ਤਾਜਾ ਖ਼ਬਰਾਂ


ਤਰਨਜੀਤ ਸੰਧੂ ਅਮਰੀਕਾ 'ਚ ਭਾਰਤ ਦੇ ਰਾਜਦੂਤ ਨਿਯੁਕਤ
. . .  1 day ago
ਨਵੀਂ ਦਿੱਲੀ, ੨੮ ਜਨਵਰੀ - ਭਾਰਤੀ ਵਿਦੇਸ਼ ਮੰਤਰਾਲਾ ਵੱਲੋਂ ਤਰਨਜੀਤ ਸਿੰਘ ਸੰਧੂ ਨੂੰ ਅਮਰੀਕਾ 'ਚ ਭਾਰਤ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਉਹ ਇਸ ਸਮੇਂ ਸ੍ਰੀਲੰਕਾ 'ਚ ਭਾਰਤ ਦੇ ਰਾਜਦੂਤ ...
ਸੁਖਦੇਵ ਸਿੰਘ ਢੀਂਡਸਾ ਦੇ ਨਾਲ ਹਨ 80 ਫ਼ੀਸਦੀ ਅਕਾਲੀ ਵਰਕਰ - ਪਰਮਿੰਦਰ ਢੀਂਡਸਾ
. . .  1 day ago
ਤਪਾ ਮੰਡੀ , 28 ਜਨਵਰੀ (ਵਿਜੇ ਸ਼ਰਮਾ) - ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪਿੰਡ ਤਾਜੋਕੇ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 80 ਫ਼ੀਸਦੀ ਅਕਾਲੀ ਦਲ ਦੇ ਵਰਕਰ ਸੁਖਦੇਵ ਸਿੰਘ ਢੀਂਡਸਾ ਨਾਲ ਹਨ ਇਸ ਕਰ ਕੇ ਜੋ ਵੀ ਫ਼ੈਸਲਾ...
ਕੈਪਟਨ ਵੱਲੋਂ ਸੱਭਿਆਚਾਰਕ ਬੁੱਤ ਕਿਸੇ ਹੋਰ ਜਗ੍ਹਾ ਲਾਉਣ ਦੇ ਹੁਕਮ
. . .  1 day ago
ਚੰਡੀਗੜ੍ਹ, 28 ਜਨਵਰੀ - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸਭਿਆਚਾਰਕ ਵਿਭਾਗ ਨੂੰ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ 'ਤੇ ਸਥਾਪਿਤ ਸਭਿਆਚਾਰਕ ਬੁੱਤ ਕਿਸੇ ਹੋਰ...
ਸਭਿਆਚਾਰਕ ਬੁੱਤਾਂ ਦੇ ਵਿਵਾਦ ਸਬੰਧੀ ਮੀਂਹ ਦੇ ਬਾਵਜੂਦ ਧਰਨਾ ਜਾਰੀ
. . .  1 day ago
ਅੰਮ੍ਰਿਤਸਰ, 28 ਜਨਵਰੀ (ਜਸਵੰਤ ਸਿੰਘ ਜੱਸ) - ਵਿਰਾਸਤੀ ਮਾਰਗ ਦੇ ਸਭਿਆਚਾਰਕ ਬੁੱਤਾਂ ਨੂੰ ਹਟਾਉਣ ਅਤੇ ਬੁੱਤ ਢਾਹੁਣ ਦੀ ਕੋਸ਼ਿਸ਼ ਕਰਨ ਵਾਲੇ ਸਿੱਖ ਨੌਜਵਾਨਾਂ 'ਤੇ ਦਰਜ ਕੀਤੇ ਪਰਚੇ ਰੱਦ...
ਪਤੀ ਤੋਂ ਦੁਖੀ ਔਰਤ ਨੇ ਸ਼ੱਕੀ ਹਾਲਾਤਾਂ 'ਚ ਲਿਆ ਫਾਹਾ, ਮੌਤ
. . .  1 day ago
ਊਧਨਵਾਲ, 28 ਜਨਵਰੀ (ਪ੍ਰਗਟ ਸਿੰਘ) - ਪਤੀ ਦੀ ਮਾਰ ਕੁਟਾਈ ਹੱਥੋਂ ਦੁਖੀ ਹੋ ਕੇ ਪਤਨੀ ਨੇ ਸ਼ੱਕੀ ਹਾਲਾਤਾਂ 'ਚ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸੰਬੰਧੀ...
1.735 ਕਿੱਲੋ ਅਫ਼ੀਮ ਸਮੇਤ ਇੱਕ ਗ੍ਰਿਫ਼ਤਾਰ
. . .  1 day ago
ਡਮਟਾਲ, 28 ਜਨਵਰੀ - ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਹਲਕਾ ਇੰਦੌਰਾ ਦੇ ਥਾਣਾ ਡਮਟਾਲ ਦੀ ਪੁਲਿਸ ਨੇ ਪਿੰਡ ਮਾਜਰਾ ਵਿਖੇ ਇੱਕ ਵਿਅਕਤੀ ਨੂੰ 1.735 ਕਿੱਲੋ ਅਫ਼ੀਮ ਸਮੇਤ ਗ੍ਰਿਫ਼ਤਾਰ...
ਗੜੇਮਾਰੀ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ
. . .  1 day ago
ਸੁਲਤਾਨਪੁਰ ਲੋਧੀ, 28 ਜਨਵਰੀ (ਥਿੰਦ, ਹੈਪੀ, ਲਾਡੀ) - ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡਾਂ ਚੰਨਣਵਿੰਡੀ ਸ਼ੇਖਮਾਗਾ, ਭਰੋਆਣਾ, ਕਿੱਲੀਵਾੜਾ, ਰਾਮੇ, ਜੈਬੋਵਾਲ ਆਦਿ ਪਿੰਡਾਂ ਵਿਚ ਭਾਰੀ ਗੜੇਮਾਰੀ ਹੋਈ ਹੈ, ਜਿਸ ਕਾਰਨ...
ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਚੜ੍ਹੇ ਫ਼ਾਜ਼ਿਲਕਾ ਪੁਲਿਸ ਦੇ ਹੱਥੇ
. . .  1 day ago
ਫ਼ਾਜ਼ਿਲਕਾ, 28 ਜਨਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ...
ਭਾਰੀ ਬਰਫ਼ਬਾਰੀ ਕਾਰਨ ਸ਼ਿਮਲਾ 'ਚ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ
. . .  1 day ago
ਸ਼ਿਮਲਾ, 28 ਜਨਵਰੀ (ਪੰਕਜ ਸ਼ਰਮਾ)- ਭਾਰੀ ਬਰਫ਼ਬਾਰੀ ਕਾਰਨ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ 'ਚ ਆਮ ਜਨ-ਜੀਵਨ ਅਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ...
ਸਿੱਧੂ ਜਿਸ ਵੀ ਪਾਰਟੀ 'ਚ ਜਾਣਗੇ, 2022 'ਚ ਉਸੇ ਪਾਰਟੀ ਦੀ ਸਰਕਾਰ ਬਣੇਗੀ- ਬ੍ਰਹਮਪੁਰਾ
. . .  1 day ago
ਜਲੰਧਰ, 28 ਜਨਵਰੀ (ਚਿਰਾਗ)- ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਕੋਰ ਕਮੇਟੀ ਦੇ ਮੈਂਬਰਾਂ ਦੀ ਸੂਬੇ ਦੇ ਮੌਜੂਦਾ ਹਾਲਾਤ ਲੈ ਕੇ ਜਲੰਧਰ ਦੇ ਸਰਕਿਟ ਹਾਊਸ 'ਚ ਬੈਠਕ ਖ਼ਤਮ ਹੋਣ ਮਗਰੋਂ ਪੱਤਰਕਾਰਾਂ...
ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਸਾਹਮਣੇ ਆਉਣ ਮਗਰੋਂ ਮੋਹਾਲੀ ਹਵਾਈ ਅੱਡੇ 'ਤੇ ਮਰੀਜ਼ਾਂ ਹੋ ਰਹੀ ਹੈ ਥਰਮਲ ਸਕਰੀਨਿੰਗ
. . .  1 day ago
ਮੋਹਾਲੀ, 28 ਜਨਵਰੀ (ਕੇ. ਐੱਸ. ਰਾਣਾ)- ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵੀ ਚੌਕਸ ਹੋ ਗਿਆ ਹੈ ਅਤੇ ਅੱਜ ਸਿਹਤ ਵਿਭਾਗ ਦੀ ਟੀਮ ਨੇ ਮੋਹਾਲੀ...
ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਵਲੋਂ ਭਲਕੇ ਸੁਣਾਇਆ ਜਾਵੇਗਾ ਫ਼ੈਸਲਾ
. . .  1 day ago
ਨਵੀਂ ਦਿੱਲੀ, 28 ਜਨਵਰੀ- ਸੁਪਰੀਮ ਕੋਰਟ ਨੇ ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਅੱਜ ਫ਼ੈਸਲਾ ਸੁਰੱਖਿਅਤ ਰੱਖ ਲਿਆ। ਜਸਟਿਸ ਆਰ. ਭਾਨੂੰਮਤੀ, ਜਸਟਿਸ ਅਸ਼ੋਕ ਭੂਸ਼ਨ ਅਤੇ ਜਸਟਿਸ ਏ. ਐੱਸ. ਬੋਪੰਨਾ...
ਮੁੜ ਸ਼ੁਰੂ ਹੋਏ ਮੀਂਹ ਨੇ ਜਨ-ਜੀਵਨ ਕੀਤਾ ਪ੍ਰਭਾਵਿਤ
. . .  1 day ago
ਬਾਘਾਪੁਰਾਣਾ, 28 ਜਨਵਰੀ (ਬਲਰਾਜ ਸਿੰਗਲਾ)- ਅੱਜ ਸਵੇਰ ਤੋਂ ਹੀ ਮੌਸਮ ਦੇ ਬਦਲੇ ਮਿਜ਼ਾਜ ਨੇ ਬਾਅਦ ਦੁਪਹਿਰ ਮੁੜ ਕਰਵਟ ਲਈ ਅਤੇ ਜ਼ੋਰਦਾਰ ਮੀਂਹ ਮੁੜ ਸ਼ੁਰੂ ਹੋ ਗਿਆ। ਮੀਂਹ ਸ਼ੁਰੂ ਹੋਣ ਨਾਲ ਠੰਢ 'ਚ ਲੋਕਾਂ ਨੂੰ...
ਨਾਗਰਿਕਤਾ ਕਾਨੂੰਨ ਤਹਿਤ ਮੁਸਲਮਾਨਾਂ ਨੂੰ ਵੀ ਨਾਗਰਿਕਤਾ ਦਿੱਤੀ ਜਾਵੇ- ਭਾਈ ਲੌਂਗੋਵਾਲ
. . .  1 day ago
ਤਪਾ ਮੰਡੀ , 28 ਜਨਵਰੀ (ਵਿਜੇ ਸ਼ਰਮਾ)- ਲੰਬੇ ਸਮੇਂ ਤੋਂ ਅਫ਼ਗ਼ਾਨਿਸਤਾਨ 'ਚ ਵੱਸਦੇ ਸਿੱਖਾਂ ਦੀ ਮੰਗ ਸੀ ਕਿ ਸਾਨੂੰ ਦੇਸ਼ 'ਚ ਨਾਗਰਿਕਤਾ ਮਿਲਣੀ ਚਾਹੀਦੀ ਹੈ, ਇਸ ਕਰਕੇ ਹੀ ਸ਼੍ਰੋਮਣੀ ਅਕਾਲੀ ਦਲ ਨੇ...
ਜੇ. ਐੱਨ. ਯੂ. ਵਿਦਿਆਰਥੀ ਸ਼ਰਜੀਲ ਇਮਾਮ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  1 day ago
ਪਟਨਾ, 28 ਜਨਵਰੀ- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਦੇ ਵਿਦਿਆਰਥੀ ਸ਼ਰਜੀਲ ਇਮਾਮ ਨੂੰ ਦਿੱਲੀ ਪੁਲਿਸ ਨੇ ਬਿਹਾਰ ਦੇ ਜਹਾਨਾਬਾਦ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ...
ਪੰਜਾਬ ਦੇ ਮੌਜੂਦਾ ਹਾਲਾਤ 'ਤੇ ਟਕਸਾਲੀਆਂ ਦੀ ਜਲੰਧਰ 'ਚ ਬੈਠਕ ਸ਼ੁਰੂ
. . .  1 day ago
ਨਿਰਭੈਆ ਦੇ ਦੋਸ਼ੀ ਮੁਕੇਸ਼ ਦਾ ਤਿਹਾੜ ਜੇਲ੍ਹ 'ਚ ਹੋਇਆ ਜਿਨਸੀ ਸ਼ੋਸ਼ਣ- ਵਕੀਲ
. . .  1 day ago
ਰੁਜ਼ਗਾਰ ਦੀ ਸਮੱਸਿਆ 'ਤੇ ਇੱਕ ਲਫ਼ਜ਼ ਵੀ ਨਹੀਂ ਬੋਲਦੇ ਪ੍ਰਧਾਨ ਮੰਤਰੀ ਮੋਦੀ- ਰਾਹੁਲ ਗਾਂਧੀ
. . .  1 day ago
ਪੰਜਾਬ 'ਚ ਟਿੱਡੀ ਦਲ ਦੀ ਘੁਸਪੈਠ 'ਤੇ ਕੈਪਟਨ ਨੇ ਸਰਕਾਰ ਕੋਲ ਪਾਕਿਸਤਾਨ ਅੱਗੇ ਮਸਲਾ ਚੁੱਕਣ ਦੀ ਕੀਤੀ ਅਪੀਲ
. . .  1 day ago
ਨਿਰਭੈਆ ਮਾਮਲਾ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 8 ਅੱਸੂ ਸੰਮਤ 550

ਸੰਪਾਦਕੀ

ਪੂਨਾ-ਪੈਕਟ ਦਿਵਸ 'ਤੇ ਵਿਸ਼ੇਸ਼

ਇਤਿਹਾਸਕ ਪੂਨਾ-ਪੈਕਟ ਨੇ ਦਲਿਤਾਂ ਦੀ ਆਜ਼ਾਦੀ ਦਾ ਮੁੱਢ ਬੰਨ੍ਹਿਆ

ਸਾਈਮਨ ਕਮਿਸ਼ਨ ਦੀ ਰਿਪੋਰਟ ਉੱਤੇ ਬਹਿਸ ਕਰਨ ਲਈ, ਲੰਡਨ ਵਿਖੇ 1930, 1931,1932 ਵਿਚ ਤਿੰਨ ਗੋਲਮੇਜ਼ ਕਾਨਫ਼ਰੰਸਾਂ ਹੋਈਆਂ। ਗੋਲਮੇਜ਼ ਕਾਨਫ਼ਰੰਸ ਵਿਚ 89 ਨੁਮਾਇੰਦੇ ਬੁਲਾਏ ਗਏ। ਭਾਰਤੀ 53 ਡੈਲੀਗੇਟ, ਰਿਆਸਤਾਂ ਦੇ 20 ਅਤੇ 16 ਬਰਤਾਨਵੀ ਤਿੰਨ ਰਾਜਨੀਤਕ ਪਾਰਟੀਆਂ ਦੇ ਸਨ। ਇਨ੍ਹਾਂ ਵਿਚ ਸਰ ਤੇਜ ਬਹਾਦਰ ਸਪਰੂ, ਐਮ ਆਰ ਜੇਕਰ, ਮਹਾਤਮਾ ਗਾਂਧੀ, ਆਗਾ ਖਾਨ, ਸਰ ਮੁਹੰਮਦ ਸ਼ਫ਼ੀ, ਮੁਹੰਮਦ ਅਲੀ ਜਿਨਾਹ, ਉੱਜਲ ਸਿੰਘ, ਸੰਪੂਰਨ ਸਿੰਘ, ਡਾਕਟਰ ਅੰਬੇਡਕਰ ਅਤੇ ਰਾਓ ਬਹਾਦਰ ਸ੍ਰੀ ਨਿਵਾਸਨ ਸ਼ਾਮਿਲ ਹੋਏ।
ਸਮਰਾਟ ਜਾਰਜ ਪੰਜਵੇਂ ਨੇ 12 ਨਵੰਬਰ 1930 ਨੂੰ ਪਹਿਲੀ ਗੋਲਮੇਜ਼ ਕਾਨਫ਼ਰੰਸ ਦਾ ਲੰਡਨ ਵਿਖੇ ਉਦਘਾਟਨ ਕੀਤਾ। ਗੋਲਮੇਜ਼ ਕਾਨਫ਼ਰੰਸ ਵਿਚ ਡਾ: ਅੰਬੇਡਕਰ ਨੇ ਭਾਰਤ ਲਈ ਸੰਪੂਰਨ ਆਜ਼ਾਦੀ ਦੀ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਮੈਂ ਉਨ੍ਹਾਂ ਲੋਕਾਂ ਵਲੋਂ ਬੋਲ ਰਿਹਾ ਹਾਂ ਜੋ ਭਾਰਤ ਦੀ ਵਸੋਂ ਦਾ ਪੰਜਵਾਂ ਭਾਗ ਹਨ ਜੋ ਇੰਗਲੈਂਡ ਜਾਂ ਫ਼ਰਾਂਸ ਦੀ ਵਸੋਂ ਨਾਲੋਂ ਵੱਧ ਹੈ। ਇਨ੍ਹਾਂ ਲੋਕਾਂ ਦੀ ਹਾਲਤ ਗ਼ੁਲਾਮਾਂ ਨਾਲੋਂ ਵੀ ਭੈੜੀ ਹੈ।
ਡਾਕਟਰ ਅੰਬੇਡਕਰ ਨੇ ਕਿਹਾ, 'ਦਲਿਤ, ਬ੍ਰਿਟਿਸ਼ ਸਾਮਰਾਜ ਤੋਂ ਆਜ਼ਾਦ ਹੋਣ ਦੇ ਖਿਲਾਫ਼ ਨਹੀਂ ਹਨ ਪਰ ਕੇਵਲ ਬ੍ਰਿਟਿਸ਼ ਸਾਮਰਾਜ ਤੋਂ ਆਜ਼ਾਦ ਹੋਣ ਨਾਲ ਹੀ ਦਲਿਤ ਸ਼ਾਂਤ ਨਹੀਂ ਹੋ ਜਾਣਗੇ, ਸ਼ਾਂਤੀ ਲਈ ਆਜ਼ਾਦ ਭਾਰਤ ਵਿਚ ਦਲਿਤਾਂ ਨੂੰ ਵੀ ਆਜ਼ਾਦ ਕੀਤਾ ਜਾਣਾ ਚਾਹੀਦਾ ਹੈ। ਇਸ ਲਈ ਦਲਿਤ ਐਸਾ ਸੰਵਿਧਾਨ ਚਾਹੁੰਦੇ ਹਨ ਜੋ ਭਾਰਤ ਦੀਆਂ ਖਾਸ ਪ੍ਰਸਥਿਤੀਆਂ ਨੂੰ ਧਿਆਨ 'ਚ ਰੱਖ ਕੇ ਬਣੇ, ਜਿਸ ਵਿਚ ਦਲਿਤਾਂ ਲਈ ਸੁਰੱਖਿਆਤਾਵਾਂ ਦਾ ਪ੍ਰਬੰਧ ਹੋਵੇ।'
ਜਦ ਮਹਾਤਮਾ ਗਾਂਧੀ ਨੇ ਇਹ ਦੇਖਿਆ ਕਿ ਘੱਟ ਗਿਣਤੀਆਂ (ਦਲਿਤ ਅਤੇ ਮੁਸਲਮਾਨਾਂ) ਨੇ ਆਪਸ ਵਿਚ ਏਕਾ ਕਰਕੇ ਸਮਝੌਤਾ ਕਰ ਲਿਆ ਹੈ ਤਾਂ ਇਕ ਦਿਨ ਮਹਾਤਮਾ ਗਾਂਧੀ ਮਿਸਟਰ ਆਗਾ ਖਾਨ ਦੇ ਘਰ ਗਏ ਅਤੇ ਮੁਸਲਮਾਨ ਨੇਤਾਵਾਂ ਨੂੰ ਕਿਹਾ ਕਿ ਉਹ ਦਲਿਤਾਂ ਦੇ ਅਲੱਗ ਅਧਿਕਾਰਾਂ ਲਈ ਦਿੱਤੀ ਗਈ ਹਮਾਇਤ ਵਾਪਸ ਲੈ ਲੈਣ ਤਾਂ ਮੈਂ ਮੁਸਲਮਾਨਾਂ ਦਾ 14 ਨੁੁਕਾਤੀ ਮੰਗ ਪੱਤਰ ਸਵੀਕਾਰ ਕਰ ਲਵਾਂਗਾ। ਲੰਡਨ 'ਚ ਤਿੰਨ ਗੋਲਮੇਜ਼ ਕਾਨਫ਼ਰੰਸਾਂ ਦੀ ਸਮਾਪਤੀ ਉਪਰੰਤ ਬ੍ਰਿਟਿਸ਼ ਪ੍ਰਧਾਨ ਮੰਤਰੀ ਮੈਕਡਾਨਲਡ ਨੇ 17 ਅਗਸਤ 1932 ਨੂੰ ਫਿਰਕੂ ਫ਼ੈਸਲੇ ਦਾ ਐਲਾਨ ਕਰ ਦਿੱਤਾ। ਜਿਸ ਵਿਚ ਮੁਸਲਮਾਨਾਂ, ਸਿੱਖਾਂ, ਯੂਰਪੀਨਾਂ, ਐਂਗਲੋ ਇੰਡੀਅਨਾਂ ਅਤੇ ਅਛੂਤਾਂ ਸਭ ਲਈ ਅਲੱਗ-ਅਲੱਗ ਚੋਣ ਪ੍ਰਣਾਲੀ ਦਾ ਅਧਿਕਾਰ ਦੇ ਦਿੱਤਾ ਗਿਆ। ਇਸ ਤਰ੍ਹਾਂ ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ ਦਲਿਤਾਂ ਨੂੰ ਵੱਖਰੇ ਚੋਣ ਖੇਤਰਾਂ ਰਾਹੀਂ ਆਪਣੇ ਪ੍ਰਤੀਨਿਧੀ ਚੁਣਨ ਦਾ ਅਧਿਕਾਰ ਮਿਲਿਆ।
ਪਰ ਮਹਾਤਮਾ ਗਾਂਧੀ ਨੇ ਦਲਿਤਾਂ ਦੇ ਅਲੱਗ ਅਧਿਕਾਰਾਂ ਦਾ ਵਿਰੋਧ ਕੀਤਾ ਅਤੇ ਯਰਵਦਾ ਜੇਲ੍ਹ ਵਿਚੋਂ ਪ੍ਰਧਾਨ ਮੰਤਰੀ ਮੈਕਡਾਨਲਡ ਨੂੰ ਧਮਕੀ ਭਰਿਆ ਪੱਤਰ ਲਿਖਿਆ ਕਿ ਜੇਕਰ ਅਛੂਤਾਂ ਦੇ ਵੱਖਰੇ ਆਜ਼ਾਦ ਚੋਣ ਅਧਿਕਾਰ ਵਾਪਸ ਨਾ ਲਏ ਗਏ ਤਾਂ ਮੈਂ ਆਪਣੇ ਪ੍ਰਾਣਾਂ ਦੀ ਬਾਜ਼ੀ ਲਗਾ ਦਿਆਂਗਾ। ਮਹਾਤਮਾ ਗਾਂਧੀ ਨੇ ਅਛੂਤਾਂ ਦੇ ਅਲੱਗ ਅਧਿਕਾਰਾਂ ਦੇ ਖਿਲਾਫ਼ ਮਰਨ ਵਰਤ ਸ਼ੁਰੂ ਕਰ ਦਿੱਤਾ।
ਇਸ ਸਮੇਂ ਡਾਕਟਰ ਅੰਬੇਡਕਰ ਨੇ ਕਿਹਾ, 'ਜੇਕਰ ਮਹਾਤਮਾ ਗਾਂਧੀ ਭਾਰਤ ਦੀ ਆਜ਼ਾਦੀ ਲਈ ਮਰਨ ਵਰਤ ਰੱਖਦੇ ਤਾਂ ਉਹ ਜਾਇਜ਼ ਹੁੰਦਾ? ਪਰ ਇਹ ਬੜੇ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਨੇ ਇਕੱਲੇ ਦਲਿਤਾਂ ਦੇ ਅਧਿਕਾਰਾਂ ਨੂੰ ਹੀ ਆਪਣੇ ਵਿਰੋਧ ਲਈ ਚੁਣਿਆ ਹੈ। ਜੇਕਰ ਇਨ੍ਹਾਂ ਘੱਟਗਿਣਤੀਆਂ ਨੂੰ ਅਲੱਗ ਚੋਣ ਖੇਤਰ ਦੇਣ ਨਾਲ ਭਾਰਤੀ ਰਾਸ਼ਟਰ ਵੰਡ ਨਹੀਂ ਹੁੰਦਾ ਤਾਂ ਫਿਰ ਦਲਿਤਾਂ ਨੂੰ ਅਲੱਗ ਚੋਣ ਖੇਤਰ ਅਧਿਕਾਰ ਦੇਣ ਨਾਲ ਰਾਸ਼ਟਰ ਕਿਵੇਂ ਵੰਡ ਹੋ ਸਕਦਾ ਹੈ? ਮਹਾਤਮਾ ਗਾਂਧੀ ਪਿੱਛੇ ਜਾਤੀਵਾਦੀ ਹਿੰਦੂ ਸਮਾਜ ਸਮਰਥਨ ਲਈ ਖੜ੍ਹਾ ਹੋ ਗਿਆ। ਡਾ: ਅੰਬੇਡਕਰ ਨੂੰ ਖੂਨ ਨਾਲ ਲਿਖੀਆਂ ਚਿੱਠੀਆਂ ਰਾਹੀਂ ਧਮਕੀਆਂ ਦਿੱਤੀਆਂ ਗਈਆਂ ਕਿ ਮਹਾਤਮਾ ਗਾਂਧੀ ਪਿੱਛੇ ਜਿਵੇਂ ਹਜ਼ਾਰਾਂ ਲੱਖਾਂ ਭਾਰਤੀ ਜੇਲ੍ਹ ਜਾਣ ਨੂੰ ਤਿਆਰ ਹਨ, ਇਵੇਂ ਹੀ ਫ਼ਾਂਸੀ ਪਾਉਣ ਲਈ ਵੀ ਤਿਆਰ ਹਨ। ਪਰ ਮਹਾਤਮਾ ਗਾਂਧੀ ਦੀ ਮੌਤ ਵਿਰੋਧੀਆਂ ਵਾਸਤੇ ਵੀ ਸੁੱਖ ਦਾ ਨਹੀਂ, ਸਗੋਂ ਮੁਸੀਬਤਾਂ ਦਾ ਕਾਰਨ ਬਣੇਗੀ।
ਮਰਨ ਵਰਤ 'ਤੇ ਬੈਠੇ ਮਹਾਤਮਾ ਗਾਂਧੀ ਦੀ ਹਾਲਤ ਵਿਗੜਦੀ ਦੇਖ ਕਈ ਮੰਦਰਾਂ ਦੇ ਦਰਵਾਜ਼ੇ ਅਛੂਤਾਂ ਵਾਸਤੇ ਖੋਲ੍ਹੇ ਗਏ। ਸਹਿਭੋਜ ਰਚਾਏ ਗਏ। ਸਰੋਜਨੀ ਨਾਇਡੋ, ਸ੍ਰੀਮਤੀ ਕਮਲਾ ਨਹਿਰੂ, ਸ੍ਰੀਮਤੀ ਕੈਪਟਨ ਅਤੇ ਸ੍ਰੀਮਤੀ ਹੰਸਾ ਮਹਿਤਾ ਆਦਿ ਨੇ ਡਾ: ਅੰਬੇਡਕਰ ਤੋਂ ਮਹਾਤਮਾ ਗਾਂਧੀ ਦੇ ਪ੍ਰਾਣਾਂ ਦੀ ਭਿੱਖਿਆ ਮੰਗੀ। ਸਰ ਤੇਜ ਬਹਾਦਰ ਸਪਰੂ, ਡਾ: ਜੈਕਰ, ਮਦਨ ਮੋਹਨ ਮਾਲਵੀਆ, ਬਿਰਲਾ, ਰਾਜ ਗੋਪਾਲ ਅਚਾਰੀਆ, ਅਤੇ ਰਜਿੰਦਰ ਪ੍ਰਸਾਦ ਆਦਿ ਆਗੂ ਡਾ: ਅੰਬੇਡਕਰ ਨੂੰ ਮਹਾਤਮਾ ਗਾਂਧੀ ਨੂੰ ਜੀਵਨ-ਦਾਨ ਦੇਣ ਲਈ ਮਜਬੂਰ ਕਰਨ ਲੱਗੇ।'
ਡਾਕਟਰ ਅੰਬੇਡਕਰ ਇਸ ਸਮੇਂ ਬੜੀ ਮੁਸੀਬਤ 'ਚ ਫਸ ਗਏ। ਇਕ ਪਾਸੇ ਉਨ੍ਹਾਂ ਸਾਹਮਣੇ ਮਹਾਤਮਾ ਗਾਂਧੀ ਦਾ ਜੀਵਨ ਦਾਨ ਦਾ ਮਸਲਾ ਸੀ ਪਰ ਦੂਜੇ ਪਾਸੇ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਆਪਣੇ 7 ਕਰੋੜ ਦਲਿਤ ਸ਼ੋਸ਼ਿਤ ਗ਼ਰੀਬਾਂ ਦੀ ਦਾਸਤਾਨ ਘੁੰਮ ਰਹੀ ਸੀ, ਜਿਨ੍ਹਾਂ ਉੱਤੇ ਸਵਰਨ ਸਦੀਆਂ ਵਲੋਂ ਜ਼ੁਲਮ ਅੱਤਿਆਚਾਰ ਢਾਹ ਰਹੇ ਸਨ। ਜੇ ਉਹ ਗਾਂਧੀ ਨੂੰ ਮਰਨ ਦਿੰਦੇ ਹਨ ਤਾਂ ਦੇਸ਼ ਦੇ 7 ਕਰੋੜ ਦਲਿਤ ਵੀ ਮਹਾਤਮਾ ਗਾਂਧੀ ਦੀ ਮੌਤ ਦੇ ਫਲਸਰੂਪ, ਅਖੌਤੀ ਉੱਚ ਜਾਤੀ ਵਾਲਿਆਂ ਵਲੋਂ ਕੀਤੇ ਜਾਣ ਵਾਲੇ ਕਤਲੇਆਮ ਤੋਂ ਨਹੀਂ ਬਚ ਸਕਣਗੇ?
ਅੰਤ! ਦੇਸ਼ ਦੇ ਪ੍ਰਮੁੱਖ ਨੇਤਾਵਾਂ ਦੇ ਵਿਸ਼ਵਾਸ ਦਿਵਾਉਣ 'ਤੇ ਕਿ ਜਾਤੀਵਾਦੀ ਹਿੰਦੂ ਸਮਾਜ ਨੂੰ ਆਪਣੇ ਆਪ ਨੂੰ ਸੁਧਾਰਨ ਦਾ ਅੰਤਿਮ ਮੌਕਾ ਦਿਉ, ਅਸੀਂ 10 ਸਾਲਾਂ ਵਿਚ ਦੇਸ਼ ਵਿਚੋਂ ਛੂਆ-ਛਾਤ ਦਾ ਨਾਮੋ-ਨਿਸ਼ਾਨ ਮਿਟਾ ਦਿਆਂਗੇ, ਦੇ ਵਿਸ਼ਵਾਸ ਉੱਤੇ ਡਾ: ਅੰਬੇਡਕਰ ਨੇ ਅਛੂਤਾਂ ਦੇ ਅਲੱਗ ਚੋਣ ਅਧਿਕਾਰਾਂ ਦੀ ਮੰਗ ਛੱਡ ਕੇ ਮਹਾਤਮਾ ਗਾਂਧੀ ਨੂੰ ਜੀਵਨ ਦਾਨ ਦਿੱਤਾ।
ਸਿੱਟੇ ਵਜੋਂ ਮਹਾਤਮਾ ਗਾਂਧੀ ਅਤੇ ਡਾ: ਅੰਬੇਡਕਰ ਵਿਚਕਾਰ 'ਪੂਨਾ ਪੈਕਟ' ਨਾਂਅ ਦਾ ਸਮਝੌਤਾ ਹੋਇਆ। ਸਮਝੌਤੇ ਉੱਤੇ ਦਲਿਤਾਂ ਵਲੋਂ ਡਾ: ਅੰਬੇਡਕਰ ਨੇ ਅਤੇ ਹਿੰਦੂ ਸਮਾਜ ਵਲੋਂ ਪੰਡਿਤ ਮਦਨ ਮੋਹਨ ਮਾਲਵੀਆ ਨੇ ਦਸਤਖ਼ਤ ਕੀਤੇ। ਇਸ ਸਮਝੌਤੇ 'ਤੇ ਸਪਰੂ, ਘਣਸ਼ਿਆਮ ਦਾਸ ਵਿਰਲਾ, ਰਾਜ ਗੋਪਾਲ ਅਚਾਰੀਆ, ਡਾ: ਰਜਿੰਦਰ ਪ੍ਰਸਾਦ, ਸ੍ਰੀ ਨਿਵਾਸਨ, ਸ੍ਰੀ ਰਾਜਾ, ਦੇਵਦਾਸ ਗਾਂਧੀ, ਬਿਸ਼ਵਾਸ, ਐਸ. ਬਾਲੂ, ਰਾਜਭੋਜ, ਗਵਈ, ਠੱਕਰਬਾਪਾ, ਸੋਲੰਕੀ, ਸੀ. ਆਰ. ਮਹਿਤਾ, ਬਾਖਲੇ ਅਤੇ ਕਾਮਬਨੇ ਨੇ ਵੀ ਦਸਤਖਤ ਕੀਤੇ। ਗਾਂਧੀ ਨੇ ਆਪਣਾ ਮਰਨ ਵਰਤ ਖੋਲ੍ਹ ਲਿਆ। ਰਾਜਗੋਪਾਲ ਅਚਾਰੀਆ ਇਸ ਸਮਝੌਤੇ ਤੋਂ ਬਹੁਤ ਖੁਸ਼ ਹੋਏ।
ਪੂਨਾ ਪੈਕਟ ਨੂੰ ਗੌਰਮਿੰਟ ਆਫ ਇੰਡੀਆ ਐਕਟ 1935 ਅਧੀਨ ਕਾਨੂੰਨੀ ਮਾਨਤਾ ਦਿੱਤੀ ਗਈ। ਐਕਟ ਵਿਚ ਇਕ ਦਫਾ ਬਣਾਈ ਗਈ, ਜਿਸ ਵਿਚ ਵਿੱਦਿਅਕ ਅਤੇ ਸਮਾਜਿਕ ਤੌਰ 'ਤੇ ਪੱਛੜੀਆਂ ਜਾਤੀਆਂ ਨੂੰ ਰੱਖਿਆ ਗਿਆ। ਇਸ ਤਰ੍ਹਾਂ ਰਾਜ ਭਾਗ ਵਿਚ ਹਿੱਸੇਦਾਰੀ ਲਈ ਦਲਿਤਾਂ ਨੂੰ ਪਹਿਲੀ ਵਾਰ ਰਾਖਵਾਂਕਰਨ ਦਿੱਤਾ ਗਿਆ। ਜੇਕਰ ਡਾ: ਅੰਬੇਡਕਰ ਉਸ ਸਮੇਂ ਮਹਾਤਮਾ ਗਾਂਧੀ ਨਾਲ ਸਮਝੌਤਾ ਨਾ ਕਰਦੇ ਤਾਂ ਦੇਸ਼ ਦੇ ਟੋਟੇ ਦੋ ਨਹੀਂ, ਤਿੰਨ ਟੋਟੇ ਹੋਣੇ ਸਨ। ਭਾਰਤ ਦੇ ਬਟਵਾਰੇ ਸਮੇਂ ਪਾਕਿਸਤਾਨ ਦੇ ਨਾਲ-ਨਾਲ ਦਲਿਤ ਸਥਾਨ ਵੀ ਬਣਦਾ। ਪ੍ਰੰਤੂ ਡਾ: ਅੰਬੇਡਕਰ ਇਕ ਸੱਚੇ ਦੇਸ਼ ਭਗਤ ਸਨ। ਉਨ੍ਹਾਂ ਦੇਸ਼ ਨਾਲੋਂ ਨਿੱਜੀ ਹਿੱਤਾਂ ਨੂੰ ਕਦੇ ਤਰਜੀਹ ਨਹੀਂ ਦਿੱਤੀ। ਉਨ੍ਹਾਂ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਦੇਸ਼ ਭਗਤੀ ਦਾ ਵੱਡਾ ਸਬੂਤ ਵੀ ਦਿੱਤਾ।
'ਪੂਨਾ ਪੈਕਟ' ਡਾਕਟਰ ਅੰਬੇਡਕਰ ਦਾ ਬਿਨਾਂ ਖੂਨ ਖਰਾਬੇ ਦੇ ਅਜਿਹਾ ਇਨਕਲਾਬ ਸੀ ਜਿਸ ਰਾਹੀਂ ਭਾਰਤ ਦੇ ਇਤਿਹਾਸ ਵਿਚ ਦਲਿਤਾਂ ਨੂੰ ਪਹਿਲੀ ਵਾਰ ਵੋਟ ਦਾ ਹੱਕ, ਕੇਂਦਰੀ ਅਤੇ ਪ੍ਰਾਂਤਕ ਵਿਧਾਨ ਸਭਾਵਾਂ ਵਿਚ ਆਪਣੇ ਨੁੁਮਾਇੰਦੇ ਭੇਜਣ, ਪੁਲਿਸ ਵਿਚ ਭਰਤੀ, ਵਿੱਦਿਅਕ ਸਹੂਲਤਾਂ ਅਤੇ ਨੌਕਰੀਆਂ ਵਿਚ ਰਾਖਵੀਆਂ ਸੀਟਾਂ ਪ੍ਰਾਪਤ ਹੋਈਆਂ। ਸਦੀਆਂ ਦੇ ਪਛੜੇ, ਲਤਾੜੇ, ਅਛੂੂਤ, ਦਲਿਤ ਆਪਣੇ ਦੁੱਖਾਂ ਦਰਦਾਂ ਦੀ ਕਹਾਣੀ ਸੁਣਾਉਣ ਜੋਗੇ ਹੋਏ। ਪੂਨਾ ਪੈਕਟ ਨੇ ਹੀ ਅੱਗੋਂ ਭਾਰਤ ਦੇ ਦਲਿਤਾਂ ਦੀ ਸੰਪੂਰਨ ਆਜ਼ਾਦੀ ਦਾ ਮੁੱਢ ਬੰਨ੍ਹਿਆ।


-ਸਿਵਲ ਕੋਰਟ, ਫਗਵਾੜਾ (ਪੰਜਾਬ)
ਮੋਬਾਈਲ : 98145-17499.


ਖ਼ਬਰ ਸ਼ੇਅਰ ਕਰੋ

ਆਪਣੇ ਵਿਰਸੇ ਤੋਂ ਦੂਰ ਹੁੰਦਾ ਜਾ ਰਿਹਾ ਹੈ ਜਲੰਧਰ ਦੂਰਦਰਸ਼ਨ

ਲੋਕ ਧਾਰਾ ਵਿਗਿਆਨੀਆਂ ਦਾ ਮੰਨਣਾ ਹੈ ਕਿ 'ਲੋਕ' ਸ਼ਬਦ ਵੇਖਣ ਨੂੰ ਜਿੰਨਾ ਸਰਲ ਹੈ 'ਲੋਕ ਧਾਰਾ' ਦੇ ਪ੍ਰਸੰਗ ਵਿਚ ਇਸ ਦੀ ਵਿਆਖਿਆ ਓਨੀ ਹੀ ਜਟਿਲ ਹੈ। ਆਮ ਵਰਤੋਂ ਵਿਚ ਇਹ 'ਜਨ-ਸਾਧਾਰਨ' ਜਾਂ 'ਜਨਤਾ' ਦਾ ਸੰਕੇਤਕ ਹੈ। ਪਰ ਲੋਕ ਧਾਰਾ ਤੇ ਲੋਕ ਧਾਰਾ-ਵਿਗਿਆਨ ਵਿਚ 'ਲੋਕ' ਇਕ ...

ਪੂਰੀ ਖ਼ਬਰ »

ਕੰਮ ਸੱਭਿਆਚਾਰ ਤੋਂ ਟੁੱਟਦਾ ਜਾ ਰਿਹੈ ਜ਼ਿਮੀਂਦਾਰ ਭਾਈਚਾਰਾ

ਕਿਸਾਨ ਅਤੇ ਜ਼ਿਮੀਂਦਾਰ ਵਿਚ ਸੂਖ਼ਮ ਅੰਤਰ ਸਮਝਦਿਆਂ ਹੋਇਆਂ ਮੈਂ ਕਿਸਾਨ ਦੀ ਪਰਿਭਾਸ਼ਾ ਇਹ ਮਿੱਥਦਾ ਹਾਂ ਜੋ ਹੱਥੀਂ ਕਾਸ਼ਤ ਕਰਦਾ ਹੈ ਅਤੇ ਜ਼ਿਮੀਂਦਾਰ ਤੋਂ ਭਾਵ ਭੂਮੀਪਤੀ ਹੈ। ਜ਼ਰੂਰੀ ਨਹੀਂ ਕਿ ਕਿਸਾਨ ਭੂਮੀਪਤੀ ਹੋਵੇ ਅਤੇ ਭੂਮੀਪਤੀ ਜ਼ਰੂਰੀ ਨਹੀਂ ਕਿ ਕਿਸਾਨ ਵੀ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ

'ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ' ਦੇ ਐਲਾਨ ਨਾਲ ਨਿਸ਼ਚਿਤ ਤੌਰ 'ਤੇ ਸਿਹਤ ਸਹੂਲਤਾਂ ਦੇ ਪੱਧਰ 'ਤੇ ਦੇਸ਼ ਵਿਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਸਿਹਤ ਯੋਜਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਕ ਚਿਰੋਕਣਾ ਟੀਚਾ ਹੈ। ਇਸ ਸਿਹਤ ਬੀਮਾ ਯੋਜਨਾ ਦੇ ਤਹਿਤ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX