਸਵੰਤ ਸਿੰਘ ਨੂੰ 450 ਵੋਟਾਂ ਨਾਲ, ਜੌਨ ਹਾਮਝੇੜੀ ਤੋਂ ਅਕਾਲੀ ਦਲ ਦੀ ਜਸਵੀਰ ਕੌਰ ਨੇ ਕਾਂਗਰਸ ਦੀ ਉਮੀਦਵਾਰ ਨੂੰ 190 ਵੋਟਾਂ ਨਾਲ ਹਰ ਕੇ ਜਿੱਤ ਪ੍ਰਾਪਤ ਕੀਤੀ , ਜੌਨ ਹਰਿਆਉ ਖੁਰਦ ਤੋਂ ਕਾਂਗਰਸ ਦੇ ਉਮੀਦਵਾਰ ਸਖਵਿੰਦਰ ਸਿੰਘ ਨੇ ਅਕਾਲੀ ਦਲ ਦੇ ਕਰਮ ਸਿੰਘ ਨੂੰ 205 ਵੋਟਾ ਦੇ ਫ਼ਰਕ ਨਾਲ ਹਰਾਇਆ, ਜੌਨ ਦੇਧਨਾਂ ਤੋਂ ਕਾਂਗਰਸ ਦੀ ਰੀਟਾ ਰਾਣੀ ਨੇ ਅਕਾਲੀ ਦਲ ਦੀ ਰਾਣੋ ਦੇਵੀ ਨੂੰ 586 ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ, ਜੌਨ ਦੁਗਾਲ ਕਲਾਂ ਤੋਂ ਕਾਂਗਰਸ ਦੀ ਮਿਨਾਕਸ਼ੀ ਸ਼ਰਮਾ ਨੇ ਜਦੋਂ ਕਿ ਜੌਨ ਦਫ਼ਤਰੀ ਵਾਲਾ ਤੋਂ ਕਾਂਗਰਸ ਦੀ ਕਿਰਨਾਂ ਰਾਣੀ, ਜੌਨ ਖਾਨੇਵਾਲ ਤੋਂ ਕਾਂਗਰਸ ਦੀ ਕਾਲੀ ਬਾਈ, ਜੌਨ ਬਰਾਸ ਤੋਂ ਕਰਿਸ਼ਨ ਲਾਲ, ਜੌਨ ਚੁਨਾਗਰਾ ਤੋਂ ਕਾਂਗਰਸ ਦੇ ਉਮੀਦਵਾਰ ਗੁਲਾਬ ਸਿੰਘ ਸਾਗੂ ਨੇ ਅਕਾਲੀ ਦਲ ਦੇ ਜਸਵੰਤ ਸਿੰਘ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ, ਨਿਆਲ ਤੋਂ ਕਾਂਗਰਸ ਦੀ ਮਨਜੀਤ ਕੌਰ, ਜੌਨ ਭੂਤਗੜ ਤੋਂ ਬਲਦੇਵ ਕੌਰ, ਜੌਨ ਜੈਖਰ ਤੋਂ ਕਾਂਗਰਸ ਦੀ ਹੀ ਨਿਰਮਲ ਕੌਰ, ਜਦੋਂ ਕਿ ਜੌਨ ਢਾਬੀ ਗੁੱਜਰਾਂ ਤੋਂ ਅਕਾਲੀ ਦਲ ਦੀ ਉਮੀਦਵਾਰ ਸਤੌਾਸ਼ ਦੇਵੀ ਨੇ ਜਿੱਤ ਪ੍ਰਾਪਤ ਕੀਤੀ ਹੈ ਜਦੋਂ ਕਿ ਜੌਨ ਗਲੌਲੀ ਤੋਂ ਕਾਂਗਰਸ ਦੇ ਗੁਰਦਰਸ਼ਨ ਸਿੰਘ ਅਤੇ ਸਿਉਨਾ ਜੌਨ ਤੋਂ ਸਿਉਨਾ ਬਲਰਾਜ ਸਿੰਘ ਬਿਨਾਂ ਮੁਕਾਬਲੇ ਜੇਤੂ ਐਲਾਨੇ ਜਾ ਚੁੱਕੇ ਹਨ | ਵਿਧਾਇਕ ਨਿਰਮਲ ਸਿੰਘ ਨੇ ਇਸ ਜਿੱਤ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਲੋਕ ਭਲਾਈ ਨੀਤੀਆਂ ਅਤੇ ਸ਼੍ਰੀਮਤੀ ਪ੍ਰਨੀਤ ਕੌਰ ਦੀ ਯੋਗ ਅਗਵਾਈ ਕਾਰਨ ਕਾਂਗਰਸ ਦੀ ਸ਼ਾਨਦਾਰ ਜਿੱਤ ਹੋਈ ਹੈ |
ਵੋਟਰਾਂ ਵਲੋਂ ਨੋਟਾ ਦਾ ਵੀ ਇਸਤੇਮਾਲ
ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ 193 ਜ਼ੋਨਾਂ ਲਈ ਹੋਈਆਂ ਚੋਣਾਂ ਦੌਰਾਨ 'ਉਪਰੋਕਤ 'ਚੋਂ ਕੋਈ ਨਹੀਂ' ਭਾਵ (ਨੋਟਾ) 'ਤੇ ਮੋਹਰ ਲਗਾਉਣ ਵਾਲੇ ਵੀ ਵੱਡੀ ਗਿਣਤੀ ਵਿਚ ਨਾਗਰਿਕ ਸਾਹਮਣੇ ਆਏ | ਇਹ ਮੁੱਖ ਮੰਤਰੀ ਦੇ ਜ਼ਿਲੇ੍ਹ ਵਿਚ ਹੋਣਾ ਹੋਰ ਵੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਹਰ ਜੋਨ ਵਿਚ 4 ਤੋਂ 5 ਪਿੰਡ ਰੱਖੇ ਗਏ ਸਨ ਉਸ ਵਿਚ 2 ਫ਼ੀਸਦੀ ਦੀ ਔਸਤਨ ਨੋਟਾ 'ਤੇ ਮੋਹਰ ਲੱਗਣੀ ਬਹੁਤ ਚੰਗੀ ਗੱਲ ਨਹੀਂ ਕਹੀ ਜਾ ਸਕਦੀ | ਸੂਤਰਾਂ ਮੁਤਾਬਿਕ ਨੋਟਾ 'ਤੇ ਮੋਹਰ ਲੱਗਣ ਦੀ ਔਸਤ ਕਿਸੇ ਕਿਸੇ ਜੋਨ 'ਚ 10 ਫ਼ੀਸਦੀ ਤੱਕ ਵੀ ਨੋਟ ਕੀਤੀ ਗਈ ਹੈ | ਇਸ ਤੋਂ ਇਲਾਵਾ ਲੰਮੇ ਸਮੇਂ ਤੋਂ ਬਾਅਦ ਪਰਚੀਆਂ ਰਾਹੀਂ ਵੋਟਾਂ ਪਾਉਣ ਦੇ ਆਦਿ ਨਾ ਰਹਿ ਚੁੱਕੇ ਲੋਕਾਂ ਵਲੋਂ ਜਿਨ੍ਹਾਂ ਵਿਚ ਜ਼ਿਆਦਾਤਰ ਬਜ਼ੁਰਗ ਜਾਂ ਅਨਪੜ੍ਹ ਲੋਕਾਂ ਨੇ ਵੀ ਆਪਣੀ ਵੋਟ ਠੀਕ ਤਰੀਕੇ ਨਾਲ ਨਹੀਂ ਪਾਈ ਜਿਸ ਕਾਰਨ ਵੱਡੀ ਗਿਣਤੀ ਵਿਚ ਵੋਟਾਂ ਰੱਦ ਵੀ ਹੋਈਆਂ ਦੱਸੀਆਂ ਜਾ ਰਹੀਆਂ ਹਨ |


ਖ਼ਬਰ ਸ਼ੇਅਰ ਕਰੋ

264 ਬੋਤਲਾਂ ਸ਼ਰਾਬ ਬਰਾਮਦ, ਦੋ ਭਰਾਵਾਂ ਿਖ਼ਲਾਫ਼ ਮਾਮਲਾ ਦਰਜ

ਪਟਿਆਲਾ, 22 ਸਤੰਬਰ (ਆਤਿਸ਼ ਗੁਪਤਾ)-ਥਾਣਾ ਸਦਰ ਪਟਿਆਲਾ ਦੇ ਮੁਖੀ ਜਸਵਿੰਦਰ ਸਿੰਘ ਟਿਵਾਣਾ ਦੀ ਅਗਵਾਈ 'ਚ ਕਾਰਵਾਈ ਕਰਦੇ ਹੋਏ ਪੁਲਿਸ ਨੇ 264 ਬੋਤਲਾਂ ਸ਼ਰਾਬ ਦੀਆਂ ਬਰਾਮਦ ਕਰਕੇ ਦੋ ਭਰਾਵਾਂ ਦੇ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਵਲੋਂ ਨਾਮਜ਼ਦ ਕੀਤੇ ਗਏ 'ਚ ...

ਪੂਰੀ ਖ਼ਬਰ »

ਦਾਜ ਦਹੇਜ ਲਈ ਤੰਗ ਪਰੇਸ਼ਾਨ ਕਰਨ 'ਤੇ ਪਤੀ, ਸੱਸ ਅਤੇ ਸਹੁਰੇ ਿਖ਼ਲਾਫ਼ ਮਾਮਲਾ ਦਰਜ

ਪਟਿਆਲਾ, 22 ਸਤੰਬਰ (ਆਤਿਸ਼ ਗੁਪਤਾ)-ਦਾਜ ਦਹੇਜ ਦੀ ਮੰਗ ਕਰਨ ਵਾਲਿਆਂ ਦੇ ਿਖ਼ਲਾਫ਼ ਕਾਰਵਾਈ ਕਰਦੇ ਹੋਏ ਥਾਣਾ ਇਸਤਰੀ ਵਿੰਗ ਦੀ ਪੁਲਿਸ ਨੇ ਪਤੀ, ਸੱਸ ਅਤੇ ਸਹੁਰੇ ਦੇ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਇਹ ਮਾਮਲਾ ਆਸ਼ਾ ਰਾਣੀ ਪੁੱਤਰੀ ਸ਼ਿਵ ਕੁਮਾਰ ਵਾਸੀ ਰਾਏਪੁਰ ...

ਪੂਰੀ ਖ਼ਬਰ »

ਜਬਰ ਜਨਾਹ ਦੇ ਮਾਮਲੇ ਵਿਚੋਂ ਇਕ ਬਰੀ

ਪਟਿਆਲਾ, 22 ਸਤੰਬਰ (ਆਤਿਸ਼ ਗੁਪਤਾ)-ਤਿੰਨ ਸਾਲ ਪਹਿਲਾਂ ਦਰਜ ਕੀਤੇ ਗਏ ਜਬਰ-ਜਨਾਹ ਦੇ ਮਾਮਲੇ ਦਾ ਨਿਪਟਾਰਾ ਕਰਦੇ ਹੋਏ ਵਧੀਕ ਸੈਸ਼ਨ ਜੱਜ ਮਨਜੋਤ ਕੌਰ ਦੀ ਅਦਾਲਤ ਵਲੋਂ ਯੋਗੇਸ਼ ਕੁਮਾਰ ਪੁੱਤਰ ਸਵ. ਬਾਬੂ ਰਾਮ ਉਰਫ਼ ਗੋਪਾਲ ਕ੍ਰਿਸ਼ਨ ਵਾਸੀ ਗੁਰੂ ਅੰਗਦ ਦੇਵ ਕਾਲੋਨੀ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਟੈਂਪੂ ਚਾਲਕ ਤੋਂ ਪੈਸਿਆਂ ਦਾ ਬੈਗ ਝਪਟ ਕੇ ਫ਼ਰਾਰ

ਪਟਿਆਲਾ, 22 ਸਤੰਬਰ (ਆਤਿਸ਼ ਗੁਪਤਾ)-ਸਥਾਨਕ ਨਾਭਾ ਰੋਡ ਪਟਿਆਲਾ 'ਤੇ ਸਥਿਤ ਆਈ.ਟੀ.ਆਈ. ਦੇ ਨਜ਼ਦੀਕ ਮੋਟਰਸਾਈਕਲ ਸਵਾਰ ਨੌਜਵਾਨ ਟੈਂਪੂ ਚਾਲਕ ਤੋਂ ਰੁਪਇਆ ਦਾ ਭਰਿਆ ਬੈਗ ਝਪਟ ਕੇ ਫ਼ਰਾਰ ਹੋ ਗਏ ਹਨ | ਇਸ ਸਬੰਧੀ ਮੁਨੀਸ਼ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਨਜ਼ਦੀਕ ਪਾਣੀ ...

ਪੂਰੀ ਖ਼ਬਰ »

ਵਰ੍ਹਦੇ ਮੀਂਹ 'ਚ 'ਜਾਗੋ ਪਟਿਆਲਾ, ਸਵੱਛ ਪਟਿਆਲਾ' ਸਫ਼ਾਈ ਮੁਹਿੰਮ ਦੀ ਸਫਲਤਾ ਪੂਰਵਕ ਸ਼ੁਰੂਆਤ

ਪਟਿਆਲਾ, 22 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਸਵੇਰੇ ਵਰ੍ਹਦੇ ਮੀਂਹ 'ਚ ਪਟਿਆਲਵੀ ਆਪਣੇ ਪੁਰਾਤਨ ਤੇ ਵਿਰਾਸਤੀ ਸ਼ਹਿਰ ਪਟਿਆਲਾ ਨੂੰ ਸਾਫ਼ ਸੁਥਰਾ ਕਰਨ ਅਤੇ ਸਵੱਛ ਬਣਾਉਣ ਲਈ ਨਗਰ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੱਥ ਨਾਲ ਹੱਥ ਮਿਲਾ ਕੇ ਇੱਕ ਮੁਹਿੰਮ ਦੇ ਰੂਪ ...

ਪੂਰੀ ਖ਼ਬਰ »

ਮੋਦੀ ਕਾਲਜ ਵਿਖੇ 'ਪ੍ਰਤਿਭਾ ਖੋਜ ਮੁਕਾਬਲਾ-2018' ਮੁਕਾਬਲੇ ਕਰਵਾਏ

ਪਟਿਆਲਾ, 22 ਸਤੰਬਰ (ਗੁਰਵਿੰਦਰ ਸਿੰਘ ਔਲਖ)-ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਅੱਜ ਸਾਲਾਨਾ 'ਪ੍ਰਤਿਭਾ ਖੋਜ ਮੁਕਾਬਲਾ 2018' ਦਾ ਆਯੋਜਨ ਕਰਵਾਇਆ ਗਿਆ¢ ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਦੀਆਂ ਕਲਾਤਮਿਕ ਅਤੇ ਸਿਰਜਣਾਤਮਿਕ ਰੁਚੀਆਂ ਨੂੰ ...

ਪੂਰੀ ਖ਼ਬਰ »

ਮੌਸਮ ਵਿਗਿਆਨੀਆਂ ਦੀ ਚਿਤਾਵਨੀ ਦੇ ਪਹਿਲੇ ਦਿਨ ਪਟਿਆਲਾ ਹੋਇਆ ਜਲ-ਥਲ

ਪਟਿਆਲਾ, 22 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਪਟਿਆਲਾ ਵਿਚ ਸਵੇਰ ਤੋਂ ਭਾਰੀ ਤੇ ਕਦੇ ਹਲਕੀ ਬਰਸਾਤ ਲਗਾਤਾਰ ਹੁੰਦੀ ਰਹੀ¢ ਮੌਸਮ ਵਿਗਿਆਨੀਆਂ ਵਲੋਂ ਕੀਤੀ ਭਵਿੱਖ ਬਾਣੀ ਦੇ ਪਹਿਲੇ ਦਿਨ ਦੀ ਇਸ ਬਰਸਾਤ ਨੇ ਕਈ ਥਾਵਾਂ ਨੂੰ ਪਾਣੀ ਵਿਚ ਡਬੋ ਦਿੱਤਾ¢ ਪਟਿਆਲਾ ਵਾਸੀ ...

ਪੂਰੀ ਖ਼ਬਰ »

ਅਦਾਲਤ 'ਚ ਪੇਸ਼ੀ ਤੋਂ ਬਾਅਦ ਹਵਾਲਾਤੀ ਤੋਂ 75 ਗੋਲੀਆਂ ਬਰਾਮਦ

ਪਟਿਆਲਾ, 22 ਸਤੰਬਰ (ਆਤਿਸ਼ ਗੁਪਤਾ)-ਸਥਾਨਕ ਜ਼ਿਲ੍ਹਾ ਅਦਾਲਤਾਂ ਪਟਿਆਲਾ ਵਿਖੇ ਕੇਂਦਰੀ ਜੇਲ ਪਟਿਆਲਾ ਤੋਂ ਪੇਸ਼ੀ ਲਈ ਲੈ ਕੇ ਆਈ ਹਵਾਲਾਤੀ ਨੂੰ ਮਾਨਯੋਗ ਅਦਾਲਤ ਚ ਪੇਸ਼ ਕਰਨ ਤੋਂ ਬਾਅਦ ਵਾਪਸ ਲਿਜਾਉਣ ਸਮੇਂ 75 ਨਸ਼ੀਲੀ ਗੋਲੀਆਂ ਬਰਾਮਦ ਕੀਤੇ ਜਾਣ ਦਾ ਮਾਮਲਾ ...

ਪੂਰੀ ਖ਼ਬਰ »

ਹਿੰਦੀ ਦਿਵਸ ਨੂੰ ਸਮਰਪਿਤ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਐਨ.ਜ਼ੈਡ.ਸੀ.ਸੀ. ਨਟਰਾਜ ਆਰਟਸ ਥੀਏਟਰ ਅਤੇ ਕਲਾਕਿ੍ਤੀ ਵਲੋਂ ਯਾਦਗਾਰੀ ਹਿੰਦੀ ਨਾਟਕ 'ਯੇ ਜ਼ਿੰਦਗੀ' ਦਾ ਸਫਲ ਮੰਚਨ

ਪਟਿਆਲਾ, 22 ਸਤੰਬਰ (ਗੁਰਵਿੰਦਰ ਸਿੰਘ ਔਲਖ)-ਉੱਤਰ ਖੇਤਰੀ ਸਭਿਆਚਾਰਕ ਕੇਂਦਰ ਪਟਿਆਲਾ, ਨਟਰਾਜ ਆਰਟਸ ਥੀਏਟਰ, ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਟ, ਪਟਿਆਲਾ ਆਰਕੀਟੈਕਟ ਐਸੋਸੀਏਸ਼ਨ, ਪੰਜਾਬ ਨੈਸ਼ਨਲ ਬੈਂਕ, ਪੰਜਾਬ ਐਾਡ ਸਿੰਧ ਬੈਂਕ, ਜੋਨਲ ਆਫਿਸ, ਪਟਿਆਲਾ ਨੇ ਹਿੰਦੀ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ 25 ਸਤੰਬਰ ਨੂੰ ਧਰਨੇ ਦੀਆਂ ਤਿਆਰੀਆਂ

ਪਟਿਆਲਾ, 22 ਸਤੰਬਰ (ਅ.ਸ.ਆਹਲੂਵਾਲੀਆ)-ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ 25 ਸਤੰਬਰ ਨੂੰ ਚੰਡੀਗੜ੍ਹ ਵਿਖੇ ਲਾਏ ਜਾ ਰਹੇ ਧਰਨੇ ਦੀ ਤਿਆਰੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ | ਕਿਸਾਨਾਂ ਵਿਚ ਧਰਨੇ ਸਬੰਧੀ ਭਾਰੀ ...

ਪੂਰੀ ਖ਼ਬਰ »

ਈ.ਵੀ.ਐਮ. ਹਟਾਓ-ਬੈਲਟ ਪੇਪਰ ਲਿਆਓ-ਲੋਕਤੰਤਰ ਬਚਾਓ ਪਰਿਵਰਤਨ ਯਾਤਰਾ ਪਟਿਆਲਾ ਪਹੁੰਚੀ

ਪਟਿਆਲਾ, 22 ਸਤੰਬਰ (ਅ.ਸ.ਆਹਲੂਵਾਲੀਆ)-ਈ.ਵੀ.ਐਮ. ਹਟਾਓ-ਬੈਲਟ ਪੇਪਰ ਲਿਆਓ-ਲੋਕਤੰਤਰ ਬਚਾਓ ਦਾ ਹੋਕਾ ਦਿੰਦੇ ਹੋਏ ਬਹੁਜਨ ਕ੍ਰਾਂਤੀ ਮੋਰਚੇ ਵਲੋਂ ਸ਼ੁਰੂ ਕੀਤੀ ਪਰਿਵਰਤਨ ਯਾਤਰਾ ਪਟਿਆਲਾ ਵਿਖੇ ਪਹੁੰਚੀ¢ ਜਿਸ ਦਾ ਸੁਆਗਤ ਰਾਜਿੰਦਰ ਸਿੰਘ ਚਪੜ, ਗੁਰਮੇਲ ਸਿੰਘ ਖੁੱਡਾ ...

ਪੂਰੀ ਖ਼ਬਰ »

ਜੋਨ ਮੈਹਸ ਦੀ ਗਿਣਤੀ ਵਿਚ ਗੜਬੜ ਦਾ ਦੋਸ਼

ਨਾਭਾ, 22 ਸਤੰਬਰ (ਕਰਮਜੀਤ ਸਿੰਘ)-ਨਾਭਾ ਬਲਾਕ ਸੰਮਤੀ ਦੇ ਜੋਨ ਮੈਹਸ ਦੀ ਵੋਟਾਂ ਦੀ ਗਿਣਤੀ ਵਿਚ ਗੜਬੜ ਦਾ ਦੋਸ਼ ਲਗਾਉਂਦੇ ਹੋਏ ਅਕਾਲੀ ਦਲ ਦੇ ਹਲਕਾ ਇੰਚਾਰਜ ਕਬੀਰ ਦਾਸ ਨੇ ਕਿਹਾ ਕਿ ਇਸ ਜੋਨ ਤੋਂ ਚੋਣ ਲੜ ਰਹੇ ਅਕਾਲੀ ਦਲ ਦੇ ਉਮੀਦਵਾਰ ਹਰਪ੍ਰੀਤ ਸਿੰਘ ਦੇ ਜੋਨ ਦੀਆਂ ...

ਪੂਰੀ ਖ਼ਬਰ »

ਪੋਿਲੰਗ ਬੂਥਾਂ 'ਤੇ ਲਾਈਟ ਕੱਟ ਜਿਤਾਏ ਉਮੀਦਵਾਰ-ਵਿਧਾਇਕ ਚੰਦੂਮਾਜਰਾ

ਪਟਿਆਲਾ, 22 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਪਹਿਲਾਂ ਬੂਥ ਕੈਪਚਰ ਕਰਕੇ ਅਤੇ ਅੱਜ ਕਾਊਾਟਿੰਗ ਸੈਂਟਰ ਕੈਪਚਰ ਕਰਕੇ ਲੋਕਤੰਤਰ ਦਾ ਜਨਾਜ਼ਾ ਕੱਢ ਕੇ ਰੱਖ ਦਿੱਤਾ ਹੈ | ਇਹ ਗਲ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ...

ਪੂਰੀ ਖ਼ਬਰ »

ਬਸਪਾ ਵਰਕਰਾਂ ਨੇ ਸਰਕਾਰ ਅਤੇ ਚੋਣ ਅਧਿਕਾਰੀਆਂ ਵਿਰੁੱਧ ਲਾਇਆ ਧਰਨਾ

ਘਨੌਰ, 22 ਸਤੰਬਰ (ਜਾਦਵਿੰਦਰ ਸਿੰਘ ਜੋਗੀਪੁਰ)-ਕਸਬਾ ਘਨੌਰ 'ਚ ਸਥਿਤ ਯੂਨੀਵਰਸਿਟੀ ਕਾਲਜ ਵਿਖੇ ਚੋਣ ਕਮਿਸ਼ਨ ਵਲੋਂ ਬਣਾਏ (ਗਿਣਤੀ ਕੇਂਦਰ) ਦੇ ਗੇਟ ਦੇ ਸਾਹਮਣੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਮੇਹਰਾ ਅਤੇ ਮੰਡੋਲੀ ਜ਼ੋਨ ਤੋਂ ਸੰਮਤੀ ਦੀ ...

ਪੂਰੀ ਖ਼ਬਰ »

ਕਾਲਜ ਸਟੇਡੀਅਮ ਵਿਖੇ ਪਹਿਲਾ ਨਾਭਾ ਕਬੱਡੀ ਕੱਪ 29 ਤੇ 30 ਸਤੰਬਰ ਨੂੰ

ਨਾਭਾ, 22 ਸਤੰਬਰ (ਅ:ਬ)-ਰਿਪੁਦਮਨ ਕਾਲਜ ਸਟੇਡੀਅਮ ਨਾਭਾ ਵਿਖੇ ਆਜ਼ਾਦ ਵੈਲਫੇਅਰ ਐਾਡ ਸਪੋਰਟਸ ਕਲੱਬ ਨਾਭਾ ਵਲੋਂ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਪਹਿਲਾ ਨਾਭਾ ਕਬੱਡੀ ਕੱਪ 29 ਅਤੇ 30 ਸਤੰਬਰ (ਸ਼ਨੀ ਅਤੇ ਐਤਵਾਰ) ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਹਲਕਾ ਸਮਾਣਾ ਅਧੀਨ ਆਉਂਦੀ ਬਲਾਕ ਸੰਮਤੀ ਦੇ ਸਾਰੇ ਕਾਂਗਰਸੀ ਉਮੀਦਵਾਰ ਜੇਤੂ

ਸਮਾਣਾ, 22 ਸਤੰਬਰ (ਗੁਰਦੀਪ ਸ਼ਰਮਾ)-ਬਲਾਕ ਸੰਮਤੀ ਸਮਾਣਾ ਅਧੀਨ ਪੈਂਦੇ ਚੌਹਠ ਜੋਨ ਤੋਂ ਕਾਂਗਰਸ ਦੀ ਉਮੀਦਵਾਰ ਹਰਜਿੰਦਰ ਕੌਰ ਪਤਨੀ ਰਸਮਿੰਦਰ ਸਿੰਘ ਖੇੜੀ ਫੱਤਨ ਨੇ ਅਕਾਲੀ ਦਲ ਬਾਦਲ ਦੀ ਉਮੀਦਵਾਰ ਅੰਗ੍ਰੇਜ ਕੌਰ ਚੁਤਿਹਰਾ ਤੋਂ 407 ਵੋਟਾਂ ਨਾਲ ਹਰਾ ਕੇ ਜੇਤੂ ਰਹੀ, ...

ਪੂਰੀ ਖ਼ਬਰ »

ਲੋਕਾਂ ਨੇ ਸਰਕਾਰ ਦੇ ਕੰਮਾਂ 'ਤੇ ਲਾਈ ਮੋਹਰ, ਕਾਂਗਰਸ ਦੀ ਹੋਈ ਹੰੂਝਾ ਫੇਰ ਜਿੱਤ

ਦੇਵੀਗੜ੍ਹ, 22 ਸਤੰਬਰ (ਮੁਖਤਿਆਰ ਸਿੰਘ ਨੌਗਾਵਾਂ)-ਹਲਕਾ ਸਨੌਰ 'ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਹੋਈਆਂ ਚੋਣਾਂ 'ਚ ਕਾਂਗਰਸ ਨੂੰ ਬਲਾਕ ਭੁਨਰਹੇੜੀ ਅਤੇ ਸਨੌਰ 'ਚੋਂ ਹੂੰਝਾ ਫੇਰ ਜਿੱਤ ਪ੍ਰਾਪਤ ਹੋਈ ਹੈ, ਜਿਸ ਦੇ ਕੁੱਲ 21 ਉਮੀਦਵਾਰਾਂ ਵਿਚੋਂ 21 ਹੀ ...

ਪੂਰੀ ਖ਼ਬਰ »

ਲੋਕਾਂ ਨੇ ਸਰਕਾਰ ਦੇ ਕੰਮਾਂ 'ਤੇ ਲਾਈ ਮੋਹਰ, ਕਾਂਗਰਸ ਦੀ ਹੋਈ ਹੰੂਝਾ ਫੇਰ ਜਿੱਤ

ਦੇਵੀਗੜ੍ਹ, 22 ਸਤੰਬਰ (ਮੁਖਤਿਆਰ ਸਿੰਘ ਨੌਗਾਵਾਂ)-ਹਲਕਾ ਸਨੌਰ 'ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਹੋਈਆਂ ਚੋਣਾਂ 'ਚ ਕਾਂਗਰਸ ਨੂੰ ਬਲਾਕ ਭੁਨਰਹੇੜੀ ਅਤੇ ਸਨੌਰ 'ਚੋਂ ਹੂੰਝਾ ਫੇਰ ਜਿੱਤ ਪ੍ਰਾਪਤ ਹੋਈ ਹੈ, ਜਿਸ ਦੇ ਕੁੱਲ 21 ਉਮੀਦਵਾਰਾਂ ਵਿਚੋਂ 21 ਹੀ ...

ਪੂਰੀ ਖ਼ਬਰ »

ਬਲਾਕ ਸੰਮਤੀ ਚੋਣਾਂ 'ਚ ਬਲਾਕ ਸ਼ੰਭੂ ਕਲਾਂ ਵਿਚ ਕਾਂਗਰਸ ਦੀ ਵੱਡੀ ਜਿੱਤ n ਕਾਂਗਰਸ ਨੂੰ 17, 1 ਭਾਜਪਾ ਅਤੇ 1 ਹੀ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਹੋਈ ਜਿੱਤ n ਵਿਧਾਇਕ ਕੰਬੋਜ ਅਤੇ ਜਲਾਲਪੁਰ ਵਲੋਂ ਵੋਟਰਾਂ ਦਾ ਧੰਨਵਾਦ

ਰਾਜਪੁਰਾ, 22 ਸਤੰਬਰ (ਜੀ.ਪੀ. ਸਿੰਘ)-ਬਲਾਕ ਸੰਮਤੀ ਚੋਣਾਂ ਵਿਚ ਬਲਾਕ ਸੰਮਤੀ ਸ਼ੰਭੂ ਕਲਾਂ ਵਿਚ ਕਾਂਗਰਸ ਨੂੰ ਵੱਡੀ ਜਿੱਤ ਹਾਸਲ ਹੋਈ ਹੈ | ਜਿਸ ਦੇ ਚੱਲਦਿਆਂ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਤੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ...

ਪੂਰੀ ਖ਼ਬਰ »

ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਵਿਚ ਹਲਕਾ ਨਾਭਾ ਅੰਦਰ ਕਾਂਗਰਸ ਦੀ ਹੂੰਝਾ ਫੇਰ ਜਿੱਤ ਅਕਾਲੀਆਂ ਲਗਾਏ ਯੂਥ ਕਾਂਗਰਸੀਆਂ ਅਤੇ ਹੋਰ ਉੱਪਰ ਖੁੱਲੇ੍ਹਆਮ ਗੁੰਡਾਗਰਦੀ ਅਤੇ ਧੱਕੇਸ਼ਾਹੀ ਦੇ ਦੋਸ਼

ਨਾਭਾ, 22 ਸਤੰਬਰ (ਅਮਨਦੀਪ ਸਿੰਘ ਲਵਲੀ)-ਹਲਕਾ ਨਾਭਾ ਦੀਆਂ ਪਿਛਲੇ ਦਿਨੀਂ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਆਏ ਨਤੀਜਿਆਂ ਵਿਚ ਕਾਂਗਰਸ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ, ਬੈਲਟ ਪੇਪਰਾਂ ਉੱਪਰ ਹੋਈਆਂ ਚੋਣਾਂ ਕਾਰਨ ਨਤੀਜੇ ਆਉਣ 'ਚ ...

ਪੂਰੀ ਖ਼ਬਰ »

ਬਲਾਕ ਸਮਾਣਾ 'ਚ ਕਾਂਗਰਸ ਦੀ ਹੰੂਝਾ ਫੇਰ ਜਿੱਤ

ਸਮਾਣਾ, 22 ਸਤੰਬਰ (ਸਾਹਿਬ ਸਿੰਘ, ਪ੍ਰੀਤਮ ਸਿੰਘ ਨਾਗੀ, ਹਰਵਿੰਦਰ ਸਿੰਘ ਟੋਨੀ, ਗੁਰਦੀਪ ਸ਼ਰਮਾ)-19 ਸਤੰਬਰ ਨੂੰ ਹੋਈਆਂ ਬਲਾਕ ਸੰਮਤੀ ਸਮਾਣਾ ਦੀਆਂ ਚੋਣਾਂ ਵਿਚ ਸੱਤਾਧਾਰੀ ਕਾਂਗਰਸ ਨੇ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਪੰਜਾਬ 'ਤੇ 10 ਸਾਲ ਲਗਾਤਾਰ ਰਾਜ ਕਰਨ ਵਾਲੀ ...

ਪੂਰੀ ਖ਼ਬਰ »

ਬਨੂੜ ਖੇਤਰ ਦੀਆਂ ਸਾਰੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਸੀਟਾਂ 'ਤੇ ਕਾਂਗਰਸ ਜੇਤੂ ਕਾਂਗਰਸੀ ਉਮੀਦਵਾਰਾਂ ਨੇ ਕੱਢੇ ਜੇਤੂ ਜਲੂਸ

ਬਨੂੜ, 22 ਸਤੰਬਰ (ਭੁਪਿੰਦਰ ਸਿੰਘ)-ਬਨੂੜ ਖੇਤਰ ਦੀਆਂ ਸਾਰੀਆਂ ਜ਼ਿਲ੍ਹਾ ਪਰਿਸ਼ਦ ਸੀਟਾਂ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਵਿੱਚ ਕਾਂਗਰਸ ਨੇ ਹੂੰਝਾ ਫੇਰੂ ਜਿੱਤ ਦਰਜ ਕੀਤੀ ਹੈ | ਖੇਤਰ ਵਿਚ ਪੈਂਦੇ ਜ਼ਿਲ੍ਹਾ ਪਰਿਸ਼ਦ ਦੇ ਤਿੰਨ ਜ਼ੋਨਾਂ ਧਰਮਗੜ੍ਹ,ਜੰਗਪੁਰਾ ਅਤੇ ...

ਪੂਰੀ ਖ਼ਬਰ »

ਘਨੌਰ ਬਲਾਕ ਸੰਮਤੀ ਚੋਣਾਂ 'ਚ ਕਾਂਗਰਸ ਪਾਰਟੀ ਦੀ ਹੂੰਝਾ ਫੇਰੂ ਜਿੱਤ

ਘਨੌਰ, 22 ਸਤੰਬਰ (ਬਲਜਿੰਦਰ ਸਿੰਘ ਗਿੱਲ)-ਘਨੌਰ ਬਲਾਕ ਸੰਮਤੀ ਚੌਣਾ 'ਚ ਕਾਂਗਰਸ ਪਾਰਟੀ ਨੇ 16 ਜੋਨਾਂ 'ਚ ਸ਼ਾਨਦਾਰ ਹੁੰਝਾ ਫੇਰੂ ਜਿੱਤ ਪ੍ਰਾਪਤ ਕੀਤੀ, ਉੱਥੇ ਹੀ ਅਕਾਲੀ ਦਲ, ਭਾਜਪਾ ਸਮੇਤ ਆਮ ਆਦਮੀ ਪਾਰਟੀ ਨੂੰ ਹਾਰ ਦਾ ਮੰੂਹ ਦੇਖਣਾ ਪਿਆ¢ ਫਰੀਦਪੁਰ ਜੱਟਾਂ ਤੋਂ ਬਲਜੀਤ ...

ਪੂਰੀ ਖ਼ਬਰ »

ਬਿੱਗ ਐਪਲ ਸਕੂਲ ਵਲੋਂ ਸਵੱਛ ਭਾਰਤ ਅਭਿਆਨ ਤਹਿਤ ਜਾਗਰੂਕਤਾ ਰੈਲੀ ਕੱਢੀ

ਬਨੂੜ, 22 ਸਤੰਬਰ (ਭੁਪਿੰਦਰ ਸਿੰਘ)-ਸ਼ਹਿਰ ਦੇ ਬਿੱਗ ਐਪਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਸਵੱਛ ਭਾਰਤ ਅਭਿਆਨ ਤਹਿਤ ਸ਼ਹਿਰ ਵਿਚ ਜਾਗਰੂਕਤਾ ਰੈਲੀ ਕੱਢੀ ਗਈ ਅਤੇ ਕਈ ਪਬਲਿਕ ਥਾਵਾਂ ਦੀ ਸਫ਼ਾਈ ਕੀਤੀ ਗਈ | ਸਕੂਲ ਪਿੰ੍ਰਸੀਪਲ ਪ੍ਰਕਾਸ਼ ਕੌਰ ਤੇ ਚੇਅਰਮੈਨ ...

ਪੂਰੀ ਖ਼ਬਰ »

ਦੇਵੀਗੜ੍ਹ ਇਲਾਕੇ ਦੇ ਦੋ ਅਧਿਆਪਕ ਸਨਮਾਨਿਤ

ਦੇਵੀਗੜ੍ਹ, 22 ਸਤੰਬਰ (ਰਾਜਿੰਦਰ ਸਿੰਘ ਮੌਜੀ)-ਬੀਤੇ ਦਿਨੀਂ ਦੇਵੀਗੜ੍ਹ ਇਲਾਕੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਗਰ ਸਾਹਿਬ ਦੀ ਅਧਿਆਪਕਾ ਪਰਵੀਨ ਕੁਮਾਰੀ ਅਤੇ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਗੁਥਮੁੜਾ ਦੇ ਪ੍ਰਧਾਨ ਅਧਿਆਪਕਾ ਸ੍ਰੀਮਤੀ ਰਵਿੰਦਰ ਕੌਰ ਦਾ ...

ਪੂਰੀ ਖ਼ਬਰ »

ਕਾਂਗਰਸ ਦੀ ਜਿੱਤ ਕਰਵਾਏ ਜਾ ਰਹੇ ਵਿਕਾਸ ਕਾਰਜਾਂ 'ਤੇ ਲੋਕਾਂ ਦੀ ਮੋਹਰ- ਸ਼ਰਮਾ

ਦੇਵੀਗੜ੍ਹ, 22 ਸਤੰਬਰ (ਰਾਜਿੰਦਰ ਸਿੰਘ ਮੌਜੀ)-ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਵਲੋਂ ਹਲਕੇ ਵਿਚ ਕਰਾਏ ਗਏ ਵਿਕਾਸ ਕਾਰਜ ਅਤੇ ਕਿਸਾਨਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਕਰਕੇ ਪੰਜਾਬ ਦੇ ਲੋਕ ਪੂਰੀ ਤਰਾਂ ਸਰਕਾਰ ਦੇ ਨਾਲ ਹਨ¢ ਜਿਸ ਦਾ ਸਬੂਤ ਜ਼ਿਲ੍ਹਾ ਪ੍ਰੀਸ਼ਦ ...

ਪੂਰੀ ਖ਼ਬਰ »

ਮੋਦੀ ਕਾਲਜ ਵਿਖੇ 'ਪ੍ਰਤਿਭਾ ਖੋਜ ਮੁਕਾਬਲਾ-2018' ਮੁਕਾਬਲੇ ਕਰਵਾਏ

ਪਟਿਆਲਾ, 22 ਸਤੰਬਰ (ਗੁਰਵਿੰਦਰ ਸਿੰਘ ਔਲਖ)-ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਅੱਜ ਸਾਲਾਨਾ 'ਪ੍ਰਤਿਭਾ ਖੋਜ ਮੁਕਾਬਲਾ 2018' ਦਾ ਆਯੋਜਨ ਕਰਵਾਇਆ ਗਿਆ¢ ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਦੀਆਂ ਕਲਾਤਮਿਕ ਅਤੇ ਸਿਰਜਣਾਤਮਿਕ ਰੁਚੀਆਂ ਨੂੰ ...

ਪੂਰੀ ਖ਼ਬਰ »

ਹਿੰਦੀ ਦਿਵਸ ਨੂੰ ਸਮਰਪਿਤ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੂੰ ਸ਼ਰਧਾਂਜਲੀ ਐਨ.ਜ਼ੈਡ.ਸੀ.ਸੀ. ਨਟਰਾਜ ਆਰਟਸ ਥੀਏਟਰ ਅਤੇ ਕਲਾਕਿ੍ਤੀ ਵਲੋਂ ਯਾਦਗਾਰੀ ਹਿੰਦੀ ਨਾਟਕ 'ਯੇ ਜ਼ਿੰਦਗੀ' ਦਾ ਸਫਲ ਮੰਚਨ

ਪਟਿਆਲਾ, 22 ਸਤੰਬਰ (ਗੁਰਵਿੰਦਰ ਸਿੰਘ ਔਲਖ)-ਉੱਤਰ ਖੇਤਰੀ ਸਭਿਆਚਾਰਕ ਕੇਂਦਰ ਪਟਿਆਲਾ, ਨਟਰਾਜ ਆਰਟਸ ਥੀਏਟਰ, ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਟ, ਪਟਿਆਲਾ ਆਰਕੀਟੈਕਟ ਐਸੋਸੀਏਸ਼ਨ, ਪੰਜਾਬ ਨੈਸ਼ਨਲ ਬੈਂਕ, ਪੰਜਾਬ ਐਾਡ ਸਿੰਧ ਬੈਂਕ, ਜੋਨਲ ਆਫਿਸ, ਪਟਿਆਲਾ ਨੇ ਹਿੰਦੀ ...

ਪੂਰੀ ਖ਼ਬਰ »

ਮਾਤਾ ਸਾਹਿਬ ਕੌਰ ਕਾਲਜ ਵਿਖੇ ਨਸ਼ਿਆਂ ਿਖ਼ਲਾਫ਼ ਨੁੱਕੜ ਨਾਟਕ ਖੇਡਿਆ

ਪਟਿਆਲਾ, 22 ਸਤੰਬਰ (ਗੁਰਵਿੰਦਰ ਸਿੰਘ ਔਲਖ)-ਮਾਤਾ ਸਾਹਿਬ ਕੌਰ ਖ਼ਾਲਸਾ ਗਰਲਜ਼ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਦੇ ਐੱਨ.ਐੱਸ.ਐੱਸ, ਰੈੱਡ ਰਿਬਨ ਕਲੱਬ ਅਤੇ ਬੱਡੀ ਪੋ੍ਰਗਰਾਮ ਦੇ ਵਲੰਟੀਅਰਜ਼ ਵੱਲੋਂ ਆਰਟ ਬਾਕਸ, ਪਟਿਆਲਾ ਦੇ ਸਹਿਯੋਗ ਨਾਲ ਨਸ਼ੇ ਦੇ ਿਖ਼ਲਾਫ਼ ਨੁੱਕੜ ...

ਪੂਰੀ ਖ਼ਬਰ »

ਸੈਦਖੇੜੀ ਪਿੰਡ ਦੇ ਵਾਟਰ ਵਰਕਸ ਦੁਆਲੇ ਖੜ੍ਹੇ ਪਾਣੀ ਕਾਰਨ ਬਣਿਆ ਜਲ ਮਹਿਲ

ਰਾਜਪੁਰਾ, 22 ਸਤੰਬਰ (ਰਣਜੀਤ ਸਿੰਘ)-ਨੇੜਲੇ ਪਿੰਡ ਸੈਦਖੇੜੀ ਦੇ ਵਾਟਰ ਵਰਕਸ ਦੇ ਆਲ਼ੇ ਦੁਆਲੇ ਖੜ੍ਹਾ ਪਾਣੀ ਜਿੱਥੇ ਵਿਭਾਗ ਦੀ ਅਣਗਹਿਲੀ ਦੇ ਮੰੂਹ ਤੋਂ ਘੁੰਡ ਚੁੱਕ ਰਿਹਾ ਹੈ | ਇਸ ਦੇ ਨਾਲ ਹੀ ਇਸ ਦੇ ਗੇਟ ਤੋਂ ਲੈ ਕੇ ਅੰਦਰ ਸਾਰੇ ਵਾਟਰ ਵਰਕਸ ਵਿਚ ਪਾਣੀ ਹੀ ਪਾਣੀ ਹੋਣ ...

ਪੂਰੀ ਖ਼ਬਰ »

ਬਲਾਕ ਸੰਮਤੀ ਪਾਤੜਾਂ 'ਤੇ ਕਾਂਗਰਸ ਦਾ ਕਬਜ਼ਾ

ਸ਼ੁਤਰਾਣਾ, 22 ਸਤੰਬਰ (ਬਲਦੇਵ ਸਿੰਘ ਮਹਿਰੋਕ)-ਬਲਾਕ ਸੰਮਤੀ ਦੇ ਸਾਰੇ 24 ਜੋਨਾਂ 'ਚੋ 21 'ਤੇ ਕਾਂਗਰਸ ਦਾ ਕਬਜਾ ਰਿਹਾ | ਚੋਣ ਅਧਿਕਾਰੀ ਕਮ ਐੱਸ.ਡੀ.ਐੱਮ ਪਾਤੜਾਂ ਪਾਲਿਕਾ ਅਰੋੜਾ ਵਲੋਂ ਅਨੁਸਾਰ ਬਲਾਕ ਸੰਮਤੀ ਪਾਤੜਾਂ ਦੇ ਜੋਨ ਡਰੋਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੀ ...

ਪੂਰੀ ਖ਼ਬਰ »

ਬਾਰਸ਼ ਨਾਲ ਹਵਾ ਦਾ ਚੱਲਣਾ ਕਿਸਾਨਾਂ ਲਈ ਹੋ ਸਕਦੀ ਐ ਖ਼ਤਰੇ ਦੀ ਘੰਟੀ

ਰਾਜਪੁਰਾ, 22 ਸਤੰਬਰ (ਰਣਜੀਤ ਸਿੰਘ)-ਅੱਜ ਸਵੇਰ ਤੋਂ ਹੀ ਹੋ ਰਹੀ ਭਰਵੀਂ ਬਾਰਸ਼ ਦੇ ਨਾਲ ਜੇਕਰ ਹਵਾ ਚੱਲਦੀ ਹੈ ਤਾਂ ਇਹ ਕਿਸਾਨਾਂ ਲਈ ਆਫ਼ਤ ਬਣ ਸਕਦੀ ਹੈ | ਖ਼ਾਸ ਤੌਰ 'ਤੇ ਹਾਈ ਬਿ੍ਡ ਝੋਨੇ ਦੀ ਫ਼ਸਲ ਬਾਸਮਤੀ 1509 ਕਵਾਲਿਟੀ ਹੁਣ ਕਰੀਬ ਕਰੀਬ ਪੱਕਣ 'ਤੇ ਆਈ ਪਈ ਹੈ | ਇਸ ਨੂੰ ...

ਪੂਰੀ ਖ਼ਬਰ »

ਰਾਜਪੁਰਾ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿਚ ਕਾਂਗਰਸ ਵਲੋਂ ਕਲੀਨ ਸਵੀਪ

ਰਾਜਪੁਰਾ, 22 ਸਤੰਬਰ (ਜੀ.ਪੀ. ਸਿੰਘ)-ਰਾਜਪੁਰਾ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਕਾਂਗਰਸ ਨੇ ਹਲਕਾ ਰਾਜਪੁਰਾ ਵਿਚ ਕਲੀਨ ਸਵੀਪ ਕਰ ਦਿੱਤਾ ਹੈ | ਇਨ੍ਹਾਂ ਚੋਣਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰ ਕੋਈ ਵੀ ਸੀਟ ਜਿੱਤ ਨਾ ਸਕੇ | ਜਿਸ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ ਡੀ.ਐੱਸ.ਓ. ਦਾ ਧਰਨਾ ਪੰਜਵੇਂ ਦਿਨ ਵੀ ਜਾਰੀ

ਪਟਿਆਲਾ, 22 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਿਦਿਆਰਥੀ ਜਥੇਬੰਦੀ ਡੀ.ਐੱਸ.ਓ ਵਲੋਂ ਉਪ-ਕੁਲਪਤੀ ਦਫ਼ਤਰ ਅੱਗੇ ਚੱਲ ਰਿਹਾ ਦਿਨ ਰਾਤ ਧਰਨਾ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ | ਜਿਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX