ਤਾਜਾ ਖ਼ਬਰਾਂ


ਜਾਮੀਆ ਹਿੰਸਾ ਦੇ ਵਿਰੋਧ 'ਚ ਇੰਡੀਆ ਗੇਟ ਵਿਖੇ ਧਰਨੇ 'ਤੇ ਬੈਠੀ ਪ੍ਰਿਯੰਕਾ ਗਾਂਧੀ
. . .  18 minutes ago
ਨਵੀਂ ਦਿੱਲੀ, 16 ਦਸੰਬਰ- ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਅਤੇ ਦੂਜੀਆਂ ਸਿੱਖਿਆ ਸੰਸਥਾਵਾਂ 'ਚ ਪੁਲਿਸ ਦੀ ਕਾਰਵਾਈ ਦੇ ਵਿਰੋਧ 'ਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ...
ਟਰੇਨ ਹੇਠਾਂ ਆ ਕੇ ਵਿਅਕਤੀ ਵਲੋਂ ਖ਼ੁਦਕੁਸ਼ੀ
. . .  27 minutes ago
ਲਹਿਰਾਗਾਗਾ, 16 ਦਸੰਬਰ (ਸੂਰਜ ਭਾਨ ਗੋਇਲ)- ਪਿੰਡ ਅੜਕਵਾਸ ਦੇ ਇੱਕ ਵਿਅਕਤੀ ਵਲੋਂ ਮੇਲ ਗੱਡੀ ਥੱਲੇ ਆ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਖ਼ਬਰ ਮਿਲੀ ਹੈ। ਰੇਲਵੇ ਚੌਕੀ ਇੰਚਾਰਜ ਏ. ਐੱਸ. ਆਈ...
ਉਨਾਓ ਜਬਰ ਜਨਾਹ ਮਾਮਲਾ : ਕੁਲਦੀਪ ਸੇਂਗਰ ਨੂੰ ਕੱਲ੍ਹ ਸੁਣਾਈ ਜਾਵੇਗੀ ਸਜ਼ਾ
. . .  43 minutes ago
ਨਵੀਂ ਦਿੱਲੀ, 16 ਦਸੰਬਰ- ਉਨਾਓ ਜਬਰ ਜਨਾਹ ਮਾਮਲੇ 'ਚ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਲੋਂ ਭਾਜਪਾ ਦੇ ਸਾਬਕਾ ਵਿਧਾਇਕ ਕੁਲਦੀਪ ਸੇਂਗਰ ਨੂੰ...
ਭਾਈ ਸ਼ਕੀਨ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਕੀਰਤਨੀ ਜਥੇ ਨੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਕੀਤਾ ਕੀਰਤਨ
. . .  57 minutes ago
ਡੇਰਾ ਬਾਬਾ ਨਾਨਕ, 16 ਦਸੰਬਰ (ਕਮਲ ਕਾਹਲੋਂ, ਮਾਂਗਟ)- ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਾਕਿਸਤਾਨ ਸਥਿਤ ਇਤਿਹਾਸਿਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ...
ਉਨਾਓ ਜਬਰ ਜਨਾਹ ਮਾਮਲੇ 'ਚ ਕੁਲਦੀਪ ਸੇਂਗਰ ਦੋਸ਼ੀ ਕਰਾਰ
. . .  about 1 hour ago
ਨਵੀਂ ਦਿੱਲੀ, 16 ਦਸੰਬਰ- ਉਨਾਓ ਜਬਰ ਜਨਾਹ ਅਤੇ ਅਗਵਾ ਮਾਮਲੇ 'ਚ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਭਾਜਪਾ 'ਚੋਂ ਬਾਹਰ ਕੱਢੇ ਗਏ ਵਿਧਾਇਕ ਕੁਲਦੀਪ ਸੇਂਗਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ...
ਨਾਗਰਿਕਤਾ ਸੋਧ ਕਾਨੂੰਨ ਅਤੇ ਐੱਨ. ਆਰ. ਸੀ. ਦੇ ਵਿਰੋਧ 'ਚ ਮਮਤਾ ਬੈਨਰਜੀ ਨੇ ਕੋਲਕਾਤਾ 'ਚ ਕੱਢਿਆ ਮਾਰਚ
. . .  about 1 hour ago
ਕੋਲਕਾਤਾ, 16 ਦਸੰਬਰ- ਪੱਛਮੀ ਬੰਗਾਲ ਦੀ ਮੰਤਰੀ ਮਮਤਾ ਬੈਨਰਜੀ ਨੇ ਅੱਜ ਕੋਲਕਾਤਾ ਨਾਗਰਿਕਤਾ ਸੋਧ ਕਾਨੂੰਨ ਅਤੇ ਐੱਨ. ਆਰ. ਸੀ. ਦੇ ਖ਼ਿਲਾਫ਼ ਮਾਰਚ ਕੱਢਿਆ ਹੈ। ਦੱਸ ਦਈਏ ਕਿ...
ਫਗਵਾੜਾ ਦੇ ਪਿੰਡ ਰਾਣੀਪੁਰ ਵਿਖੇ ਡਰੱਗ ਇੰਸਪੈਕਟਰ ਵਲੋਂ ਮੈਡੀਕਲ ਸਟੋਰਾਂ 'ਤੇ ਛਾਪੇਮਾਰੀ
. . .  about 1 hour ago
ਫਗਵਾੜਾ, 16 ਦਸੰਬਰ (ਅਸ਼ੋਕ ਕੁਮਾਰ ਵਾਲੀਆ)- ਫਗਵਾੜਾ ਦਾ ਪਿੰਡ ਰਾਣੀਪੁਰ ਵਿਖੇ ਮੈਡੀਕਲ ਸਟੋਰਾਂ 'ਤੇ ਡਰੱਗ ਇੰਸਪੈਕਟਰ ਅਨੁਪਮਾ ਕਾਲੀਆ ਵਲੋਂ ਅੱਜ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ। ਇਸ ਸੰਬੰਧੀ ਡਰੱਗ...
ਨਾਭਾ ਪੁਲਿਸ ਵਲੋਂ 50 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ
. . .  about 1 hour ago
ਨਾਭਾ, 16 ਦਸੰਬਰ (ਕਰਮਜੀਤ ਸਿੰਘ)- ਥਾਣਾ ਕੋਤਵਾਲੀ ਦੇ ਸਹਾਇਕ ਥਾਣੇਦਾਰ ਸੁਖਚੈਨ ਸਿੰਘ ਨੇ ਨਾਕੇਬੰਦੀ ਦੌਰਾਨ 50 ਪੇਟੀਆਂ ਸ਼ਰਾਬ ਨੈਨਾ ਪ੍ਰੀਮੀਅਮ ਵਿਸਕੀ ਚੰਡੀਗੜ੍ਹ ਮਾਰਕਾ, ਜਿਹੜੀਆਂ ਕਿ ਸਮੱਗਲ...
ਬਰਫ਼ ਦੀ ਚਿੱਟੀ ਚਾਦਰ ਨਾਲ ਢਕਿਆ ਲਾਹੌਲ ਸਪਿਤੀ
. . .  about 2 hours ago
ਸ਼ਿਮਲਾ, 16 ਦਸੰਬਰ- ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਜ਼ਿਲ੍ਹੇ ਦੇ ਕੋਕਸਰ ਇਲਾਕੇ 'ਚ ਅੱਜ ਤਾਜ਼ਾ ਬਰਫ਼ਬਾਰੀ ਹੋਈ। ਇਸ ਤੋਂ ਬਾਅਦ ਹਰ ਪਾਸੇ ਬਰਫ਼ ਦੀ ਚਿੱਟੀ ਚਾਦਰ...
ਦਿੱਲੀ ਦੇ ਹਾਲਾਤ 'ਤੇ ਕੇਜਰੀਵਾਲ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਲਈ ਮੰਗਿਆ ਸਮਾਂ
. . .  about 2 hours ago
ਨਵੀਂ ਦਿੱਲੀ, 16 ਦਸੰਬਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਲਿਖਿਆ ਹੈ ਕਿ ਉਹ ਦਿੱਲੀ ਦੀ ਵਿਗੜੀ ਕਾਨੂੰਨ ਵਿਵਸਥਾ ਨੂੰ ਲੈ ਕੇ ਚਿੰਤਾ 'ਚ ਹਨ। ਕੇਜਰੀਵਾਲ ਨੇ ਅੱਗੇ ਲਿਖਿਆ ਹੈ...
ਹਿੰਸਾ 'ਤੇ ਬੋਲੀ ਜਾਮੀਆ ਦੀ ਵੀ. ਸੀ.- ਬਿਨਾਂ ਆਗਿਆ ਯੂਨੀਵਰਸਿਟੀ 'ਚ ਵੜੀ ਪੁਲਿਸ, ਦਰਜ ਕਰਾਵਾਂਗੇ ਐੱਫ. ਆਈ. ਆਰ.
. . .  about 3 hours ago
ਨਵੀਂ ਦਿੱਲੀ, 16 ਦਸੰਬਰ- ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੀ ਵਾਇਸ ਚਾਂਸਲਰ ਨਜ਼ਮਾ ਅਖ਼ਤਰ ਨੇ ਯੂਨੀਵਰਸਿਟੀ ਕੈਂਪਸ 'ਚ ਦਿੱਲੀ ਪੁਲਿਸ ਦੇ ਦਾਖ਼ਲੇ ਵਿਰੁੱਧ ਐੱਫ. ਆਈ. ਆਰ. ਦਰਜ ਕਰਾਉਣ ਦੀ ਗੱਲ...
ਸੜਕ ਹਾਦਸੇ 'ਚ ਮੋਟਰਸਾਈਕਲ ਚਾਲਕ ਦੀ ਮੌਤ
. . .  about 3 hours ago
ਕਾਹਨੂੰਵਾਨ, 16 ਦਸੰਬਰ (ਹਰਜਿੰਦਰ ਸਿੰਘ ਜੱਜ)- ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਮੱਲੀਆਂ ਦੇ ਨਜ਼ਦੀਕ ਕਾਹਨੂੰਵਾਨ-ਬਟਾਲਾ ਰੋਡ 'ਤੇ ਵਾਪਰੇ ਹਾਦਸੇ 'ਚ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਮੌਤ ਹੋ...
ਕਾਦੀਆਂ ਵਿਖੇ 54ਵੀਂ ਓਪਨ ਪੰਜਾਬ ਚੈਂਪੀਅਨਸ਼ਿਪ ਸ਼ੁਰੂ
. . .  about 3 hours ago
ਬਟਾਲਾ, 16 ਦਸੰਬਰ (ਕਾਹਲੋਂ)- ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਗੁਰਦਾਸਪੁਰ ਵਲੋਂ ਕਰਾਈ ਜਾ ਰਹੀ 54ਵੀਂ ਓਪਨ ਪੰਜਾਬ ਕਰਾਸ ਕੰਟਰੀ ਚੈਂਪੀਅਨਸ਼ਿਪ ਅੱਜ ਸ਼ੁਰੂ ਹੋ ਗਈ। ਕੈਬਨਿਟ ਮੰਤਰੀ ਓ. ਪੀ. ਸੋਨੀ ਅਤੇ...
ਵਿਰੋਧੀ ਦਲਾਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਲਈ ਮੰਗਿਆ ਸਮਾਂ
. . .  about 3 hours ago
ਨਵੀਂ ਦਿੱਲੀ, 16 ਦਸੰਬਰ- ਸੂਤਰਾਂ ਵਲੋਂ ਦਿੱਲੀ ਜਾਣਕਾਰੀ ਮੁਤਾਬਕ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹੋ ਰਹੇ ਵਿਰੋਧ-ਪ੍ਰਦਰਸ਼ਨਾਂ ਦੇ ਮੱਦੇਨਜ਼ਰ ਦੇਸ਼ ਦੇ ਮੌਜੂਦਾ ਹਾਲਾਤ ਤੋਂ ਜਾਣੂੰ ਕਰਾਉਣ ਲਈ...
8 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜੀ ਗਈ ਪਾਇਲ ਰੋਹਤਗੀ
. . .  1 minute ago
ਜੈਪੁਰ, 16 ਦਸੰਬਰ- ਰਾਜਸਥਾਨ ਦੇ ਬੂੰਦੀ ਦੀ ਇੱਕ ਅਦਾਲਤ ਨੇ ਅਦਾਕਾਰਾ ਅਤੇ ਮਾਡਲ ਪਾਇਲ ਰੋਹਤਗੀ ਨੂੰ 8 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਦੱਸਣਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ...
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  about 4 hours ago
ਅੰਮ੍ਰਿਤਸਰ 'ਚ ਨੇਪਾਲੀ ਜੋੜੇ ਨੇ ਕਰਾਈ ਕਰੋੜਾਂ ਰੁਪਏ ਦੀ ਲੁੱਟ
. . .  about 4 hours ago
ਜਾਮੀਆ ਤੋਂ ਬਾਅਦ ਲਖਨਊ ਦੇ ਨਦਵਾ ਕਾਲਜ 'ਚ ਬਵਾਲ, ਪੁਲਿਸ ਅਤੇ ਵਿਦਿਆਰਥੀਆਂ ਵਿਚਾਲੇ ਝੜਪ
. . .  about 4 hours ago
ਅਧਿਆਪਕ ਕੋਲੋਂ ਖੋਹੀ ਕਾਰ ਲਾਵਾਰਸ ਹਾਲਤ 'ਚ ਮਿਲੀ
. . .  about 5 hours ago
ਜਾਮੀਆ ਹਿੰਸਾ 'ਤੇ ਸੁਪਰੀਮ ਕੋਰਟ ਸਖ਼ਤ, ਕਿਹਾ- ਹਿੰਸਾ ਰੁਕੇਗੀ ਤਾਂ ਹੋਵੇਗੀ ਸੁਣਵਾਈ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਅੱਸੂ ਸੰਮਤ 550

ਸੰਗਰੂਰ

ਜ਼ਿਲ੍ਹਾ ਸੰਗਰੂਰ 'ਚ ਕਾਂਗਰਸ ਨੇ ਫੇਰਿਆ ਹੂੰਝਾ

ਸੰਗਰੂਰ, 22 ਸਤੰਬਰ (ਫੁੱਲ, ਅਮਨ, ਦਮਨ)-ਜ਼ਿਲ੍ਹਾ ਪ੍ਰੀਸ਼ਦ ਸੰਗਰੂਰ ਦੀਆਂ ਚੋਣਾਂ ਵਿਚ ਕੁੱਲ 23 ਜ਼ੋਨਾਂ ਵਿਚੋਂ ਕਾਂਗਰਸ ਦੇ ਉਮੀਦਵਾਰ ਬਹੁਤੇ ਹਲਕਿਆਂ ਵਿਚ ਆਪਣੇ ਵਿਰੋਧੀਆਂ ਤੋਂ ਅੱਗੇ ਚੱਲ ਰਹੇ ਹਨ ਜਦਕਿ ਜ਼ਿਲ੍ਹੇ ਦੀਆਂ 11 ਪੰਚਾਇਤ ਸੰਮਤੀਆਂ ਉੱਤੇ ਵੀ ਕਾਂਗਰਸ ਦਾ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦਾ ਨਾਂਅ 'ਤੇ 90 ਹਜ਼ਾਰ ਠੱਗੇ

ਧੂਰੀ, 22 ਸਤੰਬਰ (ਨਰਿੰਦਰ ਸੇਠ) - ਧੂਰੀ ਸਿਟੀ ਪੁਲਿਸ ਨੇ ਸਿੰਘ ਟਰੈਵਲਜ਼ ਸਰਵਿਸ ਜਗਰਾਉਂ ਵਿਰੁੱਧ ਬਾਹਰ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਦੇ ਦੋਸ਼ 'ਚ ਦੋ ਵਿਅਕਤੀਆਂ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ਼ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਗੁਰਕੀਰਤ ਸਿੰਘ ...

ਪੂਰੀ ਖ਼ਬਰ »

ਜ਼ਮੀਨੀ ਝਗੜੇ ਨੂੰ ਲੈ ਕੇ ਪਿਉ-ਪੁੱਤਰ ਿਖ਼ਲਾਫ਼ ਮੁਕੱਦਮਾ ਦਰਜ

ਲਹਿਰਾਗਾਗਾ, 22 ਸਤੰਬਰ (ਗਰਗ, ਢੀਂਡਸਾ) - ਲਹਿਰਾਗਾਗਾ ਪੁਲਿਸ ਨੇ ਗੁਰਮੇਲ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਨੰਗਲਾ ਵਲੋਂ ਐਸ.ਐਸ.ਪੀ ਸੰਗਰੂਰ ਨੂੰ ਭੇਜੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਪਿੰਡ ਨੰਗਲਾ ਦੇ ਰਮਨਜੀਤ ਸਿੰਘ ਪੁੱਤਰ ਬੇਅੰਤ ਸਿੰਘ, ਬੇਅੰਤ ਸਿੰਘ ਪੁੱਤਰ ...

ਪੂਰੀ ਖ਼ਬਰ »

ਛੇੜਛਾੜ ਦੇ ਦੋਸ਼ਾਂ 'ਚੋਂ ਬਰੀ

ਸੰਗਰੂਰ, 22 ਸਤੰਬਰ (ਧੀਰਜ ਪਸ਼ੌਰੀਆ) - ਵਧੀਕ ਸੈਸ਼ਨ ਜੱਜ ਰਜਨੀਸ਼ ਦੀ ਅਦਾਲਤ ਨੇ ਛੇੜਛਾੜ ਦੇ ਦੋਸ਼ਾਂ ਵਿਚੋਂ ਦੋ ਵਿਅਕਤੀਆਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਬਚਾਅ ਪੱਖ ਦੇ ਵਕੀਲ ਅਸ਼ਵਨੀ ਚੌਧਰੀ ਅਤੇ ਰਾਜ ਕੁਮਾਰ ਗੋਇਲ ਨੇ ਦੱਸਿਆ ਕਿ ਪੁਲਿਸ ਥਾਣਾ ਘਨੌਰੀ ...

ਪੂਰੀ ਖ਼ਬਰ »

ਬੀਬੀ ਸੰਦੀਪ ਕੌਰ ਬੌੜਹਾਈ ਜੇਤੂ

ਕੁੱਪ ਕਲਾਂ, 22 ਸਤੰਬਰ (ਰਵਿੰਦਰ ਸਿੰਘ ਬਿੰਦਰਾ)-ਸਥਾਨਕ ਇਲਾਕੇ ਨਾਲ ਸਬੰਧਤ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕੰਗਣਵਾਲ ਤੋਂ ਯੂਥ ਕਾਂਗਰਸੀ ਆਗੂ ਬਲਜਿੰਦਰ ਸਿੰਘ ਬੌੜਹਾਈ ਦੀ ਪਤਨੀ ਬੀਬੀ ਸੰਦੀਪ ਕੌਰ ਬੌੜਹਾਈ ਨੇ ਜਿੱਤ ਪ੍ਰਾਪਤ ਕਰਕੇ ਜਿੱਥੇ ਕਾਂਗਰਸ ਪਾਰਟੀ ਦਾ ਨਾਂਅ ...

ਪੂਰੀ ਖ਼ਬਰ »

ਪੰਚਾਇਤ ਸੰਮਤੀ ਮਲੇਰਕੋਟਲਾ-1 ਅਤੇ ਮਲੇਰਕੋਟਲਾ-2 ਉਪਰ ਕਾਂਗਰਸ ਪਾਰਟੀ ਦੀ ਜ਼ਬਰਦਸਤ ਜਿੱਤ

ਮਾਲੇਰਕੋਟਲਾ: 22 ਸਤੰਬਰ ( ਕੁਠਾਲਾ )-ਪੰਚਾਇਤ ਸੰਮਤੀ ਮਲੇਰਕੋਟਲਾ-1 ਅਤੇ ਦੋ ਉਪਰ ਕਾਂਗਰਸ ਪਾਰਟੀ ਨੇ ਜਬਰਦਸਤ ਜਿੱਤ ਦਰਜ ਕੀਤੀ ਹੈ |ਮਲੇਰਕੋਟਲਾ-1 ਦੀਆਂ 19 ਸੀਟਾਂ 'ਚੋਂ 11 'ਤੇ ਕਾਂਗਰਸ, 7 ਉਪਰ ਸ੍ਰੋਮਣੀ ਅਕਾਲੀ ਦਲ ਅਤੇ ਇੱਕ 'ਤੇ ਲੋਕ ਇਨਸਾਫ ਪਾਰਟੀ ਜੇਤੂ ਰਹੀ ਜਦਕਿ ਮਲੇਰਕੋਟਲਾ-2 ਦੀਆਂ 23 ਸੀਟਾਂ 'ਚੋਂ ਕਾਂਗਰਸ ਪਾਰਟੀ ਨੇ 22 ਅਤੇ ਸ੍ਰੋਮਣੀ ਅਕਾਲੀ ਦਲ ਇੱਕ ਉਪਰ ਜੇਤੂ ਰਿਹਾ | ਪ੍ਰਾਪਤ ਨਤੀਜਿਆਂ ਮੁਤਾਬਿਕ ਜੋਨ ਲਸੋਈ ਜਨਰਲ ਤੋਂ ਰਣਦੀਪ ਕੁਮਾਰ ਕਾਂਗਰਸ ਨੇ 1527 ਵੋਟਾਂ ਹਾਸਿਲ ਕਰਕੇ ਸ੍ਰੋਮਣੀ ਅਕਾਲੀ ਦਲ ਦੇ ਅਵਤਾਰ ਸਿੰਘ ਨੂੰ 110 ਵੋਟਾਂ ਦੇ ਫਰਕ ਨਾਲ ਹਰਾਇਆ | ਜੋਨ ਭੁਰਥਲਾ ਮੰਡੇਰ ( ਐਸ.ਸੀ.) ਤੋਂ ਲੋਕ ਇਨਸਾਫ ਪਾਰਟੀ ਦੇ ਹਰਬੰਸ ਸਿੰਘ ਨੇ 1202 ਵੋਟਾਂ ਹਾਸਿਲ ਕਰਕੇ ਸੁਲਤਾਨ ਸਿੰਘ ਸ੍ਰੋਮਣੀ ਅਕਾਲੀ ਦਲ ਨੂੰ 88 ਵੋਟਾਂ ਨਾਲ ਹਰਾਇਆ |ਜੋਨ ਮੰਨਵੀ ( ਐਸ.ਸੀ.) ਤੋਂ ਗੁਰਪਰੀਤ ਸਿੰਘ ਕਾਂਗਰਸ 1170 ਵੋਟਾਂ ਪ੍ਰਾਪਤ ਕਰਕੇ ਜੇਤੂ ਰਹੇ |ਜਦਕਿ ਜਸਵੀਰ ਸਿੰਘ ਸ੍ਰੋਮਣੀ ਅਕਾਲੀ ਦਲ ਨੂੰ 577 ਅਤੇ ਰਣਜੀਤ ਸਿੰਘ ਲੋਕ ਇਨਸਾਫ ਪਾਰਟੀ ਨੂੰ 1023 ਵੋਟ ਮਿਲੇ | ਜੋਨ ਹੁਸੈਨਪੁਰਾ ( ਇਸਤਰੀ ) ਤੋਂ ਸੁਖਵੀਰ ਕੌਰ ਸ੍ਰੋਮਣੀ ਅਕਾਲੀ ਦਲ 1163 ਵੋਟਾਂ ਪ੍ਰਾਪਤ ਕਰਕੇ ਜੇਤੂ ਰਹੀ ਜਦਕਿ ਬਲਜੀਤ ਕੌਰ ਕਾਂਗਰਸ ਨੂੰ 1064 ਅਤੇ ਸੁਮਨ ਦੇਗਨ ਲੋਕ ਇਨਸਾਫ ਪਾਰਟੀ ਨੂੰ 885 ਵੋਟ ਮਿਲੇ | ਜੋਨ ਚੌਾਦਾ ( ਜਨਰਲ ) ਤੋਂ ਕੇਸਰ ਸਿੰਘ ਕਾਂਗਰਸ 1630 ਵੋਟਾਂ ਨਾਲ ਜੇਤੂ ਰਹੇ ਜਦਕਿ ਰਣਧੀਰ ਸਿੰਘ ਸ੍ਰੋਮਣੀ ਅਕਾਲੀ ਦਲ ਨੂੰ 1498 ਵੋਟ ਮਿਲੇ | ਜੋਨ ਰਾਏਪੁਰ ( ਜਨਰਲ ) ਤੋਂ ਭਜਨ ਸਿੰਘ ਸ੍ਰੋਮਣੀ ਅਕਾਲੀ ਦਲ 1781 ਵੋਟਾਂ ਪ੍ਰਾਪਤ ਕਰਕੇ ਜੇਤੂ ਰਹੇ ਜਦਕਿ ਅਮਰਜੀਤ ਸਿੰਘ ਕਾਂਗਰਸ ਨੂੰ 1525 ਅਤੇ ਯਾਦਵਿੰਦਰ ਸਿੰਘ ਲੋਕ ਇਨਸਾਫ ਪਾਰਟੀ ਨੂੰ 425 ਵੋਟਾਂ ਮਿਲੀਆਂ |ਜੋਨ ਬਾਗੜੀਆਂ ( ਐਸ.ਸੀ. ਔਰਤਾਂ) ਤੋਂ ਕਾਂਗਰਸ ਪਾਰਟੀ ਦੀ ਜਸਵਿੰਦਰ ਕੌਰ 1337 ਵੋਟ ਪ੍ਰਾਪਤ ਕਰਕੇ ਜੇਤੂ ਰਹੀ ਜਦਕਿ ਗੁਰਮੇਲ ਕੌਰ ਸ੍ਰੋਮਣੀ ਅਕਾਲੀ ਦਲ ਨੂੰ 828 ਅਤੇ ਕਰਨੈਲ ਕੌਰ ਆਮ ਆਦਮੀ ਪਾਰਟੀ ਨੂੰ 496 ਵੋਟਾਂ ਮਿਲੀਆਂ |ਜੋਨ ਭੜੀ ਮਾਨਸਾ ( ਇਸਤਰੀ ) ਤੋਂ ਬਲਵਿੰਦਰ ਕੌਰ ਕਾਂਗਰਸ 1113 ਵੋਟਾਂ ਨਾਲ ਜੇਤੂ ਰਹੀ ਜਦਕਿ ਕਿਰਨਜੀਤ ਕੌਰ ਸ੍ਰੋਮਣੀ ਅਕਾਲੀ ਦਲ ਨੂੰ 991 ਅਤੇ ਭਿੰਦਰਪਾਲ ਕੌਰ ਲੋਕ ਇਨਸਾਫ ਪਾਰਟੀ 531 ਵੋਟਾਂ ਮਿਲੀਆਂ | ਜੋਨ ਬਨਭੌਰਾ ( ਇਸਤਰੀ ) ਤੋਂ ਕਾਂਗਰਸ ਪਾਰਟੀ ਦੀ ਕਰਮਜੀਤ ਕੌਰ 1429 ਵੋਟਾਂ ਨਾਲ ਜੇਤੂ ਰਹੀ ਜਦਕਿ ਮਹਿੰਦਰ ਕੌਰ ਸ੍ਰੋਮਣੀ ਅਕਾਲੀ ਦਲ ਨੂੰ 774 ਅਤੇ ਵਿੰਦਰਪਾਲ ਕੌਰ ਲੋਕ ਇਨਸਾਫ ਪਾਰਟੀ ਨੂੰ 910 ਵੋਟ ਮਿਲੇ | ਜੋਨ ਹਥਨ ( ਇਸਤਰੀ ) ਤੋਂ ਰਸੀਦਾਂ ਸਾ੍ਰੋਮਣੀ ਅਕਾਲੀ ਦਲ 1522 ਵੋਟ ਪ੍ਰਾਪਤ ਕਰਕੇ ਜੇਤੂ ਰਹੀ ਜਦਕਿ ਰਮਨਦੀਪ ਕੌਰ ਕਾਂਗਰਸ ਨੂੰ 1462 ਵੋਟ ਹਾਸਿਲ ਹੋਏ | ਜੋਨ ਹਿੰਮਤਾਣਾ ( ਐਸ.ਸੀ. ਔਰਤਾਂ) ਤੋਂ ਕਾਂਗਰਸ ਪਾਰਟੀ ਦੀ ਮਨਜੀਤ ਕੌਰ 1371 ਵੋਟਾਂ ਨਾਲ ਜੇਤੂ ਰਹੀ ਜਦਕਿ ਰਣਜੀਤ ਕੌਰ ਸ੍ਰੋਮਣੀ ਅਕਾਲੀ ਦਲ ਨੂੰ 1273 ਵੋਟ ਮਿਲੇ |ਜੋਨ ਗੁਆਰਾ ( ਇਸਤਰੀ ) ਤੋਂ ਜਸਵੀਰ ਕੌਰ ਸ੍ਰੋਮਣੀ ਅਕਾਲੀ ਦਲ 1679 ਵੋਟ ਪ੍ਰਾਪਤ ਕਰਕੇ ਜੇਤੂ ਰਹੀ ਜਦਕਿ ਰਵਿੰਦਰ ਕੌਰ ਲੋਕ ਇਨਸਾਫ ਪਾਰਟੀ ਨੂੰ 802 ਅਤੇ ਅਖਤਰੀ ਬਾਨੋ ਕਾਂਗਰਸ ਨੂੰ 1167 ਵੋਟ ਮਿਲੇ | ਜੋਨ ਬਿੰਝੋਕੀ ਕਲਾਂ ( ਜਨਰਲ ) ਤੋਂ ਕਾਂਗਰਸ ਪਾਰਟੀ ਦੇ ਗੁਰਮੀਤ ਸਿੰਘ 998 ਵੋਟਾਂ ਹਾਸਿਲ ਕਰਕੇ ਜੇਤੂ ਰਹੇ ਜਦਕਿ ਸਾਬਰ ਅਲੀ ਸ੍ਰੋਮਣੀ ਅਕਾਲੀ ਦਲ ਨੂੰ 703, ਮੇਹਰਦੀਨ ਆਮ ਆਦਮੀ ਪਾਰਟੀ ਨੂੰ 595 ਅਤੇ ਨਵਪਰੀਤ ਸਿੰਘ ਲੋਕ ਇਨਸਾਫ ਪਾਰਟੀ ਨੇ 707 ਵੋਟ ਪ੍ਰਾਪਤ ਕੀਤੇ | ਜੋਨ ਖਾਨਪੁਰ ( ਇਸਤਰੀ) ਤੋਂ ਮਨਜੀਤ ਕੌਰ ਸ੍ਰੋਮਣੀ ਅਕਾਲੀ ਦਲ 1390 ਵੋਟਾਂ ਹਾਸਿਲ ਕਰਕੇ ਜੇਤੂ ਰਹੀ ਜਦਕਿ ਸ਼ਰਨਜੀਤ ਕੌਰ ਕਾਂਗਰਸ ਨੂੰ 1184 ਅਤੇ ਗੁਰਮੀਤ ਕੌਰ ਲੋਕ ਇਨਸਾਫ ਪਾਰਟੀ ਨੂੰ 592 ਵੋਟ ਮਿਲੇ | ਜੋਨ ਸਰੌਦ ( ਐਸ.ਸੀ.ਔਰਤਾਂ ) ਤੋਂ ਸ੍ਰੋਮਣੀ ਅਕਾਲੀ ਦਲ ਦੀ ਪਿ੍ਤਪਾਲ ਕੌਰ 1392 ਵੋਟਾਂ ਪ੍ਰਾਪਤ ਕਰਕੇ ਜੇਤੂ ਰਹੀ ਜਦਕਿ ਕਿਰਨਦੀਪ ਕੌਰ ਕਾਂਗਰਸ ਨੂੰ 704 ਅਤੇ ਜਸਵਿੰਦਰ ਕੌਰ ਲੋਕ ਇਨਸਾਫ ਪਾਰਟੀ ਨੂੰ 800 ਵੋਟ ਮਿਲੇ |ਜੋਨ ਹਥੋਆ ( ਐਸ.ਸੀ.) ਤੋਂ ਕਾਂਗਰਸ ਪਾਰਟੀ ਦੇ ਗੁਰਜੰਟ ਸਿੰਘ 1177 ਵੋਟਾਂ ਹਾਸ਼ਿਲ ਕਰਕੇ ਜੇਤੂ ਰਹੇ ਜਦਕਿ ਧਰਮਪਾਲ ਸਿੰਘ ਸ੍ਰੋਮਣੀ ਅਕਾਲੀ ਦਲ ਨੂੰ 1147 ਅਤੇ ਹਮੀਰ ਸਿੰਘ ਲੋਕ ਇਨਸਾਫ ਪਾਰਟੀ ਨੂੰ 681 ਵੋਟ ਮਿਲੇ | ਜੋਨ ਮਾਣਕਮਾਜਰਾ ( ਜਨਰਲ ) ਤੋਂ ਕਾਂਗਰਸ ਦੇ ਹਰਬੰਸ ਸਿੰਘ 1522 ਵੋਟਾਂ ਪ੍ਰਾਪਤ ਕਰਕੇ ਜੇਤੂ ਰਹੇ ਜਦਕਿ ਹਰਦੀਪ ਸਿੰਘ ਸ੍ਰੋਮਣੀ ਅਕਾਲੀ ਦਲ ਨੂੰ 1045 ਅਤੇ ਪਰਗਟ ਸਿੰਘ ਲੋਕ ਇਨਸਾਫ ਪਾਰਟੀ ਨੂੰ 613 ਵੋਟਾਂ ਪ੍ਰਾਪਤ ਹੋਈਆਂ |ਜੋਨ ਦੁੱਗਰੀ ( ਜਨਰਲ ) ਤੋਂ ਮਨਪਰੀਤ ਸਿੰਘ ਭੰਗੂ ਕਾਂਗਰਸ 1316 ਵੋਟਾਂ ਹਾਸ਼ਿਲ ਕਰਕੇ ਜੇਤੂ ਰਹੇ ਜਦਕਿ ਪਰਮਿੰਦਰ ਸਿੰਘ ਅਜ਼ਾਦ ਨੂੰ 1167 ਅਤੇ ਹਰਪਾਲ ਸਿੰਘ ਸ੍ਰੋਮਣੀ ਅਕਾਲੀ ਦਲ ਨੂੰ 712 ਵੋਟ ਮਿਲੇ |
ਪੰਚਾਇਤ ਸੰਮਤੀ ਮਲੇਰਕੋਟਲਾ -2 ਦੇ ਐਲਾਨੇ ਨਤੀਜਿਆਂ ਮੁਤਾਬਿਕ
ਜੋਨ ਨੱਥੂ ਮਾਜਰਾ ( ਔਰਤਾਂ ) ਤੋਂ ਹਰਮਿੰਦਰ ਕੌਰ ( ਕਾਂਗਰਸ ) 1624 ਵੋਟਾਂ ਹਾਸ਼ਿਲ ਕਰਕੇ ਜੇਤੂ ਰਹੀ ਜਦਕਿ ਸਰਬਜੀਤ ਕੌਰ ( ਸ੍ਰੋਮਣੀ ਅਕਾਲੀ ਦਲ ) ਨੂੰ 1330 ਅਤੇ, ਮਨਜੀਤ ਕੌਰ ( ਲੋਕ ਇਨਸਾਫ ਪਾਰਟੀ ) ਨੂੰ 257 ਵੋਟ ਮਿਲੇ | ਜੋਨ ਅਕਬਰਪੁਰ ਛੰਨਾਂ ( ਐਸ.ਸੀ. ) ਤੋਂ ਜਗਤਾਰ ਸਿੰਘ ( ਕਾਂਗਰਸ ) 918 ਵੋਟਾਂ ਨਾਲ ਜੇਤੂ ਰਹੇ ਜਦਕਿ ਸਮਸੇਰ ਸਿੰਘ ( ਸ੍ਰੋਮਣੀ ਅਕਾਲੀ ਦਲ ) ਨੂੰ 714 ਅਤੇ ਜਸਪਾਲ ਸਿੰਘ ( ਲੋਕ ਇਨਸਾਫ ਪਾਰਟੀ ) ਨੂੰ 714 ਵੋਟ ਮਿਲੇ | ਜੋਨ ਦਹਿਲੀਜ ਕਲਾਂ ( ਜਨਰਲ ) ਤੋਂ ਅਸ਼ਰਫ ਖਾਨ ( ਕਾਂਗਰਸ ) 1650 ਵੋਟਾਂ ਪ੍ਰਾਪਤ ਕਰਕੇ ਜੇਤੂ ਰਹੇ ਜਦਕਿ ਅਕਬਰ ਅਲੀ ( ਸ੍ਰੋਮਣੀ ਅਕਾਲੀ ਦਲ ) ਨੂੰ 1106 ਅਤੇ ਫਕੀਰ ਮੁਹੰਮਦ ( ਲੋਕ ਇਨਸਾਫ ਪਾਰਟੀ ) ਨੂੰ 255 ਵੋਟਾਂ ਮਿਲੀਆਂ |ਜੋਨ ਕੰਗਣਵਾਲ ਤੋਂ ਕਮਲ ਸਿੰਘ ( ਕਾਂਗਰਸ ) 1390 ਵੋਟਾਂ ਹਾਸਿਲ ਕਰਕੇ ਜੇਤੂ ਰਹੇ ਜਦਕਿ ਅਮਨਦੀਪ ਸਿੰਘ ( ਸ੍ਰੋਮਣੀ ਅਕਾਲੀ ਦਲ) ਨੂੰ 992 ਅਤੇ ਜਗਦੀਪ ਸਿੰਘ ਲੋਕ ਇਨਸਾਫ ਪਾਰਟੀ ਨੂੰ 874 ਵੋਟਾਂ ਮਿਲੀਆਂ | ਜੋਨ ਰੋਹੀੜਾ ( ਐਸ.ਸੀ.ਔਰਤਾਂ ) ਤੋਂ ਜਸਪਾਲ ਕੌਰ ( ਕਾਂਗਰਸ ) 1465 ਵੋਟਾਂ ਪ੍ਰਾਪਤ ਕਰਕੇ ਜੇਤੂ ਰਹੀ ਜਦਕਿ ਕਮਲਪਰੀਤ ਕੌਰ ( ਸ੍ਰੋਮਣੀ ਅਕਾਲੀ ਦਲ ) ਨੂੰ 1215 ਵੋਟ ਮਿਲੇ | ਜੋਨ ਕੁੱਪ ਕਲਾਂ ( ਐਸ.ਸੀ. ਔਰਤਾਂ ) ਤੋਂ ਪਰਮਜੀਤ ਕੌਰ ( ਕਾਂਗਰਸ ) ਨੇ 995 ਵੋਟਾਂ ਪ੍ਰਾਪਤ ਕਰਕੇ ਜਿੱਤ ਦਰਜ ਕੀਤੀ ਜਦਕਿ ਮੁਖਤਿਆਰ ਕੌਰ ਲੋਕ ਇਨਸਾਫ ਪਾਰਟੀ ਨੂੰ 848 ਅਤੇ ਮਨਜੀਤ ਕੌਰ ਸ੍ਰੋਮਣੀ ਅਕਾਲੀ ਦਲ ਨੂੰ 753 ਵੋਟ ਮਿਲੇ | , ਜੋਨ ਜਿੱਤਵਾਲ ਕਲਾਂ ( ਐਸ.ਸੀ. ) ਤੋਂ ਹਰਪਾਲ ਸਿੰਘ ਕਾਂਗਰਸ ਨੇ 1170 ਵੋਟ ਪ੍ਰਾਪਤ ਕਰਕੇ ਜਿੱਤ ਦਰਜ ਕੀਤੀ ਜਦਕਿ ਅਰਵਿੰਦਰ ਸਿੰਘ ਲੋਕ ਇਨਸਾਫ ਪਾਰਟੀ ਨੂੰ 169, ਸਤਨਾਮ ਸਿੰਘ ਆਮ ਆਦਮੀ ਪਾਰਟੀ ਨੂੰ 121 ਅਤੇ ਬਲਵਿੰਦਰ ਸਿੰਘ ਸ੍ਰੋਮਣੀ ਅਕਾਲੀ ਦਲ ਨੂੰ 983 ਵੋਟ ਮਿਲੇ |ਜੋਨ ਭੋਗੀਵਾਲ ( ਔਰਤਾਂ ) ਤੋਂ ਕਰਮਜੀਤ ਕੌਰ ਸ੍ਰੋਮਣੀ ਅਕਾਲੀ ਦਲ 1280 ਵੋਟਾਂ ਹਾਸ਼ਿਲ ਕਰਕੇ ਜੇਤੂ ਰਹੇ ਜਦਕਿ ਜਮੀਲਾਂ ਕਾਂਗਰਸ ਨੂੰ 1118 ਅਤੇ ਬਰਜਿੰਦਰ ਕੌਰ ਲੋਕ ਇਨਸਾਫ ਪਾਰਟੀ ਨੂੰ 623 ਵੋਟ ਮਿਲੇ | ਜੋਨ ਬਾਲੇਵਾਲ ( ਔਰਤਾਂ ) ਤੋਂ ਕਾਂਗਰਸ ਪਾਰਟੀ ਦੀ ਬੀਬੀ ਲਖਵਿੰਦਰ ਕੌਰ 1213 ਵੋਟ ਪ੍ਰਾਪਤ ਕਰਕੇ ਜੇਤੂ ਰਹੇ ਜਦਕਿ ਅਮਰਜੀਤ ਕੌਰ ਲੋਕ ਇਨਸਾਫ ਪਾਰਟੀ ਨੂੰ 873 ਅਤੇ ਬਲਜੀਤ ਕੌਰ ਸ੍ਰੋਮਣੀ ਅਕਾਲੀ ਦਲ ਨੂੰ 729 ਵੋਟਾਂ ਮਿਲੀਆਂ |ਜੋਨ ਸਾਦਤਪੁਰ ( ਔਰਤਾਂ ) ਤੋਂ ਸੰਦੀਪ ਕੌਰ ਕਾਂਗਰਸ ਨੇ 1894 ਵੋਟਾਂ ਨਾਲ ਜਿੱਤ ਦਰਜ ਕੀਤੀ ਜਦਕਿ ਚਰਨਜੀਤ ਕੌਰ ਸ੍ਰੋਮਣੀ ਅਕਾਲੀ ਦਲ ਨੂੰ 1114 ਵੋਟ ਮਿਲੇ |ਜੋਨ ਮੁਬਾਰਕਪੁਰ ਚੂੰਘਾਂ ( ਔਰਤਾਂ ) ਤੋਂ ਰਤਨਦੀਪ ਕੌਰ ਚੀਮਾ ਕਾਂਗਰਸ 1648 ਵੋਟਾਂ ਪ੍ਰਾਪਤ ਕਰਕੇ ਜੇਤੂ ਰਹੇ ਜਦਕਿ ਰਸੀਦਾਂ ਬੇਗਮ ਸ੍ਰੋਮਣੀ ਅਕਾਲੀ ਦਲ ਨੂੰ 818 ਵੋਟਾਂ ਮਿਲੀਆਂ | ਜੋਨ ਸਿਕੰਦਰਪੁਰਾ ( ਔਰਤਾਂ ) ਤੋਂ ਬੀਬੀ ਸਰਬਜੀਤ ਕੌਰ ਕਾਂਗਰਸ ਨੇ 1664 ਵੋਟਾਂ ਪ੍ਰਾਪਤ ਕਰਕੇ ਜਿੱਤ ਦਰਜ ਕੀਤੀ ਜਦਕਿ , ਨਿੱਕੋ ਸ੍ਰੋਮਣੀ ਅਕਾਲੀ ਦਲ ਨੂੰ 961 ਵੋਟ ਮਿਲੇ | ਜੋਨ ਭੂਦਨ ( ਜਨਰਲ ) ਤੋਂ ਕਰਮਜੀਤ ਸਿੰਘ ਕਾਂਗਰਸ ਨੇ 2206 ਵੋਟਾਂ ਹਾਸ਼ਿਲ ਕਰਕੇ ਜਿੱਤ ਦਰਜ ਕੀਤੀ ਜਦਕਿ ਪੱਪੂ ਖਾਂ ਸ੍ਰੋਮਣੀ ਅਕਾਲੀ ਦਲ ਨੂੰ 1113 ਵੋਟਾਂ ਪ੍ਰਾਪਤ ਹੋਈਆਂ | ਜੋਨ ਹਕੀਮਪੁਰਾ ( ਜਨਰਲ ) ਤੋਂ 1323 ਵੋਟਾਂ ਪ੍ਰਾਪਤ ਕਰਕੇ ਫਤਿਹ ਦੀਨ ਕਾਂਗਰਸ ਜੇਤੂ ਰਹੇ ਜਦਕਿ ਸੰਦੀਪ ਸਿੰਘ ਸ੍ਰੋਮਣੀ ਅਕਾਲੀ ਦਲ ਨੂੰ 769 ਅਤੇ ਤਰਸੇਮ ਸਿੰਘ ਸ੍ਰੋਮਣੀ ਅਕਾਲੀ ਦਲ ( ਅੰਮਿ੍ਤਸਰ ) ਨੂੰ 319 ਵੋਟਾਂ ਮਿਲੀਆਂ | ਜੋਨ ਢੱਡੇਵਾੜੀ ( ਐਸ.ਸੀ. ) ਤੋਂ ਨੌਜਵਾਨ ਕਾਂਗਰਸੀ ਆਗੂ ਕਮਲਜੀਤ ਸਿੰਘ ਚੱਕ ਨੇ 1794 ਵੋਟਾਂ ਹਾਸ਼ਿਲ ਕਰਕੇ ਜਿੱਤ ਦਰਜ ਕੀਤੀ ਜਦਕਿ ਸੁਖਦੇਵ ਸਿੰਘ ਅਜ਼ਾਦ ਨੂੰ 456 ਅਤੇ ਜੀਤ ਸਿੰਘ ਸ੍ਰੋਮਣੀ ਅਕਾਲੀ ਦਲ ਨੂੰ 883 ਵੋਟ ਮਿਲੇ | ਜੋਨ ਜਾਤੀਵਾਲ ( ਔਰਤਾਂ ) ਤੋਂ ਬੀਬੀ ਰਜਿੰਦਰ ਕੌਰ ਜਾਤੀਵਾਲ ( ਕਾਂਗਰਸ ) ਨੇ 1508 ਵੋਟ ਹਾਸ਼ਿਲ ਕਰਕੇ ਜਿੱਤ ਪ੍ਰਾਪਤ ਕੀਤੀ ਜਦਕਿ ਸਵਰਨਜੀਤ ਕੌਰ ਸ੍ਰੋਮਣੀ ਅਕਾਲੀ ਦਲ ਨੂੰ 1277 ਵੋਟ ਮਿਲੇ |ਜੋਨ ਮਹੋਲੀ ਕਲਾਂ ( ਐਸ.ਸੀ. ) ਚਰਨਜੀਤ ਸਿੰਘ ਕਾਂਗਰਸ ਨੇ 1851 ਵੋਟਾਂ ਹਾਸ਼ਿਲ ਕਰਕੇ ਜਿੱਤ ਲਈ ਜਦਕਿ ਮਲਕੀਤ ਸਿੰਘ ਸ੍ਰੋਮਣੀ ਅਕਾਲੀ ਦਲ ਨੂੰ 915 ਵੋਟਾਂ ਮਿਲੀਆਂ | ਜੋਨ ਝੁਨੇਰ ( ਐਸ.ਸੀ. ਔਰਤਾਂ ) ਤੋਂ ਬਲਜੀਤ ਕੌਰ ਕਾਂਗਰਸ 1653 ਵੋਟਾਂ ਨਾਲ ਜੇਤੂ ਰਹੀ ਜਦਕਿ ਮਨਜੀਤ ਕੌਰ ਸ੍ਰੋਮਣੀ ਅਕਾਲੀ ਦਲ ਨੂੰ 658 ਵੋਟ ਮਿਲੇ | ਜੋਨ ਖੁਰਦ ( ਜਨਰਲ ) ਤੋਂ ਸੁਖਵਿੰਦਰ ਸਿੰਘ ਔਜਲਾ ਕਾਂਗਰਸ 1475 ਵੋਟਾਂ ਨਾਲ ਜੇਤੂ ਰਹੇ ਜਦਕਿ ਅਰਸਦ ਖਾਨ ਸ੍ਰੋਮਣੀ ਅਕਾਲੀ ਦਲ ਨੂੰ 1474 ਵੋਟਾਂ ਮਿਲੀਆਂ | ਜੋਨ ਮਿੱਠੇਵਾਲ ( ਔਰਤਾਂ ) ਤੋਂ ਮਾਤਾ ਮਹਿੰਦਰ ਕੌਰ ਦਸੌਾਧਾ ਸਿੰਘ ਵਾਲਾ ਨੇ 1434 ਵੋਟਾਂ ਪ੍ਰਾਪਤ ਕਰਕੇ ਜਿੱਤ ਦਰਜ ਕੀਤੀ ਜਦਕਿ ਜਸਵੀਰ ਕੌਰ ਸ੍ਰੋਮਣੀ ਅਕਾਲੀ ਦਲ ਨੂੰ 903 ਵੋਟਾਂ ਪ੍ਰਾਪਤ ਹੋਈਆਂ |ਜੋਨ ਫਿਰੋਜਪੁਰ ਕੁਠਾਲਾ ( ਜਨਰਲ ) ਤੋਂ ਕਾਂਗਰਸ ਪਾਰਟੀ ਦੇ ਦਵਿੰਦਰ ਸਿੰਘ ਚਹਿਲ ਨੇ 1375 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਜਦਕਿ ਤਲਵੀਰ ਸਿੰਘ ਅਜ਼ਾਦ ਨੂੰ 1371 ਅਤੇ ਇਮਰਾਨ ਖਾਨ ਸ੍ਰੋਮਣੀ ਅਕਾਲੀ ਦਲ ਨੂੰ 380 ਵੋਟਾਂ ਮਿਲੀਆਂ |ਜੋਨ ਜਲਵਾਣਾ ( ਜਨਰਲ ) ਤੋਂ ਸਤਿਗੁਰ ਸਿੰਘ ਕਾਂਗਰਸ, 1261 ਵੋਟਾਂ ਹਾਸ਼ਿਲ ਕਰਕੇ ਜੇਤੂ ਰਹੇ ਜਦਕਿ ਮਾਸਟਰ ਨਿਸ਼ਾਨ ਸਿੰਘ ਅਜ਼ਾਦ ਨੂੰ 1079 ਅਤੇ ਸਤਨਾਮ ਸਿੰਘ ਸ੍ਰੋਮਣੀ ਅਕਾਲੀ ਦਲ ਨੂੰ 500 ਵੋਟ ਹਾਸ਼ਿਲ ਹੋਏ | ਜੋਨ ਸੰਦੌੜ ( ਜਨਰਲ ) ਤੋਂ ਦਵਿੰਦਰ ਸਿੰਘ ਕਾਂਗਰਸ ਨੇ 1864 ਵੋਟਾਂ ਪ੍ਰਾਪਤ ਕਰਕੇ ਜਿੱਤ ਦਰਜ ਕੀਤੀ ਜਦਕਿ ਗੁਰਪਰੀਤ ਸਿੰਘ ਸ੍ਰੋਮਣੀ ਅਕਲਾਲੀ ਦਲ ਨੂੰ 815 ਵੋਟ ਮਿਲੇ |ਖ਼ਬਰ ਸ਼ੇਅਰ ਕਰੋ

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX