ਤਾਜਾ ਖ਼ਬਰਾਂ


ਅਣਪਛਾਤੇ ਕਾਰ ਸਵਾਰਾਂ ਨੇ ਚਲਾਈਆਂ ਗੋਲੀਆਂ
. . .  about 2 hours ago
ਢਿਲਵਾਂ{ਕਪੂਰਥਲਾ },20 ਮਾਰਚ {ਪਲਵਿੰਦਰ,ਸੁਖੀਜਾ ,ਪਰਵੀਨ }- 3 ਅਣਪਛਾਤੇ ਕਾਰ ਸਵਾਰਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ । ਇਸ ਮੌਕੇ 'ਤੇ 2 ਲੋਕ ਜ਼ਖ਼ਮੀ ਹੋਏ ਹਨ। ਇਸ ਘਟਨਾ ਤੋਂ ਬਾਅਦ ਸਹਿਮ...
ਭਗਵੰਤ ਮਾਨ ਨੂੰ ਹਰਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਕੋਲ ਤਕੜਾ ਹਥਿਆਰ - ਸੁਖਬੀਰ ਬਾਦਲ
. . .  about 2 hours ago
ਮਹਿਲ ਕਲਾਂ, 20 ਮਾਰਚ (ਅਵਤਾਰ ਸਿੰਘ ਅਣਖੀ)-ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਹਰਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਕੋਲ ਤਕੜਾ ਹਥਿਆਰ ਮੌਜੂਦ ਹੈ, ਜਿਸ ਦਾ ਖੁਲਾਸਾ ਆਉਣ ...
ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ 600 ਲੋਕਾਂ ਨੂੰ ਘਰਾਂ-ਜ਼ਮੀਨਾਂ ਤੋਂ ਹਟਾਇਆ
. . .  about 2 hours ago
ਅੰਮ੍ਰਿਤਸਰ, 20 ਮਾਰਚ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਦੇ ਪਿੰਡ ਕੋਠੇ ਖ਼ੁਰਦ ਤੇ ਡੋਡੇ ਦੇ ਵਸਨੀਕਾਂ ਨੇ ਪਾਕਿ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਦੋਸ਼ ਲਗਾਇਆ ਹੈ ਕਿ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ .....
ਪੀ.ਐਨ.ਬੀ. ਘੋਟਾਲਾ : 29 ਮਾਰਚ ਨੂੰ ਹੋਵੇਗੀ ਗ੍ਰਿਫ਼ਤਾਰ ਨੀਰਵ ਮੋਦੀ 'ਤੇ ਅਗਲੀ ਸੁਣਵਾਈ
. . .  about 3 hours ago
ਲੰਡਨ, 20 ਮਾਰਚ- ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਫ਼ਰਾਰ ਦੋਸ਼ੀ ਨੀਰਵ ਮੋਦੀ ਨੂੰ ਲੰਡਨ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਨੀਰਵ ਮੋਦੀ ਨੂੰ ਲੰਡਨ ਦੀ ਵੈਸਟਮਿੰਸਟਰ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ ....
ਹਲਕਾ ਬੱਲੂਆਣਾ ਦੇ ਸਾਬਕਾ ਵਿਧਾਇਕ ਗੁਰਤੇਜ ਘੁੜਿਆਣਾ ਅੱਜ ਸ਼੍ਰੋਮਣੀ ਅਕਾਲੀ ਦਲ 'ਚ ਕਰਨਗੇ ਘਰ ਵਾਪਸੀ
. . .  about 3 hours ago
ਅਬੋਹਰ, 20 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬੱਲੂਆਣਾ ਤੋਂ ਤਿੰਨ ਵਾਰ ਵਿਧਾਇਕ ਰਹੇ ਸਰਦਾਰ ਗੁਰਤੇਜ ਸਿੰਘ ਘੁੜਿਆਣਾ ਅੱਜ ਦੋ ਸਾਲਾਂ ਬਾਅਦ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਘਰ ਵਾਪਸੀ ਕਰਨਗੇ। ਸਰਦਾਰ ....
ਸਮਝੌਤਾ ਐਕਸਪ੍ਰੈੱਸ ਧਮਾਕਾ ਮਾਮਲੇ 'ਚ ਅਸੀਮਾਨੰਦ ਸਮੇਤ ਸਾਰੇ ਦੋਸ਼ੀ ਬਰੀ
. . .  about 3 hours ago
ਪੰਚਕੂਲਾ, 20 ਮਾਰਚ- ਪੰਚਕੂਲਾ ਦੀ ਵਿਸ਼ੇਸ਼ ਐਨ.ਆਈ.ਏ ਅਦਾਲਤ ਨੇ ਸਮਝੌਤਾ ਐਕਸਪ੍ਰੈੱਸ ਧਮਾਕਾ ਮਾਮਲੇ 'ਚ ਅਸੀਮਾਨੰਦ ਸਮੇਤ ਚਾਰ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਅਸੀਮਾਨੰਦ ਦੇ ਇਲਾਵਾ ਲੋਕੇਸ਼ ਸ਼ਰਮਾ, ਕਮਲ ਚੌਹਾਨ ਅਤੇ ਰਾਜਿੰਦਰ ਚੌਧਰੀ ਇਸ ਮਾਮਲੇ ....
ਸੱਯਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਤੋਂ ਪੁੱਛਗਿੱਛ ਕਰੇਗੀ ਈ.ਡੀ.
. . .  about 4 hours ago
ਨਵੀਂ ਦਿੱਲੀ, 20 ਮਾਰਚ - ਜੰਮੂ-ਕਸ਼ਮੀਰ ਦੇ ਵੱਖਵਾਦੀ ਨੇਤਾ ਸੱਯਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਅਲਤਾਫ਼ ਸ਼ਾਹ ਤੋਂ ਅੱਤਵਾਦੀ ਫੰਡਿਗ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਪੁੱਛਗਿੱਛ ਕਰੇਗੀ। ਦਿੱਲੀ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ.....
ਮਨੀ ਲਾਂਡਰਿੰਗ ਮਾਮਲੇ 'ਚ ਵਾਡਰਾ ਨੇ ਦਿੱਲੀ ਹਾਈਕੋਰਟ ਦਾ ਖੜਕਾਇਆ ਦਰਵਾਜ਼ਾ
. . .  about 4 hours ago
ਨਵੀਂ ਦਿੱਲੀ, 20 ਮਾਰਚ- ਰਾਬਰਟ ਵਾਡਰਾ ਨੇ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਉਂਦੇ ਹੋਏ ਈ.ਡੀ. ਵੱਲੋਂ ਉਨ੍ਹਾਂ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ 'ਚ ਪਟੀਸ਼ਨ ਦਾਇਰ ਕਰਨ ਦੀ.....
ਹਰ ਫਰੰਟ 'ਤੇ ਫੇਲ੍ਹ ਹੋਈ ਕੈਪਟਨ ਸਰਕਾਰ- ਸੁਖਬੀਰ ਬਾਦਲ
. . .  about 4 hours ago
ਤਪਾ ਮੰਡੀ/ਸ਼ਹਿਣਾ, 20 ਮਾਰਚ (ਵਿਜੇ ਸ਼ਰਮਾ, ਸੁਰੇਸ਼ ਗੋਗੀ)- ਸੂਬੇ ਦੀ ਕੈਪਟਨ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋਈ ਹੈ, ਕਿਉਂਕਿ ਹਰ ਵਰਗ ਆਪਣੀਆਂ ਹੱਕੀ ਮੰਗਾਂ ਨੂੰ ਲੈ ਸੜਕਾਂ 'ਤੇ ਧਰਨੇ ਦੇ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ...
ਅਕਾਲੀ ਦਲ ਵੱਲੋਂ ਇੱਕ ਹਫ਼ਤੇ 'ਚ ਕਰ ਦਿੱਤਾ ਜਾਵੇਗਾ ਉਮੀਦਵਾਰਾਂ ਦਾ ਐਲਾਨ- ਸੁਖਬੀਰ ਬਾਦਲ
. . .  about 4 hours ago
ਮਹਿਲ ਕਲਾ, 20 ਮਾਰਚ (ਤਰਸੇਮ ਸਿੰਘ ਚੰਨਣਵਾਲ)- ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਲੋਕ ਸਭਾ ਉਮੀਦਵਾਰਾਂ ਦਾ ਐਲਾਨ ਇੱਕ ਹਫ਼ਤੇ 'ਚ ਕਰ ਦਿੱਤਾ .....
ਨੌਕਰੀ ਦੀ ਮੰਗ ਨੂੰ ਲੈ ਕੇ ਪਾਣੀ ਦੀ ਟੈਂਕੀ 'ਤੇ ਚੜ੍ਹੇ ਡੈਮ ਮੁਲਾਜ਼ਮ, ਪ੍ਰਸ਼ਾਸਨ 'ਤੇ ਲਗਾਇਆ ਅਣਦੇਖੀ ਦਾ ਦੋਸ਼
. . .  about 4 hours ago
ਪਠਾਨਕੋਟ, 20 ਮਾਰਚ (ਸੰਧੂ)- ਪ੍ਰਸ਼ਾਸਨ ਨੂੰ ਅੱਜ ਉਦੋਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਸਥਿਤ ਪਾਣੀ ਦੀ ਟੈਂਕੀ 'ਤੇ ਨੌਕਰੀ ਦੀ ਮੰਗ ਨੂੰ ਲੈ ਕੇ ਪੰਜ ਡੈਮ ਔਸਤੀ ਪਾਣੀ ਦੀ ਟੈਂਕੀ 'ਤੇ ਚੜ੍ਹ ਗਏ। ਪਾਣੀ ਦੀ ਟੈਂਕੀ 'ਤੇ ਚੜ੍ਹਨ ਤੋਂ ਬਾਅਦ ਉਨ੍ਹਾਂ ....
ਕੌਣ ਹੈ ਅਰੂਸਾ ਆਲਮ, ਕਿਸ ਹੈਸੀਅਤ ਨਾਲ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਚ ਬੈਠੀ ਹੈ- ਬੀਰ ਦਵਿੰਦਰ ਸਿੰਘ
. . .  about 5 hours ago
ਰੂਪਨਗਰ, 20 ਮਾਰਚ (ਸਤਨਾਮ ਸਿੰਘ ਸੱਤੀ)- ਟਕਸਾਲੀ ਅਕਾਲੀ ਦਲ ਦੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਉਮੀਦਵਾਰ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਗੰਭੀਰ ਦੋਸ਼...
ਜੰਮੂ-ਕਸ਼ਮੀਰ 'ਚ ਕਾਂਗਰਸ ਅਤੇ ਨੈਸ਼ਨਲ ਕਾਨਫ਼ਰੰਸ ਵਿਚਾਲੇ ਹੋਇਆ ਗਠਜੋੜ
. . .  about 5 hours ago
ਸ੍ਰੀਨਗਰ, 20 ਮਾਰਚ- ਜੰਮੂ-ਕਸ਼ਮੀਰ 'ਚ ਕਾਂਗਰਸ ਅਤੇ ਨੈਸ਼ਨਲ ਕਾਨਫ਼ਰੰਸ ਵਲੋਂ ਮਿਲ ਕੇ ਲੋਕ ਸਭਾ ਚੋਣਾਂ ਲੜੀਆਂ ਜਾਣਗੀਆਂ। ਨੈਸ਼ਨਲ ਕਾਨਫ਼ਰੰਸ ਦੇ ਨੇਤਾ ਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਅਤੇ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ...
ਮੇਰੇ ਨਾਲ ਮੰਤਰ ਉਚਾਰਨ ਦਾ ਮੁਕਾਬਲਾ ਕਰਕੇ ਦਿਖਾਉਣ ਮੋਦੀ ਤੇ ਸ਼ਾਹ - ਮਮਤਾ ਬੈਨਰਜੀ
. . .  about 6 hours ago
ਨਵੀਂ ਦਿੱਲੀ, 20 ਮਾਰਚ - ਲੋਕ ਸਭਾ ਚੋਣਾਂ ਦਾ ਬਿਗਲ ਵਜਦੇ ਹੀ ਨੇਤਾਵਾਂ ਵਿਚਕਾਰ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਹੁਣ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੇ ਧਰਮ 'ਤੇ ਸਵਾਲ ਉਠਾਉਣ ਨੂੰ ਲੈ ਕੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਮਮਤਾ ਬੈਨਰਜੀ...
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਪੰਜ ਮੈਂਬਰੀ ਕੋਰ ਕਮੇਟੀ ਦਾ ਐਲਾਨ
. . .  about 6 hours ago
ਅਜਨਾਲਾ, 20 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਕੁਝ ਮਹੀਨੇ ਪਹਿਲਾਂ ਹੋਂਦ 'ਚ ਆਏ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਲੋਂ ਅੱਜ ਪੰਜ ਮੈਂਬਰੀ ਕੋਰ ਕਮੇਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਅੱਜ ਇੱਥੇ ਚੋਣਵੇਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ਼੍ਰੋਮਣੀ...
ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ
. . .  about 6 hours ago
ਪੀ. ਐੱਨ. ਬੀ. ਘੋਟਾਲੇ ਦਾ ਦੋਸ਼ੀ ਨੀਰਵ ਮੋਦੀ ਲੰਡਨ 'ਚ ਗ੍ਰਿਫ਼ਤਾਰ
. . .  about 6 hours ago
ਤੁਰਕੀ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  about 6 hours ago
ਐਡਵੋਕੇਟ ਲਾਡੀ 'ਯੰਗ ਲਾਇਰਜ਼ ਐਸੋਸੀਏਸ਼ਨ' ਦੇ ਬਣੇ ਪ੍ਰਧਾਨ
. . .  about 7 hours ago
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀਆਂ ਡਰੋਨ ਨਾਲ ਖਿੱਚੀਆਂ ਗਈਆਂ ਖ਼ੂਬਸੂਰਤ ਤਸਵੀਰਾਂ
. . .  about 7 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 8 ਅੱਸੂ ਸੰਮਤ 550
ਵਿਚਾਰ ਪ੍ਰਵਾਹ: ਉੱਚੀਆਂ ਪ੍ਰਾਪਤੀਆਂ ਦਾ ਰਸਤਾ ਕਠਿਨ ਜ਼ਰੂਰ ਹੈ, ਅਸੰਭਵ ਨਹੀਂ। -ਐਲ. ਬਰਟਸ

ਅੰਮ੍ਰਿਤਸਰ

ਲਗਾਤਾਰ ਪੈ ਰਹੀ ਮੋਹਲੇਧਾਰ ਬਾਰਿਸ਼ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਵੀ ਕੀਤੀ ਜਲਥਲ

ਅੰਮਿ੍ਤਸਰ, 23 ਸਤੰਬਰ (ਜਸਵੰਤ ਸਿੰਘ ਜੱਸ)-ਗੁਰੂ ਨਗਰੀ ਵਿਖੇ ਬੀਤੀ ਰਾਤ ਤੋਂ ਲਗਾਤਾਰ ਪੈ ਰਹੀ ਮੋਹਲੇਧਾਰ ਬਾਰਿਸ਼ ਨੇ ਜਿਥੇ ਸ਼ਹਿਰ ਵਿਚ ਆਮ ਜਨਜੀਵਨ ਅਸਤ-ਵਿਅਸਤ ਕੀਤਾ ਹੋਇਆ ਹੈ, ਉਥੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਵੀ ਬਾਰਿਸ਼ ਦਾ ਕਾਫੀ ਪਾਣੀ ਜਮ੍ਹਾਂ ...

ਪੂਰੀ ਖ਼ਬਰ »

-ਬਰਸਾਤ ਰੂਪੀ ਕੁਦਰਤੀ ਆਫ਼ਤ ਦਾ ਕਹਿਰ-

ਗੁਰੂ ਨਗਰੀ ਵਿਖੇ ਬਰਸਾਤ ਨਾਲ ਹੋਈ ਜਲਥਲ, 145 ਮਿਲੀਮੀਟਰ ਤੱਕ ਦਰਜ ਕੀਤੀ ਬਰਸਾਤ

ਅੰਮਿ੍ਤਸਰ, 23 ਸਤੰਬਰ (ਹਰਮਿੰਦਰ ਸਿੰਘ)¸ਪੰਜਾਬ ਦੇ ਦੂਸਰੇ ਸ਼ਹਿਰਾਂ ਦੀ ਤਰ੍ਹਾਂ ਗੁਰੂ ਨਗਰੀ ਅੰਮਿ੍ਤਸਰ ਅਤੇ ਇਸ ਦੇ ਆਸ-ਪਾਸ ਦੇ ਇਲਕਿਆਂ 'ਚ ਬਰਸਾਤ ਦਾ ਅਸਰ ਬਹੁਤ ਦੇਖਣ ਨੂੰ ਮਿਲਿਆ | ਬੀਤੀ ਰਾਤ ਤੋਂ ਆਰੰਭ ਹੋਈ ਬਰਸਾਤ ਨਾਲ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਅਤੇ ਸੜਕਾਂ 'ਤੇ ਹੋਈ ਜਲਥਲ ਨੇ ਨਿਗਮ ਦੇ ਸਾਰੇ ਦਾਅਵਿਆਂ ਦੀ ਹਵਾ ਕੱਢ ਕੇ ਰੱਖ ਦਿੱਤੀ | ਬੀਤੀ ਰਾਤ ਤੋਂ ਪਹਿਲਾਂ ਹਲਕੇ ਦਰਜੇ ਦੀ ਰੁਕ-ਰੁਕ ਕੇ ਬਰਸਾਤ ਸ਼ੁਰੂ ਹੋਈ ਅੱਧੀ ਰਾਤ ਤੋਂ ਬਾਅਦ ਇਹ ਲਗਾਤਾਰ ਇਸ ਕਦਰ ਸ਼ੁਰੂ ਹੋਈ ਜੋ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ ਤੇ ਇਸ ਸਬੰਧ 'ਚ ਮੌਸਮ ਵਿਭਾਗ ਵਲੋਂ ਇਹ ਬਰਸਾਤ ਭਲਕੇ ਵੀ ਜਾਰੀ ਰਹਿਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ | ਅੱਜ ਸ਼ਾਮ ਤੱਕ ਮੌਸਮ ਵਿਭਾਗ ਵਲੋਂ 145 ਮਿਲੀ ਮੀਟਰ ਤੱਕ ਬਰਸਾਤ ਦਰਜ ਕੀਤੀ ਗਈ ਜੋ ਆਮ ਵੱਧ ਤੋਂ ਵੱਧ ਬਰਸਾਤ ਨਾਲੋਂ 25 ਮਿਲੀ ਮੀਟਰ ਵਧੇਰੇ ਹੈ | ਇਸ ਦੇ ਨਾਲ ਹੀ ਪਾਰਾ ਵੀ ਹੇਠਾਂ ਆ ਕੇ 23 ਡਿਗਰੀ ਸੈਲਸੀਅਸ ਤੱਕ ਅੱਪੜ ਗਿਆ | ਬੀਤੀ ਰਾਤ ਤੋਂ ਸ਼ੁਰੂ ਹੋਈ ਇਸ ਬਰਸਾਤ ਦਾ ਪ੍ਰਭਾਵ ਇਸ ਕਦਰ ਦੇਖਣ ਨੂੰ ਮਿਲਿਆ ਕਿ ਗੁਰੂ ਨਗਰੀ ਦੀਆਂ ਕਰੀਬ ਸਾਰੀਆਂ ਹੀ ਸੜਕਾਂ ਝੀਲਾ ਦਾ ਰੂਪ ਧਾਰਨ ਗਈਆਂ ਗਈਆਂ ਹਨ | ਕਈ ਨਵੇਂ ਇਲਾਕਿਆਂ 'ਚ ਬਰਸਾਤ ਦਾ ਪਾਣੀ ਲੋਕਾਂ ਦੇ ਘਰਾਂ ਤੇ ਦੁਕਾਨਾਂ ਅੰਦਰ ਚਲਾ ਗਿਆ, ਸ਼ਹਿਰ ਦੀ ਸੀਵਰੇਜ ਪ੍ਰਣਾਲੀ ਦੇ ਜਵਾਬ ਦੇ ਚੁੱਕੀ ਹੈ | ਇਸ ਬਰਸਾਤ ਕਾਰਨ 1-2 ਸਥਾਨਾਂ ਤੇ ਬਿਜਲੀ ਦਾ ਸ਼ਾਰਟ ਸਰਕਟ ਹੋਣ ਤੇ ਅਨਗੜ੍ਹ ਇਲਾਕੇ 'ਚ ਇਕ-ਇਕ ਆਰੇ ਦੀ ਛੱਤ ਡਿੱਗਣ ਕਾਰਨ ਇਕ ਵਿਆਕਤੀ ਦੀ ਮੌਤ ਹੋ ਗਈ ਹੈ | ਜਿਸਦੀ ਪਛਾਣ ਰਣਜੀਤ ਸਿੰਘ ਦੱਸੀ ਜਾ ਰਹੀ ਹੈ | ਇਸ ਤੋਂ ਇਲਾਵਾ ਇਸ ਘਟਨਾ 'ਚ 2 ਹੋਰ ਵਿਅਕਤੀ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ | ਇਸ ਸਬੰਧ ਪੁਲਿਸ ਨੇ ਆਰਾ ਮਾਲਕ ਪੰਕਜ਼ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |
ਸੜਕ ਦਾ ਵੱਡਾ ਹਿੱਸਾ ਜ਼ਮੀਨ 'ਚ ਧੱਸਿਆ
ਅੱਜ ਸ਼ਹਿਰ ਦੀ ਮਾਲ ਰੋਡ ਸੜਕ ਦਾ ਮੁੱਖ ਰਾਮ ਬਾਗ (ਕੰਪਨੀ ਬਾਗ) ਦੇ ਸਾਹਮਣੇ ਨਿਗਮ ਕਮਿਸ਼ਨਰ ਦੀ ਕੋਠੀ ਦੇ ਬਿਲਕੁਲ ਨਾਲ ਹੀ ਸੜਕ ਦਾ ਇਕ ਵੱਡਾ ਹਿੱਸਾ ਜ਼ਮੀਨ 'ਚ ਧੱਸ ਗਿਆ ਜਿਸ ਨਾਲ ਭਾਵੇਂ ਕਿ ਵੱਡਾ ਹਾਦਸਾ ਹੋਣੋ ਤਾਂ ਟੱਲ ਗਿਆ ਪਰ ਮੌਜੂਦਾ ਹਾਲਤ ਕਾਰਨ ਨਿਗਮ ਕਮਿਸ਼ਨਰ ਦੀ ਕੋਠੀ ਤੇ ਇਸ ਦੇ ਨਾਲ ਲੱਗਦੀਆਂ ਇਮਾਰਤਾਂ 'ਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਾਮ ਨੂੰ ਨਿਗਮ ਕਮਿਸ਼ਨਰ ਮੈਡਮ ਸੋਨਾਲੀ ਗਿਰੀ ਦੀ ਕੋਠੀ ਦੇ ਸਾਹਮਣੇ ਪਾਸੇ ਸੜਕ 'ਚ ਪਾਣੀ ਦਾ ਰਿਸਾਵ ਹੋਣ ਕਰਕੇ ਸੜਕ ਦਾ ਇਕ ਵੱਡਾ ਹਿੱਸਾ 20 ਫੁਟ ਡੂੰਘਾ ਜ਼ਮੀਨ 'ਚ ਧੱਸ ਗਿਆ ਜਿਸ ਦੇ ਨਾਲ ਤੇ ਸੜਕ 'ਤੇ ਜਮ੍ਹਾ ਹੋਣ ਵਾਲਾ ਸਾਰਾ ਬਰਸਾਤੀ ਪਾਣੀ ਤੇ ਇਸ ਸੜਕ ਦੇ ਧੱਸਣ ਕਾਰਨ ਕਰਕੇ ਸੜਕ 'ਤੇ ਪਏ ਸੀਵਰੇਜ ਦੇ ਨੁਕਸਾਨੇ ਜਾਣ ਕਰਕੇ ਸੀਵਰੇਜ ਦਾ ਸਾਰਾ ਪਾਣੀ ਇਸ ਟੋਏ 'ਚ ਪੈ ਰਿਹਾ ਹੈ ਜੋ ਇਸ ਧੱਸੇ ਹੋਏ ਸੜਕ ਦੇ ਹਿੱਸੇ 'ਚੋਂ ਹੁੰਦਾ ਹੋਇਆ ਵਿਵਾਦਿਤ ਖੰਡਰ ਬਣੀ ਅਧੂਰੀ ਇਮਾਰਤ ਦੇ ਜ਼ੀਮਨਦੋਜ਼ ਹਿੱਸੇ 'ਚ ਜਾ ਰਿਹਾ ਹੈ। ਜਿਸ ਨਾਲ ਇਸ ਬਿਲਡਿੰਗ ਦੇ ਨਾਲ ਲੱਗਦੀਆਂ ਨਿਗਮ ਕਮਿਸ਼ਨਰ ਮੈਡਮ ਸੋਨਾਲੀ ਗਿਰੀ ਤੇ ਇਸ ਦੇ ਨਾਲ ਲੱਗਦੀਆਂ ਹੋਰ ਇਮਾਰਤਾਂ 'ਤੇ ਖਤਰਾ ਮੰਡਰਾ ਰਿਹਾ ਹੈ। ਇਸ ਘਟਨਾ ਦੀ ਇਤਲਾਹ ਮਿਲਦਿਆ ਹੀ ਮੇਅਰ ਕਰਮਜੀਤ ਸਿੰਘ ਰਿੰਟੂ, ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਸੀਨੀਅਰ ਡਿਪਟੀ ਮੇਅਰ ਸ੍ਰੀ ਰਮਨ ਬਖ਼ਸ਼ੀ ਅਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸ੍ਰੀ ਜੁਗਲ ਕਿਸ਼ੋਰ ਸ਼ਰਮਾ ਨੇ ਮੌਕੇ 'ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਸਬੰਧ 'ਚ ਨਿਗਮ ਕਮਿਸ਼ਨਰ ਮੈਡਮ ਸੋਨਾਲੀ ਗਿਰੀ ਨੇ ਕਿਹਾ ਕਿ ਬਰਸਾਤ ਕਾਰਨ ਸ਼ਹਿਰ 'ਚ ਹਾਲਤ ਸੰਵੇਦਨਸ਼ੀਲ ਬਣੀ ਹੋਈ ਹੈ ਅਤੇ ਅਜਿਹੇ ਹਲਾਤਾਂ ਨੂੰ ਦੇਖਦਿਆਂ ਹੋਏ ਸ਼ਹਿਰ 'ਚ ਰੈਡ ਅਲਰਟ ਜਾਰੀ ਕਰ ਦਿੱਤਾ ਹੈ। ਇਸ ਲਈ ਜ਼ਿਲ੍ਹਾ ਡਿਪਟੀ ਕਮਿਸ਼ਨਰ ਅਤੇ ਪੁਲਿਸ ਪ੍ਰਸ਼ਾਸਨ ਦੀ ਮਦਦ ਲਈ ਜਾ ਰਹੀ ਹੈ।
ਭਾਰੀ ਬਾਰਿਸ਼ ਨੇ ਖੋਲੀ ਰਾਜ ਸਭਾ ਮੈਂਬਰ ਵਲੋਂ ਰੇਲਵੇ ਸਟੇਸ਼ਨ ਨੂੰ 'ਮਾਡਲ ਸਟੇਸ਼ਨ' ਬਣਾਉਣ ਦੇ ਦਾਅਵਿਆਂ ਦੀ ਪੋਲ
ਅੰਮ੍ਰਿਤਸਰ, (ਹਰਜਿੰਦਰ ਸਿੰਘ ਸ਼ੈਲੀ)-ਆਏ ਦਿਨ ਭਾਜਪਾ ਦੇ ਰਾਜ ਸਭਾ ਮੈਂਬਰ ਇੰਜੀਨਿਅਰ ਸ਼ਵੇਤ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਲਾਮ ਲਸ਼ਕਰ ਲੈ ਪਹੁੰਚ ਜਾਂਦੇ ਹਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਗੱਠਜੋੜ ਵਾਲੀ ਸਰਕਾਰ ਦੀਆਂ ਪ੍ਰਾਪਤੀਆਂ ਸੁਣਾਉਂਦੇ ਨਹੀਂ ਥੱਕਦੇ। ਇਹੀ ਨਹੀਂ ਜਦੋਂ ਵੀ ਸ਼ਵੇਤ ਮਲਿਕ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਪਹੁੰਚਦੇ ਹਨ ਤਾਂ ਇਹ ਗੱਲ ਜਰੂਰ ਕਹਿੰਦੇ ਹਨ ਕਿ ਉਹ ਅੰਮ੍ਰਿਤਸਰ ਰੇਲਵੇ ਸਟੇਸ਼ਨ ਨੂੰ ਮਾਡਲ ਰੇਲਵੇ ਸਟੇਸ਼ਨ ਬਣਵਾਉਣ ਜਾ ਰਹੇ ਹਨ ਤੇ ਇਸ ਲਈ ਕੇਂਦਰ ਸਰਕਾਰ ਨੇ 500 ਕਰੋੜ ਦੀ ਗ੍ਰਾਂਟ ਜਾਰੀ ਕਰ ਦਿੱਤੀ ਹੈ। ਦੂਸਰੇ ਪਾਸੇ ਰਾਜ ਸਭਾ ਮੈਂਬਰ ਇੰਜੀਨਿਅਰ ਸ਼ਵੇਤ ਮਲਿਕ ਦੇ ਇਨ੍ਹਾਂ ਦਾਅਵਿਆਂ ਦੀ ਪੋਲ ਅੰਮ੍ਰਿਤਸਰ 'ਚ ਹੋਈ ਸਨਿਚਰਵਾਰ ਰਾਤ ਅਤੇ ਐਤਵਾਰ ਸਾਰਾ ਦਿਨ ਲਗਾਤਾਰ ਹੋਈ ਭਾਰੀ ਬਾਰਿਸ਼ ਨੇ ਖੋਲ੍ਹ ਦਿੱਤੀ। 'ਅਜੀਤ' ਦੀ ਟੀਮ ਨੇ ਜਦੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਪਲੇਟਫਾਰਮਾਂ ਤੇ ਯਾਤਰੀਆਂ ਨੂੰ ਬਾਰਿਸ਼ ਤੋਂ ਬਚਾਉਣ ਲਈ ਜਿਹੜੇ ਲੋਹੇ ਦੇ ਸ਼ੈੱਡ ਲਗਾਏ ਹੋਏ ਹਨ ਉਨ੍ਹਾਂ 'ਚ ਕਈ ਥਾਂਵਾਂ ਤੋਂ ਛੇਕ ਹੋਏ ਸਨ ਅਤੇ ਮੁਸਾਫਰਖਾਨੇ 'ਚ ਵੀ ਛੱਤ ਕਈ ਥਾਂਵਾਂ ਤੋਂ ਚੋਣ ਕਾਰਨ ਬਾਰਿਸ਼ ਦਾ ਪਾਣੀ ਹੇਠਾਂ ਟਪਕ ਰਿਹਾ ਸੀ, ਜਿਸ ਕਾਰਨ ਸਾਰੇ ਪਲੇਟਫਾਰਮਾਂ ਤੇ ਮੌਜੂਦ ਯਾਤਰੀਆਂ ਨੂੰ ਖੜੇ ਹੋਣ 'ਚ ਪ੍ਰੇਸ਼ਾਨੀ ਹੋ ਰਹੀ ਸੀ। ਸਭ ਤੋਂ ਜ਼ਿਆਦਾ ਬੁਰਾ ਹਾਲ ਆਰ.ਪੀ.ਐਫ. ਥਾਣੇ ਦੇ ਬਾਹਰ ਕਰਮਚਾਰੀਆਂ ਦੇ ਵਾਹਨ ਖੜੇ ਕਰਨ ਲਈ ਬਣੀ ਪਾਰਕਿੰਗ ਦਾ ਸੀ। ਪਾਰਕਿੰਗ 'ਚ ਪਾਣੀ ਖੜਾ ਹੋਣ ਕਾਰਨ ਉਥੇ ਖੜੇ ਵਾਹਨ ਪਾਣੀ 'ਚ ਲਗਪਗ ਡੁੱਬੇ ਹੋਏ ਸਨ। ਇਸਦੇ ਇਲਾਵਾ ਰੇਲਵੇ ਸਟੇਸ਼ਨ ਦੇ ਸਾਰੇ ਪਲੇਟਫਾਰਮਾਂ ਦੇ ਰੇਲਵੇ ਟਰੈਕ ਪਾਣੀ 'ਚ ਡੁੱਬੇ ਹੋਏ ਸਨ।
ਭਾਰੀ ਬਾਰਿਸ਼ ਕਾਰਨ ਭਗਤਾਂ ਵਾਲਾ ਦਾਣਾ ਮੰਡੀ 'ਚ ਖੜ੍ਹੇ ਪਾਣੀ ਨੇ ਝੋਨੇ ਦੀ ਫ਼ਸਲ ਕੀਤੀ ਬਰਬਾਦ
ਅੰਮ੍ਰਿਤਸਰ, (ਹਰਜਿੰਦਰ ਸਿੰਘ ਸ਼ੈਲੀ)-ਸਤੰਬਰ ਮਹੀਨੇ 'ਚ ਬੀਤੇ ਸਨਿਚਰਵਾਰ ਤੋਂ ਸ਼ੁਰੂ ਹੋਈ ਬੇਮੌਸਮੀ ਬਰਸਾਤ ਜਿਹੜੀ ਐਤਵਾਰ ਸਾਰਾ ਦਿਨ ਲਗਾਤਾਰ ਜਾਰੀ ਰਹੀ, ਜਿਸਨੇ ਇਕ ਵਾਰ ਫ਼ਿਰ ਫ਼ਸਲ ਨੂੰ ਤਬਾਹ ਕਰਨ 'ਚ ਕੋਈ ਕਸਰ ਨਹੀਂ ਛੱਡੀ। 2 ਦਿਨ ਲਗਾਤਾਰ ਹੋਈ ਕਰੀਬ 145 ਐਮ.ਐਮ. ਬਾਰਿਸ਼ ਕਾਰਨ ਅੰਮ੍ਰਿਤਸਰ ਦੀ ਪ੍ਰਮੁੱਖ ਦਾਣਾ ਮੰਡੀ ਭਗਤਾਂ ਵਾਲਾ ਦੇ ਹਾਲਾਤ ਬਦ ਤੋਂ ਬਦਤਰ ਹੋਏ ਸਨ। ਇਸ ਮੰਡੀ 'ਚ ਜਿੰਨ੍ਹਾਂ ਕਿਸਾਨਾਂ ਨੇ ਬੀਤੇ ਸਨਿਚਰਵਾਰ ਅਗੇਤੇ ਝੋਨੇ ਦੀ ਫ਼ਸਲ ਲਿਆਂਦੀ ਸੀ ਉਹ ਬੁੱਕ ਨਾ ਹੋਣ ਕਾਰਨ ਬਾਹਰ ਹੀ ਰਹੀ ਤੇ ਮੰਡੀ 'ਚ ਫ਼ਸਲ ਨੂੰ ਢੱਕਣ ਦੇ ਪ੍ਰਬੰਧ ਨਾ ਹੋਣ ਕਾਰਨ ਉਹ ਝੋਨਾ ਕਾਫ਼ੀ ਹੱਦ ਤੱਕ ਗਿੱਲਾ ਹੋ ਗਿਆ। ਬੀਤੇ ਸਨਿਚਰਵਾਰ ਕਿਸਾਨਾਂ ਨੇ 1509 ਬਾਸਮਤੀ ਤੇ ਹੋਰ ਕਿਸਮ ਦੇ ਅਗੇਤੇ ਝੋਨੇ ਦੀ ਕਰੀਬ 350 ਕੁਇੰਟਲ ਫ਼ਸਲ ਮੰਡੀ 'ਚ ਲਿਆਂਦੀ ਸੀ ਪਰ ਐਤਵਾਰ ਮੰਡੀ 'ਚ ਛੁੱਟੀ ਹੋਣ ਕਾਰਨ ਕਿਸਾਨਾਂ ਦੀ ਇਹ ਫਸਲ ਬੁੱਕ ਨਹੀਂ ਹੋ ਸਕੀ। ਦੂਸਰੇ ਪਾਸੇ ਹੁਣ ਤੱਕ ਮੰਡੀ 'ਚ 1509 ਬਾਸਮਤੀ ਤੇ ਅਗੇਤੇ ਝੋਨੇ ਦੀ ਕਰੀਬ 85 ਹਜ਼ਾਰ ਕੁਇੰਟਲ ਫ਼ਸਲ ਲਿਆਂਦੀ ਜਾ ਚੁੱਕੀ ਹੈ ਜਿਹੜੀ ਬੁੱਕ ਹੋ ਚੁੱਕੀ ਹੈ ਪਰ ਇਸਦੀ ਲਿਫਟਿੰਗ ਨਹੀਂ ਹੋਈ ਹੈ। ਦੂਸਰੇ ਪਾਸੇ ਭਗਤਾਂ ਵਾਲਾ ਦਾਣਾ ਮੰਡੀ 'ਚ ਸਥਿਤੀ ਸਹੀ ਨਾ ਹੋਣ ਕਾਰਨ ਸਿਰਫ਼ ਝੋਨੇ ਦੀ ਜਿੰਨੀ ਫਸਲ ਲਿਆਂਦੀ ਗਈ ਹੈ ਉਸਦਾ ਸਿਰਫ 20 ਫ਼ੀਸਦੀ ਹਿੱਸਾ ਹੀ ਸ਼ੈਡਾਂ ਹੇਠ ਪਿਆ ਹੈ ਤੇ ਬਾਕੀ ਖੁੱਲ੍ਹੇ ਆਸਮਾਨ ਹੇਠਾਂ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੀ ਫਸਲ ਮੰਡੀ 'ਚ ਆਉਣੀ ਸ਼ੁਰੂ ਹੋ ਗਈ ਹੈ ਪਰ ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋਣੀ ਹੈ ਤੇ ਅਜਿਹੇ ਹਾਲਾਤ 'ਚ ਜਿਸ ਤਰ੍ਹਾਂ ਭਾਰੀ ਬਾਰਿਸ਼ ਹੋਈ ਹੈ ਉਸ ਨਾਲ ਫਸਲ ਦਾ ਨੁਕਸਾਨਿਆ ਜਾਣਾ ਤੈਅ ਹੈ। ਦੂਸਰੇ ਪਾਸੇ ਜਦੋਂ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਦਲਬੀਰ ਸਿੰਘ ਛੀਨਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮੰਡੀ 'ਚ ਜਿਹੜੀ 1509 ਝੋਨੇ ਦੀ ਫ਼ਸਲ ਪਹੁੰਚੀ ਹੈ ਉਹ ਬਾਰਿਸ਼ ਨਾਲ ਗਿੱਲੀ ਹੋ ਗਈ ਹੈ ਪਰ ਉਸਨੂੰ ਖਰਾਬ ਹੋਇਆ ਨਹੀਂ ਕਹਿ ਸਕਦੇ। ਦੂਸਰੇ ਪਾਸੇ ਉਨ੍ਹਾਂ ਦਾ ਕਹਿਣਾ ਹੈ ਕਿ ਖੇਤਾਂ 'ਚ ਜਿਹੜੀ ਬਾਸਮਤੀ ਦੀ 1121 ਕਿਸਮ ਦੀ ਫ਼ਸਲ ਖੜੀ ਹੈ ਉਸ ਉਪਰ ਬਾਰਿਸ਼ ਦਾ ਅਸਰ ਕਾਫ਼ੀ ਹੱਦ ਤੱਕ ਦੇਖਣ ਨੂੰ ਮਿਲ ਸਕਦਾ ਹੈ।
ਬੇਮੌਸਮੀ ਬਰਸਾਤ ਨਾਲ ਝੋਨ ਦੀ ਅਗੇਤੀ ਫਸਲ ਦਾ ਭਾਰੀ ਨੁਕਸਾਨ ਹੋਣ ਦਾ ਖਦਸ਼ਾ
ਅਜਨਾਲਾ, (ਗੁਰਪ੍ਰੀਤ ਸਿੰਘ ਢਿੱਲੋਂ, ਸੁੱਖ ਮਾਹਲ)-ਬੀਤੇ ਕੱਲ੍ਹ ਤੋਂ ਸ਼ੁਰੂ ਹੋਈ ਬੇਮੌਸਮੀ ਬਰਸਾਤ ਨਾਲ ਦੇਸ਼ ਦੇ ਅੰਨਦਾਤੇ ਕਿਸਾਨ ਦੇ ਸਾਹ ਸੂਤੇ ਗਏ ਹਨ ਤੇ ਇਸ ਬਾਰਿਸ਼ ਨਾਲ ਅਗੇਤੀ ਝੋਨੇ ਦੀ ਫਸਲ ਦਾ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਪਾਇਆ ਜਾ ਰਿਹਾ ਹੈ। 'ਅਜੀਤ' ਵਲੋਂ ਅੱਜ ਸਰਹੱਦੀ ਖੇਤਰ ਦਾ ਦੌਰਾ ਕਰਨ ਤੇ ਦੇਖਿਆ ਗਿਆ ਕਿ ਝੋਨੇ ਦੇ ਨੀਂਵੇ ਖੇਤਾਂ ਵਿਚ ਪਾਣੀ ਜਿਆਦਾ ਹੋਣ ਕਾਰਨ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੋਈ ਅਗੇਤੀ ਬਾਸਮਤੀ ਤੇ ਪਰਮਲ ਪਾਣੀ ਵਿਚ ਡੁੱਬੀ ਪਈ ਸੀ, ਜਿਸ ਕਾਰਨ ਦਾਣੇ ਕਾਲੇ ਹੋਣ ਦਾ ਡਰ ਹੈ। ਇਸ ਮੌਕੇ ਗੱਲਬਾਤ ਕਰਦਿਆਂ ਲਖਬੀਰ ਸਿੰਘ, ਜੁਗਰਾਜ ਸਿੰਘ, ਅਮਰਜੀਤ ਸਿੰਘ, ਦਿਲਬਾਗ ਸਿੰਘ ਲੰਗੋਮਾਹਲ ਆਦਿ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ 1509 ਬਾਸਮਤੀ, 121 ਅਤੇ 127 ਪਰਮਲ ਇਸ ਸਮੇਂ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੋ ਚੁੱਕੀ ਹੈ ਪਰ ਕੱਲ੍ਹ ਤੋਂ ਸ਼ੁਰੂ ਹੋਏ ਮੀਂਹ ਕਾਰਨ ਸਾਰੇ ਖੇਤਾਂ ਵਿਚ ਪਾਣੀ ਭਰ ਗਿਆ ਹੈ ਜਿਸ ਕਾਰਨ ਪਰਮਲ ਦੀ ਕਟਾਈ ਕਈ ਦਿਨ ਲੇਟ ਹੋ ਜਾਵੇਗੀ।
ਮੋਹਲੇਧਾਰ ਬਾਰਿਸ਼ ਨਾਲ ਜਨ ਜੀਵਨ ਪ੍ਰਭਾਵਿਤ ਤੇ ਕਿਸਾਨਾਂ ਦੇ ਚਿਹਰੇ ਮੁਰਝਾਏ
ਵੇਰਕਾ, (ਪਰਮਜੀਤ ਸਿੰਘ ਬੱਗਾ)-ਲਗਾਤਰ ਹੋ ਰਹੀ ਮੋਹਲ੍ਹੇਧਾਰ ਬਰਸਾਤ ਕਾਰਨ ਜਿੱਥੇ ਆਮ ਜਨ ਜੀਵਨ ਪ੍ਰਭਾਵਿਤ ਹੋ ਗਿਆ ਹੈ ਉਥੇ ਖਾਸਕਰ ਕਿਸਾਨਾਂ ਦੀ ਫ਼ਸਲ 'ਤੇ ਬਰਸਾਤੀ ਪਾਣੀ ਦੀ ਮਾਰ ਵੱਜਣ ਨਾਲ ਛੋਟੇ ਕਿਸਾਨਾਂ ਤੇ ਜ਼ਿੰਮੀਦਾਰਾਂ ਦੇ ਚਿਹਰੇ ਮੁਰਝਾ ਗਏ ਹਨ। ਅੱਜ ਵੇਰਕਾ ਸਮੇਤ ਕੀਤੇ ਇਲਾਕੇ 'ਚ ਲਗਾਤਾਰ ਹੋਈ ਬਰਸਾਤ ਕਾਰਨ ਦੁਕਾਨਦਾਰਾਂ, ਰੇਹੜੀ ਫ਼ੜੀਆਂ ਵਾਲਿਆਂ ਅਤੇ ਦਿਹਾੜੀਦਾਰ ਦੇ ਕੰਮਕਾਜ਼ ਪ੍ਰਭਾਵਿਤ ਹੋਏ ਹਨ ਉਥੇ ਇੱਥੋਂ ਦੇ ਨਜ਼ਦੀਕ ਇਲਾਕੇ ਸੋਹੀਆ, ਜਹਾਂਗੀਰ, ਮੂਧਲ, ਫ਼ਤਿਹਗੜ੍ਹ ਸ਼ੂਕਰਚੱਕ ਤੇ ਨਬੀਪੁਰ ਦੇ ਕੀਤੇ ਦੌਰੇ ਦੌਰਾਨ ਦੇਖਿਆ ਗਿਆ ਕਿ ਲਗਾਤਾਰ ਹੋਈ ਬਰਸਾਤ ਕਾਰਨ ਤਿਆਰ ਹੋ ਚੁੱਕੀ ਝੋਨੇ ਦੀ ਫ਼ਸਲ ਜ਼ਮੀਨ 'ਤੇ ਡਿੱਗ ਕੇ ਬਰਸਾਤੀ ਪਾਣੀ 'ਚ ਡਿੱਗਣ ਨਾਲ ਫ਼ਸਲ ਬਰਬਾਦ ਹੋ ਗਈ ਹੈ। ਕਿਸਾਨ ਜਥੇ: ਜਗਤਾਰ ਸਿੰਘ ਢਿੱਲੋਂ, ਉਪਕਾਰ ਸਿੰਘ ਨਬੀਪੁਰ, ਜਗਤਾਰ ਸਿੰਘ ਭੱਟੀ, ਸਰਪੰਚ ਧਰਮਵੀਰ ਸਿੰਘ, ਪਰਮਜੀਤ ਸਿੰਘ, ਨਿਰਮਲ ਸਿੰਘ ਵੱਲਾ, ਜਥੇ: ਰਸ਼ਪਾਲ ਸਿੰਘ ਬੱਬੂ ਆਦਿ ਨੇ ਦੱਸਿਆ ਕਿ ਲਗਾਤਾਰ ਹੋ ਰਹੀ ਬਰਸਾਤ ਨੇ ਕਿਸਾਨਾਂ ਦੀ ਫ਼ਸਲ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਉਕਤ ਕਿਸਾਨਾਂ ਤੇ ਜ਼ਿੰਮੀਦਾਰਾਂ ਨੇ ਪੰਜਾਬ ਸਰਕਾਰ ਤੇ ਜਿਲ੍ਹਾਂ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਕਿਸਾਨਾਂ ਦੀ ਫ਼ਸਲ ਬਰਸਾਤੀ ਦੀ ਮਾਰ ਵੱਜਣ ਨਾਲ ਬਰਬਾਦ ਹੋ ਗਈ ਹੈ ਉਸਦਾ ਸਰਵੇਖਣ ਕਰਵਾਕੇ ਮੁਆਵਜ਼ਾਂ ਦਿੱਤਾ ਜਾਵੇ।
ਭਾਰੀ ਬਾਰਸ਼ ਨਾਲ ਝੋਨੇ ਦੀ ਫਸਲ ਡਿੱਗੀ
ਟਾਹਲੀ ਸਾਹਿਬ, (ਪਲਵਿੰਦਰ ਸਿੰਘ ਸਰਹਾਲਾ)-ਬੀਤੇ ਕੱਲ੍ਹ ਤੋਂ ਹੋ ਰਹੀ ਲਗਾਤਾਰ ਬਾਰਸ਼ ਨਾਲ ਝੋਨੇ ਦੀ ਪੱਕੀ ਫਸਲ ਵਿਚ ਪਾਣੀ ਖੜਾ ਹੋਣ ਤੇ ਹਲਕੀਆਂ ਹਵਾਵਾਂ ਕਾਰਨ ਝੋਨੇ ਦੀ ਬਹੁਤੀ ਫ਼ਸਲ ਜ਼ਮੀਨ 'ਤੇ ਵਿਛ ਗਈ ਹੈ। ਜਿਸ ਨਾਲ ਫਸਲ ਦੀ ਪੈਦਾਵਾਰ ਤੇ ਮਿਆਰ ਵਿਚ ਗਿਰਾਵਟ ਆਉਣ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਵੇਗਾ। ਖੇਤੀਬਾੜੀ ਅਫਸਰ ਮਸਤਿੰਦਰ ਸਿੰਘ ਨੇ ਕਿਹਾ ਕਿ ਝੋਨੇ ਦੀ ਪੱਕੀ ਫ਼ਸਲ ਤੇ ਪੈ ਰਹੀ ਬਾਰਸ਼ ਫ਼ਸਲ ਲਈ ਲਾਹੇਵੰਦ ਨਹੀਂ, ਅਗਰ ਬਾਰਸ਼ ਲੰਮਾਂ ਸਮਾਂ ਹੁੰਦੀ ਹੈ ਤਾਂ ਕਿਸਾਨਾਂ ਨੂੰ ਆਰਥਿਕ ਨੁਕਸਾਨ ਹੋਵੇਗਾ ਅਤੇ ਮੰਡੀਕਰਨ ਵਿਚ ਵੀ ਮੁਸ਼ਕਲ ਆਵੇਗੀ। ਅਗੇਤੇ ਝੋਨੇ ਦੀ ਕਟਾਈ ਕਰਕੇ ਸਬਜ਼ੀਆਂ ਆਲੂ, ਮਟਰ ਆਦਿ ਬੀਜਣ ਵਾਲੇ ਕਿਸਾਨਾਂ ਨੂੰ ਵੀ ਸਬਜ਼ੀ ਬੀਜਣ ਵਾਲੇ ਖੇਤ ਤਿਆਰ ਕਰਨ ਵਿਚ ਦੇਰੀ ਹੋਵੇਗੀ। ਅਸਲ 'ਚ ਇਹ ਬਾਰਸ਼ ਖੇਤੀ ਲਈ ਨੁਕਸਾਨਦੇਹ ਹੈ।
ਭਾਰੀ ਵਰਖਾ ਤੇ ਤੇਜ਼ ਹਵਾਵਾਂ ਕਾਰਨ ਕੱਟਣ ਲਈ ਤਿਆਰ ਝੋਨੇ ਦੀ ਫ਼ਸਲ ਬਰਬਾਦ ਹੋਣ ਕਿਨਾਰ
ਗੱਗੋਮਾਹਲ, (ਬਲਵਿੰਦਰ ਸਿੰਘ ਸੰਧੂ)-ਬੀਤੇ 24 ਘੰਟਿਆਂ ਤੋਂ ਪੰਜਾਬ ਅੰਦਰ ਹੋ ਰਹੀ ਮੋਹਲ੍ਹੇਧਾਰ ਬਾਰਿਸ਼ ਤੇ ਤੇਜ਼ ਹਵਾਵਾਂ ਕਾਰਨ ਝੋਨੇ ਦੀ ਫ਼ਸਲ ਨੂੰ ਵੱਡੇ ਪੱਧਰ 'ਤੇ ਨੁਕਸਾਨ ਪੁੱਜਣ ਦਾ ਖ਼ਤਰਾ ਬਣ ਚੁੱਕਿਆ ਹੈ ਜਿਸ ਨਾਲ ਕਿਸਾਨਾਂ ਅੰਦਰ ਨਿਰਾਸ਼ਾ ਫ਼ੈਲ ਗਈ ਹੈ। ਸਾਬਕਾ ਸਰਪੰਚ ਰਾਜਕਰਨ ਸਿੰਘ ਰੰਧਾਵਾ, ਇਕਬਾਲ ਸਿੰਘ ਛੀਨਾ, ਕਸ਼ਮੀਰ ਸਿੰਘ ਅਵਾਣ, ਸਰਬਜੀਤ ਸਿੰਘ, ਜਰਨੈਲ ਸਿੰਘ ਮਾਹਲ, ਰਵਿੰਦਰ ਸਿੰਘ ਲਾਡਾ, ਸਵਰਨ ਸਿੰਘ, ਬਾਵਾ ਸਿੰਘ, ਗੁਰਨਾਮ ਸਿੰਘ ਆਦਿ ਨੇ ਦੱਸਿਆ ਕਿ ਤੇਜ਼ ਹਵਾਵਾਂ ਤੇ ਭਾਰੀ ਵਰਖਾ ਕਾਰਨ 1509 ਕਿਸਮ ਦੀ ਪਰਮਲ ਜੋ ਖੇਤਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਖੜੀ ਸੀ ਉਹ ਬੁਰੀ ਤਰ੍ਹਾਂ ਵਿਛ ਗਈ ਹੈ ਤੇ ਖੇਤਾਂ ਵਿਚ ਪਾਣੀ ਭਰ ਗਿਆ ਹੈ। ਖੇਤੀਬਾੜੀ ਵਿਭਾਗ ਦੇ ਕਥਨ ਅਨੁਸਾਰ ਜੇਕਰ ਕੱਲ੍ਹ ਤੱਕ ਵਰਖਾ ਇਸੇ ਤਰ੍ਹਾਂ ਜਾਰੀ ਰਹੀ ਤਾਂ 1509 ਕਿਸਮ ਦੀ ਇਹ ਪਰਮਲ ਬੁਰੀ ਤਰ੍ਹਾਂ ਨਸ਼ਟ ਹੋ ਜਾਵੇਗੀ।
ਭਾਰੀ ਬਾਰਿਸ਼ ਨਾਲ ਮਾਝੇ 'ਚ ਪੂਸਾ 1509 ਬਾਸਮਤੀ 75 ਫੀਸਦੀ ਹੋਈ ਤਬਾਹ-ਡਾ: ਸਤਨਾਮ
ਅਜਨਾਲਾ, 23 ਸਤੰਬਰ (ਐਸ. ਪ੍ਰਸ਼ੋਤਮ)-ਪਿਛਲੇ 24 ਘੰਟਿਆਂ 'ਚ ਹੋਈ ਮੋਹਲੇਧਾਰ ਵਰਖਾ ਨਾਲ ਜਿੱਥੇ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ, ਉਥੇ ਮਾਝਾ ਖੇਤਰ 'ਚ ਸਭ ਤੋਂ ਵਧ ਸਿੰਚਾਈ ਹੇਠਲੇ ਰਕਬੇ 'ਚ ਕਿਸਾਨਾਂ ਵਲੋਂ ਬਾਸਮਤੀ ਪੂਸਾ ਕਿਸਮ 1509 ਪੂਰੀ ਤਰ੍ਹਾਂ ਨਿਸਰ ਕੇ ਕਟਾਈ ਲਈ ਤਿਆਰ ਖੜੀ ਇਹ ਬਾਸਮਤੀ 1509 ਖੇਤਾਂ 'ਚ ਵਿੱਛ ਜਾਣ ਕਾਰਨ ਕਿਸਾਨਾਂ ਦੇ ਚਿਹਰਿਆਂ ਤੇ ਪਲਿੱਤਣ ਛਾ ਗਈ ਅਤੇ ਪੁੱਤਾਂ ਵਾਂਗੂੰ ਪਾਲੀ ਫਸਲ ਬਾਸਮਤੀ 1509 ਦੀ ਕੁਦਰਤੀ ਬਰਬਾਦੀ ਦਾ ਮੰਜ਼ਰ ਵੇਖ ਕੇ ਉਹ ਖੂਨ ਦੇ ਅਥਰੂ ਪੀ ਗਏ। ਓਧਰ ਉੱਘੇ ਖੇਤੀ ਵਿਗਿਆਨੀ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ ਨੇ ਇਸ ਕੁਦਰਤੀ ਕਰੋਪੀ ਤੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਿਛਲੇ 24 ਘੰਟਿਆਂ 'ਚ ਹੋਈ ਤੇਜ਼ਧਾਰ ਬਾਰਿਸ਼ ਨਾਲ ਮਾਝਾ ਖੇਤਰ 'ਚ ਨਿਸਰੀ ਪਈ ਬਾਸਮਤੀ ਪੂਸਾ 1509 ਫਸਲ 75 ਫੀਸਦੀ ਤੋਂ ਵਧੇਰੇ ਖੇਤਾਂ 'ਚ ਵਿੱਛ ਜਾਣ ਕਾਰਨ ਪਹਿਲਾਂ ਹੀ ਕਰਜ਼ੇ ਦੀ ਦਲ ਦਲ 'ਚ ਫਸੇ ਕਿਸਾਨਾਂ ਨੂੰ ਇਕ ਹੋਰ ਵੱਡੀ ਆਰਥਿਕ ਸੱਟ ਸਹਿਣੀ ਪਈ ਹੈ। ਉਨ੍ਹਾਂ ਨੇ ਪੰਜਾਬ ਸਰਕਾਰ 'ਤੇ ਜ਼ੋਰ ਦਿੱਤਾ ਕਿ ਹਾਲ 'ਚ ਹੀ ਹੋਈ ਇਸ ਵਰਖਾ ਨਾਲ ਬਰਬਾਦ ਹੋਈ 1509 ਬਾਸਮਤੀ ਸਮੇਤ ਹੋਰ ਪੱਕਣ ਲਈ ਖੜੀਆਂ ਝੋਨੇ ਦੀਆਂ ਕਿਸਮਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾਉਣ ਦੇ ਫੌਰੀ ਹੁਕਮ ਜਾਰੀ ਕੀਤੇ ਜਾਣ ਤੇ ਮੁਆਵਜ਼ਾ ਦਿੱਤਾ ਜਾਵੇ।
ਪਿਛਲੇ 2 ਦਿਨਾਂ ਤੋਂ ਹੋ ਰਹੀ ਬਰਸਾਤ ਨੇ ਕਿਸਾਨਾਂ ਦੇ ਸਾਹ ਸੂਤੇ
ਬਿਆਸ, (ਪਰਮਜੀਤ ਸਿੰਘ ਰੱਖੜਾ)-ਬੀਤੀ 2 ਦਿਨਾਂ ਤੋਂ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਕਿਸਾਨਾਂ ਦੇ ਸਾਹ ਸੂਤੇ ਪਏ ਹਨ। ਝੋਨੇ ਦੀ ਫਸਲ ਜਿਸਨੂੰ ਸਿੱਟਾ ਪੈ ਚੁੱਕਾ ਹੈ ਤੇ ਪੱਕਣ ਕਿਨਾਰੇ ਹੈ ਪਰ ਪਿਛਲੇ 2 ਦਿਨਾਂ ਤੋਂ ਲਗਾਤਾਰ ਹੋ ਰਹੀ ਨੋਨ ਸਟੋਪ ਬਾਰਿਸ਼ ਕਾਰਨ ਅਗੇਤੀ ਝੋਨੇ ਦੀ ਫ਼ਸਲ ਜੋ ਪੱਕਣ ਕਿਨਾਰੇ ਸੀ ਉਹ ਕਾਫੀ ਹੱਦ ਤੱਕ ਵਿੱਛ ਚੁੱਕੀ ਹੈ। ਜਿਸ ਕਾਰਨ ਉਸਦੇ ਮੁੱਜਰਾਂ 'ਚੋਂ ਦਾਣੇ ਗਿਰਨ ਕਾਰਨ ਝਾੜ 'ਤੇ ਵੀ ਕਾਫ਼ੀ ਅਸਰ ਪਿਆ ਹੈ। ਵਾਢੀ ਲਈ ਤਿਆਰ ਬਰ ਤਿਆਰ ਫਸਲਾਂ 'ਤੇ ਮੀਂਹ ਪੈਣ ਕਾਰਨ ਖੇਤਾਂ ਵਿਚ ਪਾਣੀ ਖੜਾ ਹੋ ਜਾਣ ਕਾਰਨ ਵਾਢੀ 10 ਦਿਨ ਹੋ ਲੇਟ ਹੋ ਗਈ ਹੈ। ਅਗੇਤੀ ਸਬਜੀਆਂ ਜਿਵੇਂ ਕਿ ਆਲੂ ਮਟਰ ਦੀ ਕਾਸ਼ਤ ਜੋ ਕਿ ਝੋਨਾ ਵੱਢਣ ਤੋਂ ਤਰੁੰਤ ਬਾਅਦ ਬੀਜੀ ਜਾਂਦੀ ਵਿਚ ਹੋਰ ਦੇਰੀ ਦਾ ਅਨੁਮਾਨ ਹੈ। ਖਦਸ਼ਾ ਇਹ ਵੀ ਜਾਹਿਰ ਕੀਤਾ ਜਾ ਰਿਹਾ ਹੈ ਕਿ ਅਜੇ ਮੀਂਹ ਕਾਰਨ ਝੋਨੇ ਦੀ ਫਸਲ ਹਰੀ ਹੋਣ ਕਾਰਨ ਘੱਟ ਨੁਕਸਾਨੀ ਗਈ ਹੈ ਪ੍ਰੰਤੂ ਜੇਕਰ ਮੀਂਹ ਨਾਲ ਤੇਜ ਹਵਾਂਵਾਂ ਵੱਗ ਪਈਆਂ ਤਾਂ ਕਿਸਾਨਾਂ ਦਾ ਨੁਕਸਾਨ ਕਾਫੀ ਹੱਦ ਤੱਕ ਵੱਧ ਸਕਦਾ ਹੈ। ਖੇਤੀਬਾੜੀ ਮਹਿਰਾਂ ਅਨੁਸਾਰ ਹਿਸਾਬ ਲਾਈਏ ਤਾਂ ਬਾਰਿਸ਼ ਕਾਰਨ ਕੇਵਲ ਝੋਨੇ ਦੀ ਫਸਲ ਹੀ ਨਹੀਂ ਸਗੋਂ ਮੱਕੀ, ਹਫਤਾ ਪਹਿਲਾਂ ਬੀਜੀਆਂ ਸਬਜੀਆਂ ਨੂੰ ਵੀ ਬਾਰਿਸ਼ ਕਾਰਨ ਭਾਰੀ ਨੁਕਸਾਨ ਹੋ ਸਕਦਾ ਹੈ।
ਰਾਵੀ ਦਰਿਆ ਵਿਚ ਪਾਣੀ ਵੱਧ ਆਉਣ ਕਾਰਨ ਪ੍ਰਸ਼ਾਸਨ ਵਲੋਂ ਅਲਰਟ ਜਾਰੀ-ਐਸ. ਡੀ. ਐਮ. ਡਾ: ਓਬਰਾਏ
ਅਜਨਾਲਾ, (ਗੁਰਪ੍ਰੀਤ ਸਿੰਘ ਢਿੱਲੋਂ)-ਪਿਛਲੇ ਕੁਝ ਦਿਨਾਂ ਤੋਂ ਪਹਾੜੀ ਖੇਤਰ ਵਿੱਚ ਪੈ ਰਹੇ ਭਾਰੀ ਮੀਂਹ ਕਾਰਨ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਰਕੇ ਪ੍ਰਸ਼ਾਸਨ ਵਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕਿ ਦਰਿਆ ਲਾਗਲੇ ਪਿੰਡਾਂ ਦਾ ਰਹਿਣ ਵਾਲਾ ਕੋਈ ਵੀ ਵਿਅਕਤੀ ਰਾਤ ਸਮੇਂ ਦਰਿਆ ਦੇ ਨੇੜੇ ਨਾਂ ਜਾਵੇ। ਇਹ ਜਾਣਕਾਰੀ ਦੇਰ ਸ਼ਾਮ ਐਸ.ਡੀ.ਐਮ ਅਜਨਾਲਾ ਡਾ: ਰਜਤ ਓਬਰਾਏ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਰਾਵੀ ਦਰਿਆ ਵਿਚ 1.30 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ ਜੋ ਕੱਲ੍ਹ ਸਵੇਰੇ ਅਜਨਾਲਾ ਖੇਤਰ 'ਚ ਵਗਦੇ ਰਾਵੀ ਦਰਿਆ ਵਿਚ ਪੁੱਜੇਗਾ। ਡਾ: ਓਬਰਾਏ ਨੇ ਅੱਗੇ ਦੱਸਿਆ ਕਿ ਦਰਿਆ ਨਾਲ ਲੱਗਦੇ ਪਿੰਡਾਂ ਦੇ ਗੁਰਦੁਆਰਾ ਸਾਹਿਬ 'ਚ ਐਲਾਨ ਕਰਵਾ ਕੇ ਲੋਕਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਫਿਲਹਾਲ ਹੜ੍ਹਾਂ ਦਾ ਕੋਈ ਖਤਰਾਂ ਨਹੀਂ ਹੈ।

 


ਖ਼ਬਰ ਸ਼ੇਅਰ ਕਰੋ

4 ਮਹੀਨੇ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਵਾਲੇ ਹੈੱਡ ਕਾਂਸਟੇਬਲ ਖਿਲਾਫ਼ ਕੇਸ ਦਰਜ

ਅੰਮਿ੍ਤਸਰ, 23 ਸਤੰਬਰ (ਗਗਨਦੀਪ ਸ਼ਰਮਾ)-ਪੁਲਿਸ ਵਿਭਾਗ ਨੂੰ ਪਹਿਲਾਂ ਬਿਨ੍ਹਾਂ ਕੋਈ ਜਾਣਕਾਰੀ ਦਿੱਤੇ ਕਰੀਬ 4 ਮਹੀਨੇ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਅਤੇ ਬਾਅਦ 'ਚ ਫ਼ਰਜ਼ੀ ਮੈਡੀਕਲ ਸਲਿੱਪਾਂ ਦੇਣ ਦੇ ਦੋਸ਼ਾਂ ਹੇਠਾਂ ਪੰਜਾਬ ਪੁਲਿਸ ਦੇ ਇਕ ਹੈੱਡ ਕਾਂਸਟੇਬਲ ...

ਪੂਰੀ ਖ਼ਬਰ »

ਬਰਸਾਤ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ ਕਾਂਗਰਸੀ ਆਗੂ ਸੜਕਾਂ 'ਤੇ ਉਤਰੇ

ਅੰਮਿ੍ਤਸਰ, 23 ਸਤੰਬਰ (ਹਰਮਿੰਦਰ ਸਿੰਘ)-ਲਗਾਤਰ ਹੋ ਰਹੀ ਬਰਸਾਤ ਦੇ ਕਾਰਨ ਪੈਦਾ ਹੋਈ ਗੰਭੀਰ ਸਥਿਤੀ ਨੂੰ ਦੇਖਣ ਲਈ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਵਿਧਾਇਕ ਡਾ: ਰਾਜ ਕੁਮਾਰ ਵੇਰਕਾ, ਵਿਧਾਇਕ ਸ੍ਰੀ ਸੁਨੀਲ ਦੱਤੀ ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਹਜ਼ਾਰਾਂ ਦੀ ਧੋਖਾਧੜੀ

ਅੰਮਿ੍ਤਸਰ, 23 ਸਤੰਬਰ (ਗਗਨਦੀਪ ਸ਼ਰਮਾ)-ਵਿਦੇਸ ਭੇਜਣ ਦਾ ਝਾਂਸਾ ਦੇ ਕੇ ਹਜ਼ਾਰਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ਾਂ ਤਹਿਤ ਮਕਬੂਲਪੁਰਾ ਪੁਲਿਸ ਥਾਣੇ 'ਚ ਪਰਚਾ ਦਰਜ ਕੀਤਾ ਗਿਆ ਹੈ | ਇਹ ਸ਼ਿਕਾਇਤ ਦੀਪਕ ਕੁਮਾਰ ਨਾਮਕ ਵਿਕਅਤੀ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ, ...

ਪੂਰੀ ਖ਼ਬਰ »

ਗੁਰਦਾਸਪੁਰ ਵਿਆਹ ਵੇਖਣ ਗਏ ਪਰਿਵਾਰ ਦੇ ਘਰ ਚੋਰੀ

ਅੰਮਿ੍ਤਸਰ, 23 ਸਤੰਬਰ (ਗਗਨਦੀਪ ਸ਼ਰਮਾ)-ਗੁਰਦਾਸਪੁਰ ਆਪਣੇ ਕਿਸੇ ਰਿਸ਼ਤੇਦਾਰ ਦੇ ਵਿਆਹ ਸਮਾਰੋਹ 'ਚ ਸ਼ਾਮਿਲ ਹੋਣਾ ਇਕ ਪਰਿਵਾਰ ਨੂੰ ਮਹਿੰਗਾ ਪੈ ਗਿਆ, ਕਿਉਂਕਿ ਘਰ ਖ਼ਾਲੀ ਹੋਣ ਦਾ ਫ਼ਾਇਦਾ ਚੁੱਕ ਕੇ ਕੋਈ ਅਣਪਛਾਤਾ ਵਿਅਕਤੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਗਿਆ | ...

ਪੂਰੀ ਖ਼ਬਰ »

ਨਿਊ ਸ਼ਹੀਦ ਊਧਮ ਸਿੰਘ ਨਗਰ 'ਚੋਂ ਔਰਤ ਦੀ ਲਾਸ਼ ਮਿਲੀ

ਅੰਮਿ੍ਤਸਰ, 23 ਸਤੰਬਰ (ਗਗਨਦੀਪ ਸ਼ਰਮਾ)-ਸੁਲਤਾਨਵਿੰਡ ਰੋਡ ਦੇ ਨਿਊ ਸ਼ਹੀਦ ਊਧਮ ਸਿੰਘ ਨਗਰ 'ਚੋਂ ਇਕ ਔਰਤ ਦੀ ਲਾਸ਼ ਮਿਲਣ ਕਾਰਨ ਪੂਰੇ ਇਲਾਕੇ 'ਚ ਦਹਿਸ਼ਤ ਫ਼ੈਲ ਗਈ ਹੈ | ਮਿ੍ਤਕਾ ਦੀ ਸ਼ਨਾਖਤ ਅਮਨਦੀਪ ਕੌਰ (30) ਦੇ ਤੌਰ 'ਤੇ ਹੋਈ ਹੈ ਜਿਸਦੇ ਇਥੇ ਸ਼ਹੀਦ ਊਧਮ ਸਿੰਘ ਨਗਰ 'ਚ ...

ਪੂਰੀ ਖ਼ਬਰ »

ਗੁ: ਪਲਾਹ ਸਾਹਿਬ ਰੋਡ ਵੈਲਫ਼ੇਅਰ ਸੁਸਾਇਟੀ ਵਲੋਂ ਫ਼ਰੂਟ-ਚਾਟ ਦੇ ਲੰਗਰ ਲਗਾਏ ਗਏ

ਅੰਮਿ੍ਤਸਰ, 23 ਸਤੰਬਰ (ਹਰਮਿੰਦਰ ਸਿੰਘ)-ਇਤਿਹਾਸਕ ਗੁ: ਪਲਾਹ ਸਾਹਿਬ ਦੇ ਸਲਾਨਾ ਜੋੜ ਮੇਲੇ ਦੇ ਸਬੰਧ 'ਚ ਗੁ: ਪਲਾਹ ਸਾਹਿਬ ਰੋਡ ਵੈਲਫ਼ੇਅਰ ਸੁਸਾਇਟੀ ਵਲੋਂ ਅੱਜ ਗੁਰਦੁਆਰਾ ਸਾਹਿਬ ਨੂੰ ਜਾਂਦੀ ਪੁਰਾਣੀ ਜ਼ੇਲ੍ਹ ਦੇ ਸਾਹਮਣੇ ਸੜਕ 'ਤੇ ਫ਼ਰੂਟ-ਚਾਟ ਦੇ ਲੰਗਰ ਲਗਾਏ | ਇਸ ...

ਪੂਰੀ ਖ਼ਬਰ »

ਅਮਨ-ਕਾਨੂੰਨ ਦੀ ਵਿਗੜ ਰਹੀ ਸਥਿਤੀ ਨੂੰ ਲੈ ਕੇ ਮੰਤਰੀ ਸੋਨੀ ਵਲੋਂ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ

ਅੰਮਿ੍ਤਸਰ, 23 ਸਤੰਬਰ (ਹਰਜਿੰਦਰ ਸਿੰਘ ਸ਼ੈਲੀ)-ਅੰਮਿ੍ਤਸਰ ਵਿਚ ਬੀਤੇ ਦਿਨੀਂ ਹੋਈਆਂ ਲੁੱਟ-ਖੋਹ ਦੀਆਂ ਘਟਨਾਵਾਂ ਤੋਂ ਚਿੰਤਤ ਸਿਹਤ ਤੇ ਵਾਤਾਵਰਨ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਜ਼ਿਲ੍ਹੇ ਦੇ ਸਾਰੇ ਚੁਣੇ ਹੋਏ ਪ੍ਰਤੀਨਿੱਧਾਂ, ਜਿਨ੍ਹਾਂ ਵਿਚ ਲੋਕ ਸਭਾ ਮੈਂਬਰ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲਾਂ ਸਮੇਤ 4 ਕਾਬੂ

ਅੰਮਿ੍ਤਸਰ, 23 ਸਤੰਬਰ (ਗਗਨਦੀਪ ਸ਼ਰਮਾ)¸ਸੀ ਡਵੀਜ਼ਨ ਪੁਲਿਸ ਵਲੋਂ ਚੋਰੀ ਦੇ 2 ਮੋਟਰਸਾਈਕਲਾਂ ਸਮੇਤ 4 ਨੂੰ ਗਿ੍ਫ਼ਤਾਰ ਕਰਨ 'ਚ ਕਾਮਯਾਬੀ ਹਾਸਲ ਕੀਤੀ ਗਈ ਹੈ ਤੇ ਇਹ ਸਾਰੇ ਜ਼ਿਲ੍ਹਾ ਤਰਨ ਤਾਰਨ ਦੇ ਰਹਿਣ ਵਾਲੇ ਹਨ | ਪੁਲਿਸ ਮੁਤਾਬਕ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ...

ਪੂਰੀ ਖ਼ਬਰ »

ਸ਼ੋੋ੍ਰਮਣੀ ਕਮੇਟੀ ਨੇ ਭਾਈ ਲਾਲੋ ਜੀ ਨੂੰ ਜਨਮ ਦਿਹਾੜੇ ਮੌਕੇ ਵਿਸਾਰਿਆ!

ਅੰਮਿ੍ਤਸਰ, 23 ਸਤੰਬਰ (ਜਸਵੰਤ ਸਿੰਘ ਜੱਸ)-ਇਕ ਪਾਸੇ ਜਿੱਥੇ ਸ਼ੋ੍ਰਮਣੀ ਕਮੇਟੀ, ਸਮੁੱਚੇ ਸਿੱਖ ਪੰਥ, ਭਾਰਤ ਤੇ ਪਾਕਿਸਤਾਨ ਸਰਕਾਰਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉਥੇ ਗੁਰੂ ...

ਪੂਰੀ ਖ਼ਬਰ »

ਬਾਬਾ ਕੁਲਵਿੰਦਰ ਸਿੰਘ ਦਬੁਰਜੀ ਦੀ ਪ੍ਰੇਰਣਾ ਸਦਕਾ 13 ਨੌਜਵਾਨਾਂ ਦਾ ਅੰਮਿ੍ਤ ਛਕਣ 'ਤੇ ਸਨਮਾਨ

ਚੇਤਨਪੁਰਾ, 23 ਸਤੰਬਰ (ਮਹਾਂਬੀਰ ਸਿੰਘ ਗਿੱਲ)-ਗੁਰਦੁਆਰਾ ਬਾਬਾ ਨਾਨਕ ਨਾਮ ਜਹਾਜ ਹੈ ਦੇ ਮੁੱਖ ਸੇਵਾਦਾਰ ਸੰਤ ਬਾਬਾ ਕੁਲਵਿੰਦਰ ਸਿੰਘ ਦਬੁਰਜੀ ਦੀ ਪ੍ਰੇਰਨਾਂ ਸਦਕਾ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਦੇ 13 ਨੌਜਵਾਨਾਂ ਨੇ ਜਥੇਦਾਰ ਮਨਿੰਦਰ ਸਿੰਘ ਦਬੁਰਜੀ ਤੇ ...

ਪੂਰੀ ਖ਼ਬਰ »

ਬਾਬਾ ਅਟਲ ਰਾਇ ਦੇ ਸੱਚਖੰਡ ਪਿਆਨਾ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਤੇ ਕੀਰਤਨ

ਅੰਮਿ੍ਤਸਰ, 23 ਸਤੰਬਰ (ਜੱਸ)-ਬਾਬਾ ਅਟਲ ਰਾਇ ਜੀ ਦੇ ਸੱਚਖੰਡ ਪਿਆਨੇ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਤੇ ਕੀਰਤਨ ਦਰਬਾਰ ਗੁ: ਬਾਬਾ ਅਟਲ ਰਾਇ ਸਾਹਿਬ ਵਿਖੇ ਸ਼ਰਧਾ ਤੇ ਸਤਿਕਾਰ ਸਹਿਤ ਸਜਾਇਆ ਗਿਆ | ਸੇਵਕ ਜਥਾ ਇਸ਼ਨਾਨ ਗੁ: ਸ੍ਰੀ ਅਟਲ ਰਾਇ ਜੀ ਵਲੋਂ ...

ਪੂਰੀ ਖ਼ਬਰ »

ਬਾਰ ਐਸੋਸੀਏਸ਼ਨ ਅਜਨਾਲਾ ਦੇ ਮੈਂਬਰਾਂ ਨੇ ਨਿੱਝਰ ਨਾਲ ਚੱਟਾਂਨ ਵਾਂਗ ਖੜ੍ਹਨ ਦਾ ਲਿਆ ਫ਼ੈਸਲਾ

ਅਜਨਾਲਾ, 23 ਸਤੰਬਰ (ਗੁਰਪ੍ਰੀਤ ਸਿੰਘ ਢਿਲੋਂ)-ਬਾਰ ਐਸੋਸੀਏਸ਼ਨ ਅਜਨਾਲਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਅਹਿਮ ਇਕੱਤਰਤਾ ਹੋਈ, ਜਿਸ ਦੌਰਾਨ ਹਾਜ਼ਰ ਸਮੂਹ ਮੈਂਬਰਾਂ ਨੇ ਪੰਜਾਬ ਅਤੇ ਹਰਿਆਣਾ ਬਾਰ ਕੌਾਸਲ ਦੇ ਮੈਂਬਰ ਦੀ ਚੋਣ ਲੜ੍ਹ ਰਹੇ ਬਾਰ ਐਸੋਸੀਏਸ਼ਨ ...

ਪੂਰੀ ਖ਼ਬਰ »

125 ਮੈਂਬਰੀ ਪਾਕਿਸਤਾਨੀ ਹਿੰਦੂ ਸ਼ਰਧਾਲੂਆਂ ਦਾ ਜਥਾ ਭਾਰਤ ਪਹੰੁਚਿਆ

ਅਟਾਰੀ, 23 ਸਤੰਬਰ (ਰੁਪਿੰਦਰਜੀਤ ਸਿੰਘ ਭਕਨਾ)-ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਤੋਂ 125 ਮੈਂਬਰੀ ਹਿੰਦੂ ਸ਼ਰਧਾਲੂਆਂ ਦਾ ਜਥਾ ਅਟਾਰੀ ਵਾਹਗਾ ਸਰਹੱਦ ਰਸਤੇ ਭਾਰਤ ਪਹੰੁਚਿਆ | ਇਸ ਜਥੇ ਦੇ ਆਗੂ ਰਵੀਦਾਸ ਨੇ ਦੱਸਿਆ ਕਿ ਉਹ 30 ਦਿਨਾਂ ਵੀਜ਼ੇ 'ਤੇ ਭਾਰਤ ਆਏ ਹਨ | ਉਹ ਆਪਣੇ ...

ਪੂਰੀ ਖ਼ਬਰ »

ਤੇਜ਼ਧਾਰ ਹਥਿਆਰ ਦੀ ਨੋਕ 'ਤੇ ਮੋਬਾਈਲ ਖੋਹ ਕੇ ਫ਼ਰਾਰ

ਅੰਮਿ੍ਤਸਰ, 23 ਸਤੰਬਰ (ਗਗਨਦੀਪ ਸ਼ਰਮਾ)¸ਤੇਜ਼ਧਾਰ ਹਥਿਆਰ ਦੀ ਨੋਕ 'ਤੇ ਇਕ ਵਿਅਕਤੀ ਕੋਲੋਂ ਮੋਬਾਇਲ ਖੋਹੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਛਾਓਣੀ ਪੁਲਿਸ ਕੋਲ ਜਸ਼ਨਪ੍ਰੀਤ ਸਿੰਘ ਨਾਮਕ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਹ ਕੁਵੀਨਜ਼ ਰੋਡ 'ਤੇ ...

ਪੂਰੀ ਖ਼ਬਰ »

ਨਸ਼ੇ ਲਈ 'ਖੂਨੀ ਖੇਡ' ਖੇਡਣ ਵਾਲਾ ਗਿ੍ਫ਼ਤਾਰ

ਅੰਮਿ੍ਤਸਰ, 23 ਸਤੰਬਰ (ਗਗਨਦੀਪ ਸ਼ਰਮਾ)-ਨਸ਼ੇ ਦੀ ਪੂਰਤੀ ਖਾਤਿਰ 'ਖੂਨੀ ਖੇਡ' ਖੇਡਣ ਵਾਲੇ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ, ਜਿਸ ਕੋਲੋਂ 1050 ਨਸ਼ੀਲੀਆਂ ਗੋਲੀਆਂ ਵੀ ਬਰਾਮਦ ਹੋਈਆਂ ਹਨ | ਡੀ.ਸੀ.ਪੀ. (ਜਾਂਚ) ਜਗਮੋਹਨ ਸਿੰਘ ਨੇ ਇਸ ਗੱਲ ਦਾ ਖ਼ੁਲਾਸਾ ਕਰਦਿਆਂ ਦੱਸਿਆ ਕਿ ...

ਪੂਰੀ ਖ਼ਬਰ »

ਪੰਚਾਇਤ ਸੰਮਤੀ ਜ਼ੋਨ ਚਮਿਆਰੀ ਤੋਂ ਕਾਂਗਰਸੀ ਉਮੀਦਵਾਰ ਜਸਮਿੰਦਰ ਕੌਰ 342 ਵੋਟਾਂ ਨਾਲ ਚੋਣ ਜਿੱਤੇ

ਅਜਨਾਲਾ, 23 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਅੱਜ ਆਏ ਨਤੀਜਿਆਂ 'ਚ ਪੰਚਾਇਤ ਸੰਮਤੀ ਚੋਣ ਚਮਿਆਰੀ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਜਸਮਿੰਦਰ ਕੌਰ ਨੇ ਆਪਣੀ ਵਿਰੋਧੀ ਅਕਾਲੀ ਦਲ ਬਾਦਲ ਦੀ ਉਮੀਦਵਾਰ ...

ਪੂਰੀ ਖ਼ਬਰ »

ਜ਼ੋਨ ਸੰਗਤਪੁਰਾ ਤੋਂ ਕਾਂਗਰਸੀ ਉਮੀਦਵਾਰ ਰਾਜਵਿੰਦਰ ਕੌਰ ਚੇਤਨਪੁਰਾ 671 ਵੋਟਾਂ ਨਾਲ ਚੋਣ ਜਿੱਤੇ

ਚੇਤਨਪੁਰਾ 23 ਸਤੰਬਰ (ਮਹਾਂਬੀਰ ਸਿੰਘ ਗਿੱਲ)-ਬਲਾਕ ਹਰਛਾ ਛੀਨਾ ਅਧੀਨ ਆਉਂਦੇ ਬਲਾਕ ਸੰਮਤੀ ਜ਼ੋਨ ਸੰਗਤਪੁਰਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜੀ ਰਾਜਵਿੰਦਰ ਕੌਰ ਚੇਤਨਪੁਰਾ ਆਪਣੇ ਵਿਰੋਧੀਆਂ ਨੂੰ ਹਰਾ ਕੇ 671 ਵੋਟਾਂ ਨਾਲ ਜੇਤੂ ਰਹੀ | ਉਨ੍ਹਾਂ ਦੀ ਜਿੱਤ ਤੇ ...

ਪੂਰੀ ਖ਼ਬਰ »

ਡਾ: ਰਤਨ ਸਿੰਘ ਅਜਨਾਲਾ ਵਲੋਂ ਬੱਲੜ੍ਹਵਾਲ ਤੋਂ ਜੇਤੂ ਅਕਾਲੀ ਉਮੀਦਵਾਰ ਬਲਕਾਰ ਸਿੰਘ ਨੂੰ ਕੀਤਾ ਸਨਮਾਨਿਤ

ਅਜਨਾਲਾ, 23 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੇ ਅੱਜ ਆਏ ਨਤੀਜਿਆਂ ਵਿਚ ਪੰਚਾਇਤ ਸੰਮਤੀ ਅਜਨਾਲਾ ਦੇ ਜ਼ੋਨ ਬੱਲੜ੍ਹਵਾਲ ਤੋਂ ਅਕਾਲੀ ਦਲ ਬਾਦਲ ਦੇ ਜੇਤੂ ਉਮੀਦਵਾਰ ਬਲਕਾਰ ਸਿੰਘ ਨੂੰ ਅੱਜ ਇਥੇ ਕਰਵਾਏ ਸਾਦੇ ਤੇ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਦੇ ਦੋ ਵਿਦਿਆਰਥੀ ਭਾਰਤੀ ਫ਼ੌਜ 'ਚ ਲੈਫ਼ਟੀਨੈਂਟ ਵਜੋਂ ਨਿਭਾਉਣਗੇ ਸੇਵਾ

ਅੰਮਿ੍ਤਸਰ, 23 ਸਤੰਬਰ (ਜੱਸ)¸ਅੱਜ ਇੱਥੇ ਖ਼ਾਲਸਾ ਕਾਲਜ ਮੈਨੇਜ਼ਮੈਂਟ ਦਫ਼ਤਰ ਵਿਖੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਨੇ ਖ਼ਾਲਸਾ ਕਾਲਜ ਐਗਰੀਕਲਚਰ ਵਿਭਾਗ ਦੇ ਦੋ ਸਾਬਕਾ ਵਿਦਿਆਰਥੀਆਂ ਸੰਦਲਬੀਰ ਸਿੰਘ ਭੁੱਲਰ ਤੇ ਹਰਿੰਦਰਜੀਤ ਸਿੰਘ ਨੂੰ ਭਾਰਤੀ ਫ਼ੌਜ 'ਚ ...

ਪੂਰੀ ਖ਼ਬਰ »

ਦਰਜਾ ਚਾਰ ਕਰਮਚਾਰੀਆਂ ਨੇ ਚੋਣ ਡਿਊਟੀ ਦੇ ਮਿਹਨਤਤਾਨੇ ਦੀ ਕੀਤੀ ਮੰਗ

ਬਾਬਾ ਬਕਾਲਾ ਸਾਹਿਬ, 23 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਦੀ ਕਲਾਸ ਫੌਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੀ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਬਲਵਿੰਦਰ ਸਿੰਘ ਠੱਠੀਆਂ, ਜ਼ਿਲ੍ਹਾ ਅੰਮਿ੍ਤਸਰ ਦੇ ਚੇਅਰਮੈਨ ਰਾਮ ਸਿੰਘ ਟੌਾਗ, ...

ਪੂਰੀ ਖ਼ਬਰ »

ਸਿਰ 'ਚ ਕੀੜੇ ਪਏ ਬਜ਼ੁਰਗ ਦੀ ਬਚੀ ਜਾਨ, ਪਿੰਗਲਵਾੜਾ ਨੇ ਲਈ ਸਾਰ

ਅੰਮਿ੍ਤਸਰ, 23 ਸਤੰਬਰ (ਰੇਸ਼ਮ ਸਿੰਘ)¸ਸਿਰ 'ਚ ਕੀੜੇ ਪਏ ਮਿਲੇ ਇਕ ਲਾਵਾਰਿਸ ਬਜ਼ੁਰਗ ਦੀ ਜਾਨ ਬਚ ਗਈ ਹੈ, ਜਿਸ ਦੇ ਇੱਥੇ ਰਾਮ ਲਾਲ ਸਰਕਾਰੀ ਈ. ਐਨ. ਟੀ. ਅੱਖ ਨੱਕ ਤੇ ਕੰਨਾਂ ਦੇ ਹਸਪਤਾਲ ਨੇ ਸਾਰ ਲਈ ਹੈ | ਮੁਖੀ ਈ. ਐਨ. ਟੀ. ਡਾ. ਜਗਦੀਪਕ ਸਿੰਘ ਨੇ ਦੱਸਿਆ ਕਿ ਇਹ ਮਰੀਜ਼ ਭਗਤ ...

ਪੂਰੀ ਖ਼ਬਰ »

ਭਾਜਪਾ ਵਰਕਰਾਂ ਦੇ ਸਨਮਾਨ ਵਿਚ ਸਮਾਗਮ ਕਰਵਾਇਆ

ਅੰਮਿ੍ਤਸਰ, 23 ਸਤੰਬਰ (ਹਰਮਿੰਦਰ ਸਿੰਘ)-ਭਾਜਪਾ ਦੇ ਜ਼ਿਲ੍ਹਾ ਦਫਤਰ ਵਿਖੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ੍ਰੀ ਅਨੰਦ ਸ਼ਰਮਾ ਵਲੋਂ ਵਰਕਰਾਂ ਦੇ ਸਨਮਾਨ ਵਿਚ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਪੰਜਾਬ ਭਾਜਪਾ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ੍ਰੀ ਸ਼ਵੇਤ ਮਲਿਕ ਨੇ ...

ਪੂਰੀ ਖ਼ਬਰ »

ਭਾਈ ਘਨੱ੍ਹਈਆ ਜੀ ਦੀ 300 ਸਾਲਾ ਬਰਸੀ ਨੂੰ ਸਮਰਪਿਤ ਲਗਾਇਆ ਮੁਫ਼ਤ ਮੈਡੀਕਲ ਕੈਂਪ

ਅੰਮਿ੍ਤਸਰ, 23 ਸਤੰਬਰ (ਜੱਸ)-ਗਰੀਬ, ਅਨਾਥ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਪਿਛਲੇ 22 ਸਾਲਾਂ ਤੋਂ ਯਤਨਸ਼ੀਲ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ ਵੱਲੋਂ ਭਾਈ ਘਨ੍ਹਈਆ ਜੀ ਦੀ 300 ਸਾਲਾ ਬਰਸੀ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਜਾਂਚ ਤੇ ਮੈਡੀਕਲ ਕੈਂਪ ਗੁਰਦੁਆਰਾ ਸ੍ਰੀ ...

ਪੂਰੀ ਖ਼ਬਰ »

ਨਿਗਮ ਨੇ ਨਾਜਾਇਜ਼ ਲੱਗੇ ਹੋਰਡਿੰਗ ਉਤਾਰੇ

ਅੰਮਿ੍ਤਸਰ, 23 ਸਤੰਬਰ (ਹਰਮਿੰਦਰ ਸਿੰਘ)¸ਸ਼ਹਿਰ 'ਚ ਨਜਾਇਜ ਤੌਰ 'ਤੇ ਹੋਰਡਿੰਗ ਲਗਾਕੇ ਨਗਰ ਨਿਗਮ ਨੂੰ ਚੂਨਾ ਲਗਾਉਣ ਵਾਲੇ ਲੋਕਾਂ ਦੇ ਖਿਲਾਫ਼ ਨਿਗਮ ਪ੍ਰਸ਼ਾਸਨ ਨੇ ਸ਼ਿਕੰਜਾ ਕੱਸ ਦਿੱਤਾ ਹੈ | ਜਿਸ ਦੇ ਤਹਿਤ ਨਿਗਮ ਦੇ ਇਸ਼ਤਿਹਾਰ ਵਿਭਾਗ ਵਲੋਂ ਨਿਗਮ ਕਮਿਸ਼ਨਰ ਮੈਡਮ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਵਿਖੇ ਸਿਖਲਾਈ ਕੋਰਸ ਦੀ ਸਮਾਪਤੀ 'ਤੇ ਸਿਖਿਆਰਥੀਆਂ ਨੂੰ ਵੰਡੇ

ਅੰਮਿ੍ਤਸਰ, 23 ਸਤੰਬਰ (ਜੱਸ)¸ਖ਼ਾਲਸਾ ਕਾਲਜ ਦੇ ਕਿਸਾਨ ਸਿਖਲਾਈ ਕੇਂਦਰ ਵਿਖੇ ਪਿ੍ੰਸੀਪਲ ਡਾ: ਮਹਿਲ ਸਿੰਘ ਨੇ ਖੁੰਬਾਂ ਦੀ ਕਾਸ਼ਤ ਸਬੰਧੀ ਸਿਖਲਾਈ ਕੋਰਸ ਮੌਕੇ ਸਿਖਿਆਰਥੀਆਂ ਨੂੰ ਸਰਟੀਫ਼ਿਕੇਟ ਤਕਸੀਮ ਕੀਤੇ | ਖੇਤੀਬਾੜੀ ਸੂਚਨਾ ਅਫ਼ਸਰ ਜਸਵਿੰਦਰ ਸਿੰਘ ਭਾਟੀਆ ਦੀ ...

ਪੂਰੀ ਖ਼ਬਰ »

ਹਲਕਾ ਬਾਬਾ ਬਕਾਲਾ ਸਾਹਿਬ ਦੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਸਾਰੀਆਂ ਤੇ ਬਲਾਕ ਸੰਮਤੀ 33 ਸੀਟਾਂ 'ਤੇ ਹੂੰਝਾ ਫੇਰ ਜਿੱਤ

ਰਈਆ, 23 ਸਤੰਬਰ (ਸ਼ਰਨਬੀਰ ਸਿੰਘ ਕੰਗ)-ਕਾਂਗਰਸ ਪਾਰਟੀ ਨੇ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਅਗਵਾਈ ਵਿਚ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਦੀਆਂ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਦੀਆਂ ਸਾਰੀਆਂ ਸਾਢੇ ...

ਪੂਰੀ ਖ਼ਬਰ »

ਬਲਾਕ ਤਰਸਿੱਕਾ 'ਚ ਕਾਂਗਰਸ ਦੀ ਹੂੰਝਾ ਫੇਰ ਜਿੱਤ, ਆਗੂ ਤੇ ਵਰਕਰ ਬਾਗੋਬਾਗ

ਤਰਸਿੱਕਾ, 23 ਸਤੰਬਰ (ਅਤਰ ਸਿੰਘ ਤਰਸਿੱਕਾ)-ਬਲਾਕ ਤਰਸਿੱਕਾ ਤੋਂ ਪੰਚਾਇਤ ਸੰਮਤੀ ਉਮੀਦਵਾਰ ਸ੍ਰੀਮਤੀ ਸ਼ਰਨਜੀਤ ਕੌਰ ਤਰਸਿੱਕਾ, ਕੈਪਟਨ ਲਖਵਿੰਦਰ ਸਿੰਘ ਸੈਦੋਲੇਲ, ਜਗਬੀਰ ਸਿੰਘ ਲਾਲੀ ਜੋਧਾਨਗੀ, ਸਾਧੂ ਸਿੰਘ ਮੁੱਛਲ, ਬੀਬੀ ਨਿਰਮਲ ਕੌਰ ਜਬੋਵਾਲ ਤੇ ਜ਼ਿਲ੍ਹਾ ...

ਪੂਰੀ ਖ਼ਬਰ »

ਲੋਕਾਂ ਨੇ ਕਾਂਗਰਸ ਦੇ ਹੱਕ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦਾ ਫ਼ਤਵਾ ਦੇ ਕੇ ਅਕਾਲੀ ਦਲ ਨੂੰ ਨਕਾਰਿਆ-ਹਰਪ੍ਰਤਾਪ ਅਜਨਾਲਾ

ਜਗਦੇਵ ਕਲਾਂ, 23 ਸਤੰਬਰ (ਸ਼ਰਨਜੀਤ ਸਿੰਘ ਗਿੱਲ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਲੋਕਾਂ ਨੇ ਕਾਂਗਰਸ ਪਾਰਟੀ ਦੇ ਹੱਕ 'ਚ ਜਿੱਤ ਦਾ ਫਤਵਾ ਦੇ ਕੇ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ | ਇਹ ਪ੍ਰਗਟਾਵਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ...

ਪੂਰੀ ਖ਼ਬਰ »

ਤੂਫ਼ਾਨ ਤੇ ਭਾਰੀ ਮੀਹ ਨੇ ਪੱਕੀਆਂ ਫ਼ਸਲਾਂ ਨੂੰ ਧਰਤੀ 'ਤੇ ਵਿਛਾ ਕੇ ਕਿਸਾਨਾਂ ਦੀਆਂ ਆਸਾਂ 'ਤੇ ਪਾਣੀ ਫੇਰਿਆ

ਚੇਤਨਪੁਰਾ, 23 ਸਤੰਬਰ (ਮਹਾਂਬੀਰ ਸਿੰਘ ਗਿੱਲ)-ਬੀਤੀ ਰਾਤ ਆਏ ਤੇਜ਼ ਤੂਫ਼ਾਨ ਤੇ ਭਾਰੀ ਮੀਹ ਨੇ ਕਿਸਾਨਾਂ ਦੀ ਪੱਕੀ ਹੋਈ ਝੋਨੇ ਦੀ ਫ਼ਸਲ ਨੂੰ ਧਰਤੀ 'ਤੇ ਵਿਛਾ ਕੇ ਕਿਸਾਨਾਂ ਦੀਆਂ ਆਸਾਂ 'ਤੇ ਬੁਰੀ ਤਰ੍ਹਾਂ ਪਾਣੀ ਫੇਰ ਦਿੱਤਾ | ਸਥਾਨਕ ਨਗਰ ਚੇਤਨਪੁਰਾ, ਸੰਤੂਨੰਗਲ, ...

ਪੂਰੀ ਖ਼ਬਰ »

ਚੌਥੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅੰਮਿ੍ਤਸਰ ਸੇਵਕ ਸਭਾ ਵਲੋਂ 11 ਵਿਸ਼ੇਸ਼ ਗੁਰਮਤਿ ਸਮਾਗਮਾਂ ਦੀ ਲੜੀ ਅੱਜ ਤੋਂ ਆਰੰਭ

ਅੰਮਿ੍ਤਸਰ, 23 ਸਤੰਬਰ (ਜਸਵੰਤ ਸਿੰਘ ਜੱਸ)-ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸੰਨ੍ਹ 1950 ਤੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੱਠੜੀ ਘਰ ਤੇ ਜੋੜੇ ਘਰ ਵਿਖੇ ਨਿਸ਼ਕਾਮ ਸੇਵਾਵਾਂ ਨਿਭਾਅ ਰਹੀ ਸ੍ਰੀ ਅੰਮਿ੍ਤਸਰ ਸੇਵਕ ਸਭਾ ਚੌਕ ...

ਪੂਰੀ ਖ਼ਬਰ »

ਜਹਾਂਗੀਰ ਦੀ ਅਗਵਾਈ ਹੇਠ ਮੁਹਾਵਾ ਖ਼ੂਨੀ ਪੁਲ ਕਾਰਨ ਹਾਦਸੇ ਦੇ ਸ਼ਿਕਾਰ ਬੱਚਿਆਂ ਨੂੰ ਮੋਮਬਤੀਆਂ ਜਗ੍ਹਾ ਕੇ ਸ਼ਰਧਾ ਦੇ ਫ਼ੁੱਲ ਭੇਟ

ਅਟਾਰੀ, 23 ਸਤੰਬਰ (ਰੁਪਿੰਦਰਜੀਤ ਸਿੰਘ ਭਕਨਾ)-ਸਰਹੱਦੀ ਇਲਾਕੇ ਵਿਚਲੇ ਖਸਤਾ ਹਾਲ ਪੁਲ ਜੋ ਕਈ ਕੀਮਤੀ ਜਾਨਾਂ ਲੈ ਚੁੱਕੇ ਹਨ ਪਰ ਸੱਤਾਧਾਰੀ ਪਾਰਟੀ ਦੇ ਮੁੱਖ ਮੰਤਰੀ ਤੇ ਮਾਝੇ ਦੇ ਪ੍ਰਮੁੱਖ ਮੰਤਰੀ ਨਵਜੋਤ ਸਿੱਧੂ ਸਮੇਂ-ਸਮੇਂ ਮੁਹਾਵਾ ਵਿਚਲੇ ਖ਼ੂਨੀ ਪੁਲ ਜਿਸ ਕਾਰਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX