ਤਾਜਾ ਖ਼ਬਰਾਂ


ਸੂਰਤ 'ਚ ਰਘੁਵੀਰ ਟੈਕਸਟਾਈਲ ਮਾਰਕੀਟ 'ਚ ਲੱਗੀ ਭਿਆਨਕ ਅੱਗ
. . .  14 minutes ago
ਗਾਂਧੀ ਨਗਰ, 21 ਜਨਵਰੀ- ਗੁਜਰਾਤ ਦੇ ਸੂਰਤ ਦੇ ਰਘੁਵੀਰ ਟੈਕਸਟਾਈਲ ਮਾਰਕੀਟ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਦੇਸ ਦੇਈਏ ਕਿ ਇਹ ਅੱਗ ਇੰਨੀ ਭਿਆਨਕ ...
ਅੱਜ ਦਾ ਵਿਚਾਰ
. . .  23 minutes ago
ਜਲੰਧਰ : ਮਾਮੂਲੀ ਤਕਰਾਰ 'ਤੇ ਭਰਾ ਨੇ ਭਰਾ ਦੇ ਮਾਰਿਆ ਚਾਕੂ
. . .  1 day ago
ਵਿਜੀਲੈਂਸ ਟੀਮ ਨੇ ਏ.ਐੱਸ.ਆਈ ਨੂੰ 20 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
. . .  1 day ago
ਡੇਰਾਬੱਸੀ, 20 ਜਨਵਰੀ (ਸ਼ਾਮ ਸਿੰਘ ਸੰਧੂ )-ਵਿਜੀਲੈਂਸ ਵਿਭਾਗ ਦੀ ਟੀਮ ਨੇ ਅੱਜ ਦੇਰ ਸ਼ਾਮ ਡੇਰਾਬਸੀ ਪੁਲੀਸ ਥਾਣੇ 'ਚ ਛਾਪਾ ਮਾਰ ਕੇ ਥਾਣੇ 'ਚ ਤਾਇਨਾਤ ਇਕ ਸਹਾਇਕ ਸਬ-ਇੰਸਪੈਕਟਰ ਓਂਕਾਰ ਸਿੰਘ ਨੂੰ 20 ਹਜ਼ਾਰ ਰੁਪਏ ਰਿਸ਼ਵਤ ...
ਦਿੱਲੀ ਵਿਧਾਨ ਸਭਾ ਚੋਣਾਂ : ਅਕਾਲੀ ਦਲ ਨੇ ਦਿੱਲੀ ਚੋਣਾਂ ਲੜਨ ਤੋਂ ਕੀਤਾ ਇਨਕਾਰ
. . .  1 day ago
ਪ੍ਰਧਾਨ ਮੰਤਰੀ ਤੇ ਜੇ.ਪੀ ਨੱਢਾ ਵੱਲੋਂ ਭਾਜਪਾ ਸ਼ਾਸਿਤ ਸੂਬਿਆ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ
. . .  1 day ago
ਨਵੀਂ ਦਿੱਲੀ, 20 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੇ ਨਵਨਿਯੁਕਤ ਕੌਮੀ ਪ੍ਰਧਾਨ ਜੇ.ਪੀ ਨੱਢਾ ਨੇ ਭਾਜਪਾ ਸ਼ਾਸਿਤ ਸੂਬਿਆ ਦੇ ਮੁੱਖ ਮੰਤਰੀਆਂ ਅਤੇ ਉਪ ਮੁੱਖ ਮੰਤਰੀਆਂ...
ਸੁਰੱਖਿਆ ਪ੍ਰਬੰਧਾਂ ਤਹਿਤ ਰਾਜਾਸਾਂਸੀ ਹਵਾਈ ਅੱਡਾ ਵਿਖੇ ਰੈੱਡ ਅਲਰਟ ਜਾਰੀ
. . .  1 day ago
ਰਾਜਾਸਾਂਸੀ , 20 ਜਨਵਰੀ (ਹੇਰ/ਹਰਦੀਪ ਸਿੰਘ ਖੀਵਾ) 26 ਜਨਵਰੀ ਨੂੰ ਦੇਸ਼ ਭਰ ਵਿਚ ਮਨਾਏ ਜਾ ਰਹੇ ਗਣਤੰਤਰ ਦਿਵਸ ਤਹਿਤ ਅੱਜ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ...
ਪੂਰਬੀ ਲੰਡਨ 'ਚ ਤਿੰਨ ਸਿੱਖ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ
. . .  1 day ago
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਪੂਰਬੀ ਲੰਡਨ ਦੇ ਇਲਾਕੇ ਇਲਫੋਰਡ ਵਿਚ ਤਿੰਨ ਸਿੱਖ ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ। ਇਹ ਘਟਨਾ ਕੱਲ੍ਹ ਸ਼ਾਮੀ...
ਪੱਬ ਜੀ ਗੇਮ ਖੇਡਦੇ ਸਮੇਂ 12 ਵੀਂ ਜਮਾਤ ਦਾ ਵਿਦਿਆਰਥੀ ਹੋਇਆ ਬਿਮਾਰ
. . .  1 day ago
ਪਠਾਨਕੋਟ ,20 ਜਨਵਰੀ (ਸੰਧੂ)- ਪੂਰੇ ਦੇਸ਼ ਅੰਦਰ ਬਲ਼ੂ ਵੇਲ ਗੇਮ ਦੇ ਨਾਲ ਕਈ ਬਚਿਆ ਦੀਆਂ ਕੀਮਤੀ ਜਾਨਾ ਖ਼ਤਮ ਹੋਣ ਤੋਂ ਬਾਅਦ ਵੀ ਚਾਈਨੀਜ ਗੇਮਾਂ ਦਾ ਖ਼ੁਮਾਰ ਬੱਚਿਆ ਤੋਂ ਉੱਤਰਦਾ ਨਜ਼ਰ ਨਹੀਂ ਆ ਰਿਹਾ ਤੇ ਹੁਣ ਬੱਚਿਆ ਤੇ ਪੱਬ ਜੀ ...
ਦਿੱਲੀ 'ਚ ਭਾਜਪਾ ਨੇ 3 ਸੀਟਾਂ ਦਿੱਤੀਆਂ ਸਹਿਯੋਗੀਆਂ ਨੂੰ
. . .  1 day ago
ਨਵੀਂ ਦਿੱਲੀ, 20 ਜਨਵਰੀ - ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਸਹਿਯੋਗੀਆਂ ਨੂੰ 3 ਸੀਟਾਂ ਦੇਣ...
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਦਿੱਤਾ ਗਿਆ ਰੋਸ ਧਰਨਾ
. . .  1 day ago
ਨਾਭਾ ,20 ਜਨਵਰੀ (ਕਰਮਜੀਤ ਸਿੰਘ )-ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਪੰਜਾਬ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ਵਿੱਚ ਉਪ ਮੰਡਲ ਮਜਿਸਟਰੇਟ ਅਤੇ ਉਪ ਪੁਲਿਸ ਕਪਤਾਨ ਨਾਭਾ ਦੇ ਦਫ਼ਤਰ ...
ਸਰਕਾਰੀ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਇਆ ਜਾਵੇ -ਮਨਜੀਤ ਸਿੰਘ ਰਾਏ
. . .  1 day ago
ਸ੍ਰੀ ਮੁਕਤਸਰ ਸਾਹਿਬ, 20 ਜਨਵਰੀ (ਰਣਜੀਤ ਸਿੰਘ ਢਿੱਲੋਂ)-ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਮਨਜੀਤ ਸਿੰਘ ਰਾਏ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਘੱਟ ਗਿਣਤੀਆਂ ਲਈ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ 15 ਨੁਕਾਤੀ ਪ੍ਰੋਗਰਾਮ ਦੀ ...
ਕਾਲਿੰਦੀ ਕੁੰਜ-ਸ਼ਾਹੀਨ ਬਾਗ ਰੋਡ ਖੁਲ੍ਹਵਾਉਣ ਲਈ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ
. . .  1 day ago
ਨਵੀਂ ਦਿੱਲੀ, 20 ਜਨਵਰੀ- ਕਾਲਿੰਦੀ ਕੁੰਜ-ਸ਼ਾਹੀਨ ਬਾਗ ਰੋਡ ਖੁਲ੍ਹਵਾਉਣ ਲਈ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਹ ਰੋਡ ਬੀਤੀ 15 ਦਸੰਬਰ ਤੋਂ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਦਰਸ਼ਨ...
ਈ. ਡੀ. ਵਲੋਂ ਕਾਰਤੀ ਚਿਦੰਬਰਮ ਕੋਲੋਂ ਪੁੱਛਗਿੱਛ
. . .  1 day ago
ਨਵੀਂ ਦਿੱਲੀ, 20 ਜਨਵਰੀ- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਅੱਜ ਆਈ. ਐੱਨ. ਐਕਸ. ਮੀਡੀਆ ਮਾਮਲੇ 'ਚ ਈ. ਡੀ. ਦਫ਼ਤਰ 'ਚ...
ਡੀ. ਐੱਸ. ਪੀ. ਦਵਿੰਦਰ ਸਿੰਘ ਦੇ ਬੰਗਲਾਦੇਸ਼ ਦੇ ਦੌਰੇ ਦੀ ਵੀ ਹੋ ਰਹੀ ਹੈ ਜਾਂਚ- ਜੰਮੂ-ਕਸ਼ਮੀਰ ਦੇ ਡੀ. ਜੀ. ਪੀ.
. . .  1 day ago
ਸ੍ਰੀਨਗਰ, 20 ਜਨਵਰੀ- ਜੰਮੂ-ਕਸ਼ਮੀਰ ਦੇ ਡੀ. ਜੀ. ਪੀ. ਦਿਲਬਾਗ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸ਼ੋਪੀਆਂ 'ਚ ਮੁਠਭੇੜ ਦੌਰਾਨ ਮਾਰੇ ਗਏ ਤਿੰਨੋਂ ਅੱਤਵਾਦੀ ਹਿਜ਼ਬੁਲ ਮੁਜ਼ਾਹਦੀਨ...
ਐੱਨ. ਚੰਦਰਸ਼ੇਖਰਨ ਨੇ ਕੀਤੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ
. . .  1 day ago
ਰੋਡ ਸ਼ੋਅ 'ਚ ਹੀ ਬੀਤਿਆ ਸਮਾਂ, ਕੇਜਰੀਵਾਲ ਹੁਣ ਕੱਲ੍ਹ ਭਰਨਗੇ ਨਾਮਜ਼ਦਗੀ ਪੱਤਰ
. . .  1 day ago
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ 'ਚ ਅਕਾਲੀ-ਭਾਜਪਾ ਗਠਜੋੜ ਟੁੱਟਣ ਦੀਆਂ ਖ਼ਬਰਾਂ
. . .  1 day ago
ਸੁਪਰੀਮ ਕੋਰਟ ਵਲੋਂ ਨਿਰਭੈਆ ਦੇ ਦੋਸ਼ੀ ਪਵਨ ਦੀ ਪਟੀਸ਼ਨ ਖ਼ਾਰਜ, ਅਪਰਾਧ ਵੇਲੇ ਨਾਬਾਲਗ ਹੋਣ ਦੀ ਕਹੀ ਸੀ ਗੱਲ
. . .  1 day ago
ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲਾ : ਬ੍ਰਜੇਸ਼ ਠਾਕੁਰ ਸਣੇ 19 ਲੋਕ ਦੋਸ਼ੀ ਕਰਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਅੱਸੂ ਸੰਮਤ 550

ਪੰਜਾਬ / ਜਨਰਲ

ਛਪਾਰ ਮੇਲੇ ਦਾ ਪਹਿਲਾ ਦਿਨ ਮੀਂਹ ਦੀ ਭੇਟ ਚੜਿ੍ਹਆ

ਅਹਿਮਦਗੜ੍ਹ, 22 ਸਤੰਬਰ (ਪੁਰੀ)-ਪੰਜਾਬ ਦਾ ਪ੍ਰਸਿੱਧ ਮੇਲਾ ਛਪਾਰ ਜੋ ਸਨਿਚਰਵਾਰ ਨੂੰ ਧੂਮ ਧੜੱਕੇ ਨਾਲ ਸ਼ੁਰੂ ਹੋਣਾ ਸੀ, ਜਿੱਥੇ ਲੱਖਾਂ ਲੋਕਾਂ ਨੇ ਗੁੱਗਾ ਮਾੜੀ ਮੰਦਿਰ 'ਚ ਪੂਜਾ ਕਰਨ ਬਾਅਦ ਮੇਲੇ ਦਾ ਭਰਪੂਰ ਆਨੰਦ ਮਾਣਨਾ ਸੀ, ਪਰ ਇਹ ਸਭ ਕੁੱਝ ਮੀਂਹ ਦੀ ਭੇਂਟ ਚੜ੍ਹ ...

ਪੂਰੀ ਖ਼ਬਰ »

ਨੌਜਵਾਨ ਜੋੜੇ ਦੀ ਗੈਸ ਵਾਲੀ ਕਾਰ 'ਚ ਦਮ ਘੁਟਣ ਕਾਰਨ ਮੌਤ

ਅੰਮਿ੍ਤਸਰ/ਸੁਲਤਾਨਵਿੰਡ, 22 ਸਤੰਬਰ (ਰੇਸ਼ਮ ਸਿੰਘ/ਗੁਰਨਾਮ ਸਿੰਘ ਬੁੱਟਰ)¸ਇਕ ਨੌਜਵਾਨ ਜੋੜੇ ਦੀ ਕਾਰ 'ਚ ਉਸ ਵੇਲੇ ਦਮ ਘੁੱਟਣ ਕਾਰਨ ਮੌਤ ਹੋ ਗਈ, ਜਦੋਂ ਉਹ ਇੱਥੇ ਸੁਲਤਾਨਵਿੰਡ ਰੋਡ ਚੁੰਗੀ ਵਾਲਾ ਬਾਜ਼ਾਰ ਨੇੜੇ ਇਕ ਦੁਕਾਨ ਦੇ ਅੰਦਰ ਗੈਸ ਵਾਲੀ ਕਾਰ ਖੜੀ ਕਰਕੇ ਉਸ ਦਾ ...

ਪੂਰੀ ਖ਼ਬਰ »

ਪੁਰਾਣੀਆਂ ਬੱਸਾਂ ਦੇ ਮੁਕਾਬਲੇ ਨਵੀਆਂ ਆਈਆਂ ਪਨਬੱਸਾਂ ਦੀ ਬਾਡੀ ਕਾਫ਼ੀ ਹਲਕੀ

ਫ਼ਿਰੋਜ਼ਪੁਰ, 22 ਸਤੰਬਰ (ਪਰਮਿੰਦਰ ਸਿੰਘ)-ਪੰਜਾਬ ਰੋਡਵੇਜ਼ ਫ਼ਿਰੋਜ਼ਪੁਰ ਡੀਪੂ ਵਿਖੇ ਆਈਆਂ ਨਵੀਆਂ ਪਨਬੱਸਾਂ ਦੀਆਂ ਲਗਾਈਆਂ ਗਈਆਂ ਬਾਡੀਆਂ 'ਚ ਰੋਡਵੇਜ਼ ਅਧਿਕਾਰੀਆਂ ਦੀ ਆਪਸੀ ਮਿਲੀਭੁਗਤ ਕਾਰਨ ਵੱਡੀ ਧਾਂਦਲੀ ਦਿਖਾਈ ਦੇ ਰਹੀ ਹੈ | ਨਵੀਆਂ ਆਈਆਂ ਬੱਸਾਂ ਨੂੰ ...

ਪੂਰੀ ਖ਼ਬਰ »

ਮਜੀਠੀਆ ਦੀ ਝੰਡੀ ਬੁਲੰਦ, ਚਾਰੇ ਜ਼ਿਲ੍ਹਾ ਪ੍ਰੀਸ਼ਦ ਸੀਟਾਂ 'ਤੇ ਜਿੱਤ

ਮਜੀਠਾ, 22 ਸਤੰਬਰ (ਮਨਿੰਦਰ ਸਿੰਘ ਸੋਖੀ)-ਮਜੀਠਾ ਹਲਕੇ 'ਚ ਚਾਰੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ 32 'ਚੋਂ 28 ਸੀਟਾਂ 'ਤੇ ਅਕਾਲੀ ਦਲ ਨੂੰ ਇਕਤਰਫ਼ਾ ਤੇ ਸ਼ਾਨਦਾਰ ਇਤਿਹਾਸਕ ਜਿੱਤ ਹਾਸਲ ਹੋਈ ਹੈ | ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਜਨਰਲ ਸਕੱਤਰ ਸ: ਬਿਕਰਮ ਸਿੰਘ ...

ਪੂਰੀ ਖ਼ਬਰ »

ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ 'ਚ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤਿ ਦਿਹਾੜਾ ਮਨਾਇਆ

ਅੰਮਿ੍ਤਸਰ, 22 ਸਤੰਬਰ (ਸੁਰਿੰਦਰ ਕੋਛੜ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤਿ ਦਿਹਾੜਾ ਪਾਕਿਸਤਾਨ ਦੇ ਨਾਰੋਵਾਲ ਸ਼ਹਿਰ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪੂਰਨ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ | ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ...

ਪੂਰੀ ਖ਼ਬਰ »

ਸਰਹੱਦ ਨੇੜੇ 24 ਨੂੰ ਆਰੰਭ ਹੋਵੇਗਾ 'ਦੇਸ਼ ਪੰਜਾਬ' ਐਫ਼. ਐਮ. ਰੇਡੀਓ ਚੈਨਲ

ਅੰਮਿ੍ਤਸਰ, 22 ਸਤੰਬਰ (ਜੱਸ)¸ਭਾਰਤ ਸਰਕਾਰ ਦੇ ਪ੍ਰਸਾਰ ਭਾਰਤੀ ਵਲੋਂ ਪਾਕਿਸਤਾਨੀ ਰੇਡੀਓ ਤੇ ਚੈਨਲਾਂ ਤੋਂ ਹੁੰਦੇ ਭਾਰਤ ਵਿਰੋਧੀ ਭੰਡੀ ਪ੍ਰਚਾਰ ਦਾ ਜਵਾਬ ਦੇਣ ਲਈ ਅਟਾਰੀ ਸਰਹੱਦ ਨੇੜੇ ਸਥਾਪਤ ਕੀਤੇ ਗਏ 20 ਕਿਲੋਵਾਟ ਦੇ ਹਾਈ ਰੇਂਜ ਐਫ਼. ਐਮ. ਟਰਾਂਸਮੀਟਰ ਤੋਂ ਆਰੰਭ ...

ਪੂਰੀ ਖ਼ਬਰ »

ਪਾਕਿ ਸਿੱਖਾਂ ਨੇ ਮੁਲਤਾਨ ਅਜਾਇਬ ਘਰ 'ਚ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਮੰਗੇ ਵਾਪਸ

ਅੰਮਿ੍ਤਸਰ, 22 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਿੱਖ ਭਾਈਚਾਰੇ ਨੇ ਮੁਲਤਾਨ ਸ਼ਹਿਰ ਦੇ ਅਜਾਇਬ ਘਰ 'ਚ ਮੌਜੂਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਪਵਿੱਤਰ ਸਰੂਪਾਂ ਨੂੰ ਵਾਪਸ ਦਿੱਤੇ ਜਾਣ ਦੀ ਮੰਗ ਕੀਤੀ ਹੈ | ਅੰਮਿ੍ਤਸਰ ਦੇ ਭਾਈ ਜੀਵਨ ਸਿੰਘ ਚਤਰ ਸਿੰਘ ...

ਪੂਰੀ ਖ਼ਬਰ »

ਟਰੰਪ ਵਲੋਂ ਐਚ.-4 ਵੀਜ਼ਾ ਧਾਰਕਾਂ ਲਈ ਕੰਮ ਦਾ ਪਰਮਿਟ ਖ਼ਤਮ ਕਰਨ ਦਾ ਫ਼ੈਸਲਾ

ਵਾਸ਼ਿੰਗਟਨ, 22 ਸਤੰਬਰ (ਪੀ. ਟੀ. ਆਈ.)-ਟਰੰਪ ਪ੍ਰਸ਼ਾਸਨ ਵਲੋਂ ਐਚ.-4 ਵੀਜ਼ਾ ਧਾਰਕਾਂ ਦੇ ਕੰਮ ਦੇ ਪਰਮਿਟ ਨੰੂ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ | ਇਸ ਦੀ ਜਾਣਕਾਰੀ ਟਰੰਪ ਪ੍ਰਸ਼ਾਸਨ ਵਲੋਂ ਫੈਡਰਲ ਅਦਾਲਤ ਨੂੰ ਦਿੱਤੀ ਗਈ | ਇਸ ਫ਼ੈਸਲੇ ਦਾ ਸਭ ਤੋਂ ਜ਼ਿਆਦਾ ਅਸਰ ...

ਪੂਰੀ ਖ਼ਬਰ »

ਚੀਫ਼ ਖ਼ਾਲਸਾ ਦੀਵਾਨ ਦੀ ਅੰਤਿ੍ੰਗ ਕਮੇਟੀ ਤੇ ਜਨਰਲ ਇਜਲਾਸ ਵਲੋਂ ਪ੍ਰਧਾਨ ਡਾ: ਸੰਤੋਖ ਸਿੰਘ ਦਾ ਅਸਤੀਫ਼ਾ ਪ੍ਰਵਾਨ

ਅੰਮਿ੍ਤਸਰ, 22 ਸਤੰਬਰ (ਜਸਵੰਤ ਸਿੰਘ ਜੱਸ)-114 ਵਰੇ੍ਹ ਪੁਰਾਤਨ ਸਿੱਖ ਸੰਸਥਾ ਦੇ ਪ੍ਰਧਾਨ ਡਾ: ਸੰਤੋਖ ਸਿੰਘ ਨੂੰ ਇਕ ਧੋਖਾਧੜੀ ਦੇ ਅਦਾਲਤੀ ਕੇਸ 'ਚ ਪੰਜ ਸਾਲ ਦੀ ਸਜ਼ਾ ਹੋਣ ਉਪਰੰਤ ਉਨ੍ਹਾਂ ਵਲੋਂ ਅਹੁਦੇ ਤੋਂ ਦਿੱਤੇ ਅਸਤੀਫ਼ੇ ਨੂੰ ਪ੍ਰਵਾਨ ਕਰਦਿਆਂ ਅੱਜ ਇਥੇ ਦੀਵਾਨ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੇ ਧਾਰਮਿਕ ਇਤਿਹਾਸ ਨੂੰ ਦਿੱਤਾ ਨਵਾਂ ਮੋੜ-ਭਾਈ ਲੌ ਾਗੋਵਾਲ

ਬਹਾਦਰਗੜ੍ਹ, 22 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵਲੋਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ ਬਹਾਦਰਗੜ੍ਹ ਵਿਖੇ ...

ਪੂਰੀ ਖ਼ਬਰ »

ਬਾਬਾ ਜੱਸਾ ਸਿੰਘ ਰਾਮਗੜ੍ਹੀਆ, ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਬਾਬਾ ਬਘੇਲ ਸਿੰਘ ਦੇ ਬੁੱਤ 10 ਦਿਨਾਂ 'ਚ ਹੋਣਗੇ ਤਿਆਰ

ਨਵੀ ਦਿੱਲੀ, 22 ਸਤੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐਸ. ਜੀ.ਐਮ.ਸੀ.) ਵਲੋਂ ਤਿਆਰ ਕਰਵਾਏ ਜਾ ਰਹੇ ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਜੱਸਾ ਸਿੰਘ ਰਾਮਗੜ੍ਹੀਆ ਤੇ ਬਾਬਾ ਬਘੇਲ ਸਿੰਘ ਦੇ ਆਦਮ ਕੱਦ ਬੁੱਤ ਅਗਲੇ 10 ਦਿਨਾਂ ...

ਪੂਰੀ ਖ਼ਬਰ »

ਭਾਖੜਾ ਡੈਮ 'ਚ ਪਾਣੀ ਦਾ ਪੱਧਰ 1651.25 ਫੁੱਟ

ਨੰਗਲ, 22 ਸਤੰਬਰ (ਪ੍ਰੋ: ਅਵਤਾਰ ਸਿੰਘ, ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਡੈਮ 'ਚ ਪਾਣੀ ਦਾ ਪੱਧਰ 1651.25 ਫੁੱਟ ਤੱਕ ਜਾ ਪਹੁੰਚਿਆ ਹੈ | ਭਾਖੜਾ ਡੈਮ 'ਚ 19917 ਕਿਊਸਿਕ ਪਾਣੀ ਆ ਰਿਹਾ ਹੈ ਅਤੇ 19917 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ | ਭਾਖੜਾ ਡੈਮ 'ਚ 165.29 ਲੱਖ ਯੂਨਿਟ ਬਿਜਲੀ ਪੈਦਾ ...

ਪੂਰੀ ਖ਼ਬਰ »

ਵਾਹਨ ਮਾਲਕ ਲਈ 15 ਲੱਖ ਦਾ ਦੁਰਘਟਨਾ ਬੀਮਾ ਕਰਵਾਉਣਾ ਜ਼ਰੂਰੀ ਹੋਇਆ

ਸੰਗਰੂਰ, 22 ਸਤੰਬਰ (ਧੀਰਜ ਪਸ਼ੌਰੀਆ)-ਬੀਮਾ ਰੈਗੂਲੈਟਰੀ ਅਥਾਰਟੀ ਆਫ਼ ਇੰਡੀਆ ਵਲੋਂ ਨਵੇਂ ਖ਼ਰੀਦੇ ਜਾਣ ਵਾਲੇ ਦੋ ਪਹੀਆ ਵਾਹਨਾਂ ਦਾ ਪੰਜ ਸਾਲ ਦਾ ਤੇ ਚਾਰ ਪਹੀਆ ਵਾਹਨਾਂ ਦਾ ਤਿੰਨ ਸਾਲ ਦਾ ਬੀਮਾ ਜ਼ਰੂਰੀ ਕੀਤੇ ਜਾਣ ਤੋਂ ਬਾਅਦ ਹੁਣ ਵਾਹਨ ਮਾਲਕਾਂ ਲਈ ਵੀ ਜ਼ਰੂਰੀ ਕਰ ...

ਪੂਰੀ ਖ਼ਬਰ »

ਅਣਅਧਿਕਾਰਤ ਕਾਲੋਨੀਆਂ ਦੇ ਮਾਮਲੇ 'ਚ ਸਰਕਾਰ ਵਲੋਂ ਰਾਹਤ ਦੇਣ ਦੀ ਤਿਆਰੀ

ਜਲੰਧਰ, 22 ਸਤੰਬਰ-(ਸ਼ਿਵ ਸ਼ਰਮਾ)-ਅਣਅਧਿਕਾਰਤ ਕਾਲੋਨੀਆਂ ਦੇ ਮਾਮਲੇ 'ਚ ਜਾਇਦਾਦ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਸਤੰਬਰ ਮਹੀਨੇ 'ਚ ਰਾਹਤ ਮਿਲ ਸਕਦੀ ਹੈ ਕਿਉਂਕਿ ਇਹ ਸਮਝਿਆ ਜਾ ਰਿਹਾ ਹੈ ਕਿ ਕਾਲੋਨੀਆਂ ਦੇ ਮਾਮਲੇ 'ਚ ਵਿਆਜ ਮੁਆਫ਼ ਕਰਨ ਤੇ ਨੀਤੀ ਜਾਰੀ ਕਰਨ ਬਾਰੇ 27 ...

ਪੂਰੀ ਖ਼ਬਰ »

ਕਰਜ਼ੇ ਕਾਰਨ ਨੌਜਵਾਨ ਕਿਸਾਨ ਵਲੋਂ ਖ਼ੁਦਕੁਸ਼ੀ

ਧਰਮਗੜ੍ਹ, 22 ਸਤੰਬਰ (ਗੁਰਜੀਤ ਸਿੰਘ ਚਹਿਲ)-ਸਥਾਨਕ ਕਸਬੇ ਵਿਖੇ ਇਕ ਨੌਜਵਾਨ ਕਿਸਾਨ ਵਲੋਂ ਆਰਥਿਕ ਤੰਗੀ ਕਾਰਨ ਖ਼ੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਕਿਸਾਨ ਚਮਕੌਰ ਸਿੰਘ ਉਰਫ਼ ਗੋਰਾ (39 ਸਾਲ) ਪੁੱਤਰ ਸਵ: ਨਾਹਰ ਸਿੰਘ ਵਾਸੀ ...

ਪੂਰੀ ਖ਼ਬਰ »

ਫ਼ਰੀਦਕੋਟ ਦਸਤਾਰ ਕੱਪ 'ਚ ਪਟਿਆਲੇ ਦੇ ਕਰਮਜੀਤ ਸਿੰਘ ਨੇ ਜਿੱਤਿਆ ਮੋਟਰਸਾਈਕਲ

ਫ਼ਰੀਦਕੋਟ, 22 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਸ਼ੇਖ਼ ਫ਼ਰੀਦ ਦੇ ਆਗਮਨ ਪੁਰਬ ਨੂੰ ਸਮਰਪਿਤ ਫ਼ਰੀਦਕੋਟ ਵਿਖੇ ਸਿੱਖ ਸਟੂਡੈਂਟ ਫ਼ੈਡਰੇਸ਼ਨ ਤੇ ਸਰਦਾਰੀਆਂ ਟਰੱਸਟ ਪੰਜਾਬ ਵਲੋਂ ਭਾਈ ਸਤਨਾਮ ਸਿੰਘ ਦਬੜੀਖਾਨਾ ਦੀ ਅਗਵਾਈ 'ਚ ਦਸਤਾਰ ਕੱਪ ਫ਼ਰੀਦਕੋਟ -2018 ਕਰਵਾਇਆ ...

ਪੂਰੀ ਖ਼ਬਰ »

ਪਾਦਰੀਆਂ ਦੀ ਨਿਯੁਕਤੀ ਸਬੰਧੀ ਵੈਟੀਕਨ ਤੇ ਚੀਨ ਦਰਮਿਆਨ ਸਮਝੌਤਾ

ਵੈਟੀਕਨ ਸਿਟੀ, 22 ਸਤੰਬਰ (ਏਜੰਸੀ)-ਵੈਟੀਕਨ ਵਲੋਂ ਕਮਿਊਨਿਸਟ ਦੇਸ਼ ਚੀਨ ਨਾਲ ਬਿਸ਼ਪਾਂ ਦੀ ਨਿਯੁਕਤੀ ਸਬੰਧੀ ਇਕ ਅਹਿਮ ਸਮਝੌਤੇ ਦੀ ਘੋਸ਼ਣਾ ਕੀਤੀ ਗਈ ਜਿਸ ਨਾਲ ਕੈਥੋਲਿਕ ਚਰਚ ਅਤੇ ਚੀਨ ਦਰਮਿਆਨ ਸਬੰਧਾਂ 'ਚ ਸੁਧਾਰ ਆਵੇਗਾ | ਚੀਨ ਨੇ ਹਾਲ ਵੀ ਵਿਚ ਕਿਹਾ ਹੈ ਕਿ ਉਹ ...

ਪੂਰੀ ਖ਼ਬਰ »

ਚੀਨ ਨੇ 4 ਹਜ਼ਾਰ ਤੋਂ ਵੱਧ ਵੈਬਸਾਈਟਾਂ ਕੀਤੀਆਂ ਬੰਦ

ਸ਼ੰਘਾਈ, 22 ਸਤੰਬਰ (ਰਾਈਟਰਜ਼)-3 ਮਹੀਨਾ ਲੰਬੀ ਚਲਾਈ ਮੁਹਿੰਮ ਤਹਿਤ ਚੀਨ ਨੇ ਖ਼ਤਰਨਾਕ ਆਨਲਾਈਨ ਜਾਣਕਾਰੀ ਵਾਲੀਆਂ 4 ਹਜ਼ਾਰ ਤੋਂ ਵੱਧ ਵੈਬਸਾਈਟਾਂ ਅਤੇ ਆਨਲਾਈਨ ਖ਼ਾਤਿਆਂ ਨੂੰ ਬੰਦ ਕਰ ਦਿੱਤਾ ਹੈ | ਚੀਨ ਵਲੋਂ ਅਸ਼ਲੀਲਤਾ, ਜੂਆ, ਧਰਮ ਬਦਲਣ ਅਤੇ ਅਫ਼ਵਾਹਾਂ ਫ਼ੈਲਣ ...

ਪੂਰੀ ਖ਼ਬਰ »

ਪਾਬੰਦੀਆਂ ਦਾ ਵਿਰੋਧ ਦਰਜ ਕਰਨ ਲਈ ਚੀਨ ਵਲੋਂ ਅਮਰੀਕੀ ਰਾਜਦੂਤ ਤਲਬ

ਬੀਜਿੰਗ, 22 ਸਤੰਬਰ (ਪੀ. ਟੀ. ਆਈ.)-ਰੂਸ ਤੋਂ ਲੜਾਕੂ ਜਹਾਜ਼ ਅਤੇ ਮਿਜ਼ਾਈਲ ਖ਼ਰੀਦਣ ਲਈ ਇਕ ਚੀਨੀ ਫ਼ੌਜੀ ਯੂਨਿਟ 'ਤੇ ਅਮਰੀਕਾ ਵਲੋਂ ਲਗਾਈਆਂ ਪਾਬੰਦੀਆਂ 'ਤੇ ਅਧਿਕਾਰਤ ਵਿਰੋਧ ਦਰਜ ਕਰਨ ਲਈ ਚੀਨ ਵਲੋਂ ਅੱਜ ਅਮਰੀਕੀ ਰਾਜਦੂਤ ਨੂੰ ਤਲਬ ਕੀਤਾ ਗਿਆ | ਇਸ ਤੋਂ ਇਲਾਵਾ ਚੀਨ ...

ਪੂਰੀ ਖ਼ਬਰ »

ਨਰਮਾ ਤੇ ਝੋਨੇ ਦੀ ਫ਼ਸਲ ਆਸ਼ਾਜਨਕ-ਪਨੂੰ

ਪਟਿਆਲਾ, 22 ਸਤੰਬਰ (ਭਗਵਾਨ ਦਾਸ)-ਇਸ ਸਾਲ ਖ਼ਰੀਫ ਦੀਆਂ ਫ਼ਸਲਾਂ 'ਤੇ ਕੀਟਨਾਸ਼ਕਾਂ ਦਾ ਪ੍ਰਯੋਗ ਘਟਿਆ ਹੈ | ਝੋਨੇ ਦੀ ਭਰਪੂਰ ਫ਼ਸਲ ਹੈ ਅਤੇ ਨਰਮੇ ਦੇ ਉਤਪਾਦਕਾਂ ਦੇ ਚਿਹਰੇ ਵੀ ਖਿੜ•ੇ ਹੋਏ ਹਨ | ਖੇਤੀਬਾੜੀ ਮਾਹਿਰਾਂ ਅਨੁਸਾਰ ਹੁਣ ਤੱਕ ਹੋਈ ਬਾਰਿਸ਼ ਝੋਨੇ ਦੀ ਫ਼ਸਲ ਲਈ ...

ਪੂਰੀ ਖ਼ਬਰ »

ਭਾਰਤੀ ਹਵਾਈ ਫ਼ੌਜ ਭਰਤੀ ਰੈਲੀ 2 ਤੋਂ

ਸੰਗਰੂਰ, 22 ਸਤੰਬਰ (ਸੁਖਵਿੰਦਰ ਸਿੰਘ ਫੁੱਲ)-ਭਾਰਤੀ ਹਵਾਈ ਫ਼ੌਜ ਦੇ ਗਰੁੱਪ ਵਾਈ (ਨਾਨ-ਟੈਕਨੀਕਲ) 'ਚ ਭਰਤੀ ਕਰਨ ਲਈ ਸੰਗਰੂਰ, ਪਟਿਆਲਾ, ਫਤਿਹਗੜ੍ਹ ਸਾਹਿਬ, ਨਵਾਂਸ਼ਹਿਰ, ਬਰਨਾਲਾ ਤੇ ਮਾਨਸਾ ਜ਼ਿਲਿ੍ਹਆਂ ਦੇ ਨੌਜਵਾਨਾਂ ਲਈ ਡੀ. ਐਮ. ਡਬਲਿਊ ਪਟਿਆਲਾ ਵਿਖੇ 2 ਤੋਂ 7 ...

ਪੂਰੀ ਖ਼ਬਰ »

ਐਾਡ ਟੀ. ਵੀ. ਨੇ ਲਾਂਚ ਕੀਤਾ ਬੱਚਿਆਂ ਦਾ ਪਹਿਲਾ ਗਾਇਕੀ ਰਿਆਲਟੀ ਸ਼ੋਅ 'ਲਵ ਮੀ ਇੰਡੀਆ'

ਜਲੰਧਰ, 22 ਸਤੰਬਰ 2018 (ਅ. ਬ.)-ਐਾਡ ਟੀ. ਵੀ. ਦਾ ਪਹਿਲਾ ਲਾਈਵ ਗਾਇਕ ਬੱਚਿਆਂ ਦਾ ਰਿਅਲਟੀ ਸ਼ੋਅ 'ਲਵ ਮੀ ਇੰਡੀਆ' ਦੇਸ਼ਭਰ 'ਚ ਲੱਖਾਂ ਲੋਕਾਂ ਨੂੰ ਭਾਰਤ ਦੇ ਨੰਨ੍ਹੇ ਗਾਇਕਾਂ ਨੂੰ ਚੁਣਨ ਦਾ ਮੌਕਾ ਦੇ ਰਿਹਾ ਹੈ | ਏਸੇਲ ਵਿਜ਼ਨ ਪ੍ਰੋਡਕਸ਼ਨ ਦੁਆਰਾ ਤਿਆਰ ਕੀਤਾ ਗਿਆ ਇਹ ਸੰਕਲਪ ...

ਪੂਰੀ ਖ਼ਬਰ »

ਬੰਗਲਾਦੇਸ਼ੀ ਸ਼ਰਨਾਰਥੀਆਂ ਨੂੰ ਵੋਟਰ ਸੂਚੀ ਤੋਂ ਹਟਾਇਆ ਜਾਵੇਗਾ-ਅਮਿਤ ਸ਼ਾਹ

ਜੈਪੁਰ, 22 ਸਤੰਬਰ (ਏਜੰਸੀ)- ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਬੰਗਲਾਦੇਸ਼ੀ ਸ਼ਰਨਾਰਥੀ ਘੁਣ ਵਾਂਗ ਹਨ ਤੇ ਉਨ੍ਹਾਂ 'ਚੋਂ ਹਰੇਕ ਨੂੰ ਵੋਟਰ ਸੂਚੀ ਤੋਂ ਹਟਾ ਦਿੱਤਾ ਜਾਏਗਾ | ਹਾਲ ਹੀ 'ਚ ਆਸਾਮ 'ਚ ਪ੍ਰਕਾਸ਼ਿਤ 'ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨ' ਦੇ ਖਰੜੇ ਦਾ ...

ਪੂਰੀ ਖ਼ਬਰ »

ਗੋਹਾਨਾ 'ਚ ਹੋਣ ਵਾਲੀ ਰੈਲੀ ਸਾਰੇ ਪਿਛਲੇ ਰਿਕਾਰਡ ਤੋੜੇੇਗੀ-ਅਰੋੜਾ

ਕੁਰੂਕਸ਼ੇਤਰ, 22 ਸਤੰਬਰ (ਜਸਬੀਰ ਸਿੰਘ ਦੁੱਗਲ)-ਇਨੈਲੋ ਸੂਬਾਈ ਪ੍ਰਧਾਨ ਅਸ਼ੋਕ ਅਰੋੜਾ ਨੇ ਕਿਹਾ ਕਿ 25 ਸਤੰਬਰ ਨੂੰ ਜਨਨਾਇਕ ਚੌ. ਦੇਵੀ ਲਾਲ ਦੀ ਜੈਅੰਤੀ 'ਤੇ ਗੋਹਾਨਾ ਵਿਚ ਹੋਣ ਵਾਲੀ ਸਨਮਾਨ ਰੈਲੀ ਪਿਛਲੀਆਂ ਸਾਰੀਆਂ ਰੈਲੀਆਂ ਦਾ ਰਿਕਾਰਡ ਤੋੜੇਗੀ | ਇਹ ਰੈਲੀ ਚੋਣਾਂ ...

ਪੂਰੀ ਖ਼ਬਰ »

ਬੇਮੌਸਮੀ ਬਾਰਿਸ਼ ਕਾਰਨ ਫ਼ਸਲਾਂ ਬਰਬਾਦ ਹੋਣ ਕਾਰਨ ਕਿਸਾਨਾਂ 'ਤੇ ਪਈ ਦੁਹਰੀ ਮਾਰ

ਬਾਬੈਨ, 22 ਸਤੰਬਰ (ਡਾ. ਦੀਪਕ ਦੇਵਗਨ)-ਬਾਬੈਨ ਖੇਤਰ ਵਿਚ ਤੇਜ ਹਵਾਵਾਂ ਦੇ ਨਾਲ ਹੋਈ ਭਾਰੀ ਬਾਰਿਸ਼ ਕਾਰਨ ਕਿਸਾਨਾਂ ਦੀ ਝੋਨੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋਇਆ ਹੈ, ਜਿਸ ਕਾਰਨ ਕਿਸਾਨਾਂ ਦੀ ਮਿਹਨਤ ਪਾਣੀ ਵਿਚ ਵਹਿੰਦੀ ਨਜ਼ਰ ਆ ਰਹੀ ਹੈ |ੇ ਬਾਰਿਸ਼ ਅਤੇ ਤੇਜ ਹਵਾਵਾਂ ...

ਪੂਰੀ ਖ਼ਬਰ »

ਵਧਦੀ ਮਹਿੰਗਾਈ, ਭਿ੍ਸਟਾਚਾਰ ਅਤੇ ਅਪਰਾਧ ਕਾਰਨ ਲੋਕਾਂ ਦਾ ਜੀਣਾ ਹੋਇਆ ਮੁਸ਼ਕਿਲ-ਮਾਇਆਰਾਮ ਚੰਦਰਭਾਨਪੁਰ

ਕੁਰੂਕਸ਼ੇਤਰ, 22 ਸਤੰਬਰ (ਜਸਬੀਰ ਸਿੰਘ ਦੁੱਗਲ)-ਭਾਜਪਾ ਸਰਕਾਰ ਮਹਿੰਗਾਈ, ਭਿ੍ਸਟਾਚਾਰ ਅਤੇ ਅਪਰਾਧਾਂ 'ਤੇ ਰੋਕ ਲਾਉਣ 'ਚ ਪੂਰੀ ਤਰ੍ਹਾਂ ਫੇਲ੍ਹ ਰਹੀ ਹੈ ਅਤੇ ਵਧਦੇ ਅਪਰਾਧ ਅਤੇ ਮਹਿੰਗਾਈ ਕਾਰਨ ਲੋਕਾਂ ਦਾ ਜੀਣਾ ਮੁਸ਼ਕਲ ਹੋ ਗਿਆ ਹੈ | ਇਸ ਦਾ ਖਮਿਆਜਾ ਭਾਜਪਾ ਨੂੰ ਆਉਣ ...

ਪੂਰੀ ਖ਼ਬਰ »

ਕੌ ਾਸਲਰ ਸੁਦੇਸ਼ ਚੌਧਰੀ ਨੇ ਨਗਰ ਪ੍ਰੀਸ਼ਦ ਚੇਅਰਪਰਸਨ 'ਤੇ ਠੇਕੇਦਾਰਾਂ ਨੂੰ ਸੰਰੱਖਿਅਣ ਦੇਣ ਦਾ ਲਗਾਇਆ ਦੋਸ਼

ਕੁਰੂਕਸ਼ੇਤਰ, 22 ਸਤੰਬਰ (ਜਸਬੀਰ ਸਿੰਘ ਦੁੱਗਲ)-ਵਾਰਡ-9 ਦੀ ਕੌਾਸਲਰ ਸੁਦੇਸ਼ ਚੌਧਰੀ ਨੇ ਨਗਰ ਪ੍ਰੀਸ਼ਦ ਚੇਅਰਪਰਸਨ ਉਮਾ ਸੁਧਾ 'ਤੇ ਦੋਸ਼ ਲਗਾਇਆ ਹੈ ਕਿ ਉਹ ਠੇਕੇਦਾਰਾਂ ਨੂੰ ਸੰਰੱਖਿਅਣ ਦੇ ਰਹੇ ਹਨ | ਇਸ ਦੇ ਚਲਦਿਆਂ ਠੇਕੇਦਾਰ ਨਗਰ ਪ੍ਰੀਸ਼ਦ ਦੇ ਕੰਮ ਸੁਚੱਜੇ ਤਰੀਕੇ ...

ਪੂਰੀ ਖ਼ਬਰ »

ਸਾਬਕਾ ਮੁੱਖ ਮੰਤਰੀ ਨੇ ਸਵ: ਅਨਿਲ ਭੰਡਾਰੀ ਦੇ ਪਰਿਵਾਰ ਨਾਲ ਦੁੱਖ ਕੀਤਾ ਸਾਂਝਾ

ਨੀਲੋਖੇੜੀ, 22 ਸਤੰਬਰ (ਆਹੂਜਾ)-ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਰਾਸ਼ਟਰੀ ਅਖਬਾਰ ਦੇ ਪ੍ਰੈਸ ਫੋਟੋਗਰਾਫ਼ਰ ਸਵ: ਅਨਿਲ ਭੰਡਾਰੀ ਦੀ ਰਿਹਾਇਸ਼ 'ਤੇ ਪੁੱਜੇ ਅਤੇ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਪਰਿਵਾਰ ਨੂੰ ਹੌਸਲਾ ਦਿੱਤਾ | ...

ਪੂਰੀ ਖ਼ਬਰ »

ਅਰਧ ਸੈਨਿਕ ਬਲਾਂ ਦੇ ਜਵਾਨਾਂ ਨੂੰ ਹਿਮਾਚਲ ਤੇ ਗੋਆ ਦੀ ਤਰਜ਼ 'ਤੇ ਸਹੂਲਤਾਂ ਦੇਵੇ ਸਰਕਾਰ-ਧਰਮਬੀਰ ਢੀਂਡਸਾ

ਨਰਾਇਣਗੜ੍ਹ, 22 ਸਤੰਬਰ (ਪੀ. ਸਿੰਘ)-ਬਸਪਾ ਨੇਤਾ ਤੇ ਸਮਾਜ ਸੇਵਕ ਐਡਵੋਕੇਟ ਧਰਮਬੀਰ ਢੀਂਡਸਾ ਨੇ ਸਾਬਕਾ ਅਰਧ ਸੈਨਿਕ ਬਲਾਂ ਨਾਲ ਮੀਟਿੰਗ ਕੀਤੀ | ਇਸ ਮੌਕੇ 'ਤੇ ਸੰਬੋਧਨ ਕਰਦਿਆਂ ਢੀਂਡਸਾ ਨੇ ਕਿਹਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਆਪਣੇ ਵਾਅਦਿਆਂ ਮੁਤਾਬਿਕ ਅਰਧ ਸੈਨਿਕ ...

ਪੂਰੀ ਖ਼ਬਰ »

ਐਵਲੀਨ ਨੇ ਅਥਲੇਟਿਕਸ ਚੈਂਪੀਅਨਸ਼ਿਪ 'ਚ ਜਿੱਤਿਆ ਚਾਂਦੀ ਤਗਮਾ

ਕੁਰੂਕਸ਼ੇਤਰ, 22 ਸਤੰਬਰ (ਜਸਬੀਰ ਸਿੰਘ ਦੁੱਗਲ)-ਮਾਤਾ ਰੁਕਮਣੀ ਰਾਏ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਐਵਲੀਨ ਕੌਰ ਨੇ ਹਰਿਆਣਾ ਓਪਨ ਜੂਨੀਅਰ ਐਥਲੇਟਿਕਸ ਚੈਂਪੀਅਨਸ਼ਿਪ 'ਚ ਸਿਲਵਰ ਤਗਮਾ ਜਿੱਤ ਕੇ ਸਕੂਲ ਅਤੇ ਖੇਤਰ ਦਾ ਨਾਂਅ ਰੌਸ਼ਨ ਕੀਤਾ ਹੈ | ...

ਪੂਰੀ ਖ਼ਬਰ »

ਹਰਿਆਣਾ 'ਚ ਦੁਪਹੀਆ ਵਾਹਨ ਮਹਿਲਾ ਡਰਾਈਵਰਾਂ ਅਤੇ ਪਿਛਲੀ ਸਵਾਰੀ ਨੂੰ ਹੈਲਮੇਟ ਪਾਉਣਾ ਕੀਤਾ ਲਾਜ਼ਮੀ

ਕੁਰੂਕਸ਼ੇਤਰ, 22 ਸਤੰਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਵਿਚ ਮਹਿਲਾਵਾਂ ਦੀ ਸੁਰੱਖਿਆ ਯਕੀਨੀ ਕਰਨ ਦੇ ਮੱਦੇਨਜ਼ਰ ਦੁਪਹੀਆ ਵਾਹਨ ਡਰਾਈਵਰ ਤੇ ਸਵਾਰ ਮਹਿਲਾਵਾਂ ਲਈ ਵੀ ਹੈਲਮੇਟ ਪਾਉਣਾ ਲਾਜਿਮੀ ਕੀਤਾ ਗਿਆ ਹੈ | ਹਰਿਆਣਾ ਟਰਾਂਸਪੋਰਟ ਵਿਭਾਗ ਦੇ ਬੁਲਾਰੇ ਨੇ ਇਹ ...

ਪੂਰੀ ਖ਼ਬਰ »

ਰੋਡਵੇਜ਼ ਅਧਿਕਾਰੀਆਂ ਦਾ 'ਨਜ਼ਰਾਨਾ'-ਸਰਕਾਰ ਨੂੰ ਕਰੋੜਾਂ ਦਾ ਹਰਜਾਨਾ

ਮੇਜਰ ਸਿੰਘ
ਜਲੰਧਰ, 22 ਸਤੰਬਰ -ਜਲੰਧਰ ਦਾ ਬੱਸ ਅੱਡਾ ਪੰਜਾਬ ਦਾ ਕੇਂਦਰ ਹੋਣ ਕਾਰਨ ਪੰਜਾਬ ਰੋਡਵੇਜ਼ ਦੇ ਇਸ ਬੱਸ ਅੱਡੇ ਤੋਂ ਵੱਖ-ਵੱਖ ਸ਼ਹਿਰਾਂ ਲਈ ਹਰ ਰੋਜ਼ ਚੱਲਣ ਵਾਲੇ 1900 ਦੇ ਕਰੀਬ ਟਾਈਮ ਹਨ, ਪਰ ਰੋਡਵੇਜ਼ ਅਧਿਕਾਰੀਆਂ ਵਲੋਂ ਨਿੱਜੀ ਬੱਸ ਕੰਪਨੀਆਂ ਤੋਂ ਨਜ਼ਰਾਨਾ ਲੈ ਕੇ ਵੱਡੀ ਗਿਣਤੀ 'ਚ ਰੂਟ ਹੀ ਮਿਸ ਕਰ ਦਿੱਤੇ ਜਾਂਦੇ ਹਨ, ਜਿਸ ਕਾਰਨ ਜਿਥੇ ਰੋਡਵੇਜ਼ ਅਧਿਕਾਰੀਆਂ ਦੀਆਂ ਜੇਬਾਂ ਵਿਚ ਤਾਂ ਲੱਖਾਂ ਰੁਪਏ ਜਾ ਪੈਂਦੇ ਹਨ, ਪਰ ਰੋਡਵੇਜ਼ ਨੂੰ ਕਰੋੜਾਂ ਰੁਪਏ ਦਾ ਹਰਜਾਨਾ ਭੁਗਤਣਾ ਪੈਂਦਾ ਹੈ | ਬੱਸ ਅੱਡੇ 'ਤੇ ਜਾ ਕੇ ਖ਼ੁਦ ਹਾਸਲ ਕੀਤੀ ਜਾਣਕਾਰੀ ਤੇ ਵੱਖ-ਵੱਖ ਸੂਤਰਾਂ ਤੋਂ ਇਕੱਤਰ ਹੋਈ ਸੂਚਨਾ ਅਨੁਸਾਰ ਰੋਡਵੇਜ਼ ਦੇ ਅਧਿਕਾਰੀਆਂ ਦੀ ਹਦਾਇਤ 'ਤੇ ਕੁਝ ਗਿਣੇ ਚੁਣੇ ਕਰਮਚਾਰੀ ਅੱਡੇ 'ਤੇ ਰੋਡਵੇਜ਼ ਦੇ ਮਿਸ ਰੂਟਾਂ ਦਾ ਸਮਾਂ ਨਿੱਜੀ ਬੱਸ ਕੰਪਨੀਆਂ ਨੂੰ ਦੇਣ ਲਈ ਇਕ ਮਿੰਟ ਦੇ 50 ਰੁਪਏ ਲੈਂਦੇ ਹਨ ਤੇ ਤਿੰਨ ਮਿੰਟ ਤੱਕ ਦਾ ਸਮਾਂ ਦੇਣ ਲਈ ਡੇਢ ਤੋਂ 200 ਰੁਪਏ ਨਜ਼ਰਾਨੇ ਵਜੋਂ ਲਿਆ ਜਾਂਦਾ ਹੈ | ਮਿਸਾਲ ਵਜੋਂ ਜਲੰਧਰ-ਹੁਸ਼ਿਆਰਪੁਰ ਰੂਟ ਲਈ ਕੁਲ 311 ਬੱਸਾਂ ਹਰ ਰੋਜ਼ ਚਲਦੀਆਂ ਹਨ | ਇਨ੍ਹਾਂ ਵਿਚੋਂ 93 ਟਾਈਮ ਪੰਜਾਬ ਰੋਡਵੇਜ਼ ਦੇ ਹਨ, ਜਦਕਿ ਬਾਕੀ ਨਿੱਜੀ ਕੰਪਨੀਆਂ ਜਾਂ ਪੀ. ਆਰ. ਟੀ. ਸੀ. ਤੇ ਹਿਮਾਚਲ ਰੋਡਵੇਜ਼ ਦੇ ਹਨ | ਪਤਾ ਲੱਗਾ ਹੈ ਕਿ ਰੋਡਵੇਜ਼ ਦੇ 93 ਟਾਈਮਾਂ 'ਚੋਂ ਹਰ ਰੋਜ਼ ਲਗਪਗ 40 ਟਾਈਮ ਨਜ਼ਰਾਨਾ ਹਾਸਲ ਕਰਨ ਲਈ ਮਿਸ ਕੀਤੇ ਜਾਂਦੇ ਹਨ | ਇੰਝ 40 ਟਾਈਮ ਮਿਸ ਕਰਨ ਨਾਲ ਹਰ ਰੋਜ਼ ਕਰੀਬ 6 ਹਜ਼ਾਰ ਰੁਪਏ ਨਜ਼ਰਾਨੇ ਵਜੋਂ ਇਕੱਤਰ ਹੁੰਦਾ ਹੈ, ਪਰ ਇਕ ਟਾਈਮ ਮਿਸ ਹੋਣ ਨਾਲ ਰੋਡਵੇਜ਼ ਨੂੰ ਘੱਟੋ-ਘੱਟ 5 ਹਜ਼ਾਰ ਰੁਪਏ ਪ੍ਰਤੀ ਬੱਸ ਦਾ ਘਾਟਾ ਪੈਂਦਾ ਹੈ | ਇਸ ਤਰ੍ਹਾਂ ਹਰ ਰੋਜ਼ ਇਕ ਬੱਸ ਦਾ ਘੱਟੋ-ਘੱਟ 10 ਹਜ਼ਾਰ ਰੁਪਏ ਰੋਡਵੇਜ਼ ਨੂੰ ਘਾਟਾ ਪੈਂਦਾ ਹੈ ਜੋ 40 ਮਿਸ ਕੀਤੀਆਂ ਬੱਸਾਂ ਦਾ ਰੋਜ਼ਾਨਾ ਚਾਰ ਲੱਖ ਰੁਪਏ ਬਣ ਜਾਂਦਾ ਹੈ | ਇਸ ਤਰ੍ਹਾਂ ਪਤਾ ਲੱਗਾ ਹੈ ਕਿ ਜਲੰਧਰ ਤੋਂ ਮੋਗਾ ਨੂੰ ਹਰ ਰੋਜ਼ ਚੱਲਣ ਵਾਲੇ 148 ਟਾਈਮਾਂ 'ਚੋਂ 55 ਰੋਡਵੇਜ਼ ਦੇ ਹਨ ਤੇ ਦੱਸਿਆ ਜਾਂਦਾ ਹੈ ਕਿ ਘੱਟੋ-ਘੱਟ 22 ਟਾਈਮ ਲਗਪਗ ਹਰ ਰੋਜ਼ ਹੀ ਮਿਸ ਕਰ ਦਿੱਤੇ ਜਾਂਦੇ ਹਨ | ਮੋਗੇ ਤੋਂ ਅੱਗੇ ਗੰਗਾਨਗਰ ਤੱਕ ਤਾਂ ਰੋਡਵੇਜ਼ ਦੀ ਕੋਈ ਵੀ ਬੱਸ ਜਾਂਦੀ ਹੀ ਨਹੀਂ, ਜਿਸ ਦਾ ਲਾਭ ਨਿੱਜੀ ਬੱਸਾਂ ਵਾਲੇ ਲੈਂਦੇ ਹਨ | ਜਲੰਧਰ ਤੋਂ ਧਰਮਕੋਟ ਲਈ 351 ਟਾਈਮ ਰੋਜ਼ਾਨਾ ਹਨ ਤੇ ਇਨ੍ਹਾਂ 'ਚੋਂ 103 ਟਾਈਮ ਰੋਡਵੇਜ਼ ਕੋਲ ਹਨ, ਪਰ ਹਰ ਰੋਜ਼ ਘੱਟੋ-ਘੱਟ 35-40 ਟਾਈਮ ਨਹੀਂ ਚਲਾਏ ਜਾਂਦੇ | ਜਲੰਧਰ-ਪਠਾਨਕੋਟ ਦਾ ਇਕ ਸਵਾਰੀ ਦਾ ਕਿਰਾਇਆ 150 ਰੁਪਏ ਹੈ | ਇਸ ਤਰ੍ਹਾਂ ਜੇ ਔਸਤਨ 40 ਸਵਾਰੀਆਂ ਵੀ ਬੱਸ 'ਚ ਮੰਨੀਆਂ ਜਾਣ ਦਾ ਇਕ ਇਕ ਟਾਈਮ ਦਾ ਹੀ 6 ਹਜ਼ਾਰ ਰੁਪਏ ਦਾ ਰੋਡਵੇਜ਼ ਨੂੰ ਚੂਨਾ ਲੱਗ ਗਿਆ | ਕੈਪਟਨ ਸਰਕਾਰ ਜਦ ਬਣੀ ਸੀ ਤਾਂ ਵੱਖ-ਵੱਖ ਰੋਡਵੇਜ਼ ਡਿਪੂਆਂ ਵਿਚ ਹੁੰਦੀਆਂ ਅਜਿਹੀਆਂ ਬੇਨਿਯਮੀਆਂ ਰੋਕਣ ਲਈ ਵਿਜੀਲੈਂਸ ਨੇ ਕੁਝ ਦਿਨ ਛਾਪੇਮਾਰੀ ਕੀਤੀ ਸੀ ਤਾਂ ਦੱਸਿਆ ਜਾਂਦਾ ਹੈ ਕਿ ਉਸ ਸਮੇਂ ਰੋਡਵੇਜ਼ ਦੇ ਵੱਖ-ਵੱਖ ਡਿਪੂਆਂ ਦੀ ਰੋਜ਼ਾਨਾ ਸਵਾ ਤੋਂ ਡੇਢ ਲੱਖ ਰੁਪਏ ਤੱਕ ਆਮਦਨ ਵਧ ਗਈ ਸੀ | ਇਹ ਵੀ ਪਤਾ ਲੱਗਾ ਹੈ ਕਿ ਕੁਝ ਨਿੱਜੀ ਕੰਪਨੀਆਂ ਵਾਲੇ ਸਿੱਧੇ ਹੀ ਰੋਡਵੇਜ਼ ਅਧਿਕਾਰੀਆਂ ਨੂੰ ਮਹੀਨਾ ਭਰਦੇ ਹਨ, ਜਿਸ ਕਰਕੇ ਉਹ ਰੋਡਵੇਜ਼ ਦੇ ਟਾਈਮ ਮਿਸ ਕਰਕੇ ਨਜ਼ਰਾਨੇ ਦਾ ਮੁਆਵਜ਼ਾ ਮੋੜਦੇ ਰਹਿੰਦੇ ਹਨ | ਪਠਾਨਕੋਟ ਰੋਡਵੇਜ਼ ਦੇ ਬਹੁਤ ਸਾਰੇ ਰੂਟ ਚੰਡੀਗੜ੍ਹ ਵਾਇਆ ਜਲੰਧਰ ਹਨ, ਪਰ ਅਧਿਕਾਰੀ ਨਿੱਜੀ ਬੱਸਾਂ ਨਾਲ ਮਿਲ ਕੇ ਇਹ ਬੱਸਾਂ ਹੁਸ਼ਿਆਰਪੁਰ ਰਾਹੀਂ ਭੇਜ ਦਿੰਦੇ ਹਨ | ਪੰਜਾਬ ਰੋਡਵੇਜ਼ ਦੇ ਕੁਲ 18 ਡਿਪੂ ਹਨ ਪਰ ਕਮਾਊ ਪੁੱਤ ਡਿਪੂਆਂ ਵਿਚ ਜਲੰਧਰ-1, ਫਿਰੋਜ਼ਪੁਰ, ਅੰਮਿ੍ਤਸਰ-1, ਬਟਾਲਾ ਤੇ ਪਠਾਨਕੋਟ ਹੀ ਸਮਝੇ ਜਾਂਦੇ ਹਨ | ਇਕ ਅੰਦਾਜ਼ੇ ਮੁਤਾਬਕ ਜਲੰਧਰ ਬੱਸ ਅੱਡੇ 'ਤੇ ਹਰ ਰੋਜ਼ ਨਜ਼ਰਾਨੇ ਵਜੋਂ ਇਕ ਲੱਖ ਤੋਂ 2 ਲੱਖ ਰੁਪਏ ਤੱਕ ਉਗਰਾਹਿਆ ਜਾਂਦਾ ਹੈ ਜੋ ਪੈਸੇ ਇਕੱਤਰ ਕਰਨ 'ਚ ਲੱਗੇ ਇੰਸਪੈਕਟਰਾਂ ਤੋਂ ਲੈ ਕੇ ਚੰਡੀਗੜ੍ਹ ਦੇ ਉੱਚ ਅਹੁਦਿਆਂ ਤੱਕ ਬੈਠੇ ਲੋਕਾਂ 'ਚ ਵੰਡਿਆ ਜਾਂਦਾ ਹੈ, ਪਰ ਦੂਜੇ ਪਾਸੇ ਰੋਡਵੇਜ਼ 'ਚ ਚੱਲ ਰਹੇ ਨਾਜਾਇਜ਼ ਧੰਦੇ ਕਾਰਨ ਹਰ ਮਹੀਨੇ ਸਰਕਾਰੀ ਖਜ਼ਾਨੇ ਨੂੰ 20 ਕਰੋੜ ਰੁਪਏ ਦਾ ਚੂਨਾ ਲੱਗ ਜਾਂਦਾ ਹੈ |
ਔਰਬਿਟ ਦੀ ਸਰਦਾਰੀ ਅਜੇ ਵੀ ਕਾਇਮ
ਪੰਜਾਬ ਵਿਚ ਸਰਕਾਰ ਭਾਵੇਂ ਬਦਲ ਗਈ ਹੈ, ਪਰ ਮੰਤਰੀਆਂ ਤੇ ਵਿਧਾਇਕਾਂ ਦੇ ਲਗਾਤਾਰ ਰੌਲਾ ਪਾਉਣ ਦੇ ਬਾਵਜੂਦ ਅਕਾਲੀ ਆਗੂ ਸ: ਸੁਖਬੀਰ ਸਿੰਘ ਬਾਦਲ ਦੀਆਂ ਬੱਸ ਕੰਪਨੀਆਂ ਦੀ ਬੱਸ ਅੱਡੇ 'ਚ ਸਰਦਾਰੀ ਅਜੇ ਵੀ ਕਾਇਮ ਹੈ | ਉਨ੍ਹਾਂ ਦੀ ਕੰਪਨੀ ਦੀਆਂ ਬੱਸਾਂ ਸਵਾਰੀਆਂ ਨਾਲ ਨੱਕੋ-ਨੱਕ ਭਰਨ ਬਾਅਦ ਹੀ ਰਵਾਨਾ ਹੁੰਦੀਆਂ ਹਨ | ਉਨ੍ਹਾਂ ਨੂੰ ਰੋਡਵੇਜ਼ ਦੇ ਕਿਸੇ ਵੀ ਅਧਿਕਾਰੀ ਵਲੋਂ ਰੋਕ-ਟੋਕ ਦੀ ਜੁਰਅਤ ਹੀ ਨਹੀਂ ਪੈਂਦੀ | ਅੱਜ ਦੁਪਹਿਰ ਸਮੇਂ ਜਲੰਧਰ ਤੋਂ ਬਠਿੰਡਾ ਲਈ ਜਾਣ ਵਾਲੀ ਡੱਬਵਾਲੀ ਟਰਾਂਸਪੋਰਟ ਕੰਪਨੀ ਦੀ ਬੱਸ ਪੂਰੇ 18 ਮਿੰਟ ਲਗਾਉਣ ਤੋਂ ਬਾਅਦ ਤੁਰੀ, ਹਾਲਾਂਕਿ ਜਲੰਧਰ ਤੋਂ ਲੁਧਿਆਣਾ ਲਈ ਬੱਸਾਂ ਨੂੰ 2-2 ਮਿੰਟ ਦਾ ਸਮਾਂ ਹੈ | ਇਸੇ ਤਰ੍ਹਾਂ ਔਰਬਿਟ ਜਾਂ ਡੱਬਵਾਲੀ ਟਰਾਂਸਪੋਰਟ ਕੰਪਨੀ ਦੀਆਂ ਏ. ਸੀ. ਬੱਸਾਂ ਲਈ ਸਮਾਂ 40 ਮਿੰਟ ਹੈ, ਜਦਕਿ ਬਾਕੀ ਸਭ ਲਈ 20 ਮਿੰਟ | ਹੋਰ ਤਾਂ ਹੋਰ ਅਕਾਲੀ ਘਰਾਣੇ ਨਾਲ ਸਬੰਧਿਤ ਬੱਸਾਂ ਵਿਚ ਵਪਾਰਕ ਸਾਮਾਨ ਵੀ ਸ਼ਰ੍ਹੇਆਮ ਢੋਇਆ ਜਾਂਦਾ ਹੈ |
ਅੱਡੇ ਦੇ ਬਾਹਰੋਂ ਨਾਜਾਇਜ਼ ਬੱਸਾਂ
ਬੱਸ ਅੱਡੇ ਦੇ ਬਾਹਰੋਂ ਜਾਂ ਖ਼ਾਸ ਕਰ ਪੀ. ਏ. ਪੀ. ਚੌਕ 'ਚ ਬਣੇ ਨਾਜਾਇਜ਼ ਬੱਸ ਅੱਡੇ ਤੋਂ ਇਕ ਅਕਾਲੀ ਆਗੂ ਤੇ ਇਕ ਅਫਸਰਸ਼ਾਹ ਦੀਆਂ ਨਾਜਾਇਜ਼ ਬੱਸਾਂ ਦਾ ਆਪ੍ਰੇਸ਼ਨ ਵੀ ਰੋਡਵੇਜ਼ ਅਧਿਕਾਰੀਆਂ ਦੀ ਮਿਲੀਭੁਗਤ ਦਾ ਹੀ ਨਤੀਜਾ ਹੈ | ਰੋਡਵੇਜ਼ ਅਧਿਕਾਰੀਆਂ ਨੇ ਇਸ ਨਾਜਾਇਜ਼ ਬੱਸ ਚੱਲਣ ਨੂੰ ਰੋਕਣ ਲਈ ਕਦੇ ਕੋਈ ਕਦਮ ਨਹੀਂ ਉਠਾਇਆ | ਪੀ. ਏ. ਪੀ. ਚੌਕ ਵਿਖੇ ਹਰ ਰੋਜ਼ ਦਰਜਨਾਂ ਨਾਜਾਇਜ਼ ਬੱਸਾਂ ਚੱਲ ਰਹੀਆਂ ਹਨ |
ਡਿਪੂ ਜਨਰਲ ਮੈਨੇਜਰ ਵਲੋਂ ਖੰਡਨ
ਪੰਜਾਬ ਰੋਡਵੇਜ਼ ਜਲੰਧਰ-1 ਦੇ ਜਨਰਲ ਮੈਨੇਜਰ ਬਲਵਿੰਦਰ ਸਿੰਘ ਨੇ ਟਾਈਮ ਮਿਸ ਕਰਕੇ ਸਰਕਾਰ ਨੂੰ ਚੂਨਾ ਲਗਾਉਣ ਦੀ ਗੱਲ ਦਾ ਖੰਡਨ ਕਰਦਿਆਂ ਕਿਹਾ ਕਿ ਕਿਸੇ ਖ਼ਾਸ ਕਾਰਨ ਕਰਕੇ ਹੀ ਟਾਈਮ ਮਿਸ ਹੁੰਦੇ ਹਨ | ਉਨ੍ਹਾਂ ਕਿਹਾ ਕਿ ਸਾਡਾ ਡਿਪੂ ਮੁਨਾਫ਼ੇ ਵਿਚ ਚੱਲ ਰਿਹਾ ਹੈ, ਪਰ ਦੂਜੇ ਪਾਸੇ ਪੰਜਾਬ ਰੋਡਵੇਜ਼ ਦੇ ਇੰਟਕ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਦੀਪ ਕੁਮਾਰ ਨੇ ਟਾਈਮ ਮਿਸ ਕਰਕੇ ਰੋਡਵੇਜ਼ ਨੂੰ ਚੂਨਾ ਲਗਾਉਣ ਤੇ ਨਿੱਜੀ ਬੱਸਾਂ ਕੋਲੋਂ ਨਜ਼ਰਾਨਾ ਉਗਰਾਹੁਣ ਦੀ ਗੱਲ ਦੀ ਤਸਦੀਕ ਕਰਦਿਆਂ ਕਿਹਾ ਕਿ ਅਧਿਕਾਰੀਆਂ ਦੀ ਇਸ ਨੀਤੀ ਕਾਰਨ ਹੀ ਰੋਡਵੇਜ਼ ਦਾ ਭੱਠਾ ਬੈਠ ਰਿਹਾ ਹੈ |


ਖ਼ਬਰ ਸ਼ੇਅਰ ਕਰੋ





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX