ਤਾਜਾ ਖ਼ਬਰਾਂ


ਕੈਪਟਨ ਵੱਲੋਂ ਪੀ.ਆਈ.ਐੱਸ ਦੀ ਗਵਰਨਿੰਗ ਕੌਂਸਲ ਦਾ ਮੈਂਬਰ ਬਣਨ ਲਈ 5 ਖਿਡਾਰੀਆਂ ਦੇ ਨਾਂਆ ਨੂੰ ਮਿਲੀ ਮਨਜ਼ੂਰੀ
. . .  3 minutes ago
ਚੰਡੀਗੜ੍ਹ, 17 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜ ਉੱਘੇ ਖਿਡਾਰੀਆਂ ਦੇ ਨਾਵਾਂ ਨੂੰ ਪੰਜਾਬ ਖੇਡ ਸੰਸਥਾ ਦੀ ਸੰਚਾਲਨ ਪ੍ਰੀਸ਼ਦ (ਪੀ.ਆਈ.ਐੱਸ) ਦਾ ਮੈਂਬਰ ਬਣਨ ਲਈ ਮਨਜ਼ੂਰੀ ਦੇ...
ਮੋਹਲ਼ੇਧਾਰ ਬਾਰਸ਼ ਕਾਰਨ ਜਲਥਲ ਹੋਇਆ ਨਾਭਾ
. . .  28 minutes ago
ਨਾਭਾ, 17 ਅਗਸਤ (ਕਰਮਜੀਤ ਸਿੰਘ)- ਅੱਜ ਦੁਪਹਿਰ ਤੋਂ ਹੋ ਰਹੀ ਮੋਹਲ਼ੇਧਾਰ ਬਾਰਸ਼ ਕਾਰਨ ਨਾਭਾ ਸ਼ਹਿਰ ਪੂਰਾ ਜਲ ਥਲ ਹੋ ਗਿਆ। ਸ਼ਹਿਰ ਦੇ ਪੁਰਾਣੇ ਇਲਾਕਿਆਂ ਤੇ ਨੀਵੇਂ ਘਰਾਂ 'ਚ ਪਾਣੀ ਦਾਖ਼ਲ ...
ਹਜ਼ੂਰ ਸਾਹਿਬ ਦੀ ਯਾਤਰਾ 'ਤੇ ਜਾ ਰਹੇ ਸ਼ਰਧਾਲੂਆਂ ਦਾ ਪਲਟਿਆਂ ਵਾਹਨ, ਕਈ ਜ਼ਖਮੀ
. . .  43 minutes ago
ਤਲਵੰਡੀ ਸਾਬੋ/ਸੀਂਗੋ ਮੰਡੀ 17 ਅਗਸਤ (ਲਕਵਿੰਦਰ ਸ਼ਰਮਾ)- ਤਲਵੰਡੀ ਸਾਬੋ ਪਿੰਡ ਭਾਗੀਵਾਦਰ ਲਾਗੇ ਹਜ਼ੂਰ ਸਾਹਿਬ ਲਈ ਜਾ ਰਹੇ ਸ਼ਰਧਾਲੂਆਂ ਨੂੰ ਟਰੇਨ ਚੜ੍ਹਾਉਣ...
ਤਪਾ ਖੇਤਰ 'ਚ ਸ਼ੁਰੂ ਹੋਇਆ ਮੀਂਹ
. . .  58 minutes ago
ਤਪਾ ਮੰਡੀ, 17 ਅਗਸਤ (ਵਿਜੇ ਸ਼ਰਮਾ)- ਮੌਸਮ ਵਿਭਾਗ ਵੱਲੋਂ ਅਗਲੇ 48 ਤੋਂ 72 ਘੰਟਿਆਂ ਦੌਰਾਨ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ ਅਤੇ ਵੱਖ-ਵੱਖ ਪੰਜਾਬ ਦੇ ਜ਼ਿਲ੍ਹਿਆਂ ਨੂੰ...
ਉੱਘੇ ਪੰਜਾਬੀ ਨਾਵਲਕਾਰ ਨਿਰੰਜਨ ਤਸਨੀਮ ਦਾ ਦੇਹਾਂਤ
. . .  about 1 hour ago
ਜਲੰਧਰ, 17 ਅਗਸਤ- ਪੰਜਾਬੀ ਸਾਹਿਤ ਦੇ ਉੱਘੇ ਨਾਵਲਕਾਰ ਪ੍ਰੋ. ਨਿਰੰਜਨ ਤਸਨੀਮ ਦਾ ਅੱਜ ਦੇਹਾਂਤ ਹੋ ਗਿਆ। ਭਾਰਤੀ ਸਾਹਿਤ ਅਕਾਦਮੀ ਅਤੇ ਭਾਸ਼ਾ ਵਿਭਾਗ ਦੇ ਸਰਵੋਤਮ ਪੁਰਸਕਾਰ ਵਿਜੇਤਾ ਤਸਨੀਮ ਦਾ ਜਨਮ 1 ਮਈ, 1929 ਨੂੰ ਅੰਮ੍ਰਿਤਸਰ 'ਚ ਹੋਇਆ ਸੀ। ਉਨ੍ਹਾਂ...
ਬੀ.ਐਸ. ਯੇਦੀਯੁਰੱਪਾ ਨੇ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 17 ਅਗਸਤ- ਕਰਨਾਟਕ ਦੇ ਮੁੱਖ ਮੰਤਰੀ ਬੀ.ਐਸ. ਯੇਦੀਯੁਰੱਪਾ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਦਿੱਲੀ 'ਚ ...
ਜਲਦੀ ਹੀ ਮੁਕੰਮਲ ਹੋਵੇਗਾ ਕਰਤਾਰਪੁਰ ਲਾਂਘੇ ਦਾ ਕੰਮ- ਸੁਖਬੀਰ ਬਾਦਲ
. . .  about 1 hour ago
ਫ਼ਾਜ਼ਿਲਕਾ, 17 ਅਗਸਤ (ਪ੍ਰਦੀਪ ਕੁਮਾਰ)- ਕਰਤਾਰਪੁਰ ਲਾਂਘੇ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਜਲਦੀ ਹੀ ਇਸ ਨੂੰ ਮੁਕੰਮਲ ਕਰ ਲਿਆ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਅਤੇ ਅਕਾਲੀ ਦਲ (ਬਾਦਲ) ਦੇ...
ਏਮਜ਼ 'ਚ ਲੱਗੀ ਅੱਗ
. . .  about 1 hour ago
ਨਵੀਂ ਦਿੱਲੀ, 17 ਅਗਸਤ- ਦਿੱਲੀ ਸਥਿਤ ਏਮਜ਼ ਹਸਪਤਾਲ 'ਚ ਅੱਗ ਲੱਗਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਮੁਤਾਬਕ ਅੱਗ ਹਸਪਤਾਲ ਦੀ ਪਹਿਲੀ ਅਤੇ ਦੂਜੀ ਮੰਜ਼ਲ 'ਤੇ ਲੱਗੀ ਹੈ। ਮੌਕੇ 'ਤੇ ਅੱਗ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਹੋਈਆਂ ਹਨ। ਦੱਸਣਯੋਗ...
ਪਾਣੀ ਵਧਣ ਕਾਰਨ ਕੌਮੀ ਹਾਈਵੇਅ 'ਤੇ ਪੈਦਲ ਰਾਹਗੀਰਾਂ ਲਈ ਬਣਿਆ ਰਸਤਾ ਚੜ੍ਹਿਆ ਚੱਕੀ ਦਰਿਆ ਦੀ ਭੇਟ
. . .  about 2 hours ago
ਪਠਾਨਕੋਟ, 17 ਅਗਸਤ (ਸੰਧੂ)- ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਚੱਕੀ ਦਰਿਆ 'ਚ ਪਾਣੀ ਦੀ ਆਮਦ ਬਹੁਤ ਵੱਧ ਗਈ ਹੈ ਅਤੇ ਪਠਾਨਕੋਟ ਤੇ ਹਿਮਾਚਲ ਨੂੰ ਜੋੜਨ ਵਾਲੇ ਚੱਕੀ ਦਰਿਆ ਪੁਲ 'ਤੇ ਰਾਹਗੀਰਾਂ ਲਈ ਬਣਿਆ ਰਸਤਾ ਦਰਿਆ ਦੀ ਭੇਟ ਚੜ੍ਹ ਗਿਆ। ਇਸ...
ਅਫ਼ਗ਼ਾਨਿਸਤਾਨ ਹਵਾਈ ਹਮਲਿਆਂ 'ਚ 21 ਤਾਲਿਬਾਨੀ ਅੱਤਵਾਦੀ ਢੇਰ
. . .  about 2 hours ago
ਕਾਬੁਲ, 17 ਅਗਸਤ- ਅਫ਼ਗ਼ਾਨਿਸਤਾਨ ਦੇ ਗ਼ਜ਼ਨੀ ਅਤੇ ਬਲੱਖ ਸੂਬਿਆਂ 'ਚ ਪੰਜ ਦੇ ਹਵਾਈ ਹਮਲਿਆਂ 'ਚ ਘੱਟੋ-ਘੱਟ 21 ਤਾਲਿਬਾਨੀ ਅੱਤਵਾਦੀ ਢੇਰ...
ਅਰੁਣ ਜੇਤਲੀ ਦਾ ਹਾਲ ਜਾਣਨ ਲਈ ਏਮਜ਼ ਪਹੁੰਚੇ ਬਿਹਾਰ ਦੇ ਮੁੱਖ ਮੰਤਰੀ ਅਤੇ ਜੰਮੂ-ਕਸ਼ਮੀਰ ਦੇ ਰਾਜਪਾਲ
. . .  about 2 hours ago
ਨਵੀਂ ਦਿੱਲੀ, 17 ਅਗਸਤ- ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਅਰੁਣ ਜੇਤਲੀ ਨੂੰ ਖ਼ਰਾਬ ਸਿਹਤ ਦੇ ਚੱਲਦਿਆਂ ਦਿੱਲੀ ਸਥਿਤ ਏਮਜ਼ 'ਚ ਦਾਖ਼ਲ ਕਰਾਇਆ ਗਿਆ ਹੈ, ਜਿੱਥੇ ਕਿ ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਨੇਤਾਵਾਂ ਦਾ ਆਉਣਾ ਲਗਾਤਾਰ ਜਾਰੀ...
ਬੀਬਾ ਬਾਦਲ ਨੇ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਦਾ ਕੀਤਾ ਨਿਰੀਖਣ
. . .  about 2 hours ago
ਸੁਲਤਾਨਪੁਰ ਲੋਧੀ, 17 ਅਗਸਤ (ਜਗਮੋਹਨ ਸਿੰਘ ਥਿੰਦ ਥਿੰਦ, ਨਰੇਸ਼ ਹੈਪੀ) - ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ...
ਡਿਪਟੀ ਕਮਿਸ਼ਨਰ ਨੇ ਲਿਆ ਚੱਕੀ ਅਤੇ ਉੱਝ ਦਰਿਆ ਦਾ ਜਾਇਜ਼ਾ
. . .  about 2 hours ago
ਪਠਾਨਕੋਟ, 17 ਅਗਸਤ (ਚੌਹਾਨ)- ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਚੱਕੀ ਅਤੇ ਉੱਝ ਦਰਿਆ 'ਚ ਪਾਣੀ ਦਾ ਪੱਧਰ ਕਾਫ਼ੀ ਵੱਧ ਗਿਆ ਹੈ। ਇਸ ਕਾਰਨ ਇਨ੍ਹਾਂ ਦਰਿਆਵਾਂ ਦਾ ਜਾਇਜ਼ਾ ਡਿਪਟੀ ਕਮਿਸ਼ਨਰ ਰਾਮਵੀਰ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਲਿਆ। ਡਿਪਟੀ...
ਯੂ.ਏ.ਪੀ.ਏ. ਸੋਧ ਬਿੱਲ 2019 ਦੇ ਖ਼ਿਲਾਫ਼ ਸੁਪਰੀਮ ਕੋਰਟ 'ਚ ਜਨਹਿਤ ਪਟੀਸ਼ਨ ਦਾਇਰ
. . .  about 2 hours ago
ਨਵੀਂ ਦਿੱਲੀ, 17 ਅਗਸਤ- ਸੁਪਰੀਮ ਕੋਰਟ 'ਚ ਸ਼ਨੀਵਾਰ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਸੋਧ ਐਕਟ 2019 (ਯੂ.ਏ.ਪੀ.ਏ) ਦੇ ਖ਼ਿਲਾਫ਼ ਇੱਕ ਜਨਹਿਤ ਮੁਕੱਦਮਾ ਦਾਇਰ ਕੀਤਾ...
ਦੂਰਦਰਸ਼ਨ ਦੀ ਮਸ਼ਹੂਰ ਐਂਕਰ ਨੀਲਮ ਸ਼ਰਮਾ ਦਾ ਦੇਹਾਂਤ
. . .  about 3 hours ago
ਨਵੀਂ ਦਿੱਲੀ, 17 ਅਗਸਤ- ਦੂਰਦਰਸ਼ਨ ਦੀ ਮਸ਼ਹੂਰ ਐਂਕਰ ਨੀਲਮ ਸ਼ਰਮਾ ਦਾ ਦੇਹਾਂਤ ਹੋ ਗਿਆ। ਦੂਰਦਰਸ਼ਨ ਨੇ ਆਪਣੇ ਅਧਿਕਾਰਕ ਟਵਿੱਟਰ ਅਕਾਊਂਟ 'ਤੇ ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ ਹੈ। ਨੀਲਮ ਦੂਰਦਰਸ਼ਨ ਦਾ ਇੱਕ ਮੰਨਿਆ-ਪ੍ਰਮੰਨਿਆ ਚਿਹਰਾ ਸੀ। ਉਹ...
ਪੈਟਰੋਲ 'ਚੋਂ ਪਾਣੀ ਨਿਕਲਣ 'ਤੇ ਇਲਾਕਾ ਨਿਵਾਸੀਆਂ ਨੇ ਬੰਦ ਕਰਵਾਇਆ ਪੈਟਰੋਲ ਪੰਪ
. . .  about 3 hours ago
ਬਿਆਸ ਦਰਿਆ 'ਚ ਵਧਿਆ ਪਾਣੀ ਦਾ ਪੱਧਰ
. . .  about 3 hours ago
ਹੜ੍ਹ ਦੇ ਸੰਭਾਵਿਤ ਖ਼ਤਰੇ ਨੂੰ ਲੈ ਕੇ ਗੁਰੂਹਰਸਹਾਏ ਦੇ ਕਈ ਪਿੰਡਾਂ 'ਚ ਅਲਰਟ ਜਾਰੀ
. . .  about 3 hours ago
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ ਹਰਸਿਮਰਤ ਬਾਦਲ
. . .  about 4 hours ago
ਬਾਘਾਪੁਰਾਣਾ 'ਚ ਮੋਹਲੇਧਾਰ ਮੀਂਹ ਨਾਲ ਨਿਕਾਸੀ ਪ੍ਰਬੰਧਾਂ ਦੀ ਖੁੱਲ੍ਹੀ ਪੋਲ, ਚੁਫੇਰਾ ਹੋਇਆ ਜਲ-ਥਲ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 8 ਅੱਸੂ ਸੰਮਤ 550

ਸੰਪਾਦਕੀ

ਪੂਨਾ-ਪੈਕਟ ਦਿਵਸ 'ਤੇ ਵਿਸ਼ੇਸ਼

ਇਤਿਹਾਸਕ ਪੂਨਾ-ਪੈਕਟ ਨੇ ਦਲਿਤਾਂ ਦੀ ਆਜ਼ਾਦੀ ਦਾ ਮੁੱਢ ਬੰਨ੍ਹਿਆ

ਸਾਈਮਨ ਕਮਿਸ਼ਨ ਦੀ ਰਿਪੋਰਟ ਉੱਤੇ ਬਹਿਸ ਕਰਨ ਲਈ, ਲੰਡਨ ਵਿਖੇ 1930, 1931,1932 ਵਿਚ ਤਿੰਨ ਗੋਲਮੇਜ਼ ਕਾਨਫ਼ਰੰਸਾਂ ਹੋਈਆਂ। ਗੋਲਮੇਜ਼ ਕਾਨਫ਼ਰੰਸ ਵਿਚ 89 ਨੁਮਾਇੰਦੇ ਬੁਲਾਏ ਗਏ। ਭਾਰਤੀ 53 ਡੈਲੀਗੇਟ, ਰਿਆਸਤਾਂ ਦੇ 20 ਅਤੇ 16 ਬਰਤਾਨਵੀ ਤਿੰਨ ਰਾਜਨੀਤਕ ਪਾਰਟੀਆਂ ਦੇ ਸਨ। ਇਨ੍ਹਾਂ ਵਿਚ ...

ਪੂਰੀ ਖ਼ਬਰ »

ਆਪਣੇ ਵਿਰਸੇ ਤੋਂ ਦੂਰ ਹੁੰਦਾ ਜਾ ਰਿਹਾ ਹੈ ਜਲੰਧਰ ਦੂਰਦਰਸ਼ਨ

ਲੋਕ ਧਾਰਾ ਵਿਗਿਆਨੀਆਂ ਦਾ ਮੰਨਣਾ ਹੈ ਕਿ 'ਲੋਕ' ਸ਼ਬਦ ਵੇਖਣ ਨੂੰ ਜਿੰਨਾ ਸਰਲ ਹੈ 'ਲੋਕ ਧਾਰਾ' ਦੇ ਪ੍ਰਸੰਗ ਵਿਚ ਇਸ ਦੀ ਵਿਆਖਿਆ ਓਨੀ ਹੀ ਜਟਿਲ ਹੈ। ਆਮ ਵਰਤੋਂ ਵਿਚ ਇਹ 'ਜਨ-ਸਾਧਾਰਨ' ਜਾਂ 'ਜਨਤਾ' ਦਾ ਸੰਕੇਤਕ ਹੈ। ਪਰ ਲੋਕ ਧਾਰਾ ਤੇ ਲੋਕ ਧਾਰਾ-ਵਿਗਿਆਨ ਵਿਚ 'ਲੋਕ' ਇਕ ...

ਪੂਰੀ ਖ਼ਬਰ »

ਕੰਮ ਸੱਭਿਆਚਾਰ ਤੋਂ ਟੁੱਟਦਾ ਜਾ ਰਿਹੈ ਜ਼ਿਮੀਂਦਾਰ ਭਾਈਚਾਰਾ

ਕਿਸਾਨ ਅਤੇ ਜ਼ਿਮੀਂਦਾਰ ਵਿਚ ਸੂਖ਼ਮ ਅੰਤਰ ਸਮਝਦਿਆਂ ਹੋਇਆਂ ਮੈਂ ਕਿਸਾਨ ਦੀ ਪਰਿਭਾਸ਼ਾ ਇਹ ਮਿੱਥਦਾ ਹਾਂ ਜੋ ਹੱਥੀਂ ਕਾਸ਼ਤ ਕਰਦਾ ਹੈ ਅਤੇ ਜ਼ਿਮੀਂਦਾਰ ਤੋਂ ਭਾਵ ਭੂਮੀਪਤੀ ਹੈ। ਜ਼ਰੂਰੀ ਨਹੀਂ ਕਿ ਕਿਸਾਨ ਭੂਮੀਪਤੀ ਹੋਵੇ ਅਤੇ ਭੂਮੀਪਤੀ ਜ਼ਰੂਰੀ ਨਹੀਂ ਕਿ ਕਿਸਾਨ ਵੀ ਹੋਵੇ। ਕਿਸਾਨੀ ਦੇ ਮਸਲੇ ਲਾਂਭੇ ਰੱਖਦਿਆਂ ਅੱਜ ਕੇਵਲ ਪੰਜਾਬ ਵਿਚ ਭੂਮੀ ਦੀ ਮਾਲਕੀ ਦੀਆਂ ਸੰਭਾਵਨਾਵਾਂ ਬਾਰੇ ਹੀ ਗੱਲ ਕਰਨੀ ਚਾਹਾਗਾਂ।
ਪਿਛਲੇ ਕੁਝ ਸਮੇਂ ਤੋਂ ਉਹ ਭੂਮੀਪਤੀ ਜੋ ਕਿਸਾਨੀ ਵੀ ਕਰ ਰਹੇ ਹਨ, ਇਸ ਤੋਂ ਹੱਥ ਪਿੱਛੇ ਖਿੱਚ ਰਹੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਉਨ੍ਹਾਂ ਵਿਚਲਾ ਹਉ ਜਾਂ ਹਉਮੈ ਹੈ। ਕਿਸਾਨ ਜੋ ਕਿ ਵਧੇਰੇ ਕਰਕੇ ਸਿੱਖ ਭਾਈਚਾਰੇ ਨਾਲ ਸੰਬਧਿਤ ਹਨ, ਅੱਜਕਲ੍ਹ ਬਹੁਤ ਬੁਰੀ ਤਰ੍ਹਾਂ ਨਾਲ ਜਾਤ-ਪਾਤ ਦਾ ਸ਼ਿਕਾਰ ਹੋਏ ਪਏ ਹਨ। ਗੁਰਮਤਿ ਦਰਸ਼ਨ ਅਥਵਾ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਦਰਕਿਨਾਰ ਕਰ ਕੇ ਉਹ ਫੋਕੇ ਜਾਤੀਵਾਦ ਵਿਚ ਫਸ ਗਏ ਹਨ। ਤਕਰੀਬਨ ਸਾਰੀਆਂ ਰਾਜਨੀਤਕ ਪਾਰਟੀਆਂ ਵਿਚ ਜ਼ਿਮੀਂਦਾਰ ਭਾਈਚਾਰੇ ਦੇ ਲੋਕ ਅੱਗੇ ਆਉਣ ਕਰਕੇ ਸਾਧਾਰਨ ਜੱਟ ਵੀ ਹਉਮੈ ਦਾ ਸ਼ਿਕਾਰ ਹੋ ਗਿਆ ਹੈ। ਸ਼ਹਿਰਾਂ ਨਜ਼ਦੀਕ ਉੱਸਰ ਰਹੀਆਂ ਨਵੀਆਂ ਕਾਲੋਨੀਆਂ ਕਰਕੇ ਜ਼ਮੀਨਾਂ ਬਹੁਤ ਕੀਮਤੀ ਹੋ ਗਈਆਂ ਹਨ। ਕੀਮਤੀ ਜ਼ਮੀਨ ਵਿਕਣ ਕਰਕੇ ਪੈਸੇ ਦਾ ਬੋਲਬਾਲਾ ਹੋ ਗਿਆ ਹੈ, ਜਿਸ ਕਰਕੇ ਇਕ ਦੂਜੇ ਨੂੰ ਨੱਕ ਥੱਲੇ ਨਾ ਲਿਆਉਣ ਦੀ ਪ੍ਰਵਿਰਤੀ ਜ਼ੋਰ ਫੜ ਰਹੀ ਹੈ। ਪਹਿਲਾਂ ਪ੍ਰਵਿਰਤੀ ਚਾਰ ਸਿਆੜ ਪਹਿਲੀ ਜ਼ਮੀਨ ਨਾਲ ਰਲਾਉਣ ਦੀ ਸੀ, ਹੁਣ ਉਨ੍ਹਾਂ ਚਾਰ ਸਿਆੜਾਂ ਨੂੰ ਵੇਚ ਕੇ ਵੱਡੀਆਂ ਕੋਠੀਆਂ ਪਾਉਣ, ਨਵੀਆਂ ਤੇ ਵੱਡੀਆਂ ਕਾਰਾਂ ਖਰੀਦਣ, ਮਹਿੰਗੇ ਫਰਨੀਚਰ ਨਾਲ ਘਰ ਸਜਾਉਣ ਅਤੇ ਹੋਰ ਵਿਲਾਸੀ ਵਸਤੂਆਂ ਇਕੱਠੀਆਂ ਕਰਨ ਦੀ ਹੈ। ਅਮੀਰ ਹੋ ਜਾਣ ਕਰਕੇ, ਭਾਵੇਂ ਕਿਸੇ ਵੀ ਤਰ੍ਹਾਂ, ਉਸ ਦੇ ਸ਼ੌਂਕ ਵੀ ਅਮੀਰਾਂ ਵਾਲੇ ਹੋ ਗਏ ਹਨ। ਉੱਪਰ ਕਾਰਾਂ, ਕੋਠੀਆਂ ਅਤੇ ਹੋਰ ਵਿਲਾਸੀ ਵਸਤਾਂ ਦੀ ਗੱਲ ਹੋ ਚੁੱਕੀ ਹੈ। ਹੁਣ ਜਿਹੜਾ ਨਵਾਂ ਸ਼ੌਕ ਜਾਗਿਆ ਹੈ, ਉਹ ਹੈ ਵਿਦੇਸ਼ੀ ਨਸਲ ਦੇ ਕੁੱਤੇ ਪਾਲਣ ਦਾ। ਵਿਦੇਸ਼ੀ ਨਸਲ ਦੇ ਕੁੱਤੇ ਨੂੰ 'ਡਾਗ ਫੂਡ' ਚਾਹੀਦਾ ਹੈ, ਸਿਖਲਾਈ ਵੀ ਲਾਜ਼ਮੀ ਹੈ ਅਤੇ ਸ਼ਾਮ ਨੂੰ ਸੋਟੀ ਫੜ ਕੇ ਕੁੱਤੇ ਨੂੰ ਘੁਮਾਉਣ ਜਾਣਾ ਵੀ ਆਮ ਹੀ ਵੇਖਣ ਨੂੰ ਮਿਲ ਰਿਹਾ ਹੈ। ਗਾਵਾਂ, ਮੱਝਾਂ ਦੀ ਥਾਂ ਕੁੱਤਿਆਂ ਨੇ ਲੈ ਲਈ ਹੈ 'ਦੁੱਧ ਪੀਣੋ ਗਏ, ਲਿੱਦ ਚੁੱਕਣੀ ਪਈ' ਵਾਲੀ ਗੱਲ ਬਣ ਗਈ ਹੈ।
ਸੱਤਾ ਦੇ ਸੁਪਨੇ ਅੱਖਾਂ ਵਿਚ ਲਟਕਣ ਨਾਲ ਭੂਮੀਪਤੀਆਂ ਨੇ ਸਿਆਸਤ ਨੂੰ ਵੀ ਵਧੇਰੇ ਮੂੰਹ ਮਾਰਨਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਸੱਤਾ ਸੇਵਾ ਲਈ ਸੀ, ਹੁਣ ਦੌਲਤ ਕਮਾਉਣ ਅਤੇ ਹਉਮੈ ਨੂੰ ਪੱਠੇ ਪਾਉਣ ਲਈ ਹੈ। ਸਰਪੰਚ, ਚੇਅਰਮੈਨ, ਪ੍ਰਧਾਨ, ਡਾਇਰੈਕਟਰ ਆਦਿ ਨਾਲ 'ਸਾਹਿਬ' ਸ਼ਬਦ ਲੁਆ ਕੇ ਭੂਮੀਪਤੀਆਂ ਨੂੰ ਸਕੂਨ ਮਿਲਦਾ ਹੈ। ਕਈਆਂ ਨੇ ਅਜਿਹੇ ਸੰਕੇਤਾਂ ਵਾਲੀਆਂ ਨੰਬਰ ਪਲੇਟਾਂ ਬਣਵਾ ਕੇ ਗੱਡੀਆਂ ਦੇ ਅੱਗੇ ਪਿੱਛੇ ਲਵਾ ਰੱਖੀਆਂ ਹਨ। ਕੰਮ ਸੱਭਿਆਚਾਰ ਅਲੋਪ ਹੋ ਰਿਹਾ ਹੈ ਜਾਂ ਵੱਧ ਤੋਂ ਵੱਧ ਖੇਤਾਂ ਵੱਲ ਮੋਟਰ ਗੱਡੀ ਉੱਪਰ ਚੜ੍ਹ ਕੇ ਗੇੜਾ ਮਾਰਨ ਤੱਕ ਹੀ ਹੈ। ਸੱਤਾ ਦੇ ਨੇੜੇ ਰਹਿ ਕੇ ਪੈਸਾ ਛੇਤੀ ਤੇ ਆਸਾਨੀ ਨਾਲ ਬਣ ਜਾਂਦਾ ਹੈ, ਇਸ ਲਈ ਬੋਰਡਾਂ, ਕਾਰਪੋਰੇਸ਼ਨਾਂ, ਕਮਿਸ਼ਨਾਂ ਆਦਿ ਦੇ ਮੈਂਬਰ ਜਾਂ ਚੇਅਰਮੈਨ ਬਣਨ ਦੀ ਦੌੜ ਲਈ ਭੂਮੀਪਤੀ ਅੱਡੀ ਚੋਟੀ ਦਾ ਜ਼ੋਰ ਲਾ ਦਿੰਦੇ ਹਨ। ਏਸੇ ਲਈ ਸੱਤਾਧਾਰੀਆਂ ਵਿਚ ਜ਼ਿਆਦਾ ਭੂਮੀਪਤੀ ਹਨ।
ਸਰਮਾਏਦਾਰ ਭੂਮੀਪਤੀਆਂ ਨੂੰ ਅੱਜਕਲ੍ਹ ਇਕ ਹੋਰ ਨਵਾਂ ਸ਼ੌਕ ਚੰਬੜ ਗਿਆ ਹੈ, ਉਹ ਹੈ ਸੈਲੀਬਰਿਟੀ, ਸਟਾਰ ਜਾਂ ਵੀ. ਆਈ. ਪੀ. ਬਣਨ ਦਾ। ਜੋ ਸੱਤਾ ਵਾਲੇ ਪਾਸੇ ਨਹੀਂ ਗਏ, ਉਹ ਸ਼ੋਅ ਕਾਰੋਬਾਰ ਵਾਲੇ ਪਾਸੇ ਆ ਗਏ ਹਨ। ਪੰਜਾਬ ਵਿਚ ਓਨੇ ਪਿੰਡ ਨਹੀਂ, ਜਿੰਨੇ ਗਾਇਕ ਹਨ। ਇੰਝ ਲਗਦਾ ਹੈ ਜਿਵੇਂ ਪੰਜਾਬ ਵਿਚ ਗਾਇਕਾਂ ਦੀ ਮੋਹਲੇਧਾਰ ਵਰਖਾ ਹੋਈ ਹੈ ਅਤੇ ਇਸ ਮੋਹਲੇਧਾਰ ਵਰਖਾ ਵਿਚ ਪੰਜਾਬ ਦਾ ਸੱਭਿਆਚਾਰ, ਕਲਾ, ਧਰਮ, ਸ਼ਰਮ, ਹਯਾ ਆਦਿ ਸਭ ਕੁਝ ਰੁੜ੍ਹ ਗਿਆ ਹੈ। ਦਿੱਖ ਨੂੰ ਸੁੰਦਰ ਬਣਾਉਣ ਦੇ ਭਰਮ ਵਿਚ ਇਹ ਗਾਇਕ ਸੇਹ ਦੇ ਤਕਲੇ ਵਾਂਗ ਖੜ੍ਹੇ ਕੀਤੇ ਵਾਲ, ਗਲਾਂ ਵਿਚ ਮੋਟੀਆਂ-ਮੋਟੀਆਂ ਜ਼ੰਜੀਰੀਆਂ, ਹੱਥਾਂ ਵਿਚ ਪਾਈਆਂ ਮੋਟੀਆਂ-ਮੋਟੀਆਂ ਅੰਗੂਠੀਆਂ ਅਤੇ ਹੋਰ ਪਤਾ ਨਹੀਂ ਕੀ-ਕੀ ਪਾ ਕੇ ਅਤੇ ਹੁਲਾਰੇ ਮਾਰ ਮਾਰ ਕਮਲਿਆਂ ਵਾਂਗੂੰ ਹੱਥ-ਪੈਰ ਮਾਰ-ਮਾਰ ਵਿਖਾਉਂਦੇ ਹਨ। ਗਾਇਕੀ ਸੁਣਨ ਨਾਲੋਂ ਵੇਖਣ ਦੀ ਚੀਜ਼ ਵਧੇਰੇ ਬਣ ਗਈ ਹੈ ਅਤੇ ਪ੍ਰਦਰਸ਼ਨ ਲਈ ਇਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਵਿਦੇਸ਼ਾਂ ਵਿਚ ਸ਼ੂਟਿੰਗ, ਮਹਿੰਗੇ ਸੈੱਟ, ਮਹਿੰਗੀਆਂ ਕਾਰਾਂ ਅਤੇ ਮਾਡਲਾਂ ਦੀਆਂ ਅਦਾਵਾਂ ਨੇ ਇਹ ਸਾਰਾ ਕੁਝ ਏਨਾ ਮਹਿੰਗਾ ਬਣਾ ਦਿੱਤਾ ਹੈ ਕਿ ਸੋਚਿਆ ਵੀ ਨਹੀਂ ਜਾ ਸਕਦਾ। ਗਲੈਮਰ ਦਾ ਤੜਕਾ ਲਾਉਣ ਲਈ ਦੇਸੀ ਮਾਡਲਾਂ ਨੂੰ ਛੱਡ ਕੇ ਗੋਰੀਆਂ ਮਾਡਲਾਂ ਨੂੰ ਲਿਆ ਜਾ ਰਿਹਾ ਹੈ ਜਿਸ ਨਾਲ ਜੇ ਕੋਈ ਮਾੜੀ ਮੋਟੀ ਝਿਜਕ ਬਚੀ ਸੀ, ਉਹ ਵੀ ਜਾਂਦੀ ਰਹੀ ਹੈ। ਏਸੇ ਲਈ ਪੰਜਾਬੀ ਗਾਇਕੀ ਉੱਪਰ ਅਸ਼ਲੀਲਤਾ ਦੇ ਦੋਸ਼ ਲੱਗ ਰਹੇ ਹਨ। ਹੁਣ ਜੇ ਗਾਇਕੀ ਨੂੰ ਕਾਰੋਬਾਰ ਵੀ ਮੰਨ ਲਿਆ ਜਾਵੇ ਤਾਂ ਕਿੰਨੇ ਕੁ ਲੋਕ ਇਸ ਵਿਚ ਕਾਮਯਾਬ ਹੋਏ ਹਨ? ਕਈ ਗਾਇਕਾਂ ਨੇ ਆਰਥਿਕ ਤੰਗੀ ਕਰਕੇ ਖੁਦਕੁਸ਼ੀ ਕਰ ਲਈ ਹੈ ਤੇ ਕਈਆਂ ਨੂੰ ਰੋਟੀ ਦੇ ਲਾਲੇ ਪਏ ਹੋਏ ਹਨ। ਭੂਮੀਪਤੀ ਜ਼ਮੀਨਾਂ ਵੇਚ ਕੇ ਏਨੇ ਮਹਿੰਗੇ ਸ਼ੌਕ ਪਾਲ ਰਹੇ ਹਨ।
ਸ਼ੋਅ ਬਿਜ਼ਨੈਸ ਵਿਚ ਇਹ ਸਾਰੀ ਚਮਕ ਦਮਕ ਅਤੇ ਤੜਕ ਭੜਕ ਜ਼ਮੀਨਾਂ ਵੇਚ ਕੇ ਵੱਟੇ ਪੈਸੇ ਦੇ ਕ੍ਰਿਸ਼ਮੇ ਕਰਕੇ ਹੈ, ਕਮਾਈ ਕਰਕੇ ਨਹੀਂ। ਪੰਜਾਬੀ ਇਸ ਸ਼ੋਅ ਬਿਜ਼ਨੈਸ ਵੱਲ ਜਿਸ ਤਰ੍ਹਾਂ ਧਾਅ ਕੇ ਪਏ ਹੋਏ ਹਨ, ਉਸ ਤੋਂ ਲਗਦਾ ਹੈ ਕਿ ਸੁਣਨ ਵਾਲੇ ਤਾਂ ਲੱਭਣੇ ਨਹੀ, ਹਰ ਪਾਸੇ ਗਾਇਕ ਹੀ ਗਾਇਕ ਨਜ਼ਰ ਆਉਣਗੇ। ਰੇਡੀਓ, ਟੀ.ਵੀ., ਇਸ਼ਤਿਹਾਰਬਾਜ਼ੀ ਅਤੇ ਹੋਰ ਸੰਚਾਰ ਦੇ ਮਾਧਿਅਮਾਂ ਵਿਚ ਹੋ ਰਹੇ ਖਰਚ ਨੂੰ ਦੇਖ ਕੇ ਇੰਝ ਲਗਦਾ ਹੈ ਕਿ ਹੁਣ ਜ਼ਮੀਨਾਂ ਛੇਤੀ ਹੀ ਰਿਕਾਰਡਿੰਗ ਕੰਪਨੀਆਂ, ਫ਼ਿਲਮ ਕੰਪਨੀਆਂ, ਵੀਡੀਓਗ੍ਰਾਫ਼ਰਾਂ, ਆੜ੍ਹਤੀਆਂ, ਬੈਂਕਾਂ ਅਤੇ ਸੂਦਖੋਰਾਂ ਦੀ ਮਲਕੀਅਤ ਬਣ ਜਾਣਗੀਆਂ। ਪ੍ਰਤਿਭਾਵਾਨ ਵਿਅਕਤੀ ਇਸ ਸਾਰੇ ਜਲਵੇ ਤੋਂ ਬਿਨਾਂ ਪਹਿਲਾਂ ਵੀ ਕਾਮਯਾਬ ਹੁੰਦੇ ਆਏ ਸਨ, ਹੁਣ ਵੀ ਹੋ ਰਹੇ ਹਨ ਅਤੇ ਭਵਿੱਖ ਵਿਚ ਵੀ ਹੁੰਦੇ ਰਹਿਣਗੇ। ਘਰ ਫੂਕ ਤਮਾਸ਼ਾ ਵੇਖਣਾ ਕਿਸੇ ਵੀ ਤਰ੍ਹਾਂ ਦੀ ਦਾਨਿਸ਼ਮੰਦੀ ਨਹੀਂ। ਭਾਸ਼ਾ ਅਤੇ ਸੱਭਿਆਚਾਰ ਦੀ ਸੇਵਾ ਵਾਲੇ ਦਾਅਵੇ ਵੀ ਖੋਖਲੇ ਹਨ ਕਿਉਂਕਿ ਪੰਜਾਬੀ ਪ੍ਰਤੀ ਵਤੀਰੇ ਅਤੇ ਇਸ ਦੀ ਸਥਿਤੀ ਵਿਚ ਕੋਈ ਫ਼ਰਕ ਨਹੀਂ ਪਿਆ। ਭੂਮੀਪਤੀਆਂ ਨੇ ਅੱਜਕਲ੍ਹ ਇਕ ਹੋਰ ਨਵਾਂ ਸ਼ੌਕ ਪਾਲ ਰੱਖਿਆ ਹੈ। ਇਹ ਹੈ ਟਰੈਕਟਰ ਟੋਚਨ ਮੁਕਾਬਲੇ। ਟਰੈਕਟਰ ਖੇਤੀ ਵਿਚ ਕੰੰਮ ਆਉਣ ਵਾਲੀ ਉਪਯੋਗੀ ਮਸ਼ੀਨਰੀ ਹੈ, ਤਾਕਤ ਦੀ ਪਰਖ ਜਾਂ ਘੱਟੋ ਘੱਟ ਟੋਚਣ ਮੁਕਾਬਲਿਆਂ ਲਈ ਤਾਂ ਬਿਲਕੁਲ ਨਹੀਂ ਬਣੀ। ਇਨ੍ਹਾਂ ਮੁਕਾਬਲਿਆਂ ਵਿਚ ਦੋ ਟਰੈਕਟਰਾਂ ਵਿਚਕਾਰ ਟੋਚਨ ਪਾ ਕੇ ਫਿਰ ਬੇਤਹਾਸ਼ਾ ਜ਼ੋਰ ਲਗਵਾ ਕੇ ਤਾਕਤ ਦੀ ਪਰਖ ਕੀਤੀ ਜਾਂਦੀ ਹੈ। ਛੋਟਾ ਟਰੈਕਟਰ ਵੱਡੇ ਦਾ ਮੁਕਾਬਲਾ ਕਤਈ ਨਹੀਂ ਕਰ ਸਕਦਾ, ਪਰ ਟੋਚਨ ਮੁਕਾਬਲਿਆਂ ਵਿਚ ਅਜਿਹੀ ਕੋਈ ਪਾਬੰਦੀ ਨਹੀਂ। ਜ਼ੋਰ ਅਜ਼ਮਾਈ ਵਿਚ ਟਰੈਕਟਰ ਕਈ-ਕਈ ਫੁੱੱਟ ਜ਼ਮੀਨ ਤੋਂ ਉੱਪਰ ਉੱਠਦਾ ਤੇ ਵਾਰ-ਵਾਰ ਥੱਲੇ ਡਿੱਗਦਾ ਹੈ। ਕਈ ਥਾਈਂ ਹਾਦਸੇ ਵੀ ਹੋਏ ਹਨ, ਜਿਨ੍ਹਾਂ ਵਿਚ ਜਾਨੀ ਨੁਕਸਾਨ ਹੋਇਆ ਵੀ ਹੈ। ਮਸ਼ੀਨਰੀ ਦਾ ਨੁਕਸਾਨ ਤਾਂ ਹੈ ਹੀ, ਪਰ ਸ਼ੌਕ ਵੀ ਤਾਂ ਪੂਰਾ ਕਰਨਾ ਹੈ, ਇਸ ਲਈ ਨੁਕਸਾਨ ਦੀ ਕਿਸ ਨੂੰ ਚਿੰਤਾ ਹੈ? ਜਿਹੜੇ ਟਰੈਕਟਰ ਇਨ੍ਹਾਂ ਮੁਕਾਬਲਿਆਂ ਲਈ ਉਚੇਚੇ ਤੌਰ 'ਤੇ ਤਿਆਰ ਕਰਵਾਏ ਜਾਂਦੇ ਹਨ, ਉਨ੍ਹਾਂ ਦਾ ਖਰਚਾ ਹੋਰ ਵੀ ਵਧੇਰੇ ਹੁੰਦਾ ਹੈ। ਕਥਿਤ ਮੁਕਾਬਲਿਆਂ ਵਿਚ ਮਿਲਣ ਵਾਲੇ ਇਨਾਮਾਂ ਨਾਲੋਂ ਨੁਕਸਾਨ ਜ਼ਿਆਦਾ ਹੁੰਦਾ ਹੈ ਪਰ ਇਸ ਨਾਲ ਹਉਮੈ ਜ਼ਰੂਰ ਸੰਤੁਸ਼ਟ ਹੁੰਦੀ ਹੈ।
ਉਂਝ ਤਾਂ ਸਮੁੱਚੇ ਪੰਜਾਬੀ ਭਾਈਚਾਰੇ ਦੀ ਮਾਨਸਿਕਤਾ ਵਿਚ ਬਦਲਾਅ ਆ ਰਿਹਾ ਹੈ, ਪਰ ਭੂਮੀਪਤੀਆਂ ਵਿਚ ਇਹ ਵਧੇਰੇ ਹੀ ਹੈ। ਧਰਮ ਹੁਣ ਉਨ੍ਹਾਂ ਲਈ ਕੋਈ ਅਹਿਮੀਅਤ ਨਹੀਂ ਰੱਖਦਾ, ਇਸ ਲਈ ਧਰਮ ਦੀਆਂ ਸਿੱਖਿਆਵਾਂ ਅਰਥਾਤ ਸਾਦਗੀ, ਨਿਮਰਤਾ, ਦੂਜੇ ਦਾ ਦੁੱਖ ਦਰਦ ਵੰਡਾਉਣਾ, ਲੋੜਵੰਦਾਂ ਦੀ ਮਦਦ ਕਰਨੀ ਤੇ ਹੋਰ ਸਕਾਰਾਤਮਕ ਕੰਮ ਇਨ੍ਹਾਂ ਲਈ ਅਰਥਹੀਣ ਹਨ। ਸਿਰਫ਼ ਇਕੋ ਹੀ ਇੱਛਾ ਹੈ ਕਿ ਦੁਨੀਆ ਨਾਲੋਂ ਵੱਡਾ ਕਿਵੇਂ ਬਣਨਾ ਜਾਂ ਦਿਸਣਾ ਹੈ? ਧਰਮ ਜਾਂ ਧਾਰਮਿਕਤਾ ਜਿੱਥੇ ਇਸ ਦੀ ਵੀ ਹੈ, ਉਥੇ ਵੀ ਇਹ ਬਹੁਤੀ ਵਾਰ ਵਿਖਾਵਾ ਹੀ ਹੁੰਦਾ ਹੈ। (ਬਾਕੀ ਕੱਲ੍ਹ)


-ਮੋਬਾਈਲ : 9888939808


ਖ਼ਬਰ ਸ਼ੇਅਰ ਕਰੋ

ਪ੍ਰਧਾਨ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ

'ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ' ਦੇ ਐਲਾਨ ਨਾਲ ਨਿਸ਼ਚਿਤ ਤੌਰ 'ਤੇ ਸਿਹਤ ਸਹੂਲਤਾਂ ਦੇ ਪੱਧਰ 'ਤੇ ਦੇਸ਼ ਵਿਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਸਿਹਤ ਯੋਜਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਕ ਚਿਰੋਕਣਾ ਟੀਚਾ ਹੈ। ਇਸ ਸਿਹਤ ਬੀਮਾ ਯੋਜਨਾ ਦੇ ਤਹਿਤ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX