ਤਾਜਾ ਖ਼ਬਰਾਂ


ਕਾਰ ਸਮੇਤ ਭਾਖੜਾ ਨਹਿਰ 'ਚ ਡਿੱਗਿਆ ਨੌਜਵਾਨ, ਮੌਤ
. . .  5 minutes ago
ਰਾਜਪੁਰਾ, 23 ਫਰਵਰੀ (ਜੀ.ਪੀ. ਸਿੰਘ)- ਲੰਘੀ ਦੇਰ ਰਾਤ ਭਾਖੜਾ ਦੀ ਨਰਵਾਣਾ ਬਰਾਂਚ ਨਹਿਰ 'ਚ ਇਕ ਨੌਜਵਾਨ ਕਾਰ ਸਮੇਤ ਨਹਿਰ ਦੀ ਕੰਧ ਨੂੰ ਤੋੜਦਾ ਹੋਇਆ ਜਾ ਡਿੱਗਿਆ ਜਿਸ ਨੂੰ ਥਾਣਾ ਖੇੜੀ ਗੰਡਿਆਂ ....
ਸ਼ਹੀਦ ਸੁਖਜਿੰਦਰ ਸਿੰਘ ਦੀ ਯਾਦ 'ਚ ਪਿੰਡ ਗੱਡੀਵਿੰਡ ਧੱਤਲ ਵਿਖੇ ਬਣਾਇਆ ਜਾਵੇਗਾ ਖੇਡ ਸਟੇਡੀਅਮ
. . .  3 minutes ago
ਹਰੀਕੇ ਪੱਤਣ, 23 ਫਰਵਰੀ (ਸੰਜੀਵ ਕੁੰਦਰਾ)- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਸੀ. ਆਰ. ਪੀ. ਐੱਫ. ਦੇ ਜਵਾਨ ਸੁਖਜਿੰਦਰ ਸਿੰਘ ਦੀ ਜ਼ਿਲ੍ਹਾ ਤਰਨ ਤਾਰਨ ਦੇ ਕਸਬੇ ਹਰੀਕੇ ਪੱਤਣ 'ਚ ਪੈਂਦੇ ਪਿੰਡ ਗੰਡੀਵਿੰਡ ਧੱਤਲ ਵਿਖੇ ਅੰਤਿਮ...
ਸਿੱਖਿਆ ਸਕੱਤਰ ਦਾ ਮਾਝੇ 'ਚ ਵੀ ਹੋਇਆ ਵਿਰੋਧ, ਫੂਕਿਆ ਗਿਆ ਪੁਤਲਾ
. . .  12 minutes ago
ਕਲਾਨੌਰ,23 ਫਰਵਰੀ (ਪੁਰੇਵਾਲ/ਕਾਹਲੋਂ) - ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਪੈਂਦੇ ਪਿੰਡ ਨੜਾਂਵਾਲੀ ਵਿਖੇ ਪ੍ਰਵਾਸੀ ਭਾਰਤੀ ਵੱਲੋਂ ਤਿਆਰ ਕਰਵਾਏ ਗਏ ਸਰਕਾਰੀ ਸਕੂਲ ਦੀ ਇਮਾਰਤ ਦੇ ਉਦਘਾਟਨੀ ਸਮਾਗਮ 'ਚ ....
ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ 2019 : ਭਾਰਤੀ ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ ਨੇ ਜਿੱਤਿਆ ਸੋਨ ਤਮਗਾ
. . .  18 minutes ago
ਨਵੀਂ ਦਿੱਲੀ, 23 ਫਰਵਰੀ- ਆਈ. ਐੱਸ. ਐੱਸ. ਐੱਫ. (ਅੰਤਰਰਾਸ਼ਟਰੀ ਨਿਸ਼ਾਨੇਬਾਜ਼ੀ ਸਪੋਰਟ ਫੈਡਰੇਸ਼ਨ) ਵਿਸ਼ਵ ਕੱਪ 2019 'ਚ ਭਾਰਤੀ ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ ਨੇ ਔਰਤਾਂ ਦੀ 10 ਮੀਟਰ ਏਅਰ ਰਾਈਫ਼ਲ ਮੁਕਾਬਲੇ...
ਪ੍ਰਧਾਨ ਮੰਤਰੀ ਮੋਦੀ ਨੇ 185 ਦੇਸ਼ਾਂ ਤੋਂ ਆਏ ਵਫ਼ਦ ਨਾਲ ਕੀਤੀ ਗੱਲਬਾਤ
. . .  41 minutes ago
ਨਵੀਂ ਦਿੱਲੀ, 23 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪ੍ਰਵਾਸੀ ਭਾਰਤੀ ਕੇਂਦਰ ਵਿਖੇ 185 ਦੇਸ਼ਾਂ ਤੋਂ ਆਏ ਵਫ਼ਦ ਨਾਲ ਗੱਲਬਾਤ....
ਅਸਮ : ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ 'ਚ ਹੋਇਆ ਵਾਧਾ
. . .  52 minutes ago
ਗੁਹਾਟੀ, 23 ਫਰਵਰੀ- ਅਸਮ ਦੇ ਗੋਲ ਘਾਟ ਜ਼ਿਲ੍ਹੇ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 80 ਹੋ ਗਈ ਹੈ। ਇਹ ਜਾਣਕਾਰੀ ਅਸਮ ਸਿਹਤ ਵਿਭਾਗ.....
ਦਿੱਲੀ 'ਚ ਫੌਜ ਦੇ ਕੈਪਟਨ ਨੇ ਛੱਤ ਵਾਲੇ ਪੱਖੇ ਨਾਲ ਲਟਕ ਕੇ ਕੀਤੀ ਖ਼ੁਦਕੁਸ਼ੀ
. . .  1 minute ago
ਨਵੀਂ ਦਿੱਲੀ, 23 ਫਰਵਰੀ- ਫੌਜ ਦੇ ਇੱਕ ਕੈਪਟਨ ਨੇ ਬੀਤੇ ਦਿਨ ਦਿੱਲੀ ਦੇ ਬਸੰਤ ਵਿਹਾਰ 'ਚ ਆਪਣੀ ਅਧਿਕਾਰਕ ਰਿਹਾਇਸ਼ 'ਤੇ ਛੱਤ ਵਾਲੇ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ। ਮੀਡੀਆ ਰਿਪੋਰਟਾਂ ਮੁਤਾਬਕ ਮ੍ਰਿਤਕ ਕੈਪਟਨ ਦੀ ਪਹਿਚਾਣ ਜਯੰਤ ਕੁਮਾਰ ਐੱਮ...
ਦਿੱਲੀ ਦੇ ਹੋਟਲ ਮਾਲਕ ਵਲੋਂ ਸ਼ਹੀਦ ਜੈਮਲ ਦੇ ਮਾਤਾ-ਪਿਤਾ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਵਾਅਦਾ
. . .  58 minutes ago
ਮੋਗਾ, 23 ਫਰਵਰੀ- ਮੋਗਾ ਦੇ ਕੋਟ ਈਸੇ ਖਾਂ ਦੇ ਪਿੰਡ ਗਲੋਟੀ ਖ਼ੁਰਦ ਦੇ ਗੁਰਦੁਆਰਾ ਸਾਹਿਬ 'ਚ ਅੱਜ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਸੀ. ਆਰ. ਪੀ. ਐੱਫ. ਦੇ ਜਵਾਨ ਜੈਮਲ ਸਿੰਘ ਦੀ ਅੰਤਿਮ ਅਰਦਾਸ ਕੀਤੀ ਗਈ। ਇਸ ਮੌਕੇ ਦਿੱਲੀ ਦੇ ਹੋਟਲ ਮਾਲਕ ਨੇ ਸ਼ਹੀਦ...
ਕਾਂਗਰਸ ਦੇ ਸੱਤਾ 'ਚ ਆਉਣ 'ਤੇ ਆਂਧਰਾ ਪ੍ਰਦੇਸ਼ ਨੂੰ ਮਿਲੇਗਾ ਵਿਸ਼ੇਸ਼ ਸੂਬੇ ਦਾ ਦਰਜਾ- ਰਾਹੁਲ
. . .  about 1 hour ago
ਹੈਦਰਾਬਾਦ, 23 ਫਰਵਰੀ- ਆਂਧਰਾ ਪ੍ਰਦੇਸ਼ ਦੇ ਤਿਰੂਪਤੀ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ 'ਚ ਸਤਾ ਹਾਸਿਲ ਕਰਨ ਦੇ ਨਾਲ ਹੀ ਦੁਨੀਆ ਦੀ ਕੋਈ ਵੀ ਤਾਕਤ ਆਂਧਰਾ ਪ੍ਰਦੇਸ਼ ਨੂੰ ਕਾਂਗਰਸ ਪਾਰਟੀ ਵੱਲੋਂ ਵਿਸ਼ੇਸ਼ ....
ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਨੂੰ ਵੱਡਾ ਝਟਕਾ: ਜ਼ਿਲ੍ਹਾ ਸੰਗਰੂਰ ਵਿਚ ਤਿੰਨ ਬਲਾਕ ਟੀਮਾਂ ਨੇ ਦਿੱਤਾ ਟੈਸਟਿੰਗ ਤੋਂ ਜਵਾਬ
. . .  about 1 hour ago
ਸੰਗਰੂਰ (ਧੀਰਜ ਪਸੌਰੀਆਂ ) ਸਿੱਖਿਆ ਵਿਭਾਗ ਦੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਜ਼ਿਲ੍ਹਾ ਸੰਗਰੂਰ ਵਿਚ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਜ਼ਿਲ੍ਹੇ ਦੇ ਤਿੰਨ ਬਲਾਕਾਂ ਦੀਆਂ ਟੀਮਾਂ ਨੇ ਪੋਸਟ ਟੈੱਸਟ ਕਰਨ ਤੋਂ ਜਵਾਬ ਦੇ ਦਿੱਤਾ ਹੈ। ਅਧਿਆਪਕ ਸੰਘਰਸ਼ ਕਮੇਟੀ ਦੇ ...
ਜੰਮੂ-ਕਸ਼ਮੀਰ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ ਤਿੰਨ ਲੋਕ ਲਾਪਤਾ
. . .  about 1 hour ago
ਸ੍ਰੀਨਗਰ, 23 ਫਰਵਰੀ- ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ ਤਿੰਨ ਲੋਕ ਲਾਪਤਾ ਹੋ ਗਏ। ਅਧਿਕਾਰਕ ਸੂਤਰਾਂ ਨੇ ਅੱਜ ਦੱਸਿਆ ਕਿ ਬਾਂਦੀਪੋਰਾ ਦੇ ਅਜਸ ਇਲਾਕੇ 'ਚ ਇਹ ਹਾਦਸਾ ਵਾਪਰਿਆ ਹੈ। ਲਾਪਤਾ ਲੋਕਾਂ ਦੀ ਤਲਾਸ਼ 'ਚ ਵਿਆਪਕ...
ਏਅਰ ਇੰਡੀਆ ਸ਼ੋਅ ਦੌਰਾਨ ਪਾਰਕਿੰਗ 'ਚ ਖੜ੍ਹੀਆਂ 100 ਕਾਰਾਂ ਨੂੰ ਲੱਗੀ ਅੱਗ
. . .  about 1 hour ago
ਬੈਂਗਲੁਰੂ, 23 ਫਰਵਰੀ- ਕਰਨਾਟਕ ਦੀ ਰਾਜਧਾਨੀ ਬੈਂਗਲੁਰੂ 'ਚ ਚਲ ਰਹੇ ਏਅਰ ਇੰਡੀਆ ਸ਼ੋਅ 'ਚ ਵੱਡਾ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸ਼ੋਅ ਦੌਰਾਨ ਪਾਰਕਿੰਗ 'ਚ ਅੱਗ ਲੱਗ ਗਈ ਜਿਸ 'ਚ ਲਗਭਗ 100 ਕਾਰਾਂ ਨੂੰ ਅੱਗ ਲੱਗ ਗਈ। ਅੱਗ ਦੀਆਂ ....
ਕਾਂਗਰਸ ਪਾਰਟੀ ਪੰਜਾਬ ਦੀਆਂ 13 ਦੀਆਂ 13 ਸੀਟਾਂ 'ਤੇ ਲੋਕਾਂ ਦੇ ਸਹਿਯੋਗ ਨਾਲ ਜਿੱਤ ਕਰੇਗੀ ਪ੍ਰਾਪਤ - ਮੁਹੰਮਦ ਸਦੀਕ
. . .  about 2 hours ago
ਜੈਤੋ, 23 ਫਰਵਰੀ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਾਂਗਰਸ ਪਾਰਟੀ ਪਾਰਲੀਮੈਂਟ ਚੋਣਾਂ 'ਚ ਪੰਜਾਬ ਦੀਆਂ 13 ਦੀਆਂ 13 ਸੀਟਾਂ 'ਤੇ ਲੋਕਾਂ ਦੇ ਵੱਡੇ ਸਹਿਯੋਗ ਨਾਲ ਸ਼ਾਨਦਾਰ ਜਿੱਤ ਪ੍ਰਾਪਤ ...
ਸ਼ਹੀਦ ਸੁਖਜਿੰਦਰ ਸਿੰਘ ਦੀ ਅੰਤਿਮ ਅਰਦਾਸ 'ਚ ਸ਼ਾਮਿਲ ਹੋਏ ਕਈ ਸਿਆਸੀ ਆਗੂ
. . .  about 1 hour ago
ਹਰੀਕੇ ਪੱਤਣ, 23 ਫਰਵਰੀ (ਸੰਜੀਵ ਕੁੰਦਰਾ)- ਪੁਲਵਾਮਾ 'ਚ ਹੋਏ ਫਿਦਾਈਨ ਹਮਲੇ 'ਚ ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਹਰੀਕੇ ਪੱਤਣ ਨਜ਼ਦੀਕ ਪੈਂਦੇ ਪਿੰਡ ਗੰਡੀ ਵਿੰਡ ਪੱਤਲ ਦੇ ਸ਼ਹੀਦ ਹੋਏ ਜਵਾਨ ਸੁਖਜਿੰਦਰ ਸਿੰਘ ਦੀ ਅੰਤਿਮ ਅਰਦਾਸ 'ਚ ਅੱਜ ....
ਵਿਸ਼ਵ ਕੱਪ 'ਚ ਭਾਰਤ- ਪਾਕਿ ਮੈਚ 'ਤੇ ਬੋਲੇ ਕੋਹਲੀ- ਬੀ.ਸੀ.ਸੀ.ਆਈ ਤੇ ਸਰਕਾਰ ਵੱਲੋਂ ਲਿਆ ਫ਼ੈਸਲਾ ਟੀਮ ਨੂੰ ਹੋਵੇਗਾ ਮਨਜ਼ੂਰ
. . .  about 2 hours ago
ਨਵੀਂ ਦਿੱਲੀ, 23 ਫਰਵਰੀ- ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਨਾਲ ਕ੍ਰਿਕਟ ਮੈਚ ਖੇਡਣ ਦੇ ਸਵਾਲ 'ਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਭਾਰਤੀ ਟੀਮ ਦਾ ਰੁਝਾਨ ਸਪਸ਼ਟ ਕੀਤਾ ਹੈ। ਐਤਵਾਰ ਨੂੰ ਆਸਟ੍ਰੇਲੀਆ ਦੇ ਨਾਲ ਹੋਣ ਵਾਲੇ ਪਹਿਲੇ ਟੀ ...
ਬਹਿਬਲ ਕਲਾਂ ਗੋਲੀਕਾਂਡ : ਐੱਸ.ਆਈ.ਟੀ. ਨੇ ਬਰਾਮਦ ਕੀਤੀ 12 ਬੋਰ ਦੀ ਰਾਈਫ਼ਲ
. . .  about 1 hour ago
ਏਰੋ ਇੰਡੀਆ 2019 : ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਤੇਜਸ 'ਚ ਭਰੀ ਉਡਾਣ
. . .  about 2 hours ago
ਸਵਾਈਨ ਫਲੂ ਕਾਰਨ ਛੱਤੀਸਗੜ੍ਹ 'ਚ ਹੋਈਆਂ 7 ਮੌਤਾਂ
. . .  about 3 hours ago
ਹੁਰੀਅਤ ਆਗੂ ਦੀ ਗ੍ਰਿਫ਼ਤਾਰੀ 'ਤੇ ਬੋਲੀ ਮਹਿਬੂਬਾ- ਇਕ ਵਿਅਕਤੀ ਨੂੰ ਕੈਦ ਕਰ ਸਕਦੇ ਹੋ ਉਸ ਦੇ ਵਿਚਾਰਾਂ ਨੂੰ ਨਹੀਂ
. . .  about 3 hours ago
ਸ਼ਬਬੀਰ ਸ਼ਾਹ ਦੀ ਜ਼ਮਾਨਤ ਅਰਜ਼ੀ ਦੇ ਸੁਣਵਾਈ 2 ਅਪ੍ਰੈਲ ਤੱਕ ਮੁਲਤਵੀ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 8 ਅੱਸੂ ਸੰਮਤ 550
ਵਿਚਾਰ ਪ੍ਰਵਾਹ: ਉੱਚੀਆਂ ਪ੍ਰਾਪਤੀਆਂ ਦਾ ਰਸਤਾ ਕਠਿਨ ਜ਼ਰੂਰ ਹੈ, ਅਸੰਭਵ ਨਹੀਂ। -ਐਲ. ਬਰਟਸ

ਸੰਪਾਦਕੀ

ਪੂਨਾ-ਪੈਕਟ ਦਿਵਸ 'ਤੇ ਵਿਸ਼ੇਸ਼

ਇਤਿਹਾਸਕ ਪੂਨਾ-ਪੈਕਟ ਨੇ ਦਲਿਤਾਂ ਦੀ ਆਜ਼ਾਦੀ ਦਾ ਮੁੱਢ ਬੰਨ੍ਹਿਆ

ਸਾਈਮਨ ਕਮਿਸ਼ਨ ਦੀ ਰਿਪੋਰਟ ਉੱਤੇ ਬਹਿਸ ਕਰਨ ਲਈ, ਲੰਡਨ ਵਿਖੇ 1930, 1931,1932 ਵਿਚ ਤਿੰਨ ਗੋਲਮੇਜ਼ ਕਾਨਫ਼ਰੰਸਾਂ ਹੋਈਆਂ। ਗੋਲਮੇਜ਼ ਕਾਨਫ਼ਰੰਸ ਵਿਚ 89 ਨੁਮਾਇੰਦੇ ਬੁਲਾਏ ਗਏ। ਭਾਰਤੀ 53 ਡੈਲੀਗੇਟ, ਰਿਆਸਤਾਂ ਦੇ 20 ਅਤੇ 16 ਬਰਤਾਨਵੀ ਤਿੰਨ ਰਾਜਨੀਤਕ ਪਾਰਟੀਆਂ ਦੇ ਸਨ। ਇਨ੍ਹਾਂ ਵਿਚ ...

ਪੂਰੀ ਖ਼ਬਰ »

ਆਪਣੇ ਵਿਰਸੇ ਤੋਂ ਦੂਰ ਹੁੰਦਾ ਜਾ ਰਿਹਾ ਹੈ ਜਲੰਧਰ ਦੂਰਦਰਸ਼ਨ

ਲੋਕ ਧਾਰਾ ਵਿਗਿਆਨੀਆਂ ਦਾ ਮੰਨਣਾ ਹੈ ਕਿ 'ਲੋਕ' ਸ਼ਬਦ ਵੇਖਣ ਨੂੰ ਜਿੰਨਾ ਸਰਲ ਹੈ 'ਲੋਕ ਧਾਰਾ' ਦੇ ਪ੍ਰਸੰਗ ਵਿਚ ਇਸ ਦੀ ਵਿਆਖਿਆ ਓਨੀ ਹੀ ਜਟਿਲ ਹੈ। ਆਮ ਵਰਤੋਂ ਵਿਚ ਇਹ 'ਜਨ-ਸਾਧਾਰਨ' ਜਾਂ 'ਜਨਤਾ' ਦਾ ਸੰਕੇਤਕ ਹੈ। ਪਰ ਲੋਕ ਧਾਰਾ ਤੇ ਲੋਕ ਧਾਰਾ-ਵਿਗਿਆਨ ਵਿਚ 'ਲੋਕ' ਇਕ ਨਿਸਚਿਤ ਸੰਕਲਪ ਵਜੋਂ ਵਰਤਿਆ ਜਾਂਦਾ ਹੈ।
ਲੋਕਧਾਰਾ ਵਿਚ ਇਕ ਵਿਅਕਤੀ ਆਪਣੀ ਵਿਰਾਸਤ ਨੂੰ ਪੀੜ੍ਹੀਓ ਪੀੜ੍ਹੀ ਪਰੰਪਰਕ ਰੂਪ ਵਿਚ ਗ੍ਰਹਿਣ ਕਰਦਾ ਹੈ। ਲੋਕ-ਵਿਅਕਤੀ, ਲੋਕ-ਮਨ ਦੀਆਂ ਪਰਵਿਰਤੀਆਂ ਦਾ ਧਾਰਨੀ ਹੁੰਦਾ ਹੈ। ਲੋਕ-ਵਿਅਕਤੀ ਸਮੂਹ ਨਾਲ ਰਲ ਕੇ ਲੋਕ-ਰੂੜ੍ਹੀਆਂ ਨੂੰ ਗ੍ਰਹਿਣ ਕਰਦਾ, ਸੰਭਾਲਦਾ ਤੇ ਪੁਨਰ ਸਿਰਜਨਾ ਕਰਦਾ ਰਹਿੰਦਾ ਹੈ।
ਡਾ: ਨਾਹਰ ਸਿੰਘ ਆਪਣੀ ਪੁਸਤਕ 'ਲੋਕ-ਕਾਵਿ' ਵਿਚ ਲਿਖਦੇ ਹਨ-ਜੀਵਨ ਸਥਿਤੀ ਵਿਚ ਪਰਿਵਰਤਨ ਆਉਣ ਨਾਲ ਪਹਿਲੇ ਦਾਇਰੇ ਅਲੋਪ ਹੁੰਦੇ ਜਾਂਦੇ ਹਨ ਤੇ ਨਵੇਂ ਹੋਂਦ ਵਿਚ ਆਉਂਦੇ ਹਨ। ਨਵੇਂ ਕਿੱਤੇ, ਨਵੇਂ ਦਾਇਰਿਆਂ ਨੂੰ ਜਨਮ ਦਿੰਦੇ ਹਨ। ਜਿਵੇਂ ਪੰਜਾਬ ਵਿਚ ਕਾਲਜੀਏਟਾਂ, ਪਾੜ੍ਹਿਆਂ, ਬੁੱਧੀਜੀਵੀਆਂ, ਸਾਹਿਤਕਾਰਾਂ, ਮੀਡੀਆ ਵਿਅਕਤੀਆਂ, ਰਾਜਨੀਤਕ ਪਾਰਟੀਆਂ, ਡਰਾਈਵਰਾਂ ਤੇ ਕੰਡਕਟਰਾਂ ਦੇ ਨਵੇਂ ਦਾਇਰੇ ਹੋਂਦ ਵਿਚ ਆਉਣ ਨਾਲ ਉਹ ਆਪੋ-ਆਪਣੀ ਨਵੀਨਤਮ ਲੋਕਧਾਰਾ ਸਿਰਜ ਰਹੇ ਹਨ।
ਇਲੈਕਟ੍ਰਾਨਿਕ ਮੀਡੀਆ ਦੇ ਕ੍ਰਾਂਤੀਕਾਰੀ ਵਿਕਾਸ ਨੇ ਲੋਕ-ਧਾਰਾ ਵਿਗਿਆਨੀਆਂ ਅੰਦਰ ਸ਼ੰਕਾ ਪੈਦਾ ਕਰ ਦਿੱਤੀ ਕਿ ਹੁਣ ਸ਼ਾਇਦ ਲੋਕ-ਧਾਰਾ ਦੀ ਲੋੜ ਨਹੀਂ ਰਹੇਗੀ। ਪਰ ਅਸਲੀਅਤ ਇਸ ਤੋਂ ਵੱਖਰੀ ਹੈ। ਜਨ-ਸੰਚਾਰ ਸਾਧਨਾਂ ਦੇ ਵਿਕਾਸ ਨਾਲ ਲੋਕ-ਧਾਰਾ ਵੀ ਤੇਜ਼ੀ ਨਾਲ ਮੂੰਹੋਂ-ਮੂੰਹ ਅਤੇ ਕੁਝ ਤੱਕ ਲਿਖਤੀ ਤੇ ਆਡੀਓ ਵੀਡੀਓ ਦੇ ਰੂਪ ਵਿਚ ਅੱਗੇ ਵਧ ਰਹੀ ਹੈ। ਇਉਂ ਸੰਚਾਰ ਸਾਧਨ ਲੋਕ-ਧਾਰਾ ਦੇ ਸੰਚਾਰ ਲਈ ਸਹਾਈ ਸਿੱਧ ਹੋ ਰਹੇ ਹਨ। ਫ਼ਿਲਮੀ ਜਗਤ, ਟੈਲੀਵਿਜ਼ਨ ਤੇ ਇੰਟਰਨੈੱਟ ਨਾਲ ਸਬੰਧਤ ਲੋਕ-ਸਾਹਿਤ ਹੋਂਦ ਵਿਚ ਆਉਣ ਲੱਗਾ ਹੈ।
ਆਲ ਇੰਡੀਆ ਰੇਡੀਓ ਜਲੰਧਰ ਅਤੇ ਦੂਰਦਰਸ਼ਨ ਕੇਂਦਰ ਜਲੰਧਰ ਪੰਜਾਬੀਆਂ ਦੀਆਂ ਸੂਚਨਾ ਤੇ ਮਨੋਰੰਜਨ ਨਾਲ ਜੁੜੀਆਂ ਜ਼ਰੂਰਤਾਂ ਦੀ ਪੂਰਤੀ ਕਰਦੇ ਆ ਰਹੇ ਹਨ। 1979 ਵਿਚ ਵਜੂਦ ਵਿਚ ਆਇਆ ਇਹ ਦੂਰਦਰਸ਼ਨ ਕੇਂਦਰ ਭਾਵੇਂ ਪਾਕਿਸਤਾਨ ਦੇ ਟੈਲੀਵਿਜ਼ਨ ਦੇ ਪ੍ਰਤੀ ਉੱਤਰ ਵਜੋਂ ਆਰੰਭ ਕੀਤਾ ਗਿਆ ਸੀ ਪਰੰਤੂ ਜਲਦੀ ਹੀ ਇਹਦੇ ਸਿਰ ਇਸ ਖਿੱਤੇ ਦੀਆਂ ਸਮਾਜਕ, ਸੱਭਿਆਚਾਰਕ, ਸਾਹਿਤਕ ਤੇ ਭਾਸ਼ਾਈ ਜ਼ਿੰਮੇਵਾਰੀਆਂ ਦਾ ਭਾਰ ਆਣ ਪਿਆ। ਲੰਮੇ ਸਫ਼ਰ ਦੌਰਾਨ ਇਸ ਕੇਂਦਰ ਨੇ ਅਨੇਕਾਂ ਉਤਰਾਅ-ਚੜ੍ਹਾਅ ਵੇਖੇ ਹਨ। ਬੀਤੇ ਸਮਿਆਂ ਦੌਰਾਨ ਇਸ ਦੇ ਕੁਝ ਪ੍ਰੋਗਰਾਮ ਅਜਿਹੇ ਸਨ ਜਿਹੜੇ ਪੰਜਾਬੀ ਲੋਕ-ਧਾਰਾ ਦੀ ਸਾਂਭ-ਸੰਭਾਲ ਅਤੇ ਪ੍ਰਚਾਰ ਪ੍ਰਸਾਰ ਦੇ ਮਨੋਰਥ ਨਾਲ ਸੁਚੇਤ ਤੌਰ 'ਤੇ ਆਰੰਭ ਕੀਤੇ ਗਏ ਸਨ। ਅਜਿਹੇ ਪ੍ਰੋਗਰਾਮਾਂ ਤਹਿਤ ਜਿੱਥੇ ਕਈ ਨਵੀਨਤਮ ਤਜਰਬੇ ਕੀਤੇ ਗਏ ਉਥੇ ਇਹ ਦਰਸ਼ਕ-ਮਨਾਂ ਅੰਦਰ ਲੋਕ-ਧਾਰਾ ਪ੍ਰਤੀ ਮੋਹ ਜਗਾਉਣ ਵਿਚ ਵੀ ਸਫ਼ਲ ਰਹੇ।
'ਸੰਦਲੀ ਪੈੜਾਂ', 'ਸੁਰਖ਼ਾਬ', 'ਵਗਦੀ ਸੀ ਰਾਵੀ' ਆਦਿ ਪ੍ਰੋਗਰਾਮ ਨੇ ਲੋਕ-ਧਾਰਾਈ ਮਾਹੌਲ ਨੂੰ ਬਣਾਈ ਰੱਖਿਆ ਅਤੇ ਇਸ ਦਿਸ਼ਾ ਵਿਚ ਗੰਭੀਰ ਖੋਜਾਰਥੀ ਵਾਲਾ ਕਾਰਜ ਨਿਭਾਇਆ। ਸੰਦਲੀ ਪੈੜਾਂ ਪੰਜਾਬ ਦੀਆਂ ਲੋਕ ਪਰੰਪਰਾਵਾਂ ਦੁਆਲੇ ਕੇਂਦਰਿਤ ਪ੍ਰੋਗਰਾਮ ਸੀ। ਜਨਮ ਤੋਂ ਮੌਤ ਤੱਕ ਦੀਆਂ ਰਸਮਾਂ ਰੀਤਾਂ ਨੂੰ ਪਿੰਡਾਂ ਵਿਚ ਜਾ ਕੇ, ਲੋਕਾਂ ਨੂੰ ਮਿਲ ਕੇ, ਗਹਿਰਾਈ ਵਿਚ ਜਾਣਕਾਰੀ ਹਾਸਲ ਕਰ ਕੇ ਫ਼ਿਲਮਾਇਆ ਜਾਂਦਾ ਸੀ। ਫ਼ਿਲਮਾਂਕਣ ਵੇਲੇ ਲੋੜੀਂਦਾ ਵਾਤਾਵਰਨ ਤੇ ਮਾਹੌਲ ਤਿਆਰ ਕੀਤਾ ਜਾਂਦਾ ਸੀ। ਚੌਲ, ਲੱਸੀ, ਚਰਖਾ, ਦਹੀਂ, ਬਾਗ਼, ਫੁਲਕਾਰੀ, ਖੂਹ ਆਦਿ ਸਬੰਧੀ ਖੋਜ-ਬਿਰਤੀ ਤੇ ਭਰਪੂਰ ਜਾਣਕਾਰੀ ਵਾਲੇ ਪ੍ਰੋਗਰਾਮ ਬਣਾਏ ਜਾਂਦੇ ਸਨ। ਇਹ ਉਹ ਸਮਾਂ ਸੀ ਜਦ ਟੀ. ਵੀ. ਜਗਤ ਵਿਚ ਅੱਜ ਵਰਗੀ ਚਮਕ-ਦਮਕ, ਰੌਲਾ-ਰੱਪਾ, ਹੋ-ਹੱਲਾ ਅਤੇ ਚਾਪਲੂਸੀ ਵਾਲਾ ਮਾਹੌਲ ਨਹੀਂ ਸੀ। ਪ੍ਰੋਡਿਊਸਰਾਂ ਨੂੰ ਅਜ਼ਾਦਾਨਾ ਢੰਗ ਨਾਲ ਕੰਮ ਕਰਨ ਦਿੱਤਾ ਜਾਂਦਾ ਸੀ।
ਅਫ਼ਸੋਸ ਕਿ ਅਜਿਹਾ ਖੋਜ-ਬਿਰਤੀ ਵਾਲਾ ਬਹੁਤਾ ਕੰਮ ਸਾਂਭ ਨਾ ਸਕਣ ਕਾਰਨ ਨਸ਼ਟ ਹੋ ਗਿਆ ਹੈ। 'ਵਗਦੀ ਸੀ ਰਾਵੀ' ਪ੍ਰੋਗਰਾਮ ਨੇ ਪੁਰਾਣੇ ਪੰਜਾਬੀ ਲੋਕ-ਸੰਗੀਤ ਨੂੰ ਸਾਂਭਣ, ਉਜਾਗਰ ਕਰਨ ਦਾ ਬਹੁਮੁੱਲਾ ਕਾਰਜ ਕੀਤਾ। ਪੁਰਾਣੇ ਰਿਕਾਰਡ ਹੋਏ ਪੰਜਾਬੀ ਸੰਗੀਤ ਨੂੰ ਪ੍ਰਾਪਤ ਕਰ ਕੇ ਗ੍ਰਾਮੋਫ਼ੋਨ ਤੋਂ ਡੱਬ ਕਰ ਕੇ ਪ੍ਰੋਗਰਾਮ ਵਿਚ ਵਰਤਿਆ ਗਿਆ। ਇਸ ਦੀਆਂ 60 ਦੇ ਕਰੀਬ ਕਿਸ਼ਤਾਂ ਪ੍ਰਸਾਰਿਤ ਹੋਈਆਂ। ਅੰਗਰੇਜ਼ਾਂ ਵੇਲੇ ਰਿਕਾਰਡ ਹੋਏ ਪੰਜਾਬੀ ਲੋਕ-ਸੰਗੀਤ ਨੂੰ ਬਠਿੰਡਾ ਦੇ ਪਿੰਡ ਨਾਈਵਾਲ ਦੇ ਗੁਰਮੁਖ ਸਿੰਘ ਕੋਲੋਂ ਹਾਸਲ ਕਰ ਕੇ ਪ੍ਰੋਗਰਾਮ 'ਵਗਦੀ ਸੀ ਰਾਵੀ' ਵਿਚ ਪ੍ਰਸਾਰਿਤ ਕਰ ਕੇ ਇਸ ਪ੍ਰੋਗਰਾਮ ਨੂੰ ਲੋਕ ਧਾਰਾਈ ਪਰਿਪੇਖ ਵਿਚ ਯਾਦਗਾਰੀ ਬਣਾਇਆ ਗਿਆ।
ਅੰਮ੍ਰਿਤਸਰ ਦੇ ਖਿਓੜੇ, ਖ਼ਾਸ ਕਿਸਮ ਦੀਆਂ ਸਿੱਠਣੀਆਂ, ਜਿਨ੍ਹਾਂ 'ਚ ਤਨਜ਼ ਵੀ ਹੁੰਦੀ ਸੀ ਤੇ ਮਿਠਾਸ ਵੀ, ਨੂੰ ਫ਼ਿਲਮਾ ਕੇ ਇਕ ਕੜੀ ਤਿਆਰ ਕੀਤੀ ਗਈ। ਕਵੀਸ਼ਰੀ ਨੇ ਲੋਕ-ਧਾਰਾ ਨੂੰ ਸਭ ਤੋਂ ਵੱਧ ਪ੍ਰਫੁੱਲਿਤ ਕੀਤਾ। ਮਾਲਵੇ ਦੀ ਕਵੀਸ਼ਰੀ ਦੋ ਤਰ੍ਹਾਂ ਦੀ ਹੈ। ਢੱਡ ਸਾਰੰਗੀ ਨਾਲ ਅਤੇ ਘੇਰਾ ਬੰਨ੍ਹ ਕੇ ਗਾਉਣ ਵਾਲੀ। ਦੋਹਾਂ ਦਾ ਵਿਸਥਾਰਥ ਫ਼ਿਲਮਾਂਕਣ ਪੇਸ਼ ਕੀਤਾ ਗਿਆ। ਅਸਲੀ ਪੰਜਾਬ ਜੋ ਪਿੰਡਾਂ ਵਿਚ ਵਸਦਾ ਹੈ ਉਸ ਨੂੰ ਲੋਕਧਾਰਾ ਦੇ ਰੂਪ ਵਿਚ ਪ੍ਰਸਤੁਤ ਕੀਤਾ ਗਿਆ।
ਉਦੋਂ ਪੰਜਾਬ ਦੇ ਲੋਕ-ਸਾਜ਼ਾਂ 'ਤੇ ਇਕ ਭਾਵਪੂਰਤ ਪ੍ਰੋਗਰਾਮ ਤਿਆਰ ਕੀਤਾ ਗਿਆ ਸੀ ਜਿਹੜਾ ਵੱਖ-ਵੱਖ ਲੋਕ-ਸਾਜ਼ਾਂ ਦੇ ਪਿਛੋਕੜ ਅਤੇ ਪੇਸ਼ਕਾਰੀ ਨੂੰ ਦਰਸਾਉਣ ਦਾ ਇਕ ਸਫ਼ਲ ਉਪਰਾਲਾ ਸੀ।
ਸਮੇਂ ਨਾਲ ਜਿਵੇਂ-ਜਿਵੇਂ ਟੈਲੀਵਿਜ਼ਨ ਦੇ ਰੰਗ ਰੂਪ ਤੇ ਤਕਨੀਕ ਵਿਚ ਤਬਦੀਲੀ ਆਉਂਦੀ ਗਈ, ਤੜਕ-ਭੜਕ ਵਧਦੀ ਗਈ, ਤਿਵੇਂ-ਤਿਵੇਂ ਅਜਿਹੇ ਪ੍ਰੋਗਰਾਮ ਬੰਦ ਹੁੰਦੇ ਗਏ। ਭਾਵੇਂ ਟੁੱਟਵੇਂ ਰੂਪ ਵਿਚ ਇੱਕਾ-ਦੁੱਕਾ ਯਤਨ ਜਾਰੀ ਰਹੇ ਪਰੰਤੂ ਪਹਿਲਾਂ ਵਾਲਾ ਪ੍ਰਭਾਵ ਮੁੜ ਕਦੇ ਨਾ ਬਣ ਸਕਿਆ। ਅਜੋਕਾ ਦੌਰ ਭਾਵੇਂ 'ਲਾਊਡ ਬੀਟਸ' ਵਾਲੇ ਸੰਗੀਤ ਦਾ ਹੈ ਪਰ ਫਿਰ ਵੀ 'ਰਵਾਇਤੀ ਸੰਗੀਤ' ਤਹਿਤ ਪੇਸ਼ ਕੀਤੇ ਜਾਂਦੇ 'ਲੋਕ-ਸੰਗੀਤ' ਨੂੰ ਦਰਸ਼ਕ ਪਸੰਦ ਕਰਦੇ ਹਨ।
ਲੋਕਧਾਰਾ ਨਾਲ ਸਿੱਧੇ ਤੌਰ 'ਤੇ ਸਬੰਧਤ ਅਜਿਹੇ ਪ੍ਰੋਗਰਾਮ ਤੋਂ ਇਲਾਵਾ ਸਾਹਿਤਕ, ਸੱਭਿਆਚਾਰਕ, ਸੰਗੀਤਕ ਤੇ ਨਾਟਕੀ ਸੁਰ ਵਾਲੇ ਕੁਝ ਅਜਿਹੇ ਪ੍ਰੋਗਰਾਮ ਸਨ ਜਿਨ੍ਹਾਂ ਰਾਹੀਂ ਸੁੱਤੇ ਸਿੱਧ ਪੰਜਾਬੀ ਲੋਕਧਾਰਾ ਦੀ ਪੇਸ਼ਕਾਰੀ ਹੋਈ ਹੈ।
ਦੂਰਦਰਸ਼ਨ ਕੇਂਦਰ ਜਲੰਧਰ ਨੇ ਪੰਜਾਬੀ ਲੋਕਧਾਰਾ ਦੀ ਸਾਂਭ-ਸੰਭਾਲ ਅਤੇ ਪ੍ਰਚਾਰ ਪ੍ਰਸਾਰ ਹਿਤ ਜ਼ਿਕਰਯੋਗ ਕਾਰਜ ਕੀਤਾ ਹੈ। ਅੱਗੋਂ ਵੀ ਸੰਭਾਵਨਾਵਾਂ ਮੌਜੂਦ ਹਨ। ਨਵਾਂ ਕੰਮ ਕਰਨ ਦੇ ਨਾਲ-ਨਾਲ ਹੋਏ ਕੰਮ ਨੂੰ ਸੰਭਾਲਣ ਦੀ ਲੋੜ ਹੈ, ਕਿਉਂਕਿ ਉਹ ਸਾਡੀ ਅਮੀਰ ਵਿਰਾਸਤ ਦਾ ਦਸਤਾਵੇਜ਼ ਹੈ।
ਸਮੇਂ ਦੀ ਲੋੜ ਹੈ ਕਿ ਪੰਜਾਬੀ ਇਲੈਕਟ੍ਰਾਨਿਕ ਮੀਡੀਆ, ਪੰਜਾਬੀ ਲੋਕਧਾਰਾ ਦੇ ਗੌਰਵ ਨੂੰ ਪਛਾਣਦਿਆਂ ਇਸ ਦੀ ਸਾਂਭ-ਸੰਭਾਲ ਪ੍ਰਤੀ ਹੋਰ ਸੰਜੀਦਾ ਯਤਨ ਕਰੇ। ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਪੰਜਾਬੀਆਂ ਨੇ ਪੰਜਾਬੀ ਲੋਕਧਾਰਾ ਨੂੰ ਉਹ ਰੁਤਬਾ, ਉਹ ਮਾਣ ਸਨਮਾਨ, ਉਹ ਮਾਨਤਾ ਨਹੀਂ ਦਿੱਤੀ, ਜਿਸ ਦੀ ਇਹ ਹੱਕਦਾਰ ਹੈ। ਕਿੰਨੀ ਵਿਰੋਧਾਭਾਸਕ ਗੱਲ ਹੈ ਕਿ ਪੰਜਾਬੀ ਜਿੰਨੀ ਅਮੀਰ ਤੇ ਗੌਰਵਸ਼ਾਲੀ ਲੋਕਧਾਰਾ ਦੇ ਮਾਲਕ ਹਨ ਇਹ ਓਨੇ ਹੀ ਇਸ ਦੀ ਸਾਂਭ-ਸੰਭਾਲ ਪ੍ਰਤੀ ਅਵੇਸਲੇ ਤੇ ਲਾਪ੍ਰਵਾਹ ਰਹੇ ਹਨ। ਜਲੰਧਰ ਦੂਰਦਰਸ਼ਨ ਵੀ ਹੁਣ ਇਸ ਪੱਖੋਂ ਖ਼ਾਸਾ ਅਵੇਸਲਾ ਹੋ ਚੁੱਕਾ ਹੈ।


-ਮੋਬਾਈਲ : 94171-53513.
prof_kulbir@yahoo.com

 


ਖ਼ਬਰ ਸ਼ੇਅਰ ਕਰੋ

ਕੰਮ ਸੱਭਿਆਚਾਰ ਤੋਂ ਟੁੱਟਦਾ ਜਾ ਰਿਹੈ ਜ਼ਿਮੀਂਦਾਰ ਭਾਈਚਾਰਾ

ਕਿਸਾਨ ਅਤੇ ਜ਼ਿਮੀਂਦਾਰ ਵਿਚ ਸੂਖ਼ਮ ਅੰਤਰ ਸਮਝਦਿਆਂ ਹੋਇਆਂ ਮੈਂ ਕਿਸਾਨ ਦੀ ਪਰਿਭਾਸ਼ਾ ਇਹ ਮਿੱਥਦਾ ਹਾਂ ਜੋ ਹੱਥੀਂ ਕਾਸ਼ਤ ਕਰਦਾ ਹੈ ਅਤੇ ਜ਼ਿਮੀਂਦਾਰ ਤੋਂ ਭਾਵ ਭੂਮੀਪਤੀ ਹੈ। ਜ਼ਰੂਰੀ ਨਹੀਂ ਕਿ ਕਿਸਾਨ ਭੂਮੀਪਤੀ ਹੋਵੇ ਅਤੇ ਭੂਮੀਪਤੀ ਜ਼ਰੂਰੀ ਨਹੀਂ ਕਿ ਕਿਸਾਨ ਵੀ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ

'ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ' ਦੇ ਐਲਾਨ ਨਾਲ ਨਿਸ਼ਚਿਤ ਤੌਰ 'ਤੇ ਸਿਹਤ ਸਹੂਲਤਾਂ ਦੇ ਪੱਧਰ 'ਤੇ ਦੇਸ਼ ਵਿਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਸਿਹਤ ਯੋਜਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਕ ਚਿਰੋਕਣਾ ਟੀਚਾ ਹੈ। ਇਸ ਸਿਹਤ ਬੀਮਾ ਯੋਜਨਾ ਦੇ ਤਹਿਤ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX