ਤਾਜਾ ਖ਼ਬਰਾਂ


ਬੈਂਸ 'ਤੇ ਦਰਜ ਹੋਏ ਪਰਚੇ ਵਿਰੁੱਧ ਨਾਭਾ ਵਿਖੇ ਫੂਕਿਆ ਗਿਆ ਕੈਪਟਨ ਦਾ ਪੁਤਲਾ
. . .  10 minutes ago
ਨਾਭਾ, 15 ਸਤੰਬਰ (ਅਮਨਦੀਪ ਸਿੰਘ ਲਵਲੀ)- ਇਤਿਹਾਸਕ ਨਗਰੀ ਨਾਭਾ ਵਿਖੇ ਲੋਕ ਇਨਸਾਫ਼ ਪਾਰਟੀ ਦੇ ਹਲਕਾ ਇੰਚਾਰਜ ਮਨਪ੍ਰੀਤ ਸਿੰਘ ਧਾਰੋਂਕੀ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਵਿਧਾਇਕ ਸਿਮਰਜੀਤ ਸਿੰਘ ਬੈਂਸ...
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਮੋਦੀ ਸਰਕਾਰ ਵਿਰੁੱਧ ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ ਲਾਇਆ ਧਰਨਾ
. . .  27 minutes ago
ਸੁਲਤਾਨਵਿੰਡ, 15 ਸਤੰਬਰ (ਗੁਰਨਾਮ ਸਿੰਘ ਬੁੱਟਰ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਅੰਮ੍ਰਿਤਸਰ-ਜਲੰਧਰ ਜੀ. ਟੀ. ਰੋਡ 'ਤੇ...
ਭਾਈ ਮੱਖਣ ਸ਼ਾਹ ਲੁਬਾਣਾ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ 'ਚ ਸਜਾਇਆ ਗਿਆ ਗੁਰਮਤਿ ਸਮਾਗਮ
. . .  41 minutes ago
ਅੰਮ੍ਰਿਤਸਰ, 15 ਸਤੰਬਰ (ਜਸਵੰਤ ਸਿੰਘ ਜੱਸ)- ਅੱਜ ਸ੍ਰੀ ਹਰਿਮੰਦਰ ਸਾਹਿਬ ਸਮੂਹ 'ਚ ਸਥਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭਾਈ ਮੱਖਣ ਸ਼ਾਹ ਲੁਬਾਣਾ ਅਤੇ ਭਾਈ ਲੱਖੀ ਸ਼ਾਹ ਵਣਜਾਰਾ...
ਗੁਰੂਹਰਸਹਾਏ ਵਿਖੇ ਕਿਸਾਨ ਸੰਘਰਸ਼ ਕਮੇਟੀ ਨੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ
. . .  52 minutes ago
ਗੁਰੂਹਰਸਹਾਏ, 15 ਸਤੰਬਰ (ਹਰਚਰਨ ਸਿੰਘ ਸੰਧੂ, ਕਪਿਲ ਕੰਧਾਰੀ)- ਅੱਜ ਕਿਸਾਨ ਸੰਘਰਸ਼ ਕਮੇਟੀ ਵਲੋਂ ਸ਼ਹਿਰ ਦੇ ਲਾਈਟ ਵਾਲੇ ਚੌਕ 'ਚ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਦਾ ਪੁਤਲਾ...
ਤਲਵੰਡੀ ਸਾਬੋ ਪੁਲਿਸ ਨੇ ਰੋਕੀ ਕਸ਼ਮੀਰ ਮਸਲੇ 'ਤੇ ਮੰਗ ਪੱਤਰ ਦੇਣ ਜਾ ਰਹੇ ਭਾਕਿਯੂ ਆਗੂਆਂ ਦੀ ਬੱਸ
. . .  about 1 hour ago
ਤਲਵੰਡੀ ਸਾਬੋ/ਸੀਂਗੋ ਮੰਡੀ 15 ਸਤੰਬਰ (ਲਕਵਿੰਦਰ ਸ਼ਰਮਾ)- ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜੰਮੂ-ਕਸ਼ਮੀਰ 'ਚੋਂ ਧਾਰਾ 370 ਨੂੰ ਹਟਾਏ ਜਾਣ ਦੇ ਵਿਰੁੱਧ ਅੱਜ ਰਾਜਪਾਲ ਅਤੇ ਮੁੱਖ ਮੰਤਰੀ ਨੂੰ ਮੰਗ ਪੱਤਰ...
ਸ੍ਰੀ ਚਮਕੌਰ ਸਾਹਿਬ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਚਾਰ ਸਾਲਾ ਬੱਚੀ ਸਣੇ ਦੋ ਦੀ ਮੌਤ, ਕਈ ਜ਼ਖ਼ਮੀ
. . .  about 1 hour ago
ਸ੍ਰੀ ਚਮਕੌਰ ਸਾਹਿਬ, 15 ਸਤੰਬਰ (ਜਗਮੋਹਣ ਸਿੰਘ ਨਾਰੰਗ)- ਸ੍ਰੀ ਚਮਕੌਰ ਸਾਹਿਬ-ਨੀਲੋਂ ਮਾਰਗ 'ਤੇ ਪਿੰਡ ਬਸੀ ਗੁੱਜਰਾਂ ਨੇੜੇ ਅੱਜ ਕਾਰ, ਖੱਚਰ ਰੇਹੜੇ ਅਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ 'ਚ...
ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਕੀਤਾ ਗਿਆ ਸਨਮਾਨਿਤ
. . .  about 1 hour ago
ਅੰਮ੍ਰਿਤਸਰ, 15 ਸਤੰਬਰ (ਜਸਵੰਤ ਸਿੰਘ ਜੱਸ)- ਅੱਜ ਸਵੇਰੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਨਵੇਂ ਬਣੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ...
ਕਰਜ਼ੇ ਦੇ ਜਾਲ 'ਚ ਫਸੇ ਮਜ਼ਦੂਰ ਵਲੋਂ ਖ਼ੁਦਕੁਸ਼ੀ
. . .  about 2 hours ago
ਸੁਨਾਮ ਊਧਮ ਸਿੰਘ ਵਾਲਾ, 15 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਨਿੱਜੀ ਕੰਪਨੀਆਂ ਵਲੋਂ ਆਪਣੇ ਜਾਲ 'ਚ ਫਸਾਏ ਨੇੜਲੇ ਪਿੰਡ ਗੋਬਿੰਦਗੜ੍ਹ ਜੇਜੀਆਂ ਦੇ ਇੱਕ ਮਜ਼ਦੂਰ ਵਲੋਂ ਖ਼ੁਦਕੁਸ਼ੀ ਕੀਤੇ ਜਾਣ...
ਪ੍ਰੇਮ ਵਿਆਹ ਕਰਾਉਣ 'ਤੇ ਪਰਿਵਾਰ ਵਾਲਿਆਂ ਨੇ ਆਪਣੀ ਲੜਕੀ ਅਤੇ ਉਸ ਦੇ ਪਤੀ ਨੂੰ ਮਾਰੀਆਂ ਗੋਲੀਆਂ, ਦੋਹਾਂ ਦੀ ਮੌਤ
. . .  about 2 hours ago
ਸਰਾਏ ਅਮਾਨਤ ਖਾਂ, 15 ਸਤੰਬਰ (ਨਰਿੰਦਰ ਸਿੰਘ ਦੋਦੇ)- ਸਰਹੱਦੀ ਪਿੰਡ ਨੌਸ਼ਹਿਰਾ ਢਾਲਾ ਵਿਖੇ ਪ੍ਰੇਮ ਵਿਆਹ ਕਰਾਉਣ 'ਤੇ ਅੱਜ ਇੱਕ ਲੜਕੀ ਅਤੇ ਉਸ ਦੇ ਪਤੀ ਨੂੰ ਕੁਝ ਵਿਅਕਤੀਆਂ ਵਲੋਂ ਗੋਲੀਆਂ...
ਪੁਲਿਸ ਨੇ ਕਬਜ਼ੇ 'ਚ ਲਈ ਮੋਹਾਲੀ ਵਿਖੇ ਸੂਬਾ ਪੱਧਰੀ ਧਰਨੇ 'ਚ ਸ਼ਾਮਲ ਹੋਣ ਜਾ ਰਹੇ ਕਿਸਾਨਾਂ ਦੀ ਬੱਸ
. . .  about 2 hours ago
ਬਾਘਾਪੁਰਾਣਾ, 15 ਸਤੰਬਰ (ਬਲਰਾਜ ਸਿੰਗਲਾ)- ਪੰਜਾਬ ਦੀਆਂ 11 ਕਿਸਾਨ ਜਥੇਬੰਦੀਆਂ ਵਲੋਂ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਅੱਗੇ ਸੂਬਾ ਪੱਧਰੀ ਧਰਨਾ ਦੇਣ ਲਈ ਉਲੀਕੇ...
ਹਰਜਿੰਦਰ ਜੰਡਿਆਲੀ ਦੂਜੀ ਵਾਰ ਬਣੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਨਵੀਨਰ
. . .  about 3 hours ago
ਮੇਹਲੀ, 15 ਸਤੰਬਰ (ਗੁਰਜਿੰਦਰ ਸਿੰਘ ਗੁਰੂ, ਸੰਦੀਪ ਸਿੰਘ)- ਬਹੁਜਨ ਸਮਾਜ ਪਾਰਟੀ ਦੇ ਆਗੂ ਅਤੇ ਮੌਜੂਦਾ ਬਲਾਕ ਸੰਮਤੀ ਮੈਂਬਰ ਹਰਜਿੰਦਰ ਜੰਡਿਆਲੀ ਨੂੰ ਪਾਰਟੀ ਹਾਈਕਮਾਨ ਵਲੋਂ ਲਗਾਤਾਰ ਦੂਜੀ...
ਇਮਰਾਨ ਨੇ ਮੰਨਿਆ- ਭਾਰਤ ਨਾਲ ਯੁੱਧ 'ਚ ਹਾਰ ਸਕਦਾ ਹੈ ਪਾਕਿਸਤਾਨ
. . .  about 3 hours ago
ਇਸਲਾਮਾਬਾਦ, 15 ਸਤੰਬਰ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇੱਕ ਵਾਰ ਫਿਰ ਭਾਰਤ ਨਾਲ ਯੁੱਧ ਦੀ ਸੰਭਾਵਨਾ ਜਤਾਈ ਹੈ। ਉਨ੍ਹਾਂ ਨੇ ਕਸ਼ਮੀਰ ਮਸਲੇ ਨੂੰ ਲੈ ਕੇ ਪਰਮਾਣੂੰ ਯੁੱਧ ਹੋਣ ਦੇ ਆਸਾਰ ਵੀ...
ਮਹਾਰਾਸ਼ਟਰ 'ਚ ਸੁਰੱਖਿਆ ਬਲਾਂ ਨਾਲ ਮੁਠਭੇੜ ਦੌਰਾਨ ਦੋ ਨਕਸਲੀ ਢੇਰ
. . .  about 3 hours ago
ਮੁੰਬਈ, 15 ਸਤੰਬਰ- ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ 'ਚ ਅੱਜ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਦੋ ਨਕਸਲੀਆਂ ਨੂੰ...
ਕਸ਼ਮੀਰ ਮਸਲੇ 'ਤੇ ਚੰਡੀਗੜ੍ਹ ਮੰਗ ਪੱਤਰ ਦੇਣ ਜਾ ਰਹੇ ਕਿਸਾਨ ਪੁਲਿਸ ਨੇ ਰੋਕੇ
. . .  about 4 hours ago
ਤਲਵੰਡੀ ਸਾਬੋ, 15 ਸਤੰਬਰ (ਰਣਜੀਤ ਸਿੰਘ ਰਾਜੂ) - ਕਸ਼ਮੀਰ ਵਿਚ ਧਾਰਾ 370 ਹਟਾਉਣ ਉਪਰੰਤ ਬਣੇ ਮਾਹੌਲ ਨਾਲ ਕਸ਼ਮੀਰੀਆਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਲੈ ਕੇ ਗਵਰਨਰ ਨੂੰ ਮੰਗ ਪੱਤਰ ਦੇਣ ਲਈ ਚੰਡੀਗੜ੍ਹ ਜਾ ਰਹੇ ਕਿਸਾਨਾਂ ਨੂੰ ਸਵੇਰੇ ਤਲਵੰਡੀ ਸਾਬੋ ਪੁਲਿਸ ਨੇ ਜਬਰੀ...
ਮੁਜ਼ੱਫਰਪੁਰ ਸ਼ੈਲਟਰ ਹੋਮ ਕਾਂਡ ਦੀ ਪੀੜਤਾ ਨਾਲ ਸਮੂਹਿਕ ਜਬਰ ਜਨਾਹ
. . .  about 4 hours ago
ਬੇਤਿਆ, 15 ਸਤੰਬਰ - ਮੁਜ਼ੱਫਰਪੁਰ ਬਾਲਿਕਾ ਗ੍ਰਹਿ ਕਾਂਡ ਦੀ ਪੀੜਤਾ ਨੂੰ ਅਗਵਾ ਕਰਕੇ ਸਮੂਹਿਕ ਜਬਰ ਜਨਾਹ ਕਰਨ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਘਟਨਾ ਨਗਰ ਥਾਣਾ ਖੇਤਰ ਦੀ ਹੈ। ਲੜਕੀ ਨੂੰ ਇਲਾਜ ਲਈ ਮੈਡੀਕਲ ਕਾਲਜ ਹਸਪਤਾਲ ਦੇ ਆਈ.ਸੀ.ਯੂ. ਵਿਚ ਭਰਤੀ...
ਅੱਜ ਪੰਜਾਬ ਭਰ ਤੋਂ ਸੰਗਰੂਰ ਪੁੱਜ ਕੇ ਬੇਰੁਜ਼ਗਾਰ ਬੀ.ਐਡ. ਅਧਿਆਪਕ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਕਰਨਗੇ ਰੋਸ ਮੁਜ਼ਾਹਰਾ
. . .  about 5 hours ago
ਅੱਜ ਧਰਮਸ਼ਾਲਾ ਵਿਚ ਹੋਵੇਗਾ ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਪਹਿਲਾ ਟੀ20 ਮੈਚ
. . .  about 5 hours ago
ਅੱਜ ਦਾ ਵਿਚਾਰ
. . .  about 6 hours ago
ਸੁਕਮਾ - ਸੁਰੱਖਿਆ ਬਲਾਂ ਨੇ 3 ਨਕਸਲੀ ਕੀਤੇ ਢੇਰ
. . .  1 day ago
ਨਿਰਦੇਸ਼ਕ ਸੰਨੀ ਦਿਉਲ ਆਪਣੇ ਬੇਟੇ ਕਰਨ ਦਿਉਲ ਦੀ ਫ਼ਿਲਮ 'ਪਲ ਪਲ ਦਿਲ ਕੇ ਪਾਸ' ਦੀ ਪ੍ਰਮੋਸ਼ਨ ਲਈ 'ਅਜੀਤ' ਦਫ਼ਤਰ ਹੀਰੋਇਨ ਸਹਿਰ ਨਾਲ ਪੁੱਜੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਅੱਸੂ ਸੰਮਤ 550

ਹਰਿਆਣਾ ਹਿਮਾਚਲ

ਮੁਕਾਬਲਿਆਂ 'ਚ ਹਿੱਸਾ ਲੈਣ ਨਾਲ ਵਧਦਾ ਹੈ ਮਨੇਬਲ-ਡਾ. ਮੀਨਾਕਸ਼ੀ

ਕੁਰੂਕਸ਼ੇਤਰ, 22 ਸਤੰਬਰ (ਜਸਬੀਰ ਸਿੰਘ ਦੁੱਗਲ)-ਸਰਕਾਰੀ ਕੰਨਿਆ ਕਾਲਜ ਦੀ ਕਾਰਜਵਾਹਕ ਪਿ੍ੰਸੀਪਲ ਡਾ. ਮੀਨਾਕਸ਼ੀ ਨੇ ਦੱਸਿਆ ਕਿ ਬੀ.ਏ. ਅਤੇ ਬੀ. ਕਾਮ ਦੀਆਂ ਵਿਦਿਆਰਥਣਾਂ ਵਲੋਂ ਇਕ ਫ੍ਰੈਸ਼ਰ ਪਾਰਟੀ ਪ੍ਰੋਗਰਾਮ ਕੀਤਾ ਗਿਆ | ਇਸ ਪ੍ਰੋਗਰਾਮ ਦਾ ਪ੍ਰਬੰਧਨ ਅਤੇ ਸੰਚਾਲਨ ...

ਪੂਰੀ ਖ਼ਬਰ »

ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਦੇ ਮੈਂਬਰਾਂ ਦਾ ਧਰਨਾ ਚੌਥੇ ਦਿਨ ਵੀ ਜਾਰੀ

ਕੁਰੂਕਸ਼ੇਤਰ, 22 ਸਤੰਬਰ (ਜਸਬੀਰ ਸਿੰਘ ਦੁੱਗਲ)-ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਦਾ ਮੰਗਾਂ ਨੂੰ ਲੈ ਕੇ ਧਰਨਾ ਚੌਥੇ ਦਿਨ ਵੀ ਜਾਰੀ ਰਿਹਾ | ਜੂਨੀਅਰ ਇੰਜੀਨੀਅਰ ਨੇ ਪਿੱਪਲੀ ਸਥਿਤ ਨਿਗਮ ਦੇ ਸਟੋਰ 'ਤੇ ਧਰਨਾ ਪ੍ਰਦਰਸ਼ਨ ਕੀਤਾ | ਇਸ ਦੌਰਾਨ ਜੂਨੀਅਰ ਇੰਜੀਨੀਅਰਾਂ ...

ਪੂਰੀ ਖ਼ਬਰ »

ਮੀਂਹ 'ਚ ਲਗਾਤਾਰ ਚੌਥੇ ਦਿਨ ਵੀ ਭਾਵੀ ਡਾਕਟਰਾਂ ਦਾ ਅੰਦੋਲਨ ਜਾਰੀ

ਕੁਰੂਕਸ਼ੇਤਰ, 22 ਸਤੰਬਰ (ਜਸਬੀਰ ਸਿੰਘ ਦੁੱਗਲ)-ਮੀਂਹ ਦੇ ਲਗਾਤਾਰ ਬਣੇ ਰਹਿਣ ਤੋਂ ਬਾਅਦ ਵੀ ਭਾਵੀ ਡਾਕਟਰਾਂ ਦੀ ਗਿਣਤੀ 'ਚ ਕੋਈ ਕਮੀ ਦੇਖਣ ਨੂੰ ਨਹੀਂ ਮਿਲੀ | ਰੋਸ ਅਤੇ ਨਾਰਿਆਂ ਨਾਲ ਅੰਦੋਲਨ ਥਾਂ ਗੂੰਜਦੀ ਰਹੀ | ਰੋਜ਼ਾਨਾ ਇਹ ਅੰਦੋਲਨ ਤੇਜ਼ ਹੁੰਦਾ ਜਾ ਰਿਹਾ ਹੈ | ...

ਪੂਰੀ ਖ਼ਬਰ »

ਸਿਰਸਾ 'ਚ ਅੱਜ ਹੋ ਰਹੇ ਪੰਜਾਬੀ-ਸਿੱਖ ਸੰਮੇਲਨ 'ਚ ਪੰਜਾਬੀ ਭਾਸ਼ਾ ਸਮੇਤ ਅਹਿਮ ਮੁੱਦੇ ਉਠਾਉਣ ਦੀ ਸਲਾਹ

ਕਾਲਾਂਵਾਲੀ, 22 ਸੰਤਬਰ (ਭੁਪਿੰਦਰ ਪੰਨੀਵਾਲੀਆ)-ਸਿਰਸਾ 'ਚ 23 ਸਤੰਬਰ ਨੂੰ ਹੋ ਰਹੇ ਪੰਜਾਬੀ-ਸਿੱਖ ਸੰਮੇਲਨ 'ਚ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਹਰਿਆਣੇ 'ਚ ਪੰਜਾਬੀਆਂ ਖਾਸ ਕਰਕੇ ਸਿੱਖਾਂ ਅਤੇ ਪੰਜਾਬੀਆਂ ਨੂੰ ਹਰ ਖੇਤਰ 'ਚ ਵੱਧ ਨੁਮਾਇੰਦਗੀ ਦੇਣ ਦੀ ਸਰਕਾਰ ਤੋਂ ...

ਪੂਰੀ ਖ਼ਬਰ »

ਕੁਰੂਕਸ਼ੇਤਰ ਜ਼ਿਲ੍ਹੇ ਨੂੰ ਸਕਸ਼ਮ ਬਣਾਉਣ ਲਈ ਅਧਿਆਪਕਾਂ ਨੂੰ ਸੰਭਾਲਣੀ ਹੋਵੇਗੀ ਕਮਾਨ-ਫੁਲੀਆ

ਕੁਰੂਕਸ਼ੇਤਰ, 22 ਸਤੰਬਰ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੁਲੀਆ ਨੇ ਕਿਹਾ ਕਿ ਕੁਰੂਕਸ਼ੇਤਰ ਜ਼ਿਲ੍ਹੇ ਨੂੰ ਸਕਸ਼ਮ ਬਣਾਉਣ ਲਈ ਸਾਰੇ ਅਧਿਆਪਕਾਂ ਨੂੰ ਤਿਆਰ ਰਹਿਣਾ ਹੋਵੇਗਾ ਅਤੇ ਆਪਣੇ-ਆਪਣੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਗਣਿਤ ਅਤੇ ਹਿੰਦੀ ...

ਪੂਰੀ ਖ਼ਬਰ »

ਸਫ਼ਾਈ ਕਰਮਚਾਰੀਆਂ ਦਾ ਧਰਨਾ 19ਵੇਂ ਦਿਨ ਵੀ ਜਾਰੀ ਤੇ ਭੁੱਖ ਹੜਤਾਲ ਦੂਜੇ ਦਿਨ 'ਚ ਦਾਖ਼ਲ

ਗੂਹਲਾ ਚੀਕਾ, 22 ਸਤੰਬਰ (ਓ.ਪੀ. ਸੈਣੀ)-ਨਗਰ ਪਾਲਿਕਾ ਸਫ਼ਾਈ ਕਰਮਚਾਰੀਆਂ ਦਾ ਨਗਰ ਪਾਲਿਕਾ ਚੀਕਾ ਦੇ ਦਫ਼ਤਰ ਮੁਹਰੇ ਚਲ ਰਿਹਾ ਧਰਨਾ 19ਵੇਂ ਦਿਨ ਵੀ ਜਾਰੀ ਰਿਹਾ | ਜਦ ਕਿ ਭੁੱਖ ਹੜਤਾਲ ਦੂਜੇ ਦਿਨ 'ਚ ਦਾਖਲ ਹੋ ਗਈ ਹੈ | ਅੱਜ ਦੇ ਧਰਨੇ ਦੀ ਪ੍ਰਧਾਨਗੀ ਅਨਿਲ ਕੁਮਾਰ ਨੇ ਕੀਤੀ, ...

ਪੂਰੀ ਖ਼ਬਰ »

ਨਗਰ ਪਾਲਿਕਾ ਕਰਮਚਾਰੀ ਧਰਨੇ 'ਤੇ ਬੈਠੇ

ਯਮੁਨਾਨਗਰ, 22 ਸਤੰਬਰ (ਗੁਰਦਿਆਲ ਸਿੰਘ ਨਿਮਰ)-ਨਗਰ ਪਾਲਿਕਾ ਕਰਮਚਾਰੀ ਸੰਘ ਹਰਿਆਣਾ ਸਬੰਧਤ ਸਰਵ ਕਰਮਚਾਰੀ ਸੰਘ ਹਰਿਆਣਾ ਪ੍ਰਦੇਸ਼ ਕਮੇਟੀ ਦੀ ਅਪੀਲ 'ਤੇ ਹਰਿਆਣਾ ਸਰਕਾਰ ਦੀਆਂ ਦਮਨਕਾਰੀ ਨਿਤੀਆਂ ਤੇ ਵਾਅਦਾ ਿਖ਼ਲਾਫ਼ੀ ਦੇ ਵਿਰੋਧ 'ਚ ਨਗਰ ਨਿਗਮ ਯਮੁਨਾਨਗਰ ਦੇ ...

ਪੂਰੀ ਖ਼ਬਰ »

ਸ੍ਰੀ ਰਾਮ ਲੀਲ੍ਹਾ ਦੇ 5ਵੇਂ ਦਿਨ ਸ੍ਰੀਰਾਮ ਬਨਵਾਸ ਪ੍ਰਸੰਗ ਦੀ ਕੀਤੀ ਪੇਸ਼ਕਾਰੀ

ਥਾਨੇਸਰ, 22 ਸਤੰਬਰ (ਅਜੀਤ ਬਿਊਰੋ)-ਸ੍ਰੀ ਲਕਸ਼ਮੀ ਰਾਮਲੀਲਾ ਡਰਾਮਾਟਿਕ ਕਲੱਬ ਵਲੋਂ ਸ਼ਹੀਦ ਮਦਨ ਲਾਲ ਢੀਂਗੜਾ ਪਾਰਕ ਵਿਚ ਵਰਕਾਈ ਜਾ ਰਹੀ ਸ੍ਰੀਰਾਮਲੀਲਾ ਦੇ 5ਵੇਂ ਦਿਨ ਕਲਾਕਾਰਾਂ ਨੇ ਰਾਮ ਬਨਵਾਸ ਪ੍ਰਸੰਗ ਦਾ ਮੰਚਨ ਕੀਤਾ | ਦਵਾਰਕਾਧੀਸ਼ ਚੈਰੀਟੇਬਲ ਫਾਊਾਡੇਸ਼ਨ ...

ਪੂਰੀ ਖ਼ਬਰ »

5 ਪਿੰਡਾਂ ਦੀਆਂ 70 ਬੇਟੀਆਂ ਨੂੰ ੂ ਕੀਤਾ ਸਨਮਾਨਿਤ

ਬਾਬੈਨ, 22 ਸਤੰਬਰ (ਡਾ. ਦੀਪਕ ਦੇਵਗਨ)-ਯੁਵਾ ਕਾਂਗਰਸ ਆਗੂ ਸੰਦੀਪ ਗਰਗ ਨੇ ਖੇਤਰ ਦੇ ਕਈ ਪਿੰਡਾਂ ਦਾ ਦੌਰਾ ਕਰਕੇ ਸਿੱਖਿਆ, ਖੇਡ ਅਤੇ ਹੋਰ ਗਤੀਵਿਧੀਆਂ ਵਿਚ ਮੱਲਾਂ ਮਾਰਨ ਵਾਲੀਆਂ 5 ਪਿੰਡ ਦੀਆਂ 70 ਬੇਟੀਆਂ ਨੂੰ ਸਨਮਾਨਿਤ ਕੀਤਾ | ਜਿਸ 'ਚ ਹਰੇਕ ਬਰਾਦਰੀ ਦੀ ਬੇਟੀ ਨੂੰ ...

ਪੂਰੀ ਖ਼ਬਰ »

ਕਾਤਲ ਨੂੰ ਉਮਰ ਕੈਦ ਅਤੇ 25 ਹਜ਼ਾਰ ਰੁਪਏ ਜੁਰਮਾਨਾ

ਕੁਰੂਕਸ਼ੇਤਰ, 22 ਸਤੰਬਰ (ਜਸਬੀਰ ਸਿੰਘ ਦੁੱਗਲ)-ਮਾਣਯੋਗ ਅਦਾਲਤ ਨੇ ਇਕ ਹੱਤਿਆ ਦੇ ਆਰੋਪੀ ਨੂੰ ਦੋਸ਼ੀ ਕਰਾਰ ਦਿੰਦਿਆਂ ਉਸ ਨੂੰ ਉਮਰ ਕੈਦ ਅਤੇ 25 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ | ਇਹ ਫੈਸਲਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼ਾਲਿਨੀ ਸਿੰਘ ਨਾਗਪਾਲ ਨੇ ...

ਪੂਰੀ ਖ਼ਬਰ »

ਮੀ ਾਹ ਨਾਲ ਝੋਨੇ ਤੇ ਨਰਮੇ ਦੀ ਫ਼ਸਲ ਨੂੰ ਨੁਕਸਾਨ

ਸਿਰਸਾ, 22 ਸਤੰਬਰ (ਭੁਪਿੰਦਰ ਪੰਨੀਵਾਲੀਆ)-ਇਲਾਕੇ 'ਚ ਅੱਜ ਤੇਜ ਹਵਾ ਨਾਲ ਪਏ ਮੀਂਹ ਨਾਲ ਝੋਨੇ ਤੇ ਨਰਮੇ ਦੀ ਫ਼ਸਲ ਨੂੰ ਨੁਕਸਾਨ ਪੁੱਜਾ ਹੈ | ਝੋਨੇ ਦੀ ਫ਼ਸਲ ਤੇਜ ਹਵਾ ਨਾਲ ਕਈ ਥਾਈਾ ਧਰਤੀ 'ਤੇ ਵਿੱਛ ਗਈ ਹੈ | ਧਰਤੀ 'ਤੇ ਵਿੱਛੀ ਝੋਨੇ ਦੀ ਫ਼ਸਲ ਦਾ ਝਾੜ ਉੱਤੇ ਅਸਰ ਪਵੇਗਾ | ...

ਪੂਰੀ ਖ਼ਬਰ »

ਓ. ਪੀ. ਜਿੰਦਲ ਚੌਕ ਦੇ ਨੇੜਿਓਾ ਨੌਜਵਾਨ ਦੀ ਲਾਸ਼ ਬਰਾਮਦ

ਕੁਰੂਕਸ਼ੇਤਰ, 22 ਸਤੰਬਰ (ਜਸਬੀਰ ਸਿੰਘ ਦੁੱਗਲ)-ਓ.ਪੀ. ਜਿੰਦਲ ਚੌਕ ਨੇੜੇ ਝਾੜੀਆਂ ਵਿਚੋਂ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ | ਸੂਚਨਾ ਮਿਲਣ 'ਤੇ ਸੈਕਟਰ-5 ਪੁਲਿਸ ਚੌਕੀ ਇੰਚਾਰਜ਼ ਜਗਦੀਸ਼ਚ ੰਦ ਆਪਣੀ ਟੀਮ ਦੇ ਨਾਲ ਮੌਕੇ 'ਤੇ ਪੁੱਜੇ | ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ...

ਪੂਰੀ ਖ਼ਬਰ »

ਨੇਸ਼ਨ ਬਿਲਡਰ ਪੁਰਸਕਾਰ ਪ੍ਰੋਗਰਾਮ 'ਚ ਸ਼ਾਮਿਲ ਹੋਣਗੇ ਕ੍ਰਿਸ਼ਨ ਬੇਦੀ ਕਲ੍ਹ

ਅੰਬਾਲਾ ਸ਼ਹਿਰ, 22 ਸਤੰਬਰ (ਅਜੀਤ ਬਿਊਰੋ)-ਰੋਟਰੀ ਕਲੱਬ ਅੰਬਾਲਾ ਸੈਂਟਰਲ ਅਤੇ ਇਨਰਵਹੀਲ ਕਲੱਬ ਵਲੋਂ 24 ਸਤੰਬਰ ਦੁਪਹਿਰ ਨੂੰ ਸ਼ਹਿਰ ਦੇ ਪੀ.ਕੇ.ਆਰ. ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਆਡੀਟੋਰੀਅਮ ਵਿਚ ਨੇਸ਼ਨ ਬਿਲਡਰ ਪੁਰਸਕਾਰ ਪ੍ਰੋਗਰਾਮ ਕਰਵਾਇਆ ਜਾ ਰਿਹਾ ...

ਪੂਰੀ ਖ਼ਬਰ »

ਰਾਜ ਮੰਤਰੀ ਨੇ 12 ਲੋੜਵੰਦਾਂ ਨੂੰ ਆਰਥਿਕ ਸਹਾਇਤਾ ਦੇ ਵੰਡੇ ਚੈੱਕ

ਨਰਾਇਣਗੜ੍ਹ, 22 ਸਤੰਬਰ (ਪੀ. ਸਿੰਘ)-ਅਰਾਮ ਘਰ ਵਿਚ ਰਾਜ ਮੰਤਰੀ ਨਾਇਬ ਸੈਣੀ ਨੇ 12 ਲੋੜਵੰਦਾਂ ਨੂੰ ਇਕ ਲੱਖ 32 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ | ਆਰਥਿਕ ਸਹਾਇਤਾ ਰਾਸ਼ੀ ਹਾਸਲ ਕਰਨ ਵਾਲਿਆਂ ਵਿਚ ਪਿੰਡ ਲਖਨੌਰਾ ਦੇ ਸੁਰਿੰਦਰ ਨਾਥ, ਦਰਸ਼ਨੀ ਦੇਵੀ ਰੋਲੋਂ, ਪਿੰਡ ਜੋਲੀ ਦੇ ਕਰਮ ਚੰਦ, ਪਿੰਡ ਬੜਾਗਾਂਵ ਦੇ ਬਿ੍ਜ ਪਾਲ, ਬਚਨੀ ਦੇਵੀ ਤੇ ਮੰਜੂ ਹਨ | ਇਸੇ ਤਰ੍ਹਾਂ ਪਿੰਡ ਮਹੂਆਖੇੜੀ ਦੇ ਕਰਮ ਸਿੰਘ, ਪਿੰਡ ਚੇਤਾਨ ਦੀ ਬਲਬੀਰ ਕੌਰ, ਪਿੰਡ ਡੇਰਾ ਦੀ ਪੁਸ਼ਪਾ ਦੇਵੀ, ਧਮੋਲੀ ਮਾਜਰੀ ਦੀ ਆਸ਼ਾ ਰਾਣੀ, ਨੇਕਨਾਵਾਂ ਦੇ ਸੌਰਭ ਕੁਮਾਰ, ਪਰੈਲ ਦੇ ਸੁਰਿੰਦਰ ਨੂੰ 11-11 ਹਜ਼ਾਰ ਰੁਪਏ ਦੀ ਰਾਸ਼ੀ ਦੇ ਚੈੱਕ ਦਿੱਤੇ ਗਏ | ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮੇਂ-ਸਮੇਂ 'ਤੇ ਲੋੜਵੰਦਾਂ ਨੂੰ ਆਰਥਿਕ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ | ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਹਮੇਸ਼ਾ ਯਤਨ ਰਹਿੰਦਾ ਹੈ ਕਿ ਲੋੜਵੰਦਾਂ ਤੇ ਆਰਥਿਕ ਰੂਪ ਨਾਲ ਕਮਜੋਰ ਜਣਿਆਂ ਦੀ ਸਹਾਇਤਾ ਕੀਤੀ ਜਾਵੇ | ਉਨ੍ਹਾਂ ਨੇ ਸਾਧਨ ਸੰਪਨ ਲੋਕਾਂ ਨੂੰ ਵੀ ਕਿਹਾ ਕਿ ਉਹ ਗਰੀਬਾਂ ਦੀ ਸਹਾਇਤਾ ਕਰਨ ਲਈ ਲੱਗੇ ਆਉਣ |


ਖ਼ਬਰ ਸ਼ੇਅਰ ਕਰੋ

ਜ਼ਿਲ੍ਹਾ ਖਪਤਕਾਰ ਫੋਰਮ ਦੇ ਨਵ-ਨਿਯੁਕਤ ਚੇਅਰਮੈਨ ਜਸਵੰਤ ਸਿੰਘ ਜੋਸਨ ਨੇ ਸੰਭਾਲਿਆ ਚਾਰਜ

ਕਰਨਾਲ, 22 ਸਤੰਬਰ (ਗੁਰਮੀਤ ਸਿੰਘ ਸੱਗੂ)-ਜ਼ਿਲ੍ਹਾ ਖਪਤਕਾਰ ਫੋਰਮ ਦੇ ਨਵਨਿਯੁਕਤ ਚੇਅਰਮੈਨ ਜਸਵੰਤ ਸਿੰਘ ਜੋਸਨ ਨੇ ਆਪਣਾ ਚਾਰਜ ਸੰਭਾਲ ਲਿਆ ਹੈ | ਚਾਰਜ ਲੈਣ ਤੋਂ ਪਹਿਲਾਂ ਉਨ੍ਹਾਂ ਨੇ ਕੀਤੇ ਗਏ ਸਵਾਗਤੀ ਪ੍ਰੋਗਰਾਮ ਦੌਰਾਨ ਪਹੁੰਚੇ ਆਪਣੇ ਸ਼ੁਭਚਿੰਤਕਾਂ ਦਾ ...

ਪੂਰੀ ਖ਼ਬਰ »

ਰੇਲਵੇ ਅੰਡਰਬਿ੍ਜ ਉਸਾਰੀ ਲਈ ਕੀਤਾ ਭੂਮੀ ਪੂਜਨ

ਅੰਬਾਲਾ ਸ਼ਹਿਰ, 22 ਸਤੰਬਰ (ਅਜੀਤ ਬਿਊਰੋ)-ਰੇਲਵੇ ਅੰਡਰਬਿ੍ਜ ਦੀ ਉਸਾਰੀ ਸ਼ੁਰੂ ਕਰਨ ਤੋਂ ਪਹਿਲਾਂ ਭੂਮੀ ਪੂਜਨ ਕੀਤਾ ਗਿਆ | ਸਾਬਕਾ ਕੌਾਸਲਰ ਦਲਜੀਤ ਸਿੰਘ ਭਾਟੀਆ ਅਤੇ ਦਾਮੋਦਰ ਕੰਸਟਰਕਸ਼ਨ ਕੰਪਨੀ ਦੇ ਮਾਲਿਕ ਅੰਕਿਤ ਬੰਸਲ ਵਲੋਂ ਸਥਾਨਕ ਵਾਸੀਆਂ ਦੇ ਨਾਲ ਮਿਲ ਕੇ ...

ਪੂਰੀ ਖ਼ਬਰ »

ਨਸ਼ੀਲੀ ਵਸਤੂ ਕਾਨੂੰਨ ਤਹਿਤ ਦਰਜ ਮਾਮਲਿਆਂ ਸਬੰਧੀ ਦਿੱਤੇ ਦਿਸ਼ਾ-ਨਿਰਦੇਸ਼

ਕੁਰੂਕਸ਼ੇਤਰ, 22 ਸਤੰਬਰ (ਜਸਬੀਰ ਸਿੰਘ ਦੁੱਗਲ)-ਨਸ਼ੀਲੀ ਵਸਤੁ ਕਾਨੂੰਨ ਤਹਿਤ ਦਰਜ ਮਾਮਲਿਆਂ 'ਚ ਸ਼ੋਧ ਦੌਰਾਨ ਧਿਆਨ ਰੱਖਣ ਯੋਗ ਗੱਲਾਂ ਨੂੰ ਲੈ ਕੇ ਇਕ ਬੈਠਕ ਪੁਲਿਸ ਲਾਈਨ ਕੁਰੂਕਸ਼ੇਤਰ 'ਚ ਹੋਈ | ਇਸ ਬੈਠਕ 'ਚ ਡੀ.ਐਸ.ਪੀ. ਪਿਹੋਵਾ ਧੀਰਜ ਕੁਮਾਰ ਨੇ ਮਹੱਤਵਪੂਰਨ ਤੱਥਾਂ ...

ਪੂਰੀ ਖ਼ਬਰ »

ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਦੀ ਵਿਦੇਸ਼ ਨੀਤੀ ਨੂੰ ਮਿਲੀ ਮਜ਼ਬੂਤੀ-ਗੁਰਦਿਆਲ ਸੁਨਹੇੜੀ

ਕੁਰੂਕਸ਼ੇਤਰ, 22 ਸਤੰਬਰ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਅਤੇ ਹਰਿਆਣਾ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਮੈਂਬਰ ਗੁਰਦਿਆਲ ਸੁਨਹੇੜੀ ਨੇ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਦੇਸ਼ ਦੀ ਕੌਮਾਂਤਰੀ ਖੇਤਰ ਵਿਚ ਵੱਖਰੀ ਪਛਾਣ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ 550ਵਾਂ ਪ੍ਰਕਾਸ਼ ਉਤਸਵ ਸਹਾਰਨਪੁਰ ਵਿਚ 25 ਨੂੰ

ਕੁਰੂਕਸ਼ੇਤਰ, 22 ਸਤੰਬਰ (ਜਸਬੀਰ ਸਿੰਘ ਦੁੱਗਲ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਸ਼ੋ੍ਰਮਣੀ ਅਕਾਲੀ ਦਲ ਵਲੋਂ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸਹਾਰਨਪੁਰ 'ਚ ਸ਼ਰਧਾ ਅਤੇ ਖੁਸ਼ੀਆਂ ਨਾਲ 25 ਸਤੰਬਰ ਨੂੰ ਮਨਾਇਆ ਜਾਵੇਗਾ | ਇਸ ਲਈ ਪਾਰਟੀ ਵਲੋਂ ...

ਪੂਰੀ ਖ਼ਬਰ »

'ਇਤਿਹਾਸ' ਨਾਟਕ ਨੇ ਵਿਖਾਈ ਵੀ. ਸਾਵਰਕਰ ਦੀ ਜੀਵਨ ਸ਼ੈਲੀ

ਕੁਰੂਕਸ਼ੇਤਰ, 22 ਸਤੰਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਕਲਾ ਪ੍ਰੀਸਦ ਮਲਟੀ ਆਰਟ ਕਲਚਰਲ ਸੈਂਟਰ ਅੰਬਾਲਾ ਮੰਡਲ ਵਲੋਂ ਹਫ਼ਤਾਵਾਰੀ ਗਤੀਵਿਧੀਆਂ ਤਹਿਤ ਨਾਟਕ ਇਤਿਹਾਸ ਦਾ ਮੰਚਨ ਕੀਤਾ ਗਿਆ | ਨਟਰੰਗ ਨਾਟਕ ਸੰਸਥਾ ਦੇ ਕਲਾਕਾਰਾਂ ਵਲੋਂ ਪੇਸ਼ ਨਾਟਕ ਇਤਿਹਾਸ ਦਾ ਲੇਖਣ ...

ਪੂਰੀ ਖ਼ਬਰ »

ਦੁਕਾਨਦਾਰ ਵਲੋਂ ਸਲਫਾਸ ਖਾ ਕੇ ਆਤਮ ਹੱਤਿਆ

ਸਿਰਸਾ, 22 ਸਤੰਬਰ (ਭੁਪਿੰਦਰ ਪੰਨੀਵਾਲੀਆ)-ਦੁਰਗਾ ਬੇਕਰੀ ਸੰਚਾਲਕ ਤਿ੍ਲੋਕ ਭੂਸ਼ਨ ਸ਼ਰਮਾ ਵਲੋਂ ਕਥਿਤ ਤੌਰ 'ਤੇ ਪਰਿਵਾਰਕ ਕਲੇਸ਼ ਦੇ ਚਲਦਿਆਂ ਸਲਫਾਸ ਖਾ ਕੇ ਆਤਮ ਹੱਤਿਆ ਕਰ ਲਈ | ਪੁਲਿਸ ਨੇ ਪੋਸਟ ਮਾਰਟਮ ਮਗਰੋਂ ਮਿ੍ਤਕ ਦੀ ਦੇਹ ਵਾਰਸਾਂ ਨੂੰ ਸੌਾਪ ਦਿੱਤੀ ਹੈ | ...

ਪੂਰੀ ਖ਼ਬਰ »

ਨਿਟ 'ਚ ਹਿੰਦੀ ਮਹੋਤਸਵ ਉਤਕਰਸ਼ 2018 ਸ਼ੁਰੂ

ਕੁਰੂਕਸ਼ੇਤਰ, 22 ਸਤੰਬਰ (ਜਸਬੀਰ ਸਿੰਘ ਦੁੱਗਲ)-ਕੌਮੀ ਪ੍ਰੌਦਯੋਗਿਕੀ ਸੰਸਥਾਨ (ਨਿਟ) 'ਚ ਸਾਲਾਨਾ ਹਿੰਦੀ ਮਹੋਤਸਵ ਉਤਕਰਸ਼ 2018 ਦਾ ਸ਼ੁੱਭਅਰੰਭ ਕੀਤਾ ਗਿਆ | ਸੰਸਥਾਨ ਦੇ ਨਿਰਦੇਸ਼ਕ ਪਦਮਸ੍ਰੀ ਡਾ. ਸਤੀਸ਼ ਕੁਮਾਰ ਮੁੱਖ ਮਹਿਮਾਨ ਅਤੇ ਪੂਰਨ ਮੂਰਤੀ ਐਜੂਕੇਸ਼ਨਲ ...

ਪੂਰੀ ਖ਼ਬਰ »

ਵਧਦੀ ਮਹਿੰਗਾਈ, ਭਿ੍ਸ਼ਟਾਚਾਰ ਅਤੇ ਜੁਰਮਾਂ ਕਾਰਨ ਲੋਕਾਂ ਦਾ ਜਿਊਣਾ ਹੋਇਆ ਮੁਸ਼ਕਿਲ-ਮਾਇਆ ਰਾਮ

ਕੁਰੂਕਸ਼ੇਤਰ, 22 ਸਤੰਬਰ (ਜਸਬੀਰ ਸਿੰਘ ਦੁੱਗਲ)-ਭਾਜਪਾ ਸਰਕਾਰ ਮਹਿੰਗਾਈ, ਭਿ੍ਸ਼ਟਾਚਾਰ ਅਤੇ ਜੁਰਮਾਂ 'ਤੇ ਰੋਕ ਲਗਾਉਣ 'ਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ ਅਤੇ ਵੱਧਦੇ ਜੁਰਮਾਂ ਤੇ ਮਹਿੰਗਾਈ ਕਾਰਲ ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ | ਇਸ ਦਾ ਨਤੀਜਾ ਭਾਜਪਾ ਨੂੰ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਨੇ ਕੇਰਲ ਹੜ੍ਹ ਪੀੜਤਾਂ ਲਈ ਭੇਜਿਆ ਇਕ ਲੱਖ ਦਾ ਚੈੱਕ

ਕੁਰੂਕਸ਼ੇਤਰ, 22 ਸਤੰਬਰ (ਜਸਬੀਰ ਸਿੰਘ ਦੁੱਗਲ)-ਵਿਧਾਇਕ ਸੁਭਾਸ਼ ਨੇ ਕਿਹਾ ਕਿ ਲਾਇੰਜ਼ ਕਲੱਬ ਵਲੋਂ ਕੇਰਲ ਹੜ੍ਹ ਪੀੜਤਾਂ ਲਈ ਇਕ ਲੱਖ ਰੁਪਏ ਦੀ ਮਾਲੀ ਸਹਾੲਤਾ ਮੁਹੱਈਆ ਕਰਵਾਈ ਹੈ, ਜਿਸ ਨੂੰ ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੁਲੀਆ ਵਲੋਂ ਕੇਰਲ ਹੜ੍ਰ ਰਾਹਤ ਲਈ ਭੇਜਿਆ ...

ਪੂਰੀ ਖ਼ਬਰ »

ਵਿਦੇਸ਼ਾਂ ਵਿਚ ਵੀ ਹੁੰਦੀ ਹੈ ਗਣੇਸ਼ ਪੂਜਾ-ਪੰ. ਤਿ੍ਪਾਠੀ

ਥਾਨੇਸਰ, 22 ਸਤੰਬਰ (ਅਜੀਤ ਬਿਊਰੋ)-ਸ੍ਰੀ ਰਿੱਧੀ-ਸਿੱਧੀ ਵਿਨਾਇਕ ਮੰਡਲ ਦੇ ਦੂਜੇ ਗਣੇਸ਼ ਉਤਸਵ ਵਿਚ ਸ਼ਰਧਾਲੂਆਂ ਨੇ ਸ੍ਰੀ ਗਣਪਤੀ ਜੀ ਦੀ ਪੂਜਾ ਕਰਕੇ ਆਸ਼ੀਰਵਾਦ ਲਿਆ | ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਪ੍ਰਵੀਨ ਚੌਧਰੀ, ਕਾਂਗਰਸ ਆਗੂ ਅੰਕਿਤ ਗੁਪਤਾ, ਸੰਜੇ ...

ਪੂਰੀ ਖ਼ਬਰ »

ਸ਼ਹੀਦਾਂ ਦੇ ਪਰਿਵਾਰ ਵਾਲਿਆਂ ਅਤੇ ਵਿਰਾਂਗਨਾਵਾਂ ਨੂੰ ਸ਼ਹੀਦੀ ਦਿਵਸ 'ਤੇ ਸਨਮਾਨਿਤ ਕੀਤਾ ਜਾਵੇਗਾ-ਯਾਦਵ

ਕੁਰੂਕਸ਼ੇਤਰ, 22 ਸਤੰਬਰ (ਜਸਬੀਰ ਸਿੰਘ ਦੁੱਗਲ)-ਉਪ ਮੰਡਲ ਅਧਿਕਾਰੀ ਨਾਗਰਿਕ ਅਨਿਲ ਯਾਦਵ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ 23 ਸਤੰਬਰ ਨੂੰ ਸ਼ਹੀਦੀ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ | ਇਸ ਸ਼ਹੀਦੀ ਦਿਵਸ ਦੀਆਂ ਤਿਆਰੀਆਂ ਨੂੰ ਲੈ ਕੇ ਅਧਿਕਾਰੀਆਂ ਨੂੰ ਜਰੂਰੀ ...

ਪੂਰੀ ਖ਼ਬਰ »

ਭਾਜਪਾ ਆਪਣੇ ਵਾਅਦਿਆਂ 'ਤੇ ਖਰੀ ਨਹੀਂ ਉੱਤਰੀ-ਦੀਪੇਂਦਰ ਹੁੱਡਾ

ਕਾਲਾਂਵਾਲੀ, 22 ਸਤੰਬਰ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡ ਝੋਰੜਰੋਹੀ 'ਚ ਬਾਬਾ ਨਾਗਾ ਜੀ ਸਟੇਡੀਅਮ 'ਚ ਅੱਜ ਕਾਂਗਰਸ ਵਲੋਂ ਹਲਕਾ ਪੱਧਰੀ ਰੈਲੀ ਕੀਤੀ ਗਈ | ਜਿਸ 'ਚ ਕਾਂਗਰਸੀ ਆਗੂ ਅਤੇ ਰੋਹਤਕ ਦੇ ਸਾਂਸਦ ਦੀਪੇਂਦਰ ਸਿੰਘ ਹੁੱਡਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ...

ਪੂਰੀ ਖ਼ਬਰ »

ਰੇਲਵੇ ਸਟੇਸ਼ਨਾਂ 'ਤੇ ਚਲਾਈ ਵਿਸ਼ੇਸ਼ ਸਵੱਛਤਾ ਮੁਹਿੰਮ

ਕੁਰੂਕਸ਼ੇਤਰ, 22 ਸਤੰਬਰ (ਜਸਬੀਰ ਸਿੰਘ ਦੁੱਗਲ)-ਸਵੱਛਤਾ ਹੀ ਸੇਵਾ ਪ੍ਰੋਗਰਾਮ ਤਹਿਤ ਅੱਜ ਸ਼ਾਹਾਬਾਦ ਮਾਰਕੰਡਾ, ਮੋਹੜੀ, ਢੋਲਾ ਮਾਜਰਾ, ਧੀਰਪੁਰ ਅਤੇ ਡੋਡਾਖੇੜੀ ਰੇਲਵੇ ਸਟੇਸ਼ਨ 'ਤੇ ਸਵੱਛਤਾ ਮੁਹਿੰਮ ਚਲਾਈ ਗਈ | ਸਾਰੇ ਰੇਲਵੇ ਟਰੈਕ ਤੋਂ ਪਲਾਸਟਿਕ ਪੋਲੀਥੀਨ ਚੁੱਕੇ ...

ਪੂਰੀ ਖ਼ਬਰ »

ਦੋ ਵਿਦਿਆਰਥੀਆਂ ਦੀ ਮੌਤ ਦੀ ਸੀ. ਬੀ.ਆਈ. ਜਾਂਚ ਦੀ ਮੰਗ

ਕੋਲਕਾਤਾ, 22 ਸਤੰਬਰ (ਰਣਜੀਤ ਸਿੰਘ ਲੁਧਿਆਣਵੀ)-ੳੱੁਤਰ ਦਿਨਾਜਪੁਰ ਜਿਲੇ ਦੇ ਇਸਲਾਮਪੁਰ ਵਿਖੇ ਦੋ ਵਿਦਿਆਰਥੀਆਂ ਦੀ ਮੌਤ ਤੋਂ ਬਾਦ ਇਲਾਕੇ ਦੇ ਲੋਕਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਮਾਮਲੇ ਦੀ ਸੀ ਬੀ ਆਈ ਜਾਂਚ ਕਰਵਾਈ ਜਾਵੇ | ਇਸ ਮਾਮਲੇ ਨੂੰ ਲੈ ਕੇ ਐਸ ਐਫ ਆਈ ਦੇ ...

ਪੂਰੀ ਖ਼ਬਰ »

ਸਹਿਕਾਰੀ ਖੇਤਰ 'ਚ ਅਰਬਨ ਬੈਂਕ ਨਿਭਾ ਰਿਹਾ ਅਹਿਮ ਭੂਮਿਕਾ-ਮੂਲ ਚੰਦ ਗੁਪਤਾ

ਕੁਰੂਕਸ਼ੇਤਰ, 22 ਸਤੰਬਰ (ਜਸਬੀਰ ਸਿੰਘ ਦੁੱਗਲ)-ਦਿ ਕੁਰੂਕਸ਼ੇਤਰਾ ਅਰਬਨ ਸਹਿਕਾਰੀ ਬੈਂਕ ਦੇ ਚੇਅਰਮੈਨ ਮੂਲ ਚੰਦ ਗੁਪਤਾ ਨੇ ਕਿਹਾ ਹੈ ਕਿ ਸਹਿਕਾਰਤਾ ਖੇਤਰ ਵਿਚ ਅਰਬਨ ਬੈਂਕ ਅਹਿਮ ਭੂਮਿਕਾ ਨਿਭਾ ਰਹੇ ਹਨ | ਬੈਂਕ ਦੇ ਜ਼ਰੀਏ ਖ਼ਪਤਕਾਰਾਂ ਨੂੰ ਸਸਤੀ ਕੀਮਤ 'ਤੇ ਕਰਜ਼ਾ ...

ਪੂਰੀ ਖ਼ਬਰ »

ਨਗਰ ਪਾਲਿਕਾ ਸ਼ਾਹਾਬਾਦ ਦੇ ਟੈਂਡਰਾਂ ਦੀ ਵਿਜੀਲੈਂਸ ਜਾਂਚ ਕਰਵਾਉਣ ਦੀ ਚੁੱਕੀ ਮੰਗ ਆਰ.ਟੀ.ਆਈ. ਵਰਕਰਾਂ ਨੇ ਘੁਟਾਲੇ ਦੇ ਸਬੰਧ 'ਚ ਮੁੱਖ ਸਕੱਤਰ ਨੂੰ ਭੇਜੀ ਸ਼ਿਕਾਇਤ

ਕੁਰੂਕਸ਼ੇਤਰ, 22 ਸਤੰਬਰ (ਜਸਬੀਰ ਸਿੰਘ ਦੁੱਗਲ)-ਨਗਰ ਪਾਲਿਕਾ ਸ਼ਾਹਾਬਾਦ ਵਲੋਂ ਪਹਿਲੀ ਜਨਵਰੀ 2017 ਤੋਂ ਹੁਣ ਤੱਕ ਦਿੱਤੇ ਗਏ ਸਾਰੇ ਟੈਂਡਰਾਂ ਦੀ ਵਿਜੀਲੈਂਸ ਜਾਂਚ ਕਰਵਾਉਣ ਦੀ ਮੰਗ ਆਰ.ਟੀ.ਆਈ. ਵਰਕਰ ਰਾਕੇਸ਼ ਬੈਂਸ ਨੇ ਕੀਤੀ ਹੈ | ਉਨ੍ਹਾਂ ਕਿਹਾ ਕਿ ਸ਼ਾਹਾਬਾਦ ਨਗਰ ...

ਪੂਰੀ ਖ਼ਬਰ »

ਮਾਤਾ ਗੁਰਦਿਆਲ ਕੌਰ ਦੀ ਬਰਸੀ 'ਤੇ 7 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਕਰਵਾਏ ਵਿਆਹ

ਕਾਲਾਂਵਾਲੀ, 22 ਸਤੰਬਰ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡ ਮਲੜੀ ਦੇ ਗੁਰਦੁਆਰਾ ਚਰਨ ਕਮਲ ਸਾਹਿਬ 'ਚ ਸਾਬਕਾ ਸਰਪੰਚ ਗੁਰਦੇਵ ਦੀ ਧਰਮ ਪਤਨੀ ਮਾਤਾ ਗੁਰਦਿਆਲ ਕੌਰ ਦੀ 10ਵੀਂ ਬਰਸੀ ਦੇ ਸਬੰਧ ਪਰਿਵਾਰ ਵਾਲਿਆਂ ਵਲੋਂ ਸ੍ਰੀ ਅਖੰਡ ਪਾਠ ਦਾ ਭੋਗ ਪਾਇਆ ਗਿਆ ਅਤੇ ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ ਮਿਸਤਰੀ ਦੀ ਮੌਤ

ਸਿਰਸਾ, 22 ਸਤੰਬਰ (ਭੁਪਿੰਦਰ ਪੰਨੀਵਾਲੀਆ)-ਰੇਲਵੇ ਓਵਰ ਬਿਰਜ ਦੇ ਨੇੜੇ ਆਟੋ ਮਾਰਕੀਟ ਵੱਲ ਨੂੰ ਜਾਂਦੀ ਸੜਕ ਕਿਨਾਰੇ ਇਕ ਖਰਾਦ ਦੀ ਵਰਕਸ਼ਾਪ 'ਤੇ ਕੰਮ ਕਰਦੇ ਮਿਸਤਰੀ ਨੂੰ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ | ਪੋਸਟਮਾਰਟਮ ਮਗਰੋਂ ਮਿ੍ਤਕ ਦੀ ਦੇਹ ਵਾਰਸਾਂ ਨੂੰ ਸੌਾਪ ...

ਪੂਰੀ ਖ਼ਬਰ »

ਜਨ ਆਰੋਗਿਆ ਯੋਜਨਾ ਦਾ ਸ਼ੁੱਭਆਰੰਭ ਅੱਜ

ਕੁਰੂਕਸ਼ੇਤਰ, 22 ਸਤੰਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੇ ਜੰਗਲਾਤ ਰਾਜ ਮੰਤਰੀ ਕਰਨਦੇਵ ਕੰਬੋਜ਼ ਐਤਵਾਰ ਦੁਪਹਿਰ 12.30 ਵਜੇ ਸਿਵਿਲ ਹਸਪਤਾਲ ਵਿਚ ਪ੍ਰਧਾਨਮੰਤਰੀ ਜਨ ਆਰੋਗਿਆ ਯੋਜਨਾ ਦਾ ਸ਼ੁੱਭਅਰੰਭ ਕਰਨਗੇ | ਸਿਵਿਲ ਸਰਜਨ ਡਾ. ਸੁਖਬੀਰ ਸਿੰਘ ਨੇ ਦੱਸਿਆ ਕਿ ਇਸ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX